ਤਾਜਾ ਖ਼ਬਰਾਂ


ਅਮਰੀਕੀ ਸੈਨੇਟ ਦੁਆਰਾ ਰਿਚਰਡ ਵਰਮਾ ਨੂੰ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ
. . .  0 minutes ago
ਵਾਸ਼ਿੰਗਟਨ, 31 ਮਾਰਚ-ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ, ਰਿਚਰਡ ਵਰਮਾ ਨੂੰ ਅਮਰੀਕੀ ਸੈਨੇਟ ਦੁਆਰਾ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ...
ਤਾਮਿਲਨਾਡੂ ਪੁਲਿਸ ਵਲੋਂ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ
. . .  21 minutes ago
ਚੇਨਈ, 31 ਮਾਰਚ-ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਵਿਚ ਪੁਲਿਸ ਨੇ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ ਕੀਤੇ ਹਨ, ਜੋ ਸ਼੍ਰੀਲੰਕਾ ਵਿਚ ਤਸਕਰੀ ਲਈ ਭੇਜੇ ਜਾਣੇ...
ਕਰਨਾਟਕ ਹਾਈ ਕੋਰਟ ਵਲੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਅਯੋਗ ਕਰਾਰ
. . .  25 minutes ago
ਬੈਂਗਲੁਰੂ, 31 ਮਾਰਚ-ਕਰਨਾਟਕ ਹਾਈ ਕੋਰਟ ਨੇ 2018 ਵਿਚ ਜਾਅਲੀ ਬੀਮਾ ਬਾਂਡਾਂ ਨਾਲ ਵੋਟਰਾਂ ਨੂੰ ਲੁਭਾਉਣ ਦੇ ਮਾਮਲੇ ਵਿਚ ਤੁਮਕੁਰ ਗ੍ਰਾਮੀਣ ਹਲਕੇ ਤੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਨੂੰ ਅਯੋਗ...
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ
. . .  1 day ago
ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਆਪਸ ਵਿਚ ਟਕਰਾਏ, 9 ਸੈਨਿਕਾਂ ਦੀ ਮੌਤ
. . .  1 day ago
ਸੈਕਰਾਮੈਂਟੋ, ਕੈਲੀਫੋਰਨੀਆ 30 ਮਾਰਚ (ਹੁਸਨ ਲੜੋਆ ਬੰਗਾ)- ਇਕ ਸਿਖਲਾਈ ਅਭਿਆਸ ਦੌਰਾਨ ਯੂ.ਐਸ. ਆਰਮੀ ਦੇ ਦੋ ਬਲੈਕ ਹਾਕ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਨੌਂ ਸੈਨਿਕਾਂ ਦੀ ਮੌਤ ਹੋ ...
ਦਿੱਲੀ ਵਿਚ ਖਰਾਬ ਮੌਸਮ ਕਾਰਨ 17 ਉਡਾਣਾਂ ਦੇ ਰੂਟ 'ਚ ਬਦਲਾਅ
. . .  1 day ago
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਗਾ ਨਦੀ ’ਚ ਡੁੱਬਣ ਨਾਲ ਮਰਨ ਵਾਲੇ ਤਿੰਨ ਲੋਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਕੀਤਾ ਐਲਾਨ
. . .  1 day ago
ਸਵਿਟਜ਼ਰਲੈਂਡ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਦੋਸਤ ਦੀ ਮਦਦ ਕਰਨ ਦੇ ਦੋਸ਼ ਵਿਚ 4 ਬੈਂਕਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ
. . .  1 day ago
ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ‘ਦ ਐਲੀਫੈਂਟ ਵਿਸਪਰਰਜ਼ ’ ਆਸਕਰ ਜੇਤੂ ਟੀਮ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤੀ ਫੌਜ ਨੇ ਬੀ.ਡੀ.ਐਲ.ਨਾਲ ਆਕਾਸ਼ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ 6000 ਕਰੋੜ ਰੁਪਏ ਦੇ ਸੌਦੇ 'ਤੇ ਕੀਤੇ ਦਸਤਖ਼ਤ
. . .  1 day ago
ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਲਈ ਰਾਡਾਰ ਸਵਾਤੀ (ਪਲੇਨ) ਲਈ 9,100 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਕੀਤੇ ਦਸਤਖ਼ਤ
. . .  1 day ago
ਰੱਖਿਆ ਮੰਤਰਾਲੇ ਨੇ 19,600 ਕਰੋੜ ਰੁਪਏ ਦੇ ਸਮਝੌਤਿਆਂ ’ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 30 ਮਾਰਚ- ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 11 ਨੇਕਸਟ ਜਨਰੇਸ਼ਨ ਆਫਸ਼ੋਰ ਪੈਟਰੋਲ ਵੈਸਲਜ਼ ਅਤੇ ਛੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲਜ਼ ਦੀ ਪ੍ਰਾਪਤੀ ਲਈ ਭਾਰਤੀ ਸਮੁੰਦਰੀ ਜਹਾਜ਼ਾਂ....
ਪੰਜਾਬ ’ਚ ਮੌਜੂਦਾ ਹਾਲਾਤ ਸਰਕਾਰ ਨੇ ਖ਼ੁਦ ਬਣਾਏ- ਜੀ. ਕੇ.
. . .  1 day ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਬਣੇ ਮਾਹੌਲ ਤੋਂ ਬਾਅਦ ਹੁਣ ਦੂਜੇ ਰਾਜਾਂ ’ਚ ਰਹਿ ਰਹੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ’ਚ ਸਿੱਖਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਉਨ੍ਹਾਂ ਤੋਂ ਕਿਰਪਾਨਾਂ ਦੀ ਬਰਾਮਦਗੀ ਦਿਖਾ ਪਰਚੇ ਕਰ ਦਿੱਤੇ ਗਏ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ....
ਹੁਸ਼ਿਆਰਪੁਰ: ਅੰਮ੍ਰਿਤਪਾਲ ਨੂੰ ਫ਼ੜ੍ਹਨ ਲਈ ਛਾਪੇਮਾਰੀ ਜਾਰੀ
. . .  1 day ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਪਿੰਡ ਮਰਨੀਆਂ ਖ਼ੁਰਦ ਵਿਚ ਤਾਇਨਾਤ ਨੀਮ ਫ਼ੌਜੀ ਬਲਾਂ ਵਲੋਂ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਲਾਕੇ ਵਿਚ ਨਿਗਰਾਨੀ ਲਈ....
ਮੱਧ ਪ੍ਰਦੇਸ: ਮੰਦਿਰ ’ਚ ਹਾਦਸੇ ਦੌਰਾਨ ਹੋਈਆਂ ਮੌਤਾਂ ’ਤੇ ਰਾਸ਼ਟਰਪਤੀ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 30 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਮੰਦਿਰ ਵਿਚ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ’ਤੇ ਸੋਗ ਦਾ ਪ੍ਰਗਟਾਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਜ਼ਖ਼ਮੀਆਂ ਦੇ.....
ਭਾਰਤ ਵਿਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਹੋਇਆ ਬੰਦ
. . .  1 day ago
ਨਵੀਂ ਦਿੱਲੀ, 30 ਮਾਰਚ- ਭਾਰਤ ਸਰਕਾਰ ਦੀ ਕਾਨੂੰਨੀ ਮੰਗ ’ਤੇ ਕਾਰਵਾਈ ਕਰਦਿਆਂ ਟਵਿਟਰ ਵਲੋਂ ਭਾਰਤ ਵਿਚ ਪਾਕਿਸਤਾਨੀ ਸਰਕਾਰ ਦਾ...
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ. ਕੇ. ਪੁੱਜੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ
. . .  1 day ago
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਆਪ੍ਰੇਸ਼ਨ ਅੰਮ੍ਰਿਤਪਾਲ ਦੌਰਾਨ ਬੀਤੇ ਕੱਲ ਅੰਮ੍ਰਿਤਪਾਲ ਸਿੰਘ ਵਲੋਂ ਵੀਡਿਓ ਜਾਰੀ ਕਰਨ ਤੋਂ ਬਾਅਦ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ....
ਅਮਿਤ ਸ਼ਾਹ ਹਮੇਸ਼ਾ ਝੂਠ ਬੋਲਦੇ ਹਨ- ਮਲਿਕਾਅਰਜੁਨ ਖੜਗੇ
. . .  1 day ago
ਨਵੀਂ ਦਿੱਲੀ, 30 ਮਾਰਚ- ਅਮਿਤ ਸ਼ਾਹ ਦੇ ਇਸ ਬਿਆਨ ’ਤੇ ਕਿ ਕਾਂਗਰਸ ਰਾਹੁਲ ਗਾਂਧੀ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਗ੍ਰਹਿ ਮੰਤਰੀ ਹਮੇਸ਼ਾ ਗੁੰਮਰਾਹ ਕਰਦੇ ਹਨ, ਉਹ ਹਮੇਸ਼ਾ ਝੂਠ ਬੋਲਦੇ....
ਆਪਣੀਆਂ ਦੋ ਧੀਆਂ ਨੂੰ ਅੱਗ ਲਾਉਣ ਵਾਲਾ ਵਿਅਕਤੀ ਗਿ੍ਫ਼ਤਾਰ
. . .  1 day ago
ਹੁਸ਼ਿਆਰਪੁਰ, 30 ਮਾਰਚ- ਜ਼ਿਲ੍ਹੇ ਦੇ ਤਲਵਾੜਾ ਪੁਲਿਸ ਥਾਣੇ ਤਹਿਤ ਪੈਂਦੇ ਇਕ ਪਿੰਡ ’ਚ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨੇ ਪਿਛਲੇ ਦਿਨੀਂ ਕਥਿਤ ਤੌਰ ’ਤੇ ਆਪਣੀਆਂ....
ਪ੍ਰਧਾਨ ਮੰਤਰੀ ਨੇ ਕੀਤੀ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾ ਤੇ ਨਿਰਦੇਸ਼ਕ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 30 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦਿ ਐਲੀਫ਼ੈਂਟ ਵਿਸਪਰਜ਼’ ਦੇ ਆਸਕਰ ਜਿੱਤਣ ਵਾਲੇ ਨਿਰਮਾਤਾ ਗੁਨੀਤ ਮੋਂਗਾ ਅਤੇ ਨਿਰਦੇਸ਼ਕ ਕਾਰਤੀਕੀ ਗੋਂਸਾਲਵੇਸ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਰਦਿਆਂ ਕਿਹਾ ਕਿ ‘ਦਿ ਐਲੀਫ਼ੈਂਟ ਵਿਸਪਰਜ਼’ ਦੀ ਸਿਨੇਮਿਕ ਚਮਕ ਅਤੇ.....
ਸ਼੍ਰੋਮਣੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  1 day ago
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ 2023 ਵਿਚ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਹੈ। ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 13 ਅਪ੍ਰੈਲ....
ਦੁਰਲੱਭ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹੋਈਆਂ ਕਸਟਮ ਮੁਕਤ
. . .  1 day ago
ਨਵੀਂ ਦਿੱਲੀ, 30 ਮਾਰਚ- ਦੁਰਲੱਭ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ। ਇਸ ਸੰਬੰਧ ਵਿਚ ਇਕ ਵੱਡਾ ਫ਼ੈਸਲਾ ਲੈਂਦੇ ਹੋਏ, ਸਰਕਾਰ ਨੇ ਦੁਰਲੱਭ ਬਿਮਾਰੀਆਂ ਲਈ.....
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰੇ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੈਵੀ-ਪ੍ਰਭੂਸੱਤਾ ਨਾਲ ਟੱਕਰ ਲੈਣ ਤੋਂ ਗੁਰੇਜ਼ ਕਰਨ। ਭਾਈ ਲੌਂਗੋਵਾਲ ਨੇ ਕਿਹਾ ਕਿ ਨਜਾਇਜ਼ ਪੁਲਿਸ.....
ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਲੋਕਤੰਤਰ ਦੀ ਹੱਤਿਆ- ਰਾਜਾ ਵੜਿੰਗ
. . .  1 day ago
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਾਂਸਦ ਵਜੋਂ ਰੱਦ ਕੀਤੀ ਗਈ ਮੈਂਬਰਸ਼ਿਪ ਲੋਕਤੰਤਰ ਦੀ ਹੱਤਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਇਸ.....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਮੱਘਰ ਸੰਮਤ 553

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਵਿਧਾਇਕ ਢਿੱਲੋਂ ਵਲੋਂ ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ 'ਤੇ ਬਣੇ ਪੁਲਾਂ ਦਾ ਉਦਘਾਟਨ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਅੱਜ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਅਤੇ ਫ਼ਰੀਦਕੋਟ ਤੋਂ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਇੱਥੋਂ ਦੇ ਚਹਿਲ ਰੋਡ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ 'ਤੇ 14 ਕਰੋੜ ਦੀ ਲਾਗਤ ਨਾਲ ਬਣੇ 2 ਪੁਲਾਂ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਿਆ-ਆਗੂ

ਜੈਤੋ, 23 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲੈਣ ਕਿਸਾਨੀ ਅੰਦੋਲਨ, ਸੰਯੁੁਕਤ ਕਿਸਾਨ ਮੋਰਚੇ, ਕਿਸਾਨ, ਮਜ਼ਦੂਰ ਅਤੇ ...

ਪੂਰੀ ਖ਼ਬਰ »

ਭਾਈ ਰਾਹੁਲ ਸਿੰਘ ਸਿੱਧੂ ਵਲੋਂ ਨਗਰ ਕੌਂਸਲ ਦਫ਼ਤਰ 'ਚ ਮੀਟਿੰਗ

ਕੋਟਕਪੂਰਾ, 23 ਨਵੰਬਰ (ਮੋਹਰ ਸਿੰਘ ਗਿੱਲ)-ਕਾਂਗਰਸ ਪਾਰਟੀ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵਲੋਂ ਜਨਤਕ ਸਮੱਸਿਆਵਾਂ ਦੇ ਹੱਲ ਲਈ ਨਗਰ ਕੌਂਸਲ ਦੇ ਦਫ਼ਤਰ ਕੋਟਕਪੂਰਾ ਵਿਖੇ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਨਗਰ ਕੌਂਸਲ ਦੇ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ

ਫ਼ਰੀਦਕੋਟ, 23 ਨਵੰਬਰ (ਸਤੀਸ਼ ਬਾਗ਼ੀ)-ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਸਭਾ ਦੇ ਸਰਪ੍ਰਸਤ ਪਿ੍ੰ: ਨਵਰਾਹੀ ਘੁਗਿਆਣਵੀ ਦੀ ਪ੍ਰਧਾਨਗੀ ਹੇਠ ਸਥਾਨਕ ਨਹਿਰ ਨਜ਼ਾਰਾ ਵਿਖੇ ਹੋਈ | ਪ੍ਰਗਟ ਸਿੰਘ ਉਚੇਰੀ ਸਿੱਖਿਆ ਮੰਤਰੀ ਵਲੋਂ ਸੂਬੇ ਵਿਚ 15 ਜ਼ਿਲ੍ਹਾ ਭਾਸ਼ਾ ਅਫ਼ਸਰਾਂ ...

ਪੂਰੀ ਖ਼ਬਰ »

ਸਰਕਾਰੀ ਬਿ੍ਜਿੰਦਰਾ ਕਾਲਜ ਦੇ ਗੇਟ ਬਾਹਰ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਧਰਨਾ ਜਾਰੀ

ਫ਼ਰੀਦੋਕਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ਪਾਰਟ ਟਾਇਮ/ਕੰਟਰੈਕਟ 'ਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਆਪਣੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ...

ਪੂਰੀ ਖ਼ਬਰ »

ਵਿਧਾਇਕ ਢਿੱਲੋਂ ਨੇ ਮਿ੍ਤਕ ਦੇਹ ਸੰਭਾਲ ਕੇਂਦਰ ਲਈ 5 ਲੱਖ ਰੁਪਏ ਦਿੱਤੇ

ਫ਼ਰੀਦਕੋਟ, 23 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਦੇ ਪ੍ਰਧਾਨ ਡਾ. ਬਲਜੀਤ ਸ਼ਰਮਾ ਤੇ ਮੈਂਬਰਾਂ ਨੂੰ ਅੱਜ ਫ਼ਰੀਦਕੋਟ ਤੋਂ ਚਹਿਲ ਰੋਡ 'ਤੇ ਨਵੇਂ ਤਿਆਰ ਕੀਤੇ ਪੁਲ ਦੇ ਉਦਘਾਟਨ ਮੌਕੇ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਬਾਲ ਭਲਾਈ ਕੌਂਸਲ ਫ਼ਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਰੈੱਡ ਕਰਾਸ ਸਪੈਸ਼ਲ ਸਕੂਲਜ਼, ਨੇੜੇ ਸੰਧੂ ਮੈਰਿਜ ਪੈਲੇਸ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਕੀਮ ਤਹਿਤ ਲਗਾਇਆ ਕੈਂਪ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਸਕੀਮਾਂ ਦਾ ਲੋੜਵੰਦ ਲਾਭਪਾਤਰੀਆਂ ਤੱੱਕ ਲਾਭ ਪੁੱਜਦਾ ਕਰਨ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰਾਮ ਪੰਚਾਇਤ ਪਿੰਡ ...

ਪੂਰੀ ਖ਼ਬਰ »

26 ਨੂੰ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਪੁੱਜਣ ਦਾ ਦਿੱਤਾ ਹੋਕਾ

ਸਾਦਿਕ, 23 ਨਵੰਬਰ (ਗੁਰਭੇਜ ਸਿੰਘ ਚੌਹਾਨ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ ਸਰਕਲ ਪ੍ਰਧਾਨ ਲਖਵੀਰ ਸਿੰਘ ਬੀਹਲੇਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ, ਗਮਦੂਰ ਸਿੰਘ ...

ਪੂਰੀ ਖ਼ਬਰ »

ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਮਨਜਿੰਦਰ ਸਿੰਘ 'ਹੈਪੀ ਵਲੋਂ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜੈਤੋ ਦੇ ਪ੍ਰਧਾਨ ਮਨਜਿੰਦਰ ਸਿੰਘ ...

ਪੂਰੀ ਖ਼ਬਰ »

ਮੇਧਾ ਪਾਟੇਕਰ ਵਲੋਂ ਪੰਜਾਬ 'ਚ 'ਸਤਲੁਜ ਬਚਾਓ-ਪੰਜਾਬ ਬਚਾਓ' ਮੁਹਿੰਮ ਦੀ ਸ਼ੁਰੂਆਤ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ 'ਸਤਲੁਜ ਬਚਾਓ-ਪੰਜਾਬ ਬਚਾਓ' ਮੁਹਿੰਮ ਦੀ ਸ਼ੁਰੂਆਤ ਪ੍ਰਸਿੱਧ ਵਾਤਾਵਰਨ ਕਾਰਕੁਨ ਮੇਧਾ ਪਾਟੇਕਰ ਵਲੋਂ ਕੀਤੀ ਗਈ | ਉਨ੍ਹਾਂ 32 ਸਾਲਾਂ ਤੋਂ ਤਿੰਨ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਮਹਾਂਰਾਸ਼ਟਰ ਸਮੇਤ ...

ਪੂਰੀ ਖ਼ਬਰ »

ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਭਰਵਾਂ ਸਵਾਗਤ

ਜੈਤੋ, 23 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਸੀਨੀਅਰ ਕਾਂਗਰਸ ਦੇ ਆਗੂ ਦਵਿੰਦਰਬੀਰ ਸਿੰਘ ਬਰਾੜ ਮੱਤਾ, ਨੌਜਵਾਨ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ, ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਲਖਵਿੰਦਰ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ ਦਾ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵਿਧਾਨ ਸਭਾ ਹਲਕਾ ਜੈਤੋ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਜੈਤੋ ਦੇ ਨੌਜਵਾਨ ਅਕਾਲੀ ਆਗੂਆਂ ਵਲੋਂ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ

ਜੈਤੋ, 23 ਨਵੰਬਰ (ਭੋਲਾ ਸ਼ਰਮਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਵਿਧਾਨ ਸਭਾ ਹਲਕਾ ਜੈਤੋ ਦੇ ਨੌਜਵਾਨ ਅਕਾਲੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਸਵਾਲ-ਜਵਾਬ ਮੁਕਾਬਿਲਆਂ 'ਚ ਜੇਤੂ ਸਨਮਾਨਿਤ

ਕੋਟਕਪੂਰਾ, 23 ਨਵੰਬਰ (ਮੇਘਰਾਜ)-ਵਾਹਿਗੁਰੂ ਸਿਮਰਨ ਕੇਂਦਰ ਕੋਟਕਪੂਰਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ 'ਚ ਜੇਤੂਆਂ ਨੂੰ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਨੇ ਮੰਗਾਂ ਦੇ ਹੱਕ 'ਚ ਦਿੱਤਾ ਧਰਨਾ

ਬਾਜਾਖਾਨਾ, 23 ਨਵੰਬਰ (ਜਗਦੀਪ ਸਿੰਘ ਗਿੱਲ)-ਸਾਂਝਾਂ ਫ਼ੋਰਮ ਪੰਜਾਬ ਵਲੋਂ ਬਿਜਲੀ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੇ ਸਬੰਧ ਵਿਚ ਉੱਪ ਮੰਡਲ ਦਫ਼ਤਰ ਬਾਜਾਖਾਨਾ ਵਿਖੇ ਸਾਂਝਾ ਫ਼ੋਰਮ ਦੇ ਸਾਥੀਆਂ ਵਲੋ ਰੋਸ ਰੈਲੀ ਕੀਤੀ ਗਈ | ਇਸ ਰੈਲੀ ਨੂੰ ਦਰਸ਼ਨ ਸਿੰਘ ਪ੍ਰਧਾਨ ...

ਪੂਰੀ ਖ਼ਬਰ »

ਫਲਾਈਓਵਰ ਉਸਾਰੀ ਦੀ ਸੁਸਤ ਰਫ਼ਤਾਰ ਨੇ ਖੋਹੀ ਬਾਜ਼ਾਰਾਂ ਦੀ ਰੌਣਕ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਹਰਮਹਿੰਦਰ ਪਾਲ)-ਸਥਾਨਕ ਜਲਾਲਾਬਾਦ ਰੋਡ ਦੇ ਫਾਟਕ ਨੰਬਰ ਬੀ-30 'ਤੇ ਬਣ ਰਹੇ ਰੇਲਵੇ ਓਵਰਬਿ੍ਜ ਦੀ ਉਸਾਰੀ ਵਿਚ ਲਗਾਤਾਰ ਹੋ ਰਹੀ ਦੇਰੀ ਦੇ ਕਾਰਨ ਸ਼ਹਿਰ ਦੇ ਵਪਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ | 20 ਜਨਵਰੀ 2019 ਨੂੰ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਨੇ ਭੂਮੀ ਪੂਜਣ ਕਰ ਕੇ ਪੁਲ ਦੇ ਕੰਮ ਦਾ ਉਦਘਾਟਨ ਕਰਨ ਸਮੇਂ 15 ਮਹੀਨੇ ਵਿਚ ਪੁਲ ਦਾ ਨਿਰਮਾਣ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ 13 ਫਰਵਰੀ 2019 ਨੂੰ ਜਲਾਲਾਬਾਦ ਰੋਡ ਵਾਲਾ ਫਾਟਕ ਬੰਦ ਕਰ ਦਿੱਤਾ ਗਿਆ ਸੀ | ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਅਧਿਕਾਰੀਆਂ ਨੇ ਮਈ 2020 ਤੱਕ ਪੁਲ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ, ਪਰ 34 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲ ਦੀ ਉਸਾਰੀ ਸੁਸਤ ਰਫ਼ਤਾਰ ਨਾਲ ਚੱਲ ਰਹੀ ਹੈ | ਰੇਲਵੇ ਵਿਭਾਗ ਵਲੋਂ ਫਾਟਕ ਦੇ ਦੋਵੇਂ ਪਾਸੇ ਦੀਵਾਰ ਕੱਢੀ ਜਾ ਰਹੀ ਹੈ, ਜਿਸ ਨਾਲ ਬਿਲਕੁਲ ਰਸਤਾ ਬੰਦ ਹੋ ਜਾਵੇਗਾ | ਜਲਾਲਾਬਾਦ ਰੋਡ ਤੋਂ ਘਾਹ ਮੰਡੀ ਨੂੰ ਆਉਣ-ਜਾਣ ਦਾ ਰਸਤਾ ਨਾ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਹੋ ਜਾਵੇਗਾ | ਦੁਕਾਨਦਾਰਾਂ ਦਾ ਇਕ ਵਫ਼ਦ ਭੁਪਿੰਦਰ ਸਿੰਘ ਮਿੰਨੀ, ਸੁਰਿੰਦਰ ਮੋਹਨ ਦਾਬੜਾ, ਮੋਟੂ ਤੇਰ੍ਹੀਆ, ਰਾਜੂ ਜੂਸ ਵਾਲਾ, ਪ੍ਰਦੀਪ ਅਤੇ ਹੋਰ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਫਾਟਕ ਦੇ ਦੋਵੇਂ ਪਾਸੇ ਦੀਵਾਰਾਂ ਵਿਚ ਲੋਕਾਂ ਨੂੰ ਆਉਣ-ਜਾਣ ਲਈ ਲਾਂਘਾ ਛੱਡਿਆ ਜਾਵੇ | ਜਲਾਲਾਬਾਦ ਰੋਡ ਤੋਂ ਬੂੜਾ ਗੁੱਜਰ ਰੋਡ ਜਾਣ ਲਈ ਜੋ ਰੇਲਵੇ ਦੀ ਸੜਕ ਹੈ, ਰੇਲਵੇ ਪੁਲਿਸ ਵਲੋਂ ਦੋਵੇਂ ਗੇਟ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਰਾਹਗੀਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਮੰਗ ਹੈ ਕਿ ਪੁਲ ਮੁਕੰਮਲ ਹੋਣ ਤੱਕ ਇਹ ਗੇਟ ਖੁੱਲੇ੍ਹ ਰੱਖੇ ਜਾਣ | ਮਾਲ ਗੋਦਾਮ ਰੋਡ ਦੀ ਤਿਕੋਣੀ ਤੋਂ ਫਾਟਕ ਤੱਕ ਜੋ 27 ਦੁਕਾਨਦਾਰ ਪੁਲ ਤੋਂ ਪ੍ਰਭਾਵਿਤ ਸਨ, ਨੂੰ 9 ਸਾਲ ਪਹਿਲਾਂ ਪੁਰਾਣੀ ਅਨਾਜ ਮੰਡੀ ਵਿਚ ਦੁਕਾਨਾਂ ਅਲਾਟ ਕੀਤੀਆਂ ਗਈਆਂ ਸਨ | ਪਰ ਦੁਕਾਨਦਾਰਾਂ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉੱਥੇ ਗੰਦਗੀ ਦੇ ਢੇਰ ਅਤੇ ਵਾਹਨਾਂ ਦਾ ਜਮਾਵੜਾ ਰਹਿਣ ਕਰ ਕੇ ਗਾਹਕ ਜਾਂਦੇ ਹੀ ਨਹੀਂ ਹਨ | ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਪੁਲ ਦੇ ਹੇਠਾਂ ਦੁਕਾਨਾਂ ਬਣਾਉਣ ਦਾ ਵੀ ਵਾਅਦਾ ਕੀਤਾ ਸੀ | ਦੁਕਾਨਦਾਰਾਂ ਜੁਗਲ ਕਿਸ਼ੋਰ, ਲਛਮਣ ਦਾਸ, ਅਸ਼ੋਕ ਕੁਮਾਰ ਤੇ ਬਿਪਨ ਕੁਮਾਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੁਲ ਦੇ ਹੇਠਾਂ ਦੁਕਾਨਾਂ ਬਣਾ ਕੇ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ, ਤਾਂ ਜੋ ਉਹ ਆਪਣਾ ਕਾਰੋਬਾਰ ਕਰ ਸਕਣ | ਦੁਕਾਨਦਾਰਾਂ ਦੀ ਮੰਗ ਹੈ ਕਿ ਖੁੱਲੇ੍ਹ ਬਰਸਾਤੀ ਨਾਲੇ ਦੀ ਬਜਾਏ ਅੰਡਰ ਗਰਾਊਾਡ ਪਾਈਪ ਪਾਈ ਜਾਵੇ | ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਹਿਲਾਂ ਤੋਂ ਫਿਕਸ ਕੀਤੀ ਹੋਈ ਡੈਡਲਾਈਨ 31 ਦਸੰਬਰ 2021 ਤੱਕ ਪੁਲ ਦਾ ਕੰਮ ਹਰ ਹਾਲਤ ਵਿਚ ਮੁਕੰਮਲ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ | ਇਸ ਮੌਕੇ ਗਰੁੱਪ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਭੰਵਰ ਲਾਲ ਸ਼ਰਮਾ, ਗੋਬਿੰਦ ਸਿੰਘ ਦਾਬੜਾ, ਸੁਦਰਸ਼ਨ ਸਿਡਾਨਾ, ਦਰਸ਼ਨ ਸਿੰਘ ਬਰਾੜ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਵਿਚ ਤੇਜ਼ੀ ਲਿਆਂਦੀ ਜਾਵੇ, ਫਾਟਕ ਦੇ ਦੋਵੇਂ ਪਾਸੇ ਬਣ ਰਹੀ ਦੀਵਾਰ ਵਿਚ ਲਾਂਘੇ ਦਾ ਪ੍ਰਬੰਧ ਕੀਤਾ ਜਾਵੇ, ਰੇਲਵੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜਲਾਲਾਬਾਦ ਰੋਡ ਤੋਂ ਬੂੜਾ ਗੁੱਜਰ ਰੋਡ ਨੂੰ ਮਿਲਣ ਵਾਲੀ ਸੜਕ ਦੇ ਗੇਟ ਬੰਦ ਨਾ ਕੀਤੇ ਜਾਣ, ਪੁਲ ਤੋਂ ਪ੍ਰਭਾਵਿਤ 27 ਦੁਕਾਨਦਾਰਾਂ ਨੂੰ ਪੁਲ ਦੇ ਹੇਠਾਂ ਦੁਕਾਨਾਂ ਬਣਾ ਕੇ ਦਿੱਤੀਆਂ ਜਾਣ, ਸਰਵਿਸ ਰੋਡ ਦੇ ਨਾਲ ਬਣਾਏ ਜਾਣ ਵਾਲੇ ਬਰਸਾਤੀ ਨਾਲੇ ਦੀ ਜਗ੍ਹਾ ਅੰਡਰ ਗਰਾਊਾਡ ਪਾਈਪ ਪਾਈ ਜਾਵੇ |

ਖ਼ਬਰ ਸ਼ੇਅਰ ਕਰੋ

 

52 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਹੈਰੀਟੇਜ਼ ਸਟਰੀਟ-ਕਿੱਕੀ ਢਿੱਲੋਂ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਇਤਿਹਾਸਕ ਸ਼ਹਿਰ ਅਤੇ ਬਾਬਾ ਫ਼ਰੀਦ ਦੀ ਵਰਸੋਈ ਨਗਰੀ ਫ਼ਰੀਦਕੋਟ ਦੇ ਟਿੱਲਾ ਬਾਬਾ ਫ਼ਰੀਦ ਨਾਲ ਲੱਗਦੀ ਗਲੀ ਨੂੰ ਹੈਰੀਟੇਜ਼ ਸਟਰੀਟ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਸ 'ਤੇ 2 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ...

ਪੂਰੀ ਖ਼ਬਰ »

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸੀਨੀਅਰ ਵਕੀਲ ਸਨਮਾਨਿਤ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜਿਲ੍ਹਾ ਬਣਨ ਤੋਂ ਪਹਿਲਾਂ ਦੇ ਵਕਾਲਤ ਵਿਚ ਆਪਣੀ ਜ਼ਿੰਦਗੀ ਦੇ ਬਹਮੁੱਲੇ 50 ਸਾਲ ਤੋਂ ਉੱਪਰ ਜ਼ਿਲ੍ਹਾ ਕਚਿਹਰੀ ਵਿਚ ਵਕਾਲਤ ਕਰਨ ਵਾਲੇ ਫ਼ਰੀਦਕੋਟ ਦੇ ਸੱਤ ਵਕੀਲਾਂ ਦਾ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਦਸਤਾਰ ਸਜਾਉਣ ਦੇ ਮੁਕਾਬਲਿਆਂ 'ਚ ਛਾਏ

ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿੱਖਿਆ ਸੰਸਥਾ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਮਰਾੜ੍ਹ ਪਰਿਵਾਰ ਵਲੋਂ ਸਿਆਸਤ 'ਚ ਵਾਪਸੀ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਹਰਮਹਿੰਦਰ ਪਾਲ)-ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ੍ਹ ਦੀ ਮੌਤ ਪਿੱਛੋਂ ਉਨ੍ਹਾਂ ਦੇ ਪੋਤਰੇ ਬਲਾਕ ਸੰਮਤੀ ਮੈਂਬਰ ਸੁਖਪ੍ਰੀਤ ਸਿੰਘ ਮਰਾੜ੍ਹ ਆਪਣੇ ਪਿਤਾ ਰਾਜ ਬਲਵਿੰਦਰ ਸਿੰਘ ਮਰਾੜ੍ਹ (ਪੁਲਿਸ ਕਪਤਾਨ) ਦੇ ਨਾਲ ਮਿਲ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX