ਤਾਜਾ ਖ਼ਬਰਾਂ


ਨਿਊਯਾਰਕ ਵਿਚ ਬੱਸ ਤੇ ਟੱਰਕ ਦੀ ਭਿਆਨਕ ਟੱਕਰ ਵਿਚ 6 ਲੋਕਾਂ ਦੀ ਮੌਤ
. . .  6 minutes ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਬੀਤੇ ਦਿਨ ਸਵੇਰ ਵੇਲੇ ਨਿਊਯਾਰਕ ਵਿਚ ਇਕ ਐਕਸਪ੍ਰੈਸ ਬੱਸ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਅਮਰੀਕਾ-ਕੈਨੇਡਾ ਬਾਰਡਰ ਨੇੜੇ ਪੈਂਦੇ ਕਸਬੇ ਲੂਇਸਵਿਲੇ ਵਿਚ ਸਟੇਟ ਹਾਈਵੇਅ 37 ਉਪਰ ਸਵੇਰੇ 6...
ਪੁਲਿਸ ਵਲੋਂ ਵਿਅਕਤੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ- ਅਮਰੀਕਾ ਵਿਚ ਕੈਲੀਫੋਰਨੀਆ ਸਮੇਤ ਹੋਰ ਥਾਵਾਂ ’ਤੇ ਪ੍ਰਦਰਸ਼ਨ
. . .  9 minutes ago
ਸੈਕਰਾਮੈਂਟੋ, 30 ਜਨਵਰੀ (ਹੁਸਨ ਲੜੋਆ ਬੰਗਾ)- ਮੈਮਫਿਸ ਪੁਲਿਸ ਵਿਭਾਗ ਦੇ ਅਫ਼ਸਰਾਂ ਵਲੋਂ ਇਕ ਟਰੈਫ਼ਿਕ ਸਟਾਪ ’ਤੇ ਟਾਇਰ ਨਿਕੋਲਸ ਨਾਮੀ ਕਾਲੇ ਵਿਅਕਤੀ ਨਾਲ ਹੋਈ ਤਕਰਾਰ ਉਪਰੰਤ ਉਸ ਦੀ ਕੀਤੀ ਗਈ ਬੇਦਰਦੀ ਨਾਲ ਕੁੱਟਮਾਰ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਸਮੇਤ ਹੋਰ ਥਾਂਵਾਂ ’ਤੇ ਲੋਕਾਂ ਨੇ ਪ੍ਰਦਰਸ਼ਨ...
ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਸਰਕਾਰ ਨੇ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸੰਸਦ ਭਵਨ ਕੰਪਲੈਕਸ ਵਿਚ ਹੋਵੇਗੀ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਹਥਿਆਰਬੰਦ ਲੁਟੇਰੇ ਠੇਕੇ ਤੋਂ 50 ਹਜ਼ਾਰ ਦੀ ਨਕਦੀ ਤੇ ਸਾਮਾਨ ਲੁੱਟ ਕੇ ਹੋਏ ਫਰਾਰ
. . .  1 day ago
ਲੁਧਿਆਣਾ ,29 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਐਤਵਾਰ ਦੇਰ ਰਾਤ ਬੁਲੇਟ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ । ਲੁਟੇਰੇ ਸ਼ਰਾਬ ਦੀ ਬੋਤਲ ਅਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ...
ਦੂਜੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ
. . .  1 day ago
ਲੱਦਾਖ : ਕਾਰਗਿਲ ਜ਼ਿਲੇ ਦੇ ਤੰਗੋਲੇ ਵਿਖੇ ਬਰਫ ਦੇ ਤੋਦੇ ਹੇਠਾਂ ਦੱਬੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਦੂਜੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 100 ਦੌੜਾਂ ਦਾ ਟੀਚਾ
. . .  1 day ago
ਉੜੀਸ਼ਾ ਦੇ ਸਿਹਤ ਮੰਤਰੀ ਨੈਬ ਕਿਸ਼ੋਰ ਦਾਸ ਦੀ ਮੌਤ, ਏ.ਐਸ.ਆਈ. ਨੇ ਮਾਰੀ ਗੋਲੀ
. . .  1 day ago
ਭਾਰਤ ਨੇ ਇਤਿਹਾਸ ਰਚਿਆ, ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ, ਫਾਈਨਲ 'ਚ ਇੰਗਲੈਂਡ ਨੂੰ ਹਰਾਇਆ
. . .  1 day ago
ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖੇ ਬਣ ਰਹੇ ਮੰਦਰ ਦਾ ਲੈਂਟਰ ਡਿੱਗਣ ਕਾਰਨ ਕਾਫੀ ਵਿਅਕਤੀ ਥੱਲੇ ਆਏ
. . .  1 day ago
ਭਾਰਤ ਜੋੜੋ ਯਾਤਰਾ ਨੂੰ ਦੇਸ਼ ਵਿਚ ਭਰਵਾਂ ਹੁੰਗਾਰਾ ਮਿਲਿਆ, ਅਸੀਂ ਲੋਕਾਂ ਦੀ ਤਾਕਤ ਦੇਖੀ - ਸ੍ਰੀਨਗਰ ’ਚ ਰਾਹੁਲ ਗਾਂਧੀ
. . .  1 day ago
ਮਹਿਲਾ ਅੰਡਰ-19 ਵਿਸ਼ਵ ਕੱਪ : ਫਾਈਨਲ 'ਚ ਭਾਰਤ ਨੇ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
6 ਪੰਚਾਇਤਾਂ ਵਾਲੇ ਵੱਡੇ ਪਿੰਡ 'ਚ ਨਹੀਂ ਖੋਲ੍ਹਣ ਦੇਵਾਂਗੇ ਮੁਹੱਲਾ ਕਲੀਨਿਕ --ਹਲਕਾ ਇੰਚਾਰਜ ਰਾਹੀ
. . .  1 day ago
ਤਪਾ ਮੰਡੀ, 29 ਜਨਵਰੀ (ਵਿਜੇ ਸ਼ਰਮਾ ) -ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿੰਡਾਂ 'ਚ ਖੋਲੇ ਜਾ ਰਹੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਪਿੰਡ ਵਾਸੀਆ 'ਚ ਕਾਫ਼ੀ ਗੁਸਾ ...
ਮਹਿੰਗਾਈ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਆਮ ਲੋਕਾਂ ਨੂੰ ਵੱਡਾ ਝਟਕਾ , ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ
. . .  1 day ago
ਇਸਲਾਮਾਬਾਦ, 29 ਜਨਵਰੀ - ਪੂਰੀ ਦੁਨੀਆ ਪਾਕਿਸਤਾਨ ਦੀ ਆਰਥਿਕ ਦੁਰਦਸ਼ਾ ਤੋਂ ਜਾਣੂ ਹੈ । ਇਸ ਦੌਰਾਨ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ । ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ...
ਖ਼ਰਾਬ ਮੌਸਮ ਦੇ ਚੱਲਦਿਆਂ ਅਮਿਤ ਸ਼ਾਹ ਦੀ ਜਨਸਭਾ ਰੱਦ
. . .  1 day ago
ਨਵੀਂ ਦਿੱਲੀ, 29 ਜਨਵਰੀ-ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨਸਭਾ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਖ਼ਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਅਤੇ ਉਤਰਨ ਦੀ ਇਜਾਜ਼ਤ ਨਹੀਂ ਮਿਲੀ।
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 23 ਸਾਲਾ ਨੌਜਵਾਨ ਦੀ ਮੌਤ
. . .  1 day ago
ਮਜੀਠਾ, 29 ਜਨਵਰੀ (ਜਗਤਾਰ ਸਿੰਘ ਸਹਿਮੀ)- ਹਲਕਾ ਮਜੀਠਾ ਦੇ ਪੁਲਿਸ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਵੀਰਮ ਦੇ ਇਕ ਭੈਣ ਦੇ ਇਕਲੌਤੇ ਭਰਾ ਦੀ ਨਸ਼ੇ ਦੇ ਟੀਕੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੇ ਚਚੇਰੇ ਭਰਾ...
ਲਖਨਊ: ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
. . .  1 day ago
ਨਵੀਂ ਦਿੱਲੀ, 29 ਜਨਵਰੀ-ਏਅਰ ਏਸ਼ੀਆ ਲਖਨਊ-ਕੋਲਕਾਤਾ ਫਲਾਈਟ ਨੇ ਪੰਛੀਆਂ ਨਾਲ ਟਕਰਾਉਣ ਤੋਂ ਬਾਅਦ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ
. . .  1 day ago
ਫ਼ਾਜ਼ਿਲਕਾ, 29 ਜਨਵਰੀ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਰੇਲ ਗੱਡੀ ਨੂੰ ਰੋਕਿਆ ਗਿਆ। ਇਸ ਦੌਰਾਨ ਰੇਲਗੱਡੀ ਦੇ ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: ਸਰਵਣ ਸਿੰਘ ਪੰਧੇਰ
. . .  1 day ago
ਜੰਡਿਆਲਾ ਗੁਰੂ, 29 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ ਵਿਚ 13 ਥਾਵਾਂ ਤੇ ਰੇਲ ਮਾਰਗ ਜਾਮ ਕਰਕੇ 3 ਘੰਟੇ ਦੇ ਸੰਕੇਤਕ...
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ 6.3 ਮਾਪੀ ਗਈ
. . .  1 day ago
ਇਸਲਾਮਾਬਾਦ, 29 ਜਨਵਰੀ- ਪਾਕਿਸਤਾਨ ਦੇ ਇਸਲਾਮਾਬਾਦ 'ਚ ਅੱਜ ਦੁਪਹਿਰ 1: 24 ਵਜੇ ਰਿਕਟਰ ਪੈਮਾਨੇ 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਇਸਲਾਮਾਬਾਦ ਤੋਂ 37 ਕਿਮੀ ਪੱਛਮ 'ਚ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਮੀ ਹੇਠਾਂ ਸੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਟਰੈਕ 'ਤੇ ਲਗਾਇਆ ਧਰਨਾ
. . .  1 day ago
ਪੱਟੀ, 29 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹਰਜਿੰਦਰ ਸਿੰਘ ਸਕਰੀ ਦੀ ਅਗਵਾਈ ਹੇਠ ਪੱਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲ ਮਾਰਗ ਰੋਕ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
. . .  1 day ago
ਅੰਮ੍ਰਿਤਸਰ, 29 ਜਨਵਰੀ (ਗਗਨਦੀਪ ਸ਼ਰਮਾ)-ਕਿਸਾਨ ਅੰਦੋਲਨ ਕਾਰਨ 13 ਪੈਸੇਂਜਰ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ ਜਦਕਿ ਕਈ ਗੱਡੀਆਂ ਸਟੇਸ਼ਨ 'ਤੇ ਹੀ ਰੋਕ ਦਿੱਤੀਆਂ ਗਈਆਂ। ਅਜਿਹੇ ਵਿਚ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ 'ਤੇ ਚੱਲੀ ਗੋਲੀ, ਹੋਏ ਜ਼ਖ਼ਮੀ
. . .  1 day ago
ਨਵੀਂ ਦਿੱਲੀ, 29 ਜਨਵਰੀ-ਓਡੀਸ਼ਾ ਦੇ ਸਿਹਤ ਮੰਤਰੀ ਨਬਾ ਦਾਸ ਕੁਮਾਰ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ 'ਤੇ ਗੋਲੀ ਚੱਲੀ ਹੈ, ਜਿਸ 'ਚ ਉਹ ਜ਼ਖ਼ਮੀ ਹੋ ਗਏ ਹਨ। ਫ਼ਿਲਹਾਲ ਉਨ੍ਹਾਂ ਨੂੰ ਹਸਪਤਾਲ 'ਚ...
ਗੁਰੂ ਹਰਸਹਾਏ ਵਿਖੇ ਕਿਸਾਨਾਂ ਨੇ ਰੇਲਵੇ ਟਰੈਕ ਕੀਤਾ ਜਾਮ
. . .  1 day ago
ਗੁਰੂ ਹਰਸਹਾਏ, 29 ਜਨਵਰੀ (ਕਪਿਲ ਕੰਧਾਰੀ,ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ ਅੱਜ ਪੰਜਾਬ ਪੱਧਰੀ ਐਲਾਨ ਅਨੁਸਾਰ 11 ਜ਼ਿਲ੍ਹਿਆਂ 'ਚ 13 ਥਾਵਾਂ 'ਤੇ ਰੇਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਫਰੀਦਕੋਟ /ਸ੍ਰੀ ਮੁਕਤਸਰ ਸਾਹਿਬ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਜੇਲ੍ਹ ਸੁਪਰਡੈਂਟ

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਬੀਤੀ ਦੇਰ ਰਾਤ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਜੇਲ੍ਹ ਦੀ ਤਲਾਸ਼ੀ ਗਾਰਦ ਵਲੋਂ ਇਕ ਸਮਾਰਟ ਫ਼ੋਨ ਤੇ 78 ਗਰਾਮ ਕਥਿਤ ਨਸ਼ੀਲੇ ਪਾਊਡਰ ਸਮੇਤ ਫੜ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ...

ਪੂਰੀ ਖ਼ਬਰ »

ਭਲਕੇ ਕਾਂਗਰਸੀਆਂ ਵਲੋਂ ਜੈਤੋ ਦੇ ਵੱਖ-ਵੱਖ ਬਜ਼ਾਰਾਂ 'ਚ ਤਿੰਰਗਾ ਮਾਰਚ ਕੱਢਿਆ ਜਾਵੇਗਾ- ਢਿੱਲਵਾਂ, ਗੋਇਲ

ਜੈਤੋ, 7 ਅਗਸਤ (ਗੁਰਚਰਨ ਸਿੰਘ ਗਾਬੜੀਆ)-ਕੁੁੱਲ ਹਿੰਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ 'ਤੇ ਪੰਜਾਬ ਭਰ ਵਿਚ ਹਲਕਾ ਪੱਧਰੀ 9 ਅਗਸਤ ਨੂੰ ਤਿੰਰਗਾ ਮਾਰਚ ਕੱਢਿਆ ਜਾ ਰਿਹਾ ਹੈ ਦੀਆਂ ਤਿਆਰੀਆਂ ਸਬੰਧੀ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਸ਼ਨ ਸਿੰਘ ...

ਪੂਰੀ ਖ਼ਬਰ »

ਫ਼ਰੀਦਕੋਟ ਪੁਲਿਸ ਦੀ ਵੱਡੀ ਕਾਮਯਾਬੀ, ਪਿਸਤੌਲਾਂ ਸਮੇਤ ਪੰਜ ਜਣੇ ਕਾਬੂ

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਕੁਝ ਦਿਨ ਪਹਿਲਾਂ ਸੀ. ਆਈ. ਏ. ਸਟਾਫ਼ ਵਲੋਂ ਦੋ ਵਿਅਕਤੀਆਂ ਗਗਨਦੀਪ ਸਿੰਘ ਤੇ ਸਤਪਾਲ ਸਿੰਘ ਨੂੰ 9 ਪਿਸਤੌਲ, ਇਕ ਮੈਗਜ਼ੀਨ ਅਤੇ ਕੁਝ ਜ਼ਿੰਦਾ ਕਾਰਤੂਸ ਨਾਲ ਕਾਬੂ ਕੀਤਾ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋਏ ...

ਪੂਰੀ ਖ਼ਬਰ »

ਸਰਕਾਰੀ ਸਕੂਲ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ ਮਨਾਇਆ

ਜੈਤੋ, 7 ਅਗਸਤ (ਭੋਲਾ ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿਵਰਾਜ ਕਪੂਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰਦੀਪ ਦਿਉੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ (ਫ਼ਰੀਦਕੋਟ) ਵਿਖੇ ਮੁੱਖ ਅਧਿਆਪਕਾ ਚਿਤਰਾ ਕੁਮਾਰੀ ਛਾਬੜਾ ਦੀ ਯੋਗ ਅਗਵਾਈ ਹੇਠ ਸਾਈਬਰ ਸੁਰੱਖਿਆ ਦਿਵਸ ਮਨਾਇਆ ਗਿਆ | ਸਕੂਲ ਦੇ ਕੰਪਿਊਟਰ ਅਧਿਆਪਕ ਪ੍ਰਮੋਦ ਧੀਰ ਵਲੋਂ ਸਾਈਬਰ ਸਕਿਉਰਿਟੀ ਜਾਗਰੂਕਤਾ ਦਿਵਸ ਤਹਿਤ ਸਵੇਰ ਦੀ ਸਭਾ ਵਿਚ 'ਸਾਈਬਰ ਸੁਰੱਖਿਆ ਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਲਈ ਧਿਆਨ ਰੱਖਣ ਯੋਗ ਗੱਲਾਂ' ਬਾਰੇ ਦੱਸਿਆ ਗਿਆ | ਨਾਗਰਿਕਾਂ ਵਿਚ ਸਾਇਬਰ ਸਕਿਉਰਿਟੀ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਸਰਕਾਰ ਵਲੋਂ 'ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ' ਮੁਹਿੰਮ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਸੰਬੰਧੀ ਸਮੂਹ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਨਾਲ ਜਾਣੰੂ ਕਰਵਇਆ ਗਿਆ | ਇਸ ਵਿਸ਼ੇ ਸੰਬੰਧੀ ਵਿਦਿਆਰਥੀਆਂ ਦੇ ਵੀ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨੌਵੀਂ ਜਮਾਤ ਦੀ ਵਿਦਿਆਰਥਣ ਕਮਲਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਮੁਹਿੰਮ ਸਦਕਾ ਵਿਦਿਆਰਥੀਆਂ ਅੰਦਰ ਇਸ ਬੇਹੱਦ ਅਹਿਮ ਵਿਸ਼ੇ ਸੰਬੰਧੀ ਜਾਗਰੂਕਤਾ ਉਤਪੰਨ ਹੋਈ | ਮੁੱਖ ਅਧਿਆਪਕਾ ਚਿਤਰਾ ਕੁਮਾਰੀ ਛਾਬੜਾ ਨੇ ਵੀ ਵਿਦਿਅਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕੀਤਾ | ਇਸ ਮੌਕੇ ਅਧਿਆਪਕਾ ਸ਼ਵੇਤਾ, ਸਵਿਤਾ, ਰਾਮ ਕਿ੍ਸ਼ਨ, ਪਰਦੀਪ ਸਿੰਘ ਮੱਤਾ, ਅੰਮਿ੍ਤਪਾਲ ਸਿੰਘ ਬਰਾੜ, ਜਗਦੀਪ ਸਿੰਘ ਤੇ ਸੋਮਾ ਰਾਣੀ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਭੋਲਾ ਸਿੰਘ ਢਿੱਲੋਂ ਨਹੀਂ ਰਹੇ

ਫ਼ਰੀਦਕੋਟ, 7 ਅਗਸਤ (ਜਸਵੰਤ ਸਿੰਘ ਪੁਰਬਾ)-ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਭੋਲਾ ਸਿੰਘ ਢਿੱਲੋਂ (82) ਦਾ ਬੀਤੇ ਦਿਨੀਂ 06 ਅਗਸਤ 2022 ਨੂੰ ਦਿਹਾਂਤ ਹੋ ਗਿਆ | ਉਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਇਲਾਕੇ ਦੀਆਂ ...

ਪੂਰੀ ਖ਼ਬਰ »

ਸੀ. ਐੱਚ. ਸੀ. ਬਾਜਾਖਾਨਾ 'ਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ

ਬਾਜਾਖਾਨਾ, 7 ਅਗਸਤ (ਜੀਵਨ ਗਰਗ)-ਸੀ.ਐੱਚ.ਸੀ. ਬਾਜਾਖਾਨਾ ਵਿਖੇ ਨੇੜਲੇ ਲਗਪਗ ਪੰਦਰਾਂ ਪਿੰਡਾਂ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਇੱਥੇ ਡਾਕਟਰਾਂ ਦੀ ਬਹੁਤ ਜ਼ਿਆਦਾ ਘਾਟ ਹੈ, ਜਿਸ ਕਰਕੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ...

ਪੂਰੀ ਖ਼ਬਰ »

ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਮਿਲ ਰਿਹੈ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ

ਬਾਜਾਖਾਨਾ, 7 ਅਗਸਤ (ਜਗਦੀਪ ਸਿੰਘ ਗਿੱਲ)-ਬਹਿਬਲ ਇਨਸਾਫ਼ ਮੋਰਚਾ ਪਿਛਲੇ ਲੰਮੇ ਸਮੇਂ ਤੋਂਾ ਲਗਾਤਾਰ ਜਾਰੀ ਹੈ ¢ 16 ਅਗਸਤ ਨੂੰ ਬਹਿਬਲ ਕਲਾ ਵਿਖੇ ਪੰਥਕ ਇਕੱਠ ਕੀਤਾ ਜਾ ਰਿਹਾ ਹੈ | ਇਸ ਸਬੰਧ ਵਿਚ ਵੱਖ-ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਪੰਥਕ ਵਿਦਵਾਨਾਂ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX