ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  14 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  9 minutes ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  54 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  58 minutes ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 3 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 3 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 3 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸਾਡੇ ਪਿੰਡ ਸਾਡੇ ਖੇਤ

ਛੋਟੇ ਤੇ ਦਰਮਿਆਨੇ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਦਾ ਨਵਾਂ ਖੇਤੀ ਵਿਗਿਆਨ?

ਅੱਜ ਕਿਸੇ ਖੇਤੀ ਵਿਗਿਆਨੀ ਦਾ ਦੂਰ-ਦੁਰਾਡੇ ਦੇ ਪਿੰਡਾਂ 'ਚ ਰਹਿ ਰਹੇ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਨਹੀਂ ਜੋ ਉਨ੍ਹਾਂ ਦੀ ਤੱਰਕੀ ਲਈ ਅਤਿ ਲੋੜੀਂਦਾ ਹੈ।
ਆਜ਼ਾਦੀ ਤੋਂ 7 ਦਹਾਕੇ ਬਾਅਦ ਵੀ ਖੇਤੀ ਵਿਗਿਆਨ ਸਾਰੇ ਕਿਸਾਨਾਂ ਤੱਕ ਨਹੀਂ ਪਹੁੰਚਿਆ। ਪਿੰਡਾਂ 'ਚ ਵਿਸ਼ੇਸ਼ ਕਰ ਕੇ ਜਿਹੜੇ ਪਿੰਡ ਸ਼ਹਿਰਾਂ, ਜ਼ਿਲ੍ਹਾ, ਤਹਿਸੀਲ ਜਾਂ ਬਲਾਕ ਹੈੱਡ-ਕੁਆਰਟਰ ਤੋਂ ਦੂਰ ਹਨ, ਉਨ੍ਹਾਂ ਵਿਚ ਛੋਟੇ ਤੇ ਸੀਮਾਂਤ ਕਿਸਾਨ ਨਵੀਂ ਖੇਤੀ ਤਕਨਾਲੋਜੀ ਤੋਂ ਵਾਂਝੇ ਹਨ। ਇਨ੍ਹਾਂ ਕਿਸਾਨਾਂ ਦੀ ਉਤਪਾਦਕਤਾ ਦੂਜੇ ਕਿਸਾਨਾਂ ਤੋਂ ਬਹੁਤ ਘੱਟ ਰਹਿੰਦੀ ਹੈ। ਕਿਉਂਕਿ ਇਹ ਨਵੀਆਂ ਕਿਸਮਾਂ ਦੇ ਬੀਜ ਤੇ ਨਵੀਨ ਖੇਤੀ ਤਕਨਾਲੋਜੀ ਦੀ ਵਰਤੋਂ ਨਹੀਂ ਕਰਦੇ। ਇਸ ਸਾਲ ਕਣਕ ਦੀ ਭਰਪੂਰ ਫ਼ਸਲ ਹੋਈ ਹੈ। ਪਰ ਪਿੰਡਾਂ 'ਚ ਕਿਸਾਨਾਂ ਦੀ ਉਤਪਾਦਕਤਾ ਦੇ ਬੜੇ ਅੰਤਰ ਹਨ। ਵੱਖੋ-ਵੱਖ ਬਲਾਕਾਂ ਤੇ ਤਹਿਸੀਲਾਂ ਦੇ ਕਿਸਾਨਾਂ ਦੀ ਹੀ ਉਤਪਾਦਕਤਾ ਵੱਖਰੀਵੱਖਰੀ ਹੀ ਨਹੀਂ, ਸਗੋਂ ਇਕੋ ਪਿੰਡ ਦੇ ਕਿਸਾਨਾਂ ਦੇ ਝਾੜ 'ਚ ਵੀ ਬੜਾ ਫ਼ਰਕ ਰਿਹਾ ਹੈ। ਅਗਾਂਹਵਧੂ ਕਿਸਾਨਾਂ ਦੀ ਫ਼ਸਲ ਦਾ ਝਾੜ 25 ਤੋਂ 26 ਕੁਇੰਟਲ ਪ੍ਰਤੀ ਏਕੜ ਤੱਕ ਚਲਾ ਗਿਆ ਜਦੋਂ ਕਿ ਕੁਝ ਅਜਿਹੇ ਕਿਸਾਨ ਹਨ ਜੋ 16 ਤੋਂ 17 ਕੁਇੰਟਲ ਪ੍ਰਤੀ ਏਕੜ ਤੱਕ ਹੀ ਕਣਕ ਕੱਢ ਸਕੇ।
ਨਵਾਂ ਖੇਤੀ ਵਿਗਿਆਨ ਕਿਸਾਨਾਂ ਤੱਕ ਖੇਤੀ ਪ੍ਰਸਾਰ ਸੇਵਾ ਰਾਹੀਂ ਪਹੁੰਚਦਾ ਹੈ ਜਾਂ ਉਨ੍ਹਾਂ ਨੂੰ ਮੀਡੀਆ, ਟੈਲੀਫੋਨ ਤੇ ਟੈਲੀਵਿਜ਼ਨ ਆਦਿ ਰਾਹੀਂ ਪ੍ਰਾਪਤ ਹੁੰਦਾ ਹੈ। ਸਬਜ਼ ਇਨਕਲਾਬ ਵੇਲੇ ਤੇ ਇਸ ਤੋਂ ਬਾਅਦ ਦੇ ਸਮੇਂ ਦੌਰਾਨ ਖੇਤੀ ਵਿਗਿਆਨ ਪਿੰਡਾਂ ਵਿਚ ਕਿਸਾਨਾਂ ਨੂੰ ਖੇਤੀ ਪ੍ਰਸਾਰ ਸੇਵਾ ਰਾਹੀਂ ਪਹੁੰਚਦਾ ਸੀ। ਕਮਿਊਨਟੀ ਡਿਵੈੱਲਪਮੈਂਟ ਬਲਾਕਾਂ ਵਿਚ ਤਾਇਨਾਤ ਤਕਰੀਬਨ ਸਾਰਾ ਸਟਾਫ਼ ਖੇਤੀ ਪ੍ਰਸਾਰ ਸੇਵਾ ਲਈ ਜ਼ਿੰਮੇਵਾਰ ਹੁੰਦਾ ਸੀ। ਪਿਛਲੀ ਸ਼ਤਾਬਦੀ ਦੇ ਛੇਵੇਂ ਦਹਾਕੇ ਵਿਚ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸ. ਪ੍ਰਤਾਪ ਸਿੰਘ ਕੈਰੋਂ ਨੇ ਕਮਿਊਨਟੀ ਡਿਵੈੱਲਪਮੈਂਟ ਬਲਾਕਾਂ ਨੂੰ ਖੇਤੀ ਵਿਕਾਸ ਦੇ ਯੂਨਿਟ ਬਣਾ ਦਿੱਤਾ ਸੀ ਅਤੇ ਇਸ ਯੂਨਿਟ ਦਾ ਇੰਚਾਰਜ ਬੀ ਡੀ ਓ ਸੀ। ਉਸ ਵੇਲੇ ਗ੍ਰਾਮ ਸੇਵਕ ਤੇ ਪ੍ਰਸਾਰ ਅਫ਼ਸਰ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਖੁੱਲ੍ਹੀਆਂ ਮੀਟਿੰਗਾਂ ਕਰਦੇ ਸਨ ਅਤੇ ਉਨ੍ਹਾਂ ਲਈ ਖੇਤੀ ਵਿਗਿਆਨ ਮੁਹੱਈਆ ਕਰਦੇ ਸਨ। ਉਹ ਕਿਸਾਨਾਂ ਨੂੰ ਲੋੜੀਂਦੀ ਸਮੱਗਰੀ ਦਾ ਪ੍ਰਬੰਧ ਵੀ ਕਰਦੇ ਸਨ। ਕਿਸਾਨਾਂ ਦੀਆਂ ਮੁਸ਼ਕਿਲਾਂ 'ਤੇ ਕੰਮ ਕਾਜ ਉਹ ਬਲਾਕ ਦੇ ਦਫ਼ਤਰ ਤੱਕ ਲਿਜਾ ਕੇ ਹੱਲ ਕਰਨ ਲਈ ਪੂਰਾ ਉਪਰਾਲਾ ਕਰਦੇ ਸਨ। ਇਸੇ ਲਈ ਸਬਜ਼ ਇਨਕਲਾਬ ਦੇ ਦੌਰਾਨ ਕੀਮਿਆਈ ਖਾਦਾਂ, ਲੋੜੀਂਦੇ ਜ਼ਰੂਰੀ ਕੀਟਨਾਸ਼ਕਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜਾਂ ਦਾ ਪ੍ਰਯੋਗ ਵਧਿਆ ਜਿਸ ਕਾਰਨ ਉਤਪਾਦਨ ਤੇ ਉਤਪਾਦਕਤਾ ਵਧੇ ਅਤੇ ਅੰਤ ਵਿਚ ਦੇਸ਼ ਆਤਮ ਨਿਰਭਰ ਹੀ ਨਹੀਂ ਸਗੋਂ ਅਨਾਜ ਬਾਹਰਲੇ ਮੁਲਕਾਂ ਨੂੰ ਭੇਜਣ ਦੇ ਯੋਗ ਹੋ ਗਿਆ। ਫੇਰ ਇਹ ਢਾਂਚਾ ਖਿੰਡ-ਪੁੰਡ ਗਿਆ।
ਅੱਜ ਕਿਸੇ ਖੇਤੀ ਵਿਗਿਆਨੀ ਦਾ ਦੂਰ-ਦੁਰਾਡੇ ਦੇ ਪਿੰਡਾਂ 'ਚ ਰਹਿ ਰਹੇ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਨਹੀਂ ਜੋ ਉਨ੍ਹਾਂ ਦੀ ਤੱਰਕੀ ਲਈ ਅਤਿ ਲੋੜੀਂਦਾ ਹੈ। ਮੋਬਾਈਲ ਫੋਨਾਂ ਦੀ ਗਿਣਤੀ ਜ਼ਰੂਰ ਵਧ ਗਈ ਹੈ। ਪਰ ਬਹੁਤੇ ਕਿਸਾਨ ਇਨ੍ਹਾਂ ਨੂੰ ਜਿਣਸਾਂ ਦਾ ਭਾਅ ਜਾਣਨ ਲਈ ਹੀ ਵਰਤਦੇ ਹਨ। ਖੇਤੀ ਵਿਗਿਆਨ ਦੀ ਜਾਣਕਾਰੀ ਲਈ ਜਾਂ ਕਿਸੇ ਖੇਤੀ ਵਿਗਿਆਨੀ ਨਾਲ ਰਾਬਤਾ ਜੋੜਨ ਲਈ ਮੋਬਾਈਲ ਘੱਟ ਵੱੱਧ ਹੀ ਵਰਤਿਆ ਜਾਂਦਾ ਹੈ। ਖੇਤੀਬਾੜੀ ਵਿਭਾਗ ਕੋਲ ਮਾਹਿਰਾਂ 'ਤੇ ਆਧਾਰਤ ਅਜਿਹਾ ਅਮਲਾ ਹੀ ਨਹੀਂ ਜੋ ਪਿੰਡਾਂ 'ਚ ਜਾ ਸਕੇ। ਪਿੰਡ ਪੱਧਰ 'ਤੇ ਕੰਮ ਕਰਨ ਵਾਲੇ ਥੋੜ੍ਹੇ ਜਿਹੇ ਕਾਮੇ ਹਨ ਜੋ ਤਕਨੀਕੀ ਮਾਹਿਰ ਨਹੀਂ ਹਨ। ਜੋ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਥੋੜ੍ਹੇ ਜਿਹੇ ਮਾਹਿਰ ਬਲਾਕ ਪੱਧਰ 'ਤੇ ਤਾਇਨਾਤ ਹਨ ਉਹ ਕਾਗ਼ਜ਼ੀ ਕਾਰਵਾਈ, ਸਮੱਗਰੀ ਸਬੰਧੀ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਕਰਵਾਉਣ ਤੇ ਡੀਲਰਾਂ ਆਦਿ ਦੀ ਨਿਗਰਾਨੀ ਕਰਨ ਲਈ ਆਪਣਾ ਸਮਾਂ ਵਧੇਰੇ ਬਿਤਾਉਂਦੇ ਹਨ। ਖੇਤੀ ਯੂਨੀਵਰਸਿਟੀ ਵਲੋਂ ਜ਼ਿਲ੍ਹੇ 'ਚ ਇਕ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਤ ਹੈ।
ਸਰਕਾਰ ਵਲੋਂ ਖੇਤੀ ਤਕਨਾਲੋਜੀ ਕਿਸਾਨਾਂ ਤੱਕ ਪਹੁੰਚਾਉਣ ਲਈ ਕੁਝ ਸਕੀਮਾਂ ਜਿਨ੍ਹਾਂ ਵਿਚ ਸਬਸਿਡੀਆਂ ਦੇਣ ਦੀਆਂ ਸਕੀਮਾਂ ਵੀ ਸ਼ਾਮਿਲ ਹਨ, ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਕੀਮਾਂ ਦਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹੋਇਆ ਬਰਾਬਰ ਹੀ ਲਾਭ ਪਹੁੰਚ ਰਿਹਾ ਹੈ। ਪਿੱਛੇ ਜਿਹੇ ਭੂਮੀ ਸਿਹਤ ਕਾਰਡਾਂ ਰਾਹੀਂ ਜ਼ਮੀਨ ਦੀ ਮਿੱਟੀ ਦੀ ਪਰਖ ਦੇ ਆਧਾਰ 'ਤੇ ਖੇਤੀ ਸਮੱਗਰੀ ਦੀ ਵਰਤੋਂ ਲਈ ਹਰ ਕਿਸਾਨ ਦੀ ਜ਼ਮੀਨ ਦੀ ਮਿੱਟੀ ਪਰਖ ਕੀਤੀ ਗਈ ਅਤੇ ਉਨ੍ਹਾਂ ਦੇ ਨਤੀਜੇ ਅਤੇ ਸਿਫਾਰਸ਼ਾਂ ਇਨ੍ਹਾਂ ਕਾਰਡਾਂ ਵਿਚ ਦਰਜ ਕਰ ਕੇ ਕਿਸਾਨਾਂ ਨੂੰ ਦਿੱਤੇ ਵਿਖਾਏ ਗਏ। ਇਸ ਸਕੀਮ ਥੱਲੇ ਨਾ ਤਾਂ ਹਰ ਕਿਸਾਨ ਨੂੰ ਭੂਮੀ ਸਿਹਤ ਕਾਰਡ ਹੀ ਮਿਲਿਆ ਅਤੇ ਨਾ ਹੀ ਉਸ ਦੀ ਜ਼ਮੀਨ ਦੀ ਮਿੱਟੀ ਦੀ ਪਰਖ ਹੋਈ। ਜਿਨ੍ਹਾਂ ਨੂੰ ਕਾਰਡ ਮਿਲੇ ਵੀ, ਉਸ ਵਿਚ ਦਰਜ ਕੀਤੀਆਂ ਸਿਫਾਰਸ਼ਾਂ ਖੇਤੀ ਮਾਹਿਰਾਂ ਵਲੋਂ ਨਹੀਂ ਸਨ। ਬਹੁਤੇ ਕਿਸਾਨਾਂ ਨੂੰ ਉਹ ਸਮਝ ਹੀ ਨਹੀਂ ਆਈਆਂ ਅਤੇ ਉਨ੍ਹਾਂ ਨੇ ਭੂਮੀ ਸਿਹਤ ਕਾਰਡਾਂ ਦੀ ਵਰਤੋਂ ਹੀ ਨਹੀਂ ਕੀਤੀ। ਪਿਛਲੇ 10 ਸਾਲਾਂ ਦੌਰਾਨ ਯੂਰੀਏ ਦੀ ਕੀਮਤ ਲਗਭਗ ਉਹੀ ਰਹੀ ਹੈ ਜਦੋਂ ਕਿ ਪੋਟਾਸ਼, ਫ਼ਾਸਫੋਰਸ ਅਤੇ ਡੀ ਏ ਪੀ ਆਦਿ ਖਾਦਾਂ ਦੀ ਕੀਮਤ 'ਚ ਨੁਮਾਇਆਂ ਵਾਧਾ ਹੋਇਆ ਹੈ। ਕਾਰਡਾਂ ਵਿਚ ਕੀਤੀਆਂ ਗਈਆਂ ਸਿਫ਼ਾਰਸ਼ਾਂ ਰਿਵਾਈਜ਼ ਹੀ ਨਹੀਂ ਕੀਤੀਆਂ ਗਈਆਂ। ਇਹ ਸਿਫ਼ਾਰਸ਼ਾਂ ਉਤਪਾਦਨ ਵਧਾਉਣ ਪੱਖੋਂ ਸਨ। ਪਰ ਕਿਸਾਨ ਤਾਂ ਆਪਣਾ ਮੁਨਾਫ਼ਾ ਵਧਾਉਣਾ ਚਾਹੁੰਦੇ ਹਨ। ਇਸ ਸਬੰਧੀ ਕੋਈ ਅਗਵਾਈ ਨਹੀਂ ਦਿੱਤੀ ਗਈ। ਜਿਹੜੀ ਮਸ਼ੀਨਰੀ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਉਸ ਦਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਇਆ। ਪਿਛਲੇ 2 ਸਾਲਾਂ ਵਿਚ 51709 ਝੋਨੇ ਦੀ ਰਹਿੰਦ-ਖੂੰਹਦ ਤੇ ਪਰਾਲੀ ਦਾ ਇਨ-ਸਿਟੂ ਮੈਨੇਜਮੈਂਟ ਕਰਨ ਲਈ ਸਬਸਿਡੀਆਂ ਦਿੱਤੀਆਂ ਗਈਆਂ। ਉਹ ਛੋਟੇ ਤੇ ਸੀਮਾਂਤ ਕਿਸਾਨ ਲਈ ਨਹੀਂ ਸਨ। ਕੁਝ ਟਰੈਕਟਰ ਵੀ ਸਬਸਿਡੀ 'ਤੇ ਦਿੱਤੇ ਗਏ ਜਿਨ੍ਹਾਂ ਦਾ ਛੋਟੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਹੁੰਚਿਆ। ਰਾਜ ਵਿਚ ਇਸ ਵੇਲੇ 4.90 ਲੱਖ ਦੇ ਕਰੀਬ ਟਰੈਕਟਰ ਹਨ ਜੋ ਲੋੜ ਨਾਲੋਂ ਵੱਧ ਹਨ।
ਲੋੜ ਹੈ ਪਿੰਡਾਂ 'ਚ ਉਦਯੋਗਿਕ ਇਕਾਈਆਂ ਅਤੇ ਖੇਤੀ ਨਾਲ ਸਬੰਧਤ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਦੀ। ਇਨ੍ਹਾਂ ਇਕਾਈਆਂ ਵਿਚ ਪੜ੍ਹੇ-ਲਿਖੇ ਨੌਜਵਾਨ ਤੇ ਖੇਤੀ ਘਰਾਣਿਆਂ ਦੇ ਵਿਹਲੇ ਮੈਂਬਰ ਰੁਜ਼ਗਾਰ ਪ੍ਰਾਪਤ ਕਰਨਗੇ ਅਤੇ ਜ਼ਮੀਨਾਂ ਵੇਚ ਕੇ ਤੇ ਕਰਜ਼ੇ ਚੜ੍ਹਾ ਕੇ ਵਿਦੇਸ਼ਾਂ ਨੂੰ ਭੱਜ ਰਹੇ ਮੁੰਡੇ ਇੱਥੇ ਹੀ ਰਹਿ ਕੇ ਕੰਮ 'ਤੇ ਲੱਗ ਕੇ ਪ੍ਰਸੰਨਤਾ ਮਹਿਸੂਸ ਕਰਨਗੇ।

bhagwandass226@gmail.com

ਖ਼ਬਰ ਸ਼ੇਅਰ ਕਰੋ

 

ਲਸਣ ਅਤੇ ਪਿਆਜ਼ ਦੀ ਸੁਚੱਜੀ ਸਾਂਭ-ਸੰਭਾਲ ਦੇ ਨੁਕਤੇ

ਲਸਣ ਅਤੇ ਪਿਆਜ਼ ਦੋਵੇਂ ਸਿਹਤ ਲਈ ਕਾਫ਼ੀ ਲਾਹੇਵੰਦ ਹਨ ਅਤੇ ਇਨ੍ਹਾਂ ਦੋਵਾਂ ਦੀ ਹਰ ਰਸੋਈਘਰ ਵਿਚ ਇਕ ਖਾਸ ਜਗ੍ਹਾ ਹੈ। ਇਸੇ ਲਈ ਲਗਪਗ ਸਾਰਾ ਸਾਲ ਇਨ੍ਹਾਂ ਦੀ ਮੰਗ ਬਰਕਰਾਰ ਰਹਿੰਦੀ ਹੈ ਅਤੇ ਬਾਜ਼ਾਰ ਵਿਚ ਇਨ੍ਹਾਂ ਦਾ ਵਾਜ਼ਿਬ ਮੁੱਲ ਵੀ ਮਿਲਦਾ ਹੈ। ਪਰ ਜੇਕਰ ਇਨ੍ਹਾਂ ...

ਪੂਰੀ ਖ਼ਬਰ »

ਕੁੱਪ ਬੰਨ੍ਹਣਾ ਵੀ ਕਲਾਕਾਰੀ ਦਾ ਕੰਮ

ਪੁਰਾਣਿਆਂ ਸਮਿਆਂ ਵਿਚ ਕਣਕ ਦੀ ਵਾਢੀ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ ਅਤੇ ਫਿਰ ਕਣਕ ਦੀਆਂ ਭਰੀਆਂ ਬੰਨ੍ਹ ਕੇ ਭਰੀਆਂ ਨੂੰ ਇਕ ਥਾਂ 'ਤੇ ਇਕੱਠਾ ਕੀਤਾ ਜਾਂਦਾ ਸੀ। ਜਿਸ ਨੂੰ ਖਲਵਾੜਾ ਆਖਦੇ ਸਨ। ਬਹੁਤ ਪੁਰਾਣੇ ਸਮੇਂ 'ਚ ਤਾਂ ਕਣਕਾਂ ਨੂੰ ਬਲਦਾਂ, ਝੋਟਿਆਂ ਅਤੇ ਊਠਾਂ ...

ਪੂਰੀ ਖ਼ਬਰ »

ਅਨਾਜ-ਭੰਡਾਰ ਦੇ ਕੀੜਿਆਂ ਦੀ ਰੋਕਥਾਮ ਕਿਵੇਂ ਕਰੀਏ

ਭੰਡਾਰ ਕੀਤੇ ਦਾਣਿਆਂ ਦੇ ਨੁਕਸਾਨ ਦੇ ਕਈ ਕਾਰਨ ਹਨ ਜਿਵੇਂ ਸਹੀ ਤਾਪਮਾਨ ਨਾ ਹੋਣਾ, ਸਿਲ੍ਹ ਜ਼ਿਆਦਾ ਹੋਣੇ, ਕੀੜੇ-ਮਕੌੜੇੇ, ਉੱਲੀ, ਚੂਹੇ, ਪੰਛੀ, ਸੂਖਮ ਜੀਵ, ਢੰਗ ਅਤੇ ਸਟੋਰ ਕਰਨ ਦਾ ਸਮਾਂ ਆਦਿ। ਪਰ ਅਨਾਜ ਦਾ ਵਧੇਰੇ ਨੁਕਸਾਨ ਕੀੜੇ-ਮਕੌੜਿਆਂ ਕਰਕੇ ਹੁੰਦਾ ਹੈ। ਇਹ ...

ਪੂਰੀ ਖ਼ਬਰ »

ਪਾਣੀ ਹੀ ਪਿਤਾ ਹੈ

ਜੀਵਨ ਦੀਆਂ ਮੁੱਢਲੀਆਂ ਲੋੜਾਂ 'ਚੋਂ ਪਾਣੀ ਸਭ ਤੋਂ ਉੱਤੇ ਹੈ। ਆਕਸੀਜਨ ਤੇ ਹਾਈਡ੍ਰੋਜਨ ਗੈਸ ਦੇ ਸੁਮੇਲ ਤੋਂ ਪਾਣੀ ਬਣਦਾ ਹੈ। ਜੀਵਨ ਦੇ ਚੱਲਦੇ ਰਹਿਣ ਲਈ ਜਿਸ ਪਾਣੀ ਦੀ ਜ਼ਰੂਰਤ ਹਰ ਜੀਵ, ਜੰਤੂ ਤੇ ਬਨਸਪਤੀ ਨੂੰ ਪੈਂਦੀ ਹੈ, ਉਹ ਕਿਸੇ ਵੀ ਚੀਜ਼ ਵਿਚ ਰਲ ਕੇ ਆਪਣਾ ਰੂਪ ...

ਪੂਰੀ ਖ਼ਬਰ »

ਝੋਨੇ ਅਤੇ ਬਾਸਮਤੀ ਦੀ ਕਾਸ਼ਤ ਸਬੰਧੀ ਕੁਝ ਜ਼ਰੂਰੀ ਸੁਝਾਅ

ਅੰਤਰਰਾਸ਼ਟਰੀ ਬਾਜ਼ਾਰ ਚੌਲ ਦੋ ਮੁੱਖ ਸ਼੍ਰੇਣੀਆਂ (ਖ਼ੁਸ਼ਬੂਦਾਰ ਅਤੇ ਗ਼ੈਰ-ਖ਼ੁਸ਼ਬੂਦਾਰ) ਦਾ ਵਪਾਰ ਕੀਤਾ ਜਾਂਦਾ ਹੈ। ਸੁਗੰਧ ਵਾਲਾ, ਖ਼ੁਸ਼ਬੂਦਾਰ ਚਾਵਲ ਦੇ ਮਾਮਲੇ ਵਿਚ ਭਾਰਤ ਬਾਸਮਤੀ ਚੌਲਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਭ ਤੋ ਅੱਗੇ ਹੈ ਅਤੇ ਇਸ ਤੋਂ ਚੋਖੀ ਆਮਦਨ ਵੀ ...

ਪੂਰੀ ਖ਼ਬਰ »

ਬੁੱਢਾ ਰੁੱਖ ਤੇ ਬਾਪੂ

* ਅਮਰਜੀਤ ਸਿੰਘ ਫ਼ੌਜੀ *

ਬੁੱਢਾ ਰੁੱਖ ਤੇ ਬਾਪੂ ਇਕੋ ਜਿਹੇ ਸੀ ਦੋਵੇਂ ਛਾਵਾਂ ਦਿੰਦੇ ਰਹੇ ਸੀ ਹੇਠ ਦੋਵਾਂ ਦੇ ਮੌਜਾਂ ਮਾਣੀਆਂ ਸਿਰ ਸਾਡੇ ਸੀ ਛਾਵਾਂ ਤਾਣੀਆਂ। ਬਾਪੂ ਸੀ ਬੁੱਢੇ ਰੁੱਖ ਦਾ ਹਾਣੀ ਦੋਹਾਂ ਦੀ ਸੀ ਇਕੋ ਕਹਾਣੀ ਇਕ ਧੁੱਪੇ ਖੜ੍ਹਕੇ ਛਾਵਾਂ ਦਿੰਦਾ ਦੂਜਾ ਹੇਠਾਂ ਬੈਠ ਦੁਆਵਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX