ਤਾਜਾ ਖ਼ਬਰਾਂ


ਕਿਸਾਨਾਂ ਨੇ ਜਲੰਧਰ ਹਾਈਵੇਅ ਬੰਦ ਕਰ ਕੇ ਗੋਲਡਨ ਗੇਟ 'ਤੇ ਲਾਇਆ ਧਰਨਾ
. . .  1 minute ago
ਸੁਲਤਾਨਵਿੰਡ, 27 ਸਤੰਬਰ (ਗੁਰਨਾਮ ਸਿੰਘ ਬੁੱਟਰ ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਅੱਜ ਪੰਜਾਬ ਬੰਦ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ...
ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ
. . .  4 minutes ago
ਚੰਡੀਗੜ੍ਹ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ...
ਸ਼ਾਹਕੋਟ ਅਤੇ ਮਲਸੀਆਂ 'ਚ ਭਾਰਤ ਬੰਦ ਦਾ ਖਾਸਾ ਅਸਰ, ਬਾਜ਼ਾਰ ਬੰਦ, ਮੈਡੀਕਲ ਸੇਵਾਵਾਂ ਚਾਲੂ
. . .  5 minutes ago
ਸ਼ਾਹਕੋਟ, ਮਲਸੀਆਂ, 27 ਸਤੰਬਰ (ਏ.ਐੱਸ. ਸਚਦੇਵਾ, ਸੁਖਦੀਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਮਹਿਤਪੁਰ ਵਿਖੇ ਜਗਰਾਉਂ ਰੋਡ ਕੀਤਾ ਜਾਮ
. . .  9 minutes ago
ਮਹਿਤਪੁਰ, 27ਸਤੰਬਰ(ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਸਵਾਗਤ ਤੇ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ...
ਓਠੀਆਂ ਕਸਬਾ ਪੂਰਨ ਤੌਰ 'ਤੇ ਬੰਦ
. . .  12 minutes ago
ਓਠੀਆਂ 27 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਬੰਦ ਦੇ ਦਿੱਤੇ ਗਏ ਸੱਦੇ 'ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ...
ਕੇਰਲਾ 'ਚ ਵੀ ਪੂਰਨ ਬੰਦ
. . .  14 minutes ago
ਕੋਚੀ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਰਲਾ 'ਚ ਠੱਪ ਕਰ ਦਿੱਤਾ ਗਿਆ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਾਨਸਾ ਜ਼ਿਲ੍ਹਾ ਪੂਰਨ ਤੌਰ 'ਤੇ ਬੰਦ
. . .  18 minutes ago
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ...
ਮੰਡੀ ਅਰਨੀਵਾਲਾ 'ਚ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ
. . .  23 minutes ago
ਭਾਰਤ ਬੰਦ ਦੌਰਾਨ ਕਿਸਾਨਾਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਟੈਂਟ ਲਗਾ ਕੇ ਕੀਤੀ ਸੜਕ ਜਾਮ
. . .  31 minutes ago
ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  32 minutes ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  33 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  43 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  38 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  50 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  46 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  58 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  1 minute ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  about 1 hour ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  about 1 hour ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  about 1 hour ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  about 1 hour ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  about 1 hour ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲੇ੍ਹ ਦੇ ਸਰਕਾਰੀ ਸਕੂਲਾਂ 'ਚ ਪਿਛਲੇ ਸਾਲ ਨਾਲੋਂ 9.71 ਫ਼ੀਸਦੀ ਦਾਖ਼ਲਾ ਵਧਿਆ-ਜਗਜੀਤ ਸਿੰਘ ਡੀ.ਈ.ਓ.

ਪੋਜੇਵਾਲ ਸਰਾਂ, 16 ਮਈ(ਨਵਾਂਗਰਾਈਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦਾ ਕੋਰੋਨਾ ਬਿਮਾਰੀ ਦੇ ਚੱਲਦੇ ਹੋਏ ਵੀ ਇਸ ਸ਼ਾਲ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ | ਇਸ ਚਾਲੂ ਸੈਸ਼ਨ ਦੌਰਾਨ ਅੱਜ ਤੱਕ ਜ਼ਿਲੇ੍ਹ ਦੇ ਪ੍ਰਾਇਮਰੀ/ਮਿਡਲ/ਹਾਈ ...

ਪੂਰੀ ਖ਼ਬਰ »

ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ-ਡਾ: ਸੂਰੀ

ਭੱਦੀ, 16 ਮਈ (ਨਰੇਸ਼ ਧੌਲ)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜੋ ਆਏ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ ਤੋਂ ਬਚਾਅ ਹਿਤ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੀਆਂ ਹਦਾਇਤਾਂ ਮਾਸਕ ਪਹਿਨਣਾ, ਸਮਾਜਿਕ ਦੂਰੀ, ਵਾਰ-ਵਾਰ ਹੱਥਾ ਧੋਣਾ ਜਾਂ ...

ਪੂਰੀ ਖ਼ਬਰ »

ਮੋਟਰਾਂ 'ਤੇ ਦਿਨੇ ਬਿਜਲੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

ਸਮੁੰਦੜਾ, 16 ਮਈ (ਤੀਰਥ ਸਿੰਘ ਰੱਕੜ)-ਸਮੁੰਦੜਾ ਨੇੜਲੇ ਪਿੰਡ ਸਿੰਬਲੀ, ਅਲੀਪੁਰ, ਡੋਗਰਪੁਰ, ਬਸਿਆਲਾ, ਬਕਾਪੁਰ ਗੁਰੂ, ਰਸੂਲਪੁਰ, ਚੂਹੜਪੁਰ, ਬਘੌਰਾਂ ਆਦਿ ਵਿਖੇ ਦਿਨ ਵੇਲੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ...

ਪੂਰੀ ਖ਼ਬਰ »

ਜ਼ਮੀਨੀ ਝਗੜੇ ਨੂੰ ਲੈ ਕੇ ਜਾਡਲੀ ਵਿਖੇ ਚੱਲੀ ਗੋਲੀ

ਜਾਡਲਾ, 16 ਮਈ (ਬੱਲੀ)-ਅੱਜ ਸ਼ਾਮ ਲਾਗਲੇ ਪਿੰਡ ਜਾਡਲੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਚੱਲਣ ਦੀ ਖਬਰ ਹੈ | ਪਤਾ ਲੱਗਾ ਹੈ ਕਿ ਸੁਖਵਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਹਾਲ ਵਾਸੀ ਰੁੜਕੀ ਮੁਗਲਾਂ ਨਾਮੀ ਵਿਆਕਤੀ ਨੇ ਆਪਣੇ ਚਚੇਰੇ ਭਰਾ ਬਲਵੀਰ ਸਿੰਘ ਅਤੇ ਉਸ ਦੇ ...

ਪੂਰੀ ਖ਼ਬਰ »

ਧੂੰਏਾ ਕਾਰਨ ਕਾਰ ਅਤੇ ਸਕੂਟਰ ਦੇ ਹਾਦਸੇ 'ਚ ਮਾਂ-ਪੁੱਤਰ ਜ਼ਖ਼ਮੀ

ਮੁਕੰਦਪੁਰ, 16 ਮਈ (ਦੇਸ ਰਾਜ ਬੰਗਾ)-ਕਸਬਾ ਮੁਕੰਦਪੁਰ ਤੋਂ 2 ਕਿਲੋਮੀਟਰ ਦੂਰੀ 'ਤੇ ਪਿੰਡ ਸ਼ੁਕਾਰਾਂ ਲਾਗੇ ਮੁਕੰਦਪੁਰ-ਚੱਕਦਾਨਾ ਸੜਕ 'ਤੇ ਸਵਿਫਟ ਕਾਰ ਅਤੇ ਸਕੂਟਰ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿਚ ਸਕੂਟਰ ਸਵਾਰ ਮਾਂ- ਪੁੱਤਰ ਦੇ ਜਖ਼ਮੀ ਹੋਣ ਦਾ ਸਮਾਚਾਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 103 ਨਵੇਂ ਮਾਮਲੇ, 2 ਮੌਤਾਂ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 103 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਜਦ ਕਿ 44 ਸਾਲਾ ਔਰਤ ਅਤੇ 69 ਸਾਲਾ ਪੁਰਸ਼ ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਜੇਰੇ ਇਲਾਜ ਸਨ ਦੀ ਅੱਜ ਕੋਰੋਨਾ ਕਾਰਨ ਮੌਤ ਹੋ ਗਈ | ...

ਪੂਰੀ ਖ਼ਬਰ »

ਤੰਦਰੁਸਤ ਹੋ ਚੁੱਕੇ ਮਰੀਜ਼ ਨੇੜਲੇ ਸਿਹਤ ਕੇਂਦਰਾਂ 'ਚ ਜਮ੍ਹਾਂ ਕਰਵਾਉਣ 'ਪਲਸ ਆਕਸੀਮੀਟਰ' - ਡਾ: ਕੁਲਵਿੰਦਰ ਮਾਨ

ਬਲਾਚੌਰ, 16 ਮਈ (ਸ਼ਾਮ ਸੁੰਦਰ ਮੀਲੂ)-ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਕੋਵਿਡ-19 ਪਾਜੀਟਿਵ ਮਰੀਜ਼ਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ | ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤ ਚੁੱਕੇ ਕੋਰੋਨਾ ਮਰੀਜ਼ਾਂ ਕੋਲੋਂ ...

ਪੂਰੀ ਖ਼ਬਰ »

ਜਿੱਤ ਦਾ ਝੰਡਾ ਝੁਲਾ ਕੇ ਹੀ ਦਿੱਲੀਓਾ ਪਰਤਾਂਗੇ-ਕਿਸਾਨ ਆਗੂ

ਨਵਾਂਸ਼ਹਿਰ/ਉਸਮਾਨਪੁਰ, 16 ਮਈ (ਹਰਵਿੰਦਰ ਸਿੰਘ, ਸੰਦੀਪ ਮਝੂਰ)-ਕਿਸਾਨ ਜਿੱਤ ਦਾ ਝੰਡਾ ਝੁਲਾਕੇ ਦਿੱਲੀਓਾ ਪਰਤਣਗੇ | ਇਹ ਵਿਚਾਰ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਇਲਾਕਾ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ...

ਪੂਰੀ ਖ਼ਬਰ »

ਮਿਉਂਸੀਪਲ ਕਾਮਿਆਂ ਦੀ ਹੜਤਾਲ ਦੇ ਚਲਦਿਆਂ ਸ਼ਹਿਰ 'ਚ ਲੱਗਣ ਲੱਗੇ ਕੂੜੇ ਦੇ ਢੇਰ

ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਮਿਉਂਸੀਪਲ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ ਪਰ ਦੂਸਰੇ ਪਾਸੇ ਸਰਕਾਰ ਦੀ ਚੁੱਪੀ ਕਾਰਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣੇ ਸ਼ੁਰੂ ਹੋ ਗਏ ...

ਪੂਰੀ ਖ਼ਬਰ »

ਹਫ਼ਤਾਵਾਰੀ ਤਾਲਾਬੰਦੀ ਦੌਰਾਨ ਮੁਕੰਮਲ ਬੰਦ ਰਿਹਾ ਨਵਾਂਸ਼ਹਿਰ, ਬਾਜ਼ਾਰਾਂ 'ਚ ਛਾਇਆ ਰਿਹਾ ਸੰਨਾਟਾ

ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਬਰੇਕਾਂ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਸੂਬੇ 'ਚ ਹਫ਼ਤਾਵਾਰੀ ਤਾਲਾ ਬੰਦੀ ਕੀਤੀ ਹੋਈ ਹੈ ਜਿਸ ਦੇ ਚੱਲਦਿਆਂ ਅੱਜ ਨਵਾਂਸ਼ਹਿਰ ਦੇ ਬਾਜ਼ਾਰ ਬੰਦ ਰਹੇ ਅਤੇ ਸੰਨਾਟਾ ਛਾਇਆ ਰਿਹਾ ਹੈ | ...

ਪੂਰੀ ਖ਼ਬਰ »

ਬਾਬਾ ਹਰਦੇਵ ਸਿੰਘ ਦੀ ਯਾਦ 'ਚ ਖ਼ੂਨਦਾਨ ਕੈਂਪ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਖ਼ੂਨਦਾਨ ਭਵਨ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ 'ਸੰਤ ਨਿਰੰਕਾਰੀ ਮਿਸ਼ਨ ਬਰਾਂਚ ਨਵਾਂਸ਼ਹਿਰ' ਵਲੋਂ ਬੀ.ਡੀ.ਸੀ ਬਲੱਡ ਸਾੈਟਰ ਵਿਖੇ ਬਾਬਾ ਹਰਦੇਵ ਸਿੰਘ ਦੀ ਯਾਦ ਨੂੰ ਸਮਰਪਿਤ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਆਦੇਸ਼ਾਂ ...

ਪੂਰੀ ਖ਼ਬਰ »

ਮੰਗੂਪੁਰ ਨੇ ਸ੍ਰੀ ਬ੍ਰਹਮ ਸਰੋਵਰ ਧਾਮ ਮਾਲੇਵਾਲ ਕੰਢੀ ਵਿਖੇ ਹੈਰੀਟੇਜ ਸਰੋਵਰ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਪੋਜੇਵਾਲ ਸਰਾਂ, 16 ਮਈ (ਰਮਨ ਭਾਟੀਆ)- ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਤੇ ਕਾਂਗਰਸੀ ਆਗੂ ਅਜੇ ਕੁਮਾਰ ਮੰਗੂਪੁਰ ਵਲੋਂ ਸ੍ਰੀ ਬ੍ਰਹਮ ਸਰੋਵਰ ਧਾਮ ਆਸ਼ਰਮ ਮਾਲੇਵਾਲ ਕੰਢੀ ਵਿਖੇ ਸਤਿਗੁਰ ਭੂਰੀਵਾਲਿਆਂ ਦੀ ਚਰਨ ਛੋਹ ਧਰਤੀ ਤੇ ...

ਪੂਰੀ ਖ਼ਬਰ »

ਰੁੱਖਾਂ ਦਾ ਉਜਾੜਾ ਹੀ ਮਨੁੱਖੀ ਹੋਂਦ ਲਈ ਵੱਡਾ ਖ਼ਤਰਾ-ਸੰਧੂ, ਘੁੰਮਣ

ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ)-ਕਿਸਾਨ ਆਗੂ ਤੇ ਵਾਤਾਵਰਨ ਪ੍ਰੇਮੀ ਸ. ਨਿਰਮਲ ਸਿੰਘ ਸੰਧੂ ਸੰਧਵਾਂ ਤੇ ਉੱਘੇ ਸਮਾਜ ਸੇਵਕ ਮੈਨੇਜਰ ਸ. ਦਲਜੀਤ ਸਿੰਘ ਘੁੰਮਣ ਨੇ ਮੌਜੂਦਾ ਸਮੇਂ ਦੌਰਾਨ ਵਾਤਵਰਨ 'ਚ ਆਕਸੀਜਨ ਦਾ ਪੱਧਰ ਘੱਟਣ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਕਰੋ-ਬਲਵੰਤ ਰਾਮ

ਔੜ, 16 ਮਈ (ਜਰਨੈਲ ਸਿੰਘ ਖ਼ੁਰਦ)-ਮਿੰਨੀ ਪੀ.ਐਚ.ਸੀ.ਔੜ ਵਿਖੇ ਭਾਰਤ ਸਰਕਾਰ ਵਲੋਂ ਸਾਲ 2021 ਦਾ ਥੀਮ ਡੇਂਗੂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਕਰੋ ਜੋ ਦਿੱਤਾ ਗਿਆ ਹੈ ਦੀ ਪਾਲਣਾ ਕਰਦੇ ਹੋਏ ਡਾ: ਅਮਨਦੀਪ ਕੌਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਡੇਂਗੂ ਸਬੰਧੀ ਜਾਗਰੂਕਤਾ ...

ਪੂਰੀ ਖ਼ਬਰ »

ਕੁਲਾਰ ਪਿੰਡ ਤੋਂ ਬਹੁਗਿਣਤੀ ਪਰਿਵਾਰਾਂ ਨੇ ਵਿਧਾਇਕ ਮੰਗੂਪੁਰ ਦੀ ਹਾਜ਼ਰੀ 'ਚ ਫੜਿਆ ਕਾਂਗਰਸ ਦਾ ਪੱਲਾ

ਬਲਾਚੌਰ, 16 ਮਈ (ਸ਼ਾਮ ਸੁੰਦਰ ਮੀਲੂ)-ਸਥਾਨਕ ਹਲਕੇ ਤੋਂ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀਆਂ ਸਰਵਪੱਖੀ ਵਿਕਾਸ ਨੀਤੀਆਂ, ਹਰ ਵਰਗ ਦੇ ਵਿਅਕਤੀ ਨੂੰ ਵਿਧਾਇਕ ਦਫ਼ਤਰ ਬਲਾਚੌਰ ਵਿਖੇ ਮਿਲ ਰਹੇ ਮਾਣ ਸਤਿਕਾਰ ਨੂੰ ਦੇਖਦਿਆਂ ਅੱਜ ਹਲਕਾ ਬਲਾਚੌਰ ਦੇ ...

ਪੂਰੀ ਖ਼ਬਰ »

ਸਰਬਪੱਖੀ ਵਿਕਾਸ ਨੂੰ ਤਰਸ ਰਿਹਾ ਸੜੋਆ ਬਲਾਕ ਦਾ ਪਿੰਡ ਘਮੌਰ

ਦੀਦਾਰ ਸਿੰਘ ਬਲਾਚੌਰੀਆ 94176-48151 ਬਲਾਚੌਰ: ਬਲਾਚੌਰ ਤੋਂ ਗੜ੍ਹਸ਼ੰਕਰ ਨੂੰ ਜਾਂਦੀ ਸੜਕ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਘਮੌਰ ਬਲਾਚੌਰ ਤਹਿਸੀਲ ਦੇ ਸੜੋਆ ਬਲਾਕ ਦਾ ਆਖ਼ਰੀ ਪਿੰਡ ਹੈ | ਪਿੰਡ ਦੇ ਸਿਆਣੇ ਲੋਕਾਂ ਅਨੁਸਾਰ ਇਸ ਪਿੰਡ ਵਿਚ ਪਹਿਲਾਂ ...

ਪੂਰੀ ਖ਼ਬਰ »

ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਗੰਭੀਰ- ਅੰਗਦ ਸੈਣੀ

ਉੜਾਪੜ/ਲਸਾੜਾ, 16 ਮਈ (ਲਖਵੀਰ ਸਿੰਘ ਖੁਰਦ) - ਸੂਬਾ ਸਰਕਾਰ ਵਲੋਂ ਹਮੇਸ਼ਾਂ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਗੰਭੀਰ ਹੈ | ਜਿਸ ਲਈ ਸਰਕਾਰ ਵਲੋਂ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਉਣ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਹੋਈ ਚੋਣ

ਬੰਗਾ, 16 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਸਾਲ 2021 -22 ਦੀ ਟੀਮ ਦੀ ਚੋਣ ਕਰਨ ਲਈ ਸਮੂਹ ਮੈਂਬਰਾਂ ਦੀ ਇਕੱਤਰਤਾ ਹੋਈ | ਚੋਣ ਤੋਂ ਪਹਿਲਾ ਮੌਜੂਦਾ ਖ਼ਜ਼ਾਨਚੀ ਨੇ ਪਿਛਲੇ ਸਾਲ ਦੇ ਹਿਸਾਬ ਬਾਰੇ ਜਾਣਕਾਰੀ ਦਿੱਤੀ | ਮੌਜੂਦਾ ਪ੍ਰਧਾਨ ...

ਪੂਰੀ ਖ਼ਬਰ »

ਕਮਿਊਨਿਸਟ ਆਗੂ ਕਾ: ਕਪੂਰ ਸਿੰਘ ਜਾਡਲੀ ਨੂੰ ਸ਼ਰਧਾਂਜਲੀਆਂ ਭੇਟ

ਜਾਡਲਾ, 16 ਮਈ (ਬੱਲੀ)- ਜਿਹੜੇ ਸਾਥੀ ਨੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ਼ ਲੜਦਿਆਂ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਆਪਣਾ ਜੀਵਨ ਲੇਖੇ ਲਾਇਆ ਹੋਵੇ ਉਸ ਸਾਥੀ ਦਾ ਅਜਿਹੇ ਮੌਕੇ ਸਦੀਵੀ ਵਿਛੋੜਾ ਦੇ ਜਾਣਾ ਦੇਸ਼, ਸਮਾਜ, ਪਰਿਵਾਰ ਅਤੇ ਪਾਰਟੀ ਲਈ ਬਹੁਤ ਵੱਡਾ ਘਾਟਾ ...

ਪੂਰੀ ਖ਼ਬਰ »

ਮਨਰੇਗਾ ਮਜ਼ਦੂਰਾਂ ਵਲੋਂ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ

ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ) - ਮਕਸੂਦਪੁਰ- ਸੂੰਢ ਅਤੇ ਸੰਧਵਾਂ ਕੋਲੋਂ ਲੰਘਦੀ ਨਹਿਰ 'ਚ ਫੈਲੀ ਗੰਦਗੀ ਕਾਰਨ ਕਿਸਾਨ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਸਨ | ਗ੍ਰਾਮ ਪੰਚਾਇਤ ਸੰਧਵਾਂ ਵਲੋਂ ਸਰਪੰਚ ਸਤਿਕਰਤਾਰ ਸਿੰਘ ਸੰਧੂ ਦੀ ਅਗਵਾਈ 'ਚ ਮਨਰੇਗਾ ਕਾਮਿਆਂ ਵਲੋਂ ਨਹਿਰ ਦੀ ਸਫ਼ਾਈ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਅਤੇ ਨਹਿਰ ਦੇ ਬਰਮਾ 'ਤੇ ਮਿੱਟੀ ਚੜ੍ਹਾਈ ਜਾ ਰਹੀ ਹੈ | ਨਹਿਰੀ ਪਾਣੀ 'ਤੇ ਨਿਰਭਰ ਕਿਸਾਨਾਂ ਨੇ ਕਿਹਾ ਕਿ ਨਹਿਰ 'ਚ ਪਾਣੀ ਨਾ ਆਉਣ ਕਰਕੇ ਉਨ੍ਹਾਂ ਨੂੰ ਝੋਨੇ ਦੀ ਤਿਆਰੀ ਅਰੰਭਣ ਲਈ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ | ਕਿਉਂਕਿ ਨਹਿਰੀ ਪਾਣੀ 'ਤੇ ਨਿਰਭਰ ਖੇਤਾਂ 'ਚ ਕਣਕ ਦਾ ਨਾੜ ਜਿਉਂ ਦਾ ਤਿਉਂ ਖੜ੍ਹਾ ਹੈ | ਕਿਸਾਨਾਂ ਨੇ ਕਿਹਾ ਕਿ ਜੇਕਰ ਬੀਤੇ ਦਿਨ ਮੀਂਹ ਨਾ ਪੈਂਦਾ ਤਾਂ ਉਨ੍ਹਾਂ ਦੀਆਂ ਪਹਿਲੀਆਂ ਬੀਜੀਆਂ ਫ਼ਸਲਾਂ ਦਾ ਬੁਰਾ ਹਾਲ ਸੀ | ਅਗਾਂਹ ਵਧੂ ਕਿਸਾਨ ਹਰਵਿੰਦਰ ਸਿੰਘ ਬੋਇਲ, ਜਸਪ੍ਰੀਤ ਸਿੰਘ, ਮਨਜੀਤ ਸਿੰਘ ਟਾਂਡੀ, ਗੋਗੀ ਸੰਧਵਾਂ, ਜੋਗਾ ਸਿੰਘ, ਗੁਰਮੇਲ ਸਿੰਘ, ਕੁਲਵੀਰ ਸਿੰਘ, ਸੰਦੀਪ ਸਿੰਘ, ਗੁਰਇਕਬਾਲ ਸਿੰਘ, ਜਗੀਰ ਸਿੰਘ ਆਦਿ ਕਿਸਾਨਾਂ ਨੇ ਸਬੰਧਤ ਮਹਿਕਮੇ ਵਲੋਂ ਮੰਗ ਕੀਤੀ ਕਿ ਨਹਿਰ 'ਚ ਜਲਦ ਪਾਣੀ ਛੱ ਡਿਆ ਜਾਵੇ ਤਾਂ ਜੋ ਨਹਿਰੀ ਪਾਣੀ 'ਤੇ ਨਿਰਭਰ ਕਿਸਾਨ ਝੋਨੇ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਅਰੰਭ ਕਰ ਸਕਣ |

ਖ਼ਬਰ ਸ਼ੇਅਰ ਕਰੋ

 

ਕਲਗੀਧਰ ਸੇਵਕ ਜਥਾ ਦੇ ਸੇਵਾਦਾਰ ਹੀਉਂ 'ਚ ਸਨਮਾਨਿਤ

ਬੰਗਾ, 16 ਮਈ (ਕਰਮ ਲਧਾਣਾ)-ਕਲਗੀਧਰ ਸੇਵਕ ਜਥਾ ਬੰਗਾ ਦੋਆਬਾ ਦੇ ਸੇਵਾਦਾਰ ਜੋ ਕਿ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਉਥੋਂ ਦਾ ਰੱਖ ਰਖਾਵ ਕਰਨ ਅਤੇ ਬਹੁਤ ਹੀ ਬਾਰੀਕੀ ਅਤੇ ਸ਼ਰਧਾ ਨਾਲ ਸਾਫ਼-ਸਫ਼ਾਈ ਕਰਨ ਦੀ ਸੇਵਾ ਨਿਭਾਉਂਦੇ ਹਨ, ਦਾ ਗੁਰਦੁਆਰਾ ਸਿੰਘ ਸਭਾ ...

ਪੂਰੀ ਖ਼ਬਰ »

ਕੇ.ਸੀ. ਕਾਲਜ ਦੇ ਬੀ. ਬੀ. ਏ. 'ਚ ਦੀਪਿਕਾ ਅਤੇ ਨਿਰਦੋਸ਼ ਰਹੀਆਂ ਅੱਵਲ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਕਰਿਆਮ ਰੋਡ 'ਤੇ ਸਥਿਤ ਕੇ.ਸੀ. ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇ.ਸੀ.ਐੱਸ.ਐਮ.ਸੀ.ਏ.) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਨਵੰਬਰ-ਦਸੰਬਰ 2020 ਦਾ ਬੀ.ਬੀ.ਏ. (ਬੈਚਲਰ ...

ਪੂਰੀ ਖ਼ਬਰ »

ਸੁੱਕੇ ਦਰਖ਼ਤ ਬਣ ਰਹੇ ਹਨ ਸੜਕ ਹਾਦਸਿਆਂ ਦਾ ਕਾਰਨ

ਪੋਜੇਵਾਲ ਸਰਾਂ, 16 ਮਈ (ਨਵਾਂਗਰਾਈਾ)-ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਗੜ੍ਹਸ਼ੰਕਰ-ਸੀ੍ਰ ਆਨੰਦਪੁਰ ਸਾਹਿਬ ਤੇ ਸੈਂਕੜੇ ਸੁੱਕੇ ਦਰਖ਼ਤ ਖੜੇ ਹਨ ਜੋ ਕਿ ਕਦੇ ਵੀ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ | ਇੰਨਾ ਹੀ ਨਹੀਂ ਇਸ ਸਾਰੇ ਮਾਰਗ ਤੇ ਸੈਂਕੜਿਆਂ ਦੀ ਤਾਦਾਦ ਵਿਚ ਖੜ੍ਹੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ

ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...

ਪੂਰੀ ਖ਼ਬਰ »

ਗੁੱਜਰ ਬਰਾਦਰੀ ਦੀ ਵਿਰਾਸਤ ਹਿਤ ਸੋਹਣ ਆਦੋਆਣਾ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਭਾਟੀਆ

ਭੱਦੀ, 16 ਮਈ (ਨਰੇਸ਼ ਧੌਲ)-ਸਮੁੱਚੀ ਗੁੱਜਰ ਬਰਾਦਰੀ ਦੀ ਵਿਰਾਸਤ ਨੂੰ ਸੰਭਾਲਣ ਹਿਤ ਇਲਾਕੇ ਦੇ ਨਾਮਵਰ ਉੱਘੇ ਲਿਖਾਰੀ ਅਤੇ ਸਾਹਿੱਤਕਾਰ ਸੋਹਣ ਆਦੋਆਣਾ ਵਲੋਂ ਕੀਤੇ ਜਾ ਰਹੇ ਉਪਰਾਲੇ ਅਤਿ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਚੌਧਰੀ ਸੁਰਜੀਤ ...

ਪੂਰੀ ਖ਼ਬਰ »

ਡੀ.ਪੀ.ਆਈ. ਵਲੋਂ ਮੀਟਿੰਗ

ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)- ਅੱਜ ਡੈਮੋਕੇ੍ਰਟਿਕ ਪਾਰਟੀ ਆਫ਼ ਇੰਡੀਆ ਦੀ ਵਿਸ਼ੇਸ਼ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਮੋਹਣ ਲਾਲ ਬੈਂਸ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਪ੍ਰਸ਼ੋਤਮ ਚੱਢਾ ਨੇ ...

ਪੂਰੀ ਖ਼ਬਰ »

ਟੈਸਟਿੰਗ ਕਰਨ ਨਾਲ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਲੱਗੇਗੀ ਬਰੇਕ-ਡਾ. ਗੀਤਾਂਜਲੀ ਸਿੰਘ

ਨਵਾਂਸ਼ਹਿਰ, 16 ਮਈ (ਗੁਰਬਖਸ਼ ਸਿੰਘ ਮਹੇ)- ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਲੰਗੜੋਆ ਨਾਕੇ ਉੱਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ ਦੀ ਸਮੀਖਿਆ ਕਰਨ ਉਪਰੰਤ ਦੱਸਿਆ ਕਿ ਪੂਰੇ ਬਲਾਕ ਵਿਚ ਅੱਜ ਕੁੱਲ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਕਾਰਨ ਡੇਂਗੂ-ਮਲੇਰੀਏ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ

ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ)-ਇਕ ਪਾਸੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਲੋਕਾਂ ਦੀ ਜਾਨ ਮੁੱਠੀ ਵਿਚ ਲਿਆਂਦੀ ਹੋਈ ਹੈ ਤੇ ਲੋਕ ਘਰਾਂ 'ਚ ਹੀ ਰਹਿਣ ਲਈ ਮਜ਼ਬੂਰ ਹਨ, ਦੂਜੇ ਪਾਸੇ ਵੱਖ-ਵੱਖ ਸੜਕਾਂ ਦੇ ਕੰਢੇ ਅਤੇ ਹੋਰ ਥਾਵਾਂ 'ਤੇ ਗੰਦਗੀ ਦੇ ਲੱਗੇ ਢੇਰਾਂ ਕਾਰਨ ...

ਪੂਰੀ ਖ਼ਬਰ »

ਹੀਰ ਜਠੇਰਿਆਂ ਦੇ ਦਰਬਾਰ 'ਤੇ ਸ਼ਰਧਾ ਨਾਲ ਕਰਵਾਇਆ ਮੇਲਾ

ਸੰਧਵਾਂ, 16 ਮਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਹੀਰ ਭਾਈਚਾਰੇ ਵਲੋਂ ਸੇਵਾਦਾਰ ਸੈਕਟਰੀ ਫਰਿੰਦਰ ਹੀਰਾ ਦੀ ਅਗਵਾਈ 'ਚ ਸਰਕਾਰੀ ਹਦਾਇਤਾਂ ਅਨੁਸਾਰ ਸਲਾਨਾ ਜੋੜ ਮੇਲ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਦਰਬਾਰ 'ਤੇ ਝੰਡੇ ਦੀ ਰਸਮ ਤੋਂ ਬਾਅਦ ਸੰਤ ਹਾਕਮ ...

ਪੂਰੀ ਖ਼ਬਰ »

ਚਿੱਤਰਕਾਰ ਪੁਨੀਤ ਬਾਲੀ ਦਾ ਸਨਮਾਨ

ਜਾਡਲਾ, 16 ਮਈ (ਬਲਦੇਵ ਸਿੰਘ ਬੱਲੀ)-ਲਾਗਲੇ ਪਿੰਡ ਗੜ੍ਹੀ ਕਾਨੂੰਗੋਆਂ ਦੇ ਪੈਨਸਿਲ ਨਾਲ ਸਕੈੱਚ ਜਾਂ ਚਿੱਤਰ ਤਿਆਰ ਕਰਨ ਵਾਲੇ ਬਾਰ੍ਹਵੀਂ ਜਮਾਤ ਦੇ ਨੌਜਵਾਨ ਚਿੱਤਰਕਾਰ ਪੁਨੀਤ ਬਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਦੁਆਬਾ ਜ਼ੋਨ ਦੇ ਪ੍ਰਧਾਨ ਭਲਵਾਨ ...

ਪੂਰੀ ਖ਼ਬਰ »

ਕਾਜ਼ਮਪੁਰ ਵਿਖੇ ਭਾਈ ਰਣਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਉਸਮਾਨਪੁਰ, 16 ਮਈ (ਸੰਦੀਪ ਮਝੂਰ)-ਦਿੱਲੀ ਕਿਸਾਨੀ ਸੰਘਰਸ਼ ਵਿਚ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਪ੍ਰਸਿੱਧ ਹੋਏ ਪਿੰਡ ਕਾਜ਼ਮਪੁਰ ਦੇ ਗੁਰਸਿੱਖ ਨੌਜਵਾਨ ਭਾਈ ਰਣਜੀਤ ਸਿੰਘ ਦਾ ਅੱਜ ਦੁਆਬਾ ਜ਼ੋਨ ਬੀ.ਸੀ ਵਿੰਗ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ...

ਪੂਰੀ ਖ਼ਬਰ »

ਸ੍ਰੀ ਵਰਧਮਾਨ ਸੇਵਾ ਸੰਘ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਨਵਾਂਸ਼ਹਿਰ, 16 ਮਈ (ਹਰਵਿੰਦਰ ਸਿੰਘ)-ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਜੈਨ ਸੇਵਾ ਸੰਘ ਦੇ ਜਨਰਲ ...

ਪੂਰੀ ਖ਼ਬਰ »

ਗੁਰਮੀਤ ਸਿੰਘ ਸਕੋਹਪੁਰ ਸਹਿਕਾਰੀ ਸਭਾਵਾਂ ਦੇ ਬਲਾਕ ਪ੍ਰਧਾਨ ਬਣੇ

ਸਾਹਲੋਂ, 16 ਮਈ (ਜਰਨੈਲ ਸਿੰਘ ਨਿੱਘ੍ਹਾ)- ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰਮਚਾਰੀ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕਰਿਆਮ ਦੀ ਸਹਿਕਾਰੀ ਸਭਾ ਵਿਖੇ ਹੋਈ | ਮੀਟਿੰਗ ਦੌਰਾਨ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX