ਤਾਜਾ ਖ਼ਬਰਾਂ


ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  0 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  6 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  8 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  11 minutes ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  14 minutes ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  15 minutes ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  17 minutes ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  19 minutes ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  20 minutes ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  22 minutes ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  23 minutes ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  28 minutes ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਜ਼ਿਲ੍ਹਾ ਬਰਨਾਲਾ ਵਿਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ, ਸੜਕਾਂ ਤੇ ਰੇਲਵੇ ਟਰੈਕ ਜਾਮ
. . .  34 minutes ago
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ ਵਿਚ ਪੂਰਨ ਸਮਰਥਨ ਮਿਲਿਆ ਹੈ। ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਤੇ ਰੇਲਵੇ ਟਰੈਕ ਕਿਸਾਨਾਂ ਵਲੋਂ ਜਾਮ ਕਰ ਦਿੱਤੇ ਗਏ ਹਨ ਅਤੇ ਸ਼ਹਿਰਾਂ ਵਿਚ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ...
ਭਾਰਤ ਬੰਦ ਦੇ ਸੱਦੇ 'ਤੇ ਫਗਵਾੜਾ ਤੇ ਸੁਲਤਾਨਪੁਰ ਲੋਧੀ 'ਚ ਮੁਕੰਮਲ ਬੰਦ
. . .  36 minutes ago
ਫਗਵਾੜਾ/ਸੁਲਤਾਨਪੁਰ ਲੋਧੀ, 27 ਸਤੰਬਰ (ਹਰਜੋਤ ਸਿੰਘ ਚਾਨਾ/ਥਿੰਦ, ਹੈਪੀ, ਲਾਡੀ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਫਗਵਾੜਾ ਵਿਖੇ ਸ਼ੂਗਰ ਮਿਲ...
ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ
. . .  41 minutes ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਬੰਦ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ...
ਮਲੋਟ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕਿਸਾਨ ਔਰਤਾਂ ਵਲੋਂ ਧਰਨੇ ਦੀ ਸ਼ੁਰੂਆਤ, ਤਪਾ ਮੰਡੀ ਵੀ ਬੰਦ, ਯਾਤਰੀਆਂ ਨੂੰ ਦਿੱਕਤਾਂ
. . .  49 minutes ago
ਮਲੋਟ/ਤਪਾ ਮੰਡੀ, 27 ਸਤੰਬਰ (ਪਾਟਿਲ/ਪ੍ਰਵੀਨ ਗਰਗ, ਵਿਜੇ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਔਰਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਕੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉੱਤੇ ਹੀ, ਤਪਾ ਮੰਡੀ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ...
ਅੰਮ੍ਰਿਤਸਰ ਵਿਚ ਬੰਦ ਕਾਰਨ ਬੱਸਾਂ ਬੰਦ
. . .  58 minutes ago
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਬੱਸਾਂ ਬੰਦ ਹਨ ਤੇ ਬੱਸਾਂ ਬੱਸ ਅੱਡੇ ਅੰਦਰ ਖੜੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮੁੱਖ ਰਸਤਿਆਂ ਨੂੰ ਬਦਲਿਆ ਗਿਆ ਹੈ...
ਟਾਂਡਾ ਤੇ ਦੋਰਾਹਾ 'ਚ ਭਾਰਤ ਬੰਦ ਨੂੰ ਭਰਪੂਰ ਸਮਰਥਨ
. . .  about 1 hour ago
ਟਾਂਡਾ/ਦੋਰਾਹਾ, 27 ਸਤੰਬਰ (ਭਗਵਾਨ ਸਿੰਘ ਸੈਣੀ/ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ ਨੇ ਚੱਕਾ ਜਾਮ ਕਰ ਦਿੱਤਾ ਅਤੇ ਦੋਰਾਹਾ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਠੱਪ ਕਰ ਦਿੱਤਾ ਗਿਆ...
ਭਾਰਤ ਬੰਦ ਨੂੰ ਅਜਨਾਲਾ 'ਚ ਮਿਲਿਆ ਪੂਰਾ ਸਮਰਥਨ
. . .  about 1 hour ago
ਅਜਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅਜਨਾਲਾ ਖੇਤਰ 'ਚ ਪੂਰਾ ਸਮਰਥਨ ਮਿਲਿਆ ਹੈ। ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ...
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ
. . .  about 1 hour ago
ਭਾਰਤ ਬੰਦ : ਕਿਸਾਨਾਂ ਵਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇਅ ਕੀਤਾ ਠੱਪ, ਗਾਜੀਪੁਰ ਬਾਰਡਰ ਵੀ ਬੰਦ...
ਫ਼ਿਰੋਜ਼ਪੁਰ 'ਚ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ
. . .  about 1 hour ago
ਫ਼ਿਰੋਜ਼ਪੁਰ, 27 ਸਤੰਬਰ (ਕੁਲਬੀਰ ਸਿੰਘ ਸੋਢੀ) - ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਰਵਈਆ ਨੂੰ ਅਪਣਾਉਂਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਗਏ ਸਨ। ਜਿਸ ਦੇ ਵਿਰੋਧ ਵਿਚ ਸੰਯੁਕਤ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਫ਼ੈਸਲਾ ਲਿਆ ਗਿਆ ਸੀ। ਜਿਸ 'ਤੇ ਪਹਿਰਾ ਦਿੰਦੇ ਹੋਏ ਜ਼ਿਲ੍ਹੇ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਖੰਨਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਖੰਨਾ ਵਿਚ ਨੈਸ਼ਨਲ...
ਅੰਮ੍ਰਿਤਸਰ ਦਿੱਲੀ ਕੌਮੀ ਮਾਰਗ ਤੇ ਰੇਲ ਮਾਰਗ ਕਿਸਾਨਾਂ ਵਲੋਂ ਠੱਪ
. . .  about 1 hour ago
ਜਲੰਧਰ, 27 ਸਤੰਬਰ (ਚਿਰਾਗ਼ ਸ਼ਰਮਾ) - ਭਾਰਤ ਬੰਦ ਦੇ ਸੱਦੇ 'ਤੇ ਕਿਸਾਨਾਂ ਵਲੋਂ ਜਲੰਧਰ ਦਾ ਪੀ.ਏ.ਪੀ. ਚੌਕ 'ਤੇ ਜਾਮ ਲਗਾ ਕੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਤੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਠੱਪ ਕਰ ਦਿੱਤਾ ਗਿਆ...
⭐ਮਾਣਕ - ਮੋਤੀ⭐
. . .  about 2 hours ago
ਯੂ.ਪੀ. ਕੈਬਨਿਟ ਵਿਸਥਾਰ : ਯੋਗੀ ਆਦਿੱਤਿਆਨਾਥ ਦੀ ਕੈਬਨਿਟ ਵਿਚ 7 ਮੰਤਰੀ ਸ਼ਾਮਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 30 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਕਪੂਰਥਲਾ / ਫਗਵਾੜਾ

ਸ਼ਹਿਰੀ ਖੇਤਰਾਂ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਵੀ ਕੋਰੋਨਾ ਦਾ ਵਧ ਰਿਹਾ ਪਸਾਰ ਖ਼ਤਰੇ ਦੀ ਘੰਟੀ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈਆਂ ਅੰਸ਼ਿਕ ਪਾਬੰਦੀਆਂ ਦੇ ਬਾਵਜੂਦ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ | ਪਿਛਲੇ ਤਿੰਨ ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਦੇ ਕੇਸਾਂ ਦਾ ਮੁਲਾਂਕਣ ਕੀਤਾ ...

ਪੂਰੀ ਖ਼ਬਰ »

ਸ਼ਵਿੰਦਰ ਸਿੰਘ ਬਿੱਟੂ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਦੇ ਸੂਬਾ ਪ੍ਰਧਾਨ ਨਿਯੁਕਤ

ਬੇਗੋਵਾਲ, 11 ਮਈ (ਸੁਖਜਿੰਦਰ ਸਿੰਘ)-ਹਲਕਾ ਭੁਲੱਥ ਦੇ ਸੀਨੀਅਰ ਤੇ ਟਕਸਾਲੀ ਆਗੂ ਸ਼ਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਵਰਕਿੰਗ ਕਾਂਗਰਸ ਕਮੇਟੀ ਲੁਬਾਣਾ ਭਾਈਚਾਰਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਆਲ ਇੰਡੀਆ ਵਰਕਿੰਗ ...

ਪੂਰੀ ਖ਼ਬਰ »

ਕੋਰੋਨਾ ਕਾਰਨ ਜ਼ਿਲ੍ਹੇ ਵਿਚ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਆਂਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ਤੇ ਜ਼ਿਲ੍ਹੇ ਵਿਚ ਹੁਣ ਤੱਕ ਸਭ ਤੋਂ ਵੱਧ 6 ...

ਪੂਰੀ ਖ਼ਬਰ »

ਦੇਸ਼ ਦੇ ਆਰਥਿਕ ਵਿਕਾਸ 'ਚ ਵਿਗਿਆਨ ਤੇ ਤਕਨਾਲੋਜੀ ਦੀਆਂ ਕਾਢਾਂ ਦਾ ਅਹਿਮ ਰੋਲ-ਡਾ: ਕੌਸ਼ਲ ਸੇਨ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਤੇ ਕਾਰਜਕੁਸ਼ਲਤਾ ਵਿਚ ਵਿਗਿਆਨ ਤੇ ਤਕਨਾਲੋਜੀ ਦੀਆਂ ਕਾਢਾਂ ਦਾ ਅਹਿਮ ਰੋਲ ਹੈ | ਇਹ ਸ਼ਬਦ ਪ੍ਰੋ: ਡਾ: ਕੌਸ਼ਲ ਸੇਨ ਟੈਕਸਟਾਈਲ ਵਿਭਾਗ ਆਈ.ਆਈ.ਟੀ. ਦਿੱਲੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ...

ਪੂਰੀ ਖ਼ਬਰ »

ਸਰੀਆ, ਬੈਟਰੀਆਂ ਤੇ ਗਾਡਰ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ 'ਤੇ ਕੇਸ ਦਰਜ

ਢਿਲਵਾਂ, 11 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਸਰੀਆ, ਬੈਟਰੀਆਂ ਅਤੇ ਗਾਡਰ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਸਬ-ਇੰਸਪੈਕਟਰ ਹਰਜਿੰਦਰ ਸਿੰਘ ਤੇ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੈਫ਼ਰਨ ਵਿਚ ਮਨਾਇਆ ਮਾਂ ਦਿਵਸ

ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਹਰੇਕ ਬੱਚੇ ਦੇ ਜੀਵਨ ਵਿਚ ਮਾਂ ਦੀ ਬਹੁਤ ਹੀ ਮਹੱਤਤਾ ਹੈ | ਉਸ ਦੇ ਬਿਨ੍ਹਾਂ ਇਹ ਦੁਨੀਆ ਅਧੂਰੀ ਹੈ | ਸੈਫ਼ਰਨ ਪਬਲਿਕ ਸਕੂਲ ਵਿਚ ਬੱਚਿਆ ਨੇ ਮਾਂ ਨੂੰ ਸਨਮਾਨ ਦੇਣ 'ਤੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਮਦਰ ਡੇ ਆਨਲਾਈਨ ਮਨਾਇਆ ਗਿਆ | ...

ਪੂਰੀ ਖ਼ਬਰ »

ਚੌਂਕੀ ਇੰਚਾਰਜ ਵਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ

ਪਾਂਸ਼ਟਾ, 11 ਮਈ (ਸਤਵੰਤ ਸਿੰਘ)–ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਲਈ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਐੱਸ.ਆਈ. ਗੁਰਜੀਤ ਕੌਰ ਇੰਚਾਰਜ ਪੁਲਿਸ ਚੌਂਕੀ ਪਾਂਸ਼ਟਾ ਨੇ ਕਿਹਾ ਕਿ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ...

ਪੂਰੀ ਖ਼ਬਰ »

ਪਾਵਰ ਲਿਫਟਰ ਖਿਡਾਰਨ ਦਾ ਸੁਪਨਾ ਪੂਰਾ ਕਰਨ ਲਈ ਅੱਗੇ ਆਏ ਦਲਬੀਰ ਸਿੰਘ ਮਾਹਲ

ਜਲੰਧਰ, 11 ਮਈ (ਜਸਪਾਲ ਸਿੰਘ)- ਸਾਲ 2017 ਦੀ ਕਾਮਨਵੈਲਥ ਪੈਰਾ ਪਾਵਰ ਲਿਫ਼ਟਿੰਗ ਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਉੱਘੀ ਪਾਵਰ ਲਿਫਟਰ ਰਮਨਦੀਪ ਕੌਰ ਇਸੇ ਸਾਲ ਦੁਬਈ ਵਿਖੇ 19 ਤੋਂ 22 ਜੂਨ ਤੱਕ ਹੋਣ ਜਾ ਰਹੀ ਅੰਤਰ ਰਾਸ਼ਟਰੀ ਪਾਵਰ ...

ਪੂਰੀ ਖ਼ਬਰ »

ਸਥਾਨਕ ਸਰਕਾਰ ਵਿਭਾਗ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਸਥਾਨਕ ਸਰਕਾਰ ਵਿਭਾਗ ਅੰਦਰ ਵੱਡੇ ਪੱਧਰ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ | ਈ.ਓ ਪਰਮਿੰਦਰ ਸਿੰਘ ਨੂੰ ਨਗਰ ਕੌਂਸਲ ਮੂਣਕ ਤੋਂ ਪਾਤੜਾ ਤੇ ਘੱਗਾ ਦਾ ਵਾਧੂ ਚਾਰਜ, ਵਿਜੇ ਕੁਮਾਰ ਨੂੰ ਬੁਢਲਾਡਾ ਦੇ ਨਾਲ-ਨਾਲ ਬਰੇਟਾ ਤੇ ਬੋਹਾ ਦਾ ਵਾਧੂ ਚਾਰਜ, ਭਰਤਵੀਰ ਸਿੰਘ ਨੂੰ ਮਹਿਰਾਜ ਦੇ ਨਾਲ ਸਰਦੂਲਗੜ੍ਹ ਦੇ ਵਾਧੂ ਚਾਰਜ, ਬਲਵੀਰ ਸਿੰਘ ਗਿੱਲ ਨੂੰ ਮਲੋਦ ਦੇ ਨਾਲ ਪਾਇਲ ਦਾ ਵਾਧੂ ਚਾਰਜ, ਮਨਵੀਰ ਸਿੰਘ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਲਾਲੜੂ, ਚਰਨਜੀਤ ਸਿੰਘ ਨੂੰ ਗੋਬਿੰਦਗੜ੍ਹ ਤੋਂ ਖੰਨਾ, ਬਲਜੀਤ ਸਿੰਘ ਬਿਲਗਾ ਨੂੰ ਬੱਧਨੀ ਕਲਾਂ ਤੋਂ ਸੁਲਤਾਨਪੁਰ ਲੋਧੀ, ਅਸ਼ੀਸ਼ ਕੁਮਾਰ ਨੂੰ ਨਗਰ ਪੰਚਾਇਤ ਬੱਧਨੀ ਕਲਾਂ ਤੋਂ ਅਮਰਗੜ੍ਹ, ਸੁਰਦੀਪ ਸਿੰਘ ਕੰਬੋਜ ਨੂੰ ਹੰਡਿਆਇਆ ਬਰਨਾਲਾ ਦੇ ਨਾਲ ਧਨੌਲਾ ਤੇ ਨਾਭਾ ਦਾ ਵਾਧੂ ਚਾਰਜ, ਵਿਕਰਮਜੀਤ ਨੂੰ ਨਗਰ ਕੌਂਸਲ ਬਿਲਗਾ, ਅਵਤਾਰ ਚੰਦ ਨੂੰ ਗੜ੍ਹਸ਼ੰਕਰ ਦੇ ਨਾਲ ਚਮਕੌਰ ਸਾਹਿਬ ਤੇ ਗੜ੍ਹਸ਼ੰਕਰ ਦਾ ਵਾਧੂ ਚਾਰਜ, ਸੰਜੇ ਕੁਮਾਰ ਨੂੰ ਜਗਰਾਉਂ ਦੇ ਨਾਲ ਰਾਮਪੁਰਾ ਫ਼ੂਲ ਤੇ ਕੋਠਾ ਗੁਰੂ ਦਾ ਦਾ ਵਾਧੂ ਚਾਰਜ, ਸੁਖਦੇਵ ਸਿੰਘ ਨੂੰ ਪਾਇਲ ਤੋਂ ਦੋਰਾਹਾ, ਸਿਮਰਨ ਢੀਂਡਸਾ ਨੂੰ ਧਨੌਲਾ ਤੋਂ ਤਲਵਾੜਾ, ਗੁਰਦਾਸ ਸਿੰਘ ਨੂੰ ਜੈਤੋਂ ਦੇ ਨਾਲ ਫਿਰੋਜ਼ਪੁਰ ਦਾ ਵਾਧੂ ਚਾਰਜ, ਰਾਜੀਵ ਸਰੀਨ ਨੂੰ ਰਾਹੋਂ ਤੋਂ ਭਵਾਨੀਗੜ੍ਹ, ਜਗਤਾਰ ਸਿੰਘ ਨੂੰ ਅਜਨਾਲਾ ਦੇ ਨਾਲ ਰਈਆ ਦਾ ਵਾਧੂ ਚਾਰਜ, ਸੁਖਦੇਵ ਸਿੰਘ ਰੰਧਾਵਾ ਨੂੰ ਮਲੇਰਕੋਟਲਾ, ਗੋਰਾ ਲਾਲ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਨਾਲ ਕੋਟਕਪੁਰਾ ਤੇ ਜਲੰਧਰ ਦਾ ਵਾਧੂ ਚਾਰਜ, ਰਾਜੇਸ਼ ਚੌਧਰੀ ਨੂੰ ਕਪੂਰਥਲਾ ਦੇ ਨਾਲ ਜਲੰਧਰ ਤੇ ਪਟਿਆਲਾ ਦਾ ਵਾਧੂ ਚਾਰਜ, ਦਿਨੇਸ਼ ਸ਼ਰਮਾ ਨੂੰ ਫਾਜਿਲਕਾ ਦੇ ਨਾਲ ਨਗਰ ਸੁਧਾਰ ਟਰੱਸਟ ਪਟਿਆਲਾ ਤੇ ਕਪੂਰਥਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਐਸ.ਈ ਰਾਜਿੰਦਰ ਚੋਪੜਾ ਨੂੰ ਮੋਗਾ ਤੋਂ ਪਠਾਨਕੋਟ ਲਗਾਇਆ ਗਿਆ ਹੈ | ਸੁਪਰਡੈਂਟ ਅਮਰਦੀਪ ਸਿੰਘ ਨੂੰ ਨਵਾਂਸ਼ਹਿਰ ਦੇ ਨਾਲ ਕੋਟ ਈਸੇ ਖਾਂ ਤੇ ਫਤਿਹਗੜ੍ਹ ਪੰਜਤੂਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਟਰੱਸਟ ਇੰਜੀਨੀਅਰ ਗੁਰਰਾਜ ਸਿੰਘ ਨੂੰ ਨਗਰ ਸੁਧਾਰ ਟਰੱਸਟ ਬਠਿੰਡਾ ਤੇ ਪਟਿਆਲਾ ਦੇ ਨਾਲ ਨਗਰ ਨਿਗਮ ਬਠਿੰਡਾ ਦਾ ਵਾਧੂ ਚਾਰਜ, ਅੰਕੁਰ ਗੋਇਲ ਨੂੰ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਨਾਲ ਨਗਰ ਨਿਗਮ ਬਠਿੰਡਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਐਮ.ਈ ਨਰੇਸ਼ ਬੱਤਾ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ ਨਾਲ ਫ਼ਗਵਾੜਾ ਦਾ ਵਾਧੂ ਚਾਰਜ, ਵਿਨੇ ਮਹਾਜਨ ਨੂੰ ਨਗਰ ਕੌਂਸਲ ਖਰੜ ਤੇ ਗੋਬਿੰਦਗੜ੍ਹ ਦੇ ਨਾਲ ਜੀਰਕਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਨਿਗਰਾਨ ਇੰਜੀਨੀਅਰ ਕਿਸ਼ੋਰ ਚੰਦ ਨੂੰ ਨਗਰ ਨਿਗਮ ਬਠਿੰਡਾ ਤੋਂ ਜਲੰਧਰ ਲਗਾਇਆ ਗਿਆ ਹੈ | ਐਸ.ਟੀ.ਪੀ ਅਮਨਪ੍ਰੀਤ ਕੌਰ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਤੇ ਡਿਪਟੀ ਡਾਇਰੈਕਚਰ ਸਥਾਨਕ ਸਰਕਾਰ ਪਟਿਆਲਾ ਤੋਂ ਮੁੱਖ ਦਫ਼ਤਰ ਚੰਡੀਗੜ੍ਹ, ਗੌਤਮ ਕੁਮਾਰ ਨੂੰ ਨਗਰ ਨਿਗਮ ਪਟਿਆਲਾ ਦੇ ਨਾਲ ਦਫ਼ਤਰਡਿਪਟੀ ਡਾਇਰੈਕਟਰ ਪਟਿਆਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਐਮ.ਟੀ.ਪੀ ਮਾਨਵ ਜੈਨ ਨੂੰ ਪੀ.ਐਮ.ਆਈ.ਡੀ.ਸੀ ਤੇ ਇਨਵੈਸਟ ਪੰਜਾਬ ਦਾ ਵਾਧੂ ਦਿੱਤਾ ਗਿਆ | ਸੁਪਰਡੈਂਟ ਰਵੀ ਲੂਣਾ ਨੂੰ ਅਬੋਹਰ ਤੋਂ ਮੋਗਾ, ਬਲਜੀਤ ਸਿੰਘ ਢਿੱਲੋਂ ਨੂੰ ਮੋਗਾ ਤੋਂ ਫ਼ਗਵਾੜਾ ਅਤੇ ਕਿਰਨਦੀਪ ਨੂੰ ਨਗਰ ਕੌਂਸਲ ਖੰਨਾ ਤੋਂ ਦੋਰਾਹਾ ਲਗਾਇਆ ਗਿਆ ਹੈ | ਏ.ਐਮ.ਈ ਰਣਜੀਤ ਸਿੰਘ ਨੂੰ ਬਟਾਲਾ ਤੋਂ ਅੰਮਿ੍ਤਸਰ, ਚਰਨਪਾਲ ਸਿੰਘ ਨੂੰ ਫ਼ਾਜ਼ਿਲਕਾ ਤੋਂ ਜਲਾਲਾਬਾਦ, ਜਗਨ ਨਾਥ ਨੂੰ ਲੁਧਿਆਣਾ ਤੋਂ ਜਲੰਧਰ, ਨਵਜੇਸ਼ ਚੋਪੜਾ ਨੂੰ ਦੋਰਾਹਾ ਦੇ ਨਾਲ ਮਾਛੀਵਾੜਾ ਤੇ ਸਾਹਨੇਵਾਲ ਦਾ ਵਾਧੂ ਚਾਰਜ, ਇੰਦਰਜੀਤ ਸਿੰਘ ਨੂੰ ਰਾਮਪੁਰਾ ਫ਼ੂਲ ਦੇ ਨਾਲ ਬਰਨਾਲਾ ਤੇ ਹੰਡਿਆਇਆ ਤੇ ਧਨੋਲਾ ਦੇ ਵਾਧੂ ਚਾਰਜ ਦਿੱਤਾ ਗਿਆ ਹੈ | ਏ.ਟੀ.ਈ ਗੁਰਬਿੰਦਰਪਾਲ ਸਿੰਘ ਨੂੰ ਨਗਰ ਸੁਧਾਰ ਟਰੱਸਟ ਅਬੋਹਰ ਦੇ ਨਾਲ ਫ਼ਰੀਦਕੋਟ, ਫ਼ਾਜ਼ਿਲਕਾ ਦਾ ਵਾਧੂ ਚਾਰਜ, ਕੁਲਦੀਪ ਸ਼ਰਮਾ ਨੂੰ ਫਗਵਾੜਾ ਤੋਂ ਅੰਮਿ੍ਤਸਰ ਲਗਾਇਆ ਗਿਆ ਹੈ | ਐਸ.ਡੀ.ਓ ਅਨਿਲ ਚੱਢਾ ਨੂੰ ਨਗਰ ਨਿਗਮ ਕਪੂਰਥਲਾ ਦੇ ਨਾਲ ਜਲੰਧਰ ਦਾ ਵਾਧੂ ਚਾਰਜ, ਸਤੀਸ਼ ਕੁਮਾਰ ਨੂੰ ਲੁਧਿਆਣਾ ਤੋਂ ਪਟਿਆਲਾ ਲਗਾਇਆ ਗਿਆ ਹੈ | ਏ.ਐਮ.ਈ ਵਨੀਤ ਕੁਮਾਰ ਨੂੰ ਨਗਰ ਨਿਗਮ ਮੋਗਾ ਤੋਂ ਲੁਧਿਆਣਾ, ਕੁਲਦੀਪ ਸਿੰਘ ਘੁੰਮਣ ਨੂੰ ਨਗਰ ਕੌਂਸਲ ਟਾਂਡਾ ਦੇ ਨਾਲ ਮੁਕੇਰੀਆਂ, ਤਲਵਾੜਾ, ਭੋਗਪੁਰ, ਆਦਮਪੁਰ, ਅਲਾਵਲਪੁਰ ਤੇ ਕਰਤਾਰਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਲੇਖਾਕਾਰ ਸੁਰੇਸ਼ ਬਰਾਈ ਨੂੰ ਨਗਰ ਕੌਂਸਲ ਰਾਏ ਕੋਟ, ਡੀ.ਸੀ ਸਿੰਘ ਨੂੰ ਬੋਹਾ ਦੇ ਨਾਲ ਬਰੇਟਾ ਦਾ ਵਾਧੂ ਚਾਰਜ, ਸੁਸ਼ੀਲ ਕੁਮਾਰ ਨੂੰ ਨਕੋਦਰ ਦੇ ਨਾਲ ਫ਼ਿਲੌਰ ਦਾ ਵਾਧੂ ਚਾਰਜ, ਹਰੀਸ਼ ਗੁਪਤਾ ਨੂੰ ਡੇਰਾ ਬਸੀ ਤੋਂ ਖੰਨਾ, ਦੀਪਕ ਗੁਪਤਾ ਨੂੰ ਲਾਲੜੂ ਤੋਂ ਡੇਰਾ ਬੱਸੀ ਲਗਾਇਆ ਗਿਆ ਹੈ | ਏ.ਟੀ.ਪੀ ਸੁਨੀਲ ਕੁਮਾਰ ਨੂੰ ਨਗਰ ਨਿਗਮ ਲੁਧਿਆਣਾ ਤੋਂ ਹੁਸ਼ਿਆਰਪੁਰ, ਵਿਨੋਦ ਕੁਮਾਰ ਨੂੰ ਨਗਰ ਨਿਗਮ ਹੁਸ਼ਿਆਰਪੁਰ ਤੋਂ ਜਲੰਧਰ ਲਗਾਇਆ ਗਿਆ ਹੈ | ਜੇ.ਈ ਬਲਵੀਰ ਸਿੰਘ ਨੂੰ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਨਾਲ ਰੂਪ ਨਗਰ ਦਾ ਵਾਧੂ ਚਾਰਜ, ਅਜੇ ਕੁਮਾਰ ਗਾਬਾ ਨੂੰ ਰੂਪ ਨਗਰ ਤੋਂ ਖੰਨਾ, ਸੁਰਿੰਦਰਪਾਲ ਨੂੰ ਮਾਛੀਵਾੜਾ ਤੋਂ ਰਾਹੋਂ, ਜਸਵੰਤ ਸਿੰਘ ਨੂੰ ਖਮਾਣੋ ਦੇ ਨਾਲ ਮਾਛੀਵਾੜਾ ਦਾ ਵਾਧੂ ਚਾਰਜ, ਮਨਦੀਪ ਸਿੰਘ ਨੂੰ ਜੀਰਾ ਦੇ ਨਾਲ ਸੁਲਤਾਨਪੁਰ ਲੋਧੀ ਦਾ ਵਾਧੂ ਚਾਰਜ, ਰਾਜਪਿੰਦਰ ਸਿੰਘ ਨੂੰ ਸਰਹਿੰਦ ੇ ਨਾਲ ਪਾਇਲ ਦਾ ਵਾਧੂ ਚਾਰਜ, ਵਿਕਟਰ ਸੰਧੂ ਨੂੰ ਮੰਡੀ ਗੋਬਿੰਦਗੜ੍ਹ ਤੋਂ ਜੀਰਕਪੁਰ, ਕਮਲਪ੍ਰੀਤ ਸਿੰਘ ਨੂੰ ਉੜਮੁੜ ਟਾਂਡਾ, ਤਲਵਾੜਾ ਤੇ ਮੁੱਲਾਂਪੁਰ ਦਾਖਾ ਦਾ ਵਾਧੂ ਚਾਰਜ, ਨਿਖਿਲ ਕੁਮਾਰ ਨੂੰ ਧੂਰੀ ਦੇ ਨਾਲ ਧਨੋਲਾ ਦਾ ਵਾਧੂ ਚਾਰਜ, ਚਰਨ ਸਿੰਘ ਨੂੰ ਨੰਗਲ ਤੋਂ ਮਲੇਰਕੋਟਲਾ, ਸਾਜਲ ਗੁਪਤਾ ਨੂੰ ਗੁਰੂ ਹਰਿ ਸਹਾਏ ਤੋਂ ਫ਼ਰੀਦਕੋਟ, ਸੁਨੀਲ ਸਿਆਲ ਨੂੰ ਤਲਵੰਡੀ ਭਾਈ ਦੇ ਨਾਲ ਫਰੀਦਕੋਟ ਦਾ ਵਾਧੂ ਚਾਰਜ, ਹਰਵਿੰਦਰ ਸਿੰਘ ਨੂੰ ਨਗਰ ਸੁਧਾਰ ਟਰੱਸਟ ਲੁਧਿਆਣਾ ਤੋਂ ਪਟਿਆਲਾ, ਜਤਿੰਦਰ ਕੁਮਾਰ ਨੂੰ ਫਰੀਦਕੋਟ ਤੋਂ ਗੁਰਦਾਸਪੁਰ, ਹਰਦੀਪ ਕੁਮਾਰ ਨੂੰ ਨਗਰ ਕੋਂਸਲ ਪਠਾਨਕੋਟ ਦੇ ਨਾਲ ਨਗਰ ਸੁਧਾਰ ਟਰੱਸਟ ਪਠਾਨਕੋਟ ਦਾ ਵਾਧੂ ਚਾਰਜ, ਮੀਨਲ ਬ ਸਲ ਨੂੰ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਨਾਲ ਨਗਰ ਨਿਗਮ ਬਠਿੰਡਾ ਦਾ ਵਾਧੂ ਚਾਰਜ, ਕੁਲਜਿੰਦਰ ਸਿੰਘ ਨੂੰ ਮਲੇਰ ਕੋਟਲਾ ਦੇ ਨਾਲ ਦੋਰਾਹਾ ਤੇ ਪਾਇਲ ਦਾ ਵਾਧੂ ਚਾਰਜ, ਤਰਸੇਮ ਸਿੰਘ ਨੂੰ ਮਹਿਰਾਜ ਦੇ ਨਾਲ ਕੋਟ ਈਸੇਖਾਂ ਦਾ ਵਾਧੂ ਚਾਰਜ, ਮਨਪ੍ਰੀਤ ਸਿੰਘ ਨੂੰ ਗੁਰਦੀਸਪੁਰ ਤੇ ਡੇਰਾ ਬਾਬਾ ਨਾਨਕ ਦੇ ਨਾਲ ਧਾਰੀਵਾਲ ਦਾ ਵਾਧੂ ਚਾਰਜ, ਗੁਰਜੰਟ ਸਿੰਘ ਨੂੰ ਸੰਗਤ ਤੇ ਕੋਟ ਫੱਤਾ ਦੇ ਨਾਲ ਮਹਿਰਾਜ ਦਾ ਵਾਧੂ ਚਾਰਜ, ਗੁਰਬਖਸ਼ੀਸ਼ ਸਿੰਘ ਨੂੰ ਕੋਟ ਫੱਤਾ ਤੇ ਸੰਗਤ ਦਾ ਵਾਧੂ ਚਾਰਜ, ਰਾਜੀਵ ਨੂੰ ਜ਼ੀਰਕਪੁਰ ਤੋਂ ਗੋਬਿੰਦਗੜ੍ਹ, ਨਵਦੀਪ ਗਰੋਵਰ ਨੂੰ ਮੁਕਤਸਰ ਤੋਂ ਖੰਨਾ, ਤਾਰਾ ਚੰਦ ਨੂੰ ਪਾਤੜਾਂ ਤੋਂ ਡੇਰਾ ਬੱਸੀ, ਜਸਬੀਰ ਸਿੰਘ ਨੂੰ ਗੁਰਦਾਸਪੁਰ ਦੇ ਨਾਲ ਏ.ਐਮ.ਈ ਦਾ ਵਾਧੂ ਚਾਰਜ, ਹੀਰਾ ਸਿੰਘ ਨੂੰ ਪਠਾਨਕੋਟ ਤਾ ਅੰਮਿ੍ਤਸਰ ਲਗਾਇਆ ਗਿਆ ਹੈ | ਸੈਨੇਟਰੀ ਇੰਸਪੈਕਟਰ ਰਘਵੀਰ ਸਿੰਘ ਨੂੰ ਖੰਨਾ ਤੋਂ ਗੋਬਿੰਦਗੜ੍ਹ, ਬਲਵਿੰਦਰ ਸਿੰਘ ਨਗਰ ਕੌਂਸਲ ਕੀਰਤਪੁਰ ਸਾਹਿਬ ਦੇ ਨਾਲ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਵਾਧੂ ਚਾਰਜ, ਪਰਮਜੀਤ ਸਿੰਘ ਬਰਾੜ ਨੂੰ ਮੁਕਤਸਰ ਸਾਹਿਬ ਤੋਂ ਗਿੰਦੜਬਾਹਾ, ਸੁਮਨ ਕੁਮਾਰ ਨੂੰ ਬਠਿੰਡਾ ਤੋਂ ਮੋਗਾ, ਮਦਨ ਲਾਲ ਨੂੰ ਕੁਰਾਲੀ ਤੋਂ ਨੰਗਲ, ਦਰਸ਼ਨ ਕੁਮਾਰ ਨੂੰ ਕੀਰਤਪੁਰ ਸਾਹਿਬ ਦੇ ਨਾਲ ਕੁਰਾਲੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਡਰਾਫ਼ਟਸਮੈਨ ਸਤੀਸ਼ ਮਨਹੋਤਰਾ ਨੂੰ ਲੁਧਿਆਣਾ ਤੋਂ ਜਲੰਧਰ, ਬਲਕਰਨ ਸਿੰਘ ਨੂੰ ਮੋਗਾ ਤੋਂ ਲੁਧਿਆਣਾ, ਸਵਿੰਦਰਪਾਲ ਕੌਰ ਨੂੰ ਲੁਧਿਆਣਾ ਤੋਂ ਪਟਿਆਲਾ ਲਗਾਇਆ ਗਿਆ ਹੈ | ਕਾਨੂੰਨੀ ਸਲਾਹਕਾਰ ਇੰਦਰਜੀਤ ਕੌਰ ਨੂੰ ਲੁਧਿਆਣਾ ਤੋਂ ਪਟਿਆਲਾ, ਬਿਲਡਿੰਗ ਇੰਸਪੈਕਟਰ ਸੁਖਵਿੰਦਰ ਕੁਮਾਰ ਨੂੰ ਜਲੰਧਰ ਤੋਂ ਅੰਮਿ੍ਤਸਰ, ਸਰਬਜੀਤ ਸਿੰਘ ਨੂੰ ਜਲੰਧਰ ਤੋਂ ਅੰਮਿ੍ਤਸਰ, ਇੰਸਪੈਕਰ ਹਰਜੀਤ ਸਿੰਘ ਨੂੰ ਆਨੰਦਪੁਰ ਸਾਹਿਬ ਤੋਂ ਨੰਗਲ, ਫ਼ਾਇਰ ਅਫ਼ਸਰ ਜਰਨੈਲ ਸਿੰਘ ਨੂੰ ਫ਼ਾਜ਼ਿਲਕਾ ਤੋਂ ਮਲੋਟ, ਬਲਜੀਤ ਸਿੰਘ ਨੂੰ ਮਲੋਟ ਤੋਂ ਫ਼ਾਜ਼ਿਲਕਾ, ਦੀਦਾਰ ਸਿੰਘ ਨੂੰ ਜਲੰਧਰ ਤੋਂ ਪਠਾਨਕੋਟ, ਸੁਰਿੰਦਰ ਕੁਮਾਰ ਨੂੰ ਫ਼ਗਵਾੜਾ ਦੇ ਨਾਲ ਏ.ਡੀ.ਐਫ਼.ਓ ਦਾ ਵਾਧੂ ਚਾਰਜ, ਅੰਮਿ੍ਤਪਾਲ ਸਿੰਘ ਨੂੰ ਖੰਨਾ ਤੋਂ ਡੇਰਾ ਬੱਸੀ, ਫ਼ਾਇਰਮੈਨ ਅਖਿਲੇਸ਼ ਨਰਾਇਣ ਨੂੰ ਕਪੂਰਥਲਾ ਤੋਂ ਦਸੂਹਾ, ਸੀਨੀਅਰ ਸਹਾਇਕ ਰਾਜੇਸ਼ ਕੁਮਾਰ ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਨਾਲ ਪਠਾਨਕੋਟ ਦੇ ਵਾਧੂ ਚਾਰਜ, ਕਲਰਕ ਉਂਕਾਰ ਸਿੰਘ ਨੂੰ ਨਗਰ ਪੰਚਾਇਤ ਰਈਆ ਤੋਂ ਦਫ਼ਤਰ ਡਿਪਟੀ ਡਾਇਰੈਕਟਰ ਅੰਮਿ੍ਤਸਰ ਅਤੇ ਸੁਖਵਿੰਦਰ ਸਿੰਘ ਨੂੰ ਨਗਰ ਸੁਧਾਰ ਟਰੱਸਟ ਰੂਪਨਗਰ ਤੋਂ ਮੁੱਖ ਦਫ਼ਤਰ ਚੰਡੀਗੜ੍ਹ ਲਗਾਇਆ ਗਿਆ ਹੈ |




ਖ਼ਬਰ ਸ਼ੇਅਰ ਕਰੋ

 

ਦੋ ਕਾਰ ਸਵਾਰ ਨੌਜਵਾਨਾਂ ਪਾਸੋਂ ਹੈਰੋਇਨ ਬਰਾਮਦ

ਕਪੂਰਥਲਾ, 11 ਮਈ (ਸਡਾਨਾ)-ਨਾਰਕੋਟਿਕ ਸੈੱਲ ਵਲੋਂ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਗਸ਼ਤ ਦੌਰਾਨ ਕਾਂਜਲੀ ਟੀ. ਪੁਆਇੰਟ ਨੇੜੇ ਭੀਲਾ ਦੀ ਤਰਫ਼ੋਂ ਆਉਂਦੀ ਮਾਰੂਤੀ ਕਾਰ ਨੂੰ ...

ਪੂਰੀ ਖ਼ਬਰ »

ਵੈਕਸੀਨੇਸ਼ਨ ਕੇਂਦਰ ਦੇ ਬਾਹਰ ਲੋਕ ਸਮਾਜਿਕ ਦੂਰੀ ਦੀ ਨਹੀਂ ਕਰ ਰਹੇ ਪਾਲਣਾ

ਕਪੂਰਥਲਾ, 11 ਮਈ (ਸਡਾਨਾ)-ਇਕ ਪਾਸੇ ਸਿਹਤ ਵਿਭਾਗ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਨਿਰੰਤਰ ਹਦਾਇਤਾਂ ਕੀਤੀਆਂ ਜਾਂਦੀਆਂ ਹਨ, ਉੱਥੇ ਆਪਣੀ ਬੇਸਮਝੀ ਕਾਰਨ ਲੋਕ ਖ਼ੁਦ ਬਿਮਾਰੀ ਨੂੰ ਸੱਦਾ ਦੇ ਰਹੇ ਹਨ | ਬਾਜ਼ਾਰਾਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਵਿਚ ਲਗਾਈ ਗਈ ਕੈਂਪ ਕੋਰਟ ਵਿਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਲੋਂ 6 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਮਹੇਸ਼ ਕੁਮਾਰ ਵਲੋਂ ਅੱਜ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਕੈਂਪ ਕੋਰਟ ਲਗਾਈ ਗਈ | ਜਿਸ ਵਿਚ 6 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ...

ਪੂਰੀ ਖ਼ਬਰ »

ਗੋਰਾ ਗਿੱਲ ਨੇ ਬੋਪਾਰਾਏ ਵਿਚ ਸਮਾਰਟ ਕਾਰਡ ਵੰਡੇ

ਭੁਲੱਥ, 11 ਮਈ (ਸੁਖਜਿੰਦਰ ਸਿੰਘ ਮੁਲਤਾਨੀ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚੱਲ ਰਹੀ ਰਾਸ਼ਨ ਸਕੀਮ ਤਹਿਤ ਅੱਜ ਪਿੰਡ ਬੋਪਾਰਾਏ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਵਲੋਂ ਸਮਾਰਟ ਰਾਸ਼ਨ ਕਾਰਡ ਵੰਡੇ ਤੇ ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਆਖ਼ਰੀ ਦਮ ਤੱਕ ਕਿਸਾਨ ਦਿੱਲੀ ਦੀਆਂ ਬਰੰੂਹਾਂ 'ਤੇ ਡਟੇ ਰਹਿਣਗੇ-ਥਿੰਦ, ਮੋਮੀ, ਸੰਧਾ

ਸੁਲਤਾਨਪੁਰ ਲੋਧੀ, 11 ਮਈ (ਥਿੰਦ)-ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਕੀਤਾ ਜਾਵੇਗਾ | ਮੋਦੀ ਸਰਕਾਰ ਦੀ ਅੜੀ ਤੋੜ ਕੇ ਹੀ ਕਿਸਾਨ ਵਾਪਸ ਘਰਾਂ ਨੂੰ ਮੁੜਨਗੇ | ਮੋਦੀ ਸਰਕਾਰ ਨੂੰ ਪੱਛਮੀ ਬੰਗਾਲ ਤੇ ਹੋਰ ਸੂਬਿਆਂ ਵਿਚ ਮਿਲ਼ੀ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਬਲੱਡ ਬੈਂਕ ਵਲੋਂ ਪੰਜ ਮਾਵਾਂ ਦਾ ਕੀਤਾ ਸਨਮਾਨ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)-ਕੋਵਿਡ-19 ਕੋਰੋਨਾ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸੰਖੇਪ ...

ਪੂਰੀ ਖ਼ਬਰ »

ਸ੍ਰੀ ਬ੍ਰਹਮਕੁੰਡ ਮੰਦਰ ਵਲੋਂ ਐਂਬੂਲੈਂਸ ਦੀ ਸੇਵਾ ਸ਼ੁਰੂ

ਕਪੂਰਥਲਾ, 11 ਮਈ (ਦੀਪਕ ਬਜਾਜ)-ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜ ਸੇਵਾ ਵਿਚ ਸ੍ਰੀ ਬ੍ਰਹਮਕੁੰਡ ਮੰਦਿਰ ਵਲੋਂ ਭਾਗੀਦਾਰੀ ਨਿਭਾਉਣਾ ਸ਼ਲਾਘਾਯੋਗ ਕੰਮ ਹੈ | ਇਹ ਪ੍ਰਗਟਾਵਾ ਐਸ.ਐਮ.ਓ. ਡਾ: ਸੰਦੀਪ ਧਵਨ ਨੇ ਮੰਦਿਰ ਵਲੋਂ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਨੂੰ ਹਰੀ ...

ਪੂਰੀ ਖ਼ਬਰ »

ਨਡਾਲਾ 'ਚ ਕੋਰੋਨਾ ਵੈਕਸੀਨ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ

ਨਡਾਲਾ, 11 ਮਈ (ਮਾਨ)-ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ ਜਿਸਦੇ ਚੱਲਦਿਆਂ ਇਸ ਦੀ ਰੋਕਥਾਮ ਲਈ 45 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਲਈ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ, ਇਸ ਮਕਸਦ ਨਾਲ ਨਡਾਲਾ ਸਬ-ਸੈਂਟਰ 'ਚ ਹਰ ਰੋਜ਼ 45 ਸਾਲ ਤੋਂ ਵੱਧ ਉਮਰ ਦੇ ...

ਪੂਰੀ ਖ਼ਬਰ »

ਸਰਕਾਰ ਨਿੱਜੀ ਹਸਪਤਾਲਾਂ ਨੂੰ ਵੀ ਕੋਵਿਡ ਵੈਕਸੀਨ ਮੁਹੱਈਆ ਕਰਵਾਏ-ਡਾ: ਥਿੰਦ

ਕਪੂਰਥਲਾ, 11 ਮਈ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਪ੍ਰਧਾਨ ਡਾ: ਜਸਵੰਤ ਸਿੰਘ ਥਿੰਦ ਨੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ, ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਇੰਡੀਅਨ ਮੈਡੀਕਲ ...

ਪੂਰੀ ਖ਼ਬਰ »

ਮਾਨਵਤਾ ਦੀ ਸੇਵਾ ਹੀ ਲਾਇਨਜ਼ ਕਲੱਬ ਦਾ ਮੁੱਖ ਉਦੇਸ਼-ਲਖਵਿੰਦਰ ਸਿੰਘ

ਸੁਲਤਾਨਪੁਰ ਲੋਧੀ, 11 ਮਈ (ਨਰੇਸ਼ ਹੈਪੀ, ਥਿੰਦ)-ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੀ 6ਵੀਂ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ਬੀਤੇ ਦਿਨੀਂ ਪ੍ਰਧਾਨ ਲਾਇਨ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ...

ਪੂਰੀ ਖ਼ਬਰ »

ਪਟਵਾਰੀ ਤੇ ਕਾਨੂੰਨਗੋ 12 ਤੇ 13 ਮਈ ਨੂੰ ਰੋਸ ਵਜੋਂ ਸਮੂਹਿਕ ਛੁੱਟੀ 'ਤੇ ਜਾਣਗੇ

ਕਪੂਰਥਲਾ, 11 ਮਈ (ਵਿ.ਪ੍ਰ.)-ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਤਹਿਸੀਲ ਕਪੂਰਥਲਾ ਇਕਾਈ ਤੇ ਕਾਨੂੰਨਗੋ ਐਸੋਸੀਏਸ਼ਨ ਦੀ ਕਪੂਰਥਲਾ ਇਕਾਈ ਦਾ ਇਕ ਵਫ਼ਦ ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੂੰ ਮਿਲਿਆ | ਵਫ਼ਦ ਨੇ ਤਹਿਸੀਲਦਾਰ ਕਪੂਰਥਲਾ ਨੂੰ ਇਕ ਮੰਗ ਪੱਤਰ ਦੇ ਕੇ ...

ਪੂਰੀ ਖ਼ਬਰ »

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘਟਾਵੇ-ਬਲਜਿੰਦਰ ਯੂ.ਕੇ

ਸੁਲਤਾਨਪੁਰ ਲੋਧੀ, 11 ਮਈ (ਥਿੰਦ, ਹੈਪੀ)-ਦੇਸ਼ ਭਰ ਵਿਚ ਦਿਨੋਂ-ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਬੇਹਿਸਾਬ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ | ਇਸਦੀ ਸਿੱਧੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ | ਇਹ ਪ੍ਰਗਟਾਵਾ ਕਰਦਿਆਂ ਇੰਡੀਅਨ ਓਵਰਸੀਜ਼ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜੀਏਟ ਸਕੂਲ 'ਚ ਸਪੋਕਨ ਇੰਗਲਿਸ਼ ਤੇ ਪ੍ਰਸਨੈਲਿਟੀ ਡਿਵੈਲਪਮੈਂਟ ਦੀਆਂ ਮੁਫ਼ਤ ਕਲਾਸਾਂ ਦੀ ਸ਼ੁਰੂਆਤ

ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਸ਼ੁਰੂ ਕੀਤੇ ਗਏ ਲਾਇਲਪੁਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲ 11ਵੀਂ ਵਿਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਲਈ ਸਪੋਕਨ ਇੰਗਲਿਸ਼ ਤੇ ਪ੍ਰਸੈਨੇਲਟੀ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਦੇ ਸੁਚਾਰੂ ਇਲਾਜ ਲਈ ਅਵੀ ਰਾਜਪੂਤ ਨੇ ਦਿੱਤਾ ਸਿਵਲ ਸਰਜਨ ਨੂੰ ਮੰਗ ਪੱਤਰ

ਕਪੂਰਥਲਾ, 11 ਮਈ (ਸਡਾਨਾ)-ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਸੀਨੀਅਰ ਆਗੂ ਅਵੀ ਰਾਜਪੂਤ ਵਲੋਂ ਕੋਰੋਨਾ ਕਾਲ ਦੌਰਾਨ ਸਿਹਤ ਸੇਵਾਵਾਂ ਦੇ ਮਾੜੇ ਹਾਲਾਤ ਸੁਧਾਰਨ ਲਈ ਅੱਜ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰੀ ...

ਪੂਰੀ ਖ਼ਬਰ »

ਗੁਰਦੁਆਰਾ ਅਰਬਨ ਅਸਟੇਟ ਫਗਵਾੜਾ ਵਿਖੇ ਲੋੜਵੰਦਾਂ ਨੂੰ ਮਿਲੇਗੀ ਆਕਸੀਜਨ-ਲਵਲੀ ਵਾਲੀਆ

ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਵਿਖੇ ਸ਼ਿਵ ਮੰਦਿਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਗਈ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ...

ਪੂਰੀ ਖ਼ਬਰ »

ਸਤਨਾਮਪੁਰਾ ਪੁਲਿਸ ਨੂੰ ਵੰਡੇ ਮਾਸਕ ਤੇ ਸੈਨੀਟਾਈਜ਼ਰ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)-ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਵਲੋਂ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਸਤਨਾਮਪੁਰਾ ਥਾਣਾ ਵਿਖੇ ਪੁਲਿਸ ਮੁਲਾਜ਼ਮਾਂ ਨੂੰ ਕੋਵਿਡ-19 ਕੋਰੋਨਾ ਵਾਇਰਸ ਤੋਂ ਬਚਾਅ ਲਈ ਫੇਸ ਮਾਸਕ ਅਤੇ ...

ਪੂਰੀ ਖ਼ਬਰ »

ਪਿੰਡ ਰਾਮਪੁਰ ਸੁੰਨੜਾ ਵਿਖੇ ਲਗਾਇਆ ਕੋਵਿਡ ਵੈਕਸੀਨ ਕੈਂਪ

ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ)–ਸਿਹਤ ਵਿਭਾਗ ਵਲੋਂ ਮਿਸ਼ਨ ਫ਼ਤਿਹ ਤਹਿਤ ਸੀ.ਐੱਚ.ਸੀ. ਪਾਂਸ਼ਟਾ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਰੂਰਲ ਡਿਸਪੈਂਸਰੀ ਪਿੰਡ ਰਾਮਪੁਰ ਸੁੰਨੜਾ ਵਿਖੇ ਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾ ਸਦਕਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਖੜਕ ਸਿੰਘ ਦੀ ਯਾਦ ਵਿਚ ਬਰਸੀ ਸਮਾਗਮ

ਸੁਲਤਾਨਪੁਰ ਲੋਧੀ, 11 ਮਈ (ਥਿੰਦ, ਹੈਪੀ)-ਸੱਚਖੰਡ ਵਾਸੀ ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਖੜਕ ਸਿੰਘ ਦੀ ਬਰਸੀ ਜੋੜ ਮੇਲਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਨਿਵਾਸੀ ...

ਪੂਰੀ ਖ਼ਬਰ »

ਸ਼ਹਿਰ ਵਿਚ ਜਲਦ ਹੀ ਲਗਾਏ ਜਾਣਗੇ 1 ਹਜ਼ਾਰ ਨਿੰਮ ਤੇ 100 ਪਿੱਪਲ ਦੇ ਬੂਟੇ

ਕਪੂਰਥਲਾ, 11 ਮਈ (ਦੀਪਕ ਬਜਾਜ)-ਵਿਸ਼ਵ ਵਿਚ ਗਲੋਬਲ ਵਾਰਮਿੰਗ ਇਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸੇ ਕਾਰਨ ਹੀ ਕਈ ਗੰਭੀਰ ਬਿਮਾਰੀਆਂ ਮਨੁੱਖੀ ਜੀਵਨ ਵਿਚ ਮੌਤ ਲੈ ਕੇ ਆ ਰਹੀਆਂ ਹਨ | ਇਹ ਪ੍ਰਗਟਾਵਾ ਸਥਾਨਕ ਸਨਾਤਨ ਧਰਮ ਸਭਾ ਵਿਖੇ ਆਰ.ਐਸ.ਐਸ. ਆਗੂ ਸੁਭਾਸ਼ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX