ਤਾਜਾ ਖ਼ਬਰਾਂ


ਲਖਨਊ: ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
. . .  10 minutes ago
ਨਵੀਂ ਦਿੱਲੀ, 29 ਜਨਵਰੀ-ਏਅਰ ਏਸ਼ੀਆ ਲਖਨਊ-ਕੋਲਕਾਤਾ ਫਲਾਈਟ ਨੇ ਪੰਛੀਆਂ ਨਾਲ ਟਕਰਾਉਣ ਤੋਂ ਬਾਅਦ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ
. . .  22 minutes ago
ਫ਼ਾਜ਼ਿਲਕਾ, 29 ਜਨਵਰੀ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ ਗਿਆ। ਇਸ ਦੌਰਾਨ ਰੇਲਗੱਡੀ ਦੇ ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਸਰਵਣ ਸਿੰਘ ਪੰਧੇਰ
. . .  31 minutes ago
ਜੰਡਿਆਲਾ ਗੁਰੂ, 29 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ ਵਿਚ 13 ਥਾਵਾਂ ਤੇ ਰੇਲ ਮਾਰਗ ਜਾਮ ਕਰਕੇ 3 ਘੰਟੇ ਦੇ ਸੰਕੇਤਕ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 6.3 ਮਾਪੀ ਗਈ
. . .  8 minutes ago
ਇਸਲਾਮਾਬਾਦ, 29 ਜਨਵਰੀ- ਪਾਕਿਸਤਾਨ ਦੇ ਇਸਲਾਮਾਬਾਦ 'ਚ ਅੱਜ ਦੁਪਹਿਰ 1: 24 ਵਜੇ ਰਿਕਟਰ ਪੈਮਾਨੇ 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਇਸਲਾਮਾਬਾਦ ਤੋਂ 37 ਕਿਮੀ ਪੱਛਮ 'ਚ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਮੀ ਹੇਠਾਂ ਸੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਟਰੈਕ 'ਤੇ ਲਗਾਇਆ ਧਰਨਾ
. . .  46 minutes ago
ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਮਾਰਗ ਰੋਕ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  1 minute ago
ਅੰਮ੍ਰਿਤਸਰ, 29 ਜਨਵਰੀ (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਾਰਨ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਜਦਕਿ ਕਈ ਗੱਡੀਆਂ ਸਟੇਸ਼ਨ 'ਤੇ ਹੀ ਰੋਕ ਦਿੱਤੀਆਂ ਗਈਆਂ। ਅਜਿਹੇ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ 'ਤੇ ਚੱਲੀ ਗੋਲੀ, ਹੋਏ ਜ਼ਖ਼ਮੀ
. . .  about 1 hour ago
ਨਵੀਂ ਦਿੱਲੀ, 29 ਜਨਵਰੀ-ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ ਕੁਮਾਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ 'ਤੇ ਗੋਲੀ ਚੱਲੀ ਹੈ, ਜਿਸ 'ਚ ਉਹ ਜ਼ਖ਼ਮੀ ਹੋ ਗਏ ਹਨ। ਫ਼ਿਲਹਾਲ ਉਨ੍ਹਾਂ ਨੂੰ ਹਸਪਤਾਲ 'ਚ...
ਗੁਰੂ ਹਰਸਹਾਏ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਕੀਤਾ ਜਾਮ
. . .  about 1 hour ago
ਗੁਰੂ ਹਰਸਹਾਏ, 29 ਜਨਵਰੀ (ਕਪਿਲ ਕੰਧਾਰੀ,ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ 'ਚ 13 ਥਾਵਾਂ 'ਤੇ ਰੇਲ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ
. . .  about 1 hour ago
ਟਾਂਡਾ ਉੜਮੁੜ, 29 ਜਨਵਰੀ (ਭਗਵਾਨ ਸਿੰਘ ਸੈਣੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ ਹੈ। ਜਾਣਕਾਰੀ ਮੁਤਾਬਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਵਿੰਦਰ ਸਿੰਘ...
ਸਿਹਤ ਸਹੂਲਤਾਂ ਦੇਣ ਦੀ ਥਾਂ ਡਿਸਪੈਂਸਰੀ ਬੰਦ ਕਰਨ ਖ਼ਿਲਾਫ਼ ਲਹਿਰਾ ਖਾਨਾ ਵਾਸੀਆਂ ਵਲੋਂ ਸੰਘਰਸ਼ ਦੀ ਚਿਤਾਵਨੀ
. . .  about 1 hour ago
ਲਹਿਰਾ ਮੁਹੱਬਤ, 29 ਜਨਵਰੀ (ਸੁਖਪਾਲ ਸਿੰਘ ਸੁੱਖੀ)- 'ਆਪ' ਸਰਕਾਰ ਵਲੋਂ ਲਹਿਰਾ ਖਾਨਾ ਦੀ ਡਿਸਪੈਂਸਰੀ ਬੰਦ ਕਰਕੇ ਸਿਹਤ ਸਹੂਲਤਾਂ ਖੋਹਣ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਆਮ ਆਦਮੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਸਦਮਾ, ਪਤਨੀ ਦਾ ਦਿਹਾਂਤ
. . .  about 1 hour ago
ਹਰੀਕੇ ਪੱਤਣ, 29 ਜਨਵਰੀ (ਸੰਜੀਵ ਕੁੰਦਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮ ਪਤਨੀ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਰੇਲ ਮਾਰਗ ਠੱਪ
. . .  about 2 hours ago
ਜੰਡਿਆਲਾ ਗੁਰੂ, 29 ਜਨਵਰੀ-(ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ...
‘ਆਪ ’ ਵਿਧਾਇਕ ਭੁੱਲਰ ਦੇ ਹੋਏ ਅਨੰਦ ਕਾਰਜ
. . .  about 2 hours ago
ਸੰਗਰੂਰ, 29 ਜਨਵਰੀ ( ਫੁੱਲ, ਦਮਨ) ਫਿਰੋਜਪੁਰ ਤੋਂ ‘ਆਪ’ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਅੱਜ ਸੰਗਰੂਰ ਵਿਖੇ ਹੋਏ ਅਨੰਦ ਕਾਰਜ।
ਸਤਿਸੰਗ ਦਾ ਵਿਰੋਧ ਕਰਨ ਵਾਲੇ ਦਰਜਨਾਂ ਸਿੱਖ ਆਗੂ ਗ੍ਰਿਫ਼ਤਾਰ
. . .  about 2 hours ago
ਭਗਤਾ ਭਾਈਕਾ, 29 ਜਨਵਰੀ (ਸੁਖਪਾਲ ਸਿੰਘ ਸੋਨੀ)-ਡੇਰਾ ਸਲਾਬਤਪੁਰਾ ਵਿਖੇ ਹੋ ਰਹੀ ਸਤਿਸੰਗ ਦੇ ਵਿਰੋਧ 'ਚ ਪਿੰਡ ਜਲਾਲ ਵਿਖੇ ਧਰਨਾ ਦੇ ਰਹੇ ਦਰਜਨਾਂ ਸਿੱਖ ਆਗੂਆਂ ਨੂੰ ਪੁਲਿਸ ਨੇ...
ਪਾਕਿਸਤਾਨ: ਬਲੋਚਿਸਤਾਨ ’ਚ ਵੱਡਾ ਹਾਦਸਾ, ਬੱਸ ਖੱਡ ’ਚ ਡਿੱਗਣ ਨਾਲ 39 ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 29 ਜਨਵਰੀ- ਪਾਕਿਸਤਾਨ ਦੇ ਬਲੋਚਿਸਤਾਨ ’ਚ ਵੱਡਾ ਹਾਦਸਾ ਹੋਇਆ ਹੈ। ਅੱੱਜ ਬਲੋਚਿਸਤਾਨ ’ਚ ਯਾਤਰੀਆਂ ਨਾਲ ਭਰੀ ਇਕ ਬੱਸ ਖੱਡ ’ਚ ਜਾ ਡਿੱਗੀ। ਇਸ ਹਾਦਸੇ ’ਚ ਘੱਟੋ-ਘੱਟ 39...
ਸਿੱਖ ਜਥੇਬੰਦੀਆਂ ਵਲੋਂ ਡੇਰਾ ਸਲਾਬਤਪੁਰਾ ਦੀ ਸਤਿਸੰਗ ਦੇ ਵਿਰੋਧ 'ਚ ਜਾਮ
. . .  about 3 hours ago
ਭਗਤਾ ਭਾਈਕਾ, 29 ਜਨਵਰੀ (ਸੁਖਪਾਲ ਸਿੰਘ ਸੋਨੀ)-ਡੇਰਾ ਸਿਰਸਾ ਨਾਲ ਸੰਬੰਧਿਤ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਅੱਜ ਹੋ ਰਹੀ ਸਤਿਸੰਗ ਦੇ ਵਿਰੋਧ ਵਿਚ ਸਿੱਖ ਆਗੂਆਂ ਵਲੋਂ..
'ਮਨ ਕੀ ਬਾਤ' 'ਚ ਬੋਲੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 29 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ 'ਮਨ ਕੀ ਬਾਤ' ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੇ ਅੱਜ ਦੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਸਮਾਗਮ...
ਡੇਰਾ ਮੁਖੀ ਦੀ ਵੀਡੀਓ ਕਾਨਫ਼ਰੰਸ ਸਤਿਸੰਗ ਦੇ ਵਿਰੋਧ 'ਚ ਸਿੱਖ ਜਥੇਬੰਦੀਆਂ ਵਲੋਂ ਪਿੰਡ ਜਲਾਲ ਵਿਖੇ ਸੜਕ ਜਾਮ
. . .  about 3 hours ago
ਭਾਈਰੂਪਾ, 29 ਜਨਵਰੀ (ਵਰਿੰਦਰ ਲੱਕੀ)- ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਮੁੜ ਪੈਰੋਲ 'ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਆਪਣੇ ਪੰਜਾਬ ਵਿਚਲੇ ਵੱਡੇ ਡੇਰੇ ਸਲਾਬਤਪੁਰਾ ਵਿਖੇ ਕੀਤੀ ਜਾ ਰਹੀ ਵੀਡੀਓ...
ਲ਼ਖਣਪਾਲ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਰਾਮ ਗੋਪਾਲ ਦਾ ਕਤਲ
. . .  about 4 hours ago
ਜੰਡਿਆਲਾ ਮੰਜਕੀ, 29ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਨਸ਼ਾ ਤਸਕਰੀ ਲਈ ਬਦਨਾਮ ਪਿੰਡ ਲ਼ਖਣਪਾਲ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਨਸ਼ਾ ਵਿਰੋਧੀ ਫਰੰਟ ਲਖਨਪਾਲ, ਧਨੀ ਪਿੰਡ ਦੇ ਆਗੂ ਲੰਬੜਦਾਰ ਰਾਮ ਗੋਪਾਲ ਤੇ ਹਮਲਾ...
ਈਰਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 7 ਲੋਕਾਂ ਦੀ ਮੌਤ
. . .  about 3 hours ago
ਨਵੀਂ ਦਿੱਲੀ, 29 ਜਨਵਰੀ- ਤੁਰਕੀ-ਈਰਾਨ ਸਰਹੱਦ 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਈਰਾਨ ਦੀ ਆਈ.ਆਰ.ਐੱਨ.ਏ. ਨਿਊਜ਼ ਏਜੰਸੀ ਦੀ...
ਈਰਾਨ ਦੇ ਕੇਂਦਰੀ ਸ਼ਹਿਰ ਇਸਫਹਾਨ 'ਚ ਇਕ ਫ਼ੌਜੀ ਪਲਾਂਟ 'ਚ ਜ਼ੋਰਦਾਰ ਧਮਾਕਾ
. . .  about 5 hours ago
ਨਵੀਂ ਦਿੱਲੀ, 29 ਜਨਵਰੀ- ਈਰਾਨ ਦੇ ਕੇਂਦਰੀ ਸ਼ਹਿਰ ਇਸਫਹਾਨ 'ਚ ਇਕ ਫ਼ੌਜੀ ਪਲਾਂਟ 'ਚ ਜ਼ੋਰਦਾਰ ਧਮਾਕਾ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇਕ ਅਸਫ਼ਲ ਡਰੋਨ ਹਮਲਾ ਸੀ। ਈਰਾਨ ਦੇ ਮੀਡੀਆ ਨੇ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ ਹੈ।
ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
. . .  5 minutes ago
ਫਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)- ਥਾਣਾ ਕੈਂਟ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਰਾਤ ਸ਼ੇਰ ਸ਼ਾਹ ਵਾਲੀ ਚੌਕ ਫਿਰੋਜ਼ਪੁਰ ਵਿਖੇ ਇਕ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ (ਸਵੈਟ ਟੀਮ) ਵਲੋਂ ਗੋਲੀ ਮਾਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ 'ਮਨ ਕੀ ਬਾਤ' ਪ੍ਰੋਗਰਾਮ
. . .  about 6 hours ago
ਨਵੀਂ ਦਿੱਲੀ, 29 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਦੀ ਪਹਿਲੀ 'ਮਨ ਕੀ ਬਾਤ' 'ਚ ਅੱਜ ਸਵੇਰੇ 11 ਵਜੇ ਦੇਸ਼ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਕਾਂਗਰਸ ਵਲੋਂ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 28 ਜਨਵਰੀ-ਕਾਂਗਰਸ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ 17 ਉਮੀਦਵਾਰਾਂ ਦਾ ਐਲਾਨ ਕੀਤਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553

ਪੰਜਾਬ / ਜਨਰਲ

ਉਸਾਰੀ ਕਾਮਿਆਂ ਨੂੰ ਟੀਕਾ ਲਗਾਉਣ ਨਾਲ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ

ਐੱਸ. ਏ. ਐੱਸ. ਨਗਰ, 10 ਮਈ (ਕੇ. ਐੱਸ. ਰਾਣਾ)-ਕੋਵਿਡ 19 ਮਹਾਂਮਾਰੀ ਨਾਲ ਨਜਿੱਠਣ ਲਈ ਸੂਬੇ ਭਰ 'ਚ 18 ਤੋਂ 44 ਸਾਲ ਉਮਰ ਸਮੂਹ ਵਾਲੇ ਰਜਿਸਟਰਡ ਉਸਾਰੀ ਕਾਮਿਆਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਆਰੰਭ ਹੋਣ ਨਾਲ ਟੀਕਾਕਰਨ ਮੁਹਿੰਮ ਤੀਜੇ ਪੜਾਅ 'ਚ ਦਾਖਲ ਹੋ ਗਈ | ਸਿਹਤ ਮੰਤਰੀ ...

ਪੂਰੀ ਖ਼ਬਰ »

ਤਿੰਨ ਕੈਬਨਿਟ ਮੰਤਰੀਆਂ ਵਲੋਂ ਸਿੱਧੂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਹਾਈਕਮਾਨ ਨੂੰ ਅਪੀਲ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰਦੇ ਹੋਏ ਕਈ ਕੈਬਨਿਟ ਮੰਤਰੀਆਂ ਨੇ ਸੋਮਵਾਰ ਨੂੰ ਕਾਂਗਰਸ ਹਾਈਕਮਾਨ ਨੂੰ ਅਪੀਲ ...

ਪੂਰੀ ਖ਼ਬਰ »

ਜਵਾਨ ਅੰਮਿ੍ਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਸੰਗਰੂਰ, 10 ਮਈ (ਚੌਧਰੀ ਨੰਦ ਲਾਲ ਗਾਂਧੀ)-ਅਰੁਣਾਚਲ ਪ੍ਰਦੇਸ਼ ਦੇ ਪਿੰਡ ਮਨੀਗੌਂਗ ਦੇ ਨੇੜੇ ਸਿਯੋਮ ਨਦੀ 'ਚ ਡਿੱਗਣ ਕਾਰਨ ਸ਼ਹੀਦ ਹੋਣ ਵਾਲੇ ਭਾਰਤੀ ਫ਼ੌਜ ਦੀ 31 ਫ਼ੀਲਡ ਯੂਨਿਟ ਰੈਜੀਮੈਂਟ ਦੇ ਜਾਂਬਾਜ਼ ਹੌਲਦਾਰ ਅੰਮਿ੍ਤਪਾਲ ਸਿੰਘ ਦੀ ਮਿ੍ਤਕ ਦੇਹ ਅੱਜ ਉਨ੍ਹਾਂ ਦੇ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬੈਠਕ 13 ਨੂੰ

ਚੰਡੀਗੜ੍ਹ, 10 ਮਈ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਇਕ ਬੈਠਕ 13 ਮਈ ਨੂੰ ਬਾਅਦ ਦੁਪਹਿਰ 2:30 ਵਜੇ ਸੱਦੀ ਗਈ ਹੈ | ਮੁੱਖ ਮੰਤਰੀ ਵਲੋਂ ਸੱਦੀ ਇਹ ਬੈਠਕ ਵਰਚੂਅਲ ਅਰਥਾਤ ਨਿੱਜੀ ਹਾਜ਼ਰੀ ਤੋਂ ਬਿਨਾਂ ਆਨ-ਲਾਈਨ ਹੋਵੇਗੀ | ਪਹਿਲਾਂ ਇਹ ਮੀਟਿੰਗ 12 ਮਈ ਨੂੰ ਸੱਦੀ ਗਈ ਸੀ ਪਰ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਤੋਂ ਪਰਤੇ ਕਿਸਾਨ ਦੀ ਮੌਤ

ਦੋਰਾਂਗਲਾ, 10 ਮਈ (ਚੱਕਰਾਜਾ)-ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਦੋ ਦਿਨ ਹੀ ਪਹਿਲਾਂ ਪਿੰਡ ਪਰਤੇ ਪਿੰਡ ਕਾਲਾ ਨੰਗਲ ਦੇ ਕਿਸਾਨ ਕਸ਼ਮੀਰ ਸਿੰਘ ਜਿਸ ਦੀ ਮਾਮੂਲੀ ਬਿਮਾਰੀ ਪਿੱਛੋਂ ਮੌਤ ਹੋ ਗਈ | ਜਿਨ੍ਹਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਾਲਾਨੰਗਲ ਵਿਖੇ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ 'ਚ ਅਹਿਮ ਯੋਗਦਾਨ ਪਾਉਣ ਵਾਲੇ ਦੋ ਕਿਸਾਨਾਂ ਦੀ ਮੌਤ

ਮਹਿਲ ਕਲਾਂ, 10 ਮਈ (ਅਵਤਾਰ ਸਿੰਘ ਅਣਖੀ)-ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅਹਿਮ ਯੋਗਦਾਨ ਦੇਣ ਵਾਲੇ ਮਹਿਲ ਕਲਾਂ ਇਲਾਕੇ ਨਾਲ ਸਬੰਧਿਤ ਦੋ ਕਿਸਾਨਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ | ...

ਪੂਰੀ ਖ਼ਬਰ »

ਹੜਤਾਲ 'ਤੇ ਚੱਲ ਰਹੇ ਐਨ.ਐਚ.ਐਮ. ਵਰਕਰਾਂ ਨੂੰ ਸਰਕਾਰ ਵਲੋਂ ਮੁਅੱਤਲੀ ਦੇ ਹੁਕਮ

ਗੁਰਦਾਸਪੁਰ, 10 ਮਈ (ਆਰਿਫ਼)-ਪਿਛਲੇ ਕਈ ਸਾਲਾਂ ਤੋਂ ਐਨ.ਐਚ.ਐਮ. ਅਧੀਨ ਕੰਮ ਕਰਨ ਵਾਲੇ ਡਾਕਟਰ, ਸਟਾਫ਼ ਨਰਸਾਂ, ਫਾਰਮਾਸਿਸਟ ਅਤੇ ਹੋਰ ਮੁਲਾਜ਼ਮਾਂ ਵਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲੋਂ ਪੱਕਿਆਂ ਕੀਤੇ ਜਾਣ ਜਾਂ ਬਰਾਬਰ ਤਨਖ਼ਾਹ ਦਿੱਤੇ ਜਾਣ ਦੀ ਮੰਗ ਕੀਤੀ ਜਾ ...

ਪੂਰੀ ਖ਼ਬਰ »

ਫਾਈਜ਼ਰ ਵੈਕਸੀਨ ਮੰਗਵਾਉਣ ਦੀ ਪ੍ਰਵਾਨਗੀ ਲਈ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਅੰਮਿ੍ਤਸਰ, 10 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਤੋਂ ਬਚਾਓ ਹਿਤ ਅਮਰੀਕਾ ਤੋਂ ਫਾਈਜ਼ਰ ਕੰਪਨੀ ਦੀ ਵੈਕਸੀਨ ਵੱਡੀ ਮਾਤਰਾ ਵਿਚ ਮੰਗਵਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ...

ਪੂਰੀ ਖ਼ਬਰ »

ਪਾਵਰਕਾਮ ਨੂੰ ਕੰਮ ਚਲਾਉਣ ਲਈ 37,653 ਕਰੋੜ ਦੀ ਲੋੜ-ਆਮਦਨ ਦੇ ਸ੍ਰੋਤ 34,304 ਕਰੋੜ ਦੇ ਕਰੀਬ

ਰਾਮਪਰਾ ਫੂਲ, 10 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਆਪਣੇ ਕੰਮ ਕਾਜ ਨੂੰ ਚਲਾਉਣ ਲਈ 37,653 ਕਰੋੜ ਦੀ ਲੋੜ ਹੈ ਜਦਕਿ ਪਾਵਰਕਾਮ ਕੋਲ 34,304 ਕਰੋੜ ਦੇ ਕਰੀਬ ਆਮਦਨ ਦੇ ਸ੍ਰੋਤ ਹਨ | ਪਾਵਰਕਾਮ ਦਾ ਆਮਦਨ ਅਤੇ ਸ੍ਰੋਤ ਦਾ ਪਾੜਾ 9807 ਕਰੋੜ ਰੁਪਏ 'ਤੇ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ ਤੋਂ ਪਰਤੇ ਬਜ਼ੁਰਗ ਕਿਸਾਨ ਦੀ ਮੌਤ

ਜੈਤੋ, 10 ਮਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਮੜ੍ਹਾਕ ਦੇ ਬਜ਼ੁਰਗ ਕਿਸਾਨ ਕਾਲਾ ਸਿੰਘ ਪੁੱਤਰ ਕਰਨੈਲ ਸਿੰਘ ਦੀ ਦਿੱਲੀ ਸੰਘਰਸ਼ ਤੋਂ ਵਾਪਸ ਆਉਣ ਉਪਰੰਤ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ | ਪਿੰਡ ਦੇ ਸਾਬਕਾ ਸਰਪੰਚ ਅਤੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ...

ਪੂਰੀ ਖ਼ਬਰ »

ਦਿਨ ਦਿਹਾੜੇ ਔਰਤ ਦਾ ਕਤਲ ਕਰ ਕੇ ਲੁਟੇਰੇ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ

ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੈਨ ਇਨਕਲੇਵ ਵਿਚ ਅੱਜ ਦਿਨ ਦਿਹਾੜੇ ਲੁਟੇਰਿਆਂ ਵਲੋਂ ਔਰਤ ਦਾ ਕਤਲ ਕਰਨ ਉਪਰੰਤ ਲੱਖਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ...

ਪੂਰੀ ਖ਼ਬਰ »

ਟਿਕਰੀ ਬਾਰਡਰ ਤੋਂ ਪਰਤੇ 2 ਕਿਸਾਨਾਂ ਦੀ ਮੌਤ

ਸਾਦਿਕ, 10 ਮਈ (ਗੁਰਭੇਜ ਸਿੰਘ ਚੌਹਾਨ, ਆਰ. ਐਸ. ਧੁੰਨਾ)-ਲੰਮਾਂ ਸਮਾਂ ਟਿਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਕੇ ਪਰਤੇ ਪਿੰਡ ਸਾਧੂਵਾਲਾ ਨੇੜੇ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨ ਆਗੂ ਗਿਆਨੀ ਨਛੱਤਰ ਸਿੰਘ ਪੁੱਤਰ ਕਰਤਾਰ ਸਿੰਘ ਦੀ ਅੱਜ ਗੁਰੂ ...

ਪੂਰੀ ਖ਼ਬਰ »

ਪ੍ਰੇਸ਼ਾਨ ਸਰਕਾਰੀ ਅਧਿਆਪਕ ਵਲੋਂ ਖ਼ੁਦਕੁਸ਼ੀ

ਅਬੋਹਰ, 10 ਮਈ (ਕੁਲਦੀਪ ਸਿੰਘ ਸੰਧੂ)-ਆਰੀਆ ਨਗਰ ਨਿਵਾਸੀ ਇਕ ਸਰਕਾਰੀ ਅਧਿਆਪਕ ਨੇ ਕੋਈ ਜ਼ਹਿਰੀਲੀ ਵਸਤੂ ਦਾ ਸੇਵਨ ਕਰਕੇ ਖ਼ੁਦਕੁਸ਼ੀ ਕਰ ਲਈ ਹੈ | ਉਸ ਦੀ ਜੇਬ 'ਚੋਂ ਮਿਲੇ ਖ਼ੁਦਕੁਸ਼ੀ ਨੋਟ ਵਿਚ ਉਸ ਨੇ ਇਕ ਨੌਜਵਾਨ 'ਤੇ ਪੈਸੇ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਦੋਹਰੇ ਮਾਪਦੰਡ

ਇਕ ਪਾਸੇ ਕੋਰੋਨਾ ਮਰੀਜ਼ਾਂ ਨੂੰ 'ਮੁਫ਼ਤ ਇਲਾਜ' ਸਹੂਲਤਾਂ ਤੇ ਦੂਜੇ ਪਾਸੇ ਕੋਵਿਡ ਟੈਸਟ ਲਈ ਮਰੀਜ਼ਾਂ ਤੋਂ ਵਸੂਲੀ ਜਾ ਰਹੀ ਹੈ ਮੋਟੀ 'ਫੀਸ'

ਅੰਮਿ੍ਤਸਰ, 10 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਪਾਸੇ ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ 19 ਤੋਂ ਪੀੜਤ ਮਰੀਜ਼ਾਂ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਮੁਫ਼ਤ ਕੋਵਿਡ ਇਲਾਜ ਕੇਂਦਰ ਅਰੰਭ ਕੀਤੇ ਜਾ ਰਹੇ ਹਨ, ਗੰਭੀਰ ...

ਪੂਰੀ ਖ਼ਬਰ »

ਸੁਖਬੀਰ ਵਲੋਂ ਮੰਝਪੁਰ ਦਾ ਸਨਮਾਨ

ਜਲੰਧਰ, 10 ਮਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਨਵ-ਨਿਯੁਕਤ ਸ਼੍ਰੋ.ਅ.ਦਲ ਦੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਨੂੰ ਪੂਰਨ ਭਰੋਸ ਦਿੱਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪਹਿਲੀ ...

ਪੂਰੀ ਖ਼ਬਰ »

ਸੂਬੇ ਦੇ ਮੈਡੀਕਲਾਂ ਕਾਲਜਾਂ 'ਚ 540 ਦੇ ਕਰੀਬ ਨਰਸਾਂ ਦੀ ਭਰਤੀ ਸ਼ੁਰੂ-ਸੋਨੀ

ਅੰਮਿ੍ਤਸਰ, 10 ਮਈ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਕਾਰਨ ਸਰਕਾਰੀ ਹਸਪਤਾਲਾਂ 'ਚ ਸਿਹਤ ਸਟਾਫ ਦੀ ਕਮੀ ਨੂੰ ਪੂਰਿਆਂ ਕਰਨ ਲਈ ਸੂਬੇ ਦੇ ਤਿੰਨੋਂ ਮੈਡੀਕਲ ਕਾਲਜਾਂ ਵਿਚ 540 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ-ਨਾਲ ਡਾਕਟਰ ਵੀ ਭਰਤੀ ਕੀਤੇ ਜਾ ...

ਪੂਰੀ ਖ਼ਬਰ »

ਦਰਿਆ ਤੋਂ ਪਾਰ ਤੇ ਤਾਰਾਂ ਤੋਂ ਅੱਗੇ ਕਿਸਾਨਾਂ ਨੂੰ ਖ਼ਤਰਿਆਂ ਨਾਲ ਖੇਡ ਕੇ ਕਰਨੀ ਪੈਂਦੀ ਹੈ ਖੇਤੀ

ਗੱਗੋਮਾਹਲ, 10 ਮਈ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ ਤੋਂ ਪਾਰ ਤੇ ਸਰਹੱਦੀ ਵਾੜ ਤੋਂ ਅੱਗੇ ਕਿਸਾਨਾਂ ਦੇ ਫ਼ਸਲ ਬੀਜਣ ਤੋਂ ਪੱਕਣ ਤੱਕ ਟੁੱਟਦਾ ਹੈ ਮੁਸੀਬਤਾਂ ਦਾ ਪਹਾੜ | ਦਰਿਆ 'ਤੇ ਪੁਲ ਨਾ ਹੋਣ ਕਾਰਨ ਬੇੜੀਆਂ ਰਾਹੀਂ ਜਾ ਫਿਰ ਖੇਤੀ ਸੰਦਾਂ ਨਾਲ ਛੂਕਦੇ ਪਾਣੀ 'ਚ ਜਾਨ ...

ਪੂਰੀ ਖ਼ਬਰ »

ਐਸ.ਆਈ.ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ 'ਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵੱਟਸਐਪ ਨੰਬਰ ਜਾਰੀ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਵਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਜੀਲੈਂਸ ਭਵਨ, ਐਸ.ਏ.ਐਸ. ਨਗਰ ਵਿਖੇ ਪਲੇਠੀ ਮੀਟਿੰਗ ਕੀਤੀ, ਜਿਸ ਵਿਚ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਪਾਰਟੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਵਲੋਂ ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ | ਅੱਜ ਮੁੱਖ ਦਫ਼ਤਰ ਤੋਂ ਜਾਰੀ ਪੈ੍ਰੱਸ ਬਿਆਨ ਵਿਚ ਸ. ਚਰਨਜੀਤ ਸਿੰਘ ਬਰਾੜ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧਣ ਕਾਰਨ ਵਾਧੂ ਫ਼ੰਡਾਂ ਦੀ ਲੋੜ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਮਿਡ ਡੇਅ ਮੀਲ ਸਕੀਮ ਤਹਿਤ ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਦੇਣ ਲਈ ਕੇਂਦਰ ਤੋਂ ਵਾਧੂ ਫ਼ੰਡਾਂ ਦੀ ਮੰਗ ਕੀਤੀ ਜਾਵੇਗੀ | ਮੌਜੂਦਾ ਵਿੱਦਿਅਕ ...

ਪੂਰੀ ਖ਼ਬਰ »

ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ (ਭਾਗ-27)

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਸਾਹਿਬ

ਗੁਰਇਕਬਾਲ ਸਿੰਘ ਖ਼ਾਲਸਾ ਪਾਤੜਾਂ-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਧਾਨ ਸਾਹਿਬ ਹਰਿਆਣਾ ਰਾਜ ਦੇ ਜ਼ਿਲ੍ਹਾ ਜੀਂਦ, ਤਹਿਸੀਲ ਨਰਵਾਣਾ ਵਿਚ ਪੈਂਦਾ ਹੈ ਅਤੇ ਗੁਰਦੁਆਰਾ ਸਾਹਿਬ, ...

ਪੂਰੀ ਖ਼ਬਰ »

ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਅਹੁਦੇ ਤੋਂ ਹਟਾਇਆ ਜਾਵੇ-ਬਾਜਵਾ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਕਾਂਗਰਸ ਦੇ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਅਯੋਗਤਾ ਦਾ ਮੁੱਦਾ ਉਠਾਉਂਦਾ ਰਿਹਾ ਹਾਂ | ਉਨ੍ਹਾਂ ਕਿਹਾ ਕਿ ਸੂਬੇ ਦੇ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਦੀ ਸਰਕਾਰ ਨੂੰ ਦੋ ਟੁੱਕ- ਪੱਕੇ ਕਰੋ ਨਹੀਂ ਤਾਂ ਛੱਡਾਂਗੇ ਪੂਰੇ ਪੰਜਾਬ ਦਾ ਕੰਮ

ਚੰਡੀਗੜ੍ਹ, 10 ਮਈ (ਵਿਕਰਮਜੀਤ ਸਿੰਘ ਮਾਨ)-ਬੀਤੇ ਕੱਲ੍ਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਐਨ.ਐਚ.ਐਮ. ਮੁਲਾਜ਼ਮਾਂ ਨੂੰ ਨੌਕਰੀਓਾ ਕੱਢਣ ਦੀ ਗੱਲ ਕਰਨ ਦੀ ਕੱਚੇ ਮੁਲਾਜ਼ਮਾਂ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸਖ਼ਤ ਸਟੈਂਡ ਲੈਣ ਦਾ ਐਲਾਨ ਕਰ ...

ਪੂਰੀ ਖ਼ਬਰ »

ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ 'ਚ ਕੈਪਟਨ ਤੇ ਸਿੱਧੂ ਦੋਵੇਂ ਨਾਕਾਮ- ਅਕਾਲੀ ਦਲ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਦੋਸ਼ੀਆਂ ਨੂੰ ਫੜਨ ਅਤੇ ਸਜ਼ਾਵਾਂ ਦੁਆਉਣ ਵਿਚ ਜਿੰਨਾ ਮੁੱਖ ਮੰਤਰੀ ਫੇਲ੍ਹ ਹੋਏ ਹਨ, ਓਨੇ ਹੀ ਦੋਸ਼ੀ ਸਾਬਕਾ ਮੰਤਰੀ ...

ਪੂਰੀ ਖ਼ਬਰ »

ਅਸਫਲ ਰਹੀ 18 ਸਾਲ ਤੋਂ ਉੱਪਰ ਦੇ ਲੋਕਾਂ ਦੀ ਕੋਰੋਨਾ ਟੀਕਾਕਰਨ ਮੁਹਿੰਮ

ਜਲੰਧਰ, 10 ਮਈ (ਜਸਪਾਲ ਸਿੰਘ)-ਸੂਬਾ ਸਰਕਾਰ ਵਲੋਂ 18 ਤੋਂ 44 ਸਾਲ ਤੱਕ ਦੇ ਨੌਜਵਾਨਾਂ ਦੇ ਕੋਵਿਡ-19 ਤੋਂ ਬਚਾਅ ਸਬੰਧੀ ਅੱਜ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਪਹਿਲੇ ਦਿਨ ਹੀ ਅਸਫ਼ਲ ਰਹੀ ਤੇ ਕੇਵਲ ਕੁਝ ਕੁ ਭਰ ਕਾਮਿਆਂ ਤੋਂ ਇਲਾਵਾ ਹੋਰਨਾਂ ਨੌਜਵਾਨਾਂ ਦੇ ਕੋਰੋਨਾ ...

ਪੂਰੀ ਖ਼ਬਰ »

ਰੱਖ-ਰਖਾਅ ਦੀ ਕਮੀ ਦੇ ਚੱਲਦਿਆਂ ਤਬਾਹ ਹੋ ਰਿਹੈ ਸ਼ੇਰ-ਏ-ਪੰਜਾਬ ਦੇ ਸਹੁਰਿਆਂ ਦਾ ਮਹਿਲ

ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਹੁਰਾ ਕਰਮ ਸਿੰਘ ਗਿੱਲ ਦਾ ਅੰਮਿ੍ਤਸਰ ਦੇ ਨਜ਼ਦੀਕੀ ਪਿੰਡ ਛੀਨਾ (ਛੀਨਾ ਕਰਮ ਸਿੰਘ ਨਾਲ ਪ੍ਰਸਿੱਧ) ਵਿਚਲਾ ਹਵੇਲੀਨੁਮਾ ਮਹਿਲ ਰੱਖ-ਰਖਾਅ ਦੀ ਕਮੀ ਦੇ ਚਲਦਿਆਂ ਖ਼ਤਮ ਹੁੰਦਾ ਜਾ ਰਿਹਾ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਹਰਮਨਦੀਪ ਸਿੰਘ ਸੇਖੋਂ

ਫੁੱਲਾਂਵਾਲ-ਹਰਮਨਦੀਪ ਸਿੰਘ ਸੇਖੋਂ ਦਾ ਜਨਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਪਿੰਡ ਫੁੱਲਾਂਵਾਲ ਵਿਖੇ ਪਿਤਾ ਜਗਦੀਪ ਸਿੰਘ ਸੇਖੋਂ ਦੇ ਘਰ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ 17 ਸਤੰਬਰ 1995 ਨੂੰ ਹੋਇਆ | ਆਪ ਨੇ ਆਪਣੀ ਮੁੱਢਲੀ ਪੜ੍ਹਾਈ ਗੁਰੂ ...

ਪੂਰੀ ਖ਼ਬਰ »

ਘੁਟਾਲੇ 'ਚ ਗਿ੍ਫ਼ਤਾਰ ਦੋਸ਼ੀਆਂ ਦੀ ਕੈਪਟਨ ਸਰਕਾਰ ਦੇ ਮੰਤਰੀ ਨਾਲ ਨੇੜਤਾ ਦੀ ਹੋਵੇ ਜਾਂਚ- ਚੀਮਾ

ਚੰਡੀਗੜ੍ਹ, 10 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਮਾਜਰੀਆ ਦੀ ਅਰਬਾਂ ਰੁਪਏ ਦੀ ਸ਼ਾਮਲਾਤ ਜ਼ਮੀਨ 'ਚ ਹੋਏ ਘੁਟਾਲੇ ...

ਪੂਰੀ ਖ਼ਬਰ »

ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਲੜਕੇ ਨੇ ਖ਼ੁਦ ਨੂੰ ਮਾਰੀ ਗੋਲੀ

ਭਿੱਖੀਵਿੰਡ, 10 ਮਈ (ਬੌਬੀ)-ਭਿੱਖੀਵਿੰਡ ਦੇ ਵਸਨੀਕ ਨੌਜਵਾਨ ਨੇ ਪਿਛਲੇ ਕਰੀਬ ਦੋ ਤਿੰਨ ਸਾਲ ਤੋਂ ਚਲਦੇ ਪ੍ਰੇਮ ਸਬੰਧਾਂ ਤੋਂ ਬਾਅਦ ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨੂੰ ਉਸ ਦੇ ਦੋਸਤਾਂ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ...

ਪੂਰੀ ਖ਼ਬਰ »

ਦਵਾਈਆਂ ਦੀ ਜਮ੍ਹਾਂਖ਼ੋਰੀ ਕਰਨ ਵਾਲਿਆਂ ਵਿਰੁੱਧ ਪੰਜਾਬ ਕੈਮਿਸਟ ਐਸੋਸੀਏਸ਼ਨ ਕਰੇਗੀ ਕਾਰਵਾਈ-ਦੁੱਗਲ

ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਸੂਬੇ ਦੇ ਸਭ ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਦੀ ਹੋਈ ਆਨਲਾਈਨ ਹੰਗਾਮੀ ਬੈਠਕ 'ਚ ਉਨ੍ਹਾਂ ਨੇ ਕੈਮਿਸਟਾਂ ਅਤੇ ਹੋਰਨਾਂ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾ ...

ਪੂਰੀ ਖ਼ਬਰ »

- ਕੋਟਕਪੂਰਾ ਗੋਲੀ ਕਾਂਡ -

ਨਵੀਂ ਸਿੱਟ ਨੂੰ ਲੈ ਕੇ ਨਿਰਾਸ਼ਾ ਦੇ ਆਲਮ 'ਚ ਹਨ ਪੀੜ੍ਹਤ ਪਰਿਵਾਰ

ਫ਼ਰੀਦਕੋਟ, 10 ਮਈ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਗੋਲੀਕਾਂਡ ਦੀ ਪੰਜਾਬ ਸਰਕਾਰ ਨੇ ਭਾਵੇਂ ਨਵੀਂ ਸਿੱਟ ਗਠਿਤ ਕਰ ਦਿੱਤੀ ਹੈ | ਇਸ ਨਵੀਂ ਜਾਂਚ ਟੀਮ ਸਾਹਮਣੇ ਕਈ ਕਠਿਨਾਈਆਂ ਹਨ | ਇਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਨੇ ਪਿਛਲੀ ਸਿੱਟ ਵਲੋਂ ਇਸ ਮਾਮਲੇ ਦੀ ਕੀਤੀ ਗਈ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰਾਂ ਵਲੋਂ ਲਾਇਸੰਸ ਫ਼ੀਸ ਮੁਆਫ਼ ਕਰਨ ਜਾਂ ਠੇਕੇ ਪੱਕੇ ਬੰਦ ਕਰਨ ਦੀ ਮੰਗ

ਲੁਧਿਆਣਾ, 10 ਮਈ (ਪੁਨੀਤ ਬਾਵਾ)-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਕਰਕੇ ਤਾਲਾਬੰਦੀ ਦੇ ਚੱਲਦਿਆਂ ਸ਼ਰਾਬ ਦੀ ਵਿਕਰੀ ਨਾ ਹੋਣ ਤੇ ਵਿਭਾਗ ਵਲੋਂ ਪੂਰੀ ਲਾਇਸੰਸ ਫ਼ੀਸ ਲੈਣ ਤੋਂ ਦੁਖੀ ਸ਼ਰਾਬ ਦੇ ਠੇਕੇਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਦੇ ਸ਼ਰਾਬ ...

ਪੂਰੀ ਖ਼ਬਰ »

ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵਲੋਂ ਹੜਤਾਲ ਵਾਪਸ

ਸੰਗਰੂਰ, 10 ਮਈ (ਸੁਖਵਿੰਦਰ ਸਿੰਘ ਫੁੱਲ)-ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੇ ਸਰਕਾਰ ਨੰੂ ਆਪਣੀਆਂ ਮੰਗਾਂ ਪ੍ਰਤੀ 15 ਦਿਨ ਦਾ ਨੋਟਿਸ ਦਿੰਦਿਆਂ ਆਪਣੀ ਹੜਤਾਲ ਫਿਲਹਾਲ ਵਾਪਸ ਲੈ ਲਈ ਹੈ | ਐਨ.ਆਰ.ਐਮ.ਐਚ. ਇੰਪਲਾਈਜ਼ ਐਸੋ: ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਧੀ ਦਾ ਕਤਲ ਕਰਨ ਦੇ ਮਾਮਲੇ 'ਚ ਪਿਓ 'ਤੇ ਮੁਕੱਦਮਾ ਦਰਜ

ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ)- ਥਾਣਾ ਸਦਰ ਮਾਨਸਾ ਪੁਲਿਸ ਨੇ ਧੀ ਨੂੰ ਕਤਲ ਕਰਨ ਦੇ ਦੋਸ਼ 'ਚ ਪਿਤਾ 'ਤੇ ਮੁਕੱਦਮਾ ਦਰਜ ਕੀਤਾ ਹੈ | ਹਾਸਲ ਜਾਣਕਾਰੀ ਅਨੁਸਾਰ ਖੁਸ਼ਪ੍ਰੀਤ ਕੌਰ ਵਾਸੀ ਧਿੰਗੜ ਪਿਛਲੇ ਦਿਨੀਂ ਆਪਣੇ ਪ੍ਰੇਮੀ ਇੰਦਰਜੀਤ ਸਿੰਘ ਨਾਲ ਘਰੋਂ ਫ਼ਰਾਰ ...

ਪੂਰੀ ਖ਼ਬਰ »

23 ਵਰਿ੍ਹਆਂ ਦੀ ਉਡੀਕ ਤੋਂ ਬਾਅਦ ਬਡਰੁੱਖਾਂ 'ਚ ਸਥਾਪਿਤ ਹੋਵੇਗਾ ਸ਼ੇਰ-ਏ-ਪੰਜਾਬ ਦਾ ਘੋੜ ਸਵਾਰ ਬੁੱਤ

ਸੰਗਰੂਰ, 10 ਮਈ (ਧੀਰਜ ਪਸ਼ੌਰੀਆ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਅਤੇ ਨਾਨਕਾ ਪਿੰਡ ਬਡਰੁੱਖਾਂ ਵਿਖੇ ਆਖ਼ਰ 23 ਵਰਿ੍ਹਆਂ ਦੀ ਉਡੀਕ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦਾ ਘੋੜ ਸਵਾਰ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਨੰੂ ਲੈ ਕੇ ਪਿੰਡ ...

ਪੂਰੀ ਖ਼ਬਰ »

ਕੋਰੋਨਾ ਨਾਲ ਹੁਣ ਤੱਕ ਸੀ.ਆਰ.ਪੀ.ਐਫ਼. ਦੇ 108 ਜਵਾਨਾਂ ਦੀ ਮੌਤ

ਨਵੀਂ ਦਿੱਲੀ, 10 ਮਈ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਖ਼ਾਤਮੇ ਲਈ ਸੁਰੱਖਿਆ ਬਲਾਂ ਦੇ ਜਵਾਨ ਵੀ ਲਗਾਤਾਰ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ | ਇਸ ਦੌਰਾਨ ਕੋਰੋਨਾ ਨਾਲ ਹੁਣ ਤੱਕ ਸੀ. ਆਰ. ਪੀ. ਐਫ. ਦੇ 108 ਜਵਾਨਾਂ ਦੀ ਮੌਤ ਹੋ ਚੁੱਕੀ ਹੈ | ਕੇਂਦਰੀ ਗ੍ਰਹਿ ਮੰਤਰੀ ਵਲੋਂ ਜਾਰੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਤਾਇਨਾਤ ਭਾਰਤ ਦੇ ਕੌ ਾਸਲ ਜਨਰਲ ਦਾ ਦਿਹਾਂਤ

ਨਵੀਂ ਦਿੱਲੀ, 10 ਮਈ (ਏਜੰਸੀ)- ਅਫਗਾਨਿਸਤਾਨ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਤਾਇਨਾਤ ਭਾਰਤ ਦੇ ਕੌਂਸਲ ਜਨਰਲ ਵਿਨੇਸ਼ ਕਾਲਰਾ ਦਾ ਸੋਮਵਾਰ ਨੂੰ ਕਾਬੁਲ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ, ਕੋਵਿਡ-19 ਤੋਂ ਪੀੜਤ ਕਾਲਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ...

ਪੂਰੀ ਖ਼ਬਰ »

ਸੈਂਟਰਲ ਵਿਸਟਾ ਪ੍ਰਾਜੈਕਟ ਸਬੰਧੀ ਦਿੱਲੀ ਹਾਈਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ, 10 ਮਈ (ਏਜੰਸੀ)-ਦੇਸ਼ 'ਚ ਬੇਕਾਬੂ ਹੋ ਰਹੀ ਕੋਰੋਨਾ ਦੀ ਦੂਸਰੀ ਲਹਿਰ ਦਰਮਿਆਨ ਕੇਂਦਰ ਸਰਕਾਰ ਦੇ ਸੈਂਟਰਲ ਵਿਸਟਾ ਪ੍ਰਾਜੈਕਟ 'ਤੇ ਰੋਕ ਲਗਾਉਣ ਸਬੰਧੀ ਮੰਗ ਤੇਜ਼ ਹੋ ਗਈ ਹੈ | ਦਿੱਲੀ ਹਾਈ ਕੋਰਟ ਵਲੋਂ ਇਸ ਪ੍ਰਾਜੈਕਟ 'ਤੇ ਰੋਕ ਲਗਾਉਣ ਦੀ ਮੰਗ ਸਬੰਧੀ ...

ਪੂਰੀ ਖ਼ਬਰ »

ਟਿਕਰੀ ਬਾਰਡਰ 'ਤੇ ਪੱਛਮੀ ਬੰਗਾਲ ਤੋਂ ਆਈ ਔਰਤ ਨਾਲ ਹੋਏ ਜਬਰ ਜਨਾਹ ਦਾ ਮਾਮਲਾ ਭਖਿਆ

ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਟਿਕਰੀ ਬਾਰਡਰ 'ਤੇ ਪੱਛਮੀ ਬੰਗਾਲ ਤੋਂ ਆਈ ਔਰਤ ਨਾਲ ਜਬਰ ਜਨਾਹ ਦੇ ਮਾਮਲੇ 'ਤੇ ਵਿਵਾਦਿਤ ਸੁਰਖੀਆਂ 'ਚ ਆਏ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੀੜਤਾ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਮੋਰਚੇ ਲਈ ਵੀ ਪ੍ਰੀਖਿਆ ਦੀ ਘੜੀ ਹੈ, ਨਾਲ ਹੀ ਇਹ ਵੀ ਕਿਹਾ ਕਿ ਲਗਾਤਾਰ ਲੰਮੇ ਹੋ ਰਹੇ ਅੰਦੋਲਨ ਕਾਰਨ ਹੀ ਸਮੱਸਿਆਵਾਂ ਆ ਰਹੀਆਂ ਹਨ | ਸੰਯੁਕਤ ਕਿਸਾਨ ਮੋਰਚੇ ਵਲੋਂ ਸੋਮਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰੈੱਸ ਕਾਨਫ਼ਰੰਸ ਕਰਕੇ ਜਿਸ 'ਚ ਮਿ੍ਤਕ ਪੀੜਤਾ ਦੇ ਪਿਤਾ ਵੀ ਸ਼ਾਮਿਲ ਸਨ, ਆਪਣਾ ਪੱਖ ਪੂਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਤੀ ਮੋਰਚੇ ਦੀ 'ਜ਼ੀਰੋ ਟਾਲਰੈਂਸ' ਦੀ ਨੀਤੀ ਹੈ | ਪ੍ਰੈੱਸ ਕਾਨਫ਼ਰੰਸ 'ਚ ਸ਼ਾਮਿਲ ਮੋਰਚੇ ਦੇ ਸੀਨੀਅਰ ਆਗੂ ਯੋਗੇਂਦਰ ਯਾਦਵ, ਡਾ: ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਸਾਰੇ ਆਗੂਆਂ ਵਲੋਂ ਦਾਅਵਾ ਕੀਤਾ ਗਿਆ ਕਿ ਇਹ ਘਟਨਾ ਸੀਨੀਅਰ ਲੀਡਰਸ਼ਿਪ ਦੇ ਧਿਆਨ 'ਚ ਦੇਰ ਨਾਲ ਆਈ | ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਕੀਤੀ ਮੁਢਲੀ ਜਾਂਚ 'ਚ ਪੀੜਤਾ ਦੇ ਬਿਆਨ ਸਹੀ ਪਾਏ ਗਏ | ਮੋਰਚੇ ਵਲੋਂ ਚੁੱਕੇ ਗਏ ਕਦਮਾਂ ਮੁਤਾਬਿਕ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਅਨਿਲ ਮਲਿਕ ਅਤੇ ਅਨੂਪ ਸਿੰਘ ਵਜੋਂ ਕੀਤੀ ਜਾ ਰਹੀ ਹੈ, ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਨਾਂਅ 'ਤੇ ਐਫ਼.ਆਈ.ਆਰ. ਦਰਜ ਕਰਵਾਈ ਗਈ ਹੈ | ਯੋਗੇੇਂਦਰ ਯਾਦਵ ਨੇ ਕਿਹਾ ਕਿ ਲੜਕੀ ਨਾਲ ਉਸ ਦੀ ਗੱਲ ਹੋਈ, ਜਿਸ ਦੌਰਾਨ ਲੜਕੀ ਨੇ ਕੁਝ ਇਸ਼ਾਰਾ ਤਾਂ ਕੀਤਾ ਪਰ ਉਹ ਸਪੱਸ਼ਟ ਨਹੀਂ ਸੀ | ਲੜਕੀ ਨੂੰ ਕੋਰੋਨਾ ਹੋਣ ਦੇ ਖ਼ਦਸ਼ੇ ਤਹਿਤ ਚੰਡੀਗੜ੍ਹ ਦੇ ਪੀ.ਜੀ.ਆਈ. 'ਚ ਵੀ ਦਾਖਲ ਕਰਵਾਇਆ ਗਿਆ ਪਰ 30 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ | ਹਾਲਾਂਕਿ ਮੋਰਚਾ ਆਗੂ ਕੁਝ ਸਵਾਲਾਂ ਦੇ ਜਵਾਬ ਸਪੱਸ਼ਟ ਨਹੀਂ ਕਰ ਸਕੇ, ਜਿਨ੍ਹਾਂ 'ਚ ਪੀੜਤ ਲੜਕੀ ਦੇ ਨਾਲ ਹੋਈ ਜ਼ਿਆਦਤੀ ਦਾ ਪਤਾ ਲੱਗਣ ਦੇ ਬਾਵਜੂਦ ਉਨ੍ਹਾਂ ਪੁਲਿਸ ਕੋਲ ਕਿਉਂ ਨਹੀਂ ਪਹੁੰਚ ਕੀਤੀ | ਪੀੜਤਾ ਦੇ ਪਿਤਾ ਨੇ ਵੀ ਆਪਣੇ ਬਿਆਨ 'ਚ ਮੋਰਚਾ ਆਗੂਆਂ ਦੇ ਨਾਲ ਖੜ੍ਹੇ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਹੀ ਗੱਲਾਂ ਕਹੀਆਂ ਸਨ | ਇਕ ਉਸ ਨੂੰ ਇੰਨਸਾਫ਼ ਚਾਹੀਦਾ ਹੈ ਅਤੇ ਦੂਜਾ ਮੋਰਚੇ ਦਾ ਨਾਂਅ ਬਦਨਾਮ ਨਹੀਂ ਹੋਣਾ ਚਾਹੀਦਾ | ਪੀੜਤਾ ਦੇ ਪਿਤਾ ਅਤੇ ਮੋਰਚਾ ਆਗੂਆਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਿਖਵਾਈ ਸ਼ਿਕਾਇਤ 'ਚ ਸਿਰਫ਼ 2 ਮੁਲਜ਼ਮਾਂ ਦੇ ਨਾਂਅ ਹੀ ਦਰਜ ਸੀ ਪਰ ਪੁਲਿਸ ਨੇ 6 ਦੇ ਨਾਂਅ ਕਿਵੇਂ ਦਰਜ ਕੀਤੇ | ਐੱਫ.ਆਈ.ਆਰ. 'ਚ ਹੋਈ ਦੇਰੀ ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਟੈਂਟ ਬਦਲਣ, ਪੁਲਿਸ ਤੱਕ ਪਹੁੰਚ ਨਾ ਕਰਨ ਅਤੇ ਮੁਲਜ਼ਮ ਅਨੂਪ ਸਿੰਘ ਦਾ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨਾਲ ਸਬੰਧਾਂ ਜਿਹੇ ਸਵਾਲਾਂ ਦੇ ਜਵਾਬ ਕਿਸਾਨ ਆਗੂ ਪ੍ਰੈੱਸ ਕਾਨਫ਼ਰੰਸ 'ਚ ਨਹੀਂ ਦੇ ਸਕੇ ਪਰ ਕਿਸਾਨ ਆਗੂ ਹਨਨ ਮੌਲਾ ਨੇ ਕਿਹਾ ਕਿ ਲਗਾਤਾਰ ਲੰਮੇ ਹੁੰਦੇ ਜਾ ਰਹੇ ਇਸ ਅੰਦੋਲਨ ਕਾਰਨ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਖ਼ਬਰ ਸ਼ੇਅਰ ਕਰੋ

 

ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਰੱਖਿਆ ਲਈ ਪਟੀਸ਼ਨਾਂ ਦਾਇਰ

ਨਵੀਂ ਦਿੱਲੀ, 10 ਮਈ (ਏਜੰਸੀ)-ਦਿੱਲੀ ਹਾਈ ਕੋਰਟ ਵਿਚ ਦੋ ਜਨਹਿੱਤ ਪਟੀਸ਼ਨਾਂ ਦਾਇਰ ਕਰਕੇ ਅਪੀਲ ਕੀਤੀ ਗਈ ਹੈ ਕਿ ਕੋਵਿਡ-19 ਕਾਰਨ ਅਨਾਥ ਹੋਏ ਬੱਚਿਆਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਜਦੋਂ ਤੱਕ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਗੋਦ ਨਹੀਂ ਲੈ ਲਿਆ ਜਾਂਦਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX