ਤਾਜਾ ਖ਼ਬਰਾਂ


ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਲਈ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਦਿੱਤਾ ਮੁਲਤਵੀ ਪ੍ਰਸਤਾਵ ਦਾ ਨੋਟਿਸ
. . .  4 minutes ago
ਨਵੀਂ ਦਿੱਲੀ, 6 ਫਰਵਰੀ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਾ ਨੋਟਿਸ...
ਸੁਦਰਸ਼ਨ ਪਟਨਾਇਕ ਨੇ ਰੇਤ ਕਲਾ ਨਾਲ ਲਤਾ ਮੰਗੇਸ਼ਕਰ ਨੂੰ ਪਹਿਲੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ
. . .  1 minute ago
ਪੁਰੀ, 6 ਫਰਵਰੀ (ਉੜੀਸ਼ਾ)-ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਬਾਲੀਵੁੱਡ ਦੀ ਸਦਾਬਹਾਰ ਸੰਗੀਤ ਮਹਾਰਾਣੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਆਪਣੀ ਕਲਾ ਰਾਹੀਂ ਸ਼ਰਧਾਂਜਲੀ ਭੇਟ...
ਐਲੋਨ ਮਸਕ ਨੇ ਪਿਛਲੇ ਤਿੰਨ ਮਹੀਨਿਆਂ ਨੂੰ "ਬਹੁਤ ਸਖ਼ਤ" ਕਿਹਾ, "ਟਵਿੱਟਰ ਨੂੰ ਦੀਵਾਲੀਆਪਨ ਤੋਂ ਬਚਾਉਣਾ ਪਿਆ"
. . .  about 1 hour ago
ਵਾਸ਼ਿੰਗਟਨ (ਅਮਰੀਕਾ), 6 ਫਰਵਰੀ -ਟਵਿੱਟਰ ਅਤੇ ਟੇਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੇ "ਬਹੁਤ ਮੁਸ਼ਕਲ" ਰਹੇ ਹਨ ਕਿਉਂਕਿ ਉਨ੍ਹਾਂ ਨੂੰ ਟੇਸਲਾ ਅਤੇ ਸਪੇਸਐਕਸ ਵਿਚ ਆਪਣੇ ਫਰਜ਼ਾਂ...
ਤੁਰਕੀ 'ਚ 7.8 ਤੀਬਰਤਾ ਨਾਲ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 6 ਫਰਵਰੀ- ਏ.ਐਫ.ਪੀ. ਨਿਊਜ਼ ਏਜੰਸੀ ਅਨੁਸਾਰ ਅਮਰੀਕੀ ਭੂ-ਵਿਗਿਆਨ ਸੇਵਾ ਨੇ ਕਿਹਾ ਕਿ ਦੱਖਣੀ-ਪੂਰਬੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੇ ਅਧਿਕਾਰੀਆਂ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਅਹਿਮਦਾਬਾਦ, ਗੁਜਰਾਤ : ਹਿਲੇਰੀ ਕਲਿੰਟਨ ਨੇ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ ਦੁਆਰਾ ਇਕ ਸਮਾਗਮ ਵਿਚ ਕੀਤੀ ਸ਼ਿਰਕਤ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਸਜਾਇਆ
. . .  1 day ago
ਅੰਮ੍ਰਿਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ...
ਰਾਮ ਰਹੀਮ ਨੂੰ ਸਿੱਖ ਧਰਮ ਵਿਚ ਦਖ਼ਲ ਅੰਦਾਜ਼ੀ ਦਾ ਕੋਈ ਅਧਿਕਾਰ ਨਹੀਂ - ਧਾਲੀਵਾਲ
. . .  1 day ago
ਅਜਨਾਲਾ, 5 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਦੀ ਨਿੰਦਾ ...
ਦੁਬਈ ਗਿਆ ਬ੍ਰਹਮਪੁਰ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਲਾਪਤਾ
. . .  1 day ago
ਚੋਹਲਾ ਸਾਹਿਬ, 5 ਫਰਵਰੀ (ਬਲਵਿੰਦਰ ਸਿੰਘ)-ਪਰਿਵਾਰ ਦੇ ਉੱਜਵਲ ਭਵਿੱਖ ਅਤੇ ਰੋਟੀ-ਰੋਜ਼ੀ ਦੀ ਤਲਾਸ਼ 'ਚ ਪਿਛਲੇ ਦੋ ਮਹੀਨੇ ਪਹਿਲਾਂ ਦੁਬਈ ਗਿਆ ਨੌਜਵਾਨ ਲੰਘੇ ਇਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਤਲਾਸ਼ ਵਾਸਤੇ ਪਰਿਵਾਰਿਕ ਮੈਂਬਰਾਂ ਨੇ...
ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ-ਮੁਨੀਸ਼ ਤਿਵਾੜੀ
. . .  1 day ago
ਸੰਧਵਾਂ, 5 ਫਰਵਰੀ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ-ਦਿਹਾੜੇ ਦੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ ਨੇ ਇਕ ਸਮਾਗਮ ਦੌਰਾਨ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ...
ਪਰਮਿੰਦਰ ਕੌਰ ਬਰਾੜ ਦੀ ਨਗਰ ਕੌਂਸਲ ਪ੍ਰਧਾਨ ਦੇ ਪ੍ਰਧਾਨ ਵਜੋਂ ਹੋਈ ਤਾਜਪੋਸ਼ੀ
. . .  1 day ago
ਲੌਂਗੋਵਾਲ, 5 ਫਰਵਰੀ (ਸ.ਸ.ਖੰਨਾ,ਵਿਨੋਦ ਸ਼ਰਮਾ)- ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਅੱਜ ਪਰਮਿੰਦਰ ਕੌਰ ਬਰਾੜ ਪਤਨੀ ਕਮਲਪਾਲ ਸਿੰਘ ਬਰਾੜ ਨੇ...
ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ
. . .  1 day ago
ਫਰੀਦਕੋਟ, 5 ਫਰਵਰੀ- ਬਹਿਬਲਕਲਾਂ ਇਨਸਾਫ਼ ਮੋਰਚੇ ਵਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਮੁਕੰਮਲ ਜਾਮ ਕੀਤਾ ਗਿਆ ਹੈ।
ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਰਾਜਸਥਾਨ ਦੇ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ-ਪ੍ਰਧਾਨ ਮੰਤਰੀ
. . .  1 day ago
ਜੈਪੁਰ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਏ ਖੇਡ ਸਮਾਗਮਾਂ ਅਤੇ ਖੇਡ ਮਹਾਕੁੰਭਾਂ ਦੀ ਲੜੀ ਇਕ ਵੱਡੀ ਤਬਦੀਲੀ...
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਸਜਾਇਆ ਗਿਆ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਬਾਬਾ ਜੀ ਦੇ ਜਨਮ ਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਲਈ...
ਗ੍ਰਹਿ ਮੰਤਰਾਲੇ ਵਲੋਂ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਨੂੰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ
. . .  1 day ago
ਨਵੀਂ ਦਿੱਲੀ, 5 ਫਰਵਰੀ-ਗ੍ਰਹਿ ਮੰਤਰਾਲੇ ਦੇ ਇਕ ਸੰਚਾਰ 'ਤੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ "ਜ਼ਰੂਰੀ" ਅਤੇ "ਐਮਰਜੈਂਸੀ" ਆਧਾਰ 'ਤੇ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਉੱਪਰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ...
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ
. . .  1 day ago
ਇਸਲਾਮਾਬਾਦ, 5 ਫਰਵਰੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ, ਜਨਰਲ ਪਰਵੇਜ਼ ਮੁਸ਼ੱਰਫ (ਸੇਵਾਮੁਕਤ) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ।
ਭਾਰਤੀ ਅਮਰੀਕੀ ਸਾਂਸਦ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਿਯੁਕਤ
. . .  1 day ago
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜ਼ੀ ਬਾਰੇ ਸਦਨ ਦੀ ਵਿਸ਼ੇਸ਼ ਅਧਿਕਾਰੀ...
ਨਿਪਾਲ:ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਕਾਠਮੰਡੂ, 5 ਫਰਵਰੀ-ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਕਾਠਮੰਡੂ 'ਚ ਪ੍ਰਦਰਸ਼ਨ ਕੀਤਾ...
ਸਾਡਾ ਕੋਈ ਵੀ ਵਿਰੋਧੀ ਸਾਡੇ ਨਾਲ ਲੜ ਨਹੀਂ ਸਕਦਾ-ਮੁੱਖ ਮੰਤਰੀ ਤ੍ਰਿਪੁਰਾ
. . .  1 day ago
ਅਗਰਤਲਾ, 5 ਫਰਵਰੀ-ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਵਿਰੋਧੀ, ਭਾਵੇਂ ਉਹ ਮੋਥਾ (ਟਿਪਰਾ ਮੋਥਾ ਪਾਰਟੀ), ਕਾਂਗਰਸ ਜਾਂ ਸੀ.ਪੀ.ਆਈ. (ਐਮ) ਸਾਡੇ ਨਾਲ ਲੜ ਨਹੀਂ ਸਕਦਾ। ਅਸੀਂ ਇੱਥੇ ਪਾਰਦਰਸ਼ਤਾ ਨਾਲ ਚੰਗਾ ਕੰਮ ਕੀਤਾ ਹੈ। ਅਸੀਂ ਵੀ ਉਸ...
ਚਿਲੀ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22
. . .  about 1 hour ago
ਸੈਂਟੀਆਗੋ (ਚਿੱਲੀ), 5 ਫਰਵਰੀ -ਸਰਕਾਰੀ ਅਧਿਕਾਰੀਆਂ ਅਨੁਸਾਰ ਦੱਖਣੀ-ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ...
ਸਪੇਸਐਕਸ ਮਾਰਚ ਵਿਚ ਸਟਾਰਸ਼ਿਪ ਲਾਂਚ ਦੀ ਕਰ ਸਕਦਾ ਹੈ ਕੋਸ਼ਿਸ਼ -ਐਲੋਨ ਮਸਕ
. . .  18 minutes ago
ਵਾਸ਼ਿੰਗਟਨ, 5 ਫਰਵਰੀ -ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇਸ ਦਾ ਵਿਸ਼ਾਲ ਸਟਾਰਸ਼ਿਪ ਰਾਕੇਟ ਸਿਸਟਮ ਅਗਲੇ ਮਹੀਨੇ ਪਹਿਲੀ ਵਾਰ ਆਰਬਿਟਲ...
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
. . .  27 minutes ago
ਮੁੰਬਈ, 5 ਫਰਵਰੀ-ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਸ਼ਿਕਾਇਤ 'ਤੇ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਂਡਰੀਆ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ (ਵਿਨੋਦ ਕਾਂਬਲੀ) ਨੇ ਸ਼ਰਾਬ ਦੇ ਨਸ਼ੇ ਵਿਚ ਉਸ...
ਪ੍ਰਧਾਨ ਮੰਤਰੀ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਕਰਨਗੇ ਸੰਬੋਧਨ
. . .  41 minutes ago
ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ...
ਪਿੰਡ ਸਹਿਜੜਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
. . .  about 1 hour ago
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਜਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਬੀਤੀ ਰਾਤ ਇਕ 19 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੱਘ ਪੁੱਤਰ ਨਰੋਤਮ ਸਿੱਘ ਵਾਸੀ ਸਹਿਜੜਾ...
ਅਮਰੀਕਾ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਚੀਨ ਦੁਆਰਾ ਸਖ਼ਤ ਅਸੰਤੁਸ਼ਟੀ ਜ਼ਾਹਰ
. . .  about 1 hour ago
ਬੀਜਿੰਗ, 5 ਫਰਵਰੀ -ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਨੇ ਆਪਣੇ ਗੁਬਾਰੇ ਨੂੰ ਮਾਰਨ ਲਈ ਸੰਯੁਕਤ ਰਾਜ ਦੁਆਰਾ ਤਾਕਤ ਦੀ ਵਰਤੋਂ 'ਤੇ ਸਖ਼ਤ ਅਸੰਤੁਸ਼ਟੀ ਅਤੇ ਵਿਰੋਧ ਜ਼ਾਹਰ ਕੀਤਾ ਹੈ, ਜਿਸ ਨੂੰ ਇਸ ਨੇ ਨਾਗਰਿਕ ਹਵਾਈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 2 ਕੱਤਕ ਸੰਮਤ 553

ਕਪੂਰਥਲਾ / ਫਗਵਾੜਾ

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਬੇਗੋਵਾਲ, 17 ਅਕਤੂਬਰ (ਸੁਖਜਿੰਦਰ ਸਿੰਘ)-ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ 'ਤੇ ਬ੍ਰਹਮ ਗਿਆਨੀ, ਮਹਾਨ ਤਪੱਸਵੀ ਤੇ ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਉਨ੍ਹਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੱਜ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਈ ਗੁਰਮੁਖ ਸਿੰਘ ਹੈੱਡ ਗ੍ਰੰਥੀ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ, ਭਾਈ ਹਰਪਿੰਦਰ ਸਿੰਘ, ਭਾਈ ਜਗਤਾਰ ਸਿੰਘ ਤੇ ਗੁਰਦੇਵ ਸਿੰਘ ਕੋਹਾੜਕਾ ਤਿੰਨੋ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਰੀਕ ਸਿੰਘ ਲਤੀਫਪੁਰ, ਭਾਈ ਅਮਰਿੰਦਰ ਕਥਾ ਵਾਚਕ ਸ਼੍ਰੀ ਦਰਬਾਰ ਸਾਹਿਬ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਸੰਗਤਾਂ ਨੂੰ ਵਧਾਈ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਕਿਹਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜੋ ਸਮਾਜ ਨੂੰ ਵੱਖ-ਵੱਖ ਖੇਤਰਾਂ 'ਚ ਜਿਵੇਂ ਵਿੱਦਿਅਕ ਪੱਖੋਂ ਸਕੂਲ ਕਾਲਜ ਖੋਲ੍ਹੇ, ਧਾਰਮਿਕ ਪੱਖੋਂ ਜਿੱਥੇ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹੇ ਤੇ ਸੰਗਤਾਂ ਨੂੰ ਨਾਮ ਬਾਣੀ ਨਾ ਜੋੜਦਿਆਂ ਬਹੁਤ ਸਾਰੇ ਕਾਰਜ ਕਰਕੇ ਗਏ ਖ਼ਾਸ ਕਰਕੇ ਸਾਡੇ ਪਹਿਰਾਵੇ 'ਚ ਤਬਦੀਲੀ ਦੇ ਕੇ ਗਏ | ਇਸ ਤੋਂ ਇਲਾਵਾ ਰਾਜਨੀਤਕ ਤੇ ਸਮਾਜਿਕ ਖੇਤਰ 'ਚ ਸੇਧ ਦੇ ਕੇ ਗਏ ਹਨ ਉਨ੍ਹਾਂ ਸਦਕਾ ਅੱਜ ਅਸੀਂ ਹਰ ਖੇਤਰ 'ਚ ਤਰੱਕੀਆਂ ਮਾਣ ਰਹੇ ਹਾਂ | ਬੀਬੀ ਜਗੀਰ ਕੌਰ ਕੌਰ ਨੇ ਕਿਹਾ ਕਿ ਤੁਹਾਡੇ ਪਿਆਰ ਸਦਕਾ ਤੇ ਧੰਨ ਗੁਰੂ ਰਾਮਦਾਸ ਜੀ ਦੀ ਕਿ੍ਪਾ ਨਾਲ ਤੇ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸ਼ੀਰਵਾਦ ਸਦਕਾ ਸਿੱਖ ਪੰਥ ਦੇ ਸਰਵ ਉੱਚ ਅਸਥਾਨ ਸ਼੍ਰੋਮਣੀ ਕਮੇਟੀ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ | ਇਸ ਤੋਂ ਇਲਾਵਾ ਇਕ ਵੱਖਰੇ ਬਿਆਨਾਂ 'ਚ ਬਿਜਲੀ ਸੰਕਟ 'ਤੇ ਬੋਲਦਿਆਂ ਕਿਹਾ ਕਿ ਪੰਜਾਬ 'ਚ 4 ਥਰਮਲ ਪਲਾਂਟ ਬੰਦ ਹੋ ਗਏ, ਸਰਕਾਰ ਨਿਕੰਮੀ ਸਾਬਿਤ ਹੋਈ ਹੈ ਅਤੇ ਨਾਲ ਸਿੰਘੂ ਬਾਰਡਰ 'ਤੇ ਜੋ ਘਟਨਾਵਾਂ ਵਾਪਰ ਰਹੀਆਂ ਹਨ, ਉਸ ਦੀ ਨਿੰਦਾ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਕਾਨੂੰਨ ਰੱਦ ਕਰੇ | ਇਸ ਮੌਕੇ ਵਿਸ਼ਾਲ ਲੱਗੇ ਮੈਡੀਕਲ ਕੈਂਪ 'ਚ 15 ਮਾਹਿਰ ਡਾਕਟਰਾਂ ਦੀ ਟੀਮ ਵਲੋਂ 512 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ 34 ਵੱਖ-ਵੱਖ ਮਰੀਜ਼ਾਂ ਦੇ ਆਪ੍ਰੇਸ਼ਨ ਹੋਣੇ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵਲੋਂ ਲੈ ਕੇ ਜਾਇਆ ਜਾਵੇਗਾ ਤੇ ਵਾਪਸ ਵੀ ਛੱਡਿਆ ਜਾਵੇਗਾ | ਇਸ ਸਮੇਂ ਯੁਵਰਾਜ ਭੁਪਿੰਦਰ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਜਨੀਤ ਕੌਰ, ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਸੁਖਵੰਤ ਸਿੰਘ ਤੱਖਰ ਸਰਕਲ ਜਥੇਦਾਰ, ਬਲਕਾਰ ਸਿੰਘ ਸਾਬਕਾ ਚੈਂਪੀਅਨ ਬਲਾਕ ਸੰਮਤੀ ਨਡਾਲਾ, ਗੁਰਿੰਦਰਜੀਤ ਸਿੰਘ ਭੁੱਲਰ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਜੀਤ ਸਿੰਘ ਖਾਸਰੀਆ, ਵਿਕਰਮਜੀਤ ਸਿੰਘ ਵਿਕੀ, ਸਰੂਪ ਸਿੰਘ ਖਾਸਰੀਆ, ਨੰਬਰਦਾਰ ਚਰਨ ਸਿੰਘ, ਬੱਬੂ ਟਾਹਲੀ, ਮੁਖ਼ਤਿਆਰ ਸਿੰਘ ਬਾਗਵਾਨਪੁਰ, ਕੈਪਟਨ ਜਗਤਾਰ ਸਿੰਘ, ਸਰਬਜੀਤ ਸਿੰਘ ਪੱਪਲ, ਮਹਿੰਦਰ ਸਿੰਘ ਈਨੋਵਾਲ, ਨੰਬਰਦਾਰ ਰਣਜੀਤ ਸਿੰਘ ਰਿੰਪੀ, ਕੈਪਟਨ ਬਲਕਾਰ ਸਿੰਘ, ਦਲਜੀਤ ਕੌਰ ਕੌਂਸਲਰ, ਲਖਵਿੰਦਰ ਸਿੰਘ ਵਿਜੋਲਾ ਅਮਰੀਕ ਸਿੰਘ ਪੀ. ਏ. ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਖ਼ਰੀਦ ਏਜੰਸੀਆਂ ਨੇ 3 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ-ਡੀ.ਸੀ.

ਕਪੂਰਥਲਾ, 17 ਅਕਤੂਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ 42 ਸਥਾਈ ਤੇ 21 ਆਰਜ਼ੀ ਮੰਡੀਆਂ 'ਚ ਹੁਣ ਤੱਕ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ 3 ਲੱਖ 5008 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਤੇ ਖਰੀਦੇ ਗਏ ਝੋਨੇ ਵਿਚੋਂ 1 ਲੱਖ 75 ਹਜ਼ਾਰ 275 ਮੀਟਿ੍ਕ ਟਨ ਝੋਨਾ ਜੋ 86.19 ...

ਪੂਰੀ ਖ਼ਬਰ »

ਸਰਕਾਰਾਂ ਤੇ ਅਦਾਲਤਾਂ ਦੇ ਰਵੱਈਏ ਕਾਰਨ ਕਿਸਾਨਾਂ ਦੇ ਮਨ 'ਚ ਬੇਵਿਸ਼ਵਾਸੀ ਵਧ ਰਹੀ-ਖ਼ਾਲਸਾ

ਸੁਲਤਾਨਪੁਰ ਲੋਧੀ, 17 ਸਤੰਬਰ (ਨਰੇਸ਼ ਹੈਪੀ, ਥਿੰਦ)-ਦੋਆਬਾ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਪ੍ਰਧਾਨ ਸੁਖਦੇਵ ਸਿੰਘ ਖ਼ਾਲਸਾ ਨੇ ਇਕ ਬਿਆਨ ਰਾਹੀਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ...

ਪੂਰੀ ਖ਼ਬਰ »

ਅੰਗਹੀਣ ਤੇ ਬਲਾੲੀਂਡ ਯੂਨੀਅਨ ਨੇ ਰਾਣਾ ਗੁਰਜੀਤ ਸਿੰਘ ਨੂੰ ਸੌਂਪਿਆ ਮੰਗ ਪੱਤਰ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਅੰਗਹੀਣ ਅਤੇ ਬਲਾੲੀਂਡ ਯੂਨੀਅਨ ਪੰਜਾਬ ਦਾ ਇਕ ਵਫ਼ਦ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਫਗਵਾੜਾ ਪੁੱਜੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਸਮਾਗਮ ਜਾਰੀ

ਕਪੂਰਥਲਾ, 17 ਅਕਤੂਬਰ (ਸਡਾਨਾ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਵੱਖ-ਵੱਖ ਥਾਵਾਂ 'ਤੇ ਸਮਾਗਮ ਆਰੰਭ ਹੋਏ ਤੇ ਇਕ ਜਾਗਿ੍ਤੀ ਯਾਤਰਾ ਵੀ ਕੱਢੀ ਗਈ | ਇਸੇ ਤਹਿਤ ਮੁਹੱਲਾ ਰਾਈਕਾ ਵਿਖੇ ਸਥਿਤ ਮੰਦਿਰ ਵਿਖੇ ਝੰਡੇ ਦੀ ਰਸਮ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਕੌਮੀ ...

ਪੂਰੀ ਖ਼ਬਰ »

ਕਾਂਗਰਸੀ ਵਰਕਰ ਆਗਾਮੀ ਚੋਣਾਂ ਲਈ ਡੱਟ ਜਾਣ-ਰਾਣਾ ਗੁਰਜੀਤ ਸਿੰਘ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ 2022 ਦੀਆਂ ਚੋਣਾਂ ਲਈ ਤਿਆਰੀਆਂ ਕਰ ਲੈਣ ਤਾਂ ਜੋ ਪੰਜਾਬ 'ਚ ਮੁੜ ਕਾਂਗਰਸ ਦੀ ਸਰਕਾਰ ਸਥਾਪਿਤ ਕੀਤੀ ਜਾ ਸਕੇ | ਬੀਤੀ ਰਾਤ ...

ਪੂਰੀ ਖ਼ਬਰ »

ਕਤਲ ਕੇਸ 'ਚ ਕਾਬੂ ਕੀਤੇ ਨੌਜਵਾਨ ਇਕ ਦਿਨਾ ਪੁਲਿਸ ਰਿਮਾਂਡ 'ਤੇ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮਹੇੜੂ ਨਜ਼ਦੀਕ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ 'ਚ ਸਤਨਾਮਪੁਰਾ ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਕਪੂਰਥਲਾ, 17 ਅਕਤੂਬਰ (ਸਡਾਨਾ)-ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਮਲਕੀਤ ਸਿੰਘ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਾਂਜਲੀ ਰੋਡ 'ਤੇ ...

ਪੂਰੀ ਖ਼ਬਰ »

ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ 'ਤੇ ਇਕ ਖ਼ਿਲਾਫ਼ ਕੇਸ ਦਰਜ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਦੁਬਈ ਵਿਖੇ ਇਕ ਕਾਰੋਬਾਰੀ ਨਾਲ ਪੈਸਿਆਂ ਦਾ ਲੈਣ ਦੇਣ ਕਰਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ-420 ਤਹਿਤ ਕੇਸ ਦਰਜ ਕੀਤਾ ਹੈ | ਐੱਸ. ਐੱਚ. ਓ. ਸਿਟੀ ਸ਼ੁਮਿੰਦਰ ਸਿੰਘ ...

ਪੂਰੀ ਖ਼ਬਰ »

ਬਾਬਾ ਕਰਤਾਰ ਸਿੰਘ ਤੇ ਸੰਤ ਤਰਲੋਚਨ ਸਿੰਘ ਦੀ ਬਰਸੀ ਮਨਾਈ

ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 17 ਅਕਤੂਬਰ (ਥਿੰਦ, ਭੋਲਾ, ਹੈਪੀ)-ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ 27ਵੀਂ ਬਰਸੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਤਰਲੋਚਨ ਸਿੰਘ ਕਾਰ ਸੇਵਾ ਵਾਲਿਆਂ ਦੀ 18ਵੀਂ ਬਰਸੀ ਸੰਬੰਧੀ 3 ਰੋਜ਼ਾ ਸਮਾਗਮ ਸੰਤ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਅੱਜ-ਕੋਮਲ ਸਹੋਤਾ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ 'ਚ 18 ਅਕਤੂਬਰ ਨੂੰ ਦੁਪਹਿਰ 3 ਵਜੇ ਪਾਵਨ ਗ੍ਰੰਥ ਸ੍ਰੀ ਰਮਾਇਣ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ 'ਚ ਭਗਵਾਨ ਵਾਲਮੀਕਿ ਜੀ ਦੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਨਡਾਲਾ, 17 ਅਕਤੂਬਰ (ਮਾਨ)-ਇੱਥੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ 'ਚ ਕੱਤਕ ਦੀ ਸੰਗਰਾਂਦ ਦੇ ਸ਼ੁੱਭ ਮੌਕੇ 'ਤੇ ਮਾਤਾ ਤਿ੍ਪਤਾ ਜੀ ਐਜੂਕੇਸ਼ਨ ਫਾਂਉਡੇਸ਼ਨ ਕੈਲੇਫੋਰਨੀਆ (ਯੂ.ਐੱਸ.ਏ.) ਵਲੋਂ ਸਥਾਨਕ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦੀਆਂ ਬਿਮਾਰੀਆਂ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਨਗਰ ਕੀਰਤਨ ਸਜਾਇਆ

ਤਲਵੰਡੀ ਚੌਧਰੀਆਂ, 17 ਅਕਤੂਬਰ (ਪਰਸਨ ਲਾਲ ਭੋਲਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ 'ਚ ਸ੍ਰੀ ਰਮਾਇਣ ਪਾਠ ਦੇ ਭੋਗ ਭਗਵਾਨ ਵਾਲਮੀਕਿ ਮੰਦਿਰ ਵਿਖੇ ਭੋਗ ਪਾਏ ਗਏ | ਉਪਰੰਤ ਪ੍ਰਧਾਨ ਦਲਬੀਰ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਸਮੁੱਚੀ ਸੰਗਤ ਦੇ ਸਹਿਯੋਗ ...

ਪੂਰੀ ਖ਼ਬਰ »

ਅਕਾਲੀ-ਬਸਪਾ ਵਰਕਰਾਂ ਨਾਲ ਵਧੀਕੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਕੈਪਟਨ ਹਰਮਿੰਦਰ ਸਿੰਘ

ਸੁਲਤਾਨਪੁਰ ਲੋਧੀ, 17 ਅਕਤੂਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੀ ਫੱਟੀ ਪੋਚਣ ਦੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਬਹੁਤ ਹੀ ਮਜ਼ਬੂਤ ਉਮੀਦਵਾਰ ...

ਪੂਰੀ ਖ਼ਬਰ »

ਸੀ.ਐੱਚ.ਸੀ. ਪਾਂਸ਼ਟਾ 'ਚ ਨੇਤਰ ਦਿਵਸ ਮਨਾਇਆ

ਪਾਂਸ਼ਟਾ, 17 ਅਕਤੂਬਰ (ਸਤਵੰਤ ਸਿੰਘ)–ਸਿਵਲ ਹਸਪਤਾਲ ਪਾਂਸ਼ਟਾ 'ਚ ਨੇਤਰ ਦਿਵਸ ਮਨਾਉਂਦੇ ਹੋਏ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ | ਡਾ. ਮਨਜੀਤ ਕੁਮਾਰ ਐੱਸ. ਐੱਮ. ਓ. ਪਾਂਸ਼ਟਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਪਾਂਸ਼ਟਾ 'ਚ ਹੋਈ ਸਭਾ 'ਚ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਥੰਮ ਸਾਹਿਬ ਡੁਮੇਲੀ ਦੀ ਪੂਰਨ ਉਸਾਰੀ ਦੀ ਆਰੰਭਤਾ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਇਤਿਹਾਸਕ ਗੁਰਦੁਆਰਾ ਥੰਮ ਸਾਹਿਬ ਪਾਤਸ਼ਾਹੀ ਛੇਵੀਂ ਡੁਮੇਲੀ ਦੀ ਪੂਰਨ ਉਸਾਰੀ ਦਾ ਕਾਰਜ ਗੁਰ ਮਰਿਆਦਾ ਅਨੁਸਾਰ ਅਰੰਭ ਹੋਇਆ | ਨਿਰਮਲ ਕੁਟੀਆ ਛੰਭ ...

ਪੂਰੀ ਖ਼ਬਰ »

ਕੋਰੋਨਾ ਕਾਰਨ ਇਕ ਮੌਤ, 3 ਨਵੇਂ ਮਾਮਲੇ

ਕਪੂਰਥਲਾ, 17 ਅਕਤੂਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਫਗਵਾੜਾ ਨਾਲ ਸੰਬੰਧਿਤ ਇਕ 60 ਸਾਲਾ ਔਰਤ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ 'ਚ 62 ਸਾਲਾ ਵਿਅਕਤੀ ...

ਪੂਰੀ ਖ਼ਬਰ »

ਅੱਜ ਰੇਲਵੇ ਫਾਟਕ ਢਿਲਵਾਂ ਵਿਖੇ ਰੇਲਾਂ ਰੋਕਾਂਗੇ-ਬੰਨੇਮੱਲ੍ਹ

ਢਿਲਵਾਂ, 17 ਅਕਤੂਬਰ (ਪ੍ਰਵੀਨ ਕੁਮਾਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ 18 ਅਕਤੂਬਰ ਨੂੰ ਢਿਲਵਾਂ ਦੇ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚੋਂ 8 ਮੋਬਾਈਲ ਬਰਾਮਦ, 6 ਵਿਰੁੱਧ ਕੇਸ ਦਰਜ

ਕਪੂਰਥਲਾ, 17 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ 6 ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਗੁਰਜੰਟ ਸਿੰਘ, ਦਲਬੀਰ ਸਿੰਘ, ਬਲਦੇਵ ਸਿੰਘ ...

ਪੂਰੀ ਖ਼ਬਰ »

ਬੀ.ਐੱਸ.ਐੱਫ. ਦੀ ਕਾਰਜਸ਼ੈਲੀ ਦਾ ਦਾਇਰਾ ਵਧਣ ਨਾਲ ਅਪਰਾਧ ਰੋਕਣ 'ਚ ਮਦਦ ਮਿਲੇਗੀ-ਕਟਾਰੀਆ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਇੰਦਰਪਾਲ ਮਨਚੰਦਾ, ਪਿੰਟਾ ਪਹਿਲਵਾਨ, ਪਾਰਸ ਚੋਪੜਾ ਦੀ ਅਗਵਾਈ 'ਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਉੱਪ ਪ੍ਰਧਾਨ ...

ਪੂਰੀ ਖ਼ਬਰ »

ਸੰਗਰਾਂਦ ਮੌਕੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਵਲੋਂ ਸਮਾਗਮ

ਨਡਾਲਾ, 17 ਅਕਤੂਬਰ (ਮਾਨ)-ਅੱਜ ਕੱਤਕ ਦੀ ਸੰਗਰਾਂਦ ਮੌਕੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਵਲੋਂ ਆਪਣਾ ਪਲੇਠਾ ਚੁਪਹਿਰਾ ਜਪ-ਤਪ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਭੁਲੱਥ, 17 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਅੱਜ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਪਵਿੱਤਰ ਸਥਾਨ ਪਿੰਡ ਪੰਡੋਰੀ ਵਿਖੇ ਸਾਲਾਨਾ ਧਾਰਮਿਕ ਸਮਾਗਮ 18 ਅਕਤੂਬਰ ਨੂੰ ਹੋਣ ਜਾ ਰਿਹਾ ਹੈ | ਇਸ ਸਮਾਗਮ ਸਬੰਧੀ ਅੱਜ ਗੋਇਲ ਹਸਪਤਾਲ ਦੀ ਪ੍ਰਮੁੱਖ ਡਾ. ਸੰਜੀਵ ...

ਪੂਰੀ ਖ਼ਬਰ »

ਰਾਸ਼ਨ ਵੰਡ ਸਮਾਗਮ ਕਰਵਾਇਆ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ, ਤਰਨਜੀਤ ਸਿੰਘ ਕਿੰਨੜਾ)-ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ 153ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ 'ਚ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਖਲਵਾੜਾ, 17 ਅਕਤੂਬਰ (ਮਨਦੀਪ ਸਿੰਘ ਸੰਧੂ)-ਡੇਰਾ ਸ੍ਰੀ ਹਰਿਗੋਬਿੰਦਗੜ ਸਾਹਿਬ ਪਿੰਡ ਭੋਗਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ 'ਚ ਵਾਧਾ ਕਰਕੇ ਸੰਘੀ ਢਾਂਚੇ 'ਤੇ ਹਮਲਾ ਕੀਤਾ-ਸੁੱਖ

ਸੁਲਤਾਨਪੁਰ ਲੋਧੀ, 17 ਅਕਤੂਬਰ (ਥਿੰਦ)-ਕੇਂਦਰ ਦੀ ਮੋਦੀ ਸਰਕਾਰ ਨੇ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ 'ਚ 15 ਤੋਂ 50 ਕਿੱਲੋਮੀਟਰ ਵਾਧਾ ਕਰਕੇ ਦੇਸ਼ ਦੇ ਸੰਘੀ ਢਾਂਚੇ 'ਤੇ ਹਮਲਾ ਕੀਤਾ ਹੈ ਅਤੇ ਇਹ ਰਾਜਾਂ ਦੀ ਪ੍ਰਭੂਸੱਤਾ 'ਚ ਸਿੱਧੀ ਦਖ਼ਲਅੰਦਾਜ਼ੀ ਹੈ | ਸੁਲਤਾਨਪੁਰ ਲੋਧੀ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਤਿੰਨ ਦਿਨਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ | ਬਾਬਾ ਹਰਜੀਤ ਸਿੰਘ ਕਾਰ ...

ਪੂਰੀ ਖ਼ਬਰ »

'ਆਪ' ਦੇ ਨਵ-ਨਿਯੁਕਤ ਅਹੁਦੇਦਾਰਾਂ ਬਲਵਿੰਦਰ ਸਿੰਘ ਮਸੀਹ ਤੇ ਕਰਨੈਲ ਸਿੰਘ ਦਾ ਸਨਮਾਨ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਬਲਵਿੰਦਰ ਸਿੰਘ ਮਸੀਹ ਤੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਨੂੰ ਅੱਜ ਪਾਰਟੀ ਦੇ ਦਫ਼ਤਰ 'ਚ ਸੀਨੀਅਰ ਆਗੂ ਗੁਰਸ਼ਰਨ ਸਿੰਘ ਕਪੂਰ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਡੇਰਾ ਚਹੇੜੂ ਵਿਖੇ ਸੰਤ ਕਿ੍ਸ਼ਨ ਨਾਥ ਜੀ ਦਾ 59ਵਾਂ ਜਨਮ ਦਿਨ ਮਨਾਇਆ

ਫਗਵਾੜਾ, 17 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਫੂਲ ਨਾਥ, ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀ. ਟੀ. ਰੋਡ ਚਹੇੜੂ ਦੇ ਮੌਜੂਦਾ ਗੱਦੀਨਸ਼ੀਨ ਸੰਤ ਕਿ੍ਸ਼ਨ ਨਾਥ ਜੀ ਦਾ 59ਵਾਂ ਜਨਮ ਦਿਨ ਅਤੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਦੇਸ਼-ਵਿਦੇਸ਼ ਦੀਆਂ ਸੰਗਤਾਂ ...

ਪੂਰੀ ਖ਼ਬਰ »

ਸੜਕ ਹਾਦਸਿਆਂ 'ਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਸਰਕਾਰ ਕਰੇਗੀ ਸਨਮਾਨਿਤ-ਚੰਦਨ ਪੁਰੀ

ਕਪੂਰਥਲਾ, 17 ਅਕਤੂਬਰ (ਸਡਾਨਾ)-ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਦੇ ਨਿਰਦੇਸ਼ਾਂ ਤਹਿਤ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸਬੰਧੀ ਵੱਖ-ਵੱਖ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ...

ਪੂਰੀ ਖ਼ਬਰ »

ਕਰਨੈਲ ਸਿੰਘ 'ਆਪ' ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਪੂਰਥਲਾ, 17 ਅਕਤੂਬਰ (ਸਡਾਨਾ)-ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਵੱਖ-ਵੱਖ ਵਿੰਗ 'ਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ, ਜਿਸ ਤਹਿਤ ਕਪੂਰਥਲਾ ਨਾਲ ਸਬੰਧਿਤ ਸੇਵਾ-ਮੁਕਤ ਡੀ. ਐੱਸ. ਪੀ. ਕਰਨੈਲ ਸਿੰਘ ਨੂੰ ਟਰਾਂਸਪੋਰਟ ਵਿੰਗ ਦਾ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਰੋਟਰੀ ਕਲੱਬ ਇਲੀਟ ਨੇ ਲਗਾਇਆ ਨੱਕ, ਕੰਨ ਤੇ ਗਲੇ ਦਾ ਮੁਫ਼ਤ ਜਾਂਚ ਕੈਂਪ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪਣਾ ਕਲੱਬ ਦਾ ਸਥਾਪਨਾ ਦਿਵਸ ਮਨਾਉਂਦੇ ਹੋਏ ਸਟੇਟ ਗੁਰਦੁਆਰਾ ਸਾਹਿਬ ਵਿਖੇ ਨੱਕ, ਕੰਨ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀ ਦੀ ਸਾਥੀ ਕੈਦੀਆਂ ਵਲੋਂ ਕੁੱਟਮਾਰ

ਕਪੂਰਥਲਾ, 17 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ 'ਚ ਹਵਾਲਾਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਉਸ ਦੇ ਸਾਥੀ ਕੈਦੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਲਵਿੰਦਰ ਸਿੰਘ ਵਾਸੀ ਖੇਮਕਰਨ ਨੇ ਦੱਸਿਆ ਕਿ ਉਹ ਬੀਤੇ ਦਿਨ ਸ਼ਾਮ ਦੇ ...

ਪੂਰੀ ਖ਼ਬਰ »

ਨਡਾਲਾ 'ਚ ਕਿਸਾਨ ਯੂਨੀਅਨ ਸਾੜੇਗੀ ਮੋਦੀ ਦਾ 40 ਫੁੱਟ ਉੱਚਾ ਪੁਤਲਾ

ਨਡਾਲਾ, 17 ਅਕਤੂਬਰ (ਮਾਨ)-ਨਡਾਲਾ 'ਚ ਕਿਸਾਨ ਯੂਨੀਅਨ ਨਡਾਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਸ਼ਾਮ ਨੂੰ ਮੋਦੀ ਦਾ 40 ਫੁੱਟ ਉੱਚਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕਰੇਗੀ | ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਨੂੰ ਰਾਜਪੂਤ ਸਭਾ ਸਰਕਲ ਪਾਂਸ਼ਟਾ ਦਾ ਪ੍ਰਧਾਨ ਥਾਪਿਆ

ਪਾਂਸ਼ਟਾ, 17 ਅਕਤੂਬਰ (ਸਤਵੰਤ ਸਿੰਘ)-ਰਾਜਪੂਤ ਭਾਈਚਾਰੇ ਦੇ ਹੱਕਾਂ ਦੇ ਪਹਿਰੇਦਾਰ ਵਜੋਂ ਉੱਭਰੀ ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵਲੋਂ ਸਭਾ ਦੇ ਕਾਰਜਾਂ ਨੂੰ ਵਧੇਰੇ ਸੁਚਾਰੂ ਢੰਗ ਨਾਲ ਚਲਾਉਣ ਲਈ ਨੰਬਰਦਾਰ ਇੰਦਰਜੀਤ ਸਿੰਘ ਪ੍ਰਮਾਰ ਨੂੰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸ਼ੇਖਮਾਂਗਾ ਸਕੂਲ 'ਚ ਵਿਧਾਇਕ ਚੀਮਾ ਨੇ 6 ਲੱਖ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਦੇ ਕਾਰਜ ਦਾ ਸ਼ੁੱਭ ਆਰੰਭ ਕੀਤਾ

ਸੁਲਤਾਨਪੁਰ ਲੋਧੀ, 17 ਅਕਤੂਬਰ (ਥਿੰਦ, ਹੈਪੀ)-ਸ਼ੇਖਮਾਂਗਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ 6 ਲੱਖ ਰੁਪਏ ਦੀ ਲਾਗਤ ਨਾਲ 300 ਫੁੱਟ ਲੰਬੇ ਸੀਵਰੇਜ ਨੂੰ ਪਾਉਣ ਦਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਰਾਸ਼ਨ ਤੇ ਦਵਾਈ ਦੀ ਸਹਾਇਤਾ ਜਾਰੀ

ਨਡਾਲਾ, 17 ਅਕਤੂਬਰ (ਮਾਨ)-ਸਥਾਨਕ ਏਕ ਨੂਰ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ ਵਲੋਂ ਇਲਾਕੇ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਜਾਰੀ ਹੈ, ਜਿਸ ਦੇ ਚੱਲਦਿਆਂ ਸੁਸਾਇਟੀ ਵਲੋਂ ਪਿੰਡ ਚੁਗਾਵਾਂ ਦੇ ਲੋੜਵੰਦ ...

ਪੂਰੀ ਖ਼ਬਰ »

ਚੱਕ ਕੋਟਲਾ ਫਾਟਕ 'ਤੇ ਕਿਸਾਨਾਂ ਦਾ 'ਰੇਲ ਰੋਕੋ' ਧਰਨਾ ਅੱਜ

ਡਡਵਿੰਡੀ, 17 ਅਕਤੂਬਰ (ਦਿਲਬਾਗ ਸਿੰਘ ਝੰਡ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ 'ਚ ਕੁੱਲ ਹਿੰਦ ਕਿਸਾਨ ਸਭਾ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਵਲੋਂ ਜਲੰਧਰ-ਫਿਰੋਜ਼ਪੁਰ ਟਰੈਕ ਲਾਈਨ 'ਤੇ ਡਡਵਿੰਡੀ ਨੇੜੇ ਪਿੰਡ 'ਚੱਕ ਕੋਟਲਾ' ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚੋਂ 8 ਮੋਬਾਈਲ ਬਰਾਮਦ, 6 ਵਿਰੁੱਧ ਕੇਸ ਦਰਜ

ਕਪੂਰਥਲਾ, 17 ਅਕਤੂਬਰ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ 6 ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਗੁਰਜੰਟ ਸਿੰਘ, ਦਲਬੀਰ ਸਿੰਘ, ਬਲਦੇਵ ਸਿੰਘ ...

ਪੂਰੀ ਖ਼ਬਰ »

ਪਿੰਡ ਭੁੱਲਾਰਾਈ ਵਿਖੇ ਧਾਰਮਿਕ ਸਮਾਗਮ ਕਰਵਾਇਆ

ਖਲਵਾੜਾ, 17 ਅਕਤੂਬਰ (ਮਨਦੀਪ ਸਿੰਘ ਸੰਧੂ)-ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਕੱਤਕ ਦੀ ਸੰਗਰਾਂਦ ਦੇ ਸੰਬੰਧ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਈ ਗੁਰਜੀਤ ਸਿੰਘ ਭੱਠਲ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਭਾਈ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਸੋਨਾ ਤੇ ਨਕਦੀ ਚੋਰੀ

ਫਗਵਾੜਾ, 17 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਚੋਰਾਂ ਨੇ ਇੱਥੋਂ ਦੇ ਸਰਾਫ਼ਾ ਬਾਜ਼ਾਰ ਨਜ਼ਦੀਕ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਲੱਖਾਂ ਦੀ ਕੀਮਤ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਮਾਲਕ ਦੀਪਕ ਜਲੋਟਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ 'ਚ ਗੁਰਮਤਿ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਤੋਂ ਜਥਾ ਦਿੱਲੀ ਨੂੰ ਰਵਾਨਾ

ਸੁਲਤਾਨਪੁਰ ਲੋਧੀ, 17 ਅਕਤੂਬਰ (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪਿਛਲੀ ਦਿਨੀਂ ਵਿਸ਼ਾਲ ਕਾਫ਼ਲੇ ਦਿੱਲੀ ਮੋਰਚੇ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਸਨ ਜੋ ਇਸ ਸਮੇਂ ਦਿੱਲੀ ਮੋਰਚੇ 'ਚ ਆਪਣੀ ਵਾਰੀ ਮੁਤਾਬਿਕ ...

ਪੂਰੀ ਖ਼ਬਰ »

ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾਣ-ਡਾ. ਅਮਨਪ੍ਰੀਤ ਸਿੰਘ

ਸੁਲਤਾਨਪੁਰ ਲੋਧੀ, 17 ਅਕਤੂਬਰ (ਥਿੰਦ)-ਡੇਂਗੂ ਦੇ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਲੋਕਾਂ 'ਚ ਵੱਡਾ ਡਰ ਪਾਇਆ ਜਾ ਰਿਹਾ ਹੈ | ਡੇਂਗੂ ਦੇ ਬਚਾਅ ਲਈ ਸਾਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਵੱਡੀ ਲੋੜ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਮਲਟੀਸਪੈਸ਼ਲਿਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX