ਤਾਜਾ ਖ਼ਬਰਾਂ


ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ,ਇਹ ਨਵੇਂ ਚਿਹਰੇ ਹੋਣਗੇ
. . .  4 minutes ago
ਇਹ ਨਵੇਂ ਚਿਹਰੇ ਹੋਣਗੇ ਡਾ ਰਾਜਕੁਮਾਰ ਵੇਰਕਾ ਸੰਗਤ ਸਿੰਘ ਗਿਲਜੀਆਂ ਅਮਰਿੰਦਰ ਸਿੰਘ ਰਾਜਾ ਵੈਡਿੰਗ ਪ੍ਰਗਟ ਸਿੰਘ ਕੁਲਜੀਤ ਨਾਗਰਾ
ਪੰਜਾਬ ਪੁਲਿਸ ਦੀ ਲਿਖਤੀ ਪ੍ਰੀਖਿਆ ਲਈ ਜੰਡਿਆਲਾ ਦੇ 2 ਪ੍ਰੀਖਿਆ ਕੇਂਦਰਾਂ 'ਚ ਲੱਗੀਆਂ ਲੰਬੀਆਂ ਲਾਈਨਾਂ
. . .  22 minutes ago
ਜੰਡਿਆਲਾ ਮੰਜਕੀ,25ਸਤੰਬਰ (ਸੁਰਜੀਤ ਸਿੰਘ ਜੰਡਿਆਲਾ) ਪੰਜਾਬ ਪੁਲਿਸ ਦੀ ਲਿਖਤ ਪ੍ਰੀਖਿਆ ਲਈ ਸਥਾਨਕ ਕਸਬੇ ਦੇ ਬਣਾਏ ਗਏ ਦੋ ਕੇਂਦਰਾਂ ਵਿਚ ਸਵੇਰ ਤੋਂ ਹੀ ਪ੍ਰੀਖਿਆਰਥੀਆਂ ਦੀਆਂ ਲੰਬੀਆਂ ....
ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ ਕੀਤਾ
. . .  27 minutes ago
ਨਵੀਂ ਦਿੱਲੀ,25 ਸਤੰਬਰ - ਰੱਖਿਆ ਮੰਤਰਾਲੇ ਨੇ ਵੀ.ਐੱਸ. ਪਠਾਨੀਆ ਨੂੰ ਕੋਸਟ ਗਾਰਡ ਏ.ਡੀ.ਜੀ. ਨਿਯੁਕਤ...
ਤੇਜ ਰਫ਼ਤਾਰ ਨੇ ਲਈ ਜਾਨ
. . .  43 minutes ago
ਡਮਟਾਲ, 25 ਸਤੰਬਰ (ਰਾਕੇਸ਼ ਕੁਮਾਰ) : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਲ੍ਹਿੇ ਵਿਚ ਤੇਜ ਰਫ਼ਤਾਰ ਨੇ ਇਕ ਹੋਰ ਜਾਨ ਲੈ ਲਈ। ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ...
5 ਆਈ.ਏ.ਐਸ. ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  52 minutes ago
ਚੰਡੀਗੜ੍ਹ, 25 ਸਤੰਬਰ - 5 ਆਈ.ਏ.ਐੱਸ. ਅਤੇ 5 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ 12:30 ਵਜੇ ਪਹੁੰਚਣਗੇ ਗਵਰਨਰ ਹਾਊਸ
. . .  about 1 hour ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ 12.30 ਵਜੇ ਗਵਰਨਰ ਹਾਊਸ ਪਹੁੰਚਣਗੇ | ਜ਼ਿਕਰਯੋਗ ਹੈ ਕਿ ਨਵੀਂ ਕੈਬਨਿਟ ਦੀ ਸੂਚੀ ਲੈ ਕੇ ਚੰਨੀ ਗਵਰਨਰ ਹਾਊਸ ...
ਅਮਰੀਕਾ ਦੇ ਨਿਆਂ ਵਿਭਾਗ ਵਲੋਂ ਇਮੀਗ੍ਰੇਸ਼ਨ ਅਦਾਲਤਾਂ ਦੇ ਡੇਵਿਡ ਨੀਲ ਡਾਇਰੈਕਟਰ ਨਿਯੁਕਤ
. . .  about 1 hour ago
ਸੈਕਰਾਮੈਂਟੋ, 25 ਸਤੰਬਰ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਨਿਆਂ ਵਿਭਾਗ ਨੇ ਡੇਵਿਡ ਨੀਲ ਨੂੰ ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦਾ ਡਾਇਰੈਕਟਰ ਨਿਯੁਕਤ ਹੈ। ਇਨ੍ਹਾਂ ਅਦਾਲਤਾਂ ਦੀ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ...
ਬੀਬੀ ਜਾਗੀਰ ਕੌਰ ਪਹੁੰਚੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਹਾਲ ਜਾਣਨ
. . .  about 1 hour ago
ਜਲੰਧਰ, 25 ਸਤੰਬਰ (ਮੁਨੀਸ਼) - ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਕਰ ਕੇ ਜਲੰਧਰ ਵਿਖੇ ਆਕਸਫੋਰਡ...
ਕੋਵਿਡ -19 ਟੀਕਿਆਂ ਦਾ ਨਿਰਯਾਤ ਅਕਤੂਬਰ ਤੋਂ ਦੁਬਾਰਾ ਸ਼ੁਰੂ ਕਰੇਗਾ ਭਾਰਤ
. . .  about 2 hours ago
ਵਾਸ਼ਿੰਗਟਨ, 25 ਸਤੰਬਰ - ਕੁਆਡ ਦੇਸ਼ਾਂ ਸੰਯੁਕਤ ਰਾਜ, ਭਾਰਤ, ਜਾਪਾਨ ਅਤੇ ਆਸਟਰੇਲੀਆ ਨੇ ਕੋਵੈਕਸ ਸਮੇਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ -19 ਟੀਕਿਆਂ ਦੀ ਬਰਾਮਦ ਨੂੰ ...
ਗੈਂਗਵਾਰ ਦੀ ਘਟਨਾ ਤੋਂ ਬਾਅਦ ਹਾਈ ਕੋਰਟ ਵਿਚ ਦਾਇਰ ਹੋਈ ਪਟੀਸ਼ਨ,ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੇ ਕੱਲ੍ਹ ਰੋਹਿਣੀ ਅਦਾਲਤ ਵਿਚ ਹੋਏ ਗੋਲੀਕਾਂਡ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਸੰਬੰਧਿਤ...
ਦਿੱਲੀ ਵਿਚ ਮੀਟਿੰਗ ਕਰਨ ਤੋਂ ਬਾਅਦ ਚੰਡੀਗੜ੍ਹ ਪਹੁੰਚੇ ਚਰਨਜੀਤ ਸਿੰਘ ਚੰਨੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਪਿਛਲੇ 24 ਘੰਟਿਆਂ ਵਿਚ 29,616 ਨਵੇਂ ਕੋਰੋਨਾ ਮਾਮਲੇ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 29,616 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 28,046 ਮਰੀਜ਼ ਠੀਕ ਹੋਣ ਦੇ ਨਾਲ - ਨਾਲ...
ਨਵਜੋਤ ਸਿੰਘ ਸਿੱਧੂ ਦੀ ਰਾਜਾ ਵੜਿੰਗ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ , 25 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਰਾਜਾ ਵੜਿੰਗ ਨਾਲ ...
ਕਾਰਾਂ 'ਚ ਹੋਈ ਭਿਆਨਕ ਟੱਕਰ, 3 ਜ਼ਖ਼ਮੀ
. . .  about 2 hours ago
ਤਪਾ ਮੰਡੀ, 25 ਸਤੰਬਰ (ਪ੍ਰਵੀਨ ਗਰਗ) - ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਦੋ ਕਾਰਾਂ 'ਚ ਹੋਈ ਆਪਸੀ ਟੱਕਰ ਦੌਰਾਨ 3 ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...
ਭੁੱਲਾਰਾਈ ਵਿਖੇ ਵਿਹੜੇ 'ਚ ਸੁੱਤੇ ਪਏ ਵਿਅਕਤੀ ਦਾ ਅੱਧੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 3 hours ago
ਖਲਵਾੜਾ, 25 ਸਤੰਬਰ (ਮਨਦੀਪ ਸਿੰਘ ਸੰਧੂ) - ਪਿੰਡ ਭੁੱਲਾਰਾਈ ਵਿਖੇ ਬੀਤੀ ਰਾਤ ਵਿਹੜੇ 'ਚ ਸੁੱਤੇ ਪਏ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਅੱਧੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ...
ਦਿੱਲੀ ਦੀਆਂ ਸਾਰੀਆਂ ਜੇਲ੍ਹਾਂ ਅਲਰਟ 'ਤੇ, ਕੱਲ੍ਹ ਰੋਹਿਣੀ ਅਦਾਲਤ 'ਚ ਹੋਇਆ ਸੀ ਗੈਂਗਵਾਰ
. . .  about 3 hours ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੇ ਕੱਲ੍ਹ ਰੋਹਿਣੀ ਅਦਾਲਤ ਵਿਚ ਹੋਏ ਗੋਲੀਕਾਂਡ ਦੇ ਮੱਦੇਨਜ਼ਰ ਗੈਂਗਵਾਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ...
ਸੁਖਜਿੰਦਰ ਰੰਧਾਵਾ ਅਤੇ ਓ.ਪੀ .ਸੋਨੀ ਰਸਮੀ ਤੌਰ 'ਤੇ ਬਣੇ ਉਪ ਮੁੱਖ ਮੰਤਰੀ
. . .  about 3 hours ago
ਚੰਡੀਗੜ੍ਹ, 25 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਰਸਮੀ ਤੌਰ 'ਤੇ ਉਪ ਮੁੱਖ ਮੰਤਰੀ ਬਣਾਉਣ ਦੇ ਕੱਲ੍ਹ ਦੇਰ ਰਾਤ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ ...
ਕੁਆਡ ਫੈਲੋਸ਼ਿਪ ਦੀ ਸ਼ੁਰੂਆਤ
. . .  about 4 hours ago
ਵਾਸ਼ਿੰਗਟਨ, 25 ਸਤੰਬਰ - ਕੁਆਡ ਸੰਮੇਲਨ ਵਿਚ ਕੁਆਡ ਲੀਡਰ ਵਲੋਂ ਦੱਸਿਆ ਗਿਆ ਕਿ ਕਵਾਡ ਫੈਲੋਸ਼ਿਪ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਹਰ ਸਾਲ 100 ਵਿਦਿਆਰਥੀਆਂ ਨੂੰ ਸਪਾਂਸਰ ਕੀਤਾ ਜਾਵੇਗਾ...
ਮਾਣਕ ਮੋਤੀ
. . .  about 4 hours ago
ਮਾਣਕ ਮੋਤੀ
ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪੰਜਾਬ / ਜਨਰਲ

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ

ਪਟਿਆਲਾ, 21 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਰੁਜ਼ਗਾਰ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹਿਰੂਪੀਆ ਤਿਆਰ ਕਰਕੇ ਲੀਲਾ ਭਵਨ ਚੌਕ ਤੋਂ ਲੈ ਕੇ ਵਾਈ.ਪੀ.ਐਸ. ਚੌਕ ਤੱਕ ...

ਪੂਰੀ ਖ਼ਬਰ »

ਮਲੇਰਕੋਟਲਾ ਵਿਖੇ ਮੁਸਲਮਾਨ ਭਾਈਚਾਰੇ ਨੇ ਬਕਰੀਦ ਦੀ ਨਮਾਜ਼ ਅਦਾ ਕੀਤੀ

ਮਾਲੇਰਕੋਟਲਾ, 21 ਜੁਲਾਈ (ਪਰਮਜੀਤ ਕੁਠਾਲਾ/ਹਨੀਫ਼ ਥਿੰਦ)- ਇਸਲਾਮ 'ਚ ਹਜ਼ਰਤ ਇਬਰਾਹੀਮ (ਅਲੈ:) ਵਲੋਂ ਰੱਬ ਦੇ ਹੁਕਮ 'ਤੇ ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਇਸਮਾਇਲ ਦੀ ਦਿੱਤੀ ਕੁਰਬਾਨੀ ਦੀ ਯਾਦ 'ਚ ਅੱਜ ਪੂਰੇ ਵਿਸ਼ਵ ਅੰਦਰ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮਨਾਇਆ ਗਿਆ | ਮੁਸਲਿਮ ਭਰਾਵਾਂ ਨੇ ਬੱਕਰਿਆਂ ਅਤੇ ਭੇਡੂਆਂ ਦੀ ਕੁਰਬਾਨੀ ਦਿੱਤੀ | ਇਸ ਤੋਂ ਪਹਿਲਾਂ ਮੁਸਲਮਾਨਾਂ ਨੇ ਨੇੜਲੀਆਂ ਈਦਗਾਹਾਂ ਅਤੇ ਮਸਜਿਦਾਂ 'ਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ | ਕੋਰੋਨਾ ਮਹਾਂਮਾਰੀ ਦੌਰਾਨ ਪਾਬੰਦੀਆਂ ਕਰਕੇ ਮੁਸਲਿਮ ਭਾਈਚਾਰੇ ਨੂੰ ਦੋ ਵਰਿ੍ਹਆਂ ਪਿਛੋਂ ਐਤਕੀਂ ਪਹਿਲੀ ਵਾਰ ਈਦਗਾਹਾਂ ਅੰਦਰ ਜਾ ਕੇ ਨਮਾਜ਼ ਅਦਾ ਕਰਨੀ ਨਸੀਬ ਹੋਈ | ਈਦ ਦਾ ਮੁੱਖ ਸਮਾਗਮ ਮਾਲੇਰਕੋਟਲਾ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਈਦਗਾਹ ਵਿਖੇ ਕੀਤਾ ਗਿਆ, ਜਿੱਥੇ 15 ਹਜ਼ਾਰ ਤੋਂ ਵਧ ਮੁਸਲਿਮ ਭਰਾ ਇਕੱਠੇ ਹੋਏ | ਮੁਫ਼ਤੀ ਏ ਪੰਜਾਬ ਮੌਲਾਨਾ ਇਰਤਕਾਉਲ ਹਸਨ ਕਾਂਧਲਵੀ ਨੇ ਈਦ ਦੀ ਨਮਾਜ਼ ਅਦਾ ਕਰਵਾਈ ਅਤੇ ਵਿਸ਼ਵ ਅੰਦਰ ਆਪਸੀ ਭਾਈਚਾਰੇ, ਅਮਨ, ਸ਼ਾਂਤੀ ਅਤੇ ਮਾਨਵਤਾ ਦੇ ਭਲੇ ਲਈ ਦੁਆ ਕੀਤੀ | ਮੁਸਲਿਮ ਭਾਈਚਾਰੇ ਨੂੰ ਪਵਿੱਤਰ ਈਦ ਦੀਆਂ ਮੁਬਾਰਕਾਂ ਦੇਣ ਲਈ ਪ੍ਰਸ਼ਾਸਨ ਵਲੋਂ ਏ.ਡੀ.ਸੀ. (ਜਨਰਲ) ਰਾਜੇਸ਼ ਤਿ੍ਪਾਠੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਈਦਗਾਹ ਦੀ ਫਸ਼ੀਲ ਤੋਂ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਤਿ੍ਪਾਠੀ ਨੇ ਜਿੱਥੇ ਮਾਲੇਰਕੋਟਲਾ ਸ਼ਹਿਰ ਨੂੰ ਹਿੰਦੁਸਤਾਨ ਅੰਦਰ ਧਰਮ ਨਿਰਪੱਖਤਾ ਅਤੇ ਆਪਸੀ ਭਾਈਚਾਰੇ ਦੀ ਵਿਲੱਖਣ ਤੇ ਸ਼ਾਨਾਮੱਤੀ ਮਿਸਾਲ ਦੱਸਿਆ ਉੱਥੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵਲੋਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਗੁਲਾਮ ਹੁਸੈਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਪੇਸ਼ ਕੀਤੀਆਂ | ਈਦ ਦੀਆਂ ਮੁਬਾਰਕਾਂ ਦੇਣ ਵਾਲਿਆਂ 'ਚ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਪੀ.ਏ. ਮੁਹੰਮਦ ਤਾਰਿਕ, ਨਗਰ ਸੁਧਾਰ ਟਰੱਸਟ ਮਲੇਰਕੋਟਲਾ ਦੇ ਚੇਅਰਮੈਨ ਚੌਧਰੀ ਮੁਹੰਮਦ ਬਸੀਰ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸੀਨੀਅਰ ਉਪ ਚੇਅਰਮੈਨ ਡਾ. ਮੁਹੰਮਦ ਰਫੀ, ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਲਾਲਾ, ਕੌਂਸਲਰ ਮਹਿੰਦਰ ਸਿੰਘ ਪਰੂਥੀ, ਨਗਰ ਕੌਂਸਲ ਪ੍ਰਧਾਨ ਬੇਗਮ ਨਸਰੀਨ ਦੇ ਪਤੀ ਮੁਹੰਮਦ ਅਸਰਫ ਅਬਦੁਲਾ ਅਤੇ ਈਦਗਾਹ ਇੰਤਜ਼ਾਮੀਆ ਕਮੇਟੀ ਦੇ ਸਾਰੇ ਅਹੁਦੇਦਾਰ ਸ਼ਾਮਿਲ ਸਨ | ਵੱਡੀ ਈਦਗਾਹ ਤੋਂ ਇਲਾਵਾ ਈਦਗਾਹ ਕਿਲ੍ਹਾ ਰਹਿਮਤਗੜ੍ਹ, ਈਦਗਾਹ ਸਲਫੀਆ, ਛੋਟੀ ਈਦਗਾਹ, ਤਬਲੀਗੀ ਮਰਕਜ, ਜਾਮਾ ਮਸਜਿਦ ਸਮੇਤ ਇਲਾਕੇ ਦੀਆਂ ਸਾਰੀਆਂ ਮਸਜਿਦਾਂ ਤੇ ਈਦਗਾਹਾਂ ਵਿਚ ਵੀ ਪਵਿੱਤਰ ਬਕਰੀਦ ਦੀ ਨਮਾਜ ਅਦਾ ਕੀਤੀ ਗਈ | ਪਵਿੱਤਰ ਬਕਰੀਦ ਲਈ ਮੁਸਲਿਮ ਭਾਈਚਾਰੇ ਵੱਲੋਂ ਇੱਕ ਹਫ਼ਤੇ ਤੋਂ ਹੀ ਤਿਆਰੀਆਂ ਅਰੰਭੀਆਂ ਹੋਈਆਂ ਸਨ ਅਤੇ ਲੋਕਾਂ ਨੇ ਕੁਰਬਾਨੀ ਲਈ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਤੇ ਦਿੱਲੀ ਤੋਂ ਪਹੁੰਚੇ ਬੱਕਰਿਆਂ ਦੀ ਭਾਰੀ ਖ਼ਰੀਦ ਕੀਤੀ | ਕੁਰਬਾਨੀ ਦਾ ਸਿਲਸਿਲਾ ਤਿੰਨ ਦਿਨ ਤੱਕ ਚੱਲੇਗਾ ਅਤੇ ਕੁਰਬਾਨੀ ਕੀਤੇ ਬੱਕਰਿਆਂ ਦੀਆਂ ਖੱਲਾਂ ਮਦਰੱਸਿਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕੀਤੀਆਂ ਜਾਣਗੀਆਂ | ਮਲੇਰਕੋਟਲਾ ਸ਼ਹਿਰ ਤੋਂ ਇਲਾਵਾ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡਾਂ ਦੀਆਂ ਈਦਗਾਹਾਂ ਤੇ ਮਸਜਿਦਾਂ ਵਿਚ ਵੀ ਮੁਸਲਿਮ ਭਰਾਵਾਂ ਨੇ ਈਦ ਦੀ ਨਮਾਜ਼ ਅਦਾ ਕੀਤੀ |
ਮਲੇਰਕੋਟਲਾ 'ਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ - ਈਦ ਉਲ ਅਜ਼ਹਾ (ਬਕਰੀਦ) ਦੀ ਨਮਾਜ਼ ਮੌਕੇ ਮਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਐਸ.ਡੀ.ਐਮ. ਟੀ. ਬੈਨਿਥ ਅਤੇ ਡੀ.ਐਸ.ਪੀ. ਵਿਲੀਅਮ ਜੇਜੀ ਖ਼ੁਦ ਵੱਡੀ ਈਦਗਾਹ ਦੇ ਮੁੱਖ ਗੇਟ 'ਤੇ ਨਮਾਜ਼ੀ ਮੁਸਲਮਾਨਾਂ ਨੂੰ ਮਾਸਕ ਵੰਡਣ ਅਤੇ ਉਨ੍ਹਾਂ ਦੇ ਹੱਥ ਸੈਨੇਟਾਈਜ ਕਰਨ ਲਈ ਪ੍ਰਬੰਧਕਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਨਿਗਰਾਨੀ ਕਰ ਰਹੇ ਸਨ |

ਖ਼ਬਰ ਸ਼ੇਅਰ ਕਰੋ

 

ਮਕਾਨ ਦੀ ਛੱਤ ਡਿਗਣ ਨਾਲ 2 ਬੱਚਿਆਂ ਦੀ ਮੌਤ, 5 ਜ਼ਖਮੀ

ਦੇਵੀਗੜ੍ਹ, 21 ਜੁਲਾਈ (ਰਾਜਿੰਦਰ ਸਿੰਘ ਮੌਜੀ)-ਪਿੰਡ ਦੁੱਧਨ ਸਾਧਾਂ ਵਿਖੇ ਅੱਜ ਸਵੇਰੇ ਤਕਰੀਬਨ ਪੰਜ ਵਜੇ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰ ਗੰਭੀਰ ਜ਼ਖਮੀ ਹੋਣ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ | ਸਰਪੰਚ ਜਗਦੇਵ ਸਿੰਘ ਨੇ ...

ਪੂਰੀ ਖ਼ਬਰ »

ਐਨ.ਡੀ.ਏ. ਸਰਕਾਰ ਨੇ ਸੰਵਿਧਾਨਕ ਨਿੱਜਤਾ ਦੇ ਅਧਿਕਾਰ ਦਾ ਘਾਣ ਕੀਤਾ- ਰਾਣਾ ਸੋਢੀ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਪੈਗਾਸਸ ਸਪਾਈਵੇਅਰ ਸਕੈਂਡਲ ਮਾਮਲੇ 'ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੁੱਧਵਾਰ ਨੂੰ ਇਸ ਨੂੰ ...

ਪੂਰੀ ਖ਼ਬਰ »

ਮੁੱਖ ਗ੍ਰੰਥੀ, ਗ੍ਰੰਥੀ ਸਿੰਘਾਂ, ਕਥਾਵਾਚਕਾਂ ਤੇ ਪ੍ਰਚਾਰਕਾਂ ਨੂੰ ਦੋ ਮਹੀਨੇ 'ਚ ਨਿਤਨੇਮ ਦੀਆਂ ਬਾਣੀਆਂ ਕੰਠ ਕਰਨ ਸਬੰਧੀ ਜਾਰੀ ਪੱਤਰ ਨੇ ਛੇੜੀ ਚਰਚਾ!

ਅੰਮਿ੍ਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)¸ਸ੍ਰੀ ਹਰਿਮੰਦਰ ਸਾਹਿਬ ਲਈ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਸ਼ੋ੍ਰਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧਾਂ ਅਧੀਨ ਸੇਵਾ ਨਿਭਾਅ ਰਹੇ ਹੈੱਡ ਗ੍ਰੰਥੀ, ਗ੍ਰੰਥੀ ਸਿੰਘਾਂ, ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਗੁਰੂਹਰਸਹਾਏ, 21 ਜੁਲਾਈ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਨਾਲ ਲੱਗਦੇ ਪਿੰਡ ਚੱਕ ਟਾਹਲੀ ਵਾਲਾ (ਮੌਲਵੀ ਵਾਲਾ) ਵਿਖੇ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਵਧ ਮਾਤਰਾ ਲੈਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਸੂਬਾ ਸਿੰਘ ਜੋ ...

ਪੂਰੀ ਖ਼ਬਰ »

ਅਕਾਲੀ-ਬਸਪਾ ਤਾਲਮੇਲ ਕਮੇਟੀ ਦੀ ਮੀਟਿੰਗ ਮੁਲਤਵੀ- ਗੜ੍ਹੀ

ਚੰਡੀਗੜ੍ਹ, 21 ਜੁਲਾਈ (ਐਨ.ਐਸ. ਪਰਵਾਨਾ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ 'ਚ ਕੋਈ ਬਗਾਵਤ ਨਹੀਂ ਹੋ ਰਹੀ | ਅਕਾਲੀ-ਬਸਪਾ ਗਠਜੋੜ ਠੀਕ-ਠਾਕ ਚੱਲ ਰਿਹਾ ਹੈ | ਸੰਸਦ ਦੇ ਮੌਨਸੂਨ ਸੈਸ਼ਨ ਕਾਰਨ ਤਾਲਮੇਲ ...

ਪੂਰੀ ਖ਼ਬਰ »

ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸੀ.ਆਰ.ਪੀ.ਐੱਫ. ਵਲੋਂ ਆਜ਼ਾਦੀ ਜਸ਼ਨਾਂ ਨੂੰ ਸਮਰਪਿਤ ਬੈਂਡ ਡਿਸਪਲੇਅ

ਜਲੰਧਰ, 21 ਜੁਲਾਈ (ਅ.ਬ)-ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ 'ਆਜ਼ਾਦੀ ਕਾ ਅੰਮਿ੍ਤ' ਸਿਰਲੇਖ ਅਧੀਨ ਸੀ.ਆਰ.ਪੀ.ਐੱਫ਼. ਵਲੋਂ ਬੈਂਡ ਡਿਸਪਲੇਅ ਦਾ ਆਯੋਜਨ ਕੀਤਾ ਗਿਆ | ਸੀ.ਆਰ.ਪੀ.ਐੱਫ. ਦੇ ਸਰਾਏ ਖਾਸ ...

ਪੂਰੀ ਖ਼ਬਰ »

ਈਰਾਨ 'ਚ ਫਸੇ 5 ਭਾਰਤੀ ਨੌਜਵਾਨਾਂ ਨੇ ਸਰਕਾਰ ਤੋਂ ਮਦਦ ਨਾ ਮਿਲਣ ਦਾ ਲਗਾਇਆ ਦੋਸ਼

ਅੰਮਿ੍ਤਸਰ, 21 ਜੁਲਾਈ (ਸੁਰਿੰਦਰ ਕੋਛੜ)-ਈਰਾਨ 'ਚ ਨਸ਼ਾ ਤਸਕਰੀ ਦੇ ਝੂਠੇ ਕੇਸ 'ਚ ਨਿਰਦੋਸ਼ ਸਾਬਤ ਹੋਏ 5 ਭਾਰਤੀਆਂ ਨੇ ਭਾਰਤ ਸਰਕਾਰ ਵਲੋਂ ਮਦਦ ਨਾ ਕੀਤੇ ਜਾਣ ਦਾ ਦੋਸ਼ ਲਾਇਆ ਹੈ | ਇਹ ਪੰਜ ਮਲਾਹ ਹੁਣ ਤਹਿਰਾਨ ਪਹੁੰਚ ਗਏ ਹਨ ਅਤੇ ਉੱਥੇ ਭਾਰਤੀ ਦੂਤਘਰ ਦੇ ਬਾਹਰ ਮਦਦ ਦੀ ...

ਪੂਰੀ ਖ਼ਬਰ »

ਪੰਜਾਬ ਰਾਜ ਅਧਿਆਪਕ ਸੰਗਠਨ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਰੋਸ ਰੈਲੀ

ਸੂਬਾ ਭਰ ਤੋਂ ਵੱਡੀ ਗਿਣਤੀ 'ਚ ਪਹੁੰਚੇ ਅਧਿਆਪਕ

ਮਾਜਰੀ, 21 ਜੁਲਾਈ (ਕੁਲਵੰਤ ਸਿੰਘ ਧੀਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਪੈਂਦੇ ਮਾਜਰਾ ਟੀ-ਪੁਆਇੰਟ 'ਤੇ ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਅਧਿਆਪਕਾਂ ਵਲੋਂ ਪੰਜਾਬ ਰਾਜ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦਾ ਜੂਨੀਅਰ ਸਹਾਇਕ 1 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ

ਸਾਢੇ 3 ਲੱਖ 'ਚ ਤੈਅ ਹੋਇਆ ਸੀ ਸੌਦਾ, ਘਰ ਦੀ ਤਲਾਸ਼ੀ ਦੌਰਾਨ ਮਿਲੇ 50 ਹਜ਼ਾਰ

ਐੱਸ.ਏ.ਐੱਸ. ਨਗਰ, 21 ਜੁਲਾਈ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਿਭਾਗ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੱਖਿਆ ਵਿਭਾਗ ਦੇ ਦਫ਼ਤਰ 'ਚ ਤਾਇਨਾਤ ਜੂਨੀਅਰ ਸਹਾਇਕ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ...

ਪੂਰੀ ਖ਼ਬਰ »

ਸੂਬੇ 'ਚ ਭਰਵੀਂ ਬਾਰਿਸ਼ ਕਰਕੇ ਬਿਜਲੀ ਦੀ ਮੰਗ ਘਟੀ

ਸਰਕਾਰੀ ਤਾਪ ਘਰਾਂ ਦੇ ਸਾਰੇ ਯੂਨਿਟ ਬੰਦ

ਲਹਿਰਾ ਮੁਹੱਬਤ, 21 ਜੁਲਾਈ (ਸੁਖਪਾਲ ਸਿੰਘ ਸੁੱਖੀ)-ਸੂਬੇ 'ਚ ਭਰਵੀਂ ਬਾਰਿਸ਼ ਦੀ ਆਮਦ ਨਾਲ ਬਿਜਲੀ ਸੰਕਟ ਤੋਂ ਪਾਵਰਕਾਮ ਨੂੰ ਨਿਜਾਤ ਮਿਲਣ ਨਾਲ ਸਰਕਾਰੀ ਖੇਤਰ ਦੇ ਦੋਵੇਂ ਤਾਪ ਬਿਜਲੀ ਘਰਾਂ ਦੇ 8 ਤੇ ਨਿੱਜੀ ਤਾਪ ਘਰ ਗੋਇੰਦਵਾਲ ਦਾ ਇਕ ਯੂਨਿਟ ਬੰਦ ਕਰਨੇ ਪਏ ਹਨ | ਬੀਤੇ ...

ਪੂਰੀ ਖ਼ਬਰ »

ਈਦ ਮੌਕੇ ਭਾਰਤ-ਪਾਕਿ ਵਿਚਕਾਰ ਹੋਇਆ ਮਠਿਆਈਆਂ ਦਾ ਅਦਾਨ ਪ੍ਰਦਾਨ

ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਈਦ-ਉਲ-ਅਜ਼ਹਾ ਮੌਕੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਵਲੋਂ ਪਾਕਿਸਤਾਨੀ ਰੇਂਜਰ ਅਧਿਕਾਰੀਆਂ ਨੂੰ ਫ਼ਾਜ਼ਿਲਕਾ ਸੈਕਟਰ ਦੀ ਸਾਦਕੀ ਚੌਕੀ 'ਤੇ ਮਠਿਆਈਆਂ ਅਤੇ ਫਲ ਦੇ ਕੇ ...

ਪੂਰੀ ਖ਼ਬਰ »

ਤਰਨਾ ਦਲ ਬਾਬਾ ਬਕਾਲਾ ਦੇ ਸੇਵਾਦਾਰ ਬਾਬਾ ਕਾਬਲ ਸਿੰਘ ਦੀ ਕੁੱਟਮਾਰ ਨਾਲ ਮੌਤ

ਬਾਬਾ ਬਕਾਲਾ ਸਾਹਿਬ/ ਖਿਲਚੀਆਂ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ, ਕਰਮਜੀਤ ਸਿੰਘ)-ਅੱਜ ਇਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰ ਬਾਬਾ ਕਾਬਲ ਸਿੰਘ ਬੁਟਾਰੀ (ਡਰਾਈਵਰ ਤਰਨਾ ਦਲ) ਦੀ ਪਿੰਡ ਦੇ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਕੀਤੇ ਜਾਣ ਉਪਰੰਤ ...

ਪੂਰੀ ਖ਼ਬਰ »

ਮੇਰੀ ਮੌਤ ਲਈ ਮੋਦੀ, ਸ਼ਾਹ ਤੇ ਤੋਮਰ ਹੋਣਗੇ ਜ਼ਿੰਮੇਵਾਰ-ਬਲਦੇਵ ਸਿੰਘ ਸਿਰਸਾ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ਅੱਗੇ ਦੇਸ਼ਧ੍ਰੋਹ ਦੇ ਕੇਸ 'ਚ ਜੇਲ੍ਹ ਵਿਚ ਬੰਦ ਪੰਜ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਦੇਵ ਸਿੰਘ ਸਿਰਸਾ ਦਾ ਮਰਨ ਵਰਤ ਅੱਜ ਚੌਥੇ ਦਿਨ ...

ਪੂਰੀ ਖ਼ਬਰ »

ਡੀ.ਸੀ. ਦਫਤਰਾਂ ਦੇ ਕਾਮਿਆਂ ਵਲੋਂ 25 ਤੱਕ ਹੜਤਾਲ 'ਚ ਵਾਧਾ

ਲੁਧਿਆਣਾ, 21 ਜੁਲਾਈ (ਸਲੇਮਪੁਰੀ)-ਪੰਜਾਬ ਦੇ ਸਮੂਹ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ 'ਚ ਤਾਇਨਾਤ ਦਫਤਰੀ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਵਿਚ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ | ਪੰਜਾਬ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾਈ ...

ਪੂਰੀ ਖ਼ਬਰ »

ਕੈਪਟਨ ਵਾਂਗ ਪੰਜਾਬੀਆਂ ਨੇ ਸਿੱਧੂ ਨੰੂ ਵੀ ਪਰਖਿਆ ਹੋਇਆ ਹੈ-ਚੀਮਾ

ਸੰਗਰੂਰ, 21 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਸੂਬੇ ਅੰਦਰ ਕੋਈ ...

ਪੂਰੀ ਖ਼ਬਰ »

ਚੀਮਾ ਨੇ ਬੇਲੋੜੀ ਸਿਆਸੀ ਹਲਚਲ ਨੂੰ ਦੱਸਿਆ ਮੰਦਭਾਗਾ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਟ੍ਰੇਡ ਯੂਨੀਅਨਨਿਸਟ ਐੱਮ. ਐੱਮ. ਸਿੰਘ ਚੀਮਾ ਨੇ ਬੀਤੇ ਕੁਝ ਦਿਨਾਂ ਤੋਂ ਬੇਲੋੜੀ ਸਿਆਸੀ ਹਲਚਲ ਨੂੰ ਮੰਦਭਾਗਾ ਦੱਸਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਦੀਆਂ ਖ਼ਬਰਾਂ ਪਿ੍ੰਟ ਅਤੇ ਇਲੈਕਟ੍ਰਾਨਿਕ ...

ਪੂਰੀ ਖ਼ਬਰ »

ਵਿਧਾਇਕਾਂ ਦਾ ਸਮਰਥਨ ਜੁਟਾਉਣ 'ਚ ਜੁਟੇ ਸਿੱਧੂ-ਕੈਪਟਨ ਖ਼ਾਮੋਸ਼

• ਮੁਆਫ਼ੀ ਦੀ ਸ਼ਰਤ ਬਣੀ ਕੈਪਟਨ ਤੇ ਸਿੱਧੂ ਵਿਚਾਲੇ ਮੁਲਾਕਾਤ 'ਚ ਅੜਿੱਕਾ • ਸਿੱਧੂ ਦੀ ਤਾਜਪੋਸ਼ੀ ਮੌਕੇ ਕੈਪਟਨ ਦੀ ਗੈਰ-ਹਾਜ਼ਰੀ ਵਧਾ ਸਕਦੀ ਹੈ ਫ਼ਾਸਲੇ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 21 ਜੁਲਾਈ -ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਥੇ ਪਾਰਟੀ ਵਿਧਾਇਕਾਂ ਦਾ ਸਮਰਥਨ ਜੁਟਾਉਣ 'ਚ ਜੁਟੇ ਹਨ, ਉਥੇ ਕੈਪਟਨ ਦੀ ਖ਼ਾਮੋਸ਼ੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਦੂਜੇ ਪਾਸੇ ਕੈਪਟਨ ਵਲੋਂ ਸਿੱਧੂ ਤੋਂ ਮੁਆਫ਼ੀ ...

ਪੂਰੀ ਖ਼ਬਰ »

ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਹੋਰ ਮਜ਼ਬੂਤ ਹੋਈ-ਦਾਖਾ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਦਾਖਾ ਨੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਪਾਰਟੀ 'ਚ ਨਵੀਂ ਰੂਹ ...

ਪੂਰੀ ਖ਼ਬਰ »

ਸਿੱਖ ਰਾਜਪੂਤ ਭਾਈਚਾਰੇ ਦੀ ਸੁਖਬੀਰ ਨਾਲ ਮੀਟਿੰਗ

ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)-ਸਿੱਖ ਰਾਜਪੂਤ ਭਾਈਚਾਰੇ ਦੇ ਮੁੱਦਿਆਂ ਨੂੰ ਸਮਝਣ ਅਤੇ ਸਰਕਾਰ ਆਉਣ 'ਤੇ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਮਕਸਦ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਮੁੱਖ ...

ਪੂਰੀ ਖ਼ਬਰ »

ਲੇਜ਼ਰ ਕਿਰਨਾਂ ਨਾਲ ਬਵਾਸੀਰ ਤੇ ਭਗੰਦਰ ਦੇ ਆਪ੍ਰੇਸ਼ਨ ਦਾ ਰਿਆਇਤੀ ਇਲਾਜ

3 ਦਿਨਾ ਮੁਫ਼ਤ ਜਾਂਚ ਕੈਂਪ ਅੱਜ ਤੋਂ

ਜਲੰਧਰ, 21 ਜੁਲਾਈ (ਐੱਮ. ਐੱਸ. ਲੋਹੀਆ)-ਸਥਾਨਕ ਕਪੂਰਥਲਾ ਚੌਕ ਨੇੜੇ ਚੱਲ ਰਹੇ ਕਰਨ ਹਸਪਤਾਲ 'ਚ ਲੇਜ਼ਰ ਕਿਰਨਾਂ ਨਾਲ ਭਗੰਦਰ, ਬਵਾਸੀਰ ਅਤੇ ਪਿੱਠ 'ਚ ਫੋੜੇ ਹੋਣ ਤੇ ਫਿਸ਼ਰਾ ਦਾ ਇਲਾਜ ਰਿਆਇਤੀ ਦਰਾਂ 'ਤੇ ਕੀਤਾ ਜਾ ਰਿਹਾ ਹੈ | ਇਸ ਸਬੰਧੀ 22 ਜੁਲਾਈ ਤੋਂ 24 ਜੁਲਾਈ ਤੱਕ ...

ਪੂਰੀ ਖ਼ਬਰ »

ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਸਿੱਧੂ ਨਹੀਂ ਬਚਾ ਸਕੇਗਾ-ਭੋਲਾ ਗਰੇਵਾਲ

ਲੁਧਿਆਣਾ, 21 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਸਿੱਧੂ ਨਹੀਂ ਬਚਾ ਸਕੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਸੱਤਾ 'ਚ ਆਵੇਗੀ | ...

ਪੂਰੀ ਖ਼ਬਰ »

ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਕਾਰਨ ਕਾਂਗਰਸੀ ਵਰਕਰਾਂ 'ਚ ਵਧ ਰਿਹੈ ਉਤਸ਼ਾਹ- ਸ਼ਿਮਲਾਪੁਰੀ

ਲੁਧਿਆਣਾ, 21 ਜੁਲਾਈ (ਕਵਿਤਾ ਖੁੱਲਰ)-ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕਰਦਿਆਂ ਡਿਪਟੀ ਮੇਅਰ ਸਰਬਜੀਤ ਕੌਰ, ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ...

ਪੂਰੀ ਖ਼ਬਰ »

ਕੈਪਟਨ-ਸਿੱਧੂ ਦੀ ਆਪਸੀ ਖਿੱਚੋਤਾਣ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਸਾਜਿਸ਼-ਪਰਮਿੰਦਰ ਸਿੰਘ ਢੀਂਡਸਾ

ਐੱਸ. ਏ. ਐੱਸ. ਨਗਰ, 21 ਜੁਲਾਈ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੈਪਟਨ ਤੇ ਸਿੱਧੂ ਦੀ ਚੱਲ ਰਹੀ ਆਪਸੀ ਖਿੱਚੋਤਾਣ ਯੋਜਨਾਬੱਧ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ...

ਪੂਰੀ ਖ਼ਬਰ »

ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਮਿੱਥ ਕੇ ਤਬਾਹ ਕੀਤੀ ਉੱਚ ਸਿੱਖਿਆ-ਗਿਆਸਪੁਰਾ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)-ਇੱਥੇ ਪੈੱ੍ਰਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਉੱਚ ਸਿੱਖਿਆ ਪ੍ਰਣਾਲੀ ਦੀ ਤਬਾਹੀ ਦਾ ਪ੍ਰਗਟਾਵਾ ਕਰਦਿਆਂ 'ਆਪ' ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ...

ਪੂਰੀ ਖ਼ਬਰ »

ਬਸਪਾ ਨੇ ਚਾਰ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਐਲਾਨੇ

ਚੰਡੀਗੜ੍ਹ, 21 ਜੁਲਾਈ (ਅਜੀਤ ਬਿਊਰੋ)- ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਨਿਰਦੇਸ਼ਾਂ ਤਹਿਤ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਵਲੋਂ ਅੱਜ ਚਾਰ ਵਿਧਾਨ ਸਭਾ ਦੇ ਹਲਕਾ ਇੰਚਾਰਜ ਐਲਾਨੇ ਗਏ | ਇਹ ਸੀਟਾਂ ਅਕਾਲੀ ਦਲ ਨਾਲ ਚੋਣ ...

ਪੂਰੀ ਖ਼ਬਰ »

ਬਾਰਿਸ਼ ਝੋਨੇ ਦੀ ਫ਼ਸਲ ਲਈ ਲਾਹੇਵੰਦ

ਪਟਿਆਲਾ, 21 ਜੁਲਾਈ (ਭਗਵਾਨ ਦਾਸ)- ਪਿਛਲੇ ਤਿੰਨ ਦਿਨ ਹੋਈ ਬਾਰਿਸ਼ ਝੋਨੇ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ, ਜੋ ਫ਼ਸਲ ਮੌਨਸੂਨ ਦੀ ਆਮਦ 'ਚ ਦੇਰੀ ਹੋਣ ਕਾਰਨ ਮਰਨ ਦੇ ਕੰਢੇ ਸੀ, ਉਹ ਜੀਵਤ ਹੋ ਗਈ ਹੈ | ਹੁਣ ਕੁੱਝ ਚੰਗੀ ਫ਼ਸਲ ਹੋਣ ਦੀ ਉਮੀਦ ਬਣ ਗਈ ਹੈ | ਜਿਨ੍ਹਾਂ ਖੇਤਾਂ 'ਚ ...

ਪੂਰੀ ਖ਼ਬਰ »

ਹਿਮਾਚਲ 'ਚ ਮੀਂਹ ਪੈਣ ਨਾਲ ਡੈਮਾਂ ਦੇ ਪਾਣੀ ਦੇ ਪੱਧਰ 'ਚ ਹੋਣ ਲੱਗਾ ਮਾਮੂਲੀ ਵਾਧਾ

ਜਲੰਧਰ, 21 ਜੁਲਾਈ (ਸ਼ਿਵ ਸ਼ਰਮਾ)-ਹਿਮਾਚਲ ਪ੍ਰਦੇਸ਼ 'ਚ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਜਿੱਥੇ ਕਈ ਡੈਮਾਂ 'ਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ, ਇਸ ਦੇ ਬਾਵਜੂਦ ਪਾਵਰਕਾਮ ਨੂੰ ਇਸ ਨਾਲ ਹੋਰ ਵਾਧੂ ਬਿਜਲੀ ਮਿਲਣ ਦੀ ਕੋਈ ਸੰਭਾਵਨਾ ਨਹੀਂ | ਪੰਜਾਬ ਨੂੰ ਭਾਖੜਾ ਡੈਮ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਵੱਲ ਰੋਸ ਮਾਰਚ

ਐੱਸ.ਏ.ਐੱਸ. ਨਗਰ, 21 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਿਆ ਪ੍ਰੋਵਾਈਡਰ, ਈ. ਜੀ. ਐਸ., ਐਸ. ਟੀ. ਆਰ., ਏ. ਆਈ. ਈ. ਅਤੇ ਆਈ. ਈ. ਵੀ. ਵਲੰਟੀਅਰ ਆਦਿ ਵਲੋਂ ਕੱਚੇ ਅਧਿਆਪਕ ਯੂਨੀਅਨ ...

ਪੂਰੀ ਖ਼ਬਰ »

ਅੱਜ ਆਏ ਨਵੇਂ 68 ਮਾਮਲੇ, 3 ਮੌਤਾਂ

ਚੰਡੀਗੜ੍ਹ, 21 ਜੁਲਾਈ (ਅ.ਬ.)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 3 ਹੋਰ ਮੌਤਾਂ ਹੋ ਗਈਆਂ, ਉਥੇ 94 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ 68 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 3 ਮੌਤਾਂ ਵਿਚੋਂ ਫ਼ਰੀਦਕੋਟ ਤੋਂ 1, ਜਲੰਧਰ ਤੋਂ 1, ਪਟਿਆਲਾ ...

ਪੂਰੀ ਖ਼ਬਰ »

ਹਵਾਲਗੀ ਨੂੰ ਲੈ ਕੇ ਨੀਰਵ ਮੋਦੀ ਦੇ ਵਕੀਲਾਂ ਵਲੋਂ ਖੁਦਕੁਸ਼ੀ ਦਾ ਖਦਸ਼ਾ

ਲੰਡਨ, 21 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ 2 ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਨੀਰਵ ਮੋਦੀ ਦੱਖਣ-ਪੱਛਮੀ ਲੰਡਨ ਦੀ ਵੈਨਟਵਰਥ ਜੇਲ੍ਹ ਵਿਚੋਂ ਅੱਜ ਲੰਡਨ ਅਦਾਲਤ 'ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ | ...

ਪੂਰੀ ਖ਼ਬਰ »

ਸਿੰਘੂ ਬਾਰਡਰ 'ਤੇ ਵਿਚਾਰ ਚਰਚਾ 'ਚ ਦੇਸ਼ ਭਰ ਤੋਂ ਸਵਾ ਸੌ ਦੇ ਕਰੀਬ ਡੈਲੀਗੇਟਾਂ ਨੇ ਲਿਆ ਹਿੱਸਾ

ਜਲੰਧਰ, 21 ਜੁਲਾਈ (ਜਸਪਾਲ ਸਿੰਘ)-ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੀ ਜਨਰਲ ਕੌਂਸਲ ਦੀ ਦੋ ਦਿਨਾ ਮੀਟਿੰਗ ਸਿੰਘੂ ਬਾਰਡਰ ਵਿਖੇ ਹੋਈ, ਜਿਸ 'ਚ ਪੰਜਾਬ, ਯੂ. ਪੀ., ਰਾਜਸਥਾਨ, ਬਿਹਾਰ, ਬੰਗਾਲ, ਉੜੀਸਾ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਤੋਂ ਸਵਾ ਸੌ ਦੇ ਕਰੀਬ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX