ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  16 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  11 minutes ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  56 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  about 1 hour ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 3 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 3 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 3 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਸਾਡੇ ਪਿੰਡ ਸਾਡੇ ਖੇਤ

ਛੋਟੇ ਤੇ ਦਰਮਿਆਨੇ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਦਾ ਨਵਾਂ ਖੇਤੀ ਵਿਗਿਆਨ?

ਅੱਜ ਕਿਸੇ ਖੇਤੀ ਵਿਗਿਆਨੀ ਦਾ ਦੂਰ-ਦੁਰਾਡੇ ਦੇ ਪਿੰਡਾਂ 'ਚ ਰਹਿ ਰਹੇ ਛੋਟੇ ਕਿਸਾਨਾਂ ਨਾਲ ਨਿੱਜੀ ਸੰਪਰਕ ਨਹੀਂ ਜੋ ਉਨ੍ਹਾਂ ਦੀ ਤੱਰਕੀ ਲਈ ਅਤਿ ਲੋੜੀਂਦਾ ਹੈ। ਆਜ਼ਾਦੀ ਤੋਂ 7 ਦਹਾਕੇ ਬਾਅਦ ਵੀ ਖੇਤੀ ਵਿਗਿਆਨ ਸਾਰੇ ਕਿਸਾਨਾਂ ਤੱਕ ਨਹੀਂ ਪਹੁੰਚਿਆ। ਪਿੰਡਾਂ 'ਚ ...

ਪੂਰੀ ਖ਼ਬਰ »

ਲਸਣ ਅਤੇ ਪਿਆਜ਼ ਦੀ ਸੁਚੱਜੀ ਸਾਂਭ-ਸੰਭਾਲ ਦੇ ਨੁਕਤੇ

ਲਸਣ ਅਤੇ ਪਿਆਜ਼ ਦੋਵੇਂ ਸਿਹਤ ਲਈ ਕਾਫ਼ੀ ਲਾਹੇਵੰਦ ਹਨ ਅਤੇ ਇਨ੍ਹਾਂ ਦੋਵਾਂ ਦੀ ਹਰ ਰਸੋਈਘਰ ਵਿਚ ਇਕ ਖਾਸ ਜਗ੍ਹਾ ਹੈ। ਇਸੇ ਲਈ ਲਗਪਗ ਸਾਰਾ ਸਾਲ ਇਨ੍ਹਾਂ ਦੀ ਮੰਗ ਬਰਕਰਾਰ ਰਹਿੰਦੀ ਹੈ ਅਤੇ ਬਾਜ਼ਾਰ ਵਿਚ ਇਨ੍ਹਾਂ ਦਾ ਵਾਜ਼ਿਬ ਮੁੱਲ ਵੀ ਮਿਲਦਾ ਹੈ। ਪਰ ਜੇਕਰ ਇਨ੍ਹਾਂ ਫ਼ਸਲਾਂ ਦੀ ਸਾਂਭ-ਸੰਭਾਲ ਵਧੀਆ ਢੰਗ ਨਾਲ ਨਾ ਕੀਤੀ ਜਾਵੇ ਤਾਂ ਇਸ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਪਿਆਜ਼ 'ਚ ਨਮੀ ਦੀ ਕਮੀ ਨਾਲ ਸੁੰਗੜਨ, ਗਲਣ ਤੇ ਪੁੰਗਰਨ ਨਾਲ ਨੁਕਸਾਨ ਹੋ ਜਾਂਦਾ ਹੈ ਜਦਕਿ ਲਸਣ 'ਚ ਜ਼ਿਆਦਾਤਰ ਨੁਕਸਾਨ ਵਜ਼ਨ ਘਟਣ ਕਾਰਨ ਤੇ ਬਿਮਾਰੀਆਂ ਕਾਰਨ ਹੁੰਦਾ ਹੈ। ਇਸ ਨੁਕਸਾਨ ਨੂੰ ਘੱਟ ਕਰਨ ਲਈ ਇਨ੍ਹਾਂ ਫ਼ਸਲਾਂ ਦੇ ਉਤਪਾਦਨ ਦੌਰਾਨ ਤੇ ਉਤਪਾਦਨ ਉਪਰੰਤ ਨਿਮਨਲਿਖਤ ਨੁਕਤੇ ਮਹੱਤਵਪੂਰਨ ਹਨ:
ਕਿਉਰਿੰਗ: ਕਿਉਰਿੰਗ ਨਾਲ ਪਿਆਜ਼ ਤੇ ਲਸਣ ਦੀ ਬਾਹਰਲੀ ਪਰਤ ਤੋਂ ਨਮੀ ਘਟਾਈ ਜਾਂਦੀ ਹੈ, ਜਿਸ ਨਾਲ ਬਾਹਰਲੀ ਪਰਤ ਥੋੜ੍ਹੀ ਸਖ਼ਤ ਹੋ ਜਾਂਦੀ ਹੈ। ਬਾਹਰਲੇ ਪੱਤਿਆਂ ਨੂੰ ਸੁਕਾਉਣ ਨਾਲ ਜਿੱਥੇ ਭੰਡਾਰਨ ਦੇ ਸਮੇਂ 'ਚ ਵਾਧਾ ਹੁੰਦਾ ਹੈ, ਉੱਥੇ ਬਿਮਾਰੀਆਂ ਲੱਗਣ ਤੇ ਗਲਣ ਦਾ ਖ਼ਤਰਾ ਵੀ ਘਟਦਾ ਹੈ। ਪਿਆਜ਼ ਦੀ ਕਿਉਰਿੰਗ ਉਦੋਂ ਸਹੀ ਹੁੰਦੀ ਹੈ ਜਦੋਂ ਗਰਦਨੀ ਛੋਟੀ ਹੋ ਜਾਵੇ ਤੇ ਬਾਹਰਲੇ ਪੱਤੇ ਪੂਰੀ ਤਰ੍ਹਾਂ ਸੁੱਕ ਕੇ ਖੜ-ਖੜ ਦੀ ਆਵਾਜ਼ ਕਰਨ। ਗੱਠਿਆਂ ਨੂੰ ਖੇਤ ਜਾਂ ਹਵਾਦਾਰ ਕਮਰੇ 'ਚ ਕਿਉਰ ਕੀਤਾ ਜਾਂਦਾ ਹੈ। ਪੂਰੀ ਤਰ੍ਹਾਂ ਸੁਕਾਉਣ ਤੋਂ ਬਾਅਦ ਪੱਤਿਆਂ ਨੂੰ ਗੱਠੇ ਤੋਂ 2 ਸੈਂਟੀਮੀਟਰ ਤੱਕ ਕੱਟ ਦਿਓ।
ਗ੍ਰੇਡਿੰਗ: ਗੱਠਿਆਂ ਨੂੰ ਆਕਾਰ ਤੇ ਗੁਣਵੱਤਾ ਅਨੁਸਾਰ ਛਾਂਟੋ। ਕਿਉਰਿੰਗ ਉਪਰੰਤ ਆਕਾਰ ਦੇ ਅਨੁਸਾਰ ਵੱਡੇ, ਦਰਮਿਆਨੇ, ਛੋਟੇ ਅਤੇ ਬਹੁਤ ਛੋਟੇ ਦੇ ਵਰਗ 'ਚ ਗ੍ਰੇਡਿੰਗ ਕਰੋ। ਭੰਡਾਰਨ ਦੌਰਾਨ ਵੀ ਹਰ 15 ਦਿਨ ਬਾਅਦ ਪਿਆਜ਼ਾਂ ਨੂੰ ਹਿਲਾਉਂਦੇ ਰਹੋ ਅਤੇ ਇਸ ਵਿਚੋਂ ਕੱਟੇ ਹੋਏ ਅਤੇ ਗਲੇ ਹੋਏ ਪਿਆਜ਼ ਦੀ ਛਾਂਟੀ ਕਰਦੇ ਰਹੋ। ਇਹ ਭੰਡਾਰਨ ਦਾ ਸਮਾਂ ਵਧਾਉਣ ਲਈ ਵੀ ਕਾਫ਼ੀ ਕਾਰਗਰ ਹੈ।
ਭੰਡਾਰਨ ਦੌਰਾਨ ਨਮੀ : ਨਮੀ ਦਾ ਪਿਆਜ਼ ਦੇ ਭੰਡਾਰਨ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਜ਼ਿਆਦਾ ਨਮੀ (70 ਫ਼ੀਸਦੀ ਤੋਂ ਜ਼ਿਆਦਾ) ਪਿਆਜ਼ ਤੇ ਲਸਣ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਕਿਉਂਕਿ ਇਸ ਨਾਲ ਬਿਮਾਰੀਆਂ ਲੱਗਣ ਅਤੇ ਗਲਣ ਦਾ ਖ਼ਤਰਾ ਵਧ ਜਾਂਦਾ ਹੈ। ਦੂਜੇ ਪਾਸੇ ਘੱਟ ਨਮੀ (65 ਫ਼ੀਸਦੀ ਤੋਂ ਘੱਟ) ਨਾਲ ਗੱਠੇ ਸੁੰਗੜ ਜਾਂਦੇ ਹਨ ਤੇ ਉਨ੍ਹਾਂ ਦਾ ਵਜ਼ਨ ਘਟ ਜਾਂਦਾ ਹੈ।
ਭੰਡਾਰਨ ਦੌਰਾਨ ਤਾਪਮਾਨ : ਤਾਪਮਾਨ ਦੀ ਵੀ ਲਸਣ ਅਤੇ ਪਿਆਜ਼ ਦੇ ਸੁਚੱਜੇ ਭੰਡਾਰਨ ਵਿਚ ਅਹਿਮ ਭੁਮਿਕਾ ਹੈ। 5 ਤੋਂ 20 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਪੁੰਗਰਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਆਉਂਦੀ ਹੈ। 5-25 ਡਿਗਰੀ ਸੈਲਸੀਅਸ ਅਤੇ 30 ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਦਾ ਗੱਠਿਆਂ ਦੇ ਵਜ਼ਨ 'ਤੇ ਮਾੜਾ ਅਸਰ ਪੈਂਦਾ ਹੈ। ਲਸਣ 'ਚ 4.4 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਪੁੰਗਰਨ ਦੀ ਸਮੱਸਿਆ ਬਹੁਤ ਜਲਦ ਆਉਂਦੀ ਹੈ, ਇਸ ਲਈ ਲੰਬੇ ਸਮੇਂ ਤੱਕ ਇਸ ਤਾਪਮਾਨ 'ਤੇ ਭੰਡਾਰਨ ਤੋਂ ਬਚਿਆ ਜਾਵੇ।
ਭੰਡਾਰਨ ਢਾਂਚੇ : ਪਿਆਜ਼ ਅਤੇ ਲਸਣ ਦੇ ਉਤਪਾਦਨ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀ ਗੁਣਵੱਤਾ ਬਣਾਈ ਰੱਖਣ ਤੇ ਨੁਕਸਾਨ ਨੂੰ ਘਟਾਉਣ ਲਈ ਇਨ੍ਹਾਂ ਦਾ ਸਹੀ ਤਰੀਕੇ ਨਾਲ ਭੰਡਾਰਨ ਕਰਨਾ ਬਹੁਤ ਜ਼ਰੂਰੀ ਹੈ। ਪਿਆਜ਼ ਦੇ ਭੰਡਾਰਨ ਲਈ ਬਹੁਤ ਤਰ੍ਹਾਂ ਦੇ ਢਾਂਚੇ ਵਰਤੇ ਜਾਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਭੰਡਾਰਨ ਦੌਰਾਨ ਹੋਣ ਵਾਲੇ ਨੁਕਸਾਨ ਨੂੰ 20-50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ। ਪਿਆਜ਼ ਦਾ ਭੰਡਾਰਨ ਉੱਚੇ ਰੈਕ 'ਤੇ ਜਿੱਥੇ ਹੇਠਾਂ ਅਤੇ ਪਾਸਿਆਂ ਤੋਂ ਹਵਾ ਦੇ ਸੰਚਾਰ ਦਾ ਪ੍ਰਬੰਧ ਹੋਵੇ, ਤਾਪਮਾਨ 30-35 ਡਿਗਰੀ ਅਤੇ ਨਮੀ 65-70 ਫ਼ੀਸਦੀ ਹੋਵੇ, ਸਭ ਤੋਂ ਵਧੀਆ ਹੁੰਦਾ ਹੈ। ਪਿੰਡਾਂ ਵਿਚ ਆਮ ਤੌਰ 'ਤੇ ਲਸਣ ਦੇ ਗੱਠਿਆਂ ਨੂੰ ਛੋਟੇ-ਛੋਟੇ ਗੁੱਟਿਆਂ ਵਿਚ ਬੰਨ੍ਹ ਕੇ ਬਾਂਸ ਦੀ ਮਦਦ ਨਾਲ ਹਵਾਦਾਰ ਕਮਰੇ ਵਿਚ ਟੰਗ ਦਿੱਤਾ ਜਾਂਦਾ ਹੈ ਤਾਂ ਜੋ ਹਵਾ ਦਾ ਨਿਕਾਸ ਹੁੰਦਾ ਰਹੇ। ਛੋਟੇ ਪੱਧਰ 'ਤੇ ਇਹ ਤਕਨੀਕ ਬਹੁਤ ਕਾਰਗਰ ਹੈ। ਕੋਲਡ ਸਟੋਰ ਵਿਚ ਤਾਪਮਾਨ 0 ਤੋਂ 1 ਡਿਗਰੀ ਅਤੇ 65-70 ਫ਼ੀਸਦੀ ਨਮੀ ਰੱਖ ਕੇ 3-8 ਮਹੀਨੇ ਲਈ ਭੰਡਾਰਨ ਕੀਤਾ ਜਾ ਸਕਦਾ ਹੈ।
ਉਪਰੋਕਤ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਭੰਡਾਰਨ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਨੁਕਸਾਨ ਘਟਣ 'ਤੇ ਕਿਸਾਨ ਵੀਰ ਲੰਮਾ ਸਮਾਂ ਇਸ ਫ਼ਸਲ ਨੂੰ ਭੰਡਾਰ ਕਰਕੇ ਰੱਖ ਸਕਦੇ ਹਨ ਅਤੇ ਵਾਜ਼ਿਬ ਮੁੱਲ ਪ੍ਰਾਪਤ ਹੋਣ 'ਤੇ ਆਪਣੀ ਉਪਜ ਨੂੰ ਵੇਚਕੇ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ ਅਤੇ ਨਾਲ ਹੀ ਆਪਣੀ ਪਿਆਜ਼ ਅਤੇ ਲਸਣ ਦੀ ਘਰੇਲੂ ਖਪਤ ਦੀ ਪੂਰਤੀ ਕਰਕੇ ਆਪਣਾ ਖਰਚ ਘਟਾ ਸਕਦੇ ਹਨ। ਇਨ੍ਹਾਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਅਤੇ ਸਾਂਭ-ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਲਈ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਰਾਬਤਾ ਕਰੋ।

-ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ।

ਖ਼ਬਰ ਸ਼ੇਅਰ ਕਰੋ

 

ਕੁੱਪ ਬੰਨ੍ਹਣਾ ਵੀ ਕਲਾਕਾਰੀ ਦਾ ਕੰਮ

ਪੁਰਾਣਿਆਂ ਸਮਿਆਂ ਵਿਚ ਕਣਕ ਦੀ ਵਾਢੀ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ ਅਤੇ ਫਿਰ ਕਣਕ ਦੀਆਂ ਭਰੀਆਂ ਬੰਨ੍ਹ ਕੇ ਭਰੀਆਂ ਨੂੰ ਇਕ ਥਾਂ 'ਤੇ ਇਕੱਠਾ ਕੀਤਾ ਜਾਂਦਾ ਸੀ। ਜਿਸ ਨੂੰ ਖਲਵਾੜਾ ਆਖਦੇ ਸਨ। ਬਹੁਤ ਪੁਰਾਣੇ ਸਮੇਂ 'ਚ ਤਾਂ ਕਣਕਾਂ ਨੂੰ ਬਲਦਾਂ, ਝੋਟਿਆਂ ਅਤੇ ਊਠਾਂ ...

ਪੂਰੀ ਖ਼ਬਰ »

ਅਨਾਜ-ਭੰਡਾਰ ਦੇ ਕੀੜਿਆਂ ਦੀ ਰੋਕਥਾਮ ਕਿਵੇਂ ਕਰੀਏ

ਭੰਡਾਰ ਕੀਤੇ ਦਾਣਿਆਂ ਦੇ ਨੁਕਸਾਨ ਦੇ ਕਈ ਕਾਰਨ ਹਨ ਜਿਵੇਂ ਸਹੀ ਤਾਪਮਾਨ ਨਾ ਹੋਣਾ, ਸਿਲ੍ਹ ਜ਼ਿਆਦਾ ਹੋਣੇ, ਕੀੜੇ-ਮਕੌੜੇੇ, ਉੱਲੀ, ਚੂਹੇ, ਪੰਛੀ, ਸੂਖਮ ਜੀਵ, ਢੰਗ ਅਤੇ ਸਟੋਰ ਕਰਨ ਦਾ ਸਮਾਂ ਆਦਿ। ਪਰ ਅਨਾਜ ਦਾ ਵਧੇਰੇ ਨੁਕਸਾਨ ਕੀੜੇ-ਮਕੌੜਿਆਂ ਕਰਕੇ ਹੁੰਦਾ ਹੈ। ਇਹ ...

ਪੂਰੀ ਖ਼ਬਰ »

ਪਾਣੀ ਹੀ ਪਿਤਾ ਹੈ

ਜੀਵਨ ਦੀਆਂ ਮੁੱਢਲੀਆਂ ਲੋੜਾਂ 'ਚੋਂ ਪਾਣੀ ਸਭ ਤੋਂ ਉੱਤੇ ਹੈ। ਆਕਸੀਜਨ ਤੇ ਹਾਈਡ੍ਰੋਜਨ ਗੈਸ ਦੇ ਸੁਮੇਲ ਤੋਂ ਪਾਣੀ ਬਣਦਾ ਹੈ। ਜੀਵਨ ਦੇ ਚੱਲਦੇ ਰਹਿਣ ਲਈ ਜਿਸ ਪਾਣੀ ਦੀ ਜ਼ਰੂਰਤ ਹਰ ਜੀਵ, ਜੰਤੂ ਤੇ ਬਨਸਪਤੀ ਨੂੰ ਪੈਂਦੀ ਹੈ, ਉਹ ਕਿਸੇ ਵੀ ਚੀਜ਼ ਵਿਚ ਰਲ ਕੇ ਆਪਣਾ ਰੂਪ ...

ਪੂਰੀ ਖ਼ਬਰ »

ਝੋਨੇ ਅਤੇ ਬਾਸਮਤੀ ਦੀ ਕਾਸ਼ਤ ਸਬੰਧੀ ਕੁਝ ਜ਼ਰੂਰੀ ਸੁਝਾਅ

ਅੰਤਰਰਾਸ਼ਟਰੀ ਬਾਜ਼ਾਰ ਚੌਲ ਦੋ ਮੁੱਖ ਸ਼੍ਰੇਣੀਆਂ (ਖ਼ੁਸ਼ਬੂਦਾਰ ਅਤੇ ਗ਼ੈਰ-ਖ਼ੁਸ਼ਬੂਦਾਰ) ਦਾ ਵਪਾਰ ਕੀਤਾ ਜਾਂਦਾ ਹੈ। ਸੁਗੰਧ ਵਾਲਾ, ਖ਼ੁਸ਼ਬੂਦਾਰ ਚਾਵਲ ਦੇ ਮਾਮਲੇ ਵਿਚ ਭਾਰਤ ਬਾਸਮਤੀ ਚੌਲਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਭ ਤੋ ਅੱਗੇ ਹੈ ਅਤੇ ਇਸ ਤੋਂ ਚੋਖੀ ਆਮਦਨ ਵੀ ...

ਪੂਰੀ ਖ਼ਬਰ »

ਬੁੱਢਾ ਰੁੱਖ ਤੇ ਬਾਪੂ

* ਅਮਰਜੀਤ ਸਿੰਘ ਫ਼ੌਜੀ *

ਬੁੱਢਾ ਰੁੱਖ ਤੇ ਬਾਪੂ ਇਕੋ ਜਿਹੇ ਸੀ ਦੋਵੇਂ ਛਾਵਾਂ ਦਿੰਦੇ ਰਹੇ ਸੀ ਹੇਠ ਦੋਵਾਂ ਦੇ ਮੌਜਾਂ ਮਾਣੀਆਂ ਸਿਰ ਸਾਡੇ ਸੀ ਛਾਵਾਂ ਤਾਣੀਆਂ। ਬਾਪੂ ਸੀ ਬੁੱਢੇ ਰੁੱਖ ਦਾ ਹਾਣੀ ਦੋਹਾਂ ਦੀ ਸੀ ਇਕੋ ਕਹਾਣੀ ਇਕ ਧੁੱਪੇ ਖੜ੍ਹਕੇ ਛਾਵਾਂ ਦਿੰਦਾ ਦੂਜਾ ਹੇਠਾਂ ਬੈਠ ਦੁਆਵਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX