ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  6 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  5 minutes ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  37 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  41 minutes ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  50 minutes ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 2 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 2 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 2 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸੰਪਾਦਕੀ

ਆਸ਼ਾਵਾਦੀ ਰੁਝਾਨ

ਕੋਰੋਨਾ ਮਹਾਂਮਾਰੀ ਦੇ ਮਾਮਲੇ ਵਿਚ ਕਾਫੀ ਸੰਤੁਸ਼ਟੀਜਨਕ ਖ਼ਬਰਾਂ ਮਿਲਣ ਲੱਗੀਆਂ ਹਨ। ਦੇਸ਼ ਭਰ ਵਿਚ ਜਿਥੇ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ, ਉਥੇ ਮੌਤਾਂ ਦੀ ਗਿਣਤੀ ਵਿਚ ਵੀ ਪਹਿਲਾਂ ਨਾਲੋਂ ਵੱਡਾ ਅੰਤਰ ਆਇਆ ਹੈ। ਪਿਛਲੇ 4 ਮਹੀਨਿਆਂ ਤੋਂ ਦਿਨ-ਪ੍ਰਤੀਦਿਨ ਇਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ। ਇਸ ਸੰਦਰਭ ਵਿਚ ਪ੍ਰਭਾਵਸ਼ਾਲੀ ਟੀਕਾਕਰਨ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹੁਣ ਤੱਕ 42 ਕਰੋੜ ਦੇ ਲਗਭਗ ਲੋਕਾਂ ਨੂੰ ਟੀਕਿਆਂ ਦੀਆਂ ਇਕ ਜਾਂ ਦੋ ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਟੀਕਿਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨਾਲ ਕੇਂਦਰ ਸਰਕਾਰ ਵਲੋਂ ਨਵੇਂ ਕਰਾਰ ਵੀ ਕੀਤੇ ਜਾ ਰਹੇ ਹਨ। 21 ਜੂਨ ਤੋਂ ਕੇਂਦਰ ਸਰਕਾਰ ਨੇ ਮੁਫ਼ਤ ਟੀਕਾਕਰਨ ਦੀ ਮੁਹਿੰਮ ਦਾ ਐਲਾਨ ਕੀਤਾ ਸੀ, ਜਿਸ ਵਿਚ 75 ਫ਼ੀਸਦੀ ਮੁਫ਼ਤ ਟੀਕੇ ਸਰਕਾਰੀ ਪੱਧਰ 'ਤੇ ਲਗਾਏ ਜਾਣੇ ਸਨ ਅਤੇ 25 ਫ਼ੀਸਦੀ ਟੀਕੇ ਨਿੱਜੀ ਹਸਪਤਾਲਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ।
ਮਿਲ ਰਹੀਆਂ ਰਿਪੋਰਟਾਂ ਅਨੁਸਾਰ ਸਰਕਾਰੀ ਕੇਂਦਰ ਤੋਂ ਟੀਕੇ ਲਗਵਾਉਣ ਦਾ ਰੁਝਾਨ ਵਧੇਰੇ ਵਧਿਆ ਹੈ। ਇਸੇ ਲਈ ਹੁਣ ਵੀ ਬਹੁਤੇ ਹਸਪਤਾਲਾਂ ਵਿਚ ਇਸ ਲਈ ਵੱਡੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਹਨ। ਚਾਹੇ ਕੇਂਦਰ ਸਰਕਾਰ ਨੇ ਆਪਣੇ ਮੰਤਵ ਦੀ ਪ੍ਰਾਪਤੀ ਲਈ ਵੱਡਾ ਟੀਚਾ ਮਿੱਥਿਆ ਸੀ, ਸ਼ੁਰੂ ਵਿਚ ਪਹਿਲੇ ਇਕ ਦਿਨ ਵਿਚ ਹੀ 86 ਲੱਖ ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਰਫ਼ਤਾਰ ਘਟਦੀ ਗਈ ਅਤੇ ਹੁਣ ਇਹ ਘਟ ਕੇ 34 ਲੱਖ ਪ੍ਰਤੀਦਿਨ 'ਤੇ ਆ ਗਈ ਹੈ। ਚਾਹੇ ਆਉਂਦੇ ਅਗਸਤ ਮਹੀਨੇ ਤੋਂ ਇਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਦੇ ਮਹੀਨੇ ਤੱਕ ਸਾਰੇ ਬਾਲਗ ਉਮਰ ਦੇ ਲੋਕਾਂ ਨੂੰ ਟੀਕਾ ਲਗਾ ਦਿੱਤਾ ਜਾਏਗਾ। ਇਸ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਦਸੰਬਰ ਮਹੀਨੇ ਤੱਕ 37.5 ਕਰੋੜ ਅਤੇ ਭਾਰਤ ਬਾਇਓਟੈਕ ਤੋਂ 28.5 ਕਰੋੜ ਖੁਰਾਕਾਂ ਖ਼ਰੀਦੀਆਂ ਜਾਣਗੀਆਂ। ਪਰ ਇਸੇ ਸਮੇਂ ਵਿਚ ਵੱਖ-ਵੱਖ ਰਾਜਾਂ ਵਿਚੋਂ ਇਹ ਆਵਾਜ਼ਾਂ ਉੱਭਰੀਆਂ ਹਨ ਕਿ ਉਨ੍ਹਾਂ ਨੂੰ ਕੇਂਦਰ ਵਲੋਂ ਟੀਕਿਆਂ ਦੀ ਘੱਟ ਸਪਲਾਈ ਕੀਤੀ ਜਾ ਰਹੀ ਹੈ ਅਤੇ ਨਿੱਤ ਦਿਨ ਉਹ ਸਿਹਤ ਮੰਤਰਾਲੇ ਨਾਲ ਖਹਿਬੜਦੇ ਨਜ਼ਰ ਆ ਰਹੇ ਹਨ। ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਰਾਜਸਥਾਨ, ਤਾਮਿਲਨਾਡੂ ਅਤੇ ਓਡੀਸ਼ਾ ਨੇ ਲਿਖਤੀ ਰੂਪ ਵਿਚ ਆਪਣੇ ਇਤਰਾਜ਼ ਜਤਾਏ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਤੋਂ ਤੁਰੰਤ 40 ਲੱਖ ਟੀਕਿਆਂ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਵੀ ਸਰਕਾਰੀ ਕੇਂਦਰਾਂ ਤੋਂ ਟੀਕੇ ਲਗਵਾਉਣ ਦੇ ਲੋਕਾਂ ਦੇ ਵਧ ਰਹੇ ਰੁਝਾਨ ਦਾ ਜ਼ਿਕਰ ਕੀਤਾ ਹੈ। ਪੰਜਾਬ ਵਿਚ ਹੁਣ ਤੱਕ 90 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣੀ ਚਾਹੀਦੀ ਹੈ। ਇਸ ਨਾਲ ਹੀ ਸਮੁੱਚੀ ਸਥਿਤੀ ਵਿਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਹੁਣ ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ ਤਾਲਾਬੰਦੀਆਂ ਦਾ ਦੌਰ ਲਗਭਗ ਖ਼ਤਮ ਹੋ ਚੁੱਕਾ ਹੈ। ਲੋਕ ਜੀਵਨ ਵਿਚ ਵੱਧ ਤੋਂ ਵੱਧ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਭਰ ਵਿਚ ਡਿੱਗੀ ਹੋਈ ਆਰਥਿਕਤਾ ਨੂੰ ਕੁਝ ਹੁਲਾਰਾ ਮਿਲਣਾ ਸ਼ੁਰੂ ਹੋਇਆ ਹੈ। ਬੇਰੁਜ਼ਗਾਰੀ ਦਾ ਦਬਾਅ ਵੀ ਕੁਝ ਘਟਣ ਲੱਗਾ ਹੈ। ਆਮ ਅਤੇ ਲੋੜਵੰਦ ਤਬਕੇ ਦੇ ਮਨਾਂ ਵਿਚ ਮੁੜ ਆਸ ਬੱਝੀ ਹੈ ਤਾਂ ਟੀਕਾਕਰਨ ਦੀ ਮੁਹਿੰਮ ਵਿਚ ਤੇਜ਼ੀ ਲਿਆ ਕੇ ਇਸ ਅਮਲ ਵਿਚ ਹੋਰ ਵੀ ਵੱਡੀ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕਿਸੇ ਸੰਭਾਵੀ ਤੀਸਰੀ ਲਹਿਰ ਨੂੰ ਵੀ ਰੋਕਣ ਵਿਚ ਸਫਲਤਾ ਪ੍ਰਾਪਤ ਹੋ ਸਕਦੀ ਹੈ। ਮਿਲ ਰਹੀਆਂ ਖ਼ਬਰਾਂ ਅਨੁਸਾਰ ਜੇਕਰ ਆਉਂਦੇ ਸਮੇਂ ਵਿਚ ਬੱਚਿਆਂ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਟੀਕਾਕਰਨ ਕੀਤਾ ਜਾ ਸਕੇ ਤਾਂ ਇਸ ਨਾਲ ਸਥਿਤੀ ਹੋਰ ਬਿਹਤਰ ਹੋਏਗੀ, ਕਿਉਂਕਿ ਪਿਛਲੇ ਲਗਭਗ ਇਕ ਸਾਲ ਤੋਂ ਬੱਚਿਆਂ ਦੀ ਪੜ੍ਹਾਈ 'ਤੇ ਇਸ ਹਾਲਾਤ ਨੇ ਬਹੁਤ ਵੱਡਾ ਨਾਂਹ-ਪੱਖੀ ਅਸਰ ਪਾਇਆ ਹੈ, ਜਿਸ ਨੂੰ ਘਟਾਇਆ ਜਾ ਸਕੇਗਾ। ਬੱਝ ਰਹੀ ਉਮੀਦ ਨੇ ਲੋਕ ਜੀਵਨ ਵਿਚ ਨਵੀਂ ਧੜਕਣ ਜ਼ਰੂਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਿਸ਼ਾ ਵਿਚ ਸਰਕਾਰਾਂ ਅਤੇ ਲੋਕਾਂ ਨੂੰ ਆਪਸੀ ਸਹਿਯੋਗ ਨਾਲ ਹੋਰ ਵੀ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਮਹਾਂਮਾਰੀ ਤੋਂ ਉੱਭਰ ਸਕੇ।

-ਬਰਜਿੰਦਰ ਸਿੰਘ ਹਮਦਰਦ

 

ਖ਼ਬਰ ਸ਼ੇਅਰ ਕਰੋ

 

ਪੈਗਾਸਸ ਸਪਾਈਵੇਅਰ ਸਬੰਧੀ ਸਰਕਾਰ ਸਥਿਤੀ ਸਪੱਸ਼ਟ ਕਰੇ

ਜੇਕਰ ਧੂੰਆਂ ਦਿਖਾਈ ਦੇ ਰਿਹਾ ਹੈ ਤਾਂ ਅੱਗ ਵੀ ਕਿਤੇ ਜ਼ਰੂਰ ਲੱਗੀ ਹੋਵੇਗੀ। ਇਸ ਲਈ ਇਸ ਖ਼ਬਰ ਨੂੰ ਸਿਰੇ ਤੋਂ ਖ਼ਾਰਜ ਕਰਨਾ ਉਚਿਤ ਨਹੀਂ ਹੋਵੇਗਾ ਕਿ ਪੈਗਾਸਸ ਸਪਾਈਵੇਅਰ ਰਾਹੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਕਈ ਸਿਆਸਤਦਾਨਾਂ, ਮੰਤਰੀਆਂ, ਪੱਤਰਕਾਰਾਂ, ...

ਪੂਰੀ ਖ਼ਬਰ »

ਜਾਗਰੂਕ ਲੋਕ ਹੀ ਜੁਰਮ ਰੋਕ ਸਕਦੇ ਹਨ

ਜਿਉਂ ਹੀ ਸਵੇਰ ਹੁੰਦੀ ਹੈ, ਅਖ਼ਬਾਰ ਦੇ ਵਰਕੇ ਦੇਖਦੇ ਹਾਂ ਤਾਂ ਜੁਰਮਾਂ 'ਤੇ ਨਜ਼ਰ ਜਾਂਦੇ ਹੀ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਉਂਦੀਆਂ ਹਨ। ਵਧਦੇ ਜੁਰਮਾਂ ਦੀ ਚਿੰਤਾ ਨਾਲ ਮਨੁੱਖ ਨੂੰ ਭਵਿੱਖ ਧੁੰਦਲਾ ਜਿਹਾ ਨਜ਼ਰ ਆਉਂਦਾ ਹੈ। ਇਕ ਥਾਂ ਪੜ੍ਹ ਰਿਹਾ ਸੀ ਕਿ ਇਕ ...

ਪੂਰੀ ਖ਼ਬਰ »

ਸਿਹਤ, ਸਿੱਖਿਆ ਤੇ ਰੁਜ਼ਗਾਰ ਦੀ ਮੰਗ ਕਰਨ ਲੋਕ

(ਕੱਲ੍ਹ ਤੋਂ ਅੱਗੇ) ਦੂਸਰੀ ਅਹਿਮ ਸਹੂਲਤ ਜੋ ਦੇਸ਼ ਦੇ ਹਰ ਕਿਸਾਨ ਨੂੰ ਲੋੜੀਂਦੀ ਹੈ ਉਹ ਹੈ ਦਰਾਮਦ-ਬਰਾਮਦ ਲਈ ਸਿਖਲਾਈ ਅਤੇ ਲੋੜੀਂਦੀ ਪ੍ਰਵਾਨਗੀ ਮੁਹੱਈਆ ਕਰਵਾਉਣਾ। ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਮਾਲੀ ਹਾਲਤ ਸੁਧਾਰਨ ਲਈ ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX