ਤਾਜਾ ਖ਼ਬਰਾਂ


ਪੇਂਡੂ ਖ਼ੇਤਰ ਦੇ ਲੋਕ ਬਿਜਲੀ ਦੇ ਪਾਵਰਕੱਟਾਂ ਤੋਂ ਪ੍ਰੇਸ਼ਾਨ, ਚੰਨੀ ਸਰਕਾਰ ਨੂੰ ਲੱਗੇ ਕੋਸਣ
. . .  6 minutes ago
ਰਾਏਕੋਟ, 20 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸੂਬੇ 'ਚ ਚੋਣ ਜ਼ਾਬਤਾ ਲੱਗਣ ਦੇ ਬਾਅਦ ਪੇਂਡੂ ਇਲਾਕਿਆਂ 'ਚ 12-15 ਘੰਟਿਆਂ ਦੇ ਲੰਮੇ ਘਰੇਲੂ ਬਿਜਲੀ ਸਪਲਾਈ ਦੇ ਕੱਟ ਲੱਗਣ ਕਾਰਨ ਲੋਕ ਚੰਨੀ ਸਰਕਾਰ ਨੂੰ ਕੋਸਣ ਲੱਗੇ। ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ..
ਮੱਧ ਪ੍ਰਦੇਸ਼ ਦੇ ਦੌਰੇ 'ਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ
. . .  28 minutes ago
ਨਵੀਂ ਦਿੱਲੀ, 20 ਜਨਵਰੀ - ਥਲ ਸੈਨਾ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਮੱਧ ਪ੍ਰਦੇਸ਼ ਦੇ ਭੋਪਾਲ ਦੇ ਦੋ ਦਿਨਾਂ ਦੌਰੇ 'ਤੇ ਹਨ . ਜ਼ਿਕਰਯੋਗ ਹੈ ਕਿ ਇੱਥੇ ਉਨ੍ਹਾਂ ਦੇ ਵਲੋਂ ਸੰਚਾਲਨ ਤਿਆਰੀਆਂ ਬਾਰੇ ਜਾਣਕਾਰੀ ਲਈ ਜਾਵੇਗੀ | ਇਸ ਦੇ ਨਾਲ ਹੀ ਉਹ ਫ਼ੌਜ ...
ਸਿੱਖ ਜਥੇਬੰਦੀਆਂ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਰਿਹਾਅ ਕਰਨ ਦਾ ਕੇਜਰੀਵਾਲ ਸਰਕਾਰ ਨੂੰ ਦਿੱਤਾ ਅਲਟੀਮੇਟਮ
. . .  34 minutes ago
ਅੰਮ੍ਰਿਤਸਰ, 20 ਜਨਵਰੀ (ਜਸਵੰਤ ਸਿੰਘ ਜੱਸ)- ਸਜ਼ਾ ਪੂਰੀ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹ ਵਿਚ ਨਜ਼ਰਬੰਦ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੇਜਰੀਵਾਲ ਦੀ ਦਿੱਲੀ ਸਰਕਾਰ ਨੂੰ ਅਲਟੀਮੇਟਮ ਦਿੱਤਾ...
ਭਾਰਤ ਨੇ ਅਬੂ ਧਾਬੀ 'ਚ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ
. . .  48 minutes ago
ਨਵੀਂ ਦਿੱਲੀ, 20 ਜਨਵਰੀ - ਭਾਰਤ ਨੇ ਸੋਮਵਾਰ ਨੂੰ ਅਬੂ ਧਾਬੀ ਵਿਚ ਹੂਤੀਆਂ ਦੁਆਰਾ ਕੀਤੇ ਗਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿਚ ਦੋ ਭਾਰਤੀ ਮਾਰੇ ਗਏ ਸਨ | ਜ਼ਿਕਰਯੋਗ ਹੈ ਕਿ ਭਾਰਤ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਹਮਲੇ ਦੀ...
ਪ੍ਰਧਾਨ ਮੰਤਰੀ ਮੋਦੀ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਸੋਮਨਾਥ ਵਿਖੇ ਨਵੇਂ ਸਰਕਟ ਹਾਊਸ ਦਾ ਕਰਨਗੇ ਉਦਘਾਟਨ
. . .  about 1 hour ago
ਨਵੀਂ ਦਿੱਲੀ, 20 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜਨਵਰੀ 2022 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੋਮਨਾਥ ਵਿਖੇ ਨਵੇਂ ਸਰਕਟ ਹਾਊਸ ਦਾ ਉਦਘਾਟਨ..
ਚੰਡੀਗੜ੍ਹ ਨਗਰ ਨਿਗਮ ਮੇਅਰ ਦੀਆਂ ਚੋਣਾਂ ਦੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਹੋਈ ਮੁਲਤਵੀ
. . .  about 1 hour ago
ਚੰਡੀਗੜ੍ਹ, 20 ਜਨਵਰੀ (ਅਨਕੁਰ ਟਾਂਗਰੀ)-ਚੰਡੀਗੜ੍ਹ ਨਗਰ ਨਿਗਮ ਮੇਅਰ ਦੀਆਂ ਚੋਣਾਂ ਦੇ ਖ਼ਿਲਾਫ਼ ਪਟੀਸ਼ਨ 'ਤੇ 4 ਫਰਵਰੀ ਤੱਕ ਸੁਣਵਾਈ ਮੁਲਤਵੀ...
ਪੰਜਾਬ ਵਿਚ ਸ਼ੀਤ ਲਹਿਰ ਲੋਕਾਂ ਨੂੰ ਛਿੜੀ ਕੰਬਣੀ
. . .  about 2 hours ago
ਓਠੀਆਂ, 20ਜਨਵਰੀ (ਗੁਰਵਿੰਦਰ ਸਿੰਘ ਛੀਨਾ)- ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਪਿਛਲੇ 15 ਦਿਨਾਂ ਤੋਂ ਧੁੱਪ ਨਾ ਚੜ੍ਹਨ ਕਾਰਨ ਲੋਕਾਂ ਦਾ ਭਾਰੀ ਠੰਡ ਕਾਰਨ ਬੁਰਾ ਹਾਲ ਹੋ ਰਿਹਾ ਸੀ। ਅੱਜ ਪੈ ਰਹੀ ਭਾਰੀ ਸ਼ੀਤ ਨੇ ਲੋਕਾਂ ਨੂੰ ਕੰਬਣੀ ਛਿੜੀ ਹੋਈ ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ - ਸੂਤਰ
. . .  about 2 hours ago
ਚੰਡੀਗੜ੍ਹ, 20 ਜਨਵਰੀ - 'ਆਪ' ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਤੋਂ ਚੋਣ ਲੜਨਗੇ...
ਅਟਾਰੀ-ਵਾਹਗਾ ਸਰਹੱਦ 'ਤੇ ਰੀਟਰੀਟ ਸੈਰੇਮਨੀ ਮੁੜ ਸ਼ੁਰੂ
. . .  about 2 hours ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਅਟਾਰੀ-ਵਾਹਗਾ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਆਮ ਲੋਕਾਂ ਲਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰੀਟਰੀਟ ਸੈਰੇਮਨੀ ਨੂੰ...
ਭਾਰਤ-ਪਾਕਿਸਤਾਨ ਸਰਹੱਦ ਤੋਂ 7 ਪੈਕਟ ਹੈਰੋਇਨ ਬਰਾਮਦ
. . .  about 2 hours ago
ਅਟਾਰੀ, 20 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮ੍ਰਿਤਸਰ ਸੈਕਟਰ 'ਚ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ ਨਾਕਾਮ ਕਰਕੇ ਸਰਹੱਦ ਤੋਂ 7 ਪੈਕਟ ...
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਇਕ ਨਵੇਂ ਸੰਸਕਰਣ ਦਾ ਹੋਇਆ ਸਫਲ ਪਰੀਖਣ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਅੱਜ ਭਾਰਤ ਨੇ ਬਾਲਾਸੋਰ ਵਿਚ ਓਡੀਸ਼ਾ ਦੇ ਤੱਟ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਇਕ ਨਵੇਂ ਸੰਸਕਰਣ ਦਾ ਸਫਲ ਪਰੀਖਣ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮਿਜ਼ਾਈਲ ਨਵੀਂ ਤਕਨੀਕੀ ਵਿਕਾਸ ਨਾਲ ਲੈਸ ਸੀ...
ਸੀ.ਆਈ.ਐੱਸ.ਐਫ. ਦੇ ਏ.ਐੱਸ.ਆਈ. ਪ੍ਰਵੀਨ ਕੁਮਾਰ ਵਲੋਂ ਖ਼ੁਦਕੁਸ਼ੀ, ਜਾਂਚ 'ਚ ਜੁੱਟੀ ਪੁਲਿਸ
. . .  about 3 hours ago
ਨਵੀਂ ਦਿੱਲੀ, 20 ਜਨਵਰੀ - ਸੀ.ਆਈ.ਐੱਸ.ਐਫ. ਦੇ ਏ.ਐੱਸ.ਆਈ. ਪ੍ਰਵੀਨ ਕੁਮਾਰ ਨੇ ਨਵੀਂ ਬੈਰਕ ਸੀ.ਆਈ.ਐੱਸ.ਐਫ. ਕੈਂਪਸ, ਨਰੇਲਾ ਇੰਡਸਟਰੀਅਲ ਏਰੀਆ, ਦਿੱਲੀ ਵਿਚ ਬੀਤੀ ਰਾਤ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ...
ਭਾਰਤੀ ਫ਼ੌਜ ਨੇ ਲਾਪਤਾ ਨੌਜਵਾਨ ਦੀ ਭਾਲ ਲਈ ਪੀ.ਐੱਲ.ਏ. ਨਾਲ ਕੀਤਾ ਸੰਪਰਕ
. . .  about 3 hours ago
ਨਵੀਂ ਦਿੱਲੀ, 20 ਜਨਵਰੀ - ਭਾਰਤੀ ਫ਼ੌਜ ਨੇ ਹਾਟਲਾਈਨ ਰਾਹੀਂ ਲਾਪਤਾ ਅਰੁਣਾਚਲ ਨੌਜਵਾਨ ਮੀਰਾਮ ਤਰੋਨ ਬਾਰੇ ਪੀ.ਐੱਲ.ਏ.(ਚੀਨ) ਨਾਲ ਸੰਪਰਕ ਕੀਤਾ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਜੜੀ-ਬੂਟੀਆਂ ਇਕੱਠੀਆਂ ਕਰ ਰਿਹਾ ਸੀ ਅਤੇ ਆਪਣਾ...
ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਹਾਲ - ਚਾਲ
. . .  about 3 hours ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਹੈ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ...
ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ 777 ਦਾ ਮੁੜ ਸ਼ੁਰੂ ਕੀਤਾ ਸੰਚਾਲਨ
. . .  about 4 hours ago
ਨਵੀਂ ਦਿੱਲੀ, 20 ਜਨਵਰੀ - ਅਮਰੀਕੀ ਅਥਾਰਟੀ ਤੋਂ ਮਨਜ਼ੂਰੀ ਤੋਂ ਬਾਅਦ, ਏਅਰ ਇੰਡੀਆ ਨੇ ਅੱਜ ਅਮਰੀਕਾ ਲਈ ਬੀ777 ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ ...
ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਸਟਾਫ਼ ਨਰਸ ਦੀ ਗੱਡੀ ਖੋਹ ਕੇ ਫ਼ਰਾਰ
. . .  about 4 hours ago
ਝਬਾਲ,20 ਜਨਵਰੀ (ਸੁਖਦੇਵ ਸਿੰਘ) ਸਵੇਰੇ ਵੇਲੇ ਆਪਣੀ ਗੱਡੀ 'ਚ ਸਵਾਰ ਹੋ ਕੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਡਿਊਟੀ 'ਤੇ ਆ ਰਹੀ ਸਟਾਫ਼ ਨਰਸ ਕੋਲੋਂ ਤਿੰਨ ਹਥਿਆਰਬੰਦ ਲੁਟੇਰੇ ....
ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਖ਼ਤਮ, ਮਾਸਕ ਵੀ ਜ਼ਰੂਰੀ ਨਹੀਂ
. . .  about 4 hours ago
ਇੰਗਲੈਂਡ, 20 ਜਨਵਰੀ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਐਲਾਨ ਕਿ ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ....
ਧੁੰਦ ਕਾਰਨ 13 ਟਰੇਨਾਂ ਦੇਰੀ ਨਾਲ ਚੱਲ ਰਹੀਆਂ
. . .  about 4 hours ago
ਨਵੀਂ ਦਿੱਲੀ, 20 ਜਨਵਰੀ - ਉੱਤਰੀ ਰੇਲਵੇ ਦੇ ਸੀ.ਪੀ.ਆਰ.ਓ ਨੇ ਦੱਸਿਆ ਕਿ ਅੱਜ ਕਰੀਬ 13 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਜਿਨ੍ਹਾਂ 'ਚ ਹਾਵੜਾ-ਨਵੀਂ ਦਿੱਲੀ ਐਕਸਪ੍ਰੈੱਸ,....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 3,17,532 ਨਵੇਂ ਕੋਰੋਨਾ ਮਾਮਲੇ, 491 ਮੌਤਾਂ
. . .  1 minute ago
ਨਵੀਂ ਦਿੱਲੀ, 20 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,17,532 ਨਵੇਂ ਕੋਰੋਨਾ ਮਾਮਲੇ, 491 ਮੌਤਾਂ ਅਤੇ....
ਵਾਸ਼ਿੰਗਟਨ : ਬਾਈਡਨ ਦਾ ਰਾਸ਼ਟਰਪਤੀ ਵਜੋਂ ਪਹਿਲਾ ਸਾਲ ਪੂਰਾ, ਕਿਹਾ- 2024 'ਚ ਵੀ ਮੇਰੇ ਨਾਲ ਹੋਣਗੇ ਹੈਰਿਸ
. . .  about 5 hours ago
ਵਾਸ਼ਿੰਗਟਨ , 20 ਜਨਵਰੀ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣੀ ਸਹਿਯੋਗੀ ਅਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਪੂਰਾ ਭਰੋਸਾ....
ਯੂਕਰੇਨ ਮਾਮਲੇ 'ਚ ਬਾਈਡਨ ਦੀ ਰੂਸ ਨੂੰ ਚੇਤਾਵਨੀ, ਕਿਹਾ-ਨਤੀਜੇ ਹੋਣਗੇ ਬੁਰੇ
. . .  about 5 hours ago
ਵਾਸ਼ਿੰਗਟਨ , 20 ਜਨਵਰੀ - ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦੀ ਚਿਤਾਵਨੀ ਦਿੱਤੀ....
ਇਟਲੀ 'ਚ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 24 ਜਨਵਰੀ ਨੂੰ
. . .  about 6 hours ago
ਵੈਨਿਸ (ਇਟਲੀ) 20 ਜਨਵਰੀ(ਹਰਦੀਪ ਸਿੰਘ ਕੰਗ) - ਯੂਰਪੀਅਨ ਮੁਲਕ ਇਟਲੀ 'ਚ ਰਾਸ਼ਟਰਪਤੀ ਦੀ ਚੋਣ ਦੇ ਲਈ ਪਾਰਲੀਮੈਂਟ ਅਤੇ ਸੈਨੇਟ ਮੈਂਬਰਾਂ ਦੀਆਂ ਵੋਟਾਂ ਮਿਤੀ 24 ਜਨਵਰੀ ਨੂੰ ਪੈਣਗੀਆਂ....
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਮੁੰਬਈ : ਪਿਛਲੇ 24 ਘੰਟਿਆਂ ਵਿਚ 12 ਪੁਲਿਸ ਮੁਲਾਜ਼ਮ ਪਾਜ਼ੀਟਿਵ, ਕੁੱਲ 10,678 ਪੁਲਿਸ ਕਰਮਚਾਰੀ ਪਾਜ਼ੀਟਿਵ
. . .  1 day ago
ਮਹਾਰਾਸ਼ਟਰ ਵਿਚ ਕੋਵਿਡ ਦੇ 43,697 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਕੰਪਿਊਟਰ ਆਪੇ੍ਰਟਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ

ਫ਼ਿਰੋਜ਼ਪੁਰ, 24 ਨਵੰਬਰ (ਜਸਵਿੰਦਰ ਸਿੰਘ ਸੰਧੂ)- ਹੱਕੀ ਮੰਗਾਂ ਦੀ ਪੂਰਤੀ ਦੀ ਬਜਾਏ ਪੰਜਾਬ ਸਰਕਾਰ ਦੀ ਲਾਰਾ ਲਾਊ ਤੇ ਡੰਗ ਟਪਾਊ ਨੀਤੀ ਤੋਂ ਤੰਗ ਆਏ ਸਿਹਤ ਵਿਭਾਗ ਵਿਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਧੀਨ ਕੰਮ ਕਰਦੇ ਕੰਪਿਊਟਰ ਆਪੇ੍ਰਟਰਾਂ ਵਲੋਂ ਆਪਣੀਆਂ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਫੇਰੀ ਨਾਲ ਜ਼ਮੀਨਾਂ ਦੀ ਰੱਦ ਅਲਾਟਮੈਂਟ ਬਹਾਲ ਹੋਣ ਦੀ ਉਮੀਦ ਜਾਗੀ

ਲੱਖੋ ਕੇ ਬਹਿਰਾਮ, 24 ਨਵੰਬਰ (ਰਾਜਿੰਦਰ ਸਿੰਘ ਹਾਂਡਾ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਭਲਕੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦਾ ਦੌਰਾ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਜਿਸ ਤਰ੍ਹਾਂ ਲੋਕ ਹਿੱਤਾਂ ਨੂੰ ਮੁੱਖ ...

ਪੂਰੀ ਖ਼ਬਰ »

ਸੀ. ਆਈ. ਟੀ. ਦੀ ਪੇਸ਼ਗੀ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 24 ਨਵੰਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਅੰਦਰ ਸੀ.ਆਈ.ਟੀ ਲੱਗੀ ਮਹਿਲਾ ਨਾਲ ਜਿਸਮਾਨੀ ਛੇੜਛਾੜ ਕਰਨ ਵਾਲੇ ਵਿਭਾਗ ਦੇ ਹੀ ਪੁਰਸ਼ ਸੀ.ਆਈ.ਟੀ. ਦੀ ਪੇਸ਼ਗੀ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਕੋਰਟ ਨੇ ਖ਼ਾਰਜ ਕਰ ...

ਪੂਰੀ ਖ਼ਬਰ »

4 ਹੋਰ ਪਾਜ਼ੀਟਿਵ ਮਾਮਲੇ ਆਏ

ਫ਼ਿਰੋਜ਼ਪੁਰ, 24 ਨਵੰਬਰ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 4 ਹੋਰ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਜਦਕਿ 6 ਰੋਗੀਆਂ ਦੇ ਸਿਹਤਯਾਬ ਹੋਣ ਦੀ ਵੀ ਖ਼ਬਰ ਹੈ | ਇਸ ਦੀ ਪੁਸ਼ਟੀ ਸਿਹਤ ...

ਪੂਰੀ ਖ਼ਬਰ »

ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰਾਂ ਨੂੰ ਮੂੰਹ ਚਿੜਾਉਂਦਾ ਹੈ ਵਿਦਿਆਰਥੀਆਂ ਕੋਲੋਂ ਫ਼ੀਸਾਂ ਤੇ ਜੁਰਮਾਨੇ ਵਸੂਲਣ ਦਾ ਹੁਕਮ

ਜ਼ੀਰਾ, 24 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਦੇਸ਼ ਵਿਚ ਰਾਈਟ ਟੂ ਐਜੂਕੇਸ਼ਨ ਐਕਟ 2009 ਲਾਗੂ ਹੋਣ ਦੇ ਨਾਲ 6 ਤੋਂ 14 ਸਾਲ ਦੇ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਪ੍ਰਾਪਤ ਹੈ, ਪਰ ਇਸ ਨਿਯਮ ਨੂੰ ਛਿੱਕੇ ਟੰਗਦਿਆਂ ਪੰਜਾਬ ਸਰਕਾਰ ਦੇ ਪੰਜਾਬ ...

ਪੂਰੀ ਖ਼ਬਰ »

ਐਨ. ਐੱਚ. ਐਮ. ਕਰਮਚਾਰੀਆਂ ਦੀ ਹੜਤਾਲ ਜਾਰੀ

ਫ਼ਿਰੋਜ਼ਪੁਰ, 24 ਨਵੰਬਰ (ਜਸਵਿੰਦਰ ਸਿੰਘ ਸੰਧੂ)- ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕੰਮ ਛੋੜ ਹੜਤਾਲ 'ਤੇ ਉੱਤਰੇ ਸਿਹਤ ਵਿਭਾਗ ਦੇ ਐਨ.ਐੱਚ.ਐਮ. ਮੁਲਾਜਮਾਂ ਵਲੋਂ ਅੱਜ 9ਵੇਂ ਦਿਨ ਵੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ...

ਪੂਰੀ ਖ਼ਬਰ »

ਬਿਜਲੀ ਮੁਲਾਜਮਾਂ ਦੀ ਹੜਤਾਲ ਜਾਰੀ

ਗੁਰੂਹਰਸਹਾਏ, 24 ਨਵੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂਹਰਸਹਾਏ ਦੇ ਸਾਰੇ ਬਿਜਲੀ ਮੁਲਾਜ਼ਮ ਅੱਜ ਦਸਵੇਂ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਪੇਅ ਬੈਂਡ ਲਾਗੂ ਨਾ ਕਰਨ ਦੇ ਰੋਸ ਵਜੋਂ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਧਰਨਾ

ਫ਼ਿਰੋਜ਼ਪੁਰ, 24 ਨਵੰਬਰ (ਤਪਿੰਦਰ ਸਿੰਘ)- ਜੁਆਇੰਟ ਫੋਰਮ ਪੰਜਾਬ ਦੇ ਚੱਲ ਰਹੇ ਸੰਘਰਸ਼ ਦੇ ਸਬੰਧ ਵਿਚ ਰਜੇਸ਼ ਦੇਵਗਨ ਦੀ ਪ੍ਰਧਾਨਗੀ ਹੇਠ ਜੁਆਇੰਟ ਫੋਰਮ ਸਰਕਲ ਫ਼ਿਰੋਜ਼ਪੁਰ ਵਲੋਂ ਸਰਕਲ ਦਫ਼ਤਰ ਫ਼ਿਰੋਜ਼ਪੁਰ ਕੈਂਟ ਵਿਖੇ ਧਰਨਾ ਦਿੱਤਾ ਗਿਆ | ਧਰਨੇ ਨੂੰ ਜਗਤਾਰ ...

ਪੂਰੀ ਖ਼ਬਰ »

ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਵਲੋਂ ਰੋਸ ਰੈਲੀ

ਜ਼ੀਰਾ, 24 ਨਵੰਬਰ (ਮਨਜੀਤ ਸਿੰਘ ਢਿੱਲੋਂ)- ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਵਲੋਂ ਸਾਂਝੇ ਫੋਰਮ ਦੇ ਸੱਦੇ ਅਨੁਸਾਰ ਚੱਲ ਰਹੀ ਹੜਤਾਲ ਤਹਿਤ ਸਾਥੀ ਪਿੱਪਲ ਸਿੰਘ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਅੱਜ ਚਹੁੰਮਾਰਗੀ ਸੜਕ ਤੇ ਸਵਾਗਤੀ ਗੇਟ ਦਾ ਕਰਨਗੇ ਉਦਘਾਟਨ

ਗੁਰੂਹਰਸਹਾਏ/ਗੋਲੂ ਕਾ ਮੋੜ, 24 ਨਵੰਬਰ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 25 ਨਵੰਬਰ ਨੂੰ ਸੀ.ਆਰ.ਐੱਫ-2018-19 ਸਕੀਮ ਤਹਿਤ ਫਰੀਦਕੋਟ-ਸਾਦਿਕ-ਦੀਪ ਸਿੰਘ ਵਾਲਾ ਗੁਰੂਹਰਸਹਾਏ-ਗੋਲੂ ਕਾ ਸੜਕ ਨੂੰ ...

ਪੂਰੀ ਖ਼ਬਰ »

ਸੈਂਟਰ ਮੋਹਨ ਕੇ ਉਤਾੜ ਦੇ ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਸਮਾਪਤ

ਗੁਰੂਹਰਸਹਾਏ, 24 ਨਵੰਬਰ (ਕਪਿਲ ਕੰਧਾਰੀ)- ਸਰਕਾਰੀ ਪ੍ਰਾਇਮਰੀ ਸਕੂਲ ਮੋਹਨ ਕੇ ਉਤਾੜ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਕਲੱਸਟਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ ਵਿਚ ਕਹਾਣੀ ਪੜ੍ਹਣਾ, ਕਹਾਣੀ ਸੁਣਾਉਣਾ, ਬੋਲ ਲਿਖਤ, ਕਲਮ ਨਾਲ ...

ਪੂਰੀ ਖ਼ਬਰ »

'ਆਪ' ਅਬਜ਼ਰਵਰ ਵਲੋਂ ਬਲਾਕ ਪ੍ਰਧਾਨ ਤੇ ਸਰਕਲ ਇੰਚਾਰਜਾਂ ਨਾਲ ਮੀਟਿੰਗ

ਫ਼ਿਰੋਜ਼ਪੁਰ, 24 ਨਵੰਬਰ (ਕੁਲਬੀਰ ਸਿੰਘ ਸੋਢੀ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਭਿ੍ਸ਼ਟਾਚਾਰ ਖ਼ਤਮ ਕਰਕੇ ਭਿ੍ਸ਼ਟਾਚਾਰੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ...

ਪੂਰੀ ਖ਼ਬਰ »

ਕੈਂਪਾਂ ਦੇ ਨਾਂਅ 'ਤੇ ਵਿਧਾਇਕ ਦੀ ਕੋਠੀ 'ਚ ਹੁੰਦੀ ਰਹੀ ਖੱਜਲ-ਖੁਆਰੀ-ਨੰਨੂ

ਫ਼ਿਰੋਜ਼ਪੁਰ, 24 ਨਵੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦਾ ਇਕ ਵਿਧਾਇਕ ਆਪਣੇ-ਆਪ ਨੂੰ ਜਨਤਾ ਦਾ ਮਸੀਹਾ ਅਖਵਾਉਣ ਦਾ ਡਰਾਮਾ ਕਰਦਾ ਹੋਇਆ ਲੋਕਤੰਤਰੀ ਰਵਾਇਤਾਂ ਨੂੰ ਛਿੱਕੇ ਟੰਗ ਕੇ ਆਪਣੀ ਕੋਠੀ ਨੂੰ ਹੀ 'ਰਾਜੇ ਦਾ ਦਰਬਾਰ' ਬਣਾ ਕੇ ਪ੍ਰਸ਼ਾਸਨਿਕ ਪੋ੍ਰਟੋਕਾਲ ...

ਪੂਰੀ ਖ਼ਬਰ »

ਚਮਕੌਰ ਸਿੰਘ ਟਿੱਬੀ ਅਕਾਲੀ ਦਲ ਕਿਸਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬਣੇ

ਫ਼ਿਰੋਜ਼ਪੁਰ, 24 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦੇ ਅੱਜ ਕੀਤੇ ਵਿਸਥਾਰ ਵਿਚ ਫ਼ਿਰੋਜ਼ਪੁਰ ਇਲਾਕੇ ਦੇ ਮਿਹਨਤੀ ਤੇ ਸਿਰਕੱਢ ਅਕਾਲੀ ਆਗੂ ਚਮਕੌਰ ਸਿੰਘ ਟਿੱਬੀ ਨੂੰ ...

ਪੂਰੀ ਖ਼ਬਰ »

28 ਦੀ ਲੁਧਿਆਣਾ ਮਹਾਂਰੈਲੀ ਲਈ ਮਗਨਰੇਗਾ ਮਜ਼ਦੂਰਾਂ 'ਚ ਭਾਰੀ ਉਤਸ਼ਾਹ

ਫ਼ਿਰੋਜ਼ਪੁਰ, 24 ਨਵੰਬਰ (ਤਪਿੰਦਰ ਸਿੰਘ)- ਪੰਜਾਬ ਬਚਾਓ ਸੰਯੁਕਤ ਮੋਰਚੇ ਵਲੋਂ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਕਾਰਪੋਰੇਟ ਭਜਾਓ, ਦੇਸ਼ ਬਚਾਓ ਦੀਆਂ ਤਿਆਰੀਆਂ ਲਈ ਮਗਨਰੇਗਾ ਮਜ਼ਦੂਰਾਂ ਤੇ ਜੰਗਲਾਤ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ...

ਪੂਰੀ ਖ਼ਬਰ »

ਮੁੱਖ ਮੰਤਰੀ ਗੁਰੂਹਰਸਹਾਏ ਨੂੰ ਜਾਣ ਵਾਲੇ ਸਵਾਗਤੀ ਗੇਟ ਗੋਲੂ ਕਾ ਮੋੜ ਦਾ ਕਰਨਗੇ ਉਦਘਾਟਨ

ਗੁਰੂਹਰਸਹਾਏ 'ਚ ਹੋਰ ਕਈ ਵਿਕਾਸ ਕਾਰਜਾਂ ਦੇ ਰੱਖਣਗੇ ਨੀਂਹ ਪੱਥਰ ਗੋਲੂ ਕਾ ਮੋੜ, 24 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)- ਪੰਜਾਬ ਸਰਕਾਰ ਸੂਬੇ 'ਚ ਹੋਏ ਕਾਰਜਾਂ ਦਾ ਉਦਘਾਟਨ ਤੇ ਵਿਕਾਸ ਲਈ ਨੀਂਹ ਪੱਥਰ ਰੱਖਣ ਵਿਚ ਯਤਨਸ਼ੀਲ ਹੈ, ਇਸੇ ਤਹਿਤ ਗੋਲੂ ਕਾ ਮੋੜ ਵਿਖੇ ...

ਪੂਰੀ ਖ਼ਬਰ »

-17ਵਾਂ ਖ਼ਾਲਸਾਈ ਖੇਡ ਉਤਸਵ- ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦੀ ਹਾਕੀ ਟੀਮ ਦਾ ਦੂਜਾ ਸਥਾਨ

ਤਲਵੰਡੀ ਭਾਈ, 24 ਨਵੰਬਰ (ਰਵਿੰਦਰ ਸਿੰਘ ਬਜਾਜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਉਚੇਰੀ ਵਿੱਦਿਅਕ ਸੰਸਥਾਵਾਂ ਦੇ 17ਵੇਂ ਖ਼ਾਲਸਾਈ ਖੇਡ ਉਤਸਵ ਵਿਚ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ...

ਪੂਰੀ ਖ਼ਬਰ »

ਆਟੋ ਚਾਲਕਾਂ ਨਾਲ ਚਾਹ ਪੀ ਗੱਲ ਨਹੀਂ ਬਣਨੀ-ਭੁੱਲਰ

ਫ਼ਿਰੋਜ਼ਪੁਰ, 24 ਨਵੰਬਰ (ਤਪਿੰਦਰ ਸਿੰਘ)- ਪੰਜਾਬ ਸਰਕਾਰ ਬੜੇ ਵੱਡੇ ਵਾਅਦੇ ਕਰਦੀ ਨਹੀਂ ਥੱਕਦੀ, ਕੋਈ ਕਰਮਚਾਰੀ ਪੱਕਾ ਨਹੀਂ ਕੀਤਾ ਅਤੇ ਸਾਰੇ ਪੰਜਾਬ 'ਚ ਹਾਹਾਕਾਰ ਮੱਚੀ ਹੋਈ ਹੈ | ਪੰਜਾਬ ਦੇ ਕਰਮਚਾਰੀ ਜਥੇਬੰਦੀਆਂ ਅੱਜ ਸੜਕਾਂ 'ਤੇ ਰੋਸ ਰੈਲੀਆਂ ਕਰਕੇ ਆਪਣੇ ਹੱਕਾਂ ...

ਪੂਰੀ ਖ਼ਬਰ »

ਅੱਜ ਮੁੱਖ ਮੰਤਰੀ ਚੰਨੀ ਦੇਵਾਂਗੇ ਮੰਗ ਪੱਤਰ-ਐਡ. ਗੌਰਵ ਮੋਂਗਾ

ਗੁਰੂਹਰਸਹਾਏ, 24 ਨਵੰਬਰ (ਕਪਿਲ ਕੰਧਾਰੀ)- ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ 44 ਪਿੰਡਾਂ ਨੂੰ ਗੁਰੂਹਰਸਹਾਏ ਦੇ ਨਾਲ ਜੋੜਨ ਦੀ ਮੰਗ ਨੂੰ ਲੈ ਕੇ ਅੱਜ ਗੁਰੂਹਰਸਹਾਏ ਪਹੁੰਚ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਮੂਹ ਵਕੀਲ ਭਾਈਚਾਰੇ ਵਲੋਂ ਇਕ ਮੰਗ ਪੱਤਰ ...

ਪੂਰੀ ਖ਼ਬਰ »

ਸ. ਸੈ. ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਸਾਇੰਸ ਮੇਲਾ

ਮਮਦੋਟ, 24 ਨਵੰਬਰ (ਸੁਖਦੇਵ ਸਿੰਘ ਸੰਗਮ)- ਪਿ੍ੰ. ਮਨਦੀਪ ਸਿੰਘ ਥਿੰਦ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਪਹਿਲਾ ਸਥਾਨ ...

ਪੂਰੀ ਖ਼ਬਰ »

ਕਾਨੂੰਨ ਰੱਦ ਕਰਨ ਦਾ ਫ਼ੈਸਲਾ ਸ਼ਲਾਘਾਯੋਗ-ਟੁਟੇਜਾ

ਮੰਡੀ ਅਰਨੀਵਾਲਾ, 24 ਨਵੰਬਰ (ਨਿਸ਼ਾਨ ਸਿੰਘ ਸੰਧੂ)-ਸੀਨੀਅਰ ਕਾਂਗਰਸੀ ਆਗੂ ਰਮੇਸ਼ ਟੁਟੇਜਾ ਅਰਨੀਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਦੇਰ ਨਾਲ ਆਇਆ ਫ਼ੈਸਲਾ ਦੱਸਿਆ ਹੈ | ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਵਲੋਂ ਧਰਨਾ ਜਾਰੀ

ਜਲਾਲਾਬਾਦ, 24 ਨਵੰਬਰ (ਕਰਨ ਚੁਚਰਾ)- ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਵਿਰੱੁਧ ਚੱਲ ਰਹੇ ਸੰਘਰਸ਼ 'ਚ ਸ਼ਾਮਿਲ ਹੁੰਦੇ ਹੋਏ ਅੱਜ ਸਮੂਹ ਕਰਮਚਾਰੀਆਂ ਵਲੋਂ ਲਗਾਤਾਰ 10ਵੇਂ ਦਿਨ ...

ਪੂਰੀ ਖ਼ਬਰ »

ਲੱਖੋਵਾਲ ਵਲੋਂ ਕਿਸਾਨਾਂ ਨੂੰ ਦਿੱਲੀ ਮੋਰਚੇ 'ਚ ਸ਼ਾਮਿਲ ਹੋਣ ਦੀ ਅਪੀਲ

ਖੋਸਾ ਦਲ ਸਿੰਘ, 24 ਨਵੰਬਰ (ਮਨਪ੍ਰੀਤ ਸਿੰਘ ਸੰਧੂ)- ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਲੇ ਕਾਨੰੂਨਾਂ ਨੂੰ ਰੱਦ ਕਰਨ ਸਮੇਤ ਐਮ.ਐੱਸ.ਪੀ 'ਤੇ ਕਾਨੰੂਨ ਬਣਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮਿਹਨਤ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਕਿਸਾਨ ਜਥੇਬੰਦੀਆਂ ਨੇ ਬਾਕੀ ...

ਪੂਰੀ ਖ਼ਬਰ »

ਕਿਸਾਨ ਆਗੂ ਲਖਵਿੰਦਰ ਸਿੰਘ ਦਾ ਸ਼ੂਸ਼ਕ ਵਾਸੀਆਂ ਵਲੋਂ ਸਨਮਾਨ

ਖੋਸਾ ਦਲ ਸਿੰਘ, 24 ਨਵੰਬਰ (ਮਨਪ੍ਰੀਤ ਸਿੰਘ ਸੰਧੂ)- ਪਿਛਲੇ ਲਗਭਗ ਇਕ ਵਰ੍ਹੇ ਤੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੰੂਹਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਸ਼ਮੂਲੀਅਤ ਕਰ ਵੱਡੀਆਂ ਸੇਵਾਵਾਂ ਦੇਣ ਵਾਲੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਅਮਲੀ ਰੂਪ 'ਚ ਲੋਕਤੰਤਰ ਬਹਾਲ ਕੀਤਾ-ਜੌੜਾ

ਜ਼ੀਰਾ, 24 ਨਵੰਬਰ (ਜੋਗਿੰਦਰ ਸਿੰਘ ਕੰਡਿਆਲ)- ਪੰਜਾਬ 'ਚ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ, ਉਦੋਂ-ਉਦੋਂ ਹੀ ਵਿਕਾਸ ਕੰਮ ਸ਼ੁਰੂ ਹੋਏ ਅਤੇ ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਦੀ ਸੁਣਵਾਈ ਸੁਖਾਲੇ ਢੰਗ ਨਾਲ ਹੁੰਦੀ ਹੈ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਗੁਰੂਹਰਸਹਾਏ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ

ਗੁਰੂਹਰਸਹਾਏ, 24 ਨਵੰਬਰ (ਕਪਿਲ ਕੰਧਾਰੀ)- ਮੁੱਖ ਮੰਤਰੀ ਚਰਨਜੀਤ ਚੰਨੀ ਦੇ ਗੁਰੂਹਰਸਹਾਏ ਦੌਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਗੁਰੂਹਰਸਹਾਏ ਵਿਚ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹੰਸ, ...

ਪੂਰੀ ਖ਼ਬਰ »

ਵਿਧਾਇਕ ਪਿੰਕੀ ਨੇ ਸਰਕਾਰੀ ਸਕੂਲਾਂ ਨੂੰ ਵੰਡੇ 1 ਕਰੋੜ 75 ਲੱਖ ਦੇ ਚੈੱਕ

ਫ਼ਿਰੋਜ਼ਪੁਰ, 24 ਨਵੰਬਰ (ਜਸਵਿੰਦਰ ਸਿੰਘ ਸੰਧੂ)- ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰਕਾਰ ਪਾਸੋਂ ਕਰੋੜਾਂ ਰੁਪਏ ਦੇ ਫ਼ੰਡ ਮਨਜ਼ੂਰ ਕਰਵਾ ਕੇ ਲਿਆਂਦੇ ਹਨ | ਸਕੂਲਾਂ 'ਚ ਅਧਿਆਪਕਾਂ ਦੀਆਂ ਘਾਟਾਂ ਨੂੰ ਦੂਰ ਕਰਨ ਦੇ ...

ਪੂਰੀ ਖ਼ਬਰ »

ਪੰਥ-ਗ੍ਰੰਥ ਅਤੇ ਕਿਸਾਨ ਮਸਲਿਆਂ ਦਾ ਹੱਲ ਬਰਗਾੜੀ ਵੱਲ

ਫ਼ਿਰੋਜ਼ਪੁਰ, 24 ਨਵੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪੰਥ-ਗ੍ਰੰਥ ਅਤੇ ਕਿਸਾਨ ਮਸਲਿਆਂ ਦੇ ਹੱਲ ਲਈ 28 ਨਵੰਬਰ ਨੂੰ ਬਰਗਾੜੀ ਵਿਖੇ ਇਕ ਬਹੁਤ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ | ਇਸ ਸਬੰਧੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ-ਯੂਨੀਅਨ

ਫ਼ਿਰੋਜ਼ਪੁਰ, 24 ਨਵੰਬਰ (ਤਪਿੰਦਰ ਸਿੰਘ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦਾ ਇਕ ਵਫ਼ਦ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ | ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ...

ਪੂਰੀ ਖ਼ਬਰ »

ਬਲਾਕ ਗੁਰੂਹਰਸਹਾਏ-2 ਦੇ ਸੈਂਟਰਾਂ 'ਚ ਸਹਿ-ਵਿੱਦਿਅਕ ਮੁਕਾਬਲੇ

ਗੋਲੂ ਕਾ ਮੋੜ, 24 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)- ਬਲਾਕ ਗੁਰੂਹਰਸਹਾਏ-2 ਅਧੀਨ ਆਉਂਦੇ ਵੱਖ-ਵੱਖ ਸੈਂਟਰਾਂ ਵਿਚ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸੈਂਟਰ ਪੱਧਰੀ ਮੁਕਾਬਲਿਆਂ 'ਚ ਬੱਚਿਆਂ ਦੇ ਸੁੰਦਰ ਲਿਖਾਈ, ਬੋਲ ਲਿਖਤ, ਕਵਿਤਾ ਮੁਕਾਬਲੇ, ਪੇਂਟਿੰਗ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨੇ ਦਾ ਐਲਾਨ

ਗੁਰੂਹਰਸਹਾਏ, 24 ਨਵੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਉਪਰੰਤ ਜਾਣਕਾਰੀ ...

ਪੂਰੀ ਖ਼ਬਰ »

ਦੋ ਰੋਜ਼ਾ ਸਾਇੰਸ ਮੇਲਾ ਸਮਾਪਤ

ਫ਼ਿਰੋਜ਼ਪੁਰ, 24 ਨਵੰਬਰ (ਤਪਿੰਦਰ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫ਼ਿਰੋਜ਼ਪੁਰ ਵਿਖੇ ਪਿ੍ੰ. ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਦੋ ਰੋਜ਼ਾ ਵਿਗਿਆਨ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ | ਪੋ੍ਰਗਰਾਮ ਦੀ ਸ਼ੁਰੂਆਤ ਮੌਕੇ ਪਿ੍ੰ. ਜਗਦੀਪ ...

ਪੂਰੀ ਖ਼ਬਰ »

ਸ. ਸੀ. ਸ. ਸਕੂਲ ਆਰਿਫ਼ ਕੇ ਵਿਖੇ 'ਪੰਜਾਬੀ ਹਫ਼ਤਾ' ਮਨਾਇਆ

ਆਰਿਫ਼ ਕੇ, 24 ਨਵੰਬਰ (ਬਲਬੀਰ ਸਿੰਘ ਜੋਸਨ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ 24 ਤੋਂ 30 ਨਵੰਬਰ ਤੱਕ ਸਕੂਲਾਂ ਵਿਚ 'ਪੰਜਾਬੀ ਹਫ਼ਤਾ' ਮਨਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸਮਾਰਟ ਸਕੂਲ ਆਰਿਫ਼ ਕੇ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਕੂਲ 'ਚ ਪੰਜਾਬੀ ਭਾਸ਼ਾ ਦੇ ਮਹੱਤਵ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਛੇਵੀਂ ਤੋਂ ਅੱਠਵੀਂ ਤੱਕ ਦੇ ਮੁਕਾਬਲੇ ਵਿਚ ਜਸ਼ਨਦੀਪ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਨੌਵੀਂ ਤੇ ਬਾਰ੍ਹਵੀਂ ਕਲਾਸ ਦੇ ਭਾਸ਼ਣ ਮੁਕਾਬਲਿਆਂ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਸਿਮਰਨਜੀਤ ਕੌਰ, ਜ਼ੋਰਾਵਰ ਸਿੰਘ ਤੇ ਮਧੂ ਨੇ ਪ੍ਰਾਪਤ ਕੀਤਾ | ਇਸ ਪ੍ਰੋਗਰਾਮ ਦੀ ਰੂਪ ਰੇਖਾ ਪੰਜਾਬੀ ਵਿਭਾਗ ਦੇ ਅਧਿਆਪਕ ਸੋਨੀਆ ਹਾਂਡਾ, ਨੀਰਜਾ, ਸੀਮਾ ਰਾਣੀ, ਨੀਲਮ ਮਾਣਿਕ ਲੈਕਚਰਾਰ ਤੇ ਅੰਕੁਰ ਧਵਨ ਲੈਕਚਰਾਰ ਦੁਆਰਾ ਤਿਆਰ ਕੀਤੀ ਗਈ | ਜੱਜਾਂ ਦੀ ਭੂਮਿਕਾ ਸੁਖਵਿੰਦਰ ਸਿੰਘ ਲੈਕਚਰਾਰ, ਪਰਮਜੀਤ ਕੌਰ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ ਦੁਆਰਾ ਨਿਭਾਈ ਗਈ | ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦੇਣ ਗੁਰਵਿੰਦਰ ਸਿੰਘ ਡੀ.ਐਮ ਅਤੇ ਅਨਮੋਲ ਰਤਨ ਬੀ.ਐਮ ਹਾਜ਼ਰ ਹੋਏ | ਪਿ੍ੰਸੀਪਲ ਨਰੇਸ਼ ਕੁਮਾਰ ਸ਼ਰਮਾ ਨੇ ਜੇਤੂ ਬੱਚਿਆਂ ਨੂੰ ਸ਼ਾਬਾਸ਼ ਦਿੰਦਿਆਂ ਦੱਸਿਆ ਕਿ ਸਾਨੂੰ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ |

ਖ਼ਬਰ ਸ਼ੇਅਰ ਕਰੋ

 

 

ਸੰਦੀਪ ਜਾਖੜ ਵਲੋਂ ਨਾਟਕ ਸੰਸਥਾ ਏ. ਕੇ. ਐਸ. ਨੂੰ ਸਨਮਾਨਿਤ

ਅਬੋਹਰ, 24 ਨਵੰਬਰ (ਸੁਖਜੀਤ ਸਿੰਘ ਬਰਾੜ)- ਸ਼ਹਿਰ ਦੀ ਰੌਣਕ ਨੂੰ ਬਹਾਲ ਕਰਨ ਲਈ ਸਥਾਨਕ ਕਾਂਗਰਸ ਹਲਕਾ ਇੰਚਾਰਜ ਸੰਦੀਪ ਜਾਖੜ ਨੇ ਆਪਣਾ ਅਬੋਹਰ ਆਪਣੀ ਆਭਾ ਮੁਹਿੰਮ ਚਲਾਈ ਹੋਈ ਹੈ ਅਤੇ ਇਸ ਦੇ ਨਾਲ ਹੀ ਨਗਰ ਨਿਗਮ ਵਲੋਂÐ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੀ ...

ਪੂਰੀ ਖ਼ਬਰ »

ਹੁਸਨਪ੍ਰੀਤ ਕੌਰ ਨੇ ਜਿੱਤਿਆ 'ਸਟਾਰ ਆਫ਼ ਟਿਊਜ਼ਡੇ' ਦਾ ਖ਼ਿਤਾਬ

ਅਬੋਹਰ,24 ਨਵੰਬਰ (ਵਿਵੇਕ ਹੂੜੀਆ)- ਸਰਕਾਰੀ ਹਾਈ ਸਕੂਲ ਸੀਡ ਫਾਰਮ ਕੱਚਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਇੰਗਲਿਸ਼ ਸਪੀਕਿੰਗ ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਸਟਾਰ ਆਫ਼ ਮੰਗਲਵਾਰ ਦਾ ਖ਼ਿਤਾਬ ਹਾਸਲ ਕਰਕੇ ਸਕੂਲ ਅਤੇ ਮਾਪਿਆÐ ਦਾ ਨਾਂਅ ...

ਪੂਰੀ ਖ਼ਬਰ »

ਅਰੋੜਵੰਸ਼ ਸਭਾ ਨੇ ਬੱਚਿਆਂ ਨੂੰ ਵੰਡਿਆ ਸਟੇਸ਼ਨਰੀ ਦਾ ਸਾਮਾਨ

ਜਲਾਲਾਬਾਦ, 24 ਨਵੰਬਰ (ਕਰਨ ਚੁਚਰਾ)-ਅਰੋੜ ਵੰਸ਼ ਸਭਾ ਜਲਾਲਾਬਾਦ ਵਲੋਂ ਪ੍ਰਧਾਨ ਖ਼ਰੈਤੀ ਲਾਲ ਮੋਂਗਾ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬੱਲੂਆਣਾ ਸਕੂਲ ਦੇ 120 ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਰਾਜੇਸ਼ ...

ਪੂਰੀ ਖ਼ਬਰ »

-ਬਲਾਕ ਪੱਧਰੀ ਵਿਗਿਆਨ ਮੇਲਾ- ਢਾਬਾਂ ਕੌਕਰੀਆਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਬੱਲੂਆਣਾ, 24 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬਲਾਕ ਪੱਧਰੀ ਵਿਗਿਆਨਿਕ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾ ਵਾਲੀ ਵਿਖੇ ਕਰਵਾਇਆ ਗਿਆ | ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਵਿਸ਼ਨੂੰ ਪੂਨੀਆ ਦੀ ਅਗਵਾਈ ਹੇਠ ਮੇਲੇ ਵਿਚ ਮਿਡਲ ਸਕੂਲ ...

ਪੂਰੀ ਖ਼ਬਰ »

ਖਾਟਵਾਂ ਸਕੂਲ 'ਚ ਸਹਿ-ਵਿੱਦਿਅਕ ਮੁਕਾਬਲੇ

ਅਬੋਹਰ, 24 ਨਵੰਬਰ (ਵਿਵੇਕ ਹੂੜੀਆ)-ਸਕੂਲ ਇੰਚਾਰਜ ਵੀਰਪਾਲ ਕੌਰ ਦੀ ਅਗਵਾਈ ਤੇ ਦੇਖਰੇਖ ਵਿਚ ਸਰਕਾਰੀ ਮਿਡਲ ਸਕੂਲ ਖਾਟਵਾਂ ਵਿਖੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿਦਿਆਰਥੀਆਂ Ðਦਾ ਭਾਸ਼ਨ ਮੁਕਾਬਲਾ ਅਤੇ ਅਧਿਆਪਕਾਂ ਦਾ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

-ਤਾਈਕਵਾਂਡੋ ਚੈਂਪੀਅਨਸ਼ਿਪ- ਐਕਮੇ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਤਗਮੇ

ਜਲਾਲਾਬਾਦ, 24 ਨਵੰਬਰ (ਕਰਨ ਚੁਚਰਾ)- ਬੀਤੇ ਦਿਨੀਂ ਮੋਗਾ ਵਿਖੇ ਹੋਈ ਪਹਿਲੀ ਸਟੇਟ ਵਾਹਿਦ ਅਲੀ ਮੈਮੋਰੀਅਲ ਤਾਈ-ਕਮਾਂਡੋ ਚੈਂਪੀਅਨਸ਼ਿਪ 'ਚ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਬੱਚਿਆ ਨੇ ਭਾਗ ਲੈ ਕੇ ਮੈਡਲ ਹਾਸਲ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ...

ਪੂਰੀ ਖ਼ਬਰ »

ਭਾਕਿਯੂ ਸਿੱਧੂਪੁਰ ਵਲੋਂ ਦਿੱਲੀ ਜਾਣ ਲਈ ਪਿੰਡਾਂ 'ਚ ਮੀਟਿੰਗਾਂ

ਅਬੋਹਰ, 24 ਨਵੰਬਰ (ਸੁਖਜੀਤ ਸਿੰਘ ਬਰਾੜ)-ਭਾਕਿਯੂ ਸਿੱਧੂਪੁਰ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਤੋਂ ਦਿੱਲੀ ਪੁੱਜਣ ਦੇ ਸਬੰਧ ਵਿਚ ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਯੂਨੀਅਨ ਦੇ ਕਨਵੀਨਰ ਜਗਜੀਤ ...

ਪੂਰੀ ਖ਼ਬਰ »

ਡੇਂਗੂ ਤੇ ਚਿਕਨਗੁਨੀਆ ਖ਼ਿਲਾਫ਼ ਨਗਰ ਕੌਂਸਲ ਤੇ ਸਿਹਤ ਕਾਮਿਆਂ ਵਲੋਂ ਚੈਕਿੰਗ ਅਭਿਆਨ ਜਾਰੀ

ਜਲਾਲਾਬਾਦ, 24 ਨਵੰਬਰ (ਕਰਨ ਚੁਚਰਾ)- ਨਗਰ ਕੌਂਸਲ ਜਲਾਲਾਬਾਦ ਪੂਨਮ ਭਟਨਾਗਰ, ਪ੍ਰਧਾਨ ਵਿਕਾਸਦੀਪ ਚੌਧਰੀ ਅਤੇ ਸਿਹਤ ਵਿਭਾਗ ਵਲੋਂ ਡੇਂਗੂ ਅਤੇ ਚਿਕਨਗੁਨੀਆਂ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਜਾਗਰੂਕਤਾ ਅਭਿਆਨ ਦੌਰਾਨ ਸ਼ਹਿਰ ਦੇ ਓਮ ਆਸ਼ਰਮ ਨਜ਼ਦੀਕ ਨਗਰ ਕੌਂਸਲ ਤੇ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਭੁੱਲਰ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ

ਮੰਡੀ ਅਰਨੀਵਾਲਾ, 24 ਨਵੰਬਰ (ਨਿਸ਼ਾਨ ਸਿੰਘ ਸੰਧੂ)- ਇਲਾਕੇ ਦੇ ਸੀਨੀਅਰ ਅਕਾਲੀ ਆਗੂ ਤੇ ਬਲਾਕ ਸੰਮਤੀ ਅਰਨੀਵਾਲਾ ਦੇ ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਭੁੱਲਰ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਹ ਇਸ ਤੋਂ ਪਹਿਲਾ ...

ਪੂਰੀ ਖ਼ਬਰ »

ਸੰਦੀਪ ਜਾਖੜ ਦੇ ਯਤਨਾਂ ਸਦਕਾ ਖੂਈਆਂ ਸਰਵਰ ਦੇ ਪਿੰਡਾਂ ਨੂੰ ਮਿਲੀ ਪੌਣੇ 2 ਕਰੋੜ ਦੀ ਗਰਾਂਟ

ਅਬੋਹਰ, 24 ਨਵੰਬਰ (ਸੁਖਜੀਤ ਸਿੰਘ ਬਰਾੜ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਹਲਕਾ ਇੰਚਾਰਜ ਸੰਦੀਪ ਜਾਖੜ ਦੀਆਂ ਕੋਸ਼ਿਸ਼ਾਂ ਸਦਕਾ ਹਲਕਾ ਅਬੋਹਰ ਨੂੰ ਪੌਣੇ ਦੋ ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਗਰਾਂਟ ਮਿਲੀ ਹੈ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX