ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਭਾਰਤ ਰਤਨ ਡਾ: ਬੀ. ਆਰ. ਅੰਬੇਡਕਰ ਨੂੰ ਮਹਾਨ ਵਿਦਵਾਨ, ਕਾਨੂੰਨਦਾਨ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਤੇ ਰਾਜਨੀਤੀਵਾਨ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰ ਅੰਦੇਸ਼ੀ ਤੇ ਮਾਨਵਤਾਵਾਦੀ ਸੋਚ ਕਰਕੇ ਹੀ ਸਮੁੱਚੀ ਲੋਕਾਈ ਵਲੋਂ ਅਥਾਹ ਮਾਣ-ਸਤਿਕਾਰ ਦਿੱਤਾ ਜਾਂਦਾ ਹੈ | ਭਾਰਤੀ ਸੰਵਿਧਾਨ ਨਿਰਮਾਤਾ ਡਾ: ਬੀ. ਆਰ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਐੱਸ. ਡੀ. ਐਮ. ਦਫ਼ਤਰ ਨਵਾਂਸ਼ਹਿਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਸਮੇਤ ਡਾ. ਬੀ. ਆਰ. ਅੰਬੇਡਕਰ ਦੀ ਪ੍ਰਤਿਮਾ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਇਸ ਮਹਾਨ ਰਾਸ਼ਟਰੀ ਨਾਇਕ ਦਾ ਜੀਵਨ ਤੇ ਫ਼ਲਸਫ਼ਾ ਦੇਸ਼ ਦੇ ਲੋਕਾਂ ਨੂੰ ਸਮਾਜ ਅਤੇ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦਾ ਰਹੇਗਾ | ਉਨ੍ਹਾਂ ਕਿਹਾ ਕਿ ਡਾ: ਅੰਬੇਡਕਰ ਕਿਸੇ ਇਕ ਫ਼ਿਰਕੇ ਦੇ ਆਗੂ ਨਹੀਂ ਸਨ ਸਗੋਂ ਉਹ ਸਮੁੱਚੀ ਮਾਨਵਤਾ ਦੇ ਨੁਮਾਇੰਦੇ ਸਨ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਇਕ ਦੂਰ ਅੰਦੇਸ਼ ਨੇਤਾ ਸਨ ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਤੇ ਇਸ ਤੋਂ ਵੀ ਉੱਪਰ ਉਨ੍ਹਾਂ ਵਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਵਿਚ ਅਹਿਮ ਭੂਮਿਕਾ ਨਿਭਾਈ ਗਈ | ਵਿਧਾਇਕ ਅੰਗਦ ਸਿੰਘ ਨੇ ਸਥਾਨਕ ਅੰਬੇਡਕਰ ਚੌਕ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ 'ਤੇ ਨਤਮਸਤਕ ਹੋਣ ਬਾਅਦ ਆਖਿਆ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਇਹ ਮਹਾਨ ਮਸੀਹਾ, ਵਿਸ਼ਵ ਦੀਆਂ ਪੜ੍ਹੀਆਂ ਲਿਖੀਆਂ ਅਹਿਮ ਸ਼ਖ਼ਸੀਅਤਾਂ 'ਚੋਂ ਇਕ ਸਨ ਅਤੇ ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ 'ਚ 50000 ਤੋਂ ਵੱਧ ਕਿਤਾਬਾਂ ਮੌਜੂਦ ਸਨ | ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਸ਼ਹਿਰ ਦੇ ਕੌਂਸਲਰ ਤੇ ਹੋਰ ਆਗੂ ਵੀ ਮੌਜੂਦ ਸਨ |
ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ 'ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਵਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਬਾਬਾ ਸਾਹਿਬ ਨੂੰ ਯਾਦ ਕਰਦਿਆਂ ਡਾ: ਨਛੱਤਰ ਪਾਲ ਜਨਰਲ ਸਕੱਤਰ, ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਨਵਾਂਸ਼ਹਿਰ ਨੇ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਕਾਂਗਰਸ ਇਕ ਜਲਦਾ ਹੋਇਆ ਮਹਿਲ ਹੈ ਜੋ ਇਸੇ ਮੇ ਜਾਏਗਾ ਉਹ ਜਲ ਕਰ ਰਾਖ ਹੋ ਜਾਏਗਾ | ਬਾਬਾ ਸਾਹਿਬ ਜਦੋਂ ਦਲਿਤਾਂ ਪਛੜਿਆਂ ਸਮਾਜ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਸੀ, ਉਸ ਵੇਲੇ ਦੀ ਲੀਡਰਸ਼ਿਪ ਨੇ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਬਾਬਾ ਸਾਹਿਬ ਦਾ ਵਿਰੋਧ ਕੀਤਾ | ਬਾਬਾ ਸਾਹਿਬ ਨੇ ਕਿਹਾ ਸੀ ਕਿ ਮੇਰੇ ਸਮਾਜ ਦੇ ਲੋਕੋ ਕਦੇ ਭੁੱਲ ਕੇ ਵੀ ਕਾਂਗਰਸ ਦੇ ਮੈਂਬਰ ਨਾ ਬਣਿਓ | ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਬਾਬਾ ਸਾਹਿਬ ਦੀ ਵਿਚਾਰਧਾਰਾ 'ਤੇ ਚੱਲਦਾ ਆਇਆ ਹੈ | ਸ਼੍ਰੋਮਣੀ ਅਕਾਲੀ ਦਲ ਬਹੁਤ ਭਲਾਈ ਸਕੀਮਾਂ ਲੈ ਕੇ ਆਏ ਸੀ, ਅੱਗੋਂ ਤੋਂ ਵੀ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਬਾ ਸਾਹਿਬ ਦੁਆਰਾ ਦਿੱਤੇ ਸੰਦੇਸ਼ ਨੂੰ ਘਰ-ਘਰ ਪਹੁੰਚਾਏਗਾ | ਇਸ ਮੌਕੇ ਗੁਰਬਖਸ਼ ਸਿੰਘ ਖ਼ਾਲਸਾ, ਰਮਨਦੀਪ ਥਿਆੜਾ ਯੂਥ ਆਗੂ, ਕੁਲਜੀਤ ਲੱਕੀ, ਸਰਬਜੀਤ ਜਾਫਰਪੁਰ, ਪਰਮ ਸਿੰਘ ਖਾਲਸਾ, ਰਸ਼ਪਾਲ ਮਹਾਲੋਂ, ਸੁਭਾਸ਼ ਕੌਂਸਲਰ, ਗੁਰਮੁਖ ਨੌਰਥ ਕੌਂਸਲਰ, ਸਰਵਣ ਮਹਿਰਮਪੁਰ, ਹਰਬਲਾਸ ਬੱਧਣ, ਕਪਿਲ ਕੁਮਾਰ ਯੂਥ ਆਗੂ, ਸੋਹਣ ਸਿੰਘ, ਮਨਮੋਹਨ ਘੁਲਾਟੀ, ਦਨੇਸ਼ ਕੁਮਾਰ ਰਿਟਾਇਰਡ ਡੀ. ਈ. ਓ., ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਮੁਕੇਸ਼ ਬਾਲੀ ਆਦਿ ਹਾਜ਼ਰ ਸਨ |
ਡਾ: ਅੰਬੇਡਕਰ ਦੀ ਵਿਚਾਰਧਾਰਾ 'ਤੇ ਚੱਲਣ ਦੀ ਲੋੜ-ਅੰਗਦ ਸਿੰਘ
ਨਵਾਂਸ਼ਹਿਰ, (ਹਰਵਿੰਦਰ ਸਿੰਘ)-ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਆਪਣੇ ਮਤਭੇਦ ਭੁਲਾ ਕੇ ਇਕ ਮਜ਼ਬੂਤ ਲਹਿਰ ਉਸਾਰਦੇ ਹੋਏ ਸਾਡੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਸਰਬੋਤਮ ਵਿਚਾਰਧਾਰਾ 'ਤੇ ਚੱਲਣ ਦੀ ਅਹਿਮ ਲੋੜ ਹੈ | ਇਹ ਪ੍ਰਗਟਾਵਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਨੇ ਬਾਬਾ ਸਾਹਿਬ ਡਾ: ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ ਮੌਕੇ ਉਨ੍ਹਾਂ ਦੀ ਪ੍ਰਤਿਮਾ 'ਤੇ ਫੱੁਲ ਮਲਾਵਾਂ ਭੇਟ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਸਭ ਨੂੰ ਬਰਾਬਰ ਦੇ ਹੱਕ ਦਿੱਤੇ ਹਨ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਕੌਂਸਲਰ ਚੇਤ ਰਾਮ ਰਤਨ, ਕੌਂਸਲਰ ਜਸਵੀਰ ਕੌਰ ਬਡਵਾਲ, ਕੌਂਸਲਰ ਕੁਲਵੰਤ ਕੌਰ, ਹੈਪੀ ਭਾਟੀਆ, ਰਾਜ ਕੁਮਾਰ ਸੱਭਰਵਾਲ, ਡਾ: ਗੁਰਮਿੰਦਰ ਸਿੰਘ ਬਡਵਾਲ, ਵਿੱਕੀ ਗਿੱਲ ਵੀ ਹਾਜ਼ਰ ਸਨ |
'ਆਪ' ਵਲੋਂ ਬਾਬਾ ਸਾਹਿਬ ਦੀ ਪ੍ਰਤਿਮਾ 'ਤੇ ਫੁੱਲ ਮਲਾਵਾਂ ਭੇਟ
ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਬਾਬਾ ਸਾਹਿਬ ਦੀ ਪ੍ਰਤਿਮਾ 'ਤੇ ਫੱੁਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਾਰੀ ਜ਼ਿੰਦਗੀ ਸਾਡੇ ਲੋਕਾਂ ਲਈ ਲਗਾਈ ਤੇ ਵੱਡਾ ਸੰਘਰਸ਼ ਕੀਤਾ | ਇਸ ਮੌਕੇ ਗਗਨ ਅਗਨੀ ਹੋਤਰੀ, ਤਜਿੰਦਰ ਤੇਜਾ, ਬਲਵਿੰਦਰ ਕੁਮਾਰ, ਵਿਨੋਦ ਪਿੰਕਾ, ਮਹਿੰਦਰ ਸਿੰਘ, ਰਾਜਦੀਪ ਸ਼ਰਮਾ, ਸਾਲੂ ਭੱੁਚਰ, ਲੱਡੂ ਮਹਾਲੋਂ, ਮੰਗਲ ਬੈਂਸ, ਰਾਜ ਰਾਣੀ, ਸ਼ਿੰਦਰਪਾਲ ਵੀ ਹਾਜ਼ਰ ਸਨ |
ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੀ ਲੋੜ-ਰਛਪਾਲ ਰਾਜੂ
ਡਾ: ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ ਮੌਕੇ ਇਥੋਂ ਦੇ ਡਾ: ਅੰਬੇਡਕਰ ਚੌਕ 'ਚ ਉਨ੍ਹਾਂ ਦੀ ਪ੍ਰਤਿਮਾ ਨੂੰ ਫੁੱਲ ਮਲਾਵਾਂ ਭੇਟ ਕਰਨ ਉਪਰੰਤ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਰਾਜੂ ਨੇ ਕਿਹਾ ਕਿ ਅੱਜ ਲੋੜ ਹੈ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੀ | ਇਸ ਮੌਕੇ ਐਡਵੋਕੇਟ ਹਰਗੋਪਾਲ ਸਿੰਘ ਸਾਬਕਾ ਵਿਧਾਇਕ, ਮੱਖਣ ਲਾਲ ਚੌਹਾਨ, ਸੋਮਨਾਥ ਸਿੰਘ, ਜਸਵਿੰਦਰ ਮਹਿਮੀ, ਬਲਬੀਰ ਦੁੱਗਲ, ਸੁਰਿੰਦਰ ਪਾਲ, ਜੋਗਾ ਰਾਮ ਦੁੱਗਲ, ਹਰਭਜਨ ਨਵਾਂਸ਼ਹਿਰ, ਕੁਲਦੀਪ, ਕੁਲਵਿੰਦਰ, ਰੇਸ਼ਮ ਸਿੰਘ ਖੁਰਦ ਵੀ ਹਾਜ਼ਰ ਸਨ |
ਨਰੋਆ ਪੰਜਾਬ ਸੰਸਥਾ ਵਲੋਂ ਡਾ: ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਲਾਵਾਂ ਭੇਟ
ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ ਮੌਕੇ ਨਰੋਆ ਪੰਜਾਬ ਸੰਸਥਾ ਵਲੋਂ ਨਵਾਂਸ਼ਹਿਰ 'ਚ ਡਾ: ਅੰਬੇਡਕਰ ਦੀ ਪ੍ਰਤਿਮਾ 'ਤੇ ਫੱੁਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸੰਸਥਾ ਦੇ ਮੈਂਬਰ ਸੰਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਬਾਬਾ ਸਾਹਿਬ ਦੇ ਨਾਂਅ 'ਤੇ ਬਣੇ ਇਸ ਚੌਕ ਦੀ ਸਫ਼ਾਈ ਹੁਣ ਰੋਜ਼ਾਨਾ ਕਰਵਾਈ ਜਾਵੇਗੀ | ਇਸ ਮੌਕੇ ਸਿਮਰਨ ਸਿੰਮੀ, ਗੁਰਜੋਤ ਸਿੰਘ, ਪੁਨੀਤ, ਰਾਣਾ ਰੋੜੀ ਵੀ ਹਾਜ਼ਰ ਸਨ |
ਪਿੰਡ ਹੀਉਂ ਵਿਖੇ ਡਾ. ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸਮਾਗਮ
ਬੰਗਾ, (ਜਸਬੀਰ ਸਿੰਘ ਨੂਰਪੁਰ)-ਪਿੰਡ ਹੀਉਂ ਵਿਖੇ ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿ. ਹੀਉਂ ਤੇ ਪਿੰਡ ਵਾਸੀਆਂ ਵਲੋਂ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾਕਟਰ ਨਰੰਜਣ ਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਡਾ. ਅੰਬੇਡਕਰ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਦਾ ਮਿਸ਼ਨ ਤਾਂ ਹੀ ਪੂਰਾ ਹੋਵੇਗਾ ਜੇਕਰ ਅਸੀਂ ਬੱਚਿਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰੀਏ। ਇਸ ਮੌਕੇ ਧਰਮਵੀਰ ਪਾਲ, ਪਿਆਰਾ ਰਾਮ, ਹਰਭਜਨ ਕੌਰ ਬਲਾਕ ਸੰਮਤੀ ਮੈਂਬਰ, ਅਵਤਾਰ ਚੰਦ, ਮਹਾਂਚੰਦ, ਮੱਖਣ ਰਾਮ, ਜਸਪਾਲ ਜੱਸਾ, ਤਰਸੇਮ ਲਾਲ, ਗਿਆਨ ਚੰਦ, ਅਵਤਾਰ ਤਾਰੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਫਰਾਲਾ ਸਕੂਲ 'ਚ ਸਮਾਗਮ
ਸੰਧਵਾਂ, (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪ੍ਰਿੰ. ਸਤਵਿੰਦਰ ਕੌਰ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਲੈਕ. ਰਾਮ ਪ੍ਰਕਾਸ਼ ਝੰਡੇਰ ਕਲਾਂ, ਮੈਡਮ ਪਰਮਿੰਦਰ ਕੌਰ ਬਾਂਸਲ, ਰਾਜਿੰਦਰ ਕੁਮਾਰ ਬਸਰਾ, ਬਲਵਿੰਦਰ ਕੁਮਾਰ, ਰਵੀ ਬਸਰਾ ਆਦਿ ਅਧਿਆਪਕਾਂ ਨੇ ਡਾ. ਅੰਬੇਡਕਰ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦਾ ਸੰਘਰਸ਼ ਮਈ ਜੀਵਨ ਸਾਡੇ ਲਈ ਪ੍ਰੇਰਨਾਦਾਇਕ ਹੈ ਕਿਉਂਕਿ ਉਨ੍ਹਾਂ ਨੇ ਹੱਕ ਤੇ ਸੱਚ ਦੀ ਲੜਾਈ ਲੜੀ, ਜੋ ਲੰਮਾ ਸਮਾਂ ਜਾਰੀ ਰਹੀ। ਉਨ੍ਹਾਂ ਦੀ ਬਦੌਲਤ ਹੀ ਅੱਜ ਦੱਬੇ ਕੁੱਚਲੇ ਲੋਕ ਉੱਚੇ ਅਹੁਦੇ 'ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾ ਰਹੇ ਹਨ। ਮੈਡਮ ਜਸਵਿੰਦਰ ਕੌਰ ਨੇ ਡਾ. ਅੰਬੇਡਕਰ ਦੇ ਸੰਘਰਸ਼ਮਈ ਜੀਵਨ ਨੂੰ ਦਰਸਾਉਂਦਾ ਗੀਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਸ਼ਾਬਾਸ਼ ਦਿੱਤੀ। ਇਸ ਮੌਕੇ ਬਾਬੂ ਰਵਿੰਦਰ ਸਿੰਘ, ਦਲਜੀਤ ਸਿੰਘ ਢੇਸੀ, ਜਸਵਿੰਦਰ ਸਿੰਘ, ਬੂਟਾ ਸਿੰਘ, ਜਸਵਿੰਦਰ ਕੌਰ, ਵਿਕਰਮ ਡਡਵਾਲ ਦਸੂਹਾ, ਸੁਰਿੰਦਰ ਕੌਰ, ਸਰੋਜ ਰਾਣੀ, ਹਰਵਿੰਦਰ ਮਾਨ, ਨੀਲਮ, ਰੇਸ਼ਮ ਕੌਰ, ਪਰਵਿੰਦਰ ਕੌਰ ਆਦਿ ਹਾਜ਼ਰ ਸਨ।
'ਆਪ' ਵਲੋਂ ਪ੍ਰੀਨਿਰਵਾਣ ਦਿਵਸ ਮੌਕੇ ਸਮਾਗਮ
ਬੰਗਾ, (ਜਸਬੀਰ ਸਿੰਘ ਨੂਰਪੁਰ)-ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਬਲਾਕ ਪ੍ਰਧਾਨ ਅਮਰਦੀਪ ਬੰਗਾ, ਰਣਵੀਰ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਦੀ ਅਗਵਾਈ 'ਚ ਬੰਗਾ ਵਿਖੇ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਕਰਨਾਣਾ ਨੇ ਆਖਿਆ ਕਿ ਡਾ. ਅੰਬੇਡਕਰ ਨੇ ਦੱਬੇ ਕੁਚਲੇ ਸਮਾਜ ਨੂੰ ਉੱਚਾ ਚੁੱਕਿਆ। ਇਸ ਮੌਕੇ ਸੁਰਿੰਦਰ ਪਾਲ ਸਿੰਘ ਖਾਲਸਾ, ਕੁਲਜੀਤ ਸਿੰਘ ਸਰਹਾਲ, ਰਾਜ ਕੁਮਾਰ ਮਾਹਲ ਖੁਰਦ, ਸਤਨਾਮ ਸਿੰਘ ਝਿੱਕਾ, ਸਾਗਰ ਅਰੋੜਾ, ਸਰਬਜੀਤ ਸਾਬੀ, ਨਰਿੰਦਰ ਰੱਤੂ, ਗੁਰਦੀਪ ਪੌਲ, ਜਸਵਿੰਦਰ ਸਿੰਘ ਭੱਟੀ, ਗੁਰਨਾਮ ਸਕੋਹਪੁਰ, ਜਸਵੀਰ ਸਿੰਘ ਮਜਾਰੀ ਆਦਿ ਹਾਜ਼ਰ ਸਨ।
ਡਾ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਅਕਾਲੀ-ਬਸਪਾ ਗੱਠਜੋੜ ਨੇ ਕੱਢੀ ਰੈਲੀ
ਪੱਲੀ ਝਿੱਕੀ, (ਕੁਲਦੀਪ ਸਿੰਘ ਪਾਬਲਾ)-ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਨਵਾਂਸ਼ਹਿਰ ਤੋਂ ਸ਼ੁਰੂ ਹੋ ਕੇ ਪਿੰਡ ਪੱਲੀ ਉੱਚੀ ਵਿਖੇ ਡਾ. ਅੰਬੇਡਕਰ ਦੀ ਪ੍ਰੀਤਮਾ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨਵਾਂਸ਼ਹਿਰ ਦੇ ਇੰਚਾਰਜ ਜਥੇਦਾਰ ਜਰਨੈਲ ਸਿੰਘ ਵਾਹਦ, ਹਰਦੀਪ ਸਿੰਘ ਦੀਪਾ ਸਾਬਕਾ ਸਰਪੰਚ, ਬਸਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾ. ਨਛੱਤਰ ਪਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖਸ਼ ਸਿੰਘ, ਸੋਹਣ ਸਿੰਘ ਪੱਲੀ ਉੱਚੀ, ਦਰਸ਼ਣ ਰਾਮ ਮਿਸਤਰੀ, ਯੂਥ ਵਿੰਗ ਦੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਕੁਲਜੀਤ ਸਿੰਘ ਲੱਕੀ, ਬਸਪਾ ਦੇ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ ਹਾਜ਼ਰ ਸਨ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਵਾਹਦ ਨੇ ਕਿਹਾ ਕਿ ਇਹ ਮੋਟਰਸਾਈਕਲ ਰੈਲੀ ਇਕ ਜਾਗਰੂਕ ਰੈਲੀ ਹੈ। ਰੈਲੀ ਪਿੰਡ ਪੱਲੀ ਉੱਚੀ ਤੋਂ ਰਵਾਨਾ ਹੋ ਕੇ ਪਿੰਡ ਸੂਰਾਪੁਰ ਵਿਖੇ ਪਹੁੰਚੀ। ਉਥੇ ਅਕਾਲੀ ਵਰਕਰ ਤੇ ਬਸਪਾ ਵਰਕਰਾਂ ਵਲੋਂ ਜਰਨੈਲ ਸਿੰਘ ਵਾਹਦ, ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਨਛੱਤਰਪਾਲ, ਗੁਰਬਖਸ਼ ਸਿੰਘ ਖ਼ਾਲਸਾ ਤੇ ਹੋਰ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਦੀਪਾ ਸਾਬਕਾ ਸਰਪੰਚ ਪੱਲੀ ਉੱਚੀ, ਦਰਸ਼ਨ ਰਾਮ ਮਿਸਤਰੀ, ਸੋਹਣ ਸਿੰਘ, ਗੁਰਮੀਤ ਸਿੰਘ, ਮਾਸਟਰ ਪਰਮਜੀਤ ਪੱਲੀ ਉੱਚੀ, ਬਹਾਦਰ ਸਿੰਘ ਪਾਬਲਾ ਪੰਚ, ਪਰਮਿੰਦਰ ਸਿੰਘ ਪੰਚ, ਜਸਵੀਰ ਸਿੰਘ ਪੰਚ, ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਹਰਜਿੰਦਰ ਸਿੰਘ, ਪਰਮਿੰਦਰ ਸਿੰਘ ਦੌਲਾ, ਸੁੱਚਾ ਰਾਮ, ਕਸ਼ਮੀਰੀ ਚੰਦ, ਗੁਰਦਿਆਲ ਸਿੰਘ, ਵਿੱਕੀ, ਦਰਸ਼ਨ ਰਾਮ ਪੰਚ ਸਾਬਕਾ ਪੰਚ, ਚੰਨਣ ਸਿੰਘ ਫੌਜੀ, ਹਰਭਜਨ ਸਿੰਘ, ਨਛੱਤਰ ਕੌਰ ਪੰਚ, ਕਮਲੇਸ਼ ਕੌਰ ਸਾਬਕਾ ਪੰਚ, ਦਰਸ਼ਨ ਰਾਮ ਸਾਬਕਾ ਬਲਾਕ ਸੰਮਤੀ, ਗੁਰਮੁਖ ਸਿੰਘ ਆਦਿ ਹਾਜ਼ਰ ਸਨ।
ਭਰੋਮਜਾਰਾ ਵਿਖੇ ਪ੍ਰੀ-ਨਿਰਵਾਣ ਦਿਵਸ ਮਨਾਇਆ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਭਾਰਤੀ ਸੰਵਿਧਾਨ ਨਿਰਮਾਤਾ, ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਅੰਬੇਡਕਰ ਨਗਰ ਭਰੋਮਜਾਰਾ ਵਿਖੇ ਮਨਾਇਆ ਗਿਆ। ਉਪਰੰਤ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ 'ਤੇ ਚੱਲਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਪ੍ਰਾਪਤ ਕਰਾ ਕੇ ਦੇਸ਼ ਤੇ ਸਮਾਜ ਦੀ ਤਰੱਕੀ 'ਚ ਯੋਗਦਾਨ ਪਾਉਣਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਸਾਰੇ ਰੱਲ ਕੇ ਇਸ ਨੇਕ ਕਾਰਜ ਨੂੰ ਅੱਗੇ ਲੈ ਕੇ ਚੱਲੀਏ। ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ, ਹਰਜਿੰਦਰ ਕੁਮਾਰ, ਗੁਰਲਾਲ, ਰਾਣਾ ਰਾਮ, ਜੀਤ ਰਾਮ, ਪ੍ਰਿੰਸੀਪਲ ਹਰਭਜ ਰਾਮ, ਗਿਆਨੀ ਨਾਜਰ ਸਿੰਘ ਜੱਸੋਮਜਾਰਾ, ਮਾਸਟਰ ਰਾਮ ਕਿਸ਼ਨ, ਭਗਵੰਤ ਰਾਮ, ਮੰਗਲ ਦਾਸ, ਦੇਵ ਰਾਜ, ਲੈਂਬਰ ਰਾਮ, ਸੁਰਿੰਦਰਪਾਲ, ਅਮਰਜੀਤ, ਦੀਪਾ ਰਾਮ, ਲਾਲ ਚੰਦ ਆਦਿ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਹਿਰਾਮ ਦੀ ਮੀਟਿੰਗ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ 'ਚ ਬਹਿਰਾਮ ਵਿਖੇ ਹੋਈ। ਉਪਰੰਤ ਡਾ. ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਫੁੱਲ ਮਾਲਾਵਾ ਭੇਟ ਕੀਤੀਆਂ। ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਨੇ ਕਿਹਾ ਕਿ ਸਾਨੂੰ ਪੜ੍ਹੋ, ਜੁੜੋ ਤੇ ਸ਼ੰਘਰਸ਼ ਕਰੋ ਦੀ ਨੀਤੀ ਦੀ ਸਿੱਖਿਆ 'ਤੇ ਚੱਲਦੇ ਹੋਏ ਇਮਾਨਦਾਰ ਤੇ ਨਰੋਆ ਸਮਾਜ ਸਿਰਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪ੍ਰੈਕਟੀਸ਼ਨਰਜ਼ ਦੀਆਂ ਜਾਇਜ ਮੰਗਾ ਨਹੀਂ ਮੰਨਦੀ ਤਾਂ ਆਉਣ ਵਾਲੀਆਂ ਚੋਣਾਂ 'ਚ ਚੰਨੀ ਸਰਕਾਰ ਦਾ ਜਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਬੰਗੜ, ਅਸ਼ੋਕ ਕੁਮਾਰ, ਸੰਜੈ ਕਪਿਲ, ਵਿਜੈ ਕੁਮਾਰ, ਸੁਖਵਿੰਦਰ ਮੰਢਾਲੀ, ਰਾਜਿੰਦਰ ਸੌਂਧੀ, ਗੁਲਜਾਰ, ਚਰਨਜੀਤ, ਬਲਵੀਰ ਮੌਲੀ, ਵਿਜੈ ਮੌਲੀ, ਊਸ਼ਾ ਰਾਣੀ, ਸਤਨਾਮ ਜੌਹਲ, ਊਧਮ ਕਟਾਰੀਆਂ, ਰਸ਼ਪਾਲ ਭੱਟੀ, ਹੁਸਨ ਲਾਲ, ਸਰਬਜੀਤ, ਸੁਰਜੀਤ ਆਦਿ ਹਾਜ਼ਰ ਸਨ।
ਪੱਦੀ-ਮੱਠਵਾਲੀ ਵਿਖੇ ਪ੍ਰੀ-ਨਿਰਵਾਣ ਦਿਵਸ ਮਨਾਇਆ
ਬੰਗਾ, (ਕਰਮ ਲਧਾਣਾ)-ਬਲਾਕ ਦੇ ਪਿੰਡ ਪੱਦੀ ਮੱਠਵਾਲੀ ਵਿਖੇ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ। ਸਮਾਗਮ ਦੀ ਪ੍ਰਧਾਨਗੀ ਸਾਬਕਾ ਸਰਪੰਚ ਨੰਦ ਲਾਲ ਤੇ ਮੌਜੂਦਾ ਸਰਪੰਚ ਸੁਰਿੰਦਰ ਮੋਹਣ ਨੇ ਕੀਤੀ। ਇਸ ਮੌਕੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਵਲੋਂ ਭਾਰਤੀ ਸੰਵਿਧਾਨ ਦੀ ਘਾੜਤ ਹਿੱਤ ਕੀਤੀ ਜਾਨ ਤੋੜਵੀਂ ਮਿਹਨਤ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਨੰਦ ਲਾਲ ਨੇ ਕਿਹਾ ਕਿ ਦਲਿਤ ਸਮਾਜ ਨੂੰ ਜੇਕਰ ਕਿਸੇ ਨੇ ਉਸਦੇ ਪੈਰਾਂ 'ਤੇ ਖੜ੍ਹਾ ਕਰਕੇ ਤਰੱਕੀ ਦੀਆਂ ਉੱਚੀਆਂ ਮੰਜਲਾਂ 'ਤੇ ਪਹੁੰਚਾਇਆ ਹੈ ਉਹ ਡਾ. ਭੀਮ ਰਾਓ ਅੰਬੇਡਕਰ ਵਲੋਂ ਨਿਰਮਾਣ ਕੀਤੇ ਸੰਵਿਧਾਨ ਵਿਚ ਲਿਖੇ ਕਾਨੂੰਨਾਂ ਦੀ ਬਦੌਲਤ ਸੰਭਵ ਹੋਇਆ ਹੈ। ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੇ ਸੱਜਣਾਂ 'ਚ ਰਾਮ ਸ਼ਰਨ, ਅਮਰਜੀਤ ਸਿੰਘ, ਗੁਰਚਰਨ ਸਿੰਘ, ਬਲਵੀਰ ਕੁਮਾਰ, ਰਮਨ ਬੰਗੜ, ਸਤਵੀਰ ਵਿਰਦੀ, ਸਤਿੰਦਰ ਬੰਗੜ, ਬਲਵੀਰ ਵਿਰਦੀ, ਸਚਿਨ ਵਿਰਦੀ, ਰਾਹੁਲ ਵਿਰਦੀ, ਰਮਨ ਵਿਰਦੀ, ਤਰਨ ਬੰਗੜ, ਮਨੀਸ਼ ਬੰਗੜ, ਮੁਕੇਸ਼ ਬੰਗੜ, ਗਗਨ ਬੰਗੜ ਆਦਿ ਹਾਜ਼ਰ ਸਨ।
ਨਾਈ ਮਜਾਰਾ 'ਚ ਪ੍ਰੀ-ਨਿਰਵਾਣ ਦਿਵਸ ਮਨਾਇਆ
ਜਾਡਲਾ, (ਬੱਲੀ)-ਪਿੰਡ ਨਾਈ ਮਜਾਰਾ ਦੇ ਡਾ: ਅੰਬੇਡਕਰ ਭਵਨ ਵਿਖੇ ਡਾ: ਰਾਜ ਕੁਮਾਰ ਤੇ ਅਮਰੀਕ ਨਕਸ਼ਾ ਨਵੀਸ ਦੀ ਅਗਵਾਈ 'ਚ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਡਾ: ਅੰਬੇਡਕਰ ਦੀ ਦੇਸ਼ ਨੂੰ ਦੇਣ ਤੇ ਸਮਾਜ ਪ੍ਰਤੀ ਕੁਰਬਾਨੀ ਨੂੰ ਯਾਦ ਕਰਦਿਆਂ ਸਤਿਕਾਰ ਵਜੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਉਨ੍ਹਾਂ ਦੇ ਸੰਦੇਸ਼ 'ਪੜ੍ਹੋ ਜੜੋ ਅਤੇ ਸੰਘਰਸ਼ ਕਰੋ' 'ਤੇ ਚੱਲਣ ਦਾ ਪ੍ਰਣ ਲਿਆ। ਆਗੂਆਂ ਨੇ ਭਾਰਤੀ ਸੰਵਿਧਾਨ ਦੇ ਉਲਟ ਚੱਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਦੀ ਤਾੜਨਾ ਕੀਤੀ। ਛੋਟੇ-ਛੋਟੇ ਬੱਚਿਆਂ ਨੇ ਵੀ ਡਾ: ਅੰਬੇਡਕਰ ਦੇ ਬੁੱਤ 'ਤੇ ਸਿਜਦਾ ਕੀਤਾ। ਇਸ ਮੌਕੇ ਦੇਵ ਰਾਜ ਮੈਨੇਜਰ, ਰਾਮਜੀ ਪ੍ਰਧਾਨ, ਸੋਢੀ ਸਿੰਘ ਏ. ਐੱਸ. ਆਈ., ਡਾ: ਗੁਰਮੀਤ, ਜਸਵੀਰ ਪੰਚ, ਬਿੱਟੂ, ਗੁਰਮੇਲ ਚੰਦ, ਜਸਵਿੰਦਰ ਕੁਮਾਰ, ਸੁਰਿੰਦਰ ਸਿੰਘ, ਬਿੱਕੀ, ਚਰਨਜੀਤ ਪੰਚ, ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।
ਪਿੰਡ ਹੀਉਂ ਵਿਖੇ ਡਾ. ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸਮਾਗਮ
ਬੰਗਾ, (ਜਸਬੀਰ ਸਿੰਘ ਨੂਰਪੁਰ)-ਪਿੰਡ ਹੀਉਂ ਵਿਖੇ ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿ. ਹੀਉਂ ਤੇ ਪਿੰਡ ਵਾਸੀਆਂ ਵਲੋਂ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪੱਪੂ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾਕਟਰ ਨਰੰਜਣ ਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਡਾ. ਅੰਬੇਡਕਰ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਦਾ ਮਿਸ਼ਨ ਤਾਂ ਹੀ ਪੂਰਾ ਹੋਵੇਗਾ ਜੇਕਰ ਅਸੀਂ ਬੱਚਿਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰੀਏ। ਇਸ ਮੌਕੇ ਧਰਮਵੀਰ ਪਾਲ, ਪਿਆਰਾ ਰਾਮ, ਹਰਭਜਨ ਕੌਰ ਬਲਾਕ ਸੰਮਤੀ ਮੈਂਬਰ, ਅਵਤਾਰ ਚੰਦ, ਮਹਾਂਚੰਦ, ਮੱਖਣ ਰਾਮ, ਜਸਪਾਲ ਜੱਸਾ, ਤਰਸੇਮ ਲਾਲ, ਗਿਆਨ ਚੰਦ, ਅਵਤਾਰ ਤਾਰੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਝਿੰਗੜਾਂ ਵਿਖੇ ਮਨਾਇਆ ਪ੍ਰੀ-ਨਿਰਵਾਣ ਦਿਵਸ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ। ਸਥਾਨਕ ਬੱਸ ਅੱਡਾ ਨੇੜੇ ਬਣੇ ਉਨ੍ਹਾਂ ਦੇ ਆਦਮਕੱਦ ਬੁੱਤ 'ਤੇ ਸਰਪੰਚ ਕ੍ਰਿਸ਼ਨ ਕੁਮਾਰ, ਸੁਰਜੀਤ ਸਿੰਘ ਬੰਬੇ, ਭੁਪਿੰਦਰ ਸਿੰਘ ਬੂਟਾ, ਨਿਰਮਲ ਸਿੰਘ ਮਹਿਮੀ, ਹਰਪ੍ਰੀਤ ਸਿੰਘ ਸ਼ੇਰਗਿੱਲ, ਕਸ਼ਮੀਰ ਸਿੰਘ ਪੱਪੂ, ਸੁੱਚਾ ਸਿੰਘ ਝਿੰਗੜ, ਕੁਲਦੀਪ ਰਾਮ ਝਿੰਗੜ, ਸੋਹਣ ਸਿੰਘ ਕਲਸੀ, ਸੁਰਿੰਦਰ ਸਿੰਘ ਛਿੰਦਾ, ਗੁਰਮੇਜ ਰਾਮ ਸੀ. ਬੀ. ਆਈ., ਸਕੱਤਰ ਜਸਵਿੰਦਰ ਸਿੰਘ ਢੰਡਾ, ਠੇਕੇਦਾਰ ਪਰਸ ਰਾਮ, ਨਿਰਮਲ ਸਿੰਘ ਢੰਡਾ, ਕੁਲਦੀਪ ਸਿੰਘ ਢੰਡਾ ਜੇ. ਈ., ਤੀਰਥ ਸਿੰਘ ਸ਼ੇਰਗਿੱਲ, ਇੰਜ: ਸੁਰਜੀਤ ਰਾਮ ਰੱਲ, ਜਰਨੈਲ ਸਿੰਘ, ਸੰਤੋਖ ਸਿੰਘ ਢੰਡਾ, ਬਲਵੀਰ ਸਿੰਘ ਬੀਰੂ, ਡਾ: ਰਣਜੀਤ ਸਿੰਘ, ਜੋਗਿੰਦਰ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਪੱਪੂ, ਅਮਰੀਕ ਸਿੰਘ ਢੰਡਾ ਆਦਿ ਪਤਵੰਤੇ ਸੱਜਣਾਂ ਵਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਪੜ੍ਹੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਲਗਾਏ। ਉਨ੍ਹਾਂ ਆਖਿਆ ਕਿ ਬਾਬਾ ਸਾਹਿਬ ਡਾ: ਅੰਬੇਡਕਰ ਵਲੋਂ ਸਮਾਜ ਨੂੰ ਬਰਾਬਰਤਾ ਦੇ ਹੱਕ ਲੈ ਕੇ ਦੇਣਾ ਤੇ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਹੋਵੇਗੀ। ਇਸ ਮੌਕੇ ਮੱਖਣ ਮਹਿਮੀ, ਮਹਿੰਦਰਪਾਲ ਢੰਡਾ, ਬਲਦੇਵ ਰਾਮ, ਮੁਖਤਿਆਰ ਸਿੰਘ, ਗਿਆਨ ਸਿੰਘ, ਮਹਿੰਦਰ ਰਾਮ, ਵਿਜੇ ਕੁਮਾਰ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
ਬਾਬਾ ਸਾਹਿਬ ਡਾ. ਅੰਬੇਡਕਰ ਸਮਾਜ ਦੇ ਮਾਰਗ ਦਰਸ਼ਕ - ਜੱਸੀ
ਬੰਗਾ, (ਕਰਮ ਲਧਾਣਾ)-ਬਲਾਕ ਦੇ ਪਿੰਡ ਚੱਕ ਕਲਾਲ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਜੱਸੀ ਪ੍ਰਧਾਨ ਪੰਚਾਇਤ ਯੂਨੀਅਨ ਤਹਿਸੀਲ ਬੰਗਾ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਦੇ ਜੀਵਨ ਤੇ ਘਾਲਣਾ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਸਭ ਨੇ ਇਕੱਠੇ ਹੋ ਕੇ ਡਾ. ਸਾਹਿਬ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਸਾਬਕਾ ਸਰਪੰਚ ਸੰਤੋਖ ਜੱਸੀ ਨੇ ਕਿਹਾ ਡਾ. ਅੰਬੇਡਕਰ ਸਮੁੱਚੇ ਭਾਰਤੀ ਸਮਾਜ ਦੇ ਵੱਡੇ ਮਾਰਗ ਦਰਸ਼ਕ ਸਨ, ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕਰਕੇ ਗਰੀਬਾਂ ਤੇ ਲੋੜਵੰਦ ਲੋਕਾਂ ਦੇ ਜੀਵਨ ਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ। ਇਸ ਮੌਕੇ ਪਿੰਡ ਦੀ ਕਾਰਜਕਾਰੀ ਸਰਪੰਚ ਗੁਰਪ੍ਰੀਤ ਕੌਰ ਜੱਸੀ, ਅਮਰਜੀਤ ਕੌਰ ਸਾਬਕਾ ਸਰਪੰਚ, ਰਮੇਸ਼ ਸਿੰਘ ਬਸਪਾ ਆਗੂ, ਅਮਰਜੀਤ, ਦਾਰਾ ਰਾਮ, ਸੁੱਚਾ ਰਾਮ, ਕਰਮ ਚੰਦ ਦੀਵਾਨ, ਮੇਜਰ ਰਾਮ, ਰਮੇਸ਼ ਲਾਲ, ਮਹਿੰਦਰ ਰਾਮ, ਕਮਲਜੀਤ ਕੌਰ, ਹਰਭਜਨ ਰਾਮ, ਗੁਰਪ੍ਰੀਤ ਛੀਨਾ ਆਦਿ ਹਾਜ਼ਰ ਸਨ।
ਡਾ. ਅੰਬੇਡਕਰ ਵੈਲਫੇਅਰ ਮਿਸ਼ਨ ਸੁਸਾਇਟੀ ਨੇ ਪ੍ਰੀ ਨਿਰਵਾਣ ਦਿਵਸ ਮਨਾਇਆ
ਬੰਗਾ, (ਜਸਬੀਰ ਸਿੰਘ ਨੂਰਪੁਰ)-ਪਿੰਡ ਪੱਦੀ ਮੱਟਵਾਲੀ ਵਿਖੇ ਡਾ. ਅੰਬੇਡਕਰ ਵੈਲਫ਼ੇਅਰ ਮਿਸ਼ਨ ਸੁਸਾਇਟੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਸ਼ਰਧਾ ਪੂੁਰਵਕ ਮਨਾਇਆ ਗਿਆ। ਇਸ ਮੌਕੇ ਇੰਜ. ਹਰਮੇਸ਼ ਵਿਰਦੀ ਸਾਬਕਾ ਚੇਅਰੈਮਨ ਪੰਚਾਇਤ ਸੰਮਤੀ ਬੰਗਾ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦੇ ਅਧਿਕਾਰ ਦਵਾਉਣ ਲਈ ਆਪਣਾ ਸਾਰਾ ਜੀਵਨ ਤੇ ਪਰਿਵਾਰ ਅਰਪਣ ਕਰਕੇ ਪੂਰੇ ਸੰਸਾਰ 'ਚ ਸਨਮਾਨਯੋਗ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਆਪਣੀ ਨਿਵੇਕਲੀ ਸਤਿਕਾਰਤ ਸ਼ਖ਼ਸੀਅਤ ਵਜੋਂ ਆਪਣੀ ਪਹਿਚਾਣ ਬਣਾਈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਨੇ ਭਾਰਤੀ ਨਾਰੀ ਤੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਲਈ ਆਪਣਾ ਪੂਰਾ ਜੀਵਨ ਅਰਪਣ ਕਰ ਦਿੱਤਾ ਸੀ। ਇਸ ਮੌਕੇ ਜਸਵਿੰਦਰ ਸਿੰਘ ਸਾਬਕਾ ਡਾਇਰੈਕਟਰ ਸਹਿਕਾਰਤਾ, ਹਰਮੇਸ਼ ਬੰਗੜ ਪ੍ਰਧਾਨ ਐਸ. ਸੀ. ਸੈੱਲ, ਨਰਿੰਦਰ ਕੁਮਾਰ ਸਾਬਕਾ ਪੰਚ, ਸਚਿਨ ਕੁਮਾਰ, ਗਰੀਬ ਦਾਸ, ਅਮਰਜੀਤ, ਤਰਲੋਕ ਰਾਮ ਸਾਬਕਾ ਪੰਚ, ਚਰਨ ਦਾਸ, ਯੁਗੇਸ਼ ਵਿਰਦੀ, ਚਰਨਜੀਤ ਆਦਿ ਸ਼ਾਮਿਲ ਸਨ।
ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪ੍ਰੀ-ਨਿਰਵਾਣ ਦਿਵਸ ਮਨਾਇਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਡਾ: ਬੀ. ਆਰ. ਅੰਬੇਡਕਰ ਯੂਥ ਵੈੱਲਫੇਅਰ ਕਲੱਬ ਵਲੋਂ ਭਾਰਤ ਰਤਨ ਭਾਰਤੀਆਂ ਸੰਵਿਧਾਨ ਦੇ ਨਿਰਮਾਤਾ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਹੱਕ ਦਿਵਾਉਣ ਵਾਲੇ ਨਾਰੀ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦੇ ਆਦਮਕੱਦ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਡਾ: ਅੰਬੇਡਕਰ ਦੇ ਸੰਘਰਸ਼ਮਈ ਜੀਵਨ ਸੰਬੰਧੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਗੋਲਡ ਮੈਡਲਿਸਟ ਮਿਸ਼ਨਰੀ ਗਾਇਕ ਰਾਜ ਦਦਰਾਲ ਨੇ ਆਪਣਾ ਕ੍ਰਾਂਤੀਕਾਰੀ ਗੀਤ 6 ਦਸੰਬਰ 1956 ਨੂੰ ਸਾਥੋਂ ਵਿੱਛੜਿਆ ਕੌਮ ਦਾ ਹੀਰਾ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਉਨ੍ਹਾਂ ਅਮਰਜੀਤ ਬੇਗਮਪੁਰੀ ਕੈਨੇਡਾ ਦੇ ਲਿਖੇ ਗੀਤ 'ਲਿਖ ਲਓ ਘਰਾਂ ਦੀਆਂ ਕੰਧਾਂ ਤੇ ਹੁਕਮਰਾਨ ਬਣਨਾ ਏ' 13 ਕਲਾਕਾਰਾਂ ਦੇ ਗਾਏ ਕ੍ਰਾਂਤੀਕਾਰੀ ਗੀਤ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਨਿਰਮਲ ਕੌਰ ਧੀਰ, ਜਸਵਿੰਦਰ ਕੌਰ ਦਦਰਾਲ, ਡਾ: ਜੋਗਾ ਸਿੰਘ ਧੀਰ, ਪੰਚ ਬਲਵੀਰ ਸਿੰਘ ਦਦਰਾਲ ਤੇ ਲਖਵਿੰਦਰ ਸਿੰਘ, ਠੇਕੇਦਾਰ ਕਸ਼ਮੀਰ ਸੁੰਮਨ ਗੜ੍ਹਪੜ, ਗੋਬਿੰਦ ਸਿੰਘ ਧੀਰ, ਕੁਲਵੀਰ ਧੀਰ, ਹਰਪ੍ਰੀਤ ਡੈਨੀ ਧੀਰ, ਮਨੀ ਧੀਰ, ਅਸ਼ੋਕ ਕੁਮਾਰ, ਸੰਤੋਖ ਰਾਮ, ਹਰੀ ਪ੍ਰਕਾਸ਼ ਮੱਲ, ਗੱਗੀ ਧੀਰ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਆਗੂ ਡਾ. ਅੰਬੇਡਕਰ ਦੇ ਬੁੱਤ 'ਤੇ ਨਤਮਸਤਕ
ਬੰਗਾ, (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਮੁਕਤਪੁਰਾ ਮੁਹੱਲਾ 'ਚ ਡਾ. ਅੰਬੇਡਕਰ ਦੇ ਬੁੱਤ 'ਤੇ ਪ੍ਰੀ-ਨਿਰਵਾਣ ਦਿਵਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਡਾ. ਸੁੱਖੀ ਨੇ ਆਖਿਆ ਕਿ ਡਾ. ਅੰਬੇਡਕਰ ਨੇ ਭਾਰਤੀ ਸੰਵਿਧਾਨ ਰਚ ਕੇ ਔਰਤ ਵਰਗ ਅਤੇ ਦੱਬੇ ਕੁਚਲੇ ਲੋਕਾਂ ਲਈ ਵੱਡਾ ਪਰਉਪਕਾਰ ਕੀਤਾ। ਇਸ ਮੌਕੇ ਬੁੱਧ ਸਿੰਘ ਬਲਾਕੀਪੁਰ, ਬਸਪਾ ਆਗੂ ਪ੍ਰਵੀਨ ਬੰਗਾ, ਜਸਵਿੰਦਰ ਸਿੰਘ ਮਾਨ, ਸੋਹਣ ਲਾਲ ਢੰਡਾ, ਨਵਦੀਪ ਸਿੰਘ ਅਨੋਖਰਵਾਲ, ਜੈ ਪਾਲ ਸੂੰਡਾ, ਰਮਨ ਕੁਮਾਰ, ਜੀਤ ਸਿੰਘ ਭਾਟੀਆ, ਡੋਗਰ ਰਾਮ, ਜਤਿੰਦਰ ਸਿੰਘ ਮਾਨ, ਵਿਜੇ ਗੁਣਾਚੌਰ ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਵਲੋਂ ਡਾ. ਅੰਬੇਡਕਰ ਦੇ ਬੁੱਤ 'ਤੇ ਸਿਜਦਾ
ਪ੍ਰੀ-ਨਿਰਵਾਣ ਦਿਵਸ ਮੌਕੇ ਡਾ. ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ 'ਚ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਚੌ. ਮੋਹਣ ਸਿੰਘ ਸਾਬਕਾ ਵਿਧਾਇਕ ਨੇ ਆਖਿਆ ਕਿ ਡਾ. ਅੰਬੇਡਕਰ ਨੇ ਹਰ ਵਰਗ ਦੀਆਂ ਸਹੂਲਤਾਂ ਵਾਸਤੇ ਸੰਵਿਧਾਨ 'ਚ ਅਮਲੀ ਰੂਪ ਦਿੱਤਾ। ਇਸ ਮੌਕੇ ਸੋਖੀ ਰਾਮ ਬੱਜੋਂ ਜ਼ਿਲ੍ਹਾ ਪ੍ਰਧਾਨ ਐਸ. ਸੀ ਵਿੰਗ, ਡਾ. ਬਖਸ਼ੀਸ਼ ਸਿੰਘ, ਕੁਲਵੰਤ ਰਾਏ ਜੀਂਦੋਵਾਲ, ਸਚਿਨ ਘਈ, ਰਾਮ ਸਿੰਘ ਭਰੋਮਜਾਰਾ ਆਦਿ ਹਾਜ਼ਰ ਸਨ।
ਕਟਾਰੀਆਂ, 6 ਦਸੰਬਰ (ਨਵਜੋਤ ਸਿੰਘ ਜੱਖੂ)-ਪੁਲਿਸ ਚੌਕੀ ਕਟਾਰੀਆਂ ਵਲੋਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਦੋ ਘੰਟੇ ਦੇ ਅੰਦਰ-ਅੰਦਰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ | ਚੌਕੀ ਇੰਚਾਰਜ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸ਼ਨ ਦੇਵ ...
ਨਵਾਂਸ਼ਹਿਰ, 6 ਦਸੰਬਰ (ਹਰਵਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਪ੍ਰਧਾਨ ਹਰਬੰਸ ਸਿੰਘ ਜੱਬੋਵਾਲ ਦੀ ਅਗਵਾਈ ਹੇਠ ਹੋਈ | ਜਿਸ 'ਚ ਐੱਸ. ਪੀ. ਮਨਵਿੰਦਰਬੀਰ ਸਿੰਘ ਤੇ ਡੀ. ਐੱਸ. ਪੀ. ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਕਰੀਬ ਦੋ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਮੁੱਖ ਮੋੜਾਂ 'ਤੇ ਪੁਲਿਸ ਮੁਲਾਜ਼ਮ ਚੌਕਾਂ 'ਚ ਖੜੇ੍ਹ ਆਮ ਵਿਖਾਈ ਦਿੰਦੇ ਸਨ ਉਹ ਸਮਾਂ ਹੁਣ ਕੋਹਾਂ ਦੂਰ ਗਿਆ ਨਜ਼ਰ ਆ ਰਿਹਾ ਹੈ ਕਿਉਂਕਿ ਇਨ੍ਹੀਂ ਦਿਨੀਂ ...
ਟੱਪਰੀਆਂ ਖੁਰਦ, 6 ਦਸੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਬੀਤ ਵਿਖੇ ਚੱਲ ਰਹੇ ਮਹਾਰਾਜ ...
ਬੰਗਾ, 6 ਦਸੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਬੰਗਾ ਦੀ ਮੀਟਿੰਗ ਸੁਰਿੰਦਰ ਘਈ ਚੇਅਰਮੈਨ ਦੀ ਅਗਵਾਈ 'ਚ ਹੋਈ, ਜਿਸ 'ਚ ਨਗਰ ਕੌਂਸਲ ਦੇ ਵੱਖ-ਵੱਖ ਵਿਕਾਸ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਨਗਰ ਕੌਂਸਲ ਦੇ ਵੱਖ-ਵੱਖ ਵਾਰਡਾਂ 'ਚ ਕਰਵਾਏ ਜਾਣ ਵਾਲੇ 45 ...
ਔੜ, 6 ਦਸੰਬਰ (ਜਰਨੈਲ ਸਿੰਘ ਖੁਰਦ)-ਪੁਲਿਸ ਥਾਣਾ ਔੜ ਦੇ ਐੱਸ. ਐਚ. ਓ. ਬਲਬੀਰ ਸਿੰਘ ਨੂੰ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ਾਂ ਅਧੀਨ ਮੁਅੱਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਉੱਪ ਪੁਲਿਸ ਕਪਤਾਨ ਨਵਾਂਸ਼ਹਿਰ ਦਵਿੰਦਰ ਸਿੰਘ ਘੁੰਮਣ ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸ. ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ, ਜਿਸ 'ਚ ਸਰਕਾਰ ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਦੀ ਮਹੀਨਾਵਾਰ ਮੀਟਿੰਗ ਪਾਰਟੀ ਦਫ਼ਤਰ ਨਵਾਂਸ਼ਹਿਰ ਵਿਖੇ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ ਤੇ ਮਨੋਹਰ ਲਾਲ ਗਾਬਾ ਜ਼ਿਲ੍ਹਾ ਸੈਕਟਰੀ ਨਵਾਂਸ਼ਹਿਰ ਨੇ ਕਰਵਾਈ, ਜਿਸ 'ਚ ਵਿਸ਼ੇਸ਼ ...
ਭੱਦੀ, 6 ਦਸੰਬਰ (ਨਰੇਸ਼ ਧੌਲ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਪਿੰਡ ਮੌਜੋਵਾਲ ਮਜਾਰਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ, ਜਿਸ ਸੰਬੰਧੀ ਸੰਪੂਰਨ ਭੋਗ 8 ਦਸੰਬਰ ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ. ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਨਾਗਾਲੈਂਡ 'ਚ ਭਾਰਤੀ ਫ਼ੌਜ ਵਲੋਂ ਕੀਤੀ ...
ਰਾਹੋਂ, 6 ਦਸੰਬਰ (ਬਲਬੀਰ ਸਿੰਘ ਰੂਬੀ)-ਉੱਘੇ ਸਮਾਜ ਸੇਵਕ ਤੇ ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ 'ਚ ਆਪਣੀਆਂ ਸੇਵਾਵਾਂ ਦੇਣ ਕਰਕੇ ਚਮਨ ਲਾਲ ਸਭਰਵਾਲ ਨੂੰ ਪਾਰਟੀ ਵਲੋਂ ਐੱਸ. ਸੀ. ਵਿੰਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਮੀਤ ਪ੍ਰਧਾਨ ...
ਔੜ, 6 ਦਸੰਬਰ (ਜਰਨੈਲ ਸਿੰਘ ਖੁਰਦ)-ਪਿੰਡ ਗੜ੍ਹਪਧਾਣਾ ਦੇ ਪੁਰਾਤਨ ਧਾਰਮਿਕ ਤਪੁ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ...
ਰੱਤੇਵਾਲ, 6 ਦਸੰਬਰ (ਸੂਰਾਪੁਰੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਬੀਤੇ ਦਿਨ ਐੱਸ. ਜੀ. ਜੀ. ਐੱਸ. ਖਾਲਸਾ ਕਾਲਜ ਮਾਹਿਲਪੁਰ ਵਿਖੇ 62ਵਾਂ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਕਰਵਾਇਆ ਗਿਆ ਸੀ, ਜਿਸ 'ਚ ਐੱਮ. ਬੀ. ਜੀ. ਜੀ. ਜੀ. ਗਰਲਜ਼ ਕਾਲਜ ਰੱਤੇਵਾਲ ਦੀਆਂ ...
ਰੱਤੇਵਾਲ, 6 ਦਸੰਬਰ (ਸੂਰਾਪੁਰੀ)-ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨ 'ਚ ਭਾਵੇਂ ਕਾਮਯਾਬ ਜ਼ਰੂਰ ਹੋ ਗਈ, ਪਰ ਸੱਤਾ ਸੰਭਾਲਣ ਤੋਂ ਬਾਅਦ ਕੋਈ ਵੀ ਵਾਅਦਾ ਪੂਰਾ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜਿਸ ਕਾਰਨ ਕਾਂਗਰਸ ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੇਘਰਿਆਂ ਲਈ 5-5 ਮਰਲੇ ਦੇ ਪਲਾਟ ਅਲਾਟ ਕਰਨ, ਲਾਲ ਲਕੀਰ ਅੰਦਰ ਘਰਾਂ ਦੇ ਮਾਲਕੀ ਹੱਕ ਦੇਣ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ...
ਪੋਜੇਵਾਲ ਸਰਾਂ, 6 ਦਸੰਬਰ (ਨਵਾਂਗਰਾਈਾ)-ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ-ਕੁੱਲਪੁਰ ਦੇ ਸੰਸਥਾਪਕ ਬਾਬਾ ਬੁੱਧ ਸਿੰਘ ਢਾਹਾਂ ਦੇ 96ਵੇਂ ਜਨਮ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਕੰਪਲੈਕਸ ਬੁੱਧ ਸਿੰਘ ਨਗਰ ਕੁੱਕੜ ਮਜਾਰਾ ਵਿਖੇ ਮੁੱਖ ...
ਮਜਾਰੀ/ਸਾਹਿਬਾ, 6 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵਲੋਂ ਸਰਕਾਰੀ ਹਾਈ ਸਕੂਲ ਛਦੌੜੀ ਦੇ ਵਿਕਾਸ ਕਾਰਜਾਂ ਲਈ ਇਕ ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਭੇਜਿਆ ਗਿਆ, ਜੋ ਪੰਚਾਇਤ ਵਲੋਂ ਭਾਗ ਸਿੰਘ ਦੁਆਰਾ ਸਕੂਲ ਸਟਾਫ ...
ਬਲਾਚੌਰ, 6 ਦਸੰਬਰ (ਸ਼ਾਮ ਸੁੰਦਰ ਮੀਲੂ)-ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਵਲੋਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਆਮਦ ਨੂੰ ਮੁੱਖ ਰੱਖਦਿਆਂ ਪਿੰਡ-ਪਿੰਡ ਕੀਤੀਆਂ ਜਾ ...
ਨਵਾਂਸ਼ਹਿਰ, 6 ਦਸੰਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀਦਾਸ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਤੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ...
ਸੰਧਵਾਂ, 6 ਦਸੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਬੱਸ ਅੱਡੇ ਕੋਲ ਮੋਰ ਮਾਰਕੀਟ ਵਿਖੇ ਬਰਾਈਟ ਵੇਜ਼ ਐਜੂਕੇਸ਼ਨ ਵਲੋਂ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਸੰਬੰਧੀ ਕਰਵਾਏ ਸੈਮੀਨਾਰ ਦੌਰਾਨ ਸਿੱਖਿਆ ਸ਼ਾਸ਼ਤਰੀ ਹੇਮ ਰਾਜ ਸੂੰਢ ਨੇ ਕੰਪਿਊਟਰ, ਬਿਊਟੀ ਪਾਰਲਰ ਤੇ ...
ਪੱਲੀ ਝਿੱਕੀ, 6 ਦਸੰਬਰ (ਕੁਲਦੀਪ ਸਿੰਘ ਪਾਬਲਾ)-ਕਿਸਾਨੀ ਅੰਦੋਲਨ ਨੂੰ ਸਮਰਪਿਤ ਨਰੋਆ ਪੰਜਾਬ ਮਿਸ਼ਨ ਹੇਠ, ਉੱਡਦਾ ਪੰਜਾਬ ਮੁਹਿੰਮ ਤਹਿਤ 'ਨਰੋਆ ਪੰਜਾਬ ਮਿਸ਼ਨ ਸੰਸਥਾ' ਵਲੋਂ ਤੇ ਦਿਹਾਤੀ ਸਪੋਰਟਸ ਕਲੱਬ ਪੱਲੀ ਝਿੱਕੀ ਤੇ ਐਨ. ਆਰ. ਆਈ ਵੀਰ ਗੁਰਦੀਪ ਸਿੰਘ ਯੂ. ਐਸ. ਏ., ...
ਬੰਗਾ, 6 ਦਸੰਬਰ (ਜਸਬੀਰ ਸਿੰਘ ਨੂਰਪੁਰ)-ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੇ ਇਕ ਵਫ਼ਦ ਨੇ ਅਜਾਇਬ ਘਰ ਖਟਕੜ ਕਲਾਂ ਵਿਖੇ ਆ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਵਫ਼ਦ 'ਚ ਵਿਨੀਤ ਤਿਵਾੜੀ ਕੌਮੀ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ, ਸੀਮਾ ਰਾਜੋਰੀਆ ਤੇ ...
ਬੰਗਾ, 6 ਦਸੰਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਸ਼ੋ੍ਰਮਣੀ ਅਕਾਲੀ ਬਹੁਜਨ ਸਮਾਜ ਪਾਰਟੀ ਦੇ ਸਰਕਲ ਇੰਚਾਰਜਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਹੋਈ | ਡਾ. ਸੁੱਖੀ ਨੇ ਆਖਿਆ ਕਿ 11 ਦਸੰਬਰ ਨੂੰ ਬੰਗਾ ...
ਰਾਹੋਂ, 6 ਦਸੰਬਰ (ਬਲਬੀਰ ਸਿੰਘ ਰੂਬੀ)-ਕੋਵਿਡ-19 ਦੇ ਪ੍ਰਕੋਪ ਕਾਰਨ 22 ਮਾਰਚ 2019 ਤੋਂ ਜਲੰਧਰ-ਰਾਹੋਂ-ਜੇਜੋ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ, ਜਿਸ ਕਾਰਨ ਰਾਹੋਂ ਤੋਂ ਜਲੰਧਰ ਤੇ ਰਾਹੋਂ-ਤੋਂ ਜੇਜੋਂ ਜਾਣ, ਆਉਣ ਵਿਚਾਲੇ ਯਾਤਰੀ ਵੀ ਭਾਰੀ ਪ੍ਰੇਸ਼ਾਨੀ ਵਿਚ ਸਨ | ਰੇਲਵੇ ...
ਬੰਗਾ, 6 ਦਸੰਬਰ (ਕਰਮ ਲਧਾਣਾ)-ਉੱਘੇ ਸਮਾਜ ਸੇਵੀ ਕਰਨੈਲ ਸਿੰਘ ਯੂ. ਐਸ. ਏ. ਵਾਲਿਆਂ ਦੀ ਸਰਪ੍ਰਸਤੀ ਹੇਠ ਬਣੀ ਸਮਾਜ ਸੇਵੀ ਜਥੇਬੰਦੀ ਸ਼ੋਸ਼ਲ ਵੈਲਫੇਅਰ ਸੁਸਾਇਟੀ ਲਧਾਣਾ ਝਿੱਕਾ ਵਲੋਂ ਐਨ. ਆਰ. ਆਈ. ਗੁਰਚਰਨ ਸਿੰਘ ਧਮੜੈਤ, ਹਰਬੰਸ ਸਿੰਘ ਦੇ ਸਹਿਯੋਗ ਨਾਲ ਚਲਾਏ ਜਾ ਰਹੇ ...
ਬੰਗਾ, 6 ਦਸੰਬਰ (ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗਹਿਲਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਵੱਖ-ਵੱਖ ਸਮੱਗਰੀ ਮੁਹੱਈਆ ਕਰਾਉਣ ਲਈ ਉੱਘੇ ਐਨ. ਆਰ. ਆਈ. ਸਮਾਜ ਸੇਵੀ ਮੋਹਣ ਸਿੰਘ ਮਾਨ ਯੂ. ਐਸ. ਏ. ਨਿਵਾਸੀ ਪੱਟੀ ...
ਨਵਾਂਸ਼ਹਿਰ, 6 ਦਸੰਬਰ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਵਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਪਿੰਡਾਂ 'ਚ ਜਿੰਮ ਦਾ ਸਾਮਾਨ ਤੇ ਸਪੋਰਟਸ ਕਿੱਟਾਂ ਵੰਡੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਪਿੰਡ ਧਰਮਕੋਟ ਤੇ ...
ਉੜਾਪੜ/ਲਸਾੜਾ, 6 ਦਸੰਬਰ (ਲਖਵੀਰ ਸਿੰਘ ਖੁਰਦ)-ਅਪਾਹਜ ਹੋਣ ਦੇ ਬਾਵਜੂਦ ਹਿੰਮਤ ਤੇ ਹੌਂਸਲੇ ਦੀ ਮੂਰਤ ਮਨਪ੍ਰੀਤ ਸਿੰਘ ਜਗੈਤ (38) ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਪਿੰਡ ਲਸਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ...
ਬਹਿਰਾਮ, 6 ਦਸੰਬਰ (ਨਛੱਤਰ ਸਿੰਘ ਬਹਿਰਾਮ)-ਮਦਨੀ ਜਾਮਾ ਮਸਜਿਦ ਬਹਿਰਾਮ ਵਿਚ ਸੱਯਦ ਕਮਾਲ ਸ਼ਾਹ ਤੇ ਸੱਯਦ ਜਮਾਲ ਸ਼ਾਹ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਸਜਿਦ ਦੇ ਮੌਲਵੀ ਮੁਹੰਮਦ ਫੈਜਉੱਲਾ ਦੀ ਸਰਪ੍ਰਸਤੀ 'ਚ ਮਨਾਇਆ ਗਿਆ | ਚਾਦਰ ਦੀ ਰਸਮ ਉਪਰੰਤ ਕਵਾਲ ਤੇ ਨਕਾਲ ...
ਮਜਾਰੀ/ਸਾਹਿਬਾ, 6 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਵਲੋਂ ਹਲਕੇ ਦੇ ਵਿਕਾਸ ਲਈ ਲਗਾਤਾਰ ਵੱਖ-ਵੱਖ ਮੁਹਿੰਮਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ | ਇਸੇ ਮੁਹਿੰਮ ਤਹਿਤ ਪਿੰਡ ਜਾਡਲੀ ਨੂੰ ਸਵਾ 6 ਲੱਖ ਰੁ: ਦਾ ਚੈੱਕ ਨਵੀਆਂ ਗਲੀਆਂ ...
ਬੰਗਾ, 6 ਦਸੰਬਰ (ਕਰਮ ਲਧਾਣਾ)-ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਬੀਬੀ ਬਲਦੀਸ਼ ਕੌਰ ਪੂੰਨੀਆਂ ਵਲੋਂ ਝੁੱਗੀ-ਝੌਂਪੜੀਆਂ ਦੇ ਵਸਨੀਕਾਂ ਨੂੰ ਗਰਮ ਕੱਪੜੇ ਤੇ ਲੋੜੀਂਦਾ ਰਾਸ਼ਨ ਤਕਸੀਮ ਕੀਤਾ | ਇਸ ਮੌਕੇ ਉਨ੍ਹਾਂ ਮੀਡੀਆ ਕਰਮੀਆਂ ਨਾਲ ਵਿਚਾਰ ਸਾਂਝੇ ...
ਔੜ, 6 ਦਸੰਬਰ (ਜਰਨੈਲ ਸਿੰਘ ਖੁਰਦ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੜੀ ਭਾਰਟੀ ਦੀ ਐੱਸ. ਐਮ. ਸੀ. ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਚਿਆਂ ਦਾ ਇਕ ਦਿਨ ਦਾ ਟੂਰ ਲਗਵਾਇਆ ਗਿਆ | ਸਕੂਲ ਮੁਖੀ ਰਾਜ ਕੁਮਾਰ ਜੰਡੀ ...
ਭੱਦੀ, 6 ਦਸੰਬਰ (ਨਰੇਸ਼ ਧੌਲ)-ਪਿੰਡ ਧਕਤਾਣਾ ਦੇ ਨੌਜਵਾਨਾਂ ਤੇ ਸਮੁੱਚੇ ਸਮਾਜ ਸੇਵੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਤੇ ਸਤਿਗੁਰੂ ਗਊਆਂ ਵਾਲਿਆਂ ਨੂੰ ਸਮਰਪਿਤ ਅੰਡਰ 17 ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦੌਰਾਨ ਲਗਪਗ 36 ਟੀਮਾਂ ...
ਸਮੁੰਦੜਾ, 6 ਦਸੰਬਰ (ਤੀਰਥ ਸਿੰਘ ਰੱਕੜ)-ਉੱਘੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ, ਬੁਲਾਰੇ ਤੇ ਲੇਖਕ ਬਲਵੀਰ ਸਿੰਘ ਚੰਗਿਆੜਾ ਵਲੋਂ ਲਿਖਤ ਪੁਸਤਕ ਬਲਵੀਰ ਸਿੰਘ ਚੰਗਿਆੜਾ ਦੀਆਂ ਅਭੁੱਲ ਯਾਦਾਂ ਉੱਘੇ ਸਮਾਜ ਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਦਲਜੀਤ ਸਿੰਘ ਬੈਂਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX