ਤਾਜਾ ਖ਼ਬਰਾਂ


ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  5 minutes ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  23 minutes ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 2 hours ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 2 hours ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  about 2 hours ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  about 1 hour ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 3 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 3 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 3 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 3 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 3 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 4 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 4 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 5 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 6 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 6 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ \'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸੰਪਾਦਕੀ

ਆਸ਼ਾਵਾਦੀ ਰੁਝਾਨ

ਕੋਰੋਨਾ ਮਹਾਂਮਾਰੀ ਦੇ ਮਾਮਲੇ ਵਿਚ ਕਾਫੀ ਸੰਤੁਸ਼ਟੀਜਨਕ ਖ਼ਬਰਾਂ ਮਿਲਣ ਲੱਗੀਆਂ ਹਨ। ਦੇਸ਼ ਭਰ ਵਿਚ ਜਿਥੇ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ, ਉਥੇ ਮੌਤਾਂ ਦੀ ਗਿਣਤੀ ਵਿਚ ਵੀ ਪਹਿਲਾਂ ਨਾਲੋਂ ਵੱਡਾ ਅੰਤਰ ਆਇਆ ਹੈ। ਪਿਛਲੇ 4 ਮਹੀਨਿਆਂ ਤੋਂ ਦਿਨ-ਪ੍ਰਤੀਦਿਨ ਇਸ ਦਾ ...

ਪੂਰੀ ਖ਼ਬਰ »

ਪੈਗਾਸਸ ਸਪਾਈਵੇਅਰ ਸਬੰਧੀ ਸਰਕਾਰ ਸਥਿਤੀ ਸਪੱਸ਼ਟ ਕਰੇ

ਜੇਕਰ ਧੂੰਆਂ ਦਿਖਾਈ ਦੇ ਰਿਹਾ ਹੈ ਤਾਂ ਅੱਗ ਵੀ ਕਿਤੇ ਜ਼ਰੂਰ ਲੱਗੀ ਹੋਵੇਗੀ। ਇਸ ਲਈ ਇਸ ਖ਼ਬਰ ਨੂੰ ਸਿਰੇ ਤੋਂ ਖ਼ਾਰਜ ਕਰਨਾ ਉਚਿਤ ਨਹੀਂ ਹੋਵੇਗਾ ਕਿ ਪੈਗਾਸਸ ਸਪਾਈਵੇਅਰ ਰਾਹੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਕਈ ਸਿਆਸਤਦਾਨਾਂ, ਮੰਤਰੀਆਂ, ਪੱਤਰਕਾਰਾਂ, ...

ਪੂਰੀ ਖ਼ਬਰ »

ਜਾਗਰੂਕ ਲੋਕ ਹੀ ਜੁਰਮ ਰੋਕ ਸਕਦੇ ਹਨ

ਜਿਉਂ ਹੀ ਸਵੇਰ ਹੁੰਦੀ ਹੈ, ਅਖ਼ਬਾਰ ਦੇ ਵਰਕੇ ਦੇਖਦੇ ਹਾਂ ਤਾਂ ਜੁਰਮਾਂ 'ਤੇ ਨਜ਼ਰ ਜਾਂਦੇ ਹੀ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਉਂਦੀਆਂ ਹਨ। ਵਧਦੇ ਜੁਰਮਾਂ ਦੀ ਚਿੰਤਾ ਨਾਲ ਮਨੁੱਖ ਨੂੰ ਭਵਿੱਖ ਧੁੰਦਲਾ ਜਿਹਾ ਨਜ਼ਰ ਆਉਂਦਾ ਹੈ। ਇਕ ਥਾਂ ਪੜ੍ਹ ਰਿਹਾ ਸੀ ਕਿ ਇਕ ਸਿਆਣੇ ਨੂੰ ਕਿਸੇ ਨੇ ਕਿਹਾ ਕਿ ਭਰੂਣ ਹੱਤਿਆ ਬਹੁਤ ਵਧ ਰਹੀ ਹੈ ਤਾਂ ਸਿਆਣੇ ਨੇ ਉੱਤਰ ਦਿੱਤਾ ਕਿ ਪਹਿਲੋਂ ਸਾਡੇ ਵੇਲੇ ਅਣਚਾਹੀ ਲੜਕੀ ਜੰਮਣ 'ਤੇ ਗਲ ਘੁੱਟ ਕੇ ਮਾਰ ਦਿੰਦੇ ਸੀ ਤੇ ਹੁਣ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਹੁਣ ਰੌਲਾ ਵਧੇਰੇ ਪੈਂਦਾ ਹੈ, ਉਦੋਂ ਘੱਟ ਪੈਂਦਾ ਸੀ। ਪਰ ਇਸ ਤਰ੍ਹਾਂ ਦੀਆਂ ਦਲੀਲਾਂ ਨਾਲ ਸਮਾਜ ਵਿਚ ਹੁੰਦੇ ਗ਼ਲਤ ਕੰਮਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਹਰ ਗ਼ਲਤ ਵਰਤਾਰੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।
ਵਿਜੇ ਮਾਲਿਆ ਤੇ ਮੇਹੁਲ ਚੋਕਸੀ ਵਰਗੇ ਵੱਡੇ ਵਪਾਰੀ ਠੱਗੀਆਂ ਮਾਰ ਕੇ ਬੈਂਕਾਂ ਤੋਂ ਕਰੋੜਾਂ ਰੁਪਏ ਲੈਂਦੇ ਹਨ। ਪੈਸੇ ਫਜ਼ੂਲ ਖ਼ਰਚਿਆਂ 'ਤੇ ਉਡਾਉਂਦੇ ਹਨ। ਰਿਸ਼ਵਤ ਦੇ ਯੁੱਗ ਵਿਚ ਬਚਦੇ ਰਹਿੰਦੇ ਹਨ ਤੇ ਜਦੋਂ ਫੜੇ ਜਾਣ ਦਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਦੇਸ਼ੋਂ ਭੱਜ ਜਾਂਦੇ ਹਨ। ਇਸੇ ਤਰ੍ਹਾਂ ਨਸ਼ੇ ਇਸਤੇਮਾਲ ਕਰਨ ਵਾਲੇ, ਵੇਚਣ ਵਾਲੇ ਤੇ ਤਸਕਰ ਕਿਸੇ ਵੱਖਰੀ ਦੁਨੀਆ ਵਿਚ ਕੰਮ ਕਰਦੇ ਹਨ ਅਤੇ ਲੱਖਾਂ ਘਰਾਂ ਦੇ ਭਵਿੱਖ ਤੇ ਖੁਸ਼ੀਆਂ ਤਬਾਹ ਕਰਦੇ ਹਨ। ਤੁਸੀਂ ਰੋਜ਼ ਸੁਣਦੇ ਤੇ ਪੜ੍ਹਦੇ ਹੋ ਕਿ ਖ਼ਾਸ ਕਰ ਪਿੰਡਾਂ ਵਿਚ ਕਿਸਾਨ ਕਰਜ਼ੇ ਨਾ ਅਦਾ ਕਰਨ ਦੀ ਮਜਬੂਰੀ ਵਜੋਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਸਭ ਪਾਸਿਉਂ ਲਚਾਰ ਹੋ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ ਤੇ ਪਰਿਵਾਰ ਦਾ ਭਵਿੱਖ ਵੀ ਕਾਲਾ ਕਰ ਦਿੰਦੇ ਹਨ। ਅੱਜ ਹੀ ਪੜ੍ਹ ਰਿਹਾ ਸੀ ਕਿ ਕੋਈ 370 ਦੇ ਕਰੀਬ ਲੋਕ ਭਾਰਤ ਵਿਚ ਰੋਜ਼ ਖ਼ੁਦਕੁਸ਼ੀ ਕਰਦੇ ਹਨ ਤਾਂ ਮਨ ਇਕਦਮ ਉਦਾਸ ਹੋ ਗਿਆ। ਕੁਝ ਲੋਕ ਏਨੇ ਅਵੇਸਲੇ ਤੇ ਬੇਪ੍ਰਵਾਹ ਹਨ ਕਿ ਮਾਂ-ਬਾਪ ਦੇ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਸੁੱਖ ਸਹੂਲਤਾਂ ਵਿਚ ਪੈਸੇ ਉਜਾੜ ਦਿੰਦੇ ਹਨ, ਘਰ ਤਬਾਹ ਕਰ ਦਿੰਦੇ ਹਨ ਅਤੇ ਤੇਜ਼ ਰਫ਼ਤਾਰੀ ਡਰਾਈਵਿੰਗ ਨਾਲ ਕਈ ਲੋਕਾਂ ਦੀ ਜਾਨ ਲੈ ਲੈਂਦੇ ਹਨ, ਕਈਆਂ ਨੂੰ ਜ਼ਖ਼ਮੀ ਕਰ ਦਿੰਦੇ ਹਨ। ਮਨੁੱਖ ਸ਼ਾਂਤੀ ਭਾਲਦਾ ਹੈ, ਪਰ ਜਦੋਂ ਉਸ ਦੀ ਔਲਾਦ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਉਹ ਕਿਸ ਨਾਲ ਸ਼ਾਦੀ ਕਰ ਰਹੇ ਹਨ ਅਤੇ ਸ਼ਾਦੀ ਕਰਕੇ ਜਾਣਗੇ ਕਿੱਥੇ ਤੇ ਖਾਣਗੇ ਕੀ? ਮਾਤਾ-ਪਿਤਾ ਸਮਾਜ ਨੂੰ ਮੂੰਹ ਨਹੀਂ ਦਿਖਾ ਸਕਦੇ। ਅਦਾਲਤਾਂ ਅਜਿਹੇ ਜੋੜਿਆਂ ਨੂੰ ਹਰ ਕਿਸਮ ਦੀ ਸੁਰੱਖਿਆ ਦਿੰਦੀਆਂ ਹਨ। ਆਖ਼ਰ ਇਹ ਬੱਚੇ ਮਾਂ-ਬਾਪ ਨੂੰ ਕੀ ਸੁੱਖ ਦੇਣਗੇ? ਮਾਂ-ਬਾਪ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ? ਅਜਿਹੇ ਬੜੇ ਹੀ ਪ੍ਰਸ਼ਨ ਪੈਦਾ ਹੋ ਰਹੇ ਹਨ ਅਤੇ ਅਨੇਕਾਂ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਵਿਚ ਡੁੱਬੇ ਰਹਿੰਦੇ ਹਨ। ਜੁਰਮਾਂ ਦੀ ਹਰ ਕਿਸਮ ਵਧ ਰਹੀ ਹੈ, ਜਦਕਿ ਸਮਾਜ ਤੇ ਆਮ ਲੋਕ ਨਿਘਾਰ ਵੱਲ ਜਾ ਰਹੇ ਹਨ। ਅੱਜ ਅਜਿਹੀਆਂ ਉਦਾਹਰਨਾਂ ਸਾਹਮਣੇ ਹਨ ਕਿ ਪਿੰਡ ਵਿਚ ਕਈ ਥਾਂ ਘਰ ਦਾ ਕੋਈ ਵੀ ਜੀਅ ਨਸ਼ੇ ਦੀ ਪੁੜੀ ਇੰਜ ਦੇਣ ਜਾਂਦਾ ਹੈ, ਜਿਵੇਂ ਅੱਗੇ ਲੋਕ ਘਰਾਂ ਵਿਚ ਦੁੱਧ ਸਬਜ਼ੀਆਂ ਦੇਣ ਜਾਂਦੇ ਸਨ।
ਹੈਰਾਨੀ ਹੈ ਕਿ ਜੁਰਮ ਨਾਲ ਏਨਾ ਸਮਝੌਤਾ ਕਿਉਂ ਹੋ ਰਿਹਾ ਹੈ? ਪੁਲਿਸ ਜਿਸ ਨੇ ਜੁਰਮ ਰੋਕਣੇ ਹਨ, ਅਕਸਰ ਰਾਜਨੀਤਕਾਂ, ਧਨਾਢਾਂ ਅਤੇ ਆਪਣੇ ਉੱਚ ਅਧਿਕਾਰੀਆਂ ਦੇ ਇਸ਼ਾਰੇ 'ਤੇ ਅਤੇ ਲਾਲਚ ਵਿਚ ਕੁਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ। ਸਰਕਾਰੀ ਕੰਮਾਂ ਵਿਚ ਅਕਸਰ ਕਮਿਸ਼ਨ ਜਿਵੇਂ ਰਵਾਇਤ ਹੀ ਬਣ ਗਈ ਹੋਵੇ। ਅਸਲ 'ਚ ਰਿਸ਼ਵਤਖੋਰੀ, ਭਾਈ-ਭਤੀਜਾਵਾਦ, ਮੁਨਾਫ਼ਾਖੋਰੀ, ਬਲੈਕਮੇਲਿੰਗ ਆਦਿ ਜੁਰਮ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ। ਕਹਿਣ ਨੂੰ ਭਾਰਤ ਇਕ ਜਮਹੂਰੀ ਦੇਸ਼ ਹੈ। ਚੋਣਾਂ ਵਿਚ ਜਿਸ-ਜਿਸ ਢੰਗ ਨਾਲ ਵੋਟ ਖ਼ਰੀਦੇ ਜਾਂਦੇ ਹਨ, ਤੋਹਫੇ ਵੰਡੇ ਜਾਂਦੇ ਹਨ ਤੇ ਘਰਾਂ 'ਚ ਲਿਫਾਫੇ ਭੇਜੇ ਜਾਂਦੇ ਹਨ, ਇਹ ਕਿਸੇ ਤੋਂ ਛਿੱਪੀ ਗੱਲ ਨਹੀਂ ਹੈ। ਜੁਰਮਾਂ ਦੀ ਭਰਮਾਰ ਵਿਚ ਇਕ ਸ਼ਰੀਫ ਪੜ੍ਹਿਆ ਲਿਖਿਆ ਵਿਦਵਾਨ ਅਤੇ ਸੱਚਾ ਸੰਜੀਦਾ ਆਦਮੀ ਕਿੰਨੀ ਘੁਟਣ ਭਰੀ ਜ਼ਿੰਦਗੀ ਜੀ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਇਨ੍ਹਾਂ ਜੁਰਮਾਂ ਦੇ ਵਾਧੇ ਦੇ ਨਾਲ-ਨਾਲ ਫ਼ਿਰਕਾਪ੍ਰਸਤੀ ਫੈਲਾਉਣ ਦੇ ਜੁਰਮ, ਜ਼ਮੀਨਾਂ ਹਥਿਆਉਣ ਦੇ ਜੁਰਮ, ਸਰਕਾਰੀ ਟੈਕਸਾਂ ਦੀ ਚੋਰੀ ਦੇ ਜੁਰਮ ਅਤੇ ਮੁਲਾਜ਼ਮਾਂ ਤੋਂ ਵਗਾਰਾਂ ਲੈਣ ਦੇ ਜੁਰਮ ਆਦਿ ਜ਼ਿੰਦਗੀ ਨੂੰ ਅੰਧਕਾਰਮਈ ਬਣਾ ਰਹੇ ਹਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਡਾ ਦੇਸ਼ ਜੋ ਧਰਮ-ਨਿਰਪੱਖ ਕਹਾਉਂਦਾ ਹੈ, ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਅਤੇ ਸਵਾਮੀ ਵਿਵੇਕਾਨੰਦ ਵਰਗੇ ਦੁਨੀਆ ਦੇ ਪ੍ਰਤੀਸ਼ਠਿਤ ਵਿਦਵਾਨਾਂ ਦੀ ਧਰਤੀ ਹੈ ਅਤੇ ਰਾਤ ਦਿਨ ਮੰਦਰ, ਗੁਰਦੁਆਰੇ, ਮਸੀਤਾਂ ਵਿਚ ਨੈਤਿਕਤਾ ਦਾ ਉਪਦੇਸ਼ ਦਿੰਦੇ ਹਨ। ਪਰ ਅਮਲੀ ਜੀਵਨ ਵਿਚ ਧਾਰਮਿਕ ਉਪਦੇਸ਼ ਧੁਰ ਆਤਮਾ ਤੱਕ ਨਹੀਂ ਪੁੱਜਦੇ, ਸਗੋਂ ਲੋਕ ਹਰ ਕਿਸਮ ਦੀ ਐਸ਼ੋ-ਇਸ਼ਰਤ, ਸੁੱਖਾਂ, ਫੈਸ਼ਨਾਂ ਅਤੇ ਵਿਖਾਵਿਆਂ ਰਾਹੀਂ ਵਿਲਾਸੀ ਜੀਵਨ ਵੱਲ ਖਿੱਚੇ ਜਾ ਰਹੇ ਹਨ। ਇਸ ਜੀਵਨ ਤੋਂ ਪੂਜੇ ਜਾਂਦੇ ਬਾਬੇ ਰਾਮ ਰਹੀਮ, ਬਾਪੂ ਆਸਾਰਾਮ ਅਤੇ ਰਾਮਪਾਲ ਵੀ ਨਹੀਂ ਬਚੇ। ਬਸ ਜੋ ਕੁਝ ਬਚਿਆ ਹੈ ਇਹ ਤਿਣਕੇ ਦੇ ਸਹਾਰੇ ਵਾਂਗ ਹੈ। ਵਧਦੇ ਜੁਰਮਾਂ ਦੀ ਸਥਿਤੀ ਵੇਖਦਿਆਂ, ਠੰਢੇ ਹੌਕੇ ਨਿਕਲਦੇ ਹਨ ਤੇ ਅਨੇਕਾਂ ਪ੍ਰਸ਼ਨ ਪੈਦਾ ਕਰਦੇ ਹਨ, ਜਿਸ ਵਿਚ ਇਕੋ ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ, ਉਹ ਹੈ ਸਮਾਜ। ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਉਨ੍ਹਾਂ ਵਿਚ ਚੰਗੇ ਲੋਕ ਵੀ ਹਨ। ਜੇਕਰ ਥੋੜ੍ਹੇ ਜਿਹੇ ਲੋਕ ਜੋ ਸਮਾਜ ਨੂੰ ਅਗਵਾਈ ਦੇ ਸਕਦੇ ਹਨ ਆਪਣਾ ਫ਼ਰਜ਼ ਨਿਭਾਉਣ ਲਈ ਦ੍ਰਿੜ੍ਹ ਹੋਣ ਤਾਂ ਬਹੁਤ ਕੁਝ ਬਦਲ ਸਕਦਾ ਹੈ। ਇਸੇ ਤਰ੍ਹਾਂ ਸੂਬੇ ਤਹਿਸੀਲਾਂ ਤੇ ਪਿੰਡ ਹਨ। ਜੇ ਪਿੰਡ ਦੇ ਕੁਝ ਜੁਰੱਅਤ ਵਾਲੇ ਸਿਆਣੇ ਵਿਗੜੇ ਲੋਕਾਂ ਦੇ ਵਿਰੁੱਧ ਖੜ੍ਹੇ ਹੋਣ ਤੇ ਉਨ੍ਹਾਂ ਨੂੰ ਸਮਝਾਉਣ ਦੀ ਜੁਰੱਅਤ ਕਰਨ ਤਾਂ ਨਸ਼ੇ ਵੀ ਘਟ ਸਕਦੇ ਹਨ। ਖ਼ੁਦਕੁਸ਼ੀਆਂ ਵੀ ਘਟ ਸਕਦੀਆਂ ਹਨ ਅਤੇ ਗ਼ਰੀਬਾਂ ਦੀ ਮਦਦ ਹੋ ਸਕਦੀ ਹੈ। ਜੇ ਅਸੀਂ ਕੁਝ ਬਚੇ ਹਾਂ ਤਾਂ ਉਨ੍ਹਾਂ ਲੋਕਾਂ ਕਾਰਨ, ਜੋ ਆਪਣੇ ਫ਼ਰਜ਼ ਨਿਭਾਉਂਦੇ ਹਨ। ਅਜਿਹੇ ਲੋਕਾਂ ਨੂੰ ਸਮਾਜ ਸੰਭਾਲੇ, ਇਨ੍ਹਾਂ ਦੀ ਮਦਦ ਕਰੇ, ਸੱਚ ਨਾਲ ਖੜ੍ਹੇ। ਤੁਸੀਂ ਸਭ ਰੋਜ਼ ਦੇਖਦੇ ਹੋ ਕਿੰਨੀਆਂ ਸਮਾਜਿਕ ਸੰਸਥਾਵਾਂ ਕਿੰਨੀ ਸੇਵਾ ਕਰ ਰਹੀਆਂ ਹਨ।
ਇਨ੍ਹਾਂ ਕੋਵਿਡ ਦੇ ਦਿਨਾਂ ਵਿਚ ਲੱਖਾਂ ਲੋਕਾਂ ਨੇ ਆਕਸੀਜਨ ਦਾਨ ਕਰਕੇ, ਲੰਗਰ ਲਾ ਕੇ, ਹੋਰ ਲੋੜੀਂਦੀਆਂ ਸਹੂਲਤਾਂ ਦੇ ਕੇ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਹੈ ਅਤੇ ਅਮਰੀਕਾ ਵਰਗੇ ਦੇਸ਼ ਨੇ ਕਰੋੜਾਂ ਖੁਰਾਕਾਂ ਕਈ ਦੇਸ਼ਾਂ ਨੂੰ ਭੇਜੀਆਂ ਹਨ। ਹਰ ਮਹਿਕਮੇ ਵਿਚ ਚੰਗੇ ਲੋਕ ਹਨ। ਉਨ੍ਹਾਂ ਨੂੰ ਸਹਾਇਤਾ ਤੇ ਸਹਿਯੋਗ ਦੀ ਲੋੜ ਹੁੰਦੀ ਹੈ। ਨਹੀਂ ਤਾਂ ਉਹ ਇਕੱਲਤਾ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਤੁਸੀਂ ਸਭ ਜਾਣਦੇ ਹੋ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀ, ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਾਥੀ, ਸਾਡੇ ਮਹਾਨ ਗੁਰੂ ਸਮੇਂ ਦੀਆਂ ਸਰਕਾਰਾਂ ਨਾਲ ਕਿਵੇਂ ਜੂਝੇ, ਸੁਭਾਸ਼ ਚੰਦਰ ਬੋਸ ਦੀ ਘਾਲਣਾ 'ਤੇ ਨਜ਼ਰ ਮਾਰੋ। ਇਸ ਤਰ੍ਹਾਂ ਸਮਾਜ ਸੱਚੇ-ਸੁੱਚੇ ਬੰਦਿਆਂ ਦੀ ਭਾਲ ਕਰੇ ਅਤੇ ਹੁੰਦੀਆਂ ਖ਼ੁਦਕੁਸ਼ੀਆਂ, ਭਰੂਣ ਹਤਿਆਵਾਂ ਅਤੇ ਹੋਰ ਜੁਰਮਾਂ 'ਤੇ ਕਾਬੂ ਪਾਉਣ ਲਈ ਮਾਹੌਲ ਬਣਾਇਆ ਜਾਏ ਅਤੇ ਸਮਾਜ ਸੱਚ ਦੇ ਮਗਰ ਖੜ੍ਹਾ ਹੋਵੇ।

-217, ਗੁਰੂ ਹਰਿਗੋਬਿੰਦ ਨਗਰ, ਫਗਵਾੜਾ।
ਮੋ: 98726-70710

 

ਖ਼ਬਰ ਸ਼ੇਅਰ ਕਰੋ

 

ਸਿਹਤ, ਸਿੱਖਿਆ ਤੇ ਰੁਜ਼ਗਾਰ ਦੀ ਮੰਗ ਕਰਨ ਲੋਕ

(ਕੱਲ੍ਹ ਤੋਂ ਅੱਗੇ) ਦੂਸਰੀ ਅਹਿਮ ਸਹੂਲਤ ਜੋ ਦੇਸ਼ ਦੇ ਹਰ ਕਿਸਾਨ ਨੂੰ ਲੋੜੀਂਦੀ ਹੈ ਉਹ ਹੈ ਦਰਾਮਦ-ਬਰਾਮਦ ਲਈ ਸਿਖਲਾਈ ਅਤੇ ਲੋੜੀਂਦੀ ਪ੍ਰਵਾਨਗੀ ਮੁਹੱਈਆ ਕਰਵਾਉਣਾ। ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਬਾਹਰ ਕੱਢਣ ਅਤੇ ਉਨ੍ਹਾਂ ਦੀ ਮਾਲੀ ਹਾਲਤ ਸੁਧਾਰਨ ਲਈ ਇਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX