• ਪੈਗ਼ੰਬਰ ਮੁਹੰਮਦ 'ਤੇ ਟਿੱਪਣੀ ਮਾਮਲੇ 'ਚ ਪਾਈ ਝਾੜ • ਕਿਹਾ, ਪੂਰੇ ਦੇਸ਼ ਤੋਂ ਮੁਆਫ਼ੀ ਮੰਗੇ ਨੂਪੁਰ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਜੁਲਾਈ-ਸੁਪਰੀਮ ਕੋਰਟ ਨੇ ਪੈਗੰਬਰ 'ਤੇ ਕੀਤੀ ਟਿੱਪਣੀ ਮਾਮਲੇ 'ਚ ਭਾਜਪਾ ਤੋਂ ਮੁਅੱਤਲ ਆਗੂ ਨੂਪੁਰ ਸ਼ਰਮਾ ਨੂੰ ਝਾੜ ...
ਸੁਪਰੀਮ ਕੋਰਟ ਨੇ ਟੀ. ਵੀ. ਚੈਨਲ ਅਤੇ ਦਿੱਲੀ ਪੁਲਿਸ ਦੇ ਰੱਵਈਏ 'ਤੇ ਵੀ ਨਾਖ਼ੁਸ਼ੀ ਪ੍ਰਗਟਾਈ | ਸਰਬਉੱਚ ਅਦਾਲਤ ਨੇ ਕਿਹਾ ਕਿ ਟੀ. ਵੀ. ਚੈਨਲ ਨੇ ਅਜਿਹਾ ਮੁੱਦਾ ਕਿਉਂ ਚੁਣਿਆ, ਜਿਸ 'ਤੇ ਅਦਾਲਤ 'ਚ ਕੇਸ ਚੱਲ ਰਿਹਾ ਸੀ | ਇਸ ਨਾਲ ਸਿਰਫ਼ ਇਕ ਏਜੰਡਾ ਸੈੱਟ ਕੀਤਾ ਜਾ ਰਿਹਾ ਸੀ | ...
ਹਰ ਮਹੀਨੇ ਮਿਲਣਗੇ 300 ਯੂਨਿਟ-31 ਦਸੰਬਰ ਤੋਂ ਪਹਿਲਾਂ ਵਾਲੇ ਸਾਰੇ ਬਕਾਇਆ ਬਿੱਲ ਬਿਨਾਂ ਸ਼ਰਤ ਮੁਆਫ਼
ਚੰਡੀਗੜ੍ਹ, 1 ਜੁਲਾਈ (ਅਜੀਤ ਬਿਊਰੋ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ...
ਯੂਕਰੇਨ ਸੰਬੰਧੀ ਭਾਰਤ ਦਾ ਰੁਖ਼ ਦੁਹਰਾਇਆ
ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਯੂਕਰੇਨ ਦੀ ਸਥਿਤੀ ਸੰਬੰਧੀ ਭਾਰਤ ਦਾ ਰੁਖ ...
ਹਰ ਮਹੀਨੇ 1 ਲੱਖ ਕਰੋੜ ਰੁਪਏ ਦੀ ਕਰ ਵਸੂਲੀ ਆਮ ਗੱਲ-ਸੀਤਾਰਮਨ
ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਦੇਸ਼ ਦੇ ਸਭ ਤੋਂ ਵੱਡੇ ਕਰ ਸੁਧਾਰ ਜੀ. ਐਸ. ਟੀ. ਨਿਜ਼ਾਮ ਦੇ ਪੰਜ ਸਾਲ ਪੂਰੇ ਹੋਣ 'ਤੇ ਜਿੱਥੇ ਸਰਕਾਰ ਨੇ ਜਸ਼ਨ ਮਨਾਉਂਦਿਆਂ ਕਿਹਾ ਕਿ ਇਸ ਕਰ ਵਿਵਸਥਾ ਦੇ ਨਾਲ ਹਰ ਮਹੀਨੇ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਰ ਇਕੱਤਰਤਾ ਹੁਣ ਆਮ ਗੱਲ ਹੋ ਗਈ ਹੈ, ਉਥੇ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੀ. ਐਸ. ਟੀ. ਕਾਨੂੰਨ ਅਤੇ ਇਸ ਨੂੰ ਲਾਗੂ ਕਰਨ ਦੇ ਤਰੀਕੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ | ਕਾਂਗਰਸ ਨੇ ਜੀ. ਐਸ. ਟੀ. ਕਾਨੂੰਨ 'ਤੇ ਚਰਚਾ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਅਤੇ ਸੰਸਦ 'ਚ ਇਸ 'ਤੇ ਚਰਚਾ ਕਰਨ ਦੀ ਮੰਗ ਕੀਤੀ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀ. ਐਸ. ਟੀ. ਵਿਵਸਥਾ ਲਾਗੂ ਹੋਣ ਦੇੇ ਪੰਜ ਸਾਲ ਪੂਰੇ ਹੋਣ ਮੌਕੇ ਵਿਗਿਆਨ ਭਵਨ 'ਚ ਕਰਵਾਏ ਇਕ ਪ੍ਰੋਗਰਾਮ 'ਚ ਜੂਨ ਮਹੀਨੇ ਦੀ ਜੀ. ਐਸ. ਟੀ. ਇਕੱਤਰਤਾ ਦੇ ਅੰਕੜੇ ਜਾਰੀ ਕੀਤੇ | ਵਿੱਤ ਮੰਤਰੀ ਨੇ ਕਿਹਾ ਕਿ ਜੂਨ 'ਚ ਜੀ. ਐਸ. ਟੀ. ਇਕੱਤਰਤਾ ਵਧ ਕੇ 1.44 ਲੱਖ ਕਰੋੜ ਰੁਪਏ ਹੋ ਗਈ ਹੈ, ਜੋ ਕਿ ਜੂਨ 2021 ਦੇ ਮੁਕਾਬਲੇ 56 ਫ਼ੀਸਦੀ ਵੱਧ ਹੈ | ਸੀਤਾਰਮਨ ਨੇ 1.44 ਲੱਖ ਕਰੋੜ ਦੀ ਇਕੱਤਰਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 1.4 ਲੱਖ ਕਰੋੜ ਹੁਣ ਇਕ ਹੇਠਲੀ ਹੱਦ ਬਣ ਗਿਆ ਹੈ | ਮਈ 'ਚ ਵੀ ਜੀ. ਐਸ. ਟੀ. ਵਸੂਲੀ 1.41 ਲੱਖ ਕਰੋੜ ਰੁਪਏ ਸੀ |
ਜੀ. ਐਸ. ਟੀ. 'ਚ ਗੰਭੀਰ ਜਨਮ ਦੋਸ਼-ਕਾਂਗਰਸ
ਕਾਂਗਰਸ ਨੇ ਜੀ. ਐਸ. ਟੀ. ਵਿਵਸਥਾ 'ਚ ਕਮੀਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਜੀ. ਐਸ. ਟੀ. 'ਚ ਗੰਭੀਰ ਜਨਮ ਦੋਸ਼ ਹੈ, ਜੋ ਪਿਛਲੇ ਪੰਜ ਸਾਲਾਂ 'ਚ ਹੋਰ ਬਦਤਰ ਹੋ ਗਿਆ ਹੈ | ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਦਿੱਲੀ 'ਚ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਅੱਜ ਜੋ ਕਥਿਤ ਜੀ. ਐਸ. ਟੀ. ਲਾਗੂ ਹੈ, ਉਹ ਯੂ. ਪੀ. ਏ. ਸਰਕਾਰ ਵਲੋਂ ਵਿਚਾਰਿਆ ਗਿਆ ਜੀ. ਐਸ. ਟੀ. ਨਹੀਂ ਸੀ | ਉਨ੍ਹਾਂ ਕਿਹਾ ਕਿ ਜੀ. ਐਸ. ਟੀ. 'ਚ ਕਈ ਸਲੈਬਾਂ, ਸ਼ਰਤਾਂ ਅਤੇ ਛੋਟਾਂ ਆਦਿ ਦੀ ਪੇਚੀਦਗੀ ਕਰ ਭਰਨ ਵਾਲਿਆਂ ਨੂੰ ਮੁਸੀਬਤਾਂ 'ਚ ਪਾ ਦਿੰਦੀ ਹੈ, ਜਿਸ ਕਾਰਨ ਉਹ ਟੈਕਸ ਕੁਲੈਕਟਰ ਦੇ ਰਹਿਮ 'ਤੇ ਜੀਅ ਰਹੇ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਏਨਾ ਖਾਮੀਆਂ ਭਰਿਆ ਹੈ ਕਿ ਪਿਛਲੇ 5 ਸਾਲਾਂ 'ਚ ਸਰਕਾਰ 869 ਨੋਟੀਫਿਕੇਸ਼ਨ ਅਤੇ 38 ਆਦੇਸ਼ ਜਾਰੀ ਕਰ ਚੁੱਕੀ ਹੈ | ਚਿਦੰਬਰਮ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੇ ਜੀ. ਐਸ. ਟੀ. ਦਾ ਸਭ ਤੋਂ ਬੁਰਾ ਨਤੀਜਾ ਕੇਂਦਰ ਅਤੇ ਰਾਜਾਂ ਦਰਮਿਆਨ ਭਰੋਸੇ ਦਾ ਪੂਰੀ ਤਰ੍ਹਾਂ ਟੁੱਟਣਾ ਹੈ | ਉਕਤ ਮੌਜੂਦਾ ਜੀ. ਐਸ. ਟੀ. ਨੂੰ ਖ਼ਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਜੀ. ਐਸ. ਟੀ. 2.0 ਨਾਲ ਬਦਲਣ ਦੀ ਦਿਸ਼ਾ 'ਚ ਕੰਮ ਕਰੇਗੀ, ਜੋ ਕਿ ਸਿੰਗਲ ਸਲੈਬ ਹੋਵੇਗਾ | ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਵੀ ਕੀਤੀ ਕਿ ਉਹ ਜੀ. ਐਸ. ਟੀ. ਕਾਨੂੰਨ 'ਤੇ ਚਰਚਾ ਕਰਨ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ ਅਤੇ ਸੰਸਦ 'ਚ ਵੀ ਚਰਚਾ ਕੀਤੀ ਜਾਵੇ |
ਜੀ. ਐਸ. ਟੀ. ਨੇ ਕਾਰੋਬਾਰ ਨੂੰ ਸੁਖਾਲਾ ਬਣਾਉਣ 'ਚ ਕੀਤੀ ਮਦਦ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ. ਐਸ. ਟੀ. ਦੇ ਪੰਜ ਸਾਲ ਪੂਰੇ ਹੋਣ ਮੌਕੇ ਇਸ ਵਿਵਸਥਾ ਨੂੰ ਇਕ ਵੱਡਾ ਕਰ ਸੁਧਾਰ ਦੱਸਦਿਆਂ ਕਿਹਾ ਕਿ ਇਸ ਨਾਲ ਕਾਰੋਬਾਰ ਨੂੰ ਸੁਖਾਲਾ ਬਣਾਉਣ 'ਚ ਮਦਦ ਮਿਲੀ | ਨਾਲ ਹੀ 'ਇਕ ਰਾਸ਼ਟਰ ਇਕ ਟੈਕਸ' ਦੀ ਧਾਰਨਾ ਨੂੰ ਵੀ ਸਾਕਾਰ ਕੀਤਾ ਹੈ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਉਕਤ ਵਿਚਾਰ ਪ੍ਰਗਟਾਏ |
ਇੰਫਾਲ, 1 ਜੁਲਾਈ (ਏਜੰਸੀ)-ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਰਾਤ ਭਾਰੀ ਢਿੱਗਾਂ ਡਿੱਗਣ ਨਾਲ ਮਲਬੇ ਹੇਠ ਦੱਬ ਕੇ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ ਅਤੇ ਦਰਜ਼ਨਾਂ ...
ਲੁਧਿਆਣਾ, 1 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਸਥਾਨਕ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸੁਪਰੀਮ ਕੋਰਟ ਵਲੋਂ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ | ਬੈਂਸ ਵਲੋਂ ...
ਨਵੀਂ ਦਿੱਲੀ, 1 ਜੁਲਾਈ (ਜਗਤਾਰ ਸਿੰਘ)-ਐਲ. ਪੀ. ਜੀ. ਸਿਲੰਡਰ ਦੇ ਨਾਲ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਹੋਈਆਂ ਹਨ | ਵਪਾਰਕ ਐਲ. ਪੀ. ਜੀ. ਸਿਲੰਡਰ ਜਿਥੇ ਸਸਤਾ ਹੋਇਆ ਹੈ, ਉੱਥੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ | 19 ਕਿਲੋਗ੍ਰਾਮ ਦੇ ...
ਬੈਂਗਲੁਰੂ, 1 ਜੁਲਾਈ (ਏਜੰਸੀ)- ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਸ਼ੁੱਕਰਵਾਰ ਨੂੰ ਕਰਨਾਟਕ ਦੇ ਚਿਤਰਦੁਰਗ 'ਚ ਮਨੁੱਖ ਰਹਿਤ ਜਹਾਜ਼ ਦੀ ਉਡਾਣ ਦਾ ਸੰਚਾਲਨ ਕੀਤਾ | ਅਧਿਕਾਰੀਆਂ ਦੇ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਪੂਰੀ ਤਰ੍ਹਾਂ ਖੁਦਮੁਖਤਿਆਰੀ ਮੋਡ 'ਚ ਕੰਮ ਕਰਦੇ ...
ਅਬੂ ਮੁਹੰਮਦ ਅਲ-ਤਾਜਕੀ ਨੇ ਕੀਤਾ ਸੀ ਹਮਲਾ
ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੀਤੇ ਦਿਨੀਂ ਆਬਾਦੀ ਕਰਤਾ-ਏ-ਪਰਵਾਨ ਵਿਚਲੇ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਚ ਕੀਤੇ ਗਏ ਧਮਾਕਿਆਂ ਅਤੇ ...
ਕੀਵ, 1 ਜੁਲਾਈ (ਏਜੰਸੀ)- ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਦੇ ਨੇੜੇ ਇਕ ਤੱਟਵਰਤੀ ਕਸਬੇ ਦੇ ਰਿਹਾਇਸ਼ੀ ਖੇਤਰ 'ਚ ਸ਼ੁੱਕਰਵਾਰ ਸਵੇਰੇ ਰੂਸੀ ਮਿਜ਼ਾਈਲ ਹਮਲਿਆਂ 'ਚ ਘੱਟੋ-ਘੱਟ 21 ਲੋਕ ਮਾਰੇ ਗਏ | ਮਰਨ ਵਾਲਿਆਂ 'ਚ 6 ਬੱਚੇ ਤੇ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ | ...
ਲੰਮੀ ਚੱਲੀ ਮੀਟਿੰਗ-ਰਾਘਵ ਚੱਢਾ ਵੀ ਰਹੇ ਮੌਜੂਦ
ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਤਵਸੀਲੀ ਮੀਟਿੰਗ ਕੀਤੀ | ਸੰਗਰੂਰ ਜ਼ਿਮਨੀ ਚੋਣ 'ਚ ...
ਮੁੰਬਈ, 1 ਜੁਲਾਈ (ਏਜੰਸੀ)-ਮਹਾਂਰਾਸ਼ਟਰ ਦੀ ਸ਼ਿਵ ਸੈਨਾ-ਭਾਜਪਾ ਸਰਕਾਰ ਨੂੰ 4 ਜੁਲਾਈ ਨੂੰ ਬਹੁਮਤ ਸਾਬਤ ਕਰਨਾ ਪਵੇਗਾ | ਇਕ ਅਧਿਕਾਰੀ ਨੇ ਕਿਹਾ ਕਿ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਪੇਪਰ ...
ਭਾਰਤੀ ਜੇਲ੍ਹਾਂ 'ਚ ਪਾਕਿ ਦੇ 309 ਮਛੇਰੇ ਤੇ 95 ਹੋਰ ਕੈਦੀ ਹਨ ਬੰਦ ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਨੇ ਅੱਜ ਪ੍ਰੋਟੋਕਾਲ ਤਹਿਤ ਆਪਣੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਸੂਚੀ ਸਾਂਝੀ ਕੀਤੀ | ਇਸ ਦੇ ਚਲਦਿਆਂ ਪਾਕਿ ਵਲੋਂ 682 ਭਾਰਤੀ ...
ਨਵੀਂ ਦਿੱਲੀ, 1 ਜੁਲਾਈ (ਏਜੰਸੀ)-ਭਾਰਤ ਨੇ ਪਾਕਿਸਤਾਨ ਨੂੰ ਉਸ ਦੀ ਹਿਰਾਸਤ 'ਚ ਰੱਖੇ 536 ਭਾਰਤੀ ਮਛੇਰਿਆਂ ਅਤੇ ਤਿੰਨ ਹੋਰ ਕੈਦੀਆਂ ਨੂੰ ਜਲਦ ਰਿਹਾਅ ਕਰਨ ਲਈ ਕਿਹਾ ਹੈ, ਜਿੰਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਅਤੇ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਹੋ ਗਈ ਹੈ | ...
ਕੋਲਕਾਤਾ, 1 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਕੇਂਦਰੀ ਜਾਂਚ ਏਜੰਸੀਆਂ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੀ ਆਪਸ 'ਚ ਖੜਕਦੀ ਰਹਿੰਦੀ ਹੈ, ਪਰ ਕਲਕੱਤਾ ਹਾਈ ਕੋਰਟ 'ਚ ਸੀ.ਬੀ.ਆਈ. ਨੇ ਬਾਲ ਤਸਕਰੀ ਬਾਰੇ ਇਕ ਮਾਮਲੇ ਨੰੂ ਲੈਣ ਤੋਂ ਨਾਂਹ ਕਰਦਿਆਂ ਅਦਾਲਤ 'ਚ ਕਿਹਾ ਕਿ ...
ਚੰਡੀਗੜ੍ਹ, 1 ਜੁਲਾਈ (ਰਾਮ ਸਿੰਘ ਬਰਾੜ)- ਐਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਸ਼ੁੱਕਰਵਾਰ ਨੂੰ ਪ੍ਰਚਾਰ ਕਰਨ ਲਈ ਚੰਡੀਗੜ੍ਹ ਪਹੁੰਚੀ | ਇੱਥੇ ਪਹੁੰਚਣ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ...
ਸ਼ਿੰਦੇ ਤੇ 15 ਹੋਰ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰਨ ਦੀ ਮੰਗ ਨਵੀਂ ਦਿੱਲੀ, 1 ਜੁਲਾਈ (ਉਪਮਾ ਡਾਗਾ ਪਾਰਥ)-ਮਹਾਰਾਸ਼ਟਰ 'ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਊਧਵ ਠਾਕਰੇ ਧੜੇ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ...
ਉਦੈਪੁਰ, 1 ਜੁਲਾਈ (ਏਜੰਸੀ)- ਪੁਲਿਸ ਨੇ ਦਰਜੀ ਕਨੱਈਆ ਲਾਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਜ਼ਿਨ੍ਹਾਂ 2 ਦੋਸ਼ੀਆਂ ਨੂੰ ਵੀਰਵਾਰ ਰਾਤ ਗਿ੍ਫ਼ਤਾਰ ਕੀਤਾ ਸੀ ਉਨ੍ਹਾਂ ਨੂੰ ਅੱਜ ਇਥੋਂ ਦੀ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਹੈ, ਉਕਤ ਦਰਜੀ ਦੀ ਮੰਗਲਵਾਰ ਨੂੰ ਹੱਤਿਆ ...
ਨਵੀਂ ਦਿੱਲੀ, 1 ਜੁਲਾਈ (ਏਜੰਸੀ)- ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤੀ ਫ਼ੌਜ ਅਤੇ ਜਲ ਸੈਨਾ ਨੇ ਅਗਨੀਪਥ ਯੋਜਨਾ ਤਹਿਤ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਮੰਤਰਾਲੇ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਲੰਘੀ 24 ਜੂਨ ਨੂੰ ...
ਨਵੀਂ ਦਿੱਲੀ, 1 ਜੁਲਾਈ (ਜਗਤਾਰ ਸਿੰਘ)- ਈ.ਡੀ. ਨੇ ਸ਼ੁੱਕਰਵਾਰ ਨੂੰ ਸਤਿੰਦਰ ਜੈਨ ਮਾਮਲੇ 'ਚ 2 ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਈ.ਡੀ. ਵਲੋਂ ਗਿ੍ਫ਼ਤਾਰ ਕੀਤੇ ਲੋਕਾਂ ਦੀ ਪਛਾਣ ਉਦਯੋਗਪਤੀ ਵੈਭਵ ਜੈਨ ਅਤੇ ਅੰਕੁਸ਼ ਜੈਨ ਦੇ ਰੂਪ 'ਚ ਹੋਈ ਹੈ | ਦਰਅਸਲ ਸੀ.ਬੀ.ਆਈ. ਨੇ ...
ਮੁੰਬਈ, 1 ਜੁਲਾਈ (ਏਜੰਸੀ)-ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਈ. ਡੀ. ਸਾਹਮਣੇ ਪੇਸ਼ ਹੋ ਕੇ ਪਾਤਰਾ ਚਾਲ ਘੁਟਾਲਾ ਮਾਮਲੇ 'ਚ ਆਪਣੇ ਬਿਆਨ ਦਰਜ ਕਰਵਾਏ | ਇਸ ਦੌਰਾਨ ਸੰਜੇ ਰਾਊਤ ਤੋਂ ਈ. ਡੀ. ਵਲੋਂ 10 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ | ਸੰਜੇ ਰਾਊਤ ਸਵੇਰੇ ...
ਕੋਲਕਾਤਾ, 1 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਰਾਸ਼ਟਰਪਤੀ ਦੀ ਚੋਣ 'ਚ ਭਾਜਪਾ ਉਮੀਦਵਾਰ ਦਰੋਪਦੀ ਮੁਰਮੂ ਦੇ ਜਿੱਤਣ ਦੀ ਉਮੀਦ ਵੱਧ ਹੈ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੱਥ ਯਾਤਰਾ ਦੇ ਦਿਨ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਨੇ ਪਹਿਲਾਂ ਨਹੀਂ ਦੱਸਿਆ ਕਿ ...
ਮੁੰਬਈ/ਪਣਜੀ, 1 ਜੁਲਾਈ (ਏਜੰਸੀ)- ਸ਼ਿਵ ਸੈਨਾ ਦੇ ਪ੍ਰਧਾਨ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਭਾਜਪਾ ਵਲੋਂ ਇਕ 'ਅਖੌਤੀ ਸ਼ਿਵ-ਸੈਨਿਕ' ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਸ (ਭਾਜਪਾ) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX