ਤਾਜਾ ਖ਼ਬਰਾਂ


ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  2 minutes ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  30 minutes ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  48 minutes ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  53 minutes ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  about 1 hour ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  about 1 hour ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  about 1 hour ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
‘ਆਪ’ ਸਰਕਾਰ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਅਹਿਮ ਵਿਭਾਗ ਲਏ ਵਾਪਸ
. . .  about 1 hour ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਕੀਤੇ ਗਏ ਫ਼ੇਰਬਦਲ ਦੌਰਾਨ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਮੰਤਰੀ ਮੰਡਲ....
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
. . .  about 1 hour ago
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
ਅੰਤਰਰਾਸ਼ਟਰੀ ਪੱਧਰ ’ਤੇ ਵੱਖ ਵੱਖ ਪਾਰਟੀਆਂ ਤੇ ਵਿਦਿਆਰਥੀਆਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਆਵਾਜ਼ ਬੁਲੰਦ
. . .  about 2 hours ago
ਇੰਗਲੈਂਡ, 31 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ’ਚ ਰਹਿ ਰਹੇ ਅਕਾਲੀ ਦਲ, ਕਾਂਗਰਸ, ਭਾਜਪਾ, ਅਤੇ ਬਸਪਾ ਨਾਲ ਸੰਬੰਧਿਤ ਆਗੂਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਡਾ.....
ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ
. . .  about 2 hours ago
ਨਵੀਂ ਦਿੱਲੀ, 31 ਮਈ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਨੋਟੀਫ਼ਿਕੇਸ਼ਨ ਤੋਂ ਬਾਅਦ....
ਵਿਸ਼ਵ ਦੇ ਸਭ ਤੋਂ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 2 hours ago
ਚੰਡੀਗੜ੍ਹ, 31 ਮਈ- ਵਿਸ਼ਵ ਦੀ ਸਭ ਤੋਂ ਉਚਾਈ ਵਾਲੀ ਪੋਸਟ ’ਤੇ ਪੁੱਜ ਕੇ ਬਿਕਰਮ ਸਿੰਘ ਮਜੀਠੀਆ ਵਲੋਂ ਤਸਵੀਰਾਂ ਸਾਂਝੀਆ ਕੀਤੀਆਂ ਗਈਆਂ ਹਨ। ਆਪਣੀ ਇਸ ਯਾਤਰਾ ਬਾਰੇ ਲਿਖਦਿਆਂ ਉਨ੍ਹਾਂ ਕਿਹਾ ਕਿ....
ਜੰਮੂ-ਕਸ਼ਮੀਰ: ਸਰਹੱਦ ਪਾਰ ਕਰ ਰਹੇ 3 ਅੱਤਵਾਦੀ ਗ੍ਰਿਫ਼ਤਾਰ, ਆਈ.ਈ.ਡੀ. ਬਰਾਮਦ
. . .  about 2 hours ago
ਸ੍ਰੀਨਗਰ, 31 ਮਈ- ਜੰਮੂ-ਕਸ਼ਮੀਰ ਦੇ ਪੀ.ਆਰ.ਓ. ਰੱਖਿਆ ਨੇ ਦੱਸਿਆ ਕਿ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ 30/31 ਮਈ ਦੀ ਦਰਮਿਆਨੀ ਰਾਤ ਨੂੰ ਖ਼ਰਾਬ ਮੌਸਮ ਅਤੇ ਮੀਂਹ....
ਰਾਹੁਲ ਗਾਂਧੀ ਵਿਦੇਸ਼ੀ ਦੌਰਿਆਂ ਦੌਰਾਨ ਕਰਦੇ ਹਨ ਭਾਰਤ ਦਾ ਅਪਮਾਨ- ਅਨੁਰਾਗ ਠਾਕੁਰ
. . .  about 3 hours ago
ਨਵੀਂ ਦਿੱਲੀ, 31 ਮਈ- ਰਾਹੁਲ ਗਾਂਧੀ ਵਲੋਂ ਅਮਰੀਕਾ ਵਿਚ ਦਿੱਤੇ ਗਏ ਬਿਆਨ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਪਣੇ ਵਿਦੇਸ਼ ਦੌਰਿਆਂ ਦੌਰਾਨ ਰਾਹੁਲ ਗਾਂਧੀ ਭਾਰਤ ਦਾ....
ਡਾ. ਹਮਦਰਦ ਨੂੰ ਭੇਜੇ ਸੰਮਨਾਂ ਵਿਰੁੱਧ ਬੋਲੇ ਜੈਵੀਰ ਸ਼ੇਰਗਿੱਲ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਲੋਕਤੰਤਰ ਦੇ ਚੌਥੇ ਥੰਮ ’ਤੇ ਬੇਸ਼ਰਮੀ ਨਾਲ ਕਰ ਰਹੀ ਹਮਲਾ
. . .  about 3 hours ago
ਨਵੀਂ ਦਿੱਲੀ, 31 ਮਈ- ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜੈ ਵੀਰ ਸ਼ੇਰਗਿੱਲ ਨੇ ਪੰਜਾਬ ਸਰਕਾਰ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਭੇਜੇ ਸੰਮਨਾਂ ਦੇ ਵਿਰੋਧ ਵਿਚ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ....
ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਨਵਜੋਤ ਸਿੱਧੂ ਦਾ ਟਵੀਟ-ਇਹ “ਲੋਕਤੰਤਰ” ਨਹੀਂ “ਵਿਜੀਲੈਂਸ-ਤੰਤਰ” ਹੈ
. . .  about 3 hours ago
ਚੰਡੀਗੜ੍ਹ, 31 ਮਈ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਇਹ “ਲੋਕਤੰਤਰ” ਨਹੀਂ ਹੈ ਇਹ “ਵਿਜੀਲੈਂਸ-ਤੰਤਰ” ਹੈ …….. ਡਰਾਉਣ-ਧਮਕਾਉਣ, ਦਮਨ ਅਤੇ ਜ਼ੁਲਮ ਦੀ ਰਾਜਨੀਤੀ ਇਕ...
ਇਮਰਾਨ ਖਾਨ ਅੱਜ 190 ਮਿਲੀਅਨ ਯੂਰੋ ਦੇ ਅਲ-ਕਾਦਿਰ ਘੁਟਾਲੇ ਚ ਅਦਾਲਤ ਵਿਚ ਹੋਣਗੇ ਪੇਸ਼
. . .  about 4 hours ago
ਇਸਲਾਮਾਬਾਦ, 31 ਮਈ - ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੈਸ਼ਨਲ ਕ੍ਰਾਈਮ ਏਜੰਸੀ ਯੂਰੋ ਦੇ 190 ਮਿਲੀਅਨ ਯੂਰੋ ਅਲ ਕਾਦਿਰ ਮਾਮਲੇ 'ਚ ਅਦਾਲਤ...
ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਚਟਾਨ ਵਾਂਗ ਖੜ੍ਹਾ ਹੈ ਯੂਥ ਅਕਾਲੀ ਦਲ-ਨੂਰਜੋਤ ਸਿੰਘ ਮੱਕੜ
. . .  about 4 hours ago
ਬਟਾਲਾ, 31 ਮਈ-ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਕਿ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ...
ਜੰਮੂ ਕਸ਼ਮੀਰ:ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀ ਜ਼ਖ਼ਮੀ
. . .  about 4 hours ago
ਸ੍ਰੀਨਗਰ, 31 ਮਈ-ਭਾਰਤੀ ਫ਼ੌਜ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਕਰਮਾਹਾ ਸੈਕਟਰ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਵਾਲੇ ਤਿੰਨ ਅੱਤਵਾਦੀਆਂ ਨੂੰ ਜ਼ਖਮੀ ਕਰ...
ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਕੀਤਾ ਲਾਂਚ-ਦੱਖਣੀ ਕੋਰੀਆ ਫੌਜ
. . .  about 5 hours ago
ਸਿਓਲ, 31 ਮਈ-ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਲਾਂਚ ਕੀਤਾ ਹੈ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿਚ...
ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਐਨ.ਆਈ.ਏ. ਵਲੋਂ ਕਰਨਾਟਕ, ਕੇਰਲ ਅਤੇ ਬਿਹਾਰ 'ਚ ਛਾਪੇਮਾਰੀ
. . .  about 6 hours ago
ਨਵੀਂ ਦਿੱਲੀ, 31 ਮਈ-ਕੌਮੀ ਜਾਂਚ ਏਜੰਸੀ (ਐਨ.ਆਈ.ਏ.)ਪਾਪੂਲਰ ਫਰੰਟ ਆਫ ਇੰਡੀਆ ਫੁਲਵਾਰੀਸ਼ਰੀਫ ਮਾਮਲੇ 'ਚ ਕਰਨਾਟਕ, ਕੇਰਲ ਅਤੇ ਬਿਹਾਰ 'ਚ ਕਰੀਬ 25 ਟਿਕਾਣਿਆਂ 'ਤੇ ਛਾਪੇਮਾਰੀ...
ਹਰਿਦੁਆਰ: ਬੇਕਾਬੂ ਹੋ ਕੇ ਪਲਟੀ ਬੱਸ
. . .  about 6 hours ago
ਹਰਿਦੁਆਰ, 31 ਮਈ-ਇਥੋਂ ਦੇ ਚੰਡੀ ਚੌਕ ਨੇੜੇ ਇਕ ਬੱਸ ਬੇਕਾਬੂ ਹੋ ਕੇ ਪਲਟ ਗਈ। ਪੁਲਿਸ, ਐਸ.ਡੀ.ਆਰ.ਐਫ. ਅਤੇ ਫਾਇਰ ਸਰਵਿਸ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ...
ਉੱਤਰੀ ਕੋਰੀਆ ਨੇ ਸੰਭਾਵਿਤ ਬੈਲਿਸਟਿਕ ਮਿਜ਼ਾਈਲ ਦਾਗੀ-ਜਾਪਾਨੀ ਰੱਖਿਆ ਮੰਤਰਾਲਾ
. . .  about 6 hours ago
ਟੋਕੀਓ, 31 ਮਈ- ਸੈਟੇਲਾਈਟ ਲਾਂਚ ਕਰਨ ਦੀ ਆਪਣੀ ਯੋਜਨਾ ਤੋਂ ਇਕ ਦਿਨ ਬਾਅਦ, ਉੱਤਰੀ ਕੋਰੀਆ ਨੇ "ਸੰਭਾਵੀ ਬੈਲਿਸਟਿਕ ਮਿਜ਼ਾਈਲ" ਦਾਗੀ ਹੈ। ਇਹ ਜਾਣਕਾਰੀ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ...
ਜੰਮੂ-ਕਸ਼ਮੀਰ: ਪੁੰਛ ਵਿਚ ਜ਼ਮੀਨ ਖਿਸਕਣ ਕਾਰਨ ਮੁਗਲ ਰੋਡ ਬੰਦ
. . .  about 6 hours ago
ਸ੍ਰੀਨਗਰ, 31 ਮਈ-ਜੰਮੂ-ਕਸ਼ਮੀਰ ਦੇ ਪੁੰਛ ਵਿਚ ਬੀਤੀ ਰਾਤ ਜ਼ਮੀਨ ਖਿਸਕਣ ਕਾਰਨ ਮੁਗਲ ਰੋਡ ਬੰਦ ਹੋ ਗਿਆ...
ਨਿਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦੀ ਭਾਰਤ ਦੀ 4 ਦਿਨਾਂ ਸਰਕਾਰੀ ਯਾਤਰਾ ਅੱਜ ਤੋਂ
. . .  about 6 hours ago
ਨਵੀਂ ਦਿੱਲੀ, 31 ਮਈ - ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਉਰਫ 'ਪ੍ਰਚੰਡ' 4 ਦਿਨਾਂ ਦੇ ਅਧਿਕਾਰਤ ਦੌਰੇ 'ਤੇ ਭਾਰਤ ਆਉਣ ਵਾਲੇ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 27 ਵੈਸਾਖ ਸੰਮਤ 553

ਮੋਗਾ

ਮੋਗਾ ਜ਼ਿਲ੍ਹੇ ਦੇ ਪਿੰਡ ਖੰਭੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ

ਕਾਂਗਰਸੀ ਸਰਪੰਚ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਮਨਦੀਪ ਕੌਰ ਖੰਭੇ ਦੇ ਘਰ ਅੱਗੇ ਕੀਤੀ ਗਈ ਫਾਇਰਿੰਗ-ਸੀ.ਸੀ.ਟੀ.ਵੀ. ਵੀਡੀਓ ਆਈ ਸਾਹਮਣੇ

ਮੋਗਾ, 8 ਮਈ (ਗੁਰਤੇਜ ਸਿੰਘ)-ਪੰਜਾਬ ਵਿਚ ਲਗਾਤਾਰ ਕਾਨੂੰਨ ਵਿਵਸਥਾ 'ਤੇ ਵਿਰੋਧੀਆਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ | ਮੋਗਾ ਦੇ ਕਸਬਾ ਧਰਮਕੋਟ ਅਧੀਨ ਆਉਂਦੇ ਪਿੰਡ ਖੰਭੇ ਵਿਖੇ ਸੱਤਾ ਦੇ ਨਸ਼ੇ ਵਿਚ ਚੂਰ ਪਿੰਡ ਖੰਭੇ ਦੇ ਕਾਂਗਰਸੀ ਸਰਪੰਚ ਮਹਿਲ ਸਿੰਘ ਅਤੇ ਜਰਨੈਲ ਸਿੰਘ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

ਧਰਮਕੋਟ, 8 ਮਈ (ਪਰਮਜੀਤ ਸਿੰਘ)-ਸ਼ਹਿਰ ਦੀ ਕਰਤਾਰ ਕਲੋਨੀ ਵਿਚ ਸ਼ੁੱਕਰਵਾਰ ਦੀ ਸ਼ਾਮ ਇਕ ਬਜ਼ੁਰਗ ਔਰਤ ਦਾ ਦਰਦਨਾਕ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਔਰਤ ਬਲਵਿੰਦਰ ਕੌਰ ਪਤਨੀ ਬਲਕਾਰ ਸਿੰਘ ਉਮਰ ਕਰੀਬ 60 ਦੇ ਦੋ ...

ਪੂਰੀ ਖ਼ਬਰ »

ਲਾਕ ਡਾਊਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਪ੍ਰਦਰਸ਼ਨ

ਨਿਹਾਲ ਸਿੰਘ ਵਾਲਾ, 8 ਮਈ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਸਰਕਾਰ ਦੁਆਰਾ ਦੁਕਾਨਾਂ ਨੂੰ ਜਬਰੀ ਬੰਦ ਕਰਵਾਉਣ ਅਤੇ ਦਿੱਲੀ ਮੋਰਚੇ ਨੂੰ ਫ਼ੇਲ੍ਹ ਕਰਨ ਲਈ ਲਗਾਏ ਜਾ ਰਹੇ ਲਾਕ ਡਾਊਨ ਖ਼ਿਲਾਫ਼ ਪੰਜਾਬ ਭਰ 'ਚ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਗਿਆ ਮਾਂ ਦਿਵਸ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕੋੋਵਿਡ-19 ਦੌਰਾਨ ਵਿਦਿਆਰਥੀਆਂ ਨੂੰ ਘਰਾਂ ਵਿਚ ਬੈਠਿਆਂ ਹੀ ਆਨਲਾਈਨ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਹੁੰਚੀ 74,55,801 ਕੁਇੰਟਲ ਕਣਕ 'ਚੋਂ 99 ਫ਼ੀਸਦੀ ਦੀ ਕੀਤੀ ਗਈ ਖ਼ਰੀਦ-ਡਿਪਟੀ ਕਮਿਸ਼ਨਰ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿਚ 7 ਮਈ ਦੀ ਸ਼ਾਮ ਤੱਕ ਕੁੱਲ 74,55,801 ਕੁਇੰਟਲ ਕਣਕ ਪੁੱਜੀ | ਆਮਦ ਹੋਈ ਕਣਕ ਵਿਚੋਂ 74,53,132 ਕੁਇੰਟਲ ਕਣਕ ਦੀ ਖ਼ਰੀਦ ...

ਪੂਰੀ ਖ਼ਬਰ »

ਕਿਸਾਨੀ ਧਰਨੇ 'ਤੇ ਗਏ ਕਿਸਾਨਾਂ ਦੇ ਪਿੱਛੇ ਉਨ੍ਹਾਂ ਦੀ ਫ਼ਸਲ ਬੀਜਣ ਦੀ ਦੂਜੇ ਸਾਥੀ ਕਰਨ ਲੱਗੇ ਤਿਆਰੀ

ਫ਼ਤਿਹਗੜ੍ਹ ਪੰਜਤੂਰ, 8 ਮਈ (ਜਸਵਿੰਦਰ ਸਿੰਘ ਪੋਪਲੀ)-ਕੇਂਦਰ ਸਰਕਾਰ ਦੇ ਬਣਾਏ ਹੋਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਯੁਕਤ ਮੋਰਚਾ ਦਿੱਲੀ ਵਿਖੇ ਚੱਲ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਮੰਗ ਨਹੀਂ ਮੰਨੀ | ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ...

ਪੂਰੀ ਖ਼ਬਰ »

ਖੇਤ ਵਿਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਕਰੰਟ ਲੱਗਣ ਨਾਲ ਮੌਤ

ਸਮਾਲਸਰ, 8 ਮਈ (ਕਿਰਨਦੀਪ ਸਿੰਘ ਬੰਬੀਹਾ)-ਬੀਤੀ ਸ਼ਾਮ ਪਿੰਡ ਸਮਾਲਸਰ (ਮੋਗਾ) ਦੇ ਦਲਿਤ ਪਰਿਵਾਰ ਨਾਲ ਸਬੰਧਿਤ ਦੋ ਖੇਤ ਮਜ਼ਦੂਰਾਂ ਦੀ ਖੇਤ ਵਿਚ ਕੰਮ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਸਹਿਯੋਗ ਦੇਣ ਦੇ ਬਾਵਜੂਦ ਸਮਾਲਸਰ ਦੇ ਦੁਕਾਨਦਾਰਾਂ ਨੇ ਨਹੀਂ ਖੋਲ੍ਹੀਆਂ ਦੁਕਾਨਾਂ

ਸਮਾਲਸਰ, 8 ਮਈ (ਕਿਰਨਦੀਪ ਸਿੰਘ ਬੰਬੀਹਾ)-ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਦੁਕਾਨਾਂ ਖੋਲ੍ਹਣ ਦੇ ਸੱਦੇ ਉੱਪਰ ਭਾਵੇਂ ਸਮਾਲਸਰ ਵਿਚ ਜ਼ਬਰਦਸਤੀ ਦੁਕਾਨਾਂ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਨ ਸੜਕ 'ਤੇ ਜਲੂਸ ਦੀ ਸ਼ਕਲ 'ਚ ਸਪੀਕਰ ਨਾਲ ...

ਪੂਰੀ ਖ਼ਬਰ »

ਕਰੀਅਰ ਜੋਨ ਨੇ ਆਈਲਟਸ ਕੋਚਿੰਗ ਦਾ ਕੀਤਾ ਆਨਲਾਈਨ ਉਪਰਾਲਾ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਦੀ ਮੰਨੀ-ਪ੍ਰਮੰਨੀ ਸੰਸਥਾ ਜੋ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ | ਵਿਦੇਸ਼ਾਂ ਵਿਚ ਬੈਠੇ ਵਿਦਿਆਰਥੀ ਵੀ ਕਰੀਅਰ ਜੋਨ ਨਾਲ ਜੁੜੇ ਹੋਏ ਹਨ ਅਤੇ ਆਨਲਾਈਨ ਕੋਚਿੰਗ ਲੈ ਕੇ ਵਧੀਆ ...

ਪੂਰੀ ਖ਼ਬਰ »

ਮੋਗਾ ਜ਼ਿਲ੍ਹੇ ਵਿਚ ਅੱਜ ਆਏ ਕੋਰੋਨਾ ਦੇ 154 ਹੋਰ ਨਵੇਂ ਮਾਮਲੇ

ਮੋਗਾ, 8 ਮਈ (ਗੁਰਤੇਜ ਸਿੰਘ)-ਸਿਹਤ ਵਿਭਾਗ ਮੋਗਾ ਨੂੰ ਅੱਜ ਕੋਰੋਨਾ ਸੰਬੰਧੀ ਮਿਲੀਆਂ ਰਿਪੋਰਟਾਂ ਮੁਤਾਬਿਕ ਮੋਗਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੇ 154 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 6289 ਹੋ ਗਈ ਹੈ ...

ਪੂਰੀ ਖ਼ਬਰ »

ਲਾਕਡਾਊਨ ਦਾ ਵਿਰੋਧ ਕਰਦਿਆਂ ਭਾਕਿਯੂ ਕ੍ਰਾਂਤੀਕਾਰੀ ਨੇ ਕੀਤੀ ਰੈਲੀ ਤੇ ਮਾਰਚ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਲਾਏ ਜਾ ਰਹੇ ਲਾਕਡਾਊਨਾਂ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕਰਨ ਲਈ ਨੇਚਰ ਪਾਰਕ ਵਿਖੇ ਰੈਲੀ ਕੀਤੀ ਗਈ | ਇਸ ਰੈਲੀ ਵਿਚ ਲੋਕ ਸੰਗਰਾਮ ...

ਪੂਰੀ ਖ਼ਬਰ »

ਵਿਸ਼ਵ ਰੈੱਡਕਰਾਸ ਦਿਵਸ ਨੂੰ ਸਮਰਪਿਤ ਸਲੋਗਨ ਰਾਈਟਿੰਗ ਮੁਕਾਬਲਾ ਕਰਵਾਇਆ

ਮੋਗਾ, 8 ਮਈ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਸਵਰਨਜੀਤ ਸਿੰਘ ਦੀ ਅਗਵਾਈ ਅਧੀਨ ਰੈੱਡਕਰਾਸ, ਰੈੱਡ ਰਿਬਨ ਅਤੇ ਕੋਵਿਡ 19 ਅਵੇਰਨੈਸ ਕਲੱਬਾਂ ਵਲੋਂ ਸਾਂਝੇ ਤੌਰ 'ਤੇ ਵਿਸ਼ਵ ਰੈੱਡਕਰਾਸ ਦਿਹਾੜੇ ਨੂੰ ਸਮਰਪਿਤ ਸਲੋਗਨ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਆਨਲਾਈਨ ਮਾਂ ਦਿਵਸ ਮਨਾਇਆ

ਧਰਮਕੋਟ, 8 ਮਈ (ਪਰਮਜੀਤ ਸਿੰਘ)-ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਮੋਗਾ ਰੋਡ ਧਰਮਕੋਟ ਵਿਖੇ ਆਨਲਾਈਨ ਮਾਂ ਦਿਵਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ | ਇਸ ਮਾਂ ਦਿਵਸ 'ਤੇ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆ ਨੇ ਮਾਂ ਦਿਵਸ 'ਤੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਲਈ ਹਦਾਇਤਾਂ ਜਾਰੀ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਰੰਭ ਹੋ ਚੁੱਕੇ ਹਨ ਅਤੇ ਪ੍ਰਾਇਮਰੀ, ਮਿਡਲ ਅਤੇ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਸੰਸਥਾ ਨੇ ਲਗਵਾਏ ਕੈਨੇਡਾ ਦੇ ਸਟੂਡੈਂਟ ਵੀਜ਼ੇ

ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ | ਸੰਸਥਾ ਨੇ ਇਕ ਮਹੀਨੇ ਵਿਚ 90 ਤੋਂ ਜ਼ਿਆਦਾ ਕੈਨੇਡਾ ਦੇ ਸਟੂਡੈਂਟ ...

ਪੂਰੀ ਖ਼ਬਰ »

ਮੋਗਾ ਅਪਰਾਧਨਾਮਾ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਨਾਈ ਦੀ ਦੁਕਾਨ 'ਤੇ ਪੁਲਿਸ ਨੇ ਕੀਤੀ ਕਾਰਵਾਈ

ਮੋਗਾ, 8 ਮਈ (ਗੁਰਤੇਜ ਸਿੰਘ)-ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਜਦ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਲਗਾਏ ਗਏ ਲਾਕਡਾਊਨ ਦੌਰਾਨ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਇਕ ਵਿਅਕਤੀ ਲਾਕਡਾਊਨ ਦੀ ਉਲੰਘਣਾ ਕਰ ਕੇ ...

ਪੂਰੀ ਖ਼ਬਰ »

ਲਾਕਡਾਊਨ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਵਿਚ ਕੀਤਾ ਰੋਸ ਮਾਰਚ

ਬਾਘਾ ਪੁਰਾਣਾ, 8 ਮਈ (ਬਲਰਾਜ ਸਿੰਗਲਾ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲਾਕਡਾਊਨ ਦੇ ਵਿਰੁੱਧ ਸਥਾਨਕ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਪ੍ਰੇਰਿਤ ਕੀਤਾ | ਇਸ ...

ਪੂਰੀ ਖ਼ਬਰ »

ਸੰਤਾਂ ਮਹਾਂਪੁਰਸ਼ਾਂ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਦਾਇਆ ਕਲਾਂ




ਪਰਮਿੰਦਰ ਸਿੰਘ ਗਿੱਲ
98764-45966

ਕਿਸ਼ਨਪੁਰ ਕਲਾਂ-ਪਿੰਡ ਦਾਇਆ ਕਲਾਂ ਮੋਗਾ-ਲੁਧਿਆਣਾ ਜ਼ਿਲੇ੍ਹ ਦੀ ਹੱਦ 'ਤੇ ਵਸਿਆ ਹੋਇਆ ਇਕ ਅਜਿਹਾ ਪਿੰਡ ਹੈ ਜਿਸ ਨੂੰ ਬਹੁਤ ਸਾਰੇ ਸੰਤਾਂ-ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ | ਬਜ਼ੁਰਗਾਂ ਦੇ ਦੱਸਣ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਤਾਰਾ ਸਿੰਘ ਬੁੱਟਰ ਜੋ ਪਿੰਡ ਵਾਂ ਨੇੜੇ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਨ ਦੇ ਪਿਛੋਕੜ ਨਾਲ ਜੁੜਦਾ ਹੈ | ਉਨ੍ਹਾਂ ਦੇ ਵੰਸ਼ 'ਚੋਂ ਤੇਜਾ ਸਿੰਘ ਤੇ ਮਣਸਾ ਸਿੰਘ ਸਮੇਤ ਕਈ ਹੋਰ ਪਰਿਵਾਰ ਇਸ ਜਗ੍ਹਾ ਆਏ ਫਿਰ ਪੱਕੇ ਤੌਰ 'ਤੇ ਇੱਥੇ ਵਸੇਬਾ ਕਰ ਲਿਆ | ਇਸ ਪਿੰਡ ਵਿਚ ਜ਼ਿਆਦਾਤਰ ਲੋਕ ਬੁੱਟਰ ਅਤੇ ਨਾਹਰ ਗੋਤ ਨਾਲ ਸਬੰਧਿਤ ਹਨ ਜਦੋਂ ਕਿ ਸਿੱਧੂ ਤੇ ਮੱਲ੍ਹੀ ਗੋਤ ਨਾਲ ਸਬੰਧਿਤ ਲੋਕ ਵੀ ਵੱਸਦੇ ਹਨ | ਇਸ ਨਗਰ ਦੀ ਧਰਤੀ ਨੂੰ ਬਹੁਤ ਸਾਰੇ ਸੰਤਾਂ-ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ | ਇਲਾਕੇ ਦੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰੇ ਵਾਲਿਆਂ ਦਾ ਅਸ਼ੀਰਵਾਦ ਵੀ ਇਸ ਪਿੰਡ 'ਤੇ ਹਮੇਸ਼ਾਂ ਰਿਹਾ ਹੈ ਅਤੇ ਉਨ੍ਹਾਂ ਦਾ ਇਸ ਪਿੰਡ ਦੀ ਤਰੱਕੀ ਅਤੇ ਹੋਰ ਬੁਨਿਆਦੀ ਸਹੂਲਤਾਂ ਉਪਲੱਭਦ ਕਰਵਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ | ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਨਿਰੰਜਣ ਸਿੰਘ ਵੈਦ ਇਸ ਨਗਰ ਦੇ ਜੰਮਪਲ ਸਨ, ਜਿਨ੍ਹਾਂ ਤੋਂ ਸੈਂਕੜੇ ਸ਼ਖ਼ਸੀਅਤਾਂ ਨੇ ਧਾਰਮਿਕ ਵਿੱਦਿਆ ਹਾਸਲ ਕਰਕੇ ਧਰਮ ਦੇ ਖੇਤਰ ਵਿਚ ਵੱਡੀਆਂ ਉਪਲੱਭਦੀਆਂ ਹਾਸਲ ਕੀਤੀਆਂ ਹਨ, ਦੀ ਯਾਦ ਨੂੰ ਸਮਰਪਿਤ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ | ਬਾਬਾ ਮੋਨੀ ਜੈਤੋ ਵਾਲੇ ਵੀ ਇਸ ਨਗਰ ਨਾਲ ਸਬੰਧਿਤ ਸਨ | ਇਸ ਪਿੰਡ ਦੇ ਬਜ਼ੁਰਗਾਂ ਨੇ ਧਰਮਯੁੱਧ ਮੋਰਚਿਆਂ ਵਿਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਅਤੇ ਕੈਦ ਵੀ ਕੱਟੀ | ਲਗਭੱਗ ਤਿੰਨ ਦਹਾਕੇ ਪਹਿਲਾਂ ਇਸ ਪਿੰਡ ਦੀ 409 ਏਕੜ ਜ਼ਮੀਨ ਐਸ.ਕੇ. ਰੇਂਜ ਵਿਚ ਆ ਜਾਣ ਕਾਰਨ ਇੱਥੇ ਵੱਸਦੇ ਲੋਕਾਂ ਦੀ ਅਰਥ ਵਿਵਸਥਾ ਇਕ ਵਾਰ ਤਾਂ ਪੂਰੀ ਤਰ੍ਹਾਂ ਲੜਖੜਾ ਗਈ ਸੀ ਪਰ ਪਿੰਡ ਦੇ ਮਿਹਨਤਕਸ਼ ਲੋਕਾਂ ਨੇ ਸਖ਼ਤ ਮਿਹਨਤ ਕਰਕੇ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਤੇ ਅੱਜ ਇਸ ਨਗਰ ਦੇ ਲੋਕਾਂ ਨੇ ਵਿਦੇਸ਼ਾਂ ਵਿਚ ਵੀ ਆਪਣਾ ਚੰਗਾ ਕਾਰੋਬਾਰ ਸਥਾਪਤ ਕਰ ਲਿਆ ਹੈ | ਇਸ ਨਗਰ ਦੇ ਸੰਤੋਖ ਸਿੰਘ ਨੇ ਫ਼ੌਜ ਵਿਚ ਨੌਕਰੀ ਕਰਦਿਆਂ 1971 ਦੀ ਜੰਗ ਵਿਚ ਯੋਗਦਾਨ ਪਾਇਆ ਸੀ | ਸਵ: ਸੂਬੇਦਾਰ ਜੰਗੀਰ ਸਿੰਘ ਤੇ ਸਵ. ਅਜੈਬ ਸਿੰਘ ਤੋਂ ਇਲਾਵਾ ਗੁਰਦੇਵ ਸਿੰਘ ਵੀ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਹਨ | ਇਸ ਪਿੰਡ ਦੇ ਬਲਵੰਤ ਸਿੰਘ ਪੁੱਤਰ ਗੁਰਚਰਨ ਅੱਜ ਵੀ ਫ਼ੌਜ ਵਿਚ ਡਿਊਟੀ ਦਿੰਦੇ ਹੋਏ ਦੇਸ਼ ਸੇਵਾ ਕਰ ਰਹੇ ਹਨ |
ਧਾਰਮਿਕ ਸਥਾਨ-ਇਸ ਪਿੰਡ ਵਿਚ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੇ ਗੁਰਦੁਆਰਾ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਸ਼ੋਭਿਤ ਹਨ | ਇਸ ਤੋਂ ਇਲਾਵਾ ਸ਼ਹੀਦ ਬਾਬਾ ਦੀਵਾਨ ਸਿੰਘ ਜੀ ਦਾ ਅਸਥਾਨ ਵੀ ਮੌਜੂਦ ਹੈ |
ਗਊਸ਼ਾਲਾ-ਇਸ ਪਿੰਡ ਵਿਚ ਸੰਤ ਮੋਹਣ ਦਾਸ ਜੀ ਕੋਟ ਸੁਖੀਏ ਵਾਲਿਆਂ ਵਲੋਂ ਇਕ ਗਊਸ਼ਾਲਾ ਵੀ ਬਣਾਈ ਗਈ ਹੈ | ਇਸ ਗਊਸ਼ਾਲਾ ਲਈ ਸਵ: ਜੰਗੀਰ ਸਿੰਘ ਮੱਲ੍ਹੀ ਦੇ ਪਰਿਵਾਰ ਵਲੋਂ 4 ਏਕੜ ਜ਼ਮੀਨ ਦਾਨ ਵਜੋਂ ਦਿੱਤੀ ਗਈ ਹੈ | ਜਿਸ ਵਿਚ ਅੱਜ ਵੀ ਵੱਡੀ ਗਿਣਤੀ ਵਿਚ ਗਾਵਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ | ਗਾਵਾਂ ਦੀ ਸੁਚੱਜੀ ਸਾਂਭ ਸੰਭਾਲ ਲਈ ਸੰਤ ਮਹਾਂਪੁਰਸ਼ ਮਹੇਸ਼ ਮੁਨੀ ਬੋਰੇਵਾਲਿਆਂ ਦੇ ਸਹਿਯੋਗ ਸਦਕਾ ਇਕ ਵੱਡੀ ਇਮਾਰਤ ਤਿਆਰ ਕਰਵਾਈ ਗਈ ਹੈ | ਕੁਝ ਸਮਾਂ ਪਹਿਲਾਂ ਇੱਥੇ ਸੰਤ ਕੌਰ ਦਾਸ ਸੇਵਾ ਨਿਭਾਉਂਦੇ ਰਹੇ ਸਨ | ਉਨ੍ਹਾਂ ਦੇ ਸਵਰਗ ਸਿਧਾਰ ਜਾਣ ਪਿੱਛੋਂ ਬਾਬਾ ਜਰਨੈਲ ਦਾਸ ਦੀ ਰਹਿਨੁਮਾਈ ਹੇਠ ਸੇਵਾਦਾਰਾਂ ਵਲੋਂ ਗਊਸ਼ਾਲਾ ਵਿਖੇ ਗਾਵਾਂ ਸੇਵਾ ਸੰਭਾਲ ਕੀਤੀ ਜਾ ਰਹੀ ਹੈ |
ਗਰਾਮ ਪੰਚਾਇਤ-ਇਸ ਪਿੰਡ ਦੇ ਸਰਪੰਚ ਬੇਅੰਤ ਕੌਰ ਬੁੱਟਰ ਹਨ | ਜਿਨ੍ਹਾਂ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਚੱਲ ਰਹੇ ਹਨ | ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਬੁੱਟਰ, ਹਰਮੀਤ ਸਿੰਘ ਬੁੱਟਰ, ਕਰਮ ਸਿੰਘ ਨਾਹਰ, ਸੁਰਿੰਦਰ ਸਿੰਘ ਬੰਟੀ, ਕਰਮਜੀਤ ਕੌਰ, ਇੰਦਰਜੀਤ ਕੌਰ ਤੇ ਬਲਜੀਤ ਕੌਰ ਮੈਂਬਰ ਪੰਚਾਇਤ ਵਜੋਂ ਸੇਵਾ ਨਿਭਾ ਰਹੇ ਹਨ | ਇਸ ਤੋਂ ਇਲਾਵਾ ਹਰਭਜਨ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ ਤੇ ਪੂਰਨ ਸਿੰਘ ਮੱਲ੍ਹੀ ਪਿੰਡ ਦੇ ਨੰਬਰਦਾਰ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ |
ਸਿੱਖਿਆ ਸੰਸਥਾਵਾਂ ਅਤੇ ਕਲੱਬਾਂ- ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ ਤੋਂ ਇਲਾਵਾ ਦੋ ਆਂਗਣਵਾੜੀ ਸੈਂਟਰ ਵੀ ਹਨ | ਸ਼ਹੀਦ ਬਾਬਾ ਤਾਰਾ ਸਿੰਘ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬ ਜਿੱਥੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਹੀਆਂ ਹਨ ਉੱਥੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਸਹਿਯੋਗ ਕਰ ਰਹੀਆਂ ਹਨ |
ਪ੍ਰਮੁੱਖ ਸ਼ਖ਼ਸੀਅਤਾਂ-ਚੰਦ ਸਿੰਘ ਬੁੱਟਰ ਜਿੱਥੇ ਚਾਰ ਵਾਰ ਸਹਿਕਾਰੀ ਸਭਾ ਦੇ ਮੈਂਬਰ ਰਹੇ ਉੱਥੇ ਉਹ ਪਿਛਲੇ 43 ਸਾਲਾਂ ਤੋਂ ਪਿੰਡ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਵੀ ਚੱਲੇ ਆ ਰਹੇ ਹਨ | ਸਾਬਕਾ ਸਰਪੰਚ ਹਰਭਜਨ ਸਿੰਘ, ਜਸਵੰਤ ਸਿੰਘ ਅਕਾਲੀ, ਦਲਜੀਤ ਸਿੰਘ ਕਾਕਾ, ਕੈਪਟਨ ਜੋਰਾ ਸਿੰਘ, ਗੁਰਮੇਲ ਸਿੰਘ ਸਾਬਕਾ ਮੰਡੀ ਬੋਰਡ ਅਫ਼ਸਰ, ਦਵਿੰਦਰ ਸਿੰਘ ਮਨੀਲਾ, ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਚਮਕੌਰ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ, ਚੰਦ ਸਿੰਘ ਸਾਬਕਾ ਸਰਪੰਚ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਐਫ. ਸੀ. ਆਈ. ਅਫ਼ਸਰ ਗੁਰਚਰਨ ਸਿੰਘ ਬੁੱਟਰ, ਕਲੱਬ ਪ੍ਰਧਾਨ ਸੁਖਜਿੰਦਰ ਸਿੰਘ, ਕਲੱਬ ਪ੍ਰਧਾਨ ਸੁਖਪ੍ਰੀਤ ਸਿੰਘ, ਦਲੀਪ ਕੌਰ ਸਾਬਕਾ ਪੰਚ, ਸਾਬਕਾ ਪੰਚ ਅਮਰ ਸਿੰਘ, ਸਾਬਕਾ ਪੰਚ ਦਵਿੰਦਰ ਸਿੰਘ, ਸਾਬਕਾ ਪੰਚ ਸ਼ਮਸ਼ੇਰ ਸਿੰਘ, ਸਾਬਕਾ ਪੰਚ ਇਕਬਾਲ ਸਿੰਘ, ਸਾਬਕਾ ਪੰਚ ਅਮਰਜੀਤ ਸਿੰਘ, ਸਾਬਕਾ ਪੰਚ ਦਰਸ਼ਨ ਸਿੰਘ, ਸਾਬਕਾ ਪੰਚ ਧੰਨਾ ਸਿੰਘ, ਰੂਪ ਸਿੰਘ ਡੇਅਰੀ ਵਾਲੇ, ਸਾਬਕਾ ਪੰਚ ਜਗਰਾਜ ਸਿੰਘ, ਸਾਬਕਾ ਪੰਚ ਗੁਰਜੰਟ ਸਿੰਘ, ਸਾਬਕਾ ਪੰਚ ਲਖਵੀਰ ਸਿੰਘ, ਦਰਸ਼ਨ ਸਿੰਘ ਸੀ. ਓ., ਬਲਜਿੰਦਰ ਸਿੰਘ ਭਿੰਦਾ, ਸਰਬਜੀਤ ਸਿੰਘ ਬੁੱਟਰ, ਗੁਰਦੀਪ ਸਿੰਘ ਮਿੰਟੂ, ਮੇਵਾ ਸਿੰਘ ਪੰਜਾਬ ਪੁਲਿਸ, ਕਰਮਜੀਤ ਸਿੰਘ ਪੰਜਾਬ ਪੁਲਿਸ, ਗਾਇਕ ਸੁਖਮਾਨ ਤੇ ਜਸਵਿੰਦਰ ਕੌਰ ਪ੍ਰਧਾਨ ਪਿੰਡ ਦੀਆਂ ਅਹਿਮ ਸ਼ਖ਼ਸੀਅਤਾਂ ਹਨ |
ਸਮੱਸਿਆਵਾਂ-ਪਿੰਡ ਵਾਸੀਆਂ ਅਨੁਸਾਰ ਇਹ ਪਿੰਡ ਅਜੇ ਵੀ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ | ਇਸ ਪਿੰਡ ਤੋਂ ਸ਼ਹਿਰ ਜਾਣ ਲਈ ਟਰਾਂਸਪੋਰਟ ਦੀ ਕੋਈ ਸਹੂਲਤ ਨਹੀਂ ਹੈ | ਸ਼ਹਿਰ ਜਾਣ ਲਈ ਪਿੰਡ ਵਾਸੀਆਂ ਨੂੰ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ | ਸਿਹਤ ਸਹੂਲਤਾਂ ਲਈ ਕੋਈ ਮੁੱਢਲਾ ਸਿਹਤ ਕੇਂਦਰ ਵੀ ਨਹੀਂ ਹੈ | ਸਿਰਫ਼ ਪ੍ਰਾਇਮਰੀ ਤੇ ਮਿਡਲ ਸਕੂਲ ਨੂੰ ਛੱਡ ਕੇ ਕੋਈ ਵੀ ਸਰਕਾਰੀ ਅਦਾਰਾ ਪਿੰਡ ਵਿਚ ਮੌਜੂਦ ਨਹੀਂ ਹੈ | ਪਿੰਡ ਵਾਸੀਆਂ ਦੀ ਮੰਗ ਹੈ ਕਿ ਸਕੂਲ ਨੂੰ ਅਪਗਰੇਡ ਕਰਕੇ ਘੱਟੋ ਘੱਟ ਹਾਈ ਸਕੂਲ ਦਾ ਦਰਜਾ ਦਿੱਤਾ ਜਾਵੇ | ਸਿਹਤ ਸਹੂਲਤਾਂ ਲਈ ਡਿਸਪੈਂਸਰੀ ਜਾਂ ਹਸਪਤਾਲ ਮੁਹੱਈਆ ਕਰਵਾਇਆ ਜਾਵੇ | ਐਸ. ਕੇ. ਰੇਂਜ ਵਿਚ ਮਿਆਦ ਲੰਘੇ ਬੰਬਾਂ ਨੂੰ ਚਲਾਉਣ ਸਮੇਂ ਪੈਂਦੇ ਹੋਏ ਪ੍ਰਦੂਸ਼ਣ ਤੇ ਧਮਕ ਨਾਲ ਪ੍ਰੇਸ਼ਾਨੀ ਹੁੰਦੀ ਹੈ | ਰੇਂਜ ਵਿਚ ਰਹਿੰਦੇ ਖ਼ੰੂਖ਼ਾਰ ਜਾਨਵਰ ਫ਼ਸਲਾਂ ਦਾ ਵੀ ਨੁਕਸਾਨ ਕਰਦੇ ਹਨ |


ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX