ਮੋਗਾ, 23 ਸਤੰਬਰ (ਗੁਰਤੇਜ ਸਿੰਘ)- ਅੱਜ ਦੇਰ ਸ਼ਾਮ ਲੁਧਿਆਣਾ ਦੀ 5 ਨੰਬਰ ਡਵੀਜ਼ਨ ਪੁਲਿਸ ਚੋਰੀ ਦੇ ਮੋਟਰਸਾਈਕਲਾਂ ਸਬੰਧੀ ਮਾਮਲੇ ਦੀ ਤਫ਼ਤੀਸ਼ ਕਰਨ ਜਦ ਮੋਗਾ ਦੇ ਕਬਾੜੀਆ ਬਾਜ਼ਾਰ ਪੁੱਜੀ ਤਾਂ ਫੜੇ ਗਏ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਜਦ ਪੁਲਿਸ ਤਫ਼ਤੀਸ਼ ਲਈ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਅੱਜ ਸਵੇਰ ਤੋਂ ਪੈ ਰਹੀ ਮੋਹਲੇਧਾਰ ਬਾਰਸ਼ ਨਾਲ ਸ਼ਹਿਰ ਤੇ ਆਸ-ਪਾਸ ਦਾ ਇਲਾਕਾ ਪੂਰੀ ਤਰ੍ਹਾਂ ਜਲਥਲ ਬਣ ਗਿਆ ਤੇ ਅੱਜ ਦੀ ਬਾਰਸ਼ ਨੇ ਨਗਰ ਨਿਗਮ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਕਿਉਂਕਿ ਇਸ ਤੋਂ ...
ਬਾਘਾ ਪੁਰਾਣਾ/ਸਮਾਧ ਭਾਈ, 23 ਸਤੰਬਰ (ਗੁਰਮੀਤ ਸਿੰਘ ਮਾਣੂੰਕੇ, ਰਾਜਵਿੰਦਰ ਸਿੰਘ ਰੌਂਤਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਸੈਂਕੜੇ ਆਦਮੀ/ਔਰਤਾਂ ਤੇ ਨੌਜਵਾਨਾਂ ਵਲੋਂ ਸਮਾਧ ਭਾਈ ਦੇ ਬਾਬਾ ਵਾਲਮੀਕ ਮੰਦਰ ਵਿਚ ਮਜ਼ਦੂਰ ਮੰਗਾਂ ਬਾਰੇ ਵਿਸ਼ਾਲ ਰੈਲੀ ਕੀਤੀ ਗਈ | ਰੈਲੀ 'ਚ ਇਕੱਠੇ ਹੋਏ ਲੋਕਾਂ ਨੂੰ ਮਜ਼ਦੂਰ ਆਗੂ ਮੇਜਰ ਸਿੰਘ ਕਾਲੇਕੇ, ਦਰਸ਼ਨ ਸਿੰਘ ਘੋਲੀਆਂ ਕਲਾਂ, ਅਵਤਾਰ ਸਿੰਘ ਮਾਣੂੰਕੇ, ਗੋਰਾ ਸਿੰਘ ਘੋਲੀਆਂ ਖ਼ੁਰਦ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਮੰਗਾਂ ਲਾਗੂ ਕਰਵਾਉਣ ਲਈ ਪਟਿਆਲਾ 'ਚ ਤਿੰਨ ਰੋਜ਼ਾ ਧਰਨਾ ਅਤੇ 13 ਸਤੰਬਰ ਨੂੰ ਦਿੱਤੇ ਮੋਤੀ ਮਹਿਲ ਦੇ ਘਿਰਾਓ ਦੇ ਸੱਦੇ 'ਤੇ ਪਹੁੰਚੇ ਹਜਾਰਾਂ ਲੋਕਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਨੂੰ ਮਜ਼ਦੂਰਾਂ ਦੇ ਪੁੱਟੇ ਬਿਜਲੀ ਮੀਟਰ ਵਾਪਸ ਲਾਉਣ, ਬਿੱਲ ਬਕਾਏ ਪਾਸੇ ਰੱਖ ਕੇ ਕਰੰਟ ਬਿੱਲ ਭੇਜਣ, ਬਿਜਲੀ ਮੀਟਰ ਪੱਟਣ 'ਤੇ ਰੋਕ ਲਾਉਣ ਤੇ ਕੱਟੇ ਪਲਾਟਾਂ ਦੇ ਕਬਜ਼ੇ 15 ਦਿਨਾਂ 'ਚ ਦੇਣ, ਪੰਚਾਇਤਾਂ ਵਲੋਂ ਲੋੜਵੰਦਾਂ ਲਈ ਪਾਏ ਮਤਿਆਂ 'ਤੇ ਫ਼ੌਰੀ ਅਮਲ ਕਰਨ, ਗਰਾਮ ਸਭਾ ਦੇ ਇਜਲਾਸ ਸੱਦ ਕੇ ਲੋੜਵੰਦਾਂ ਦੀ ਪਹਿਚਾਣ ਕਰਨ ਆਦਿ ਮੰਗਾਂ ਬਾਰੇ ਤਾਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਚਿੱਠੀ ਪੱਤਰ ਦਿੱਤੇ ਗਏ ਜੋ ਕਿ ਸਬੰਧਤ ਮਹਿਕਮਿਆਂ ਨੂੰ ਲਾਗੂ ਕਰਨ ਲਈ ਹੁਕਮ ਵੀ ਜਾਰੀ ਹੋ ਚੁੱਕੇ ਹਨ | ਬਾਕੀ ਮਜ਼ਦੂਰ ਮੰਗਾਂ ਮੁਕੰਮਲ ਕਰਜ਼ਾ ਮੁਆਫ਼ੀ, ਬਿਜਲੀ ਬਿੱਲ ਮੁਆਫ਼ੀ, ਪੱਕਾ ਰੁਜ਼ਗਾਰ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ, ਵਿਵਾਦਿਤ ਪੰਚਾਇਤੀ ਜ਼ਮੀਨੀ ਡੰਮ੍ਹੀ ਬੋਲੀਆਂ ਰੱਦ ਕਰਨ ਆਦਿ ਮੰਗਾਂ ਦਾ ਹੱਲ ਕਰਨ ਬਾਰੇ ਅੱਜ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਨਾਲ ਮੀਟਿੰਗ ਦੀ ਲਿਖਤੀ ਚਿੱਠੀ ਵੀ ਮਜ਼ਦੂਰ ਜਥੇਬੰਦੀਆਂ ਨੂੰ ਦਿੱਤੀ ਗਈ ਸੀ | ਰੈਲੀ ਤੋਂ ਬਾਅਦ ਮੁਜ਼ਾਹਰਾ ਕਰ ਕੇ ਮਜ਼ਦੂਰਾਂ ਵਲੋਂ ਐਸ.ਡੀ.ਓ. ਦਫ਼ਤਰ ਸਮਾਧ ਭਾਈ ਪੰਜਾਬ ਰਾਜ ਪਾਵਰ ਕਾਮ ਮੂਹਰੇ ਧਰਨਾ ਦੇ ਕੇ ਜਾਰੀ ਹੋਈਆਂ ਚਿੱਠੀਆਂ ਨੂੰ ਲਾਗੂ ਕਰਵਾਉਣ ਲਈ ਬਿਜਲੀ ਅਧਿਕਾਰੀਆਂ ਨੂੰ ਪੁੱਟੇ ਬਿਜਲੀ ਮੀਟਰ ਵਾਪਸ ਲਾਉਣ ਤੇ ਬਿੱਲ ਬਕਾਏ ਖ਼ਤਮ ਕਰਨ, ਮੀਟਰ ਪੱਟਣ 'ਤੇ ਰੋਕ ਲਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ | ਮੰਗਾਂ ਬਾਰੇ ਸਬੰਧਤ ਅਧਿਕਾਰੀ ਨੂੰ ਜਥੇਬੰਦੀਆਂ ਦੇ ਜ਼ੋਰ 'ਤੇ ਜਾਰੀ ਕਰਵਾਈ ਗਈ ਚਿੱਠੀ ਤੇ ਮਜ਼ਦੂਰ ਮੰਗਾਂ ਦਾ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਸਮੇਂ ਨੱਥੂ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਫੂਲੇਵਾਲਾ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਨੱਥੋਕੇ, ਸ਼ਿੰਦਰ ਸਿੰਘ ਘੋਲੀਆਂ ਖ਼ੁਰਦ, ਬੇਅੰਤ ਸਿੰਘ ਘੋਲੀਆਂ ਕਲਾਂ, ਕੁਲਵਿੰਦਰ ਸਿੰਘ ਗੁਲਾਬ ਸਿੰਘ ਵਾਲਾ, ਕਾਕਾ ਸਿੰਘ ਸਮਾਧ ਭਾਈ ਆਦਿ ਹਾਜ਼ਰ ਸਨ |
ਅਜੀਤਵਾਲ, 23 ਸਤੰਬਰ (ਹਰਦੇਵ ਸਿੰਘ ਮਾਨ)- ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਸੰਤ ਸਮਾਜ ਵਲੋਂ ਹੋਰ ਧਾਰਮਿਕ, ਸਮਾਜਕ, ਵਪਾਰਕ ਤੇ ਹਮਿਖ਼ਆਲੀ ਕਿਸਾਨ ਹਿਤੈਸ਼ੀ ਜਥੇਬੰਦੀਆਂ ...
ਮੋਗਾ, 23 ਸਤੰਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ ਵਿਚ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦੇ ਆਦੇਸ਼ ਦਿੱਤੇ ਹਨ | ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਦੋਸ਼ੀ 1 ...
ਮੋਗਾ, 23 ਸਤੰਬਰ (ਗੁਰਤੇਜ ਸਿੰਘ)- ਜ਼ਿਲ੍ਹਾ ਪੁਲਿਸ ਮੁਖੀ ਧਰੂਮਨ ਐਚ ਨਿੰਬਾਲੇ ਵਲੋਂ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੂੰ ਮਿਲੀ ਇਤਲਾਹ 'ਤੇ ਨਾਕਾਬੰਦੀ ਦੌਰਾਨ ...
ਨੱਥੂਵਾਲਾ ਗਰਬੀ, 23 ਸਤੰਬਰ (ਸਾਧੂ ਰਾਮ ਲੰਗੇਆਣਾ)- ਡਰੇਨਜ਼ ਵਿਭਾਗ ਵਲੋਂ ਇਸ ਸਾਲ ਲੰਗੇਆਣਾ ਡਰੇਨ ਦੀ ਸਫ਼ਾਈ ਨਹੀਂ ਕਰਵਾਈ ਗਈ ਜਿਸ ਨਾਲ ਪੂਰੀ ਡਰੇਨ ਵਿਚ ਕਲਾਲ ਬੂਟੀ ਫੈਲ ਗਈ ਹੈ ਤੇ ਹੁਣ ਕੱਲ੍ਹ ਸਵੇਰ ਤੋਂ ਪੈ ਰਹੇ ਮੀਂਹ ਦੇ ਕਾਰਨ ਪਾਣੀ ਖੇਤਾਂ ਵਿਚ ਹੀ ਭਰ ਗਿਆ ਹੈ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪਿੰਡ ਚੜਿੱਕ ਵਿਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮੀਟਿੰਗ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਤਿਆਰੀ ਲਈ ਕਮੇਟੀ ਚੁਣੀ ਗਈ | ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੰਜਾਬ ਸਰਕਾਰ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰ ਰਿਹਾ ਹੈ ਤੇ ਇਸ ਤਹਿਤ ਹੁਣੇ ਤੋਂ ਹੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)- ਅੱਜ ਤੜਕਸਾਰ ਹੀ ਸ਼ੁਰੂ ਹੋਈ ਮੋਹਲੇਧਾਰ ਵਰਖਾ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਨੀਵੀਂਆਂ ਬਸਤੀਆਂ, ਬੇ-ਆਬਾਦ ਪਈਆਂ ਖ਼ਾਲੀ ਥਾਵਾਂ ਅਤੇ ਸੜਕਾਂ ਉੱਪਰ ਮੀਂਹ ਦਾ ਪਾਣੀ ਭਰਨ ਨਾਲ ਝੀਲਾਂ ਦੇ ਰੂਪ ...
ਮੋਗਾ, 23 ਸਤੰਬਰ (ਗੁਰਤੇਜ ਸਿੰਘ)- ਥਾਣਾ ਕੋਟ ਈਸੇ ਖਾਂ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਅਤੇ ਸਹਾਇਕ ਥਾਣੇਦਾਰ ...
ਮੋਗਾ, 23 ਸਤੰਬਰ (ਗੁਰਤੇਜ ਸਿੰਘ)- ਮੋਗਾ ਜ਼ਿਲ੍ਹੇ ਦੇ ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡ ਚੱਕ ਭੌਰੇ 'ਚ ਨਜਾਇਜ਼ ਮਾਈਨਿੰਗ ਕਰਨ ਤੇ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਪੁਲਿਸ ਵਲੋਂ 5-6 ਅਣਪਛਾਤਿਆਂ ਸਮੇਤ 12 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਨਗਰ ਕੌਂਸਲ ਦੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਤਾਦੀਨ ਦੀ ਅਗਵਾਈ ਹੇਠ ਸਮੂਹ ਸਫ਼ਾਈ ਸੇਵਕਾਂ ਵਲੋਂ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਚੌਥੇ ਦਿਨ ਵਿਚ ਸ਼ਾਮਿਲ ਹੋ ...
ਕੋਟ ਈਸੇ ਖਾਂ, 23 ਸਤੰਬਰ (ਨਿਰਮਲ ਸਿੰਘ ਕਾਲੜਾ)- ਭਾਵੇਂ ਪੰਜਾਬ ਸਰਕਾਰ ਸ਼ਹਿਰ ਦੇ ਵਿਕਾਸ ਕਰਾਉਣ ਦੇ ਢੰਡੋਰੇ ਪਿੱਟ ਰਹੀ ਹੈ ਪਰ ਹਕੀਕਤ ਕੋਹਾਂ ਦੂਰ ਸ਼ਹਿਰ ਕੋਟ ਈਸੇ ਖਾਂ ਦੀ ਜ਼ੀਰਾ ਰੋਡ ਹੇਮਕੁੰਟ ਸਕੂਲ ਦੇ ਬਿਲਕੁਲ ਸਾਹਮਣੇ ਦੁਕਾਨਾਂ ਮੂਹਰੇ ਸ਼ਹਿਰ ਦੇ ਗੰਦੇ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਚੇਅਰਮੈਨ ਚਮਨ ਲਾਲ ਗੋਇਲ ਅਤੇ ਪ੍ਰਧਾਨ ਵੀ.ਪੀ. ਸੇਠੀ ਦੀ ਅਗਵਾਈ ਹੇਠ ਹੋਈ | ਚਮਨ ਲਾਲ ਗੋਇਲ ਤੇ ਐਸ.ਕੇ. ਬਾਂਸਲ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ 'ਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲਟਸ ਐਂਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ...
ਕੋਟ ਈਸੇ ਖਾਂ, 23 ਸਤੰਬਰ (ਨਿਰਮਲ ਸਿੰਘ ਕਾਲੜਾ)- ਸਭ ਤੋਂ ਪਹਿਲਾ ਸੈਂਟਰ ਦੀ ਬੀ.ਜੇ. ਪੀ. ਸਰਕਾਰ ਤੋਂ ਕਿਸਾਨ ਮਾਰੂ ਕਾਲੇ ਕਾਨੂੰਨ ਪਾਸ ਕਰਵਾਉਣ 'ਚ ਮੋਹਰੀ ਰੋਲ ਅਦਾ ਕਰਨ ਵਾਲਾ ਬਾਦਲ ਦਲ ਅੱਜ ਜਥੇਬੰਦੀਆਂ ਨੂੰ ਬਦਨਾਮ ਕਰਕੇ ਮੋਰਚੇ ਨੂੰ ਫ਼ੇਲ੍ਹ ਕਰਨ ਦੀ ਹਰ ਕੋਸ਼ਿਸ਼ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਕਿੰਗਡਮ ਹੋਟਲ ਮੋਗਾ ਵਿਖੇ ਸ੍ਰੀ ਐਸ. ਕ੍ਰਿਸ਼ਨਨ ਮੈਨੇਜਿੰਗ ਨਿਰਦੇਸ਼ਕ ਅਤੇ ਸੀ.ਈ.ਓ. ਪੰਜਾਬ ਐਂਡ ਸਿੰਧ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਵੀਨਤਮ ਸਕੀਮਾਂ ਤੇ ਲਾਭਕਾਰੀ ਬੈਂਕ ਪਾਲਿਸੀਆਂ ਗ੍ਰਾਹਕਾਂ ਤੱਕ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)- ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਪੰਪ ਰਾਜੇਆਣਾ ਵਿਖੇ ਪਿਛਲੇ ਇਕ ਸਾਲ ਤੋਂ ਮੋਰਚਾ ਜਾਰੀ ਹੈ | ਜਥੇਬੰਦੀ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤ ਬੰਦ ਨੂੰ ਸਫਲ ਬਣਾਉਣ ਲਈ 27 ਸਤੰਬਰ ਨੂੰ ਵੱਡਾ ਇਕੱਠ ...
ਬਾਘਾ ਪੁਰਾਣਾ, 23 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਨਾਮਵਰ ਸੰਸਥਾ ਐਲ.ਏ. ਆਈਲਟਸ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ | ਸੰਸਥਾ ਦੇ ਪ੍ਰਬੰਧਕ ...
ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਕਾਲੇ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੂਰਨ ਸਫਲ ਬਣਾਇਆ ਜਾਵੇਗਾ | ਇਹ ਪ੍ਰਗਟਾਵਾ ਯੂਨੀਅਨ ਦੇ ...
ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਅਹਿਮ ਮੀਟਿੰਗ ਰਾਮਾਂ ਦੇ ਇਕ ਪੈਲੇਸ 'ਚ ਹੋਈ ਜਿਸ ਦੌਰਾਨ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ...
ਕੋਟ ਈਸੇ ਖਾਂ, 23 ਸਤੰਬਰ (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)- ਲੰਮੇ ਸਮੇਂ ਤੋਂ ਰਾਜ ਕਰਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੇ ਆਪਣੇ ਨਿੱਜੀ ਮੁਫਾਦਾਂ ਦੇ ਚੱਲਦਿਆਂ ਅੱਜ ਤੱਕ ਲੋਕਾਂ ਦਾ ਕੁੱਝ ਨਹੀਂ ਸੰਵਾਰਿਆ ਜਦ ਕਿ ਦੂਜੇ ਪਾਸੇ ਸੂਬੇ ...
ਕਿਸ਼ਨਪੁਰਾ ਕਲਾਂ, 23 ਸਤੰਬਰ (ਅਮੋਲਕ ਸਿੰਘ ਕਲਸੀ)- ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ ਬਰਸੀ 25 ਸਤੰਬਰ ਸਨਿੱਚਰਵਾਰ ਨੂੰ ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਵਿਖੇ ਮੱੁਖ ਸੇਵਾਦਾਰ ਭਾਈ ਗੁਰਮੇਲ ਸਿੰਘ, ਜਸਵੰਤ ਸਿੰਘ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਹੁਣੇ ਹੁਣੇ ਬਣਾਏ ਗਏ ਉਪ ਮੁੱਖ ਮੰਤਰੀ ਓ.ਪੀ. ਸੋਨੀ ਇਕ ਉੱਘੇ ਸਿਆਸਤਦਾਨ ਹਨ ਜਿਨ੍ਹਾਂ ਨੂੰ ਰਾਜਨੀਤੀ ਦੀ ਗੁੜ੍ਹਤੀ ਬਚਪਨ ਤੋਂ ਹੀ ਮਿਲੀ, ਜੇਕਰ ਉਨ੍ਹਾਂ ਦਾ ਪਿਛਲਾ ਇਤਿਹਾਸ ਵਾਚਿਆ ਜਾਵੇ ਤਾਂ ਉਹ ਇਕ ਸਮਰੱਥ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੇ ਸਾਬਕਾ ਪ੍ਰਧਾਨ ਰਾਜਾ ਸਿੰਘ ਭਾਰਤ ਵਾਲੇ, ਚਮਕੌਰ ਸਿੰਘ ਝੰਡੇਆਣਾ, ਬਲਦੇਵ ਸਿੰਘ ਭਾਰਤ ਵਾਲੇ ਦੇ ਉੱਦਮ ਸਦਕਾ ਫੋਕਲ ਪੁਆਇੰਟ ਮੋਗਾ ਵਿਖੇ ਰਾਮਗੜ੍ਹੀਆ ਸਨਅਤਕਾਰਾਂ ਦੀ ਮੀਟਿੰਗ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਲਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵਲੋਂ ਐਲਾਨੇ ਵਿਧਾਨ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਉਪਭੋਗਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਇਕ ਪੈ੍ਰੱਸ ਰਿਲੀਜ਼ ਜਾਰੀ ਕਰਦੇ ਹੋਏ ਦੱਸਿਆ ਕਿ 25 ਤੋਂ 30 ਸਤੰਬਰ ਤੱਕ ਪੰਜਾਬ 'ਚ ਵੱਖ-ਵੱਖ ਜ਼ਿਲਿ੍ਹਆਂ ਵਿਚ ਉਪਭੋਗਤਾ ਅਧਿਕਾਰ ਸੰਗਠਨ ਦੇ ...
ਕਿਸ਼ਨਪੁਰਾ ਕਲਾਂ/ਧਰਮਕੋਟ, 23 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਜੀਤ ਸਿੰਘ)- ਸਤਿ ਸੰਗਤ ਸਾਹਿਬ ਗੁਰਦੁਆਰਾ ਨਿੰਮ ਵਾਲਾ ਚੁੱਘਾ ਕਲਾਂ ਦੇ ਸਾਬਕਾ ਸਰਪੰਚ ਡਾ. ਸੁਖਦੇਵ ਸਿੰਘ, ਸੁਖਜੀਤ ਸਿੰਘ ਠਾਣੇਦਾਰ ਦੇ ਉੱਦਮ ਸਦਕਾ ਤੇ ਸਰਪ੍ਰਸਤ ਬਾਬਾ ਦਰਸ਼ਨ ਸਿੰਘ ਰੌਲੀ ਵਾਲੇ ਤੇ ...
ਫ਼ਤਿਹਗੜ੍ਹ ਪੰਜਤੂਰ, 23 ਸਤੰਬਰ (ਜਸਵਿੰਦਰ ਸਿੰਘ ਪੋਪਲੀ)- ਫਿਊਚਰ ਓਵਰਸੀਜ਼ ਐਜੂਕੇਸ਼ਨ ਬਰਾਂਚ ਦੇ ਐਮ.ਡੀ. ਦਵੇਸ਼ ਖੰਨਾ ਦੀ ਅਗਵਾਈ ਹੇਠ ਫ਼ਤਿਹਗੜ੍ਹ ਪੰਜਤੂਰ ਬਰਾਂਚ ਦੇ ਹੈੱਡ ਚੰਦਰ ਸ਼ੇਖਰ ਬਾਂਸਲ ਫ਼ਤਿਹਗੜ੍ਹ ਪੰਜਤੂਰ ਨੇ ਦੱਸਿਆ ਕਿ ਸੰਸਥਾ ਵਲੋਂ ਕੋਮਲ ...
ਕੋਟ ਈਸੇ ਖਾਂ, 23 ਸਤੰਬਰ (ਨਿਰਮਲ ਸਿੰਘ ਕਾਲੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਖੋਸਾ ਰਣਧੀਰ ਦੀ ਮੀਟਿੰਗ ਸਥਾਨਕ ਗੁਰਦੁਆਰਾ ਭਾਗ ਸਿੰਘ ਇਕਾਈ ਪ੍ਰਧਾਨ ਜਗਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰਾਣਾ ਵਿਸ਼ੇਸ਼ ਤੌਰ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪਿੰਡ ਦੌਲਤਪੁਰਾ ਉੱਚਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਚ ਪਿਛਲੇ 10 ...
ਬਾਘਾ ਪੁਰਾਣਾ, 23 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦੀ ਮੀਟਿੰਗ ਚੰਨੂਵਾਲਾ ਪਿੰਡ ਦੇ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਸਟੇਟ ਕਮੇਟੀ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਐੱਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਕੰਪਿਊਟਰ ਵਿਭਾਗ ਵਲੋਂ ਕੁਇਜ਼ ਮੁਕਾਬਲੇ ਪਿ੍ੰਸੀਪਲ ਡਾ: ਨੀਨਾ ਅਨੇਜਾ ਦੀ ਅਗਵਾਈ ਹੇਠ ਕਰਵਾਏ ਗਏ | ਉਨ੍ਹਾਂ ਕਿਹਾ ਕਿ ਕੰਪਿਊਟਰ ਬੇਸ਼ੱਕ ਇਕ ਮਸ਼ੀਨ ਹੈ ਪਰ ਇਸ ਨੇ ਮਨੁੱਖ ਦੀ ਤਾਕਤ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)- ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਮੋਗਾ ਵਿਖੇ ਹੋਈ | ਸੂਬਾ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਰਾਜ ਅਧਿਆਪਕ ਗੱਠਜੋੜ ਵਲੋਂ ਗਰੁੱਪ ਆਫ਼ ਆਫ਼ੀਸਰ ...
ਫ਼ਤਿਹਗੜ੍ਹ ਪੰਜਤੂਰ, 23 ਸਤੰਬਰ (ਜਸਵਿੰਦਰ ਸਿੰਘ ਪੋਪਲੀ)- ਨਾਮਵਰ ਵਿੱਦਿਅਕ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਖੇ ਸਕੂਲ ਪਿ੍ੰਸੀਪਲ ਵਿਪਨ ਕੁਮਾਰ ਵਲੋਂ ਸੱਤਵੀਂ ਤੋਂ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਬਾਰੇ ਦੱਸਦੇ ਹੋਏ ...
ਕੋਟ ਈਸੇ ਖਾਂ, 23 ਸਤੰਬਰ (ਨਿਰਮਲ ਸਿੰਘ ਕਾਲੜਾ)-ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ. ਰਾਕੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਆਰ.ਬੀ.ਐਸ.ਕੇ. ਟੀਮ ਕੋਟ ਈਸੇ ਖਾਂ ਵਲੋਂ ਹਲਕਾ ਧਰਮਕੋਟ ਦੇ ਇਕ ਬੱਚੇ ਦਾ ਜੋ ਕਿ ਸੁਣਨ ਅਤੇ ...
ਮੋਗਾ, 23 ਸਤੰਬਰ (ਜਸਪਾਲ ਸਿੰਘ ਬੱਬੀ)- ਬਾਬਾ ਜੀਵਨ ਸਿੰਘ ਨਗਰ ਦੁੱਨੇਕੇ (ਮੋਗਾ) ਵਿਖੇ ਮਿਡ-ਡੇ-ਮੀਲ ਕੁੱਕ ਯੂਨੀਅਨ (ਇੰਟਕ) ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਹੋਈ | ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਮਿਡ-ਡੇ-ਮੀਲ ਕੁੱਕਾਂ ਨੂੰ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)- ਮੋਗਾ ਦੇ ਲੁਧਿਆਣਾ ਜੀ.ਟੀ. ਰੋਡ 'ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਊਾਟ ਲਿਟਰਾ ਜੀ ਸਕੂਲ ਵਿਖੇ ਚੇਅਰਮੈਨ ਤੇ ਉਦਯੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਾਘਾ ਪੁਰਾਣਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਟੋਲ-ਪਲਾਜ਼ਾ ਚੰਦ ਪੁਰਾਣਾ ਵਿਖੇ ਚੱਲ ਰਿਹਾ ਧਰਨਾ 356ਵੇਂ ਦਿਨ 'ਚ ਦਾਖ਼ਲ ਹੋ ਚੁੱਕਾ ਹੈ | ਇਸ ਮੌਕੇ ਪੰਡਾਲ ਵਿਚ ਬੈਠੇ ਕਿਰਤੀ ...
ਬਾਘਾ ਪੁਰਾਣਾ, 23 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਫੂਲੇਵਾਲਾ ਤੋਂ ਨਾਨਕਸਰ ਠਾਠ ਸਮਾਧ ਭਾਈ ਨੂੰ ਜਾਂਦਾ ਰੋਡ ਬੁਰੀ ਤਰ੍ਹਾਂ ਨਾਲ ਟੁੱਟਣ ਕਰ ਕੇ ਮੀਂਹ ਤੇ ਨਾਲੀਆਂ ਦਾ ਪਾਣੀ ਸੜਕ 'ਤੇ ਆਉਣ ਕਾਰਨ ਨੇੜੇ ਸਥਿਤ ਬਸਤੀ ਦੇ ਲੋਕਾਂ ਨੇ ਹਲਕਾ ਵਿਧਾਇਕ ਅਤੇ ...
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਗਰੀਬ ਜਾਂ ਅਨੁਸੂਚਿਤ ਜਾਤੀ ਦੇ ਕਿਸੇ ਵਿਧਾਇਕ ਨੂੰ ਜਿਸ ਨੇ ਐਮ.ਸੀ. ਤੋਂ ਸੀ.ਐਮ. ਤੱਕ ਦਾ ਸਫ਼ਰ ਤੈਅ ਕੀਤਾ, ਕਾਂਗਰਸ ਵਲੋਂ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਬਹੁਤ ਚੰਗੀ ਗੱਲ ਹੈ | ਇਹ ਵੀ ਠੀਕ ਹੈ ਕਿ ਇਕ ਗਰੀਬੀ ...
ਬਾਘਾ ਪੁਰਾਣਾ, 23 ਸਤੰਬਰ (ਕਿ੍ਸ਼ਨ ਸਿੰਗਲਾ)- ਸ੍ਰੀ ਸ੍ਰੀ 1008 ਸੰਤ ਸਵਾਮੀ ਮਹੇਸ਼ ਮੁਨੀ ਬੋਰੇ ਵਾਲਿਆਂ ਦਾ ਬਰਸੀ ਸਮਾਗਮ ਸਥਾਨਕ ਸ਼ਹਿਰ ਦੀ ਜੈ ਸਿੰਘ ਵਾਲਾ ਸੜਕ ਉੱਪਰ ਸਥਿਤ ਗਊਸ਼ਾਲਾ ਵਿਖੇ ਸ਼ਰਧਾਲੂ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਕਰਵਾਇਆ ਗਿਆ | ਇਸ ਮੌਕੇ ...
ਕਿਸ਼ਨਪੁਰਾ ਕਲਾਂ, 23 ਸਤੰਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)- ਸੰਤ ਬਾਬਾ ਖ਼ਜਾਨ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਕਬੱਡੀ ਟੂਰਨਾਮੈਂਟ ਸੁਰਜਣ ਸਿੰਘ ਯੂ.ਕੇ., ਗੁਰਮੇਲ ਸਿੰਘ ਗੇਲਾ ਕੈਨੇਡਾ, ਬਲਜਿੰਦਰ ਸਿੰਘ ਯੂ.ਕੇ., ਭਿੰਦਾ ਯੂ.ਕੇ., ਮਨਜਿੰਦਰ ਸਿੰਘ ...
ਫ਼ਤਿਹਗੜ੍ਹ ਪੰਜਤੂਰ, 23 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਐਜੂਕੇਸ਼ਨ ਹੱਬ ਆਈਲਟਸ ਇੰਸਟੀਚਿਊਟ ਫ਼ਤਿਹਗੜ੍ਹ ਪੰਜਤੂਰ ਜੋ ਕਿ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਸ ਸੰਸਥਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਖੰਬਾ ...
ਦਿੜ੍ਹਬਾ ਮੰਡੀ, 23 ਸਤੰਬਰ (ਪਰਵਿੰਦਰ ਸੋਨੂੰ)-ਸਥਾਨਕ ਪੁਲਿਸ ਸਟੇਸ਼ਨ ਅੰਦਰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸਾਂਝ ਕੇਂਦਰ ਹਫ਼ਤੇ ਵਿਚ ਕਈ ਦਿਨ ਬੰਦ ਰਹਿਣ ਕਰਕੇ ਲੋਕਾਂ ਲਈ ਵੱਡੀ ਪੇ੍ਰਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਸਾਂਝ ਕੇਂਦਰ ਨੂੰ ਹਫ਼ਤੇ ਵਿਚ ਤਿੰਨ ਦਿਨ ...
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਦੇ ਨਵ-ਨਿਯੁਕਤ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਥਾਂ-ਥਾਂ 'ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਨੌਜਵਾਨ ਵਰਗ ਨੂੰ ਇਕ ਨਵੀਂ ਦਿਸ਼ਾ ਮਿਲੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਇੰਡੀਆ ...
ਮਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮਿ੍ਤ ਕੌਰ ਗਿੱਲ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਦਫ਼ਤਰਾਂ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦੇਣ ਅਤੇ ਸਰਕਾਰੀ ...
ਕੌਹਰੀਆਂ, 23 ਸਤੰਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਮਾਸਟਰ ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਕਾਂਗਰਸ ਪਾਰਟੀ ਵਲੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਪੰਜਾਬ ਨਾਲ ਮੁਲਾਕਾਤ ਕੀਤੀ ਗਈ | ...
ਕੌਹਰੀਆਂ, 23 ਸਤੰਬਰ (ਮਾਲਵਿੰਦਰ ਸਿੰਘ ਸਿੱਧੂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ | ਜਿਸ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਵਲੋਂ ਆਪਣੀ ਪੱਧਰ 'ਤੇ ਮੀਟਿੰਗਾਂ ...
ਚੀਮਾ ਮੰਡੀ, 23 ਸਤੰਬਰ (ਜਗਰਾਜ ਮਾਨ)-ਨਾਮਵਾਰ ਸੰਸਥਾ ਪੈਰਾਮਾਊਾਟ ਪਬਲਿਕ ਸਕੂਲ ਚੀਮਾਂ ਵਿਖੇ ਤਿੰਨ ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਲਾਸਟਿਕ ਲਿਫ਼ਾਫ਼ੇ ਅਤੇ ਇੱਕ ਵਾਰ ਵਰਤੋਂ ਵਿਚ ਆਉਣ ਵਾਲੀਆਂ ਪਲਾਸਟਿਕ ਦੀਆਂ ...
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ)-ਇਲਾਕੇ ਦੇ ਪ੍ਰਸਿੱਧ ਪਰਿਵਾਰ ਗੱਡੇਵਾਲਾ ਪਰਿਵਾਰ ਦੇ ਮੋਢੀ ਨਿਰਮਲ ਸਿੰਘ ਗੱਡੇਵਾਲਾ ਦੇ ਅਕਾਲ ਚਲਾਣੇ 'ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ...
ਮਲੇਰਕੋਟਲਾ, 23 ਸਤੰਬਰ (ਪਾਰਸ ਜੈਨ)-ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਜਥੇਬੰਦੀ ਸੇਵਾ ਪੰਜਾਬ ਸਵੈ-ਰੁਜ਼ਗਾਰ ਔਰਤਾਂ ਦੇ ਸੰਗਠਨ ਵਲੋਂ ਅਪਣੇ ਦਫ਼ਤਰ ਵਿਖੇ ਕੁਕਿੰਗ ਕੋਰਸ ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ...
ਅਮਰਗੜ੍ਹ, 23 ਸਤੰਬਰ (ਸੁਖਜਿੰਦਰ ਸਿੰਘ ਝੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਵਲੋਂ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਰਾਬਤਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ...
ਧੂਰੀ, 23 ਸਤੰਬਰ (ਸੁਖਵੰਤ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਪਾਰਟੀ ਅਹੁਦੇਦਾਰ ਅਤੇ ਇਕਾਈ ਮੈਂਬਰਾਂ ਵਲੋਂ ਮੀਟਿੰਗ ਕੀਤੀ ਗਈ ਅਤੇ ਇਲਾਕੇ ਦੇ ਅਕਾਲੀ ਦਲ ਦੀ ਚੁਣੀ ਕਮੇਟੀ ਦੇ ਮੈਂਬਰਾਂ 'ਚੋਂ ਚਾਂਗਲੀ ਇਕਾਈ ਦੇ ਮੈਂਬਰਾਨ ਸਮੇਤ ਵੱਖੋ-ਵੱਖ ...
ਸ਼ੇਰਪੁਰ, 23 ਸਤੰਬਰ (ਦਰਸ਼ਨ ਸਿੰਘ ਖੇੜੀ)-ਕਾਂਗਰਸ ਪਾਰਟੀ ਨੇ ਇਕ ਮਿਹਨਤੀ ਅਤੇ ਕਰਮਸ਼ੀਲ ਆਗੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਹੋਰਨਾਂ ਪਾਰਟੀਆਂ ਲਈ ਮਿਸਾਲ ਪੈਦਾ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਗਲਾ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆਂ)-ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਫ਼ਾਜ਼ਲਿਕਾ ਜ਼ਿਲੇ੍ਹ ਦੇ ਪਿੰਡ ਟਾਹਲੀ ਬੋਦਲਾ ਦੇ ਬੇਰੁਜ਼ਗਾਰ ਮੁਨੀਸ਼ ਕੁਮਾਰ ਨੂੰ ਹੌਸਲਾ ਦੇਣ ਲਈ ਅੱਜ ਪਿੰਡ ਦੀ ਪੰਚਾਇਤ ਨੇ ਹਾਜ਼ਰੀ ਭਰੀ | ਮੁਨੀਸ਼ ਦੇ ਭਰਾ ਰਾਜ ...
ਸੰਗਰੂਰ, 23 ਸਤੰਬਰ (ਬਿੱਟਾ)-ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾਈ ਆਗੂ ਅਤੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਸਾਂਝੇ ਫ਼ਰੰਟ ਦਾ ਇਹ ਫ਼ੈਸਲਾ ਸੀ ਕਿ ਮੁਲਾਜ਼ਮਾਂ ...
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)-ਪਿਛਲੇ ਕਰੀਬ 9 ਮਹੀਨੇ ਤੋਂ ਸੰਗਰੂਰ 'ਚ ਪੱਕਾ ਮੋਰਚਾ ਲਗਾ ਕੇ ਬੈਠਾ ਪੰਜ ਬੇਰੁਜ਼ਗਾਰ ਜਥੇਬੰਦੀਆਂ 'ਤੇ ਆਧਾਰਿਤ 'ਬੇਰੁਜ਼ਗਾਰ ਸਾਂਝਾ ਮੋਰਚਾ' ਹੁਣ 26 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਸਥਿਤ ਕੋਠੀ ਦਾ ...
ਜਖੇਪਲ, 23 ਸਤੰਬਰ (ਮੇਜਰ ਸਿੰਘ ਸਿੱਧੂ)-ਸਟੇਟ ਬੈਂਕ ਆਫ਼ ਇੰਡੀਆਂ ਦੇ ਕਰਮਚਾਰੀਆਂ ਵਲੋਂ ਜਖੇਪਲ ਵਿਖੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਸਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸ.ਬੀ.ਆਈ. ਦੇ ਸਟਾਫ਼ ਐਸੋਸੀਏਸ਼ਨ ਸਕੱਤਰ ਵਿੱਕੀ ਅਬਦਾਲ ...
ਲੌਂਗੋਵਾਲ, 23 ਸਤੰਬਰ (ਵਿਨੋਦ, ਖੰਨਾ)-ਇਲਾਕੇ ਦੀ ਅਗਾਂਹਵਧੂ ਔਰਤਾਂ ਦੀ ਸਮਾਜਸੇਵੀ ਸੰਸਥਾ ਇਨਰਵੀਲ ਕਲੱਬ ਆਫ਼ ਸੁਨਾਮ ਵਲੋਂ ਗੁਰਦੁਆਰਾ ਸੰਤ ਅਤਰ ਸਿੰਘ ਪ੍ਰਬੰਧਕ ਕਮੇਟੀ ਸ਼ੇਰੋਂ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਾਇਆ ਗਿਆ, ਜਿਸ 'ਚ ਡਾ. ਸੰਦੀਪ ...
ਮਹਿਲਾਂ ਚੌਂਕ, 23 ਸਤੰਬਰ (ਸੁਖਵੀਰ ਸਿੰਘ ਢੀਂਡਸਾ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸਕੱਤਰ ਜਨਰਲ ਹਰਪਾਲ ਸਿੰਘ ਖਡਿਆਲ ਦੇ ਘਰ ਦਿੜ੍ਹਬਾ ਹਲਕੇ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX