ਤਾਜਾ ਖ਼ਬਰਾਂ


ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚੰਨੀ ਪੰਜਾਬ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਿਹਾ ਹੈ - ਹਰਸਿਮਰਤ ਕੌਰ ਬਾਦਲ
. . .  23 minutes ago
ਭਗੀਰਥ ਸਿੰਘ ਗਿੱਲ ਲੋਪੋ ਯੂਥ ਅਕਾਲੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  about 2 hours ago
ਚੰਡੀਗੜ੍ਹ, 20 ਜਨਵਰੀ- ਸੰਤ ਜਗਜੀਤ ਸਿੰਘ ਜੀ ਲੋਪੋਂ ਦੇ ਸਪੁੱਤਰ ਭਗੀਰਥ ਸਿੰਘ ਗਿੱਲ ਲੋਪੋਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣਾ ਓ.ਐਸ.ਡੀ (ਓ.ਐਸ.ਡੀ ਟੂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵਜੋਂ ਨਿਯੁਕਤ ਕੀਤਾ ਹੈ। ਇਸ 'ਤੇ ਸੁਖਬੀਰ ਸਿੰਘ ਬਾਦਲ...
ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ-ਬਿਕਰਮ ਸਿੰਘ ਮਜੀਠੀਆ
. . .  about 2 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ...
ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਵੀ.ਆਈ.ਪੀ. ਨੂੰ ਵੀ ਨਹੀਂ ਮਿਲੀ ਇਜਾਜ਼ਤ
. . .  about 2 hours ago
ਅਟਾਰੀ, 20 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ..
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ
. . .  about 2 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ..
ਵਿਧਾਇਕ ਬੈਂਸ ਸਮੇਤ ਸੱਤ ਖ਼ਿਲਾਫ਼ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ
. . .  about 3 hours ago
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ..
ਪੰਜਾਬ ਚੋਣਾਂ : ਬਸਪਾ ਨੇ 14 ਸੀਟਾਂ ਤੋਂ ਐਲਾਨੇ ਉਮੀਦਵਾਰ
. . .  about 3 hours ago
ਚੰਡੀਗੜ੍ਹ, 20 ਜਨਵਰੀ-ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਬਸਪਾ ਨੇ ਆਪਣੇ ਹਿੱਸੇ ਦੀਆਂ 14 ਸੀਟਾਂ ਤੋਂ ਅੱਜ ਉਮੀਦਵਾਰਾਂ ਦਾ ਐਲਾਨ ਕਰ ..
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, ਦੋ ਔਰਤਾਂ ਸਮੇਤ 8 ਮਰੀਜ਼ਾਂ ਦੀ ਹੋਈ ਮੌਤ
. . .  about 3 hours ago
ਅੰਮ੍ਰਿਤਸਰ, 20 ਜਨਵਰੀ (ਰੇਸ਼ਮ ਸਿੰਘ)- ਲਗਾਤਾਰ ਘਾਤਕ ਹੋ ਰਿਹਾ ਕੋਰੋਨਾ ਦਾ ਕਹਿਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਦੂਜੇ ਦਿਨ 2 ਔਰਤਾਂ ਸਮੇਤ 8 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ 7 ਮਰੀਜ਼ਾਂ ਦੀ ਮੌਤ ਹੋਈ ਸੀ ਜਦੋਂਕਿ...
ਚੰਨੀ ਦੇ ਪਰਿਵਾਰ ਨੇ 111 ਦਿਨਾਂ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ : ਹਰਸਿਮਰਤ ਕੌਰ ਬਾਦਲ
. . .  about 4 hours ago
ਬਠਿੰਡਾ, 20 ਜਨਵਰੀ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ...
ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਚੱਲੀ ਗੋਲੀ, ਇਕ ਜ਼ਖ਼ਮੀ
. . .  about 3 hours ago
ਜਲੰਧਰ, 20 ਜਨਵਰੀ- ਥਾਣਾ ਨਕੋਦਰ ਦੇ ਚੂਹੜ ਪਿੰਡ ਵਿਖੇ ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਗੋਲੀ ਦੇ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਸਦੀ ਗੰਭੀਰ ਹਾਲਤ ਨੂੰ ..
ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
. . .  about 4 hours ago
ਚੰਡੀਗੜ੍ਹ, 20 ਜਨਵਰੀ-ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ 'ਤੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ 'ਆਪ' ਨਾਲ ਮਿਲੀ ਹੋਈ ਹੈ ਅਤੇ ਮੁੱਖ ਮੰਤਰੀ ਚੰਨੀ ਦੇ ਖ਼ਿਲਾਫ਼ ਸਾਜ਼ਿਸ਼..
ਮੌਜੂਦਾ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  about 4 hours ago
ਗੁਰੂ ਹਰਸਹਾਏ, 20 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਰਾਜਾ ਰਾਏ ਦਾ...
ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਮਨੀਲਾ ਤੋਂ ਪਿੰਡ ਪਹੁੰਚਣ 'ਤੇ ਹੋਇਆ ਅੰਤਿਮ ਸੰਸਕਾਰ
. . .  about 4 hours ago
ਨੱਥੂਵਾਲਾ ਗਰਬੀ, 20 ਜਨਵਰੀ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਹਰਜਿੰਦਰ ਸਿੰਘ ਦਾ ਨੌਜਵਾਨ ਭਾਣਜਾ ਜਗਮੀਤ ਸਿੰਘ 24 ਸਾਲ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਵਾਸੀ ਪੰਜਗਰਾਈਂ ਖ਼ੁਰਦ ਜਿਸ ਦਾ ਕੁਝ ਦਿਨ..
ਲਾਹੌਰ 'ਚ ਧਮਾਕੇ ਨਾਲ 3 ਦੀ ਮੌਤ, 28 ਜ਼ਖ਼ਮੀ, ਟੀ. ਟੀ. ਪੀ. 'ਤੇ ਹਮਲੇ 'ਚ ਸ਼ਾਮਿਲ ਹੋਣ ਦਾ ਸ਼ੱਕ
. . .  about 4 hours ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਅੱਜ ਸੜਕ ਕਿਨਾਰੇ ਲੱਗੇ ਸਟਾਲ 'ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਾਰੀਸ਼ਸ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮਾਰੀਸ਼ਸ ਦੇ ਹਮਰੁਤਬਾ ਪ੍ਰਵਿੰਦ ਕੁਮਾਰ ਜੁਗਨਾਥ ਨੇ ਮਾਰੀਸ਼ਸ ਵਿਚ ਭਾਰਤ-ਸਹਾਇਤਾ ਪ੍ਰਾਪਤ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ, ਸਿਵਲ ਸਰਵਿਸ ਕਾਲਜ ਅਤੇ 8 ਐੱਮ.ਡਬਲਯੂ. ਸੋਲਰ ਪੀ.ਵੀ. ਫਾਰਮ ਪ੍ਰੋਜੈਕਟਾਂ...
ਸਰਕਾਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਦੇ 12 ਅਧਿਆਪਕ ਹੋਏ ਕੋਰੋਨਾ ਪਾਜ਼ੀਟਿਵ
. . .  about 5 hours ago
ਬੁੱਲ੍ਹੋਵਾਲ, 20 ਜਨਵਰੀ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਦਾ ਕੋਰੋਨਾ ਪਾਜ਼ੀਟਿਵ ਆ ਜਾਣ ਕਾਰਨ ਇਲਾਕੇ ਭਰ 'ਚ ਸਨਸਨੀ ਫ਼ੈਲ ਗਈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ...
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿੱਖਿਆ ਪੱਤਰ
. . .  about 5 hours ago
ਕੋਲਕਾਤਾ, 20 ਜਨਵਰੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਆਈ.ਏ.ਐੱਸ. ਕਾਡਰ ਨਿਯਮਾਂ ਦੇ ਕੇਂਦਰ ਦੇ ਸੋਧ ਦਾ ਖਰੜਾ ਵਾਪਸ ਲੈਣ ...
ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਆਂਕੜਾ 160 ਕਰੋੜ ਤੋਂ ਪਾਰ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
. . .  about 6 hours ago
ਨਵੀਂ ਦਿੱਲੀ, 20 ਜਨਵਰੀ- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 73 ਲੱਖ ਤੋਂ ਵੱਧ ਕੋਰੋਨਾ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਕੁੱਲ ਟੀਕਾਕਰਨ 160 ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ...
ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ, ਇਕ ਦੀ ਮੌਤ ਕਈ ਜ਼ਖ਼ਮੀ
. . .  about 5 hours ago
ਲਾਹੌਰ, 20 ਜਨਵਰੀ- ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਮਹਿਲਾ ਸਰਪੰਚ ਤੇ 15 ਹੋਰ ਵਿਅਕਤੀ ਅਕਾਲੀ ਦਲ 'ਚ ਸ਼ਾਮਿਲ
. . .  about 6 hours ago
ਗੁਰੂ ਹਰਸਹਾਏ, 20ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂ ਹਰਸਹਾਏ ਹਲਕੇ ਦੇ ਪਿੰਡ ਵਿਰਕ ਖ਼ੁਰਦ ਕਰਕਾਂਦੀ ਦੀ ਮਹਿਲਾ ਸਰਪੰਚ ਭੱਪੋ ਭਾਈ ਨੇ ਕਾਂਗਰਸ ਨੂੰ ਛੱਡਕੇ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ। ਸਰਪੰਚ ਬੀਬੀ ਭੱਪੋ ਬਾਈ ਦੇ ਨਾਲ ਸ਼ਾਮਿਲ ਹੋਏ ...
ਕਿਸਾਨਾਂ ਦੀ ਪਾਰਟੀ 'ਸੰਯੁਕਤ ਸਮਾਜ ਮੋਰਚਾ' ਦੇ ਨਾਂਅ ਬਦਲਣ ਨੂੰ ਲੈ ਕੇ ਉੱਠੀ ਆਵਾਜ਼
. . .  about 6 hours ago
ਚੰਡੀਗੜ੍ਹ, 20 ਜਨਵਰੀ - ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ 1984 ਬੈਚ ਦੇ ਆਈ.ਏ.ਐੱਸ ਕੇ.ਬੀ.ਐੱਸ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਭਾਰਤ ਚੋਣ ਕਮਿਸ਼ਨ ਨੂੰ ਨਵੀਂ ਕਿਸਾਨ ਪਾਰਟੀ ਨੂੰ ''ਸੰਯੁਕਤ ਸਮਾਜ ਮੋਰਚਾ'' ਨਾਂਅ ਦਿੱਤੇ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ, ਅਧਿਕਾਰਤ ਤੌਰ 'ਤੇ ਹੋਇਆ ਐਲਾਨ
. . .  about 7 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵਲੋਂ ਪ੍ਰੈੱਸ ਕਾਨਫ਼ਰੰਸ...
ਮਹਿਲਾ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  about 7 hours ago
ਲੁਧਿਆਣਾ, 20ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪਟਵਾਰ ਹਲਕਾ ਭਨੌਹੜ ਦੀ ਮਹਿਲਾ ਪਟਵਾਰੀ ਆਸ਼ਨਾ ਨੂੰ ਵਿਜੀਲੈਂਸ ਬਿਊਰੋ ਵਲੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਜੀਲੈਂਸ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ...
ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  about 7 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਤੇ ਅੱਜ ਪਿੰਡ ਰਾਮਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰਾਂ ਨੇ ਮਥਾਜ ...
ਪਠਾਨਕੋਟ 'ਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 210 ਨਵੇਂ ਕੇਸ ਆਏ ਸਾਹਮਣੇ
. . .  about 7 hours ago
ਪਠਾਨਕੋਟ, 20 ਜਨਵਰੀ (ਸੰਧੂ)-ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 210 ਨਵੇਂ ਕੋਰੋਨਾ ਦੇ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਸੰਪਾਦਕੀ

ਕੀ ਮੰਗਦਾ ਹੈ ਪੰਜਾਬ?

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਰਾਜ ਵਿਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਵਿਸ਼ੇਸ਼ ਤੌਰ 'ਤੇ ਸਰਗਰਮੀ ਦਿਖਾਈ ਜਾ ਰਹੀ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਨਾਲ ਸਾਰੇ ਦੇਸ਼ ਦਾ ਭਲਾ ਹੋਇਆ

ਆਖ਼ਰਕਾਰ ਲੋਕਤੰਤਰ ਦੀ ਜਿੱਤ ਹੋਈ ਅਤੇ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ। ਉਂਜ ਉਨ੍ਹਾਂ ਦੇ ਵਾਪਸ ਹੋਣ ਦੀ ਉਮੀਦ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਹੀ ਮਜ਼ਬੂਤ ਹੋ ਗਈ ਸੀ, ਕਿਉਂਕਿ ਉੱਥੇ ਭਾਜਪਾ ਦੀ ਹਾਰ ਨੂੰ ਯਕੀਨੀ ਬਣਾਉਣ 'ਚ ਕਿਸਾਨ ਅੰਦੋਲਨ ਦੀ ਬਹੁਤ ਵੱਡੀ ਭੂਮਿਕਾ ਸੀ। ਇਹ ਸੱਚ ਹੈ ਕਿ ਪੱਛਮੀ ਬੰਗਾਲ ਦੇ ਕਿਸਾਨ ਓਨੀ ਵੱਡੀ ਗਿਣਤੀ 'ਚ ਅੰਦੋਲਨ 'ਚ ਸ਼ਾਮਿਲ ਨਹੀਂ ਹੋਏ, ਜਿੰਨੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ, ਪਰ ਦਿੱਲੀ ਨੂੰ ਘੇਰ ਕੇ ਅੰਦੋਲਨ ਕਰਨ ਵਾਲੇ ਕਿਸਾਨਾਂ ਨੇ ਪੱਛਮੀ ਬੰਗਾਲ 'ਚ ਭਾਜਪਾ ਖ਼ਿਲਾਫ਼ ਵੀ ਵੱਡੀ ਚੋਣ ਮੁਹਿੰਮ ਚਲਾਈ ਸੀ ਅਤੇ ਉਸ ਮੁਹਿੰਮ ਨੇ ਭਾਜਪਾ ਦੇ ਸੁਪਨੇ ਨੂੰ ਚਕਨਾਚੂਰ ਕਰ ਕੇ ਰੱਖ ਦਿੱਤਾ ਅਤੇ ਉਸ ਦਾ ਸਾਰੇ ਦਾ ਸਾਰਾ ਜਾਤੀ ਸਮੀਕਰਨ ਵਿਚ ਵਿਚਾਲੇ ਰਹਿ ਗਿਆ।
ਉੱਤਰ ਪ੍ਰਦੇਸ਼ 'ਚ ਵੀ ਭਾਰਤੀ ਜਨਤਾ ਪਾਰਟੀ ਜਾਤੀ ਸਮੀਕਰਨ ਦੀ ਮਜ਼ਬੂਤ ਰਣਨੀਤੀ ਨਾਲ ਚੋਣਾਂ ਜਿੱਤਣ ਦਾ ਸੁਪਨਾ ਦੇਖ ਰਹੀ ਹੈ। ਰਾਮ ਮੰਦਰ ਅਤੇ ਮੁਸਲਿਮ ਵਿਰੋਧੀ ਰਾਜਨੀਤੀ ਤਾਂ ਦਿਖਾਵਾ ਹੀ ਹੈ, ਉਸ ਦੀ ਜਿੱਤ ਉੱਤਰ ਪ੍ਰਦੇਸ਼ ਦੇ ਜਾਤੀ ਸਮੀਕਰਨ 'ਤੇ ਹੀ ਇਸ ਵਾਰ ਵੀ ਨਿਰਭਰ ਹੈ, ਪਰ ਕਿਸਾਨ ਅੰਦੋਲਨ ਉਸ ਦੇ ਇਸ ਸਮੀਕਰਨ 'ਤੇ ਵੀ ਭਾਰੀ ਪੈ ਰਿਹਾ ਸੀ। ਉਂਜ ਕੁਝ ਗੋਦੀ ਮੀਡੀਆ ਦੇ ਚੈਨਲ ਭਾਜਪਾ ਦੇ ਮੁੜ ਪੂਰਨ ਬਹੁਮਤ ਨਾਲ ਸੱਤਾ 'ਚ ਆਉਣ ਦੇ ਸਰਵੇ ਨਤੀਜੇ ਦਿਖਾ ਰਹੇ ਹਨ, ਪਰ ਹੁਣ ਦੇਸ਼ ਦੀ ਜਨਤਾ ਰਾਜਨੀਤਕ ਤੌਰ 'ਤੇ ਚੇਤੰਨ ਹੋ ਚੁੱਕੀ ਹੈ ਅਤੇ ਇਹ ਜਾਣਨ ਲੱਗੀ ਹੈ ਕਿ ਇਹ ਸਾਰੇ ਸਰਵੇ ਅਤੇ ਉਨ੍ਹਾਂ ਦੇ ਨਤੀਜੇ ਪਹਿਲਾਂ ਤੋਂ ਤਿਆਰ ਹੁੰਦੇ ਹਨ। ਸਰਵੇ ਤਾਂ ਭਾਜਪਾ ਨੇ ਵੀ ਕਰਵਾਏ ਹੋਣਗੇ ਜਿਸ 'ਚ ਉਨ੍ਹਾਂ ਦੀ ਹਾਰ ਦੇ ਹੀ ਨਤੀਜੇ ਨਿਕਲੇ ਹੋਣਗੇ ਅਤੇ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ 'ਚ ਕਿਸੇ ਵੀ ਤਰ੍ਹਾਂ ਨਾਲ ਜਿੱਤਣਾ ਚਾਹੁੰਦੀ ਹੈ। ਅਜਿਹਾ ਸੰਭਵ ਬਣਾਉਣ ਲਈ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਉਸ ਦੇ ਲਈ ਕੋਈ ਬਹੁਤ ਵੱਡਾ ਸੌਦਾ ਨਹੀਂ ਹੈ। ਸੱਤਾ 'ਚ ਬਣੇ ਰਹਿਣਾ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਪਹਿਲ ਹੈ। ਉੱਤਰ ਪ੍ਰਦੇਸ਼ 'ਚ ਜੇਕਰ ਉਸ ਦੀ ਹਾਰ ਹੋ ਜਾਂਦੀ ਹੈ, ਤਾਂ ਅੱਗੇ ਕੇਂਦਰ 'ਚ ਮੋਦੀ ਸਰਕਾਰ ਨੂੰ ਆਪਣੀਆਂ ਸ਼ਰਤਾਂ 'ਤੇ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਲਈ ਹਾਰ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਵਾਪਸ ਲਿਆ ਹੀ ਜਾਣਾ ਸੀ। ਹਾਂ, ਜੇਕਰ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਜਿੱਤਦੀ ਦੇਖਦੀ, ਤਾਂ ਇਹ ਕਾਨੂੰਨ ਕਦੇ ਵੀ ਵਾਪਸ ਨਾ ਲਏ ਜਾਂਦੇ।
ਜ਼ਾਹਿਰ ਹੈ, ਮੋਦੀ ਸਰਕਾਰ ਦਾ ਇਹ ਐਲਾਨ ਭਾਰਤ ਦੇ ਲੋਕਤੰਤਰ ਦੀ ਜਿੱਤ ਹੈ। ਚੋਣਾਂ ਲੋਕਤੰਤਰ ਦਾ ਅਭਿੰਨ ਹਿੱਸਾ ਹਨ ਅਤੇ ਹਾਰ ਚੋਣਾਂ ਲੜਨ ਵਾਲੇ ਦਲਾਂ ਅਤੇ ਲੋਕਾਂ ਦੇ ਲਈ ਸਭ ਤੋਂ ਕੰਬਾ ਦੇਣ ਵਾਲੀ ਸਥਿਤੀ। ਇਸ ਲਈ ਹਾਰ ਦੇ ਡਰ ਨਾਲ ਹੀ ਸਹੀ, ਮੋਦੀ ਸਰਕਾਰ ਨੇ ਇਹ ਕਾਨੂੰਨ ਤਾਂ ਵਾਪਸ ਲੈ ਹੀ ਲਏ ਅਤੇ ਭਵਿੱਖ 'ਚ ਹੋਣ ਵਾਲੀ ਭਾਰਤ ਦੀ ਸੰਭਾਵਿਤ ਤਬਾਹੀ ਤੋਂ ਦੇਸ਼ ਬਚ ਗਿਆ।
ਕਿਸਾਨਾਂ ਦੇ ਹੌਸਲਿਆਂ ਨੂੰ ਸਲਾਮ ਕਰਨਾ ਹੋਵੇਗਾ। ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੌਸਮ ਦੀ ਮਾਰ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ। ਲਗਭਗ ਇਕ ਸਾਲ ਤੋਂ ਉਹ ਅੰਦੋਲਨ ਕਰ ਰਹੇ ਹਨ ਅਤੇ ਇਸ ਵਿਚਾਲੇ ਭਾਰਤ ਦੀਆਂ ਤਿੰਨਾਂ ਰੁੱਤਾਂ (ਸਰਦੀ, ਗਰਮੀ ਅਤੇ ਬਰਸਾਤ) ਦਾ ਸਾਹਮਣਾ ਕਿਸਾਨ ਕਰ ਚੁੱਕੇ ਹਨ, ਪਰ ਸੱਤਿਆਗ੍ਰਹਿ ਤੋਂ ਉਹ ਪਿੱਛੇ ਨਹੀਂ ਹਟੇ। ਉਹ ਪੂਰੀ ਤਰ੍ਹਾਂ ਨਾਲ ਗਾਂਧੀਵਾਦੀ ਅੰਦੋਲਨ ਚਲਾ ਰਹੇ ਸਨ, ਇਸ ਲਈ ਉਨ੍ਹਾਂ ਦਾ ਅੰਦੋਲਨ ਲੰਬਾ ਚੱਲਿਆ ਅਤੇ ਉਨ੍ਹਾਂ ਦੀ ਜਿੱਤ ਹੋਈ। ਉਂਜ ਉਸ ਨੂੰ ਹਿੰਸਕ ਬਣਾਉਣ ਦੀਆਂ ਕਈ ਵਾਰ ਕੋਸ਼ਿਸ਼ਾਂ ਵੀ ਹੋਈਆਂ ਅਤੇ ਕੁਝ ਸ਼ਰਾਰਤੀ ਤੱਤ ਵੀ ਉਸ 'ਚ ਸ਼ਾਮਿਲ ਹੋਏ, ਪਰ ਕੁਲ ਮਿਲਾ ਕੇ ਉਨ੍ਹਾਂ ਦਾ ਸੱਤਿਆਗ੍ਰਹਿ ਗਾਂਧੀਵਾਦੀ ਸੱਤਿਆਗ੍ਰਹਿ ਹੀ ਸੀ।
ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਇਹ ਤਿੰਨੋਂ ਕਾਨੂੰਨ ਉਨ੍ਹਾਂ ਨੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਲਿਆਂਦੇ ਸਨ, ਪਰ ਕਿਸਾਨਾਂ ਤੋਂ ਬਿਹਤਰ ਉਹ ਨਹੀਂ ਜਾਣਦੇ ਕਿ ਉਨ੍ਹਾਂ ਲਈ ਖ਼ੁਸ਼ਹਾਲ ਦਾ ਕੀ ਮਤਲਬ ਹੈ? ਇੰਜ ਤਾਂ ਉਨ੍ਹਾਂ ਨੋਟਬੰਦੀ ਕਾਲੇ ਧਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੀਤੀ ਸੀ, ਪਰ ਉਸ ਦਾ ਨਤੀਜਾ ਕੀ ਨਿਕਲਿਆ? ਚੰਗੀ ਭਲੀ ਦੇਸ਼ ਦੀ ਅਰਥਵਿਵਸਥਾ ਉਸ ਨੋਟਬੰਦੀ ਨਾਲ ਤਬਾਹ ਹੋ ਗਈ। ਵਿਕਾਸ 'ਤੇ 'ਬਰੇਕ' ਲੱਗ ਗਈ ਅਤੇ ਕਾਲੇ ਧਨ 'ਚ ਕੋਈ ਕਮੀ ਨਹੀਂ ਆਈ। ਉਲਟਾ ਕਾਲਾ ਧਨ ਹੋਰ ਵਧ ਗਿਆ। ਨੋਟਬੰਦੀ ਨੇ ਕਰੋੜਾਂ ਲੋਕਾਂ ਨੂੰ ਬੇਰੁਜ਼ਗਾਰ ਬਣਾ ਦਿੱਤਾ। ਲੱਖਾਂ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ। ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਨੋਟ ਛਾਪਣ ਅਤੇ ਉਨ੍ਹਾਂ ਦਾ ਬੈਂਕਾਂ ਅਤੇ ਏ.ਟੀ.ਐਮ. ਤੱਕ ਪਹੁੰਚਾਉਣ 'ਚ ਹਜ਼ਾਰਾਂ ਕਰੋੜ ਰੁਪਏ ਖ਼ਰਚ ਹੋਏ। ਕਿੰਨੇ ਲੋਕ ਤਾਂ ਕਤਾਰਾਂ 'ਚ ਲੱਗੇ-ਲੱਗੇ ਹੀ ਮਰ ਗਏ। ਕਈ ਬੈਂਕ ਕਰਮੀਂ ਵੀ ਕੰਮ ਦੇ ਅਸਹਿ ਬੋਝ ਨਾਲ ਦੱਬ ਕੇ ਮੌਤ ਦੀ ਗੋਦ 'ਚ ਸਮਾ ਗਏ। ਕਿੰਨੇ ਹੀ ਲੋਕਾਂ ਨੇ ਤਾਂ ਖ਼ੁਦਕੁਸ਼ੀਆਂ ਤੱਕ ਕਰ ਲਈਆਂ।
ਇਹ ਤਿੰਨ ਖੇਤੀ ਕਾਨੂੰਨ ਤਾਂ ਨੋਟਬੰਦੀ ਤੋਂ ਵੀ ਜ਼ਿਆਦਾ ਘਾਤਕ ਸਾਬਤ ਹੋਣ ਵਾਲੇ ਸਨ। ਇਸ ਨਾਲ ਸਿਰਫ਼ ਕਿਸਾਨ ਹੀ ਤਬਾਹ ਨਹੀਂ ਹੁੰਦੇ, ਸਗੋਂ ਦੇਸ਼ ਦੀ 95 ਫ਼ੀਸਦੀ ਤੋਂ ਵੀ ਜ਼ਿਆਦਾ ਆਬਾਦੀ ਪ੍ਰਭਾਵਿਤ ਹੁੰਦੀ। ਅਨਾਜ ਦੇ ਬਾਜ਼ਾਰ 'ਚ ਖਪਤਕਾਰਾਂ ਦੀ ਸ਼ਾਮਤ ਆ ਜਾਂਦੀ। ਇਨ੍ਹਾਂ ਤਿੰਨਾਂ 'ਚੋਂ ਇਕ ਕਾਨੂੰਨ ਖਾਧ ਪਦਾਰਥਾਂ ਦੀ ਜਮ੍ਹਾਂਖ਼ੋਰੀ ਦੀ ਵੱਧ ਤੋਂ ਵੱਧ ਹੱਦ ਨੂੰ ਸਮਾਪਤ ਕਰਦਾ ਹੈ। ਇਸ ਦੇ ਕਾਰਨ ਜਮ੍ਹਾਂਖ਼ੋਰੀ ਵਧਦੀ। ਅਰਬਾਂ ਰੁਪਏ ਦੇ ਮਾਲਕ ਅਡਾਨੀ ਤੋਂ ਲੈ ਕੇ ਹਜ਼ਾਰਪਤੀ ਵਪਾਰੀ ਤੱਕ ਅਨਾਜਾਂ ਦੀ ਜਮ੍ਹਾਂਖ਼ੋਰੀ ਕਰਦੇ। ਸਮਰੱਥ ਖਪਤਕਾਰ ਵੀ ਆਪਣੀ ਜ਼ਰੂਰਤ ਨਾਲੋਂ ਵੱਧ ਤੋਂ ਵੱਧ ਅਨਾਜ ਨੂੰ ਖ਼ਰੀਦ ਕੇ ਜਮ੍ਹਾਂ ਕਰ ਲੈਂਦੇ, ਜਿਸ ਕਾਰਨ ਬਾਜ਼ਾਰ 'ਚ ਅਨਾਜ ਦੀ ਭਾਰੀ ਕਮੀ ਹੋ ਜਾਂਦੀ ਅਤੇ ਕੀਮਤਾਂ 'ਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ। ਇਕ ਬਣਾਉਟੀ ਅਕਾਲ ਪੈ ਜਾਂਦਾ, ਜਿਸ 'ਚ ਦੇਸ਼ 'ਚ ਪੂਰਾ ਅਨਾਜ ਹੋਣ ਦੇ ਬਾਵਜੂਦ ਬਾਜ਼ਾਰ ਤੋਂ ਅਨਾਜ ਜਾਂ ਤਾਂ ਗ਼ਾਇਬ ਹੋ ਜਾਂਦਾ ਜਾਂ ਏਨੀ ਜ਼ਿਆਦਾ ਕੀਮਤ 'ਤੇ ਉਪਲਬਧ ਹੁੰਦਾ ਕਿ ਮੱਧ ਵਰਗ ਦਾ ਵਿਅਕਤੀ ਵੀ ਮੁਸ਼ਕਲ ਨਾਲ ਉਸ ਨੂੰ ਖ਼ਰੀਦ ਸਕਦਾ। ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਨਹੀਂ ਪਤਾ ਸੀ ਕਿ ਨੋਟਬੰਦੀ ਨਾਲ ਕਿੰਨੀ ਤਬਾਹੀ ਮਚੇਗੀ, ਉਸੇ ਤਰ੍ਹਾਂ ਸ਼ਾਇਦ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਲੋਕਾਂ 'ਤੇ ਕੀ ਅਸਰ ਪੈਂਦਾ।
ਇਸ ਕਾਨੂੰਨ ਦਾ ਇਕ ਅਸਰ ਤਾਂ ਇਹ ਪੈਂਦਾ ਕਿ ਕਿਸਾਨ ਆਪਣੇ ਖੇਤ 'ਚ ਹੀ ਬੰਧੂਆ ਮਜ਼ਦੂਰ ਬਣ ਜਾਂਦੇ ਅਤੇ ਉਹ ਵੱਡੇ-ਵੱਡੇ ਕਾਰਪੋਰੇਟ ਅਨਾਜ ਖ਼ਰੀਦਦਾਰਾਂ ਦੇ ਰਹਿਮੋ-ਕਰਮ 'ਤੇ ਆ ਜਾਂਦੇ। ਕੰਟਰੈਕਟ ਖੇਤੀ ਵਾਲਾ ਕਾਨੂੰਨ ਇਸ ਦੇ ਲਈ ਜ਼ਿੰਮੇਵਾਰ ਹੁੰਦਾ। ਕਿਸਾਨ ਆਪਣਾ ਅਨਾਜ ਕਿਸੇ ਨੂੰ ਵੀ ਵੇਚਣ ਲਈ ਆਜ਼ਾਦ ਨਾ ਹੁੰਦੇ ਅਤੇ ਜਿਨ੍ਹਾਂ ਨਾਲ ਉਨ੍ਹਾਂ ਨੇ ਕੰਟਰੈਕਟ ਕੀਤਾ ਹੁੰਦਾ, ਉਨ੍ਹਾਂ ਦੀ ਦਇਆ 'ਤੇ ਆਸ਼ਰਿਤ ਹੋ ਜਾਂਦੇ। ਇਸ ਲਈ ਕਿਸਾਨਾਂ ਖ਼ਿਲਾਫ਼ ਤਾਂ ਇਹ ਕਾਨੂੰਨ ਸਨ ਹੀ ਅਤੇ ਇਸ ਲਈ ਕਿਸਾਨ ਇਸ ਦਾ ਵਿਰੋਧ ਕਰ ਰਹੇ ਸਨ, ਪਰ ਉਨ੍ਹਾਂ ਦੇ ਇਸ ਵਿਰੋਧ ਨਾਲ ਦੇਸ਼ ਦੇ ਸਾਰੇ ਲੋਕਾਂ ਦਾ ਭਲਾ ਹੋਇਆ।
(ਸੰਵਾਦ)

ਖ਼ਬਰ ਸ਼ੇਅਰ ਕਰੋ

 

 

ਕਿਸਾਨ ਅੰਦੋਲਨ ਸੰਬੰਧੀ ਹਰਿਆਣਾ ਸਰਕਾਰ ਦੀ ਚਿੰਤਾ ਬਰਕਰਾਰ

ਪ੍ਰਧਾਨ ਮੰਤਰੀ ਵਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਐਲਾਨ ਨਾਲ ਹਰਿਆਣਾ ਸਰਕਾਰ ਨੇ ਰਾਹਤ ਮਹਿਸੂਸ ਕਰਦਿਆਂ ਇਹ ਸੋਚਿਆ ਸੀ ਕਿ ਹੁਣ ਐਲਾਨ ਹੁੰਦਿਆਂ ਹੀ ਕਿਸਾਨ ਆਪਣੇ-ਆਪਣੇ ਘਰਾਂ ਨੂੰ ਪਰਤ ਜਾਣਗੇ ਅਤੇ ਸੂਬਾ ਸਰਕਾਰ ਮੁੜ ਤੋਂ ਆਪਣੇ ਕੰਮ ਵਿਚ ਰੁੱਝ ...

ਪੂਰੀ ਖ਼ਬਰ »

ਸੰਪਰਦਾਇਕ ਹਿੰਸਾ ਨੂੰ ਚੁਣੌਤੀ ਦੇਣ ਲਈ ਸ਼ਕਤੀਸ਼ਾਲੀ ਲੋਕ ਲਹਿਰ ਦੀ ਜ਼ਰੂਰਤ

ਬਘਿਆੜ ਤੇ ਮੇਮਣੇ ਦੀ ਕਹਾਣੀ ਜਿਸ ਵਿਚ ਬਘਿਆੜ ਭੇਡ ਦੇ ਬੱਚੇ ਨੂੰ ਖਾਣ ਦਾ ਬਹਾਨਾ ਬਣਾਉਂਦਾ ਹੈ, ਵਰਤਮਾਨ ਮਨੁੱਖੀ ਸਮਾਜ 'ਤੇ ਵੀ ਲਾਗੂ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਉਹ ਨਾਪਸੰਦ ਕਰਦੇ ਹਨ ਜਾਂ ਛੋਟਾ ਸਮਝਦੇ ਹਨ, ਉਨ੍ਹਾਂ ਦਾ ਦਮਨ ਕਰਨ ਲਈ ਸ਼ਕਤੀਸ਼ਾਲੀ ਲੋਕਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX