ਤਾਜਾ ਖ਼ਬਰਾਂ


ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਭਾਰਤ ਦੌਰੇ ’ਤੇ
. . .  0 minutes ago
ਵਾਸ਼ਿੰਗਟਨ, 23 ਮਾਰਚ- ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕੀ ਉਮੀਦਵਾਰ ਅਜੈ ਬੰਗਾ ਅੱਜ ਤੋਂ ਦਿੱਲੀ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ ਦੀਆਂ....
ਆਂਧਰਾ ਪ੍ਰਦੇਸ਼: ਇਮਾਰਤ ਡਿੱਗਣ ਨਾਲ 3 ਲੋਕਾਂ ਦੀ ਮੌਤ
. . .  9 minutes ago
ਅਮਰਾਵਤੀ, 23 ਮਾਰਚ- ਵਿਸ਼ਾਖ਼ਾਪਟਨਮ ਦੇ ਕਲੈਕਟਰੇਟ ਨੇੜੇ ਰਾਮਜੋਗੀ ਪੇਟਾ ਵਿਚ ਬੀਤੀ ਰਾਤ ਇਕ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਪ੍ਰਸ਼ਾਸ਼ਨ ਵਲੋਂ ਖ਼ੋਜ ਅਤੇ...
ਭਾਜਪਾ ਨੇ ਖ਼ੂਨਦਾਨ ਕੈਂਪ ਲਗਾ ਮਨਾਇਆ ਸ਼ਹੀਦੀ ਦਿਹਾੜਾ
. . .  13 minutes ago
ਅੰਮ੍ਰਿਤਸਰ, 23 ਮਾਰਚ (ਹਰਮਿੰਦਰ ਸਿੰਘ)- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਭਾਜਪਾ ਵਲੋਂ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਕੈਂਪ ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ਰਾਜਿੰਦਰ ਮੋਹਨ ਸਿੰਘ ਛੀਨਾ, ਡਾ. ਰਾਜ ਕੁਮਾਰ ਵੇਰਕਾ.....
ਅੰਮ੍ਰਿਤਪਾਲ ਦੇ ਸਾਥੀਆਂ ਦੀ ਅਜਨਾਲਾ ਵਿਚ ਦਰਜ ਮੁਕੱਦਮਿਆਂ ਸੰਬੰਧੀ ਅਦਾਲਤ ’ਚ ਪੇਸ਼ੀ
. . .  19 minutes ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅੱਜ ਅਜਨਾਲਾ ਵਿਚ ਦਰਜ ਮੁੱਕਦਮਾ ਨੰਬਰ 29 ਤੇ 39 ਸੰਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁੜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ.....
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਭਰੀ ਪੰਜ-ਪੰਜ ਲੱਖ ਰੁਪਏ ਦੀ ਜ਼ਮਾਨਤ
. . .  26 minutes ago
ਫਰੀਦਕੋਟ, 23 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਤਤਕਾਲੀ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚੇ। ਅਦਾਲਤ ਵਲੋ ਤਿੰਨਾਂ ਦੇ....
ਅੰਮ੍ਰਿਤਪਾਲ ਦੇ 10 ਸਾਥੀਆਂ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
. . .  29 minutes ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਅੰਮ੍ਰਿਤਪਾਲ ਸਿੰਘ ਦੇ 10 ਸਾਥੀਆਂ ਨੂੰ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ....
ਮੇਰਾ ਭਰਾ ਕਦੇ ਡਰਿਆ ਨਹੀਂ- ਪ੍ਰਿਅੰਕਾ ਗਾਂਧੀ
. . .  55 minutes ago
ਨਵੀਂ ਦਿੱਲੀ, 23 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਵਲੋਂ ਕੀਤੀ ਮੋਦੀ ਸਰਨੇਮ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ...
ਕੋਟਕਪੂਰਾ ਗੋਲੀ ਕਾਂਡ ਮਾਮਲਾ: ਕੇਸ ਸਿਆਸਤ ਤੋਂ ਪ੍ਰਭਾਵਿਤ- ਸੁਖਬੀਰ ਸਿੰਘ ਬਾਦਲ
. . .  59 minutes ago
ਫ਼ਰੀਦਕੋਟ, 23 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 12:30 ਵਜੇ ਫ਼ਰੀਦਕੋਟ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਪੇਸ਼ ਹੋਏ। ਪੇਸ਼ੀ....
ਮੇਰਾ ਧਰਮ ਸੱਚ ਤੇ ਅਹਿੰਸਾ ’ਤੇ ਆਧਾਰਤ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 23 ਮਾਰਚ- ਕਥਿਤ ‘ਮੋਦੀ ਸਰਨੇਮ’ ਟਿੱਪਣੀ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਮੇਰਾ ਧਰਮ ਸੱਚ ਅਤੇ ਅਹਿੰਸਾ...
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ’ਤੇ ਦਰਜ ਝੂਠੇ ਕੇਸ ਸਾਬਤ ਨਹੀਂ ਹੋਣਗੇ- ਬਿਕਰਮ ਸਿੰਘ ਮਜੀਠੀਆ
. . .  about 1 hour ago
ਫਰੀਦਕੋਟ, 23 ਮਾਰਚ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅੱਜ ਇੱਥੇ ਹੋਣ ਵਾਲੀ ਪੇਸ਼ੀ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਅਕਾਲੀ ਆਗੂ ਅਦਾਲਤ ਪਹੁੰਚੇ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਭਾਵੇਂ ਸਰਕਾਰ ਝੂਠੇ ਕੇਸ....
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਹੁੰਚੇ ਅਦਾਲਤ
. . .  about 1 hour ago
ਫਰੀਦਕੋਟ, 23 ਮਾਰਚ (ਜਸਵੰਤ ਪੁਰਾਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਪਹੁੰਚ ਚੁੱਕੇ ਹਨ ਅਤੇ ਮਾਣਯੋਗ...
ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਅਜਨਾਲਾ ਕੋਰਟ ਪਹੁੰਚੀ
. . .  about 1 hour ago
ਪੁਲਿਸ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲੈ ਕੇ ਅਜਨਾਲਾ ਕੋਰਟ ਪਹੁੰਚੀ
ਅਜਨਾਲਾ ਅਦਾਲਤ ਵਿਚ ਹੋਵੇਗੀ ਅੰਮ੍ਰਿਤਪਾਲ ਦੇ ਸਾਥੀਆਂ ਦੀ ਪੇਸ਼ੀ
. . .  about 1 hour ago
ਅਜਨਾਲਾ, 23 ਮਾਰਚ (ਗੁਰਪ੍ਰੀਤ ਸਿੰਘ ਅਜਨਾਲਾ)- ਕੁਝ ਸਮੇਂ ਬਾਅਦ ਅਜਨਾਲਾ ਦੀ ਅਦਾਲਤ ਵਿਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਹੋਵੇਗੀ, ਜਿਸ ਦੇ ਮੱਦੇਨਜ਼ਰ ਪੁਲਿਸ ਵਲੋਂ...
ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਇੰਟਰਨੈੱਟ ਬੈਨ ਵਧਿਆ
. . .  about 1 hour ago
ਚੰਡੀਗੜ੍ਹ, 23 ਮਾਰਚ- ਪੰਜਾਬ ਦੇ ਦੋ ਜ਼ਿਲ੍ਹਿਆਂ ਤਰਨਤਾਰਨ ਤੇ ਫ਼ਿਰੋਜ਼ਪੁਰ ਵਿਚ ਇੰਟਰਨੈੱਟ ’ਤੇ ਪਾਬੰਦੀ ਕੱਲ੍ਹ ਤੱਕ ਲਈ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਅਜਨਾਲਾ ਅਤੇ ਮੋਗਾ ਤੋਂ ਇਲਾਵਾ ਸਮੂਹ...
ਲੋਕਤੰਤਰ ਵਿਚ ਸਾਨੂੰ ਵਿਰੋਧ ਕਰਨ ਦਾ ਹੱਕ- ਕਾਂਗਰਸ ਪ੍ਰਧਾਨ
. . .  about 1 hour ago
ਨਵੀਂ ਦਿੱਲੀ, 23 ਮਾਰਚ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਡਾਨੀ ਗਰੁੱਪ ਮਾਮਲੇ ਦੀ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕੱਢਿਆ। ਇਸ ਮੌਕੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਸਾਨੂੰ ਵਿਰੋਧ ਕਰਨ ਦਾ ਹੱਕ ਹੈ ਅਤੇ ਲੋਕਾਂ ਨੂੰ ਸੱਚ....
ਭਾਰਤ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ- ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਭਾਰਤ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਇਹ ਉਹ ਮਹਾਨ ਵਿਅਕਤੀ ਹਨ ਜਿਨ੍ਹਾਂ ਨੇ ਸਾਡੇ....
ਅੰਮ੍ਰਿਤਪਾਲ ਮਾਮਲਾ: ਅਦਾਲਤ ਨੇ 11 ਮੁਲਜ਼ਮਾਂ ਨੂੰ ਭੇਜਿਆ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ
. . .  about 2 hours ago
ਅੰਮ੍ਰਿਤਸਰ, 23 ਮਾਰਚ- ਅੰਮ੍ਰਿਤਸਰ ਦੀ ਬਾਬਾ ਬਕਾਲਾ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਕੇਸ ਵਿਚ 11 ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹ ਜਾਮਕਾਰੀ....
ਰਾਜ ਸਭਾ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਆਗੂਆਂ ਦੀ ਚੇਅਰਮੈਨ ਨਾਲ ਮੀਟਿੰਗ
. . .  about 2 hours ago
ਨਵੀਂ ਦਿੱਲੀ, 23 ਮਾਰਚ- ਰਾਜ ਸਭਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਉਨ੍ਹਾਂ....
ਲੋਕ ਸਭਾ ਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 2 hours ago
ਲੋਕ ਸਭਾ ਤੇ ਰਾਜ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
‘ਮੋਦੀ ਸਰਨੇਮ ਮਾਮਲਾ’: ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ
. . .  about 2 hours ago
ਸੂਰਤ, 23 ਮਾਰਚ- ਸੂਰਤ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਕਥਿਤ ‘ਮੋਦੀ ਸਰਨੇਮ’ ਟਿੱਪਣੀ ਨੂੰ ਲੈ ਕੇ ਦਾਇਰ ਅਪਰਾਧਿਕ ਮਾਣਹਾਨੀ...
ਸੰਸਦ ਕਿਸੇ ਪਾਰਟੀ ਦਾ ਦਫ਼ਤਰ ਨਹੀਂ- ਅਧੀਰ ਰੰਜਨ ਚੌਧਰੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਰਾਹੁਲ ਗਾਂਧੀ ਦੇ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦਾ ਅਧਿਕਾਰ ਹੈ ਤਾਂ ਸਾਡੇ ਕੋਲ ਵੀ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸੰਸਦ ਕਿਸੇ ਪਾਰਟੀ ਦਾ ਦਫ਼ਤਰ ਨਹੀਂ....
ਕੋਟਕਪੂਰਾ ਗੋਲੀਕਾਂਡ ਮਾਮਲਾ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਥੋੜ੍ਹੀ ਦੇਰ ’ਚ ਪਹੁੰਚਣਗੇ ਫਰੀਦਕੋਟ ਅਦਾਲਤ
. . .  about 2 hours ago
ਫਰੀਦਕੋਟ, 23 ਮਾਰਚ (ਜਸਵੰਤ ਪੁਰਾਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਅਦਾਲਤ ਵਿਚ ਪੇਸ਼ੀ ਹੈ । ਉਨ੍ਹਾਂ ਦੀ 12 ਵਜੇ ਇੱਥੇ ਪਹੁੰਚਣ ਦੀ ਸੰਭਾਵਨਾ ਹੈ । ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ.....
ਰਾਹੁਲ ਗਾਂਧੀ ਪਹੁੰਚੇ ਸੂਰਤ ਦੀ ਜ਼ਿਲ੍ਹਾ ਅਦਾਲਤ
. . .  about 2 hours ago
ਸੂਰਤ, 23 ਮਾਰਚ- ਕਾਂਗਰਸ ਸਾਂਸਦ ਰਾਹੁਲ ਗਾਂਧੀ ਅੱਜ ਇੱਥੇ ਜ਼ਿਲ੍ਹਾ ਅਦਾਲਤ ਪੁੱਜੇ। ਰਾਹੁਲ ਗਾਂਧੀ ਵਲੋਂ ਕਥਿਤ ‘ਮੋਦੀ ਸਰਨੇਮ’ ਟਿੱਪਣੀ ਨੂੰ ਲੈ ਕੇ ਅਦਾਲਤ ਵਲੋਂ ਉਸ ਵਿਰੁੱਧ ਅਪਰਾਧਿਕ ਮਾਣਹਾਨੀ...
ਅੰਮ੍ਰਿਤਪਾਲ ਸਿੰਘ ਦੇ 11 ਸਾਥੀਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਾਬਾ ਬਕਾਲਾ ਸਾਹਿਬ ਅਦਾਲਤ 'ਚ ਕੀਤਾ ਪੇਸ਼
. . .  about 3 hours ago
ਬਾਬਾ ਬਕਾਲਾ ਸਾਹਿਬ, 23 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰ ਕੀਤੇ ਗਏ 11 ਸਾਥੀਆਂ ਨੂੰ ਅੱਜ ਰਿਮਾਂਡ ਖ਼ਤਮ ਹੋਣ...
ਮੱਧ ਪ੍ਰਦੇਸ਼: ਨਾਮੀਬੀਆ ਤੋਂ ਲਿਆਂਦੇ ਗਏ 2 ਨਰ ਚੀਤੇ ਐਲਟਨ ਅਤੇ ਫਰੈਡੀ ਨੂੰ ਜੰਗਲ 'ਚ ਛੱਡਿਆ
. . .  about 3 hours ago
ਭੋਪਾਲ, 23 ਮਾਰਚ-ਮੱਧ ਪ੍ਰਦੇਸ਼ ਦੇ ਨਾਮੀਬੀਆ ਤੋਂ ਲਿਆਂਦੇ ਗਏ 2 ਨਰ ਚੀਤੇ ਐਲਟਨ ਅਤੇ ਫਰੈਡੀ ਨੂੰ ਕੂਨੋ ਨੈਸ਼ਨਲ ਪਾਰਕ ਦੇ ਖੁੱਲ੍ਹੇ ਜੰਗਲ 'ਚ ਛੱਡ ਦਿੱਤਾ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਵਿਕਾਸ ਦੇ ਖੇਤਰ 'ਚ ਪੰਜਾਬ ਦੀ ਚੰਨੀ ਸਰਕਾਰ ਮੀਲ ਪੱਥਰ ਸਥਾਪਿਤ ਕਰੇਗੀ-ਮੁਹੰਮਦ ਸਦੀਕ

ਜੈਤੋ, 24 ਨਵੰਬਰ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਪੰਜਾਬ ਦੀ ਚੰਨੀ ਸਰਕਾਰ ਵਿਕਾਸ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਸਰਕਾਰ ਵਲੋਂ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਮੁਹੰਮਦ ਸਦੀਕ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਲਗਪਗ 13 ਲੱਖ ਰੁਪਏ ਦੀ ਲਾਗਤ ਨਾਲ ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਰਾਮਬਾਗ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੀ ਸ਼ੂਰਆਤ ਕਰਵਾਈ | ਇਸ ਮੌਕੇ ਮੁਹੰਮਦ ਸਦੀਕ ਨੇ ਕਿਹਾ ਕਿ ਰਾਜ ਦੇ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਯੋਗ ਅਗਵਾਈ ਵਿਚ ਚੱਲ ਰਹੀ ਕਾਂਗਰਸ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਅਤੇ ਜਨ-ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲਏ ਜਾ ਰਹੇ ਲੋਕਪੱਖੀ ਤੇ ਇਤਿਹਾਸਕ ਫ਼ੈਸਲਿਆਂ ਤੋਂ ਪੰਜਾਬ ਰਾਜ ਦੇ ਲੋਕ ਬੇਹੱਦ ਖੁਸ਼ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਭਲਾਈ ਲਈ ਅਹਿਮ ਕਦਮ ਚੁੱਕੇ ਜਾ ਰਹੇ | ਮੈਂਬਰ ਪਾਰਲੀਮੈਂਟ ਮਹੁੰਮਦ ਸਦੀਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰੇਤ ਮਾਫ਼ੀਆਂ ਦਾ ਖਾਤਮਾ ਕੀਤਾ ਹੈ | ਇਸ ਮੌਕੇ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖ਼ਤਰ ਅਤੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਦਾ ਇਕੋ-ਇਕ ਨਿਸ਼ਾਨਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤੇ ਜਨਤਾ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਇਕੋ ਇਕ ਤਰਜਮਾਨ ਪਾਰਟੀ ਜਿਸ ਨੂੰ ਪੰਜਾਬ ਦੇ ਲੋਕਾਂ ਦੇ ਮਸਲਿਆਂ, ਸਮੱਸਿਆਵਾਂ, ਲੋੜਾਂ ਬਾਰੇ ਡੂੰਘੀ ਸਮਝ ਹੈ | ਇਸ ਮੌਕੇ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖ਼ਤਰ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੱਤਪਾਲ ਡੋਡ, ਸੰਜੀਵ 'ਰਾਜਾ ਭਾਰਦਵਾਜ', ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਡਾ. ਮੁਹੰਮਦ ਸਲੀਮ ਖਿਲਜੀ, ਪ੍ਰਦੀਪ ਕੁਮਾਰ ਗਰਗ ਮਲੋਟ ਵਾਲੇ, ਐਡਵੋਕੇਟ ਮਦਨ ਲਾਲ ਬਾਂਸਲ, ਐਮ.ਸੀ ਖੁਸ਼ੀ ਰਾਮ, ਸੁਖਵਿੰਦਰ ਗਰਗ, ਜਗਦੀਸ਼ ਰਾਏ ਘਣੀਆਂ, ਰਾਕੇਸ਼ ਰੋਮਾਣਾ, ਬੁੱਲੀ ਜੈਨ, ਪਵਨ ਕੁਮਾਰ ਬਾਂਸਲ, ਘਨੱਈਆ ਲਾਲ ਗਰਗ, ਹਰਪਾਲ ਸਿੰਘ ਦਲ ਸਿੰਘ ਵਾਲਾ, ਨਰਿੰਦਰ ਕੁਮਾਰ 'ਨਿੰਦੀ ਸ਼ਰਮਾ', ਗੁਰਜੰਟ ਸਿੰਘ ਬਰਾੜ ਸੂਰਘੂਰੀ, ਸੰਦੀਪ ਕੁਮਾਰ ਰੋਮਾਣਾ ਅਜੀਤ ਸਿੰਘ, ਬਹਾਦਰ ਸਿੰਘ ਚੈਨਾ, ਗੁਰਬਾਜ਼ ਸਿੰਘ ਬਰਾੜ ਕਰੀਰਵਾਲੀ, ਕੁਲਦੀਪ ਸਿੰਘ ਕੀਪਾ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਅਕਾਲੀ ਸਰਕਾਰ ਸਮੇਂ ਹੀ ਔਰਤਾਂ ਦਾ ਸਰਬਪੱਖੀ ਵਿਕਾਸ ਹੋਇਆ-ਸੁਖਜੀਵ ਕੌਰ ਰੋਮਾਣਾ

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਔਰਤਾਂ ਦਾ ਸਰਵਪੱਖੀ ਵਿਕਾਸ ਹੋਇਆ ਹੈ | ਹੁਣ ਸ਼ੋ੍ਰਮਣੀ ਅਕਾਲੀ ਦਲ ਵਲੋਂ ਔਰਤਾਂ ਲਈ ਮਾਤਾ ਖੀਵੀ ਰਸੋਈ ਯੋਜਨਾ ਵੀ ਔਰਤਾਂ ਲਈ ਲਾਹੇਵੰਦ ਸਾਬਿਤ ਹੋਵੇਗੀ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੇ ਅੰਤ 'ਚ ਸੱਚ ਤੇ ਨਿਆਂ ਦੀ ਵੱਡੀ ਜਿੱਤ ਹੋਈ-ਰਾਜਦੀਪ ਸਿੰਘ ਔਲਖ ਰਾਮੇਆਣਾ

ਜੈਤੋ, 24 ਨਵੰਬਰ (ਭੋਲਾ ਸ਼ਰਮਾ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ 'ਦੀ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਰਾਮੇਆਣਾ ਨੇ ਸਵਾਗਤ ...

ਪੂਰੀ ਖ਼ਬਰ »

ਬਿਜਲੀ ਨਿਗਮ ਮੁਲਾਜ਼ਮਾਂ ਵਲੋਂ ਨੌਵੇਂ ਦਿਨ ਵੀ ਹੜਤਾਲ ਜਾਰੀ

ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਰਹੀ | ਕਰਮਚਾਰੀਆਂ ਵਲੋਂ ਸ਼ਹਿਰੀ ਦਫ਼ਤਰ ਨੂੰ ਤਾਲਾ ਲਾ ਕੇ ਗੇਟ ਅੱਗੇ ਰੋਸ ਧਰਨਾ ਲਗਾਇਆ ਗਿਆ | ਧਰਨਾਕਾਰੀਆਂ ਵਲੋਂ ਬਿਜਲੀ ਨਿਗਮ ਮੈਨੇਜਮੈਂਟ ਅਤੇ ਪੰਜਾਬ ...

ਪੂਰੀ ਖ਼ਬਰ »

ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ 'ਚ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਦੋ ਭਲਵਾਨ ਹੋਣਗੇ ਸ਼ਾਮਿਲ

ਫ਼ਰੀਦਕੋਟ, 24 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਸਾਊਥ ਅਫ਼ਰੀਕਾ 'ਚ 2 ਤੋਂ 5 ਦਸੰਬਰ 2021 ਨੂੰ ਹੋ ਰਹੀ ਕਾਮਨਵੈਲਥ ਕੁਸ਼ਤੀ ਚੈਂਪੀਅਨਸ਼ਿਪ ਲਈ ਸਥਾਨਕ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਦੇ ਦੋ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਸਚਿਨ ਕੁਮਾਰ ਦੀ ਚੋਣ ਹੋਈ ਹੈ ਜੋ ਕਿ ਜ਼ਿਲ੍ਹਾ ...

ਪੂਰੀ ਖ਼ਬਰ »

ਜਨਰਲ ਵਰਗ 'ਚ 26 ਦੀ ਭੁੱਖ ਹੜਤਾਲ ਸੰਬੰਧੀ ਭਾਰੀ ਉਤਸਾਹ-ਫ਼ੈੱਡਰੇਸ਼ਨ

ਫ਼ਰੀਦਕੋਟ, 24 ਨਵੰਬਰ (ਹਰਮਿੰਦਰ ਸਿੰਘ ਮਿੰਦਾ)-26 ਨਵੰਬਰ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ | ਜਿਸ ਸਬੰਧੀ ਸਾਰੇ ਪੰਜਾਬ ਵਿਚ ਤੇ ਖਾਸ ਕਰਕੇ ਫ਼ਰੀਦਕੋਟ ਦੇ ਲੋਕਾਂ ਵਿਚ ਭੁੱਖ ਹੜਤਾਲ ਵਿਚ ਸ਼ਮੂਲੀਅਤ ਕਰਨ ਲਈ ਭਾਰੀ ਉਤਸਾਹ ਦੇਖਿਆ ...

ਪੂਰੀ ਖ਼ਬਰ »

ਅਫ਼ੀਮ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਏ.ਐਸ.ਆਈ ਸੁਖਦਰਸ਼ਨ ਸਿੰਘ ਸੀ.ਆਈ.ਏ ਸਟਾਫ਼ ਫ਼ਰੀਦਕੋਟ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਕਰਦੇ ਹੋਏ ਲਿੰਕ ਰੋਡ ਪਿੰਡ ਵਾਂਦਰ ਜਟਾਣਾ ਤੋਂ ਮੇਨ ਰੋਡ ਕੋਟਕਪੂਰਾ-ਸ੍ਰੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੇ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ

ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਜੇਲ੍ਹ ਅਧਿਕਾਰੀਆਂ ਵਲੋਂ ਕੀਤੀ ਗਈ ਅਚਾਨਕ ਤਲਾਸ਼ੀ ਦੌਰਾਨ ਇਕ ਹਵਾਲਾਤੀ ਪਾਸੋਂ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜੇਲ੍ਹ ਅਧਿਕਾਰੀਆਂ ਵਲੋਂ ਪੁਲਿਸ ਨੂੰ ਦਿੱਤੀ ਗਈ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਪੰਜਾਬ ਰਾਜ ਜ਼ਿਲ੍ਹਾ (ਡੀ.ਸੀ) ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵਲੋਂ ਦਿੱਤੇ ਗਏ ਸੱਦੇ ਤਹਿਤ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਦੇ ਰਜਿਸਟਰੀ ਕਲਰਕ ਮਨਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਾਂ ਦੀ ਮੌਤ, ਪੁੱਤ ਜ਼ਖ਼ਮੀ

ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਭਿਆਨਕ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਅਤੇ ਉਸ ਦਾ ਲੜਕਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਨ੍ਹਾਂ ਦੀ ਪਹਿਚਾਣ ਵੀਰਪਾਲ ਕੌਰ (25) ਪਤਨੀ ਕੁਲਜੀਤ ਸਿੰਘ ਵਾਸੀ ਕੋਟਕਪੂਰਾ ਅਤੇ ਸਹਿਜਦੀਪ ਸਿੰਘ (4) ਪੁੱਤਰ ਕੁਲਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ ਵਲੋਂ ਕਿਸਾਨਾਂ ਨੂੰ ਕੱਲ੍ਹ ਨੂੰ ਦਿੱਲੀ ਬਾਰਡਰਾਂ 'ਤੇ ਪੁੱਜਣ ਦਾ ਸੱਦਾ

ਫ਼ਰੀਦਕੋਟ, 24 ਨਵੰਬਰ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਬੀਬੀ ਅਮਰਪਾਲ ਕੌਰ ਜ਼ਿਲ੍ਹਾ ਇੰਚਾਰਜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਜੀਤ ਕੌਰ, ਪਰਮਿੰਦਰ ਕੌਰ, ਆਸ਼ਾ ਰਾਣੀ, ਗੁਰਮੀਤ ਕੌਰ, ਸੁਖਜੀਤ ਕੌਰ, ਚਰਨਜੀਤ ਕੌਰ, ਅੰਮਿ੍ਤਪਾਲ ...

ਪੂਰੀ ਖ਼ਬਰ »

ਪਿੰਡ ਦੀਪ ਸਿੰਘ ਵਾਲਾ ਦੇ ਨੌਜਵਾਨ ਦੀ ਹਾਦਸੇ 'ਚ ਮੌਤ

ਸਾਦਿਕ, 24 ਨਵੰਬਰ (ਗੁਰਭੇਜ ਸਿੰਘ ਚੌਹਾਨ)-ਬੀਤੀ ਸ਼ਾਮ ਗੁਰੂਹਰਸਹਾਏ ਸੜਕ 'ਤੇ ਔਲਖ ਪੰਪ ਦੇ ਨੇੜੇ ਸੜਕ 'ਤੇ ਦੌੜ ਲਗਾ ਰਹੇ ਨੌਜਵਾਨ ਹਰਵਿੰਦਰ ਸਿੰਘ (25) ਪੁੱਤਰ ਗੁਰਮੀਤ ਸਿੰਘ ਵਿਚ ਪਿੱਛੋਂ ਇਕ ਸ਼ਰਾਬੀ ਜੋਗੀ ਵਲੋਂ ਜੋ ਗੁਰੂਹਰਸਹਾਏ ਤੋਂ ਦੱਸਿਆ ਜਾ ਰਿਹਾ ਹੈ, ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਇਕਾਈ ਵਾੜਾਦਰਾਕਾ ਦੀ ਮੀਟਿੰਗ

ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਪਿੰਡ ਵਾੜਾਦਰਾਕਾ ਵਿਖੇ ਬੀ.ਕੇ.ਯੂ (ਡਕੌਂਦਾ) ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਭੇਜ ਸਿੰਘ ਬਰਾੜ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਮੀਤ ਪ੍ਰਧਾਨ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ ਦੇ ਕਿੰਡਰ ਗਾਰਟਨ ਦੇ ਵਿਦਿਆਰਥੀਆਂ ਨੂੰ ਸਿਖਾਏ ਟੇਬਲ ਮੈਨਰਜ਼

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਕਿੰਡਰ ਗਾਰਟਨ ਵਿਭਾਗ ਦੇ ਅਧਿਆਪਕਾਂ ਵਲੋਂ ਨਰਸਰੀ ਤੋਂ ਸੀਨੀਅਰ ਕੇ.ਜੀ. ਜਮਾਤ ਦੇ ਵਿਦਿਆਰਥੀਆਂ ਲਈ ਟੇਬਲ ਮੈਨਰਜ਼ ਗਤੀਵਿਧੀ ਕਰਵਾਈ ਗਈ | ਜਿਸ ਵਿਚ ਸਭ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ...

ਪੂਰੀ ਖ਼ਬਰ »

28 ਦੀ ਰੈਲੀ ਸੰਬੰਧੀ ਕੀਤਾ ਵਿਚਾਰ-ਵਟਾਂਦਰਾ

ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਜੇ.ਪੀ.ਐਮ.ਓ ਦਫ਼ਤਰ ਕੋਟਕਪੂਰਾ ਵਿਖੇ ਮੀਟਿੰਗ ਕਰ ਕੇ ਪੰਜਾਬ ਬਚਾਓ ਸੰਯੁਕਤ ਮੋਰਚੇ ਵਲੋਂ 'ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ' ਲੁਧਿਆਣਾ ਵਿਖੇ 28 ਨਵੰਬਰ ਨੂੰ ਵਿਸ਼ਾਲ ਸਾਂਝੀ ਰੈਲੀ ਵਿਚ ਪਰਿਵਾਰਾਂ ਸਮੇਤ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੇ ਗੋਡੇ ਟੇਕੇ-ਅਮਰਜੀਤ ਕੌਰ ਪੰਜਗਰਾੲੀਂ

ਪੰਜਗਰਾੲੀਂ ਕਲਾਂ, 24 ਨਵੰਬਰ (ਸੁਖਮੰਦਰ ਸਿੰਘ ਬਰਾੜ)-ਲਗਪਗ 1 ਵਰ੍ਹੇ ਤੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਅੱਗੇ ਗੋਢੇ ਟੇਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੇ ...

ਪੂਰੀ ਖ਼ਬਰ »

ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਲਵਲੀ ਭੱਟੀ

ਬਾਜਾਖਾਨਾ/ਜੈਤੋ 24 ਨਵੰਬਰ (ਜਗਦੀਪ ਸਿੰਘ ਗਿੱਲ/ਗੁਰਚਰਨ ਸਿੰਘ ਗਾਬੜੀਆ) ਘਰ-ਘਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਰਕਾਰ ਦੀਆÐ ਲੋਕ ਪੱਖੀ ਨੀਤੀਆਂÐ ਪਹੁੰਚਾਉਣ ਦੇ ਮਕਸਦ ਤਹਿਤ ਵਿਧਾਨ ਸਭਾ ਹਲਕਾ ਜੈਤੋ ਤੋÐ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਤੇ ...

ਪੂਰੀ ਖ਼ਬਰ »

ਸ਼ਹੀਦ ਲੈਫ਼: ਕਰਨਲ ਅਬਜੀਤ ਸਿੰਘ ਸੇਖੋਂ ਚੌਕ 'ਚ ਲੱਗੇਗਾ ਸੌ ਫੁੱਟ ਉੱਚਾ ਰਾਸ਼ਟਰੀ ਝੰਡਾ

ਫ਼ਰੀਦਕੋਟ, 24 ਨਵੰਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਸ਼ਹਿਰ ਦੇ ਤਕਰੀਬਨ ਵਿਚਕਾਰ ਬਣਿਆ ਹੋਇਆ ਸ਼ਹੀਦ ਲੈਫ਼: ਕਰਨਲ ਅਬਜੀਤ ਸਿੰਘ ਸੇਖੋਂ ਚੌਕ ਜੋ ਕਿ ਜੁੁਬਲੀ ਸਿਨੇਮਾ ਚੌਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਥੇ ਸਥਾਨਕ ਨਗਰ ਕੌਂਸਲ ਵਲੋਂ ਸੌ ਫੁੱਟ ਉੱਚਾ ...

ਪੂਰੀ ਖ਼ਬਰ »

28 ਦੀ ਬਰਗਾੜੀ ਰੈਲੀ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਪੱਖਪਾਤੀ ਰਵੱਈਆ ਕਰੇਗੀ ਜੱਗ ਜ਼ਾਹਿਰ-ਆਗੂ

ਬਰਗਾੜੀ, 24 ਨਵੰਬਰ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਨੇ ਬਰਗਾੜੀ ਵਿਖੇ ਧਰਮ ਯੁੱਧ ਮੋਰਚੇ ਤੋਂ 144ਵੇਂ ਜਥੇ ਨੂੰ ਗਿ੍ਫ਼ਤਾਰੀ ਲਈ ਰਵਾਨਾ ਕਰਨ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਤਾਈਕਮਾਂਡੋ 'ਚ ਮੱਲਾਂ ਮਾਰੀਆਂ

ਪੰਜਗਰਾਈਾ ਕਲਾਂ, 24 ਨਵੰਬਰ (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਓਪਨ ਸਟੇਟ ਵਾਹਦ ਅਲੀ ਮੈਮੋਰੀਅਲ ਤਾਈਕਮਾਡੋ ਚੈਂਪੀਅਨਸ਼ਿਪ 2021 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਹੋਇਆ ਸੀ, ਵਿਚ ਹਿੱਸਾ ਲਿਆ | ਸਕੂਲ ਦੇ ...

ਪੂਰੀ ਖ਼ਬਰ »

ਕੇਜਰੀਵਾਲ ਪੰਜਾਬ 'ਚ ਆਧਾਰ ਗੁਆ ਰਹੇ ਹਨ-ਸਰਵਨ ਸਿੰਘ ਚੰਨੀ

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਮੁੱਖ ਬੁਲਾਰੇ ਅਤੇ ਸੇਵਾ ਮੁਕਤ ਆਈ.ਏ.ਐਸ. ਸਰਵਨ ਸਿੰਘ ਚੰਨੀ ਨੇ ਅੱਜ ਇੱਥੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਕੋਟਕਪੂਰਾ, 24 ਨਵੰਬਰ (ਮੇਘਰਾਜ)-ਅੱਜ ਵੰਡ ਮੰਡਲ ਕੋਟਕਪੂਰਾ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਸਥਾਨਕ ਮਿਉਂਸਪਲ ਪਾਰਕ ਵਿਖੇ ਹੋਈ | ਇਸ ਮੀਟਿੰਗ 'ਚ ਵੱਡੀ ਗਿਣਤੀ 'ਚ ਸੇਵਾਮੁਕਤ ਮੁਲਾਜ਼ਮਾਂ ਨੇ ਹਿੱਸਾ ...

ਪੂਰੀ ਖ਼ਬਰ »

ਪੁਲਿਸ ਲਾਠੀਚਾਰਜ ਦੀ ਨਿਖੇਧੀ

ਫ਼ਰੀਦਕੋਟ, 24 ਨਵੰਬਰ (ਸਰਬਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੀਡੀਏ ਵਿਚ ਪੰਜਾਬ ਦੇ ਇਕ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਐਲਾਨ ਕਰ ਰਹੇ ਹਨ | ਦੂਸਰੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਆਪਣਾ ਰੁਜ਼ਗਾਰ ਲੈਣ ਦੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਵੱਖ-ਵੱਖ ਪਿੰਡਾਂ 'ਚ ਕਿਸਾਨ ਸਿਖਲਾਈ ਕੈਂਪ

ਕੋਟਕਪੂਰਾ, 24 ਨਵੰਬਰ (ਮੇਘਰਾਜ)-ਖੇਤੀਬਾੜੀ ਵਿਭਾਗ ਪੰਜਾਬ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੀਆਂ ਹਦਾਇਤਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ...

ਪੂਰੀ ਖ਼ਬਰ »

ਸੁਖਜੀਵ ਕੌਰ ਰੋਮਾਣਾ ਵਲੋਂ ਬੰਟੀ ਰੋਮਾਣਾ ਦੇ ਹੱਕ 'ਚ ਮੀਟਿੰਗਾਂ ਜਾਰੀ

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਸ਼ਹਿਰ ਦੇ ਵਾਰਡ ਨੰ: 15 ਅਤੇ 22 ਦੇ ਮੁਹੱਲਾ ਮਾਹੀਖਾਨਾ ...

ਪੂਰੀ ਖ਼ਬਰ »

ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਅਤੇ ਯੋਗ ਮੁੁਆਵਜ਼ਾ ਦਿੱਤਾ ਜਾਵੇ-ਅਕਾਲੀ ਆਗੂ

ਜੈਤੋ, 24 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਦੇ ਕੌਮੀ ਜਨਰਲ ਸਕੱਤਰ ਅਮਰੀਕ ਸਿੰਘ ਰਾਮੇਆਣਾ ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਾਬਕਾ ਸਰਪੰਚ ਸਿਕੰਦਰ ਸਿੰਘ ਗਿੱਲ, ਨਿਰਮਲ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ 'ਚ ਯੋਗਦਾਨ ਪਾਉਣ ਵਾਲੇ ਆਗੂ ਤੇ ਕਿਸਾਨ ਸਨਮਾਨਿਤ

ਜੈਤੋ, 24 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀਮਾਨ ਵੈਦ ਰਾਜ ਸੰਤ ਹਰੀ ਸਿੰਘ (ਜੈ ਵਾਲੇ) ਡੇਰਾ ਪਿੰਡ ਢੈਪਈ ਦੇ ਪ੍ਰਧਾਨ ਮਾ: ਨਛੱਤਰ ਸਿੰਘ ਅਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਲੱਖਾ ਵਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪਿੰਡ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦੇਰ ਨਾਲ ਲਿਆ ਗਿਆ ਸਹੀ ਫ਼ੈਸਲਾ-ਗੋਰੀਆ

ਜੈਤੋ, 24 ਨਵੰਬਰ (ਭੋਲਾ ਸ਼ਰਮਾ)-ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਦਾ ਐਸ.ਵੀ.ਆਈ.ਈ.ਟੀ. ਬਨੂੰੜ ਦੇ ਚੇਅਰਮੈਨ, ਸ਼ਿਵਾਲਿਕ ...

ਪੂਰੀ ਖ਼ਬਰ »

ਐਨ. ਐਚ. ਐਮ. ਆਊਟ ਸੋਰਸ ਵਰਕਰਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰ ਕੇ ਕੀਤਾ ਪ੍ਰਦਰਸ਼ਨ

ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ.ਆਊਟ ਸੋਰਸ) ਜ਼ਿਲ੍ਹਾ ਫ਼ਰੀਦਕੋਟ ਦੀ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਹੈ | ਅੱਜ ਜ਼ਿਲ੍ਹੇ ਦੇ ਸਾਰੇ ਐਨ.ਐਚ.ਐਮ.ਆਊਟ ਸੋਰਸ ਕਰਮਚਾਰੀ ਇਸ ਹੜਤਾਲ ਵਿਚ ਸ਼ਾਮਿਲ ਹੋਏ ਅਤੇ ਸਿਵਲ ਹਸਪਤਾਲ ...

ਪੂਰੀ ਖ਼ਬਰ »

ਬੇਅੰਤ ਸਿੰਘ ਬੁਰਜ ਨੂੰ ਐਸ. ਸੀ. ਸੈੱਲ ਦਾ ਇੰਚਰਜ ਲਗਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਬਰਗਾੜੀ, 24 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਪੰਜਾਬ ਕਾਂਗਰਸ ਦੇ ਐਸ.ਸੀ. ਸੈੱਲ ਪੰਜਾਬ ਦੇ ਜਨਰਲ ਸਕੱਤਰ ਬੇਅੰਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਨੂੰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਡਾ. ਰਾਜ ਕੁਮਾਰ ...

ਪੂਰੀ ਖ਼ਬਰ »

ਪਿੰਡ ਘਣੀਏ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਪੰਜਗਰਾਈਾ ਕਲਾਂ, 24 ਨਵੰਬਰ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਘਣੀਏ ਵਾਲਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ 'ਚ ਡਾ. ਸ਼ੁਭਕਰਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਹਾੜ੍ਹੀ ਦੀ ਮੁੱਖ ਫ਼ਸਲ ...

ਪੂਰੀ ਖ਼ਬਰ »

ਆਪਣੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦੈ-ਬੱਬੂ ਬਰਾੜ

ਸਾਦਿਕ, 24 ਨਵੰਬਰ (ਆਰ.ਐਸ.ਧੁੰਨਾ)-ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਤੇ ਆਪਣੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਤੇ ਕੋਟੀਆਂ ਵੰਡੀਆਂ

ਫ਼ਰੀਦਕੋਟ, 24 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਸੇਵ ਹਿਊਮੈਨਿਟੀ ਫ਼ਾਊਾਡੇਸ਼ਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਾਨਾ ਰੋਮਾਣਾ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਬੂਟ-ਜੁਰਾਬਾਂ ਅਤੇ ਕੋਟੀਆਂ ਵੰਡੀਆਂ | ਫ਼ਾਊਾਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ...

ਪੂਰੀ ਖ਼ਬਰ »

ਸੀਵਰੇਜ ਸਫ਼ਾਈ ਦੀ ਮਸ਼ੀਨ ਨੂੰ ਚਲਾਉਣ ਲਈ ਦਿੱਤਾ ਮੰਗ ਪੱਤਰ

ਜੈਤੋ, 24 ਨਵੰਬਰ (ਭੋਲਾ ਸ਼ਰਮਾ)-ਉੱਘੇ ਸਮਾਜ ਸੇਵੀ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਥਾਨਕ ਲੋਕਾਂ ਦੀ ਸੀਵਰੇਜ ਦੀ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਤਤਕਾਲੀ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਨੇ ਆਪਣੇ ਫ਼ੰਡ ਵਿਚੋਂ 35 ਲੱਖ ਰੁਪਏ ਖਰਚ ...

ਪੂਰੀ ਖ਼ਬਰ »

ਸਾਦਿਕ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

ਸਾਦਿਕ, 24 ਨਵੰਬਰ (ਆਰ.ਐਸ.ਧੁੰਨਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨੀ ਸੰਘਰਸ਼ ਨੂੰ ਲੜਦਿਆਂ ਸਾਲ ਪੂਰਾ ਹੋਣ 'ਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਦੀ ਆਮਦ ਦੇ ਦਿੱਤੇ ਗਏ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ...

ਪੂਰੀ ਖ਼ਬਰ »

ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਬਲਵਿੰਦਰ ਸਿੰਘ 'ਲਵਲੀ ਭੱਟੀ'

ਜੈਤੋ, 24 ਨਵੰਬਰ (ਭੋਲਾ ਸ਼ਰਮਾ)-ਘਰ-ਘਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪਹੁੰਚਾਉਣ ਦੇ ਮਕਸਦ ਤਹਿਤ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ, ਜ਼ਿਲ੍ਹਾ ਕਾਂਗਰਸ ਐਸ.ਸੀ.ਸੈੱਲ ਫ਼ਰੀਦਕੋਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX