ਤਾਜਾ ਖ਼ਬਰਾਂ


ਦੇਸ਼ ਦੀ ਸੁਰੱਖਿਆ ਦੇ ਸਵਾਲ 'ਤੇ ਰਾਜਸਥਾਨ ਦੇ ਨੌਜਵਾਨ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ-ਪ੍ਰਧਾਨ ਮੰਤਰੀ
. . .  12 minutes ago
ਜੈਪੁਰ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਸ਼ੁਰੂ ਹੋਏ ਖੇਡ ਸਮਾਗਮਾਂ ਅਤੇ ਖੇਡ ਮਹਾਕੁੰਭਾਂ ਦੀ ਲੜੀ ਇਕ ਵੱਡੀ ਤਬਦੀਲੀ...
ਅੰਮ੍ਰਿਤਸਰ: ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਸਜਾਇਆ ਗਿਆ ਨਗਰ ਕੀਰਤਨ
. . .  about 1 hour ago
ਅੰਮ੍ਰਿਤਸਰ, 5 ਫਰਵਰੀ (ਹਰਮਿੰਦਰ ਸਿੰਘ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਬਾਬਾ ਜੀ ਦੇ ਜਨਮ ਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਲਈ...
ਗ੍ਰਹਿ ਮੰਤਰਾਲੇ ਵਲੋਂ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਨੂੰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ
. . .  about 1 hour ago
ਨਵੀਂ ਦਿੱਲੀ, 5 ਫਰਵਰੀ-ਗ੍ਰਹਿ ਮੰਤਰਾਲੇ ਦੇ ਇਕ ਸੰਚਾਰ 'ਤੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ "ਜ਼ਰੂਰੀ" ਅਤੇ "ਐਮਰਜੈਂਸੀ" ਆਧਾਰ 'ਤੇ ਚੀਨੀ ਲਿੰਕਾਂ ਨਾਲ ਸੰਬੰਧਿਤ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਉੱਪਰ ਪਾਬੰਦੀ ਲਗਾਉਣ ਅਤੇ ਬਲਾਕ ਕਰਨ ਦੀ ਪ੍ਰਕਿਰਿਆ...
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ
. . .  about 2 hours ago
ਇਸਲਾਮਾਬਾਦ, 5 ਫਰਵਰੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ, ਜਨਰਲ ਪਰਵੇਜ਼ ਮੁਸ਼ੱਰਫ (ਸੇਵਾਮੁਕਤ) ਦਾ ਲੰਬੀ ਬਿਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ।
ਭਾਰਤੀ ਅਮਰੀਕੀ ਸਾਂਸਦ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਿਯੁਕਤ
. . .  about 2 hours ago
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੂੰ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜ਼ੀ ਬਾਰੇ ਸਦਨ ਦੀ ਵਿਸ਼ੇਸ਼ ਅਧਿਕਾਰੀ...
ਨਿਪਾਲ:ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਪ੍ਰਦਰਸ਼ਨ
. . .  about 2 hours ago
ਕਾਠਮੰਡੂ, 5 ਫਰਵਰੀ-ਜਬਰ ਜਨਾਹ ਦੇ ਦੋਸ਼ੀ ਕ੍ਰਿਕਟਰ ਸੰਦੀਪ ਲਾਮਿਛਨੇ ਨੂੰ ਟ੍ਰੇਨਿੰਗ ਕੈਂਪ 'ਚ ਸ਼ਾਮਿਲ ਕਰਨ ਖ਼ਿਲਾਫ਼ ਕਾਠਮੰਡੂ 'ਚ ਪ੍ਰਦਰਸ਼ਨ ਕੀਤਾ...
ਸਾਡਾ ਕੋਈ ਵੀ ਵਿਰੋਧੀ ਸਾਡੇ ਨਾਲ ਲੜ ਨਹੀਂ ਸਕਦਾ-ਮੁੱਖ ਮੰਤਰੀ ਤ੍ਰਿਪੁਰਾ
. . .  about 3 hours ago
ਅਗਰਤਲਾ, 5 ਫਰਵਰੀ-ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਵਿਰੋਧੀ, ਭਾਵੇਂ ਉਹ ਮੋਥਾ (ਟਿਪਰਾ ਮੋਥਾ ਪਾਰਟੀ), ਕਾਂਗਰਸ ਜਾਂ ਸੀ.ਪੀ.ਆਈ. (ਐਮ) ਸਾਡੇ ਨਾਲ ਲੜ ਨਹੀਂ ਸਕਦਾ। ਅਸੀਂ ਇੱਥੇ ਪਾਰਦਰਸ਼ਤਾ ਨਾਲ ਚੰਗਾ ਕੰਮ ਕੀਤਾ ਹੈ। ਅਸੀਂ ਵੀ ਉਸ...
ਚਿਲੀ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 22
. . .  about 3 hours ago
ਸੈਂਟੀਆਗੋ (ਚਿੱਲੀ), 5 ਫਰਵਰੀ -ਸਰਕਾਰੀ ਅਧਿਕਾਰੀਆਂ ਅਨੁਸਾਰ ਦੱਖਣੀ-ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ...
ਸਪੇਸਐਕਸ ਮਾਰਚ ਵਿਚ ਸਟਾਰਸ਼ਿਪ ਲਾਂਚ ਦੀ ਕਰ ਸਕਦਾ ਹੈ ਕੋਸ਼ਿਸ਼ -ਐਲੋਨ ਮਸਕ
. . .  about 4 hours ago
ਵਾਸ਼ਿੰਗਟਨ, 5 ਫਰਵਰੀ -ਸਪੇਸਐਕਸ ਦੇ ਮੁਖੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੁੰਦਾ ਹੈ ਤਾਂ ਇਸ ਦਾ ਵਿਸ਼ਾਲ ਸਟਾਰਸ਼ਿਪ ਰਾਕੇਟ ਸਿਸਟਮ ਅਗਲੇ ਮਹੀਨੇ ਪਹਿਲੀ ਵਾਰ ਆਰਬਿਟਲ...
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
. . .  about 4 hours ago
ਮੁੰਬਈ, 5 ਫਰਵਰੀ-ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਸ਼ਿਕਾਇਤ 'ਤੇ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਂਡਰੀਆ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸ (ਵਿਨੋਦ ਕਾਂਬਲੀ) ਨੇ ਸ਼ਰਾਬ ਦੇ ਨਸ਼ੇ ਵਿਚ ਉਸ...
ਪ੍ਰਧਾਨ ਮੰਤਰੀ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਕਰਨਗੇ ਸੰਬੋਧਨ
. . .  about 4 hours ago
ਨਵੀਂ ਦਿੱਲੀ, 5 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਮਹਾਖੇਲ ਦੇ ਭਾਗੀਦਾਰਾਂ ਨੂੰ ਸੰਬੋਧਨ...
ਪਿੰਡ ਸਹਿਜੜਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
. . .  about 5 hours ago
ਮਹਿਲ ਕਲਾਂ, 5 ਫਰਵਰੀ (ਤਰਸੇਮ ਸਿੰਘ ਗਹਿਲ)-ਜਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਸਹਿਜੜਾ ਵਿਖੇ ਬੀਤੀ ਰਾਤ ਇਕ 19 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੱਘ ਪੁੱਤਰ ਨਰੋਤਮ ਸਿੱਘ ਵਾਸੀ ਸਹਿਜੜਾ...
ਅਮਰੀਕਾ ਵਲੋਂ ਸ਼ੱਕੀ ਜਾਸੂਸੀ ਗੁਬਾਰੇ ਨੂੰ ਡੇਗਣ ਤੋਂ ਬਾਅਦ ਚੀਨ ਦੁਆਰਾ ਸਖ਼ਤ ਅਸੰਤੁਸ਼ਟੀ ਜ਼ਾਹਰ
. . .  about 5 hours ago
ਬੀਜਿੰਗ, 5 ਫਰਵਰੀ -ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਚੀਨ ਨੇ ਆਪਣੇ ਗੁਬਾਰੇ ਨੂੰ ਮਾਰਨ ਲਈ ਸੰਯੁਕਤ ਰਾਜ ਦੁਆਰਾ ਤਾਕਤ ਦੀ ਵਰਤੋਂ 'ਤੇ ਸਖ਼ਤ ਅਸੰਤੁਸ਼ਟੀ ਅਤੇ ਵਿਰੋਧ ਜ਼ਾਹਰ ਕੀਤਾ ਹੈ, ਜਿਸ ਨੂੰ ਇਸ ਨੇ ਨਾਗਰਿਕ ਹਵਾਈ...
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਉੜੀਸ਼ਾ:ਗੈਸ ਪਾਈਪ ਲਾਈਨ ਵਿਚ ਧਮਾਕੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ, 3 ਤਿੰਨ ਜ਼ਖ਼ਮੀ
. . .  1 day ago
ਭੁਵਨੇਸ਼ਵਰ, 4 ਫਰਵਰੀ-ਅੱਜ ਉੜੀਸ਼ਾ ਦੇ ਨਯਾਗੜ੍ਹ ਦੇ ਅਧੀਨ ਪੈਂਦੇ ਸੁਨਾਲਟੀ ਵਿਚ ਗੈਸ ਪਾਈਪ ਲਾਈਨ ਵਿਚ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ...
ਸੀ.ਆਈ.ਏ. ਸਟਾਫ ਦੇ ਇੰਚਾਰਜ ਸਮੇਤ ਚੌਂਕੀ ਇੰਚਾਰਜ ਮੁਅੱਤਲ
. . .  1 day ago
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਚੌਂਕੀ ਕੋਚਰ ਮਾਰਕਿਟ ਦੇ ਇੰਚਾਰਜ ਭੀਸ਼ਮ ਦੇਵ ਨੂੰ ਡਿਊਟੀ ਵਿਚ ਕੁਤਾਹੀ ਦੇ ਦੋਸ਼ ਤਹਿਤ ਮੁਅੱਤਲ...
ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਕਰਨਗੇ ਮੁਲਾਕਾਤ
. . .  1 day ago
ਵਾਸ਼ਿੰਗਟਨ, 4 ਫਰਵਰੀ- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਲੰਡਨ ਵਿਚ ਆਪਣੇ ਬ੍ਰਿਟੇਨ ਦੇ ਹਮਰੁਤਬਾ ਟਿਮ ਬੈਰੋ ਨਾਲ ਮੁਲਾਕਾਤ ਕਰਨਗੇ।
ਖ਼ੇਡ ਮੰਤਰੀ ਵਲੋਂ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦਾ ਥੀਮ ਗੀਤ ਲਾਂਚ
. . .  1 day ago
ਸ੍ਰੀਨਗਰ, 4 ਫਰਵਰੀ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਰਾਜ ਭਵਨ ਵਿਖੇ ਖ਼ੇਲੋ ਇੰਡੀਆ ਵਿੰਟਰ ਗੇਮਜ਼ ਮਾਸਕੌਟ ਦੇ ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।
ਸੁਪਰੀਮ ਕੋਰਟ ਨੂੰ ਮਿਲੇ 5 ਨਵੇਂ ਜੱਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਕੇਂਦਰ ਨੇ ਸੁਪਰੀਮ ਕੋਰਟ ਲਈ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਪੰਕਜ ਮਿਥਲ (ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ), ਸੰਜੇ ਕਰੋਲ (ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ), ਪੀ.ਵੀ. ਸੰਜੇ ਕੁਮਾਰ (ਮਣੀਪੁਰ ਹਾਈ ਕੋਰਟ ਦੇ ਚੀਫ਼ ਜਸਟਿਸ)....
ਸੁਪਰੀਮ ਕੋਰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕਮੇਟੀ ਸੰਬੰਧੀ ਪਟੀਸ਼ਨ ਖ਼ਾਰਜ
. . .  1 day ago
ਨਵੀਂ ਦਿੱਲੀ, 4 ਫਰਵਰੀ- ਸੁੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਐਸ.ਜੀ.ਪੀ.ਸੀ. ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਲੈ ਕੇ ਦਾਖ਼ਲ ਕੀਤੀ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਐਚ.ਐਸ.ਜੀ.ਪੀ.ਸੀ. ਐਕਟ 2014 ਦੀ ਮਾਨਤਾ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
ਪੰਜਾਬ ਮੰਡੀ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  1 day ago
ਚੰਡੀਗੜ੍ਹ, 4 ਫਰਵਰੀ- ਅੱਜ ਪੰਜਾਬ ਸਰਕਾਰ ਵਲੋਂ ਮੰਡੀ ਬੋਰਡ ਤੇ ਕਾਰਪੋਰੇਸ਼ਨਾਂ ਦੇ ਨਵੇਂ ਬਣੇ ਚੇਅਰਮੈਨਾਂ ਦਾ ਐਲਾਨ ਕੀਤਾ ਗਿਆ। ਹਰਚੰਦ ਸਿੰਘ ਬਰਸਟ ਨੂੰ ਮੰਡੀ ਬੋਰਡ ਦਾ ਨਵਾਂ ਚੇਅਰਮੈਨ ਲਗਾਇਆ...
ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਨੇ ਕੀਤੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ
. . .  1 day ago
ਚੰਡੀਗੜ੍ਹ, 4 ਫਰਵਰੀ- ਪਹਿਲੀ ਵਾਰ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਮੰਗ ਚੁੱਕੀ ਹੈ। ਵੜਿੰਗ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੂ ਦੀ ਜਲਦੀ ਰਿਹਾਈ ਦੀ ਮੰਗ ਕੀਤੀ...
ਦਰਦਨਾਕ ਸੜਕ ਹਾਦਸੇ ’ਚ ਮਜੀਠਾ ਵਾਸੀ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀਂ
. . .  1 day ago
ਕਲਾਨੌਰ, 4 ਫਰਵਰੀ (ਪੁਰੇਵਾਲ)- ਕਲਾਨੌਰ- ਬਟਾਲਾ ਮਾਰਗ ’ਤੇ ਸਥਿਤ ਅੱਡਾ ਕੋਟ ਮੀਆਂ ਸਾਹਿਬ ਵਿਖੇ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮਨਜੀਤ ਸਿੰਘ ਅਤੇ ਚੌਂਕੀ ਇੰਚਾਰਜ ਵਡਾਲਾ ਬਾਂਗਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪੈਰਵਾਈ ਕੀਤੀ ਜਾ...
ਪਾਕਿਸਤਾਨ ਵਿਚ ਵਿਕੀਪੀਡੀਆ ’ਤੇ ਪਾਬੰਦੀ
. . .  1 day ago
ਇਸਲਾਮਾਬਾਦ, 4 ਫਰਵਰੀ- ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ 48 ਘੰਟਿਆਂ ਦੀ ਦਿੱਤੀ ਗਈ ਸਮਾਂ ਸੀਮਾ ਦੇ ਅੰਦਰ ਈਸ਼ਨਿੰਦਾ ਸਮੱਗਰੀ ਨੂੰ ਨਾ ਹਟਾਉਣ ਲਈ ਪਾਕਿਸਤਾਨ ਦੇ ਅੰਦਰ ਵਿਕੀਪੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਪੀ.ਟੀ.ਏ. ਨੇ ਸ਼ਨੀਵਾਰ ਨੂੰ...
ਮਣੀਪੁਰ: ਹੋਣ ਵਾਲੇ ਫ਼ੈਸ਼ਨ ਪ੍ਰੋਗਰਾਮ ਦੀ ਥਾਂ ਦੇ ਨੇੜੇ ਹੋਇਆ ਬੰਬ ਧਮਾਕਾ
. . .  1 day ago
ਇੰਫ਼ਾਲ, 4 ਫਰਵਰੀ- ਮਣੀਪੁਰ ਦੇ ਹਪਤਾ ਕਾਂਘੇਬੁੰਗ ਵਿਖੇ ਜਿੱਥੇ 5 ਫਰਵਰੀ ਤੱਕ ਇਕ ਫ਼ੈਸ਼ਨ ਪਰੇਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਸੀ, ਦੇ ਨੇੜੇ ਇਕ ਬੰਬ ਧਮਾਕਾ ਹੋਇਆ। ਇਸ ਪ੍ਰੋਗਰਾਮ ਵਿਚ ਮਸ਼ਹੂਰ ਫ਼ਿਲਮ ਅਭਿਨੇਤਰੀ ਸਨੀ ਲਿਓਨੀ ਦੇ ਆਉਣ ਦਾ ਵੀ ਪ੍ਰੋਗਰਾਮ ਸੀ। ਇੰਫਾਲ ਪੂਰਬੀ ਜ਼ਿਲ੍ਹਾ ਅਧਿਕਾਰੀਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ \'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਲੁਧਿਆਣਾ

ਦੇਤਵਾਲ ਬੈਂਕ ਡਕੈਤੀ ਦੇ ਮਾਮਲੇ ਵਿਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਬੈਂਕ ਡਕੈਤੀ ਦੇ ਮਾਮਲੇ ਵਿਚ ਪੁਲਿਸ ਨੇ ਬੈਂਕ ਮੁਲਾਜ਼ਮ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਇਨ੍ਹਾਂ ਵਿਅਕਤੀਆਂ ਪਾਸੋਂ ...

ਪੂਰੀ ਖ਼ਬਰ »

'ਸਾਡੀਆਂ ਕੁਰਬਾਲੀਆਂ 80 ਫ਼ੀਸਦੀ-ਸਾਡੀ ਆਜ਼ਾਦੀ ਕਿੱਥੇ' ਦੇ ਨਾਅਰੇ ਲਗਾ ਕੇ ਮੰਗਾਂ ਮਨਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ, 13 ਅਗਸਤ (ਪੁਨੀਤ ਬਾਵਾ)-ਦਰਬਾਰੇ ਪੰਜਾਬ ਦੇ ਬੈਨਰ ਅਧੀਨ ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਵਪਾਰ ਤੇ ਉਦਯੋਗ ਮਹਾਂਸੰਘ ਅਤੇ ਪੰਜਾਬ ਬਹੁਜਨ ਸਮਾਜ ਪਾਰਟੀ ਵਲੋਂ ਭਾਰਤ ਨਗਰ ਚੌਂਕ ਤੋਂ ਜਗਰਾਉਂ ਪੁੱਲ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ। ਜਗਰਾਉਂ ...

ਪੂਰੀ ਖ਼ਬਰ »

ਮਾਮਲਾ ਪਾਸਪੋਰਟ ਤਸਦੀਕ ਕਰਨ ਦਾ

ਪੁਲਿਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰਨ ਦੇ ਦੋਸ਼ ਤਹਿਤ ਟਰੈਵਲ ਏਜੰਟ ਸਮੇਤ ਦੋ ਖਿਲਾਫ਼ ਕੇਸ ਦਰਜ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਪਾਸਪੋਰਟ ਤਸਦੀਕ ਕਰਨ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਦੇ ਜਾਅਲੀ ਦਸਤਖ਼ਤ ਕਰਨ ਦੇ ਦੋਸ਼ ਤਹਿਤ ਇਕ ਟ੍ਰੈਵਲ ਏਜੰਟ ਸਮੇਤ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ...

ਪੂਰੀ ਖ਼ਬਰ »

ਗੈਸ ਲੀਕ ਹੋਣ ਕਾਰਨ ਲੱਗੀ ਅੱਗ ਨਾਲ ਪਰਿਵਾਰ ਦੇ ਸੱਤ ਮੈਂਬਰ ਝੁਲਸੇ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਝਾਬੇਵਾਲ ਵਿਚ ਘਰੇਲੂ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ ਨਾਲ ਇਕ ਪਰਿਵਾਰ ਦੇ ਸੱਤ ਮੈਂਬਰਾਂ ਦੇ ਝੁਲਸਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਅਹਾਤੇ 'ਤੇ ਲੜਾਈ ਦੌਰਾਨ ਗੋਲੀ ਚੱਲਣ ਨਾਲ ਦਹਿਸ਼ਤ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਪਿੰਡ ਲਾਦੀਆਂ ਨੇੜੇ ਸਥਿਤ ਇਕ ਅਹਾਤੇ ਵਿਚ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਉੱਥੇ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਲੜਾਈ ਵਿਚ ਵਿਜੇ ਕੁਮਾਰ ਨਾਮੀ ਨੌਜਵਾਨ ਜ਼ਖ਼ਮੀ ਹੋ ਗਿਆ ...

ਪੂਰੀ ਖ਼ਬਰ »

ਵਿਧਾਇਕ ਬੱਗਾ ਤੇ ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕ ਦਾ ਲਿਆ ਜਾਇਜ਼ਾ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 15 ਅਗਸਤ ਨੂੰ ਚਾਂਦ ਸਿਨੇਮਾ ਨੇੜੇ ਆਮ ਆਦਮੀ ਕਲੀਨਿਕ ਦੇ ...

ਪੂਰੀ ਖ਼ਬਰ »

ਬੋਪਾਰਾਏ ਆਟੋਮੈਟਿਕ ਮੋਟਰ ਸਟਾਰਟਰ ਗੁਣਵੱਤਾ ਸਦਕਾ ਅੱਜ ਭਾਰਤ 'ਚ ਗਾਹਕਾਂ ਦੀ ਬਣਿਆ ਹੋਇਆ ਹੈ ਪਹਿਲੀ ਪਸੰਦ

ਬੀਜਾ 13 ਅਗਸਤ (ਕਸ਼ਮੀਰਾ ਸਿੰਘ ਬਗਲੀ)-ਬੋਪਾਰਾਏ ਇਲੈਕਟ੍ਰੀਕਲਜ ਅਤੇ ਇਲੈਕਟ੍ਰੋਨਿਸ ਪਾਇਲ(ਖੰਨਾ) ਦੇ ਐਮ. ਡੀ. ਤੇ ਉੱਘੇ ਸਮਾਜ ਸੇਵਕ ਇੰਜ. ਜਗਦੇਵ ਸਿੰਘ ਬੋਪਾਰਾਏ ਵਲੋਂ ਉੱਚ ਦਰਜੇ ਤੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਬੋਪਾਰਾਏ ਮੋਟਰ ਸਟਾਰਟਰ ਅੱਜ ਸੂਬੇ ਵਿੱਚ ...

ਪੂਰੀ ਖ਼ਬਰ »

ਨਗਰ ਨਿਗਮ ਲੁਧਿਆਣਾ ਵਲੋਂ ਸ਼ਹਿਰ 'ਚ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਟੀਮਾਂ ਦਾ ਗਠਨ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਲੁਧਿਆਣਾ ਵਲੋਂ ਜ਼ੋਨਲ ਪੱਧਰ 'ਤੇ ਮਾਹਿਰਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਲੰਪੀ ਸਕਿਨ ਦੀ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਸਿਹਤਮੰਦ ਪਸ਼ੂਆਂ ਨੂੰ ਗੋਟ ...

ਪੂਰੀ ਖ਼ਬਰ »

ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਵਲੋਂ ਨਿਰੀਖਣ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ/ਪੁਨੀਤ ਬਾਵਾ)-ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 15 ਅਗਸਤ ਨੂੰ 76ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਰਾਜ ਪੱਧਰੀ ਸਮਾਗਮ ਸਬੰਧੀ ਅੱਜ ਫੁੱਲ ਡਰੈਸ ਰਿਹਰਸਲ ਕੀਤੀ ਗਈ, ਜਿਸ ਦਾ ਡਿਪਟੀ ...

ਪੂਰੀ ਖ਼ਬਰ »

ਟ੍ਰਾਂਸਪੋਰਟ ਵਿਭਾਗ ਦੇ ਕੱਚੇ ਕਾਮੇ ਅੱਜ ਤੋਂ ਮਨਾਉਣਗੇ ਕਾਲਾ ਦਿਵਸ

ਲੁਧਿਆਣਾ, 13 ਅਗਸਤ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬਸ ਅਤੇ ਪੀ ਆਰ ਟੀ ਸੀ ਕੰਟਰੈਕਟ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮ 14, 15 ਅਤੇ 16 ਅਗਸਤ ਨੂੰ ਆਜ਼ਾਦੀ ਦਿਵਸ ਨੂੰ ਕਾਲੇ ...

ਪੂਰੀ ਖ਼ਬਰ »

ਰੈੱਡ ਰੋਜ਼ ਪਬਲਿਕ ਹਾਈ ਸਕੂਲ ਵਿਚ ਤੀਆਂ ਮਨਾਈਆਂ

ਡਾਬਾ/ਲੁਹਾਰਾ, 13 ਅਗਸਤ (ਕੁਲਵੰਤ ਸਿੰਘ ਸੱਪਲ)-ਰੈੱਡ ਰੋਜ ਪਬਲਿਕ ਹਾਈ ਸਕੂਲ ਡਾਬਾ ਲੁਹਾਰਾ ਰੋਡ ਵਿਚ ਵਿਦਿਆਰਥਣਾ ਨੇ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਝਲਕ ਤੀਆਂ ਦੇ ਰੂਪ ਵਿਚ ਪੇਸ਼ ਕੀਤੀ | ਜਿਸ ਵਿਚ ਨੌਵੀਂ, ਦੱਸਵੀਂ ਸ਼੍ਰੇਣੀ ਦੀਆਂ ਵਿਦਿਆਰਥਣਾ ਨੇ ਫੁਲਕਾਰੀ ਦੀ ...

ਪੂਰੀ ਖ਼ਬਰ »

ਦੁਕਾਨ 'ਚੋਂ ਲੱਖਾਂ ਦੇ ਮੁੱਲ ਦੇ ਕੱਪੜੇ ਚੋਰੀ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀਏਯੂ ਦੇ ਘੇਰੇ ਅੰਦਰ ਪੈਂਦੇ ਇਲਾਕੇ ਹੈਬੋਵਾਲ ਖੁਰਦ ਵਿਚ ਚੋਰ ਇਕ ਕੱਪੜੇ ਦੀ ਦੁਕਾਨ ਤੋਂ ਲੱਖਾਂ ਰੁਪਏ ਮੁੱਲ ਦਾ ਕੱਪੜਾ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਦੁਕਾਨਦਾਰ ਸ਼ਿਵ ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 38 ਮਰੀਜ਼ ਹੋਰ ਮਿਲੇ

ਲੁਧਿਆਣਾ, 13 ਅਗਸਤ (ਸਲੇਮਪੁਰੀ)-ਨਾਮੁਰਾਦ ਵਾਇਰਸ ਕੋਰੋਨਾ ਦਾ ਪ੍ਰਕੋਪ ਘਟਣ ਦੀ ਬਜਾਏ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ | ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਪਾਵਰਕਾਮ ਦੇ ਮੁਲਾਜ਼ਮਾਂ ਉੱਤੇ ਹਮਲਾ ਕਰਨ ਦੇ ਦੋਸ਼ ਤਹਿਤ ਕੇਸ ਦਰਜ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਪਾਵਰਕਾਮ ਦੇ ਮੁਲਾਜ਼ਮਾਂ ਉਪਰ ਹਮਲਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਵੱਖ-ਵੱਖ ਭਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਾਵਰਕਾਮ ਦੇ ਅਧਿਕਾਰੀ ਮੋਹਨ ਲਾਲ ਦੀ ਸ਼ਿਕਾਇਤ 'ਤੇ ਗੋਰਾ ਅਤੇ ਉਸ ਦੇ ...

ਪੂਰੀ ਖ਼ਬਰ »

ਰੂਰਲ ਫ਼ਾਰਮੇਸੀ ਅਫ਼ਸਰ 15 ਨੂੰ ਕਰਨਗੇ ਰੋਸ ਮੁਜ਼ਾਹਰਾ

ਲੁਧਿਆਣਾ, 13 ਅਗਸਤ (ਸਲੇਮਪੁਰੀ)-ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਸਥਾਪਿਤ ਸਿਹਤ ਕੇਂਦਰਾਂ ਵਿਚ ਤਾਇਨਾਤ ਫਾਰਮੇਸੀ ਅਫ਼ਸਰਾਂ ਦੀ ਸੂਬਾ ਪੱਧਰੀ ਸਿਰਮੌਰ ਜਥੇਬੰਦੀ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ...

ਪੂਰੀ ਖ਼ਬਰ »

ਸੰਜੇ ਤਲਵਾੜ ਦੀ ਅਗਵਾਈ 'ਚ ਹਲਕਾ ਪੂਰਬੀ 'ਚ ਕੱਢੀ ਤਿਰੰਗਾ ਯਾਤਰਾ

ਲੁਧਿਆਣਾ, 13 ਅਗਸਤ (ਕਵਿਤਾ ਖੁਲਰ)-ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ 'ਤੇ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਤਿਰੰਗਾ ਯਾਤਰਾ ਕੱਢਣ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਦੂਸਰੇ ਪੜਾਅ ਵਿਚ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ...

ਪੂਰੀ ਖ਼ਬਰ »

ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ, ਸੱਸ ਖਿਲਾਫ ਕੇਸ ਦਰਜ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਾਜ ਦੀ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਉਸਦੇ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸੋਨਮ ਵਾਸੀ ਗਾਂਧੀ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...

ਪੂਰੀ ਖ਼ਬਰ »

ਵਿਸ਼ਵ ਭਾਰਤੀ ਪਬਲਿਕ ਸਕੂਲ ਲੁਹਾਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 13 ਅਗਸਤ (ਕੁਲਵੰਤ ਸਿੰਘ ਸੱਪਲ)-ਵਿਸ਼ਵ ਭਾਰਤੀ ਪਬਲਿਕ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧੇ 'ਚ ਸਾਵਣ ਮਹੀਨੇ ਦੀ ਉਸਤਤ ਨਾਲ ਸਬੰਧਿਤ ਬੋਲੀਆ ਪਾਈਆਂ ਤੇ ਗੀਤ ...

ਪੂਰੀ ਖ਼ਬਰ »

ਜੇਲ੍ਹ 'ਚੋਂ ਦੋ ਮੋਬਾਈਲ ਬਰਾਮਦ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਦੋ ਮੋਬਾਇਲ ਬਰਾਮਦ ਕੀਤੇ ਗਏ ਹਨ | ਜੇਲ੍ਹ ਅਧਿਕਾਰੀਆਂ ਵਲੋਂ ਇਹ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਸਹਾਇਕ ਜੇਲ੍ਹ ...

ਪੂਰੀ ਖ਼ਬਰ »

ਸਿੱਖ ਵਿਦਵਾਨ ਤੇ ਸੇਵਾਦਾਰ-ਏ. ਕੌਮ ਡਾ. ਸਰੂਪ ਸਿੰਘ ਅਲੱਗ ਨਮਿਤ ਸ਼ਰਧਾਂਜਲੀ ਸਮਾਗਮ

ਲੁਧਿਆਣਾ, 13 ਅਗਸਤ(ਪੁਨੀਤ ਬਾਵਾ)-ਅਲੱਗ ਸ਼ਬਦ ਯੱਗ ਟਰੱਸਟ ਦੇ ਸੰਸਥਾਪਕ, ਲੇਖਕ ਡਾ. ਸਰੂਪ ਸਿੰਘ ਅਲੱਗ ਨਮਿੱਤ ਰੱਖੇ ਗਏ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਕਰਵਾਇਆ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੀ ਅਗਵਾਈ 'ਚ ਤਿਰੰਗਾ ਯਾਤਰਾ ਕੱਢੀ

ਲੁਧਿਆਣਾ, 13 ਅਗਸਤ (ਕਵਿਤਾ ਖੁੱਲਰ) - ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਉੱਤਰੀ ਵਿਖੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ | ਇਸ ਮੌਕੇ ਸ੍ਰੀ ਪਾਂਡੇ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਦੇਸ਼ ਦੇ ਸ਼ਹੀਦਾਂ ਅਤੇ ਉਨ੍ਹਾਂ ...

ਪੂਰੀ ਖ਼ਬਰ »

ਕੌਮੀ ਪੱਧਰ ਦੀ 2 ਦਿਨਾ ਸਪੀਕਿੰਗ ਮਾਈਾਡ ਯੂਥ ਕਨਕਲੇਵ ਦੀ ਸ਼ਾਨਦਾਰ ਸ਼ੁਰੂਆਤ

ਲੁਧਿਆਣਾ, 13 ਅਗਸਤ (ਪੁਨੀਤ ਬਾਵਾ)-ਇੰਨੀਸ਼ੇਟਰਸ ਆਫ਼ ਚੇਂਜ਼ ਵਲੋਂ ਕਰਵਾਈ ਜਾ ਰਹੀ ਚੌਥੀ ਸਪੀਕਿੰਗ ਮਾਈਾਡ ਯੂਥ ਕਨਕਲੇਵ ਕਰਵਾਉਣ ਦੀ ਅੱਜ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ | ਕਨਕਲੇਵ ਵਿਚ ਵੱਖ-ਵੱਖ ਸਕੂਲਾਂ ਤੇ ਸਿੱਖਿਆ ਸੰਸਥਾਵਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਤੇ ਲੜਕੀਆਂ ਪੁੱਜੇ, ਜਿੰਨ੍ਹਾਂ ਨੇ ਕਨਕਲੇਵ ਵਿਚ ਪੁੱਜੀਆਂ ਸਖ਼ਸ਼ੀਅਤਾਂ ਤੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਅਤੇ ਧਾਰਮਿਕ ਮੁੱਦਿਆਂ ਬਾਰੇ ਸਵਾਲ ਕੀਤੇ, ਜਿੰਨ੍ਹਾਂ ਦੇ ਸਬੰਧਤ ਸਖਸ਼ੀਅਤਾਂ ਨੇ ਬੜੇ ਬੇਬਾਕੀ ਨਾਲ ਜਵਾਬ ਦਿੱਤੇ | ਕਨਕਲੇਵ ਦੀ ਸ਼ੁਰੂਆਤ ਵਿਚ ਮੁੱਖ ਪ੍ਰਬੰਧਕ ਤੇ ਇੰਨੀਸ਼ੇਟਰਸ ਆਫ਼ ਚੇਂਜ਼ ਦੇ ਚੇਅਰਮੈਨ ਗੌਰਵਦੀਪ ਸਿੰਘ ਨੇ ਸਵਾਗਤੀ ਸ਼ਬਦ ਆਖਦਿਆਂ ਦੋ ਦਿਨਾਂ ਸਪੀਕਿੰਗ ਮਾਈਾਡ ਯੂਥ ਕਨਕਲੇਵ ਦੀ ਰੂਪ ਰੇਖਾ ਤੇ ਕਨਕਲੇਵ ਕਰਵਾਉਣ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਨਕਲੇਵ ਦੌਰਾਨ ਵਿਚਾਰ ਚਰਚਾ ਦੌਰਾਨ ਹਾਜ਼ਰੀਨ ਦੀ ਵੱਖ-ਵੱਖ ਸਖਸ਼ੀਅਤਾਂ ਦੇ ਨਾਲ ਜਾਣ ਪਹਿਚਾਣ ਕਰਵਾਈ | ਕਨਕਲੇਵ ਦੀ ਸ਼ੁਰੂਵਾਤ ਵਿਚ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਹਾਜ਼ਰੀਨ ਨੂੰ ਆਪਣੀ ਜ਼ਿੰਦਗੀ ਵਿਚ ਇਕ ਟੀਚਾ ਮਿੱਥਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਨੌਕਰੀਆਂ ਪ੍ਰਾਪਤ ਕਰਨ ਦੀ ਬਜਾਏ ਆਪਣੇ ਆਪ ਨੂੰ ਨੌਕਰੀਆਂ ਦੇਣ ਵਾਲੇ ਬਣਾਉਣ ਵਾਲੇ ਪਾਸੇ ਧਿਆਨ ਦੇਣ | ਉਨ੍ਹਾਂ ਨੇ ਸਟਾਰਟਅੱਪ ਸ਼ੁਰੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ | ਨੌਜਵਾਨ ਉਧਮੀ ਅਨਿਰੁੱਧ ਗੁਪਤਾ ਕੁੰਜੀਬੰਦ ਭਾਸ਼ਣ ਦਿੱਤਾ | ਗਾਇਕ ਕਮਲਪ੍ਰੀਤ ਸਿੰਘ ਨੇ ਮਿਊਜ਼ੀਕਲ ਪੇਸ਼ਕਾਰੀ ਦਿੱਤੀ | ਪੰਜਾਬ ਰਾਜ ਦੇ ਅਧਿਕਾਰਾਂ ਤੇ ਮੁੱਦਿਆਂ ਬਾਰੇ ਚਰਚਾ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਅਤੇ ਗੌਰਵਦੀਪ ਸਿੰਘ ਨੇ ਹਿੱਸਾ ਲਿਆ, ਚਰਚਾ ਤੋਂ ਪਹਿਲਾਂ ਤਿੰਨੇ ਬੁਲਾਰਿਆਂ ਨੇ ਪੰਜਾਬ, ਜ਼ਿੰਦਗੀ ਤੇ ਆਪਣੀ ਨਿੱਜੀ ਤਜ਼ੁਰਬੇ ਹਾਜ਼ਰੀਨ ਨਾਲ ਸਾਂਝੇ ਕੀਤੇ | ਧਾਰਮਿਕ ਕੱਟੜਤਾ ਤੇ ਧਾਰਮਿਕ ਮੁੱਦਿਆਂ ਬਾਰੇ ਕਰਵਾਈ ਗਈ ਚਰਚਾ ਵਿਚ ਉਸਮਾਨ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ, ਪ੍ਰੋ:ਮਨਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਫਾਦਰ ਐਨਟੌਨੀ ਖੋਖਰ ਪੈਨਲ ਨੇ ਹਿੱਸਾ ਲਿਆ | ਪਹਿਲੇ ਦਿਨ ਦੇ ਸਮਾਗਮ ਵਿਚ ਜਸਦੇਵ ਸਿੰਘ ਸੇਖੋਂ ਜ਼ੋਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਕੌਂਸਲਰ ਹਰਕਰਨ ਸਿੰਘ ਵੈਦ, ਕਮਲਜੀਤ ਸਿੰਘ ਬਰਾੜ, ਹਿਰਦੇਪਾਲ ਸਿੰਘ ਢੀਂਡਸਾ, ਸੁਖਵੰਤ ਸਿੰਘ ਦੁੱਗਰੀ, ਗੁਰਕਰਨ ਸਿੰਘ ਟਿੰਨਾ ਆਦਿ ਵਿਸ਼ੇਸ਼ ਤੌਰ 'ਤੇ ਪੁੱਜੇ | ਪਹਿਲੇ ਦਿਨ ਦੇ ਆਖੀਰ ਵਿਚ ਲੋਕ ਗਾਇਕ, ਲੇਖਕ ਤੇ ਗੀਤਕਾਰ ਨੇ ਆਪਣੀ ਸਾਫ਼ ਸੁਥਰੀ ਗਾਇਕੀ ਰਾਹੀਂ ਹਾਜ਼ਰੀਨ ਦਾ ਮੰਨੋਰੰਜਨ ਕੀਤਾ |

ਖ਼ਬਰ ਸ਼ੇਅਰ ਕਰੋ

 

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ)-ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਕਥਿਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX