ਤਾਜਾ ਖ਼ਬਰਾਂ


ਬਸਪਾ ਦੇ ਸੂਬਾ ਸਕੱਤਰ ਹਰਬੰਸ ਲਾਲ ਚਣਕੋਆ ਨਹੀਂ ਰਹੇ
. . .  9 minutes ago
ਬਲਾਚੌਰ, 6 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਹਰਬੰਸ ਲਾਲ ਚਣਕੋਆ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਕਰੀਬ 66 ਸਾਲਾ ਬਸਪਾ ਆਗੂ ਚਣਕੋਆ ਬਿਜਲੀ ਵਿਭਾਗ 'ਚੋਂ ਸੇਵਾ ਮੁਕਤ ਸਨ। ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਪਾਰਟੀ 'ਚ ਸੋਗ ਦੀ ਲਹਿਰ ਦੌੜ ਗਈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਟਵੀਟ ਕਰਕੇ ਦਿੱਤੀਆਂ ਵਧਾਈਆਂ
. . .  8 minutes ago
ਚੰਡੀਗੜ੍ਹ, 6 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜਾ ਕਰਵਾਉਣ ਜਾ ਰਹੇ ਹਨ। ਇਸ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਨੂੰ ਮੇਰੀਆਂ ਦਿਲੋਂ ਵਧਾਈਆਂ...
ਵੱਡੀ ਖ਼ਬਰ: ਮੁੱਖ ਮੰਤਰੀ ਭਗਵੰਤ ਕੱਲ੍ਹ ਕਰਵਾਉਣਗੇ ਵਿਆਹ
. . .  33 minutes ago
ਮਹਿਲ ਕਲਾਂ, 6 ਜੁਲਾਈ (ਗੁਰਪ੍ਰੀਤ ਸਿੰਘ ਅਣਖੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜਾ ਕਰਵਾਉਣ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਯਾਨੀ ਕਿ ਵੀਰਵਾਰ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣਗੇ...
ਜਲੰਧਰ 'ਚ ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਵਪਾਰੀ ਤੋਂ ਲੁੱਟੇ 10 ਲੱਖ ਰੁਪਏ
. . .  about 1 hour ago
ਜਲੰਧਰ, 6 ਜੁਲਾਈ (ਐੱਮ.ਐੱਸ.ਲੋਹੀਆ)-ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਦੇ ਕੇਂਦਰੀ ਹਲਕੇ ਸੈਂਟਰਲ ਟਾਊਨ 'ਚ ਪੈਦਲ ਜਾਂ ਰਹੇ ਵਪਾਰੀ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਨਕਦੀ ਵਾਲਾ ਬੈਗ ਲੁੱਟ ਕੇ ਫ਼ਰਾਰ...
ਜੱਗੂ ਭਗਵਾਨਪੁਰੀਆ 5 ਦਿਨ ਹੋਰ ਪੁਲਿਸ ਰਿਮਾਂਡ 'ਤੇ
. . .  about 1 hour ago
ਮਾਨਸਾ, 6 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 6 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਮਾਨਸਾ ਪੁਲਿਸ ਵਲੋਂ ਉਸ ਨੂੰ ਮੁੜ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸਿਵਲ ਹਸਪਤਾਲ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
. . .  about 1 hour ago
ਚੰਡੀਗੜ੍ਹ, 6 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਹੁਣ ਬਲਬੀਰ ਸਿੰਘ ਸੰਧੂ ਹੋਣਗੇ ਦਸੂਹਾ ਦੇ ਡੀ.ਐੱਸ.ਪੀ.
. . .  45 minutes ago
ਦਸੂਹਾ, 6 ਜੁਲਾਈ (ਕੌਸ਼ਲ)- ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਸਮੂਹ ਪੰਜਾਬ 'ਚ 334 ਪੁਲਿਸ ਅਫ਼ਸਰਾਂ ਦੇ ਤਬਾਦਲਿਆਂ ਦੀ ਸੂਚੀ 'ਚઠਸਬ-ਡਿਵੀਜ਼ਨ ਡੀ.ਐੱਸ.ਪੀ. ਦਸੂਹਾ 'ਚ ਪੀ.ਪੀ.ਐੱਸ. ਬਲਬੀਰ ਸਿੰਘ ਸੰਧੂ ਨੂੰ...
ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ, ਸਿੱਖ ਸਿਕਿਉਰਿਟੀ ਗਾਰਡਾਂ ਨੂੰ ਨੌਕਰੀ 'ਤੇ ਕੀਤਾ ਬਹਾਲ
. . .  about 1 hour ago
ਨਿਊਯਾਰਕ, 6 ਜੁਲਾਈ-ਟੋਰਾਂਟੋ ਸਿਟੀ ਪ੍ਰਸ਼ਾਸਨ ਵਲੋਂ ਬੀਤੇ ਦਿਨ 100 ਦੇ ਕਰੀਬ ਸਿੱਖ ਸਿਕਿਉਰਿਟੀ ਗਾਰਡਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਕਿਹਾ ਸੀ ਕਿ, ਜੇਕਰ ਉਹ ਕਲੀਨ ਸ਼ੇਵ ਹੋਣਗੇ ਤਾਂ, ਹੀ ਨੌਕਰੀ ਤੇ ਰੱਖਿਆ ਜਾਵੇਗਾ। ਇਸ ਸੰਬੰਧੀ ਹੁਣ ਤਾਜ਼ਾ ਖ਼ਬਰ ਸਾਹਮਣੇ ਆ ਰਹੀ...
ਮਾਨ ਸਰਕਾਰ ਦਾ ਵੱਡਾ ਫ਼ੈਸਲਾ, 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ 'ਤੇ ਲਾਈ ਮੋਹਰ
. . .  about 2 hours ago
ਚੰਡੀਗੜ੍ਹ, 6 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਆਪਣੇ ਨਵੇਂ ਬਣੇ ਮੰਤਰੀਆਂ ਸਣੇ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮਗਰੋਂ ਸੀ.ਐੱਮ. ਮਾਨ ਦੀ ਕੈਬਨਿਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਮੁਫ਼ਤ ਬਿਜਲੀ ਦੇ ਫ਼ੈਸਲੇ 'ਤੇ ਮੋਹਰ...
ਸਾਬਕਾ ਪੀ.ਸੀ.ਐੱਸ. ਅਧਿਕਾਰੀ ਬਰਜਿੰਦਰ ਸਿੰਘ ਦਾ ਦਿਹਾਂਤ
. . .  about 2 hours ago
ਹੁਸ਼ਿਆਰਪੁਰ, 6 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਪ੍ਰੀਤ ਕੌਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਤੀ ਬਰਜਿੰਦਰ ਸਿੰਘ (59) ਸਾਬਕਾ ਪੀ.ਸੀ.ਐੱਸ. ਅਧਿਕਾਰੀ ਦਾ ਅੱਜ ਸਵੇਰੇ ਦਿਲ ਦੀ ਗਤੀ ਰੁਕ...
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਰਾਣਾ ਜੰਗ ਬਹਾਦਰ ਗ੍ਰਿਫ਼ਤਾਰ
. . .  about 2 hours ago
ਜਲੰਧਰ, 6 ਜੁਲਾਈ (ਭੱਲਾ)-ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਦਰੀ 'ਚ ਦਰਜ ਹੋਏ ਕੇਸ 'ਚ ਨਾਮਜ਼ਦ ਪੰਜਾਬੀ ਫ਼ਿਲਮਾਂ ਦੇ ਕਲਾਕਾਰ ਰਾਣਾ ਜੰਗ ਬਹਾਦਰ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ...
ਅਗਨੀਪਥ ਯੋਜਨਾ 'ਤੇ ਚਰਚਾ ਕਰਨ ਲਈ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਕੱਲ੍ਹ ਸਵੇਰੇ ਕਰੇਗੀ ਬੈਠਕ
. . .  about 2 hours ago
ਨਵੀਂ ਦਿੱਲੀ, 6 ਜੁਲਾਈ-ਅਗਨੀਪਥ ਯੋਜਨਾ 'ਤੇ ਚਰਚਾ ਕਰਨ ਲਈ ਰੱਖਿਆ ਮੰਤਰਾਲੇ ਦੀ ਸਲਾਹਕਾਰ ਕਮੇਟੀ ਕੱਲ੍ਹ ਸਵੇਰੇ 7 ਜੁਲਾਈ ਨੂੰ ਬੈਠਕ ਕਰੇਗੀ। ਬੈਠਕ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ।
ਵਿਜੇ ਕੁਮਾਰ ਜੰਜੂਆ ਨੇ ਪੰਜਾਬ ਦੇ 41ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
. . .  about 2 hours ago
ਚੰਡੀਗੜ੍ਹ, 6 ਜੁਲਾਈ-1989 ਬੈਚ ਦੇ ਆਈ.ਏ.ਐੱਸ. ਅਧਿਕਾਰੀ ਵਿਜੇ ਕੁਮਾਰ ਜੰਜੂਆ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ। ਜੰਜੂਆ ਨੇ ਅਨਿਰੁੱਧ ਤਿਵਾੜੀ ਦੀ ਥਾਂ ਪੰਜਾਬ ਦੇ ਨਵੇਂ ਮੁੱਖ ਸਕੱਤਰ ਦਾ ਅਹੁਦਾ ਸਾਂਭਿਆ, ਜਿਨ੍ਹਾਂ ਨੂੰ ਹੁਣ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਦਾ ਡਾਇਰੈਕਟਰ ਜਨਰਲ ਲਗਾਇਆ ਹੈ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਸ਼ੁਰੂ
. . .  about 2 hours ago
ਅੰਮ੍ਰਿਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ 'ਚ ਹੋ ਰਹੀ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਹੋ ਰਹੀ ਇਸ ਮੀਟਿੰਗ 'ਚ ਸ਼੍ਰੋਮਣੀ ਕਮੇਟੀ...
ਖ਼ਰਾਬ ਮੌਸਮ ਦੇ ਕਾਰਨ ਰੋਕੀ ਗਈ ਅਮਰਨਾਥ ਯਾਤਰਾ
. . .  about 3 hours ago
ਸ੍ਰੀਨਗਰ, 6 ਜੁਲਾਈ-ਜੰਮੂ-ਕਸ਼ਮੀਰ 'ਚ ਖ਼ਰਾਬ ਮੌਸਮ ਦੇ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਗਾਮ 'ਚ ਸ਼ਰਧਾਲੂਆਂ ਨੂੰ ਠਹਿਰਾਇਆ ਗਿਆ ਹੈ, ਇੱਥੇ ਪਵਿੱਤਰ ਗੁਫ਼ਾ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਅਮਰੀਕਾ ਦੇ ਇੰਡਿਆਨਾ ਰਾਜ 'ਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ 3 ਮੌਤਾਂ
. . .  about 3 hours ago
ਸੈਕਰਾਮੈਂਟੋ, 6 ਜੁਲਾਈ (ਹੁਸਨ ਲੜੋਆ ਬੰਗਾ)- ਉੱਤਰ ਪੱਛਮੀ ਇੰਡਿਆਨਾ 'ਚ ਇਕ ਬਲਾਕ ਪਾਰਟੀ ਦੌਰਾਨ ਹੋਈ ਗੋਲੀਬਾਰੀ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਗੈਰੀ, ਇੰਡਿਆਨਾ ਦੇ ਰਿਹਾਇਸ਼ੀ...
ਸਕੂਲੀ ਬੱਸ ਨਾਲੇ 'ਚ ਹੋਈ ਟੇਢੀ, ਵਿਦਿਆਰਥੀਆਂ ਦਾ ਬਚਾਅ
. . .  about 3 hours ago
ਜ਼ੀਰਕਪੁਰ, 6 ਜੁਲਾਈ (ਹੈਪੀ ਪੰਡਵਾਲਾ)-ਇੱਥੋਂ ਨੇੜਲੇ ਪਿੰਡ ਭਬਾਤ ਵਿਖੇ ਬਰਸਾਤੀ ਪਾਣੀ ਨਾਲ ਭਰੇ ਨਾਲੇ 'ਚ ਇਕ ਸਕੂਲੀ ਬੱਸ ਟੇਢੀ ਹੋ ਗਈ ਪਰ ਕਿਸੇ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਿਕ ਸੜਕ 'ਤੇ ਬਰਸਾਤ ਦਾ ਪਾਣੀ ਭਰਿਆ ਹੋਣ ਕਾਰਨ ਪੰਚਕੂਲਾ ਦੇ ਇਕ ਨਿੱਜੀ...
ਮਨੀਕਰਨ ਸਾਹਿਬ 'ਚ ਫਟਿਆ ਬੱਦਲ, ਪਿੰਡ ਨੂੰ ਜਾਣ ਵਾਲਾ ਪੁਲ ਹੋਇਆ ਤਬਾਹ
. . .  about 3 hours ago
ਸ਼ਿਮਲਾ, 6 ਜੁਲਾਈ-ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਦੇ ਚੋਜ ਇਲਾਕੇ 'ਚ ਬੱਦਲ ਫੱਟਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਵੀ ਦਸ ਦੇਈਏ ਕਿ ਬੱਦਲ ਫੱਟਣ ਨਾਲ ਪਿੰਡ ਨੂੰ ਜਾਣ ਵਾਲਾ ਇਕਲੌਤਾ...
ਪੱਖੇ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
. . .  about 3 hours ago
ਭਗਤਾ ਭਾਈਕਾ, 6 ਜੁਲਾਈ ( ਸੁਖਪਾਲ ਸਿੰਘ ਸੋਨੀ)-ਸਥਾਨਕ ਬਲਾਕ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਬੀਤੀ ਰਾਤ ਇਕ ਵਿਅਕਤੀ ਦੀ ਪੱਖੇ ਤੋਂ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਗਸੀਰ ਸਿੰਘ ਵਾਸੀ ਦਿਆਲਪੁਰਾ ਭਾਈਕਾ...
ਭਾਰਤ 'ਚ ਪਿਛਲੇ 24 ਘੰਟਿਆਂ 'ਚ 16,159 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 6 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 16,159 ਨਵੇਂ ਮਾਮਲੇ ਸਾਹਮਣੇ ਆਏ ਹਨ। 15,394 ਰਿਕਵਰੀ ਅਤੇ 28 ਮੌਤਾਂ ਹੋਈਆਂ ਹਨ।
ਹਿਮਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਬੱਚੀ ਦੀ ਮੌਤ, 2 ਜ਼ਖ਼ਮੀ
. . .  about 4 hours ago
ਸ਼ਿਮਲਾ, 6 ਜੁਲਾਈ-ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਧਾਲੀ ਇਲਾਕੇ 'ਚ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜ਼ਮੀਨ ਖਿਸਕਣ ਕਾਰਨ ਸੜਕ ਕਿਨਾਰੇ ਸੌ ਰਹੀ ਇਕ ਕੁੜੀ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖ਼ਮੀ ਹੋ ਗਏ।
ਰਾਣਾ ਕੰਦੋਵਾਲੀਆ ਕਤਲ ਕੇਸ: ਲਾਰੈਂਸ ਬਿਸ਼ਨੋਈ ਦਾ ਮਿਲਿਆ 5 ਦਿਨਾਂ ਦਾ ਰਿਮਾਂਡ
. . .  about 5 hours ago
ਅੰਮ੍ਰਿਤਸਰ, 6 ਜੁਲਾਈ- ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਇਕ ਵਾਰ ਫਿਰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਜਾਂਚ ਅੱਗੇ ਵਧਾਉਣ 'ਤੇ ਹੋਰ ਕੜੀਆਂ ਜੋੜਨ ਲਈ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ...
ਜਨਤਾ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ, ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ
. . .  about 5 hours ago
ਨਵੀਂ ਦਿੱਲੀ, 6 ਜੁਲਾਈ-ਮਹਿੰਗਾਈ ਕਾਰਨ ਪ੍ਰੇਸ਼ਾਨ ਜਨਤਾ ਨੂੰ ਇਕ ਹੋਰ ਝਟਕਾ ਲੱਗਾ ਹੈ। ਗੈਸ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਹੈ। ਹੁਣ 14.2 ਕਿਲੋ ਦੇ ਘਰੇਲੂ ਐਲ.ਪੀ.ਜੀ. ਸਿਲੰਡਰ ਲਈ ਤੁਹਾਨੂੰ 50 ਰੁਪਏ ਹੋਰ ਦੇਣੇ ਪੈਣਗੇ...
ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੰਜਾਬ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 6 hours ago
ਅੰਮ੍ਰਿਤਸਰ, 6 ਜੁਲਾਈ-ਰਾਣਾ ਕੰਦੋਵਾਲੀਆ ਕਤਲ ਕੇਸ 'ਚ ਪੰਜਾਬ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਗਿਆ।
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ \'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਪਹਿਲਾ ਸਫ਼ਾ

ਅਸਤੀਫ਼ਾ ਦੇਣ ਲਈ ਤਿਆਰ, ਪਰ ਬਾਗ਼ੀ ਵਿਧਾਇਕ ਸਾਹਮਣੇ ਆ ਕੇ ਗੱਲ ਕਰਨ-ਊਧਵ ਠਾਕਰੇ

ਮੁੱਖ ਮੰਤਰੀ ਦੀ ਰਿਹਾਇਸ਼ ਕੀਤੀ ਖਾਲੀ

ਮੁੰਬਈ, 22 ਜੂਨ (ਪੀ. ਟੀ. ਆਈ.)-ਬਾਗੀ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਦੁਆਰਾ ਆਪਣੀ ਸਰਕਾਰ ਨੂੰ ਡੇਗਣ ਦੇ ਕੰਢੇ 'ਤੇ ਲੈ ਕੇ ਆਉਣ ਤੋਂ ਬਾਅਦ ਆਪਣੀ ਚੁੱਪੀ ਤੋੜਦਿਆਂ ਹੋਇਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਜੇਕਰ ਬਾਗ਼ੀ ਵਿਧਾਇਕ ਮੈਨੂੰ ਕਹਿ ਦਿੰਦੇ ...

ਪੂਰੀ ਖ਼ਬਰ »

ਏਕਨਾਥ ਸ਼ਿੰਦੇ ਵਲੋਂ ਸ਼ਿਵ ਸੈਨਾ ਦੇ 34 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ

ਖ਼ੁਦ ਨੂੰ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਵਜੋਂ ਬਹਾਲ ਕਰਨ ਸੰਬੰਧੀ ਮਤਾ ਪਾਸ

ਗੁਹਾਟੀ, 22 ਜੂਨ (ਏਜੰਸੀ)-ਮਹਾਰਾਸ਼ਟਰ ਸਰਕਾਰ ਦਾ ਸਿਆਸੀ ਡਰਾਮਾ ਹੁਣ ਗੁਜਰਾਤ ਦੇ ਸੂਰਤ ਤੋਂ ਆਸਾਮ ਦੇ ਗੁਹਾਟੀ ਤੱਕ ਪੁੱਜ ਗਿਆ ਹੈ। ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਤੇ ਆਗੂਆਂ ਨੂੰ ਹੁਣ ਗੁਹਾਟੀ ਲਿਆਂਦਾ ਗਿਆ ਹੈ। ਸ਼ਿੰਦੇ ਤੇ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਬੁੱਧਵਾਰ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਭੁਚਾਲ ਨਾਲ ਤਬਾਹੀ-1000 ਤੋਂ ਵੱਧ ਮੌਤਾਂ

ਸੁਰਿੰਦਰ ਕੋਛੜ ਅੰਮ੍ਰਿਤਸਰ, 22 ਜੂਨ-ਅਫ਼ਗਾਨਿਸਤਾਨ 'ਚ ਆਏ ਭਿਆਨਕ ਭੁਚਾਲ ਕਾਰਨ ਕਰੀਬ 1000 ਲੋਕਾਂ ਦੀ ਮੌਤ ਹੋ ਗਈ ਹੈ ਤੇ 1500 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸਭ ਤੋਂ ਵੱਧ ਨੁਕਸਾਨ ਪਕਤਿਕਾ ਅਤੇ ਖੋਸਤ ਸੂਬੇ 'ਚ ਹੋਇਆ ਹੈ। ਇਨ੍ਹਾਂ ਸੂਬਿਆਂ 'ਚ ਵੱਡੀ ...

ਪੂਰੀ ਖ਼ਬਰ »

ਸਭ ਤੋਂ ਵੱਡੀ 34,615 ਕਰੋੜ ਦੀ ਬੈਂਕ ਧੋਖਾਧੜੀ

ਨਵੀਂ ਦਿੱਲੀ, 22 ਜੂਨ (ਏਜੰਸੀ)-ਸੀ.ਬੀ.ਆਈ. ਨੇ ਯੂਨੀਅਨ ਬੈਂਕ ਆਫ ਇੰਡੀਆ ਦੀ ਅਗਵਾਈ ਵਿਚ 17 ਬੈਂਕਾਂ ਦੇ ਸਮੂਹ ਨਾਲ ਕਥਿਤ ਤੌਰ 'ਤੇ 34,615 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਡੀ. ਐਚ. ਐਫ. ਐਲ. ਦੇ ਕਪਿਲ ਵਧਾਵਨ ਅਤੇ ਧੀਰਜ ਵਧਾਵਨ ਖ਼ਿਲਾਫ਼ ਤਾਜ਼ਾ ਮਾਮਲਾ ਦਰਜ ਕੀਤਾ ਹੈ। ਇਹ ...

ਪੂਰੀ ਖ਼ਬਰ »

ਸੰਗਰੂਰ ਲੋਕ ਸਭਾ ਉਪ ਚੋਣ ਲਈ ਵੋਟਾਂ ਅੱਜ

ਸੰਗਰੂਰ/ਬਰਨਾਲਾ, 22 ਜੂਨ (ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਉਪ ਚੋਣ ਲਈ 23 ਜੂਨ ਨੂੰ ਵੋਟਾਂ ਪੈਣਗੀਆਂ। 16 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਅਕਾਲੀ ਦਲ (ਅ) ਦੇ ਸਿਮਨਰਜੀਤ ਸਿੰਘ ...

ਪੂਰੀ ਖ਼ਬਰ »

ਹਰ ਸੰਭਵ ਸਹਾਇਤਾ ਲਈ ਤਿਆਰ ਹਾਂ-ਮੋਦੀ

ਨਵੀਂ ਦਿੱਲੀ, 22 ਜੂਨ (ਏਜੰਸੀ)- ਅਫਗਾਨਿਸਤਾਨ 'ਚ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਤੇ ਤਬਾਹੀ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ ਅਫਗਾਨਿਸਤਾਨ ਨੂੰ ਤੁਰੰਤ ਹਰ ਸੰਭਵ ਰਾਹਤ ਸਮੱਗਰੀ ਮੁਹੱਈਆ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਵਾਂਗ ਅਗਨੀਪਥ ਯੋਜਨਾ ਵੀ ਵਾਪਸ ਲਏਗੀ ਕੇਂਦਰ ਸਰਕਾਰ-ਰਾਹੁਲ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਨੂੰ ਫੌਜ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਪਰ ਸਰਕਾਰ ਇਸ ਨੂੰ ਕਮਜ਼ੋਰ ਕਰ ਰਹੀ ਹੈ। ਜੰਗ ਦੌਰਾਨ ਇਸ ਦੇ ਨਤੀਜੇ ਭੁਗਤਣੇ ਪੈਣਗੇ। ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਹਥਿਆਰ ਜ਼ਬਤ ਮਾਮਲੇ 'ਚ ਪੰਜਾਬ 'ਚ ਛਾਪੇਮਾਰੀ

ਚੰਡੀਗੜ੍ਹ, 22 ਜੂਨ (ਏਜੰਸੀ)- ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਹਰਿਆਣਾ 'ਚੋਂ ਹਥਿਆਰ ਬਰਾਮਦ ਹੋਣ ਦੇ ਮਾਮਲੇ ਦੇ ਸੰਬੰਧ 'ਚ ਪੰਜਾਬ ਦੇ 7 ਸਥਾਨਾਂ 'ਤੇ ਛਾਪੇ ਮਾਰੇ ਹਨ। ਐਨ.ਆਈ.ਏ. ਨੇ ਲੁਧਿਆਣਾ, ਫਿਰੋਜ਼ਪੁਰ ਤੇ ਗੁਰਦਾਸਪੁਰ 'ਚ ਮਾਰੇ ਛਾਪਿਆਂ ਦੌਰਾਨ ਡਿਜ਼ੀਟਲ ਉਪਕਰਣਾਂ ...

ਪੂਰੀ ਖ਼ਬਰ »

ਘੱਟ ਗਿਣਤੀ ਭਾਈਚਾਰੇ ਦੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋਣ-ਲਾਲਪੁਰਾ

* ਅਫ਼ਗਾਨਿਸਤਾਨ ਤੋਂ ਸਿੱਖਾਂ ਦੀ ਵਾਪਸੀ ਲਈ ਸਰਕਾਰ ਨਾਲ ਮਿਲ ਕੇ ਯਤਨ ਜਾਰੀ * ਧਰਮ ਪਰਿਵਰਤਨ ਦੇ ਮੁੱਦੇ 'ਤੇ ਸਿੱਖ ਤੇ ਈਸਾਈ ਭਾਈਚਾਰੇ ਦੇ ਧਾਰਮਿਕ ਮੁਖੀਆਂ ਦੀ ਜਲਦ ਹੋਵੇਗੀ ਮੁਲਾਕਾਤ

ਜਸਪਾਲ ਸਿੰਘ
ਜਲੰਧਰ, 22 ਜੂਨ-ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਹੱਕਾਂ ਤੇ ਹਿਤਾਂ ਲਈ ਜਾਗਰੂਕ ਹੋਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਜਾਗਰੂਕਤਾ ਦੀ ਕਮੀ ਕਾਰਨ ਭਾਈਚਾਰੇ ਦੇ ਵੱਡੀ ਗਿਣਤੀ ਬੱਚੇ ਕਮਿਸ਼ਨ ਵਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਫਾਇਦਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇੱਥੇ 'ਅਜੀਤ' ਭਵਨ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਸਾਲਾਨਾ ਬਜਟ 6 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਕਮਿਸ਼ਨ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਮਸਲਿਆਂ ਦੇ ਹੱਲ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਰੁਜ਼ਗਾਰ ਪ੍ਰਾਪਤੀ ਤੱਕ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਤੋਂ ਬਾਅਦ ਕਮਿਸ਼ਨ ਦੇ ਦੂਸਰੇ ਸਿੱਖ ਚੇਅਰਮੈਨ ਬਣੇ ਲਾਲਪੁਰਾ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲੀ ਸਿੱਖਿਆ ਤੋਂ ਲੈ ਕੇ ਪੀ. ਐਚ. ਡੀ. ਤੱਕ ਦੀ ਪੜ੍ਹਾਈ ਕਰਨ ਲਈ ਵਜ਼ੀਫੇ ਦਿੱਤੇ ਜਾਂਦੇ ਹਨ ਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀ ਸਸਤੀਆਂ ਵਿਆਜ ਦਰਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਮਿਸ਼ਨ ਵਲੋਂ ਆਪਣਾ ਕੰਮ ਖੋਲ੍ਹਣ ਲਈ ਵੀ ਭਾਈਚਾਰੇ ਦੇ ਬੱਚਿਆਂ ਨੂੰ 20 ਤੋਂ ਲੈ ਕੇ 30 ਲੱਖ ਰੁਪਏ ਤੱਕ ਦਾ ਕਰਜ਼ਾ ਬਹੁਤ ਹੀ ਘੱਟ ਵਿਆਜ 'ਤੇ ਮੁਹੱਈਆ ਕਰਵਾਇਆ ਜਾਂਦਾ ਹੈ, ਪਰ ਸਿੱਖ ਭਾਈਚਾਰੇ ਨੇ ਆਪਣੇ ਬੱਚਿਆਂ ਲਈ ਕਦੇ ਅਜਿਹੀ ਮਦਦ ਦੀ ਮੰਗ ਹੀ ਨਹੀਂ ਕੀਤੀ ਜਦਕਿ ਹੋਰ ਭਾਈਚਾਰਿਆਂ ਦੇ ਬੱਚੇ ਕਮਿਸ਼ਨ ਦੀਆਂ ਸਕੀਮਾਂ ਦਾ ਲਾਹਾ ਲੈਣ 'ਚ ਮੋਹਰੀ ਹਨ। ਇਕ ਸਵਾਲ ਦੇ ਜਵਾਬ 'ਚ ਲਾਲਪੁਰਾ ਨੇ ਕਿਹਾ ਕਿ ਦੇਸ਼ ਭਰ 'ਚ ਘੱਟ ਗਿਣਤੀ ਭਾਈਚਾਰੇ ਨਾਲ ਕਦੇ ਵੀ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਕਮਿਸ਼ਨ ਵਲੋਂ ਉਸ ਦਾ ਤੁਰੰਤ ਨੋਟਿਸ ਲਿਆ ਜਾਂਦਾ ਹੈ ਤੇ ਸਖ਼ਤ ਕਾਰਵਾਈ ਅਮਲ 'ਚ ਲਿਆਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖਾਂ, ਗੁਰਦੁਆਰਾ ਡਾਂਗਮਾਰ, 1984 ਸਿੱਖ ਕਤਲੇਆਮ ਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਸਲਿਆਂ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਮਹਿਲਾ ਆਗੂ ਕਿਰਨ ਬੇਦੀ ਵਲੋਂ ਸਿੱਖ ਭਾਈਚਾਰੇ ਖ਼ਿਲਾਫ਼ ਕੀਤੀ ਗਈ ਟਿੱਪਣੀ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬੇਸ਼ੱਕ ਕਿਰਨ ਬੇਦੀ ਵਲੋਂ ਮੁਆਫੀ ਮੰਗ ਲਈ ਗਈ ਹੈ, ਪਰ ਇਸ ਦੇ ਬਾਵਜੂਦ ਕਮਿਸ਼ਨ ਵਲੋਂ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਸਾਰੀ ਰਿਪੋਰਟ ਤਲਬ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 'ਨੀਟ' ਦੀ ਪ੍ਰੀਖਿਆ ਦੌਰਾਨ ਸਿੱਖ ਨੌਜਵਾਨਾਂ 'ਤੇ ਕੜਾ ਪਹਿਨਣ 'ਤੇ ਹੁਣ ਕੋਈ ਪਾਬੰਦੀ ਨਹੀਂ ਹੈ ਤੇ ਸੈਂਸਰ ਬੋਰਡ 'ਚ ਵੀ ਸਰਕਾਰ ਨੂੰ ਸਿੱਖ ਵਿਦਵਾਨ ਤੇ ਇਤਿਹਾਸਕਾਰਾਂ ਨੂੰ ਲਏ ਜਾਣ ਦੀ ਮੰਗ ਕੀਤੀ ਗਈ ਹੈ। ਵਿਦੇਸ਼ਾਂ 'ਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਵਲੋਂ ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਕੋਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਹੈ। ਹਾਲ ਹੀ 'ਚ ਅਫ਼ਗਾਨਿਸਤਾਨ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਸਰਕਾਰ ਨਾਲ ਮਿਲ ਕੇ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਲਾਲਪੁਰਾ ਨੇ ਕਿਹਾ ਕਿ 80-90 ਦੇ ਦਹਾਕੇ 'ਚ ਅਫ਼ਗਾਨਿਸਤਾਨ 'ਚ 9 ਲੱਖ ਦੇ ਕਰੀਬ ਹਿੰਦੂ-ਸਿੱਖ ਰਹਿੰਦੇ ਸਨ, ਪਰ ਹੁਣ ਕੇਵਲ 128 ਹੀ ਰਹਿ ਗਏ ਹਨ ਤੇ ਇਕ ਤਰ੍ਹਾਂ ਨਾਲ ਗੁਰੂ ਘਰ ਵੀ ਖਾਲੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਇਤਿਹਾਸਿਕ ਗੁਰਧਾਮਾਂ ਦੀ ਸੁਰੱਖਿਆ ਲਈ ਸਰਕਾਰ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਉਠਾਏ ਗਏ ਧਰਮ ਪਰਿਵਰਤਨ ਦੇ ਮੁੱਦੇ 'ਤੇ ਗੱਲ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਕਮਿਸ਼ਨ ਵਲੋਂ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਇਸ ਸੰਬੰਧੀ ਉਨ੍ਹਾਂ ਵਲੋਂ ਸਿੱਖ ਆਗੂਆਂ ਦੀ ਈਸਾਈ ਭਾਈਚਾਰੇ ਦੇ ਆਗੂਆਂ ਨਾਲ ਇਕ ਮੀਟਿੰਗ ਵੀ ਕਰਵਾਈ ਜਾ ਚੁੱਕੀ ਹੈ ਤੇ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਈਸਾਈ ਭਾਈਚਾਰੇ ਦੇ ਬਿਸ਼ਪ ਨਾਲ ਵੀ ਮੀਟਿੰਗ ਕਰਕੇ ਮਸਲੇ ਦਾ ਸਾਰਥਕ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

2025 ਤੱਕ ਇਕ ਲੱਖ ਕਰੋੜ ਡਾਲਰ ਹੋ ਜਾਵੇਗੀ ਭਾਰਤ ਦੀ ਡਿਜੀਟਲ ਅਰਥਵਿਵਸਥਾ-ਮੋਦੀ

ਨਵੀਂ ਦਿੱਲੀ, 22 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸਾਲ ਭਾਰਤ ਦੀ ਅਰਥਵਿਵਸਥਾ ਦੇ 7.5 ਫ਼ੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਨੇ 'ਬ੍ਰਿਕਸ ਬਿਜ਼ਨਸ ਫੋਰਮ' ਨੂੰ ਵਰਚੂਅਲੀ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਕੱਲ੍ਹ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਭਰ ਸਕਦੀ ਹੈ ਦਰੋਪਦੀ ਮੁਰਮੂ

ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ

ਨਵੀਂ ਦਿੱਲੀ/ਰਾਇਰੰਗਪੁਰ, 22 ਜੂਨ (ਏਜੰਸੀ)-ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ 24 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੀ ਹੈ, ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਨੇਤਾ ...

ਪੂਰੀ ਖ਼ਬਰ »

'ਬੁਲਡੋਜ਼ਰ ਦੀ ਸਾਰੀ ਕਾਰਵਾਈ ਨਿਯਮਾਂ ਮੁਤਾਬਿਕ'

ਯੂ.ਪੀ. ਸਰਕਾਰ ਵਲੋਂ ਸੁਪਰੀਮ ਕੋਰਟ 'ਚ ਹਲਫ਼ਨਾਮਾ

ਨਵੀਂ ਦਿੱਲੀ, 22 ਜੂਨ (ਜਗਤਾਰ ਸਿੰਘ)- ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਬੁਲਡੋਜ਼ਰ ਰਾਹੀਂ ਹੋਈ ਕਾਰਵਾਈ ਬਾਰੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਖਲ ਕੀਤਾ ਹੈ, ਜਿਸ 'ਚ ਇਹ ਕਾਰਵਾਈ ਨਿਯਮਾਂ ਮੁਤਾਬਿਕ ਹੋਣ ਦਾ ਦਾਅਵਾ ਕੀਤਾ ਗਿਆ ਹੈੈ। ਦੱਸਣਯੋਗ ਹੈ ਕਿ ਯੂ.ਪੀ. 'ਚ ਹਿੰਸਾ ...

ਪੂਰੀ ਖ਼ਬਰ »

ਕੋਲਕਾਤਾ 'ਚ ਸਾਢੇ ਚਾਰ ਕਰੋੜ ਦਾ ਸੋਨਾ ਬਰਾਮਦ

ਕੋਲਕਾਤਾ, 22 ਜੂਨ (ਰਣਜੀਤ ਸਿੰਘ ਲੁਧਿਆਣਵੀ)-ਇਥੋਂ ਦੇ ਬੜਾ ਬਾਜ਼ਾਰ ਇਲਾਕੇ 'ਚ ਕਸਟਮ ਮਹਿਕਮੇ ਵਲੋਂ ਇਕ ਦੁਕਾਨ 'ਤੇ ਛਾਪਾ ਮਾਰ ਕੇ ਸਾਢੇ ਚਾਰ ਕਰੋੜ ਦਾ ਸੋਨਾ ਬਰਾਮਦ ਕੀਤਾ ਗਿਆ। ਇਧਰ, ਬੇਨੀਆਪੁਕੁਰ ਇਲਾਕੇ 'ਚ ਇਕ ਫਰਜ਼ੀ ਕਾਲ ਸੈਂਟਰ ਦਾ ਪਤਾ ਲੱਗਾ ਹੈ, ਪੁਲਿਸ ਨੇ ਇਸ ...

ਪੂਰੀ ਖ਼ਬਰ »

ਭਾਰਤ ਤੇ ਆਸਟ੍ਰੇਲੀਆ ਵਲੋਂ ਰੱਖਿਆ ਉਦਯੋਗਿਕ ਖੇਤਰ 'ਚ ਸਹਿਯੋਗ ਬਾਰੇ ਚਰਚਾ

ਨਵੀਂ ਦਿੱਲੀ, 22 ਜੂਨ (ਪੀ. ਟੀ. ਆਈ.)-ਭਾਰਤ ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀਆਂ ਨੇ ਰਣਨੀਤਕ ਚੁਣੌਤੀਆਂ ਤੇ ਖੇਤਰੀ ਸੁਰੱਖਿਆ ਦੀ ਵਿਆਪਕ ਸਮੀਖਿਆ ਬਾਰੇ ਚਰਚਾ ਕੀਤੀ। ਗੱਲਬਾਤ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਰਿਚਰਡ ...

ਪੂਰੀ ਖ਼ਬਰ »

ਲਾਲਪੁਰਾ ਨੇ 'ਆਪ' ਦੇ ਫੇਸਬੁੱਕ ਪੋਸਟ 'ਤੇ ਮਾਨ ਅਤੇ ਕੇਜਰੀਵਾਲ ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫੇਸਬੁੱਕ 'ਤੇ ਪੋਸਟ ਨੂੰ ਲੈ ਕੇ ਕਾਨੂੰਨੀ ...

ਪੂਰੀ ਖ਼ਬਰ »

ਮਾਮਲਾ ਕਿਸੇ ਦੀ ਨਿੱਜੀ ਆਜ਼ਾਦੀ ਨਾਲ ਜੁੜਿਆ ਹੋਵੇ ਤਾਂ ਅਦਾਲਤ ਨੂੰ ਫ਼ੈਸਲਾ ਛੇਤੀ ਲੈਣਾ ਚਾਹੀਦਾ ਹੈ-ਸੁਪਰੀਮ ਕੋਰਟ

ਨਵੀਂ ਦਿੱਲੀ, 22 ਜੂਨ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਮਾਮਲਾ ਨਿੱਜੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ ਤਾਂ ਅਜਿਹੇ ਮਾਮਲੇ 'ਚ ਅਦਾਲਤ ਤੋਂ ਜਲਦੀ ਫ਼ੈਸਲਾ ਲੈਣ ਦੀ ਉਮੀਦ ਹੈ। ਸੁਪਰੀਮ ਕੋਰਟ ਨੇ ਉਪਰੋਕਤ ਟਿੱਪਣੀ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਹੈ, ਜਿਸ ...

ਪੂਰੀ ਖ਼ਬਰ »

ਮੋਦੀ ਦਾ ਜਰਮਨੀ, ਯੂ. ਏ. ਈ. ਦੌਰਾ 26 ਤੋਂ 28 ਤੱਕ

ਨਵੀਂ ਦਿੱਲੀ, 22 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਜੂਨ ਨੂੰ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਗੇ। ਵਿਦੇਸ਼ ਮੰਤਰਾਲੇ ਵਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਜਰਮਨੀ ਵਿਚ ਜੀ7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ...

ਪੂਰੀ ਖ਼ਬਰ »

ਦੋ ਦਿਨ ਦੀ ਤੇਜ਼ੀ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਗਿਰਾਵਟ-ਸੈਂਸੈਕਸ 709 ਅੰਕ ਡਿੱਗਿਆ

ਮੁੰਬਈ, 22 ਜੂਨ (ਏਜੰਸੀ)-ਪਿਛਲੇ ਦੋ ਕਾਰੋਬਾਰੀ ਦਿਨਾਂ ਵਿਚ ਤੇਜ਼ੀ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਬੁੱਧਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ ਅਤੇ ਬੀ.ਐਸ.ਈ. ਸੈਂਸੈਕਸ 709 ਅੰਕ ਡਿਗ ਕੇ ਬੰਦ ਹੋਇਆ। ਵਿਸ਼ਵ ਪੱਧਰੀ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਅਤੇ ਵਿਦੇਸ਼ੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX