ਅੱਜ ਸਮਾਜ, ਸਿਆਸਤ ਅਤੇ ਹੋਰ ਅਨੇਕਾਂ ਖੇਤਰਾਂ ਵਿਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ, ਉਸ ਨੂੰ ਵੇਖਦਿਆਂ ਬਹੁਤੀ ਵਾਰ ਨਿਰਾਸ਼ਾ ਹੁੰਦੀ ਹੈ। ਵੱਡੀ ਹੱਦ ਤੱਕ ਸਮਾਜਿਕ ਰਿਸ਼ਤੇ ਤਿੜਕਦੇ ਜਾ ਰਹੇ ਹਨ ਅਤੇ ਸਿਆਸਤ ਵਿਚ ਗੰਧਲਾਪਨ ਆਇਆ ਦਿਖਾਈ ਦਿੰਦਾ ਹੈ। ...
ਅੱਜ ਹਰ ਪਾਸੇ ਖੇਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਥੋਂ ਤੱਕ ਕਿ 2008 ਵਿਚ ਵਿਸ਼ਵ ਬੈਂਕ ਨੇ ਇਕ ਚਿੱਠੀ ਵਿਚ ਕਿਹਾ ਕਿ ਜ਼ਮੀਨ ਇਕ ਪੈਦਾਵਾਰ ਦਾ ਸਰੋਤ ਹੈ, ਜਿਸ ਨੂੰ ਅਕੁਸ਼ਲ ਹੱਥਾਂ ਵਿਚ ਨਹੀਂ ਛੱਡਿਆ ਜਾ ਸਕਦਾ। ਇਹ ਗੱਲ ਨਹੀਂ ਸਮਝ ਆਉਂਦੀ ਕਿ ਕਿਸਾਨ ਜਿਨ੍ਹਾਂ ਨੇ ...
52ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼
ਗੁਰੂ ਨਾਨਕ ਦੇਵ ਯੂਨਵਿਰਸਿਟੀ 24 ਨਵੰਬਰ, 2021 ਨੂੰ ਆਪਣਾ 52ਵਾਂ ਸ਼ਾਨਾਮੱਤਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀਆਂ ਦੂਰ ਅੰਦੇਸ਼ੀ ਸੋਚਾਂ ਸਦਕਾਂ ਪਿਛਲੇ ...
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਨੂੰ ਟੱਕਰ ਦੇਣ ਅਤੇ ਵਿਧਾਨ ਸਭਾ ਚੋਣਾਂ 'ਚ ਮਹੱਤਵਪੂਰਨ ਪ੍ਰਭਾਵ ਪਾਉਣ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਦਿੱਤਾ ਹੈ। ਕਾਂਗਰਸ 'ਚ ਇਕ ਅਹਿਸਾਸ ਇਹ ਹੈ ਕਿ ਪਾਰਟੀ ਨੂੰ ਚੰਗੀ ਗਿਣਤੀ 'ਚ ਭਾਵੇਂ ਸੀਟਾਂ ਨਾ ਮਿਲਣ ਪਰ ਉਹ ਹਰ ਚੋਣ ਹਲਕੇ 'ਚ ਵੱਡੀ ਗਿਣਤੀ 'ਚ ਵੋਟਾਂ ਹਾਸਲ ਕਰੇਗੀ ਅਤੇ ਅਖੀਰ 2024 'ਚ ਲੋਕ ਸਭਾ ਚੋਣਾਂ ਦੀ ਤਿਆਰੀ ਕਰੇਗੀ।
ਦੱਸਣਯੋਗ ਹੈ ਕਿ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਇਕੱਲਿਆਂ ਹੀ ਚੋਣ ਲੜੇਗੀ। ਜਦੋਂ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਸਨ, ਉਦੋਂ ਕਾਂਗਰਸ ਨੇ ਬਸਪਾ ਨਾਲ ਗੱਠਜੋੜ 'ਚ ਜ਼ਮੀਨੀ ਸਮਰਥਨ ਗੁਆ ਦਿੱਤਾ ਸੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ 'ਤੇ ਕਾਂਗਰਸ ਨੇ ਫਿਰ ਤੋਂ ਸਮਰਥਨ ਗੁਆ ਦਿੱਤਾ ਸੀ। ਅਖਿਲੇਸ਼ ਯਾਦਵ ਸਰਕਾਰ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਦਾ ਖ਼ਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ।
ਪਿਛਲੇ ਗੱਠਜੋੜਾਂ ਤੋਂ ਸਿੱਖਿਆ ਲੈਣ ਤੋਂ ਬਾਅਦ, ਕਾਂਗਰਸ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਦੇ ਰੁਖ਼ 'ਚ ਨਹੀਂ ਹੈ ਅਤੇ ਹਰ ਵਿਧਾਨ ਸਭਾ ਖੇਤਰ 'ਚ ਆਪਣੇ ਦਮ 'ਤੇ ਤਿਆਰੀ ਕਰ ਰਹੀ ਹੈ। ਪ੍ਰਿਅੰਕਾ ਗਾਂਧੀ ਦੀ ਦੇਖ-ਰੇਖ 'ਚ ਪਾਰਟੀ ਨੇ 14 ਨਵੰਬਰ ਨੂੰ ਨਹਿਰੂ ਦੇ ਜਨਮ ਦਿਨ ਤੋਂ 10 ਦਿਨਾਂ ਪ੍ਰਤਿੱਗਿਆ ਯਾਤਰਾ ਸ਼ੁਰੂ ਕੀਤੀ ਹੈ। ਇਸ ਯਾਤਰਾ ਨੂੰ ਪ੍ਰਿਅੰਕਾ ਗਾਂਧੀ ਨੇ ਖ਼ੁਦ ਬਾਰਾਬੰਕੀ 'ਚ ਵੱਡੀ ਗਿਣਤੀ 'ਚ ਕਾਂਗਰਸ ਨੇਤਾਵਾਂ ਅਤੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਨਾਲ ਸ਼ੁਰੂ ਕੀਤਾ ਸੀ। ਪ੍ਰਤਿੱਗਿਆ ਯਾਤਰਾ ਸਾਰੇ 403 ਵਿਧਾਨ ਸਭਾ ਖੇਤਰਾਂ ਵਿਚ ਜਾਵੇਗੀ ਅਤੇ 32,240 ਕਿੱਲੋਮੀਟਰ ਦੀ ਯਾਤਰਾ ਕਰੇਗੀ, ਜਿਸ 'ਚ 24,180 ਗ੍ਰਾਮ ਸਭਾ ਦੀਆਂ ਬੈਠਕਾਂ ਅਤੇ 5 ਹਜ਼ਾਰ ਨੁੱਕੜ ਬੈਠਕਾਂ ਹੋਣਗੀਆਂ।
ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਉਹ ਰਾਜਨੀਤੀ 'ਚ ਔਰਤਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ 40 ਫ਼ੀਸਦੀ ਟਿਕਟਾਂ ਰਾਖਵੀਆਂ ਰੱਖੇਗੀ, ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਅਤੇ ਇਲੈੱਕਟ੍ਰਾਨਿਕ ਸਕੂਟੀ ਮਿਲੇਗੀ, ਕਿਸਾਨਾਂ ਦੇ ਸਾਰੇ ਕਰਜ਼ ਮੁਆਫ਼ ਕੀਤੇ ਜਾਣਗੇ, ਕਣਕ ਅਤੇ ਚਾਵਲ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕੀਤਾ ਜਾਵੇਗਾ। ਸਾਰੇ ਖਪਤਕਾਰਾਂ ਦਾ ਬਿਜਲੀ ਬਿੱਲ ਅੱਧਾ ਕਰ ਦਿੱਤਾ ਜਾਵੇਗਾ ਅਤੇ 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਇਲਾਵਾ ਕੋਰੋਨਾ ਕਾਲ ਦੇ ਸਾਰੇ ਬਿੱਲ ਮੁਆਫ਼ ਕਰ ਦਿੱਤੇ ਜਾਣਗੇ। ਪ੍ਰਤਿੱਗਿਆ ਯਾਤਰਾ ਦੌਰਾਨ ਕਾਂਗਰਸ ਨੇਤਾ ਵੀ ਲੋਕਾਂ ਨੂੰ ਵਧਦੀ ਮਹਿੰਗਾਈ ਅਤੇ ਸੂਬੇ 'ਚ ਗ਼ਰੀਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਣ 'ਚ ਯੋਗੀ ਸਰਕਾਰ ਦੀ ਅਸਫਲਤਾ ਬਾਰੇ ਜਾਗਰੂਕ ਕਰਨਗੇ।
ਇਸ ਦਰਮਿਆਨ ਪ੍ਰਿਅੰਕਾ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਾਜਪਾ ਦੀਆਂ ਕਮੀਆਂ ਬਾਰੇ ਦੱਸ ਰਹੀ ਹੈ ਅਤੇ ਪਾਰਟੀ ਕੈਡਰ ਨੂੰ ਪਾਰਟੀ ਲਈ ਕੰਮ ਕਰਨ ਅਤੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਿਖਲਾਈ ਦੇ ਰਹੀ ਹੈ।
ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਵੀ ਤਰਤੀਬਵਾਰ ਢੰਗ ਨਾਲ ਪੂਰੇ ਸੂਬੇ 'ਚ ਆਪਣੀ 'ਵਿਜੈ ਯਾਤਰਾ' ਕੱਢਣ 'ਚ ਰੁੱਝੇ ਹੋਏ ਹਨ। ਦੱਸਣਯੋਗ ਹੈ ਕਿ ਅਖਿਲੇਸ਼ ਯਾਦਵ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਯੂ.ਪੀ. ਦੇ ਮੁੱਖ ਮੰਤਰੀ ਦੇ ਰੂਪ 'ਚ ਵਾਪਸ ਲਿਆਉਣ ਦਾ ਮਨ ਬਣਾ ਲਿਆ ਹੈ, ਕਿਉਂਕਿ ਲੋਕ ਯੋਗੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ।
ਹਾਲ ਹੀ 'ਚ 'ਵਿਜੈ ਰਥ' ਯਾਤਰਾ ਦੁਆਰਾ ਗਾਜ਼ੀਪੁਰ ਜਾਣ ਦੀ ਮਨਜ਼ੂਰੀ ਸਥਾਨਕ ਪ੍ਰਸ਼ਾਸਨ ਦੁਆਰਾ ਵਾਪਸ ਲੈ ਲਈ ਗਈ ਸੀ। ਅਖਿਲੇਸ਼ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਯਾਤਰਾ ਨੂੰ ਸਰਕਾਰ ਬਦਲਣ ਲਈ ਦ੍ਰਿੜ੍ਹ ਲੋਕਾਂ ਤੋਂ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈ, ਇਸ ਲਈ ਪ੍ਰਸ਼ਾਸਨ ਨੇ ਮਨਜ਼ੂਰੀ ਵਾਪਸ ਲੈਣ ਦਾ ਫ਼ੈਸਲਾ ਕੀਤਾ।
ਅਖਿਲੇਸ਼ ਵਲੋਂ 22 ਨਵੰਬਰ ਨੂੰ ਆਪਣੇ ਪਿਤਾ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦਾ ਜਨਮ ਦਿਨ ਸਮਾਰੋਹ ਵੀ ਵੱਡੀ ਪੱਧਰ 'ਤੇ ਮਨਾਇਆ ਗਿਆ। ਸੂਬੇ ਦੇ ਸਭ ਤੋਂ ਵੱਡੇ ਸਿਆਸੀ ਪਰਿਵਾਰ (ਯਾਦਵ ਪਰਿਵਾਰ) ਦੇ ਸਾਰੇ ਮੈਂਬਰ ਇਕਜੁੱਟਤਾ ਦਰਸਾਉਣ ਲਈ ਇਕ ਮੰਚ 'ਤੇ ਆਏ। ਮੁਲਾਇਮ ਸਿੰਘ ਯਾਦਵ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਯੂ.ਪੀ. 'ਚ ਸੱਤਾ ਬਣਾਈ ਰੱਖਣ ਅਤੇ ਅਖਿਲੇਸ਼ ਯਾਦਵ, ਮਾਇਆਵਤੀ ਅਤੇ ਪ੍ਰਿਅੰਕਾ ਗਾਂਧੀ ਤੋਂ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਜਪਾ ਦੀਆਂ ਸੂਖਮ ਪੱਧਰ ਦੀਆਂ ਤਿਆਰੀਆਂ ਦੇ ਨਾਲ ਅੱਗੇ ਵੱਧ ਰਹੇ ਹਨ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ ਅਤੇ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਯੂ.ਪੀ. ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਇਹ ਚੋਣਾਂ ਬਹੁਤ ਮਹੱਤਵਪੂਰਨ ਹਨ। ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਸੰਘ ਪਰਿਵਾਰ ਦਿਨ-ਰਾਤ ਕੰਮ ਕਰ ਰਿਹਾ ਹੈ। ਬਿਹਤਰ ਸਮਝ ਲਈ ਭਾਜਪਾ ਦੇ ਅਹੁਦੇਦਾਰਾਂ ਨਾਲ ਵੱਖ-ਵੱਖ ਪੱਧਰਾਂ 'ਤੇ ਕਈ ਬੈਠਕਾਂ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵਾਰਾਨਸੀ ਤੋਂ ਸੰਸਦ ਮੈਂਬਰ ਹਨ, ਯੂ.ਪੀ. ਦਾ ਦੌਰਾ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੋਟ ਦੇਣ ਲਈ ਕਹਿ ਚੁੱਕੇ ਹਨ। ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਹਰ ਦਿਨ ਨਵੀਆਂ ਯੋਜਨਾਵਾਂ ਦਾ ਉਦਘਾਟਨ ਕਰ ਰਹੇ ਹਨ। ਸੱਤਾ ਬਣਾਈ ਰੱਖਣ ਲਈ ਵਿਰੋਧੀ ਧਿਰ ਨਾਲ ਮੁਕਾਬਲਾ ਕਰਨ ਲਈ ਭਾਜਪਾ ਹਮਲਾਵਰ 'ਕਮੰਡਲ ਅਤੇ ਮੰਡਲ ਕਾਰਡ' ਖੇਡ ਰਹੀ ਹੈ। ਭਾਜਪਾ ਲਈ ਸੱਤਾ 'ਚ ਬਣੇ ਰਹਿਣ ਲਈ ਇਹ ਕਾਰਡ ਕਿੰਨੇ ਕਾਰਗਰ ਹੋਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। (ਸੰਵਾਦ)
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX