ਤਾਜਾ ਖ਼ਬਰਾਂ


ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਟਵੀਟ
. . .  1 minute ago
ਚੰਡੀਗੜ੍ਹ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ ਹੈ ਤੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ...
ਸ਼ਾਹਕੋਟ ਅਤੇ ਮਲਸੀਆਂ 'ਚ ਭਾਰਤ ਬੰਦ ਦਾ ਖਾਸਾ ਅਸਰ, ਬਾਜ਼ਾਰ ਬੰਦ, ਮੈਡੀਕਲ ਸੇਵਾਵਾਂ ਚਾਲੂ
. . .  0 minutes ago
ਸ਼ਾਹਕੋਟ, ਮਲਸੀਆਂ, 27 ਸਤੰਬਰ (ਏ.ਐੱਸ. ਸਚਦੇਵਾ, ਸੁਖਦੀਪ ਸਿੰਘ) - ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਾਹਕੋਟ ਅਤੇ ਮਲਸੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿਚ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਮਹਿਤਪੁਰ ਵਿਖੇ ਜਗਰਾਉਂ ਰੋਡ ਕੀਤਾ ਜਾਮ
. . .  4 minutes ago
ਮਹਿਤਪੁਰ, 27ਸਤੰਬਰ(ਲਖਵਿੰਦਰ ਸਿੰਘ) - ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਸਵਾਗਤ ਤੇ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ...
ਓਠੀਆਂ ਕਸਬਾ ਪੂਰਨ ਤੌਰ 'ਤੇ ਬੰਦ
. . .  7 minutes ago
ਓਠੀਆਂ 27 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਰਤ ਬੰਦ ਦੇ ਦਿੱਤੇ ਗਏ ਸੱਦੇ 'ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ...
ਕੇਰਲਾ 'ਚ ਵੀ ਪੂਰਨ ਬੰਦ
. . .  9 minutes ago
ਕੋਚੀ, 27 ਸਤੰਬਰ - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਤੇ ਹੋਰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਕੇਰਲਾ 'ਚ ਠੱਪ ਕਰ ਦਿੱਤਾ ਗਿਆ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਾਨਸਾ ਜ਼ਿਲ੍ਹਾ ਪੂਰਨ ਤੌਰ 'ਤੇ ਬੰਦ
. . .  13 minutes ago
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਤਹਿਤ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਨੂੰ ਮਾਨਸਾ ਜ਼ਿਲ੍ਹੇ 'ਚ ਮੁਕੰਮਲ ਹੁੰਗਾਰਾ...
ਮੰਡੀ ਅਰਨੀਵਾਲਾ 'ਚ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ
. . .  18 minutes ago
ਭਾਰਤ ਬੰਦ ਦੌਰਾਨ ਕਿਸਾਨਾਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਟੈਂਟ ਲਗਾ ਕੇ ਕੀਤੀ ਸੜਕ ਜਾਮ
. . .  26 minutes ago
ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ
. . .  27 minutes ago
ਸ੍ਰੀ ਮੁਕਤਸਰ ਸਾਹਿਬ 'ਚ ਦੁਕਾਨਾਂ ਮੁਕੰਮਲ ਬੰਦ -ਸੜਕੀ ਆਵਾਜਾਈ ਠੱਪ
. . .  28 minutes ago
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ ) - 3 ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਸਵੇਰ ਤੋਂ ਹੀ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਹਨ।
ਭੂੰਗਾ ਵਿਖੇ ਕਿਸਾਨ ਯੂਨੀਅਨ ਵਲੋਂ ਕੀਤੀ ਸੜਕ ਜਾਮ
. . .  38 minutes ago
ਲੋਹੀਆਂ ਵਿਖੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ
. . .  33 minutes ago
ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਕਿਸਾਨਾਂ ਵਲੋਂ ਕੀਤਾ ਗਿਆ ਠੱਪ
. . .  45 minutes ago
ਕੁੱਲਗੜ੍ਹੀ, 27 ਸਤੰਬਰ (ਸੁਖਜਿੰਦਰ ਸਿੰਘ ਸੰਧੂ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ਕੁੱਲਗੜ੍ਹੀ ਅੱਡੇ 'ਤੇ ਠੱਪ...
ਪਟਿਆਲਾ ਵਿਚ ਬੰਦ ਦਾ ਅਸਰ
. . .  41 minutes ago
ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਚ ਵੀ ਠੱਪ ਕਰ ਦਿੱਤਾ ਗਿਆ...
ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਜਾਮ ਲਾ ਕੇ ਨੈਸ਼ਨਲ ਹਾਈਵੇ ਤੇ ਆਵਾਜਾਈ ਕੀਤੀ ਠੱਪ
. . .  53 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਤਹਿਤ ਅੱਜ...
ਬੰਦ ਦਾ ਲੁਧਿਆਣਾ 'ਚ ਭਰਵਾਂ ਹੁੰਗਾਰਾ
. . .  56 minutes ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਗਈ ਭਾਰਤ ਬੰਦ ਦੇ ਕੌਲ ਦੇ ਤਹਿਤ ਅੱਜ ਜਿੱਥੇ ਪੂਰਾ ਭਾਰਤ ਬੰਦ ਹੈ। ਉੱਥੇ ਇਸ ਬੰਦ ਦਾ ਅਸਰ ਲੁਧਿਆਣਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ...
ਕਿਸਾਨਾਂ ਵਲੋਂ 'ਭਾਰਤ ਬੰਦ' ਦੇ ਸੱਦੇ 'ਤੇ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ
. . .  59 minutes ago
ਕਸਬਾ ਹਰੀਕੇ ਪੱਤਣ ਵਿਖੇ ਬਾਜ਼ਾਰ ਮੁਕੰਮਲ ਬੰਦ
. . .  about 1 hour ago
ਕਿਸਾਨਾਂ ਆਰਿਫ਼ਕੇ 'ਚ ਮਾਝਾ ਮਾਲਵਾ ਫਿਰੋਜ਼ਪੁਰ ਮੱਖੂ, ਅੰਮ੍ਰਿਤਸਰ ਕੀਤਾ ਜਾਮ
. . .  about 1 hour ago
ਆਰਿਫ਼ ਕੇ (ਫਿਰੋਜ਼ਪੁਰ) 27 ਸਤੰਬਰ (ਬਲਬੀਰ ਸਿੰਘ ਜੋਸਨ) - ਕਸਬਾ ਆਰਿਫ਼ ਕੇ ਦੇ ਮੇਨ ਚੌਕ ਤੇ ਫਿਰੋਜ਼ਪੁਰ ਮੱਖੂ ਰੋਡ ਤੇ ਮਾਝਾ...
ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਪਟਿਆਲਾ- ਕੈਥਲ ਸਟੇਟ ਹਾਈਵੇ ਜਾਮ
. . .  about 1 hour ago
ਮੰਡੀ ਲਾਧੂਕਾ ਦਾ ਜੀ.ਟੀ. ਰੋਡ ਜਾਮ
. . .  about 1 hour ago
ਭਾਰਤ ਬੰਦ ਨੂੰ ਮਲੌਦ 'ਚ ਮਿਲਿਆ ਭਰਵਾਂ ਹੁੰਗਾਰਾ
. . .  about 1 hour ago
ਭਾਰਤ ਬੰਦ ਸੱਦੇ 'ਤੇ ਸਥਾਨਕ ਲੋਕਾਂ, ਦੁਕਾਨਦਾਰਾਂ ਨੇ ਮਿਲ ਕੇ ਜਲੰਧਰ ਪਠਾਨਕੋਟ ਜੰਮੂ ਕੌਮੀ ਸ਼ਾਹ ਮਾਰਗ ਨੂੰ ਕੀਤਾ ਬੰਦ
. . .  about 1 hour ago
ਪਠਾਨਕੋਟ 27 ਸਤੰਬਰ (ਸੰਧੂ) - ਜਾਮ ਵਿਚ ਫਸੇ ਲੋਕਾਂ ਨੂੰ ਬਰੈੱਡ ਅਤੇ ਚਾਹ ਦਾ ਲੰਗਰ ਵਰਤਾ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ ਲੋਕ...
ਗੁਰੂ ਹਰਸਹਾਏ, ਹੰਡਿਆਇਆ, ਕੁਹਾੜਾ 'ਚ ਬੰਦ ਨੂੰ ਭਰਵਾਂ ਸਮਰਥਨ
. . .  about 1 hour ago
ਗੁਰੂ ਹਰਸਹਾਏ/ਹੰਡਿਆਇਆ/ਕੁਹਾੜਾ, 27 ਸਤੰਬਰ (ਹਰਚਰਨ ਸਿੰਘ ਸੰਧੂ/ਗੁਰਜੀਤ ਸਿੰਘ ਖੁੱਡੀ/ਸੰਦੀਪ ਸਿੰਘ ਕੁਹਾੜਾ) - 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਇਆ ਜਾ ਰਿਹਾ ਹੈ। ਜਿਸ...
ਜ਼ਿਲ੍ਹਾ ਬਰਨਾਲਾ ਵਿਚ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ, ਸੜਕਾਂ ਤੇ ਰੇਲਵੇ ਟਰੈਕ ਜਾਮ
. . .  about 1 hour ago
ਬਰਨਾਲਾ, 27 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਰਨਾਲਾ ਵਿਚ ਪੂਰਨ ਸਮਰਥਨ ਮਿਲਿਆ ਹੈ। ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਅਤੇ ਰੇਲਵੇ ਟਰੈਕ ਕਿਸਾਨਾਂ ਵਲੋਂ ਜਾਮ ਕਰ ਦਿੱਤੇ ਗਏ ਹਨ ਅਤੇ ਸ਼ਹਿਰਾਂ ਵਿਚ ਬਾਜ਼ਾਰ ਪੂਰਨ ਤੌਰ 'ਤੇ ਬੰਦ ਹਨ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਹਾੜ ਸੰਮਤ 553
ਵਿਚਾਰ ਪ੍ਰਵਾਹ: ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਤੇ ਦ੍ਰਿੜ੍ਹ ਮਨੋਰਥ ਪੂਰਾ ਨਹੀਂ ਕਰ ਸਕਦੇ। -ਨੈਪੋਲੀਅਨ

ਬਠਿੰਡਾ

ਕਮਿਸ਼ਨਰ ਦਾ ਦਾਅਵਾ, ਬਰਸਾਤਾਂ ਮੌਕੇ ਬਠਿੰਡਾ ਵਾਸੀਆਂ ਨੂੰ ਪਹਿਲਾਂ ਵਾਂਗ ਨਹੀਂ ਆਉਣਗੀਆਂ ਮੁਸ਼ਕਲਾਂ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਨਗਰ ਨਿਗਮ, ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਐਤਕੀਂ ਬਰਸਾਤਾਂ ਮੌਕੇ ਬਠਿੰਡਾ ਵਾਸੀਆਂ ਨੂੰ ਪਹਿਲਾਂ ਵਾਂਗ ਮੁਸ਼ਕਿਲਾਂ ਦਾ ਸਾਹਮਣਾ ਨਹੀਂ ...

ਪੂਰੀ ਖ਼ਬਰ »

ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਨੁਮਾਇੰਦੀਆਂ ਨੇ ਸਿੱਖਿਆ ਸਕੱਤਰ ਨਾਲ ਕੀਤੀ ਜੂਮ ਬੈਠਕ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਨੁਮਾਇੰਦੀਆਂ ਦੀ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਵਿਚ ਅਧਿਆਪਕ ਮਸਲਿਆਂ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਜੂਮ ਮੀਟਿੰਗ ਹੋਈ | ਜਿਸ ਵਿਚ ਅਧਿਆਪਕ ਆਗੂਆਂ ਨੇ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 15 ਜੂਨ (ਅਜੀਤ ਬਿਊਰੋ)-ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਰਹੇ ਤੇ ਤਿੰਨ ਵਾਰ ਜਲਾਲਾਬਾਦ ਤੋਂ ਵਿਧਾਇਕ ਰਹੇ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਸ਼ਾਮਿਲ ਹੋ ਗਏ | ਇਸੇ ਤਰ੍ਹਾਂ ਬਠਿੰਡਾ ਦੇ ਸਮਾਜ ਸੇਵੀ ...

ਪੂਰੀ ਖ਼ਬਰ »

ਸੁਖਬੀਰ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਕਾਂਗੜ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਦੇ ਆਊਟਲੈੱਟ ਸਟੋਰ ਬਣਨ ਨਾਲ ਹਜ਼ਾਰਾਂ ਕਿਸਾਨਾਂ ਨੂੰ ਜਿੱਥੇ ਵੱਡੀ ਖੱਜਲ ਖੁਆਰੀ ਤੋਂ ਰਾਹਤ ਹੋਵੇਗੀ ਉੱਥੇ ਕਿਸਾਨਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ | ਇਹ ਸਟੋਰ ਇਲਾਕੇ ਦੀਆਂ 7 ਡਵੀਜ਼ਨਾਂ ਨਾਲ ਸਬੰਧਿਤ ਪਿੰਡਾਂ ਦੇ ਲੋਕਾਂ ਲਈ ਬੇਹੱਦ ਸਹਾਈ ਹੋਵੇਗਾ | ਸਟੋਰ ਅੰਦਰ ਕਿਸਾਨਾਂ ਨੰੂ ਲੋੜੀਂਦੇ ਕਿਸੇ ਸਮਾਨ ਦੀ ਕਿੱਲਤ ਨਹੀ ਆਉਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਕਰੀਬ 2 ਕਰੋੜ ਦੀ ਲਾਗਤ ਨਾਲ ਉਸਾਰੇ ਗਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਦੇ ਆਊਟਲੈੱਟ ਸਟੋਰ ਦਾ ਉਦਘਾਟਨ ਸਮਾਰੋਹ ਨੰੂ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੰੂ ਮੁੱਖ ਮੰਤਰੀ ਦੀ ਕੁਰਸੀ ਉੱਪਰ ਬੈਠਣ ਲਈ ਬੇਹੱਦ ਉਤਾਵਲੇ ਹਨ, ਜਿਸ ਕਰਕੇ ਬਸਪਾ ਤੋਂ ਬਾਅਦ ਹੁਣ ਸੀ.ਪੀ.ਆਈ. ਨਾਲ ਸਮਝੌਤਾ ਕਰਨ ਲਈ ਤਰਲੋ ਮੱਛੀ ਹੋਏ ਫਿਰਦੇ ਹਨ | ਸ: ਕਾਂਗੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਵੀ ਸਕਾਰ ਨਹੀ ਹੋਵੇਗਾ | ਸ: ਕਾਂਗੜ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੌਰਾਨ ਪਿੰਡਾਂ ਅੰਦਰ ਵਿਕਾਸ ਕਾਰਜਾਂ ਕਰਕੇ ਵੱਡੀ ਤਬਦੀਲੀ ਦੇਖਣ ਨੰੂ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਸਮੇਂ ਜੀਵਨ ਕਾਂਸਲ ਮੁੱਖ ਇੰਜ: ਵੰਡ ਪੱਛਮ ਜੋਨ, ਰਾਜਵੰਤ ਸਿੰਘ ਭਗਤਾ ਚੇਅਰਮੈਨ, ਬੂਟਾ ਸਿੰਘ ਸਿੱਧੂ ਪ੍ਰਧਾਨ, ਇੰਦਰਜੀਤ ਸਿੰਘ ਮਾਨ ਪ੍ਰਧਾਨ, ਜੋਰਾ ਸਿੰਘ ਰਿਟਾ: ਡੀ.ਐੱਸ.ਪੀ, ਜਗਸੀਰ ਸਿੰਘ ਮਲੂਕਾ, ਰੇਸ਼ਮ ਸਿੰਘ ਮਲੂਕਾ, ਵਿਜੇ ਕੁਮਾਰ ਪੱਪੂ, ਸੁਰਿੰਦਰ ਕਟਾਰੀਆ, ਇੰਦੂ ਨਾਗਪਾਲ, ਪਰਮਜੀਤ ਸਿੰਘ ਬਿਦਰ, ਰਾਜਿੰਦਰ ਸਿੰਘ ਬਾਬੇਕਾ, ਮਾ: ਕੁਲਵੰਤ ਸਿੰਘ, ਭੁਪਿੰਦਰ ਸਿੰਘ ਸਿੱਧੂ, ਸੁਖਚੈਨ ਚੰਦ ਮੁੰਦਰੀ, ਜਰਨੈਲ ਸਿੰਘ ਮਸ਼ੀਨਾਂ ਵਾਲੇ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਸੰਮਾਂ ਸਿੱਧੂ, ਲਖਬੀਰ ਸਿੰਘ ਲੱਖਾ, ਰਾਕੇਸ਼ ਕੁਮਾਰ ਭਾਈ ਰੂਪਾ, ਗੁਰਚਰਨ ਸਿੰਘ ਕੌਂਸਲਰ, ਨੀਲਾ ਸਿੰਘ ਸੁਰਜੀਤ ਨਗਰ, ਜਗਜੀਤ ਸਿੰਘ ਬਾਦਲ ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਦੇ ਅਧਿਕਾਰੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਯੁੱਧ ਅਭਿਆਸ ਦੌਰਾਨ ਧਮਾਕੇ ਵਿਚ ਜ਼ਖ਼ਮੀ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਹੋਇਆ ਸ਼ਹੀਦ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ)-ਰਾਜਸਥਾਨ ਦੇ ਮਹਾਜਨ ਫ਼ੀਲਡ ਫ਼ਾਇਰਿੰਗ ਰੇਂਜ ਵਿਚ ਬੀਤੇ ਦਿਨੀਂ ਯੁੱਧ ਅਭਿਆਸ ਦੇ ਦੌਰਾਨ ਹੋਏ ਵਿਸਫੋਟਕ ਧਮਾਕੇ ਵਿਚ ਗੰਭੀਰ ਜ਼ਖ਼ਮੀ ਹੋਇਆ ਨੇੜਲੇ ਪਿੰਡ ਸ਼ੇਖਪੁਰਾ ਦਾ ਫੌਜੀ ਜਵਾਨ ਜੁਗਰਾਜ ਸਿੰਘ ਬੀਤੀ ਦੇਰ ਰਾਤ ...

ਪੂਰੀ ਖ਼ਬਰ »

-ਮਾਮਲਾ ਕੈਂਸਰ ਪੀੜ੍ਹਤ ਔਰਤ ਦਾ-

ਸਿਹਤ ਮੰਤਰੀ ਦੀਆਂ ਹਦਾਇਤਾਂ 'ਤੇ ਵਿਭਾਗ ਦੀਆਂ ਟੀਮਾਂ ਨੇ ਕੀਤਾ ਪਿੰਡ ਮਹਿਮਾ ਸਰਜਾ ਦਾ ਦੌਰਾ

ਮਹਿਮਾ ਸਰਜਾ, 15 ਜੂਨ (ਰਾਮਜੀਤ ਸ਼ਰਮਾ)-ਪਿਛਲੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਚਰਚਿਤ ਹੋਈ ਪਿੰਡ ਮਹਿਮਾ ਸਰਜਾ ਦੀ ਕੈਂਸਰ ਪੀੜ੍ਹਤ ਔਰਤ ਦੀ ਜਾਂਚ ਲਈ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਹੁਕਮਾਂ 'ਤੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ...

ਪੂਰੀ ਖ਼ਬਰ »

-ਮਾਮਲਾ ਸਕਾਲਰਸ਼ਿਪ ਘੁਟਾਲੇ ਦਾ-

'ਆਪ' ਵਲੋਂ ਸਾਧੂ ਸਿੰਘ ਧਰਮਸੋਤ ਵਿਰੁੱਧ ਕਾਰਵਾਈ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ ਵਲੋਂ ਬਠਿੰਡਾ ਵਿਚ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਵਿਚ ਹੋਏ ਘੁਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਕਰਵਾਈ ਕਰਵਾਉਣ ਲਈ ਲੜੀਵਾਰ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ | ...

ਪੂਰੀ ਖ਼ਬਰ »

ਨਗਰ ਕੌਂਸਲ ਨੇ ਬੈਂਕਾਂ ਦੇ ਬਾਹਰ ਪਏ ਜਰਨੇਟਰ ਚੁੱਕੇ-10 ਦਿਨਾਂ ਦੀ ਮੋਹਲਤ ਦੇ ਕੇ ਛੱਡੇ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ, ਬਿੱਕਰ ਸਿੰਘ ਸਿੱਧੂ)-ਸਥਾਨਕ ਨਗਰ ਕੌਂਸਲ ਨੇ ਬੈਂਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬੈਂਕਾਂ ਦੇ ਬਾਹਰ ਪਏ ਜਰਨੇਟਰ ਚੁੱਕ ਲਏ | ਕੌਂਸਲ ਨੇ ਇਹ ਕਾਰਵਾਈ ਬੈਂਕਾਂ ਨੂੰ ਹਫ਼ਤੇ ਭਰ ਦਾ ਸਮਾਂ ਨੋਟਿਸ ਦੇਣ ਤੋਂ ਬਾਅਦ ਅਮਲ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਮੋਟਰ ਸਾਈਕਲ ਰੈਲੀ ਕੱਢੀ

ਭੁੱਚੋ ਮੰਡੀ, 15 ਜੂਨ (ਬਿੱਕਰ ਸਿੰਘ ਸਿੱਧੂ)-ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 34ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ 'ਤੇ ਮਤਰੇਈ ਮਾਂ ਵਾਲਾ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਵਲੋਂ ਘਰਾਂ ਦੇ ਕੂੜੇ ਤੋਂ ਤਿਆਰ ਕੀਤੀ ਆਰਗੈਨਿਕ ਖਾਦ ਵੰਡੀ

ਮਹਿਰਾਜ, 15 ਜੂਨ (ਸੁਖਪਾਲ ਮਹਿਰਾਜ)-ਸਵੱਛ ਭਾਰਤ ਮਿਸ਼ਨ ਦੇ ਪ੍ਰੋਗਰਾਮ ਕੋਆਰਡੀਨੇਟਰ ਸੁਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਗਰ ਪੰਚਾਇਤ ਮਹਿਰਾਜ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਆਕਸੀਜਨ ਅਤੇ ਕਈ ਕਿਸਮਾਂ ਦੇ ਪੌਦੇ ਲਗਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਝੋਨੇ ਦੀ ਬੀਜਾਈ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਖਾਤੇ ਨਾ ਖੁੱਲ੍ਹਣ ਕਾਰਨ ਕਿਸਾਨ ਪ੍ਰੇਸ਼ਾਨ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਝੋਨੇ ਦੀ ਬੀਜਾਈ ਦਾ ਕੰਮ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਖਾਤੇ ਨਾ ਖੁੱਲ੍ਹਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਕੰਪਿਊਟਰੀ ਯੁੱਗ ਹੋਣ ਦੇ ਬਾਵਜੂਦ ਸਹਿਕਾਰੀ ਬੈਂਕਾਂ ਵਿਚ ਪੂਰੇ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਲਈ ਅੰਮਿ੍ਤ ਬਣ ਕੇ ਵਰਿ੍ਹਆ ਮੀਂਹ

ਸੀਂਗੋ ਮੰਡੀ, 15 ਜੂਨ (ਸ਼ਰਮਾ)-ਹਾੜ ਦੀ ਸੰਗਰਾਂਦ ਵਾਲੇ ਦਿਨ ਇਲਾਕੇ ਵਿਚ ਪਈ ਵਰਖਾ ਨਾਲ ਕਿਸਾਨ ਬਾਗੋ-ਬਾਗ ਹਨ, ਨੇ ਦਾਤੇ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਨੀਵੀਂਆਂ ਸੜਕਾਂ ਤੇ ਪਾਣੀ ਭਰਨ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਬਠਿੰਡਾ ਤੋਂ ਸ਼ਾਮਿਲ ਹੋਇਆ ਯੂਥ ਵਰਕਰਾਂ ਦਾ ਕਾਫ਼ਲਾ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਬਠਿੰਡਾ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਨੇ ਅੱਜ ਯੂਥ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 47 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ-7 ਮਰੀਜ਼ਾਂ ਦੀ ਮੌਤਾਂ

ਬਠਿੰਡਾ, 15 ਜੂਨ (ਅਵਤਾਰ ਸਿੰਘ)-ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 7 ਵਿਅਕਤੀਆਂ ਦੀ ਮੌਤ ਹੋ ਗਈ , 47 ਨਵੇਂ ਮਾਮਲੇ ਆਏ ਅਤੇ 165 ਕੋਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ | ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲੇ ਅੰਦਰ ...

ਪੂਰੀ ਖ਼ਬਰ »

ਈ.ਟੀ.ਟੀ. 2364 ਅਧਿਆਪਕ ਯੂਨੀਅਨ ਘੇਰੇਗੀ ਮੋਤੀ ਮਹਿਲ

ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਈ.ਟੀ.ਟੀ 2364 ਅਧਿਆਪਕ ਯੂਨੀਅਨ ਦੀ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ | ਜਿਸ ਵਿਚ ਮੌਜੂਦ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਭਰਤੀ ਵਿਚ ਸਕਰੂਟਨੀ ਹੋਈ ਨੂੰ ਲਗਭਗ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ...

ਪੂਰੀ ਖ਼ਬਰ »

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਉਣ ਵਾਲੇ ਮਹਾਨ ਦੇਸ਼ ਭਗਤਾਂ ਦਾ ਵੱਡਾ ਪਿੰਡ ਸ਼ੇਖਪੁਰਾ

ਪਿ੍ੰਸ ਗਰਗ 84376-47527 ਸੀਂਗੋ ਮੰਡੀ-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿਚ ਇਕ ਪਿੰਡ ਸ਼ੇਖ਼ਪੁਰਾ ਤਲਵੰਡੀ ਸਾਬੋ ਤੋਂ ਲੱਗਭੱਗ 7 ਕਿਲੋਮੀਟਰ ਦੀ ਦੂਰੀ 'ਤੇ ਪੂਰਬ ਵੱਲ ਮੌੜ ਰੋਡ 'ਤੇ ਸਥਿਤ ਹੈ, ਪਿੰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੋਂ ਬਹੁਤੀ ਗਿਣਤੀ 'ਚ ਅਜ਼ਾਦੀ ...

ਪੂਰੀ ਖ਼ਬਰ »

ਕੀਮਤਾਂ ਦੀ ਗਿਰਾਵਟ ਕਾਰਨ ਮੰੂਗੀ ਉਤਪਾਦਕਾਂ ਦੇ ਹੌਂਸਲੇ ਪਸਤ

ਨਥਾਣਾ, 15 ਜੂਨ (ਗੁਰਦਰਸ਼ਨ ਲੁੱਧੜ)-ਮਾਲਵੇ ਦੇ ਖੇਤਾਂ ਵਿਚ ਅੱਜ ਕੱਲ੍ਹ ਮੂੰਗੀ ਦੀ ਵਾਢੀ ਅਤੇ ਗਹਾਈ ਦਾ ਸੀਜਨ ਚੱਲ ਰਿਹਾ ਹੈ ਅਤੇ ਫ਼ਸਲੀ ਵਿਭਿੰਨਤਾ ਤਹਿਤ ਕਾਸ਼ਤ ਕਰਨ ਵਾਲੇ ਮੂੰਗੀ ਉਤਪਾਦਕ ਕਿਸਾਨਾਂ ਵਿਚ ਇਸ ਫ਼ਸਲ ਪ੍ਰਤੀ ਕੋਈ ਖਾਸ ਉਤਸ਼ਾਹ ਵੇਖਣ ਨੂੰ ਨਹੀਂ ਮਿਲ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਚਾਉਕੇ, 15 ਜੂਨ (ਘੜੈਲੀ)-ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਕਰਾੜਵਾਲਾ ਵਿਖੇ ਭਗਤ ਪੂਰਨ ਸਿੰਘ ਯੁਵਕ ਭਲਾਈ ਕਲੱਬ ਅਤੇ ਗੁਰਦੁਆਰਾ ਕਮੇਟੀ ਵਲੋਂ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰੂ ਕਾ ...

ਪੂਰੀ ਖ਼ਬਰ »

ਕਾਂਗੜ ਵਲੋਂ 84 ਲੋੜਵੰਦ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ 40 ਲੱਖ ਦੀ ਸਹਾਇਤਾ ਪ੍ਰਦਾਨ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਸ ਹੋਏ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 84 ਪਰਿਵਾਰਾਂ ਨੂੰ 40 ਲੱਖ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਚੈੱਕ ਵੰਡਣ ਦੀ ਰਸਮ ਸ: ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ, ਰਵਜੋਤ ਸਿੰਘ ਰਾਹੀ)-ਸਿਵਲ ਸਰਜਨ ਬਠਿੰਡਾ ਡਾ: ਤੇਜਵੰਤ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਬ-ਸੈਂਟਰ ਤਲਵੰਡੀ ਸਾਬੋ-ਬੀ ਵਿਖੇ ਡਾ: ਦਰਸ਼ਨ ਕੌਰ ਐਸ. ਐਮ. ਓ. ਤਲਵੰਡੀ ਸਾਬੋ ਦੀ ਅਗਵਾਈ ਹੇਠ ਰਾਕੇਸ਼ ਕੁਮਾਰ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ਭੁੱਚੋ ਮੰਡੀ, 15 ਜੂਨ (ਬਿੱਕਰ ਸਿੰਘ ਸਿੱਧੂ) ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਵਰਚੁੁਅਲ ਮੀਟਿੰਗ ਸੂਬਾ ਪ੍ਰਧਾਨ ਗੁੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 24 ਮਈ ਤੋਂ ਸ਼ੁੁਰੂ ਹੋਏ ਸਮੂਹਿਕ ਛੁੱਟੀ ਦੇ ਹੜ੍ਹਤਾਲ 'ਤੇ ਚੱਲੇ 9 ਜੂਨ ...

ਪੂਰੀ ਖ਼ਬਰ »

ਗਠਜੋੜ ਹੋਣ ਦੀ ਖੁਸ਼ੀ ਵਿਚ ਅਕਾਲੀ-ਬਸਪਾ ਸਮਰਥਕਾਂ ਨੇ ਲੱਡੂ ਵੰਡੇ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਸਮਝੌਤਾ ਹੋਣ ਦੀ ਖੁਸ਼ੀ ਵਿਚ ਅੱਜ ਅਕਾਲੀ-ਬਸਪਾ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਗਠਜੋੜ ਦੀ ਸ਼ਾਨਦਾਰ ਜਿੱਤ ਲਈ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਮੈਰਿਟ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ

ਭਗਤਾ ਭਾਈਕਾ, 15 ਜੂਨ (ਸੁਖਪਾਲ ਸਿੰਘ ਸੋਨੀ)-ਸ. ਸ. ਸ. ਸਕੂਲ ਜਲਾਲ ਜ਼ਿਲ੍ਹਾ ਬਠਿੰਡਾ ਦੇ ਨੌਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਸਿੱਖਿਆ ਵਿਭਾਗ ਦੁਆਰਾ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐਨ. ਐਮ. ਐਮ. ਐਸ.) ...

ਪੂਰੀ ਖ਼ਬਰ »

ਸੀਵਰੇਜ ਕਾਮਿਆਂ ਦੇ ਵੀ ਹੜਤਾਲ 'ਤੇ ਜਾਣ ਨਾਲ ਗਲੀਆਂ 'ਚ ਸੀਵਰੇਜ ਹੋਇਆ ਓਵਰਫ਼ਲੋ

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ)-ਸਫ਼ਾਈ ਕਰਮੀਆਂ ਦੀਆਂ ਹੱਕੀ ਮੰਗਾਂ ਲਈ ਪਿਛਲੇ ਕਰੀਬ ਇਕ ਮਹੀਨੇ ਤੋਂ ਸਥਾਨਕ ਨਗਰ ਪੰਚਾਇਤ ਦਫ਼ਤਰ ਅੱਗੇ ਚੱਲ ਰਹੇ ਸੰਘਰਸ਼ ਵਿਚ ਹੁਣ ਸੀਵਰੇਜ ਕਾਮਿਆਂ ਵਲੋਂ ਵੀ ਸ਼ਾਮਿਲ ਹੋ ਜਾਣ ਨਾਲ ਇਤਿਹਾਸਿਕ ਨਗਰ ਦੇ ਦੇ ਪਹਿਲਾਂ ...

ਪੂਰੀ ਖ਼ਬਰ »

ਭਾਕਿਯੂ (ਉਗਰਾਹਾਂ) ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਭਲਕੇ ਬੁੱਧਵਾਰ ਤੋਂ ਕਿਸਾਨ ਔਰਤਾਂ ਦੇ ਵੱਡੇ ਕਾਫ਼ਲੇ ਦਿੱਲੀ ਮੋਰਚਿਆਂ ਵਲ ਰਵਾਨਾ ਹੋਣੇ ਸ਼ੁਰੂ ਹੋਣਗੇ | ਕਿਸਾਨ ਜੱਥੇਬੰਦੀਆਂ ਨੇ ਅਹਿਦ ਕੀਤਾ ਹੈ ਕਿ ਪੰਜਾਬ ਵਿਚ ਝੋਨਾ ਲੁਆਈ ਦੇ ਮੌਜੂਦਾ ਸੀਜ਼ਨ ਦੌਰਾਨ ਦਿੱਲੀ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼

ਮੌੜ ਮੰਡੀ, 15 ਜੂਨ (ਗੁਰਜੀਤ ਸਿੰਘ ਕਮਾਲੂ) ਦ ਟਰੱਕ ਆਪਰੇਟਰ ਵੈਲਫੇਅਰ ਸੁਸਾਇਟੀ ਰਜਿ ਦੀ ਇਕ ਅਹਿਮ ਮੀਟਿੰਗ ਇੱਥੇ ਪ੍ਰਧਾਨ ਰੇਸ਼ਮ ਸਿੰਘ ਕੁੱਤੀਵਾਲ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਟਰੱਕ ਆਪਰੇਟਰਾਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਟਰੱਕ ...

ਪੂਰੀ ਖ਼ਬਰ »

ਆਪ' ਮਹਿਲਾ ਵਿੰਗ ਦੀ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਦਾ ਸਨਮਾਨ

ਭੁੱਚੋ ਮੰਡੀ, 15 ਜੂਨ (ਪਰਵਿੰਦਰ ਸਿੰਘ ਜੌੜਾ)-ਆਮ ਆਦਮੀ ਪਾਰਟੀ ਵਲੋਂ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ, ਵਿਚ ਬਠਿੰਡਾ ਜ਼ਿਲ੍ਹੇ ਦੇ ਮਹਿਲਾ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਕੁਲਦੀਪ ਕੌਰ ਭਗਤਾ ਭਾਈ ਕਾ ਨੂੰ ਸੌਂਪੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX