ਤਾਜਾ ਖ਼ਬਰਾਂ


ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਜਾਰੀ , ਸਵੇਰੇ 9:00 ਵਜੇ ਅਧਿਕਾਰੀਆਂ ਨੂੰ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਹੋਵੇਗੀ
. . .  1 minute ago
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  4 minutes ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  22 minutes ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  about 1 hour ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  about 1 hour ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  about 2 hours ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  about 2 hours ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  about 2 hours ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 2 hours ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  about 2 hours ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 minute ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  about 3 hours ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  about 3 hours ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  about 3 hours ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  about 4 hours ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  about 4 hours ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  about 4 hours ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  about 4 hours ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਜਲਾਲਾਬਾਦ ਮੋਟਰ ਸਾਈਕਲ ਬਲਾਸਟ ਤੇ ਟਿਫ਼ਨ ਬੰਬ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਸੁਖਵਿੰਦਰ ਸਿੰਘ ਉਰਫ਼ ਸੁੱਖਾ, 27 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ
. . .  about 5 hours ago
ਜਲਾਲਾਬਾਦ, 20 ਸਤੰਬਰ (ਕਰਨ ਚੁਚਰਾ) ਬੀਤੇ ਦਿਨੀਂ 15 ਸਤੰਬਰ ਨੂੰ ਜਲਾਲਾਬਾਦ ਸ਼ਹਿਰ ਦੇ ਭੀੜ ਭੜਾਕੇ ਇਲਾਕੇ 'ਚ ਮੋਟਰ ਸਾਈਕਲ ਬਲਾਸਟ ਮਾਮਲੇ ਅਤੇ ਭਾਰਤ ਪਾਕਿਸਤਾਨ...
ਪੰਜ ਪਿਆਰੇ ਸਾਹਿਬਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਦਾ ਕੀਤਾ ਉਦਘਾਟਨ
. . .  about 5 hours ago
ਨਿਹਾਲ ਸਿੰਘ ਵਾਲਾ, 20 ਸਤੰਬਰ (ਮੋਗਾ) ਪਿੰਡ ਪੱਤੋ ਹੀਰਾ ਸਿੰਘ ਵਿਖੇ ਈਕੋਸਿੱਖ ਅਤੇ ਪੈਟਲਸ ਵਲੋਂ ਪਹਿਲੇ ਗੁਰਬਾਣੀ ਆਧਾਰਤ ਬਾਗ ਦਾ ਉਦਘਾਟਨ ਪੰਜ ਪਿਆਰੇ ਸਾਹਿਬਾਨ ਵਲੋਂ ਅਰਦਾਸ ਕਰਕੇ....
ਸਿੱਧੂ ਅਤੇ ਚੰਨੀ ਦੋਵੇਂ ਹੋਣਗੇ 2022 ਦੀਆਂ ਚੋਣਾਂ ਵਿਚ ਚਿਹਰਾ - ਰਣਦੀਪ ਸਿੰਘ ਸੁਰਜੇਵਾਲਾ
. . .  about 5 hours ago
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ 2022 ਦੀਆਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਕਾਂਗਰਸ ਦਾ ਚਿਹਰਾ...
ਸਿਵਲ ਸਕੱਤਰੇਤ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਥੋੜ੍ਹੇ ਸਮੇਂ ਤੱਕ ਪੰਜਾਬ ਕੈਬਨਿਟ ਦੀ ਹੋ ਸਕਦੀ ਹੈ ਪਹਿਲੀ ਮੀਟਿੰਗ
. . .  about 6 hours ago
ਚੰਡੀਗੜ੍ਹ, 20 ਸਤੰਬਰ - ਸਿਵਲ ਸਕੱਤਰੇਤ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਥੋੜ੍ਹੇ ਸਮੇਂ ਤੱਕ ਪੰਜਾਬ ਕੈਬਨਿਟ ਦੀ ਹੋ....
ਰੂਸ : ਯੂਨੀਵਰਸਿਟੀ ਦੇ ਕੈਂਪਸ ਵਿਚ ਹੋਈ ਗੋਲੀਬਾਰੀ , ਅੱਠ ਲੋਕਾਂ ਦੀ ਮੌਤ
. . .  about 6 hours ago
ਮਾਸਕੋ, 20 ਸਤੰਬਰ - ਰੂਸ ਦੇ ਸ਼ਹਿਰ ਪੇਰਮ ਦੀ ਇਕ ਯੂਨੀਵਰਸਿਟੀ ਦੇ ਕੈਂਪਸ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਇਸ ਘਟਨਾ ਵਿਚ ਅੱਠ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਲੁਧਿਆਣਾ

ਰੈੱਡ ਕਰਾਸ ਸੁਸਾਇਟੀ ਵਲੋਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਬੈਂਕ ਦੀ ਸ਼ੁਰੂਆਤ

ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਲੁਧਿਆਣਾ 'ਚ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਆਕਸੀਜਨ ਦੀ ਮੰਗ ਵੀ ਚਰਮ ਸੀਮਾ ਨੂੰ ਧਿਆਨ ਵਿਚ ਰੱਖਦੇ ਹੋਏ, ਰੈੱਡ ਕਰਾਸ ਸੁਸਾਇਟੀ ਵਲੋਂ ਮਰੀਜ਼ਾਂ ਲਈ ਇਕ ਆਕਸੀਜਨ ਕੰਸਨਟ੍ਰੇਟਰ ਬੈਂਕ ਦੀ ਸ਼ੁਰੂਆਤ ਕੀਤੀ ਹੈ ਜੋ ਘਰ ਵਿਚ ਇਕਾਂਤਵਾਸ ...

ਪੂਰੀ ਖ਼ਬਰ »

ਐਨ.ਜੀ.ਓ. ਵਲੋਂ ਪ੍ਰਸ਼ਾਸਨ ਨੂੰ 5 ਆਕਸੀਜਨ ਕੰਸਨਟ੍ਰੇਟਰ ਤੇ ਪੀ. ਪੀ. ਈ. ਕਿੱਟਾਂ ਭੇਟ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਪ੍ਰਸ਼ਾਸਨ ਦੇ ਸਹਿਯੋਗ ਲਈ ਮੋਢੇ ਨਾਲ ਮੋਢਾ ਜੋੜਦੇ ਹੋਏ ਨਿਸ਼ਕਾਮ ਰਾਸ਼ਨ ਸੇਵਾ ਐਨ.ਜੀ.ਓ. ਵਲੋਂ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ਵਿਖੇ ਨਗਰ ਨਿਗਮ ਕੌਂਸਲਰ ਮਮਤਾ ਆਸ਼ੂ ਨੂੰ 5 ਆਕਸੀਜਨ ਕੰਸਨਟਰੇਟਰ ...

ਪੂਰੀ ਖ਼ਬਰ »

ਬੈਂਸ ਤੇ ਹੋਰਾਂ ਵਲੋਂ ਨੌਜਵਾਨਾਂ ਦੀ ਕੁੱਟਮਾਰ ਘਟੀਆ ਹਰਕਤ-ਢਿੱਲੋਂ

ਲੁਧਿਆਣਾ, 16 ਮਈ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ...

ਪੂਰੀ ਖ਼ਬਰ »

ਸੁਖਬੀਰ ਨੇ ਗੋਸ਼ਾ ਤੇ ਗੋਹਲਵੜੀਆ ਨਾਲ ਫ਼ੋਨ 'ਤੇ ਕੀਤੀ ਗੱਲਬਾਤ

ਲੁਧਿਆਣਾ, 16 ਮਈ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨਾਲ ਫੋਨ 'ਤੇ ਗੱਲਬਾਤ ਕੀਤੀ, ਸ. ...

ਪੂਰੀ ਖ਼ਬਰ »

ਰਾਜ ਸਰਕਾਰ ਵਲੋਂ ਪਾਬੰਦੀਆਂ 31 ਤੱਕ ਲਾਗੂ ਕਰਨ 'ਤੇ ਵਪਾਰੀ ਤੇ ਸਨਅਤਕਾਰ ਪ੍ਰੇਸ਼ਾਨ

ਲੁਧਿਆਣਾ, 16 ਮਈ (ਅਮਰੀਕ ਸਿੰਘ ਬੱਤਰਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਜ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ 31 ਮਈ ਤੱਕ ਵਧਾ ਦਿੱਤੇ ਜਾਣ ਕਾਰਨ ਵਪਾਰੀ ਅਤੇ ਸਨਅਤਕਾਰ ਪ੍ਰੇਸ਼ਾਨ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਿਆ ...

ਪੂਰੀ ਖ਼ਬਰ »

ਜ਼ੋਨ-ਸੀ ਦੇ ਇਲਾਕਿਆਂ 'ਚ ਉਸਾਰੀਆਂ 'ਚ ਬੇਨਿਯਮੀਆਂ ਹੋਣ ਦਾ ਦੋਸ਼

ਲੁਧਿਆਣਾ, 16 ਮਈ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ-ਸੀ ਅਧੀਨ ਪੈਂਦੇ ਇਲਾਕਿਆਂ ਵਿਚ ਕਥਿਤ ਤੌਰ ਤੇ ਨਿਯਮਾਂ ਤੋਂ ਉਲਟ ਬਣ ਰਹੀਆਂ 21 ਉਸਾਰੀਆਂ ਵਿਰੁੱਧ ਆਰ.ਟੀ.ਆਈ. ਵਰਕਰ ਸਿਮਰਤਪਾਲ ਸਿੰਘ ਕਲਸੀ ਨੇ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਮੁੱਖ ਵਿਜੀਲੈਂਸ ਅਫਸਰ ...

ਪੂਰੀ ਖ਼ਬਰ »

ਜਥੇਦਾਰ ਵੇਦਾਂਤੀ ਦਾ ਗੁਰਬਾਣੀ ਅਰਥ ਬੋਧ ਤੇ ਸ਼ੁੱਧ ਉਚਾਰਨ 'ਚ ਉੱਘਾ ਯੋਗਦਾਨ-ਗਿਆਨੀ ਹਰਪ੍ਰੀਤ ਸਿੰਘ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਬਾਣੀ ਦੇ ਅਰਥ-ਬੋਧ ਅਤੇ ਸ਼ੁੱਧ ਉਚਾਰਨ ਦੇ ਖੇਤਰ ਵਿਚ ਉੱਘਾ ਯੋਗਦਾਨ ਪਾਇਆ | ਆਪ ਗੁਰਮਤਿ ਦੇ ਪ੍ਰੋੜ ਵਿਆਖਿਆਕਾਰ, ਗੁਰਬਾਣੀ ਵਿਅਕਰਨ ਦੇ ਅਜੋਕੇ ਸਮੇਂ ਵਿਚ ਉੱਘੇ ਗਿਆਤਾ ਅਤੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਚੋਰ ਮੋਰੀਆਂ ਰਾਹੀਂ ਵਿਕਦੀ ਰਹੀ ਸ਼ਰਾਬ

ਇਯਾਲੀ/ਥਰੀਕੇ, 16 ਮਈ (ਮਨਜੀਤ ਸਿੰਘ ਦੁੱਗਰੀ)-ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ਦੇ ਕਹਿਰ ਦਾ ਸੰਤਾਪ ਭੋਗਦਿਆਂ ਸਨਅਤੀ ਸ਼ਹਿਰ ਲੁਧਿਆਣਾ ਨੇ ਬੀਤੇ ਦਿਨ 25 ਦੇ ਕਰੀਬ ਜ਼ਿੰਦਗੀਆਂ ਨੂੰ ਗਵਾਇਆ ਤੇ 1250 ਤੋਂ ਵੱਧ ਵਿਅਕਤੀ ਇਸ ਦੀ ਲਪੇਟ ਵਿਚ ਆਉਣ ਦੇ ਬਾਵਜੂਦ ਵੀ ਲੋਕ ਇਸ ...

ਪੂਰੀ ਖ਼ਬਰ »

ਸਾਬਕਾ ਜਥੇ: ਵੇਦਾਂਤੀ ਦੇ ਦਿਹਾਂਤ 'ਤੇ ਅਫਸੋਸ ਪ੍ਰਗਟ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ ਤੇ ਅਫਸੋਸ ਜਾਹਿਰ ਕਰਦਿਆਂ ਪੰਜਾਬ ਮੀਡੀਅਮ ਉਦਯੋਗ ਵੈੱਲਫੇਅਰ ਬੋਰਡ ਦੇ ਚੇਅਰਮੈਨ ਅਮਰਜੀਤ ...

ਪੂਰੀ ਖ਼ਬਰ »

ਬਿਜਲੀ ਬਿੱਲ ਨਾ ਮਿਲਣ ਕਾਰਨ ਉਦਯੋਗਪਤੀ ਡਾਹਢੇ ਪ੍ਰੇਸ਼ਾਨ

ਡਾਬਾ/ਲੁਹਾਰਾ, 16 ਮਈ (ਕੁਲਵੰਤ ਸਿੰਘ ਸੱਪਲ)- ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਅਸਟੇਟ ਡਿਵੀਜ਼ਨ (ਸਪੈਸ਼ਲ) ਅਧੀਨ ਆਉਂਦੇ ਇਲਾਕਿਆਂ ਦੇ ਉਦਯੋਗਪਤੀ ਬਿਜਲੀ ਬਿੱਲਾਂ ਦੇ ਨਾ ਮਿਲਣ ਸਬੰਧੀ ਡਾਹਢੇ ਪ੍ਰੇਸ਼ਾਨ ਹਨ ...

ਪੂਰੀ ਖ਼ਬਰ »

ਲੁਧਿਆਣਾ 'ਚ ਕਰਫ਼ਿਊ ਦਾ 31 ਤੱਕ ਵਾਧਾ

ਲੁਧਿਆਣਾ, 16 ਮਈ (ਪੁਨੀਤ ਬਾਵਾ)- ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਲੁਧਿਆਣਾ ਵਿਚ ਲਗਾਏ ਗਏ ਕਰਫ਼ਿਊ ਨੂੰ 31 ਮਈ ਤੱਕ ਵਧਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ | ਇਸ ਹੁਕਮ ਤਹਿਤ ਜ਼ਿਲ੍ਹਾ ਲੁਧਿਆਣਾ ਵਿਚ ...

ਪੂਰੀ ਖ਼ਬਰ »

ਲੁਧਿਆਣਾ ਵਿਚ ਕੋਰੋਨਾ ਕਾਰਨ 29 ਮੌਤਾਂ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਕਾਰਨ 29 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 20 ਵਿਅਕਤੀ ਲੁਧਿਆਣਾ ਨਾਲ ਸਬੰਧਿਤ ਹਨ, ਜਦਕਿ 2 ਫਿਰੋਜ਼ਪੁਰ, 1 ਨਵਾਂਸ਼ਹਿਰ, 1 ਬਠਿੰਡਾ, 2 ਫ਼ਤਹਿਗੜ੍ਹ ...

ਪੂਰੀ ਖ਼ਬਰ »

ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕਾਕੋਵਾਲ ਰੋਡ 'ਤੇ ਅੱਜ ਇਕ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ...

ਪੂਰੀ ਖ਼ਬਰ »

ਇਕਬਾਲ ਤੇ ਰਛਪਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਲਾਡੋਵਾਲ, 16 ਮਈ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਮੰਝਫੱਗੂਵਾਲ ਦੇ ਇਕਬਾਲ ਸਿੰਘ ਅਤੇ ਰਸ਼ਪਾਲ ਸਿੰਘ ਦੀ ਮਾਤਾ ਰਾਜਿੰਦਰ ਕੌਰ ਦਾ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਇਕਬਾਲ ਸਿੰਘ ਮੰਝਫਗੂਵਾਲ ਅਤੇ ਰਛਪਾਲ ਸਿੰਘ ਮੰਝਫੱਗੂਵਾਲ ਨਾਲ ...

ਪੂਰੀ ਖ਼ਬਰ »

ਮਾਤਾ ਦੀ ਅਚਨਚੇਤ ਮੌਤ 'ਤੇ ਮਦਾਨ ਪਰਿਵਾਰ ਨਾਲ ਬੈਂਸ ਵਲੋਂ ਦੁੱਖ ਸਾਂਝਾ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਦੇ ਹਲਕਾ ਸੈਂਟਰਲ ਲੁਧਿਆਣਾ ਦੇ ਇੰਚਾਰਜ ਪਵਨਦੀਪ ਸਿੰਘ ਮਦਾਨ ਦੇ ਮਾਤਾ ਹਰਜਿੰਦਰ ਕੌਰ ਮਦਾਨ ਦੀ ਹੋਈ ਅਚਨਚੇਤ ਮੌਤ 'ਤੇ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਮੁਹਿੰਮ ਦਾ ਆਗਾਜ਼

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)- ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਵਲੋਂ ਅੱਜ ਰਾਸ਼ਟਰੀ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਜਾਗਰੂਕ ਕਰਨ ਲਈ ਆਟੋ-ਰਿਕਸ਼ਿਆਂ ਨੂੰ ਹਰੀ ਝੰਡੀ ...

ਪੂਰੀ ਖ਼ਬਰ »

ਯੋਗੀ ਅਦਿੱਤਿਆ ਨਾਥ ਵਲੋਂ ਦਿੱਤੇ ਬਿਆਨ ਦੀ ਬਿੱਟੂ ਵਲੋਂ ਨਿੰਦਾ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵਲੋਂ ਦਿੱਤੇ ਬਿਆਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਸਲਮਾਨਾਂ ਕਾਰਨ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਹੈ, ਦੀ ਨਿੰਦਾ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ

ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ | ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਵਲੋਂ ਗੁਰਮਤਿ ਦੇ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰਾਂ ਦੇ ਸੇਵਾ ਨਿਯਮ ਬਣਨ ਨਾਲ ਵੈਟਰਨਰੀ ਇੰਸਪੈਕਟਰਾਂ ਦੀ ਨਵੀਂ ਭਰਤੀ ਅਤੇ ਤਰੱਕੀ ਦੇ ਰਾਹ ਖੁੱਲ੍ਹੇ

ਪਠਾਨਕੋਟ, 16 ਮਈ (ਸੰਧੂ)-ਸਾਲ 2009 ਵਿਚ ਵੈਟਰਨਰੀ ਫਾਰਮਾਸਿਸਟਾਂ ਤੋਂ ਬਣਾਏ ਗਏ ਵੈਟਰਨਰੀ ਇੰਸਪੈਕਟਰ ਅਜੇ ਤੱਕ ਆਪਣੇ ਸਰਵਿਸ ਨਿਯਮਾਂ ਤੋਂ ਸੱਖਣੇ ਸਨ | 12 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ...

ਪੂਰੀ ਖ਼ਬਰ »

ਸੰਤ ਅਮੀਰ ਸਿੰਘ ਵਲੋਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਸੰਤ ਛੋਟਾ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਇਸ ਸੰਸਾਰ ਤੋਂ ਕੂਚ ਕਰ ਜਾਣਾ ਸਿੱਖ ਪੰਥ ਨੂੰ ਬਹੁਤ ਵੱਡਾ ਘਾਟਾ ਹੈ | ਇਹ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ...

ਪੂਰੀ ਖ਼ਬਰ »

ਦਾਅਵਿਆਂ ਦੀ ਫੂਕ ਕੱਢਦੀ ਰੋਡਾ ਫਾਟਕ ਤੋਂ ਮਿਸਿੰਗ ਲਿੰਕ ਨੂੰ ਜੋੜਦੀ ਸੜਕ

ਫੁੱਲਾਂਵਾਲ, 16 ਮਈ (ਮਨਜੀਤ ਸਿੰਘ ਦੁੱਗਰੀ)- ਸੂਬੇ ਦੀ ਕੈਪਟਨ ਦੀ ਸਰਕਾਰ ਨੂੰ ਬਣਿਆਂ ਸਵਾ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤਣ ਤੋਂ ਬਾਅਦ ਵੀ ਕਈ ਹਲਕਿਆਂ ਦੀਆਂ ਮੁੱਖ ਸੜ੍ਹਕਾਂ ਕਾਂਗਰਸ ਵਲੋਂ 90 ਪ੍ਰਤੀਸ਼ਤ ਤੋਂ ਵੱਧ ਵਿਕਾਸ ਕਾਰਜ ਮੁਕੰਮਲ ਕਰ ਲੈਣ ਦੇ ਦਾਅਵਿਆਂ ਤੋਂ ...

ਪੂਰੀ ਖ਼ਬਰ »

ਜਸਪ੍ਰੀਤ ਕੌਰ ਕਲਸੀ ਵਾਰਡ-41 ਤੋਂ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਵਾਰਡ ਪੱਧਰ 'ਤੇ ਪਾਰਟੀ ਦੇ ਇਸਤਰੀ ਵਿੰਗ ਦੀ ਮਜ਼ਬੂਤੀ ਲਈ ਵਾਰਡ ਨੰਬਰ 41 ਤੋਂ ਡਾ: ਜਸਪ੍ਰੀਤ ਕੌਰ ਕਲਸੀ ਨੂੰ ...

ਪੂਰੀ ਖ਼ਬਰ »

ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ

ਲੁਧਿਆਣਾ, 16 ਮਈ (ਕਵਿਤਾ ਖੁੱਲਰ)- ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਨੂੰ ਸਮਰਪਿਤ ਹਫ਼ਤਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੀਬੀ ਬਲਜੀਤ ਕੌਰ ਤਲਵਾੜੇ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ ਤੇ ਸੂਰਬੀਰ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਗੁਰਦੁਆਰਾ ਹੈੱਡ ਗ੍ਰੰਥੀ ਗਿਆਨੀ ਰਸ਼ਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਦੀ ਸੂਰਬੀਰਤਾ ਤੇ ਦੂਰ ਅੰਦੇਸ਼ੀ ਵਾਲੀ ਸੋਚ ਨੇ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਨਵੀਂ ਸੇਧ ਪ੍ਰਦਾਨ ਕੀਤੀ, ਉੱਥੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਸਾਥੀ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਲਹਿਰਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ | ਸਮਾਗਮ 'ਚ ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ, ਬੀਬੀ ਰਵੀਇੰਦਰ ਕੌਰ ਮੱਕੜ, ਇੰਦਰਜੀਤ ਸਿੰਘ ਮੱਕੜ ਪ੍ਰਧਾਨ, ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਪਿ੍ਤਪਾਲ ਸਿੰਘ, ਮਨਜੀਤ ਸਿੰਘ ਟੋਨੀ, ਏ.ਪੀ. ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਪਿ੍ੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਜਗਮੋਹਨ ਸਿੰਘ, ਹਰਪਾਲ ਸਿੰਘ ਖਾਲਸਾ, ਮਨਿੰਦਰ ਸਿੰਘ ਆਹੂਜਾ, ਚਰਨਜੀਤ ਸਿੰਘ ਪੀ.ਐਸ.ਬੀ., ਸੁਰਿੰਦਰਪਾਲ ਸਿੰਘ ਭੁਟਿਆਨੀ, ਮਨਮੋਹਨ ਸਿੰਘ ਵਾਲੀਆ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ, ਰਜਿੰਦਰ ਸਿੰਘ ਡੰਗ, ਅਜੀਤ ਸਿੰਘ ਆੜਤੀ, ਕਿਰਨਦੀਪ ਸਿੰਘ ਸਿਮਰਨ, ਬੀਬੀ ਜਸਮੀਤ ਕੌਰ, ਬੀਬੀ ਤਜਿੰਦਰ ਕੌਰ ਸਮੇਤ ਪਿਆਰਾ ਸਿੰਘ, ਲਵਲੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਬੈਠਕ

ਲੁਧਿਆਣਾ, 16 ਮਈ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਦਰਾਂ ਕੀਤਾ ਗਿਆ | ਬੈਠਕ ਵਿਚ ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਰ ਅਤੇ ਟ੍ਰੇਡਰ ਐਸੋਸੀਏਸ਼ਨ ਦੇ ਸਰਪਰਸਤ ਅਮਰਜੀਤ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਵਲੋਂ ਯੁਵਰਾਜ ਪੁੱਤਰ ਰਵਿੰਦਰ ਸਿੰਘ ...

ਪੂਰੀ ਖ਼ਬਰ »

ਜੀ.ਐਨ.ਡੀ.ਈ.ਸੀ. ਵਿਖੇ ਈ-ਸੈੱਲ ਦੀ ਸਥਾਪਨਾ

ਆਲਮਗੀਰ, 16 ਮਈ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਇੰਟਰਪਨਿਯੋਰਸ਼ਿਪ ਗਤੀਵਿਧੀਆਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਈ-ਸੈੱਲ ਸਥਾਪਤ ਕੀਤਾ ਹੈ | ਇਸ ਦੌਰਾਨ ਸੈੱਲ ਵਿਚ ਨਵੇਂ ਭਰਤੀ ਹੋਏ ਮੈਂਬਰਾਂ ਦੇ ਸਵਾਗਤ ਲਈ ਅਤੇ ਇਕ ਸਫਲ ਸ਼ੁਰੂਆਤ ਲਈ ...

ਪੂਰੀ ਖ਼ਬਰ »

ਰਾਸ਼ਨ ਡੀਪੂਆਂ ਨਾਲ ਲੱਖਾਂ ਲੋਕ ਜੁੜੇ ਹਨ

ਲੁਧਿਆਣਾ, 16 ਮਈ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ 2 ਹਜ਼ਾਰ ਦੇ ਕਰੀਬ ਰਾਸ਼ਨ ਡਿਪੂ ਚੱਲ ਰਹੇ ਹਨ, ਜਿਹਨਾਂ ਤੋਂ ਸਰਕਾਰ ਦੀਆਂ ਵੱਖ-ਵਖ ਸਕੀਮਾਂ ਤਹਿਤ ਖਪਤਕਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ | ...

ਪੂਰੀ ਖ਼ਬਰ »

ਕਾਤਲਾਨਾ ਹਮਲੇ 'ਚ ਨੌਜਵਾਨ ਜ਼ਖ਼ਮੀ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ ਮਨੋਜ ਕੁਮਾਰ ਵਾਸੀ ਵਿਵੇਕਾਨੰਦ ਕਾਲੋਨੀ ਦੀ ਸ਼ਿਕਾਇਤ 'ਤੇ ਸ਼ਿਵ ਓਮ ਵਾਸੀ ਵਿਸ਼ਕਰਮਾ ਕਲੋਨੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ...

ਪੂਰੀ ਖ਼ਬਰ »

ਕੋਰੋਨਾ ਚੇਨ ਨੂੰ ਤੋੜਣ ਲਈ ਜਾਗਰੂਕ ਹੋਣਾ ਜ਼ਰੂਰੀ-ਬਾਵਾ

ਲੁਧਿਆਣਾ, 16 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਹੋਲਸੇਲ ਕਲਾਥ ਐਂਡ ਗਾਰਮੈਂਟ ਟ੍ਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਕੋਵਿਡ-19 ਦੀ ਚੇਨ ਨੂੰ ਤੋੜਨ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਕਾਰੋਬਾਰ ਕਰਨ ਵਾਲੇ ਆੜ੍ਹਤੀਆਂ ਦੇ ਲਾਇਸੰਸ ਰੱਦ ਕੀਤੇ ਜਾਣਗੇ-ਚੇੇਅਰਮੈਨ ਬਵੇਜਾ

ਲੁਧਿਆਣਾ, 16 ਮਈ (ਅਮਰੀਕ ਸਿੰਘ ਬੱਤਰਾ)-ਮਾਰਕੀਟ ਕਮੇਟੀ ਲੁਧਿਆਣਾ ਪ੍ਰਸ਼ਾਸਨ ਵਲੋਂ ਚਿਤਾਵਨੀ ਦੇਣ ਦੇ ਬਾਵਜੂਦ ਲਾਕਡਾਊਨ ਦੌਰਾਨ ਛਨੀਵਾਰ ਨੂੰ ਨਵੀਂ ਸਬਜ਼ੀ ਮੰਡੀ ਵਿਚ ਕਾਰੋਬਾਰ ਕਰ ਰਹੇ ਆੜ੍ਹਤੀਆਂ ਦੀਆਂ ਤਸਵੀਰਾਂ ਫੀਲਡ ਸਟਾਫ ਵਲੋਂ ਖਿਚੀਆਂ ਗਈਆਂ ਹਨ, ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡਧਾਰਕਾਂ ਨੂੰ ਵੰਡੀ ਗਈ ਲੱਖਾਂ ਕੁਇੰਟਲ ਸਸਤੀ ਕਣਕ

ਲੁਧਿਆਣਾ, 16 ਮਈ (ਜੁਗਿੰਦਰ ਸਿੰਘ ਅਰੋੜਾ)-ਸਰਕਾਰ ਦੀ ਨੀਤੀ ਅਨੁਸਾਰ ਸ਼ਹਿਰ ਵਿਚ ਵੀ ਲੱਖਾਂ ਕੁਇੰਟਲ ਸਸਤੀ ਕਣਕ ਸਮਾਰਟ ਰਾਸ਼ਨ ਕਾਰਡਧਾਰਕਾਂ ਵਿਚ ਵੰਡੀ ਗਈ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਸਤੀ ਕਣਕ ਵੰਡਣ ਦਾ ਕੰਮ ਚਲਦਾ ਰਿਹਾ ਅਤੇ ਜਾਣਕਾਰੀ ਮੁਤਾਬਕ ...

ਪੂਰੀ ਖ਼ਬਰ »

ਭਾਜਪਾ ਮੁੱਖ ਮੰਤਰੀ ਯੋਗੀ ਦੀ ਟਿੱਪਣੀ ਨਿੰਦਣਯੋਗ-ਨਾਰੰਗਵਾਲ

ਡੇਹਲੋਂ, 16 ਮਈ (ਅੰਮਿ੍ਤਪਾਲ ਸਿੰਘ ਕੈਲੇ)- ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਜਦਕਿ ਯੂ. ਪੀ. ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਵਲੋਂ ਇਸ ਤੇ ਗਲਤ ਟਿੱਪਣੀ ਕਰਨਾ ਅਤਿ ...

ਪੂਰੀ ਖ਼ਬਰ »

ਸਨਅਤਾਂ ਤੇ ਵਪਾਰ ਬੰਦ ਹੋਣ ਨਾਲ ਛੋਟੇ ਤੇ ਮੱਧਮ ਵਰਗ ਦੇ ਲੋਕ ਭਾਰੀ ਪ੍ਰੇਸ਼ਾਨ

ਢੰਡਾਰੀ ਕਲਾਂ, 16 ਮਈ (ਪਰਮਜੀਤ ਸਿੰਘ ਮਠਾੜੂ)-ਪਿਛਲੇ ਸਾਲ ਮਾਰਚ ਦੇ ਮਹੀਨੇ ਵਿਚ ਜਦੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸਾਡੇ ਦੇਸ਼ ਵਿਚ ਮਹਿਸੂਸ ਹੋਣ ਲੱਗਾ ਅਤੇ ਇਸ ਬਿਮਾਰੀ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲੱਗਿਆ ਤਾਂ ਪੂਰੇ ਦੇਸ਼ ਵਿਚ ਤੁਰੰਤ ਲਾਕਡਾਊਨ ਲਗਾ ...

ਪੂਰੀ ਖ਼ਬਰ »

ਜੇਲ੍ਹ 'ਚ ਗੈਂਗਸਟਰ ਤੇ ਉਸ ਦੇ ਸਾਥੀਆਂ ਵਲੋਂ ਸ਼ਰਾਬ ਤੇ ਹੁੱਕਾ ਪੀਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ 'ਚ ਬੰਦ ਇਕ ਗੈਂਗਸਟਰ ਅਤੇ ਉਸ ਦੇ ਸਾਥੀਆਂ ਵਲੋਂ ਸ਼ਰਾਬ ਅਤੇ ਹੁੱਕਾ ਪੀਣ ਦੇ ਮਾਮਲੇ ਦੀ ਜੇਲ੍ਹ ਮੰਤਰੀ ਵਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ | ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਬੱਦੋਵਾਲ ਸਕੂਲ ਦੀ ਹੈੱਡ ਟੀਚਰ ਵਲੋਂ ਅਧਿਕਾਰੀ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਲੁਧਿਆਣਾ, 16 ਮਈ (ਅਮਰੀਕ ਸਿੰਘ ਬੱਤਰਾ)-ਸਰਕਾਰੀ ਪ੍ਰਾਇਮਰੀ ਸਕੂਲ ਬੱਦੋਵਾਲ ਦੀ ਹੈੱਡ ਟੀਚਰ ਕਰਨਜੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਜ਼ੂਮ ਮੀਟਿੰਗ ਦੌਰਾਨ ਡਿਪਟੀ ਡੀ.ਈ.ਓ. ਐਲੀਮੈਂਟਰੀ ਕੁਲਦੀਪ ਸਿੰਘ ਵਲੋਂ ਮੈਨੂੰ ਬਿਨ੍ਹਾਂ ਕਾਰਨ ਜ਼ਲੀਲ ਕੀਤਾ ਹੈ ਜਿਸ ਦੀ ...

ਪੂਰੀ ਖ਼ਬਰ »

ਗੁ: ਅੰਮਿ੍ਤ ਪ੍ਰਚਾਰ ਧਾਰਮਿਕ ਦੀਵਾਨ ਦੀ ਸੰਗਤ ਦਾ ਬਾਬਾ ਜੀਤ ਸਿੰਘ ਦੇ ਹੱਕ 'ਚ ਇੱਕਠ

ਲੁਧਿਆਣਾ 16 ਮਈ (ਕਵਿਤਾ ਖੁੱਲਰ)- ਗੁਰਦੁਆਰਾ ਅੰਮਿ੍ਤ ਪ੍ਰਚਾਰ ਧਾਰਮਿਕ ਦੀਵਾਨ ਨਿਊ ਸ਼ਾਸਤਰੀ ਨਗਰ ਬਸਤੀ ਜੋਧੇਵਾਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਲੁਧਿਆਣੇ ਦੀਆਂ ਸੰਗਤਾਂ ਵਲੋਂ ਇਕ ਭਰਵੀਂ ਇਕੱਤਰਤਾ ਕੀਤੀ ਗਈ ਅਤੇ ਇਸ ਦੌਰਾਨ ਨਿਰਮਲ ਕੁਟੀਆ ਜੋਹਲਾਂ ਖ਼ਿਲਾਫ਼ ਆ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਦਾ ਸਿਹਰਾ ਲੈਣ ਲਈ ਵਿਰੋਧੀ ਆਗੂ ਕਰ ਰਹੇ ਨੇ ਕੋਸ਼ਿਸ਼-ਸੱਗੂ

ਲੁਧਿਆਣਾ, 16 ਮਈ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)- ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਪੈਂਦੇ ਵਾਰਡ ਵਿਚ ਲੋਕ ਇਨਸਾਫ਼ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਲਈ ਕੀਤੀ ਹੁੱਲੜਬਾਜੀ ਅਤੇ ਦਸਤਾਰ ਦੀ ਹੋਈ ਬੇਦਅਬੀ ਦੀ ਨਿੰਦਾ ...

ਪੂਰੀ ਖ਼ਬਰ »

ਕਾਲੋਨੀ ਮਨਜ਼ੂਰ ਕਰਾਏ ਬਿਨਾਂ ਦੁਕਾਨਾਂ/ਪਲਾਟ ਵੇਚਣ ਦਾ ਦੋਸ਼

ਲੁਧਿਆਣਾ, 16 ਮਈ (ਅਮਰੀਕ ਸਿੰਘ ਬੱਤਰਾ)- ਗਲਾਡਾ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਿਯਮ ਕਾਨੂੰਨ ਛਿੱਕੇ ਟੰਗਕੇ ਕਾਲੋਨਾਈਜ਼ਰਾਂ ਵਲੋਂ ਪਾਪਸ ਐਕਟ 1995 ਤਹਿਤ ਮਨਜੂਰੀ ਲਏ ਬਗੈਰ ਕਲੋਨੀਆਂ ਵਿਕਸਤ ਕੀਤੀਆਂ ਰਹੀਆਂ ਹਨ, ਹੈਰਾਨੀ ਦੀ ਗੱਲ ਹੈ ਕਿ ਕਲੋਨਾਈਜ਼ਰਾਂ ...

ਪੂਰੀ ਖ਼ਬਰ »

ਸ਼ਹਿਰ ਦੇ ਮਸ਼ਹੂਰ ਡਾ: ਰਾਣਾ ਦਾ ਦਿਹਾਂਤ

ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਮਸ਼ਹੂਰ ਡਾ. ਰਛਪਾਲ ਸਿੰਘ ਰਾਣਾ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ, ਉਹ 64 ਸਾਲ ਦੇ ਸਨ | ਬੀਤੀ ਸ਼ਾਮ ਉਹ ਆਪਣੇ ਕਲੀਨਿਕ ਤੋਂ ਕਾਰ 'ਤੇ ਘਰ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਦਮ ਤੋੜ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਢਾਬੇ ਤੇ ਡਿਪਾਰਟਮੈਂਟਲ ਸਟੋਰ ਰਹੇ ਖੁੱਲ੍ਹੇ

ਫੁੱਲਾਂਵਾਲ, 16 ਮਈ (ਮਨਜੀਤ ਸਿੰਘ ਦੁੱਗਰੀ)-ਕੋਰੋਨਾ ਮਹਾਂਮਾਰੀ ਦੀ ਚੇਨ ਤੋੜਨ ਦੇ ਮਕਸਦ ਨਾਲ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਏ 2 ਦਿਨਾਂ ਹਫ਼ਤਾਵਰੀ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਜਿਥੇ ਪੁਲਿਸ ਵਲੋਂ ਸੜਕਾਂ ਤੇ ਚੱਲ ਰਹੇ ਆਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX