ਤਾਜਾ ਖ਼ਬਰਾਂ


ਈ.ਡੀ. ਛਾਪੇ ਮਾਰੀ - ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ਤੋਂ 6 ਕਰੋੜ ਰੁਪਏ ਬਰਾਮਦ
. . .  1 day ago
ਲੁਧਿਆਣਾ, 18 ਜਨਵਰੀ (ਪੁਨੀਤ ਬਾਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਟੀਮਾਂ ਵਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ...
15-18 ਉਮਰ ਵਰਗ ਦੇ 50% ਤੋਂ ਵੱਧ ਨੌਜਵਾਨਾਂ ਨੇ ਵੈਕਸੀਨ ਦੀ ਲਈ ਪਹਿਲੀ ਖ਼ੁਰਾਕ - ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ
. . .  1 day ago
ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 18 ਜਨਵਰੀ- ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੋਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਨਵੇਂ ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਵਿਸ਼ਾਖਾਪਟਨਮ, 18 ਜਨਵਰੀ-ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 6,996 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਿਕ 1066 ਰਿਕਵਰੀ ਹੋਈ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ 'ਚ ਕੁੱਲ ਕੋਵਿਡ...
ਕੁਲਦੀਪ ਸਿੰਘ ਓਬਰਾਏ ਦੀ ਗ੍ਰਹਿ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਲੰਧਰ ਫੇਰੀ ਦੌਰਾਨ ਅਚਾਨਕ ਸਰਦਾਰ ਕੁਲਦੀਪ ਸਿੰਘ ਓਬਰਾਏ ਜੀ ਦੇ ਗ੍ਰਹਿ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਓਬਰਾਏ ਲਗਾਤਾਰ 4 ਵਾਰ...
ਯੂਥ ਅਕਾਲੀ ਦਲ ਨੇ ਸੈਂਟਰਲ ਹਲਕੇ 'ਚ ਕੀਤੀਆਂ ਨਿਯੁਕਤੀਆਂ
. . .  1 day ago
ਜਲੰਧਰ, 18 ਜਨਵਰੀ (ਸੁਖਮਿੰਦਰ)- ਅੱਜ ਜਲੰਧਰ ਸੈਂਟਰਲ ਦੇ ਵਿਚ ਲੱਧੇਵਾਲੀ ਵਿਖੇ ਇਕ ਮੀਟਿੰਗ ਦਾ ਆਯੋਜਨ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਸੇਵਾ...
ਆਬੂਧਾਬੀ ਵਿਖੇ ਡਰੋਨ ਹਮਲੇ 'ਚ ਮਹਿਸਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
. . .  1 day ago
ਚੌਂਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ)- ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਦੇ ਹਵਾਈ ਅੱਡੇ ਨੇੜੇ ਬੀਤੇ ਕੱਲ੍ਹ ਸ਼ੱਕੀ ਹੂਤੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਦੋ ਭਾਰਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚੋਂ ਇਕ ਨੌਜਵਾਨ...
ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਢਿੱਲੋਂ)-ਵੱਡੀ ਖ਼ਬਰ: ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਦਾ ਤਬਾਦਲਾ...
ਭਾਜਪਾ ਨੂੰ ਝਟਕਾ, ਕੌਂਸਲਰ ਮਨਜਿੰਦਰ ਸਿੰਘ ਚੱਠਾ ਅਕਾਲੀ ਦਲ 'ਚ ਸ਼ਾਮਿਲ
. . .  1 day ago
ਜਲੰਧਰ, 18 ਜਨਵਰੀ -ਅੱਜ ਸ਼ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਉਸ ਵੇਲੇ ਭਾਰੀ ਬੱਲ ਮਿਲਿਆ ਜਦ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਜਪਾਈ ਕੌਂਸਲਰ ਮਨਜਿੰਦਰ ਸਿੰਘ ਚੱਠਾ ਨੂੰ ਸ਼੍ਰੋਮਣੀ ਅਕਾਲੀ ਦਲ...
ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ ਸਿੰਘ ਭਾਜਪਾ ਵਿਚ ਸ਼ਾਮਿਲ..
2 ਟਰੱਕਾਂ ਦੀ ਟੱਕਰ 'ਚ ਪੰਜਾਬੀ ਨੌਜਵਾਨ ਦੀ ਮੌਤ
. . .  1 day ago
ਆਕਲੈਂਡ, 18 ਜਨਵਰੀ (ਹਰਮਨਪ੍ਰੀਤ ਸਿੰਘ)-ਨਿਊਜ਼ੀਲੈਂਡ ਦੇ ਦੱਖਣੀ ਹਿੱਸੇ 'ਚ ਪੈਂਦੇ ਸ਼ਹਿਰ ਕ੍ਰਾਈਮਟਚਰਚ ਤੋਂ ਰੋਲਰਸਟੇਨ ਸ਼ਹਿਰ ਨੂੰ ਜਾਂਦੇ ਸਟੋਰਵੇਅ 'ਤੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ..
ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ
. . .  1 day ago
ਚੰਡੀਗੜ੍ਹ, 18 ਜਨਵਰੀ-ਵਿਰੋਧੀ ਸਿਆਸੀ ਪਾਰਟੀਆਂ ਦੇ ਦਿੱਗਜ ਆਗੂਆਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਿਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐੱਸ.ਡੀ. ਲਖਵਿੰਦਰ ਕੌਰ ਗਰਚਾ ਭਾਜਪਾ 'ਚ ਸ਼ਾਮਿਲ...
ਕਾਂਗਰਸ ਪਾਰਟੀ ਦੇ ਮੌਜੂਦਾ ਕੌਂਸਲਰ ਰੋਹਿਤ ਸਿਆਲ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਦੇ ਵਾਰਡ ਨੰਬਰ 34 ਤੋਂ ਮੌਜੂਦਾ ਕੌਂਸਲਰ ਰੋਹਿਤ ਸਿਆਲ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨਸਭਾ...
ਫਿਰੋਜ਼ਪੁਰ 'ਚ ਕੋਰੋਨਾ ਬਲਾਸਟ, 215 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਦੀ ਮੌਤ
. . .  1 day ago
ਫਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)- ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫਿਰੋਜ਼ਪੁਰ 'ਚ ਬਲਾਸਟ ਕਰਦਿਆਂ ਜਿੱਥੇ 215 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਉੱਥੇ ਇਲਾਜ ਅਧੀਨ ਚੱਲਦੇ ਕੋਰੋਨਾ ਮਰੀਜ਼ਾਂ 'ਚੋਂ 3 ਜਣਿਆਂ ਦੀ ਜਾਨ ਵੀ ਲੈ ...
ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਭੈਣ ਮਨਪ੍ਰੀਤ ਕੌਰ ਦਾ ਬਿਆਨ ਆਇਆ ਸਾਹਮਣੇ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਜਾਣ 'ਤੇ ਉਨ੍ਹਾਂ ਦੀ ਭੈਣ ਨੇ ਮਨਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਭਰਾ ਨੂੰ ਮਿਲ ਰਿਹਾ ਸਤਿਕਾਰ ਅਤੇ ਪਿਆਰ ਦੇਖ ਕੇ ਮੈਂ ਬਹੁਤ...
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਠਾਕੁਰ ਅਮਿਤ ਸਿੰਘ ਮੰਟੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
. . .  1 day ago
ਪਠਾਨਕੋਟ, 18 ਜਨਵਰੀ (ਸੰਧੂ)-ਕਾਂਗਰਸ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਵਿਚ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਚੋਣਾਂ ਲੜ ਚੁੱਕੇ ਠਾਕੁਰ ਅਮਿਤ ਸਿੰਘ...
ਕੋਲਕਾਤਾ : ਪਾਰਕ ਸ਼ੋਅ ਸਿਨੇਮਾ ਹਾਲ 'ਚ ਲੱਗੀ ਅੱਗ
. . .  1 day ago
ਕੋਲਕਾਤਾ, 18 ਜਨਵਰੀ - ਪੱਛਮੀ ਬੰਗਾਲ ਵਿਚ ਕੋਲਕਾਤਾ ਦੇ ਪਾਰਕ ਸ਼ੋਅ ਸਿਨੇਮਾ ਹਾਲ 'ਚ ਅੱਗ ਲੱਗ ਗਈ ਹੈ | ਜ਼ਿਕਰਯੋਗ ਹੈ ਕਿ ਮੌਕੇ 'ਤੇ 5 ਫਾਇਰ ਟੈਂਡਰ ਪਹੁੰਚੇ ਹੋਏ ਹਨ, ਜੋ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ...
ਗੱਠਜੋੜ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵੱਡੇ ਮਸਲੇ ਵੀ ਕੇਂਦਰ ਤੋਂ ਕਰਵਾਏ ਜਾਣਗੇ ਹੱਲ-ਪਰਮਿੰਦਰ ਸਿੰਘ ਢੀਂਡਸਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਸਿਆਸੀ ਆਗੂਆਂ ਵਲੋਂ ਧੜ-ਧੜਾ...
ਅਵਤਾਰ ਹੈਨਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
. . .  1 day ago
ਚੰਡੀਗੜ੍ਹ, 18 ਜਨਵਰੀ-ਅਵਤਾਰ ਹੈਨਰੀ (ਸਾਬਕਾ ਕੈਬਨਿਟ ਮੰਤਰੀ, ਪੰਜਾਬ) ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ...
ਈ.ਡੀ. ਦੀ ਛਾਪੇਮਾਰੀ ਨੂੰ ਲੈ ਕੇ ਜਾਖੜ ਦਾ ਕੇਂਦਰ ਸਰਕਾਰ 'ਤੇ ਤਨਜ਼
. . .  1 day ago
ਚੰਡੀਗੜ੍ਹ, 18 ਜਨਵਰੀ - ਈ. ਡੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ 'ਤੇ ਹੋ ਰਹੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਕੇਂਦਰ ਸਰਕਾਰ 'ਤੇ ਤਨਜ਼ ਕੱਸਿਆ ਗਿਆ...
ਰੇਤਾ ਦੇ ਮੁੱਲ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 18 ਜਨਵਰੀ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਰੇਤ ਮਾਈਨਿੰਗ ਤੇ ਕਾਰਪੋਰੇਸ਼ਨ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੇਤ ਅਤੇ ਟਰਾਂਸਪੋਰਟ ਮਾਫ਼ੀਆ...
ਕਾਂਗਰਸੀ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਹੋਏ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰ ਸਹਾਏ,18 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਦੇ ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਨਗਰ ਕੌਂਸਲ ਗੁਰੂ ਹਰ ਸਹਾਏ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੀ ਮੌਜੂਦਾ ਕੌਂਸਲਰ ਬੀਬੀ ਸ਼ਰਨਜੀਤ ਕੌਰ ਸੋਢੀ ਨੇ...
ਹੁਸ਼ਿਆਰਪੁਰ ਦੀ ਅਦਾਲਤ 'ਚ ਅੱਜ ਫਿਰ ਪੇਸ਼ ਨਹੀਂ ਹੋਏ ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਹੁਸ਼ਿਆਰਪੁਰ, 18 ਜਨਵਰੀ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਏ.ਸੀ.ਜੇ.ਐਮ. ਹੁਸ਼ਿਆਰਪੁਰ ਰੁਪਿੰਦਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਫਿਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ...
ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰਾਂ ਕੋਲੋਂ 4 ਮੋਬਾਇਲ ਫੋਨ ਤੇ ਸਹਾਇਕ ਸਮਗਰੀ ਬਰਾਮਦ
. . .  1 day ago
ਫਿਰੋਜ਼ਪੁਰ, 18 ਜਨਵਰੀ (ਗੁਰਿੰਦਰ ਸਿੰਘ)- ਸੁਰਖ਼ੀਆਂ 'ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ ਚਾਰ ਮੋਬਾਈਲ ਫੋਨ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਹਲਕੇ ਦੇ ਸਿਰਕੱਢ ਆਗੂ ਮੋਖਾ ਸ਼੍ਰੋ.ਅ.ਦ.ਸੰਯੁਕਤ 'ਚ ਸ਼ਾਮਿਲ
. . .  1 day ago
ਸੁਨਾਮ ਊਧਮ ਸਿੰਘ ਵਾਲਾ,18 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਹਲਕਾ ਸੁਨਾਮ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਖ਼ਾਸਕਰ ਢੀਂਡਸਾ ਪਰਿਵਾਰ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 10 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਭੁੱਖਮਰੀ ਦੇ ਵਿਰੁੱਧ ਜੰਗ ਸਹੀ ਅਰਥਾਂ ਵਿਚ ਮਨੁੱਖਤਾ ਲਈ ਲੜੀ ਗਈ ਲੜਾਈ ਹੈ। ਜਾਹਨ ਐਫ. ਕੈਨੇਡੀ

ਕਪੂਰਥਲਾ / ਫਗਵਾੜਾ

ਪੰਜਾਬ ਸਰਕਾਰ ਮੋਹਾਲੀ ਨੇੜੇ ਵਿਗਿਆਨ ਕੇਂਦਰ ਖੋਲ੍ਹਣ ਦੀ ਸ਼ੁਰੂਆਤ ਕਰੇਗੀ-ਗੁਰਕੀਰਤ ਸਿੰਘ ਕੋਟਲੀ

ਕਪੂਰਥਲਾ, 24 ਨਵੰਬਰ (ਅਮਰਜੀਤ ਕੋਮਲ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਸਥਾਪਿਤ ਕੀਤੀ ਗਈ ਆਧੁਨਿਕ ਗਣਿਤ ਗੈਲਰੀ ਵਿਦਿਆਰਥੀਆਂ ਨੂੰ ਗਣਿਤ ਵਿਸ਼ਾ ਪੜ੍ਹਣ ਵੱਲ ਉਤਸ਼ਾਹਿਤ ਕਰੇਗੀ | ਇਹ ਸ਼ਬਦ ਗੁਰਕੀਰਤ ਸਿੰਘ ਕੋਟਲੀ ਵਿਗਿਆਨ ਤਕਨਾਲੋਜੀ ਤੇ ਉਦਯੋਗ ਮੰਤਰੀ ...

ਪੂਰੀ ਖ਼ਬਰ »

ਅਵਤਾਰ ਸਿੰਘ ਭੁੰਗਰਨੀ ਤੇ ਬਲਜਿੰਦਰ ਸਿੰਘ ਠੇਕੇਦਾਰ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਜੁਆਇੰਟ ਸਕੱਤਰ ਨਿਯੁਕਤ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ, ਤਰਨਜੀਤ ਸਿੰਘ ਕਿੰਨੜਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਫਗਵਾੜਾ ਵਿਧਾਨ ਸਭਾ ਹਲਕੇ ਨਾਲ ਸਬੰਧਿਤ ਸੀਨੀਅਰ ਆਗੂ ਜਥੇਦਾਰ ਅਵਤਾਰ ਸਿੰਘ ਭੁੰਗਰਨੀ ਤੇ ਠੇਕੇਦਾਰ ...

ਪੂਰੀ ਖ਼ਬਰ »

ਕਰਾਟੇ ਚੈਂਪੀਅਨਸ਼ਿਪ 'ਚ ਲਾਰਡ ਕਿ੍ਸ਼ਨਾ ਸਕੂਲ ਦੇ ਬੱਚਿਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ, ਥਿੰਦ)-ਬੀਤੇ ਦਿਨੀਂ ਸੀ. ਕੇ. ਸੀ. ਨਾਰਥ ਇੰਡੀਆ ਕਰਾਟੇ ਕੰਪੀਟੀਸ਼ਨ ਵਲੋਂ ਜਲੰਧਰ ਵਿਖੇ ਕਰਵਾਏ ਗਏ ਕਰਾਟੇ ਚੈਂਪੀਅਨਸ਼ਿਪ ਮੁਕਾਬਲਿਆਂ 'ਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਿੱਖਿਆ ਖੇਤਰ 'ਚ ਅਗਾਂਹ ਲਾਂਘਾ ਪੁੱਟਣ ...

ਪੂਰੀ ਖ਼ਬਰ »

ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ 'ਚੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਪਿੰਡਾਂ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਹੁਣ ਤੱਕ ਹਲਕੇ ਦੇ 100 ਤੋਂ ਵੱਧ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ...

ਪੂਰੀ ਖ਼ਬਰ »

ਕਲੈਰੀਕਲ ਕਾਮਿਆਂ ਦੀ ਕਲਮ ਛੋੜ ਹੜਤਾਲ 26 ਤੱਕ ਰਹੇਗੀ ਜਾਰੀ-ਚੀਮਾ

ਕਪੂਰਥਲਾ, 24 ਨਵੰਬਰ (ਸਡਾਨਾ)-ਮਾਹਿਲਪੁਰ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਵਿਜੀਲੈਂਸ ਟੀਮ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਰੋਸ ਵਜੋਂ ਜਿੱਥੇ ਅੱਜ ਤਹਿਸੀਲਦਾਰਾਂ ਨੇ ਸੂਬੇ ਭਰ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਵਲੋਂ ਦੋਆਬਾ ਜ਼ੋਨ ਬੀ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਵਾਂਸ਼ਹਿਰ, 24 ਨਵੰਬਰ (ਗੁਰਬਖਸ਼ ਸਿੰਘ ਮਹੇ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੀ ਮਨਜ਼ੂਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਜਥੇਬੰਦਕ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਦੀ 26 ਨੂੰ ਹੋਵੇਗੀ ਸ਼ੁਰੂਆਤ-ਡਾ: ਜਸਵਿੰਦਰ ਕੁਮਾਰੀ

ਢਿਲਵਾਂ, 24 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ 26 ਨਵੰਬਰ ਤੋਂ 'ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ' ਦੀ ਸ਼ੁਰੂਆਤ ਕਰਨ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐੱਚ.ਸੀ. ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਪਿੁਲਸ ਦੇ ਡੀ. ਜੀ. ਪੀ. ਵਲੋਂ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲੇ੍ਹ ਲਈ ਸੁਪਰਵਾਈਜ਼ਰ ਵਜੋਂ ਨਿਯੁਕਤ ਕੀਤੇ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਅੱਜ ਫਗਵਾੜਾ ਵਿਖੇ ਪੁੱਜ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ...

ਪੂਰੀ ਖ਼ਬਰ »

ਪੈਲੇਸ ਦੀ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ

ਸੁਲਤਾਨਪੁਰ ਲੋਧੀ, 24 ਨਵੰਬਰ (ਥਿੰਦ, ਹੈਪੀ)-ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ 'ਤੇ ਸਥਿਤ ਸਫ਼ਰੀ ਪੈਲੇਸ ਵਿਚੋਂ ਇਕ ਬਜਾਜ ਕੰਪਨੀ ਦਾ ਪਲੈਟੀਨਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਹਿਤਪੁਰ (ਜਲੰਧਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਆਪਣੇ ਪਿੰਡ ਤੋਂ ਆਈ ਬਰਾਤ ਨਾਲ ਸਫ਼ਰੀ ਪੈਲੇਸ ਵਿਚ ਵਿਆਹ ਸਮਾਗਮ ਵਿਚ ਹਾਜ਼ਰ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਸ ਨੇ ਆਪਣਾ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ 08-ਬੀ.ਐਲ 6135 ਅੱਜ ਸਵੇਰੇ 11 ਵਜੇ ਸਫ਼ਰੀ ਪੈਲੇਸ ਦੀ ਪਾਰਕਿੰਗ ਵਿਚ ਖੜ੍ਹਾ ਕੀਤਾ ਸੀ, ਜਦੋਂ ਉਹ 1 ਵਜੇ ਦੇ ਕਰੀਬ ਪਾਰਕਿੰਗ ਵਿਚ ਗੇੜਾ ਮਾਰਨ ਆਏ ਸਨ ਤਾਂ ਉਸ ਸਮੇਂ ਮੋਟਰਸਾਈਕਲ ਸਹੀ ਸਲਾਮਤ ਖੜ੍ਹਾ ਸੀ, ਪਰ ਜਦੋਂ ਉਹ ਵਿਆਹ ਸਮਾਗਮ ਭੁਗਤਾ ਕੇ 3 ਵਜੇ ਦੇ ਕਰੀਬ ਘਰ ਜਾਣ ਲੱਗੇ ਤਾਂ ਪਾਰਕਿੰਗ ਵਿਚੋਂ ਮੋਟਰਸਾਈਕਲ ਗ਼ਾਇਬ ਸੀ | ਉਨ੍ਹਾਂ ਮੌਕੇ 'ਤੇ ਆਸੇ ਪਾਸੇ ਕਾਫ਼ੀ ਭਾਲ ਕੀਤੀ, ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ | ਇਸ ਸਬੰਧੀ ਜਦੋਂ ਪੈਲੇਸ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਸ ਵਿਚ ਇਕ ਮੋਨਾ ਨੌਜਵਾਨ ਜੋ ਪਹਿਲਾਂ ਗਾਰਡ ਨਾਲ ਕਾਫ਼ੀ ਚਿਰ ਗੱਲਾਂ ਕਰਦਾ ਦਿਖਾਈ ਦਿੰਦਾ ਹੈ ਤੇ ਬਾਅਦ ਵਿਚ ਉਹ ਪੈਲੇਸ ਦੇ ਅੰਦਰ ਵੀ ਜਾਂਦਾ ਹੈ | ਕੁੱਝ ਦੇਰ ਬਾਅਦ ਹੀ ਉਹੋ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਲਿਜਾਂਦਾ ਫੁਟੇਜ ਵਿਚ ਸਾਫ਼ ਦਿਖਾਈ ਦਿੰਦਾ ਹੈ | ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਗਾਰਡ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

 

ਰਿਜ਼ਰਵ ਪਲਾਟਾਂ ਦੀ ਕੀਮਤ ਇਨਹਾਂਸਮੈਂਟ 'ਤੇ ਪੂਰਾ ਵਿਆਜ ਮੁਆਫ਼ ਹੋਵੇ, ਸੁਸਾਇਟੀ ਨੇ ਕੀਤੀ ਮੰਗ

ਫਗਵਾੜਾ, 24 ਨਵੰਬਰ (ਤਰਨਜੀਤ ਸਿੰਘ ਕਿੰਨੜਾ)-ਗੁਰੂ ਹਰਿਗੋਬਿੰਦ ਨਗਰ ਵੈੱਲਫੇਅਰ ਐਸੋਸੀਏਸ਼ਨ ਨੇ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਣ ਲਾਲ ਬੰਗਾ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਇਕ ਖ਼ਤ ਲਿਖ ਕੇ ਮੰਗ ਕੀਤੀ ਹੈ ਕਿ ਗੁਰੂ ...

ਪੂਰੀ ਖ਼ਬਰ »

ਟਰਾਂਸਪੋਰਟ ਵਿਭਾਗ 'ਚ ਸਰਕਾਰ ਨੇ ਅਜੇ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ-ਹੀਰਾ

ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਪੀ. ਆਰ. ਟੀ. ਸੀ. ਡੀਪੂ ਕਪੂਰਥਲਾ ਦੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਹੀਰਾ ਨੇ ਕਿਹਾ ਕਿ ਜਥੇਬੰਦੀ ਦੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਪੀ.ਆਰ.ਟੀ.ਸੀ., ਪਨਬਸ ਤੇ ਪੰਜਾਬ ਰੋਡਵੇਜ਼ ਵਿਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਭੁਲੱਥ, 24 ਨਵੰਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਕਸਬਾ ਭੁਲੱਥ ਵਿਖੇ ਵੇਈਾ ਪੁਲ ਦੇ ਨਜ਼ਦੀਕ ਖੜੀ ਕਾਰ ਦਾ ਦਰਵਾਜ਼ਾ ਖੋਲਣ ਨਾਲ ਡਿੱਗੇ ਵਿਅਕਤੀ ਦੀ ਦੂਸਰੇ ਪਾਸੇ ਤੋਂ ਆ ਰਹੀ ਕਾਰ ਨਾਲ ਟਕਰਾਉਣ ਨਾਲ ਮੌਤ ਹੋ ਗਈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ...

ਪੂਰੀ ਖ਼ਬਰ »

ਪੰਜਾਬ 'ਚ ਜਲਦ ਅਰੰਭੀ ਜਾਵੇਗੀ ਔਰਤਾਂ ਨੂੰ ਕਾਂਗਰਸ ਨਾਲ ਜੋੜਨ ਦੀ ਮੁਹਿਮ-ਰਾਣੀ ਸੋਢੀ ਦਿੱਲੀ 'ਚ ਕੀਤੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਨਵ-ਨਿਯੁਕਤ ਸੂਬਾ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਆਪਣੀ ਦਿੱਲੀ ਫੇਰੀ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਤੋਂ ਇਲਾਵਾ ਮਹਿਲਾ ਕਾਂਗਰਸ ਦੇ ...

ਪੂਰੀ ਖ਼ਬਰ »

ਭਾਕਿਯੂ ਡਕੌਂਦਾ ਦੀ ਸੈਦੋਵਾਲ ਇਕਾਈ ਦਾ ਗਠਨ

ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕ ਮੀਟਿੰਗ ਪਿੰਡ ਸੈਦੋਵਾਲ ਵਿਚ ਬਲਾਕ ਪ੍ਰਧਾਨ ਰਾਣਾ ਸੈਦੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਰਣਜੀਤ ਸਿੰਘ ਸਰਪੰਚ ਤੇ ਵਿਕਾਸ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਵਾਹਦ ਨੇ ਖੁਰਾਣਾ, ਭੁੰਗਰਨੀ ਤੇ ਠੇਕੇਦਾਰ ਨੂੰ ਸੂਬਾਈ ਆਗੂ ਬਣਨ 'ਤੇ ਦਿੱਤੀ ਵਧਾਈ

ਫਗਵਾੜਾ, 24 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਫਗਵਾੜਾ ਹਲਕੇ ਦੇ ਰਣਜੀਤ ਸਿੰਘ ਖੁਰਾਣਾ ਨੂੰ ਰਾਜਨੀਤਿਕ ਮਾਮਲਿਆਂ ਦੀ ਪੀ. ਏ. ਸੀ. ਦਾ ਕਮੇਟੀ ਮੈਂਬਰ, ਅਵਤਾਰ ਸਿੰਘ ਭੁੰਗਰਨੀ ਨੂੰ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਡਾ. ਸਤਨਾਮ ਸਿੰਘ ਨੇ ਸਰਕਾਰੀ ਸਕੂਲ ਲੱਖਪੁਰ ਵਿਖੇ ਲਿਆ ਵਿਕਾਸ ਕੰਮਾਂ ਦਾ ਜਾਇਜ਼ਾ

ਖਲਵਾੜਾ, 24 ਨਵੰਬਰ (ਮਨਦੀਪ ਸਿੰਘ ਸੰਧੂ)-ਧੰਨ-ਧੰਨ ਭਗਤ ਜਵਾਲਾ ਦਾਸ ਵੈੱਲਫੇਅਰ ਕਮੇਟੀ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਪਿੰਡ ਲੱਖਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਮਰੀਕਾ ਦੇ ਕੈਲੇਫੋਰਨੀਆ ਤੋਂ ਪ੍ਰਵਾਸੀ ਭਾਰਤੀ ਡਾ: ਸਤਨਾਮ ਸਿੰਘ ਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਢਾਡੀ ਸੁਰਜੀਤ ਸਿੰਘ ਸੰਘਾ ਦੋ ਸਾਥੀਆਂ ਸਮੇਤ ਸੜਕ ਹਾਦਸੇ 'ਚ ਜ਼ਖਮੀ

ਕਾਲਾ ਸੰਘਿਆਂ, 24 ਨਵੰਬਰ (ਬਲਜੀਤ ਸਿੰਘ ਸੰਘਾ)-ਕਿਸਾਨ ਸੰਘਰਸ਼ ਦੇ ਆਗੂ ਤੇ ਪ੍ਰਸਿੱਧ ਢਾਡੀ ਗਿਆਨੀ ਸੁਰਜੀਤ ਸਿੰਘ ਸੰਘਾ ਤੇ ਉਨ੍ਹਾਂ ਦੇ ਜਥੇ ਦੇ 2 ਸਾਥੀ ਕਪੂਰਥਲਾ-ਜਲੰਧਰ ਰੋਡ 'ਤੇ ਖਹਿਰਾ ਮਾਝਾ ਗੇਟ ਨੇੜੇ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ | ਗਿਆਨੀ ਸੰਘਾ ਜਥੇ ...

ਪੂਰੀ ਖ਼ਬਰ »

ਸਵ. ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ

ਕਪੂਰਥਲਾ, 24 ਨਵੰਬਰ (ਵਿ. ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਸਰਕਲ ਕੋਤਵਾਲੀ ਦੇ ਪ੍ਰਧਾਨ ਬਖਸ਼ੀਸ਼ ਸਿੰਘ ਧੰਮ ਦੀ ਮਾਤਾ ਬੀਬੀ ਸੁਰਜੀਤ ਕੌਰ (86), ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਧੰਮ ਦੇ ਗੁਰਦੁਆਰਾ ਸਾਹਿਬ 'ਚ ਹੋਇਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਗਿ੍ਫ਼ਤਾਰ

ਕਪੂਰਥਲਾ, 24 ਨਵੰਬਰ (ਸਡਾਨਾ)-ਥਾਣਾ ਕੋਤਵਾਲੀ ਮੁਖੀ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਬਾਦਸ਼ਾਹਪੁਰ ਚੌਂਕੀ ਇੰਚਾਰਜ ਏ.ਐਸ.ਆਈ. ਅਰਜਨ ਸਿੰਘ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਬੂਟਾਂ ...

ਪੂਰੀ ਖ਼ਬਰ »

ਖੁਰਾਣਾ ਨੂੰ ਪੀ. ਏ. ਸੀ. ਮੈਂਬਰ ਬਣਾਉਣ 'ਤੇ ਕੀਤਾ ਸਨਮਾਨਿਤ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੂੰ ਪਾਰਟੀ ਹਾਈਕਮਾਂਡ ਵਲੋਂ ਸਿਆਸੀ ਮਾਮਲਿਆਂ ਦੀ (ਪੀ.ਏ.ਸੀ.) ਦਾ ਕਮੇਟੀ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਸੀਨੀਅਰ ...

ਪੂਰੀ ਖ਼ਬਰ »

ਨਡਾਲਾ 'ਚ ਕੀਰਤਨ ਦਰਬਾਰ ਤੇ ਅੰਮਿ੍ਤ ਸੰਚਾਰ 27 ਨੂੰ

ਨਡਾਲਾ, 24 ਨਵੰਬਰ (ਮਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਗੁਰੂ ਨਾਨਕ ਮਿਸ਼ਨ ਸੇਵਕ ਸਭਾ ਨਡਾਲਾ (ਕਪੂਰਥਲਾ) ਵਲੋਂ ਸੰਗਤਾਂ ਦੇ ਸਹਿਯੋਗ ਨਾਲ 36ਵਾਂ ਮਹਾਨ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ 27 ਨਵੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਆਇਆ ਸਾਹਮਣੇ

ਕਪੂਰਥਲਾ, 24 ਨਵੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਅੱਜ ਇਕ ਮਾਮਲਾ ਸਾਹਮਣੇ ਆਇਆ ਹੈ, ਜਦਕਿ ਦੋ ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ | ਅੱਜ 727 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਜ਼ਿਲ੍ਹੇ ਵਿਚ ਇਸ ਸਮੇਂ ਕੋਰੋਨਾ ਦੇ 3 ਐਕਟਿਵ ...

ਪੂਰੀ ਖ਼ਬਰ »

ਲੋਹੇ ਦਾ ਸਾਮਾਨ ਚੋਰੀ ਕਰਕੇ ਲੈ ਜਾ ਰਹੀਆਂ ਔਰਤਾਂ ਕਾਬੂ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)-ਲੋਹੇ ਦਾ ਸਾਮਾਨ ਚੋਰੀ ਕਰਕੇ ਲੈ ਜਾ ਰਹੀਆਂ ਚਾਰ ਔਰਤਾਂ ਨੂੰ ਸਤਨਾਮਪੁਰਾ ਪੁਲਿਸ ਨੇ ਕਾਬੂ ਕਰਕੇ ਧਾਰਾ 379, 411 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਐੱਸ. ਐੱਚ. ਓ ਸਤਨਾਮਪੁਰਾ ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...

ਪੂਰੀ ਖ਼ਬਰ »

ਨੰਬਰਦਾਰਾਂ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦੇਣ ਦਾ ਵਾਅਦਾ ਪੂਰਾ ਕਰੇ ਸਰਕਾਰ-ਯੂਨੀਅਨ

ਸੁਲਤਾਨਪੁਰ ਲੋਧੀ, 24 ਨਵੰਬਰ (ਨਰੇਸ਼ ਹੈਪੀ, ਥਿੰਦ)-ਪੰਜਾਬ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੀ ਮੀਟਿੰਗ ਲਹਿੰਬਰ ਸਿੰਘ ਸਕੱਤਰ ਨੰਬਰਦਾਰ ਯੂਨੀਅਨ ਦੀ ਅਗਵਾਈ 'ਚ ਹੋਈ, ਜਿਸ ਵਿਚ ਨੰਬਰਦਾਰਾਂ ਵਲੋਂ ਆਪਣੇ ਮਸਲੇ ਵਿਚਾਰੇ ਗਏ | ਇਸ ਸਮੇਂ ਨੰਬਰਦਾਰਾਂ ਵਲੋਂ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਸਤਵਿੰਦਰ ਪਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਸੁਲਤਾਨਪੁਰ ਲੋਧੀ, 24 ਨਵੰਬਰ (ਥਿੰਦ, ਹੈਪੀ)-ਨਵਨਿਯੁਕਤ ਨਾਇਬ ਤਹਿਸੀਲਦਾਰ ਸਤਵਿੰਦਰ ਪਾਲ ਰਾਣੀਕੇ ਵਲੋਂ ਤਹਿਸੀਲ ਸੁਲਤਾਨਪੁਰ ਲੋਧੀ ਦੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋ ਕੇ ਤੇ ਸਤਿਗੁਰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX