ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਮੱਘਰ ਸੰਮਤ 553

ਸੰਪਾਦਕੀ

ਅਦਾਲਤੀ ਪ੍ਰਬੰਧ ਦੀ ਵਿਸ਼ਵਾਸਯੋਗਤਾ

ਅੱਜ ਸਮਾਜ, ਸਿਆਸਤ ਅਤੇ ਹੋਰ ਅਨੇਕਾਂ ਖੇਤਰਾਂ ਵਿਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ, ਉਸ ਨੂੰ ਵੇਖਦਿਆਂ ਬਹੁਤੀ ਵਾਰ ਨਿਰਾਸ਼ਾ ਹੁੰਦੀ ਹੈ। ਵੱਡੀ ਹੱਦ ਤੱਕ ਸਮਾਜਿਕ ਰਿਸ਼ਤੇ ਤਿੜਕਦੇ ਜਾ ਰਹੇ ਹਨ ਅਤੇ ਸਿਆਸਤ ਵਿਚ ਗੰਧਲਾਪਨ ਆਇਆ ਦਿਖਾਈ ਦਿੰਦਾ ਹੈ। ...

ਪੂਰੀ ਖ਼ਬਰ »

ਖੇਤੀ ਜਿਣਸਾਂ ਦੇ ਮੰਡੀਕਰਨ ਲਈ ਪੰਜਾਬ ਦੀ ਨੀਤੀ ਕੀ ਹੋਵੇ ?

ਅੱਜ ਹਰ ਪਾਸੇ ਖੇਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਥੋਂ ਤੱਕ ਕਿ 2008 ਵਿਚ ਵਿਸ਼ਵ ਬੈਂਕ ਨੇ ਇਕ ਚਿੱਠੀ ਵਿਚ ਕਿਹਾ ਕਿ ਜ਼ਮੀਨ ਇਕ ਪੈਦਾਵਾਰ ਦਾ ਸਰੋਤ ਹੈ, ਜਿਸ ਨੂੰ ਅਕੁਸ਼ਲ ਹੱਥਾਂ ਵਿਚ ਨਹੀਂ ਛੱਡਿਆ ਜਾ ਸਕਦਾ। ਇਹ ਗੱਲ ਨਹੀਂ ਸਮਝ ਆਉਂਦੀ ਕਿ ਕਿਸਾਨ ਜਿਨ੍ਹਾਂ ਨੇ ਪੈਦਾਵਾਰ ਵਿਚ ਰਿਕਾਰਡ ਤੋੜ ਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ, ਉਹ ਅੱਜ ਅਕੁਸ਼ਲ ਕਿਵੇਂ ਹੋ ਗਏ? ਦਰਅਸਲ ਇਸ ਸੰਦਰਭ ਵਿਚ ਜੇ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ ਵਿਚ ਸਮੱਸਿਆ ਪੈਦਾਵਾਰ ਦੀ ਨਹੀਂ ਬਲਕਿ ਮੰਡੀ ਦੀ ਹੈ। ਅੱਜ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨਾਂ ਨੂੰ ਪੈਦਾਵਾਰ ਵੇਚਣ ਲਈ ਉੱਚਿਤ ਮੰਡੀ ਨਹੀਂ ਮਿਲਦੀ ਅਤੇ ਜਿਸ ਕਰਕੇ ਉਸ ਨੂੰ ਬਹੁਤੀਆਂ ਫ਼ਸਲਾਂ 'ਤੇ ਤਾਂ ਲਾਗਤ ਮੁੱਲ ਵੀ ਨਹੀਂ ਮਿਲਦਾ। ਬਹੁਤੀ ਵਾਰੀ ਜਦੋਂ ਫ਼ਸਲ ਆਉਂਦੀ ਹੈ ਤਾਂ ਮੰਡੀ ਵਿਚ ਭਾਅ ਡਿਗ ਜਾਂਦਾ ਹੈ, ਪਰ ਜਦੋਂ ਜਿਣਸ ਕਿਸਾਨਾਂ ਤੋਂ ਨਿਕਲ ਕੇ ਵਪਾਰੀਆਂ ਦੇ ਹੱਥਾਂ ਵਿਚ ਪਹੁੰਚ ਜਾਂਦੀ ਹੈ ਉਸ ਵੇਲੇ ਭਾਅ ਵਧ ਜਾਂਦਾ ਹੈ। ਜਿਵੇਂ ਪਿੱਛੇ ਸਰ੍ਹੋਂ ਦੀ ਫ਼ਸਲ ਨਾਲ ਹੋਇਆ, ਜਦੋਂ ਕਿਸਾਨਾਂ ਕੋਲ ਸੀ ਤਾਂ 5000 ਰੁਪਏ ਤੋਂ 6000 ਰੁਪਏ ਕੁਇੰਟਲ ਭਾਅ ਸੀ, ਜਦੋਂ ਫ਼ਸਲ ਵਿਕ ਗਈ ਉਹੀ ਰੇਟ ਬਿਨਾਂ ਕਿਸੇ ਪ੍ਰੋਸੈਸਿੰਗ ਦੇ 7000 ਰੁਪਏ ਕੁਇੰਟਲ ਤੋਂ ਵੀ ਟੱਪ ਗਿਆ। ਉਸ ਵੇਲੇ ਨਾ ਤਾਂ ਕਿਸਾਨਾਂ ਕੋਲ ਫ਼ਸਲ ਸੀ ਤੇ ਨਾ ਹੀ ਛੋਟੇ ਵਪਾਰੀਆਂ ਕੋਲ।
ਨਰਮੇ (ਰੂੰ) ਦੇ ਭਾਅ ਵਿਚ ਵਾਧਾ ਇਸ ਨੂੰ ਕੀ ਕਹੋਗੇ ਅਣਗਹਿਲੀ ਜਾਂ ਲਾਪਰਵਾਹੀ, ਜਨਵਰੀ 2021 ਤੋਂ ਰੂੰ ਦੇ ਭਾਅ ਵਧਣ ਲੱਗ ਪਏ ਸਨ। ਤਕਰੀਬਨ ਹਰ ਮਹੀਨੇ 5 ਫ਼ੀਸਦੀ ਦਾ ਵਾਧਾ ਸੀ। ਇਸ ਨਾਲ ਧਾਗੇ (ਯਾਰਨ) ਦੇ ਭਾਅ ਵਿਚ ਵੀ ਲਾਗਤ ਵਾਧਾ ਹੋ ਰਿਹਾ ਸੀ। ਇਸ ਦਾ ਪ੍ਰਮੁੱਖ ਕਾਰਨ ਸੀ 2020-21 ਵਿਚ ਅਮਰੀਕਾ, ਬਰਾਜ਼ੀਲ ਅਤੇ ਸਾਡੇ ਮੁਲਕ ਵਿਚ ਬਿਜਾਈ ਘੱਟ ਹੋਣ ਕਾਰਨ ਪੈਦਾਵਾਰ ਵਿਚ ਕਮੀ। ਫਰਵਰੀ 2021 ਵਿਚ ਅਨੁਮਾਨ ਲਗਾ ਲਿਆ ਗਿਆ ਕਿ ਸਾਲ 2020-21 ਦੀ ਪੈਦਾਵਾਰ 40 ਮਿਲੀਅਨ ਗੰਢਾਂ ਦੇ ਮੁਕਾਬਲੇ ਸਿਰਫ 33 ਮਿਲੀਅਨ ਗੰਢਾਂ ਹੀ ਪੈਦਾ ਹੋਵੇਗੀ। ਉਸ ਵੇਲੇ ਭਾਅ 44000 ਰੁਪਏ ਪਰ ਕੈਂਡੀ (356 ਕਿਲੋ) ਤੋਂ ਵਧ ਕੇ 46000 ਰੁਪਏ ਪਰ ਕੈਂਡੀ ਹੋ ਗਿਆ ਸੀ। ਅੰਤਰਰਾਸ਼ਟਰੀ ਮੰਡੀ ਵਿਚ ਭਾਰਤ ਦੇ ਰੂੰ ਦੀ ਮੰਗ ਜ਼ਿਆਦਾ ਹੈ, ਕਿਉਂਕਿ ਘੱਟ ਭਾਅ ਤੇ ਵਿਕਦੀ ਹੈ। ਇਸ ਗੱਲ ਦਾ ਫਾਇਦਾ ਉਠਾ ਕੇ ਪੰਜਾਬ ਵਿਚ ਨਰਮੇ ਹੇਠ ਰਕਬਾ ਵਧਾ ਸਕਦੇ ਸੀ। ਜੇ ਖੇਤੀਬਾੜੀ ਮਹਿਕਮੇ ਨਾਲ ਸੰਬੰਧਿਤ ਅਫਸਰ ਸੁਚੇਤ ਹੁੰਦੇ ਤਾਂ ਜਦੋਂ ਮਾਰਚ 2021 ਤੱਕ ਇਹ ਪਤਾ ਚਲ ਗਿਆ ਸੀ ਕਿ ਆਉਂਦੇ ਸੀਜ਼ਨ ਵਿਚ ਰੂੰ ਦੀਆਂ ਕੀਮਤਾਂ ਘੱਟਣ ਦੀ ਕੋਈ ਸੰਭਾਵਨਾ ਨਹੀ ਤਾਂ ਪੰਜਾਬ ਵਿਚ ਸਹਿਜੇ ਹੀ 2 ਲੱਖ ਹੈਕਟੇਅਰ ਰਕਬਾ ਹੋਰ ਨਰਮੇ ਹੇਠ ਲਿਆਂਦਾ ਜਾ ਸਕਦਾ ਸੀ। ਜੇ ਕਿਸਾਨਾਂ ਨੂੰ ਵੇਲੇ ਸਿਰ ਜਾਣਕਾਰੀ ਦੇ ਕੇ, ਬੀਜ ਅਤੇ ਪਾਣੀ (ਨਹਿਰੀ ਅਤੇ ਕੁਝ ਦਿਨ ਟਿਊਬਵੈਲਾਂ ਨੂੰ ਨਰਮੇ ਵਾਲੇ ਏਰੀਏ ਵਿਚ ਰੋਜ਼ਾਨਾ ਬਿਜਲੀ ਦਿੱਤੀ ਜਾਂਦੀ) ਦਾ ਪ੍ਰਬੰਧ ਕਰ ਦਿਤਾ ਜਾਂਦਾ। ਅੱਜ ਨਰਮੇ ਦਾ ਭਾਅ 9000 ਦੇ ਆਸ ਪਾਸ ਹੈ।
ਵਿਭਿੰਨਤਾ ਜਦੋਂ ਝੋਨੇ ਦਾ ਸੀਜ਼ਨ ਆਉਂਦਾ, ਤਾਂ ਉਸ ਵੇਲੇ ਸਾਰਿਆਂ ਨੂੰ ਖੇਤੀ ਵਿਭਿੰਨਤਾ ਦੀ ਯਾਦ ਆ ਜਾਂਦੀ ਹੈ, ਚਾਹੇ ਉਹ ਸਰਕਾਰਾਂ ਹੋਣ ਜਾਂ ਫਿਰ ਮਾਹਰ ਪਰ ਹਰ ਬੰਦਾ ਇਹ ਕਹਿ ਕੇ ਪੱਲਾ ਛੁਡਾ ਲੈਂਦਾ ਹੈ ਕਿ ਕਿਸਾਨ ਕਿਸੇ ਦੀ ਸੁਣਦੇ ਨਹੀਂ। ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦਾ ਕਿਸਾਨ ਹਰ ਸਿਫ਼ਾਰਸ਼ ਅਪਣਾਉਂਦਾ ਹੈ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਦੀ ਹੋਵੇ ਜਾਂ ਫਿਰ ਪੰਜਾਬ ਖੇਤੀਬਾੜੀ ਮਹਿਕਮੇ ਦੀ, ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਫ਼ਸਲੀ ਵਿਭਿੰਨਤਾ 'ਤੇ ਇਨ੍ਹਾਂ ਦੀ ਗੱਲ ਨਹੀਂ ਸੁਣਦੇ। ਦਰਅਸਲ ਅਸੀਂ ਆਪਣੀਆਂ ਕਮੀਆਂ ਨੂੰ ਲੁਕੋਣ ਲਈ ਦੋਸ਼ ਉਸ ਵਰਗ ਦੇ ਗਲ਼ ਮੜ੍ਹ ਦਿੰਦੇ ਹਾਂ ਜੋ ਕਮਜ਼ੋਰ ਹੈ, ਕਿਉਂਕਿ ਸਾਡਾ ਸਮਾਜ ਹਮੇਸ਼ਾ ਤੋਂ ਹੀ ਤਕੜੇ ਦੀ ਗੱਲ ਸੁਣਦਾ ਆਇਆ ਹੈ ਅਤੇ ਕਹਾਵਤ ਵੀ ਬਣੀ ਹੈ ''ਤਕੜੇ ਦਾ ਸੱਤੀਂ ਵੀਹੀਂ ਸੌ'' ਖ਼ਾਸ ਕਰਕੇ ਜਿਹੜੇ ਵੱਡੇ ਅਹੁਦਿਆਂ 'ਤੇ ਬੈਠੇ ਹਨ। ਇਸ ਵੇਲੇ ਕਿਸਾਨਾਂ ਦੀ ਮੁੱਖ ਸਮੱਸਿਆ ਹੈ ਕਿ ਉਨ੍ਹਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਹਾਲਾਂਕਿ ਸਰਕਾਰ 23 ਫ਼ਸਲਾਂ ਦਾ ਸਮਰਥਨ ਮੁੱਲ ਨਿਰਧਾਰਿਤ ਕਰਦੀ ਹੈ। ਪਰ ਮਿਲਦਾ ਸਿਰਫ 2 'ਤੇ ਹੈ (ਕਣਕ, ਝੋਨੇ) 'ਤੇ ਜਿਸ ਦੀ ਸਰਕਾਰੀ ਖ਼ਰੀਦ ਹੈ। ਬਾਕੀ ਫ਼ਸਲਾਂ ਵੱਲ ਵੀ ਕਿਸਾਨ ਆਕਰਸ਼ਿਤ ਹੁੰਦੇ ਹਨ ਪਰ ਜਦੋਂ ਫ਼ਸਲ ਆਉਂਦੀ ਹੈ ਤਾਂ ਭਾਅ ਡਿਗ ਪੈਂਦਾ ਹੈ। ਜਿਸ ਨਾਲ ਕਿਸਾਨਾਂ ਦੀ ਬਹੁਤੀ ਵਾਰੀ ਲਾਗਤ ਵੀ ਪੂਰੀ ਨਹੀਂ ਹੁੰਦੀ।
ਅਸਲ ਵਿਚ ਸਾਨੂੰ ਲੋੜ ਹੈ ਕਿਸਾਨਾਂ ਦੀ ਬਾਂਹ ਫੜਨ ਦੀ ਅਤੇ ਉਨ੍ਹਾਂ ਨੂੰ ਦੱਸਣ ਦੀ ਕਿ ਉਹ ਆਪਣੀ ਫ਼ਸਲ ਕਿੱਥੇ ਤੇ ਕਦੋਂ ਵੇਚਣ? ਇਸ ਵੇਲੇ ਹੋ ਇਹ ਰਿਹਾ ਹੈ ਕਿ ਖੇਤੀਬਾੜੀ ਮਹਿਕਮਾ ਜਾਂ ਫਿਰ ਖੇਤੀਬਾੜੀ ਯੂਨੀਵਰਸਿਟੀ ਸਾਨੂੰ ਪੈਦਾਵਾਰ ਵਧਾਉਣ ਦੇ ਢੰਗ ਹੀ ਦੱਸ ਰਹੀ ਹੈ ਜਦਕਿ ਇਸ ਦੀ ਲੋੜ, ਪੰਜਾਬ ਵਿਚ ਸਿਰਫ 10 ਫ਼ੀਸਦੀ ਹੀ ਰਹਿ ਗਈ ਹੈ, ਕਿਉਂਕਿ ਪੁਰਾਣੀਆਂ ਫ਼ਸਲਾਂ ਵਿਚ ਕਿਸਾਨਾਂ ਨੇ ਮੁਹਾਰਤ ਹਾਸਲ ਕਰ ਲਈ ਹੈ। ਸਿਰਫ ਨਵੀਂ ਖੋਜ ਦੱਸਣ ਦੀ ਹੀ ਲੋੜ ਹੈ, 90 ਫ਼ੀਸਦੀ ਉਨ੍ਹਾਂ ਨੂੰ ਮਾਰਕੀਟਿੰਗ ਦੇ ਢੰਗ, ਤਰੀਕਿਆਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਲਈ ਮਾਰਕੀਟਿੰਗ ਸੈੱਲ ਵੀ ਖੋਲ੍ਹੇ ਗਏ ਹਨ, ਪਰ ਇਨ੍ਹਾਂ ਦਾ ਕੰੰਮ ਸਿਰਫ ਮੰਡੀ ਵਿਚ ਜਿਣਸਾਂ ਦੇ ਭਾਅ ਦੱਸਣ ਤੱਕ ਸੀਮਤ ਰਹਿ ਗਿਆ ਹੈ। ਜਦਕਿ ਮਾਰਕਿਟ ਸੰਬੰਧੀ ਜਾਣਕਾਰੀ ਦੇਣ ਦਾ ਮੁੱਖ ਕੰਮ, ਭਾਅ ਦੱਸਣਾ ਹੀ ਨਹੀਂ, ਸਗੋਂ ਕਿਹੜੀ ਜਿਣਸ ਦੀ ਕਿਥੇ ਅਤੇ ਕਿੰਨੀ ਜ਼ਰੂਰਤ ਹੋ ਸਕਦੀ ਹੈ, ਉਹ ਲੱਭ ਕੇ ਕਿਸਾਨਾਂ ਤੋਂ ਉਸ ਦੇ ਹਿਸਾਬ ਨਾਲ ਫ਼ਸਲ ਬਿਜਵਾਈ ਜਾਵੇ ਤਾਂ ਕਿ ਜਦੋਂ ਪੈਦਾਵਾਰ ਆਵੇ ਤਾਂ ਉਸ ਨੂੰ ਨਾ ਤਾਂ ਵੇਚਣ ਵਿਚ ਸੱਮਸਿਆ ਨਾ ਆਵੇ ਅਤੇ ਨਾਲ ਹੀ ਉਸ ਦਾ ਲਾਹੇਵੰਦ ਮੁੱਲ ਵੀ ਮਿਲੇ।
ਨਵੇਂ ਇੰਸਟੀਚਿਊਟ ਖੋਲ੍ਹਣੇ : ਅੱਜ ਵੀ ਪੂਰਾ ਜ਼ੋਰ ਲੱਗਿਆ ਹੈ ਨਵੇਂ ਇੰਸਟੀਚਿਊਟ ਖੋਲ੍ਹਣ 'ਤੇ। ਹੁਣ ਵੀ ਪੀ.ਏ.ਯੂ. ਵਿਚ 931R ਵਲੋਂ ਮੱਕੀ ਰਿਸਰਚ ਇੰਸਟੀਚਿਊਟ ਖੋਲ੍ਹਿਆ ਜਾ ਰਿਹਾ ਹੈ। ਬਹੁਤ ਵਧੀਆ ਗੱਲ ਹੈ ਕਿਉਂਕਿ ਮੱਕੀ ਵਿਭਿੰਨਤਾ ਵਿਚ ਵੱਡਾ ਰੋਲ ਅਦਾ ਕਰ ਸਕਦੀ ਹੈ ਪਰ ਨਾਲ ਹੀ ਇਸ ਦੀ ਮਾਰਕੀਟ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ ਵੀ ਮੱਕੀ ਦੇ ਫੇਲ੍ਹ ਹੋਣ ਦਾ ਕਾਰਨ ਉਚਿਤ ਮੁੱਲ ਨਾ ਮਿਲਣਾ ਹੀ ਹੈ। ਏਸੇ ਕਰਕੇ ਇਸ ਫ਼ਸਲ ਹੇਠ ਰਕਬਾ ਵਧ ਨਹੀਂ ਰਿਹਾ, ਚਾਹੀਦਾ ਇਹ ਹੈ ਕਿ ਸਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਅਰਥ ਸ਼ਾਸਤਰੀ ਇਕ ਨੀਤੀ ਬਣਾ ਕੇ ਗਾਈਡ ਕਰਨ।
ਇਸ ਵਿਚ ਖ਼ਾਸ ਕਰ ਕੇ ਖੇਤੀਬਾੜੀ ਯੂਨੀਵਰਸਿਟੀ ਦੇ ਬਿਜਨਸ ਮੈਨੇਂਜਮੈਂਟ ਮਹਿਕਮੇ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ, ਜਿਨ੍ਹਾਂ ਨਾਲ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਰਕੀਟਿੰਗ ਸੈੱਲ ਨੂੰ ਜੋੜਿਆ ਜਾਵੇ। ਇਹ ਸਭ ਤੋਂ ਪਹਿਲਾ ਇਹ ਦੇਖਣ ਕਿ ਸੂਬੇ ਦੀ 3 ਕਰੋੜ ਦੀ ਆਬਾਦੀ ਦੀ ਜ਼ਰੂਰਤ ਕੀ ਹੈ, ਜਿਸ ਨੂੰ ਪੂਰੀ ਕਰਨ ਲਈ ਅਸੀਂ ਕੀ ਕੁਝ ਮੌਸਮ ਦੇ ਹਿਸਾਬ ਨਾਲ ਉਗਾ ਸਕਦੇ ਹਾਂ। ਤਾਂ ਜੋ ਅਸੀਂ ਆਪਣੀ ਜ਼ਰੂਰਤ ਦੀਆਂ ਬਹੁਤੀਆਂ ਵਸਤੂਆਂ ਆਪ ਹੀ ਪੈਦਾ ਕਰੀਏ। ਇਸ ਦੇ ਨਾਲ ਇਹ ਵੀ ਦੇਖੀਏ ਕਿ ਬਾਕੀ ਰਕਬਾ ਕਿੰਨਾ ਬਚਦਾ ਹੈ। ਉਸ ਵਿਚ ਉਹ ਚੀਜ਼ਾਂ ਉਗਾਈਆਂ ਜਾਣ ਜਿਨ੍ਹਾਂ ਦੀ ਦੇਸ਼ ਅਤੇ ਵਿਦੇਸ਼ ਵਿਚ ਮੰਗ ਹੋਵੇ, ਜਦੋਂ ਉਪਰੋਕਤ ਏਜੰਸੀਆਂ ਨੇ ਆਪਣਾ ਕੰਮ ਕਰਕੇ ਦੇ ਦਿੱਤਾ ਤਾਂ ਫਿਰ ਸੂਬੇ ਦੀਆਂ 5 ਏਜੰਸੀਆਂ, ਮਾਰਕਫੈੱਡ, ਪਨਗਰੇਨ, ਪਨਸੀਡ, ਪਨਸਪ, ਪੰਜਾਬ ਐਗਰੋ ਨੂੰ ਕੰਮ ਦਿੱਤਾ ਜਾਵੇ। ਇਨ੍ਹਾਂ ਵਿਚੋਂ ਦੋ ਸੂਬੇ ਵਿਚ ਦੀ ਫੂਡ ਸਪਲਾਈ ਦੇਖਣ, ਜਦਕਿ ਬਾਕੀ ਸੂਬੇ ਅਤੇ ਵਿਦੇਸ਼ਾਂ ਨਾਲ ਤਾਲਮੇਲ ਕਰਕੇ ਬਾਹਰੋਂ ਆਰਡਰ ਲੈ ਕੇ ਆਉਣ, ਫਿਰ ਖੇਤੀਬਾੜੀ ਮਹਿਕਮੇ ਦਾ ਕੰਮ ਹੋਵੇਗਾ ਕਿ ਉਹ ਕਿਸਾਨਾਂ ਨੂੰ ਸਲਾਹ ਦੇ ਕੇ ਲੋੜ ਮੁਤਾਬਿਕ ਜਿਣਸਾਂ ਪੈਦਾ ਕਰਵਾਏ।
ਸਰਕਾਰ ਇਸ ਗੱਲ ਦਾ ਵੀ ਧਿਆਨ ਰੱਖੇ ਜੇ ਕਿਤੇ ਕਿਸੇ ਜਿਣਸ ਦਾ ਅੰਤਰਰਾਸ਼ਟਰੀ ਮੰਡੀ ਵਿਚ ਭਾਅ ਹੇਠਾਂ ਆਉਂਦਾ ਹੈ ਤਾਂ ਸਰਕਾਰ ਕਾਰਪਸ ਫੰਡ ਬਣਾ ਕੇ ਘਾਟਾ ਪੂਰਾ ਕਰੇ ਤਾਂ ਜੋ ਕਿਸਾਨ ਦੀ ਕੋਈ ਵੀ ਜਿਣਸ ਸਮਰਥਨ ਮੁੱਲ ਤੋਂ ਹੇਠਾਂ ਨਾ ਵਿਕੇ। ਕਾਰਪਸ ਫੰਡ ਬਣਾਉਣਾ ਕੋਈ ਔਖਾ ਨਹੀਂ। ਜਿਹੜਾ ਪੈਸਾ ਸਬਸਿਡੀਆਂ ਵਿਚ ਜਾਂਦਾ ਹੈ ਉਸ ਦਾ ਕੁਝ ਹਿੱਸਾ ਕਾਰਪਸ ਫੰਡ ਵਿਚ ਪਾ ਲਓ। ਦੂਜਾ ਅਸੀਂ ਇਕ ਜਿਣਸ ਨਹੀਂ ਬਲਕਿ ਕਈ ਜਿਣਸਾਂ ਪੈਦਾ ਕਰਨੀਆ ਹਨ। ਸੋ ਜੇ ਇਕ ਦਾ ਭਾਅ ਘਟਦਾ ਹੈ ਤਾਂ ਦੂਜੀ ਦਾ ਵਧ ਵੀ ਸਕਦਾ ਹੈ। ਜਿਸ ਜਿਣਸ ਦਾ ਭਾਅ ਸਮਰਥਨ ਮੁੱਲ ਤੋਂ ਵੱਧ ਆਇਆ ਉਸ ਨੂੰ ਕਾਰਪਸ ਫੰਡ ਵਿਚ ਪਾਇਆ ਜਾ ਸਕਦਾ ਹੈ।
ਨਿਚੋੜ: -ਇਸ ਵੇਲੇ ਜੋ ਹੋਇਆ ਉਸ ਤੋਂ ਸਬਕ ਲੈਂਦੇ ਹੋਏ ਸਾਡੀ ਸਰਕਾਰ ਨੂੰ ਇਕ ਨੀਤੀ ਬਣਾਉਣੀ ਚਾਹੀਦੀ ਹੈ, ਜਿਸ ਨਾਲ ਮਾਰਕਿਟ ਇੰਟੈਲੀਜੈਂਸ ਨੂੰ ਪਹਿਲ ਦੇ ਕੇ ਇਕ ਮੁਕੰਮਲ ਕਾਲਜ ਦੇ ਬਰਾਬਰ ਦਾ ਰਿਸਰਚ ਇੰਟੀਚਿਊਟ/ਮਾਰਕਿਟ ਇੰਨਟੈਲੀਜੈਂਸ ਸੰਬੰਧੀ ਰਿਸਰਚ ਇੰਸਟੀਚਿਊਟ ਬਣਾਇਆ ਜਾਵੇ ਜਿਸ ਵਿਚ ਖੇਤੀਬਾੜੀ ਦੇ ਨਾਲ ਸੰਬੰਧਿਤ ਸਾਰੇ ਮਹਿਕਮਿਆਂ ਦੇ ਜਿਵੇਂ ਖੇਤੀਬਾੜੀ, ਬਾਗਬਾਨੀ, ਮੌਸਮ ਵਿਭਾਗ ਅਰਥ-ਸ਼ਾਸਤਰ ਅਤੇ ਬਿਜ਼ਨਸ ਮੈਨੇਜਮੈਂਟ ਦੇ ਮਾਹਰ ਹੋਣ। ਜਿਨ੍ਹਾਂ ਨੂੰ ਇਕੋ ਇਕ ਕੰਮ ਦਿੱਤਾ ਜਾਵੇ ਕਿ ਉਹ ਇਹ ਪਤਾ ਲਗਾਉਣ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕਿਹੜੀਆਂ ਖੇਤੀ ਜਿਣਸਾਂ ਦੀ ਮੰਗ ਹੈ ਜਿਨ੍ਹਾਂ ਨੂੰ ਪੰਜਾਬ ਵਿਚ ਪੈਦਾ ਕੀਤਾ ਜਾ ਸਕਦਾ ਹੈ ਤਾਂ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਨਾਲੋਂ ਵੱਧ ਮੁੱਲ ਮਿਲ ਸਕੇ। ਇਹ ਸੈਂਟਰ ਬਾਰੀਕੀ ਨਾਲ ਘੋਖ ਕਰਕੇ ਵਿਸਥਾਰਪੂਰਵਕ ਪ੍ਰਾਜੈਕਟ ਬਣਾ ਕੇ ਅਗਾਂਹਵਧੂ ਕਿਸਾਨਾਂ ਨੂੰ ਦੇਣ। ਜੇ ਉਨ੍ਹਾਂ ਕਿਸਾਨਾਂ ਨੂੰ ਲਾਹੇਵੰਦ ਮੁੱਲ ਮਿਲਦਾ ਹੈ ਤਾਂ ਬਾਕੀ ਕਿਸਾਨ ਉਸ ਨੂੰ ਅੱਗੇ ਵਧਾ ਲੈਣਗੇ, ਕਿਉਂਕਿ ਇਹ ਗਤੀਸ਼ੀਲ ਪ੍ਰਕਿਰਿਆ ਹੈ ਤੇ ਇਹ ਸੈਂਟਰ ਨੂੰ ਚਾਲੂ ਰੱਖਣ ਲਈ ਸਟਾਫ ਤੇ ਪੈਸੇ 'ਤੇ ਕੋਈ ਕੱਟ ਨਹੀਂ ਲੱਗਣਾ ਚਾਹੀਦਾ। ਚੰਗਾ ਹੋਵੇਗਾ ਕਿ ਜੇ ਮੌਜੂਦਾ ਸਰਕਾਰ ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਕ ਨੀਤੀ ਬਣਾਵੇ ਤੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਅੱਗੇ ਰੱਖੇ ਤਾਂ ਕਿ ਵੋਟਰਾਂ ਨੂੰ ਵੀ ਪਤਾ ਲੱਗੇ ਕਿ ਆਉਣ ਵਾਲੀ ਸਰਕਾਰ ਕਿਸਾਨਾਂ ਲਈ ਕੀ ਕਰੇਗੀ?

-ਮੋ: 96537-90000
Email: dramanpreetbrar@gmail.com

 

ਖ਼ਬਰ ਸ਼ੇਅਰ ਕਰੋ

 

ਕੋਰੋਨਾ ਮਹਾਂਮਾਰੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਾਈਆਂ ਨਵੀਆਂ ਪਿਰਤਾਂ

52ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼ ਗੁਰੂ ਨਾਨਕ ਦੇਵ ਯੂਨਵਿਰਸਿਟੀ 24 ਨਵੰਬਰ, 2021 ਨੂੰ ਆਪਣਾ 52ਵਾਂ ਸ਼ਾਨਾਮੱਤਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀਆਂ ਦੂਰ ਅੰਦੇਸ਼ੀ ਸੋਚਾਂ ਸਦਕਾਂ ਪਿਛਲੇ ...

ਪੂਰੀ ਖ਼ਬਰ »

ਯੂ.ਪੀ. 'ਚ ਅਖਿਲੇਸ਼ ਤੇ ਪ੍ਰਿਅੰਕਾ ਬਣੇ ਭਾਜਪਾ ਲਈ ਚੁਣੌਤੀ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਨੂੰ ਟੱਕਰ ਦੇਣ ਅਤੇ ਵਿਧਾਨ ਸਭਾ ਚੋਣਾਂ 'ਚ ਮਹੱਤਵਪੂਰਨ ਪ੍ਰਭਾਵ ਪਾਉਣ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਦਿੱਤਾ ਹੈ। ਕਾਂਗਰਸ 'ਚ ਇਕ ਅਹਿਸਾਸ ਇਹ ਹੈ ਕਿ ਪਾਰਟੀ ਨੂੰ ਚੰਗੀ ਗਿਣਤੀ 'ਚ ਭਾਵੇਂ ਸੀਟਾਂ ਨਾ ਮਿਲਣ ਪਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX