ਤਾਜਾ ਖ਼ਬਰਾਂ


ਦਿੱਲੀ ਤੋਂ ਬਿਹਾਰ ਤੱਕ ਭਾਰਤ ਬੰਦ ਦਾ ਅਸਰ
. . .  3 minutes ago
ਨਵੀਂ ਦਿੱਲੀ, 27 ਸਤੰਬਰ - ਭਾਰਤ ਬੰਦ ਦੇ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ 'ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ...
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਮ ਵਾਂਗ ਰਹੇ ਖੁੱਲ੍ਹੇ, ਮੁਲਾਜ਼ਮਾਂ 'ਚ ਪਾਈ ਗਈ ਨਾਰਾਜ਼ਗੀ
. . .  11 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿਥੇ ਅੰਮ੍ਰਿਤਸਰ ਵਿਚ ਪੂਰਨ ਸਮਰਥਨ ਮਿਲਿਆ ਹੈ, ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਆਮ ਵਾਂਗ ਖੁੱਲ੍ਹੇ ਰਹੇ। ਸ਼੍ਰੋਮਣੀ ਕਮੇਟੀ ਜਿਸ ਵਲੋਂ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਮਰਥਨ...
ਕਿਸਾਨਾਂ ਵਲੋਂ ਚਮਿਆਰੀ ਵਿਖੇ ਸੜਕੀ ਆਵਾਜਾਈ ਰੋਕੀ
. . .  34 minutes ago
ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਨੇ ਸੜਕਾਂ ਜਾਮ ਕਰਨ ਦੇ ਨਾਲ - ਨਾਲ ਰੋਕੀਆਂ ਰੇਲਾਂ
. . .  37 minutes ago
ਬਹਾਦਰਗੜ੍ਹ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਖ - ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਬੰਦ ਕਰ ਕੇ...
ਕਿਸਾਨਾਂ ਵਲੋਂ ਭੋਗਪੁਰ ਟੀ-ਪੁਆਇੰਟ 'ਤੇ ਲਾਇਆ ਗਿਆ ਜਾਮ
. . .  42 minutes ago
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਭੋਗਪੁਰ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ...
ਰੇਲਵੇ ਸ਼ਟੇਸ਼ਨ ਮਾਨਾਂਵਾਲਾ ਵਿਖੇ ਲੱਗੀਆਂ ਰੇਲ ਗੱਡੀਆਂ ਦੀਆਂ ਬਰੇਕਾਂ
. . .  43 minutes ago
ਮਾਨਾਂਵਾਲਾ, 27 ਸਤੰਬਰ (ਗੁਰਦੀਪ ਸਿੰਘ ਨਾਗੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਸੜਕਾਂ ਸਮੇਤ ਰੇਲਵੇ ਟਰੈਕ 'ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤੇ ਜਾਣ ਕਾਰਨ ਰੇਲ ਆਵਾਜਾਈ ਵੀ ਪੂਰੀ ...
ਕਸਬਾ ਪੋਜੇਵਾਲ ਵਿਖੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ
. . .  49 minutes ago
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਂ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਕਸਬਾ ਪੋਜੇਵਾਲ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ...
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ
. . .  52 minutes ago
ਜੋਧਾਂ, 27 ਸਤੰਬਰ (ਗੁਰਵਿੰਦਰ ਸਿੰਘ ਹੈਪੀ) - ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਵੇਰ ਤੋਂ ਹੀ ਮਾਛੀਵਾੜਾ ਤੇ ਆਸ-ਪਾਸ ਦਾ ਇਲਾਕਾ ਬੰਦ
. . .  57 minutes ago
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮੋਗਾ ਬਲਾਕ 1 ਵਲੋਂ ਬੁੱਟਰ ਕਲਾਂ ਵਿਖੇ ਨੈਸ਼ਨਲ ਹਾਈਵੇਅ ਜਾਮ
. . .  59 minutes ago
ਬੱਧਨੀ ਕਲਾਂ, 27 ਸਤੰਬਰ (ਸੰਜੀਵ ਕੋਛੜ) - ਸੰਯੁਕਤ ਮੋਰਚੇ ਵਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਤਹਿਤ ਮੋਗਾ ਬਰਨਾਲਾ ਨੈਸ਼ਨਲ ਹਾਈਵੇਅ ਪਿੰਡ ਬੁੱਟਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ 1 ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਮੋਦੀ ਸਰਕਾਰ ਦਾ ਸਿਆਪਾ
. . .  about 1 hour ago
ਨਿਹਾਲ ਸਿੰਘ ਵਾਲਾ ਦੇ ਮੁੱਖ ਚੌਕ ਵਿਚ ਕਿਸਾਨਾਂ ਲਾਇਆ ਰੋਸ ਧਰਨਾ
. . .  about 1 hour ago
ਨਿਹਾਲ ਸਿੰਘ ਵਾਲਾ (ਮੋਗਾ), 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਲੈਕੇ ਨਿਹਾਲ ਸਿੰਘ ਵਾਲਾ ਸ਼ਾਂਤੀਪੂਰਵਕ ਬੰਦ ਰਿਹਾ | ਉਥੇ ਹੀ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ...
ਭਾਰਤ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿਖੇ ਪੂਰਨ ਹੁੰਗਾਰਾ
. . .  about 1 hour ago
ਗੁਰੂਸਰ ਸੁਧਾਰ (ਲੁਧਿਆਣਾ), 27 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਸਬਾ ਗੁਰੂਸਰ ਸੁਧਾਰ ਅੰਦਰ ਪੂਰਨ ਤੇ ਭਰਵਾਂ ਹੁੰਗਾਰਾ ਮਿਲਿਆ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 28 ਨੂੰ ਪੁੱਜਣਗੇ ਖਟਕੜ ਕਲਾਂ
. . .  about 1 hour ago
ਬੰਗਾ, 27 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਟਕੜ ਕਲਾਂ ਵਿਖੇ ਵੱਖ - ਵੱਖ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ...
ਮੁੱਖ ਮੰਤਰੀ ਦੀ ਆਪਣੇ ਨਵੇਂ ਮੰਤਰੀ ਮੰਡਲ ਨਾਲ ਹੋਈ ਪਹਿਲੀ ਮੀਟਿੰਗ, ਕਿਸਾਨੀ ਦੇ ਮੁੱਦੇ ਹੀ ਵਿਚਾਰੇ ਗਏ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਬਾਕੀ ਦੇ ਸਾਰੇ ਏਜੰਡੇ ਅਗਲੀ...
ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਜਾਰੀ
. . .  about 1 hour ago
ਸੰਘੋਲ, (ਫਤਹਿਗੜ੍ਹ ਸਾਹਿਬ) 27 ਸਤੰਬਰ (ਗੁਰਨਾਮ ਸਿੰਘ ਚੀਨਾ) - ਸੰਯੁਕਤ ਕਿਸਾਨ ਮੋਰਚੇ ਦੁਆਰਾ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਪੋਹਲੋ ਮਾਜਰਾ ਵਿਖੇ ਕਿਸਾਨਾਂ ਦੁਆਰਾ ਮੁੱਖ ਮਾਰਗ 'ਤੇ ਧਰਨਾ ਲਗਾ ਕੇ ...
ਅੰਮ੍ਰਿਤਸਰ ਵਿਚ ਕਿਸਾਨਾਂ ਨੇ ਆਰ.ਐੱਸ. ਟਾਵਰ ਹਾਲ ਬਾਜ਼ਾਰ ਵਿਚ ਖੁੱਲ੍ਹੇ ਦਫ਼ਤਰ ਬੰਦ ਕਰਵਾਏ
. . .  about 1 hour ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ) - ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਦਿੱਤੇ ਗਏ ਅੱਜ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਜਿੱਥੇ ਅੱਜ ਸਮੁੱਚਾ ਅੰਮ੍ਰਿਤਸਰ ਸ਼ਹਿਰ ਬੰਦ ਰਿਹਾ, ਉੱਥੇ ਹੀ ਸ਼ਹਿਰ ਦੇ ਪ੍ਰਮੁੱਖ...
ਪ੍ਰਧਾਨ ਮੰਤਰੀ ਖ਼ੁਦ ਕਿਸਾਨਾਂ ਨਾਲ ਗੱਲਬਾਤ ਕਰਨ - ਲਕਸ਼ਮੀ ਕਾਂਤਾ ਚਾਵਲਾ
. . .  about 1 hour ago
ਅੰਮ੍ਰਿਤਸਰ, 27 ਸਤੰਬਰ ( ਹਰਮਿੰਦਰ ਸਿੰਘ ) - ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ...
ਸਰਪੰਚਾਂ ਤੇ ਮਿਊਂਸੀਪਲ ਕੌਂਸਲਰਾਂ ਦੀ ਸਹੂਲਤ ਲਈ ਜਾਰੀ ਹੋਣਗੇ ਐਂਟਰੀ ਕਾਰਡ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਚੁਣੇ ਹੋਏ ਨੁਮਾਇੰਦੇ ਜਿਵੇਂ ਸਰਪੰਚ, ਮਿਊਂਸੀਪਲ ਕੌਂਸਲਰ ਤੇ ਹੋਰਾਂ ਨੂੰ ਡੀ.ਸੀ./ਐਸ.ਡੀ.ਐਮ. ਦਫਤਰਾਂ ਤੋਂ ਦਾਖਲਾ ਪਹਿਚਾਣ ਪੱਤਰ (ਐਂਟਰੀ ਕਾਰਡ) ਜਾਰੀ ਹੋਵੇਗਾ। ਜਿਸ ਦਾ ਸਵਰੂਪ (ਫਾਰਮੈਟ) ਸਰਕਾਰ ਵਲੋਂ ਡੀ.ਸੀ./ਐਸ.ਡੀ.ਐਮ. ਦਫ਼ਤਰਾਂ ਨਾਲ ਸਾਂਝਾ...
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਵਿਚ ਭਰਵੀਂ ਸ਼ਮੂਲੀਅਤ
. . .  about 1 hour ago
ਪਠਾਨਕੋਟ, 27 ਸਤੰਬਰ (ਸੰਧੂ ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਵੱਖ - ਵੱਖ ਸ਼ਹਿਰਾਂ ਵਿਚ ਕੀਤੇ ਜਾ ਰਹੇ ਮੁਜ਼ਾਹਰਿਆਂ ਉੱਪਰ ਭਰਵੀਂ ਸ਼ਮੂਲੀਅਤ ਕੀਤੀ...
ਕਿਸਾਨਾਂ ਵਲੋਂ ਪਟਿਆਲਾ ਨੂੰ ਆਉਂਦੀਆਂ ਸਾਰੀਆਂ ਸੜਕਾਂ 'ਤੇ ਧਰਨੇ, ਰੇਲ ਵੀ ਰੋਕੀ ਗਈ
. . .  about 1 hour ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕਿਸਾਨਾਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਦੇਖਦਿਆਂ ਜਿੱਥੇ ਸ਼ਹਿਰ ਵਾਸੀਆਂ ਵਲੋਂ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ । ਉੱਥੇ ਹੀ ਹੁਣ ਪਟਿਆਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ...
ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਬੀਣੇਵਾਲ, 27 ਸਤੰਬਰ (ਬੈਜ ਚੌਧਰੀ) - ਤਹਿਸੀਲ ਗੜਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਵਿਚ ਅੱਜ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ...
ਜੰਡਿਆਲਾ ਮੰਜਕੀ ਵਿਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
. . .  about 1 hour ago
ਚੰਡੀਗੜ੍ਹ - ਮੁੱਲਾਂਪੁਰ ਬਾਰਡਰ ਬੰਦ
. . .  about 1 hour ago
ਚੰਡੀਗੜ੍ਹ, 27 ਸਤੰਬਰ - ਚੰਡੀਗੜ੍ਹ - ਮੁੱਲਾਂਪੁਰ ਬਾਰਡਰ ...
ਬੰਦ ਦਾ ਪੂਰਾ ਅਸਰ, ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ
. . .  about 1 hour ago
ਭਿੱਖੀਵਿੰਡ,ਹਰਿਆਣਾ,ਮਹਿਲ ਕਲਾਂ - 27 ਸਤੰਬਰ (ਬੌਬੀ, ਹਰਮੇਲ ਸਿੰਘ ਖੱਖ,ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਿੱਖੀਵਿੰਡ ਵਿਖੇ ਪੂਰਾ ਹੁੰਗਾਰਾ ਮਿਲਿਆ ਹੈ ਅਤੇ ਭਿੱਖੀਵਿੰਡ ਇਲਾਕੇ ਵਿਚ ਸਾਰੇ ਵਿੱਦਿਅਕ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਹਨ | ਦੂਜੇ ਪਾਸੇ ਕਸਬਾ ਹਰਿਆਣਾ ਵਿਖੇ ਲੱਗੇ ਧਰਨੇ ਵਿਚ ਇਲਾਕੇ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਕਿਸਾਨ ਯੂਨੀਅਨ ਦੇ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਫਾਜ਼ਿਲਕਾ / ਅਬੋਹਰ

ਗੁਰਦੁਆਰਾ ਸਾਹਿਬ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਮਾਛੀ ਰਾਮ ਹਲਵਾਈ ਵਾਲੀ ਗਲੀ ਵਿਚ ਸਥਿਤ ਗੁਰਦੁਆਰਾ ਭਾਈ ਸੁਰੈਣ ਸਿੰਘ ਵਿਖੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਖ਼ਬਰ ਹੈ | ਅੱਗ ਲੱਗਣ ਕਰਕੇ ਗਲੀ ਵਿਚੋਂ ਲੰਘਦੇ ਬੱਚਿਆਂ ਨੇ ਧੰੂਆਂ ਨਿਕਲਦੇ ਦੇਖ ਕੇ ਰੌਲਾ ...

ਪੂਰੀ ਖ਼ਬਰ »

ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ 20 ਤੇ 21 ਨੂੰ ਕਲਮ ਛੋੜ ਹੜਤਾਲ ਦਾ ਐਲਾਨ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਫ਼ਿਰੋਜਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਸਬੰਧੀ ਜਨਰਲ ਸਕੱਤਰ ਫੁੰਮਣ ਸਿੰਘ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਮੰਡੀ ਅਰਨੀਵਾਲਾ 6 ਦਿਨ ਰਹੇਗੀ ਮੁਕੰਮਲ ਬੰਦ

ਫ਼ਾਜ਼ਿਲਕਾ, 16 ਮਈ (ਅਮਰਜੀਤ ਸ਼ਰਮਾ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਨੇ 31 ਮਈ ਤੱਕ ਲਾਕ ਡਾਊਨ ਨੰੂ ਵਧਾ ਦਿੱਤਾ ਹੈ, ਉੱਥੇ ਹੀ ਮੰਡੀ ਅਰਨੀਵਾਲਾ ਵਿਖੇ ਸਮੂਹ ਸਮੂਹ ਵਪਾਰਕ, ਸਮਾਜਿਕ, ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਇਕ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲੇ੍ਹ 'ਚ 8 ਥਾਵਾਂ 'ਤੇ ਅੱਜ ਹੋਵੇਗਾ ਟੀਕਾਕਰਨ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 16 ਮਈ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਆਈ.ਏ.ਐੱਸ ਨੇ ਦੱਸਿਆ ਕਿ 17 ਮਈ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਟੀਕਾਕਰਨ ਜ਼ਰੂਰ ...

ਪੂਰੀ ਖ਼ਬਰ »

ਪੰਜਾਬੀ ਸਭਿਆਚਾਰ ਮੰਚ ਨੇ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਮਨਾਇਆ

ਅਬੋਹਰ, 16 ਮਈ (ਕੁਲਦੀਪ ਸਿੰਘ ਸੰਧੂ)-ਪੰਜਾਬੀ ਸਭਿਆਚਾਰ ਮੰਚ ਨੇ ਦੇਸ਼ ਦੀ ਆਜ਼ਾਦੀ ਦੇ ਲਈ ਜਾਨ ਵਾਰਨ ਵਾਲੇ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੰਚ ਦੇ ਚੇਅਰਮੈਨ ਅਤੇ ਸੇਵਾ ਮੁਕਤ ਐੱਸ.ਡੀ.ਐਮ. ਬੀ.ਐਲ. ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੋਰੋਨਾ ਵਿਰੁੱਧ ਜੰਗ ਦਾ ਐਲਾਨ ਕਰਨਾ ਚਾਹੀਦਾ-ਅਨੇਜਾ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਕੋਵਿਡ ਨੂੰ ਲੈ ਕੇ ਕੋਈ ਵੀ ਠੋਸ ਨੀਤੀ ਬਣਾਉਣ ਨੂੰ ਲੈ ਕੇ ਅਜੇ ਤੱਕ ਅਸਫਲ ਸਾਬਤ ਹੋਈ ਹੈ | ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਠੋਸ ਨੀਤੀ ਬਣਾ ਕੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਅਤੇ ਨੀਤੀਆਂ ਲਾਗੂ ਕਰਵਾਉਣ | ...

ਪੂਰੀ ਖ਼ਬਰ »

ਤਾਲਾਬੰਦੀ ਨੇ ਟੈਕਸੀ ਡਰਾਈਵਰਾਂ ਤੇ ਸਕੂਲ ਬੱਸ ਚਾਲਕਾਂ ਦਾ ਰੁਜ਼ਗਾਰ ਖੋਹਿਆ

ਮੰਡੀ ਲਾਧੂਕਾ, 16 ਮਈ (ਰਾਕੇਸ਼ ਛਾਬੜਾ)-ਮਿੰਨੀ ਤਾਲਾਬੰਦੀ ਕਾਰਨ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਹਨ | ਇਨ੍ਹਾਂ ਵਿਚ ਟੈਕਸੀ ਡਰਾਈਵਰਾਂ ਅਤੇ ਸਕੂਲ ਬੱਸ ਚਾਲਕਾਂ ਦਾ ਕੰਮ ਵੀ ਸ਼ੁਮਾਰ ਹੈ | ਪਿਛਲੇ ਇਕ ਸਾਲ ਤੋਂ ਟੈਕਸੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲ਼ੋਂ ਵਿਸ਼ਵ ਪਰਿਵਾਰ ਦਿਵਸ ਮੌਕੇ ਸੈਮੀਨਾਰ

ਅਬੋਹਰ, 16 ਮਈ (ਕੁਲਦੀਪ ਸਿੰਘ ਸੰਧੂ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲ਼ੋਂ ਸੇਵਾ ਮੁਕਤ ਐੱਸ.ਡੀ.ਐਮ. ਬੀ.ਐਲ. ਸਿੱਕਾ ਦੇ ਗ੍ਰਹਿ ਵਿਖੇ ਵਿਸ਼ਵ ਪਰਿਵਾਰ ਦਿਵਸ ਮਨਾਇਆ ਗਿਆ ਜਿਸ ਵਿਚ ਵਕੀਲਾਂ, ਪੈਰਾ ਲੀਗਲ ਵਲੰਟੀਅਰ ਅਤੇ ਸਮਾਜ ਸੇਵੀ ਪ੍ਰਤੀਨਿਧਾਂ ਨੇ ...

ਪੂਰੀ ਖ਼ਬਰ »

ਕਾਰ ਪਲਟਣ 'ਤੇ ਜ਼ਖ਼ਮੀ ਹੋਏ 4 ਨੌਜਵਾਨਾਂ 'ਚੋਂ 1 ਦੀ ਮੌਤ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸੜਕ 'ਤੇ ਸਥਿਤ ਪਿੰਡ ਮੋਹਕਮ ਵਾਲੀ ਵਾਂ ਦੇ ਕੋਲ ਸ਼ਹਿਰ ਵਾਲੇ ਪਾਸੇ ਬੀਤੀ ਦੇਰ ਸ਼ਾਮ ਵਾਪਰੇ ਸੜ੍ਹਕ ਹਾਦਸੇ ਵਿਚ ਜ਼ਖ਼ਮੀ ਹੋਏ 4 ਨੌਜਵਾਨਾਂ ਵਿਚੋਂ ਇਕ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਤਿੰਨ ਕਾਬੂ

ਅਬੋਹਰ, 16 ਮਈ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਵਿਅਕਤੀਆਂ ਬਾਹਰਲੇ ਜ਼ਿਲਿ੍ਹਆਂ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਮੰਮੂਖੇੜਾ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਿਲ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਪਿੰਡ ਮੰਮੂਖੇੜਾ ਦੇ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਹਲਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ | ਇਸ ਮੌਕੇ ਰੂਬੀ ਗਿੱਲ ...

ਪੂਰੀ ਖ਼ਬਰ »

ਪੀ.ਓ ਸਟਾਫ਼ ਨੇ ਕੀਤਾ ਭਗੌੜਾ ਕਾਬੂ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਐੱਸ.ਐੱਸ.ਪੀ ਫ਼ਾਜ਼ਿਲਕਾ ਦੀਪਕ ਹਿਲੋਰੀ ਅਤੇ ਡੀ.ਐੱਸ.ਪੀ.(ਡੀ.) ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਓ. ਸਟਾਫ਼ ਫ਼ਾਜ਼ਿਲਕਾ ਦੀ ਪੁਲਿਸ ਵਲ਼ੋਂ ਇਕ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ...

ਪੂਰੀ ਖ਼ਬਰ »

ਮਹਾਂਮਾਰੀ ਦੇ ਦੌਰ 'ਚ ਡੇਂਗੂ ਬੁਖ਼ਾਰ ਨੂੰ ਨਾ ਕੀਤਾ ਜਾਵੇ ਨਜ਼ਰ ਅੰਦਾਜ਼-ਡਾ. ਪਰਮਿੰਦਰ ਸਿੰਘ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਵਲ ਸਰਜਨ ਫ਼ਾਜ਼ਿਲਕਾ ਡਾ. ਪਰਮਿੰਦਰ ਸਿੰਘ ਨੇ ਲੋਕਾਂ ਨੂੰ ਇਸ ਮਹਾਂਮਾਰੀ ਵਿਚ ਡੇਂਗੂ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ ਦੇ ਸੋਮਿਆਂ ਵਿਚ ...

ਪੂਰੀ ਖ਼ਬਰ »

ਲੜਕੀ ਦਾ ਪਿੱਛਾ ਕਰਨ 'ਤੇ ਨੌਜਵਾਨ ਵਿਰੁੱਧ ਮੁਕੱਦਮਾ ਦਰਜ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਘਰ ਜਾ ਰਹੀ ਲੜਕੀ ਦਾ ਪਿੱਛਾ ਕਰਕੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਇਕ ਨੌਜਵਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭਜਨ ਸਿੰਘ ...

ਪੂਰੀ ਖ਼ਬਰ »

ਬੇਰੁਜ਼ਗਾਰ ਲਾਈਨਮੈਨਾਂ ਨੇ ਇਕ ਰੋਜ਼ਾ ਭੁੱਖ ਹੜਤਾਲ ਦੀ ਦਿੱਤੀ ਚਿਤਾਵਨੀ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਵਲ਼ੋਂ ਮੈਨੇਜਮੈਂਟ ਅਤੇ ਸਰਕਾਰ ਵਲ਼ੋਂ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 18 ਮਈ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਇਕ ਰੋਜ਼ਾ ਭੁੱਖ ਹੜਤਾਲ ਰੱਖਣ ਦੀ ਚਿਤਾਵਨੀ ਦਿੱਤੀ ਹੈ | ...

ਪੂਰੀ ਖ਼ਬਰ »

ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਦੀ ਜੂਮ ਐਪ ਰਾਹੀਂ ਮੀਟਿੰਗ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਫ਼ਾਜ਼ਿਲਕਾ ਦੇ ਅਧਿਆਪਕਾਂ ਦੀ ਮੀਟਿੰਗ ਜ਼ੂਮ ਐਪ ਰਾਹੀਂ ਹੋਈ | ਜਿਸ ਵਿਚ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮਸਲਿਆਂ 'ਤੇ ਵਿਚਾਰ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੱਖ-ਵੱਖ ਮੁਕੱਦਮੇ ਦਰਜ

ਅਬੋਹਰ, 16 ਮਈ ਕੁਲਦੀਪ ਸਿੰਘ ਸੰਧੂ)-ਸਥਾਨਕ ਅਦਾਲਤ ਵਿਚ ਵੱਖ-ਵੱਖ ਵਿਅਕਤੀਆਂ ਵਲੋਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਨਗਰ ਥਾਣਾ-2 ਦੀ ਪੁਲਿਸ ਵਲੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ | ਅਦਾਲਤ ਵਿਚ ਸੁਣਵਾਈ ਦੌਰਾਨ ਵਾਰ-ਵਾਰ ਬੁਲਾਏ ...

ਪੂਰੀ ਖ਼ਬਰ »

ਪਲਸ ਆਕਸੀਮੀਟਰ ਵਾਪਸ ਕਰ ਕੇ ਕੋਰੋਨਾ ਦੀ ਜੰਗ 'ਚ ਸਰਕਾਰ ਦਾ ਸਾਥ ਦਿਓ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲ਼ੋਂ ਪਿਛਲੇ ਸਾਲ ਘਰ ਵਿਚ ਇਕਾਂਤਵਾਸ ਮਰੀਜ਼ਾਂ ਨੂੰ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ | ਇਸ ਕਿੱਟ ਵਿਚ ਪਲਸ ਆਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਦੇ ਨਾਲ ਨਾਲ ਕੋਵਿਡ-19 ਨਾਲ ...

ਪੂਰੀ ਖ਼ਬਰ »

ਕੋਰੋਨਾ ਤੋਂ ਡਰਨ ਦੀ ਨਹੀਂ, ਜਾਗਰੂਕ ਹੋਣ ਦੀ ਲੋੜ-ਰਾਜਾ

ਬੱਲੂਆਣਾ, 16 ਮਈ (ਜਸਮੇਲ ਸਿੰਘ ਢਿੱਲੋਂ)-ਕੋਰੋਨਾ ਤੋਂ ਡਰਨ ਦੀ ਨਹੀਂ, ਸਗੋਂ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪਣਾ ਹਸਪਤਾਲ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਮੈਡੀਕਲ ਯੂਨੀਅਨ ਸੀਤੋ ਗੰੁਨੋ੍ਹ ਦੇ ਪ੍ਰਧਾਨ ਪਰਵਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਬੰਬੇ ਇੰਸਟੀਚਿਊਟ ਨੇ ਡਾ. ਗੁਰਕ੍ਰਿਪਾਲ ਕੌਰ ਨੂੰ ਕੀਤਾ ਸਨਮਾਨਿਤ

ਅਬੋਹਰ, 16 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਪਿਛਲੇ ਕਰੀਬ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰੀ ਹਸਪਤਾਲ ਦੇ ਕੋਰੋਨਾ ਵਾਰਡ ਦੀ ਇੰਚਾਰਜ ਗੁਰਕ੍ਰਿਪਾਲ ਕੌਰ ਦੀ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਬੰਬੇ ਇੰਸਟੀਚਿਊਟ ਦੇ ਸੰਚਾਲਕ ਗਗਨ ਚੁੱਘ ਅਤੇ ...

ਪੂਰੀ ਖ਼ਬਰ »

ਟਿਕੈਤ ਨੇ ਮੁਰਾਦਵਾਲਾ ਦਲ ਸਿੰਘ ਦੇ ਕਿਸਾਨਾਂ ਦੀ ਕੀਤੀ ਹੌਸਲਾ ਅਫਜਾਈ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਟਿਕਰੀ ਬਾਰਡਰ 'ਤੇ ਕਿਸਾਨ ਸੰਘਰਸ਼ ਵਿਚ ਡਟੇ ਕਿਸਾਨਾਂ ਦੀ ਹੌਸਲਾ ਅਫਜਾਈ ਕਰਨ ਪੁੱਜੇ ਰਾਸ਼ਟਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਕਿਸਾਨਾਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਪਿੰਡ ...

ਪੂਰੀ ਖ਼ਬਰ »

ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਨੇ ਨਗਰ ਕੌ ਾਸਲ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਸ਼੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਨੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ, ਸੀਨੀਅਰ ਉਪ ਪ੍ਰਧਾਨ ਬਾਬੂ ਲਾਲ ਅਤੇ ਜੂਨੀਅਰ ਉਪ ਪ੍ਰਧਾਨ ਡਾ. ਨਿਸ਼ੂ ਡੋਗਰਾ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ | ...

ਪੂਰੀ ਖ਼ਬਰ »

ਕੋਰੋਨਾ ਤੋਂ ਡਰਨ ਦੀ ਨਹੀਂ, ਜਾਗਰੂਕ ਹੋਣ ਦੀ ਲੋੜ-ਰਾਜਾ

ਬੱਲੂਆਣਾ, 16 ਮਈ (ਜਸਮੇਲ ਸਿੰਘ ਢਿੱਲੋਂ)-ਕੋਰੋਨਾ ਤੋਂ ਡਰਨ ਦੀ ਨਹੀਂ, ਸਗੋਂ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪਣਾ ਹਸਪਤਾਲ ਟਰੱਸਟ ਦੇ ਮੁੱਖ ਸੇਵਾਦਾਰ ਅਤੇ ਮੈਡੀਕਲ ਯੂਨੀਅਨ ਸੀਤੋ ਗੰੁਨੋ੍ਹ ਦੇ ਪ੍ਰਧਾਨ ਪਰਵਿੰਦਰ ਪਾਲ ਸਿੰਘ ...

ਪੂਰੀ ਖ਼ਬਰ »

ਖੁੱਬਣ, ਸੀਤੋ ਗੰੁਨੋ੍ਹ ਤੇ ਬੱਲੂਆਣਾ ਰਿਹਾ ਮੁਕੰਮਲ ਬੰਦ

ਬੱਲੂਆਣਾ, 16 ਮਈ (ਜਸਮੇਲ ਸਿੰਘ ਢਿੱਲੋਂ)-ਸਰਕਾਰ ਦੇ ਹੁਕਮਾਂ ਨੂੰ ਮੰਨਦਿਆਂ ਅਤੇ ਦਿਨੋ ਦਿਨ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਲਾਕਡਾਊਨ ਰੱਖਿਆ ਗਿਆ | ਜਿਸ ਤਹਿਤ ਖੁੱਬਣ, ਸੀਤੋ ਗੰੁਨੋ੍ਹ ਅਤੇ ਬੱਲੂਆਣਾ ਦੇ ਬਾਜ਼ਾਰ ਮੁਕੰਮਲ ...

ਪੂਰੀ ਖ਼ਬਰ »

ਜੋਸਨ ਨੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਫ਼ਾਜ਼ਿਲਕਾ 16 ਮਈ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਸੰਭਾਵਤ ਉਮੀਦਵਾਰ ਸ਼੍ਰੀ ਹੰਸ ਰਾਜ ਜੋਸਨ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਤਹਿਤ ਕੋਰੋਨਾ ਮਹਾਂਮਾਰੀ ਤੋਂ ...

ਪੂਰੀ ਖ਼ਬਰ »

ਸੰਗਤ ਨਿਯਮਾਂ ਦੀ ਪਾਲਣ ਕਰੇ-ਬਾਬਾ ਸੋਹਣ ਸਿੰਘ, ਬਾਬਾ ਮੋਹਨ ਸਿੰਘ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸੰਗਤ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲ਼ੋਂ ਲਾਗੂ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਅਰਨੀਵਾਲਾ ਦੇ ...

ਪੂਰੀ ਖ਼ਬਰ »

ਐੱਸ.ਡੀ.ਓ. ਮਲਣ ਦੇ ਤਬਾਦਲੇ 'ਤੇ ਸਮੂਹ ਮੁਲਾਜ਼ਮਾਂ ਨੇ ਦਿੱਤੀ ਵਿਦਾਇਗੀ ਪਾਰਟੀ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਅਰਨੀਵਾਲਾ ਵਿਚ ਲੰਮਾ ਸਮਾਂ ਐੱਸ.ਡੀ.ਓ ਦੀ ਸੇਵਾ ਨਿਭਾਉਣ ਉਪਰੰਤ ਇੰਜ: ਜਸਪੀ੍ਰਤ ਸਿੰਘ ਮਲਣ ਦਾ ਤਬਾਦਲਾ ਸਬ ਡਵੀਜ਼ਨ ਸ਼ਹਿਰੀ ਸ਼੍ਰੀ ਮੁਕਤਸਰ ਸਾਹਿਬ ਦਾ ਹੋਣ 'ਤੇ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਸੱਟਾਂ ਮਾਰਨ ਦੇ ਦੋਸ਼ ਵਿਚ ਸਿਟੀ ਥਾਣਾ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਪਿੰਡ ਜੰਡ ਵਾਲਾ ਖਰਤਾ ਵਾਸੀ ਗੁਰਜੰਟ ਸਿੰਘ ਪੱੁਤਰ ਸਰਦਾਰਾ ਸਿੰਘ ਨੇ ਦੱਸਿਆ ਕਿ ਸੁਨੀਤਾ ...

ਪੂਰੀ ਖ਼ਬਰ »

ਪਿੰਡ ਧਰਮਪੁਰਾ 'ਚ 50 ਦੇ ਕਰੀਬ ਪਰਿਵਾਰ 'ਆਪ' 'ਚ ਸ਼ਾਮਿਲ

ਮੱਲਾਂਵਾਲਾ, 16 ਮਈ (ਸੁਰਜਨ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਨਰੇਸ਼ ਕਟਾਰੀਆ ਵਲੋਂ ਕੀਤੀ ਜਾ ਰਹੀ ਮਿਹਨਤ ਨੂੰ ਜ਼ੀਰਾ ਹਲਕੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ | ਲੋਕ ਨਰੇਸ਼ ਕਟਾਰੀਆ ਦੀ ਯੋਗ ਅਗਵਾਈ ਵਿਚ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਆਂਡੇ ਵੇਚਣ ਵਾਲੇ ਤੇ ਖਾਣ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ, 16 ਮਈ (ਕਪਿਲ ਕੰਧਾਰੀ)- ਗੁਰੂਹਰਸਹਾਏ ਪੁਲਿਸ ਵਲੋਂ ਕੋਵਿਡ-19 ਦੀ ਪਾਬੰਦੀ ਦੇ ਦੌਰਾਨ ਰੇਹੜੀ 'ਤੇ ਆਂਡੇ ਵੇਚਣ ਅਤੇ ਰੇਹੜੀ 'ਤੇ ਆਂਡੇ ਖਾਣ ਵਾਲੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਇੰਸਪੈਕਟਰ ਗੁਰਚਰਨ ...

ਪੂਰੀ ਖ਼ਬਰ »

ਭਾਈ ਮਰਦਾਨੇ ਦੇ ਜਨਮ ਅਸਥਾਨ (ਪਾਕਿਸਤਾਨ) ਤੋਂ ਇੱਟਾਂ ਲਿਆ ਕੇ ਭਾਈ ਮਰਦਾਨਾ ਯਾਦਗਾਰ 'ਚ ਬਣਾਈ ਜਾਵੇਗੀ ਪਾਲਕੀ-ਭੱੁਲਰ

ਫ਼ਿਰੋਜ਼ਪੁਰ, 16 ਮਈ (ਜਸਵਿੰਦਰ ਸਿੰਘ ਸੰਧੂ)- ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ ਫ਼ਿਰੋਜ਼ਪੁਰ ਅੰਦਰ ਬਣ ਰਹੀ ਯਾਦਗਾਰ ਅੰਦਰ ਪੱਥਰ ਦੀ ਪਾਲਕੀ ਸਾਹਿਬ ਬਣਾਏ ਜਾਣ ਸਮੇਂ 5 ਇੱਟਾਂ ਭਾਈ ਮਰਦਾਨਾ ਦੇ ਜਨਮ ਅਸਥਾਨ ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਤੋਂ ਲਿਆਂਦੀਆਂ ਜਾਣਗੀਆਂ | ਇਹ ਜਾਣਕਾਰੀ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱੁਲਰ, ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ, ਸਵਰਨ ਸਿੰਘ ਆਦਿ ਨੇ ਦਿੱਤੀ | ਭੱੁਲਰ ਨੇ ਦੱਸਿਆ ਕਿ ਸ਼ੇਰੇ-ਪੰਜਾਬ ਦੀ ਬਰਸੀ ਮਨਾਉਣ ਲਈ ਪਾਕਿ ਜਾ ਰਹੇ ਭਾਈ ਮਰਦਾਨਾ ਦੀ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਦੇ ਲੀਡਰ ਭਾਈ ਮਰਦਾਨਾ ਦੇ ਜਨਮ ਅਸਥਾਨ ਤੋਂ 5 ਇੱਟਾਂ ਲੈ ਕੇ ਆਉਣਗੇ, ਜੋ ਭਾਈ ਮਰਦਾਨਾ ਯਾਦਗਾਰ ਅੰਦਰ ਪਾਲਕੀ ਬਣਾਏ ਜਾਣ ਸਮੇਂ ਲਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਦਾ ਜਨਮ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬਾਲ ਲੀਲਾ ਦੇ ਰਸਤੇ ਵਿਚ ਹੋਇਆ ਸੀ, ਜਿਸ ਦਾ ਨੀਂਹ ਪੱਥਰ ਵੀ ਪਾਕਿ ਉਕਾਫ਼ ਬੋਰਡ ਦੇ ਚੇਅਰਮੈਨ ਅਤੇ ਪੀ.ਐੱਸ.ਜੀ.ਪੀ.ਸੀ. ਦੇ ਤਤਕਾਲੀ ਪ੍ਰਧਾਨ ਅਤੇ ਭਾਈ ਮਰਦਾਨਾ ਸੁਸਾਇਟੀ ਦੇ ਮੀਤ ਪ੍ਰਧਾਨ ਸੋਹਨ ਸਿੰਘ ਵਲੋਂ ਰੱਖਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਭਾਰਤ ਵਿਚ ਪਹਿਲੀ ਯਾਦਗਾਰ ਬਣੀ ਹੈ, ਇਸ ਯਾਦਗਾਰ ਵਿਚ 18 ਏ.ਸੀ., 240 ਪੱਖੇ, 300 ਟਿਊਬਾਂ, 84 ਕਿੱਲੋ ਵਾਟ ਦਾ ਜਨਰੇਟਰ, ਇਕ ਲਿਫ਼ਟ, ਇਕ ਨਿਰਮਾਣ ਅਧੀਨ ਰਬਾਬੀ ਲਾਟ, ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਵਿਖੇ 2500 ਫੱੁਟ ਦਾ ਕਲੀਨ, ਤਿੰਨੇ ਹਾਲਾਂ ਵਿਚ ਪੜਦੇ, ਯਾਦਗਾਰ ਅੰਦਰ ਫ਼ਰਨੀਚਰ ਸਰਕਾਰ ਵਲੋਂ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਕ ਪੱਥਰ ਦੀ ਪਾਲਕੀ ਬਣਾਉਣ ਲਈ 5 ਇੱਟਾਂ ਜੋ ਨਨਕਾਣਾ ਸਾਹਿਬ ਤੋਂ ਆਉਣੀਆਂ ਹਨ, ਉੁਥੇ ਰੱਖੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਹਾਲ ਵਿਚ ਹਰ ਮਹੀਨੇ ਕੀਰਤਨ ਦਰਬਾਰ ਕਰਵਾਇਆ ਜਾਇਆ ਕਰੇਗਾ | ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਵਿਚ ਨਵੇਂ ਮੈਂਬਰ ਹੋਰ ਜਲਦ ਲਏ ਜਾਣ ਬਾਰੇ ਵੀ ਉਨ੍ਹਾਂ ਦੱਸਿਆ |

ਖ਼ਬਰ ਸ਼ੇਅਰ ਕਰੋ

 

ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨਾਲ 19 ਮੌਤਾਂ, 477 ਨਵੇਂ ਕੇਸ ਆਏ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਆਂਕੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ | ਜ਼ਿਲ੍ਹੇ ਵਿਚ 19 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦਾ ਆਂਕੜਾ ਵੱਧ ਕੇ 295 ਹੋ ਗਿਆ ਹੈ | ਜਦੋਂਕਿ ਜ਼ਿਲ੍ਹੇ ਵਿਚ ਅੱਜ 477 ...

ਪੂਰੀ ਖ਼ਬਰ »

ਸਰਕਾਰ ਆਂਗਣਵਾੜੀ ਵਰਕਰ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ-ਘੜਿਆਣਾ

ਮਨਜਿੰਦਰ ਕੌਰ ਘੁੜਿਆਣਾ ਬਲਾਕ ਪ੍ਰਧਾਨ ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਬਲਾਕ ਪ੍ਰਧਾਨ ਮਨਜਿੰਦਰ ਕੌਰ ਘੁੜਿਆਣਾ ਨੇ ਕਿਹਾ ਕਿ ਵਰਕਰ ਅਤੇ ਹੈਲਪਰ ਚਾਰ ਘੰਟਿਆਂ ਦੀ ਥਾਂ 12-12 ਘੰਟੇ ਡਿਊਟੀ ਕਰ ਰਹੀਆਂ ਹਨ ਅਤੇ ...

ਪੂਰੀ ਖ਼ਬਰ »

ਦਰਜਨ ਤੋਂ ਵੱਧ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ 'ਚ ਸ਼ਾਮਿਲ

ਜਲਾਲਾਬਾਦ, 16 ਮਈ (ਕਰਨ ਚੁਚਰਾ)-ਹਲਕੇ ਅੰਦਰ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪਿੰਡ ਮੌਜ਼ੇ ਵਾਲਾ ਨਾਲ ਸਬੰਧਿਤ 12 ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ | ਇਸ ਤੋਂ ਇਲਾਵਾ ਪਿੰਡ ਮੰਮੂਖੇੜਾ ਖਾਟਵਾਂ 'ਚ ਵੀ ਮੌਜੂਦਾ ਮੈਂਬਰ ...

ਪੂਰੀ ਖ਼ਬਰ »

ਹੋਮਿਉਪੈਥੀ ਜਾਗਰੂਕਤਾ ਦਿਵਸ ਮਨਾਇਆ

ਮੰਡੀ ਲਾਧੂਕਾ, 16 ਮਈ (ਰਾਕੇਸ਼ ਛਾਬੜਾ)-ਹੋਮਿਉਪੈਥੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਮਿਉਪੈਥੀ ਅਫ਼ਸਰ ਡਾ: ਗੁਰਮੀਤ ਸਿੰਘ ਰਾਏ ਦੀ ਅਗਵਾਈ ਹੇਠ ਜਾਗਰੂਕਤਾ ਦਿਵਸ ਮਨਾਇਆ ਗਿਆ | ਉਨ੍ਹਾਂ ਨੇ ਕਿਹਾ ਹੈ ਕਿ ਹੋਮਿਉਪੈਥੀ ਦੇ ਜਨਮ ਦਾਤਾ ਡਾ: ਸੈਮੂਅਲ ਹੈਨੇਮਨ ...

ਪੂਰੀ ਖ਼ਬਰ »

ਨੈਵਰ ਗਿਵ ਅੱਪ ਸੰਸਥਾ ਵਲੋਂ ਬੂਟਾ ਲਗਾਉਣ ਤੇ ਸਫ਼ਾਈ ਅਭਿਆਨ ਜਾਰੀ

ਫ਼ਾਜ਼ਿਲਕਾ, 16ਮਈ(ਅਮਰਜੀਤ ਸ਼ਰਮਾ)-ਨੇਵਰ ਗਿਵ ਅੱਪ ਸੰਸਥਾ ਫ਼ਾਜ਼ਿਲਕਾ ਵਲ਼ੋਂ ਸਰਕਾਰੀ ਐਮ.ਆਰ. ਕਾਲਜ ਰੋਡ 'ਤੇ ਬੂਟੇ ਲਗਾਉਣ ਅਤੇ ਸਫ਼ਾਈ ਦਾ ਅਭਿਆਨ ਲਗਾਤਾਰ ਜਾਰੀ ਹੈ | ਜਾਣਕਾਰੀ ਦਿੰਦਿਆਂ ਸੰਸਥਾ ਦੇ ਉਪ ਪ੍ਰਧਾਨ ਸਾਜਨ ਗੁਗਲਾਨੀ ਨੇ ਦੱਸਿਆ ਕਿ ਇਸ ਅਭਿਆਨ ਤਹਿਤ ...

ਪੂਰੀ ਖ਼ਬਰ »

ਬੇਰੁਜ਼ਗਾਰ ਸਾਂਝਾ ਮੋਰਚਾ ਘੇਰੇਗਾ 19 ਨੂੰ ਮੋਤੀ ਮਹਿਲ

ਅਬੋਹਰ, 16 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਰੁਜ਼ਗਾਰ ਪ੍ਰਾਪਤੀ ਲਈ ਪਿਛਲੇ 31 ਦਸੰਬਰ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 19 ਨੂੰ ਮੁੱਖ ਮੰਤਰੀ ਪੰਜਾਬ ਦੇ ਪਟਿਆਲਾ ...

ਪੂਰੀ ਖ਼ਬਰ »

ਸੀ.ਐੱਚ.ਬੀ ਕਾਮਿਆਂ ਦੀ ਜਥੇਬੰਦੀ ਵਲੋਂ ਉਪ ਸਕੱਤਰ ਨਾਲ ਮੀਟਿੰਗ

ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)-ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ (ਬਿਜਲੀ ਬੋਰਡ) ਦੀ ਮੀਟਿੰਗ ਪਟਿਆਲਾ ਵਿਖੇ ਪੀ.ਐੱਸ.ਪੀ.ਸੀ.ਐਲ ਦੇ ਉਪ ਸਕੱਤਰ ਆਈ.ਆਰ. ਅਤੇ ਸੁਪਰਡੈਂਟ ਭਲਾਈ ਵਿਭਾਗ ਦੇ ਨਾਲ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰਾਂ ਵਲੋਂ ਉਡਾਈਆਂ ਜਾ ਰਹੀਆਂ ਨਿਯਮਾਂ ਦੀਆਂ ਧੱਜੀਆਂ

ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਸੰਧੂ)-ਸ਼ਾਇਦ ਸ਼ਰਾਬ ਠੇਕੇਦਾਰਾਂ ਨੂੰ ਲਾਕ ਡਾਊਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਖੁੱਲ੍ਹ ਮਿਲੀ ਹੋਈ ਹੈ | ਜਿਸ ਦੇ ਚੱਲਦਿਆਂ ਸ਼ਰਾਬ ਠੇਕੇਦਾਰਾਂ ਵਲ਼ੋਂ ਲਾਕ ਡਾਊਨ ਵਿਚ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਧੜੱਲੇ ਨਾਲ ...

ਪੂਰੀ ਖ਼ਬਰ »

ਰਜਿਸਟ੍ਰੇਸ਼ਨ ਦੀ ਰੀਨਿਊ ਫ਼ੀਸ ਵੱਧ ਵਸੂਲਣ ਦੇ ਖ਼ਿਲਾਫ਼ ਉਪ ਵੈਦ 25 ਨੂੰ ਕਰਨਗੇ ਮੈਡੀਕਲ ਸਿੱਖਿਆ ਭਵਨ ਦਾ ਘਿਰਾਓ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਆਯੁਰਵੈਦਿਕ ਡੀ ਫਾਰਮੇਸੀ ਉਪ ਵੈਦ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਮੀਟਿੰਗ ਪ੍ਰਤਾਪ ਬਾਗ਼ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੋਰਡ ਆਫ਼ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX