ਤਾਜਾ ਖ਼ਬਰਾਂ


ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਰਹਿਣਗੇ ਬੰਦ
. . .  1 minute ago
ਜਲੰਧਰ, 1 ਫਰਵਰੀ- ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜਲੰਧਰ ਦੇ ਡਿਪਟੀ ਕਮਿਸ਼ਨਰ ਵਲੋਂ 4 ਫਰਵਰੀ 2023 ਵਾਲੇ ਦਿਨ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਅੱਧੇ ਦਿਨ ਦੀ ਛੁੱਟੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਕੀਤੀ ਗਈ ਹੈ।
ਬਜਟ ਤੋਂ ਬਾਅਦ ਬੋਲੇ ਪ੍ਰਧਾਨ ਮੰਤਰੀ ਮੋਦੀ, 'ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ'
. . .  25 minutes ago
ਨਵੀਂ ਦਿੱਲੀ, 1 ਫਰਵਰੀ- ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਸਰਕਾਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਔਰਤਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕਈ ਕਦਮ ਚੁੱਕੇ ਹਨ। ਔਰਤਾਂ ਦੇ ਸਵੈ-ਸਹਾਇਤਾ ਸਮੂਹ ਉਨ੍ਹਾਂ ਨੂੰ ਹੋਰ ਅੱਗੇ ਵਧਾਉਣਗੇ। ਪਰਿਵਾਰਾਂ...
ਅਹੁਦਾ ਸੰਭਾਲਣ ਤੋਂ ਬਾਅਦ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਸ਼ਹੀਦ ਫ਼ੌਜੀਆਂ ਨੂੰ ਕੀਤੀ ਸ਼ਰਧਾਂਜਲੀ ਭੇਟ
. . .  47 minutes ago
ਨਵੀਂ ਦਿੱਲੀ, 1 ਫ਼ਰਵਰੀ- ਵਾਇਸ ਚੀਫ਼ ਆਫ਼ ਏਅਰ ਸਟਾਫ਼ ਦਾ ਅਹੁਦਾ ਸੰਭਾਲਣ ’ਤੇ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਕੌਮੀ ਜੰਗੀ ਯਾਦਗਾਰ ਵਿਖੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਕੀਤਾ ਮੁਅੱਤਲ
. . .  51 minutes ago
ਅਜਨਾਲਾ, 1 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਦੇ ਪਿੰਡ ਕਮੀਰਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਕੋਲੋਂ ਬਦਲੀ ਕਰਨ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ...
ਨਵੀਂ ਆਮਦਨ ਕਰ ਲੋਕਾਂ ਨੂੰ ਰਾਹਤ ਦੇਵੇਗੀ- ਮਨੋਹਰ ਲਾਲ ਖੱਟਰ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਇਨਕਲਾਬੀ ਬਜਟ ਸੀ ਜੋ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਵੇਗਾ। ਨਵੀਂ ਆਮਦਨ ਕਰ ਦਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ। ਇਸ ਬਜਟ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਖ਼ਰਚੇ ਵਿਚ 66% ਦਾ...
ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ- ਸਮਰਿਤੀ ਇਰਾਨੀ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਕਿਹਾ ਕਿ ਜੇ ਅੱਜ ਦੇ ਐਲਾਨਾਂ ਨੂੰ ਦੇਖੀਏ ਤਾਂ ਮੇਰਾ ਮੰਨਣਾ ਹੈ ਕਿ ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ। ਮੈਂ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਘੋਸ਼ਣਾ ਦਾ...
ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ
. . .  about 1 hour ago
ਨਵੀਂ ਦਿੱਲੀ, 1 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ...
ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਕੀਤਾ- ਸ਼ਸ਼ੀ ਥਰੂਰ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ਸੰਬੰਧੀ ਕਿਹਾ ਕਿ ਬਜਟ ਵਿਚ ਕੁਝ ਚੀਜ਼ਾਂ ਚੰਗੀਆਂ ਸਨ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਂਹ-ਪੱਖੀ ਨਹੀਂ ਕਹਾਂਗਾ, ਪਰ ਫ਼ਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਸੀ। ਸਰਕਾਰ ਮਜ਼ਦੂਰਾਂ ਲਈ ਕੀ ਕਰਨ ਜਾ ਰਹੀ ਹੈ? ਬੇਰੁਜ਼ਗਾਰ...
ਡੇਢ ਘੰਟੇ ਤੱਕ ਬਜਟ ਸੁਣਿਆ, ਹੁਣ ਮੌਕਾ ਆਉਣ ’ਤੇ ਗੱਲ ਕਰਾਂਗੇਂ- ਫਾਰੂਕ ਅਬਦੁੱਲਾ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਬੋਲਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਇਸ ਵਿਚ ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ...
ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਨੇ ਕੀਤੀ ਅਜੀਤ ਡੋਵਾਲ ਨਾਲ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 1 ਫ਼ਰਵਰੀ- ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਹਿਕਸ ਨੇ ਭਾਰਤ-ਪ੍ਰਸ਼ਾਂਤ ਖ਼ੇਤਰ ਵਿਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ਕਰਨ ਸਮੇਤ ਅਮਰੀਕਾ-ਭਾਰਤ ਦੁਵੱਲੀ ਰੱਖਿਆ ਭਾਈਵਾਲੀ ਦੀਆਂ ਤਰਜੀਹਾਂ ਬਾਰੇ ਚਰਚਾ ਕਰਨ ਲਈ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਮੀਟਿੰਗ...
ਅਸੀਂ ਮੁਜ਼ਾਹਿਦੀਨ ਨੂੰ ਬਣਾਇਆ ਅਤੇ ਫ਼ਿਰ ਉਹ ਅੱਤਵਾਦੀ ਬਣ ਗਏ- ਪਾਕਿਸਤਾਨੀ ਗ੍ਰਹਿ ਮੰਤਰੀ
. . .  about 1 hour ago
ਇਸਲਾਮਾਬਾਦ, 1 ਫ਼ਰਵਰੀ- ਪਾਕਿਸਤਾਨ ਵਲੋਂ ਪਿਸ਼ਾਵਰ ਦੀ ਇਕ ਮਸਜਿਦ ਦੇ ਅੰਦਰ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਘਾਤਕ ਹਮਲੇ ਤੋਂ ਕੁਝ ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਮੰਨਿਆ ਕਿ ਮੁਜ਼ਾਹਿਦੀਨ ਨੂੰ ਵਿਸ਼ਵ ਸ਼ਕਤੀ ਨਾਲ ਜੰਗ ਲਈ ਤਿਆਰ ਕਰਨਾ ਇਕ ਸਮੂਹਿਕ ਗਲਤੀ ਸੀ...
ਡਾਕਟਰ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਸ਼ੁਰੂ
. . .  about 2 hours ago
ਬਰਨਾਲਾ / ਰੂੜੇਕੇ ਕਲਾਂ, 1 ਫ਼ਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਤੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਦੀ...
ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਬਰਾਮਦ
. . .  about 2 hours ago
ਤਲਵੰਡੀ ਭਾਈ, 1 ਫ਼ਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਮਿਲੀ ਹੈ। ਮਿ੍ਰਤਕ ਦੀ ਗਰਦਨ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ, ਜਦਕਿ ਉਸਦਾ ਸਰਵਿਸ ਪਿਸਟਲ ਵੀ ਕਾਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ...
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 2 hours ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ. ਐਸ. ਐਫ਼ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ਼ ਦੀ 55 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਆਈ ਕਰੋੜਾਂ ਰੁਪਏ ਦੀ ਹੈਰੋਇਨ ਦੀ ਖ਼ੇਪ ਨੂੰ ਬਰਾਮਦ ਕੀਤਾ ਹੈ...
ਦੁਕਾਨਦਾਰਾਂ ਨੇ ਬਠਿੰਡਾ ਦਾ ਦਾਣਾ ਮੰਡੀ ਰੋਡ ਕੀਤਾ ਜਾਮ
. . .  about 2 hours ago
ਬਠਿੰਡਾ, 01 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਇਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਸੰਚਾਲਕ ਤੋਂ ਦੋ ਦਿਨ ਪਹਿਲਾਂ 3 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹਣ ਦੇ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਠਿੰਡਾ ਦੀ ਦਾਣਾ ਮੰਡੀ ਰੋਡ ਨੂੰ ਜਾਮ ਕਰ ਦਿੱਤਾ ਅਤੇ
ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  about 1 hour ago
ਚੰਡੀਗੜ੍ਹ, 1 ਫਰਵਰੀ (ਤਰੁਣ)-ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਅੱਜ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬਜਟ ਵਿਚ ਨੌਕਰੀਪੇਸ਼ਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ
. . .  about 2 hours ago
ਚੰਡੀਗੜ੍ਹ, 1 ਫਰਵਰੀ- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ...
ਬਜਟ ਵਿਚ ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  about 3 hours ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  about 3 hours ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਹਰੇਕ ਵਿਅਕਤੀ ਦੀ ਚੰਗਿਆਈ ਹੀ ਲੋਕਤੰਤਰੀ ਸ਼ਾਸਨ ਦੀ ਸਫ਼ਲਤਾ ਦਾ ਮੂਲ ਸਿਧਾਂਤ ਹੈ। -ਰਾਜਗੋਪਾਲ ਆਚਾਰੀਆ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਵਚਨਬੱਧ-ਅਨਮੋਲ ਗਗਨ ਮਾਨ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਕਿਰਤ, ਯਾਤਰਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਇਸ ਮੌਕੇ ਡੀ.ਸੀ. ਐਨ.ਪੀ.ਐੱਸ. ਰੰਧਾਵਾ ਤੇ ...

ਪੂਰੀ ਖ਼ਬਰ »

ਆਮ ਆਦਮੀ ਕਲੀਨਿਕ ਰਾਹੋਂ ਵਿਚ ਅੱਜ 65 ਮਰੀਜ਼ਾਂ ਨੇ ਲਿਆ ਮੁਫ਼ਤ ਇਲਾਜ ਦਾ ਲਾਭ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿਚ ਰਾਹੋਂ ਦੇ ਸਰਾਫ਼ਾਂ ਮੁਹੱਲਾ ਵਿਖੇ ਬਣਾਏ ਗਏ ਆਮ ਆਦਮੀ ਕਲੀਨਿਕ ਨੇ ...

ਪੂਰੀ ਖ਼ਬਰ »

ਦਾਣਾ ਮੰਡੀ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਮਾਗਮ

ਬਲਾਚੌਰ, 16 ਅਗਸਤ (ਦੀਦਾਰ ਸਿੰਘ ਬਲਾਚੌਰੀਆ)- 75ਵੇਂ ਆਜ਼ਾਦੀ ਦਿਵਸ ਸੰਬੰਧੀ ਬਲਾਚੌਰ ਦੀ ਦਾਣਾ ਮੰਡੀ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਪ੍ਰਸ਼ਾਸਨ ਵਲੋਂ ਬੜੇ ਉਤਸ਼ਾਹ ਨਾਲ ਕੀਤਾ ਗਿਆ | ਉੱਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਜੈਨ ਮਾਡਲ ਸਕੂਲ ਬੰਗਾ ਵਿਖੇ ਆਜ਼ਾਦੀ ਦਿਵਸ ਮੌਕੇ ਸਮਾਗਮ

ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪੰਦਰਾਂ ਅਗਸਤ ਦੇ ਮੌਕੇ 'ਤੇ ਤਿਰੰਗਾ ਲਹਿਰਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਆਜ਼ਾਦੀ ...

ਪੂਰੀ ਖ਼ਬਰ »

ਮੁੱਖ ਮਹਿਮਾਨ ਸੂਬਾ ਸਿੰਘ ਐੱਸ. ਡੀ. ਐਮ. ਨੇ ਆਜ਼ਾਦੀ ਘੁਲਾਟੀਆਂ ਦੇ ਸਮਾਰਕ 'ਤੇ ਸਿੱਜਦਾ ਕੀਤਾ

ਬਲਾਚੌਰ, 16 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਮੁੱਖ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਮੁੱਖ ਮਹਿਮਾਨ ਸ. ਸੂਬਾ ਸਿੰਘ ਪੀ.ਸੀ.ਐੱਸ. ਉੱਪ ਮੰਡਲ ਮਜਿਸਟਰੇਟ ਬਲਾਚੌਰ ਨੇ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ/ ਪੰਚਾਇਤ ਸੰਮਤੀ ਦਫ਼ਤਰ ਬਲਾਚੌਰ ਵਿਖੇ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਡੀ.ਸੀ. ਰਿਹਾਇਸ਼ ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਡੀ.ਸੀ. ਰਿਹਾਇਸ਼ ਅਤੇ ਏ.ਡੀ.ਸੀ. (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ | ਜ਼ਿਲ੍ਹਾ ਪੁਲਿਸ ਦੀ ਟੁਕੜੀ ਵਲੋਂ ਚੀਫ਼ ਡਰਿੱਲ ਇੰਸਟਰਕਟਰ ਕਮਲ ਸਿੰਘ ਪਰਮਾਰ ਦੀ ਅਗਵਾਈ ਵਿਚ ਸਲਾਮੀ ਦਿੱਤੀ ਗਈ | ਡੀ.ਸੀ. ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਮੌਕੇ ਏ.ਡੀ.ਸੀ. (ਜ) ਰਾਜੀਵ ਵਰਮਾ ਅਤੇ ਐੱਸ.ਡੀ.ਐਮ. ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ | ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਸ਼ਰਮਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਦੱਸਦੇ ਹੋਏ ਮਿਠਾਈ ਨਾਲ ਮੂੰਹ ਮਿੱਠਾ ਵੀ ਕਰਵਾਇਆ |

ਖ਼ਬਰ ਸ਼ੇਅਰ ਕਰੋ

 

ਬੰਗਾ 'ਚ ਨਵਨੀਤ ਕੌਰ ਬੱਲ ਐਸ. ਡੀ. ਐਮ. ਨੇ ਕੌਮੀ ਝੰਡਾ ਲਹਿਰਾਇਆ

ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਬੰਗਾ ਦਾਣਾ ਮੰਡੀ 'ਚ ਆਜ਼ਾਦੀ ਦਿਵਸ 'ਤੇ ਸਮਾਗਮ ਕਰਵਾਇਆ | ਨਵਨੀਤ ਕੌਰ ਬੱਲ ਐਸ. ਡੀ. ਐਮ. ਬੰਗਾ ਨੇ ਕੌਮੀ ਝੰਡਾ ਲਹਿਰਾਇਆ ਤੇ ਪ੍ਰੇਡ ਤੋਂ ਸਲਾਮੀ ਲਈ | ਉਨ੍ਹਾਂ ਕਿਹਾ ਕਿ ਮੈਨੂੰ ਬੇਹੱਦ ਮਾਣ ਹੈ ਕਿ ਮੈਂ ਸ਼ਹੀਦ ਭਗਤ ਸਿੰਘ ਦੀ ...

ਪੂਰੀ ਖ਼ਬਰ »

ਸੈਸ਼ਨ ਜੱਜ ਵਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਕੌਮੀ ਝੰਡਾ ਲਹਿਰਾਇਆ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵਲੋਂ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਸੂਬਾ ਕਾਂਗਰਸ ਵਲੋਂ 95 ਸਾਲਾ ਬਜ਼ੁਰਗ ਟਕਸਾਲੀ ਆਗੂ ਚੌਧਰੀ ਭਗਤ ਰਾਮ ਭਨੂੰ ਦਾ ਕੀਤਾ ਸਨਮਾਨ

ਬਲਾਚੌਰ, 16 ਅਗਸਤ (ਸ਼ਾਮ ਸੁੰਦਰ ਮੀਲੂ)- ਕਾਂਗਰਸ ਪਾਰਟੀ ਵਲੋਂ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ਕਾਂਗਰਸ ਪਾਰਟੀ ਲਈ ਆਪਣਾ ਪੂਰਾ ਜੀਵਨ ਦੇਣ ਵਾਲੇ 75 ਸਾਲ ਤੋਂ ਜ਼ਿਆਦਾ ਉਮਰ ਦੇ 75 ਜੁਝਾਰੂ ਵਰਕਰਾਂ ਦਾ ਆਜ਼ਾਦੀ ਦਿਹਾੜੇ ਪੰਜਾਬ ਕਾਂਗਰਸ ਦੇ ਪ੍ਰਧਾਨ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ 'ਤੇ ਬਾਬਾ ਗੋਲਾ ਸਕੂਲ ਦੀ ਕੋਰੀਓਗ੍ਰਾਫ਼ੀ ਰਹੀ ਖਿੱਚ ਦਾ ਕੇਂਦਰ

ਬੰਗਾ, 16 ਅਗਸਤ (ਕਰਮ ਲਧਾਣਾ) - ਬੰਗਾ ਵਿਖੇ 75 ਸਾਲਾ ਅਜ਼ਾਦੀ ਵਰ੍ਹੇ ਨੂੰ ਸਮਰਪਿਤ ਅਜ਼ਾਦੀ ਇੱਕ ਮਹਾਂ ਅੰਮਿ੍ਤ ਪ੍ਰੋਗਰਾਮ ਅਧੀਨ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਲੋਂ ਪਿ੍ੰਸੀਪਲ ਮਹੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਮੈਡਮ ...

ਪੂਰੀ ਖ਼ਬਰ »

ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀਆਂ ਯਾਦਗਾਰਾਂ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ - ਅਨਮੋਲ ਗਗਨ ਮਾਨ

ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉੁਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਗਾਰਾਂ ਨੂੰ ਵਿਰਾਸਤੀ ਸੈਰ ਸਪਾਟੇ ਦੇ ਮੰਤਵ ਨਾਲ ਹੋਰ ਖੂਬਰਸੂਰਤ ਦਿੱਖ ਦਿੱਤੀ ਜਾਵੇਗੀ ਤਾਂ ਜੋ ਦੇਸ਼ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ

ਬੰਗਾ, 16 ਅਗਸਤ (ਕਰਮ ਲਧਾਣਾ) - ਪਿੰਡ ਪੱਦੀ ਮੱਠਵਾਲੀ ਵਿਖੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਾਇਆ ਗਿਆ | ਪਿੰਡ ਦੇ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਦੇ ਮੋਕਲੇ ਵਿਹੜੇ ਵਿਚ ਪਿੰਡ ਦੇ ਸਰਪੰਚ ਸੁਰਿੰਦਰ ਮੋਹਣ ਅਤੇ ਨੰਦ ਲਾਲ ਪ੍ਰਧਾਨ ਡਾਕਟਰ ...

ਪੂਰੀ ਖ਼ਬਰ »

ਪੰਜਾਬ ਖੇਡ ਮੇਲਾ-2022 ਲਈ ਬਲਾਕ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ

ਨਵਾਂਸ਼ਹਿਰ, 16 ਅਗਸਤ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪੰਜਾਬ ਖੇਡ ਮੇਲਾ-2022 ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ, 2022 ਤੋਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ/ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਮ ਐਂਟਰੀ ਕਰਵਾ ਸਕਦੇ ...

ਪੂਰੀ ਖ਼ਬਰ »

ਸ਼ਹੀਦ ਸਰਦਾਰਾ ਸਿੰਘ ਤੇ ਸ਼ਹੀਦ ਚੈਨ ਸਿੰਘ ਦੀ ਯਾਦ 'ਚ ਬਣੇ ਰੈਸਟ ਹਾਊਸ ਝਿੰਗੜਾਂ ਵਿਖੇ ਆਜ਼ਾਦੀ ਦਿਵਸ ਮਨਾਇਆ

ਔੜ/ਝਿੰਗੜਾਂ, 16 ਅਗਸਤ (ਕੁਲਦੀਪ ਸਿੰਘ ਝਿੰਗੜ)- ਸ਼ਹੀਦ ਸਰਦਾਰਾ ਸਿੰਘ ਤੇ ਸ਼ਹੀਦ ਚੈਨ ਸਿੰਘ ਦੀ ਯਾਦ 'ਚ ਬਣੇ ਰੈਸਟ ਹਾਊਸ ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਜਥੇ. ਰਣਜੀਤ ਸਿੰਘ ...

ਪੂਰੀ ਖ਼ਬਰ »

ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਸਾਲਾਨਾ ਜੋੜ ਮੇਲੇ ਦਾ ਸਮਾਗਮ ਸ਼ੁਰੂ

ਪੋਜੇਵਾਲ ਸਰਾਂ, 16 ਅਗਸਤ (ਨਵਾਂਗਰਾਈਾ, ਰਮਨ ਭਾਟੀਆ)- ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਹੋਈ | ਇਸ ਮੌਕੇ ਸੀ੍ਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਕੀਤੇ ਗਏ | ਇਸ ਮੌਕੇ ਸੰਗਤਾਂ ਨੂੰ ...

ਪੂਰੀ ਖ਼ਬਰ »

ਬੈਕੁੰਠ ਧਾਮ ਫਰੌਰ ਵਿਖੇ 5 ਰੋਜ਼ਾ ਸੰਤ ਸਮਾਗਮ ਅੱਜ ਤੋਂ

ਭੱਦੀ, 16 ਅਗਸਤ (ਨਰੇਸ਼ ਧੌਲ)- ਕੁਟੀਆ ਸਾਹਿਬ ਬੈਕੁੰਠ ਧਾਮ ਫਰੌਰ (ਖਮਾਣੋਂ) ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਅਤੇ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਬਰਸੀ ਸਬੰਧੀ 5 ਰੋਜ਼ਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਸਵਾਮੀ ...

ਪੂਰੀ ਖ਼ਬਰ »

ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ

ਔੜ/ਝਿੰਗੜਾਂ, 16 ਅਗਸਤ (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ.ਬੀ. ਐੱਸ.ਈ. ਝਿੰਗੜਾਂ ਵਿਖੇ ਆਜ਼ਾਦੀ ਦਿਹਾੜਾ ਭਾਰੀ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਪਿ੍ੰ. ਤਰਜੀਵਨ ਸਿੰਘ ਗਰਚਾ ਤੇ ਮੈਨੇਜਰ ਕਮਲਜੀਤ ਸਿੰਘ ਗਰਚਾ ਵਲੋਂ ਸਾਂਝੇ ਤੌਰ ...

ਪੂਰੀ ਖ਼ਬਰ »

ਮਾਤਾ ਰਣਜੀਤ ਕੌਰ ਪੱਲੀ ਝਿੱਕੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਪੱਲੀ ਝਿੱਕੀ, 16 ਅਗਸਤ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ ਦੇ ਗੁਰਸੇਵਕ ਸਿੰਘ ਯੂ. ਏ. ਈ., ਸਤਵਿੰਦਰ ਸਿੰਘ ਜਰਮਨ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਪਤਨੀ ਅਵਤਾਰ ਸਿੰਘ ਲੰਬੇ ਸਮੇਂ ਤੋਂ ਬਿਮਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX