ਤਾਜਾ ਖ਼ਬਰਾਂ


ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  7 minutes ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 1 hour ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 1 hour ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 1 hour ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 1 hour ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 10 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਸੰਪਾਦਕੀ

ਸਿਹਤ ਢਾਂਚੇ ਦਾ ਪੁਨਰਗਠਨ ਜ਼ਰੂਰੀ

ਕੋਰੋਨਾ ਮਹਾਂਮਾਰੀ ਦੀ ਸ਼ਹਿਰੀ ਖੇਤਰਾਂ ਵਿਚ ਦਿਖੀ ਵਿਕਰਾਲਤਾ ਤੋਂ ਬਾਅਦ ਦੇਸ਼ ਦੇ ਪੇਂਡੂ ਖੇਤਰ ਵਿਚ ਇਸ ਦੇ ਵਧਦੇ ਪ੍ਰਕੋਪ ਸਬੰਧੀ ਸਰਕਾਰ ਅਤੇ ਸਮਾਜ ਦਾ ਚਿੰਤਤ ਹੋਣਾ ਲਾਜ਼ਮੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਦੇਸ਼ ...

ਪੂਰੀ ਖ਼ਬਰ »

ਕਿਸਾਨਾਂ ਲਈ ਫ਼ਸਲਾਂ ਦਾ ਸਮਰਥਨ ਮੁੱਲ ਯਕੀਨੀ ਬਣਾਏ ਸਰਕਾਰ

ਕੋਵਿਡ-19 ਦੀ ਦੂਜੀ ਲਹਿਰ ਦੀ ਸੁਨਾਮੀ ਨੇ ਤਣਾਅ ਭਰੇ ਮਨੁੱਖੀ ਜੀਵਨ ਤੇ ਵਾਤਾਵਰਨ ਨੂੰ ਹੋਰ ਵੀ ਬਹੁਤ ਵੱਡੇ ਖ਼ਤਰੇ ਵਿਚ ਪਾ ਦਿੱਤਾ ਹੈ। ਨਿਰਮਾਣ ਅਤੇ ਸੇਵਾ ਖੇਤਰ, ਇਕ ਵਾਰ ਫੇਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਖੇਤੀ ਖੇਤਰ ਵਿਚ ਫੇਰ ਵੀ ਇਕ ਉਮੀਦ ਦੀ ਕਿਰਨ ਪ੍ਰਤੱਖ ਹਾਂ-ਪੱਖੀ ਸੰਕੇਤ ਦੇ ਰਹੀ ਹੈ। ਕਣਕ ਦੀ ਬਹੁਤ ਚੰਗੀ (ਬੰਪਰ) ਫ਼ਸਲ ਹੋਈ ਹੈ। ਮੌਜੂਦਾ ਹਾੜ੍ਹੀ ਸੀਜ਼ਨ ਵਿਚ ਰਿਕਾਰਡ 109.24 ਮਿਲੀਅਨ ਟਨ ਕਣਕ ਹੋਣ ਦਾ ਅਨੁਮਾਨ ਤਾਂ ਹੈ, ਫੇਰ ਵੀ ਕਿਸਾਨਾਂ ਕੋਲ ਖੁਸ਼ ਹੋਣ ਦਾ ਕੋਈ ਖ਼ਾਸ ਵੱਡਾ ਕਾਰਨ ਨਹੀਂ ਹੈ।
ਚੰਗੀ ਫ਼ਸਲ ਵੀ ਕਿਸਾਨਾਂ ਦੀ ਆਮਦਨੀ ਨੂੰ ਘੱਟੋ ਘੱਟ ਲੋੜੀਂਦੇ ਪੱਧਰ ਤੱਕ ਲੈ ਕੇ ਜਾਣ ਵਿਚ ਨਾਕਾਫ਼ੀ ਹੈ। ਪਿਛਲੀ ਸਾਉਣੀ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਆਪਣੀ ਮੱਕੀ 800-1000 ਰੁਪਏ ਪ੍ਰਤੀ ਕੁਇੰਟਲ ਵੇਚੀ ਸੀ ਜਦੋਂਕਿ ਇਸਦਾ ਸਮਰਥਨ ਮੁੱਲ 1850 ਰੁਪਏ ਕੁਇੰਟਲ ਸੀ। ਮੌਜੂਦਾ ਹਾੜ੍ਹੀ ਦੀ ਕਣਕ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਤਾਂ 1975 ਰੁਪਏ ਕੁਇੰਟਲ ਵੇਚ ਰਹੇ ਹਨ ਪਰ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਿਸਾਨ ਇਹੋ ਫ਼ਸਲ ਸਿਰਫ਼ 1400 ਤੋਂ 1600 ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹਨ, ਕਿਉਂਕਿ ਸਰਕਾਰੀ ਏਜੰਸੀਆਂ ਇਨ੍ਹਾਂ ਤੋਂ ਸਮਰਥਨ ਮੁੱਲ ਤੇ ਕਣਕ ਨਹੀਂ ਖਰੀਦ ਰਹੀਆਂ। ਇਸ ਵਾਰ ਹਾੜ੍ਹੀ ਦੀਆਂ ਫ਼ਸਲਾਂ 'ਚ ਸਿਰਫ਼ ਸਰ੍ਹੋਂ ਅਤੇ ਮਸਰੀ ਹੀ ਸਮਰਥਨ ਮੁੱਲ ਤੋਂ ਕ੍ਰਮਵਾਰ 12 ਫ਼ੀਸਦੀ ਅਤੇ 7 ਫ਼ੀਸਦੀ ਵੱਧ ਭਾਅ ਤੇ ਵਿਕ ਰਹੀਆਂ ਹਨ।
ਚੋਖੀ ਪੈਦਾਵਾਰ ਦੇ ਬਾਵਜੂਦ, ਖੇਤੀਬਾੜੀ ਦੀ ਆਮਦਨੀ, ਕਿਸਾਨਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀ ਅਗਲੀ ਪੀੜ੍ਹੀ ਦੀਆਂ ਇੱਛਾਵਾਂ ਤੇ ਉਮੀਦਾਂ ਦੇ ਅਨੁਸਾਰ ਨਹੀਂ ਹੁੰਦੀ। ਸਰਕਾਰ ਸਮਰਥਨ ਮੁੱਲ ਵਾਲੀਆਂ 23 ਫ਼ਸਲਾਂ 'ਤੇ ਕੁੱਲ ਲਾਗਤ ਤੇ 50 ਪ੍ਰਤੀਸ਼ਤ ਲਾਭ ਦੇਣ ਦਾ ਦਾਅਵਾ ਕਰਦੀ ਹੈ, ਪਰ ਇਹ ਵੀ ਸਿਰਫ਼ ਛੇ ਫ਼ੀਸਦੀ ਕਿਸਾਨਾਂ ਨੂੰ ਦੋ ਜਾਂ ਤਿੰਨ ਕਿਸਮ ਦੀਆਂ ਫ਼ਸਲਾਂ 'ਤੇ ਹੀ ਮਿਲਦਾ ਹੈ। 94 ਫ਼ੀਸਦੀ ਕਿਸਾਨ ਆਪਣੀ ਪੈਦਾਵਾਰ ਸਮਰਥਨ ਮੁੱਲ ਤੋਂ ਘੱਟ ਦਰਾਂ ਤੇ ਵੇਚਣ ਲਈ ਮਜਬੂਰ ਹਨ। ਸਮੇਂ ਦੀ ਮੰਗ ਹੈ ਕਿ ਸਰਕਾਰੀ ਖ਼ਰੀਦ ਨੈਟਵਰਕ ਦਾ ਵਿਸਥਾਰ ਕਰਦੇ ਹੋਏ ਸਰਕਾਰ ਸਮਰਥਨ ਮੁੱਲ ਦਾ ਲਾਭ, ਸਮੁੱਚੇ ਖੇਤੀਬਾੜੀ ਭਾਈਚਾਰੇ ਤੱਕ ਪੁੱਜਦਾ ਕਰੇ।
ਹਰੀ ਕ੍ਰਾਂਤੀ ਤੋਂ ਪੰਜਾਹ ਸਾਲ ਬਾਅਦ ਕੀਤੇ ਆਰਥਿਕ ਸਰਵੇਖਣ 2016 ਤੋਂ ਜੋ ਅਣਸੁਖਾਵਾਂ ਸੱਚ ਸਾਹਮਣੇ ਆਇਆ ਹੈ, ਉਸ ਮੁਤਾਬਕ ਦੇਸ਼ ਦੇ 17 ਰਾਜਾਂ ਵਿਚ ਖੇਤੀ ਕਰਨ ਵਾਲੇ ਇਕ ਪਰਿਵਾਰ ਦੀ ਸਾਲਾਨਾ ਔਸਤਨ ਆਮਦਨੀ 20,000 ਰੁਪਏ ਸੀ ਭਾਵ 1675 ਰੁਪਏ ਮਹੀਨਾ ਤੋਂ ਵੀ ਘੱਟ। ਇਸ ਆਮਦਨੀ ਨਾਲ ਇਕ ਸ਼ਹਿਰੀ ਖੇਤਰ ਦੇ ਆਮ ਪ੍ਰਾਈਵੇਟ ਸਕੂਲ ਦੀ ਪ੍ਰਾਇਮਰੀ ਸ਼੍ਰੇਣੀ ਦੀ ਮਹੀਨੇ ਦੀ ਫੀਸ ਦੇਣੀ ਵੀ ਸੰਭਵ ਨਹੀਂ, ਸੋਚਣ ਦੀ ਗੱਲ ਹੈ ਕਿ ਫੇਰ ਵੀ ਇਹ ਗ਼ਰੀਬ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਇਸ ਹਾਲ 'ਚ ਸਾਲ-ਦਰ-ਸਾਲ ਕਿਵੇਂ ਬਚੇ ਰਹੇ?
1971 ਵਿਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਸੀ 76 ਰੁਪਏ ਪ੍ਰਤੀ ਕੁਇੰਟਲ, 24 ਕੈਰੇਟ ਦੇ 10 ਗ੍ਰਾਮ ਸੋਨੇ ਦਾ ਭਾਅ ਸੀ 193 ਰੁਪਏ, ਸੀਮੈਂਟ ਦਾ 50 ਕਿਲੋ ਦਾ ਥੈਲਾ 11 ਰੁਪਏ ਦਾ ਆਉਂਦਾ ਸੀ ਜਦੋਂ ਕਿ ਸਟੀਲ ਲਗਭਗ 180 ਰੁਪਏ ਕੁਇੰਟਲ ਸੀ। ਅੱਜ, ਕਣਕ ਦਾ ਸਮਰਥਨ ਮੁੱਲ 1975 ਰੁਪਏ ਕੁਇੰਟਲ ਹੈ, ਸੋਨੇ ਦੀਆਂ ਕੀਮਤਾਂ 46,000 ਰੁਪਏ ਪ੍ਰਤੀ 10 ਗ੍ਰਾਮ ਹਨ। ਇਸ ਤਰ੍ਹਾਂ, ਜੇਕਰ 1971 ਵਿਚ 2.5 ਕੁਇੰਟਲ ਕਣਕ ਨਾਲ 10 ਗ੍ਰਾਮ ਸੋਨਾ ਖਰੀਦਿਆ ਜਾ ਸਕਦਾ ਸੀ ਤਾਂ ਹੁਣ ਇਸਦੇ ਲਈ 23 ਕੁਇੰਟਲ ਕਣਕ ਵੇਚਣੀ ਪਵੇਗੀ। ਫ਼ਸਲਾਂ ਦੀ ਕੀਮਤ ਤੁਲਨਾਤਮਕ ਰੂਪ ਨਾਲ ਬਰਾਬਰ ਨਾ ਹੋਣ ਕਾਰਨ ਕਿਸਾਨਾਂ ਦੀ ਖ਼ਰੀਦ ਕਰਨ ਦੀ ਸਮਰੱਥਾ ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ ਹੈ।
ਕੇਂਦਰ ਸਰਕਾਰ ਦਾ 2022 ਤੱਕ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਕਰਨ ਦਾ ਟੀਚਾ ਸੰਭਵ ਨਹੀਂ ਲਗਦਾ। ਇਸ ਪਾਲਿਸੀ ਨੂੰ ਮੁੜ ਤੋਂ ਘੜਨ ਦੀ ਜ਼ਰੂਰਤ ਹੈ। ਆਰਥਿਕ ਸਰਵੇਖਣ ਵਿਚ ਖੇਤ ਦੀ ਜਿਸ ਮਾਮੂਲੀ ਆਮਦਨੀ ਦਾ ਜ਼ਿਕਰ ਕੀਤਾ ਗਿਆ ਉਹ ਸਿਰਫ਼ ਓਹੀ ਨਹੀਂ ਸੀ ਜੋ ਕਿਸਾਨ ਨੇ ਫ਼ਸਲ ਵੇਚ ਕੇ ਕਮਾਈ ਸੀ, ਬਲਕਿ ਉਸ ਵਿਚ ਉਨ੍ਹਾਂ ਵਲੋਂ ਆਪਣੇ ਘਰੇਲੂ ਖ਼ਪਤ ਲਈ ਰੱਖੀ ਫ਼ਸਲ ਦਾ ਮੁੱਲ ਵੀ ਸ਼ਾਮਲ ਸੀ, ਇਸ਼ਾਰਾ ਸਾਫ਼ ਹੈ, ਖੇਤੀ ਦਾ ਸੰਕਟ ਕਿੰਨਾ ਡੂੰਘਾ ਹੁੰਦਾ ਜਾ ਰਿਹਾ ਹੈ। ਕਈ ਹੋਰ ਅਧਿਐਨ ਵੀ ਅਜਿਹਾ ਹੀ ਇਸ਼ਾਰਾ ਕਰਦੇ ਹਨ। ਓ.ਈ.ਸੀ.ਡੀ.-ਆਈ.ਸੀ.ਆਰ. ਆਈ.ਈ.ਆਰ. ਦੇ ਅਧਿਐਨ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਸਾਲ 2000-01 ਤੋਂ 2016-17 ਦੌਰਾਨ, 16 ਸਾਲਾਂ ਵਿਚ ਕਿਸਾਨਾਂ ਨੂੰ, ਉਨ੍ਹਾਂ ਦੀਆਂ ਫ਼ਸਲਾਂ ਦੇ ਵਾਜਬ ਭਾਅ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਅੰਦਾਜ਼ਨ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਸਰਕਾਰ ਨੂੰ ਸਮਰਥਨ ਮੁੱਲ ਪ੍ਰਤੀ ਆਪਣੀ ਪਹੁੰਚ 'ਤੇ ਮੁੜ ਵਿਚਾਰ ਕਰਨਾ ਚਾਹੀਦੈ। ਭਾਰਤ ਦੀ ਕੁੱਲ ਕਿਸਾਨੀ ਆਬਾਦੀ ਵਿਚੋਂ 86.2 ਫ਼ੀਸਦੀ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਦੇ ਮਾਲਿਕ ਤੇ ਸੀਮਾਂਤ (ਦਰਮਿਆਨੇ) ਕਿਸਾਨ ਹਨ। ਉਹ ਖੁਦ ਕਾਸ਼ਤ ਕਰਦੇ ਹਨ ਤੇ ਉਨ੍ਹਾਂ ਨੇ ਕਦੇ ਵੀ ਆਪਣੀ ਆਮਦਨ ਨੂੰ ਮਹਿੰਗਾਈ ਦੇ ਬਰਾਬਰ ਵਧਦੇ ਨਹੀਂ ਵੇਖਿਆ। ਉੱਘੇ ਖੇਤੀ ਵਿਗਿਆਨੀ ਡਾ. ਐਮ. ਐਸ. ਸਵਾਮੀਨਾਥਨ ਨੇ ਇਸੇ ਲਈ ਸਿਫ਼ਾਰਸ਼ ਕੀਤੀ ਸੀ ਕਿ ਸਮਰਥਨ ਮੁੱਲ ਉਤਪਾਦਨ 'ਤੇ ਆਉਣ ਵਾਲੀ ਔਸਤਨ ਲਾਗਤ ਤੋਂ ਘੱਟੋ ਘੱਟ 50 ਪ੍ਰਤੀਸ਼ਤ ਵੱਧ ਹੋਣਾ ਚਾਹੀਦਾ ਹੈ।
ਮੌਜੂਦਾ ਹਾੜ੍ਹੀ ਦੇ ਸੀਜ਼ਨ 'ਚ ਕਿਸਾਨ ਦੇ ਬੈਂਕ ਖਾਤੇ ਵਿਚ, ਡੀਬੀਟੀ (ਡਾਇਰੈਕਟ ਬੈਨੀਫਿਟ ਟਰਾਂਸਫਰ) ਰਾਹੀਂ ਸਮਰਥਨ ਮੁੱਲ ਦੇ ਭੁਗਤਾਨ ਦੀ ਪਹਿਲਕਦਮੀ ਨਾਲ, ਕਿਸਾਨ ਦੇ ਨਾਲ ਨਾਲ ਖੇਤੀ ਅਰਥ ਵਿਵਸਥਾ ਨੂੰ ਵੀ ਤਾਕਤ ਮਿਲੇਗੀ। ਕੇਂਦਰੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਮੁਤਾਬਕ 10 ਮਈ ਤਕ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਹਾੜ੍ਹੀ ਦੀ ਫ਼ਸਲ ਦੇ 49,965 ਰੁਪਏ ਆ ਚੁੱਕੇ ਹਨ। ਇਨ੍ਹਾਂ 'ਚੋਂ 21,588 ਕਰੋੜ ਰੁਪਏ ਪੰਜਾਬ ਦੇ ਅਤੇ 11,784 ਕਰੋੜ ਰੁਪਏ ਹਰਿਆਣਾ ਦੇ ਕਿਸਾਨਾਂ ਦੇ ਖਾਤੇ ਵਿਚ ਜਮ੍ਹਾਂ ਹੋਏ ਹਨ। ਇਸ ਤੋਂ ਪਹਿਲਾਂ ਜਦੋਂ ਇਹ ਭੁਗਤਾਨ ਆੜ੍ਹਤੀ ਰਾਹੀਂ ਹੁੰਦਾ ਸੀ ਤਾਂ ਪਹਿਲਾਂ ਤਾਂ ਉਹ ਕਰਜ਼ੇ ਦੇ ਅਸਲ ਸਮੇਤ 18-24 ਫ਼ੀਸਦੀ ਸਾਲਾਨਾ ਵਿਆਜ ਕੱਟ ਲੈਂਦਾ ਸੀ, ਇਸ ਨਾਲ ਕਿਸਾਨ ਦੇ ਪੱਲੇ ਬਹੁਤ ਘੱਟ ਪੈਸੇ ਪੈਂਦੇ ਸਨ। ਫਾਰਮੂਲੇ ਮੁਤਾਬਕ ਇਨ-ਪੁੱਟ (ਨਿਵੇਸ਼) ਦੀ ਲਾਗਤ ਦੀ ਗਿਣਤੀ ਤਿੰਨ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਪਹਿਲਾ ਏ-2 ਲਾਗਤ ਹੈ ਜੋ ਸਿਰਫ ਅਦਾ ਕੀਤੀ ਗਈ ਲਾਗਤ ਹੁੰਦੀ ਹੈ। ਦੂਜਾ ਏ 2 ਜਮ੍ਹਾਂ ਐਫ਼ਐਲ ਲਾਗਤ ਹੈ ਜੋ ਕਿ ਲਾਗਤ ਅਤੇ ਪਰਿਵਾਰ ਵਲੋਂ ਕੀਤੀ ਗਈ ਕਿਰਤ ਦੀ ਲਾਈ ਗਈ ਕੀਮਤ ਦਾ ਜੋੜ ਹੈ। ਪਰਿਵਾਰ ਦੀ ਕਿਰਤ ਦੀ ਅਨੁਮਾਨਤ ਲਾਗਤ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ, ਕਿਉਂਕਿ ਇਹ ਬੇਜ਼ਮੀਨੇ ਕਿਸਾਨ ਦੀ ਕਮਾਈ ਦਾ ਇਕ ਖ਼ਾਸ ਹਿੱਸਾ ਹੁੰਦੀ ਹੈ ਅਤੇ ਉਨ੍ਹਾਂ ਦਾ ਸਾਰਾ ਹੀ ਪਰਿਵਾਰ ਖੇਤੀ ਦੇ ਕੰਮ 'ਚ ਮਿਲ ਕੇ ਰੁੱਝਾ ਰਹਿੰਦਾ ਹੈ। ਤੇ ਦੂਜੇ ਤਰੀਕਿਆਂ ਨਾਲ ਹੋਣ ਵਾਲੀ ਕਮਾਈ ਤੇ ਮੌਕੇ ਦੀ ਲਾਗਤ ਤੈਅ ਕੀਤੀ ਜਾਂਦੀ ਹੈ।
ਗਿਣਤੀ ਮਿਣਤੀ ਦਾ ਤੀਜਾ ਤਰੀਕਾ ਹੈ ਸੀ-2 ਲਾਗਤ। ਇਹ ਰਕਮ, ਅਦਾ ਕੀਤੀ ਜਾ ਚੁੱਕੀ ਲਾਗਤ, ਪਰਿਵਾਰਕ ਕਿਰਤ ਦੀ ਅਨੁਮਾਨਤ ਲਾਗਤ, ਮਲਕੀਅਤ ਵਾਲੀ ਪੂੰਜੀ ਤੇ ਜਾਇਦਾਦ ਦਾ ਮੁੱਲ, ਠੇਕੇ 'ਤੇ ਲਈ ਜ਼ਮੀਨ ਦੇ ਠੇਕੇ ਦੀ ਕਿਸ਼ਤ ਤੇ ਮਲਕੀਤੀ ਜ਼ਮੀਨ ਦੀ ਮਾਲੀਅਤ ਨੂੰ ਮਿਲਾ ਕੇ ਬਣਦੀ ਹੈ। ਇਸ ਵੇਲੇ ਲਾਗਤ 'ਤੇ 50 ਫ਼ੀਸਦੀ ਸਮਰਥਨ ਮੁੱਲ ਲਾਭ ਦੇਣ ਲਈ ਸੀ-2 ਫਾਰਮੂਲਾ ਨਹੀਂ ਅਪਣਾਇਆ ਜਾਂਦਾ। ਐਥੋਂ ਤੱਕ ਕਿ ਮਾਹਿਰ ਵੀ ਨਹੀਂ ਜਾਣਦੇ ਹੁੰਦੇ ਕਿ ਜਦੋਂ ਸਮਰਥਨ ਮੁੱਲ ਤੈਅ ਕੀਤਾ ਜਾਂਦਾ ਹੈ ਤਾਂ ਕਿਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਇਸੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਗਿਣਤੀ ਦੀ ਸਾਰੀ ਵਿਧੀ ਹੀ ਧੁੰਦਲੀ ਹੋ ਗਈ ਹੈ।
ਸਿੱਟਾ ਇਹ ਕਿ ਕਿਸਾਨਾਂ ਨਾਲ ਧੋਖਾ ਹੋ ਰਿਹਾ ਹੈ। ਹੁਣ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਮਰਥਨ ਮੁੱਲ ਦੇ ਵਾਅਦੇ ਤੋਂ ਵੀ ਪਰ੍ਹੇ ਹਟ ਰਹੀ ਹੈ। ਇਸੇ ਕਰਕੇ ਕਿਸਾਨ ਅੱਜ ਵੀ ਦਿੱਲੀ ਦੀਆਂ ਸਰਹੱਦਾਂ ਉਤੇ ਧਰਨੇ 'ਤੇ ਬੈਠੇ ਹਨ। ਅਸੀਂ ਹੁਣ ਖੇਤੀ 'ਤੇ ਨਿਰਭਰ ਕਰਦੀ 60 ਫ਼ੀਸਦੀ ਅਬਾਦੀ ਨੂੰ ਆਪਣੇ ਬਚਾਅ ਅਤੇ ਦਿਵਾਲੀਆ ਹੋਣ ਵਿਚਕਾਰ ਸੜਦੇ ਹੋਏ ਨਹੀਂ ਵੇਖ ਸਕਦੇ। ਛੋਟੇ ਤੇ ਸੀਮਾਂਤ (ਦਰਮਿਆਨੇ) ਕਿਸਾਨਾਂ ਨੂੰ ਸਰਕਾਰ ਵਲੋਂ ਉਨ੍ਹਾਂ ਦੀ ਫ਼ਸਲ ਦੀ ਸਮਰਥਨ ਮੁੱਲ 'ਤੇ ਖ਼ਰੀਦ ਦੀ ਸਿੱਧੀ ਸਹਾਇਤਾ ਦੇਣ ਦੀ ਬਹੁਤ ਲੋੜ ਹੈ।
ਅੱਗੇ ਕਿਵੇਂ ਵਧੀਏ
ਖੇਤੀਬਾੜੀ ਲਈ ਬਣਾਈਆਂ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਲਿਸਟ ਵਿਚ ਸਾਰਾ ਸਮਾਂ ਖੇਤੀ ਕਰਨ ਵਾਲੇ ਕਿਸਾਨ ਹੀ ਹੋਣੇ ਚਾਹੀਦੇ ਹਨ, ਹੋਰ ਵਸੀਲਿਆਂ ਤੋਂ ਦੋ ਲੱਖ ਤੋਂ ਵੱਧ ਆਮਦਨੀ ਵਾਲਿਆਂ ਦੇ ਨਹੀਂ।
- ਕਿਸਾਨ ਭਲਾਈ ਰਾਸ਼ਟਰੀ ਕਮਿਸ਼ਨ, ਸੀ.ਏ.ਸੀ.ਪੀ. ਨਾਲ ਮਿਲ ਕੇ ਤੈਅ ਕਰੇ ਕਿ ਕਿਸਾਨ ਦੀ ਘੱਟੋ-ਘੱਟ ਆਮਦਨ, ਸਭ ਤੋਂ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਦੀ ਘੱਟੋ ਘੱਟ ਆਮਦਨ ਤੋਂ ਘੱਟ ਨਾ ਹੋਵੇ।
-ਸਮਰਥਨ ਮੁੱਲ ਦੁਆਰਾ ਸਿੱਧੀ ਆਮਦਨੀ ਸਹਾਇਤਾ ਅਤੇ ਕਮੀ ਨੂੰ ਪੂਰਾ ਕਰਨ ਲਈ ਭੁਗਤਾਨ, ਇਹ ਦੋ ਤਰੀਕੇ ਸਮਾਜ ਦੇ ਦੂਜੇ ਵਰਗਾਂ ਨਾਲ ਆਮਦਨੀ ਵਿਚ ਸਮਾਨਤਾ ਲਿਆਉਣ ਲਈ ਸਹੀ ਸਿੱਧ ਹੋ ਸਕਦੇ ਹਨ।
-ਸਮਰਥਨ ਮੁੱਲ 'ਤੇ ਵੱਧ ਤੋਂ ਵੱਧ ਫ਼ਸਲਾਂ ਦੀ ਖ਼ਰੀਦ ਦੇ ਭਰੋਸੇ ਨਾਲ, ਕਿਸਾਨਾਂ ਨੂੰ ਬਾਜ਼ਾਰਾਂ ਦੀ ਅਸਥਿਰਤਾ ਤੋਂ ਬਚਾਇਆ ਜਾ ਸਕਦਾ ਹੈ। ਇਸ ਨਾਲ ਕਿਸਾਨ ਦੀ ਅਗਲੀ ਪੀੜ੍ਹੀ ਦੇ ਜੀਵਨ ਵਿਚ ਬਹੁਤ ਸੁਧਾਰ ਹੋਵੇਗਾ।
(ਲੇਖਕ ਕੈਬਿਨਟ ਮੰਤਰੀ ਰੈਂਕ ਵਿਚ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੈਅਰਮੈਨ, ਐਸੋਚੈਮ ਨਾਰਦਰਨ ਕੌਂਸਲ ਦੇ ਚੈਅਰਮੈਨ ਅਤੇ ਸੋਨਾਲੀਕਾ ਗਰੁੱਪ ਦੇ ਵਾਈਸ ਚੈਅਰਮੈਨ ਹਨ) ।

ਖ਼ਬਰ ਸ਼ੇਅਰ ਕਰੋ

 

ਟੈਲੀਵਿਜ਼ਨ ਦੀ ਭਰੋਸੇਯੋਗਤਾ ਘਟੀ, ਅਖ਼ਬਾਰਾਂ ਦੀ ਵਧੀ

ਇਕ ਤਾਜ਼ਾ ਸਰਵੇ ਦੌਰਾਨ ਇਹ ਤੱਥ ਜ਼ੋਰਦਾਰ ਢੰਗ ਨਾਲ ਸਾਹਮਣੇ ਆਇਆ ਹੈ ਕਿ ਟੈਲੀਵਿਜ਼ਨ ਦੀ ਭਰੋਸੇਯੋਗਤਾ ਦਿਨੋ ਦਿਨ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਪ੍ਰੰਤੂ ਅਖ਼ਬਾਰਾਂ ਨੇ ਪੱਤਰਕਾਰੀ ਦੇ ਮਾਪਦੰਡਾਂ ਨੂੰ ਅਪਣਾਉਂਦਿਆਂ ਆਪਣਾ ਵਿਸ਼ਵਾਸ ਬਹਾਲ ਰੱਖਿਆ ਹੈ। ਸੋਸ਼ਲ ਮੀਡੀਆ ਦਾ ...

ਪੂਰੀ ਖ਼ਬਰ »

ਕੇਂਦਰ ਦੀ ਟੀਕਾ ਨੀਤੀ ਕਾਰਨ ਵਧੇਗਾ ਰਾਜਾਂ 'ਚ ਟਕਰਾਅ

ਭਾਰਤ ਸਰਕਾਰ ਦੀ ਨਵੀਂ ਵੈਕਸੀਨ ਨੀਤੀ ਨੇ ਰਾਜਾਂ ਦਰਮਿਆਨ ਸਹਿਯੋਗ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ ਹੈ। ਉਂਜ ਪਹਿਲਾਂ ਵੀ ਰਾਜਾਂ ਦਰਮਿਆਨ ਟਕਰਾਅ ਚੱਲ ਰਿਹਾ ਸੀ। ਸਾਰੇ ਰਾਜ ਇਕ-ਦੂਜੇ 'ਤੇ ਆਕਸੀਜਨ ਦੀ ਸਪਲਾਈ ਰੋਕਣ ਦਾ ਦੋਸ਼ ਲਗਾ ਰਹੇ ਸਨ। ਬਿਹਾਰ ਅਤੇ ਉੱਤਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX