ਤਾਜਾ ਖ਼ਬਰਾਂ


ਭਾਰਤ- ਆਸਟ੍ਰੇਲੀਆ ਪਹਿਲਾ ਟੈਸਟ :ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਪਾਰੀ 'ਚ ਭਾਰਤ 77/1
. . .  7 minutes ago
ਐਨਐਸਏ ਅਜੀਤ ਡੋਵਾਲ ਨੇ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ, ਭਾਰਤ-ਰੂਸ ਰਣਨੀਤਕ ਭਾਈਵਾਲੀ ਬਾਰੇ ਕੀਤੀ ਚਰਚਾ
. . .  39 minutes ago
ਭਾਰਤ ਦਾ ਰੱਖਿਆ ਨਿਰਯਾਤ ਹੁਣ ਲਗਭਗ 1 ਲੱਖ ਕਰੋੜ ਰੁਪਏ ਦਾ ਹੈ : ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ
. . .  41 minutes ago
ਜੇਐਮਐਮ ਸੁਪਰੀਮੋ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਰਾਂਚੀ ਦੇ ਮੇਦਾਂਤਾ ਹਸਪਤਾਲ ਵਿਚ ਦਾਖ਼ਲ
. . .  43 minutes ago
ਇੰਟੈਲੀਜੈਂਸ ਨੇ ਇਕ ਨਾਬਾਲਗ ਕੋਲੋਂ 8.4 ਲੱਖ ਰੁਪਏ ਦੀ ਡਰੱਗ ਮਨੀ ਸਮੇਤ 15 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
. . .  45 minutes ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ:ਪਹਿਲੀ ਪਾਰੀ 'ਚ ਆਸਟ੍ਰੇਲੀਆ ਦੀ ਪੂਰੀ ਟੀਮ 177 ਦੌੜਾਂ ਬਣਾ ਕੇ ਆਊਟ
. . .  about 2 hours ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ:ਪਹਿਲੀ ਪਾਰੀ 'ਚ ਆਸਟ੍ਰੇਲੀਆ ਦੀ ਪੂਰੀ ਟੀਮ 177 ਦੌੜਾਂ ਬਣਾ ਕੇ ਆਊਟ
ਰਾਜ ਸਭਾ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ, 'ਸਦਨ 'ਚ ਹੋਣ ਵਾਲੀਆਂ ਗੱਲਾਂ ਨੂੰ ਦੇਸ਼ ਗੰਭੀਰਤਾ ਨਾਲ ਲੈਂਦਾ ਹੈ'
. . .  about 2 hours ago
ਨਵੀਂ ਦਿੱਲੀ, 9 ਫਰਵਰੀ-ਰਾਜ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਦਨ ਸੂਬੇ ਦਾ ਸਦਨ ਹੈ। ਬੀਤੇ ਕੁਝ ਦਹਾਕਿਆਂ 'ਚ ਅਨੇਕਾਂ ਬੁੱਧੀਜੀਵੀਆਂ ਨੇ ਦੇਸ਼ ਨੂੰ ਘਰ ਤੋਂ ਸੇਧ ਦਿੱਤੀ। ਸਦਨ 'ਚ ਅਜਿਹੇ...
ਗੁਰਮੀਤ ਰਾਮ ਰਹੀਮ ਦੀ ਪੈਰੋਲ ਵਿਰੁੱਧ SGPC ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕੀਤਾ ਨੋਟਿਸ ਜਾਰੀ
. . .  about 3 hours ago
ਚੰਡੀਗੜ੍ਹ, 9 ਫਰਵਰੀ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਪਟੀਸ਼ਨ 'ਤੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਚੰਡੀਗੜ੍ਹ ਪੁਲਿਸ ਤੋਂ ਬਾਅਦ ਹੁਣ ਮੁਹਾਲੀ ਪੁਲਿਸ ਨੇ ਕੀਤਾ ਮਾਮਲਾ ਦਰਜ
. . .  about 4 hours ago
ਐੱਸ ਏ ਐੱਸ ਨਗਰ, 9 ਫਰਵਰੀ (ਜਸਬੀਰ ਸਿੰਘ ਜੱਸੀ)- ਬੀਤੀ ਕੱਲ੍ਹ ਕੌਮੀ ਇਨਸਾਫ਼ ਮੋਰਚੇ ਦੇ ਤੀਸਰੇ ਜਥੇ ਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ 307 ਤੇ ਹੋਰਨਾਂ ਧਰਾਵਾਂ ਤਹਿਤ ਮਾਮਲਾ ਦਰਜ...
1000 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ 2 ਕਾਬੂ
. . .  about 4 hours ago
ਹਰੀਕੇ ਪੱਤਣ, 9 ਫਰਵਰੀ (ਸੰਜੀਵ ਕੁੰਦਰਾ)- ਥਾਣਾ ਹਰੀਕੇ ਪੱਤਣ ਪੁਲਿਸ ਨੇ 2 ਵਿਅਕਤੀਆਂ ਨੂੰ 1000 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਹਰੀਕੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਢੀ ਸਿੰਘ...
ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ
. . .  about 5 hours ago
ਅੰਮ੍ਰਿਤਸਰ, 9 ਫਰਵਰੀ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਪਾਰਟੀ ਵਲੋਂ ਲਗਾਤਾਰ...
ਨਵੀਂ ਦਿੱਲੀ: ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ
. . .  about 5 hours ago
ਨਵੀਂ ਦਿੱਲੀ, 9 ਫਰਵਰੀ- ਮਹਿਲਾ ਕਾਂਗਰਸ ਮੈਂਬਰਾਂ ਨੇ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤਾ।
ਬਾਬਾ ਟੇਕ ਸਿੰਘ ਧਨੌਲਾ ਬਣੇ ਸੰਪ੍ਰਦਾਇ ਮਸਤੂਆਣਾ ਦੇ ਨਵੇਂ ਮੁਖੀ
. . .  about 6 hours ago
ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਗੁਰਪੁਰੀ ਗਮਨ ਕਰ ਗਏ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਸੰਤ ਗੁਰਚਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਪ੍ਰਦਾਇ...
ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  about 6 hours ago
ਨਵੀਂ ਦਿੱਲੀ, 9 ਫਰਵਰੀ- ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਇਸ਼ਤਿਹਾਰੀ ਕੰਪਨੀ ਦੇ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਦਾਸਪੁਰ: ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਇਕ ਵਾਰ ਫਿਰ ਨਜ਼ਰ ਆਇਆ ਡਰੋਨ
. . .  about 7 hours ago
ਗੁਰਦਾਸਪੁਰ, 9 ਫਰਵਰੀ-ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਬੀਤੀ ਰਾਤ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਵੱਲ...
Ind Vs Aus:ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫ਼ੈਸਲਾ
. . .  about 7 hours ago
ਨਾਗਪੁਰ, 9 ਫਰਵਰੀ- ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਵੀਰਵਾਰ ਨੂੰ ਇੱਥੇ ਪਹਿਲਾਂ ਕਿ੍ਰਕਟ ਟੈਸਟ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਜੇ.ਪੀ. ਨੱਡਾ ਅੱਜ ਜਾਰੀ ਕਰਨਗੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ
. . .  about 8 hours ago
ਨਵੀਂ ਦਿੱਲੀ, 9 ਫਰਵਰੀ- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਅਗਰਤਲਾ 'ਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਟਵਿੱਟਰ ਦਾ ਸਰਵਰ ਹੋਇਆ ਡਾਊਨ, ਲੋਕ ਪ੍ਰੇਸ਼ਾਨ
. . .  about 8 hours ago
ਨਵੀਂ ਦਿੱਲੀ, 9 ਫਰਵਰੀ- ਟਵਿੱਟਰ ਸਰਵਰ ਡਾਊਨ ਹੈ। ਬਹੁਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਲੌਗਇਨ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ...
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
. . .  about 8 hours ago
ਅੰਕਾਰਾ, 9 ਫਰਵਰੀ-ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਭੂਚਾਲ ਦੇ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
⭐ਮਾਣਕ-ਮੋਤੀ⭐
. . .  about 9 hours ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਕਪੂਰਥਲਾ / ਫਗਵਾੜਾ

ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਇਆ ਧਰਨਾ ਤੀਜੇ ਦਿਨ ਵੀ ਜਾਰੀ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਦੀ ਗੰਨਾ ਮਿੱਲ ਵੱਲ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ 'ਤੇ ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਵਲੋਂ ਪੰਜਾਬ ...

ਪੂਰੀ ਖ਼ਬਰ »

ਕਾਇਆਕਲਪ ਪ੍ਰੋਗਰਾਮ 'ਚ 34 ਸਿਹਤ ਸੰਸਥਾਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ-ਡਾ: ਗੁਰਿੰਦਰਬੀਰ ਕੌਰ

ਕਪੂਰਥਲਾ, 10 ਅਗਸਤ (ਅਮਨਜੋਤ ਸਿੰਘ ਵਾਲੀਆ)-ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਆਲ ਇੰਡੀਆ ਕਾਇਆ ਕਲਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਪੂਰਥਲਾ ਦੀਆਂ 34 ਸਿਹਤ ਸੰਸਥਾਵਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ | ਡਾ: ਗੁਰਿੰਦਰਬੀਰ ਕੌਰ ਸਿਵਲ ...

ਪੂਰੀ ਖ਼ਬਰ »

ਐਨ.ਡੀ.ਆਰ.ਐੱਫ. ਟੀਮ ਵੀ ਨਾਲੇ 'ਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)- ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਅਭਿਲਾਸ਼ ਮੁਖੀਆ ਨੂੰ ਲੱਭਣ ਵਿਚ ਸਫ਼ਲ ...

ਪੂਰੀ ਖ਼ਬਰ »

ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਮਿਸ਼ਨ ਵਚਨਬੱਧ-ਪ੍ਰੋ: ਇਮਾਨੂੰਏਲ ਨਾਹਰ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਪੰਜਾਬ ਵਿਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਸ਼ਬਦ ਪ੍ਰੋ: ਇਮਾਨੂੰਏਲ ਨਾਹਰ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਨੇ ਅੱਜ ਪਿੰਡ ਖੋਜੇਵਾਲ ਵਿਚ ਘੱਟ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਇਕ ਵਿਅਕਤੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਸੰਬੰਧ 'ਚ ਸਤਨਾਮਪੁਰਾ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਧਾਰਾ 447, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਐਸ. ਐੱਚ. ਓ. ਸਤਨਾਮਪੁਰਾ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਮਾਈਨਿੰਗ ਦੇ ਦੋਸ਼ 'ਚ ਕੇਸ ਦਰਜ

ਢਿਲਵਾਂ, 10 ਅਗਸਤ (ਪ.ਪ. ਰਾਹੀਂ)- ਥਾਣਾ ਢਿਲਵਾਂ ਦੀ ਪੁਲਿਸ ਨੇ ਰੇਤਾ ਦੀ ਭਰੀ ਇਕ ਟਰੈਕਟਰ ਟਰਾਲੀ ਦੇ ਚਾਲਕ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਮਾਈਨਿੰਗ ਅਫ਼ਸਰ ਕਪੂਰਥਲਾ ਇੰਸਪੈਕਟਰ ਸ਼ੁਭਮ ਕੁਮਾਰ ਨੇ ਥਾਣਾ ਢਿਲਵਾਂ ਦੀ ਪੁਲਿਸ ਨੂੰ ਦੱਸਿਆ ਕਿ ਰਾਜਵਿੰਦਰ ਸਿੰਘ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਧਾਰਾ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐੱਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਅੱਜ ਸੇਵਾ ਕੇਂਦਰ 11 ਤੋਂ 6 ਵਜੇ ਤੱਕ ਖੁੱਲਣਗੇ

ਕਪੂਰਥਲਾ, 10 ਅਗਸਤ (ਵਿ.ਪ੍ਰ.)- ਰੱਖੜੀ ਦੇ ਤਿਉਹਾਰ ਵਾਲੇ ਦਿਨ 11 ਅਗਸਤ ਨੂੰ ਜ਼ਿਲ੍ਹਾ ਕਪੂਰਥਲਾ ਵਿਚਲੇ ਸਾਰੇ ਸੇਵਾ ਕੇਂਦਰ 11 ਤੋਂ 6 ਵਜੇ ਤੱਕ ਖੁੱਲ੍ਹੇ ਰਹਿਣਗੇ, ਇਸ ਲਈ ਜ਼ਿਲ੍ਹੇ ਦੇ ਲੋਕ ਸੇਵਾ ਕੇਂਦਰਾਂ ਤੋਂ ਇਸ ਸਮੇਂ ਦੌਰਾਨ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ | ...

ਪੂਰੀ ਖ਼ਬਰ »

ਖੰਭੇ ਨਾਲ ਐਕਟਿਵਾ ਟਕਰਾਉਣ ਕਾਰਨ ਲੜਕੀ ਗੰਭੀਰ ਜ਼ਖ਼ਮੀ

ਕਪੂਰਥਲਾ, 10 ਅਗਸਤ (ਅਮਨਜੋਤ ਸਿੰਘ ਵਾਲੀਆ)- ਪਿੰਡ ਮਿੱਠੜਾ ਦੀ 14 ਸਾਲਾ ਲੜਕੀ ਜੋ ਘਰੇਲੂ ਸਾਮਾਨ ਲੈ ਕੇ ਆਪਣੀ ਐਕਟਿਵਾ 'ਤੇ ਘਰ ਵਾਪਸ ਜਾ ਰਹੀ ਸੀ ਤਾਂ ਅਚਾਨਕ ਉਸ ਦੀ ਐਕਟਿਵਾ ਦਾ ਸੰਤੁਲਨ ਵਿਗੜਣ ਕਾਰਨ ਉਹ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 8 ਨਵੇਂ ਮਾਮਲੇ

ਕਪੂਰਥਲਾ, 10 ਅਗਸਤ (ਅਮਨਜੋਤ ਸਿੰਘ ਵਾਲੀਆ)-ਕੋਰੋਨਾ ਦੇ ਅੱਜ 8 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 74 ਹੋ ਗਈ ਹੈ ਤੇ 14 ਮਰੀਜ਼ਾਂ ਨੂੰ ਅੱਜ ਸਿਹਤਯਾਬ ਹੋਣ 'ਤੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ | ਸਿਵਲ ਸਰਜਨ ਡਾ: ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਚਾਰ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਫ਼ੋਨ, ਸਿੰਮ ਤੇ ਹੋਰ ਸਾਮਾਨ ਬਰਾਮਦ

ਕਪੂਰਥਲਾ, 10 ਅਗਸਤ (ਵਿ.ਪ੍ਰ.)-ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਵਿਚ ਬੰਦ ਚਾਰ ਹਵਾਲਾਤੀਆਂ ਕੋਲੋਂ ਤਿੰਨ ਮੋਬਾਈਲ ਫ਼ੋਨ, ਲਾਈਟਰ ਤੇ ਹੋਰ ਸਾਮਾਨ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਪ੍ਰੀਜਨ ਐਕਟ 52ਏ ਤਹਿਤ ਕੇਸ ਦਰਜ ਕਰ ਲਿਆ ਹੈ | ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ...

ਪੂਰੀ ਖ਼ਬਰ »

ਬਿਜਲੀ ਸੋਧ ਬਿੱਲ ਲੋਕਾਂ ਦੇ ਹਿੱਤ 'ਚ ਨਹੀਂ-ਨਾਨਕਪੁਰ

ਸੁਲਤਾਨਪੁਰ ਲੋਧੀ, 10 ਅਗਸਤ (ਥਿੰਦ)- ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਪਾਸੇ ਕਰਦਿਆਂ ਮੋਦੀ ਸਰਕਾਰ ਵਲੋਂ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਖਦੇਵ ...

ਪੂਰੀ ਖ਼ਬਰ »

ਮਜੀਠੀਆ ਦੀ ਜ਼ਮਾਨਤ ਸੱਚ ਦੀ ਜਿੱਤ-ਜਥੇਦਾਰ ਕੁਲਾਰ

ਫਗਵਾੜਾ, 10 ਅਗਸਤ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਅੰਤਰਿਮ ਕਮੇਟੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਸੱਚ ਦੀ ਜਿੱਤ ਹੈ | ਉਨ੍ਹਾਂ ਨੇ ...

ਪੂਰੀ ਖ਼ਬਰ »

ਹਾਕ ਵਰਲਡ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਤਲਵੰਡੀ ਚੌਧਰੀਆਂ, 10 ਅਗਸਤ (ਪਰਸਨ ਲਾਲ ਭੋਲਾ)- ਦੀ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਅੱਜ ਤੀਆਂ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਸਭਿਆਚਾਰਕ ਪ੍ਰੋਗਰਾਮ ਵਿਚ ਬਚਨ ਕੌਰ ਅਤੇ ਇੰਦਰਜੀਤ ਕੌਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਬੱਚਿਆਂ ਨੂੰ ...

ਪੂਰੀ ਖ਼ਬਰ »

ਮੋਠਾਂਵਾਲਾ ਪੁਲਿਸ ਚੌਕੀ 'ਚ ਮੁਲਾਜ਼ਮਾਂ ਦੀ ਘਾਟ ਕਾਰਨ ਇਲਾਕਾ ਵਾਸੀ ਡਾਹਢੇ ਪ੍ਰੇਸ਼ਾਨ

ਡਡਵਿੰਡੀ, 10 ਅਗਸਤ (ਦਿਲਬਾਗ ਸਿੰਘ ਝੰਡ)-ਡਡਵਿੰਡੀ ਇਲਾਕੇ ਦੇ 2 ਪੰਚਾਇਤਾਂ ਅੱਲਾਦਿੱਤਾ ਤੇ ਕਮਾਲਪੁਰ ਵਾਲੇ ਪਿੰਡ ਮੋਠਾਂਵਾਲ ਵਿਚ ਸਥਿਤ ਪੁਲਿਸ ਚੌਂਕੀ ਵਿਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਇਲਾਕਾ ਨਿਵਾਸੀ ਡਾਹਢੇ ਪ੍ਰੇਸ਼ਾਨ ਹਨ | ਕਾਗ਼ਜ਼ਾਂ 'ਚ ਤਾਂ ਇਹ ਪੁਲਿਸ ...

ਪੂਰੀ ਖ਼ਬਰ »

ਤੀਜ ਕੁਈਨ ਬਣੀ ਮਨਪ੍ਰੀਤ ਕੌਰ ਤੇ ਕ੍ਰਿਤਿਕਾ ਅਗਰਵਾਲ ਦਾ ਮਧੂ ਕੋਹਲੀ ਤੇ ਰਜਨੀ ਓਬਰਾਏ ਵਲੋਂ ਸਨਮਾਨ

ਕਪੂਰਥਲਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਸਾਗਰ ਰਤਨਾ ਰੈਸਟੋਰੈਂਟ ਦੀ ਆਰਗੇਨਾਈਜ਼ਰ ਤੇ ਸਮਾਜ ਸੇਵਿਕਾ ਮਧੂ ਕੋਹਲੀ ਤੇ ਰਜਨੀ ਓਬਰਾਏ ਵਲੋਂ ਤੀਜ਼ ਦੇ ਤਿਉਹਾਰ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਅਮਨਦੀਪ ਸਿੰਘ ਗੋਰਾ ਗਿੱਲ ਦੀ ਅਗਵਾਈ 'ਚ ਭੁਲੱਥ 'ਚ ਤਿਰੰਗਾ ਮਾਰਚ ਕੱਢਿਆ

ਭੁਲੱਥ, 10 ਅਗਸਤ (ਮੇਹਰ ਚੰਦ ਸਿੱਧੂ)- ਅੱਜ ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਭਾਰਤੀ ਜਨਤਾ ਪਾਰਟੀ ਵਿਚ ਭਾਈਵਾਲ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੁਲਾਰੇ ਅਮਨਦੀਪ ਸਿੰਘ ਗੋਰਾ ਗਿੱਲ ਦੀ ਅਗਵਾਈ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸਾਵਧਾਨੀ ਵਰਤ ਕੇ ਪਸ਼ੂਆਂ ਨੂੰ ਰੋਗ ਤੋਂ ਬਚਾਇਆ ਜਾ ਸਕਦਾ-ਵੈਟਰਨਰੀ ਅਫ਼ਸਰ

ਭੁਲੱਥ, 10 ਅਗਸਤ (ਮੇਹਰ ਚੰਦ ਸਿੱਧੂ)- ਵੈਟਰਨਰੀ ਅਫ਼ਸਰ ਡਾ. ਮਨਪ੍ਰੀਤ ਸਿੰਘ ਖੱਸਣ ਨੇ ਦੱਸਿਆ ਕਿ ਪਸ਼ੂਆਂ 'ਚ ਫੈਲ ਰਿਹਾ ਧੱਫੜੀ ਰੋਗ ਇਕ ਛੂਤ ਦੀ ਬਿਮਾਰੀ ਹੈ | ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, ਕਿ ਸਾਵਧਾਨੀ ਵਰਤ ਕੇ ਪਸ਼ੂਆਂ ਨੂੰ ਚਮੜੀ ਦੇ ਰੋਗ ਤੋਂ ...

ਪੂਰੀ ਖ਼ਬਰ »

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ 'ਚ ਮੁਕਾਬਲੇ ਕਰਵਾਏ

ਬੇਗੋਵਾਲ, 10 ਅਗਸਤ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਚਰਚਿਤ ਅੰਗਰੇਜ਼ੀ ਕਹਾਣੀਆਂ 'ਤੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਸਕੂਲ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰ. ਰੋਮਿਲਾ ਸ਼ਰਮਾ ਵਿਸ਼ੇਸ਼ ਹਾਜਰ ਹੋਏ | ਇਹ ਪ੍ਰਤੀਯੋਗਤਾ ...

ਪੂਰੀ ਖ਼ਬਰ »

ਬਿਕਰਮ ਮਜੀਠੀਆ ਦੇ ਬਾਹਰ ਆਉਣ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ-ਅਕਾਲੀ ਆਗੂ

ਤਲਵੰਡੀ ਚੌਧਰੀਆਂ, 10 ਅਗਸਤ (ਪਰਸਨ ਲਾਲ ਭੋਲਾ)- ਸ਼ੋ੍ਰਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਅਕਾਲੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਤਲਵੰਡੀ ਚੌਧਰੀਆਂ ਤੋਂ ਹਰਜਿੰਦਰ ਸਿੰਘ ਘੁਮਾਣ, ਬਲਜੀਤ ਸਿੰਘ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਹਿੰਦੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਖੇ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੇਸ਼ ਭਗਤੀ ਵਿਸ਼ੇ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਹਿੱਸਾ ਲਿਆ ਤੇ ਕਵਿਤਾਵਾਂ ਪੇਸ਼ ਕੀਤੀਆਂ | ...

ਪੂਰੀ ਖ਼ਬਰ »

ਕੇਂਦਰ ਨੇ ਕਿਸਾਨਾਂ ਨਾਲ ਕੀਤੀ ਵਾਧਾ ਖ਼ਿਲਾਫ਼ੀ-ਸਾਹੀ, ਵਾਲੀਆ

ਨਡਾਲਾ, 10 ਅਗਸਤ (ਮਾਨ)-ਕਿਸਾਨ ਯੂਨੀਅਨ ਨਡਾਲਾ ਦੀ ਮੀਟਿੰਗ ਨਡਾਲਾ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਸਾਹੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸਮੁੱਚੇ ਭਾਰਤ ਦੇ ਬਿਜਲੀ ਵਿਭਾਗ ਵੇਚਣ ਲਈ ਬੀਤੇ ਦਿਨੀ ...

ਪੂਰੀ ਖ਼ਬਰ »

ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ 'ਚ ਕਾਰਡ ਤੇ ਰੱਖੜੀ ਬਣਾਉਣ ਦੇ ਮੁਕਾਬਲੇ

ਕਪੂਰਥਲਾ, 10 ਅਗਸਤ (ਵਿ.ਪ੍ਰ.)- ਜੀ.ਟੀ.ਬੀ. ਇੰਟਰਨੈਸ਼ਨਲ ਸਕੂਲ ਕਪੂਰਥਲਾ 'ਚ ਰੱਖੜੀ ਦੇ ਤਿਉਹਾਰ ਸਬੰਧੀ ਇਕ ਸਮਾਗਮ ਕਰਵਾਇਆ ਗਿਆ, ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੰਸਿਕਾ ਤੇ 6ਵੀਂ ਜਮਾਤ ਦੀ ਵਿਦਿਆਰਥਣ ਆਦਰਸ਼ ਨੇ ਇਸ ਪਵਿੱਤਰ ਤਿਉਹਾਰ ਬਾਰੇ ਵਿਸਥਾਰਪੂਰਵਕ ...

ਪੂਰੀ ਖ਼ਬਰ »

ਜਸਪਾਲ ਸਿੰਘ ਹੰਬੋਵਾਲ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਪੰਜਾਬ ਦੇ ਪ੍ਰਧਾਨ ਨਿਯੁਕਤ

ਢਿਲਵਾਂ, 10 ਅਗਸਤ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੇ ਕੌਮੀ ਪ੍ਰਧਾਨ ਰਾਮਦਾਸ ਅਠਾਵਲੇ, ਨਾਰਥ ਇੰਡੀਆ ਦੇ ਪ੍ਰਧਾਨ ਮੰਜੂ ਛਿੱਬਰ ਅਤੇ ਮੀਤ ਪ੍ਰਧਾਨ ਲਾਲ ਸਿੰਘ ਵਲੋਂ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੀ ਪੰਜਾਬ ਇਕਾਈ ਦਾ ...

ਪੂਰੀ ਖ਼ਬਰ »

ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ 'ਚ ਰੱਖੜੀ ਬਣਾਉਣ ਦਾ ਮੁਕਾਬਲਾ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)-ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ 'ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਤੇ ਰੱਖੜੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਨਰਸਰੀ ਤੋਂ ਯੂ.ਕੇ. ਤੱਕ ਮੁਕਾਬਲੇ ਵਿਚ ਆਈਸ਼ਾ, ਜਸਲੀਨ ਕੌਰ, ਰਵਨੀਤ ਕੌਰ, ਪਹਿਲੀ ਤੋਂ ...

ਪੂਰੀ ਖ਼ਬਰ »

ਪਾਂਸ਼ਟਾ 'ਚ ਪਹਿਲਾ 7-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਪਾਂਸ਼ਟਾ, 10 ਅਗਸਤ (ਸਤਵੰਤ ਸਿੰਘ)- ਪਿੰਡ ਵਾਸੀ ਤੇ ਐੱਨ. ਆਰ. ਆਈ. ਸੱਜਣਾਂ ਦੇ ਸਹਿਯੋਗ ਨਾਲ ਪਬਲਿਕ ਹਾਈ ਸਕੂਲ ਪਾਂਸ਼ਟਾ-ਨਰੂੜ ਦੇ ਮੈਦਾਨ 'ਚ ਕਰਵਾਏ ਜਾ ਰਹੇ 7-ਸਾਈਡ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਮਹਿੰਦਰ ਸਿੰਘ ਪਰਮਾਰ, ਪ੍ਰਧਾਨ ਗੁਰਦੁਆਰਾ ਸ਼ਹੀਦਗੰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਜ਼ਖ਼ਮੀ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਜੀ.ਟੀ. ਰੋਡ 'ਤੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਇਕ ਅਣਪਛਾਤੇ ਵਾਹਨ ਵਲੋਂ ਸਾਈਕਲ ਚਾਲਕ ਨੂੰ ਟੱਕਰ ਮਾਰਨ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਜੈ ਚੰਦ ਪੁੱਤਰ ਰਤਨਾ ਚੰਦ ਵਾਸੀ ...

ਪੂਰੀ ਖ਼ਬਰ »

ਮਜੀਠੀਆ ਖ਼ਿਲਾਫ਼ ਕੀਤਾ ਗਿਆ ਕੂੜ ਪ੍ਰਚਾਰ-ਬੀਬੀ ਜਗੀਰ ਕੌਰ

ਨਡਾਲਾ, 10 ਅਗਸਤ (ਮਾਨ)- ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਨਾਲ ਹੱਕ ਤੇ ਸੱਚ ਦੀ ਜਿੱਤ ਹੋਈ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਤੇ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ...

ਪੂਰੀ ਖ਼ਬਰ »

ਤਨਖ਼ਾਹਾਂ ਦੀ ਅਦਾਇਗੀ ਨਾ ਹੋਣ 'ਤੇ ਨਡਾਲਾ ਬਲਾਕ ਦੇ ਮੁਲਾਜ਼ਮ ਏ.ਡੀ.ਸੀ. ਨੂੰ ਮਿਲੇ

ਕਪੂਰਥਲਾ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਬਲਾਕ ਨਡਾਲਾ ਦੇ ਡੇਢ ਦਰਜਨ ਦੇ ਕਰੀਬ ਮੁਲਾਜ਼ਮਾਂ ਨੇ ਅੱਜ ਐਸ.ਪੀ. ਆਂਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਨੂੰ ਮਹੀਨਾ ਮਾਰਚ 2022 ਤੋਂ ਤਨਖ਼ਾਹ ਨਾ ਮਿਲਣ ਕਾਰਨ ...

ਪੂਰੀ ਖ਼ਬਰ »

ਫੁਲਵਾੜੀ ਟੀਮ ਨਡਾਲਾ ਵਲੋਂ ਅਨਾਥ ਆਸ਼ਰਮ ਨੂੰ ਲੋੜੀਂਦਾ ਸਾਮਾਨ ਦਿੱਤਾ

ਬੇਗੋਵਾਲ 10 ਅਗਸਤ (ਸੁਖਜਿੰਦਰ ਸਿੰਘ)-ਫੁਲਵਾੜੀ ਵਾਤਾਵਰਨ ਸੇਵਾ ਸੁਸਾਇਟੀ ਨਡਾਲਾ ਵਲੋਂ ਸਵੱਛਤਾ ਅਭਿਆਨ ਤੇ ਹਰਿਆਵਲ ਲਹਿਰ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ ਕਾਰਜਾਂ ਤੋਂ ਇਲਾਵਾ ਹੋਰ ਵੀ ਸਮਾਜ ਸੇਵਾ ਖੇਤਰ ਵਿਚ ਕਾਰਜ ਕੀਤੇ ਜਾ ਰਹੇ ਹਨ | ਇਸ ਸਬੰਧੀ ਟੀਮ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਡਰੱਗ ਇੰਸਪੈਕਟਰ ਵਲੋਂ ਨਡਾਲ ਦੇ 5 ਮੈਡੀਕਲ ਸਟੋਰਾਂ ਦੀ ਜਾਂਚ

ਕਪੂਰਥਲਾ, 10 ਅਗਸਤ (ਵਿ.ਪ੍ਰ.)-ਜ਼ਿਲ੍ਹਾ ਡਰੱਗ ਇੰਸਪੈਕਟਰ ਅਨੂਪਮਾ ਕਾਲੀਆ ਦੀ ਅਗਵਾਈ 'ਚ ਉਨ੍ਹਾਂ ਦੀ ਟੀਮ ਨੇ ਨਡਾਲਾ ਖੇਤਰ ਵਿਚ 5 ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਤੇ ਐਲੋਪੈਥਿਕ ਦਵਾਈਆਂ ਦੇ 7 ਸੈਂਪਲ ਟੈਸਟ ਲਈ ਲਏ ਉਨ੍ਹਾਂ ਕਿਹਾ ਕਿ ਦਵਾਈਆਂ ਦੇ ਸੈਂਪਲ ਦੀ ...

ਪੂਰੀ ਖ਼ਬਰ »

ਬਿਜਲੀ ਸੋਧ ਬਿੱਲ ਦੇਸ਼ ਦੇ ਲੋਕਾਂ ਦੇ ਹਿੱਤ 'ਚ ਨਹੀਂ-ਨਾਨਕਪੁਰ

ਸੁਲਤਾਨਪੁਰ ਲੋਧੀ, 10 ਅਗਸਤ (ਥਿੰਦ, ਹੈਪੀ)- ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਪਾਸੇ ਕਰਦਿਆਂ ਮੋਦੀ ਸਰਕਾਰ ਵਲੋਂ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਅਕਾਲੀ ਆਗੂ ਜਥੇਦਾਰ ...

ਪੂਰੀ ਖ਼ਬਰ »

ਡੀ.ਐਸ.ਪੀ. ਸ਼ੀਂਹਮਾਰ ਦੀ ਅਗਵਾਈ ਹੇਠ ਫਲੈਗ ਮਾਰਚ

ਸੁਲਤਾਨਪੁਰ ਲੋਧੀ, 10 ਅਗਸਤ (ਨਰੇਸ਼ ਹੈਪੀ, ਥਿੰਦ)- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਿੱਥੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਦਿਖਾਈ ਦੇ ਰਿਹਾ ਹੈ, ਉੱਥੇ ਪੁਲਿਸ-ਪ੍ਰਸ਼ਾਸਨ ਵਲੋਂ ਵੀ ਸਖ਼ਤੀ ਕਰਦਿਆਂ ਸੁਲਤਾਨਪੁਰ ਲੋਧੀ ਵਿਚ ਡੀ.ਐਸ.ਪੀ. ਮਨਪ੍ਰੀਤ ਸ਼ੀਂਹਮਾਰ ਦੀ ...

ਪੂਰੀ ਖ਼ਬਰ »

ਸਬਜ਼ੀ ਮੰਡੀ ਨੇੜਿਓਂ ਕੂੜੇ ਦੇ ਢੇਰ ਦੀ ਕੀਤੀ ਸਫ਼ਾਈ

ਭੁਲੱਥ, 10 ਅਗਸਤ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਦੀ ਸਬਜ਼ੀ ਮੰਡੀ ਜੋ ਭੋਗਪੁਰ ਰੋਡ ਸ੍ਰੀ ਹਨੂਮਾਨ ਮੰਦਿਰ ਦੀ ਗਲੀ ਦੇ ਨਾਲ ਲਗਦੀ ਹੈ, ਜਿੱਥੇ ਕਿ ਕੂੜੇ ਦਾ ਲੱਗਾ ਢੇਰ ਸਬਜ਼ੀ ਮੰਡੀ ਆਉਣ ਜਾਣ ਵਾਲਿਆਂ ਨੂੰ ਤਾਂ ਮਾੜਾ ਲੱਗਦਾ ਹੀ ਸੀ, ਨਾਲ ਲਗਦੇ ਦੁਕਾਨਦਾਰ ਤੇ ...

ਪੂਰੀ ਖ਼ਬਰ »

ਆਰ.ਸੀ.ਐੱਫ. ਵਿਖੇ ਵਿਸ਼ਵ ਆਦਿ ਵਾਸੀ ਦਿਵਸ ਨੂੰ ਸਮਰਪਿਤ ਸਮਾਗਮ

ਹੁਸੈਨਪੁਰ, 10 ਅਗਸਤ (ਸੋਢੀ)-ਆਲ ਇੰਡੀਆ ਐਸ.ਸੀ.ਐਸ.ਟੀ. ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਵਿਸ਼ਵ ਆਦਿ ਵਾਸੀ ਦਿਵਸ ਵਰਕਰ ਕਲੱਬ ਆਰ. ਸੀ. ਐੱਫ. ਵਿਖੇ ਮਨਾਇਆ ਗਿਆ | ਐਸੋਸੀਏਸ਼ਨ ਦੇ ਮੁੱਖ ਦਫ਼ਤਰ 'ਚ ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ, ਜਨਰਲ ਸਕੱਤਰ ਸੋਹਨ ...

ਪੂਰੀ ਖ਼ਬਰ »

ਮੁਹੱਲਾ ਉੱਚਾ ਧੋੜਾ 'ਚ ਮਨਾਇਆ ਤੀਜ ਦਾ ਤਿਉਹਾਰ

ਕਪੂਰਥਲਾ, 10 ਅਗਸਤ (ਵਿ.ਪ੍ਰ.)- ਸਥਾਨਕ ਮਹੱਲਾ ਉੱਚਾ ਧੋੜਾ ਵਿਚ ਮਾਹਲਾ ਪਰਿਵਾਰ ਦੇ ਉਪਰਾਲੇ ਨਾਲ ਤੀਜ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਹਾਜ਼ਰ ਮੁਹੱਲੇ ਦੀਆਂ ਲੜਕੀਆਂ ਤੇ ਔਰਤਾਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਗਿੱਧਾ ਇਸ ਸਮਾਗਮ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ ਦੀ ਖਾਲੂ ਬ੍ਰਾਂਚ ਨੇ ਕਿਸਾਨਾਂ ਨੂੰ ਡਰੋਨ ਖਰੀਦਣ ਲਈ ਕਰਜ਼ਾ ਮਨਜ਼ੂਰ ਕੀਤਾ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)- ਪੰਜਾਬ ਗ੍ਰਾਮੀਣ ਬੈਂਕ ਦੀ ਖਾਲੂ ਪਿੰਡ ਵਿਚਲੀ ਬ੍ਰਾਂਚ ਨੇ ਖੇਤੀਬਾੜੀ ਵਿਚ ਵਰਤੋਂ ਲਈ ਡਰੋਨ ਖਰੀਦਣ ਲਈ ਕਪੂਰਥਲਾ ਫਾਰਮਰ ਕੰਪਨੀ ਦਾ 8 ਲੱਖ ਦਾ ਕਰਜ਼ਾ ਮਨਜ਼ੂਰ ਕੀਤਾ ਹੈ ਤੇ ਗ੍ਰਾਮੀਣ ਬੈਂਕ ਪੰਜਾਬ ਦਾ ਪਹਿਲਾ ਬੈਂਕ ਹੈ, ਜਿਸ ਨੇ ...

ਪੂਰੀ ਖ਼ਬਰ »

ਜਗਤਜੀਤ ਇੰਡਸਟਰੀ ਵਲੋਂ ਕਿਸਾਨਾਂ ਨੂੰ ਭੇਜੇ ਕਾਨੂੰਨੀ ਨੋਟਿਸ ਸੰਬੰਧੀ ਵਫ਼ਦ ਡੀ.ਐਸ.ਪੀ. ਭੁਲੱਥ ਨੂੰ ਮਿਲਿਆ

ਭੁਲੱਥ, 10 ਅਗਸਤ (ਮਨਜੀਤ ਸਿੰਘ ਰਤਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਵਫ਼ਦ ਭੁਲੱਥ ਦੇ ਡੀ.ਐਸ.ਪੀ. ਸੁਖਨਿੰਦਰ ਸਿੰਘ ਨੂੰ ਮਿਲਿਆ ਅਤੇ ਹੈਬਤਪੁਰ ਤੇ ਚੱਕੋਕੀ ਦੀਆਂ ਜ਼ਮੀਨਾਂ ਦਾ ਜੋ ਝਗੜਾ ਚੱਲ ਰਿਹਾ ਸੀ, ਉਸ ਨੂੰ ਹੱਲ ਕਰਨ ਲਈ ਗੱਲਬਾਤ ਕੀਤੀ ਗਈ ਅਤੇ ਨਾਲ ਹੀ ਜਗਤਜੀਤ ਇੰਡਸਟਰੀ ਹਮੀਰਾ ਵਲੋਂ 21 ਜੁਲਾਈ ਤੋਂ 25 ਜੁਲਾਈ ਤੱਕ ਸੰਘਰਸ਼ ਕਮੇਟੀ ਵਲੋਂ ਪਾਣੀਆਂ ਨੂੰ ਬਚਾਉਣ ਲਈ ਜੋ ਧਰਨਾ ਹਮੀਰਾ ਪਲਾਂਟ ਦੇ ਬਾਹਰ ਲਗਾਇਆ ਗਿਆ ਸੀ, ਉਸ ਨੂੰ ਲੈ ਕੇ ਜਗਤਜੀਤ ਇੰਡਸਟਰੀ ਨੇ 12 ਬੰਦਿਆਂ ਨੂੰ ਕੋਰਟ ਵਲੋਂ ਨੋਟਿਸ ਭੇਜੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਨੋਟਿਸ ਵਾਪਸ ਨਾਂ ਲਏ ਗਏ ਤਾਂ ਸੰਘਰਸ਼ ਹੋਰ ਤਿੱਖਾ ਉਲੀਕਿਆ ਜਾਵੇਗਾ | ਇਸ ਮੌਕੇ ਡੀ.ਐਸ.ਪੀ. ਭੁਲੱਥ ਨੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਜਲਦੀ ਕਦਮ ਚੁੱਕੇ ਜਾਣਗੇ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਜ਼ੋਨ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਜ਼ੋਨ ਸੁਲਤਾਨਪੁਰ ਤੋਂ ਪੁਸ਼ਪਿੰਦਰ ਸਿੰਘ ਮੋਮੀ, ਗੁਰਦੀਪ ਸਿੰਘ, ਰਵਿੰਦਰ ਸਿੰਘ ਕੋਲੀਆਂਵਾਲ, ਨਿਸ਼ਾਨ ਸਿੰਘ ਪ੍ਰਧਾਨ ਜ਼ੋਨ ਨਡਾਲਾ, ਨਿਰਮਲ ਸਿੰਘ, ਹਰਜੀਤ ਸਿੰਘ, ਬੂਟਾ ਸਿੰਘ, ਖ਼ਜ਼ਾਨਚੀ ਬਲਦੇਵ ਸਿੰਘ, ਹਰਵਿੰਦਰ ਸਿੰਘ ਹੈਬਤਪੁਰ, ਅਮਰੀਕ ਸਿੰਘ ਕੰਗ, ਸੁਖਜਿੰਦਰ ਸਿੰਘ ਕੰਗ, ਹਰਬੰਸ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪ੍ਰਾਪਰਟੀ ਡੀਲਰਜ਼ ਨੇ ਦਿੱਤਾ ਮੰਗ ਪੱਤਰ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ 'ਚ ਅੱਜ ਫਗਵਾੜਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਬੱਗਾ ਦੀ ਅਗਵਾਈ 'ਚ ਤਹਿਸੀਲ ਕੰਪਲੈਕਸ ਵਿਖੇ ਰੋਸ ਮੁਜ਼ਾਹਰਾ ਕਰਕੇ ਮੁੱਖ ਮੰਤਰੀ ...

ਪੂਰੀ ਖ਼ਬਰ »

ਬਿ੍ਟਿਸ਼ ਵਿਕਟੋਰੀਆ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 10 ਅਗਸਤ (ਨਰੇਸ਼ ਹੈਪੀ, ਥਿੰਦ)- ਬਿ੍ਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬਲਵਿੰਦਰ ਕੌਰ, ਪਰਮਿੰਦਰ ਕੌਰ ਤੇ ਰਮਨਦੀਪ ਕੌਰ ਦਾ ਪਿ੍ੰਸੀਪਲ ਸੁਨੀਤਾ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸੰਬੰਧੀ ਨਾਇਬ ਤਹਿਸੀਲਦਾਰ ਵਲੋਂ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਮੀਟਿੰਗ

ਸੁਲਤਾਨਪੁਰ ਲੋਧੀ, 10 ਅਗਸਤ (ਨਰੇਸ਼ ਹੈਪੀ, ਥਿੰਦ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਸੁਤੰਤਰਤਾ ਦਿਵਸ ਮਨਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਕੂਲ ਮੁਖੀਆਂ ਦੀ ਇਕ ਜ਼ਰੂਰੀ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਨਾਇਬ ਤਹਿਸੀਲਦਾਰ ਸੁਲਤਾਨਪੁਰ ...

ਪੂਰੀ ਖ਼ਬਰ »

ਬਾਸਕਟਬਾਲ ਦੇ ਸ਼ੋਅ ਮੈਚ 'ਚ ਸਪਾਰਟਨ ਸਪੋਰਟਸ ਕਲੱਬ ਦੀ ਟੀਮ ਜੇਤੂ

ਕਪੂਰਥਲਾ, 10 ਅਗਸਤ (ਵਿ.ਪ੍ਰ.)- ਪੰਜਾਬ ਬਾਸਕਟ ਬਾਲ ਐਸੋਸੀਏਸ਼ਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਚ ਬਾਸਕਟ ਬਾਲ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ ਜਿਸ ਦਾ ਉਦਘਾਟਨ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਬਰਾਂਚ ...

ਪੂਰੀ ਖ਼ਬਰ »

ਮੈਣਵਾਂ ਵਿਖੇ ਤੀਆਂ ਦੇ ਸੰਬੰਧ 'ਚ ਸਮਾਗਮ ਕਰਵਾਇਆ

ਕਪੂਰਥਲਾ, 10 ਅਗਸਤ (ਵਿ.ਪ੍ਰ.)- ਤੀਆਂ ਸਮੇਤ ਹੋਰ ਤਿਉਹਾਰ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ | ਇਹ ਸ਼ਬਦ ਦਲਜੀਤ ਕੌਰ ਵਾਲੀਆ ਸਾਬਕਾ ਪ੍ਰਧਾਨ ਇਸਤਰੀ ਅਕਾਲੀ ਦਲ ਨੇ ਆਪਣੇ ਪਿੰਡ ਮੈਣਵਾਂ ਵਿਚ ਤੀਆਂ ਦੇ ਤਿਉਹਾਰ ਦੇ ਸਬੰਧ ਵਿਚ ਹੋਏ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »

ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਰਾਮਗੜ੍ਹੀਆ ਗਰਲਸ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਪ੍ਰਾਇਮਰੀ ਤੇ ਸੀਨੀਅਰ ਸਕੈਂਡਰੀ ਵਿਖੇ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀ ਵਲੋਂ ਬੋਲੀਆਂ ਤੇ ਗਿੱਧਾ ਪਾਇਆ ਗਿਆ | ਇਸ ਮੌਕੇ ਮੁੱਖ ...

ਪੂਰੀ ਖ਼ਬਰ »

ਭਾਰਤੀ ਜਨਤਾ ਯੁਵਾ ਮੋਰਚਾ ਵਲੋਂ ਮੋਟਰਸਾਈਕਲ ਤਿਰੰਗਾ ਮਾਰਚ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਆਜ਼ਾਦੀ ਦਿਹਾੜੇ ਮੌਕੇ ਕੇਂਦਰ ਸਰਕਾਰ ਦੇ ਸੱਦੇ 'ਤੇ ਮਨਾਏ ਜਾ ਰਹੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਤਿਰੰਗਾ ਮਾਰਚ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੋਨੂੰ ...

ਪੂਰੀ ਖ਼ਬਰ »

ਮਹਿਲਾ ਦੀ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ

ਫਗਵਾੜਾ, 10 ਅਗਸਤ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਪਿੰਡ ਅਠੋਲੀ ਵਿਖੇ ਇੱਕ ਮਹਿਲਾ ਵਲੋਂ ਸਲਫ਼ਾਸ ਦੀਆਂ ਗੋਲੀਆਂ ਖਾਣ ਕਾਰਨ ਉਸਦੀ ਹਾਲਤ ਗੰਭੀਰ ਬਣ ਗਈ ਜਿਸ ਦੀ ਇਲਾਜ ਦੌਰਾਨ ਨਿੱਜੀ ਹਸਪਤਾਲ 'ਚ ਮੌਤ ਹੋ ਗਈ | ਸਤਨਾਮਪੁਰਾ ਪੁਲਿਸ ਦੇ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ...

ਪੂਰੀ ਖ਼ਬਰ »

ਪਿੰਡ ਬਸਤੀ ਦਮੂਲੀਆਂ 'ਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਨਡਾਲਾ, 9 ਅਗਸਤ (ਮਾਨ)- ਬਲਾਕ ਨਡਾਲਾ ਦੇ ਪਿੰਡ ਬਸਤੀ ਦਮੂਲੀਆਂ ਵਿਖੇ ਸਰਪੰਚ ਜਗੀਰ ਸਿੰਘ ਦੀ ਅਗਵਾਈ ਹੇਠ ਸਮੂਹ ਪੰਚਾਇਤ, ਮਨਰੇਗਾ ਸਟਾਫ਼ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸਵੱਛ ਰੱਖਣ ਦੇ ਮੰਤਵ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬੂਟੇ ...

ਪੂਰੀ ਖ਼ਬਰ »

ਮੁਸ਼ਕਿਲਾਂ ਦਾ ਤੁਰੰਤ ਹੱਲ ਕਰੇ ਸਰਕਾਰ-ਮਿਰਜ਼ਾਪੁਰ, ਧੀਰ

ਸੁਲਤਾਨਪੁਰ ਲੋਧੀ, 10 ਅਗਸਤ (ਥਿੰਦ, ਹੈਪੀ)-ਸਰਕਾਰ ਵਲੋਂ ਸ਼ਹਿਰਾਂ ਅੰਦਰ ਪਲਾਟਾਂ ਤੇ ਹੋਰ ਜਾਇਦਾਦ ਦੀ ਖ਼ਰੀਦ/ਵੇਚ ਕਰਨ ਸਮੇਂ ਸੰਬੰਧਿਤ ਵਿਭਾਗ ਕੋਲੋਂ ਐਨ.ਓ.ਸੀ ਲੈਣ ਅਤੇ ਹੋਰ ਸ਼ਰਤਾਂ ਲਾਏ ਜਾਣ ਕਾਰਨ ਪ੍ਰਾਪਰਟੀ ਡੀਲਰਾਂ ਅਤੇ ਰੀਅਲ ਅਸਟੇਟ ਨਾਲ ਜੁੜੇ ਲੋਕਾਂ ਦਾ ...

ਪੂਰੀ ਖ਼ਬਰ »

ਸਾਇੰਸ ਸਿਟੀ ਦੇਖਣ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇਗਾ-ਗੁਰਮੀਤ ਸਿੰਘ ਮੀਤ ਹੇਅਰ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)- ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਤੇ ਉਨ੍ਹਾਂ ਨੂੰ ਵਿਗਿਆਨ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੀ ਵਿਗਿਆਨ ਯਾਤਰਾ ਤਹਿਤ ਸਾਇੰਸ ਸਿਟੀ ਦੇਖਣ ਲਈ ਇਸ ਸਾਲ ਬੱਚਿਆਂ ...

ਪੂਰੀ ਖ਼ਬਰ »

ਮੋਠਾਂਵਾਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਮੱਲ੍ਹਾਂ ਮਾਰੀਆਂ

ਡਡਵਿੰਡੀ, 10 ਅਗਸਤ (ਦਿਲਬਾਗ ਸਿੰਘ ਝੰਡ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਠਾਂਵਾਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਲੇਖ ਅਤੇ ਕਵਿਤਾ ਉਚਾਰਣ ਦੇ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ...

ਪੂਰੀ ਖ਼ਬਰ »

ਧੱਫੜੀ ਰੋਗ ਤੋਂ ਅਵਾਰਾ ਪਸ਼ੂਆਂ ਨੂੰ ਬਚਾਉਣ ਲਈ ਕੂਕਾ ਮੰਡ ਦੇ ਨੌਜਵਾਨ ਅੱਗੇ ਆਏ

ਨਡਾਲਾ, 11 ਅਗਸਤ (ਮਾਨ)- ਪੰਜਾਬ ਸਮੇਤ ਨੇੜਲੇ ਰਾਜਾਂ ਵਾਂਗ ਬਲਾਕ ਨਡਾਲਾ ਖੇਤਰ ਵਿਚ ਵੀ ਪਸ਼ੂਆਂ ਵਿਚ ਲੰਪੀ ਸਕਿਨ ਰੋਗ ਫੈਲਦਾ ਜਾ ਰਿਹਾ ਹੈ | ਦੁਧਾਰੂ ਗਾਵਾਂ ਤੇ ਬਲਦ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ | ਲੋਕਾਂ ਨੂੰ ਭਾਰੀ ਆਰਥਿਕ ਸੱਟ ਵੱਜ ਰਹੀ ਹੈ | ਸਰਕਾਰੀ ਤੌਰ ...

ਪੂਰੀ ਖ਼ਬਰ »

ਅਕਾਲ ਗਰੁੱਪ ਆਫ਼ ਇੰਸਟੀਚਿਊਟ 'ਚ ਅੰਤਰ-ਸਕੂਲ ਲੋਕ ਗੀਤ ਮੁਕਾਬਲੇ

ਸੁਲਤਾਨਪੁਰ ਲੋਧੀ, 10 (ਨਰੇਸ਼ ਹੈਪੀ, ਥਿੰਦ)- ਅਕਾਲ ਗਰੁੱਪ ਆਫ਼ ਇੰਸਟੀਚਿਊਟ ਵਿਖੇ ਅੰਤਰ ਸਕੂਲ ਲੋਕ ਗੀਤ ਮੁਕਾਬਲੇ ਕਰਵਾਏ ਗਏ ਜਿਸ ਵਿਚ ਅਕਾਲ ਇੰਸਟੀਚਿਊਟ ਦੇ ਸਕੂਲ ਅਕਾਲ ਅਕੈਡਮੀ ਇੰਟਰਨੈਸ਼ਨਲ ਅਤੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਚਕਾਰ ਲੋਕ ਗੀਤ ਮੁਕਾਬਲੇ ...

ਪੂਰੀ ਖ਼ਬਰ »

ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਿਹਾ ਕਸਬਾ ਭੁਲੱਥ

ਭੁਲੱਥ, 10 ਅਗਸਤ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ | ਕਈ ਵਾਰ ਦੇਖਣ 'ਚ ਆਉਂਦਾ ਹੈ ਕਿ ਭਾਰੀ ਵਾਹਨ ਗੁਜ਼ਰਨ ਸਮੇਂ ਕਸਬਾ ਭੁਲੱਥ ਦੇ ਮੇਨ ਚੌਕ 'ਚ ਨਜ਼ਦੀਕ ਜੁਡੀਸ਼ੀਅਲ ਕੋਰਟ ਕੰਪਲੈਕਸ ਭੁਲੱਥ ਵਿਖੇ ਟਰੈਫ਼ਿਕ ਦੀ ਸਮੱਸਿਆ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਚੀਮਾ ਨੂੰ ਈ.ਡੀ. ਦਾ ਅਧਿਕਾਰੀ ਦੱਸ ਕੇ 3 ਕਰੋੜ ਦੀ ਮੰਗ ਕਰਨ ਵਾਲਾ ਗਿ੍ਫ਼ਤਾਰ

ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ)-ਪੁਲਿਸ ਦੀ ਇਕ ਵਿਸ਼ੇਸ਼ ਟੀਮ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਕੋਲੋਂ ਇਕ ਅਣਪਛਾਤੇ ਵਿਅਕਤੀ ਵਲੋਂ ਆਪਣੇ ਆਪ ਨੂੰ ਈ.ਡੀ. ਦਾ ਸੀਨੀਅਰ ਅਧਿਕਾਰੀ ਦੱਸ ਕੇ ਤੇ ਉਨ੍ਹਾਂ ਨੂੰ ਕਿਸੇ ਅਪਰਾਧਿਕ ਕੇਸ ...

ਪੂਰੀ ਖ਼ਬਰ »

ਤੇਰਾ-ਤੇਰਾ ਵੈੱਲਫੇਅਰ ਗਰੁੱਪ ਨੇ ਬਰਸਾਤ ਪੀੜਤ ਕਿਸਾਨਾਂ ਨੂੰ ਵੰਡੀ ਝੋਨੇ ਦੀ ਪਨੀਰੀ

ਸ਼ਾਹਕੋਟ, 10 ਅਗਸਤ (ਸੁਖਦੀਪ ਸਿੰਘ)-ਮਾਲਵਾ ਖੇਤਰ 'ਚ ਸ੍ਰੀ ਮੁਕਤਸਰ ਸਾਹਿਬ ਸਮੇਤ ਆਸ-ਪਾਸ ਦੇ ਇਲਾਕੇ 'ਚ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਖਰਾਬ ਹੋਣ ਕਾਰਨ, ਕਿਸਾਨਾਂ ਨੂੰ ਮੁੜ ਫ਼ਸਲ ਪੈਦਾ ਕਰਨ ਲਈ ਤੇਰਾ-ਤੇਰਾ ਵੈਲਫੇਅਰ ਗਰੁੱਪ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਹਵਨ ਯਗ

ਨਕੋਦਰ, 10 ਅਗਸਤ( ਗੁਰਵਿੰਦਰ ਸਿੰਘ)- ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਰਹਿਨੁਮਾਈ ਅਧੀਨ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਸ਼ਵ ਦੇ ਭਲੇ ਤੇ ਸ਼ਾਂਤੀ ਲਈ ਹਵਨ ਯਗ ਕੀਤਾ ਗਿਆ | ਇਸ ਮੌਕੇ ਕਾਲਜ ਦੀ ਸਥਾਨਕ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

4 ਮਹੀਨਿਆਂ ਤੋਂ ਮਾਣ ਪੱਤਾ ਨਾ ਮਿਲਣ 'ਤੇ ਚੌਕੀਦਾਰ ਭਾਈਚਾਰੇ 'ਚ ਰੋਸ

ਫਿਲੌਰ, 10 ਅਗਸਤ (ਵਿਪਨ ਗੈਰੀ)-ਤਹਿਸੀਲ ਫਿਲੌਰ ਦੇ ਪੇਂਡੂ ਚੌਕੀਦਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਪਿਆਰਾ ਸਿੰਘ ਦੀ ਅਗਵਾਈ ਵਿਚ ਹੋਈ | ਯੂਨੀਅਨ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪਿਛਲੇ 4 ਮਹੀਨਿਆਂ ਤੋਂ ਉਨ੍ਹਾਂ ਨੂੰ ਮਾਣ ਪੱਤਾ ਨਹੀਂ ਮਿਲਿਆ ਜਦ ਕਿ ਉਹ ...

ਪੂਰੀ ਖ਼ਬਰ »

ਲੋਹੀਆਂ ਦੇ 'ਤੀਆਂ ਦੇ ਮੇਲੇ' ਦਾ ਉਦਘਾਟਨ

ਲੋਹੀਆਂ ਖਾਸ, 10 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਦੀ ਗੁਰੂ ਨਾਨਕ ਕਲੋਨੀ ਵਿਖੇ 'ਮੇਲਾ ਤੀਆਂ ਦਾ' ਮਨਾਉਣ ਮੌਕੇ ਮੁੱਖ ਮਹਿਮਾਨ ਵਜੋਂ ਬੀਬੀ ਰਾਜਵਿੰਦਰ ਕੌਰ ਚਤਰੱਥ ਤੇ ਉਨ੍ਹਾਂ ਦੇ ਪਤੀ ਸਰਬਜੀਤ ਸਿੰਘ ਸਾਬ ਲੋਹੀਆਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

ਸ਼ਾਹਕੋਟ, 10 ਅਗਸਤ (ਦਲਜੀਤ ਸਿੰਘ ਸਚਦੇਵਾ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉਪ-ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਤੇ ਸਕੂਲ ਪਿੰ੍ਰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਰੱਖੜੀ ਦੇ ਤਿਉਹਾਰ ਦੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਸੰਬੰਧੀ ਲੋਹੀਆਂ 'ਚ ਡੀ.ਐੱਸ.ਪੀ. ਗਿੱਲ ਵਲੋਂ ਫਲੈਗ ਮਾਰਚ

ਲੋਹੀਆਂ ਖਾਸ, 10 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਆਜ਼ਾਦੀ ਦਿਹਾੜੇ ਸਬੰਧੀ ਪੰਜਾਬ ਪੁਲਿਸ ਤੇ ਆਰ.ਏ.ਐਫ. ਦੇ ਜਵਾਨਾਂ ਵਲੋਂ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹਿਰ ਦੇ ਸਾਰੇ ਬਜ਼ਾਰਾਂ 'ਚ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਲੋਹੀਆਂ ਦੇ ਥਾਣਾ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸੰਬੰਧੀ ਮਹਿਤਪੁਰ ਵਿਖੇ ਪੁਲਿਸ ਵਲੋਂ ਫਲੈਗ ਮਾਰਚ

ਮਹਿਤਪੁਰ,10 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਵਿਖੇ ਪੰਜਾਬ ਸਰਕਾਰ ਤੇ ਪੰਜਾਬ ਦੇ ਡੀ.ਜੀ.ਪੀ ਦੇ ਹੁਕਮਾਂ 'ਤੇ ਮਹਿਤਪੁਰ ਵਿਖੇ ਸ਼ਾਹਕੋਟ ਦੇ ਡੀ.ਐਸ.ਪੀ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ 'ਚ ਸੀ.ਆਰ.ਐਫ ਦੇ ਨੌਜਵਾਨਾਂ ਦੀ ਭਾਰੀ ਫੋਰਸ ਨਾਲ ਫਲੈਗ ਕੱਢਿਆ ਗਿਆ ਜਿਸ 'ਚ ...

ਪੂਰੀ ਖ਼ਬਰ »

ਕਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਰਾਸ਼ਟਰੀ ਡੀ-ਵਾਰਮਿੰਗ ਦਿਵਸ ਮਨਾਇਆ

ਗੁਰਾਇਆ, 10 ਅਗਸਤ (ਚਰਨਜੀਤ ਸਿੰਘ ਦੁਸਾਂਝ)-ਅੱਜ ਕਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਰਾਸ਼ਟਰੀ ਡੀ ਵਾਰਮਿੰਗ ਦਿਵਸ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਰੁਪਿੰਦਰਜੀਤ ਕੌਰ ਨੇ ਦੱਸਿਆ ਕਿ 10 ...

ਪੂਰੀ ਖ਼ਬਰ »

ਐਸ.ਡੀ. ਸਕੂਲ 'ਚ ਫੈਂਸੀ ਡਰੈੱਸ ਮੁਕਾਬਲੇ ਕਰਵਾਏ

ਆਦਮਪੁਰ, 10 ਅਗਸਤ (ਰਮਨ ਦਵੇਸਰ)-ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਨਰਸਰੀ ਵਿੰਗ ਦੇ ਵਿਦਿਆਰਥੀਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦੇ ਹੋਏ ਸਵਾਮੀ ਰਾਮ ਭਾਰਤੀ, ਕੁਲਦੀਪ ਦੁੱਗਲ, ਮਾਸਟਰ ਰਮੇਸ਼ ਚੰਦਰ ਦੱਤਾ, ਮੰਗਤ ਰਾਮ ...

ਪੂਰੀ ਖ਼ਬਰ »

ਢੰਡੋਵਾਲ ਸਕੂਲ 'ਚ ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ

ਸ਼ਾਹਕੋਟ, 10 ਅਗਸਤ (ਦਲਜੀਤ ਸਿੰਘ ਸਚਦੇਵਾ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਹੈਲਥ ਡਿਸਪੈਂਸਰੀ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ 'ਚ ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਹੈਲਥ ਡਿਸਪੈਂਸਰੀ ...

ਪੂਰੀ ਖ਼ਬਰ »

ਸਿਹਤ ਵਿਭਾਗ ਸ਼ਾਹਕੋਟ ਵਲੋਂ ਰਾਸ਼ਟਰੀ ਡੀ-ਵਰਮਿੰਗ ਦਿਵਸ ਮਨਾਇਆ

ਸ਼ਾਹਕੋਟ, 10 ਅਗਸਤ (ਬਾਂਸਲ)-ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਦਵਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਹਾਈ ਸਕੂਲ, ਸ਼ਾਹਕੋਟ (ਲੜਕੀਆਂ) ਵਿਖੇ ਰਾਸ਼ਟਰੀ ਡੀ-ਵਰਮਿੰਗ ਦਿਵਸ ਸਬੰਧੀ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ ¢ ਡਾ. ਧੀਰਜ ਕੁਮਾਰ, ਡਾ. ਪੂਨਮ ਯਾਦਵ, ...

ਪੂਰੀ ਖ਼ਬਰ »

ਰਾਸ਼ਟਰ ਡੀ-ਵਰਮਿੰਗ ਦਿਵਸ ਮਨਾਇਆ

ਆਦਮਪੁਰ, 10 ਅਗਸਤ (ਰਮਨ ਦਵੇਸਰ)-ਬੱਚਿਆਂ ਨੂੰ ਪੇਟ ਦੇ ਕੀੜਿਆ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਦੇ ਮੰਤਵ ਨਾਲ ਰਾਸ਼ਟਰ ਡੀ-ਵਰਸਿੰਗ ਦਿਵਸ ਮਨਾਇਆ ਗਿਆ | ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਰੇਸ਼ ਬਾਠਲਾ ...

ਪੂਰੀ ਖ਼ਬਰ »

ਸੁਖਮਨੀ ਸਾਹਿਬ ਦੇ ਪਾਠ ਨਾਲ ਵਿਸ਼ਕਰਮਾ ਫਿਲਿੰਗ ਸਟੇਸ਼ਨ ਦਾ ਉਦਘਾਟਨ

ਮਹਿਤਪੁਰ, 10 ਅਗਸਤ (ਹਰਜਿੰਦਰ ਸਿੰਘ ਚੰਦੀ)-ਨਕੋਦਰ ਰੋਡ ਮਹਿਤਪੁਰ ਨਜ਼ਦੀਕ ਗ੍ਰੀਨ ਕਲੋਨੀ ਵਿਸ਼ਕਰਮਾ ਫਿਲਿੰਗ ਸਟੇਸ਼ਨ ਦਾ ਉਦਘਾਟਨ ਰਤਨ ਸਿੰਘ ਕਾਕੜ ਕਲਾਂ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾ ਕੇ ਕਰਵਾਇਆ ਗਿਆ | ਇਸ ਮੌਕੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ...

ਪੂਰੀ ਖ਼ਬਰ »

ਵਿਅਕਤੀ ਦੀ ਲਾਸ਼ ਮਿਲੀ

ਢਿਲਵਾਂ, 10 ਅਗਸਤ (ਸੁਖੀਜਾ, ਪ੍ਰਵੀਨ)- ਥਾਣਾ ਸਭਾਨਪੁਰ ਦੀ ਪਲਿੁਸ ਨੂੰ ਜਲੰਧਰ-ਅਿ੍ਮੰਤਸਰ ਜੀ.ਟੀ. ਰੋਡ ਪਿੰਡ ਰਮੀਦੀ ਨਜਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਰਮੀਦੀ ਪੁਲੀ ...

ਪੂਰੀ ਖ਼ਬਰ »

ਡੋਡਿਆਂ ਸਮੇਤ ਦੋਸ਼ੀ ਗਿ੍ਫ਼ਤਾਰ

ਸੁਲਤਾਨਪੁਰ ਲੋਧੀ, 10 ਅਗਸਤ (ਪ.ਪ.)- ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਨਸ਼ਾ ਤਸਕਰ ਕੋਲੋਂ 20 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ ਹੈ | ਡੀ.ਐਸ.ਪੀ. ਮਨਪ੍ਰੀਤ ਸ਼ੀਂਹਮਾਰ ਨੇ ਦੱਸਿਆ ਕਿ ਐਸ.ਆਈ. ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਗਿੱਲ, ਮਨਿਆਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX