ਤਾਜਾ ਖ਼ਬਰਾਂ


ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  4 minutes ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  17 minutes ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  49 minutes ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  53 minutes ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  56 minutes ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  about 1 hour ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  about 1 hour ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  about 1 hour ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  about 2 hours ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  about 2 hours ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  about 2 hours ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  about 2 hours ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  about 2 hours ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 minute ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  about 3 hours ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਅੰਮ੍ਰਿਤਪਾਲ ਵਲੋਂ ਫ਼ੌਜ ਤਿਆਰ ਕੀਤੀ ਜਾ ਰਹੀ ਸੀ- ਐਸ.ਐਸ.ਪੀ. ਖੰਨਾ
. . .  about 4 hours ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਪਾਇਲ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਵਲੋਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਨਵੇਂ ਖੁਲਾਸੇ ਕੀਤੇ ਗਏ ਹਨ। ਇਕ ਅਹਿਮ ਜਾਣਕਾਰੀ ਮਿਲੀ ਹੈ ਕਿ ਏ.ਕੇ.ਐਫ., ਅੰਮ੍ਰਿਤਪਾਲ ਦੀ ਤਰਫੋਂ ਇਕ.....
ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ ਲਿਆਂਦਾ ਮਹਿਤਪੁਰ ਥਾਣੇ
. . .  about 4 hours ago
ਮਹਿਤਪੁਰ, 24 ਮਾਰਚ (ਲਖਵਿੰਦਰ ਸਿੰਘ)- ਅੰਮ੍ਰਿਤਪਾਲ ਸਿੰਘ ਜੋ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਹੈਂ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਠਹਿਰਾਉਣ ਵਾਲੀ ਔਰਤ ਨੂੰ....
ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
. . .  about 4 hours ago
ਨਵੀਂ ਦਿੱਲੀ, 24 ਮਾਰਚ- ਅਡਾਨੀ ਗਰੁੱਪ ਮੁੱਦੇ ’ਤੇ ਜੇ.ਪੀ.ਸੀ. ਜਾਂਚ ਦੀ ਮੰਗ ਨੂੰ ਲੈ ਕੇ ਵਿਜੇ ਚੌਕ ਵੱਲ ’ਚ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ....
ਵਿਰੋਧੀਆਂ ਪਾਰਟੀਆਂ ਵਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਸੰਬੰਧੀ ਪਾਈ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
. . .  about 4 hours ago
ਨਵੀਂ ਦਿੱਲੀ, 24 ਮਾਰਚ- ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਇਸ ਖ਼ਿਲਾਫ਼ ਉਨ੍ਹਾਂ ਵਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ 5 ਅਪ੍ਰੈਲ ਨੂੰ ਸੁਣਵਾਈ ਕਰੇਗਾ। ਦੱਸ ਦੇਈਏ....
ਯੂਥ ਕਾਂਗਰਸ ਵਲੋਂ ਰਾਹੁਲ ਗਾਂਧੀ ਦੇ ਸਮਰਥਨ ਵਿਚ ਨਾਅਰੇਬਾਜ਼ੀ
. . .  about 4 hours ago
ਨਵੀਂ ਦਿੱਲੀ, 24 ਮਾਰਚ- ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਉਸ ਵਲੋਂ ‘ਮੋਦੀ ਸਰਨੇਮ’ ਟਿੱਪਣੀ ’ਤੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਹੁਲ ਗਾਂਧੀ...
ਸੁਪਰੀਮ ਕੋਰਟ ਵਲੋਂ ਕੋਵਿਡ-19 ਦੌਰਾਨ ਰਿਹਾਅ ਕੀਤੇ ਗਏ ਦੋਸ਼ੀਆਂ ਨੂੰ ਆਤਮਸਮਰਪਣ ਕਰਨ ਦਾ ਨਿਰਦੇਸ਼
. . .  about 4 hours ago
ਨਵੀਂ ਦਿੱਲੀ, 24 ਮਾਰਚ- ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਹਾਅ ਕੀਤੇ ਗਏ ਸਾਰੇ ਦੋਸ਼ੀਆਂ ਅਤੇ ਸੁਣਵਾਈ ਅਧੀਨ ਕੈਦੀਆਂ ਨੂੰ 15 ਦਿਨਾਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਐਮ.ਆਰ. ਸ਼ਾਹ ਅਤੇ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਅੰਡਰ ਟਰਾਇਲ.....
ਲੰਡਨ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਵਿਰੁੱਧ ਦਿੱਲੀ ’ਚ ਮਾਮਲਾ ਦਰਜ
. . .  about 4 hours ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਇਕ ਵਿਸ਼ੇਸ਼ ਸੈੱਲ ਨੇ ਅੱਜ ਦੱਸਿਆ ਕਿ ਉਸ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ 19 ਮਾਰਚ ਨੂੰ ਹੋਏ ਪ੍ਰਦਰਸ਼ਨ ਦੇ ਸੰਬੰਧ ਵਿਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਪੁਲਿਸ ਨੂੰ ਉਚਿਤ ਕਾਨੂੰਨੀ....
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
. . .  about 5 hours ago
‘ਵਿੱਤ ਬਿੱਲ, 2023’ ਲੋਕ ਸਭਾ ਵਿਚ ਪਾਸ
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਜੇ ਤੁਸੀਂ ਲੋਕਾਂ ਨੂੰ ਪਰਖਦੇ ਰਹੋਗੇ ਤਾਂ ਉਨ੍ਹਾਂ ਨੂੰ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਬਚੇਗਾ। -ਮਦਰ ਟੇਰੇਸਾ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੰਜਾਬ ਦਾ ਰਾਜ ਪ੍ਰਬੰਧ ਦਿੱਲੀ ਵਿਚ ਬੈਠੇ ਕੁਝ ਲੋਕ ਚਲਾ ਰਹੇ ਹਨ-ਚੰਦੂਮਾਜਰਾ

ਬਲਾਚੌਰ, 6 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਪੰਜਾਬ ਦੇ ਸਮੁੱਚੇ ਰਾਜ ਪ੍ਰਬੰਧ ਨੂੰ ਦਿੱਲੀ ਵਿਚ ਬੈਠੇ ਕੁਝ ਚੋਣਵੇਂ ਵਿਅਕਤੀ ਚਲਾ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਅੰਦਰ ਪੰਜਾਬੀਆਂ ਦੀ ਭਾਗੀਦਾਰੀ ਖ਼ਤਮ ਹੋ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸਕੂਲ 'ਚ ਤੀਆਂ ਦੇ ਮੇਲੇ ਦੌਰਾਨ ਲੱਗੀਆਂ ਰੌਣਕਾਂ

ਕਟਾਰੀਆਂ, 6 ਅਗਸਤ (ਨਵਜੋਤ ਸਿੰਘ ਜੱਖੂ) - ਸ਼ਹੀਦ ਊਧਮ ਸਿੰਘ ਐਜੂਕੇਸ਼ਨ ਸੁਸਾਇਟੀ ਰਜਿ: ਵਲੋਂ ਸ਼ਹੀਦ ਊਧਮ ਸਿੰਘ ਸਕੂਲ (ਕੰਗਰੌੜ) ਲਾਦੀਆਂ ਵਿਖੇ ਵਾਈਸ ਪਿ੍ੰਸੀਪਲ ਮੈਡਮ ਬਲਜਿੰਦਰ ਕੌਰ ਦੀ ਰਹਿਨੁਮਾਈ ਹੇਠ ਤੀਆਂ ਦਾ ਮੇਲਾ ਮਨਾਇਆ ਗਿਆ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸਾਮਰਾਜੀਆਂ ਵਿਰੁੱਧ ਲੜਨ ਵਾਲਾ ਨਿਧੜਕ ਯੋਧਾ ਸੀ-ਸਿਰਸਾ

ਬੰਗਾ, 6 ਅਗਸਤ (ਜਸਬੀਰ ਸਿੰਘ ਨੂਰਪੁਰ) - ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਵਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ 'ਲੋਕ ਮੁਕਤੀ ਦੀ ਕ੍ਰਾਂਤੀਕਾਰੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਟੋਡੀਪੁਣੇ ਦੀ ਨਿਰੰਤਰਤਾ' ਵਿਸ਼ੇ ਉੱਤੇ ਸਮਾਗਮ ਕਰਵਾਇਆ | ਬੀਬੀ ...

ਪੂਰੀ ਖ਼ਬਰ »

ਛਦੌੜੀ ਵਿਖੇ ਤੀਆਂ ਦਾ ਮੇਲਾ ਲਗਾਇਆ

ਮਜਾਰੀ/ਸਾਹਿਬਾ, 6 ਅਗਸਤ (ਨਿਰਮਲਜੀਤ ਸਿੰਘ ਚਾਹਲ)- ਪਿੰਡ ਛਦੌੜੀ ਵਿਖੇ ਸਮੂਹ ਨਗਰ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਤੀਆਂ ਦਾ ਮੇਲਾ ਲਗਾਇਆ ਗਿਆ | ਇਸ ਮੌਕੇ ਪਿੰਡ ਦੀਆਂ ਧੀਆਂ, ਨੂੰ ਹਾਂ ਤੇ ਸਿਆਣੀਆਂ ਬੀਬੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਪਿੰਡ ਦੀ ਸਾਂਝੀ ...

ਪੂਰੀ ਖ਼ਬਰ »

ਗੱਡੀ ਦੀ ਫੇਟ ਲੱਗਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਅੱਜ ਸਵੇਰੇ ਇਕ ਵਾਹਨ ਦੀ ਫੇਟ ਵੱਜਣ ਕਾਰਣ ਕੁੁਲਾਮ ਦੇ ਮੁੱਖ ਮਾਰਗ 'ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਨਵਾਂਸ਼ਹਿਰ ਦੇ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿੰਡ ਕਲੇਰਾਂ ਵਿਖੇ ਤੀਆਂ ਦਾ ਮੇਲਾ ਅੱਜ

ਬੰਗਾ, 6 ਅਗਸਤ (ਕਰਮ ਲਧਾਣਾ) - ਪਿੰਡ ਕਲੇਰਾਂ ਵਿਖੇ ਪੰਜਾਬੀ ਸੱਭਿਆਚਾਰ ਦਾ ਮੁੱਖ ਅੰਗ ਤੇ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਮੇਲਾ 7 ਅਗਸਤ ਨੂੰ ਮਨਾਇਆ ਜਾ ਰਿਹਾ ਹੈ | ਇਸ ਮੇਲੇ ਸਬੰਧੀ ਸਰਪੰਚ ਵਿਜੈ ਕੁਮਾਰੀ ਨੇ ਦੱਸਿਆ ਕਿ ਤੀਆਂ ਦਾ ਮੇਲਾ ਦੁਸਹਿਰਾ ...

ਪੂਰੀ ਖ਼ਬਰ »

ਪਿੰਡ ਮਜਾਰੀ ਵਿਖੇ ਤੀਆਂ ਦੇ ਮੇਲੇ ਸੰਬੰਧੀ ਸਮਾਗਮ ਅੱਜ

ਬੰਗਾ, 6 ਅਗਸਤ (ਜਸਬੀਰ ਸਿੰਘ ਨੂਰਪੁਰ) - ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਪੰਜਾਬੀ ਵਿਰਸੇ ਦਾ ਮੁੱਖ ਤੀਆਂ ਦਾ ਮੇਲਾ 7 ਅਗਸਤ ਦਿਨ ਐਤਵਾਰ ਨੂੰ ਪਿੰਡ ਮਜਾਰੀ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਜਾਰੀ ਦੇ ਸਰਪੰਚ ...

ਪੂਰੀ ਖ਼ਬਰ »

ਮੈਡੀਕੋ ਲੀਗਲ ਕੇਸਾਂ 'ਚ ਮਰੀਜ਼ ਨੂੰ ਤੁਰੰਤ ਲੋੜੀਂਦਾ ਇਲਾਜ ਮੁਹੱਈਆ ਕਰਵਾਉਣਾ ਡਾਕਟਰਾਂ ਦਾ ਮੁਢਲਾ ਫ਼ਰਜ਼-ਸਿਵਲ ਸਰਜਨ ਡਾ. ਢਾਂਡਾ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਮੈਡੀਕਲ ਅਫ਼ਸਰਾਂ ਦੇ ਦੂਜੇ ਬੈਚ ਨੂੰ ਅੱਜ ''ਮੈਡੀਕੋਲੀਗਲ ਕੇਸਾਂ ਨੂੰ ਹੈਂਡਲ ਕਰਨ ਤੇ ਡਾਇਰੀਆ ਦੀ ਰੋਕਥਾਮ ਲਈ ਟ੍ਰੇਨਿੰਗ ਦਿੱਤੀ ਗਈ | ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ 28 ਨੂੰ

ਬੰਗਾ, 6 ਅਗਸਤ (ਕਰਮ ਲਧਾਣਾ) - ਗੁਰਮਤਿ ਪ੍ਰਚਾਰ ਰਾਗੀ ਸਭਾ ਵਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ-ਬੰਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਮਹਾਨ ਕੀਰਤਨ ਦਰਬਾਰ 28 ਅਗਸਤ ਦਿਨ ...

ਪੂਰੀ ਖ਼ਬਰ »

ਪੈਨਸ਼ਨਰਾਂ ਦੇ ਮਸਲੇ ਲਟਕਾਉਣ ਦੇ ਰਾਹ ਪਈ ਸਰਕਾਰ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ ਦੇ ਸ਼ੁਰੂ ਵਿਚ ...

ਪੂਰੀ ਖ਼ਬਰ »

ਬੀ. ਪੀ. ਈ. ਓ. ਔੜ ਵਲੋਂ ਸਕੂਲ ਦਾ ਦੌਰਾ

ਔੜ, 6 ਅਗਸਤ (ਜਰਨੈਲ ਸਿੰਘ ਖੁਰਦ)- ਇੱਥੋਂ ਦੇ ਸਰਕਾਰੀ ਸੀ.ਸੈ.ਸਮਾਰਟ ਸਕੂਲ ਵਿਚ ਚੱਲ ਰਹੀਆਂ ਪ੍ਰਾਇਮਰੀ ਜਮਾਤਾਂ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਔੜ ਗੁਰਪਾਲ ਸਿੰਘ ਵਲੋਂ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਵੱਖ-ਵੱਖ ਕੈਪੋਨੈਟਸ ਦੀ ਬਰੀਕੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕਿੱਟ ਮੁਕਾਬਲਿਆਂ 'ਚ ਕਰਨਾਣਾ ਸਕੂਲ ਨੇ ਜਿੱਤਿਆ ਦੂਸਰਾ ਸਥਾਨ

ਬੰਗਾ, 6 ਅਗਸਤ (ਕਰਮ ਲਧਾਣਾ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਦੇਸ਼ ਭਗਤੀ ਨਾਲ਼ ਸਬੰਧਿਤ ਸਕਿੱਟ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਦੇ ਜੂਨੀਅਰ ...

ਪੂਰੀ ਖ਼ਬਰ »

ਮੋਟਰਸਾਈਕਲ ਮਾਰਚ ਕੱਲ੍ਹ

ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ)- ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੇ ਪਾਣੀਆਂ ਦੇ ਅਧਿਕਾਰ ਲਈ ਚਲਾਏ ਜਾ ਰਹੇ ਸੰਘਰਸ਼ ਦੀ ਲੜੀ ਵਜੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਰ ਯੂਨੀਅਨ ਦੀ ਤਹਿਸੀਲ ਗੜ੍ਹਸ਼ੰਕਰ ਕਮੇਟੀ ਵਲੋਂ 8 ਅਗਸਤ ਨੂੰ ਪਿੰਡ ਬਕਾਪੁਰ ਗੁਰੂ ਤੋਂ ...

ਪੂਰੀ ਖ਼ਬਰ »

ਰੇਹੜੀ ਵਰਕਰਜ਼ ਯੂਨੀਅਨ ਡੀ. ਸੀ. ਦਫ਼ਤਰ ਦੇ ਘਿਰਾਓ 'ਚ ਹੋਵੇਗੀ ਸ਼ਾਮਿਲ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਕੋਰੋਨਾ ਕਾਲ ਵਿਚ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਉੱਤੇ ਦਰਜ ਕੀਤੇ ਪੁਲਿਸ ਕੇਸ ਰੱਦ ਕਰਾਉਣ ਲਈ ਜਥੇਬੰਦੀਆਂ ਦੇ ਬਣੇ ਸਾਂਝੇ ਮੋਰਚੇ ਵਲੋਂ 10 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਵਿਚ ਰੇਹੜੀ ਵਰਕਰਜ਼ ਯੂਨੀਅਨ (ਇਫਟੂ) ਭਰਵੀਂ ਸ਼ਮੂਲੀਅਤ ਕਰੇਗੀ | ਇਹ ਫ਼ੈਸਲਾ ਅੱਜ ਇੱਥੇ ਯੂਨੀਅਨ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਸਿੰਘ, ਚੇਅਰਮੈਨ ਹਰੀ ਲਾਲ, ਕਿਸ਼ੋਰ ਕੁਮਾਰ, ਗੋਪਾਲ ਅਤੇ ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ ਮਈ 2020 ਅਤੇ ਉਸ ਤੋਂ ਬਾਅਦ ਕੋਰੋਨਾ ਕਾਲ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਉੱਤੇ ਪੁਲਸ ਨੇ 20 ਦੇ ਕਰੀਬ ਮੁਕੱਦਮੇ ਦਰਜ ਕੀਤੇ ਹਨ | ਇਹਨਾਂ ਮੁਕੱਦਮਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਗੂ ਕਈ ਵਾਰ ਸਮੇਂ-ਸਮੇਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਮਿਲਦੇ ਰਹੇ ਹਨ | ਭਰੋਸਾ ਦੇਣ ਦੇ ਬਾਵਜੂਦ ਇਹ ਕੇਸ ਰੱਦ ਨਹੀਂ ਕੀਤੇ ਗਏ | ਜਿਸ ਤੋਂ ਅੱਕ ਕੇ ਜਥੇਬੰਦੀਆਂ ਨੇ ਡੀ.ਸੀ. ਦਫ਼ਤਰ ਦੇ ਘਿਰਾਓ ਦਾ ਫ਼ੈਸਲਾ ਕੀਤਾ ਹੈ | ਆਗੂਆਂ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਵਿਚ ਸਰਕਾਰ ਨੇ ਸਖ਼ਤ ਪਾਬੰਦੀਆਂ ਤਾਂ ਲਾ ਦਿੱਤੀਆਂ ਪਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ |

ਖ਼ਬਰ ਸ਼ੇਅਰ ਕਰੋ

 

ਐਨ. ਆਰ. ਆਈ. ਦਵਿੰਦਰ ਸਿੰਘ ਰਾਏ ਵਲੋਂ ਸਮਾਰਟ ਸਕੂਲ ਖਾਨਖਾਨਾ ਨੂੰ ਇਕ ਲੱਖ ਭੇਟ

ਮੁਕੰਦਪੁਰ, 6 ਅਗਸਤ (ਅਮਰੀਕ ਸਿੰਘ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਨਖਾਨਾ ਨੂੰ ਐਨ. ਆਰ. ਆਈ ਸ. ਦਵਿੰਦਰ ਸਿੰਘ ਸਪੁੱਤਰ ਮਾਸਟਰ ਅਜੀਤ ਸਿੰਘ ਨਿਵਾਸੀ ਕੈਨੇਡਾ ਨੇ ਸਕੂਲ ਵਾਸਤੇ ਖਰੀਦੀ ਗਈ ਜ਼ਮੀਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਇੱਕ ...

ਪੂਰੀ ਖ਼ਬਰ »

ਗਊਸ਼ਾਲਾ ਬਣਾਉਣ ਲਈ ਪੰਜਾਬ ਸਰਕਾਰ ਜ਼ਮੀਨ ਦੇਵੇ- ਜਥੇ. ਬੈਂਸ

ਮਜਾਰੀ/ਸਾਹਿਬਾ, 6 ਅਗਸਤ (ਨਿਰਮਲਜੀਤ ਸਿੰਘ ਚਾਹਲ)- ਗਊ ਸੇਵਾ ਮਿਸ਼ਨ ਆਲ ਇੰਡੀਆ ਦੇ ਵਾਈਸ ਪ੍ਰਧਾਨ ਜਥੇ.ਸ਼ਿੰਗਾਰਾ ਸਿੰਘ ਬੈਂਸ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਘੁੰਮ ਰਹੀਆਂ ਬੇਸਹਾਰਾ ਤੇ ਆਵਾਰਾ ਗਊਆਂ ਦੇ ਰੱਖ ਰਖਾਵ ...

ਪੂਰੀ ਖ਼ਬਰ »

ਡੀ. ਏ. ਵੀ. 'ਚ ਮਨਾਇਆ 'ਹਰ ਘਰ ਤਿਰੰਗਾ' ਮਹਾਂ ਉਤਸਵ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਆਰ.ਐਮ.ਬੀ.ਡੀ.ਏ.ਵੀ. ਪਬਲਿਕ ਸਕੂਲ ਨਵਾਂਸ਼ਹਿਰ ਵਿਚ ਆਜ਼ਾਦੀ ਦਿਵਸ ਸਬੰਧੀ 'ਹਰ ਘਰ ਤਿਰੰਗਾ ਮਹਾਂਉਤਸਵ' ਮਨਾਇਆ ਗਿਆ | ਪਿ੍ੰਸੀਪਲ ਸੋਨਾਲੀ ਸ਼ਰਮਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਧਰਨੇ ਵਿਚ ਨਵਾਂਸ਼ਹਿਰ ਤੋਂ ਜਥਾ ਜਾਵੇਗਾ- ਜਸਵਿੰਦਰ ਸਿੰਘ ਭੰਗਲ

ਨਵਾਂਸ਼ਹਿਰ, 6 ਅਗਸਤ (ਹਰਵਿੰਦਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲਖੀਮਪੁਰ ਖੀਰੀ ਵਿਚ ਲਗਾਏ ਜਾ ਰਹੇ ਧਰਨੇ ਵਿਚ ਆਲ ਇੰਡੀਆ ਕਿਸਾਨ ਸਭਾ ਨਵਾਂਸ਼ਹਿਰ ਵਲੋਂ ਵੱਡਾ ਜਥਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਭੰਗਲ ...

ਪੂਰੀ ਖ਼ਬਰ »

ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਮਨਾਇਆ ਤੀਆਂ ਦਾ ਤਿਉਹਾਰ

ਬੰਗਾ, 6 ਅਗਸਤ (ਜਸਬੀਰ ਸਿੰਘ ਨੂਰਪੁਰ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਪੰਜਾਬੀ ਸੱਭਿਆਚਾਰ ਦਾ ਸਾਡੇ ਬਚਪਨ, ਜਵਾਨੀ ਅਤੇ ਬੁਢਾਪੇ ਦੇ ਪਲਾਂ ਨਾਲ ਸਬੰਧਤ ਝਲਕੀਆਂ ਪੇਸ਼ ਕਰਨ ...

ਪੂਰੀ ਖ਼ਬਰ »

ਗੁ: ਸ਼ਹੀਦਾਂ ਸਿੰਘਾਂ ਵਿਖੇ ਬਾਬਾ ਬੇਅੰਤ ਸਿੰਘ ਦੀ ਯਾਦ 'ਚ ਬਰਸੀ ਸਮਾਗਮ 22 ਨੂੰ

ਪੱਲੀ ਝਿੱਕੀ, 6 ਅਗਸਤ (ਕੁਲਦੀਪ ਸਿੰਘ ਪਾਬਲਾ) - ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸ਼ਹੀਦਾਂ ਸਿੰਘਾਂ ਮੇਨ ਰੋਡ ਚੌੜਾ ਡਘਾਮ ਕੋਟ ਪੱਲੀਆਂ ਵਿਖੇ 22 ਅਗਸਤ ਦਿਨ ਸੋਮਵਾਰ ਨੂੰ ਬਰਸੀ ਸਮਾਗਮ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਵੱਧ ਤੋਂ ਵੱਧ ਬੂਟੇ ਲਗਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ-ਹਰਪ੍ਰੀਤ ਸਿੰਘ ਭਰੋਮਜਾਰਾ

ਕਟਾਰੀਆਂ, 6 ਅਗਸਤ (ਨਵਜੋਤ ਸਿੰਘ ਜੱਖੂ) - ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਅਤੇ ਹਰੇ ਭਰੇ ਚੌਗਿਰਦੇ ਦੀ ਸਿਰਜਣਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਅਨਮੋਲ ਵਿਚਾਰਾਂ ਦਾ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਇਕ ਦਿਨ 'ਚ ਕੈਨੇਡਾ ਸਟੱਡੀ ਵੀਜ਼ੇ ਦੀਆਂ 15 ਪੀ.ਪੀ.ਆਰ. ਹਾਸਲ-ਅਰੋੜਾ

ਗੜ੍ਹਸ਼ੰਕਰ 6 ਅਗਸਤ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕੈਨੇਡਾ ਦੇ ਸਟੱਡੀ ਵੀਜ਼ੇ 'ਚ ਬੰਦ ਹੋਣ ਦੀਆਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮੁਕੰਦਪੁਰ, 6 ਅਗਸਤ (ਅਮਰੀਕ ਸਿੰਘ ਢੀਂਡਸਾ) - ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਤੇ ਮੈਪਲ ਬੀਅਰ ਕੇਨੈਡੀਅਨ ਸਕੂਲ, ਮੁਕੰਦਪੁਰ ਵਿਖੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੁਆਰਾ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੁਆਰਾ ...

ਪੂਰੀ ਖ਼ਬਰ »

ਮਾਂ ਦਾ ਦੁੱਧ ਬੱਚਿਆਂ ਲਈ ਅੰਮਿ੍ਤ ਸਮਾਨ ਹੈ-ਗੁਰਪ੍ਰੀਤ ਕੌਰ

ਸੰਧਵਾਂ, 6 ਅਗਸਤ (ਪ੍ਰੇਮੀ ਸੰਧਵਾਂ) - ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਬੰਸ ਸਿੰਘ ਮੁੱਢਲਾ ਸਿਹਤ ਕੇਂਦਰ ਸੁੱਜੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਕੇਂਦਰ ਸੰਧਵਾਂ ਵਿਖੇ ਕਮਿਊਨਟੀ ਹੈਲਥ ਸੈਂਟਰ ਅਫ਼ਸਰ ਡਾ. ਪ੍ਰਭਜੋਤ ਸਿੰਘ ਦੀ ਅਗਵਾਈ 'ਚ ਮਾਂ ਦੇ ਦੁੱਧ ਦੀ ...

ਪੂਰੀ ਖ਼ਬਰ »

ਮਨੁੱਖਤਾ ਤੇ ਜੀਵ ਜੰਤੂਆਂ ਦੀ ਭਲਾਈ ਤੇ ਚੌਗਿਰਦੇ ਦੀ ਸਾਂਭ ਸੰਭਾਲ ਕਰਨਾ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਮੁੱਖ ਮਿਸ਼ਨ-ਆਚਾਰੀਆ ਚੇਤਨਾ ਨੰਦ ਭੂਰੀਵਾਲੇ

ਬਲਾਚੌਰ, 6 ਅਗਸਤ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਨਿਰਵਾਣ ਦਿਵਸ ਨੂੰ ਸਮਰਪਿਤ ਉਤਰਾਂਚਲ ਪ੍ਰਦੇਸ਼ 'ਚ ਸਥਿਤ ਸ੍ਰੀ ਬ੍ਰਹਮ ਨਿਵਾਸ ...

ਪੂਰੀ ਖ਼ਬਰ »

ਗੀਤਕਾਰ ਰਾਮ ਸ਼ਰਨ ਜੋਸ਼ੀਲਾ ਦਾ ਸਨਮਾਨ

ਬੰਗਾ, 6 ਅਗਸਤ (ਜਸਬੀਰ ਸਿੰਘ ਨੂਰਪੁਰ) - ਗੀਤਾਂ, ਗ਼ਜ਼ਲਾਂ, ਲੋਕ ਗਾਥਾਵਾਂ, ਟੱਪਿਆਂ ਆਦਿ ਰਾਹੀਂ ਪੰਜਾਬੀਅਤ ਅਤੇ ਵਿਰਸੇ ਦੀ ਤਰਜਮਾਨੀ ਕਰਨ ਵਾਲੇ ਲੇਖਕ ਰਾਮ ਸ਼ਰਨ ਜੋਸ਼ੀਲਾ ਦਾ ਉਹਨਾਂ ਦੇ ਸਥਾਨਕ ਵਾਰਡ ਨੰਬਰ 5 ਸੰਤੋਖ ਨਗਰ 'ਚ ਸਥਿਤ ਜੱਦੀ ਘਰ ਵਿਖੇ ਸਨਮਾਨ ਕੀਤਾ ...

ਪੂਰੀ ਖ਼ਬਰ »

ਡੇਂਗੂ ਅਤੇ ਚਿਕਨਗੁਨੀਆ ਸੰਬੰਧੀ ਕੀਤਾ ਜਾਗਰੂਕ

ਮੱਲਪੁਰ ਅੜਕਾਂ, 6 ਅਗਸਤ (ਮਨਜੀਤ ਸਿੰਘ ਜੱਬੋਵਾਲ) - ਪਿੰਡ ਭੀਣ ਦੇ ਸਿਹਤ ਵਿਭਾਗ ਦੇ ਸਬ ਹੈਲਥ ਸੈਂਟਰ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਘਰਾਂ ਵਿਚ ਕਿਤੇ ਵੀ ਲਗਾਤਾਰ ਪਾਣੀ ਦਾ ਖੜ੍ਹੇ ਰਹਿਣ ...

ਪੂਰੀ ਖ਼ਬਰ »

ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਗਰੂਕਤਾ ਕੈਂਪ ਲਗਾਏ

ਪੋਜੇਵਾਲ ਸਰਾਂ, 6 ਅਗਸਤ (ਰਮਨ ਭਾਟੀਆ)- ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਤੋਂ 7 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਸਤਨਪਾਨ ਦਿਵਸ ਤਹਿਤ ਐੱਸ. ਐਮ. ਓ. ਸੜੋਆ ਡਾ ਗੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਚੰਦਿਆਣੀ ਖੁਰਦ, ਮਾਲੇਵਾਲ ਤੇ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਰੱਤੇਵਾਲ, 6 ਅਗਸਤ (ਆਰ.ਕੇ. ਸੂਰਾਪੁਰੀ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਮਿਸਤਰੀ ਮਜ਼ਦੂਰਾਂ ਨੇ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰਮਲ ਜੰਡੀ ਇਫਟੂ ਆਗੂ ਅਤੇ ਅਵਤਾਰ ਸਿੰਘ ਤਾਰੀ ਨੇ ...

ਪੂਰੀ ਖ਼ਬਰ »

ਅਫ਼ੀਮ, ਹੈਰੋਇਨ, ਗੋਲੀਆਂ ਅਤੇ ਨਕਦੀ ਸਮੇਤ 6 ਵਿਅਕਤੀ ਕਾਬੂ

ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਵਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ 6 ਕਥਿਤ ਦੋਸ਼ੀਆਂ ਨੂੰ ਅਫ਼ੀਮ, ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX