ਤਾਜਾ ਖ਼ਬਰਾਂ


27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  52 minutes ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  about 1 hour ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  about 1 hour ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  about 3 hours ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  about 3 hours ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  about 3 hours ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  about 3 hours ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  1 minute ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  about 4 hours ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  about 4 hours ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਇਨ੍ਹਾਂ ਮੰਤਰੀਆਂ ਨੇ ਬਚਾਈਆਂ ਆਪਣੀਆਂ ਸੀਟਾਂ
. . .  about 4 hours ago
ਬ੍ਰਹਮ ਮਹਿੰਦਰਾ ਮਨਪ੍ਰੀਤ ਬਾਦਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਬਿੰਦਰ ਸਿੰਘ ਸਰਕਾਰੀਆ ਅਰੁਣਾ ਚੌਧਰੀ ਰਜ਼ੀਆ ਸੁਲਤਾਨਾ.....
ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ, ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ
. . .  about 4 hours ago
ਚੰਡੀਗੜ੍ਹ, 25 ਸਤੰਬਰ -(ਗੁਰਪ੍ਰੀਤ ਸਿੰਘ ਅਜਨਾਲਾ) ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ। ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ....
5 ਮੰਤਰੀਆਂ ਦੀ ਹੋਈ ਛੁੱਟੀ
. . .  about 4 hours ago
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ
ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ,ਇਹ ਨਵੇਂ ਚਿਹਰੇ ਹੋਣਗੇ
. . .  about 4 hours ago
ਇਹ ਨਵੇਂ ਚਿਹਰੇ ਹੋਣਗੇ ਡਾ ਰਾਜਕੁਮਾਰ ਵੇਰਕਾ ਸੰਗਤ ਸਿੰਘ ਗਿਲਜੀਆਂ ਅਮਰਿੰਦਰ ਸਿੰਘ ਰਾਜਾ ਵੈਡਿੰਗ ਪ੍ਰਗਟ ਸਿੰਘ ਕੁਲਜੀਤ ਨਾਗਰਾ
ਪੰਜਾਬ ਪੁਲਿਸ ਦੀ ਲਿਖਤੀ ਪ੍ਰੀਖਿਆ ਲਈ ਜੰਡਿਆਲਾ ਦੇ 2 ਪ੍ਰੀਖਿਆ ਕੇਂਦਰਾਂ 'ਚ ਲੱਗੀਆਂ ਲੰਬੀਆਂ ਲਾਈਨਾਂ
. . .  about 5 hours ago
ਜੰਡਿਆਲਾ ਮੰਜਕੀ,25ਸਤੰਬਰ (ਸੁਰਜੀਤ ਸਿੰਘ ਜੰਡਿਆਲਾ) ਪੰਜਾਬ ਪੁਲਿਸ ਦੀ ਲਿਖਤ ਪ੍ਰੀਖਿਆ ਲਈ ਸਥਾਨਕ ਕਸਬੇ ਦੇ ਬਣਾਏ ਗਏ ਦੋ ਕੇਂਦਰਾਂ ਵਿਚ ਸਵੇਰ ਤੋਂ ਹੀ ਪ੍ਰੀਖਿਆਰਥੀਆਂ ਦੀਆਂ ਲੰਬੀਆਂ ....
ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ ਕੀਤਾ
. . .  about 5 hours ago
ਨਵੀਂ ਦਿੱਲੀ,25 ਸਤੰਬਰ - ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ...
ਤੇਜ ਰਫ਼ਤਾਰ ਨੇ ਲਈ ਜਾਨ
. . .  about 5 hours ago
ਡਮਟਾਲ, 25 ਸਤੰਬਰ (ਰਾਕੇਸ਼ ਕੁਮਾਰ) : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਲ੍ਹਿੇ ਵਿਚ ਤੇਜ ਰਫ਼ਤਾਰ ਨੇ ਇਕ ਹੋਰ ਜਾਨ ਲੈ ਲਈ। ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ...
5 ਆਈ.ਏ.ਐਸ. ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 25 ਸਤੰਬਰ - 5 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ 12:30 ਵਜੇ ਪਹੁੰਚਣਗੇ ਗਵਰਨਰ ਹਾਊਸ
. . .  about 5 hours ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 12.30 ਵਜੇ ਗਵਰਨਰ ਹਾਊਸ ਪਹੁੰਚਣਗੇ | ਜ਼ਿਕਰਯੋਗ ਹੈ ਕਿ ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ ਗਵਰਨਰ ਹਾਊਸ ...
ਅਮਰੀਕਾ ਦੇ ਨਿਆਂ ਵਿਭਾਗ ਵਲੋਂ ਇਮੀਗ੍ਰੇਸ਼ਨ ਅਦਾਲਤਾਂ ਦੇ ਡੇਵਿਡ ਨੀਲ ਡਾਇਰੈਕਟਰ ਨਿਯੁਕਤ
. . .  about 6 hours ago
ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਨਿਆਂ ਵਿਭਾਗ ਨੇ ਡੇਵਿਡ ਨੀਲ ਨੂੰ ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦਾ ਡਾਇਰੈਕਟਰ ਨਿਯੁਕਤ ਹੈ। ਇਨ੍ਹਾਂ ਅਦਾਲਤਾਂ ਦੀ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ...
ਬੀਬੀ ਜਾਗੀਰ ਕੌਰ ਪਹੁੰਚੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਹਾਲ ਜਾਣਨ
. . .  about 6 hours ago
ਜਲੰਧਰ, 25 ਸਤੰਬਰ (ਮੁਨੀਸ਼) - ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਕਰ ਕੇ ਜਲੰਧਰ ਵਿਖੇ ਆਕਸਫੋਰਡ...
ਕੋਵਿਡ -19 ਟੀਕਿਆਂ ਦਾ ਨਿਰਯਾਤ ਅਕਤੂਬਰ ਤੋਂ ਦੁਬਾਰਾ ਸ਼ੁਰੂ ਕਰੇਗਾ ਭਾਰਤ
. . .  about 6 hours ago
ਵਾਸ਼ਿੰਗਟਨ, 25 ਸਤੰਬਰ - ਕੁਆਡ ਦੇਸ਼ਾਂ ਸੰਯੁਕਤ ਰਾਜ, ਭਾਰਤ, ਜਾਪਾਨ ਅਤੇ ਆਸਟਰੇਲੀਆ ਨੇ ਕੋਵੈਕਸ ਸਮੇਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ -19 ਟੀਕਿਆਂ ਦੀ ਬਰਾਮਦ ਨੂੰ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਪੰਜਾਬ / ਜਨਰਲ

ਸੂਬੇ ਦੇ ਵਪਾਰ ਨੂੰ ਲੀਹ 'ਤੇ ਲਿਆਉਣ ਲਈ ਲੁਧਿਆਣਾ-ਕੋਲਕਾਤਾ ਰੇਲਵੇ ਕਾਰੀਡੋਰ ਨੂੰ ਅਟਾਰੀ ਸਰਹੱਦ ਤੱਕ ਲਿਆਉਣਾ ਜ਼ਰੂਰੀ

ਸੁਰਿੰਦਰ ਕੋਛੜ ਅੰਮਿ੍ਤਸਰ, 7 ਮਈ -ਸਰਕਾਰ ਪਾਸੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਸੱਖਣੀਆਂ ਪੰਜਾਬ ਦੀਆਂ ਸਨਅਤੀ ਇਕਾਈਆਂ ਸੂਬੇ ਦੇ ਵਪਾਰ ਨੂੰ ਮੁੜ ਲੀਹ 'ਤੇ ਲਿਆਉਣ ਲਈ ਪਾਕਿਸਤਾਨ ਨਾਲ ਬੰਦ ਕੀਤਾ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਅਤੇ ਲੁਧਿਆਣਾ-ਕੱਲਕਤਾ ਰੇਲਵੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਪੰਜਾਬ ਭਰ 'ਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਅੱਜ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ)-ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਅੱਜ 8 ਮਈ ਨੂੰ ਤਾਲਾਬੰਦੀ ਦੇ ਵਿਰੋਧ 'ਚ ਸਾਰੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ 'ਤੇ ਆਉਣ, ਦੁਕਾਨਾਂ ਖੋਲ੍ਹਣ ਅਤੇ ਆਪਣਾ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਜੁਰਾਬਾਂ ਵੇਚਣ ਵਾਲੇ ਲੜਕੇ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਐਲਾਨ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲਾਂ ਦੇ ਵੰਸ਼ ਸਿੰਘ ਦੀ ਹਾਲਤ ਨੂੰ ਦੇਖਦਿਆਂ ਅੱਜ ਸੂਬਾ ਸਰਕਾਰ ਵਲੋਂ ਉਸ ਦੀ ਸਿੱਖਿਆ ਲਈ ਪੂਰਾ ਵਿੱਤੀ ਸਹਿਯੋਗ ਕਰਨ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਰੁਪਏ ਦੀ ਫੌਰੀ ਇਮਦਾਦ ਦੇਣ ਦਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰੇ ਸੰਗਤ-ਬੀਬੀ ਜਗੀਰ ਕੌਰ

ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਦੀਦਾਰ ਕਰਨ ਲਈ ਆਉਣ ਵਾਲੀ ਸੰਗਤ ਨੂੰ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕਰਨ ...

ਪੂਰੀ ਖ਼ਬਰ »

ਕੋਰੋਨਾ ਕਾਰਨ ਮੂਧੇ ਮੂੰਹ ਡਿੱਗੇ ਥੋਕ ਸਬਜ਼ੀਆਂ ਦੇ ਭਾਅ

ਜਸਪਾਲ ਸਿੰਘ ਜਲੰਧਰ, 7 ਮਈ-ਕੋਰੋਨਾ ਵਾਇਰਸ ਮਹਾਂਮਾਰੀ ਨੇ ਜਿਥੇ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਸਬਜ਼ੀ ਉਤਪਾਦਕ ਕਿਸਾਨਾਂ ਤੇ ਵਪਾਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਮੰਡੀਆਂ 'ਚ ਸਬਜ਼ੀਆਂ ਦੀ ਵਿਕਰੀ 'ਤੇ ਤਾਲਾਬੰਦੀ ਦਾ ਅਸਰ ...

ਪੂਰੀ ਖ਼ਬਰ »

3 ਐਸ.ਐਸ.ਪੀ. ਸਮੇਤ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ) : ਪੰਜਾਬ ਸਰਕਾਰ ਵਲੋਂ ਅੱਜ ਹੁਕਮ ਜਾਰੀ ਕਰਦਿਆਂ 3 ਐਸ.ਐਸ.ਪੀਜ਼ ਸਮੇਤ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 7 ਆਈ.ਪੀ.ਐਸ ਅਧਿਕਾਰੀ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ ਅਧਿਕਾਰੀਆਂ 'ਚ ਜਤਿੰਦਰ ਸਿੰਘ ...

ਪੂਰੀ ਖ਼ਬਰ »

ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਬਾਜਵਾ ਨੇ ਮੀਟਿੰਗ ਦੀ ਮੰਗ ਕੀਤੀ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ)-ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਦੇ ਸੰਸਦੀ ਮੈਂਬਰਾਂ ਨਾਲ ਬੇਅਦਬੀ ਦੀਆਂ ਘਟਨਾਵਾਂ ਸਮੇਤ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਹੋਈ ...

ਪੂਰੀ ਖ਼ਬਰ »

ਦਿੱਲੀ ਧਰਨੇ 'ਚੋਂ ਪਰਤੇ 2 ਕਿਸਾਨਾਂ ਦੀ ਮੌਤ

ਮਾਨਸਾ, 7 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਨੰਗਲ ਕਲਾਂ ਦੇ ਦਿੱਲੀ ਧਰਨੇ 'ਚੋਂ ਪਰਤੇ ਕਿਸਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਰਣਜੀਤ ਸਿੰਘ (56) ਪੁੱਤਰ ਉੱਗਰ ਸਿੰਘ ਪਿਛਲੇ ਮਹੀਨੇ ਤੋਂ ਮੋਰਚੇ 'ਚ ਡਟਿਆ ਹੋਇਆ ਸੀ, ਜੋ 2 ਦਿਨ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕੋਵਿਡ -19 ਟੈਸਟਿੰਗ ਸਬੰਧੀ ਨਵੀਂ ਐਡਵਾਇਜ਼ਰੀ ਜਾਰੀ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ-19 ਟੈਸਟ ਸਬੰਧੀ ਨਵੀਂ ਐਡਵਾਇਜ਼ਰੀ ਜਾਰੀ ਕੀਤੀ | ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮੇਂ ਲੈਬਜ਼ ਨੂੰ ਅਸਧਾਰਨ ਢੰਗ ਨਾਲ ...

ਪੂਰੀ ਖ਼ਬਰ »

12ਵੀਂ ਦੀ ਸਕੂਲ ਪੱਧਰ 'ਤੇ ਲਈ ਪ੍ਰੀ-ਬੋਰਡ ਪ੍ਰੀਖਿਆ ਦੇ ਅੰਕ ਅੱਪਡੇਟ ਕਰਨ ਦੇ ਹੁਕਮ

ਐੱਸ. ਏ. ਐੱਸ. ਨਗਰ, 7 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਾਇਅਬ ਵਲੋਂ ਬੋਰਡ ਨਾਲ ਸਬੰਧਿਤ ਸਮੂਹ ਸਰਕਾਰੀ, ਅਰਧ-ਸਰਕਾਰੀ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨੂੰ ਮਾਰਚ-2021 ਅਧੀਨ 12ਵੀਂ ਸ਼੍ਰੇਣੀ (ਸਾਲਾਨਾ) ਦੀ ਸਕੂਲ ...

ਪੂਰੀ ਖ਼ਬਰ »

ਪੰਜਾਬ, ਹਰਿਆਣਾ 'ਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕੇਂਦਰ ਨੂੰ ਤੁਰੰਤ ਧਿਆਨ ਦੇਣਾ ਪਵੇਗਾ-ਹਾਈਕੋਰਟ

ਚੰਡੀਗੜ੍ਹ, 7 ਮਈ (ਬਿ੍ਜੇਂਦਰ ਗੌੜ)-ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਇਕ ਕੇਸ ਦਾ ਦਾਇਰਾ ਵਧਾਉਂਦੇ ਹੋਏ ਸ਼ੁਰੂ ਕੀਤੇ ਕੇਸ ਵਿਚ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਕਰਮਜੀਤ ਸਿੰਘ ਦੇ ਡਬਲ ਬੈਂਚ ਨੇ ਕਿਹਾ ਕਿ ਟਰਾਂਸਪੋਰਟ ...

ਪੂਰੀ ਖ਼ਬਰ »

ਮਾਮਲਾ ਕਾਮਰੇਡ ਬਲਵਿੰਦਰ ਸਿੰਘ ਸ਼ੌਰੀਆ ਚੱਕਰ ਜੇਤੂ ਦੇ ਕਤਲ ਦਾ

ਐਨ.ਆਈ.ਏ. ਅਦਾਲਤ ਵਲੋਂ 2 ਹੋਰਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ

ਐੱਸ. ਏ. ਐੱਸ. ਨਗਰ, 7 ਮਈ (ਜਸਬੀਰ ਸਿੰਘ ਜੱਸੀ)-ਅਕਤੂਬਰ 2020 ਨੂੰ ਭਿੱਖੀਵਿੰਡ ਵਿਖੇ ਹਥਿਆਰਬੰਦ ਵਿਅਕਤੀਆਂ ਵਲੋਂ ਕਤਲ ਕੀਤੇ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਇਸ ਕੇਸ 'ਚ ਨਾਮਜ਼ਦ ਜਗਜੀਤ ਸਿੰਘ ...

ਪੂਰੀ ਖ਼ਬਰ »

ਸਰਕਾਰ ਵਲੋਂ ਕੋਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ 'ਚ ਦਾਖ਼ਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼

ਲੋਹਟਬੱਦੀ, 7 ਮਈ (ਕੁਲਵਿੰਦਰ ਸਿੰਘ ਡਾਂਗੋਂ)-ਵਿਸ਼ਵ ਭਰ 'ਚ ਕੋਰੋਨਾ ਮਹਾਂਮਾਰੀ ਦੇ ਦੂਜੇ ਗੇੜ 'ਚ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕੋਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ 'ਚ ਦਾਖ਼ਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ | ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਹਾਈਕੋਰਟ ਦੇ ਮੁੱਖ ਜੱਜ 'ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ, 7 ਮਈ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵਲੋਂ ਅੱਜ ਇਕ ਐਮਰਜੈਂਸੀ ਮੀਟਿੰਗ ਕਰ ਕੇ ਅਰਜੈਂਟ (ਜ਼ਰੂਰੀ) ਕੇਸਾਂ ਦੀ ਸੂਚੀ ਵਿਚ ਹੈਬੀਅਸ ਕੋਰਪਸ ਪਟੀਸ਼ਨਾਂ, ਅਗਾਊਾ ਜ਼ਮਾਨਤ ਪਟੀਸ਼ਨਾਂ, ਸਜ਼ਾ ...

ਪੂਰੀ ਖ਼ਬਰ »

10 ਅਧਿਆਪਕਾਂ ਤੋਂ ਜ਼ਿਆਦਾ ਗਿਣਤੀ ਵਾਲੇ ਸਰਕਾਰੀ ਸਕੂਲਾਂ 'ਚ 50 ਫ਼ੀਸਦੀ ਸਟਾਫ਼ ਨੂੰ ਰੋਟੇਸ਼ਨ ਵਾਈਜ਼ ਬੁਲਾਉਣ ਦੀ ਹਦਾਇਤ ਜਾਰੀ

ਐੱਸ. ਏ. ਐੱਸ. ਨਗਰ, 7 ਮਈ (ਤਰਵਿੰਦਰ ਸਿੰਘ ਬੈਨੀਪਾਲ)-ਕੋਵਿਡ-19 ਦੇ ਮੱਦੇਨਜ਼ਰ ਸਕੂਲਾਂ ਦੇ ਸਟਾਫ਼/ ਅਧਿਆਪਕਾਂ ਦੀ ਹਾਜ਼ਰੀ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਸ. ਸ.) ਵਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚ 10 ਤੋਂ ਜ਼ਿਆਦਾ ਸਟਾਫ਼ ...

ਪੂਰੀ ਖ਼ਬਰ »

ਅੱਜ ਦੇ ਤਾਲਾਬੰਦੀ ਵਿਰੋੋਧੀ ਮੁਜ਼ਾਹਰਿਆਂ 'ਚ ਸ਼ਾਮਿਲ ਹੋਣ ਲੋਕ-ਪੰਧੇਰ

ਸਿੰਘੂ ਬਾਰਡਰ, 7 ਮਈ (ਅਜੀਤ ਬਿਊਰੋ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਅਤੇ ਰਣਜੀਤ ਸਿੰਘ ਕਲੇਰਬਾਲਾ ਨੇ ਦੱਸਿਆ ਕਿ ਕੱਲ੍ਹ ਰਾਤ ਹਨੇਰੀ ਤੇ ਮੀਂਹ 'ਚ ਭਾਵੇਂ ਮੁੱਖ ਪੰਡਾਲ ਦੀਆਂ ਛੱਤਾਂ ਉੱਡ ਗਈਆਂ ਪਰ ਮੋਰਚੇ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਬੱਚੀ ਅਗਵਾ

ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ-ਗਿਣਤੀ ਹਿੰਦੂ ਭਾਈਚਾਰੇ ਦੀਆਂ ਛੋਟੀਆਂ ਬੱਚੀਆਂ ਦੇ ਅਗਵਾ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ | ਹੁਣ ਤਾਜ਼ਾ ਮਾਮਲਾ ਸੂਬਾ ਸਿੰਧ ਦੇ ਜ਼ਿਲ੍ਹਾ ਬਦੀਨ ਦੇ ਕਸਬਾ ਤਲਹਾਰ 'ਚ ਸਾਹਮਣੇ ਆਇਆ ਹੈ, ਜਿੱਥੇ ...

ਪੂਰੀ ਖ਼ਬਰ »

ਬੀ.ਡੀ.ਪੀ.ਓ./ਐੱਸ.ਈ. ਪੀ.ਓ./ਸੀ. ਸਹਾਇਕ ਲੇਖਾ ਦੇ ਕਾਡਰ 'ਚ ਤਬਾਦਲੇ

ਬੀਣੇਵਾਲ, 7 ਮਈ (ਬੈਜ ਚੌਧਰੀ)-ਪੰਜਾਬ ਸਰਕਾਰ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰਾਂ ਅਤੇ ਸੀਨੀਅਰ ਸਹਾਇਕ ਦੇ ਕੇਡਰ ਵਿਚ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ | ਸੀਮਾ ਜੈਨ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਪੇਂਡੂ ...

ਪੂਰੀ ਖ਼ਬਰ »

ਪੀਫਕਟੋ ਵਲੋਂ ਪੀ.ਸੀ.ਸੀ.ਟੀ.ਯੂ. ਦੀ 'ਵਰਕ ਫਰੋਮ ਹੋਮ' ਦੀ ਮੰਗ ਦਾ ਸਮਰਥਨ

ਨੰਗਲ, 7 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗਨਾਈਜ਼ੇਸ਼ਨ (ਪੀਫਕਟੋ) ਦੇ ਪ੍ਰਧਾਨ ਡਾ: ਐੱਚ. ਐੱਸ. ਕਿੰਗਰਾ ਤੇ ਜਰਨਲ ਸਕੱਤਰ ਡਾ: ਜਗਵੰਤ ਸਿੰਘ ਨੇ ਕਿਹਾ ਕਿ ਪੀ.ਸੀ.ਸੀ.ਟੀ.ਯੂ. ਦੀ 'ਵਰਕ ਫਰੋਮ ਹੋਮ' ਦੀ ਮੰਗ ਗ੍ਰਹਿ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ

ਇਕ ਹੀ ਇਸ਼ਤਿਹਾਰ ਤੇ ਲਾਗੂ ਕੀਤੇ ਦੋ ਤਨਖ਼ਾਹ ਗਰੇਡ

ਚੰਡੀਗੜ੍ਹ, 7 ਮਈ (ਵਿਕਰਮਜੀਤ ਸਿੰਘ ਮਾਨ)- ਮੁਲਾਜ਼ਮਾਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਭਾਵਨਾ ਤਹਿਤ 17 ਜੁਲਾਈ 2020 ਤੋਂ ਬਾਅਦ ਹੋਣ ਵਾਲੀਆਂ ਨਵੀਆਂ ਭਰਤੀਆਂ ਉੱਪਰ ਪੰਜਾਬ ਪੈਟਰਨ ਤੋਂ ਤਨਖ਼ਾਹ ਨੂੰ ਤੋੜ ਕੇ ਕੇਂਦਰੀ ਸਕੇਲਾਂ ਤੋਂ ਵੀ ਬਹੁੁਤ ਘੱਟ ਤਨਖ਼ਾਹ ਪੈਟਰਨ ਥੋਪਣ ...

ਪੂਰੀ ਖ਼ਬਰ »

ਬੈਂਕ ਮਲਾਜ਼ਮਾਂ ਦੇ ਕੌਮੀ ਆਗੂ ਅੰਮਿ੍ਤ ਲਾਲ ਨਹੀਂ ਰਹੇ

ਜਲੰਧਰ, 7 ਮਈ (ਹਰਵਿੰਦਰ ਸਿੰਘ ਫੁੱਲ)-ਇਹ ਗੱਲ ਮਜ਼ਦੂਰ ਲਹਿਰ ਅਤੇ ਖੱਬੇ-ਪੱਖੀ ਹਲਕਿਆਂ 'ਚ ਦੁੱਖ ਨਾਲ ਸੁਣੀ ਜਾਵੇਗੀ ਕਿ ਬੈਂਕ ਮੁਲਾਜ਼ਮਾਂ ਦੇ ਕੌਮੀ ਆਗੂ ਕਾਮਰੇਡ ਅੰਮਿ੍ਤ ਲਾਲ (71) ਦਾ ਦਿਹਾਂਤ ਹੋ ਗਿਆ ਹੈ | ਉਹ ਕੋਰੋਨਾ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ | ਕਾਮਰੇਡ ...

ਪੂਰੀ ਖ਼ਬਰ »

ਭਲਕੇ ਤੋਂ ਨਹੀਂ ਚੱਲੇਗੀ ਅੰਮਿ੍ਤਸਰ ਤੋਂ ਸ਼ਤਾਬਦੀ ਰੇਲ ਗੱਡੀ

ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਕੋਰੋਨਾ ਕਾਰਨ ਇਕ ਵਾਰ ਫਿਰ ਰੇਲ ਆਵਾਜਾਈ ਘੱਟ ਹੋ ਰਹੀ ਹੈ ਅਤੇ ਲੋਕਾਂ ਦਾ ਸਫਰ ਕਰਨ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ | ਮਿਲੇ ਵੇਰਵਿਆਂ ਅਨੁਸਾਰ ਫਿਰੋਜ਼ਪੁਰ ਰੇਲ ਮੰਡਲ ਵਲੋਂ ਇਸੇ ਕਾਰਨ ਹੀ 9 ਮਈ ਤੋਂ ਅੰਮਿ੍ਤਸਰ ਤੋਂ ਚੱਲਣ ਵਾਲੀ ...

ਪੂਰੀ ਖ਼ਬਰ »

ਕਿਲ੍ਹਾ ਰਾਏਪੁਰ ਵਿਖੇ ਪੋਲਟਰੀ ਫਾਰਮ ਦੇ ਹਜ਼ਾਰਾਂ ਜਾਨਵਰ ਬਰਡ ਫਲੂ ਦੀ ਲਪੇਟ 'ਚ

ਡੇਹਲੋਂ, 7 ਮਈ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਨੇੜੇ ਕਿਲ੍ਹਾ ਰਾਏਪੁਰ ਵਿਖੇ ਚਲ ਰਹੇ ਇਕ ਵੱਡੇ ਪੋਲਟਰੀ ਫਾਰਮ ਦੇ ਹਜ਼ਾਰਾਂ ਦੀ ਗਿਣਤੀ ਵਿਚ ਜਾਨਵਰਾਂ (ਮੁਰਗੇ-ਮੁਰਗੀਆਂ) ਨੂੰ ਦੀ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡਜ਼ੀਜ਼ ਲੈਬ ਭੁਪਾਲ (ਮੱਧ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼

ਸੰਤ ਦਿਲਾਵਰ ਸਿੰਘ ਬ੍ਰਹਮਜੀ ਜੱਬੜ ਵਾਲੇ

ਡਰੋਲੀ ਕਲਾਂ- ਸੰਤ ਦਿਲਾਵਰ ਸਿੰਘ ਬ੍ਰਹਮਜੀ ਦਾ ਜਨਮ 20 ਮਾਰਚ 1964 ਨੂੰ ਸ. ਜੀਵਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਪਿਆਰ ਕੌਰ ਦੇ ਕੁੱਖੋਂ ਪਿੰਡ ਡਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਹੋਇਆ | ਉਨ੍ਹਾਂ ਮੁੱਢਲੀ ਸਿੱਖਿਆ ਪਿੰਡ ਡਰੋਲੀ ਕਲਾਂ ਦੇ ਸਕੂਲ ਤੋਂ ਪ੍ਰਾਪਤ ਕੀਤੀ | ...

ਪੂਰੀ ਖ਼ਬਰ »

ਸਿੰਧ 'ਚ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ

ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਚੱਕ ਸ਼ਿਕਾਰਪੁਰ ਦੀ ਵਸਨੀਕ ਡਾ: ਸਾਨਾ ਰਾਮਚੰਦ ਨੂੰ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਸੀ. ਐਸ. ਐਸ.) 2020 ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਲਈ ਯੋਗਤਾ ਪੂਰੀ ਕਰਨ ਤੋਂ ਬਾਅਦ ਉਸ ਦੀ ਪਹਿਲੀ ਨਿਯੁਕਤੀ ...

ਪੂਰੀ ਖ਼ਬਰ »

ਰਾਏਕੋਟ ਦੇ 2 ਵਪਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਮੰਡਲ 'ਚ ਸ਼ਾਮਿਲ

ਰਾਏਕੋਟ, 7 ਮਈ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਐੱਨ.ਕੇ. ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਪਾਰੀ ਸੰਜੀਵ ਕੁਮਾਰ ...

ਪੂਰੀ ਖ਼ਬਰ »

ਕੇਂਦਰ ਨੇ ਕੋਰੋਨਾ ਸੰਕਟ ਦੌਰਾਨ ਸੂਬਿਆਂ ਅਤੇ ਲੋਕਾਂ ਨੂੰ ਅੱਧਵਾਟੇ ਛੱਡਿਆ-ਰਾਣਾ ਸੋਢੀ

ਚੰਡੀਗੜ੍ਹ, 7 ਮਈ (ਅਜੀਤ ਬਿਊਰੋ)- ਕੋਵਿਡ-19 ਦੇ ਮੁੜ ਉਭਾਰ, ਜਿਸ ਨੇ ਦੇਸ਼ ਭਰ ਵਿਚ ਵਿਆਪਕ ਤਬਾਹੀ ਮਚਾ ਦਿੱਤੀ ਹੈ, ਨਾਲ ਨਜਿੱਠਣ ਸਬੰਧੀ ਤਿਆਰੀ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਲਈ ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ...

ਪੂਰੀ ਖ਼ਬਰ »

ਰੈੱਡ ਕਰਾਸ ਦਿਵਸ 'ਤੇ ਵਿਸ਼ੇਸ਼

ਸਿੱਖ ਸੰਸਥਾਵਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਣਨਗੀਆਂ ਰੈੱਡ ਕਰਾਸ ਦੇ ਇਤਿਹਾਸ ਦਾ ਸੁਨਹਿਰੀ ਪੰਨਾ

ਲੁਧਿਆਣਾ-ਇਸ ਵੇਲੇ ਭਾਰਤ ਸਮੇਤ ਸਮੁੱਚਾ ਸੰਸਾਰ ਕੋਰੋਨਾ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਵੇਲੇ ਭਾਰਤ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ | ਇਸ ਵੇਲੇ ਕੋਰੋਨਾ ਪੀੜਤ ਮਰੀਜ਼ਾਂ ਲਈ ਹਸਪਤਾਲਾਂ 'ਚ ਬੈੱਡਾਂ ਦੀ ਘਾਟ ਤੇੇ ਆਕਸੀਜਨ, ਦਵਾਈਆਂ ਅਤੇ ਵੈਂਟੀਲੇਟਰ ਦੀ ਸਹੂਲਤ ਬੇਹੱਦ ਘੱਟ ਹੈ | ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਇਸ ਵੇਲੇ ਕੇਵਲ ਭਾਰਤ ਵਿਚ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਵਿਚ ਸਿੱਖ ਅਤੇ ਸਿੱਖ ਸੰਸਥਾਵਾਂ ਫਰਿਸ਼ਤਾ ਬਣ ਕੇ ਬਹੁੜ ਰਹੀਆਂ ਹਨ | ਹਰ ਰੋਜ਼ ਸਵੇਰ-ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਅਤੇ ਸਿੱਖ ਸੰਸਥਾਵਾਂ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਪੀੜਤਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਜੁਟਾਈ ਜਾ ਰਹੀ ਹੈ | ਉਂਝ ਭਾਵੇਂ 8 ਮਈ 1828 ਨੂੰ ਸਵਿਟਜ਼ਰਲੈਂਡ ਵਿਚ ਪੈਦਾ ਹੋਏ ਜੀਨ ਹੈਨਰੀ ਡੂਨੰਟ ਵਲੋਂ 1859 ਈ: ਵਿਚ ਸੋਲਫੇਰੀਨੋ ਵਿਚ ਤਿੰਨ ਦੇਸ਼ਾਂ ਇਟਲੀ, ਫਰਾਂਸ ਅਤੇ ਆਸਟ੍ਰੀਆ ਦੀ ਜੰਗ ਦੌਰਾਨ ਜ਼ਖ਼ਮੀ ਫੌਜੀਆਂ ਦੀ ਦੁਰਦਿਸ਼ਾ ਦੇਖ ਕੇ ਉਨ੍ਹਾਂ ਦੀ ਮਦਦ ਕਰਨ ਲਈ 1863 ਈ: ਵਿਚ ਸਵੈ-ਇੱਛਕ ਸੇਵਾ ਭਾਵਨਾ ਵਾਲੀ ਇਕ ਸੰਸਥਾ ਬਣਾਈ ਸੀ | ਹੈਨਰੀ ਡੂਨੰਟ ਵਲੋਂ ਸੰਸਾਰ ਪੱਧਰ 'ਤੇ ਬਣਾਈ ਸੰਸਥਾ ਜਿਸ ਨੂੰ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ ਦਾ ਨਾਂਅ ਦਿੱਤਾ ਗਿਆ ਸੀ, ਨੂੰ ਸੰਸਾਰ ਪੱਧਰ 'ਤੇ ਮਾਨਤਾ ਮਿਲਣੀ ਸ਼ੁਰੂ ਹੋਈ | ਸੰਸਾਰ ਭਰ ਵਿਚ 8 ਮਈ 1948 ਦਾ ਦਿਨ ਰੈੱਡ ਕਰਾਸ ਦਿਵਸ ਵਜੋਂ ਮਨਾਇਆ ਜਾਣ ਲੱਗ ਪਿਆ ਅਤੇ ਫਿਰ 1984 ਵਿਚ ਰੈੱਡ ਕਰਾਸ ਸੰਸਥਾ ਨੂੰ ਵਰਲਡ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਡੇ ਦਾ ਨਾਂਅ ਦਿੱਤਾ ਗਿਆ | ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸ਼ਰਧਾਲੂ ਭਾਈ ਘਨ੍ਹੱਈਆ ਨੇ ਰੈੱਡ ਕਰਾਸ ਸੰਸਥਾ ਹੋਂਦ ਵਿਚ ਆਉਣ ਤੋਂ 200 ਸਾਲ ਪਹਿਲਾਂ ਹੀ ਬਿਨਾਂ ਕਿਸੇ ਭੇਦ-ਭਾਵ ਤੋਂ ਇਸ ਸੰਸਥਾ ਦੀ ਹੋਂਦ ਕਾਇਮ ਕਰ ਦਿੱਤੀ ਸੀ | ਉਹ ਜਿੱਥੇ ਜੰਗ ਵਿਚ ਜਖ਼ਮੀ ਹੋਏ ਸਿੱਖ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ, ਉੱਥੇ ਸਿੱਖਾਂ ਨਾਲ ਜੰਗ ਲੜਨ ਵਾਲੇ ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣਾ ਅਤੇ ਉਨ੍ਹਾਂ ਦੇ ਮਲ੍ਹਮ ਪੱਟੀ ਕਰਨਾ ਆਪਣਾ ਧਰਮ ਸਮਝਦੇ ਸਨ | ਹਰ ਸਮੇਂ ਲੋਕਾਂ ਦੀ ਮੁਸੀਬਤ ਵਿਚ ਮਦਦ ਕਰਨ ਲਈ ਤੱਤਪਰ ਰਹਿਣ ਵਾਲਾ ਸਿੱਖ ਭਾਈਚਾਰਾ ਸਮੁੱਚੇ ਸੰਸਾਰ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ | ਖਾਲਸਾ ਏਡ, ਸਰਬੱਤ ਦਾ ਭਲਾ ਟਰੱਸਟ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਕਈ ਸਿੱਖ ਸੰਸਥਾਵਾਂ ਵਲੋਂ ਅੰਨ-ਜਲ ਲੰਗਰਾਂ ਦੀ ਤਰ੍ਹਾਂ ਆਕਸੀਜਨ ਦੇ ਲੰਗਰ ਲਗਾਏ ਗਏ ਹਨ, ਵੈਂਟੀਲੇਟਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਸ਼ਮਸ਼ਾਨ ਘਾਟਾਂ ਵਿਚ ਲਾਸ਼ਾਂ ਚੁੱਕ-ਚੁੱਕ ਕੇ ਸਸਕਾਰ ਕਰਵਾਏ ਜਾ ਰਹੇ ਹਨ, ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ ਹਨ, ਪੀੜਤਾਂ ਦੇ ਪਰਿਵਾਰਾਂ ਨੂੰ ਰਹਿਣ ਲਈ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਿਆਂ ਨੂੰ ਹਸਪਤਾਲਾਂ ਵਿਚ ਬਦਲਿਆ ਜਾ ਰਿਹਾ ਹੈ |
—ਸੁਖਦੇਵ ਸਲੇਮਪੁਰੀ

ਖ਼ਬਰ ਸ਼ੇਅਰ ਕਰੋ

 

ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ (ਭਾਗ-25)

ਗੁਰਦੁਆਰਾ ਸ੍ਰੀ ਮੋਤੀ ਬਾਗ ਪਟਿਆਲਾ

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ -ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ.) ਦੇ ਬਿਲਕੁਲ ਨਾਲ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ...

ਪੂਰੀ ਖ਼ਬਰ »

ਨੋਟਾਂ ਵਾਲੇ ਬਾਬੇ ਦੀ ਗਿ੍ਫ਼ਤਾਰੀ ਪਿੱਛੋਂ ਕਈ ਰਾਜ਼ਦਾਰ 'ਮੁਹਤਬਰਾਂ' ਦੇ ਸਾਹ ਸੁੱਕੇ

ਮਲੇਰਕੋਟਲਾ, 7 ਮਈ (ਕੁਠਾਲਾ) - ਮਲੇਰਕੋਟਲਾ ਨੇੜਲੇ ਪਿੰਡ ਕੁਠਾਲਾ ਵਿਖੇ ਭਗਤ ਰਵਿਦਾਸ ਦੀ ਯਾਦ 'ਚ ਬਣੇ ਗੁਰਦੁਆਰੇ ਵਿਚ ਅਖੰਡ ਪਾਠਾਂ ਦੀ ਭੇਟਾ ਦੇ ਨਾਂਅ ਹੇਠ ਜਮ੍ਹਾਂ ਕਰਵਾਈ ਮਾਇਆ ਕੁਝ ਦਿਨਾਂ ਅੰਦਰ ਹੀ ਅੱਠ ਗੁਣਾ ਰਕਮ ਵਾਪਸ ਕਰਨ ਦੇ ਨਾਂਅ ਹੇਠ ਲੋਕਾਂ ਨਾਲ ਕਥਿਤ ...

ਪੂਰੀ ਖ਼ਬਰ »

ਮਮਤਾ ਸਰਕਾਰ ਨੰੂ ਬਦਨਾਮ ਕਰਨ ਲਈ ਭਾਜਪਾ ਨੇ ਮੁਹਿੰਮ ਵਿੱਢੀ-ਮਾਨ

ਸੰਗਰੂਰ, 7 ਮਈ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸ. ਬਲਦੇਵ ਸਿੰਘ ਮਾਨ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਪੱਛਮੀ ਬੰਗਾਲ ਦੀ ਨਵੀਂ ਬਣੀ ਸਰਕਾਰ ਨੰੂ ਪ੍ਰੇਸ਼ਾਨ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਜਗਦੇਵ ਸਿੰਘ ਬਰਾੜ

ਕੋਟਕਪੂਰਾ : ਸ: ਜਗਦੇਵ ਸਿੰਘ ਬਰਾੜ ਦਾ ਜਨਮ 23 ਸਤੰਬਰ 1928 ਨੂੰ ਪਿੰਡ ਰਣ ਸਿੰਘ ਵਾਲਾ (ਫ਼ਰੀਦਕੋਟ) ਵਿਖੇ ਗੁਰਬਖ਼ਸ਼ ਸਿੰਘ ਅਤੇ ਮਾਤਾ ਸੰਤ ਕੌਰ ਦੇ ਘਰ ਹੋਇਆ | ਛੋਟੀ ਉਮਰੇ ਹੀ ਮਾਤਾ-ਪਿਤਾ ਦੀ ਛਾਂ ਤੋਂ ਵਾਂਝੇ ਹੋ ਕੇ ਛੋਟੇ ਭਰਾ ਸੁਖਮੰਦਰ ਸਿੰਘ ਬਰਾੜ ਨਾਲ ਜੀਵਨ ਦੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਦੁਸ਼ਅੰਤ ਚੌਟਾਲਾ ਖ਼ਿਲਾਫ਼ ਰੋਸ ਪ੍ਰਦਰਸ਼ਨ

ਜੀਂਦ, 7 ਮਈ (ਏਜੰਸੀ)- ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਹਿਸਾਰ-ਚੰਡੀਗੜ੍ਹ ਅਤੇ ਜੀਂਦ-ਪਟਿਆਲਾ ਰਾਸ਼ਟਰੀ ...

ਪੂਰੀ ਖ਼ਬਰ »

ਕਾਰ 'ਚ ਸਾਹ ਘੁੱਟਣ ਕਾਰਨ 4 ਬੱਚਿਆਂ ਦੀ ਮੌਤ

ਬਾਘਪਤ, 7 ਮਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਬਾਘਪਤ ਜ਼ਿਲ੍ਹੇ ਦੇ ਸਿੰਘੋਲਿਟਾਗਾ ਪਿੰਡ 'ਚ 4 ਬੱਚਿਆਂ ਦੀ ਕਾਰ 'ਚ ਬੰਦ ਹੋਣ ਤੋਂ ਬਾਅਦ ਸਾਹ ਘੁੱਟਣ ਕਾਰਨ ਮੌਤ ਹੋ ਗਈ ਹੈ | ਇਨ੍ਹਾਂ ਚਾਰਾਂ 'ਚੋਂ ਇਕ ਬੱਚੇ ਦੀ ਹਾਲਤ ਗੰਭੀਰ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ਼ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜਮਨਾ ਨਦੀ 'ਚ ਤੈਰਦੀਆਂ ਲਾਸ਼ਾਂ ਨਾਲ ਮਚੀ ਹਲਚਲ

ਹਮੀਰਪੁਰ (ਉੱਤਰ ਪ੍ਰਦੇਸ਼), 7 ਮਈ (ਏਜੰਸੀ)-ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਉੱਤਰ ਪ੍ਰਦੇਸ਼ ਦੇ ਹਮੀਰਪੁਰ 'ਚ ਜਮਨਾ ਨਦੀ 'ਚ ਰੁੜ ਰਹੀਆਂ ਦਰਜਨਾਂ ਲਾਸ਼ਾਂ ਕਾਰਨ ਲੋਕਾਂ 'ਚ ਅਫ਼ਰਾ-ਤਫ਼ਰੀ ਮਚ ਗਈ ਹੈ | ਇਸ ਸਬੰਧੀ ਪਤਾ ਲਗਾਉਣ ਪੁੱਜੀ ਹਮੀਰਪੁਰ ਪੁਲਿਸ ਨੇ ਦੱਸਿਆ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX