ਤਾਜਾ ਖ਼ਬਰਾਂ


ਗੁਲਤਾਜ ਸਿੰਘ ਘੁੰਮਣ ਵਲੋਂ ਸ਼੍ਰੋਮਣੀ ਕਮੇਟੀ ਨੂੰ 51000/- ਦਾ ਚੈੱਕ ਭੇਟ
. . .  1 minute ago
ਅੰਮ੍ਰਿਤਸਰ, 28 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਲਈ ਕੀਤੇ ਜਾ ਰਹੇ ਸਾਰਥਕ ਯਤਨ ਨੂੰ ਸਫ਼ਲ ਕਰਨ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੰਥਕ ਪਰਿਵਾਰ ਦੇ ਫ਼ਰਜ਼ੰਦ ਸ. ਗੁਲਤਾਜ ਸਿੰਘ ਘੁੰਮਣ ਸਪੁੱਤਰ ਸ. ਰਣਧੀਰ ਸਿੰਘ ਘੁੰਮਣ ਵਲੋਂ...
ਸਕੂਲ ਵਿਚ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਕਮੇਟੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਲਾਇਆ ਧਰਨਾ
. . .  15 minutes ago
ਤਪਾ ਮੰਡੀ, 28 ਮਾਰਚ (ਵਿਜੇ ਸ਼ਰਮਾ)- ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਘੱਟ ਹੋਣ ਦੇ ਕਾਰਨ ਸਕੂਲ ਦੀ ਕਮੇਟੀ ਅਤੇ ਮਾਪਿਆਂ ਵਲੋਂ ਸਕੂਲ ਦੇ ਗੇਟ ਮੂਹਰੇ ਧਰਨਾ ਲਾਇਆ ਗਿਆ। ਇਸ ਮੌਕੇ ਕਮੇਟੀ ਦੇ ਚੇਅਰਮੈਨ ਵਿੱਕੀ ਬੇਪਰਵਾਹ, ਸਾਬਕਾ ਚੇਅਰਮੈਨ ਗੁਰਦੇਵ ਸਿੰਘ ਪਰਜਾਪਤ...
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ
. . .  31 minutes ago
ਲਖਨਊ, 28 ਮਾਰਚ- ਉਮੇਸ਼ ਪਾਲ ਅਗਵਾ ਕਾਂਡ ਵਿਚ ਪ੍ਰਯਾਗਰਾਜ ਦੇ ਐਮ.ਪੀ.-ਐਮ.ਐਲ.ਏ. ਕੋਰਟ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਉਸ ’ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਅਤੀਕ ਅਹਿਮਦ,....
ਐਸ. ਜੀ. ਪੀ. ਸੀ. ਨੇ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਕੀਤਾ ਪੇਸ਼
. . .  34 minutes ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ/ਵਰਪਾਲ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਕੁੱਲ 11 ਅਰਬ 38 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ 11 ਲੱਖ...
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਪੁਲਿਸ ਨੇ ਕੱਢਿਆ ਫ਼ਲੈਗ ਮਾਰਚ
. . .  37 minutes ago
ਫ਼ਾਜ਼ਿਲਕਾ, 28 ਮਾਰਚ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਐਸ.ਐਸ.ਪੀ. ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਫ਼ਲੈਗ ਮਾਰਚ ਕੱਢਿਆ ਗਿਆ, ਜੋਕਿ ਫ਼ਾਜ਼ਿਲਕਾ ਤੋਂ ਸ਼ੂਰੁ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿਚ ਕੱਢਿਆ ਗਿਆ। ਐਸ.ਐਸ.ਪੀ.....
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਨੂੰ
. . .  about 1 hour ago
ਬੁਢਲਾਡਾ, 28 ਮਾਰਚ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 31 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ.....
ਐਸ. ਜੀ. ਪੀ. ਸੀ. ਦਾ ਸਲਾਨਾ ਬਜਟ ਇਜਲਾਸ ਸ਼ੁਰੂ
. . .  about 1 hour ago
ਅੰਮ੍ਰਿਤਸਰ, 28 ਮਾਰਚ (ਜਸਵੰਤ ਸਿੰਘ ਜੱਸ)- ਐਸ. ਜੀ. ਪੀ. ਸੀ. ਦਾ ਸਾਲ 2023-24 ਲਈ ਸਲਾਨਾ ਬਜਟ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ....
ਅੰਮ੍ਰਿਤਪਾਲ ਦੇ ਤਿੰਨ ਸਾਥੀ ਅਦਾਲਤ ’ਚ ਪੇਸ਼
. . .  about 1 hour ago
ਅਜਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ ਤਿੰਨ ਸਾਥੀਆਂ ਜਗਦੇਸ਼ ਸਿੰਘ, ਪਰਸ਼ੋਤਮ ਸਿੰਘ ਅਤੇ ਹਰਮੇਲ ਸਿੰਘ ਜੋਧਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ....
ਅੰਮ੍ਰਿਤਪਾਲ ਪੁਲਿਸ ਹਿਰਾਸਤ ਵਿਚ ਨਹੀਂ- ਏ.ਜੀ.
. . .  about 1 hour ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਹਾਈਕੋਰਟ ਵਿਚ ਪੰਜਾਬ ਸਰਕਾਰ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਪਰ ਪੁਲਿਸ ਉਸ ਨੂੰ ਫ਼ੜ੍ਹਨ ਦੇ ਕਾਫ਼ੀ ਨੇੜੇ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ.....
ਸਾਰੇ ਭਾਜਪਾ ਸੰਸਦ ਮੈਂਬਰ 15 ਮਈ ਤੋਂ 15 ਜੂਨ ਤੱਕ ਆਪਣੇ ਹਲਕਿਆਂ ਦਾ ਦੌਰਾ ਕਰਨ- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 28 ਮਾਰਚ- ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਮਈ ਤੋਂ 15 ਜੂਨ ਤੱਕ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਨ ਲਈ ਕਿਹਾ ਹੈ। ਸੰਸਦ ਮੈਂਬਰਾਂ ਨੂੰ ਇਹ ਵੀ ਕਿਹਾ.....
ਉਮੇਸ਼ ਪਾਲ ਹੱਤਿਆਕਾਂਡ: ਅਤੀਕ ਅਹਿਮਦ ਦੋਸ਼ੀ ਕਰਾਰ
. . .  about 1 hour ago
ਲਖਨਊ, 28 ਮਾਰਚ- ਪ੍ਰਯਾਗਰਾਜ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ, ਦਿਨੇਸ਼ ਪਾਸੀ ਅਤੇ ਖ਼ਾਨ ਸੌਲਤ ਹਨੀਫ਼ ਨੂੰ ਉਮੇਸ਼ ਪਾਲ ਅਗਵਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਤੀਕ ਅਹਿਮਦ....
ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ
. . .  1 minute ago
ਫ਼ਾਜ਼ਿਲਕਾ,28 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਤਸਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਇਕ ਪਿਸਟਲ 8 ਜ਼ਿੰਦਾ ਰੌਂਦ ਨਾਲ ਭਰੀ ਬੀ.ਐਸ.ਐਫ਼. ਵਲੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ ਵਿਚ ਜਲਾਲਾਬਾਦ ਦੇ ਕੋਲ ਐਨ.ਐਸ. ਵਾਲਾ....
ਸਰਕਾਰੀ ਬੰਗਲਾ ਖ਼ਾਲੀ ਕਰਨ ਸੰਬੰਧੀ ਰਾਹੁਲ ਗਾਂਧੀ ਨੇ ਲਿਖਿਆ ਪੱਤਰ
. . .  about 2 hours ago
ਨਵੀਂ ਦਿੱਲੀ, 28 ਮਾਰਚ-ਰਾਹੁਲ ਗਾਂਧੀ ਨੇ ਆਪਣਾ ਸਰਕਾਰੀ ਬੰਗਲਾ ਖ਼ਾਲੀ ਕਰਨ ਦੇ ਨੋਟਿਸ ਬਾਰੇ ਲੋਕ ਸਭਾ ਸਕੱਤਰੇਤ ਦੀ ਐਮ.ਐਸ. ਸ਼ਾਖ਼ਾ ਦੇ ਡਿਪਟੀ ਸਕੱਤਰ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੀਆਂ 4 ਵਾਰ ਲੋਕ ਸਭਾ ਦੇ ਚੁਣੇ ਗਏ ਮੈਂਬਰ ਵਜੋਂ, ਇਹ ਲੋਕਾਂ ਦਾ ਫ਼ਤਵਾ ਹੈ, ਜਿਸ ਲਈ ਮੈਂ ਇੱਥੇ...
ਸੁਪਰੀਮ ਕੋਰਟ ਵਲੋਂ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ
. . .  about 2 hours ago
ਨਵੀਂ ਦਿੱਲੀ, 28 ਮਾਰਚ- ਸੁਪਰੀਮ ਕੋਰਟ ਨੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਤੀਕ ਅਹਿਮਦ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਉਸ ਵਲੋਂ ਕਿਹਾ ਗਿਆ ਸੀ ਕਿ ਉਹ ਯੂ.ਪੀ. ਜੇਲ੍ਹ ’ਚ ਤਬਦੀਲ ਨਹੀਂ ਹੋਣਾ ਚਾਹੁੰਦੇ। ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੇ ਵਕੀਲ....
ਕਾਂਗਰਸ ਵਲੋਂ ਅੱਜ ਕੱਢਿਆ ਜਾਵੇਗਾ ਮਸ਼ਾਲ ਮਾਰਚ
. . .  about 2 hours ago
ਨਵੀਂ ਦਿੱਲੀ, 28 ਮਾਰਚ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਅੱਜ ਸ਼ਾਮ ਦਿੱਲੀ ਦੇ ਲਾਲ ਕਿਲੇ ਤੋਂ ਟਾਊਨ ਹਾਲ ਤੱਕ ਮਸ਼ਾਲ ਮਾਰਚ ਕੱਢੇਗੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਸੰਸਦ ਮੈਂਬਰ ਪਾਰਟੀ....
ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਜ਼ਖ਼ਮੀ
. . .  about 2 hours ago
ਮਾਹਿਲਪੁਰ, 28 ਮਾਰਚ (ਰਜਿੰਦਰ ਸਿੰਘ)- ਅੱਜ ਸਵੇਰੇ 8 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਦੋਹਲਰੋਂ ਕੋਲ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਰੇਹੜੀ ’ਤੇ ਸਵਾਰ ਪ੍ਰਵਾਸੀ ਮਜ਼ਦੂਰਾਂ ਦੇ ਇਕੋ ਪਰਿਵਾਰ ਦੇ ਚਾਰ ਬੱਚਿਆ ਸਮੇਤ 6 ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਨੂੰ.....
ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ-ਐਡਵੋਕੇਟ ਧਾਮੀ
. . .  about 2 hours ago
ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਬੇਕਸੂਰ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ....
ਪੀ.ਐਫ਼. ’ਤੇ ਵਿਆਜ ਦਰ ’ਚ ਹੋਇਆ ਵਾਧਾ
. . .  about 3 hours ago
ਨਵੀਂ ਦਿੱਲੀ, 28 ਮਾਰਚ- ਈ.ਪੀ.ਐਫ਼.ਓ. ਈ.ਪੀ.ਐਫ਼ ਦੀ ਵਿਆਜ ਦਰ ਦਾ ਫ਼ੈਸਲਾ ਕਰਦਾ ਹੈ। ਵਿੱਤ ਸਾਲ-23 ਲਈ ਪੀ.ਐਫ਼. ’ਤੇ ਵਿਆਜ ਦੀ ਦਰ 8.15% ਕੀਤੀ ਜਾਵੇਗੀ। ਕਿਰਤ ਮੰਤਰਾਲੇ ਵਲੋਂ ਇਸ ਪ੍ਰਸਤਾਵ ਨੂੰ.....
ਅੰਮ੍ਰਿਤਪਾਲ ਸੰਬੰਧੀ ਪਟੀਸ਼ਨਾਂ ’ਤੇ ਹਾਈਕੋਰਟ ਵਿਚ ਸੁਣਵਾਈ ਅੱਜ
. . .  about 3 hours ago
ਚੰਡੀਗੜ੍ਹ, 28 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵਲੋਂ ਪਾਈਆਂ ਸਾਰੀਆਂ ਪਟੀਸ਼ਨਾ ’ਤੇ ਹਾਈਕੋਰਟ ਵਿਚ ਅੱਜ ਸੁਣਵਾਈ ਕੀਤੀ ਜਾਵੇਗੀ।
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 3 hours ago
ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
ਹਾਈਕੋਰਟ ਵਲੋਂ ਮਨੀਸ਼ਾ ਗੁਲਾਟੀ ਦੀ ਪਟੀਸ਼ਨ ਖ਼ਾਰਜ
. . .  about 3 hours ago
ਚੰਡੀਗੜ੍ਹ, 28 ਮਾਰਚ-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਤੋਂ ਹਟਾਈ ਗਈ ਮਨੀਸ਼ਾ ਗੁਲਾਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਝਟਕਾ ਲੱਗਾ ਹੈ। ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਬੀਤੇ ਦਿਨੀਂ ਚੇਅਰਪਰਸਨ...
ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਘੁਸਪੈਠ
. . .  about 3 hours ago
ਅੰਮ੍ਰਿਤਸਰ, 28 ਮਾਰਚ-ਕੱਲ੍ਹ ਰਾਤ ਕਰੀਬ 10:30 ਵਜੇ, ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸੈਕਟਰ ਬੀ.ਓ.ਪੀ. ਰਾਜਾਤਾਲ ਦੇ ਖੇਤਰ ਵਿਚ ਪਾਕਿਸਤਾਨ ਵਾਲੇ ਪਾਸੇ ਤੋਂ ਇਕ ਡਰੋਨ ਘੁਸਪੈਠ ਦਾ ਪਤਾ ਲਗਾਇਆ। ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ...
ਰਾਹੁਲ ਗਾਂਧੀ ਪ੍ਰਤੀ ਸਰਕਾਰ ਦੇ ਰਵੱਈਏ ਦੀ ਨਿੰਦਾ-ਖੜਗੇ
. . .  about 4 hours ago
ਨਵੀਂ ਦਿੱਲੀ, 28 ਮਾਰਚ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇnਕਿਹਾ ਕਿ ਉਹ ਉਸ (ਰਾਹੁਲ ਗਾਂਧੀ) ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਕਰਨਗੇ, ਪਰ ਜੇਕਰ ਉਹ ਬੰਗਲਾ ਖਾਲੀ ਕਰ ਦਿੰਦਾ ਹੈ ਤਾਂ ਉਹ ਆਪਣੀ ਮਾਂ ਨਾਲ ਰਹਿਣ ਜਾਵੇਗਾ ਜਾਂ ਉਹ ਮੇਰੇ ਕੋਲ ਆ ਸਕਦਾ...
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 4 hours ago
ਨਵੀਂ ਦਿੱਲੀ, 28 ਮਾਰਚ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਹੋਣ ਵਾਲੀ ਭਾਜਪਾ ਦੀ ਇਹ ਪਹਿਲੀ...
ਵਿਰੋਧੀ ਧਿਰ ਦੇ ਨਾਲ ਰਹਾਂਗੇ, ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ ਉਸ ਦੀ ਪਾਲਣਾ ਕਰਾਂਗੇ-ਸੰਜੇ ਰਾਊਤ
. . .  about 4 hours ago
ਮੁੰਬਈ, 28 ਮਾਰਚ-ਊਧਵ ਠਾਕਰੇ ਧੜੇ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੇ ਨਾਲ ਰਹਾਂਗੇ। ਵਿਰੋਧੀ ਧਿਰ ਜੋ ਵੀ ਫ਼ੈਸਲਾ ਲਵੇਗੀ, ਅਸੀਂ ਉਸ ਦੀ ਪਾਲਣਾ ਕਰਾਂਗੇ। ਸੰਸਦ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

'ਆਪ' ਵਲੋਂ ਚੰਡੀਗੜ੍ਹ ਨਿਵਾਸੀਆਂ ਨੂੰ ਕੂੜੇ ਤੋਂ ਮੁਕਤੀ ਦੀ ਦੂਜੀ ਗਾਰੰਟੀ ਚੰਡੀਗੜ੍ਹ ਨੂੰ ਨਮੂਨੇ ਦਾ ਨੰਬਰ ਇਕ ਸ਼ਹਿਰ ਬਣਾਵਾਂਗੇ- ਜਰਨੈਲ ਸਿੰਘ

ਚੰਡੀਗੜ੍ਹ, 24 ਨਵੰਬਰ (ਪ੍ਰੋ. ਅਵਤਾਰ ਸਿੰਘ) - ਚੰਡੀਗੜ੍ਹ ਨਗਰ ਨਿਗਮ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਚੰਡੀਗੜ੍ਹ ਨਿਵਾਸੀਆਂ ਨੂੰ 'ਕੂੜੇ ਤੋਂ ਮੁਕਤੀ' ਦੂਜੀ ਗਾਰੰਟੀ ਦਾ ਐਲਾਨ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪ ਪੰਜਾਬ ਅਤੇ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਮਾਇਲੇਜ ਰੈਲੀ ਆਯੋਜਤ ਕਰ ਰੇਨੋ ਨੇ ਕਵਿਡ ਦਾ ਮਨਾਇਆ 4,00,000ਵਾਂ ਸੇਲਜ਼ ਮਾਰਕ

ਚੰਡੀਗੜ੍ਹ, 24 ਨਵੰਬਰ (ਅ.ਬ.) - ਮੋਹਾਲੀ, ਕਵਿਡ ਦੀ ਚਾਰ ਲੱਖ ਸੇਲਸ ਦਰਜ ਹੋਣ ਤੇ ਮੋਹਾਲੀ ਵਿਖੇ ਡੀਲਰਸ਼ਿਪ 'ਬੈਂਚਮਾਰਕ ਰੇਨੋ' 'ਚ ਕਾਰ ਨਿਰਮਾਤਾ ਕੰਪਨੀ ਨੇ 'ਮਾਈਲੇਜ ਰੈਲੀ' ਦੇ ਨਾਲ ਜਸ਼ਨ ਮਨਾਇਆ | ਡੀਲਰਸ਼ਿਪ 'ਚ ਆਯੋਜਤ ਇਕ ਵਿਸ਼ੇਸ ਪ੍ਰੋਗਰਾਮ 'ਚ ਕਵਿਡ ਮਾਲਕਾਂ ਨੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਅਪੀਲ

ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੂਬੇ ਦੇ ਹਰ ਘਰ ਵਿਚ ਨੱਲ ਤੋਂ ਸਵੱਛ ਜਲ ਅਤੇ ਹਰ ਖੇਤ ਵਿਚ ਸੂਖਮ ਸਿੰਚਾਈ ਤਕਨੀਕ ਨਾਲ ਕਾਫੀ ਪਾਣੀ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਸਾਨਾਂ ...

ਪੂਰੀ ਖ਼ਬਰ »

'ਰੋਅਰ-ਪੰਜਾਬ ਦਾ ਸਭ ਤੋਂ ਵੱਡਾ ਆਈਡੀਆ ਹੰਟ ' ਲਈ 15 ਦਸੰਬਰ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ਅਰਜ਼ੀਆਂ

ਚੰਡੀਗੜ੍ਹ, 24 ਨਵੰਬਰ (ਅਜੀਤ ਬਿਉਰੋ) - ਸੂਬੇ 'ਚ ਉਭਰਦੇ ਉੱਦਮੀਆਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ, ਪੰਜਾਬ 'ਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਲੱਖਣ ਜਨਤਕ-ਨਿੱਜੀ ਭਾਈਵਾਲੀ, ਇਨੋਵੇਸ਼ਨ ਮਿਸ਼ਨ ਪੰਜਾਬ ਨੇ 'ਰੋਅਰ-ਪੰਜਾਬ ਦਾ ਸਭ ਤੋਂ ਵੱਡਾ ਆਈਡੀਆ ਹੰਟ' ਲਈ ...

ਪੂਰੀ ਖ਼ਬਰ »

ਮਹਿਲਾ ਦੀ ਸ਼ਿਕਾਇਤ 'ਤੇ ਜਾਅਲਸਾਜ਼ੀ ਦਾ ਕੇਸ ਦਰਜ

ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ)- ਮੌਲੀ ਜੱਗਰਾਂ ਪੁਲਿਸ ਥਾਣੇ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਵਿਕਾਸ ਨਗਰ, ਮੌਲੀ ਜੱਗਰਾਂ ਦੇ ਸੰਦੀਪ ਸਿੰਘ (35) ਦੇ ਖ਼ਿਲਾਫ਼ ਟੈਂਪੂ ਟਰੈਵਲਰ 'ਤੇ ਜਾਅਲੀ ਨੰਬਰ ਲਗਾਉਣ ਨੂੰ ਲੈ ਕੇ ਸਬੰਧਤ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਹੈ | ਦੋਸ਼ ...

ਪੂਰੀ ਖ਼ਬਰ »

ਅਕਾਲੀ ਦਲ 'ਚ ਸ਼ਾਮਿਲ ਹੋਏ 'ਆਪ' ਦੇ ਕਈ ਸਮਰਥਕ

ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ) - ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਹਿਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਕਰਾਰਾ ਸਿਆਸੀ ਝਟਕਾ ਲੱਗਾ ਜਦੋਂ ਬੀਬੀ ਰੀਮਾ ਮਹਾਜਨ ਦੀ ਅਗਵਾਈ ਵਿਚ ਕਈ 'ਆਪ' ਸਮਰਥਕ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿਚ ...

ਪੂਰੀ ਖ਼ਬਰ »

ਟਿਕਟ ਦੀ ਦਾਅਵੇਦਾਰ ਸੋਨੀਆ ਨੇ ਕੀਤੀ ਸਥਾਨਕ ਵਾਰਡ ਵਾਸੀਆਂ ਨਾਲ ਮੀਟਿੰਗ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ) - ਚੰਡੀਗੜ੍ਹ ਨਗਰ ਨਿਗਮ ਦੇ ਦਸੰਬਰ ਮਹੀਨੇ ਵਿਚ ਹੋਣ ਵਾਲੇ ਚੋਣਾਂ ਦੇ ਮੱਦੇਨਜ਼ਰ ਰਾਮਦਰਬਾਰ (ਵਾਰਡ ਨੰ: 19) ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸ੍ਰੀਮਤੀ ਸੋਨੀਆ, ਗੁਰਚਰਨ ਸਿੰਘ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ...

ਪੂਰੀ ਖ਼ਬਰ »

ਸਰਕਾਰੀ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਜਨਤਾ ਨੂੰ ਸਮਾਂਬੱਧ ਤੇ ਸਨਮਾਨਜਨਕ ਢੰਗ ਨਾਲ ਮਿਲੇ - ਮੁੱਖ ਮੰਤਰੀ

ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਨਹਿਤ ਦੀ ਸਰਕਾਰੀ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਸਮੇਂਬੱਧ ਤੇ ਸਨਮਾਨਜਨਕ ਢੰਗ ਨਾਲ ਲੋਕਾਂ ਤਕ ਪਹੁੰਚਾਉਣ ਦੇ ਉਦੇਸ਼ ਨਾਲ ਹੀ ਸੇਵਾ ਦਾ ਅਧਿਕਾਰੀ ਐਕਟ ...

ਪੂਰੀ ਖ਼ਬਰ »

ਕੱਚੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਮਿੰਨੀ ਸਕੱਤਰੇਤ ਦੀ ਛੱਤ 'ਤੇ ਚੜ੍ਹ ਕੇ ਕੀਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਦੇ ਕੱਚੇ ਅਧਿਆਪਕਾਂ ਵਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕੀਤਾ ਹੋਇਆ ਹੈ | ਅਧਿਆਪਕਾਂ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਸ: ਪਰਗਟ ਸਿੰਘ ਦੇ ਪ੍ਰੋਗਰਾਮ ਦੇ ਨਾਲ ਨਾਲ ਉਨ੍ਹਾਂ ਦੇ ਰਿਹਾਇਸ਼ ...

ਪੂਰੀ ਖ਼ਬਰ »

ਕੋਰੋਨਾ ਦੇ 6 ਨਵੇਂ ਮਾਮਲੇ

ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ) - ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ | ਸਿਹਤਯਾਬ ਹੋਣ ਉਪਰੰਤ ਚਾਰ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 37 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸੈਕਟਰ-52 ਵਿਚਲੇ ਪਾਰਕ ਦੇ ਸਫ਼ਾਈ ਪ੍ਰਬੰਧ ਰੱਬ ਆਸਰੇ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ)- ਚੰਡੀਗੜ੍ਹ ਵਿਚਲੇ ਸੈਕਟਰ 52 ਵਿਖੇ ਸਥਿਤ ਪਾਰਕ ਵਿਚ ਸਾਫ਼ ਸਫ਼ਾਈ ਦਾ ਪ੍ਰਬੰਧ ਰੱਬ ਆਸਰੇ ਹੀ ਜਾਪਦਾ ਦਿਸਦਾ ਹੈ, ਕਿਉਂਕਿ ਪਾਰਕ ਵਿਚ ਕੂੜੇ ਕਰਕਟ, ਪਲਾਸਟਿਕ ਦੀਆਂ ਬੋਤਲਾਂ ਸਮੇਤ ਹੋਰ ਗੰਦਗੀ ਦੀ ਭਰਮਾਰ ਹੈ, ਜਿਸ ਕਾਰਨ ਪਾਰਕ ...

ਪੂਰੀ ਖ਼ਬਰ »

ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦਿਵਿਆਂਸ਼ੂ ਬੁਧੀਰਾਜ ਨਵਾਂ ਪ੍ਰਧਾਨ

ਚੰਡੀਗੜ੍ਹ, 24 ਨਵੰਬਰ (ਐਨ. ਐਸ. ਪਰਵਾਨਾ)- ਦਿਵਿਆਂਸ਼ੂ ਬੁਧੀਰਾਜ ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਹਨ | ਇਹ ਐਲਾਨ ਸ੍ਰੀ ਨਿਵਾਸ ਵਲੋਂ ਦਿੱਲੀ ਵਿਚ ਕੀਤਾ ਗਿਆ ਹੈ | ਦੱਸਿਆ ਗਿਆ ਹੈ ਕਿ ਸ੍ਰੀ ਦਿਵਿਆਂਸ਼ੂ ਬੁਧੀਰਾਜ ਹਰਿਆਣਾ ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਜੇ.ਜੇ.ਪੀ. ਦਾ ਸਥਾਪਨਾ ਦਿਵਸ 9 ਦਸੰਬਰ ਨੂੰ ਝੱਜਰ 'ਚ

ਚੰਡੀਗੜ੍ਹ, 24 ਨਵੰਬਰ (ਐਨ. ਐਸ. ਪਰਵਾਨਾ) - ਹਰਿਆਣਾ ਜਨ ਨਾਇਕ ਜਨਤਾ ਪਾਰਟੀ ਦਾ ਤੀਜਾ ਸਥਾਪਨਾ ਦਿਵਸ 9 ਦਸੰਬਰ ਨੂੰ ਝੱਜਰ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਅਜੇ ਸਿੰਘ ਚੌਟਾਲਾ ਕਰਨਗੇ | ਇਹ ਸੂਚਨਾ ਪ੍ਰਧਾਨ ਸ. ਨਿਸ਼ਾਨ ਸਿੰਘ ਨੇ ਅੱਜ ਇੱਥੇ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਗੈਰ-ਵਾਤਾਵਰਨ ਕਲੀਅਰੈਂਸ ਮਿਲੇ ਠੇਕੇਦਾਰ ਨੂੰ ਸੂਬਾ ਸਰਕਾਰ ਵਲੋਂ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਦਾ ਠੇਕਾ ਦੇਣ ਦੇ ਦੋਸ਼

ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਗੈਰ ਵਾਤਾਵਰਨ ਕਲੀਅਰੈਂਸ ਮਿਲੇ ਸੂਬਾ ਸਰਕਾਰ ਦੇ ਸਬੰਧਿਤ ਵਿਭਾਗ ਵਲੋਂ ਇਕ ਠੇਕੇਦਾਰ ਨੂੰ ਪੰਜਾਬ 'ਚ ਇਕ ਮਾਈਨਿੰਗ ਦਾ ਠੇਕਾ ਗੈਰ ਕਾਨੂੰਨੀ ਢੰਗ ਨਾਲ ਜਾਰੀ ਕਰਨ ਦੇ ਦੋਸ਼ ਲਾਉਂਦੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ 'ਚ ਤੀਜੀ ਧਿਰ ਬਣ ਕੇ ਉੱਭਰੇਗਾ-ਢੀਂਡਸਾ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ)-ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ 'ਤੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਤਹਿਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀਆਂ ਦੋ ਦਿਨ ਵੱਖ-ਵੱਖ ਮੀਟਿੰਗਾਂ ਹੋਈਆਂ | ਸਮੂਹ ਆਗੂਆਂ ਵਲੋਂ ਖੇਤੀ ਸਬੰਧੀ ਤਿੰਨ ਕਾਨੂੰਨ ਰੱਦ ਕਰਨ 'ਤੇ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਗਿਆ ਕਿ ਕਿਸਾਨਾਂ ਦੇ ਵਿਊਾਤਬੰਦ ਸ਼ਾਂਤਮਈ ਅੰਦੋਲਨ ਕਰ ਕੇ ਹੀ ਕਿਸਾਨਾਂ ਦੀ ਸ਼ਾਨਦਾਰ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਕਿਸਾਨਾਂ ਦੇ ਹਰ ਸੰਘਰਸ਼ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗਾ | ਇਸ ਮੌਕੇ ਸਮੁੱਚੇ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਗਠਜੋੜ ਕਰਨ ਸਬੰਧੀ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਪੂਰੇ ਅਧਿਕਾਰ ਸੌਂਪੇ ਗਏ | ਗੱਲਬਾਤ ਕਰਦਿਆਂ ਬਾਦਲ ਦਲ 'ਤੇ ਨਿਸ਼ਾਨਾ ਸਾਧਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਬਦਹਾਲੀ 'ਚ ਸੁਖਬੀਰ ਸਿੰਘ ਬਾਦਲ ਦਾ ਹਾਲ ਉਸ ਲੱਕੜਹਾਰੇ ਵਰਗਾ ਹੈ ਜੋ ਜਿਸ ਟਾਹਣੀ ਉੱਤੇ ਬੈਠਾ ਹੈ, ਉਸੇ ਨੂੰ ਵੱਢ ਰਿਹਾ ਹੈ | ਕਾਂਗਰਸ ਸਰਕਾਰ ਨੂੰ ਘੇਰਦਿਆਂ ਢੀਂਡਸਾ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਨੂੰ ਆਸ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਮਾਫ਼ੀਆ ਰਾਜ ਵਰਗੇ ਅਹਿਮ ਮਸਲੇ ਹੱਲ ਹੋਣਗੇ, ਪਰ ਅਫ਼ਸੋਸ ਮੁੱਖ ਮੰਤਰੀ ਚੰਨੀ ਵੀ ਪੰਜਾਬ-ਪੱਖੀ ਫ਼ੈਸਲੇ ਲੈਣ 'ਚ ਅਸਮਰੱਥ ਨਜ਼ਰ ਆ ਰਹੇ ਹਨ | ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਦਾ ਹੋਇਆ ਇਕ ਮਜ਼ਬੂਤ ਤੀਜੀ ਧਿਰ ਬਣ ਕੇ ਉਭਰੇਗਾ | ਵੱਖ-ਵੱਖ ਦੋ ਦਿਨ ਚੱਲੀਆਂ ਮੀਟਿੰਗਾਂ 'ਚ ਜਥੇ. ਰਣਜੀਤ ਸਿੰਘ ਤਲਵੰਡੀ, ਪਰਮਿੰਦਰ ਸਿੰਘ ਢੀਂਡਸਾ, ਜਸਟਿਸ ਨਿਰਮਲ ਸਿੰਘ (ਸੇਵਾ-ਮੁਕਤ), ਜਥੇ. ਉਜਾਗਰ ਸਿੰਘ ਬਡਾਲੀ, ਮਹਿੰਦਰ ਸਿੰਘ ਹੁਸੈਨਪੁਰ, ਜਗਦੀਸ਼ ਸਿੰਘ ਗਰਚਾ, ਰਘਬੀਰ ਸਿੰਘ ਰਾਜਾਸਾਂਸੀ, ਨਿਧੜਕ ਸਿੰਘ ਬਰਾੜ, ਭੁਪਿੰਦਰ ਸਿੰਘ ਖ਼ਾਲਸਾ, ਜਸਬੀਰ ਸਿੰਘ ਘੁੰਮਣ, ਮਨਜੀਤ ਸਿੰਘ ਦਸੂਹਾ, ਦੇਸਰਾਜ ਸਿੰਘ ਧੁੱਗਾ, ਮਨਜੀਤ ਸਿੰਘ ਭੋਮਾ, ਸੀਨੀਅਰ ਆਗੂ ਮਨਮੋਹਨ ਸਿੰਘ ਸਠਿਆਲਾ, ਅਰਜਨ ਸਿੰਘ ਸ਼ੇਰਗਿੱਲ, ਹਰਪ੍ਰੀਤ ਸਿੰਘ ਬੰਨੀ ਜੌਲੀ, ਹਰਪ੍ਰੀਤ ਸਿੰਘ ਗਰਚਾ, ਹਰਮਨਜੀਤ ਸਿੰਘ ਦਿੱਲੀ, ਬੀਬੀ ਹਰਜੀਤ ਕੌਰ ਤਲਵੰਡੀ, ਤੇਜਿੰਦਰਪਾਲ ਸਿੰਘ ਸੰਧੂ, ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਹਨੇਕੇ, ਕਰਨੈਲ ਸਿੰਘ ਪੀਰਮੁਹੰਮਦ, ਦਵਿੰਦਰ ਸਿੰਘ ਸੋਢੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਅਵਤਾਰ ਸਿੰਘ ਜੌਹਲ, ਹਰਸੁਖਇੰਦਰ ਸਿੰਘ (ਬੱਬੀ ਬਾਦਲ), ਸੁਖਵੰਤ ਸਿੰਘ ਸਰਾਓ, ਗੁਰਿੰਦਰ ਸਿੰਘ ਬਾਜਵਾ, ਉੱਜਲ ਸਿੰਘ ਲੌਂਗੀਆ, ਹਰਬੰਸ ਸਿੰਘ ਮੰਝਪੁਰ, ਭੁਪਿੰਦਰ ਸਿੰਘ ਬਜਰੂੜ, ਪਿ੍ਤਪਾਲ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ ਡੂਮਵਾਲੀ, ਸੁਖਦੇਵ ਸਿੰਘ ਚੱਕ, ਗੁਰਪ੍ਰੀਤ ਸਿੰਘ ਕਲਕੱਤਾ, ਰਣਜੀਤ ਸਿੰਘ ਔਲਖ, ਗੁਰਜਿੰਦਰ ਸਿੰਘ ਗਰੇਵਾਲ, ਗੁਰਬਚਨ ਸਿੰਘ ਬਚੀ, ਹਰਵੇਲ ਸਿੰਘ ਮਾਧੋਪੁਰ, ਡਾ. ਮੇਜਰ ਸਿੰਘ, ਰਜਿੰਦਰ ਸਿੰਘ ਰਾਜਾ, ਗੁਰਜੀਵਨ ਸਿੰਘ ਸਰਾਓ, ਹਰਪ੍ਰੀਤ ਸਿੰਘ ਗੁਰਮ, ਗੁਲਵੰਤ ਸਿੰਘ ਉਪਲ, ਦਲਜਿੰਦਰਵੀਰ ਸਿੰਘ ਵਿਰਕ, ਪਿ੍ਤਪਾਲ ਸਿੰਘ ਹਾਂਡਾ, ਮਨਪ੍ਰੀਤ ਸਿੰਘ ਚੰਡੀਗੜ੍ਹ, ਅਮਰਿੰਦਰ ਸਿੰਘ, ਸਤਵਿੰਦਰਪਾਲ ਸਿੰਘ ਢੱਟ, ਬੀਬੀ ਸਵਰਾਜ ਕੌਰ ਘੁੰਮਣ, ਮੱਖਣ ਸਿੰਘ ਨੰਗਲ, ਰਣਧੀਰ ਸਿੰਘ ਰੱਖੜਾ, ਜਸਪ੍ਰੀਤ ਸਿੰਘ ਹੌਬੀ, ਮੇਜਰ ਸਿੰਘ ਖ਼ਾਲਸਾ, ਗੁਰਚਰਨ ਸਿੰਘ ਚੰਨੀ, ਜਸਵਿੰਦਰ ਸਿੰਘ ਓ.ਐੱਸ.ਡੀ., ਮਨਿੰਦਰਪਾਲ ਸਿੰਘ ਬਰਾੜ ਅਤੇ ਮਨਪ੍ਰੀਤ ਸਿੰਘ ਤਲਵੰਡੀ ਆਦਿ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਟੈਕਨੀਕਲ ਸਰਵਿਸ ਯੂਨੀਅਨ ਵਲੋਂ ਰੋਸ ਰੈਲੀ ਕੀਤੀ

ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸ ਯੂਨੀਅਨ ਮੁਹਾਲੀ ਦੇ ਕਰਮਚਾਰੀਆਂ ਵਲੋਂ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ 15 ਨਵੰਬਰ ਤੋਂ ਲਗਾਤਾਰ ਪੇਅ ਬੈਂਡ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ...

ਪੂਰੀ ਖ਼ਬਰ »

ਮੁਹਾਲੀ ਨਗਰ ਨਿਗਮ ਉਸਾਰਨ ਜਾ ਰਹੀ ਹੈ ਸੈਕਟਰ-78 'ਚ ਇਕ ਹੋਰ ਫਾਇਰ ਸਟੇਸ਼ਨ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ) - ਮੁਹਾਲੀ ਨਗਰ ਨਿਗਮ ਵਲੋਂ ਸੈਕਟਰ-78 ਵਿਚ ਇਕ ਹੋਰ ਫਾਇਰ ਸਟੇਸ਼ਨ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦਾ ਕੰਮ ਅੱਜ ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਰੰਭ ਕਰਵਾਇਆ | ਇਸ ਮੌਕੇ ਮੇਅਰ ...

ਪੂਰੀ ਖ਼ਬਰ »

ਪੰਜਾਬ ਕੋਰੋਨਾ ਦੇ 52 ਨਵੇਂ ਮਾਮਲੇ, 21 ਮਰੀਜ਼ ਠੀਕ ਹੋਏ

ਚੰਡੀਗੜ੍ਹ, 24 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 52 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਸਿਹਤਯਾਬ ਹੋਣ ਉਪਰੰਤ 21 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸਿਹਤ ਵਿਭਾਗ ਅਨੁਸਾਰ ਹੁਸ਼ਿਆਰਪੁਰ ਤੋਂ 13, ਐਸ.ਏ.ਐਸ. ਨਗਰ ਤੋਂ 9, ਪਠਾਨਕੋਟ ਤੋਂ 8, ...

ਪੂਰੀ ਖ਼ਬਰ »

ਪੱਤਰਕਾਰ ਨਾਲ ਕੁੱਟਮਾਰ ਕਰਨ ਤੇ ਦੋ ਖ਼ਿਲਾਫ਼ ਮਾਮਲਾ ਦਰਜ

ਡੇਰਾਬੱਸੀ, 24 ਨਵੰਬਰ (ਰਣਬੀਰ ਸਿੰਘ) - ਡੇਰਾਬੱਸੀ ਪੁਲਿਸ ਨੇ ਸ਼ਹਿਰ ਦੇ ਦੁਸਹਿਰਾ ਗਰਾਊਾਡ ਵਿਖੇ ਹਿੰਦੀ ਅਖ਼ਬਾਰ ਦੇ ਇਕ ਪੱਤਰਕਾਰ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 323, 341, 427 ਅਤੇ 506 ਤਹਿਤ ਮਾਮਲਾ ...

ਪੂਰੀ ਖ਼ਬਰ »

ਪਾਈਪ ਲਿਜਾ ਰਹੇ ਰੇਹੜੇ ਨੂੰ ਕਾਰ ਨੇ ਮਾਰੀ ਟੱਕਰ

ਡੇਰਾਬੱਸੀ, 24 ਨਵੰਬਰ (ਗੁਰਮੀਤ ਸਿੰਘ) - ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਟਰੱਕ ਯੂਨੀਅਨ ਨੇੜੇ ਬਣੇ ਰੇਲਵੇ ਫਲਾਈਓਵਰ 'ਤੇ ਪਾਈਪ ਲਿਜਾ ਰਹੇ ਇਕ ਰੇਹੜੇ ਨੂੰ ਮਹਿੰਦਰਾ ਐਕਯੂਵੀ ਗੱਡੀ ਨੇ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਰੇਹੜੇ ਦੇ ਪਰਖਚੇ ਉੱਡ ਗਏ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਬੰਦ ਹੋਣ ਕਾਰਨ ਪ੍ਰੇਸ਼ਾਨ ਕਿਸਾਨਾਂ ਨੇ ਝੋਨੇ ਦੇ ਭਰੇ ਟਰੈਕਟਰ-ਟਰਾਲੀਆਂ ਕੌਮੀ ਮਾਰਗ 'ਤੇ ਖੜ੍ਹੇ ਕਰਕੇ ਲਗਾਇਆ ਜਾਮ

ਕੁਰਾਲੀ, 24 ਨਵੰਬਰ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਤੋਂ ਪ੍ਰੇਸ਼ਾਨ ਕਿਸਾਨਾਂ ਵਲੋਂ ਅੱਜ ਕੁਰਾਲੀ-ਰੂਪਨਗਰ ਮਾਰਗ 'ਤੇ ਸ਼ਹਿਰ ਦੇ ਹੱਦ ਨਾਲ ਲੱਗਦੇ ਪਿੰਡ ਬੰਨਮਾਜਰਾ ਵਿਖੇ ਅੱਜ ਝੋਨੇ ਨਾਲ ਭਰੇ ਟਰੈਕਟਰ ਟਰਾਲੀਆਂ ਲਗਾ ਕੇ ਜਾਮ ...

ਪੂਰੀ ਖ਼ਬਰ »

ਗਮਾਡਾ ਵਲੋਂ ਪਾਣੀ ਦੇ ਵੱਧ ਵਸੂਲੇ ਬਿੱਲਾਂ ਦਾ ਪੈਸਾ ਵਾਪਸ ਕਰਵਾਉਣ ਲਈ ਸਾਬਕਾ ਕੌਂਸਲਰਾਂ ਵਲੋਂ ਪਾਏ ਕੇਸ ਦੀ ਸੁਣਵਾਈ 14 ਦਸੰਬਰ ਨੂੰ

ਐੱਸ. ਏ. ਐੱਸ. ਨਗਰ, 24 ਨਵੰਬਰ (ਕੇ. ਐੱਸ. ਰਾਣਾ) - ਗਮਾਡਾ ਵਲੋਂ ਸੈਕਟਰ-66 ਤੋਂ 80 ਦੇ ਵਸਨੀਕਾਂ ਤੋਂ ਪਾਣੀ ਦੇ ਵੱਧ ਵਸੂਲੇ ਬਿੱਲਾਂ ਦੀ ਰਕਮ ਵਾਪਸ ਕਰਵਾਉਣ ਲਈ ਅਦਾਲਤ 'ਚ ਚੱਲ ਰਹੇ ਕੇਸ ਦੇ ਸਬੰਧ 'ਚ ਵਿਚਾਰ-ਵਟਾਂਦਰਾ ਕਰਨ ਲਈ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਦੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਖ਼ਰਾਬ ਹੋ ਰਹੀਆਂ ਫ਼ਸਲਾਂ ਨੂੰ ਲੈ ਕੇ ਈ. ਓ. ਨੂੰ ਦਿੱਤਾ ਮੰਗ ਪੱਤਰ

ਖਰੜ, 24 ਨਵੰਬਰ (ਗੁਰਮੁੱਖ ਸਿੰਘ ਮਾਨ) - ਖਰੜ ਤਹਿਸੀਲ ਤਹਿਤ ਪੈੈਂਦੇ ਪਿੰਡ ਰੰਗੀਆਂ, ਪੋਪਨਾ, ਮਜਾਤੜੀ, ਨਿਆਮੀਆਂ, ਧੜਾਕ ਕਲਾਂ ਸਮੇਤ ਹੋਰ ਪਿੰਡਾਂ ਦੇ ਕਿਸਾਨਾਂ ਨੇ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਖਰੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਜੋ ਸ਼ਹਿਰ ਦੇ ਸੀਵਰੇਜ ਦਾ ...

ਪੂਰੀ ਖ਼ਬਰ »

40 ਗ੍ਰਾਮ ਹੈਰੋਇਨ ਸਮੇਤ ਗਮਲੇ ਵੇਚਣ ਵਾਲਾ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 24 ਨਵੰਬਰ (ਜਸਬੀਰ ਸਿੰਘ ਜੱਸੀ) - ਥਾਣਾ ਬਲੌਂਗੀ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਉਕਤ ਨੌਜਵਾਨ ਦੀ ਪਛਾਣ ਸਲਮਾਨ ਖ਼ਾਨ ਵਾਸੀ ਖਰੜ ਵਜੋਂ ਹੋਈ ਹੈ | ਪੁਲਿਸ ਨੇ ਉਕਤ ...

ਪੂਰੀ ਖ਼ਬਰ »

ਭਾਗੋਮਾਜਰਾ ਟੋਲ ਪਲਾਜ਼ਾ ਤੋਂ ਅੱਜ ਨੂੰ ਕਿਸਾਨਾਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਵੇਗਾ-ਮੇਹਰ ਸਿੰਘ ਥੇੜੀ

ਖਰੜ, 24 ਨਵੰਬਰ (ਗੁਰਮੁੱਖ ਸਿੰਘ ਮਾਨ) - ਭਾਗੋਮਾਜਰਾ ਟੋਲ ਪਲਾਜ਼ੇ 'ਤੇ ਟੋਲ ਪਲਾਜ਼ਾ ਸ਼ੰਘਰਸ਼ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਭੂਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਵਲੋ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਅਤੇ ਫੈਸਲਿੀਟੇਟਰਾਂ ਵਲੋਂ ਤੀਸਰੇ ਦਿਨ ਵੀ ਜਾਮ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

ਖਰੜ, 24 ਨਵੰਬਰ (ਗੁਰਮੁੱਖ ਸਿੰਘ ਮਾਨ) - ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਦੀ ਅਗਵਾਈ ਵਿਚ ਚੱਲ ਰਹੇ ਲੜੀਵਾਰ ਰੋਸ ਪ੍ਰਦਰਸ਼ਨਾਂ ਤਹਿਤ ਅੱਜ ਹਰਜਿੰਦਰ ਕੌਰ ਅਮਰਾਲਾ, ਕਮਲਜੀਤ ਕੌਰ ਭੜੀ, ਸੁਖਜੀਤ ਕੌਰ, ਕਮਲਜੀਤ ਕੌਰ ਰੋੜਗੜ੍ਹ, ...

ਪੂਰੀ ਖ਼ਬਰ »

ਸੁਖਬੀਰ ਵਲੋਂ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ | ਪਾਰਟੀ ਦੇ ਸੀਨੀਅਰ ...

ਪੂਰੀ ਖ਼ਬਰ »

ਸੂਬੇ ਦੇ ਬਾਗਬਾਨੀ ਕੇਂਦਰਾਂ ਦਾ ਦੌਰਾ

ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਭਾਰਤ-ਇਜ਼ਰਾਇਲ ਸਮੇਲਨ 'ਚ ਆਏ ਪੂਰੇ ਦੇਸ਼ ਤੋਂ 23 ਸੂਬਿਆਂ ਦੇ 100 ਪ੍ਰਤੀਭਾਗੀਆਂ ਨੇ ਅੱਜ ਏਕੀਕਿ੍ਤ ਮਧੂਮੱਖੀ ਪਾਲਣ ਵਿਕਾਸ ਕੇਂਦਰ, ਰਾਮਨਗਰ (ਕੁਰੂਕਸ਼ੇਤਰ) ਅਤੇ ਸਬਜੀ ਐਕਸੀਲੈਂਸ ਕੇਂਦਰ, ਘਰੌਂਡਾ, ਕਰਨਾਲ ਦਾ ਦੌਰਾ ...

ਪੂਰੀ ਖ਼ਬਰ »

ਪੇਂਡੂ ਸੰਘਰਸ਼ ਕਮੇਟੀ ਅਤੇ ਸਾਂਝੇ ਕਿਸਾਨ ਮੋਰਚੇ ਵਲੋਂ ਬੀਜੇਪੀ 'ਭਜਾਓ, ਦੇਸ ਬਚਾਓ' ਮੁਹਿੰਮ ਦਾ ਆਗਾਜ਼

ਚੰਡੀਗੜ੍ਹ, 24 ਨਵੰਬਰ (ਅਜਾਇਬ ਸਿੰਘ ਔਜਲਾ) - ਅੱਜ ਪੇਂਡੂ ਸੰਘਰਸ਼ ਕਮੇਟੀ ਅਤੇ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡ ਮੌਲੀ ਜਾਗਰਾਂ, ਰਾਏ ਕਲਾਂ, ਮਖਨ ਮਾਜਰਾ ਦੇ ਲੋਕਾਂ ਨੂੰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿਚ ਬੀ.ਜੇ.ਪੀ ਨੂੰ ਵੋਟ ਨਾ ਦੇਣ ਲਈ ਅਪੀਲ ਕੀਤੀ | ...

ਪੂਰੀ ਖ਼ਬਰ »

ਚੋਣ ਜ਼ਾਬਤੇ ਤੋਂ ਪਹਿਲਾਂ ਪੱਕੇ ਨਾ ਕੀਤਾ ਤਾਂ ਕਾਂਗਰਸੀ ਉਮੀਦਵਾਰਾਂ ਨੂੰ ਹਲਕਿਆਂ 'ਚ ਘੇਰਨਗੇ ਕੱਚੇ ਅਧਿਆਪਕ

ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਸੂਬੇ 'ਚ 13 ਹਜ਼ਾਰ ਦੇ ਕਰੀਬ ਕੱਚੇ ਅਧਿਆਪਕਾਂ ਵਲੋਂ ਪੱਕੇ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਕੱਚੇ ਅਧਿਆਪਕਾਂ ਦੀ ਸਰਕਾਰ ਵਲੋਂ ਹੁਣ ਤੱਕ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਿਖੇ ਸਵੱਛਤਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 24 ਨਵੰਬਰ (ਨਵਿੰਦਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫ਼ਾਰ ਮੈਡੀਕਲ ਫਿਜ਼ਿਕਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਪ੍ਰਤੀ ਉਤਸ਼ਾਹਿਤ ਕਰਨ ਲਈ ਆਰਟਸ ਬਲਾਕ 3 ਵਿਖੇ ਸਵੱਛਤਾ ਸਬੰਧੀ ਜਾਗਰੂਕਤਾ ਮੁਹਿੰਮ ਦੀ ...

ਪੂਰੀ ਖ਼ਬਰ »

ਬਾਰ ਕਾਊਾਸਿਲ ਦੇ ਚੇਅਰਮੈਨ ਨੇ ਕੈਟ ਬਾਰ ਐਸੋਸੀਏਸ਼ਨ ਨੂੰ ਦਿੱਤੀ 1 ਲੱਖ ਰੁਪਏ ਦੀ ਸਹਾਇਤਾ ਰਕਮ

ਚੰਡੀਗੜ੍ਹ, 24 ਨਵੰਬਰ (ਬਿ੍ਜੇਂਦਰ ਗੌੜ) - ਅੱਜ ਕੈਟ (ਸੈਂਟਰਲ ਐਡਮਿਨਿਸਟ੍ਰੇਟਿਵ ਟਿ੍ਬਿਊਨਲ) ਬਾਰ ਐਸੋਸੀਏਸ਼ਨ ਵਲੋਂ ਇਸ ਦੇ ਪ੍ਰਧਾਨ ਐਡਵੋਕੇਟ ਰੋਹਿਤ ਸੇਠ, ਉਪ ਪ੍ਰਧਾਨ ਕੇ.ਕੇ ਠਾਕੁਰ ਅਤੇ ਸਕੱਤਰ ਜੇ.ਆਰ ਸਿਆਲ ਦੀ ਅਗਵਾਈ 'ਚ ਬਾਰ ਕਾਊਾਸਿਲ ਆਫ਼ ਪੰਜਾਬ ਅਤੇ ...

ਪੂਰੀ ਖ਼ਬਰ »

ਸੰਗੀਤਮਈ ਸਮਾਗਮ ਕਰਵਾਇਆ

ਚੰਡੀਗੜ੍ਹ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਭਾਰਤ ਦੀ ਆਜ਼ਾਦੀ ਦੇ ਅੰਮ੍ਰਤ ਮਹੋਤਸਵ ਪੋ੍ਰਗਰਾਮਾਂ ਦੀ ਚੇਨ ਵਿਚ ਹਰਿਆਣਾ ਦੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਦੇਰ ਸ਼ਾਮ ਇੱਥੇ ਟੈਗੋਰ ਥੀਏਟਰ ਵਿਚ ਸਜਦਾ (ਸੰਗੀਤਮਈ ਪੇਸ਼ਗੀ) ਪੋ੍ਰਗਰਾਮ ਦਾ ਆਯੋਜਨ ...

ਪੂਰੀ ਖ਼ਬਰ »

ਮੋਰਚੇ ਦੀ ਵਰ੍ਹੇਗੰਢ ਮਨਾਉਣ ਲਈ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਭਲਕੇ ਟਿਕਰੀ ਮੋਰਚੇ ਵੱਲ ਘੱਤਣਗੇ ਵਹੀਰਾਂ - ਬੀ.ਕੇ.ਯੂ (ਉਗਰਾਹਾਂ)

ਚੰਡੀਗੜ੍ਹ, 24 ਨਵੰਬਰ (ਅਜੀਤ ਬਿਊਰੋ) - ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਖੇਤੀ ਕਾਨੂੰਨ ਸੰਸਦ 'ਚੋਂ ਰੱਦ ਕਰਵਾਉਣ ਅਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮ.ਐਸ.ਪੀ 'ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਕਰਵਾਉਣ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਡ 'ਚ ਕਿਸਾਨਾਂ ਦੇ ਕਾਤਲਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX