ਤਾਜਾ ਖ਼ਬਰਾਂ


ਪੱਛਮੀ ਬੰਗਾਲ: ਹਾਵੜਾ ਵਿਚ ਇਕ ਥਰਮੋਕੋਲ ਫੈਕਟਰੀ ਵਿਚ ਲੱਗ ਭਿਆਨਕ ਅੱਗ
. . .  6 minutes ago
ਹਾਵੜਾ, 22 ਜਨਵਰੀ-ਪੱਛਮੀ ਬੰਗਾਲ ਦੇ ਹਾਵੜਾ ਦੇ ਡੋਮਜੂਰ ਥਾਣਾ ਖੇਤਰ ਦੇ ਰਾਜਾਪੁਰ ਇਲਾਕੇ ਵਿਚ ਇੱਕ ਥਰਮੋਕੋਲ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ...
ਵੱਲਾ ਪੁਲਿਸ ਵਲੋਂ ਰਿਵਾਲਵਰ ਤੇ ਦੋ ਕਾਰਾਂ ਸਮੇਤ ਤਿੰਨ ਕਾਬੂ
. . .  26 minutes ago
ਵੇਰਕਾ, 22 ਜਨਵਰੀ (ਪਰਮਜੀਤ ਸਿੰਘ ਬੱਗਾ) - ਥਾਣਾ ਵੱਲਾ ਦੀ ਪੁਲਿਸ ਵਲੋਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਨਜਾਇਜ਼ 32 ਬੋਰ ਦਾ...
ਦੂਸਰੀਆਂ ਪਾਰਟੀਆਂ ਤੋਂ ਦੁਖੀਆਂ ਲਈ ਅਕਾਲੀ ਦਲ ਹੀ ਆਸ ਦੀ ਕਿਰਨ - ਸੁਖਬੀਰ ਸਿੰਘ ਬਾਦਲ
. . .  35 minutes ago
ਮੰਡੀ ਘੁਬਾਇਆ, 22 ਜਨਵਰੀ (ਅਮਨ ਬਵੇਜਾ) - ਜਲਾਲਾਬਾਦ ਵਿਧਾਨ ਸਭਾ ਹਲਕੇ ਵਿਚ ਆਪਣੇ ਚੋਣ ਦੌਰੇ 'ਤੇ ਪੁੱਜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਇਲਾਕੇ ਦੇ ਸੀਨੀਅਰ ...
ਡਾ. ਰਾਜ ਕੁਮਾਰ ਵੇਰਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਬਸਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਵਿਚ ਸ਼ਾਮਿਲ
. . .  59 minutes ago
ਛੇਹਰਟਾ, 22 ਜਨਵਰੀ (ਵਡਾਲੀ)- ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਸ ਵਕਤ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਬਸਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ.ਅਸ਼ਵਨੀ ਅਰੋੜਾ ਨੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿਚ ਕਾਂਗਰਸ ...
ਦਿੱਲੀ ਕਮੇਟੀ ਦੇ ਜਨਰਲ ਹਾਊਸ 'ਚ ਜ਼ੋਰਦਾਰ ਹੰਗਾਮਾ, ਰੁਕੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 22 ਜਨਵਰੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਹੋ ਰਹੇ ਜਨਰਲ ਇਜਲਾਸ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਵੋਟਿੰਗ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਦਾ ਕੰਮ ਚਲ ਰਿਹਾ..
ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਤਾਰਦੇਓ ਮੁੰਬਈ ਵਿਚ ਇਮਾਰਤ ਵਿਚ ਅੱਗ ਲੱਗਣ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ...
ਕੋਟਸ਼ਮੀਰ ਦੇ ਲੋਕਾਂ ਵਲੋਂ ਪੁਲਿਸ ਚੌਂਕੀ ਦੇ ਬਾਹਰ ਦਿੱਤਾ ਧਰਨਾ, ਚੌਂਕੀ ਇੰਚਾਰਜ ਮੇਜਰ ਸਿੰਘ ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼
. . .  about 1 hour ago
ਕੋਟਫੱਤਾ, 22 ਜਨਵਰੀ (ਰਣਜੀਤ ਸਿੰਘ ਬੁੱਟਰ) - ਕੋਟਸ਼ਮੀਰ ਵਿਚ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦੀ ਤਾਇਨਾਤੀ ਉਸ ਸਮੇਂ ਵਿਵਾਦਾਂ ਵਿਚ ਘਿਰਦੀ ਨਜ਼ਰ ਆਈ ਜਦ ਪਿੰਡ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨਿਰੰਜਣ ਸਿੰਘ ਨੇ ਮੇਜਰ ਸਿੰਘ 'ਤੇ ਉਸ ਤੋਂ 80 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ....
ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
. . .  about 1 hour ago
ਭੀਖੀ, 22 ਜਨਵਰੀ (ਗੁਰਿੰਦਰ ਸਿੰਘ ਔਲਖ)- ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਅੱਜ ਸਵੇਰੇ ਕਰੀਬ ਨੌਂ ਵਜੇ ਆਈ ਟਵੰਟੀ ਕਾਰ ਤੇ ਗੈਸ ਵਾਲੇ ਟੈਂਕਰ 'ਚ ਹਾਦਸਾ ਹੋਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਪਤੀ ਪਤਨੀ ਤੇ ਉਨ੍ਹਾਂ ...
ਅਸੀਂ ਇਹ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ-ਨਵਜੋਤ ਸਿੰਘ ਸਿੱਧੂ
. . .  about 1 hour ago
ਚੰਡੀਗੜ੍ਹ, 22 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਅਗਲੀ ਪੀੜੀ ਵਾਸਤੇ ਲੜ ਰਹੇ ਹਾਂ ਅਤੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੁੱਖ ਟੀਚਾ ਹੈ। ਨਵਜੋਤ ਸਿੰਘ ਸਿੱਧੂ ...
ਆਪਣੇ ਚੋਣ ਹਲਕੇ 'ਚ ਵੱਖ-ਵੱਖ ਵਰਗਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ
. . .  about 1 hour ago
ਜਲਾਲਾਬਾਦ, 22 ਜਨਵਰੀ (ਕਰਨ ਚੁਚਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਚੋਣ ਹਲਕੇ 'ਚ ਪਹੁੰਚੇ। ਇੱਥੇ ਸ. ਬਾਦਲ ਸਭ ਤੋ ਪਹਿਲਾਂ ਪ੍ਰੇਮ ਵਲੇਚਾ ਦੇ ਨਿਵਾਸ ਸਥਾਨ ਤੇ ਕੌਂਸਲਰਾਂ ਨਾਲ ਮੀਟਿੰਗ ਕਰਨਗੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸ:ਦੇਸਰਾਜ ਸਿੰਘ ਧੁੱਗਾ ਨੂੰ ਹਲਕਾ ਸ਼ਾਮ ਚੁਰਾਸੀ ਤੋਂ ਐਲਾਨਿਆ ਉਮੀਦਵਾਰ
. . .  about 2 hours ago
ਸ਼ਾਮ ਚੁਰਾਸੀ, 22 ਜਨਵਰੀ - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਦੋਆਬਾ ਖੇਤਰ ਦੇ ਹਲਕਾ ਸ਼ਾਮ ਚੁਰਾਸੀ ਤੋਂ ਸਾਬਕਾ ਵਿਧਾਇਕ ਸ: ਦੇਸਰਾਜ ਸਿੰਘ ਧੁੱਗਾ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ....
ਮਿੱਟੀ ਦੀ ਨਜਾਇਜ਼ ਮਾਈਨਿੰਗ ਸੰਬੰਧੀ 4 ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਬੁਢਲਾਡਾ, 22 ਜਨਵਰੀ (ਸਵਰਨ ਸਿੰਘ ਰਾਹੀ)-ਪੁਲਿਸ ਥਾਣਾ ਸਦਰ ਬੁਢਲਾਡਾ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸੰਬੰਧੀ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਬੁਢਲਾਡਾ ਨੇੜਲੇ ਪਿੰਡ ਦਾਤੇਵਾਸ ਵਿਖੇ ਲੁੱਕ ਪਲਾਂਟ ਦੀ ਜ਼ਮੀਨ 'ਚੋਂ...
ਜੰਮੂ-ਕਸ਼ਮੀਰ: ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਸ਼ੁਰੂ ਹੋਈ ਮੁੱਠਭੇੜ
. . .  about 2 hours ago
ਸ੍ਰੀਨਗਰ, 22 ਜਨਵਰੀ-ਕਸ਼ਮੀਰ ਜ਼ੋਨ ਪੁਲਿਸ ਦਾ ਕਹਿਣਾ ਹੈ ਕਿ ਸ਼ੋਪੀਆਂ ਜ਼ਿਲ੍ਹੇ ਦੇ ਕਿਲਬਲ ਖ਼ੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ...
ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 22 ਜਨਵਰੀ (ਜਸਵੰਤ ਸਿੰਘ ਜੱਸ) -ਆਮ ਆਦਮੀ ਪਾਰਟੀ ਵਲੋਂ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ...
5 ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਘਰ ਵਿਚ ਦਾਖ਼ਲ ਹੋ ਕੇ 12 ਲੱਖ ਨਕਦੀ ਅਤੇ 25 ਤੋਲ਼ੇ ਲੁੱਟਿਆ ਸੋਨਾ
. . .  about 3 hours ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਇਲਾਕੇ ਅੰਦਰ ਚੋਰ-ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਅਤੇ ਇਸ ਦੀ ਤਾਜਾ ਮਿਸਾਲ ਅੱਜ ਸਵੇਰੇ...
ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਚੰਗੇ ਸ਼ਾਸਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਸਰਕਾਰ ਨੂੰ ਸਕੀਮਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ...
ਅਜੇ ਵੀ ਆਈ.ਸੀ.ਯੂ. ਵਿਚ ਦਾਖ਼ਲ ਹਨ ਗਾਇਕਾ ਲਤਾ ਮੰਗੇਸ਼ਕਰ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਗਾਇਕਾ ਲਤਾ ਮੰਗੇਸ਼ਕਰ ਅਜੇ ਵੀ ਆਈ.ਸੀ.ਯੂ. ਵਾਰਡ ਵਿਚ ਦਾਖ਼ਲ ਹਨ, ਪਰ ਅੱਜ ਉਨ੍ਹਾਂ ਦੀ ਸਿਹਤ ਵਿਚ ਮਾਮੂਲੀ ਸੁਧਾਰ ਹੋਇਆ ਹੈ | ਇਹ ਜਾਣਕਾਰੀ ਡਾ. ਪ੍ਰਤੀਤ ਸਮਦਾਨੀ, ਜੋ ਮੁੰਬਈ ਦੇ ਬ੍ਰੀਚ ਕੈਂਡੀ ...
ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਿਉਂ ਹਨ ਚੁੱਪ - ਬਿਕਰਮਜੀਤ ਸਿੰਘ ਮਜੀਠੀਆ
. . .  about 3 hours ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਈ. ਡੀ. ਦੀ ਰੇਡ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਹਨ...
ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ 'ਚ ਹੋਏ ਖਰਚ ਦੀ ਈ. ਡੀ. ਵਲੋਂ ਕੀਤੀ ਜਾਵੇ ਜਾਂਚ - ਬਿਕਰਮਜੀਤ ਸਿੰਘ ਮਜੀਠੀਆ
. . .  about 3 hours ago
ਚੰਡੀਗੜ੍ਹ, 22 ਜਨਵਰੀ - ਪ੍ਰੈੱਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਮੁੰਡੇ ਦੇ ਵਿਆਹ ਵਿਚ ਹੋਏ ਖਰਚ ਦੀ ਈ. ਡੀ. ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਹਨੀ ਨੂੰ ਸੀ. ਐੱਮ. ਸੁਰੱਖਿਆ...
ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ
. . .  about 3 hours ago
ਲੌਂਗੋਵਾਲ, 22 ਜਨਵਰੀ (ਵਿਨੋਦ ਖੰਨਾ) - ਅੱਜ ਸਵੇਰੇ ਸੰਗਰੂਰ ਰੋਡ 'ਤੇ ਪਿੰਡ ਕਿਲਾ ਭਰੀਆਂ ਦੇ ਨਜ਼ਦੀਕ ਇਕ ਸੜਕ ਹਾਦਸੇ ਵਿਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੌਂਗੋਵਾਲ ਦੀ ਦੁੱਲਟ ਪੱਤੀ ਦੇ ...
ਰਾਕੇਸ਼ ਚੌਧਰੀ ਸਭ ਤੋਂ ਵੱਡਾ ਮਾਈਨਿੰਗ ਮਾਸਟਰਮਾਈਂਡ-ਬਿਕਰਮ ਸਿੰਘ ਮਜੀਠੀਆ
. . .  about 3 hours ago
ਚੰਡੀਗੜ੍ਹ, 22 ਜਨਵਰੀ- ਰਾਕੇਸ਼ ਚੌਧਰੀ ਸਭ ਤੋਂ ਵੱਡਾ ਮਾਈਨਿੰਗ ਮਾਸਟਰਮਾਈਂਡ-ਬਿਕਰਮ ਸਿੰਘ ਮਜੀਠੀਆ..
ਐੱਸ.ਐੱਸ.ਪੀ. ਅਤੇ ਡੀ.ਸੀ. ਇਨ੍ਹਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ: ਬਿਕਰਮ ਸਿੰਘ ਮਜੀਠੀਆ
. . .  about 3 hours ago
ਚੰਡੀਗੜ੍ਹ, 22 ਜਨਵਰੀ- ਐੱਸ.ਐੱਸ.ਪੀ. ਅਤੇ ਡੀ.ਸੀ. ਇਨ੍ਹਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ: ਬਿਕਰਮ ਸਿੰਘ ਮਜੀਠੀਆ..
ਕਾਂਗਰਸ ਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ-ਬਿਕਰਮ ਸਿੰਘ ਮਜੀਠੀਆ
. . .  about 4 hours ago
ਚੰਡੀਗੜ੍ਹ, 22 ਜਨਵਰੀ-ਕਾਂਗਰਸ ਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ-ਬਿਕਰਮ ਸਿੰਘ ਮਜੀਠੀਆ...
ਡਾ. ਦਲਜੀਤ ਸਿੰਘ ਚੀਮਾ ਵਲੋਂ ਟਵੀਟ ਕਰਕੇ ਭਾਰਤ ਚੋਣ ਕਮਿਸ਼ਨ ਨੂੰ ਕੀਤੀ ਗਈ ਇਹ ਅਪੀਲ
. . .  about 4 hours ago
ਚੰਡੀਗੜ੍ਹ, 22 ਜਨਵਰੀ - ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਵਲੋਂ ਟਵੀਟ ਕਰਕੇ ਕਿਹਾ ਗਿਆ ਕਿ ਭਾਰਤ ਚੋਣ ਕਮਿਸ਼ਨ ਨੂੰ ਇਲੈੱਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਪੇਡ ਨਿਊਜ਼ ਅਤੇ ਫ਼ਰਜ਼ੀ ਓਪੀਨੀਅਨ ਪੋਲ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ...
ਜੰਮੂ-ਕਸ਼ਮੀਰ : ਸਿਵਲ ਅਤੇ ਸੁਰੱਖਿਆ ਗਰਿੱਡ ਅਧਿਕਾਰੀਆਂ ਨੇ ਸੁਰੱਖਿਆ ਸਥਿਤੀ ਦੀ ਕੀਤੀ ਸਮੀਖਿਆ
. . .  about 4 hours ago
ਸ੍ਰੀਨਗਰ,22 ਜਨਵਰੀ - ਜੰਮੂ-ਕਸ਼ਮੀਰ ਵਿਚ ਚੋਟੀ ਦੇ ਸਿਵਲ ਅਤੇ ਸੁਰੱਖਿਆ ਗਰਿੱਡ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਫ਼ੌਜ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਮੀਟਿੰਗ ਦੀ ਸਹਿ-ਪ੍ਰਧਾਨਗੀ ਚਿਨਾਰ ਕੋਰ ਦੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਜਲੰਧਰ

ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਏ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਬਲ ਪ੍ਰਯੋਗ

ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਜਲੰਧਰ ਨਿਵਾਸੀ ਧਰਨਿਆਂ ਵਾਲਾ ਮੰਤਰੀ ਕਹਿਣ ਲੱਗ ਪਏ ਹਨ | ਪਰਗਟ ਸਿੰਘ ਦੇ ਮੰਤਰੀ ਬਣਨ ਉਪਰੰਤ ਉਸ ਦੇ ਘਰ ਦਾ ਘਿਰਾਓ ਕਰਨ ਸੂਬੇ ਭਰ 'ਚੋਂ ਕੋਈ ਨਾ ਕੋਈ ਜਥੇਬੰਦੀ ਸ਼ਮੂਲੀਅਤ ਕਰਦੀ ਹੈ | ਅੱਜ ...

ਪੂਰੀ ਖ਼ਬਰ »

ਦੁਕਾਨ ਨੂੰ ਅੱਗ ਲਗਾਉਣ ਆਏ ਇਕ ਵਿਅਕਤੀ ਦੀ ਮੌਤ ਦੂਜਾ ਬੁਰੀ ਤਰ੍ਹਾ ਜ਼ਖਮੀ

ਆਦਮਪੁਰ, 24 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਵਿਖੇ ਮੁੱਖ ਮਾਰਗ 'ਤੇ ਸਥਿਤ ਕਿ੍ਸ਼ਨਾ ਪੁਸਤਕ ਭੰਡਾਰ ਨੂੰ ਕਰੀਬ ਰਾਤ 2 ਵਜੇ ਅੱਗ ਲੱਗਾਉਣ ਆਏ 3 ਵਿਅਕਤੀ ਖੁਦ ਹੀ ਇਸ ਅੱਗ ਦਾ ਸ਼ਿਕਾਰ ਹੋ ਗਏ, ਜਿੱਥੇ ਇਕ ਵਿਅਕਤੀ ਪਰਦੀਪ ਵਾਸੀ ਬਸਤੀ ਬਾਵਾ ਖੇਲ ਦੀ ਮੌਕੇ ...

ਪੂਰੀ ਖ਼ਬਰ »

ਪਿੰਡ ਵਾਸੀਆਂ ਦੇ ਰੋਹ ਕਾਰਨ ਸਿਵਲ ਸਰਜਨ ਜਲੰਧਰ ਨੇ ਕੀਤਾ ਬੜਾ ਪਿੰਡ ਹਸਪਤਾਲ ਦਾ ਦੌਰਾ

ਗੁਰਾਇਆ, 24 ਨਵੰਬਰ (ਚਰਨਜੀਤ ਸਿੰਘ ਦੁਸਾਂਝ)- ਨਜ਼ਦੀਕੀ ਕਮਿਊਨਿਟੀ ਹੈੱਲਥ ਸੈਂਟਰ ਬੜਾ ਪਿੰਡ 'ਚ ਪਿੰਡ ਵਾਸੀਆਂ ਵਲੋਂ ਸਟਾਫ ਪੂਰਾ ਨਾ ਹੋਣ ਕਾਰਨ ਪੰਚਾਇਤ ਅਤੇ ਪਿੰਡ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਰਪੰਚ ਸਨਦੀਪ ਸਿੰਘ ਨੇ ਦੋਸ਼ ਲਗਾਉਂਦੇ ਕਿਹਾ ਕਿ ਅੱਠ ਅਗਸਤ ਤੋਂ ਪਰਮਜੀਤ ਕੌਰ ਜੋ ਮੁਕੰਦਪੁਰ ਸਿਹਤ ਕੇਂਦਰ 'ਚ ਨਿਯੁਕਤ ਸੀ ਨੂੰ ਹਾਜ਼ਰੀ ਰਜਿਸਟਰ ਅਨੁਸਾਰ ਡੈਪੂਟੇਸ਼ਨ ਦੇ ਤੌਰ 'ਤੇ ਇਥੇ ਲਿਆਦਾਂ ਗਿਆ ਹੈ । ਜਿਸ ਦੀ ਬਕਾਇਦਾ 18 ਨੰਬਰ ਤਹਿਤ ਐਮ.ਐਲ.ਟੀ. ਦੇ ਤੌਰ 'ਤੇ ਹਾਜ਼ਰੀ ਲੱਗ ਰਹੀ ਹੈ ਪਰ ਉਸ ਨੂੰ ਉਨ੍ਹਾਂ ਅਤੇ ਕਿਸੇ ਪਿੰਡ ਵਾਸੀ ਨੇ ਕਦੀ ਨਹੀਂ ਦੇਖਿਆ। ਅੱਜ ਜਦ ਉਹ ਅਤੇ ਪੰਚਾਇਤ ਮੈਂਬਰ ਇਸ ਸਬੰਧੀ ਹਸਪਤਾਲ ਆਏ ਅਤੇ ਪੱਤਰਕਾਰਾਂ ਨੂੰ ਸੱਦਿਆ ਤਾਂ ਐਸ.ਐਮ.ਓ. ਮੌਕਾ ਦੇਖ ਕੇ ਖਿਸਕ ਗਿਆ ਅਤੇ ਪਰਮਜੀਤ ਕੌਰ ਦੀ ਹਾਜ਼ਰੀ ਦੀ ਥਾਂ 1/2 ਲਿਖਿਆ ਹੋਇਆ ਸੀ। ਪੱਤਰਕਾਰਾਂ ਦੀ ਟੀਮ ਨੇ ਜਦ ਇਸ ਸਬੰਧੀ ਡਾ. ਅਵਿਨਾਸ਼ ਅਤੇ ਡਾ. ਰਾਹੁਲ ਨੂੰ ਪੁੱਛਿਆ ਕਿ ਉਨ੍ਹਾਂ ਕਦੇ ਪਰਮਜੀਤ ਕੌਰ ਨੂੰ ਦੇਖਿਆ ਹੈ ਤਾਂ ਉਨ੍ਹਾਂ ਦਾ ਜੁਆਬ ਤਸੱਲੀਬਖਸ਼ ਨਹੀਂ ਸੀ। ਲੈੱਬ 'ਚ ਕੰਮ ਕਰਦੇ ਲੈੱਬ ਟੈਕਨੀਸ਼ਨ ਡਾ. ਰਮਨ ਇਸ ਸਬੰਧੀ ਦੱਸ ਰਹੇ ਸਨ ਕਿ ਪਰਮਜੀਤ ਕੌਰ ਬਕਾਇਦਾ ਉਨ੍ਹਾਂ ਨਾਲ ਕੰਮ ਕਰਦੇ ਹਨ ਪਰ ਜਦੋਂ ਪੁੱਛਿਆ ਗਿਆ ਕਿ ਕਦੋਂ ਤੋਂ ਤਾਂ ਉਨ੍ਹਾਂ ਕਦੀ ਮਹੀਨਾ ਕਦੀ ਪਤਾ ਨਹੀਂ ਆਦਿ ਉੱਤਰ ਦਿੱਤੇ। ਰੋਗੀ ਕਲਿਆਣ ਸੰਮਤੀ ਦੇ ਮੈਂਬਰ ਜਥੇਦਾਰ ਚੂਹੜ ਸਿੰਘ ਨੇ ਵੀ ਮੌਕੇ 'ਤੇ ਦੱਸਿਆ ਕਿ ਉਹ ਅਕਸਰ ਹਸਪਤਾਲ ਆਉਂਦੇ ਰਹਿੰਦੇ ਹਨ ਪਰ ਕਦੇ ਪਰਮਜੀਤ ਕੌਰ ਨੂੰ ਨਹੀਂ ਦੇਖਿਆ। ਉਨ੍ਹਾਂ ਅੱਗੇ ਕਿਹਾ ਕਿ ਐਕਸ-ਰੇ ਰੂਮ ਜੋ ਅੱਜ ਵੀ ਬੰਦ ਪਿਆ ਸੀ ਅਕਸਰ ਬੰਦ ਰਹਿੰਦਾ ਹੈ ਅਤੇ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਭਾਅ ਐਕਸ-ਰੇ ਕਰਵਾਉਣੇ ਪੈਂਦੇ ਹਨ। ਪਿੰਡ ਵਾਸੀਆਂ 'ਚ ਵੱਧਦਾ ਰੋਹ ਦੇਖ ਕੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਦੱਸਿਆ ਕਿ ਹਾਜ਼ਰੀ ਰਜਿਸਟਰ ਅਨੁਸਾਰ ਪਰਮਜੀਤ ਕੌਰ ਬਕਾਇਦਾ ਇੱਥੇ ਹਾਜ਼ਰ ਅਤੇ ਕੰਮ ਕਰਦੇ ਹਨ ਪਰ ਉਹ ਫਿਰ ਵੀ ਮਾਮਲੇ ਦੀ ਪੜਤਾਲ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤ ਅਤੇ ਸਿਹਤ ਵਿਭਾਗ ਇਸ ਹਸਪਤਾਲ ਨੂੰ ਬਿਹਤਰ ਬਨਾਉਣ ਲਈ ਕੰਮ ਕਰਨ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ ਟਾਰਗਿਟ ਕਰਨ। ਦੂਸਰੇ ਪਾਸੇ ਪੰਚਾਇਤ ਅਤੇ ਪਿੰਡ ਵਾਸੀਆਂ ਅਨੁਸਾਰ ਜੇਕਰ ਇਸ ਦੀ ਵਿਭਾਗੀ ਜਾਂਚ ਨਾ ਹੋਈ ਤਾਂ ਉਹ ਸੰਘਰਸ਼ ਕਰਨਗੇ। ਵਰਨਣਯੋਗ ਹੈ ਕਿ ਜਿਸ ਪਰਮਜੀਤ ਕੌਰ 'ਤੇ ਗੈਰਹਾਜ਼ਰੀ ਦੇ ਦੋਸ਼ ਲੱਗ ਰਹੇ ਹਨ ਉਹ ਮੌਜੂਦਾ ਐਸ.ਐਮ.ਓ. ਜਤਿੰਦਰ ਸਿੰਘ ਦੀ ਪਤਨੀ ਹੈ। ਇਸ ਮੌਕੇ ਸਰਪੰਚ ਸੰਦੀਪ ਸਿੰਘ ਤੋਂ ਇਲਾਵਾ, ਸ਼ੋਕੀ ਸੁਮਨ, ਸੀਮਾ ਰਾਣੀ, ਸੁਨੀਤਾ ਰਾਣੀ, ਰਾਜੀਵ ਕੁਮਾਰ, ਰਾਮ ਗੋਪਾਲ, ਨੰਬਰਦਾਰ ਜੋਗਿੰਦਰ ਸਿੰਘ, ਪੰਚ ਬਲਜੀਤ ਕੌਰ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

 

ਪਿਆਰਾ ਸਿੰਘ ਮੰਡ ਨੂੰ ਵੱਖ-ਵੱਖ ਜਥੇਬੰਦੀਆਂ ਨੇ ਦਿੱਤੀਆਂ ਸ਼ਰਧਾਂਜਲੀਆਂ

ਜਲੰਧਰ ਛਾਉਣੀ, 24 ਨਵੰਬਰ (ਅ.ਬ)-ਉੱਘੇੇ ਕਾਰੋਬਾਰੀ ਸ. ਪਿਆਰਾ ਸਿੰਘ ਮੰਡ ਜੋ ਕਿ ਬੀਤੀ 17 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਵਿਰਾਜੇ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਅੱਜ ...

ਪੂਰੀ ਖ਼ਬਰ »

ਡੀਐਸਪੀ ਵਿਜੀਲੈਂਸ ਦੇ ਪੁਸ਼ਤੈਨੀ ਘਰ 'ਤੇ ਹਮਲਾਵਰਾਂ ਨੇ ਕੀਤਾ ਹਮਲਾ, ਇਕ ਜ਼ਖਮੀ

ਜਲੰਧਰ, 24 ਨਵੰਬਰ (ਸ਼ੈਲੀ)- ਬੀਤੀ ਦੇਰ ਰਾਤ ਥਾਣਾ 5 'ਚ ਪੈਂਦੇ ਮਾਡਲ ਹਾਊਸ ਵਿਚ ਰਾਜਪੂਤ ਨਗਰ ਵਿਚ ਹੋਸ਼ਿਆਰਪੁਰ ਵਿਖੇ ਵਿਜੀਲੈਂਸ ਵਿਭਾਗ ਵਿਚ ਤੈਨਾਤ ਡੀਐਸਪੀ ਨਿਰੰਜਨ ਸਿੰਘ ਦੇ ਪੁਸ਼ਤੈਨੀ ਘਰ ਜਿੱਥੇ ਉਨ੍ਹਾਂ ਦੇ ਤਿੰਨ ਭਰਾ ਰਹਿੰਦੇ ਹਨ ਦੇ ਪਰਿਵਾਰ 'ਤੇ ਕੁਝ ...

ਪੂਰੀ ਖ਼ਬਰ »

ਡੋਡਿਆਂ ਦੇ ਮਾਮਲੇ 'ਚ ਕੈਦ

ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਬਲਵਿੰਦਰ ਕੁਮਾਰ ਉਰਫ ਕਾਕੂ ਪੁੱਤਰ ਮਦਨ ਲਾਲ ਵਾਸੀ ਪੱਤੀ ਰਤਨ ਸਿੰਘ,ਪਿੰਡ ਬੇਲਾ ਰਾਮਗੜ੍ਹ, ਥਾਣਾ ਨੰਗਰ, ਜ਼ਿਲ੍ਹਾ ...

ਪੂਰੀ ਖ਼ਬਰ »

ਖੁਰਦਪੁਰ 'ਚ ਛੱਪੜ 'ਚ ਡੁੱਬਣ ਨਾਲ 6 ਸਾਲਾ ਬੱਚੇ ਦੀ ਮੌਤ

ਆਦਮਪੁਰ, 24 ਨਵੰਬਰ (ਰਮਨ ਦਵੇਸਰ)-ਆਦਮਪੁਰ ਨੇੜੇ ਪਿੰਡ ਖੁਰਦਪੁਰ 'ਚ ਪ੍ਰਵਾਸੀ ਮਜ਼ਦੂਰ ਦੇ ਇਕ 6 ਸਾਲਾ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋ ਗਈ | ਮਿ੍ਤਕ ਬੱਚੇ ਦੀ ਪਛਾਣ ਬੱਬਾ ਵਜੋਂ ਹੋਈ ਹੈ | ਉਸ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਜਦ ਸਾਨੂੰ ਬੱਚਾ ...

ਪੂਰੀ ਖ਼ਬਰ »

ਪਿੰਡ ਕੱਲ੍ਹੇ ਦਾ ਨੌਜਵਾਨ ਜਗਜੀਵਨ ਸਿੰਘ ਕੰਗ 'ਇੰਡੀਅਨ ਨੇਵੀ' 'ਚ ਬਣਿਆ ਕਮਾਂਡਰ

ਤਰਨ ਤਾਰਨ, 24 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੱਲ੍ਹੇ ਦੇ ਜਿੰਮੀਦਾਰ ਪਰਿਵਾਰ ਦੇ ਨੌਜਵਾਨ ਜਗਜੀਵਨ ਸਿੰਘ ਕੰਗ ਨੇ 'ਇੰਡੀਅਨ ਨੇਵੀ' ਵਿਚ ਕਮਾਂਡਰ ਦਾ ਅਹੁਦਾ ਹਾਸਲ ਕਰ ਲਿਆ ਹੈ | ਉਨ੍ਹਾਂ ਦੇ ਪਿਤਾ ਦਲਬੀਰ ਸਿੰਘ ਕੰਗ ਭਾਰਤੀ ਫ਼ੌਜ ਦੇ ਸਿਗਨਲ ...

ਪੂਰੀ ਖ਼ਬਰ »

ਮਾਮਲਾ ਗੈਰਾਜ 'ਚ ਹੋਈ ਲੁੱਟ ਦਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ-ਥਾਣਾ ਮੁਖੀ

ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਬੀਤੇ ਦਿਨੀਂ ਸੁੱਚੀ ਪਿੰਡ ਲਾਗੇ ਸਥਿਤ ਇਕ ਗੈਰਾਜ 'ਚ ਨਕਾਬਪੋਸ਼ 4 ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ 'ਤੇ ਕੀਤੀ ਗਈ 20,000 ਨਕਦੀ ਦੀ ਲੁੱਟ ਦੇ ਮਾਮਲੇ ਸੰਬੰਧੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ...

ਪੂਰੀ ਖ਼ਬਰ »

ਇਕਹਿਰੀ ਪੁਲੀ 'ਚ ਲੱਗੀ ਐਲ. ਈ. ਡੀ. ਲਾਈਟ ਚੋਰੀ

ਜਲੰਧਰ, 24 ਨਵੰਬਰ (ਸ਼ਿਵ)- ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਸਹੂਲਤ ਦੇਣ ਲਈ ਇਕਹਿਰੀ ਪੁਲੀ ਦੇ ਅੰਦਰਲੇ ਪਾਸੇ ਤਿੰਨ ਐਲ. ਈ. ਡੀ. ਲਾਈਟਾਂ ਲਗਾਈਆਂ ਸੀ, ਉਨ੍ਹਾਂ ਵਿਚ ਇਕ ਲਾਈਟ ਨੂੰ ਚੋਰਾਂ ਨੇ ਚੋਰੀ ਕਰ ਲਿਆ ਹੈ | ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਲੋਕਾਂ ਨੇ ...

ਪੂਰੀ ਖ਼ਬਰ »

ਸ਼ਾਹਕੋਟ 'ਚ ਸ: ਬਾਦਲ ਦੀ ਰੈਲੀ 3 ਨੂੰ -ਜਥੇਦਾਰ ਖਾਲਸਾ

ਲੋਹੀਆਂ ਖਾਸ, 24 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸ਼ਾਹਕੋਟ ਤੋਂ ਐਲਾਨੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿਚ ਸ਼ਾਹਕੋਟ 'ਚ ਪਹਿਲੀ ਰੈਲੀ 3 ਦਸੰਬਰ, ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ...

ਪੂਰੀ ਖ਼ਬਰ »

ਢਿੱਲੋਂ ਬਣੇ ਸ਼੍ਰੋ: ਅਕਾਲੀ ਦਲ ਕਿਸਾਨ ਵਿੰਗ ਦੇ ਜਨਰਲ ਸਕੱਤਰ

ਜਲੰਧਰ, 24 ਨਵੰਬਰ (ਸਟਾਫ ਰਿਪੋਰਟਰ)-ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਦਾਸੂਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਦੋਆਬਾ ਜ਼ੋਨ ਬੀ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੀ ਮਨਜ਼ੂਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਜਥੇਬੰਦਕ ਢਾਂਚੇ ਦਾ ...

ਪੂਰੀ ਖ਼ਬਰ »

ਸੂਬਾ ਸਰਕਾਰ ਮੈਰੀਟੋਰੀਅਸ ਸਕੂਲਾਂ ਨੂੰ ਪਈ ਬੰਦ ਕਰਨ ਦੇ ਰਾਹ-ਅਧਿਆਪਕ ਆਗੂ

ਜਲੰਧਰ, 24 ਨਵੰਬਰ (ਰਣਜੀਤ ਸਿੰਘ ਸੋਢੀ)-ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ, ਪੰਜਾਬ ਵੱਲੋੰ ਸਿੱਖਿਆ ਮੰਤਰੀ ਦੀ ਜਲੰਧਰ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ 2018 ਵਿਚ ਐੱਸ. ਐੱਸ. ਏ/ਰਮਸਾ ਦੇ ਅਧਿਆਪਕਾਂ ...

ਪੂਰੀ ਖ਼ਬਰ »

ਕੇਜਰੀਵਾਲ ਨੇ ਪੰਜਾਬ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਬੇਇੱਜ਼ਤ ਕੀਤਾ-ਗੜ੍ਹੀ

ਜਲੰਧਰ/ਫਗਵਾੜਾ, (ਅ.ਬ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨੀਂ ਮੋਗਾ ਵਿਖੇ ਰੈਲੀ ਦੌਰਾਨ ਪੰਜਾਬ ਦੀ ਮਾਂ-ਨੂੰਹ, ਬੇਟੀ ਅਤੇ ਹਰ ਉਸ ਮਹਿਲਾ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ, ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਨਾਲ ਪੰਜਾਬ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਮਕਸੂਦਾ, 24 ਨਵੰਬਰ (ਸਤਿੰਦਰ ਪਾਲ ਸਿੰਘ)- ਥਾਣਾ ਡਵੀਜ਼ਨ 1 ਅਧੀਨ ਆਉਂਦੇ ਖੇਤਰ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਬਾਹਰ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਦੀ ਖਬਰ ਹੈ। ਨੌਜਵਾਨ ਦੀ ਪਛਾਣ ਆਕਾਸ਼ (23) ਪੁੱਤਰ ਰਾਕੇਸ਼ ਕੁਮਾਰ ਵਾਸੀ ਡੀ 154 ਨਿਊ ਦਸਮੇਸ਼ ਨਗਰ ਘਾਹ ਮੰਡੀ ਜਲੰਧਰ ...

ਪੂਰੀ ਖ਼ਬਰ »

ਅੱਜ ਵੀ ਜਾਰੀ ਰਹੀ ਰੈਵੇਨਿਊ ਅਧਿਕਾਰੀਆਂ ਦੀ ਹੜਤਾਲ

ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮਾਹਿਲਪੁਰ ਵਿਖੇ ਵਿਜੀਲੈਂਸ ਵਲੋਂ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਖਿਲਾਫ਼ ਬਿਨਾਂ ਕਿਸੇ ਜਾਂਚ ਦੇ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਕਰਨ ਦੇ ਵਿਰੋਧ 'ਚ ਅੱਜ ਵੀ ਪੰਜਾਬ ਰੈਵੀਨਿਊ ...

ਪੂਰੀ ਖ਼ਬਰ »

ਸੰੰਤ ਬਾਬਾ ਓਮਾ ਕਾਂਤ ਵਲੋਂ ਸੂਰੀਆ ਇਨਕਲੇਵ ਵਿਖੇ ਰੂਹਾਨੀ ਸਤਿਸੰਗ

ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਬਾਬਾ ਜੇ ਗੁਰੂ ਦੇਵ ਆਸ਼ਰਮ ਕਰੋਲ ਬਾਗੀ ਦੀ ਪ੍ਰਬੰਧਕੀ ਕਮੇਟੀ ਵਲੋਂ ਸੂਰੀਆ ਇਨਕਲੇਵ ਵਿਖੇ ਬੁੱਧਵਾਰ ਨੂੰ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਮ ਸੰਤ ਬਾਬਾ ਜੈ ਗੁਰੂਦੇਵ ਦੇ ਅਧਿਆਤਮਕ ਉਤਰਾਧਿਕਾਰੀ ਸੰਤ ...

ਪੂਰੀ ਖ਼ਬਰ »

ਲੰਗਰ ਛਕ ਰਹੇ ਵਿਅਕਤੀ 'ਤੇ ਪ੍ਰਧਾਨ ਵਿੱਕੀ ਚੱਢਾ ਨੇ ਕੀਤਾ ਹਮਲਾ-ਮਾਮਲਾ ਦਰਜ

ਜਲੰਧਰ ਛਾਉਣੀ, 24 ਨਵੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਚੱਲ ਰਹੇ ਲੰਗਰ ਦੌਰਾਨ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਕੀ ਚੱਢਾ ਵਲੋਂ ਪੰਗਤ 'ਚ ਬੈਠ ਕੇ ਲੰਗਰ ਛੱਕ ਰਹੇ ਇਕ ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਤੇਗ ਬਹਾਦਰ, ਲੋਕ ਸਭਾ ਪ੍ਰਿਥਵੀ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਤੇਗ ਬਹਾਦਰ, ਲੋਕ ਸਭਾ ਪ੍ਰਿਥਵੀ ਨਗਰ, ਨੇੜੇ ਲੰਮਾ ਪਿੰਡ ਵਿਖੇ ਸਮੂਹ ਸੰਗਤਾਂ ਵਲੋਂ ਬੜੀ ...

ਪੂਰੀ ਖ਼ਬਰ »

ਜਲੰਧਰ ਪ੍ਰਸ਼ਾਸਨ ਵੱਲੋਂ ਰੇਤ ਦੀਆਂ ਵੱਧ ਕੀਮਤਾਂ ਵਸੂਲ ਕਰਨ ਦਾ ਪਰਦਾਫਾਸ਼ ਕਰਨ ਵਾਲਿਆਂ ਲਈ 25,000 ਰੁਪਏ ਦੇ ਇਨਾਮ ਦਾ ਐਲਾਨ

ਜਲੰਧਰ, 24 ਨਵੰਬਰ (ਚੰਦੀਪ ਭੱਲਾ)-ਲੋਕਾਂ ਨੂੰ ਨਿਰਧਾਰਿਤ ਦਰਾਂ 'ਤੇ ਰੇਤ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹੇ ਵਿਚ ਰੇਤ ਦੀਆਂ ਨਿਰਧਾਰਿਤ ਦਰਾਂ ਤੋਂ ਵੱਧ ਕੀਮਤ ਵਸੂਲ ਕਰਨ ਦਾ ਪਰਦਾਫਾਸ਼ ਕਰਨ ਵਾਲੇ ਸਟਿੰਗ ਲਈ 25,000 ...

ਪੂਰੀ ਖ਼ਬਰ »

ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਦੋ ਰੋਜ਼ਾ ਐਥਲੈਟਿਕ ਪ੍ਰੋਗਰਾਮ ਦਾ ਆਗਾਜ਼

ਮਹਿਤਪੁਰ, 24 ਨਵੰਬਰ (ਲਖਵਿੰਦਰ ਸਿੰਘ)- ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਦੀ ਦੇਖ ਰੇਖ ਹੇਠ ਦੋ ਰੋਜ਼ਾ ਸ਼ਾਨਦਾਰ ਐਥਲੈਟਿਕ ਪ੍ਰੋਗਰਾਮ ਦਾ ਆਗਾਜ਼ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਕੀਤਾ ਗਿਆ | ਇਸ ਖੇਡ ਸਮਾਰੋਹ ਦੇ ਪਹਿਲੇ ਦਿਨ ਵਿਚ ...

ਪੂਰੀ ਖ਼ਬਰ »

ਕੋਰੋਨਾ ਟੀਕਾਕਰਨ 'ਚ ਸੇਵਾਵਾਂ ਲਈ ਨਰਸਿੰਗ ਵਿਦਿਆਰਥਣਾਂ ਦਾ ਸਨਮਾਨ

ਸ਼ਾਹਕੋਟ, 24 ਨਵੰਬਰ (ਬਾਂਸਲ)- ਏ.ਪੀ.ਐਸ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਸੀ.ਐਚ.ਸੀ. ਸ਼ਾਹਕੋਟ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦÏਰਾਨ ਬਲਾਕ ਸ਼ਾਹਕੋਟ ਵਿੱਚ ਲਗਾਏ ਗਏ ਟੀਕਾਕਰਨ ਕੈਂਪਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਈਦਾ 'ਚ ਵਿੱਦਿਅਕ ਮੁਕਾਬਲੇ ਕਰਵਾਏ

ਮੱਲ੍ਹੀਆਂ ਕਲਾਂ, 24 ਨਵੰਬਰ (ਮਨਜੀਤ ਮਾਨ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿਦਿਅਕ ਕਲੱਸਟਰ ਪੱਧਰੀ ਮੁਕਾਬਲੇ ਸ.ਪ੍ਰ.ਸ. ਖੀਵਾ ਵਿਖੇ ਕਰਵਾਏ ਗਏ, ਜਿਸ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ. ਪ੍ਰ. ਸ. ਈਦਾ. ਦੇ ਵਿਦਿਆਰਥੀਆਂ ਨੇ ਮੱਲ੍ਹਾਂ ...

ਪੂਰੀ ਖ਼ਬਰ »

ਸੈਂਟਰ ਸਕੂਲ ਚੂਹੇਕੀ 'ਚ ਵਿੱਦਿਅਕ ਮੁਕਾਬਲੇ ਕਰਵਾਏ

ਨੂਰਮਹਿਲ, 24 ਨਵੰਬਰ (ਜਸਵਿੰਦਰ ਲਾਂਬਾ)-ਬਲਾਕ ਨੂਰਮਹਿਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਚੂਹੇਕੀ ਵਿਚ ਲਿਖਾਈ, ਭਾਸ਼ਣ, ਕਵਿਤਾ ਪੜ੍ਹਨ, ਚਿੱਤਰਕਲਾ, ਕਹਾਣੀ ਆਦਿ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਮੁੱਖ ਮੰਤਰੀ ਮੋਤੀਆ ਮੁਕਤ ਪੰਜਾਬ ਅਭਿਆਨ ਤਹਿਤ ਅੱਖਾਂ ਦੇ ਆਪ੍ਰੇਸ਼ਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਕਿਸ਼ਨਗੜ੍ਹ, 24 ਨਵੰਬਰ (ਹੁਸਨ ਲਾਲ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਵਿਚ ਹੋਰ ਵਾਧਾ ਕਰਦੇ ਹੋਏ ਪੰਜਾਬ ਸਰਕਾਰ ਨੇ ਚਿੱਟਾ ਮੋਤੀਆ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਉਲੀਕੀ ਹੈ | ਮੁੱਖ ਮੰਤਰੀ ਪੰਜਾਬ ਮੋਤੀਆ ...

ਪੂਰੀ ਖ਼ਬਰ »

ਪਿੰਡ ਮਾਣਕਪੁਰ ਦੇ ਸਾਬਕਾ ਸਰਪੰਚ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ

ਸ਼ਾਹਕੋਟ, 24 ਨਵੰਬਰ (ਸਚਦੇਵਾ)- ਸ਼ਹੀਦ ਬਾਬਾ ਸੁੰਦਰ ਸਿੰਘ ਪਬਲਿਕ ਸਕੂਲ ਮਾਣਕਪੁਰ ਦੀ ਚੇਅਰਪਰਸਨ ਸ਼੍ਰੀਮਤੀ ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਯੂ.ਐੱਸ.ਏ ਤੇ ਲਖਵਿੰਦਰ ਸਿੰਘ ਦੇ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਮਾਣਕਪੁਰ ਦਾ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ...

ਪੂਰੀ ਖ਼ਬਰ »

ਵਧਦੀ ਮਹਿੰਗਾਈ ਨੂੰ ਠੱਲ ਪਾਉਣ ਲਈ ਤੇਲ ਕੀਮਤਾਂ ਹੋਰ ਘਟਾਈਆਂ ਜਾਣ- ਡਾ.ਵਿਲੀਅਮ

ਸ਼ਾਹਕੋਟ, 24 ਨਵੰਬਰ (ਬਾਂਸਲ)- ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਮਹਿੰਗਾਈ ਏਨੀ ਵਧ ਗਈ ਹੈ ਕਿ ਰੋਜ਼ਾਨਾ ਲੋੜ ਦੀਆਂ ਵਸਤਾਂ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕ੍ਰਿਸਚੀਅਨ ਮੂਵਮੈਂਟ ਪੰਜਾਬ ਦੇ ...

ਪੂਰੀ ਖ਼ਬਰ »

ਬਿਜਲੀ ਬਿਲ ਦੋ ਮਹੀਨੇ ਦੇ ਹੀ ਬਣਾਏ ਜਾਣ ਦੀ ਮੰਗ

ਗੁਰਾਇਆ, 24 ਨਵੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਅੱਟਾ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਖਪਤਕਾਰਾਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਰਾਜ ਕਾਰਪੋਰੇਸ਼ਨ ਜਾਣ ਬੁੱਝ ਕੇ ਉਨ੍ਹਾਂ ਦੇ ਮੀਟਰਾਂ ਦੀ ਖਪਤ ਰੀਡਿੰਗ ਤਿੰਨ ਤਿੰਨ ਮਹੀਨੇ ਨਹੀਂ ਲੈਂਦਾ ਹੈ ਜਿਸ ਨਾਲ ...

ਪੂਰੀ ਖ਼ਬਰ »

ਬਲਾਕ ਆਦਮਪੁਰ 'ਚ ਸਾਇੰਸ ਮੇਲਾ ਕਰਵਾਇਆ

ਆਦਮਪੁਰ, 24 ਨਵੰਬਰ (ਰਮਨ ਦਵੇਸਰ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਮਪੁਰ ਵਿਖੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੰਜਾਬ ਪ੍ਰੀਸ਼ਦ ਵਲੋਂ ਸਾਇੰਸ ਵਿਸ਼ੇ 'ਚ ਰੁਚੀ ਵਧਾਉਣ ਦੇ ਮਕਸਦ ਤਹਿਤ ਪਿੰ੍ਰਸੀਪਲ ਰਾਮ ਆਸਰਾ ਅਤੇ ਬਲਾਕ ਨੋਡਲ ਅਫਸਰ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਸੁੰਨੜ ਕਲਾਂ ਦੀ ਸਰਪੰਚ ਮੁਅੱਤਲ

ਨੂਰਮਹਿਲ, 24 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਦਿਹਾਤੀ ਵਿਕਾਸ ਅਤੇ ਪੰਚਾਇਤ ਡਾਇਰੈਕਟਰ ਮਨਪ©ੀਤ ਸਿੰਘ ਨੇ ਪਿੰਡ ਸੁੰਨੜ ਕਲਾਂ ਦੀ ਸਰਪੰਚ ਸ਼©ੀਮਤੀ ਸੁਮਨ ਰਾਣੀ ਅਤੇ ਮੈਂਬਰ ਪੰਚਾਇਤ ਸੁਰਿੰਦਰਪਾਲ ਨੂੰ ਮੁਅੱਤਲ ਕਰ ਦਿੱਤਾ ਹੈ | ਡਾਇਰੈਕਟਰ ਨੇ ਆਪਣੇ ਹੁਕਮ ਵਿਚ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰਾਂ ਨੇ ਕੀਤੀ ਰਿਹਾਇਸ਼ੀ ਪਲਾਟਾਂ ਅਤੇ ਕਰਜ਼ਾ ਮੁਆਫੀ ਦੀ ਮੰਗ

ਜੰਡਿਆਲਾ ਮੰਜਕੀ, 24 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਅੱਜ ਪਿੰਡ ਸਮਰਾਏ ਵਿਖੇ ਪੇਂਡੂ ਮਜਦੂਰ ਯੂਨੀਅਨ ਵੱਲੋਂ ਰੈਲੀ ਕਰ ਕੇ ਪੰਜਾਬ ਸਰਕਾਰ ਤੋਂ ਸਮਰਾਏ ਦੀ ਸੁਸਾਇਟੀ ਵਿਚ ਮਜਦੂਰਾਂ ਦੇ ਕਰਜੇ ਮੁਆਫੀ ਅਤੇ ਪੰਜ ਪੰਜ ਮਰਲੇ ਪਲਾਟਾਂ ਦੀ ਮੰਗ ਕੀਤੀ ਗਈ | ਇਕੱਠ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ 3 ਦਸੰਬਰ ਨੂੰ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ-ਗੁਰਪ੍ਰਤਾਪ ਸਿੰਘ ਵਡਾਲਾ

ਮੱਲ੍ਹੀਆਂ ਕਲਾਂ ,24 ਨਵੰਬਰ (ਮਨਜੀਤ ਮਾਨ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ 3 ਦਸੰਬਰ ਨੂੰ ਹੋਣ ਵਾਲੀ ਰੈਲੀ ਨੂੰ ਸਫ਼ਲ ਕਰਨ ਲਈ ਅੱਜ ਪਿੰਡ ਉੱਗੀ, ਗਾਂਧਰਾਂ, ਹੇਰਾਂ ਬਿਲਗਾ, ਨੂਰਮਹਿਲ ਵਿਖੇ ਭਰਵੀਂ ਮੀਟਿੰਗਾਂ ਕੀਤੀਆ ਗਈਆਂ | ਇਨ੍ਹਾਂ ਭਰਵੀਆਂ ...

ਪੂਰੀ ਖ਼ਬਰ »

ਮਕਾਨਾਂ ਅੱਗੇ ਨੰਬਰ ਪਲੇਟਾਂ ਲਾਉਣ 'ਚ ਹੋਈ ਘਪਲੇਬਾਜ਼ੀ 'ਤੇ ਡੀ.ਸੀ.ਜਲੰਧਰ ਵਲੋਂ ਜਾਂਚ ਦੇ ਹੁਕਮ ਜਾਰੀ

ਨੂਰਮਹਿਲ, 24 ਨਵੰਬਰ (ਜਸਵਿੰਦਰ ਸਿੰਘ ਲਾਂਬਾ)- ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸਿਆਮ ਥੋਰੀ ਨੇ ਨੂਰਮਹਿਲ ਬਲਾਕ ਦੇ ਪਿੰਡਾਂ ਵਿਚ ਘਰਾਂ ਅੱਗੇ ਨੰਬਰ ਪਲੇਟਾਂ ਲਾਉਣ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਹੁਕਮ ਜਾਰੀ ਕੀਤੇ ਹਨ | ਇਹ ਜਾਂਚ ਫਿਲੌਰ ਦੇ ਐਸ.ਡੀ.ਐੱਮ ਅਰਵਿੰਦਰ ...

ਪੂਰੀ ਖ਼ਬਰ »

ਡੇਰਾ ਸੱਚਖੰਡ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਦਾ ਪੁੱਜਣ 'ਤੇ ਨਿੱਘਾ ਸਵਾਗਤ

ਕਿਸ਼ਨਗੜ੍ਹ, 24 ਨਵੰਬਰ (ਹੁਸਨ ਲਾਲ)- ਡੇਰਾ ਸੰਤ ਸਰਵਣ ਦਾਸ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਪਹੁੰਚਣ 'ਤੇ ਸ਼ੋਭਾ ਯਾਤਰਾ ਦਾ ਸਤਿਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ (ਯੂਪੀ) ਅਤੇ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX