ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਜੇਠ ਸੰਮਤ 553
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਦਿੱਲੀ / ਹਰਿਆਣਾ

ਦਾਦੂ ਦੇ ਪ੍ਰਾਇਮਰੀ ਸਿਹਤ ਕੇਂਦਰ 'ਚ ਬਣਾਇਆ ਪੇਂਡੂ ਹੋਮ ਆਈਸੋਲੇਸ਼ਨ ਸੈਂਟਰ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਦਾਦੂ ਦੇ ਪ੍ਰਾਈਮਰੀ ਸਿਹਤ ਕੇਂਦਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਬਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਹਿਯੋਗ ਨਾਲ ਪੇਂਡੂ ...

ਪੂਰੀ ਖ਼ਬਰ »

ਹਿਸਾਰ 'ਚ ਕਿਸਾਨਾਂ 'ਤੇ ਲਾਠੀਚਾਰਜ ਦੀ ਕਿਸਾਨ ਆਗੂਆਂ ਵਲੋਂ ਨਿੰਦਾ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੌਰੇ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲੀਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ...

ਪੂਰੀ ਖ਼ਬਰ »

ਏ.ਡੀ.ਸੀ.ਵਲੋਂ ਲੋਕਾਂ ਨੂੰ ਸਮਾਜਿਕ ਥਾਵਾਂ 'ਤੇ ਭੀੜ ਘੱਟ ਕਰਨ ਦੀ ਅਪੀਲ

ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਿਮ ਸੰਸਕਾਰ, ਸ਼ਰਧਾਂਜਲੀ, ਸਮਾਜਿਕ ਜਾਂ ਹੋਰ ਸਮਾਜਿਕ ਸਮਾਗਮਾਂ 'ਤੇ ਇਕੱਠ ਨਾ ਕਰਨ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਿਰਸਾ ਜ਼ਿਲ੍ਹੇ 'ਚ ਤਿੰਨ ਮਹਿਲਾਵਾਂ ਸਮੇਤ ਅੱਠ ਜਣਿਆਂ ਦੀ ਕੋਰੋਨਾ ਨਾਲ ਮੌਤ ਕੋਰੋਨਾ ਵਾਇਰਸ ਦੇ 424 ਆਏ ਨਵੇਂ ਕੇਸ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ | ਜ਼ਿਲ੍ਹੇ 'ਚ ਕੋਰੋਨਾ ਕਾਰਨ ਤਿੰਨ ਮਹਿਲਾਵਾਂ ਸਮਤੇ ਅੱਠ ਜਣਿਆਂ ਦੀ ਮੌਤ ਹੋਈ ਹੈ ਜਦੋਂਕਿ ਕੋਰੋਨਾ ਦੇ 424 ਨਵੇਂ ਕੇਸ ਆਏ ਹਨ | ਕੋਰੋਨਾ ਤੋਂ ਸਿਹਤਯਾਬ ਹੋਣ 'ਤੇ 642 ਵਿਅਕਤੀਆਂ ...

ਪੂਰੀ ਖ਼ਬਰ »

24 ਤੱਕ ਮਹਾਂਮਾਰੀ ਦੀ ਚਿਤਾਵਨੀ ਵਧੀ, ਹਰਿਆਣਾ ਸਰਕਾਰ ਨੇ ਜਾਰੀ ਕੀਤੇ ਹੁਕਮ

ਗੂਹਲਾ ਚੀਕਾ/ਕੈਥਲ, 16 ਮਈ (ਓ.ਪੀ. ਸੈਣੀ)-ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ, ਸਰਕਾਰ ਨੇ ਰਾਜ ਵਿਚ ਮਹਾਂਮਾਰੀ ਦੀ ਚਿਤਾਵਨੀ-ਸੁਰੱਖਿਅਤ ਹਰਿਆਣਾ ਨੂੰ 17 ਤੋਂ ਵਧਾ ਕੇ 24 ਮਈ ਤੱਕ ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ | ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ...

ਪੂਰੀ ਖ਼ਬਰ »

ਸਿਰਸਾ 'ਚ ਮਿਲੇ ਬਲੈਕ ਫੰਗਸ ਦੇ 6 ਮਰੀਜ਼

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਕੋਰੋਨਾ ਵਾਇਰਸ ਤੋਂ ਬਾਅਦ ਹੁਣ ਲੋਕਾਂ ਨੂੰ ਅੱਖਾਂ ਦੇ ਰੋਗ ਬਲੈਕ ਫੰਗਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿਰਸਾ ਜ਼ਿਲ੍ਹਾ ਵਿਚ ਵੀ ਬਲੈਕ ਫੰਗਸ ਰੋਗ ਨੇ ਦਸਤਕ ਦੇ ਦਿੱਤੀ ਹੈ | ਸਿਰਸਾ ਜ਼ਿਲ੍ਹਾ ਵਿਚ ਬਲੈਕ ਫੰਗਸ ਰੋਗ ਦੇ 6 ...

ਪੂਰੀ ਖ਼ਬਰ »

ਸਾਥੀ ਦੀ ਗਿ੍ਫ਼ਤਾਰੀ ਤੋਂ ਗੁੱਸੇ 'ਚ ਆਏ ਕਿਸਾਨਾਂ ਨੇ ਕੀਤਾ ਸ਼ਾਹਬਾਦ ਥਾਣੇ ਦਾ ਘਿਰਾਓ

ਸ਼ਾਹਬਾਦ ਮਾਰਕੰਡਾ, 16 ਮਈ (ਅਵਤਾਰ ਸਿੰਘ)-ਆਪਣੇ ਇਕ ਸਾਥੀ ਪੰਕਜ ਹਬਾਨਾ ਦੀ ਗਿ੍ਫ਼ਤਾਰੀ ਤੋਂ ਗੁਸਾਏ ਕਿਸਾਨਾਂ ਨੇ ਸ਼ਾਹਬਾਦ ਥਾਣੇ ਦਾ ਘਿਰਾਓ ਕੀਤਾ ਅਤੇ ਜੰਮ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸ਼ਾਹਬਾਦ ਦੇ ਐਸ. ਡੀ. ਐੱਮ. ਵਰਿੰਦਰ ਚੌਧਰੀ, ਡੀ. ਐੱਸ. ...

ਪੂਰੀ ਖ਼ਬਰ »

ਹਿਸਾਰ 'ਚ ਪੁਲਿਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਸਿਰਸਾ 'ਚ ਕਿਸਾਨਾਂ ਵਲੋਂ ਧਰਨਾ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਵਲੋਂ ਹਿਸਾਰ 'ਚ ਇਕ ਕੋਵਿਡ ਸੈਂਟਰ ਦਾ ਉਦਘਾਟਨ ਕਰਨ ਸਮੇਂ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਪੁਲੀਸ ਵਲੋਂ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਸਿਰਸਾ ਵਿਚ ਕਿਸਾਨਾਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੌਰਾਨ ਸ਼ਹੀਦ ਭਗਤ ਸਿੰਘ ਟਰੱਸਟ ਨਿਭਾਅ ਰਿਹੈ ਅਹਿਮ ਭੂਮਿਕਾ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਤੇਜ਼ੀ ਨਾਲ ਵਧ ਰਹੀ ਕੋਰੋਨਾ ਮਹਾਂਮਾਰੀ ਵਿਚ ਆਮ ਲੋਕਾਂ ਦੀ ਸਹਾਇਤਾ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ | ਏਲਨਾਬਾਦ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਵੈੱਅਫੇਅਰ ...

ਪੂਰੀ ਖ਼ਬਰ »

ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਾ-ਭਰਾ ਰੱਖਣਾ ਸਾਡਾ ਫ਼ਰਜ਼- ਲਵਲੀ ਗਿਲਹੋਤਰਾ

ਰਤੀਆ, 16 ਮਈ (ਬੇਅੰਤ ਕੌਰ ਮੰਡੇਰ)- ਰਤੀਆ ਹੈਲਪਿੰਗ ਹੈਂਡਜ਼ ਦੇ ਨੌਜਵਾਨ ਮੈਂਬਰ ਲਵਲੀ ਗਿਲਹੋਤਰਾ ਵਲੋਂ ਆਪਣਾ ਜਨਮ ਦਿਨ ਫਲਦਾਰ, ਛਾਂਦਾਰ, ਚਿਕਿਤਸਿਕ ਅਤੇ ਜੜ੍ਹੀ ਬੂਟੀਆਂ ਵਾਲੇ ਬੂਟੇ ਲਗਾ ਕੇ ਮਨਾਇਆ | ਇਸ ਮੌਕੇ ਬੂਟੇ ਲਗਾਉਂਦੇ ਹੋਏ ਲਵਲੀ ਗਿਲਹੋਤਰਾ ਨੇ ਕਿਹਾ ਕਿ ...

ਪੂਰੀ ਖ਼ਬਰ »

ਲਾਕਡਾਊਨ ਕਾਰਨ ਹਾਸ਼ੀਏ 'ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਸੂਬੇ ਵਿਚ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਦਾ ਲਗਾਤਾਰ 15ਵਾਂ ਦਿਨ ਹੈ | ਇਸ ਲਾਕਡਾਊਨ ਦÏਰਾਨ ਹਾਲਾਂਕਿ ਕੁਝ ਦੁਕਾਨਾਂ ਨੂੰ ਖੋਲ੍ਹਣ ਲਈ ਪ੍ਰਸ਼ਾਸਨ ਵਲੋਂ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਿਸ ਕਾਰਨ ...

ਪੂਰੀ ਖ਼ਬਰ »

ਕੋਵਿਡ ਜਾਗਰੂਕਤਾ ਕੈਂਪ ਲਗਾ ਕੇ ਦਰਜਨਾਂ ਲੋਕਾਂ ਦੇ ਨਮੂਨੇ ਲਏ

ਰਤੀਆ, 16 ਮਈ (ਬੇਅੰਤ ਕੌਰ ਮੰਡੇਰ)- ਨਾਇਬ ਤਹਿਸੀਲਦਾਰ ਭਜਨਦਾਸ ਅਤੇ ਸਦਰ ਥਾਣਾ ਮੁਖੀ ਹਰਫੂਲ ਸਿੰਘ ਨੇ ਸਬ ਡਵੀਜ਼ਨਲ ਮੈਜਿਸਟਰੇਟ ਭਾਰਤ ਭੂਸ਼ਣ ਕੌਸ਼ਿਕ ਦੇ ਨਿਰਦੇਸ਼ਾਂ ਦੇ ਤਹਿਤ ਸਿਹਤ ਵਿਭਾਗ ਵਲੋਂ ਪਿੰਡ ਮਹਿਮਦਕੀ, ਪਿਲਛੀਆਂ ਅਤੇ ਭਾਨੀਖੇੜਾ ਵਿਚ ਲਗਾਏ ਕੋਵਿਡ-19 ...

ਪੂਰੀ ਖ਼ਬਰ »

ਕੋਰੋਨਾ ਪੀੜਤਾਂ ਲਈ ਫਰਿਸ਼ਤੇ ਬਣ ਕੇ ਆ ਰਹੇ ਨੇ ਏਲਨਾਬਾਦ ਦੇ ਤਿੰਨ ਨੌਜਵਾਨ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਕੋਰੋਨਾ ਵਾਇਰਸ ਦੇ ਡਰ ਨਾਲ ਅੱਜ ਹਰ ਕੋਈ ਸਹਿਮਿਆ ਨਜ਼ਰ ਆ ਰਿਹਾ ਹੈ | ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿਚ ਬੈੱਡ, ਦਵਾਈਆਂ ਅਤੇ ਆਕਸੀਜਨ ਤੱਕ ਨਹੀਂ ਮਿਲ ਰਹੀ ਹੈ | ਅਜਿਹੀ ਸਥਿਤੀ ਵਿਚ ਜਿੱਥੇ ਕਈ ਲੋਕ ਕਾਲਾਬਜ਼ਾਰੀ ...

ਪੂਰੀ ਖ਼ਬਰ »

15 ਕਿਲੋ 500 ਗਰਾਮ ਡੋਡਾ ਪੋਸਤ ਸਹਿਤ ਮੋਟਰਸਾਈਕਲ ਸਵਾਰ ਦੋ ਕਾਬੂ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)- ਸੀਆਈਏ ਸਿਰਸਾ ਪੁਲੀਸ ਟੀਮ ਨੇ ਗਸ਼ਤ ਅਤੇ ਚੈਕਿੰਗ ਦÏਰਾਨ ਪਿੰਡ ਬੁੱਢੀਮਾਡੀ ਖੇਤਰ ਵਿੱਚੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ 15 ਕਿਲੋ 500 ਗਰਾਮ ਡੋਡਾ ਪੋਸਤ ਸਹਿਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆ ਸੀਆਈਏ ਸਿਰਸਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਕੇਸ ਦਰਜ

ਕਪੂਰਥਲਾ, 16 ਮਈ (ਸਡਾਨਾ)-ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕਪੂਰਥਲਾ ਦੀ ਵਸਨੀਕ ਔਰਤ ਨੇ ਦੱਸਿਆ ਕਿ ਉਸਦੀ 15 ਸਾਲਾ ਲੜਕੀ ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨੇ ਗੂਹਲਾ ਚੀਕਾ ਮੁੱਖ ਮਾਰਗ 'ਤੇ ਲਗਾਇਆ ਜਾਮ

ਗੂਹਲਾ ਚੀਕਾ, 16 ਮਈ (ਓ.ਪੀ.ਸੈਣੀ)-ਇੱਥੇ ਗੂਹਲਾ ਚੀਕਾ 'ਚ ਹਿਸਾਰ ਵਿਚ ਕਿਸਾਨਾਂ ਨਾਲ ਹੋਏ ਲਾਠੀਚਾਰਜ ਕਾਰਨ ਕਿਸਾਨਾਂ ਨੇ ਮੁੱਖ ਸੜਕਾਂ ਜਾਮ ਕਰ ਦਿੱਤੀਆਂ ਅਤੇ ਕਰੀਬ 2 ਘੰਟੇ ਜਾਮ ਲਗਾਇਆ ਪਰ ਇਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ | ਜਾਮ ਦੌਰਾਨ, ਕਿਸਾਨ ਸਰਕਾਰ ...

ਪੂਰੀ ਖ਼ਬਰ »

ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਨ ਪਹੁੰਚੇ ਭਾਜਪਾ ਨੇਤਾ ਦਾ ਹੋਇਆ ਵਿਰੋਧ

ਏਲਨਾਬਾਦ, 16 ਮਈ (ਜਗਤਾਰ ਸਮਾਲਸਰ)-ਏਲਨਾਬਾਦ ਵਿਖੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਨ ਲਈ ਪਹੁੰਚੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਚੌਟਾਲਾ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ | ਇਸ ਦੌਰਾਨ ਇੱਕਠੇ ਹੋਏ ਲੋਕਾਂ ਨੇ ਆਖਿਆ ਕਿ ਲੰਬੇ ਸਮੇ ਤੋਂ ਏਲਨਾਬਾਦ ...

ਪੂਰੀ ਖ਼ਬਰ »

ਸੜਕ ਦੁਰਘਟਨਾ ਵਿਚ ਬਜ਼ੁਰਗ ਔਰਤ ਦੀ ਮੌਤ, ਤਿੰਨ ਔਰਤਾਂ ਤੇ 1 ਨੌਜਵਾਨ ਜ਼ਖ਼ਮੀ

ਸੁਲਤਾਨਪੁਰ ਲੋਧੀ, 16 ਮਈ (ਨਰੇਸ਼ ਹੈਪੀ, ਥਿੰਦ)-ਇੱਥੋਂ 14 ਕਿੱਲੋਮੀਟਰ ਦੂਰ ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਦੇ ਨਜ਼ਦੀਕ ਪਿੰਡ ਭਾਣੋਂ ਲੰਗਾ ਦੇ ਪੈਟਰੋਲ ਪੰਪ ਨੇੜੇ ਮਾਰੂਤੀ ਜ਼ੈਨ ਕਾਰ ਨੰਬਰ ਪੀ ਬੀ 03 ਏ ਡਬਲਯੂ 4692 ਦੀ ਕਰੇਨ ਨਾਲ ਜ਼ਬਰਦਸਤ ਟੱਕਰ ਹੋ ਗਈ | ਦੁਰਘਟਨਾ ...

ਪੂਰੀ ਖ਼ਬਰ »

ਜਥੇ. ਲਾਡੀ ਦਾ ਸੰਤ ਗੁਰਚਰਨ ਸਿੰਘ ਠੱਟੇ ਵਾਲਿਆਂ ਵਲੋਂ ਸਨਮਾਨ

ਡਡਵਿੰਡੀ, 16 ਮਈ (ਦਿਲਬਾਗ ਸਿੰਘ ਝੰਡ)-ਕੰਬੋਜ ਭਾਈਚਾਰਾ ਪੰਜਾਬ ਦੀ ਸਲਾਹਕਾਰ ਕਮੇਟੀ ਦੇ ਸੂਬਾਈ ਮੈਂਬਰ ਜਥੇਦਾਰ ਹਰਜਿੰਦਰ ਸਿੰਘ ਲਾਡੀ ਡਡਵਿੰਡੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਵਿਖੇ ਮੱਥਾ ਟੇਕਿਆ ਅਤੇ ਸੰਤ ਗੁਰਚਰਨ ਸਿੰਘ ਠੱਟੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੈਂਪਲਿੰਗ ਤੇ ਟੀਕਾਕਰਨ ਜ਼ਰੂਰੀ-ਐਸ.ਐਮ.ਓ. ਡਾ. ਮੋਹਣਪ੍ਰੀਤ

ਤਲਵੰਡੀ ਚੌਧਰੀਆਂ, 16 ਮਈ (ਪਰਸਨ ਲਾਲ ਭੋਲਾ)-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀ.ਐਮ.ਓ. ਕਪੂਰਥਲਾ ਦੀ ਸਰਪ੍ਰਸਤੀ ਹੇਠ ਮਿਸ਼ਨ ਫ਼ਤਿਹ ਤਹਿਤ ਜ਼ਿਲੇ੍ਹ ਭਰ ਵਿਚ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪ ਦੀ ਮੁਹਿੰਮ ਜਾਰੀ ਹੈ | ਇਸੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਏਕਤਾ ਦੀ ਕਾਰਜਕਾਰਨੀ ਦਾ ਹੋਇਆ ਵਿਸਥਾਰ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਿਸਾਨ ਏਕਤਾ ਦੀ ਇਕ ਮੀਟਿੰਗ ਜਨਤਾ ਭਵਨ ਸਥਿਤ ਦਫ਼ਤਰ ਵਿਚ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਿਰਸਾ ਜ਼ਿਲ੍ਹਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ | ਇਸ ਮੌਕੇ ਸਰਬ ਸੰਮਤੀ ਨਾਲ ...

ਪੂਰੀ ਖ਼ਬਰ »

ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ 2 ਐਕਟਿਵਾ ਸਵਾਰ ਫ਼ਰਾਰ

ਫਿਲੌਰ, 16 ਮਈ (ਸਤਿੰਦਰ ਸ਼ਰਮਾ)-ਸਥਾਨਕ ਪੁਲਿਸ ਨੇ 14 ਮਈ ਨੂੰ 2 ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ | ਸ਼ਿਕਾਇਤ ਕਰਤਾ ਮੋਹਣੀ (65) ਪਤਨੀ ਦਰਸ਼ਨ ਲਾਲ ਵਾਸੀ ਮੁਹੱਲਾ ਚੌਧਰੀਆਂ ਨੇੜੇ ਸ਼ਿਵ ਮੰਦਿਰ ਫਿਲੌਰ ਨੇ ਦੱਸਿਆ ਕਿ ਉਹ 11 ਵਜੇ ਦੇ ਕਰੀਬ ਆਪਣੇ ਘਰ ਨੇੜੇ ...

ਪੂਰੀ ਖ਼ਬਰ »

ਕੈਬ, ਟੈਕਸੀ ਵਾਲੇ ਹੋ ਰਹੇ ਨੇ ਭੁੱਖਮਰੀ ਦਾ ਸ਼ਿਕਾਰ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦਾ ਇਸ ਮਹਾਂਮਾਰੀ ਦੇ ਵਿਚ ਇਨ੍ਹਾਂ ਦਿਨਾਂ ਦੇ ਅੰਦਰ ਕੈਬ, ਟੈਕਸੀ ਵਾਲਿਆਂ ਦਾ ਕੰਮ ਧੰਦਾ ਬਿਲਕੁਲ ਹੀ ਚੌਪਟ ਹੋ ਗਿਆ ਹੈ ਅਤੇ ਉਹ ਰੋਜ਼ੀ ਰੋਟੀ ਲਈ ਵੀ ਮੁਥਾਜ ਹੋ ਚੁੱਕੇ ਹਨ ਪ੍ਰੰਤੂ ਉਨ੍ਹਾਂ ਦਾ ਹਾਲ-ਚਾਲ ਨਹੀਂ ...

ਪੂਰੀ ਖ਼ਬਰ »

ਜੇਕਰ ਮਹਿੰਗਾਈ ਤੇ ਕਾਲਾਬਾਜ਼ਾਰੀ ਨਾ ਰੋਕੀ ਤਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ-ਰਜਿੰਦਰ ਸਿੰਘ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਰਾਜਿੰਦਰ ਸਿੰਘ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਦੁੱਖ ਦੀ ਘੜੀ ਵਿਚ ਫ਼ੈਲੀ ਕਾਲਾਬਾਜ਼ਾਰੀ ਨੂੰ ਰੋਕੋ ਨਹੀਂ ਤਾਂ ਕੋਰੋਨਾ ਨਾਲ ਭੁੱਖ ਨਾਲ ਲੋਕ ਮਰਨੇ ...

ਪੂਰੀ ਖ਼ਬਰ »

ਸਕੂਲਾਂ 'ਚ ਛੁੱਟੀਆਂ ਹੋਣ ਉਪਰੰਤ ਵੀ ਬੱਚਿਆਂ ਦੀਆਂ ਚੱਲ ਰਹੀਆਂ ਨੇ ਗਤੀਵਿਧੀਆਂ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਵਿਚ ਸਾਰੇ ਸਿੱਖਿਆ ਸੰਸਥਾਨ ਬੰਦ ਹਨ ਅਥੇ ਪੜ੍ਹਾਈ ਕਰਨ ਵਾਲੇ ਬੱਚੇ ਪਿਛਲੇ ਸਾਲ ਤੋਂ ਆਪਣੇ ਘਰਾਂ ਦੇ ਵਿਚ ਬੰਦ ਹਨ | ਅਜਿਹੇ ਮਾਹੌਲ ਦੇ ਵਿਚ ਵਿਖਾਵਾ ਕਰਨ ਦੇ ਲਈ ਪ੍ਰਾਈਵੇਟ ਸਕੂਲ ਆਨਲਾਈਨ ਬੱਚਿਆਂ ...

ਪੂਰੀ ਖ਼ਬਰ »

ਅਸੀਂ ਅਖੀਰਲੇ ਦਮ ਤੀਕ ਆਪਣੀ ਲੜਾਈ ਲੜਾਂਗੇ-ਸੁਖਜੀਤ ਸਿੰਘ ਬਘੋਰਾ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਵੱਖ-ਵੱਖ ਬਾਰਡਰਾਂ 'ਤੇ ਕਿਸਾਨ ਆਪਣੀਆਂ ਮੰਗਾਂ ਮਨਾਉਣ ਦੇ ਲਈ ਪਿਛਲੇ ਮਹੀਨਿਆਂ ਤੋਂ ਧਰਨਾ ਮਾਰ ਬੈਠੇ ਹਨ ਪ੍ਰੰਤੂ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਅਸੀਂ ਅਖੀਰਲੇ ਦਮ ਤੀਕ ਇਹ ਲੜਾਈ ਲੜਦੇ ਰਹਾਂਗੇ ਅਤੇ ਇਸ ...

ਪੂਰੀ ਖ਼ਬਰ »

ਜੇਕਰ ਅਸੀਂ ਪੂਰੀ ਤਰ੍ਹਾਂ ਜਾਗਰੂਕ ਹਾਂ ਤਾਂ ਕੋਰੋਨਾ ਤੋਂ ਬਚ ਸਕਦੇ ਹਾਂ-ਡਾ. ਅਨੂਪ ਨਾਥ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਦੀ ਇਸ ਮਹਾਂਮਾਰੀ ਵਿਚ ਜੇਕਰ ਅਸੀਂ ਇਸ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹਾਂ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ | ਜੋ ਲੋਕ ਇਸ ਤੋਂ ਪੀੜਤ ਹੋ ਰਹੇ ਹਨ | ਉਸ ਵਿਚ ਜ਼ਿਆਦਾ ਕਰਕੇ ਲੋਕਾਂ ਦੀ ਅਣਗਹਿਲੀ ਹੈ | ਜੇਕਰ ...

ਪੂਰੀ ਖ਼ਬਰ »

ਗੰਗਾ ਨਦੀ 'ਚੋਂ ਲਾਸ਼ਾਂ ਦਾ ਮਿਲਣਾ ਮੰਦਭਾਗਾ-ਅਸ਼ੋਕ ਸਭਰਵਾਲ

ਨਵੀਂ ਦਿੱਲੀ, 16 ਮਈ (ਬਲਵਿੰਦਰ ਸਿੰਘ ਸੋਢੀ)-ਗੰਗਾ ਨਦੀ ਵਿਚੋਂ ਲਾਸ਼ਾਂ ਮਿਲਣਾ ਇਕ ਵੱਡੀ ਮੰਦਭਾਗੀ ਘਟਨਾ ਹੈ, ਇਸ ਪ੍ਰਤੀ ਸਰਕਾਰ ਨੂੰ ਫ਼ੌਰੀ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ, ਇਸ ਮਾਮਲੇ ਪ੍ਰਤੀ ਇਕ ਦੂਜੇ 'ਤੇ ਦੋਸ਼ ਲਗਾਉਣਾ ਠੀਕ ਨਹੀਂ ਹੈ | ਇਹ ਲਾਸ਼ਾਂ ਕਿੱਥੋਂ ਤੇ ...

ਪੂਰੀ ਖ਼ਬਰ »

32 ਕਿਸਾਨ ਜਥੇਬੰਦੀਆਂ ਵਲੋਂ ਗੰਨੇ ਦਾ ਭਾਅ ਵਧਾ ਕੇ ਹਰਿਆਣਾ ਬਰਾਬਰ ਕਰਨ ਦੀ ਮੰਗ

ਖੰਨਾ, 16 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਭਾਅ 'ਚ ਵਾਧਾ ਨਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ, ਪੰਜਾਬ ਵਿਚ ਗੰਨੇ ਦਾ ਭਾਅ 310 ਰੁਪਏ ਕੁਇੰਟਲ ਤੋਂ ਵਧਾ ਕੇ ਹਰਿਆਣਾ ਬਰਾਬਰ 358 ਰੁਪਏ ਪ੍ਰਤੀ ਕੁਇੰਟਲ ਕਰਨ ਦੀ ...

ਪੂਰੀ ਖ਼ਬਰ »

ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਲਈ ਮੁਆਵਜ਼ੇ ਸਬੰਧੀ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ

ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਸੁਪਰੀਮ ਕੋਰਟ 'ਚ ਇਕ ਅਰਜ਼ੀ ਦਾਇਰ ਕਰਦਿਆਂ ਮੰਗ ਕੀਤੀ ਗਈ ਹੈ ਕਿ ਉਹ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਆਦੇਸ਼ ਜਾਰੀ ਕਰੇ ਕਿ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਜਿਵੇਂ ਕਿ ਆਫ਼ਤ ਪ੍ਰਬੰਧਨ ਐਕਟ 2005 'ਚ ਵਿਵਸਥਾ ਕੀਤੀ ਗਈ ਹੈ | ਅਰਜ਼ੀ 'ਚ ਸੂਬਿਆਂ ਨੂੰ ਮੌਤ ਦਾ ਸਰਟੀਫ਼ਿਕੇਟ ਜਾਂ ਕੋਈ ਹੋਰ ਸਰਕਾਰੀ ਦਸਤਾਵੇਜ਼ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ, ਜਿਸ 'ਤੇ ਮੌਤ ਦਾ ਕਾਰਨ ਕੋਰੋਨਾ ਦੱਸਿਆ ਹੋਵੇ | ਬੀਤੇ ਹਫ਼ਤੇ ਵਕੀਲ ਆਰ. ਕਾਂਸਲ ਵਲੋਂ ਦਾਇਰ ਕਰਵਾਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੂਬਿਆਂ ਨੂੰ ਇਹ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਕੋਵਿਡ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਰੱਖਣ ਦਾ ਆਪਣਾ ਕਰਤੱਵ ਨਿਭਾਉਣ |

ਖ਼ਬਰ ਸ਼ੇਅਰ ਕਰੋ

 

ਕਾਂਗੜ ਵਲੋਂ ਆਪਣੇ ਵਿਰੋਧੀ ਮਲੂਕਾ 'ਤੇ ਲਗਾਏ ਇਲਜ਼ਾਮ

ਰਾਮਪੁਰਾ ਫੂਲ, 16 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ 'ਚ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਭਖਿਆ ਹੋਇਆ ਹੈ, ਉਸ ਵਕਤ ਪੰਜਾਬ ਸਰਕਾਰ ਵਿਚ ਮਾਲ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ (ਭਾਗ-30)

ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ

ਓ.ਪੀ. ਸੈਣੀ ਗੁਹਲਾ ਚੀਕਾ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ ਹਰਿਆਣਾ ਰਾਜ ਦੇ ਜ਼ਿਲ੍ਹਾ ਕੈਥਲ, ਤਹਿਸੀਲ ਗੁਹਲਾ ਪਿੰਡ ਚੀਕਾ 'ਚ ਪੈਂਦਾ ਹੈ | ਉਕਤ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX