ਤਾਜਾ ਖ਼ਬਰਾਂ


ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨਾਂ ਨੇ ਸ਼ਹਿਰ ਵਿਚ ਕੱਢਿਆ ਮਾਰਚ
. . .  1 minute ago
ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਫਗਵਾੜਾ ਵਿਖੇ ਕਿਸਾਨ ਆਗੂਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਮਾਰਚ ਕੱਢਿਆ ਤੇ ਦੁਕਾਨਦਾਰਾਂ...
ਕਿਸਾਨਾਂ ਨੇ ਜਲੰਧਰ ਹਾਈਵੇਅ ਬੰਦ ਕਰ ਕੇ ਗੋਲਡਨ ਗੇਟ 'ਤੇ ਲਾਇਆ ਧਰਨਾ
. . .  3 minutes ago
ਸੁਲਤਾਨਵਿੰਡ, 27 ਸਤੰਬਰ (ਗੁਰਨਾਮ ਸਿੰਘ ਬੁੱਟਰ ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ...
ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ
. . .  8 minutes ago
ਚੰਡੀਗੜ੍ਹ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ...
ਸ਼ਾਹਕੋਟ ਅਤੇ ਮਲਸੀਆਂ 'ਚ ਭਾਰਤ ਬੰਦ ਦਾ ਖਾਸਾ ਅਸਰ, ਬਾਜ਼ਾਰ ਬੰਦ, ਮੈਡੀਕਲ ਸੇਵਾਵਾਂ ਚਾਲੂ
. . .  9 minutes ago
ਸ਼ਾਹਕੋਟ, ਮਲਸੀਆਂ, 27 ਸਤੰਬਰ (ਏ.ਐੱਸ. ਸਚਦੇਵਾ, ਸੁਖਦੀਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਮਹਿਤਪੁਰ ਵਿਖੇ ਜਗਰਾਉਂ ਰੋਡ ਕੀਤਾ ਜਾਮ
. . .  13 minutes ago
ਮਹਿਤਪੁਰ, 27ਸਤੰਬਰ(ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਸਵਾਗਤ ਤੇ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ...
ਓਠੀਆਂ ਕਸਬਾ ਪੂਰਨ ਤੌਰ 'ਤੇ ਬੰਦ
. . .  16 minutes ago
ਓਠੀਆਂ 27 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਬੰਦ ਦੇ ਦਿੱਤੇ ਗਏ ਸੱਦੇ 'ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ...
ਕੇਰਲਾ 'ਚ ਵੀ ਪੂਰਨ ਬੰਦ
. . .  18 minutes ago
ਕੋਚੀ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਰਲਾ 'ਚ ਠੱਪ ਕਰ ਦਿੱਤਾ ਗਿਆ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਾਨਸਾ ਜ਼ਿਲ੍ਹਾ ਪੂਰਨ ਤੌਰ 'ਤੇ ਬੰਦ
. . .  22 minutes ago
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ...
ਮੰਡੀ ਅਰਨੀਵਾਲਾ 'ਚ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ
. . .  27 minutes ago
ਭਾਰਤ ਬੰਦ ਦੌਰਾਨ ਕਿਸਾਨਾਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਟੈਂਟ ਲਗਾ ਕੇ ਕੀਤੀ ਸੜਕ ਜਾਮ
. . .  35 minutes ago
ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  36 minutes ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  37 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  47 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  42 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  54 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  50 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  about 1 hour ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  about 1 hour ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  about 1 hour ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  about 1 hour ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  about 1 hour ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  about 1 hour ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਬਰਨਾਲਾ

ਬਰਨਾਲਾ ਵਿਖੇ ਹਰ ਤਰ੍ਹਾਂ ਦੀਆਂ ਦੁਕਾਨਾਂ ਖੁਲ੍ਹਵਾਉਣ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਤੇ ਵਪਾਰੀ ਆਗੂਆਂ ਵਿਚ ਲਾਹਾ ਲੈਣ ਦੀ ਲੱਗੀ ਰਹੀ ਹੋੜ

ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਹਰ ਤਰ੍ਹਾਂ ਦੀਆਂ ਦੁਕਾਨਾਂ ਖੁਲ੍ਹਵਾਉਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਵਪਾਰ ਮੰਡਲ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਵੀ ਟਰਾਈਡੈਂਟ ਗਰੁੱਪ ਨੇ ਆਪਣੇ ਮੁਲਾਜ਼ਮਾਂ ਦੀ ਫੜੀ ਹੋਈ ਹੈ ਬਾਂਹ

ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਜਾਂ ਕਾਰਪੋਰੇਟ ਘਰਾਨਿਆਂ ਵਲੋਂ ਮੁਲਾਜ਼ਮਾਂ ਦੀ ਤਨਖ਼ਾਹ ਘਟਾਈ ਜਾ ਰਹੀ ਹੈ ਉੱਥੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਦੁਕਾਨਾਂ ਖੋਲ੍ਹਣ ਲਈ ਕੀਤਾ ਮਾਰਚ

ਧਨੌਲਾ, 7 ਮਈ (ਚੰਗਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਵਲੋਂ ਅੱਜ ਧਨੌਲਾ 'ਚ ਵਿਸ਼ਾਲ ਮਾਰਚ ਕਰ ਕੇ ਪ੍ਰਸ਼ਾਸ਼ਨ ਦੇ ਡਰ ਤੋਂ ਹਟ ਕੇ ਸਮੂਹ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ | ਕਿਸਾਨਾਂ ਨੇ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਪਾਵਰਕਾਮ ਅਧਿਕਾਰੀਆਂ ਦੀਆਂ ਮਨਮਾਨੀਆਂ ਕਾਰਨ ਧਨੌਲਾ ਵਾਸੀ ਬੇਹੱਦ ਹਨ ਪ੍ਰੇਸ਼ਾਨ

ਧਨੌਲਾ, 7 ਮਈ (ਚੰਗਾਲ)-ਗਰਮੀ ਦੀ ਆਮਦ ਨਾਲ ਤੇ ਬਦਲਦੇ ਮੌਸਮ ਦੇ ਹਾਲਾਤਾਂ ਨਾਲ ਜਿੱਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਉੱਥੇ ਬੁਖ਼ਾਰ ਤੇ ਹੋਰ ਨਿੱਕੀਆਂ ਮੋਟੀਆਂ ਬਿਮਾਰੀਆਂ ਨਾਲ ਲੋਕਾਂ ਦਾ ਤਰਾਹ ਨਿਕਲਿਆ ਪਿਆ ਹੈ | ਅਜਿਹੇ ਹਾਲਾਤਾਂ ਵਿਚ ਪੰਜਾਬ ਦਾ ਬਿਜਲੀ ...

ਪੂਰੀ ਖ਼ਬਰ »

ਬਰਨਾਲਾ ਜ਼ਿਲ੍ਹੇ ਦੇ ਸਮੂਹ ਪਟਵਾਰੀ ਹੜਤਾਲ ਕਰਨਗੇ ਪ੍ਰੰਤੂ ਕੋਰੋਨਾ ਮਹਾਂਮਾਰੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ-ਹਸਨਪ੍ਰੀਤ ਭਾਰਦਵਾਜ

ਧਨੌਲਾ, 7 ਮਈ (ਚੰਗਾਲ)-ਜ਼ਿਲ੍ਹਾ ਬਰਨਾਲਾ ਦੇ ਸਮੂਹ ਪਟਵਾਰੀਆਂ ਨੇ 6-7 ਮਈ ਨੂੰ ਸਮੂਹਿਕ ਛੁੱਟੀ ਭਰ ਕੇ ਸਰਕਲਾਂ ਦਾ ਕੰਮ ਕਾਜ ਠੱਪ ਕਰ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣੀ ਹੱਕੀ ਮੰਗਾਂ ਲਈ ਰੋਸ ਪ੍ਰਗਟ ਕੀਤਾ | ਇਹ ਹੜਤਾਲ 8-9 ਮਈ ਤੱਕ ਜਾਰੀ ਰਹੇਗੀ | ਇਹ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਕੋਵਿਡ ਸੈਂਟਰ ਮਹਿਲ ਕਲਾਂ ਦਾ ਅਚਨਚੇਤ ਦੌਰਾ

ਮਹਿਲ ਕਲਾਂ, 7 ਮਈ (ਤਰਸੇਮ ਸਿੰਘ ਗਹਿਲ)-ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਕੋਵਿਡ ਮਰੀਜ਼ਾ ਦਾ ਹਾਲ ਚਾਲ ਪੁੱਛਣ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਵਰਜੀਤ ਸਿੰਘ ਵਾਲੀਆ ਵਲੋਂ ਅਚਨਚੇਤ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਕੋਵਿਡ ...

ਪੂਰੀ ਖ਼ਬਰ »

ਪਿੰਡ ਗਾਗਾ 'ਚ ਦੋ ਸਕੇ ਭਰਾਵਾਂ ਦੀ ਮੌਤ

ਲਹਿਰਾਗਾਗਾ, 7 ਮਈ (ਅਸ਼ੋਕ ਗਰਗ) - ਨੇੜਲੇ ਪਿੰਡ ਗਾਗਾ ਵਿਖੇ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਪਿੰਡ ਦੇ ਵਸਨੀਕ ਅਕਾਲੀ ਆਗੂ ਡੈਮੋਕ੍ਰੇਟਿਕ ਦੇ ਜਥੇਦਾਰ ਪ੍ਰਗਟ ਸਿੰਘ ਗਾਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਰੰਜਣ ਸਿੰਘ ਤੇ ਅਜੈਬ ਸਿੰਘ ...

ਪੂਰੀ ਖ਼ਬਰ »

ਧਨੌਲਾ ਖ਼ੁਰਦ ਵਿਖੇ ਗੱਡੀਆਂ ਦੀ ਚੈਕਿੰਗ

ਹੰਡਿਆਇਆ, 7 ਮਈ (ਗੁਰਜੀਤ ਸਿੰਘ ਖੁੱਡੀ)-ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਸ: ਬਲਦੇਵ ਸਿੰਘ ਮਾਨ ਐਸ.ਆਈ. ਨੇ ਬਰਨਾਲਾ-ਮਾਨਸਾ ਰੋਡ ਪਿੰਡ ਧਨੌਲਾ ਖ਼ੁਰਦ ਵਿਖੇ ਨਾਕਾ ਲਾ ਕੇ ਮਾਨਸਾ ਵੱਲ ਤੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਦੇ ...

ਪੂਰੀ ਖ਼ਬਰ »

ਘਰ ਵਿਚ ਲੱਗੇ 5 ਕੈਮਰੇ ਚੋਰੀ, ਦੋ ਵਿਰੁੱਧ ਮਾਮਲਾ ਦਰਜ

ਬਰਨਾਲਾ, 7 ਮਈ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਘਰ ਵਿਚ ਲੱਗੇ 5 ਕੈਮਰੇ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ...

ਪੂਰੀ ਖ਼ਬਰ »

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 7 ਮਈ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 90 ਨਵੇਂ ਕੇਸ, ਤਿੰਨ ਹੋਰ ਮੌਤਾਂ

ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 90 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 33 ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਧਨੌਲਾ ਤੋਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਢੁਕਵੇਂ ਪ੍ਰਬੰਧ ਕਰਨ 'ਚ ਫ਼ੇਲ ਹੋਈ ਸੂਬਾ ਸਰਕਾਰ-ਰਾਜਦੇਵ ਸਿੰਘ ਖ਼ਾਲਸਾ

ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਦੇ ਮਾਮਲੇ ਵਿਚ ਪੁਖ਼ਤਾ ਪ੍ਰਬੰਧ ਕਰਨ ਲਈ ਸੂਬਾ ਸਰਕਾਰ ਬੁਰੀ ਤਰਾਂ ਫ਼ੇਲ੍ਹ ਸਾਬਤ ਹੋ ਕੇ ਰਹਿ ਗਈ ਹੈ, ਇਸ ਬਿਪਤਾ ਦੀ ਘੜੀ ਵਿਚ ਸਮੂਹ ਸਮਾਜ ਸੇਵੀ ਸੰਸਥਾਵਾਂ, ਪ੍ਰਵਾਸੀ ਭਾਰਤੀਆਂ ਨੂੰ ਮਦਦ ...

ਪੂਰੀ ਖ਼ਬਰ »

ਸ਼ਹੀਦ ਅਮਰਦੀਪ ਸਿੰਘ ਕਰਮਗੜ੍ਹ ਨੰ ਸ਼ਰਧਾਂਜਲੀਆਂ ਭੇਟ

ਮਹਿਲ ਕਲਾਂ, 7 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਬੀਤੇ ਮਹੀਨੇ ਦੀ 25 ਅਪ੍ਰੈਲ ਨੰੂ ਲੇਹ ਲਦਾਖ਼ ਦੇ ਸਿਆਚਿਨ ਖੇਤਰ 'ਚ ਪਰਤਾਪੁਰਤ ਥਰਡ ਗਲੇਸ਼ੀਅਰ ਵਿਖੇ ਬਰਫ਼ ਦੇ ਤੋਦੇ ਹੇਠਾਂ ਆਉਣ ਕਾਰਨ ਸ਼ਹੀਦ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਨਾਲ ਸਬੰਧਿਤ 21 ...

ਪੂਰੀ ਖ਼ਬਰ »

ਮਾਤਾ ਦਾਇਆ ਵੰਤੀ ਨਹੀਂ ਰਹੇ, ਸਸਕਾਰ ਅੱਜ

ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਆੜ੍ਹਤੀਆ ਐਸੋਸੀਏਸ਼ਨ ਮਹਿਲ ਕਲਾਂ ਦੇ ਆਗੂ ਰਕੇਸ਼ਪਾਲ ਪਾਲੀ, ਸਵਰਨਕਾਰ ਸੰਘ ਬਰਨਾਲਾ ਦੇ ਪ੍ਰਧਾਨ ਕੁਲਵਿੰਦਰ ਕੁਮਾਰ ਕਾਲਾ (ਪੰਨਾ ਜਵੈਲਰਜ਼ ਮਹਿਲ ਕਲਾਂ) ਅਤੇ ਸਤੀਸ਼ ਕੁਮਾਰ ਪੱਪੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ...

ਪੂਰੀ ਖ਼ਬਰ »

ਇੰਦਰਜੀਤ ਕੌਰ ਦਿਉਲ ਨੰੂ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ

ਮਹਿਲ ਕਲਾਂ, 7 ਮਈ (ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਰਦਾਰਨੀ ਇੰਦਰਜੀਤ ਕੌਰ ਦਿਉਲ ਪਤਨੀ ਸਵ: ਬਾਬੂ ਸਿੰਘ ਦਿਉਲ ਸਾਬਕਾ ਸਰਪੰਚ ਪਿੰਡ ਨੰਗਲ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਪਿੰਡ ਨੰਗਲ ...

ਪੂਰੀ ਖ਼ਬਰ »

ਸ਼ਹੀਦ ਅਮਰਦੀਪ ਸਿੰਘ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਲਈ ਪਰਿਵਾਰ ਤੇ ਪੁਲਿਸ ਜਵਾਨਾਂ ਸਮੇਤ ਪੁਲਿਸ ਬੱਸ ਹੋਈ ਰਵਾਨਾ

ਮਹਿਲ ਕਲਾਂ, 7 ਮਈ (ਤਰਸੇਮ ਸਿੰਘ ਗਹਿਲ)-ਲੇਹ ਲਦਾਖ਼ ਸਿਆਚਿਨ ਥਰਡ ਗਲੇਸ਼ੀਅਰ ਵਿਖੇ ਬਰਫ਼ ਦੇ ਤੋਦੇ ਹੇਠਾਂ ਆਉਣ ਨਾਲ ਸ਼ਹੀਦ ਹੋਏ ਪਿੰਡ ਕਰਮਗੜ੍ਹ ਦੇ ਫ਼ੌਜੀ ਜਵਾਨ ਸ਼ਹੀਦ ਅਮਰਦੀਪ ਸਿੰਘ ਦੇ ਪਰਿਵਾਰ ਨਾਲ ਜਿੱਥੇ ਇਲਾਕੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ

ਬਰਨਾਲਾ, 7 ਮਈ (ਅਸ਼ੋਕ ਭਾਰਤੀ)-ਸਰਕਾਰੀ ਸਕੂਲਾਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਇਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਦਿੱਤੀ ਤੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਦੁਕਾਨਦਾਰਾਂ ਨਾਲ ਚਟਾਨ ਵਾਂਗ ਖੜ੍ਹਾ -ਕਿਸਾਨ ਆਗੂ

ਮਹਿਲ ਕਲਾਂ, 7 ਮਈ (ਅਵਤਾਰ ਸਿੰਘ ਅਣਖੀ)-ਟੋਲ ਪਲਾਜ਼ਾ ਮਹਿਲ ਕਲਾਂ ਉੱਪਰ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨ ਮੋਰਚੇ 'ਚ ਅੱਜ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਬੋਲਦਿਆਂ ਜਥੇ: ਅਜਮੇਰ ਸਿੰਘ ਮਹਿਲ ਕਲਾਂ, ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾਂ ਨੰੂ ਫ਼ਰੰਟਲਾਈਨ ਵਰਕਰ ਨਾ ਮੰਨਿਆ ਤਾਂ ਠੀਕਰੀ ਪਹਿਰੇ ਦਾ ਹੋਵੇਗਾ ਬਾਈਕਾਟ-ਸੂਬਾ ਆਗੂ

ਮਹਿਲ ਕਲਾਂ, 7 ਮਈ (ਤਰਸੇਮ ਸਿੰਘ ਗਹਿਲ)-ਪੇਂਡੂ ਚੌਕੀਦਾਰ ਯੂਨੀਅਨ ਸੀਟੂ ਪੰਜਾਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਮਹਿਲ ਕਲਾਂ ਵਿਖੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਚੌਕੀਦਾਰਾਂ ਨੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਕਾਲੇ ਕਾਨੂੰਨ ਰੱਦ ਕਰਵਾਉਣ ਲਈ ਧਰਨਾ 219ਵੇਂ ਦਿਨ 'ਚ ਸ਼ਾਮਿਲ

ਬਰਨਾਲਾ, 7 ਮਈ (ਧਰਮਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 219ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਦੇਵ ...

ਪੂਰੀ ਖ਼ਬਰ »

ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ-ਐਡਵੋਕੇਟ ਰਾਹੀ

ਭਦੌੜ, 7 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਨੂੰ ਕਸਬਾ ਭਦੌੜ ਅੰਦਰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਧੰਮੀ ਦੀ ਮਿਹਨਤ ਸਦਕਾ ਕਾਂਗਰਸੀ ਆਗੂ ਅਮਨਿੰਦਰ ਸਿੰਘ ਗੋਲਡੀ ਆਪਣੇ ਸਾਥੀ ਹਰਪ੍ਰੀਤ ਸਿੰਘ, ਰਣਜੀਤ ਸਿੰਘ ...

ਪੂਰੀ ਖ਼ਬਰ »

ਧੌਲਾ ਵਿਖੇ ਬਣ ਰਹੇ ਪੋਲਟਰੀ ਫਾਰਮ ਦਾ ਵਿਰੋਧ

ਰੂੜੇਕੇ ਕਲਾਂ, 7 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਬਠਿੰਡਾ ਮੁੱਖ ਮਾਰਗ ਤੋਂ ਪਿੰਡ ਧੌਲਾ ਨੂੰ ਜਾਂਦੀ ਿਲੰਕ ਸੜਕ 'ਤੇ ਨਜ਼ਦੀਕ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਵਿਖੇ ਬਣ ਰਹੇ ਪੋਲਟਰੀ ਫਾਰਮ ਦੇ ਵਿਰੋਧ ਵਿਚ ਗੁਰਦੁਆਰਾ ਸੋਹੀਆਣਾ ਸਾਹਿਬ ਵਿਖੇ ਗ੍ਰਾਮ ਪੰਚਾਇਤ ਧੌਲਾ, ਖੁੱਡੀ ਪੱਤੀ ਧੌਲਾ, ਫ਼ਤਿਹਪੁਰ ਪਿੰਡੀ ਧੌਲਾ ਆਦਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੁਹਤਬਰ ਵਿਅਕਤੀਆਂ ਦੀ ਮੀਟਿੰਗ ਅਕਾਲੀ ਆਗੂ ਦਰਸ਼ਨ ਸਿੰਘ ਫ਼ਤਿਹਪੁਰ, ਸਮਾਜ ਸੇਵੀ ਤਰਸੇਮ ਸਿੰਘ, ਪ੍ਰਧਾਨ ਸਵਰਨ ਸਿੰਘ ਧੌਲਾ, ਮੈਨੇਜਰ ਗੁਲਜ਼ਾਰ ਸਿੰਘ, ਜਸਕਰਨ ਸਿੰਘ ਖੁੱਡੀ ਖ਼ੁਰਦ, ਜਥੇਦਾਰ ਮੱਖਣ ਸਿੰਘ ਧੌਲਾ, ਜਥੇਦਾਰ ਗੁਰਤੇਜ ਸਿੰਘ, ਸਰਪੰਚ ਦਰਸ਼ਨ ਸਿੰਘ ਖੁੱਡੀ ਪੱਤੀ ਧੌਲਾ, ਸਰਪੰਚ ਜਸਪਿੰਦਰ ਕੌਰ ਧੌਲਾ, ਪੰਚ ਕੁਲਦੀਪ ਸਿੰਘ ਰਾਜੂ, ਕੁਲਵਿੰਦਰ ਸਿੰਘ ਖੁੱਡੀ ਪੱਤੀ ਧੌਲਾ ਦੀ ਅਗਵਾਈ ਵਿਚ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਉਕਤ ਆਗੂਆਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਗੁਪਤ ਤੌਰ 'ਤੇ ਪ੍ਰਬੰਧਕਾਂ ਵਲੋਂ ਪੋਲਟਰੀ ਫਾਰਮ ਲਾਇਆ ਜਾ ਰਿਹਾ ਹੈ | ਪਿੰਡ ਵਿਚ ਪਹਿਲਾਂ ਚੱਲਦੇ ਪੋਲਟਰੀ ਫਾਰਮਾਂ ਤੋਂ ਵੱਡੀ ਗਿਣਤੀ ਵਿਚ ਪੈਦਾ ਹੋਈਆਂ ਮੱਖੀਆਂ, ਮੱਛਰਾਂ, ਗੰਦੀ ਬਦਬੂ ਨੇ ਪਿੰਡ ਵਾਸੀਆਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ | ਪੋਲਟਰੀ ਫਾਰਮਾਂ ਨਜ਼ਦੀਕ ਵਾਲੇ ਕਿਸਾਨ ਮੱਖੀਆਂ ਤੋਂ ਦੁਖੀ ਆਪਣੇ ਖੇਤਾਂ ਵਿਚ ਜਾਣ ਤੋਂ ਅਸਮਰਥ ਹਨ | ਨਵੇਂ ਲਾਏ ਜਾ ਰਹੇ ਪੋਲਟਰੀ ਫਾਰਮ ਸਬੰਧੀ ਕੋਈ ਸੂਚਨਾ ਬੋਰਡ ਨਹੀਂ ਲਗਾਇਆ ਗਿਆ ਹੈ | ਲਾਏ ਜਾ ਰਹੇ ਪੋਲਟਰੀ ਫਾਰਮ ਦੇ ਨਜ਼ਦੀਕ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਅਤੇ ਗੁਰਦੁਆਰਾ ਅੜੀਸਰ ਸਾਹਿਬ ਹਨ ਜਿੱਥੇ ਕਿ ਰੋਜ਼ਾਨਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਤੇ ਹਰ ਮਹੀਨੇ ਵੱਡੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ | ਜੇਕਰ ਗੁਰਦੁਆਰਾ ਸਾਹਿਬ ਨਜ਼ਦੀਕ ਪੋਲਟਰੀ ਫਾਰਮ ਲੱਗ ਗਿਆ ਤਾਂ ਇਸ ਦੀ ਗੰਦੀ ਬਦਬੂ ਅਤੇ ਮੱਖੀਆਂ ਕਾਰਨ ਗੁਰਦੁਆਰਾ ਸਾਹਿਬ ਚੱਲਦੇ ਲੰਗਰਾਂ ਵਿਚ ਸ਼ਰਧਾਲੂ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਇਕੱਤਰ ਹੋਏ ਸਮੂਹ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਧਾਰਮਿਕ ਸਥਾਨਾਂ ਨਜ਼ਦੀਕ ਲਗਾਇਆ ਜਾ ਰਿਹਾ ਪੋਲਟਰੀ ਫਾਰਮ ਬੰਦ ਕਰਵਾਇਆ ਜਾਵੇ | ਪਿੰਡ ਵਾਸੀਆਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੇ ਪੋਲਟਰੀ ਫਾਰਮ ਇਮਾਰਤ ਦੀ ਉਸਾਰੀ ਦਾ ਚੱਲ ਰਿਹਾ ਕੰਮ ਮੌਕੇ 'ਤੇ ਪਹੁੰਚ ਕੇ ਬੰਦ ਕਰਵਾਇਆ | ਇਸ ਮੌਕੇ ਭਗਵਾਨ ਦਾਸ, ਦਵਿੰਦਰ ਸਿੰਘ, ਮੋਹਨ ਸਿੰਘ, ਦਰਸਨ ਸਿੰਘ, ਕਮਲਜੋਤ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ ਸੀਤਾ ਸਾਬਕਾ ਪੰਚ, ਹਰਪ੍ਰੀਤ ਸਿੰਘ ਪੰਚ, ਕੌਰ ਸਿੰਘ, ਗੁਰਮੇਲ ਸਿੰਘ, ਮਿੱਠੂ ਸਿੰਘ, ਮੇਵਾ ਸਿੰਘ ਸਮਾਜ ਸੇਵੀ, ਹਰਪਾਲ ਸਿੰਘ ਕੋਠੇ ਚੁੰਘ, ਕੌਰ ਸਿੰਘ ਮਹਿਤਾ, ਠਾਕੁਰ ਸਿੰਘ, ਜਗਰਾਜ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਪੋਲਟਰੀ ਫਾਰਮ ਵਿਖੇ ਹਾਜ਼ਰ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ਐਗਰੋ ਫੂਡ ਇੰਡਸਟਰੀਜ਼ ਵਲੋਂ ਪੋਲਟਰੀ ਫਾਰਮ ਲਗਾਇਆ ਜਾ ਰਿਹਾ ਹੈ | ਪੋਲਟਰੀ ਫਾਰਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਲਗਾਇਆ ਜਾ ਰਿਹਾ ਹੈ | ਜਿਸ ਸਬੰਧੀ ਕਿ ਮਾਨਤਾ ਲੈਣ ਲਈ ਅਸੀ ਅਪਲਾਈ ਕੀਤਾ ਹੋਇਆ ਹੈ |

ਖ਼ਬਰ ਸ਼ੇਅਰ ਕਰੋ

 

ਪੈਨਸ਼ਨਰਜ਼ ਯੂਨੀਅਨ ਦੇ ਦਫ਼ਤਰ ਵਿਖੇ ਬੂਟੇ ਲਗਾਏ

ਭਵਾਨੀਗੜ੍ਹ, 7 ਮਈ (ਰਣਧੀਰ ਸਿੰਘ ਫੱਗੂਵਾਲਾ) - ਕੋਰੋਨਾ ਸੰਕਟ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਗਰੀਨ ਫਾਊਾਡੇਸ਼ਨ ਵਲੋਂ ਪੈਨਸ਼ਨਰਜ਼ ਯੂਨੀਅਨ ਦੇ ਦਫ਼ਤਰ ਵਿਖੇ ਬੂਟੇ ਲਗਾਏ | ਇਸ ਮੌਕੇ ਫਾੳਾੂਡੇਸ਼ਨ ਦੇ ਆਗੂ ਮਨਦੀਪ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਨੇ ਬਾਜ਼ਾਰਾਂ ਵਿਚ 1000 ਮਾਸਕ ਵੰਡੇ

ਸੰਗਰੂਰ, 7 ਮਈ (ਅਮਨਦੀਪ ਸਿੰਘ ਬਿੱਟਾ) - ਸਰਕਾਰ ਵਲੋਂ ਜਾਰੀ ਕੋਰੋਨਾ ਨੂੰ ਰੋਕਣ ਸੰਬੰਧੀ ਦਿੱਤੀਆਂ ਹਦਾਇਤਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਵਲੋਂ ਸੰਗਰੂਰ ਦੇ ਬਾਜ਼ਾਰਾਂ ਵਿਚ ਵਿਸ਼ੇਸ਼ ਮੁਹਿੰਮ ਵਿੱਢੀ ਗਈ | ਪਵਨ ...

ਪੂਰੀ ਖ਼ਬਰ »

ਗਾਇਕ ਕਿੰਦਾ ਚੀਮਾ ਆਪਣੇ ਨਵੇਂ ਗੀਤ 'ਸੰਘਰਸ਼' ਨਾਲ ਮੁੜ ਚਰਚਾ 'ਚ

ਸੰਦੌੜ, 7 ਮਈ (ਗੁਰਪ੍ਰੀਤ ਸਿੰਘ ਚੀਮਾ) - ਉੱਭਰਦੇ ਪੰਜਾਬੀ ਗਾਇਕ ਅਤੇ ਗੀਤਕਾਰ ਕਿੰਦਾ ਚੀਮਾ ਆਪਣੇ ਨਵੇਂ ਗਾਣੇ 'ਸੰਘਰਸ਼' ਨਾਲ ਮੁੜ ਚਰਚਾ ਵਿਚ ਹੈ | ਕਿੰਦਾ ਚੀਮਾ ਦਾ ਇਹ ਗੀਤ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ | ਇਸ ਗੀਤ ਨੂੰ ਕਿੰਦਾ ਚੀਮਾ ਅਤੇ ਗੋਗੀ ਯੂ ਕੇ ਵਲੋਂ ...

ਪੂਰੀ ਖ਼ਬਰ »

ਅਵਾਰਾ ਘੁੰਮਦੇ ਪਸ਼ੂਆਂ ਤੋਂ ਪ੍ਰੇਸ਼ਾਨ ਨੇ ਲਹਿਰਾਗਾਗਾ ਦੇ ਲੋਕ

ਲਹਿਰਾਗਾਗਾ, 7 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਵੱਧ ਰਹੀ ਆਵਾਰਾ ਪਸ਼ੂਆਂ ਦੀ ਗਿਣਤੀ ਤੋਂ ਲੋਕ ਪ੍ਰੇਸ਼ਾਨ ਹਨ | ਪਸ਼ੂਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਹਰ ਰੋਜ਼ ਵਾਪਰ ਰਹੀਆਂ ਸੜਕ ਦੁਰਘਟਨਾਵਾਂ, ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਂਅ ਦਾ ਵਿਧਾਇਕ ਪੰਡੋਰੀ ਨੰੂ ਮੰਗ ਪੱਤਰ

ਮਹਿਲ ਕਲਾਂ, 7 ਅਪ੍ਰੈਲ (ਤਰਸੇਮ ਸਿੰਘ ਗਹਿਲ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਹਸਨਪ੍ਰੀਤ ਭਾਰਦਵਾਜ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਦੀ ...

ਪੂਰੀ ਖ਼ਬਰ »

ਟੱਲੇਵਾਲ ਵਿਖੇ ਕਾਲੇ ਕਾਨੂੰਨਾਂ ਖ਼ਿਲਾਫ਼ ਖੇਡਿਆ 'ਕਦੋਂ ਜਾਗਾਂਗੇ' ਨਾਟਕ

ਟੱਲੇਵਾਲ, 7 ਮਈ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਵਲੋਂ ਪਿੰਡ ਦੀ ਵੱਡੀ ਸੱਥ ਵਿਖੇ ਸ਼ਨੀ ਰੰਗ ਮੰਚ ਦੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਭਦੌੜ ਵਲੋਂ ਇਕ ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਮਿਣਤੀ-ਬਾਬੂ ਅਜੈ ਕੁਮਾਰ

ਸ਼ਹਿਣਾ, 7 ਮਈ (ਸੁਰੇਸ਼ ਗੋਗੀ)-ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੇ ਕੁਮਾਰ ਨੇ ਸ਼ਹਿਣਾ ਵਿਖੇ ਤਿੰਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਮਿਣਤੀ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਇਕ ਕਰੋੜ ਦੀ ਲਾਗਤ ਨਾਲ ਤਿੰਨ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 7 ਮਈ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX