ਤਾਜਾ ਖ਼ਬਰਾਂ


27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  about 1 hour ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  about 1 hour ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  about 2 hours ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  about 3 hours ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  about 3 hours ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  about 4 hours ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  about 4 hours ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  about 4 hours ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  about 4 hours ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  about 4 hours ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਇਨ੍ਹਾਂ ਮੰਤਰੀਆਂ ਨੇ ਬਚਾਈਆਂ ਆਪਣੀਆਂ ਸੀਟਾਂ
. . .  about 4 hours ago
ਬ੍ਰਹਮ ਮਹਿੰਦਰਾ ਮਨਪ੍ਰੀਤ ਬਾਦਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਬਿੰਦਰ ਸਿੰਘ ਸਰਕਾਰੀਆ ਅਰੁਣਾ ਚੌਧਰੀ ਰਜ਼ੀਆ ਸੁਲਤਾਨਾ.....
ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ, ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ
. . .  about 4 hours ago
ਚੰਡੀਗੜ੍ਹ, 25 ਸਤੰਬਰ -(ਗੁਰਪ੍ਰੀਤ ਸਿੰਘ ਅਜਨਾਲਾ) ਰਾਜਪਾਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਕਾਤ ਖ਼ਤਮ। ਪੰਜਾਬ ਕੈਬਿਨਟ ਦਾ ਕੱਲ੍ਹ 4.30 ਵਜੇ ਸਹੁੰ....
5 ਮੰਤਰੀਆਂ ਦੀ ਹੋਈ ਛੁੱਟੀ
. . .  about 4 hours ago
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ
ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ,ਇਹ ਨਵੇਂ ਚਿਹਰੇ ਹੋਣਗੇ
. . .  about 4 hours ago
ਇਹ ਨਵੇਂ ਚਿਹਰੇ ਹੋਣਗੇ ਡਾ ਰਾਜਕੁਮਾਰ ਵੇਰਕਾ ਸੰਗਤ ਸਿੰਘ ਗਿਲਜੀਆਂ ਅਮਰਿੰਦਰ ਸਿੰਘ ਰਾਜਾ ਵੈਡਿੰਗ ਪ੍ਰਗਟ ਸਿੰਘ ਕੁਲਜੀਤ ਨਾਗਰਾ
ਪੰਜਾਬ ਪੁਲਿਸ ਦੀ ਲਿਖਤੀ ਪ੍ਰੀਖਿਆ ਲਈ ਜੰਡਿਆਲਾ ਦੇ 2 ਪ੍ਰੀਖਿਆ ਕੇਂਦਰਾਂ 'ਚ ਲੱਗੀਆਂ ਲੰਬੀਆਂ ਲਾਈਨਾਂ
. . .  about 5 hours ago
ਜੰਡਿਆਲਾ ਮੰਜਕੀ,25ਸਤੰਬਰ (ਸੁਰਜੀਤ ਸਿੰਘ ਜੰਡਿਆਲਾ) ਪੰਜਾਬ ਪੁਲਿਸ ਦੀ ਲਿਖਤ ਪ੍ਰੀਖਿਆ ਲਈ ਸਥਾਨਕ ਕਸਬੇ ਦੇ ਬਣਾਏ ਗਏ ਦੋ ਕੇਂਦਰਾਂ ਵਿਚ ਸਵੇਰ ਤੋਂ ਹੀ ਪ੍ਰੀਖਿਆਰਥੀਆਂ ਦੀਆਂ ਲੰਬੀਆਂ ....
ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ ਕੀਤਾ
. . .  about 5 hours ago
ਨਵੀਂ ਦਿੱਲੀ,25 ਸਤੰਬਰ - ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ...
ਤੇਜ ਰਫ਼ਤਾਰ ਨੇ ਲਈ ਜਾਨ
. . .  about 5 hours ago
ਡਮਟਾਲ, 25 ਸਤੰਬਰ (ਰਾਕੇਸ਼ ਕੁਮਾਰ) : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਲ੍ਹਿੇ ਵਿਚ ਤੇਜ ਰਫ਼ਤਾਰ ਨੇ ਇਕ ਹੋਰ ਜਾਨ ਲੈ ਲਈ। ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ...
5 ਆਈ.ਏ.ਐਸ. ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 5 hours ago
ਚੰਡੀਗੜ੍ਹ, 25 ਸਤੰਬਰ - 5 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ 12:30 ਵਜੇ ਪਹੁੰਚਣਗੇ ਗਵਰਨਰ ਹਾਊਸ
. . .  1 minute ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 12.30 ਵਜੇ ਗਵਰਨਰ ਹਾਊਸ ਪਹੁੰਚਣਗੇ | ਜ਼ਿਕਰਯੋਗ ਹੈ ਕਿ ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ ਗਵਰਨਰ ਹਾਊਸ ...
ਅਮਰੀਕਾ ਦੇ ਨਿਆਂ ਵਿਭਾਗ ਵਲੋਂ ਇਮੀਗ੍ਰੇਸ਼ਨ ਅਦਾਲਤਾਂ ਦੇ ਡੇਵਿਡ ਨੀਲ ਡਾਇਰੈਕਟਰ ਨਿਯੁਕਤ
. . .  about 6 hours ago
ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਨਿਆਂ ਵਿਭਾਗ ਨੇ ਡੇਵਿਡ ਨੀਲ ਨੂੰ ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦਾ ਡਾਇਰੈਕਟਰ ਨਿਯੁਕਤ ਹੈ। ਇਨ੍ਹਾਂ ਅਦਾਲਤਾਂ ਦੀ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ...
ਬੀਬੀ ਜਾਗੀਰ ਕੌਰ ਪਹੁੰਚੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਹਾਲ ਜਾਣਨ
. . .  about 6 hours ago
ਜਲੰਧਰ, 25 ਸਤੰਬਰ (ਮੁਨੀਸ਼) - ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਕਰ ਕੇ ਜਲੰਧਰ ਵਿਖੇ ਆਕਸਫੋਰਡ...
ਕੋਵਿਡ -19 ਟੀਕਿਆਂ ਦਾ ਨਿਰਯਾਤ ਅਕਤੂਬਰ ਤੋਂ ਦੁਬਾਰਾ ਸ਼ੁਰੂ ਕਰੇਗਾ ਭਾਰਤ
. . .  about 6 hours ago
ਵਾਸ਼ਿੰਗਟਨ, 25 ਸਤੰਬਰ - ਕੁਆਡ ਦੇਸ਼ਾਂ ਸੰਯੁਕਤ ਰਾਜ, ਭਾਰਤ, ਜਾਪਾਨ ਅਤੇ ਆਸਟਰੇਲੀਆ ਨੇ ਕੋਵੈਕਸ ਸਮੇਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ -19 ਟੀਕਿਆਂ ਦੀ ਬਰਾਮਦ ਨੂੰ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਅਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮਹਾਤਮਾ ਗਾਂਧੀ

ਸੰਗਰੂਰ

ਮਜ਼ਦੂਰ ਵਰਗ ਨੰੂ ਛੱਡ ਕੇ ਹੋਰ ਵਰਗਾਂ ਨੰੂ ਉਪਲਬਧ ਨਾ ਹੋਈ ਵੈਕਸੀਨ

ਸੰਗਰੂਰ, 10 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਸਰਕਾਰ ਵਲੋਂ ਅੱਜ 45 ਸਾਲ ਤੋਂ ਘੱਟ 18 ਸਾਲਾ ਤੱਕ ਕੋਰੋਨਾ ਵੈਕਸੀਨ ਦੇ ਲਗਾਏ ਜਾਣ ਦੇ ਦਾਅਵੇ ਅੱਜ ਉਸ ਵੇਲੇ ਫੋਕੇ ਹੀ ਸਾਬਤ ਹੋ ਕੇ ਰਹਿ ਗਏ ਜਦ ਇੱਕ ਵਿਸ਼ੇਸ਼ ਮਜ਼ਦੂਰ ਵਰਗ ਨੰੂ ਛੱਡ ਕੇ ਹੋਰ ਲੋਕ ਇਹ ...

ਪੂਰੀ ਖ਼ਬਰ »

ਪਿੰਡ ਤਕੀਪੁਰ 'ਚ ਕੋਰੋਨਾ ਮਾਮਲਿਆਂ ਨੂੰ ਲੈ ਕੇ ਮੁਸਤੈਦ ਹੋਇਆ ਸਿਹਤ ਵਿਭਾਗ

ਲੌਂਗੋਵਾਲ, 10 ਮਈ (ਵਿਨੋਦ, ਖੰਨਾ) - ਨੇੜਲੇ ਪਿੰਡ ਤਕੀਪੁਰ ਵਿਖੇ ਕੋਰੋਨਾ ਕਾਰਨ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ | ਸਿਹਤ ਵਿਭਾਗ ਵਲੋਂ ਪਿੰਡ ਤਕੀਪੁਰ ਵਿਖੇ ਡੇਰੇ ਲਾਏ ਹੋਏ ਹਨ ਅਤੇ ਗਰਾਮ ਪੰਚਾਇਤ ਦੇ ...

ਪੂਰੀ ਖ਼ਬਰ »

ਮੰਡੀਆਂ 'ਚ ਬਿਨ੍ਹਾਂ ਕੰਮ ਤੋਂ ਕਾਲੀਆਂ ਰਾਤਾਂ ਕੱਟਣ ਲਈ ਮਜ਼ਬੂਰ ਹੋਏ ਪ੍ਰਵਾਸੀ ਮਜ਼ਦੂਰ

ਧੂਰੀ, 10 ਮਈ (ਸੰਜੇ ਲਹਿਰੀ) - ਅਨਾਜ ਮੰਡੀ ਧੂਰੀ 'ਚ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਕਿਸਾਨਾਂ ਦੀ ਖਰੀਦੀ ਗਈ ਕਣਕ ਸੁਸਤ ਲਿਫ਼ਟਿੰਗ ਦੇ ਚੱਲਦਿਆਂ ਫੜਾਂ 'ਤੇ ਪਈ ਹੈ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਅਨਾਜ ਮੰਡੀ ਧੂਰੀ ਦੇ ਕੁਝ ...

ਪੂਰੀ ਖ਼ਬਰ »

ਕੋਰੋਨਾ ਕਾਰਨ 17 ਹੋਰ ਮੌਤਾਂ, 203 ਨਵੇਂ ਕੇਸ

ਸੰਗਰੂਰ, 10 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ 'ਚ ਹੁਣ ਤੱਕ ਕੋਰੋਨਾ ਦੇ ਆਏ 10,868 ਕੇਸਾਂ ਵਿਚੋਂ 8539 ਤੰਦਰੁਸਤ ਹੋ ਚੁੱਕੇ ਹਨ ਅਤੇ 1861 ਇਲਾਜ ਅਧੀਨ ਹਨ | ਸਰਕਾਰੀ ਬੁਲਾਰੇ ਅਨੁਸਾਰ ਅੱਜ ਕੋਰੋਨਾ ਦੇ 203 ਨਵੇਂ ਕੇਸ ਆਏ ਅਤੇ ਨਾਲ ਹੀ ਪੁਰਾਣੇ ਕੇਸਾਂ 'ਚੋਂ 197 ਠੀਕ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 4 ਕਾਬੂ

ਭਵਾਨੀਗੜ੍ਹ, 10 ਮਈ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕਰਦਿਆਂ 5 ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਅਨੁਸਾਰ ਸਹਾਇਕ ਸਬ ਇੰਸਪੈਕਟਰ ਹਰਵਿੰਦਰਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਸੁਨਾਮ ਅੰਦਰ ਲਾਕ ਡਾਊਨ ਨੂੰ ਲੈ ਕੇ 2 ਵਜੇ ਬਾਜ਼ਾਰ ਮੁਕੰਮਲ ਹੋਏ ਬੰਦ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਰੁਪਿੰਦਰ ਸਿੰਘ ਸੱਗੂ) - ਪੰਜਾਬ ਸਰਕਾਰ ਵਲੋਂ ਲਗਾਏ ਗਏ ਅੱਜ ਲਾਕ ਡਾਊਨ ਦਾ ਅਸਰ ਸੁਨਾਮ ਅੰਦਰ ਉਸ ਸਮੇਂ ਦੇਖਣ ਨੂੰ ਮਿਲਿਆ ਜੱਦੋ ਸਹੀ 2 ਵਜੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਹੋ ਗਏ | ਇਸ ਮੌਕੇ ਤੇ ਡੀ.ਐਸ.ਪੀ ਸੁਨਾਮ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਸਾਬਕਾ ਫ਼ੌਜੀ ਦੀ ਕਰੰਟ ਲੱਗਣ ਕਾਰਨ ਮੌਤ

ਸੰਦੌੜ, 10 ਮਈ (ਗੁਰਪ੍ਰੀਤ ਸਿੰਘ ਚੀਮਾ) - ਅੱਜ ਸਵੇਰੇ ਕਸਬਾ ਸੰਦੌੜ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਸਾਬਕਾ ਫ਼ੌਜੀ ਸ. ਦਰਸਨ ਸਿੰਘ (51) ਦੀ ਅਚਾਨਕ ਕਰੰਟ ਲੱਗਣ ਕਾਰਣ ਮੌਤ ਹੋ ਗਈ | ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਜਗਰੂਪ ਸਿੰਘ ਕਹਿਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੋਰੋਨਾ ਨਾਲ 2 ਔਰਤਾਂ ਸਮੇਤ 3 ਨਵਜੰਮਿਆਂ ਦੀ ਹੋਈ ਮੌਤ, ਇਲਾਕੇ 'ਚ ਸੋਗ ਦੀ ਲਹਿਰ

ਭਵਾਨੀਗੜ੍ਹ, ਨਦਾਮਪੁਰ 10 ਮਈ (ਫੱਗੂਵਾਲਾ, ਨਿਰਮਾਣ) - ਭਵਾਨੀਗੜ੍ਹ ਇਲਾਕੇ ਵਿਚ ਕੋਰੋਨਾ ਵਾਇਰਸ ਨਾਲ ਦੋ ਔਰਤਾਂ ਸਮੇਤ 3 ਨਵੇ ਜੰਮੇ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਗਈ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਰੋਸ ਧਰਨੇ ਦੌਰਾਨ ਧਰਨਾਕਾਰੀ ਨੇ ਆਪਣੇ 'ਤੇ ਤੇਲ ਪਾ ਕੇ ਆਤਮਦਾਹ ਕਰਨ ਦੀ ਕੀਤੀ ਕੋਸ਼ਿਸ਼

ਭਵਾਨੀਗੜ੍ਹ, 10 ਮਈ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਤਨਖ਼ਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਇਕ ਕਰਮਚਾਰੀ ਨੇ ਆਪਣੇ 'ਤੇ ਤੇਲ ਪਾ ਕੇ ...

ਪੂਰੀ ਖ਼ਬਰ »

ਸੰਗਰੂਰ 'ਚ ਇੰਟਰਲਾਕ ਟਾਇਲਾਂ ਨਾਲ ਹੋ ਰਹੇ ਵਿਕਾਸ ਕਾਰਜਾਂ ਦੇ ਗੈਰ ਮਿਆਰੀ ਹੋਣ ਬਾਰੇ ਉਠ ਰਹੇ ਨੇ ਸਵਾਲ

ਸੰਗਰੂਰ, 10 ਮਈ (ਧੀਰਜ ਪਸ਼ੌਰੀਆ) - ਸੰਗਰੂਰ ਵਿਚ ਕਈ ਕਰੋੜ ਰੁਪਏ ਖ਼ਰਚ ਕੇ ਗਲੀਆਂ, ਸੜਕਾਂ ਗੱਲ ਕੀ ਥਾਂ ਲਾਈਆਂ ਜਾ ਰਹੀਆਂ ਇੰਟਰਲਾਕ ਟਾਇਲਾਂ ਦੇ ਨਿਰਮਾਣ ਕਾਰਜਾਂ ਬਾਰੇ ਵਾਰ ਵਾਰ ਸਵਾਲ ਉਠ ਰਹੇ ਹਨ | ਕਿਤੇ ਤਾਂ ਇਹ ਸਵਾਲ ਟਾਇਲਾਂ ਨਾਲ ਕਰਵਾਏ ਜਾ ਰਹੇ ਬੇਲੋੜੇ ...

ਪੂਰੀ ਖ਼ਬਰ »

ਪ੍ਰੀਤੀ ਮਹੰਤ ਨੇ ਗੁਰੂ ਘਰ ਦੀ ਇਮਾਰਤ ਲਈ ਕੀਤੀ ਵਿੱਤੀ ਸਹਾਇਤਾ

ਸੰਗਰੂਰ, 10 ਮਈ (ਦਮਨਜੀਤ ਸਿੰਘ) - ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਜਿਥੇ ਇਲਾਕੇ ਦੇ ਲੋੜਵੰਦ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਉਨ੍ਹਾਂ ਵਲੋਂ ਸਥਾਨਕ ਹਰੇੜੀ ਰੋਡ ਪ੍ਰੀਤ ਨਗਰ ਵਿਖੇ ਸਥਿਤ ਗੁਰਦੁਆਰਾ ਗੁਰੂ ਰਵਿਦਾਸ ...

ਪੂਰੀ ਖ਼ਬਰ »

ਤਿੰਨੋਂ ਕਾਨੰੂਨ ਰੱਦ ਹੋਣ ਤੱਕ ਜਾਰੀ ਰਹੇਗਾ ਸੰਘਰਸ਼- ਕਿਸਾਨ

ਸੰਗਰੂਰ, 10 ਮਈ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਨੇ ਅੱਜ ਵੀ ਰੋਹਮਈ ਧਰਨੇ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ...

ਪੂਰੀ ਖ਼ਬਰ »

ਵਿਰਸਾ ਸੰਭਾਲ ਸਰਦਾਰੀ ਲਹਿਰ ਨੇ ਰੋਜ਼ਾ ਇਫਤਾਰੀ ਕਰਵਾਈ

ਸੰਦੌੜ, 10 ਮਈ (ਗੁਰਪ੍ਰੀਤ ਸਿੰਘ ਚੀਮਾ) - ਨਾਮਵਰ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਨਜ਼ਦੀਕੀ ਪਿੰਡ ਖ਼ੁਰਦ ਵਿਖੇ ਪਵਿੱਤਰ ਰਜਮਾਨ ਦੇ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਲਈ ਰੋਜ਼ਾ ਅਫਤਾਰੀ ਕਰਵਾਈ ਗਈ | ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਨਾਲ ਹਮਦਰਦੀ ਵਾਲ ਰਵੱਈਆ ਅਪਨਾ ਕੇ ਖੇਤੀ ਕਾਨੂੰਨ ਰੱਦ ਕਰੇ - ਗੁਪਤਾ

ਧੂਰੀ, 10 ਮਈ (ਸੰਜੇ ਲਹਿਰੀ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਾਬਕਾ ਚੇਅਰਮੈਨ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਨੇ ਕੇਂਦਰ ਸਰਕਾਰ ਵਲੋਂ ਖੇਤੀ ਵਿਰੋਧੀ ਬਣਾਏ ਕਾਨੂੰਨਾਂ ਦੇ ਵਿਰੋਧ 'ਚ ਅਤੇ ਕਿਸਾਨਾਂ ...

ਪੂਰੀ ਖ਼ਬਰ »

ਭੁੱਖ ਹੜਤਾਲ ਰੱਖਣ ਦੀ ਚਿਤਾਵਨੀ

ਜਖੇਪਲ, 10 ਮਈ (ਮੇਜਰ ਸਿੰਘ ਸਿੱਧੂ) - ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਸਾਥੀਆਂ ਵਲੋਂ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 18 ਮਈ ਨੂੰ ਹੈੱਡ ਆਫ਼ਿਸ ਪਟਿਆਲਾ ਦੇ ਸਾਹਮਣੇ ਇਕ ਰੋਜਾ ਭੁੱਖ ਹੜਤਾਲ ਰੱਖਣ ਦੀ ਚੇਤਾਵਨੀ ਦਿੱਤੀ ਹੈ | ਬੇਰੁਜ਼ਗਾਰ ...

ਪੂਰੀ ਖ਼ਬਰ »

ਤਾਲਾਬੰਦੀ ਤੋਂ ਪਹਿਲੇ ਦਿਨ ਮਿਲੀ ਛੋਟ ਉਪਰੰਤ ਸੰਗਰੂਰ ਦੇ ਬਾਜ਼ਾਰਾਂ 'ਚ ਲੱਗੀ ਵੱਡੀ ਭੀੜ

ਸੰਗਰੂਰ, 10 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਤਾਲਾਬੰਦੀ ਤੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਛੋਟ ਦਾ ਸੰਗਰੂਰ ਵਿਚ ਅਸਰ ਇਹ ਦੇਖਣ ਨੰੂ ਮਿਲਿਆ ਕਿ ਭਾਵੇਂ ਦੁਕਾਨਾਂ ਵਿਚ ਗਾਹਕਾਂ ਦੀ ਆਮਦ ਘੱਟ ਨਜ਼ਰ ਪਈ ਪਰ ਬਾਜ਼ਾਰਾਂ ਵਿਚ ਲੱਗੀ ਭੀੜ ਨੇ ਇਹ ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਨੇ ਜਥੇਬੰਦੀ ਦੇ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਾ ਕੋਰੋਨਾ ਇਲਾਜ ਮੁਫ਼ਤ ਕਰਵਾਉਣ ਦਾ ਲਿਆ ਫ਼ੈਸਲਾ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਧਾਲੀਵਾਲ, ਭੁੱਲਰ) - ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ...

ਪੂਰੀ ਖ਼ਬਰ »

ਚਾਓੁਬਾਸ ਦੇ ਛੱਪੜਾਂ ਦੀ ਸਫ਼ਾਈ ਕਰਨ ਦੀ ਮੰਗ

ਜਖੇਪਲ, 10 ਮਈ (ਮੇਜਰ ਸਿੰਘ ਸਿੱਧੂ) - ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ | ਪਰ ਪਿੰਡ ਚਾਓੁਬਾਸ ਦੇ ਛੱਪੜਾਂ ਵਿਚ ਗੰਦਾ ਪਾਣੀ ਜਿਉਂ ਦੀ ਤਿਉਂ ਖੜਾ ਹੈ ਜਿਸ ਨਾਲ ਨੇੜਲੇ ...

ਪੂਰੀ ਖ਼ਬਰ »

75 ਲੱਖ ਰੁਪਏ ਦੀ ਲਾਗਤ ਨਾਲ ਬਣੇ ਛੱਪੜ 'ਚ ਉਦਘਾਟਨ ਤੋਂ ਪਹਿਲਾਂ ਹੀ ਪਿਆ ਪਾੜ

ਲੌਂਗੋਵਾਲ, 10 ਮਈ (ਵਿਨੋਦ, ਖੰਨਾ) - ਬਰਸਾਤੀ ਪਾਣੀ ਦੇ ਸੁਯੋਗ ਸੰਭਾਲ ਅਤੇ ਨਿਕਾਸ ਦੇ ਮਕਸਦ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡ ਸ਼ੇਰੋਂ ਵਿਖੇ ਛੱਪੜ ਦੇ ਨਵੀਨੀਕਰਨ ਪ੍ਰੋਜੈਕਟ 'ਚ ਵਰਤੀ ਗਈ ਘਟੀਆ ਨਿਰਮਾਣ ਸਮਗਰੀ 'ਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ | ਤਕਰੀਬਨ 75 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਛੱਪੜ ਦਾ ਅਜੇ ਉਦਘਾਟਨ ਵੀ ਨਹੀਂ ਸੀ ਕੀਤਾ ਗਿਆ ਕਿ ਇਸ ਵਿਚ ਪਿੰਡ ਦੇ ਇਕ ਹਿੱਸੇ ਦਾ ਨਿਕਾਸੀ ਪਾਣੀ ਛੱਡਣ ਦੇ ਤੀਜੇ ਦਿਨ ਹੀ ਵੱਡਾ ਪਾੜ ਪੈ ਗਿਆ | ਪਿੰਡ ਵਾਸੀਆਂ ਮੋਹਨਜੀਤ ਸਿੰਘ, ਰਘਵੀਰ ਸਿੰਘ, ਪਰਮਜੀਤ ਸਿੰਘ, ਨਿਰਭੈ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਗੁਰਤੇਜ ਸਿੰਘ ਅਤੇ ਬਘੇਰਾ ਸਿੰਘ ਨੇ ਇਸ ਪ੍ਰਤੀਨਿਧ ਨੂੰ ਮੌਕਾ ਵਿਖਾਉਂਦਿਆਂ ਦੱਸਿਆ ਕਿ ਸਰਕਾਰ ਨੇ ਸਾਡੀ ਪੱਤੀ ਦੇ ਵੱਡੇ ਛੱਪੜ ਨੂੰ ਨਵੀਂ ਨਵੀਨੀਕਰਨ ਯੋਜਨਾ ਤਹਿਤ ਚਾਰ ਭਾਗਾਂ ਵਿਚ ਪੱਕਾ ਕਰਵਾਇਆ ਹੈ | ਭਾਵੇਂ ਬਰਸਾਤ ਦਾ ਮੌਸਮ ਅਜੇ ਸਿਰ 'ਤੇ ਹੈ ਅਤੇ ਇਸ ਛੱਪੜ ਦੇ ਪਹਿਲੇ ਭਾਗ ਵਿਚ ਪਿੰਡ ਦੇ ਕੁਝ ਹਿੱਸੇ ਦਾ ਪਾਣੀ ਹੀ ਛੱਡਿਆ ਗਿਆ ਸੀ ਕਿ ਇਸ ਛੱਪੜ ਵਿਚ ਵੱਡਾ ਪਾੜ ਪੈ ਗਿਆ ਹੈ | ਛੱਪੜ ਦੇ ਸਾਰੇ ਭਾਗਾਂ ਵਿਚ ਥਾਂ-ਥਾਂ 'ਤੇ ਤਰੇੜਾ ਆ ਗਈਆਂ ਹਨ ਅਤੇ ਕਈ ਥਾਵਾਂ ਤੋਂ ਕਿਨਾਰੇ ਅਤੇ ਅੰਦਰੂਨੀ ਹਿੱਸਾ ਧਸ ਗਿਆ ਹੈ | ਛੱਪੜ ਪੱਕਾ ਹੋਣ ਦੇ ਬਾਵਜੂਦ ਥੱਲੋਂ ਪਾਣੀ ਰਿਸ ਕੇ ਦੂਜੇ ਹਿੱਸੇ ਵਿਚ ਜਾ ਰਿਹਾ ਹੈ | ਇਸ ਛੱਪੜ ਦੇ ਹਾਲਾਤ ਇੰਨੇ ਖਸਤਾ ਹਨ ਕਿ ਭਾਵੇਂ ਇਸ ਦੀ ਜਿੰਨੀ ਮਰਜ਼ੀ ਮੁਰੰਮਤ ਕਰ ਲਈ ਜਾਵੇ ਹੁਣ ਇਹ ਠੀਕ ਹੋਣ ਵਾਲਾ ਹੈ ਹੀ ਨਹੀਂ, ਕਿਉਂਕਿ ਇਸ ਛੱਪੜ ਦੇ ਨਿਰਮਾਣ ਕਾਰਜ 'ਚ ਬੇਹੱਦ ਘਟੀਆ ਅਤੇ ਥੋੜੀ ਸਮੱਗਰੀ ਦਾ ਇਸਤਮਾਲ ਕੀਤਾ ਗਿਆ ਹੈ | ਪਿੰਡ ਵਾਸੀਆਂ ਦੇ ਰੋਹ ਦੀ ਭਿਣਕ ਜਦੋਂ ਸੰਬੰਧਿਤ ਠੇਕੇਦਾਰ ਨੂੰ ਲੱਗੀ ਤਾਂ ਉਸ ਨੇ ਛੱਪੜ 'ਚ ਪਏ ਪਾੜ ਅਤੇ ਤਰੇੜਾਂ ਨੂੰ ਭਰਨ ਦੀ ਕਵਾਇਦ ਆਰੰਭ ਦਿੱਤੀ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਛੱਪੜ ਦੇ ਨਿਰਮਾਣ ਕਾਰਜਾਂ ਪ੍ਰਤੀ ਕੋਈ ਸੁਝਾਅ ਜਾਂ ਸ਼ਿਕਾਇਤ ਕਰਦੇ ਹਨ ਤਾਂ ਅੱਗੋਂ ਠੇਕੇਦਾਰ ਦੇ ਕਰਿੰਦੇ ਪੁੱਠਾ ਬੋਲਦੇ ਹਨ | ਇਸ ਸਥਿਤੀ ਸੰਬੰਧੀ ਜਦੋਂ ਠੇਕੇਦਾਰ ਦੇ ਕਰਿੰਦੇ ਤੋਂ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਪਾਣੀ ਦੇ ਵੱਧ ਦਬਾਓ ਕਾਰਨ ਛੱਪੜ 'ਚ ਪਾੜ ਪਿਆ ਹੈ ਜਦਕਿ ਛੱਪੜ ਦਾ ਪਾਣੀ ਨਿਕਾਸੀ ਪਾਈਪ ਤੋਂ ਕਾਫੀ ਹੇਠਾਂ ਸੀ | ਪਿੰਡ ਵਾਸੀਆਂ ਨੇ ਇਸ ਛੱਪੜ ਦਾ ਕੰਮ ਵਧੀਆ ਤਰੀਕੇ ਨਾਲ ਕਰ ਕੇ ਦੇਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਘਟਨਾ ਦੀ ਜਾਣਕਾਰੀ ਜਿਉਂ ਹੀ ਹਲਕਾ ਇੰਚਾਰਜ਼ ਦਾਮਨ ਥਿੰਦ ਬਾਜਵਾ ਅਤੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਨੂੰ ਦਿੱਤੀ ਗਈ ਤਾਂ ਉਨ੍ਹਾਂ ਤੁਰੰਤ ਹੀ ਇਸ ਦੀ ਪੜਤਾਲ ਲਈ ਕਵਾਇਦ ਆਰੰਭ ਦਿੱਤੀ | ਇਹ ਮਾਮਲਾ ਐਕਸੀਅਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਛੱਪੜ ਦੇ ਨਿਰਮਾਣ ਕਾਰਜਾਂ ਵਿਚ ਵਰਤੀ ਗਈ ਘਟੀਆ ਸਮਗਰੀ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਹੋਵੇਗੀ |

ਖ਼ਬਰ ਸ਼ੇਅਰ ਕਰੋ

 

ਸੇਵਾ ਮੁਕਤ ਥਾਣੇਦਾਰ ਬਲਕਾਰ ਸਿੰਘ ਅਕਾਲੀ ਦਲ 'ਚ ਹੋਏ ਸ਼ਾਮਿਲ

ਭਵਾਨੀਗੜ੍ਹ, 10 ਮਈ (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਪੁਲਿਸ ਵਿਚੋਂ ਕਰੀਬ 36 ਸਾਲ ਦੀ ਸੇਵਾ ਨਿਭਾ ਕੇ ਸੇਵਾਮੁਕਤ ਹੋਏ ਸਹਾਇਕ ਸਬ ਇੰਸਪੈਕਟਰ ਬਲਕਾਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੁੰਦਿਆਂ ਦਲ ਦੀ ਸੇਵਾ ਕਰਨ ਦਾ ਤਹੱਈਆ ਕਰਨ 'ਤੇ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਸਬਮਰਸੀਬਲ ਮੋਟਰ ਦਾਨ ਕੀਤੀ

ਮਹਿਲਾਂ ਚੌਂਕ, 10 ਮਈ (ਸੁਖਵੀਰ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਲੋਂ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਅਗਵਾਈ 'ਚ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਸਾਦੇ ਸਮਾਗਮ ਦਾ ਆਯੋਜਨ ਕਰਕੇ ਹੈਨਰੀ ਡਿਆਨਾ ਅਤੇ ਭਾਈ ...

ਪੂਰੀ ਖ਼ਬਰ »

ਮੁੱਖ ਮੰਤਰੀ ਨੂੰ ਵਾਅਦਾ ਯਾਦ ਕਰਾਉਣ ਲਈ ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਦੀ ਪਟਿਆਲਾ 'ਚ 14 ਨੂੰ ਰੋਸ ਰੈਲੀ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਭੁੱਲਰ, ਧਾਲੀਵਾਲ) - ਪਿਛਲੇ 12 ਸਾਲਾਂ ਤੋਂ ਨਿਗੂਣੀਆਂ ਜਿਹੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਸਿੱਖਿਆ ਪੋ੍ਰਵਾਈਡਰ ਅਧਿਆਪਕ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਪਟਿਆਲਾ ਵਿਖੇ ਰੋਸ ਰੈਲੀ ਕਰਨ ਦਾ ਫ਼ੈਸਲਾ ...

ਪੂਰੀ ਖ਼ਬਰ »

ਅਕਾਲ ਅਕੈਡਮੀ ਵਿਖੇ 'ਮਾਂ ਦਿਵਸ' ਮਨਾਇਆ

ਧਰਮਗੜ੍ਹ, 10 ਮਈ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਫਤਹਿਗੜ ਵਿਖੇ ਸਥਿਤ ਅਕਾਲ ਅਕੈਡਮੀ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 'ਮਾਂ ਦਿਵਸ' ਨੂੰ ਸਮਰਪਿਤ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਅਕੈਡਮੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਭੁੱਲਰ, ਧਾਲੀਵਾਲ) - ਜਗਤ ਜਨਣੀ ਮਾਂ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਸੈਲਫ-ਫਾਇਨਾਂਸਡ, ਐਨ.ਐਸ.ਐਸ ਤੇ ਆਈ ਕਿਉਂ ਏ.ਸੀ. ਵਿਭਾਗ ਵਲੋਂ ਪਿ੍ੰਸੀਪਲ ਤਰਸੇਮ ਚੰਦ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਹੁਨਰ ਨੂੰ ...

ਪੂਰੀ ਖ਼ਬਰ »

ਨਵਜੋਤ ਸਿੱਧੂ ਹੁਣ ਸਿਰਫ਼ ਸੱਤਾ ਦਾ ਅਨੰਦ ਮਾਣਨ ਲਈ ਪਾ ਰਿਹੈ ਰੌਲਾ - ਬਾਂਸਲ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸ਼ੰਕਰ ਬਾਂਸਲ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨਾਲ ਮਿਲੇ ਹੋਣ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਵਲੋਂ ਮਹਿਲਾਵਾਂ ਦੀ ਇਕਾਈ ਦੀ ਕੀਤੀ ਚੋਣ

ਚੀਮਾ ਮੰਡੀ, 10 ਮਈ (ਦਲਜੀਤ ਸਿੰਘ ਮੱਕੜ) - ਨੇੜਲੇ ਪਿੰਡ ਤੋਲਾਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਬੀਬੀਆਂ ਦੀ ਜਥੇਬੰਦੀ ਦੀ ...

ਪੂਰੀ ਖ਼ਬਰ »

ਪਾਵਰਕਾਮ ਗਰਿੱਡ ਅਮਲੇ ਦੀ ਮੰਗਾਂ ਨੂੰ ਲੈ ਕੇ ਵਧੀਕ ਨਿਗਰਾਨ ਇੰਜੀਨੀਅਰ ਨਾਲ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਭੁੱਲਰ, ਧਾਲੀਵਾਲ) - ਸਬ ਡਵੀਜ਼ਨ ਸੁਨਾਮ ਅਤੇ ਸੰਗਰੂਰ ਦੇ ਸਮੂਹ ਪਾਵਰਕਾਮ ਗਰਿੱਡ ਅਮਲੇ ਵਲੋਂ ਵਧੀਕ ਨਿਗਰਾਨ ਇੰਜੀਨੀਅਰ ਪੀ.ਐਂਡ.ਐਮ. ਮੰਡਲ ਸੰਗਰੂਰ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਗਰਿੱਡ ਅਮਲੇ ਦੀ ਕਮੀ ਨੂੰ ਪੂਰਾ ਕਰਨ ਅਤੇ ਓਵਰ ...

ਪੂਰੀ ਖ਼ਬਰ »

ਕਾਲਜ ਦੇ ਚੇਅਰਮੈਨ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ 5 ਲੱਖ ਦੀ ਮੰਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਨਦਾਮਪੁਰ, ਚੰਨੋਂ, 10 ਮਈ (ਹਰਜੀਤ ਸਿੰਘ ਨਿਰਮਾਣ) - ਚੰਨੋਂ ਨੇੜਲੇ ਪਿੰਡ ਕਾਲਾਝਾੜ ਨੇੜੇ ਸਥਿਤ ਇਕ ਕਾਲਜ ਦੇ ਚੇਅਰਮੈਨ ਦੀ ਸ਼ਿਕਾਇਤ ਉਪਰ ਪੁਲਿਸ ਨੇ ਉਸ ਨੂੰ ਬਲੈਕਮੇਲ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ...

ਪੂਰੀ ਖ਼ਬਰ »

ਕੰਬੋਜ ਭਾਈਚਾਰੇ ਦੀ ਸੂਬਾ ਪੱਧਰੀ ਸਲਾਹਕਾਰ ਕਮੇਟੀ ਦੇ ਮੈਂਬਰ ਨਿਯੁਕਤ

ਸੁਨਾਮ ਊਧਮ ਸਿੰਘ ਵਾਲਾ, 10 ਮਈ (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕੰਬੋਜ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਨਨ ਕੀਤਾ ਗਿਆ ਹੈ | ਜਿਸ ਵਿਚ ਸੁਨਾਮ ...

ਪੂਰੀ ਖ਼ਬਰ »

ਥਾਣਾ ਮੁਖੀ ਨੇ ਦੁਕਾਨਦਾਰਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਕੀਤੀ ਅਪੀਲ

ਧਰਮਗੜ੍ਹ, 10 ਮਈ (ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਦੁਕਾਨਦਾਰਾਂ ਲਈ ਨਵੀਆਂ ਜਾਰੀ ਕੀਤੀਆਂ ਹਦਾਇਤਾਂ ਸੰਬੰਧੀ ਥਾਣਾ ਮੁਖੀ ਧਰਮਗੜ੍ਹ ਬਲਜੀਤ ਸਿੰਘ ਘੁਮਾਣ ਨੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਜਿਥੇ ਥਾਣੇ ਅਧੀਨ ਪੈਂਦੇ ਵੱਖ-ਵੱਖ ...

ਪੂਰੀ ਖ਼ਬਰ »

ਸੁਖਵਿੰਦਰ ਕੁਮਾਰ ਨੇ ਨਾਇਬ ਤਹਿਸੀਲਦਾਰ ਦਾ ਅਹੁਦਾ ਸੰਭਾਲਿਆ

ਮਾਲੇਰਕੋਟਲਾ, 10 ਮਈ (ਮੁਹੰਮਦ ਹਨੀਫ਼ ਥਿੰਦ) - ਸਬ-ਡਵੀਜਨ ਦੂਧਨ ਸਾਧਾਂ ਤੋਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਸੁਖਵਿੰਦਰ ਕੁਮਾਰ ਨੇ ਬਾਅਦ ਦੁਪਹਿਰ ਅੱਜ ਨਾਇਬ ਤਹਿਸੀਲਦਾਰ ਮਾਲੇਰਕੋਟਲਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਗਿਆਨੀ ਹਰਫੂਲ ਸਿੰਘ ਜ਼ਿਲ੍ਹਾ ਪ੍ਰਧਾਨ ਨਿਯੁਕਤ

ਕੁੱਪ ਕਲਾਂ, 10 ਮਈ (ਮਨਜਿੰਦਰ ਸਿੰਘ ਸਰੌਦ) - ਅੰਬੇਡਕਰ ਟਾਇਗਰ ਫੋਰਸ ਪੰਜਾਬ ਦੀ ਉਪ ਪ੍ਰਧਾਨ ਪੰਜਾਬ ਸਤਵਿੰਦਰ ਕੌਰ ਗੀਗਾਮਾਜਰਾ ਵਲੋਂ ਗਿਆਨੀ ਹਰਫੂਲ ਸਿੰਘ ਸਰੌਦ ਨੂੰ ਸੰਗਰੂਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗਰੂਰ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਫਲਾਂ ਦੀਆਂ ਕਿੱਟਾਂ ਦੇ ਕੇ ਕੀਤਾ ਸਨਮਾਨਿਤ

ਚੀਮਾਂ ਮੰਡੀ, 10 ਮਈ (ਜਗਰਾਜ ਮਾਨ) - ਕੋਰੋਨਾ ਮਹਾਂਮਾਰੀ ਕਾਰਨ ਦਿਨੋਂ-ਦਿਨ ਵੱਧ ਰਹੇ ਮਰੀਜ਼ਾਂ ਦੇ ਅੰਕੜੇ ਜਿਥੇ ਮਨੁੱਖਤਾ ਲਈ ਜਾਨ ਲੇਵਾ ਸਾਬਤ ਹੋ ਰਹੇ ਹਨ ਉਥੇ ਹੀ ਫ਼ਰੰਟ ਲਾਇਨ ਦੇ 'ਚ ਕੰਮ ਕਰ ਰਹੇ ਪੁਲਿਸ ਕਰਮਚਾਰੀ, ਡਾਕਟਰ, ਸਿਹਤ ਵਿਭਾਗ ਦਾ ਪੂਰਾ ਅਮਲਾ ਅਤੇ ਇਸੇ ...

ਪੂਰੀ ਖ਼ਬਰ »

ਥਾਣਾ ਮੁਖੀ ਨੇ ਸਰਕਾਰੀ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕੀਤੀ ਇਕੱਤਰਤਾ

ਅਮਰਗੜ੍ਹ, 10 ਮਈ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਅਤੇ ਕੋਵਿਡ ਦੀ ਦੂਜੀ ਲਹਿਰ ਨੂੰ ਬੇਅਸਰ ਕਰਨ ਦੇ ਮੰਤਵ ਵਜੋਂ ਥਾਣਾ ਮੁਖੀ ਸੁਖਦੀਪ ਸਿੰਘ ਅਮਰਗੜ੍ਹ ਵਲੋਂ ਦੁਕਾਨਦਾਰ ਭਾਈਚਾਰੇ ਨਾਲ ਇਕੱਤਰਤਾ ਕਰਦਿਆਂ ...

ਪੂਰੀ ਖ਼ਬਰ »

ਸੰਗਰੂਰ ਦੀ ਖ਼ਲੀਫ਼ਾ ਗਲੀ ਦਾ ਕੰਮ ਇਕ ਮਹੀਨੇ ਤੋਂ ਲਟਕਿਆ, ਲੋਕ ਪ੍ਰੇਸ਼ਾਨ

ਸੰਗਰੂਰ, 10 ਮਈ (ਧੀਰਜ ਪਸ਼ੌਰੀਆ) - ਸੰਗਰੂਰ ਦੇ ਸਦਰ ਬਾਜ਼ਾਰ ਨਾਲ ਲੱਗਦੀ ਖ਼ਲੀਫ਼ਾ ਗਲੀ ਵਿਚ ਇੰਟਰਲਾਕ ਟਾਇਲਾਂ ਲੱਗਣ ਦਾ ਕੰਮ ਪਿਛਲੇ ਕਰੀਬ ਇਕ ਮਹੀਨੇ ਤੋਂ ਲਟਕਿਆ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗਲੀ 'ਚ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੇ ਫੂਕੇ ਪੰਜਾਬ ਸਰਕਾਰ ਦੇ ਲਾਰੇ

ਸੰਗਰੂਰ, 10 ਮਈ (ਧੀਰਜ ਪਸ਼ੋਰੀਆ) - ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿਚ ਪੰਜ ਬੇਰੁਜ਼ਗਾਰ ਜਥੇਬੰਦੀਆਂ ਟੈਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ.ਪੀ.ਈ. ਅਧਿਆਪਕ ਯੂਨੀਅਨ, ਬੇਰੁਜ਼ਗਾਰ 646 ਪੀ.ਟੀਂ.ਆਈ. ਅਧਿਆਪਕ ਯੂਨੀਅਨ, ਆਰਟ ਐਂਡ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX