ਤਾਜਾ ਖ਼ਬਰਾਂ


ਕਾਰਾਂ 'ਚ ਹੋਈ ਭਿਆਨਕ ਟੱਕਰ, 3 ਜ਼ਖ਼ਮੀ
. . .  6 minutes ago
ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ) - ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਦੋ ਕਾਰਾਂ 'ਚ ਹੋਈ ਆਪਸੀ ਟੱਕਰ ਦੌਰਾਨ 3 ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਭੁੱਲਾਰਾਈ ਵਿਖੇ ਵਿਹੜੇ 'ਚ ਸੁੱਤੇ ਪਏ ਵਿਅਕਤੀ ਦਾ ਅੱਧੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  14 minutes ago
ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ) - ਪਿੰਡ ਭੁੱਲਾਰਾਈ ਵਿਖੇ ਬੀਤੀ ਰਾਤ ਵਿਹੜੇ 'ਚ ਸੁੱਤੇ ਪਏ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਅੱਧੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ...
ਦਿੱਲੀ ਦੀਆਂ ਸਾਰੀਆਂ ਜੇਲ੍ਹਾਂ ਅਲਰਟ 'ਤੇ, ਕੱਲ੍ਹ ਰੋਹਿਣੀ ਅਦਾਲਤ 'ਚ ਹੋਇਆ ਸੀ ਗੈਂਗਵਾਰ
. . .  23 minutes ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੇ ਕੱਲ੍ਹ ਰੋਹਿਣੀ ਅਦਾਲਤ ਵਿਚ ਹੋਏ ਗੋਲੀਕਾਂਡ ਦੇ ਮੱਦੇਨਜ਼ਰ ਗੈਂਗਵਾਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ...
ਸੁਖਜਿੰਦਰ ਰੰਧਾਵਾ ਅਤੇ ਓ.ਪੀ .ਸੋਨੀ ਰਸਮੀ ਤੌਰ 'ਤੇ ਬਣੇ ਉਪ ਮੁੱਖ ਮੰਤਰੀ
. . .  35 minutes ago
ਚੰਡੀਗੜ੍ਹ, 25 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਰਸਮੀ ਤੌਰ 'ਤੇ ਉਪ ਮੁੱਖ ਮੰਤਰੀ ਬਣਾਉਣ ਦੇ ਕੱਲ੍ਹ ਦੇਰ ਰਾਤ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ ...
ਕੁਆਡ ਫੈਲੋਸ਼ਿਪ ਦੀ ਸ਼ੁਰੂਆਤ
. . .  about 1 hour ago
ਵਾਸ਼ਿੰਗਟਨ, 25 ਸਤੰਬਰ - ਕੁਆਡ ਸੰਮੇਲਨ ਵਿਚ ਕੁਆਡ ਲੀਡਰ ਵਲੋਂ ਦੱਸਿਆ ਗਿਆ ਕਿ ਕਵਾਡ ਫੈਲੋਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਹਰ ਸਾਲ 100 ਵਿਦਿਆਰਥੀਆਂ ਨੂੰ ਸਪਾਂਸਰ ਕੀਤਾ ਜਾਵੇਗਾ...
ਮਾਣਕ ਮੋਤੀ
. . .  about 2 hours ago
ਮਾਣਕ ਮੋਤੀ
ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਐੱਸ.ਐੱਸ.ਪੀ. ਵਲੋਂ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਦਾ ਸਨਮਾਨ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਨੂੰ ਹਰੇਕ ਮਹੀਨੇ ਸਨਮਾਨਿਤ ਕਰਨ ਦੀ ਲੜੀ ਤਹਿਤ ਅੱਜ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਵਲੋਂ ਪੁਲਿਸ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਦੌਰਾਨ ਅਪ੍ਰੈਲ 2021 ਦੌਰਾਨ ਵਧੀਆ ਕਾਰਗੁਜ਼ਾਰੀ ਲਈ ਮੁੱਖ ਅਫ਼ਸਰ ਥਾਣਾ ਔੜ ਇੰਸਪੈਕਟਰ ਮਲਕੀਤ ਸਿੰਘ ਨੂੰ ਪਹਿਲਾ, ਇੰਚਾਰਜ ਚੌਕੀ ਜਾਡਲਾ ਏ.ਐੱਸ.ਆਈ. ਬਿਕਰਮ ਸਿੰਘ ਨੂੰ ਦੂਜਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ ਐੱਸ.ਆਈ. ਬਖਸ਼ੀਸ਼ ਸਿੰਘ ਨੂੰ ਤੀਜਾ ਸਥਾਨ ਮਿਲਿਆ | ਇਸ ਤਰ੍ਹਾਂ ਜਨਵਰੀ 2021 ਦੌਰਾਨ ਵਧੀਆ ਢੰਗ ਨਾਲ ਆਪਣੀ ਡਿਊਟੀ ਨਿਭਾਉਣ ਮੁੱਖ ਅਫ਼ਸਰ ਥਾਣਾ ਪੋਜੇਵਾਲ ਐੱਸ.ਆਈ. ਪਰਮਿੰਦਰ ਸਿੰਘ ਨੂੰ ਪਹਿਲਾ, ਥਾਣਾ ਸਿਟੀ ਬੰਗਾ ਦੇ ਐੱਸ. ਆਈ ਮਹਿੰਦਰ ਸਿੰਘ ਨੂੰ ਦੂਜਾ ਅਤੇ ਸੀ.ਸੀ.ਟੀ. ਐਨ.ਐੱਸ.ਏ .ਦੇ ਇੰਚਾਰਜ ਐੱਸ.ਆਈ. ਰੇਸ਼ਮ ਸਿੰਘ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ | ਇਸ ਤੋਂ ਇਲਾਵਾ ਫਰਵਰੀ 2021 ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਮੁੱਖ ਅਫ਼ਸਰ ਥਾਣਾ ਬਲਾਚੌਰ ਐੱਸ.ਆਈ. ਅਵਤਾਰ ਸਿੰਘ ਨੂੰ ਪਹਿਲਾ, ਮੁੱਖ ਅਫ਼ਸਰ ਥਾਣਾ ਮੁਕੰਦਪੁਰ ਇੰਸਪੈਕਟਰ ਗੁਰਮੁਖ ਸਿੰਘ ਨੂੰ ਦੂਜਾ ਅਤੇ ਸ਼ਿਕਾਇਤ ਸ਼ਾਖਾ ਐੱਸ.ਐੱਸ.ਪੀ. ਦਫ਼ਤਰ ਦੇ ਮੁੱਖ ਸਿਪਾਹੀ ਹਰਸ਼ਪਾਲ ਨੂੰ ਤੀਸਰਾ ਸਥਾਨ ਮਿਲਿਆ | ਇਸ ਮੌਕੇ ਐੱਸ.ਪੀ. ਮਨਵਿੰਦਰ ਬੀਰ ਸਿੰਘ, ਐੱਸ.ਪੀ. ਵਜ਼ੀਰ ਸਿੰਘ ਖਹਿਰਾ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਬੰਗਾ 'ਚ ਸੰਤੋਖ ਸਿੰਘ ਰਾਣੂੰ ਦੀ ਬਰਸੀ 'ਤੇ ਸਮਾਗਮ

ਬੰਗਾ, 7 ਮਈ (ਜਸਬੀਰ ਸਿੰਘ ਨੂਰਪੁਰ) - ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਥੇ. ਸੰਤੋਖ ਸਿੰਘ ਰਾਣੂੰ ਨਮਿਤ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਬਰਸੀ 'ਤੇ ਸਾਦੇ ਢੰਗ ਨਾਲ ਸਮਾਗਮ ਕਰਵਾਇਆ ਗਿਆ | ਭਾਈ ਪਲਵਿੰਦਰ ਸਿੰਘ ਕਥਾਵਾਚਕ ਵਲੋਂ ਕਥਾ ਕੀਤੀ ਗਈ | ਕੁਲਵਿੰਦਰ ਸਿੰਘ ...

ਪੂਰੀ ਖ਼ਬਰ »

ਆਜ਼ਾਦੀ ਦੇ 75 ਸਾਲਾ ਸਮਾਗਮਾਂ ਸਬੰਧੀ ਸਕੂਲ ਮੁਖੀਆਂ ਨਾਲ ਜ਼ੂਮ ਮੀਟਿੰਗ

ਨਵਾਂਸ਼ਹਿਰ, 7 ਮਈ (ਹਰਿੰਦਰ ਸਿੰਘ)- ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਆਨਲਾਈਨ ਆਜ਼ਾਦੀ ਦੇ 75 ਸਾਲਾਂ ਸਮਾਗਮਾਂ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ | ਇਸ ਸਬੰਧੀ ਸਕੂਲ ਮੁਖੀਆਂ ...

ਪੂਰੀ ਖ਼ਬਰ »

ਪਟਵਾਰੀਆਂ ਦੇ ਸੰਘਰਸ਼ ਦੀ ਹਮਾਇਤ

ਮਜਾਰੀ/ਸਾਹਿਬਾ, 7 ਮਈ (ਨਿਰਮਲਜੀਤ ਸਿੰਘ ਚਾਹਲ)-ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਮੂਹਿਕ ਛੁੱਟੀ ਤੇ ਜਾ ਕੇ ਸੰਘਰਸ਼ ਕਰ ਰਹੇ ਪਟਵਾਰੀਆਂ ਦੇ ਹੱਕ ਵਿਚ ਸਾਬਕਾ ਪਟਵਾਰੀਆਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ | ਇਸ ਬਾਰੇ ਕਸਬਾ ਮਜਾਰੀ ਵਿਖੇ ਇਕ ਮੀਟਿੰਗ ਕਰਨ ਤੋਂ ...

ਪੂਰੀ ਖ਼ਬਰ »

'ਆਪ' ਵਲੋਂ ਬਿਜਲੀ ਬਿੱਲ ਮੁਆਫ਼ ਕਰਨ ਦੀ ਮੰਗ-ਸ਼ਿਵ ਕੌੜਾ

ਨਵਾਂਸ਼ਹਿਰ/ਬੰਗਾ, 7 ਮਈ (ਗੁਰਬਖਸ਼ ਸਿੰਘ ਮਹੇ, ਕਰਮ ਲਧਾਣਾ)- ਆਮ ਆਦਮੀ ਪਾਰਟੀ ਦਾ ਇਕ ਵਫ਼ਦ ਸ਼ਿਵ ਕੌੜਾ ਜਨਰਲ ਸਕੱਤਰ ਵਪਾਰ ਅਤੇ ਉਦਯੋਗ ਵਿੰਗ ਪੰਜਾਬ ਦੀ ਅਗਵਾਈ ਵਿਚ ਸ੍ਰੀਮਤੀ ਦੀਪਜੋਤ ਕੌਰ ਸਹਾਇਕ ਕਮਿਸ਼ਨਰ ਨੂੰ ਮਿਲਿਆ | ਜਿਸ ਵਿਚ ਗਗਨ ਅਗਨੀਹੋਤਰੀ, ਤੇਜਿੰਦਰ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਹੁਕਮ ਜਾਰੀ

ਨਵਾਂਸ਼ਹਿਰ, 7 ਮਈ (ਹਰਿੰਦਰ ਸਿੰਘ)- ਕੋਵਿਡ-19 ਦੇ ਮੱਦੇਨਜ਼ਰ ਸਕੂਲਾਂ 'ਚ ਸਟਾਫ ਨੂੰ 50 ਪ੍ਰਤੀਸ਼ਤ ਹਾਜ਼ਰ ਹੋਣ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈ) ਜਗਜੀਤ ਸਿੰਘ ਨੇ ...

ਪੂਰੀ ਖ਼ਬਰ »

ਕੋਵਿਡ ਪੀੜਤਾਂ ਦੀ ਮਦਦ ਲਈ ਯੂਥ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਤੱਤਪਰ-ਹਨੀ ਟੌਂਸਾ

ਬਲਾਚੌਰ, 7 ਮਈ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਮਹਾਂਮਾਰੀ ਦੇ ਪੀੜਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਆਗੂ, ਵਰਕਰ ਅਤੇ ਸਮਰਥਕ ਪੂਰੀ ਤਰ੍ਹਾਂ ਵਚਨਬੱਧ ਤੇ ਤਤਪਰ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਬਾਦਲ ਦੇ ਕੌਮੀ ...

ਪੂਰੀ ਖ਼ਬਰ »

ਸੀਵਰੇਜ ਵਿਭਾਗ ਤੇ ਨਗਰ ਕੌ ਾਸਲ ਰਾਹੋਂ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਮੁਹੱਲਾ ਨਿਵਾਸੀਆਂ 'ਚ ਰੋਸ

ਰਾਹੋਂ, 7 ਮਈ (ਬਲਬੀਰ ਸਿੰਘ ਰੂਬੀ)- ਮੁਹੱਲਾ ਸਰਾਫ਼ਾ ਵਿਖੇ ਸੀਵਰੇਜ ਵਿਭਾਗ ਵਲੋਂ ਸੜਕ ਵਿਚ ਖੋਦੇ ਗਏ ਖੱਡੇ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਵਲੋਂ ਸੀਵਰੇਜ ਦੀ ਮਾੜੀ ਕਾਰ ਗੁਜ਼ਾਰੀ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਵਾਇਸ ...

ਪੂਰੀ ਖ਼ਬਰ »

ਜ਼ਿਲ੍ਹਾ ਪੁਲਿਸ ਵਲੋਂ 2 ਗੱਡੀਆਂ, ਨਸ਼ੀਲਾ ਪਦਾਰਥ, ਅਸਲ੍ਹਾ ਤੇ ਰੌਂਦਾਂ ਸਮੇਤ 3 ਕਾਬੂ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ ਤਿੰਨ ਕਥਿਤ ਦੋਸ਼ੀਆਂ ਨੂੰ ਅਸਲੇ ਦੀ ਨੋਕ 'ਤੇ ਖੋਹੀਆਂ 2 ਕਾਰਾਂ 60 ਨਸ਼ੇ ਲਈ ਵਰਤੇ ਜਾਣ ਵਾਲੇ ਟੀਕੇ, 2 ਦੇਸੀ ਕੱਟੇ ਡਬਲ ਬੈਰਲ, 4 ਪਿਸਤੌਲ, 9 ਮੈਗਜ਼ੀਨ, 54 ਰੌਂਦ ਸਮੇਤ ਕਾਬੂ ...

ਪੂਰੀ ਖ਼ਬਰ »

ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਤਿੰਨ ਮੁਕੱਦਮੇ ਦਰਜ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਜ਼ਿਲ੍ਹੇ ਵਿਚ ਪੁਲਿਸ ਵਲੋਂ ਅੱਜ 3 ਮੁਕੱਦਮੇ ਦਰਜ ਕੀਤੇ ਗਏ ਹਨ | ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 706 ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਸਾਵਧਾਨੀਆਂ ਨਾਲ ਅੱਗੇ ਵਧਣ ਦੀ ਜ਼ਰੂਰਤ-ਸਿਵਲ ਸਰਜਨ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਸਿਹਤ ਵਿਭਾਗ ਦੀਆਂ ਵੱਖ-ਵੱਖ ਵੈਕਸੀਨੇਸ਼ਨ ਟੀਮਾਂ ਵਲੋਂ ਜ਼ਿਲ੍ਹੇ ਵਿਚ ਅੱਜ 2645 ਯੋਗ ਲਾਭਪਾਤਰੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ | ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ ਯੋਗ ਲਾਭਪਾਤਰੀਆਂ ਨੂੰ ਕੋਵਿਡ-19 ਦੀਆਂ ਕੁੱਲ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 79 ਨਵੇਂ ਮਾਮਲੇ, 2 ਮੌਤਾਂ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 79 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ 60 ਸਾਲਾ ਅਤੇ 72 ਸਾਲਾ ਪੁਰਸ਼ ਜੋ ਕਿ ਵੱਖ-ਵੱਖ ਹਸਪਤਾਲਾਂ 'ਚ ਜ਼ੇਰੇ ਇਲਾਜ ਸਨ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ | ਸਿਵਲ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਤੇ ਦੁਕਾਨਦਾਰਾਂ ਵਲੋਂ ਤਾਲਾਬੰਦੀ ਵਿਰੁੱਧ ਮੁਜ਼ਾਹਰਾ ਅੱਜ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਸੰਯੁਕਤ ਕਿਸਾਨ ਮੋਰਚਾ ਅਤੇ ਦੁਕਾਨਦਾਰਾਂ ਵਲੋਂ 8 ਮਈ ਨੂੰ ਨਵਾਂਸ਼ਹਿਰ ਵਿਚ ਮੁਜ਼ਾਹਰਾ ਕੀਤਾ ਜਾਵੇਗਾ | ਇਸ ਸਬੰਧੀ ਮੋਰਚੇ ਦੇ ਆਗੂ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ...

ਪੂਰੀ ਖ਼ਬਰ »

ਸ਼ੁਰੂ ਤੋਂ ਹੀ ਵਿਕਾਸ ਪੱਖੋਂ ਮੋਹਰੀ ਤੇ ਰਾਜਨੀਤੀ ਦਾ ਕੇਂਦਰ ਰਿਹਾ ਪਿੰਡ ਨਿੱਘੀ

ਆਰ.ਕੇ. ਸੂਰਾਪੁਰੀ 70098-42016 ਰੱਤੇਵਾਲ- ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸਿਆ ਪਿੰਡ ਨਿੱਘੀ ਜਿੱਥੇ ਭੂਗੋਲਿਕ ਸਥਿਤੀ ਵਜੋਂ ਨਿੱਘਾ ਹੈ ਉੱਥੇ ਪਹਿਲਾਂ ਤੋਂ ਹੀ ਵਿਕਾਸ ਵਜੋਂ ਮੋਹਰੀ ਤੇ ਰਾਜਨੀਤੀ ਦਾ ਕੇਂਦਰ ਬਣਿਆ ਰਿਹਾ ਹੈ | ਆਜ਼ਾਦੀ ਤੋਂ ਬਾਅਦ ਜ਼ਿਲ੍ਹਾ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਪਟਵਾਰੀਆਂ ਦੇ ਸੰਘਰਸ਼ ਦੀ ਹਮਾਇਤ

ਬੰਗਾ, 7 ਮਈ (ਕਰਮ ਲਧਾਣਾ)-ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਬੰਗਾ ਤਹਿਸੀਲ ਇਕਾਈ ਵਲੋਂ ਜੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਅਰੰਭਿਆ ਗਿਆ ਦੀ ਅਸੀਂ ਸਮੂਹ ਨੰਬਰਦਾਰ ਹਮਾਇਤ ਕਰਦੇ ਹਾਂ | ਇਹ ਵਿਚਾਰ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਨੰਬਰਦਾਰ ...

ਪੂਰੀ ਖ਼ਬਰ »

ਪਿੰਡ ਦੁਪਾਲਪੁਰ ਵਿਖੇ ਬੂਥ ਕਮੇਟੀ ਦੀ ਚੋਣ

ਉਸਮਾਨਪੁਰ, 7 ਮਈ (ਮਝੂਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਿੰਡ ਪੱਧਰ 'ਤੇ ਬਣਾਈਆਂ ਜਾ ਰਹੀਆਂ ਬੂਥ ਲੈਵਲ ਕਮੇਟੀਆਂ ਤਹਿਤ ਹਲਕਾ ਨਵਾਂਸ਼ਹਿਰ ਦੇ ਪਿੰਡ ਦੁਪਾਲਪੁਰ ਵਿਖੇ ਬੂਥ ਕਮੇਟੀ ਦਾ ਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ. ਵਿੰਗ ਦੁਆਬਾ ਜ਼ੋਨ ਦੇ ਪ੍ਰਧਾਨ ...

ਪੂਰੀ ਖ਼ਬਰ »

ਘਰ ਬੈਠੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਰਹੇ ਹਨ ਸਰਕਾਰੀ ਸਕੂਲ ਦੇ ਅਧਿਆਪਕ

ਪੱਲੀ ਝਿੱਕੀ, 7 ਮਈ (ਕੁਲਦੀਪ ਸਿੰਘ ਪਾਬਲਾ)- ਪੰਜਾਬ ਦੇ ਸਰਕਾਰੀ ਸਕੂਲ ਕੋਰੋਨਾ ਮਹਾਂਮਾਰੀ ਕਾਰਨ ਬੰਦ ਹਨ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਆਨਲਾਈਨ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਹੋਇਆ ਹੈ | ਸੂਚਨਾ ਤਕਨੋਲਜੀ ਦੀ ਵਰਤੋਂ ...

ਪੂਰੀ ਖ਼ਬਰ »

ਨਵੀਆਂ ਬਣੀਆਂ ਸੜਕਾਂ ਟੁੱਟਣ ਲੱਗੀਆਂ

ਸੰਧਵਾਂ, 7 ਮਈ (ਪ੍ਰੇਮੀ ਸੰਧਵਾਂ)-ਵੱਖ-ਵੱਖ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਕਰਕੇ ਰਾਹਗੀਰਾਂ ਨੇ ਬੜਾ ਹੀ ਸੰਤਾਪ ਭੋਗਿਆ ਤੇ ਸੜਕਾਂ 'ਤੇ ਕਈ-ਮਹੀਨੇ ਪਹਿਲਾਂ ਪਾਇਆ ਵੱਟਾ ਰਾਹਗੀਰਾਂ ਦੀ ਜਾਨ ਦਾ ਖੌਅ ਬਣਿਆ ਰਿਹਾ | ਇਸ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਜਦੋਂ ਇਸ ...

ਪੂਰੀ ਖ਼ਬਰ »

ਸਿੰਬਲ ਮਜਾਰਾ ਦੀ ਪੰਚਾਇਤ ਨੇ ਪੰਪ ਚਾਲੂ ਕਰਵਾਇਆ

ਮਜਾਰੀ/ਸਾਹਿਬਾ, 7 ਮਈ (ਨਿਰਮਲਜੀਤ ਸਿੰਘ ਚਾਹਲ)- ਪਿੰਡ ਸਿੰਬਲ ਮਜਾਰਾ ਵਿਖੇ ਕੁਝ ਦਿਨਾਂ ਤੋਂ ਸੀਵਰੇਜ ਦੀਆਂ ਪਾਈਪਾਂ ਬੰਦ ਹੋਣ ਤੇ ਪੰਪ ਖ਼ਰਾਬ ਹੋ ਜਾਣ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਪਾਣੀ ਨਾਲ ਭਰ ਗਈਆਂ ਸਨ | ਜਿਸ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੁਆਉਣ ਲਈ ...

ਪੂਰੀ ਖ਼ਬਰ »

ਕਾਹਮਾ ਸੁਸਾਇਟੀ ਦੇ ਹੁਸਨ ਲਾਲ ਪ੍ਰਧਾਨ ਨਿਯੁਕਤ

ਮੱਲਪੁਰ ਅੜਕਾਂ, 7 ਮਈ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਾਹਮਾ ਵਿਖੇ ਦੀ ਕਾਹਮਾ ਐਗਰੀਕਲਚਰ ਮਲਟੀਪਰਪਜ਼ ਸੁਸਾਇਟੀ ਲਿਮ. ਕਾਹਮਾ ਦੇ ਚੁਣੇ ਹੋਏ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਮਿੰਦਰਜੀਤ ਕੌਰ ਸਰਪੰਚ ਦੀ ਅਗਵਾਈ ਵਿਚ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ...

ਪੂਰੀ ਖ਼ਬਰ »

ਜੰਤਰ ਦਾ ਬੀਜ ਲੈਣ ਲਈ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕਰਨ ਕਿਸਾਨ-ਡਾ: ਰਾਜ ਕੁਮਾਰ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਧਾਉਣ ਲਈ ਕਿਸਾਨਾਂ ਨੂੰ ਜੰਤਰ ਬੀਜ (ਹਰੀ ਖਾਦ ਬਣਾਉਣ ਵਾਲਾ ਬੀਜ) ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਟਵਾਰੀਆਂ ਦੀ ਸਮੂਹਿਕ ਛੁੱਟੀ ਕਾਰਨ ਪਟਵਾਰ ਖਾਨੇ ਨੂੰ ਲੱਗਾ ਰਿਹਾ ਜਿੰਦਰਾ

ਬਲਾਚੌਰ, 7 ਮਈ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਰਾਜ ਵਿਚ ਪੁਲਿਸ ਅਤੇ ਵਿਜੀਲੈਂਸ ਵਿਭਾਗ ਦੀ ਕਥਿਤ ਧੱਕੇਸ਼ਾਹੀ ਖਿਲਾਫ਼ ਪੰਜਾਬ ਰਾਜ ਰੈਵੀਨਿਊ ਆਫ਼ੀਸਰਜ਼ ਐਸੋਸੀਏਸ਼ਨ ਦੇ ਸੰਘਰਸ਼ ਦੀ ਹਮਾਇਤ ਤੇ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੰੂਗੋ ਐਸੋਸੀਏਸ਼ਨ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਵਲੋਂ ਸੰਘਰਸ਼ 'ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ

ਨਵਾਂਸ਼ਹਿਰ, 7 ਮਈ (ਗੁਰਬਖਸ਼ ਸਿੰਘ ਮਹੇ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਵਿਚ ਮਾਰੇ ਗਏ ਪਿੰਡ ਕਾਹਮਾ ਦੇ ਰਾਜ ਕੁਮਾਰ ਅਤੇ ਮਾਹਲ ਗਹਿਲਾਂ ਦੇ ਪਰਮਜੀਤ ਸਿੰਘ ਦੇ ਪਰਿਵਾਰਾਂ ਨੂੰ ਗਰੀਸ ਤੋਂ ਪ੍ਰਵਾਸੀ ਭਾਰਤੀਆਂ ਕੁਲਵਰਨ ਸਿੰਘ, ...

ਪੂਰੀ ਖ਼ਬਰ »

ਦਾਨੀ ਸੱਜਣਾਂ ਵਲੋਂ ਦਿਆਲਪੁਰ ਸਕੂਲ ਲਈ ਫਰਨੀਚਰ ਤੇ ਮਾਲੀ ਸਹਾਇਤਾ

ਉੜਾਪੜ/ਲਸਾੜਾ, 7 ਮਈ (ਲਖਵੀਰ ਸਿੰਘ ਖੁਰਦ)-ਸਰਕਾਰੀ ਹਾਈ ਸਕੂਲ ਦਿਆਲਪੁਰ ਦੇ ਮੁੱਖ ਅਧਿਆਪਕ ਸੁਰਿੰਦਰ ਕੁਮਾਰ ਪੁਆਰੀ ਨੇ ਸਕੂਲ ਦੇ ਦਫ਼ਤਰ ਲਈ ਫਰਨੀਚਰ ਦੇਣ ਲਈ ਸੰਦੀਪ ਸਿੰਘ ਯੂ. ਐਸ. ਏ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪਰਿਵਾਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਤ ਭਾਸ਼ਾ ਪੰਜਾਬੀ ਨੂੰ ਕੀਤਾ ਜਾ ਰਿਹੈ ਅੱਖੋਂ-ਪਰੋਖੇ

ਗੜ੍ਹਸ਼ੰਕਰ, 7 ਮਈ (ਪ.ਪ.)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸੂਬਾ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਹੁਕਮ ਜਾਰੀ ਕਰਨ ਸਮੇਂ ਮਾਤ ਭਾਸ਼ਾ ਪੰਜਾਬੀ ਨੂੰ ਅੱਖੋਂ-ਪਰੋਖੇ ਕਰਦਿਆਂ ਅੰਗਰੇਜ਼ੀ ਭਾਸ਼ਾ ਨੂੰ ਵਰਤੋਂ 'ਚ ...

ਪੂਰੀ ਖ਼ਬਰ »

ਸਿਰਫ਼ ਲੋੜਵੰਦਾਂ ਨੂੰ ਹੀ ਸਰਕਾਰੀ ਸਹੂਲਤਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ-ਰਜਨੀਸ਼ ਕੌਰ

ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਜਨੀਸ਼ ਕੌਰ ਦੀ ਪ੍ਰਧਾਨਗੀ ਹੇਠ ਡੀਪੂ ਹੋਲਡਰ ਯੂਨੀਅਨ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਕੰਟਰੋਲਰ ਨੇ ਡੀਪੂ ਹੋਲਡਰਾਂ ਨੂੰ ...

ਪੂਰੀ ਖ਼ਬਰ »

ਆਦਿ ਵਿਰਦੀ ਗੋਤ ਦੇ ਜਠੇਰਿਆਂ ਦਾ ਮੇਲਾ ਰੱਦ

ਹੁਸ਼ਿਆਰਪੁਰ, 7 ਮਈ (ਨਰਿੰਦਰ ਸਿੰਘ ਬੱਡਲਾ)-ਆਦਿ ਵਿਰਦੀ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਜੋ 16 ਮਈ ਦਿਨ ਐਤਵਾਰ ਨੂੰ ਪਿੰਡ ਪਰਸੋਵਾਲ ਵਿਖੇ ਕਰਵਾਇਆ ਜਾ ਰਿਹਾ ਸੀ, ਉਹ ਹੁਣ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਅਤੇ ਸਰਕਾਰੀ ਹਦਾਇਤਾਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਜ਼ਖ਼ਮੀ

ਤਲਵਾੜਾ, 7 ਮਈ (ਅ.ਪ੍ਰ.)-ਮੇਨ ਬਾਜ਼ਾਰ ਵਿਖੇ ਇਕ ਸਕੂਟਰੀ ਅਤੇ ਚਾਰ ਪਹੀਆ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਦੀ ਟੱਕਰ ਨਾਲ ਸਕੂਟਰੀ ਸਵਾਰ ...

ਪੂਰੀ ਖ਼ਬਰ »

ਬਾਜਵਾ ਵਲੋਂ ਜਥੇ: ਕਰਨੈਲ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ

ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਸੇਵਾ ਨਿਭਾਉਣ ਵਾਲੇ ਅਤੇ ਤਖ਼ਤ ਸਾਹਿਬ ਦੇ ਸਵ: ਜਥੇਦਾਰ ਹਰਚਰਨ ਸਿੰਘ ਮਾਹਲੋਂ ਦੇ ਡਰਾਈਵਰ ਰਹਿ ਚੁੱਕੇ ਜਥੇ: ਕਰਨੈਲ ਸਿੰਘ (78), ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ...

ਪੂਰੀ ਖ਼ਬਰ »

ਕਦੋਂ ਰੱਖੀ ਜਾਵੇਗੀ ਗੰਦੇ ਨਾਲੇ 'ਤੇ ਸਲੈਬ

ਬਲਾਚੌਰ, 7 ਮਈ (ਦੀਦਾਰ ਸਿੰਘ ਬਲਾਚੌਰੀਆ)- ਭਾਵੇਂ ਨਗਰ ਕੌਂਸਲ ਬਲਾਚੌਰ ਵੱਲੋਂ ਸਮੁੱਚੇ ਸ਼ਹਿਰ ਦੀ ਕਾਇਆ ਕਲੱਪ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਇਸ ਦੇ ਬਾਵਜੂਦ ਕੁਝ ਅਣਗਹਿਲੀਆਂ ਕਿਸੀ ਦੀ ਜਾਨ ਦਾ ਖ਼ਤਰਾ ਬਣ ਸਕਦੀਆਂ ਹਨ | ਜਿਨ੍ਹਾਂ ਵਿਚ ਮੁੱਖ ਚੌਂਕ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਝੰਬੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਜਾਵੇ-ਐਡ. ਲੱਕੀ

ਭੱਦੀ, 7 ਮਈ (ਨਰੇਸ਼ ਧੌਲ)- ਕੋਰੋਨਾ ਮਹਾਂਮਾਰੀ ਦੇ ਝੰਬੇ ਲੋਕਾਂ ਨਾਲ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਧੱਕੇਸ਼ਾਹੀ ਦੀ ਬਜਾਏ ਹਮਦਰਦੀ ਵਾਲਾ ਵਤੀਰਾ ਅਪਣਾਉਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜਵਿੰਦਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਰਚੂਅਲ ਕਲਾਸ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਪੋਜੇਵਾਲ ਸਰਾਂ, 7 ਮਈ (ਨਵਾਂਗਰਾਈਾ)- ਡੀ.ਐਮ. ਕੰਪਿਊਟਰ ਯੂਨਸ ਖੋਖਰ ਵਲੋਂ ਜ਼ਿਲੇ੍ਹ ਅੰਦਰ ਕੰਪਿਊਟਰ ਅਧਿਆਪਕ ਰਹਿਤ ਸਕੂਲਾਂ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਕੰਪਿਊਟਰ ਵਿਸ਼ੇ ਦੀ ਲਾਈਵ ਕਲਾਸ ਦੀ ਸ਼ੁਰੂਆਤ ਦੋ ਹਫ਼ਤੇ ਪਹਿਲਾ ਸ਼ੁਰੂ ਕੀਤੀ ਗਈ ਸੀ | ਜਿਸ ਨੂੰ ...

ਪੂਰੀ ਖ਼ਬਰ »

ਕਾ. ਕਪੂਰ ਸਿੰਘ ਜਾਡਲੀ ਨਹੀਂ ਰਹੇ

ਜਾਡਲਾ, 7 ਮਈ (ਬੱਲੀ)- ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਦੇ ਸਾਬਕਾ ਮੈਂਬਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਸਕੱਤਰ ਕਾਮਰੇਡ ਕਪੂਰ ਸਿੰਘ ਜਾਡਲੀ ਦਾ ਅੱਜ ਉਨ੍ਹਾਂ ਪਿੰਡ ਜਾਡਲੀ (84) ਵਿਖੇ ਦਿਹਾਂਤ ਹੋ ਗਿਆ | ਉਹ ਪਿਛਲੇ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX