ਤਾਜਾ ਖ਼ਬਰਾਂ


ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  about 1 hour ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  about 1 hour ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  about 2 hours ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  about 3 hours ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  about 3 hours ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  about 3 hours ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  about 3 hours ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  about 3 hours ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  about 4 hours ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  about 4 hours ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  about 4 hours ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  about 4 hours ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  about 4 hours ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  about 4 hours ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  about 4 hours ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ
. . .  about 4 hours ago
ਅੰਮ੍ਰਿਤਸਰ, 17 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ 'ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰ ਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ...
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨਿੰਦਾ
. . .  about 5 hours ago
ਅੰਮ੍ਰਿਤਸਰ, 17 ਜਨਵਰੀ (ਜੱਸ) - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ...
ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ
. . .  about 5 hours ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਸਨਮਾਨ ਉਨ੍ਹਾਂ ਨੂੰ ਪੰਜਵੀਂ ਵਾਰ ਦਿੱਤਾ ਗਿਆ ਹੈ | ਅੱਜ ਏ.ਆਈ.ਜੀ. ਸਨੇਹਦੀਪ ...
ਸੰਤ ਮਨਜੀਤ ਸਿੰਘ ਹਰਖੋਵਾਲ ਵਾਲੇ ਬ੍ਰਹਮਲੀਨ ਹੋਏ
. . .  about 5 hours ago
ਹੁਸ਼ਿਆਰਪੁਰ,17 ਜਨਵਰੀ (ਨਰਿੰਦਰ ਸਿੰਘ ਬੱਡਲਾ) - ਸੰਤ ਬਾਬਾ ਜਵਾਲਾ ਸਿੰਘ ਦੇ ਤਪ-ਅਸਥਾਨ ਡੇਰਾ ਸੰਤਗੜ੍ਹ ਹਰਖੋਵਾਲ (ਹੁਸ਼ਿਆਰਪੁਰ) ਦੇ ਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ ਵਾਲੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਸਮੇਟਦਿਆਂ ਬ੍ਰਹਮਲੀਨ...
ਚੋਣ ਪ੍ਰੋਗਰਾਮ ਵਿਚ ਹੋਇਆ ਬਦਲਾਅ, ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਾਰਨ
. . .  about 5 hours ago
ਚੰਡੀਗੜ੍ਹ, 17 ਜਨਵਰੀ - ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਅੱਜ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਦੱਸਣਯੋਗ ਹੈ ਕਿ 25 ਜਨਵਰੀ ਤੋਂ 1 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਅਤੇ ...
ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦੇ - ਨਵਜੋਤ ਸਿੱਧੂ
. . .  about 5 hours ago
ਚੰਡੀਗੜ੍ਹ,17 ਜਨਵਰੀ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ....
ਕਾਂਗਰਸ ਨੂੰ ਵੱਡਾ ਝਟਕਾ, ਮੰਡੀ ਪੰਜੇ ਕੇ ਉਤਾੜ ਦੀ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਅਕਾਲੀ ਦਲ 'ਚ ਸ਼ਾਮਿਲ
. . .  about 5 hours ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗਦੇ ਜਾ ਰਹੇ ਹਨ . ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਿਸ ਤਹਿਤ...
ਜ਼ਿਲ੍ਹਾ ਬਰਨਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਐੱਸ.ਸੀ. ਅਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ
. . .  about 5 hours ago
ਬਰਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਧਰਮ ਸਿੰਘ ਫ਼ੌਜੀ ਕੌਂਸਲਰ ਅਤੇ ਬੀ. ਸੀ. ਵਿੰਗ ਦਿਹਾਤੀ ਪ੍ਰਧਾਨ ਜਸਬੀਰ ਸਿੰਘ ਗੱਖੀ ...
ਅੰਮ੍ਰਿਤਸਰ 'ਚ ਕਈ ਆਗੂ ਸਿੱਧੂ ਦੀ ਅਗਵਾਈ ਵਿਚ ਕਾਂਗਰਸ 'ਚ ਹੋਏ ਸ਼ਾਮਿਲ
. . .  about 6 hours ago
ਅੰਮ੍ਰਿਤਸਰ, 17 ਜਨਵਰੀ - ਅੰਮ੍ਰਿਤਸਰ ਵਿਚ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਏਜੰਡੇ 'ਤੇ ਚੋਣ ਲੜੇਗੀ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਸ ਮੌਕੇ ਕਹਿਣਾ ਸੀ ਕਿ ਪਿਛਲੇ 5 ਸਾਲਾਂ 'ਚ ਪੰਜਾਬ ਦੀ ਆਰਥਿਕਤਾ ...
ਪੰਜਾਬ ਵਿਚ ਵੋਟਾਂ ਦੀ ਬਦਲੀ ਤਾਰੀਖ਼ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ
. . .  about 5 hours ago
ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਾਰੀਖ਼ ਬਦਲ ਗਈ ਹੈ | ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ | ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ | ਭਾਰਤ ਚੋਣ ਕਮਿਸ਼ਨ ਵਲੋਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਬਰਨਾਲਾ

ਸ਼ਹਿਰ ਬਰਨਾਲਾ 'ਚ ਡੇਂਗੂ ਤੇ ਚਿਕਨਗੁਨੀਆ ਦੇ ਵਧ ਰਹੇ ਪ੍ਰਕੋਪ ਪ੍ਰਤੀ ਗੰਭੀਰ ਨਹੀਂ ਪ੍ਰਸ਼ਾਸਨ

ਬਰਨਾਲਾ, 24 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਵਿਚ ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਬਿਮਾਰੀਆਂ ਦੇ ਪ੍ਰਕੋਪ ਕਾਰਨ ਲਗਭਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਬਿਮਾਰ ਹੈ | ਹਰ ਸਾਲ ਵੱਡੀ ...

ਪੂਰੀ ਖ਼ਬਰ »

ਗਲੀ 'ਚ ਹੋਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਪਿੰਡ ਕੈਰੇ ਦੀ ਪੰਚਾਇਤ ਮੁੜ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ 'ਤੇ ਲਗਾਏ ਵਾਅਦਾ ਖ਼ਿਲਾਫ਼ੀ ਦੇ ਦੋਸ਼

ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਪਿੰਡ ਕੈਰੇ ਦੀ ਪੰਚਾਇਤ ਪ੍ਰਸ਼ਾਸਨ ਅਤੇ ਪੁਲਿਸ ਦੀ ਵਾਅਦਾ ਖ਼ਿਲਾਫ਼ੀ ਤੋਂ ਨਿਰਾਸ਼ ਹੋ ਕੇ ਅੱਜ ਦੂਜੇ ਦਿਨ ਮੁੜ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ | ਅੱਜ ਟੈਂਕੀ 'ਤੇ ਚੜੇ੍ਹ ਸਰਪੰਚ ਅਮਰਜੀਤ ਕੌਰ, ਪੰਚ ਪਰਮਜੀਤ ਸਿੰਘ, ਪੰਚ ਪਰਗਟ ...

ਪੂਰੀ ਖ਼ਬਰ »

ਬਾਹਰ ਭੇਜਣ ਦਾ ਝਾਂਸਾ ਦੇਣ ਵਾਲਿਆਂ ਵਿਰੁੱਧ ਪਰਚਾ ਦਰਜ

ਧਨੌਲਾ, 24 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਪੁਲਿਸ ਨੇ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਛੰਨਾਂ ਵਲੋਂ ਦਿੱਤੀ ਗਈ ਦਰਖ਼ਾਸਤ ਦੇ ਆਧਾਰ 'ਤੇ ਹੰਬੜਾਂ ਲੁਧਿਆਣਾ ਕਿਚਲੂ ਨਗਰ ਦੀ ਐਮੀ ਅਨੰਦ ਪੁੱਤਰੀ ਸੁਭਾਸ਼ ਚੰਦਰ ਵਿਰੁੱਧ ਧਾਰਾ 420 ਤਹਿਤ ...

ਪੂਰੀ ਖ਼ਬਰ »

ਟਰੈਕਟਰ ਨੇ ਮੋਟਰਸਾਈਕਲ 'ਚ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਸੜਕ ਦੁਰਘਟਨਾ ਵਿਚ ਹੋਈ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਵਿਚ ਇਕ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪੱਤੀ ਧਾਲੀਵਾਲ ਨੇੜੇ ਠੀਕਰੀਵਾਲਾ ਆਪਣੀ ਕਾਰ ਤੇ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਨੂੰ ਲੈ ਕੇ ਐਨ. ਐਚ. ਐਮ. ਮੁਲਾਜ਼ਮਾਂ ਦੀ ਹੜਤਾਲ ਜਾਰੀ

ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ) ਤਹਿਤ ਸਿਹਤ ਵਿਭਾਗ ਪੰਜਾਬ 'ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਅੱਜ ਵੀ ਜਾਰੀ ਰਹੀ | ਇਸ ਮੌਕੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀ.ਐਚ.ਓ, ...

ਪੂਰੀ ਖ਼ਬਰ »

ਤਿੰਨ ਮਜ਼ਦੂਰ ਜਥੇਬੰਦੀਆਂ ਵਲੋਂ ਵੱਖ-ਵੱਖ ਪਿੰਡਾਂ ਅੰਦਰ ਅਰਥੀ ਫ਼ੂਕ ਮੁਜ਼ਾਹਰੇ

ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਦਿਹਾਤੀ ਮਜ਼ਦੂਰ ਸਭਾ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਲਿਬਰੇਸ਼ਨ ਵਲੋਂ ਸਾਂਝੇ ਤੌਰ 'ਤੇ ਸੂਬਾ ਕਮੇਟੀ ਦੇ ਸੱਦੇ ਉੱਪਰ ਬੀਤੇ ਦਿਨੀਂ ਬਰਨਾਲਾ ਵਿਚ ਦਿੱਤੇ ਗਏ ਧਰਨੇ ਸਮੇਂ ਡੀ.ਸੀ. ਬਰਨਾਲਾ ਵਲੋਂ ਮਜ਼ਦੂਰ ਆਗੂਆਂ ਦੀ ਕੋਈ ਗੱਲ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ : ਧਰਨੇ ਦਾ 420ਵਾਂ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਕੁਰਬਾਨੀ ਤੋਂ ਸੇਧ ਲੈਣ ਦਾ ਸੱਦਾ ਦਿੱਤਾ

ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਾਇਆ ਧਰਨਾ 420ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ...

ਪੂਰੀ ਖ਼ਬਰ »

ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਫੂਕੀ ਅਰਥੀ

ਭਦੌੜ, 24 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਵਲੋਂ ਮਜ਼ਦੂਰ ਜਥੇਬੰਦੀਆਂ ਦੀ ਗੱਲ ਨਾ ਸੁਣਨ ਨੂੰ ਲੈ ਕੇ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉਪਰ ਸਥਾਨਕ ਤਿੰਨ ਕੋਨੀ ਉਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਰਥੀ ਸਾੜ ਕੇ ਨਾਅਰੇਬਾਜੀ ...

ਪੂਰੀ ਖ਼ਬਰ »

ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਦਿਵਸ ਮਨਾਇਆ

ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮਾਤ ਭਾਸ਼ਾ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਨੀਲਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਦੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ਦੇ ਸੂਬਾ ਪੱਧਰੀ ਜੇਤੂਆਂ 'ਚ ਜ਼ਿਲ੍ਹਾ ਬਰਨਾਲਾ ਦੇ ਵਿਦਿਆਰਥੀ ਵੀ ਸ਼ਾਮਿਲ

ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵਲੋਂ ਸੈਸ਼ਨ 2020-21 ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੌਰਾਨ ਸੂਬਾ ਪੱਧਰ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਦੀ ਮੀਟਿੰਗ

ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਸੰਬੋਧਨ ਕਰਨ ਲਈ ਮਜ਼ਦੂਰ ਮੁਕਤੀ ...

ਪੂਰੀ ਖ਼ਬਰ »

ਪਿੰਡ ਧੌਲਾ ਵਿਖੇ ਮਜ਼ਦੂਰ ਆਗੂਆਂ ਨੇ ਕੀਤਾ ਅਰਥੀ ਫ਼ੂਕ ਪ੍ਰਦਰਸ਼ਨ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਮਜ਼ਦੂਰ ਆਗੂ ਕਾਮਰੇਡ ਖੁਸ਼ੀਆ ਸਿੰਘ, ਜਗਰਾਜ ਰਾਮਾ ਦੀ ਅਗਵਾਈ ਵਿਚ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਂਡ ਧੌਲਾ ਵਿਖੇ ਮਜ਼ਦੂਰਾਂ ਵਲੋਂ ਡੀ.ਸੀ. ਬਰਨਾਲਾ ਦੀ ...

ਪੂਰੀ ਖ਼ਬਰ »

ਦੀਵਾਨ ਟੋਡਰ ਮੱਲ ਹਵੇਲੀ ਦੀ ਕਾਰ ਸੇਵਾ ਅਮਰੀਕਾ ਦੀ ਸੰਗਤ ਨੂੰ ਦੇਣ ਦੀ ਮੰਗ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਫ਼ਤਿਹਗੜ੍ਹ ਸਾਹਿਬ ਵਿਖੇ ਖੰਡਰ ਬਣਦੀ ਜਾ ਰਹੀ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਕਾਰ ਸੇਵਾ ਕਰ ਕੇ ਪੁਰਾਤਨ ਦਿੱਖ ਬਹਾਲ ਕਰਨ ਲਈ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ...

ਪੂਰੀ ਖ਼ਬਰ »

ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਨੂੰ ਮਿਲੀ ਮਾਨਤਾ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਜੇਵੀਅਰ ਕਾਨਵੈਂਟ ਸਕੂਲ ਰੂੜੇਕੇ ਕਲਾਂ ਨੂੰ ਸੀ.ਬੀ.ਐਸ.ਈ. ਬੋਰਡ ਨਵੀ ਦਿੱਲੀ ਤੋਂ ਬਾਰ੍ਹਵੀਂ ਜਮਾਤ ਤੱਕ ਮਾਨਤਾ ਮਿਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ 'ਈਕੋ ਸਿਸਟਮ' ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ

ਧਨੌਲਾ, 24 ਨਵੰਬਰ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਚੇਅਰਮੈਨ ਸ: ਸੁਖਮਿੰਦਰ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਈਕੋ ਸਿਸਟਮ ਸਬੰਧੀ ਜਾਗਰੂਕ ਕਰਨ ਵਾਸਤੇ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਲੌਂਗਪੁਰੀ ਸਕੂਲ ਪੱਖੋ ਕਲਾਂ ਦੇ ਅਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਅਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਸੰਤ ਚਰਨਪੁਰੀ, ਐਮ.ਡੀ. ...

ਪੂਰੀ ਖ਼ਬਰ »

ਕਾਂਗਰਸ ਵਲੋਂ ਸਿੱਖਾਂ 'ਤੇ ਕੀਤੇ ਅੱਤਿਆਚਾਰ ਨਾ ਭੁੱਲਣਯੋਗ-ਬਾਬਾ ਧਨੌਲਾ
ਰੂੜੇਕੇ ਕਲਾਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਸਰਕਲ ਦੀ ਮੀਟਿੰਗ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 6 ਦਸੰਬਰ ਨੂੰ ਅਨਾਜ ਮੰਡੀ ਤਪਾ ਵਿਖੇ ਕੀਤੀ ਜਾ ਰਹੀ ਵਿਸ਼ੇਸ਼ ਰੈਲੀ ਦੀ ਤਿਆਰੀ ਵਿਚ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਹਲਕਾ ...

ਪੂਰੀ ਖ਼ਬਰ »

ਰੂੜੇਕੇ ਕਲਾਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਸਰਕਲ ਦੀ ਮੀਟਿੰਗ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 6 ਦਸੰਬਰ ਨੂੰ ਅਨਾਜ ਮੰਡੀ ਤਪਾ ਵਿਖੇ ਕੀਤੀ ਜਾ ਰਹੀ ਵਿਸ਼ੇਸ਼ ਰੈਲੀ ਦੀ ਤਿਆਰੀ ਵਿਚ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਹਲਕਾ ...

ਪੂਰੀ ਖ਼ਬਰ »

ਵਿਦੇਸ਼ ਤੋਂ ਵਾਪਸ ਆਉਣ 'ਤੇ ਅੰਤਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਦਾ ਸਨਮਾਨ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਕੈਨੇਡਾ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸੰਬੰਧੀ ਸਿੱਖ ਸੰਗਤਾਂ, ਸਿੱਖ ਆਗੂਆਂ ਨਾਲ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਸਰਕਲ ਮੌੜਾਂ ਦੀ ਮੀਟਿੰਗ

ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਸਰਕਲ ਮੌੜ ਨਾਭਾ ਦੀ ਮੀਟਿੰਗ ਜਾਨੀ ਪੱਤੀ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਤ ਟੇਕ ਸਿੰਘ ਧਨੌਲਾ ਜ਼ਿਲ੍ਹਾ ਪ੍ਰਧਾਨ, ਦਵਿੰਦਰ ਸਿੰਘ ਬੀਹਲਾ ਸੀਨੀਅਰ ਆਗੂ, ...

ਪੂਰੀ ਖ਼ਬਰ »

ਨਗਰ ਦੀ ਖ਼ੁਸ਼ਹਾਲੀ ਲਈ ਬੀ.ਜੀ.ਐਸ. ਸਕੂਲ ਵਿਖੇ ਅਖੰਡ ਪਾਠ ਦੇ ਭੋਗ ਪਾਏ

ਭਦੌੜ, 24 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਖ਼ੁਸ਼ਹਾਲੀ ਅਤੇ ਸਕੂਲ ਦੀ ਬਿਹਤਰੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿਚ ਸਮੂਹ ਵਿਦਿਆਰਥੀ ਸਮੇਤ ਟਰੱਸਟ ਦੇ ਆਗੂ ਬਾਬਾ ...

ਪੂਰੀ ਖ਼ਬਰ »

ਸੰਤ ਲੌਂਗਪੁਰੀ ਬਿ੍ਲੀਏਟ ਸਕੂਲ ਦੀ ਵਿਦਿਆਰਥਣ ਦੀ ਰਾਸ਼ਟਰੀ ਅਥਲੈਟਿਕਸ ਮੁਕਾਬਲੇ ਲਈ ਚੋਣ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਲੌਂਗਪੁਰੀ ਬਿ੍ਲੀਏਟ ਸਕੂਲ ਪੱਖੋ ਕਲਾਂ ਦੀ ਵਿਦਿਆਰਥਣ ਨੇ ਓਪਨ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਰਾਸ਼ਟਰੀ ਪੱਧਰ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ ਪੋ੍ਰਗਰਾਮਾਂ ਦੀ ਤਿਆਰੀ 'ਚ ਜ਼ਿਲ੍ਹਾ ਪੱਧਰੀ ਮੀਟਿੰਗ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 26 ਨਵੰਬਰ ਨੂੰ ਸ਼ੁਰੂ ਹੋਏ ਕਿਸਾਨੀ ਸੰਘਰਸ਼ ਨੂੰ ਇਕ ਸਾਲ ਪੂਰਾ ਹੋਣ 'ਤੇ ਦਿੱਲੀ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਅਤੇ ਸਰਦ ਰੁੱਤ ਸੈਸ਼ਨ ਦੌਰਾਨ ਰੋਜ਼ਾਨਾਂ 500 ਕਿਸਾਨਾਂ ਦਾ ਜਥਾ ਦੇਸ਼ ਦੀ ਪਾਰਲੀਮੈਂਟ ਭੇਜਣ ਦੇ ਦਿੱਤੇ ਸੱਦੇ ਤਹਿਤ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ, ਬਲਾਕ ਪ੍ਰਧਾਨ ਬਾਰਾ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਨੇ ਆਪਣੇ ਸਾਥੀਆਂ ਸਮੇਤ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਨੂੰ ਲਾਗੂ ਕਰਨ ਲਈ ਕਿਸਾਨਾਂ ਦੇ ਵੱਡੇ ਕਾਫ਼ਲੇ ਜ਼ਿਲ੍ਹਾ ਬਰਨਾਲਾ ਤੋਂ 25 ਅਤੇ 26 ਨਵੰਬਰ ਨੂੰ ਦਿੱਲੀ ਲਈ ਰਵਾਨਾ ਹੋਣਗੇ | ਦਿੱਲੀ ਮੋਰਚੇ 'ਤੇ ਜਾਣ ਲਈ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਰਗਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਰਦ ਰੁੱਤ ਸੈਸ਼ਨ ਦੌਰਾਨ ਦੇਸ਼ ਦੀ ਪਾਰਲੀਮੈਂਟ ਵਿਖੇ ਰੋਜ਼ਾਨਾ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਣ ਵਾਲੇ 500 ਕਿਸਾਨਾਂ ਦੇ ਜਥੇ ਵਿਚ ਜ਼ਿਲ੍ਹਾ ਬਰਨਾਲਾ ਤੋਂ ਕਿਸਾਨ ਵੀ ਸ਼ਮੂਲੀਅਤ ਕਰਨਗੇ | ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ਵਿਚ ਵਿਸ਼ੇਸ਼ ਮੀਟਿੰਗਾਂ ਕਰ ਕੇ ਕਿਸਾਨ ਆਗੂਆਂ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਗੁਰਲਾਲ ਸਿੰਘ, ਜੱਸਾ ਸਿੰਘ, ਭੁੱਲਰ, ਨਿਰਮਲ ਸਿੰਘ, ਨਿਰੰਜਨ ਸਿੰਘ, ਮਹਿੰਦਰ ਸਿੰਘ, ਵਿਸਾਖਾ ਸਿੰਘ, ਨਾਜ਼ਮ ਸਿੰਘ ਨੰਬਰਦਾਰ, ਸਰਦਾਰਾ ਸਿੰਘ, ਤੇਜਾ ਸਿੰਘ, ਗੁਰਜੰਟ ਸਿੰਘ ਜੰਟਾ, ਬਿੰਦਰ ਸਿੰਘ, ਮਹਿੰਦਰ ਸਿੰਘ, ਗੱਜਣ ਸਿੰਘ, ਜੱਗਾ ਸਿੰਘ, ਚਮਕੌਰ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ, ਲੱਸੂ ਰਾਮ ਪੰਡਿਤ, ਧੰਨਾ ਸਿੰਘ, ਗੁਰਪ੍ਰੀਤ ਸਿੰਘ ਮਾਨ, ਭੋਲਾ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

 

ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜਥੇਬੰਧਕ ਸਕੱਤਰ ਰਿੰਕਾ ਕੁਤਬਾ ਵਲੋਂ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ

ਬਠਿੰਡਾ, 24 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁੱਕਤ ਜਥੇਬੰਧਕ ਸਕੱਤਰ ਤੇ ਵਿਧਾਨ ਸਭਾ ਹਲਕਾ ਮਹਿਲਾ ਕਲਾਂ (ਬਰਨਾਲਾ) ਦੇ ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ...

ਪੂਰੀ ਖ਼ਬਰ »

ਜੀ. ਐਸ. ਸਕੂਲ ਧੌਲਾ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ

ਰੂੜੇਕੇ ਕਲਾਂ, 24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸੰਸਥਾ ਦੇ ਚੇਅਰਮੈਨ ਰਿਸਵ ਜੈਨ, ਚੇਅਰਮੈਨ ਸੁਰੇਸ਼ ਬਾਂਸਲ ਦੀ ਅਗਵਾਈ ਵਿਚ ਪਿ੍ੰਸੀਪਲ ਇੰਦਰਜੀਤ ਸਿੰਘ ਦੀ ...

ਪੂਰੀ ਖ਼ਬਰ »

ਐਸ. ਜੀ. ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ

ਟੱਲੇਵਾਲ, 24 ਨਵੰਬਰ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ ਵਿਚ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ | ਪਿੰਡ ਦੀਵਾਨਾ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ...

ਪੂਰੀ ਖ਼ਬਰ »

ਮੋਤੀਆ ਬਿੰਦ ਤੋਂ ਪੀੜਤਾਂ ਦੇ ਕੀਤੇ ਜਾਣਗੇ ਮੁਫ਼ਤ ਆਪ੍ਰੇਸ਼ਨ-ਡਾ: ਔਲਖ

ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਪੰਜਾਬ ਸਰਕਾਰ ਵਲੋਂ ਸੂਬੇ 'ਚ 26 ਨਵੰਬਰ ਤੋਂ 'ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX