ਤਾਜਾ ਖ਼ਬਰਾਂ


ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ
. . .  11 minutes ago
ਚੰਡੀਗੜ੍ਹ, 22 ਮਾਰਚ- ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਿਆ ਜਾਵੇਗਾ। ਪੰਜਾਬ ਸਰਕਾਰ ਵਲੋਂ ਇਸ ਸੰਬੰਧੀ ਵਿਧਾਨ ਸਭਾ ਵਿਚ...
ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ 5 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ
. . .  54 minutes ago
ਆਬਕਾਰੀ ਨੀਤੀ ਕੇਸ: ਮਨੀਸ਼ ਸਿਸੋਦੀਆ 5 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ
ਭਾਰਤ 100 ਕਰੋੜ ਮੋਬਾਈਲ ਫ਼ੋਨਾਂ ਨਾਲ ਦੁਨੀਆ ਦਾ ਸਭ ਤੋਂ ਵੱਧ ਜੁੜਿਆ ਹੋਇਆ ਲੋਕਤੰਤਰ- ਪ੍ਰਧਾਨ ਮੰਤਰੀ
. . .  56 minutes ago
ਨਵੀਂ ਦਿੱਲੀ, 22 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈ.ਟੀ.ਯੂ.) ਦੇ ਖ਼ੇਤਰ ਦਫ਼ਤਰ ਤੇ ਇਨੋਵੇਸ਼ਨ ਸੈਂਟਰ ਅਤੇ ਭਾਰਤ ਦੇ 6-ਜੀ ਟੈਸਟਬੇਡ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਡਿਜੀਟਲੀ....
ਭਾਰਤ-ਆਸਟ੍ਰੇਲੀਆ ਤੀਸਰਾ ਇਕ ਦਿਨਾ ਮੈਚ:ਟਾਸ ਜਿੱਤ ਕੇ ਆਸਟ੍ਰੇਲੀਆ ਕਰ ਰਿਹਾ ਪਹਿਲਾਂ ਬੱਲੇਬਾਜ਼ੀ
. . .  about 1 hour ago
ਅੰਮ੍ਰਿਤਪਾਲ ਦੇ ਪਿੰਡ ਪਹੁੰਚੀ ਦਿੱਲੀ ਤੋਂ ਆਈ ਟੀਮ
. . .  about 1 hour ago
ਅੰਮ੍ਰਿਤਸਰ, 22 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਦਿੱਲੀ ਤੋਂ ਆਈ 5 ਮੈਂਬਰੀ ਟੀਮ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚੀ ਹੈ, ਜਿੱਥ ਉਸ ਦੇ ਘਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ....
ਮਨੀਸ਼ ਸਿਸੋਦੀਆ ਨੂੰ ਅੱਜ ਪੇਸ਼ ਕੀਤਾ ਜਾਵੇਗਾ ਰਾਊਜ਼ ਐਵੇਨਿਊ ਅਦਾਲਤ ’ਚ
. . .  about 2 hours ago
ਨਵੀਂ ਦਿੱਲੀ, 22 ਮਾਰਚ- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੂੰ ਸ਼ਰਾਬ ਨੀਤੀ ਮਾਮਲੇ ’ਚ ਰਾਊਜ਼ ਐਵੇਨਿਊ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਦੇ ਮੱਦੇਨਜ਼ਰ ਅਦਾਲਤ ਦੇ ਬਾਹਰ...
ਬੰਡਾਲਾ ਕੋਟ ਬੁੱਢਾ ਪੁਲ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ 50 ਵਿਅਕਤੀ ਗਿ੍ਫ਼ਤਾਰ
. . .  about 2 hours ago
ਆਰਿਫ਼ ਕੇ (ਫਿਰੋਜ਼ਪੁਰ), 22 ਮਾਰਚ (ਬਲਬੀਰ ਸਿੰਘ ਜੋਸਨ)- ਮਾਲਵਾ-ਮਾਝੇ ਨੂੰ ਜੋੜਦੇ ਫ਼ਿਰੋਜ਼ਪੁਰ-ਪੱਟੀ, ਤਰਨਤਾਰਨ ਰੋਡ ’ਤੇ ਬੰਡਾਲਾ ਕੋਟ ਬੁੱਢਾ ਪੁਲ ’ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੇ ਰਹੇ ਸਿੱਖ ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ....
ਮਖੂ ਨੇੜੇ ਨੈਸ਼ਨਲ ਹਾਈਵੇ ਬੰਗਾਲੀ ਵਾਲਾ ਪੁੱਲ ’ਤੇ ਲਗਾਇਆ ਧਰਨਾ ਪੁਲਿਸ ਪ੍ਰਸ਼ਾਸ਼ਨ ਨੇ ਚੁਕਵਾਇਆ
. . .  about 2 hours ago
ਮਖੂ 22, ਮਾਰਚ (ਵਰਿੰਦਰ ਮਨਚੰਦਾ)- ਮਖੂ ਦੇ ਨਜ਼ਦੀਕ ਬੰਗਾਲੀ ਵਾਲਾ ਪੁੱਲ ਨੈਸ਼ਨਸਨ ਹਾਈਵੇ ’ਤੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਸੰਬੰਧੀ ਸਿੱਖ ਸੰਗਤਾਂ ਵਲੋਂ ਲਗਾਇਆ ਧਰਨਾ ਅੱਜ ਚੌਥੇ ਦਿਨ ਤੜਕਸਾਰ ਪੁਲਿਸ ਪ੍ਰਸ਼ਾਸ਼ਨ ਨੇ ਚੁਕਵਾ ਦਿੱਤਾ। ਪੁਲਿਸ ਪ੍ਰਸ਼ਾਸ਼ਨ ਪਹਿਲੇ ਦਿਨ ਤੋਂ ਹੀ ਧਰਨਾ ਚੁਕਵਾਉਣ ਲਈ.....
ਬਿਲਕਿਸ ਬਾਨੋ ਮਾਮਲਾ: ਸੁਪਰੀਮ ਕੋਰਟ ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
. . .  about 3 hours ago
ਨਵੀਂ ਦਿੱਲੀ, 22 ਮਾਰਚ- ਸੁਪਰੀਮ ਕੋਰਟ ਬਿਲਕਿਸ ਬਾਨੋ ਦੇ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਸਮੇਤ 2002 ਦੇ ਗੋਧਰਾ ਦੰਗਿਆਂ ਦੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ......
ਅਸੀਂ 70 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ- ਬਠਿੰਡਾ ਏ.ਡੀ.ਜੀ.ਪੀ.
. . .  about 3 hours ago
ਬਠਿੰਡਾ, 22 ਮਾਰਚ- ਬਠਿੰਡਾ ਦੇ ਏ.ਡੀ.ਜੀ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ 70 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੌਕਸ ਹਾਂ ਅਤੇ ਸਥਿਤੀ ਸ਼ਾਂਤੀਪੂਰਨ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਵਿਸ਼ਵਾਸ਼ ਪੈਦਾ ਕਰਨ ਲਈ.....
ਅੰਮ੍ਰਿਤਪਾਲ ’ਤੇ ਜਲੰਧਰ ਵਿਚ ਕਾਰਵਾਈ ਇਕ ਰਣਨੀਤੀ ਤਹਿਤ ਕੀਤੀ ਗਈ- ਪ੍ਰਤਾਪ ਸਿੰਘ ਬਾਜਵਾ
. . .  about 3 hours ago
ਚੰਡੀਗੜ੍ਹ, 22 ਮਾਰਚ- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ’ਚ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ, ਪਰ ਜਲੰਧਰ ਉਪ ਚੋਣਾਂ ਦੇ ਮੱਦੇਨਜ਼ਰ ਇਹ....
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਪਾਠੀ ਕਾਬੂ
. . .  about 3 hours ago
ਝਬਾਲ, 22 ਮਾਰਚ (ਸੁਖਦੇਵ ਸਿੰਘ)- ਬੀਤੇ ਦਿਨੀਂ ਪਿੰਡ ਮੰਨਣ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਣ ਵਾਲਾ ਪਾਠੀ ਪੁਲਿਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਗਏ ਪਾਠੀ ਨਿਸ਼ਾਨ ਸਿੰਘ ਪੁੱਤਰ ਫ਼ਤਿਹ ਸਿੰਘ ਵਾਸੀ ਮੰਨਣ ਨੇ ਮੰਨਿਆ ਕਿ ਉਸ ਨੇ ਗੁਰਦੁਆਰਾ.....
ਕਾਂਗਰਸ ਵਿਧਾਇਕਾਂ ਵਲੋਂ ਸਦਨ ਵਿਚੋਂ ਵਾਕ ਆਊਟ
. . .  about 4 hours ago
ਕਾਂਗਰਸ ਵਿਧਾਇਕਾਂ ਵਲੋਂ ਸਦਨ ਵਿਚੋਂ ਵਾਕ ਆਊਟ
ਸਦਨ ਚ ਕਾਂਗਰਸੀ ਵਿਧਾਇਕਾ ਵਲੋਂ ਰੌਲਾ ਰੱਪਾ ਅਤੇ ਨਾਅਰੇਬਾਜ਼ੀ ਜਾਰੀ
. . .  about 4 hours ago
ਅਮਰਿੰਦਰ ਸਿੰਘ ਰਾਜਾ ਵੜਿੰਗ ਡੀ.ਜੀ.ਪੀ. ਪੰਜਾਬ ਪੁਲਿਸ ਨੂੰ ਲਿਖਿਆ ਪੱਤਰ
. . .  about 4 hours ago
ਚੰਡੀਗੜ੍ਹ, 22 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਫੜੇ ਜਾਣ ਅਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ...
ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਅੱਜ ਕਰਨਗੇ ਬਜਟ ਪੇਸ਼
. . .  about 4 hours ago
ਨਵੀਂ ਦਿੱਲੀ, 22 ਮਾਰਚ-ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਅੱਜ ਦਿੱਲੀ ਸਰਕਾਰ ਦਾ ਬਜਟ ਪੇਸ਼ ਕਰਨਗੇ। ਬਜਟ ਟੈਬ ਲੈ ਕੇ ਕੈਲਾਸ਼ ਗਹਿਲੋਤ ਵਿਧਾਨ ਸਭਾ ਪਹੁੰਚ ਗਏ...
ਵਿਧਾਨ ਸਭਾ ਇਜਲਾਸ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ
. . .  about 4 hours ago
ਚੰਡੀਗੜ੍ਹ, 22 ਮਾਰਚ (ਵਿਕਰਮਜੀਤ ਸਿੰਘ ਮਾਨ)-ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਇਜਲਾਸ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ...
ਰਿਜ਼ਰਵ ਬੈਂਕ ਵਲੋਂ ਸਾਰੇ ਬੈਂਕਾਂ ਨੂੰ ਸਾਲਾਨਾ ਬੰਦ ਹੋਣ ਲਈ 31 ਮਾਰਚ ਤੱਕ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦੇ ਨਿਰਦੇਸ਼
. . .  about 5 hours ago
ਮੁੰਬਈ, 22 ਮਾਰਚ - ਮੌਜੂਦਾ ਵਿੱਤੀ ਸਾਲ ਦੀ ਸਾਲਾਨਾ ਸਮਾਪਤੀ 'ਚ ਸਿਰਫ਼ 10 ਦਿਨ ਰਹਿ ਗਏ ਹਨ, ਇਸ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸਾਰੇ ਬੈਂਕਾਂ ਨੂੰ 31 ਮਾਰਚ ਨੂੰ ਕੰਮਕਾਜੀ...
ਰੇਲ ਹਾਦਸੇ ਤੋਂ ਬਾਅਦ ਯੂਨਾਨ ਦੇ ਪ੍ਰਧਾਨ ਮੰਤਰੀ ਵਲੋਂ ਮਈ ਚੋਣਾਂ ਦਾ ਐਲਾਨ
. . .  about 5 hours ago
ਏਥਨਜ਼, 22 ਮਾਰਚ-ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਯੂਨਾਨ ਦੇ ਪ੍ਰਧਾਨ ਮੰਤਰੀ ਨੇ ਰੇਲ ਹਾਦਸੇ ਤੋਂ ਬਾਅਦ ਮਈ ਚੋਣਾਂ ਦਾ ਐਲਾਨ...
"ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ ਦੀ ਕੋਈ ਸੱਚਾਈ ਨਹੀਂ"-ਪੰਜਾਬ ਦੀ ਸਥਿਤੀ 'ਤੇ ਬਰਤਾਨੀਆ 'ਚ ਭਾਰਤ ਦੇ ਹਾਈ ਕਮਿਸ਼ਨਰ
. . .  about 6 hours ago
ਲੰਡਨ, 22 ਮਾਰਚ -ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਪੰਜਾਬ ਦੀ ਸਥਿਤੀ ਦਾ ਸਾਰ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ ਵਿਚ ਕੋਈ ਸੱਚਾਈ...
ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਇਤਰਾਜ਼ਯੋਗ ਪੋਸਟਰਾਂ ਸਮੇਤ 6 ਗ੍ਰਿਫਤਾਰ, 100 ਐਫ.ਆਈ.ਆਰ. ਦਰਜ
. . .  about 6 hours ago
ਨਵੀਂ ਦਿੱਲੀ, 22 ਮਾਰਚ-ਦਿੱਲੀ ਪੁਲਿਸ ਨੇ 100 ਐਫ.ਆਈ.ਆਰ. ਦਰਜ ਕੀਤੀਆਂ ਹਨ ਜਦੋਂ ਕਿ ਸ਼ਹਿਰ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਇਤਰਾਜ਼ਯੋਗ ਪੋਸਟਰਾਂ ਸਮੇਤ 6 ਲੋਕਾਂ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜਾ ਤੇ ਫ਼ੈਸਲਾਕੁਨ ਮੁਕਾਬਲਾ ਅੱਜ
. . .  about 6 hours ago
ਚੇਨਈ, 22 ਮਾਰਚ-ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਜਾ ਤੇ ਫ਼ੈਸਲਾਕੁਨ ਮੁਕਾਬਲਾ ਅੱਜ ਹੋਵੇਗਾ। ਦੋਵੇਂ ਟੀਮਾਂ 3 ਮੈਚਾਂ ਦੀ ਲੜੀ ਦਾ 1-1 ਮੈਚ ਜਿੱਤ ਕੇ ਬਰਾਬਰ ਹਨ...
ਭੂਚਾਲ ਕਾਰਨ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ 'ਚ 9 ਮੌਤਾਂ, 150 ਤੋਂ ਵੱਧ ਜ਼ਖ਼ਮੀ
. . .  about 4 hours ago
ਇਸਲਾਮਾਬਾਦ/ਕਾਬੁਲ, 22 ਮਾਰਚ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ 6.5 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਘਾਟੀ ਖੇਤਰ ਵਿਚ...
ਟਰਾਂਸਫਾਰਮਰ ਨਾਲ ਟਕਰਾਉਣ ਨਾਲ ਰੂੰ ਦੀਆਂ ਗੱਠਾਂ ਦੇ ਭਰੇ ਘੋੜੇ ਟਰਾਲੇ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਤਪਾ ਮੰਡੀ, 22 ਮਾਰਚ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਅੱਜ ਤੜਕਸਾਰ ਢਾਈ ਕੁ ਵਜੇ ਇਕ ਡੇਰੇ ਨਜ਼ਦੀਕ ਟਰਾਂਸਫਾਰਮਰ ਨਾਲ ਟਕਰਾਉਣ ਕਾਰਨ ਰੂੰ ਦੀਆਂ ਗੱਠਾਂ ਦੇ ਭਰੇ ਘੋੜੇ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਦੇ ਹੀ ਤਪਾ...
⭐ਮਾਣਕ-ਮੋਤੀ⭐
. . .  about 8 hours ago
⭐ਮਾਣਕ-ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਅੱਸੂ ਸੰਮਤ 553

ਸੰਪਾਦਕੀ

ਸੂਬੇ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ

ਇਸ ਵਾਰ ਝੋਨੇ ਦੀ ਵਾਢੀ ਦਾ ਸੀਜ਼ਨ ਸਿਰ 'ਤੇ ਹੈ। ਪੰਜਾਬ ਵਿਚ 190 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਝੋਨਾ ਹੋਣ ਦੀ ਸੰਭਾਵਨਾ ਹੈ। ਪਹਿਲਾਂ ਬੀਜਿਆ ਪਰਮਲ ਝੋਨਾ ਅਤੇ ਬਾਸਮਤੀ ਮੰਡੀਆਂ ਵਿਚ ਆਉਣੇ ਵੀ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਦਹਾਕਿਆਂ ਤੋਂ ਚਲੀ ਆਉਂਦੀ ਸੂਬੇ ਦੀ ...

ਪੂਰੀ ਖ਼ਬਰ »

ਪੰਜਾਬ ਵਿਚ ਵੀ ਵਧ ਰਹੀ ਹੈ ਧਰਮ ਤੇ ਜਾਤ ਆਧਾਰਿਤ ਰਾਜਨੀਤੀ

ਕਾਗਜ਼ ਪੇ ਹੂਏ ਮੇਰੇ
ਵਤਨ ਕੇ ਕਈ ਟੁਕੜੇ,
ਪੰਜਾਬ ਕੀ ਬਾਹੋਂ ਕੋ
ਕਟਾ ਦੇਖ ਰਹਾ ਹੂੰ।
ਸ਼ਾਇਰ ਸਾਬਿਰ ਦੱਤ ਨੇ ਸ਼ਾਇਦ ਇਹ ਸ਼ਿਅਰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਬਾਰੇ ਲਿਖਿਆ ਹੋਵੇਗਾ ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਹੋਰ ਟੁਕੜੇ ਹੋਏ ਤੇ ਅਖ਼ੀਰ ਪੰਜਾਬੀ ਜ਼ਬਾਨ ਦੇ ਆਧਾਰ 'ਤੇ ਇਕ ਛੋਟਾ ਜਿਹਾ ਇਲਾਕਾ 'ਪੰਜਾਬ' ਦੇ ਨਾਂਅ 'ਤੇ ਰਹਿ ਗਿਆ। ਕਦੇ ਪ੍ਰੋ: ਪੂਰਨ ਸਿੰਘ ਨੇ ਲਿਖਿਆ ਸੀ 'ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ' ਪਰ ਅਫ਼ਸੋਸ ਕਿ ਅੱਜ ਏਨੇ ਹਿੱਸੇ ਗੁਆ ਕੇ ਵੀ ਬਾਕੀ ਬਚਿਆ ਪੰਜਾਬ ਗੁਰਾਂ ਦੇ ਨਾਂਅ 'ਤੇ ਨਹੀਂ ਵਸਦਾ। ਹੁਣ ਸਿੱਖ, ਹਿੰਦੂ ਤੇ ਮੁਸਲਮਾਨ ਜਾਂ ਸਿੱਖ ਤੇ ਹਿੰਦੂ ਦਾ ਹੀ ਝਗੜਾ ਨਹੀਂ ਰਿਹਾ, ਸਗੋਂ ਪੰਜਾਬ ਜਾਤ ਬਰਾਦਰੀਆਂ ਦੇ ਆਧਾਰ 'ਤੇ ਵੀ ਵੰਡਿਆ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਵੇਲੇ ਰਾਜਨੀਤੀ ਵਿਚ ਜਾਤ-ਪਾਤ ਤੇ ਧਰਮ ਦੇ ਨਾਂਅ ਦਾ ਜੋ ਤਮਾਸ਼ਾ ਹੋਇਆ, ਉਹ ਸਾਫ਼ ਦਿਖਾ ਰਿਹਾ ਹੈ ਕਿ ਹੁਣ ਪੰਜਾਬੀ ਬਿਲਕੁਲ ਹੀ ਪੰਜਾਬੀ ਨਹੀਂ ਰਹੇ, ਉਹ ਹਿੰਦੂ ਹਨ, ਸਿੱਖ ਹਨ ਬਲਕਿ ਉਸ ਤੋਂ ਵੀ ਅੱਗੇ ਜਾ ਕੇ ਉਹ ਜੱਟ ਹਨ, ਖ਼ੱਤਰੀ ਹਨ, ਰਵੀਦਾਸੀਏ ਹਨ, ਪੰਡਿਤ ਹਨ, ਰਾਮਗੜ੍ਹੀਏ ਹਨ, ਅਰੋੜੇ ਹਨ, ਬਾਲਮੀਕੀ ਹਨ, ਬਾਣੀਏ ਹਨ, ਮਜ਼੍ਹਬੀ ਸਿੱਖ ਹਨ ਅਤੇ ਹੋਰ ਪਤਾ ਨਹੀਂ ਕੀ ਕੀ ਹਨ, ਪਰ ਪੰਜਾਬੀ ਨਹੀਂ ਹਨ। ਅਸਲ ਵਿਚ ਹੁਣ ਖ਼ਾਸ ਕਰ ਰਾਜਨੀਤੀ ਵਿਚ ਕਬੀਲਾਵਾਦ, ਜਾਤ-ਪਾਤ ਸਿਰਫ ਕਿਸੇ ਇਕ ਸਮੂਹ ਵਾਸਤੇ ਨਿੱਜੀ ਲਾਭ ਲਈ ਵਰਤਣ ਦਾ ਪੈਂਤੜਾ ਬਣ ਕੇ ਰਹਿ ਗਏ ਹਨ। ਇਹੀ ਕਾਰਨ ਹੈ ਕਿ 1977 ਤੋਂ ਬਾਅਦ ਪਹਿਲੀ ਵਾਰ ਕੋਈ ਗ਼ੈਰ-ਜੱਟ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਇਸ ਗ਼ੈਰ-ਜੱਟ ਦਾ 'ਦਾਅ' ਵੀ ਜੱਟ ਸਿੱਖਾਂ ਦੀ ਆਪਸੀ ਲੜਾਈ ਕਾਰਨ ਹੀ ਲੱਗਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਜਿਹੜੇ ਲੋਕ ਬਰਾਦਰੀਵਾਦ ਨੂੰ ਉਭਾਰਦੇ ਹਨ, ਉਹ ਆਪਣੇ ਨਿੱਜੀ ਲਾਭ ਲਈ ਹੀ ਉਭਾਰਦੇ ਹਨ। ਉਂਜ ਪੰਜਾਬੀ ਸੂਬਾ ਬਣਨ ਤੋਂ ਬਾਅਦ ਇਕ ਵਾਰ ਇਕ ਗ਼ੈਰ-ਜੱਟ ਗਿਆਨੀ ਜ਼ੈਲ ਸਿੰਘ ਵੀ ਮੁੱਖ ਮੰਤਰੀ ਬਣੇ ਸਨ।
ਚੰਨੀ ਦੇ ਮੁੱਖ ਮੰਤਰੀ ਬਣਨ ਦੀ ਕਹਾਣੀ
ਰਹਿਮਤ ਕਾ ਤੇਰੀ ਕਿਸ ਕੋ ਪਤਾ
ਕਬ ਕਯਾ ਹੋਗਾ,
ਰੁਸਤਮ ਵਹੀ ਨਿਕਲਾ ਜੋ
'ਫਸਾਨੇ ਮੇਂ ਨਹੀ ਥਾ।
ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਬਣੇ? ਪਰਦੇ ਪਿੱਛੇ ਦੀ ਕਹਾਣੀ ਬੜੀ ਰੌਚਕ ਹੈ। ਛਣ-ਛਣ ਕੇ ਬਾਹਰ ਆਈਆਂ ਖ਼ਬਰਾਂ ਅਨੁਸਾਰ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਬਾਕੀ ਕੈਪਟਨ ਵਿਰੋਧੀਆਂ ਵਿਚ ਬੈਠ ਕੇ ਫ਼ੈਸਲਾ ਹੋ ਗਿਆ ਕਿ ਹਾਈਕਮਾਨ ਨੂੰ ਕਿਹਾ ਜਾਵੇ ਕਿ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਵਿਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਪਤਾ ਲੱਗਾ ਹੈ ਕਿ ਇਸ ਦੀ ਸੂਚਨਾ ਦੇਣ ਲਈ ਸਿੱਧੂ ਨੂੰ ਹੀ ਕਿਹਾ ਗਿਆ। ਕਾਂਗਰਸ ਹਾਈਕਮਾਨ ਦੇ ਨੁਮਾਇੰਦਿਆਂ ਵਲੋਂ ਪਹਿਲਾਂ ਸੁਨੀਲ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਸਲਾਹ ਕਰ ਲਈ ਗਈ ਦੱਸੀ ਜਾਂਦੀ ਹੈ। ਪਰ ਇਸ ਦਰਮਿਆਨ ਚਰਚਾ ਹੈ ਕਿ ਖ਼ੁਦ ਸਿੱਧੂ ਨੇ ਹੀ ਕਿਸੇ ਗ਼ੈਰ-ਜੱਟ ਸਿੱਖ ਨੂੰ ਮੁੱਖ ਮੰਤਰੀ ਬਣਾਉਣ ਦਾ ਵਿਰੋਧ ਕੀਤਾ। ਇਸ 'ਤੇ 5 ਸਿਤਾਰਾ ਹੋਟਲ ਵਿਚ ਬੈਠੇ ਕਾਂਗਰਸ ਹਾਈਕਮਾਨ ਦੇ ਨੁਮਾਇੰਦਿਆਂ ਵਲੋਂ 40-50 ਵਿਧਾਇਕਾਂ ਨੂੰ ਫੋਨ ਕਰਕੇ ਪੁੱਛੇ ਜਾਣ ਦੀ ਗੱਲ ਕਹੀ ਗਈ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਰੰਧਾਵਾ ਦੇ ਹੱਕ ਵਿਚ ਸਨ। ਦੂਸਰੇ ਨੰਬਰ 'ਤੇ ਸੁਨੀਲ ਜਾਖੜ ਸਨ। ਇਸ 'ਤੇ ਰੰਧਾਵਾ ਦੇ ਹੱਕ ਵਿਚ ਫ਼ੈਸਲਾ ਹੋ ਗਿਆ। ਪਰ ਸਿੱਧੂ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਲਈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨਾਰਾਜ਼ ਹੋ ਕੇ ਹੋਟਲ ਵਿਚੋਂ ਚਲੇ ਗਏ। ਇਸ ਦਰਮਿਆਨ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਸ਼ਾਮਿਲ ਹੋ ਗਏ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਂਅ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਦੀ ਵੱਡੀ ਗਿਣਤੀ ਹੈ ਤੇ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਵਿਚ ਕਾਂਗਰਸ ਲਈ 'ਮਾਸਟਰ ਸਟ੍ਰੋਕ' ਹੋ ਸਕਦਾ ਹੈ ਅਤੇ ਜਾਖੜ-ਰੰਧਾਵਾ ਅਤੇ ਸਿੱਧੂ ਦੀ ਆਪਸੀ ਲੜਾਈ ਵੀ ਰੋਕੀ ਜਾ ਸਕਦੀ ਹੈ।
ਪਤਾ ਲੱਗਾ ਹੈ ਕਿ ਪੰਜਾਬ ਦੀ ਸਥਿਤੀ ਤੋਂ ਫ਼ਿਕਰਮੰਦ ਰਾਹੁਲ ਗਾਂਧੀ ਨੇ ਅੰਬਿਕਾ ਸੋਨੀ ਨੂੰ ਸਲਾਹ ਲਈ ਆਪਣੇ ਘਰ ਬੁਲਾਇਆ। ਸੋਨੀ ਨੇ ਕਿਹਾ ਕਿ ਕਿਸੇ ਸਿੱਖ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ। ਇਸ ਦਰਮਿਆਨ ਚੰਨੀ ਦੇ ਨਾਂਅ ਦੀ ਚਰਚਾ ਚੱਲ ਚੁੱਕੀ ਸੀ ਅਤੇ ਚੰਨੀ ਅਤੇ ਅੰਬਿਕਾ ਸੋਨੀ ਦੀ ਨੇੜਤਾ ਕਿਸੇ ਤੋਂ ਛਿਪੀ ਹੋਈ ਨਹੀਂ। ਕਿਉਂਕਿ 2015 ਵਿਚ ਜਦੋਂ ਚੰਨੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਤਾਂ ਉਸ ਵੇਲੇ ਵੀ ਅੰਬਿਕਾ ਸੋਨੀ ਦਾ ਮੁੱਖ ਰੋਲ ਦੱਸਿਆ ਜਾਂਦਾ ਸੀ। ਹਾਲਾਂਕਿ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਲਈ ਸਾਬਕ ਮੰਤਰੀ ਲਾਲ ਸਿੰਘ ਦੇ ਨਾਂਅ 'ਤੇ ਫ਼ੈਸਲਾ ਹੋਣ ਦੀ ਚਰਚਾ ਸਿਖ਼ਰ 'ਤੇ ਚੱਲ ਰਹੀ ਸੀ।
'ਸਰਗੋਸ਼ੀਆਂ' ਹਨ ਕਿ ਇਸ ਦਰਮਿਆਨ ਕਾਂਗਰਸ ਹਾਈਕਮਾਨ ਨੇ ਸਿੱਧੂ ਨਾਲ ਸੰਪਰਕ ਕਰਕੇ ਰੰਧਾਵਾ ਦੀ ਥਾਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਹੀ ਤਾਂ ਉਹ ਵੀ ਮੰਨ ਗਏ।
ਵਕਤ ਨੇ ਯੇ ਕਹਾ ਹੈ ਰੁਕ ਰੁਕ ਕਰ,
ਆਜ ਕੇ ਦੋਸਤ ਕਲ੍ਹ ਕੇ ਬੇਗਾਨੇ।
ਇਸ ਦਰਮਿਆਨ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਨ ਲਈ ਮਨਾ ਲਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਫਿਰ ਸਿੱਧੂ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਨਾ ਬਣਨ ਦੇਣ ਲਈ ਅੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਓ.ਪੀ. ਸੋਨੀ ਦੇ ਨਾਂਅ ਦੀ ਸਿਫ਼ਾਰਸ਼ ਵੀ ਅੰਬਿਕਾ ਸੋਨੀ ਅਤੇ ਹਰੀਸ਼ ਰਾਵਤ ਨੇ ਕੀਤੀ ਸੀ।
ਕੀ ਬਣੇਗਾ 2022 ਵਿਚ?
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਿੱਧੂ ਖ਼ੁਦ ਮੁੱਖ ਮੰਤਰੀ ਨਹੀਂ ਬਣ ਸਕੇ, ਪਰ ਉਨ੍ਹਾਂ ਨੇ 2022 ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਹੀ ਚੰਨੀ ਨੂੰ ਪ੍ਰਵਾਨ ਕਰ ਲਿਆ ਹੈ। ਕਿਉਂਕਿ ਸਮਝਿਆ ਜਾਂਦਾ ਹੈ ਕਿ ਅਗਲੀਆਂ ਚੋਣਾਂ ਵਿਚ ਫਿਰ ਕਿਸੇ ਜੱਟ ਸਿੱਖ ਨੂੰ ਅੱਗੇ ਕੀਤਾ ਜਾਵੇਗਾ ਅਤੇ ਚੰਨੀ ਜਾਖੜ ਵਾਂਗ ਸਿੱਧੂ ਤੋਂ ਸੀਨੀਅਰ ਵੀ ਨਹੀਂ ਹਨ। ਪਰ ਸਿੱਧੂ ਇਸ ਵੇਲੇ ਇਕ ਸੁਪਰ ਮੁੱਖ ਮੰਤਰੀ ਵਜੋਂ ਵਿਚਰ ਰਹੇ ਜਾਪਦੇ ਹਨ। ਸ਼ਾਇਦ ਜਾਖੜ ਜਾਂ ਰੰਧਾਵਾ ਦੇ ਮੁੱਖ ਮੰਤਰੀ ਬਣਨ 'ਤੇ ਉਹ ਅਜਿਹਾ ਨਾ ਕਰ ਸਕਦੇ। ਪਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਵੇਲੇ ਚੰਨੀ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਸਿੱਧੂ ਚੰਨੀ ਉੱਪਰ ਹਾਵੀ ਦਿਸਦੇ ਹਨ ਪਰ ਸਮਾਂ ਪੈਣ ਨਾਲ ਚੰਨੀ ਦੀ ਸਥਿਤੀ ਮਜ਼ਬੂਤ ਹੋਵੇਗੀ। ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਸਿੱਧੂ ਤਾਂ ਸਿਰਫ ਚੇਅਰਮੈਨ ਬਦਲਵਾਉਣ ਵਰਗੇ ਮਾਮੂਲੀ ਕੰਮਾਂ ਵੱਲ ਧਿਆਨ ਦੇ ਰਹੇ ਹਨ, ਜਦੋਂ ਕਿ ਸਾਰੀਆਂ ਮੁੱਖ ਅਸਾਮੀਆਂ 'ਤੇ ਚੰਨੀ ਜਾਂ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਅਫ਼ਸਰ ਲਾਏ ਜਾ ਰਹੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ ਵਿਚ 2022 ਦੀਆਂ ਚੋਣਾਂ ਵਿਚ ਸਿੱਧੂ ਲਈ ਚੰਨੀ ਨੂੰ ਪਿੱਛੇ ਕਰਕੇ ਕਾਂਗਰਸ ਵਲੋਂ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਾ ਓਨਾ ਸੌਖਾ ਨਹੀਂ ਹੋਵੇਗਾ, ਜਿੰਨਾ ਸੌਖਾ ਜਾਖੜ ਜਾਂ ਰੰਧਾਵਾ ਨੂੰ ਪਿੱਛੇ ਕਰਨਾ ਹੋਣਾ ਸੀ। ਕਿਉਂਕਿ ਇਕ ਜੱਟ ਜਾਂ ਜਾਟ ਨੂੰ ਹਟਾ ਕੇ ਦੂਸਰੇ ਜੱਟ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਨਾਲ ਕਾਂਗਰਸ ਦਾ ਕੋਈ ਰਾਜਨੀਤਕ ਸਮੀਕਰਨ ਖ਼ਰਾਬ ਨਹੀਂ ਸੀ ਹੋ ਸਕਦਾ। ਪਰ ਪੰਜਾਬ ਵਿਚ 34 ਫ਼ੀਸਦੀ ਅਨੁਸੂਚਿਤ ਜਾਤੀ ਵੋਟਾਂ ਹੋਣ ਕਾਰਨ ਚੰਨੀ ਨੂੰ ਪਿੱਛੇ ਕਰਨਾ ਹੁਣ ਕਾਂਗਰਸ ਲਈ ਮਹਿੰਗਾ ਪੈ ਸਕਦਾ ਹੈ। ਫਿਰ ਚੰਨੀ ਕੋਈ ਅਨਜਾਣ ਸਿਆਸਤਦਾਨ ਨਹੀਂ ਹਨ। ਜੇਕਰ ਕਿਸੇ ਜੱਟ ਸਿੱਖ ਨੂੰ ਹਟਾ ਕੇ ਦੂਸਰੇ ਜੱਟ ਸਿੱਖ ਨੂੰ ਅੱਗੇ ਕੀਤਾ ਜਾਂਦਾ ਤਾਂ ਇਸ ਦਾ ਪੰਜਾਬ ਤੋਂ ਬਾਹਰ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਸੀ ਹੋ ਸਕਦਾ। ਪਰ ਜਦੋਂ ਇਕ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਨੂੰ ਪਿੱਛੇ ਕੀਤਾ ਜਾਵੇਗਾ ਤਾਂ ਕਾਂਗਰਸ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਭਾਜਪਾ ਦੇਸ਼ ਭਰ ਵਿਚ ਅਨੁਸੂਚਿਤ ਜਾਤੀਆਂ ਵਿਚ ਇਸ ਨੂੰ ਕਾਂਗਰਸ ਵਿਰੁੱਧ ਵਰਤੇਗੀ। ਸੋ, ਅਸੀਂ ਸਪੱਸ਼ਟ ਰੂਪ ਵਿਚ ਸਮਝਦੇ ਹਾਂ ਕਿ ਸਮਾਂ ਪਾ ਕੇ ਇਹ ਖੇਡ ਸਿੱਧੂ ਲਈ ਮਹਿੰਗੀ ਸਾਬਤ ਹੋ ਸਕਦੀ ਹੈ।
ਪੰਜਾਬ ਯੂਨੀਵਰਸਿਟੀ ਦੀਆਂ ਨਾਮਜ਼ਦਗੀਆਂ
ਕਿਤਨੇ ਚਿਹਰੇ ਲਗੇ ਹੈਂ ਚਿਹਰੋਂ ਪਰ,
ਕਯਾ ਹਕੀਕਤ ਹੈ ਔਰ ਸਿਆਸਤ ਕਯਾ?
ਪੰਜਾਬ ਯੂਨੀਵਰਸਿਟੀ ਜੋ ਹੁਣ ਮੁੱਖ ਤੌਰ 'ਤੇ ਪੰਜਾਬ ਅਤੇ ਚੰਡੀਗੜ੍ਹ ਨਾਲ ਹੀ ਜੁੜੀ ਹੋਈ ਹੈ, ਦਾ ਪੰਜਾਬੀ ਸਰੂਪ ਵਿਗਾੜਨ ਦਾ ਖਦਸ਼ਾ ਹੋਰ ਵੀ ਵਧ ਗਿਆ ਹੈ। ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦਾ ਵੱਡਾ ਦੋਸਤ ਸਾਬਤ ਕਰਨ ਲਈ ਕਿਤਾਬਚੇ ਵੰਡੇ ਜਾ ਰਹੇ ਹਨ, ਦੂਜੇ ਪਾਸੇ ਭਾਜਪਾ ਦੇ ਸਾਬਕ ਨੇਤਾ ਤੇ ਹੁਣ ਭਾਰਤ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਸੈਨੇਟ ਵਿਚ ਜੋ ਨਾਮਜ਼ਦਗੀਆਂ ਕੀਤੀਆਂ ਗਈਆਂ ਹਨ, ਉਹ ਸਿੱਖ ਹਲਕਿਆਂ ਵਿਚ ਰੋਸ ਪੈਦਾ ਕਰ ਰਹੀਆਂ ਹਨ। ਚਾਂਸਲਰ ਵਲੋਂ ਨਾਮਜ਼ਦ 36 ਸੈਨੇਟ ਮੈਂਬਰਾਂ ਵਿਚ ਸਿੱਖ ਸਿਰਫ 8 ਹਨ। ਇਕ ਮੁਸਲਮਾਨ ਵੀ ਹੈ।
ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕ ਚੇਅਰਮੈਨ ਤਰਲੋਚਨ ਸਿੰਘ ਨੇ ਇਸ ਦੇ ਵਿਰੋਧ ਵਿਚ ਉਪ ਰਾਸ਼ਟਰਪਤੀ ਨੂੰ ਚਿੱਠੀ ਵੀ ਲਿਖੀ ਹੈ। ਇਹ ਸੂਚੀ ਵੇਖ ਕੇ ਜਾਣਕਾਰ ਹਲਕਿਆਂ ਨੂੰ ਇੰਜ ਲਗਦਾ ਹੈ ਕਿ ਜਿਵੇਂ ਇਹ ਸੂਚੀ ਵਾਈਸ ਚਾਂਸਲਰ ਨੇ ਖ਼ੁਦ ਬਣਾਈ ਹੋਵੇ ਤੇ ਉਪ ਰਾਸ਼ਟਰਪਤੀ ਨੇ ਸਿਰਫ ਦਸਤਖ਼ਤ ਹੀ ਕੀਤੇ ਹੋਣ। ਕਿਉਂਕਿ ਇਨ੍ਹਾਂ ਵਿਚ ਬਹੁਤੇ ਜਾਂ ਤਾਂ ਭਾਜਪਾ ਨਾਲ ਸਿੱਧੇ ਰੂਪ ਨਾਲ ਸੰਬੰਧਿਤ ਦੱਸੇ ਜਾਂਦੇ ਹਨ ਜਾਂ ਵਾਈਸ ਚਾਂਸਲਰ ਦੇ ਖ਼ਾਸਮਖ਼ਾਸ ਹਨ। ਉਂਜ ਇਸ ਵੇਲੇ ਵੀ ਭਾਵੇਂ ਭਾਜਪਾ ਨੇਤਾ ਹੀ ਸਹੀ ਪਰ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਖ਼ੁਦ ਵੀ ਇਕ ਸਿੱਖ ਹਨ। ਇਸ ਲਈ ਕੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਵਿਚ ਸਿੱਖਾਂ ਦੀ ਆਬਾਦੀ 60 ਫ਼ੀਸਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਤੀਨਿਧਤਾ ਕਰੀਬ 22 ਫ਼ੀਸਦੀ ਹੀ ਮਿਲਦੀ ਹੈ ਤਾਂ ਕੀ ਉਹ ਇਸ ਮਾਮਲੇ ਨੂੰ ਆਪਣੇ ਤੌਰ 'ਤੇ ਉਠਾਉਣ ਦਾ ਜੋਖ਼ਮ ਲੈਣਗੇ?


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

ਖ਼ਬਰ ਸ਼ੇਅਰ ਕਰੋ

 

ਆਰਥਿਕ ਸੁਧਾਰਾਂ ਦੇ 30 ਸਾਲਾਂ ਦਾ ਮੁਲਾਂਕਣ (2)

(ਕੱਲ੍ਹ ਤੋਂ ਅੱਗੇ) ਖੇਤੀ ਖੇਤਰ ਨੂੰ ਉਤਪਾਦਨ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁੱਟ ਆਪਣੀ ਪੈਦਾ ਕੀਤੀ ਜਿਣਸ ਦੇ ਮੰਡੀਕਰਨ ਲਈ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੇ ਹੱਲ ਲਈ ਸਰਕਾਰ ਵਲੋਂ ਵਿੱਤ ਮੁਹੱਈਆ ਕਰਨ ਦੇ ਨਾਲ-ਨਾਲ ਸੰਗਠਿਤ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ ਲਈ ਭਾਜਪਾ ਦਾ ਮੁਕਾਬਲਾ ਕਰਨਾ ਸੌਖਾ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਹੀ ਦ੍ਰਿੜ੍ਹ ਸੰਕਲਪੀ, ਲੋਕਾਂ ਦੀ ਨਬਜ਼ ਪਹਿਚਾਨਣ ਵਾਲਾ ਅਤੇ ਹਰ ਵਰਗ ਦੀ ਵੋਟ 'ਤੇ ਤਿੱਖੀ ਨਜ਼ਰ ਰੱਖਣ ਵਾਲਾ ਬਹੁਤ ਤਜਰਬੇਕਾਰ ਤੇ ਕਾਮਯਾਬ ਲੀਡਰ ਹੈ। ਵੱਖ-ਵੱਖ ਵਰਗਾਂ ਨੂੰ, ਵੱਖ-ਵੱਖ ਖੇਤਰਾਂ ਨੂੰ ਜੋੜਨ ਲਈ ਉਹ ਪੂਰੀ ਤਿਆਰੀ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX