ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਕਿਰਤ, ਯਾਤਰਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ | ਉਨ੍ਹਾਂ ਇਸ ਮੌਕੇ ਡੀ.ਸੀ. ਐਨ.ਪੀ.ਐੱਸ. ਰੰਧਾਵਾ ਤੇ ...
ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਵਿਚ ਰਾਹੋਂ ਦੇ ਸਰਾਫ਼ਾਂ ਮੁਹੱਲਾ ਵਿਖੇ ਬਣਾਏ ਗਏ ਆਮ ਆਦਮੀ ਕਲੀਨਿਕ ਨੇ ...
ਬਲਾਚੌਰ, 16 ਅਗਸਤ (ਦੀਦਾਰ ਸਿੰਘ ਬਲਾਚੌਰੀਆ)- 75ਵੇਂ ਆਜ਼ਾਦੀ ਦਿਵਸ ਸੰਬੰਧੀ ਬਲਾਚੌਰ ਦੀ ਦਾਣਾ ਮੰਡੀ ਵਿਖੇ ਤਹਿਸੀਲ ਪੱਧਰੀ ਸਮਾਗਮ ਸਥਾਨਕ ਪ੍ਰਸ਼ਾਸਨ ਵਲੋਂ ਬੜੇ ਉਤਸ਼ਾਹ ਨਾਲ ਕੀਤਾ ਗਿਆ | ਉੱਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ...
ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪੰਦਰਾਂ ਅਗਸਤ ਦੇ ਮੌਕੇ 'ਤੇ ਤਿਰੰਗਾ ਲਹਿਰਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਆਜ਼ਾਦੀ ...
ਬਲਾਚੌਰ, 16 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਮੁੱਖ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਮੁੱਖ ਮਹਿਮਾਨ ਸ. ਸੂਬਾ ਸਿੰਘ ਪੀ.ਸੀ.ਐੱਸ. ਉੱਪ ਮੰਡਲ ਮਜਿਸਟਰੇਟ ਬਲਾਚੌਰ ਨੇ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ/ ਪੰਚਾਇਤ ਸੰਮਤੀ ਦਫ਼ਤਰ ਬਲਾਚੌਰ ਵਿਖੇ ...
ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਡੀ.ਸੀ. ਰਿਹਾਇਸ਼ ਅਤੇ ਏ.ਡੀ.ਸੀ. (ਜ) ਰਾਜੀਵ ਵਰਮਾ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਝੰਡੇ ਲਹਿਰਾਏ | ਜ਼ਿਲ੍ਹਾ ...
ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਬੰਗਾ ਦਾਣਾ ਮੰਡੀ 'ਚ ਆਜ਼ਾਦੀ ਦਿਵਸ 'ਤੇ ਸਮਾਗਮ ਕਰਵਾਇਆ | ਨਵਨੀਤ ਕੌਰ ਬੱਲ ਐਸ. ਡੀ. ਐਮ. ਬੰਗਾ ਨੇ ਕੌਮੀ ਝੰਡਾ ਲਹਿਰਾਇਆ ਤੇ ਪ੍ਰੇਡ ਤੋਂ ਸਲਾਮੀ ਲਈ | ਉਨ੍ਹਾਂ ਕਿਹਾ ਕਿ ਮੈਨੂੰ ਬੇਹੱਦ ਮਾਣ ਹੈ ਕਿ ਮੈਂ ਸ਼ਹੀਦ ਭਗਤ ਸਿੰਘ ਦੀ ...
ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਦੇਸ਼ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵਲੋਂ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਵਿਖੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ...
ਬਲਾਚੌਰ, 16 ਅਗਸਤ (ਸ਼ਾਮ ਸੁੰਦਰ ਮੀਲੂ)- ਕਾਂਗਰਸ ਪਾਰਟੀ ਵਲੋਂ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ਕਾਂਗਰਸ ਪਾਰਟੀ ਲਈ ਆਪਣਾ ਪੂਰਾ ਜੀਵਨ ਦੇਣ ਵਾਲੇ 75 ਸਾਲ ਤੋਂ ਜ਼ਿਆਦਾ ਉਮਰ ਦੇ 75 ਜੁਝਾਰੂ ਵਰਕਰਾਂ ਦਾ ਆਜ਼ਾਦੀ ਦਿਹਾੜੇ ਪੰਜਾਬ ਕਾਂਗਰਸ ਦੇ ਪ੍ਰਧਾਨ ...
ਬੰਗਾ, 16 ਅਗਸਤ (ਕਰਮ ਲਧਾਣਾ) - ਬੰਗਾ ਵਿਖੇ 75 ਸਾਲਾ ਅਜ਼ਾਦੀ ਵਰ੍ਹੇ ਨੂੰ ਸਮਰਪਿਤ ਅਜ਼ਾਦੀ ਇੱਕ ਮਹਾਂ ਅੰਮਿ੍ਤ ਪ੍ਰੋਗਰਾਮ ਅਧੀਨ ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਵਲੋਂ ਪਿ੍ੰਸੀਪਲ ਮਹੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਮੈਡਮ ...
ਬੰਗਾ, 16 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉੁਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਗਾਰਾਂ ਨੂੰ ਵਿਰਾਸਤੀ ਸੈਰ ਸਪਾਟੇ ਦੇ ਮੰਤਵ ਨਾਲ ਹੋਰ ਖੂਬਰਸੂਰਤ ਦਿੱਖ ਦਿੱਤੀ ਜਾਵੇਗੀ ਤਾਂ ਜੋ ਦੇਸ਼ ...
ਬੰਗਾ, 16 ਅਗਸਤ (ਕਰਮ ਲਧਾਣਾ) - ਪਿੰਡ ਪੱਦੀ ਮੱਠਵਾਲੀ ਵਿਖੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਮਾਗਮ ਕਰਾਇਆ ਗਿਆ | ਪਿੰਡ ਦੇ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਦੇ ਮੋਕਲੇ ਵਿਹੜੇ ਵਿਚ ਪਿੰਡ ਦੇ ਸਰਪੰਚ ਸੁਰਿੰਦਰ ਮੋਹਣ ਅਤੇ ਨੰਦ ਲਾਲ ਪ੍ਰਧਾਨ ਡਾਕਟਰ ਸਾਧੂ ਸਿੰਘ ਹਮਦਰਦ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਦੀ ਅਗਵਾਈ 'ਚ ਹੋਏ ਇਸ ਸਮਾਗਮ ਦੌਰਾਨ ਉਕਤ ਦੋਵੇਂ ਸ਼ਖਸ਼ੀਅਤਾਂ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ ਵਿਚ ਸਾਹ ਲੈ ਰਹੇ ਹਾਂ | ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡੇ ਗਏ | ਤਿਰੰਗਾ ਲਹਿਰਾਇਆ ਗਿਆ | ਹਾਜ਼ਰ ਲੋਕਾਂ ਵਿਚ ਉੱਪ ਪ੍ਰਧਾਨ ਸੁਖਵਿੰਦਰ ਸਿੰਘ, ਸਤਵੀਰ ਵਿਰਦੀ ਖਜ਼ਾਨਚੀ, ਪ੍ਰੇਮ ਕੁਮਾਰ, ਰਾਮ ਪਾਲ ਪੰਚ, ਸੁਖਦੇਵ ਰਾਜ ਪੰਚ, ਊਸ਼ਾ ਰਾਣੀ ਪੰਚ, ਰਾਜਵਿੰਦਰ ਕੌਰ ਪੰਚ, ਸਕੂਲ ਇੰਚਾਰਜ ਮਾ. ਮਦਨ ਲਾਲ ਲਧਾਣਾ ਉੱਚਾ, ਹਰਮੇਸ਼ ਲਾਲ ਮੈਂਬਰ, ਜਥੇ. ਗੁਰਚਰਨ ਸਿੰਘ, ਚਰਨਜੀਤ ਸਿੰਘ ਸਾਬਕਾ ਬੀ. ਐਲ. ਓ, ਹਰਮੇਸ਼ ਲਾਲ ਸਾਬਕਾ ਪੰਚ, ਸੋਹਣ ਲਾਲ ਵਿਰਦੀ, ਹਰਵਿੰਦਰ ਸਿੰਘ, ਵਿਜੈ ਕੁਮਾਰ ਅਤੇ ਸਾਬਕਾ ਸਰਪੰਚ, ਬੀਬੀ ਸੁਸ਼ਮਾ ਆਦਿ ਹਾਜ਼ਰ ਸਨ |
ਲਾਇਨ ਕਲੱਬ ਬੰਗਾ ਮਹਿਕ ਨੇ ਅਜ਼ਾਦੀ ਦਿਵਸ ਮਨਾਇਆ
ਬੰਗਾ, (ਕਰਮ ਲਧਾਣਾ) - ਲਾਇਨ ਕਲੱਬ ਬੰਗਾ ਮਹਿਕ ਵਲੋਂ ਪ੍ਰਧਾਨ ਲਾ. ਅਮਿਤ ਕੁਮਾਰ ਸੂਰੀ ਦੀ ਪ੍ਰਧਾਨਗੀ ਹੇਠ ਬਾਵਾ ਸੂਰੀ ਸੀਮੈਂਟ ਸਟੋਰ ਮੇਨ ਰੋਡ ਬੰਗਾ ਵਿਖੇ 75ਵਾਂ ਆਜ਼ਾਦੀ ਦਿਵਸ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਲਾਇਨ ਡਾ. ਮਹਿੰਦਰਜੀਤ ਸਿੰਘ, ਪ੍ਰਧਾਨ ਅਮਿਤ ਸੂਰੀ ਅਤੇ ਰਿਜਨ ਚੇਅਰਮੈਨ ਲਾਇਨ ਡਾ. ਹਰਮੇਸ਼ ਤਲਵਾੜ ਵਲੋਂ ਨਿਭਾਈ ਗਈ | ਝੰਡਾ ਲਹਿਰਾਉਣ ਉਪਰੰਤ ਲੱਡੂ ਵੰਡੇ ਗਏ | ਇਸ ਮੌਕੇ ਕਲੱਬ ਵਲੋਂ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ | ਹਾਜ਼ਰੀਨ ਵਿਚ ਕੋਚ ਸਤਵੀਰ ਸਿੰਘ ਬੈਂਸ, ਸਕੱਤਰ ਕਲੱਬ ਸ਼ਾਮ ਲਾਲ ਸ਼ਰਮਾ, ਡਾ. ਅਮਿਤ ਸਿੰਘ, ਡਾ. ਜਤਿੰਦਰ ਯਾਦਵ, ਐਡਵੋਕੇਟ ਵਿਜੈ ਕੁਮਾਰ ਛਾਬੜਾ, ਐਡਵੋਕੇਟ ਹਰਦੀਪ ਸਿੰਘ, ਲਾਇਨ ਦਲਜੀਤ ਅਰੋੜਾ, ਡਾ. ਗੁਰਪ੍ਰੀਤ ਸਿੰਘ, ਕਮਲ ਚੋਪੜਾ, ਅਸ਼ੋਕ ਸ਼ਰਮਾ, ਡਾ. ਹਰਵਿੰਦਰ ਸਿੰਘ, ਡਾ. ਬਲਵੀਰ ਸ਼ਰਮਾ, ਬਲਵੀਰ ਰੰਗਾ, ਰਕੇਸ਼ ਛਿੱਬਾ, ਲਾ. ਮਹਿੰਦਰ ਸਰਦੇਵਾ, ਅਮਰਜੀਤ ਕਲੇਰ ਸਰਪੰਚ ਗੋਬਿੰਦਪੁਰ, ਅਨਿਲ ਸੂਰੀ, ਕੁੱਕੂ ਸੂਰੀ, ਅਮਿਤ ਭੱਮੀ, ਦੇਸ ਰਾਜ, ਨਰਵੰਤ, ਟੀਟਾ ਜੋਸ਼ੀ ਆਦਿ ਹਾਜ਼ਰ ਸਨ |
ਸਰਕਾਰੀ ਕਾਲਜ ਪੋਜੇਵਾਲ ਵਿਖੇ ਝੰਡਾ ਲਹਿਰਾਇਆ
ਪੋਜੇਵਾਲ ਸਰਾਂ, (ਨਵਾਂਗਰਾਈਾ)- ਆਜ਼ਾਦੀ ਦੇ 76ਵੇਂ ਦਿਵਸ ਮੌਕੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਕਾਲਜ ਦੇ ਪਿ੍ੰਸੀਪਲ ਜੋਗੇਸ਼ ਕੁਮਾਰੀ ਦੀ ਅਗਵਾਈ ਵਿਚ ਝੰਡਾ ਲਹਿਰਾਇਆ ਗਿਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆ ਤੇ ਸਮੂਹ ਸਟਾਫ਼ ਨੂੰ ਪ੍ਰੋ. ਰਾਜੀਵ ਕੁਮਾਰ ਨੇ ਆਜ਼ਾਦੀ ਦੇ 76ਵੇਂ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਡਾ. ਜਸਬੀਰ ਸਿੰਘ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਰਾਜੀਵ ਕੁਮਾਰ, ਪ੍ਰੋ. ਪਵਨ ਕੁਮਾਰ, ਪ੍ਰੋ. ਸਵਿਤਾ, ਪ੍ਰੋ. ਮੀਨਾਕਸ਼ੀ ਸ਼ਰਮਾ, ਪ੍ਰੋ. ਰਵਿੰਦਰ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ.ਸਪਨਾ ਕਟਾਰੀਆ, ਪ੍ਰੋ. ਨੀਲਮ, ਗੁਰਮੇਲ ਚੰਦ, ਸੁਖਦੇਵ ਆਦਿ ਸਮੇਤ ਸਮੂਹ ਵਿਦਿਆਰਥੀ ਤੇ ਸਟਾਫ਼ ਹਾਜ਼ਰ ਸੀ | ਇਸ ਤੋਂ ਇਲਾਵਾ ਸਮੂਹ ਸਟਾਫ਼ ਵਲੋਂ ਘਰ-ਘਰ ਤਿਰੰਗਾ ਪ੍ਰੋਗਰਾਮ ਤਹਿਤ ਪਿੰਡ ਪੋਜੇਵਾਲ ਵਿਖੇ ਘਰ-ਘਰ ਜਾ ਕੇ ਸਰਪੰਚ ਸ਼ਾਮ ਸੁੰਦਰ ਦੀ ਅਗਵਾਈ ਵਿਚ ਲੋਕਾਂ ਨੂੰ ਤਿਰੰਗੇ ਦੀ ਮਹੱਤਤਾ ਬਾਰੇ ਦੱਸਿਅ |
ਜੀ.ਐਮ. ਜਸਬੀਰ ਸਿੰਘ ਨੇ ਕੌਮੀ ਝੰਡਾ ਲਹਿਰਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਆਜ਼ਾਦੀ ਦਿਹਾੜੇ ਮੌਕੇ ਅੱਜ ਪੰਜਾਬ ਰੋਡਵੇਜ਼ ਦੇ ਨਵਾਂਸ਼ਹਿਰ ਡਿਪੂ ਵਿਖੇ ਜਨਰਲ ਮੈਨੇਜਰ ਜਸਬੀਰ ਸਿੰਘ ਕੋਟਲਾ ਵਲੋਂ ਤਿਰੰਗਾ ਝੰਡਾ ਲਹਿਰਾਇਆ ਤੇ ਝੰਡੇ ਨੂੰ ਸਲਾਮੀ ਦਿੰਦੇ ਹੋਏ ਸਮੂਹ ਹਾਜ਼ਰੀਨ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਇਸ ਮੌਕੇ ਜਨਰਲ ਮੈਨੇਜਰ ਵਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਜ਼ਾਦੀ ਦੇ 76ਵੇਂ ਦਿਵਸ 'ਤੇ ਵਧਾਈ ਦਿੱਤੀ | ਉਨ੍ਹਾਂ ਵਲੋਂ ਸਮੂਹ ਡਰਾਈਵਰ ਕੰਡਕਟਰ ਸਟਾਫ਼ ਨੂੰ ਬੱਸਾਂ ਵਿਚ ਸਫ਼ਰ ਕਰ ਰਹੀਆਂ ਸਵਾਰੀਆਂ ਨਾਲ ਨਿਮਰਤਾ ਸਹਿਤ ਪੇਸ਼ ਆਉਣ ਅਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਕੇ ਡਿਊਟੀ ਨਾ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਵਲੋਂ ਮਿਹਨਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ 'ਤੇ ਗੁਰਤੇਜ ਸਿੰਘ ਸਹਾਇਕ ਮਕੈਨੀਕਲ ਇੰਜੀਨੀਅਰ, ਮਨਜੀਤ ਸਿੰਘ ਸੁਪਰਡੰਟ, ਗੁਰਨਾਮ ਸਿੰਘ ਐੱਸ.ਐੱਸ, ਸਤਪਾਲ ਸਿੰਘ ਸੀਨੀਅਰ ਸਹਾਇਕ ਅਤੇ ਪੰਜਾਬ ਰੋਡਵੇਜ਼ ਦੇ ਸਮੂਹ ਕਰਮਚਾਰੀ ਵੀ ਹਾਜ਼ਰ ਸਨ |
ਆਜ਼ਾਦੀ ਦਿਵਸ ਮੌਕੇ ਪੋਜੇਵਾਲ ਵਿਖੇ ਸਮਾਗਮ ਹੋਇਆ
ਪੋਜੇਵਾਲ ਸਰਾਂ, (ਨਵਾਂਗਰਾਈਾ)- ਆਜ਼ਾਦੀ ਦਿਵਸ ਮੌਕੇ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪੋਜੇਵਾਲ ਵਿਖੇ ਸਮਾਗਮ ਕਰਵਾਇਆ ਤੇ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਮਾਜ ਸੇਵੀ ਅਸ਼ੋਕ ਕੁਮਾਰ ਨਾਨੋਵਾਲ ਨੇ ਨਿਭਾਈ ਤੇ ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹ ਆਜ਼ਾਦੀ ਸਾਨੂੰ ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਹੈ | ਇਸ ਮੌਕੇ ਪਿ੍ੰ. ਅਨਟੌਨੀ ਫਰੈਕਲਿਨ ਨੇ ਮੁੱਖ ਮਹਿਮਾਨ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਰੇਸ਼ ਕੁਮਾਰ ਕਰੀਮਪੁਰ ਚਾਹਵਾਲਾ, ਖੁੱਸੀ, ਗੁਲਜ਼ਾਰ ਸਿੰਘ, ਮੈਡਮ ਸੁਸ਼ਮਾ, ਮੈਡਮ ਸ਼ਿਵਾਨੀ, ਰੁਚੀ, ਰਾਹੁਲ ਕਟਾਰੀਆ, ਨੇਹਾ, ਮਨੀਸ਼ਾ, ਰਚਨਾ ਭਾਟੀਆ ਆਦਿ ਸਮੇਤ ਸਮੂਹ ਸਟਾਫ਼ ਵੀ ਹਾਜ਼ਰ ਸੀ |
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ 'ਚ ਮਨਾਇਆ ਆਜ਼ਾਦੀ ਦਿਵਸ
ਨਵਾਂਸ਼ਹਿਰ, (ਹਰਵਿੰਦਰ ਸਿੰਘ)- ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ 'ਸੁਤੰਤਰਤਾ ਦਿਵਸ' ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਉਨ੍ਹਾਂ ਕਿਹਾ ਕਿ ਅਸੀਂ ਆਜ਼ਾਦੀ ਦਾ ਅਨੰਦ ਅਨੇਕਾਂ ਹੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਮਾਣਿਆ ਹੈ | 15 ਅਗਸਤ ਦਾ ਦਿਨ ਭਾਰਤ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ | ਇਸ ਮੌਕੇ ਕਮਲਜੀਤ ਕੌਰ (ਕੌਂਸਲਰ) ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਤੇ ਲਾਲ ਕਿਲੇ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ ਦਾ ਝੰਡਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ | ਇਸ ਮੌਕੇ 'ਤੇ ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ, ਹਰਪ੍ਰੀਤ ਕੌਰ, ਕਮਲਾ ਰਾਣੀ, ਕਸ਼ਮੀਰ ਕੌਰ, ਹਰਸ਼ ਸਾਹਨੀ, ਰਾਜ ਕੁਮਾਰ, ਮਨੀਸ਼ ਕੁਮਾਰ, ਲਾਡੀ, ਨੀਟਾ, ਸੋਨੂੰ, ਰਕੇਸ਼ ਕੁਮਾਰ, ਸੰਦੀਪ ਕੁਮਾਰ, ਦੀਪਕ ਅਤੇ ਮਰੀਜ਼ ਹਾਜ਼ਰ ਸਨ |
'ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂਉਤਸਵ' ਮਨਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)- ਆਰ.ਕੇ. ਆਰੀਆ ਕਾਲਜ, ਨਵਾਂਸ਼ਹਿਰ ਵਿਖੇ ਆਈ.ਕਿਊ.ਏ.ਸੀ. ਤੇ ਰੋਟਰੀ ਕਲੱਬ ਵਲੋਂ 'ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂਉਤਸਵ' ਮਨਾਇਆ | ਇਸ ਸਮਾਗਮ ਦਾ ਆਰੰਭ ਆਈ.ਕਿਊ.ਏ.ਸੀ. ਦੇ ਕਨਵੀਨਰ ਪ੍ਰੋ. ਮਨੀਸ਼ ਮਾਨਿਕ ਵਲੋਂ ਸਭ ਨੂੰ ਜੀ ਆਇਆਂ ਕਹਿ ਕੇ ਕੀਤਾ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਕਾਲਜ ਪਿ੍ੰਸੀਪਲ ਡਾ.ਸੰਜੀਵ ਝਾਵਰ ਨੇ ਇਸ ਮੌਕੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਪ੍ਰਕਾਸ਼ ਮਾਡਲ ਸੀ.ਸੈ.ਸਕੂਲ ਦੇ ਵਿਦਿਆਰਥੀ ਦਾਨਿਸ਼ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤ ਵੀ ਗਾਇਆ | ਸਟੇਜ ਸੰਚਾਲਨ ਦਾ ਕਾਰਜ ਪ੍ਰੋ. ਮਨੀਸ਼ ਮਾਨੀਕ ਤੇ ਪ੍ਰੋ.ਨੀਰਜ਼ ਕਟਾਰੀਆ ਨੇ ਸਾਂਝੇ ਤੌਰ 'ਤੇ ਨਿਭਾਇਆ | ਇਸ ਸਮਾਗਮ ਵਿਚ ਗੁਰਿੰਦਰ ਸਿੰਘ ਤੂਰ, ਗੁਰਚਰਨ ਅਰੋੜਾ, ਸੁਲੀਨ ਪੁਰੀ, ਰੋਟਰੀ ਕਲੱਬ ਦੇ ਪ੍ਰਧਾਨ ਗੁਰਬਖਸ਼ ਸਿੰਘ ਗਿੱਲ ਅਤੇ ਸਕੱਤਰ ਧੀਰਜ ਸਹਿਜਪਾਲ ਐਡਵੋਕੇਟ, ਮੈਂਬਰ ਟੀ.ਸੀ. ਸੇਠੀ, ਜਵਾਹਰ ਜੈਨ, ਗੁਰਿੰਦਰ ਸਿੰਘ ਤੂਰ, ਸਿਮਰਪ੍ਰੀਤ ਐਡਵੋਕੇਟ, ਗੁਰਖਰਨ ਅਰੋੜਾ, ਰਾਜਨ ਅਰੋੜਾ, ਸੁਖਰਾਜ ਸਿੰਘ ਕੈਂਡੀ ਅਤੇ ਪ੍ਰੋ.ਜੀ.ਐੱਸ. ਸੰਧੂ, ਡਾ.ਰਵਿੰਦਰ ਕਾਰਾ, ਡਾ.ਜਗਮੋਹਨ ਪੁਰੀ, ਡਾ.ਦਪਿੰਦਰ ਸੰਧੂ ਅਤੇ ਡਾ.ਨਿਤਿਨ ਆਦਿ ਨੇ ਸ਼ਮੂਲੀਅਤ ਕੀਤੀ | ਅਖੀਰ ਵਿਚ ਕਾਲਜ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ |
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਰੈਲਮਾਜਰਾ, (ਸੁਭਾਸ਼ ਟੌਂਸ਼ਾ)- ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖੇ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਤੇ ਡਾ. ਸੰਦੀਪ ਸਿੰਘ ਕੌੜਾ, ਕੁਲਪਤੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸ. ਨਿਰਮਲ ਸਿੰਘ ਰਿਆਤ, ਪ੍ਰੈਜ਼ੀਡੈਂਟ ਆਰ. ਈ. ਆਰ. ਟੀ. ਸਪੈਸ਼ਲ ਗੈਸਟ ਆਫ਼ ਆਨਰ ਦੇ ਤੌਰ 'ਤੇ ਵਿਸ਼ੇਸ਼ ਸ਼ਿਰਕਤ ਕੀਤੀ | ਯੂਨੀਵਰਸਿਟੀ ਦੀ ਸੁਰੱਖਿਆ ਟੁਕੜੀ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਵਿਚ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਭਾਸ਼ਣ ਤੇ ਭੰਗੜਾ-ਗਿੱਧਾ ਪਾਇਆ | ਡਾ. ਸੰਦੀਪ ਸਿੰਘ ਕੌੜਾ, ਚਾਂਸਲਰ, ਐਲ. ਟੀ. ਐੱਸ. ਯੂ. ਨੇ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਆਪਣੇ ਪ੍ਰਕਾਰ ਦੀ ਪਹਿਲੀ ਯੂਨੀਵਰਸਿਟੀ ਹੈ ਜਿਸਨੂੰ ਭਾਰਤ ਵਿਚ ਉਦਯੋਗ ਕੰਪਨੀਆਂ, ਜਿਨ੍ਹਾਂ ਵਿਚ ਆਈ. ਬੀ. ਐਮ., ਐੱਨਸਿਸ, ਟਾਟਾ ਟੈਕਨਾਲੋਜੀਜ ਅਤੇ ਆਰ. ਈ. ਆਰ. ਟੀ. ਨੇ ਮਿਲ ਕੇ ਸ਼ਹੀਦਾਂ ਦੀ ਧਰਤੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਸਥਾਪਤ ਕੀਤਾ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਕੌਸ਼ਲਯੁਕਤ ਬਣਾ ਕੇ ਭਾਰਤ ਨੂੰ ਵਿਸ਼ਵ ਦੀ ਸਕਿੱਲ ਕੈਪੀਟਲ ਬਣਾਉਣਾ ਹੈ | ਇਸ ਮੌਕੇ ਤੇ ਯੂਨੀਵਰਸਿਟੀ ਦੇ ਸਮੂਹ ਸਟਾਫ਼, ਵਿਦਿਆਰਥੀ ਤੇ ਅਧਿਕਾਰੀ ਹਾਜ਼ਰ ਸਨ |
ਪੱਲੀ ਝਿੱਕੀ ਵਿਖੇ ਸ਼ਹੀਦ ਸਵਰਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਪੱਲੀ ਝਿੱਕੀ, (ਕੁਲਦੀਪ ਸਿੰਘ ਪਾਬਲਾ) - ਭਾਰਤ ਚੀਨ ਦੀ ਜੰਗ ਵਿਚ ਸ਼ਹੀਦ ਹੋਏ ਸ: ਸਵਰਨ ਸਿੰਘ ਦੇ ਬੁੱਤ 'ਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪੱਲੀ ਝਿੱਕੀ ਨੇ ਦੱਸਿਆ ਕਿ ਅਕਤੂਬਰ 1962 'ਚ ਭਾਰਤ ਚੀਨ ਦੀ ਲੜਾਈ ਵਿਚ ਨੇਫਾ ਸੈਕਟਰ ਤਰਾਂਗ ਬਾਰਡਰ 'ਤੇ ਡਿਊਟੀ ਦੌਰਾਨ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸਵਰਨ ਸਿੰਘ 19 ਨਵੰਬਰ 1962 ਨੂੰ ਸ਼ਹੀਦੀ ਜਾਮ ਪੀ ਗਏ | ਇਸ ਸੂਰਬੀਰ ਨੇ ਆਪਣੀ ਜਿੰਦ ਜਾਨ ਦੇਸ਼ ਕੌਮ ਦੇ ਲੇਖੇ ਲਾ ਕੇ ਪਿੰਡ ਪੱਲੀ ਝਿੱਕੀ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹੀਦ ਸਵਰਨ ਸਿੰਘ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਨੌਰਾ ਵਲੋਂ ਆਪਣੇ ਸਿਦਕ ਨੂੰ ਕਾਇਮ ਰੱਖਦੇ ਹੋਏ ਆਪਣੇ ਪੇਕੇ ਪਿੰਡ ਰਹਿ ਰਹੀ ਹੈ | ਇਸ ਮੌਕੇ ਸਰੂਪ ਸਿੰਘ ਜੀ. ਓ. ਜੀ, ਸਤਨਾਮ ਸਿੰਘ ਪਾਬਲਾ, ਅਮਰੀਕ ਸਿੰਘ ਬਿੱਟੂ, ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ ਨਿੰਮਾ, ਹਰਪਾਲ ਸਿੰਘ ਪਾਲਾ, ਰਜਿੰਦਰ ਸਿੰਘ ਬਾਬਾ, ਮੰਗਲ ਸਿੰਘ ਪਾਬਲਾ, ਬਲਵੀਰ ਰਾਮ ਸਾਬਕਾ ਪੰਚ, ਕਸ਼ਮੀਰ ਸਿੰਘ ਸ਼ੀਰਾ, ਅਮਰਜੀਤ ਸਿੰਘ ਵਿੱਕੀ, ਬਗੀਰਥੀ ਲਾਲ, ਡਾ. ਕੇਵਲ ਰਾਮ ਨੌਰਾ, ਵਿਜੇ ਕੁਮਾਰ, ਸੰਸਾਰਾ ਰਾਮ, ਅਮਰਜੀਤ ਸਿੰਘ ਬੱਬੀ, ਜੋਤੀ, ਸਾਧੂ ਰਾਮ, ਬਾਗਾ ਆਦਿ ਹਾਜ਼ਰ ਸਨ |
ਡਾ. ਬੀ.ਆਰ. ਅੰਬੇਡਕਰ ਮਾਰਕੀਟ ਝਿੰਗੜਾਂ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਦੀ ਗਰਾਮ ਪੰਚਾਇਤ ਵਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਡਾ. ਬੀ.ਆਰ. ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਵਿਖੇ ਕਰਵਾਇਆ ਗਿਆ | ਸਰਪੰਚ ਕਿ੍ਸ਼ਨ ਕੁਮਾਰ, ਸਿਮਰ ਚੰਦ ਪ੍ਰਧਾਨ ਸਹਿਕਾਰੀ ਸਭਾ, ਕਸ਼ਮੀਰ ਸਿੰਘ ਪੱਪੂ ਵਾਈਸ ਪ੍ਰਧਾਨ ਸਹਿਕਾਰੀ ਸਭਾ, ਸੁਰਜੀਤ ਸਿੰਘ ਬੰਬੇ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਮਹਿਮੀ ਪੰਚ, ਨਿਰਮਲ ਸਿੰਘ ਢੰਡਾ ਪੰਚ, ਕੁਲਦੀਪ ਰਾਮ ਝਿੰਗੜ, ਸੁੱਚਾ ਸਿੰਘ ਝਿੰਗੜ, ਤੀਰਥ ਸਿੰਘ ਸ਼ੇਰਗਿੱਲ, ਭੁਪਿੰਦਰ ਸਿੰਘ ਬੂਟਾ, ਸੁਰਿੰਦਰ ਸਿੰਘ ਛਿੰਦਾ, ਅਤਿੰਦਰਜੀਤ ਸਿੰਘ ਸ਼ੇਰਗਿੱਲ, ਜੋਗਿੰਦਰ ਸਿੰਘ ਸ਼ੇਰਗਿੱਲ, ਇੰਜ. ਸੁਰਜੀਤ ਰਾਮ ਰੱਲ੍ਹ, ਕੁਲਦੀਪ ਸਿੰਘ ਢੰਡਾ ਜੇ.ਈ., ਸੰਤੋਖ ਸਿੰਘ ਢੰਡਾ ਆਦਿ ਪਤਵੰਤੇ ਸੱਜਣਾਂ ਵਲੋਂ ਡਾ. ਬੀ.ਆਰ. ਅੰਬੇਡਕਰ ਦੇ ਬਣੇ ਆਦਮਕੱਦ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਜਰਨੈਲ ਸਿੰਘ, ਸਰਬਣ ਸਿੰਘ ਬਿੱਟੂ, ਸੁਰਜੀਤ ਸਿੰਘ ਸ਼ੇਰਗਿੱਲ, ਪਿਆਰਾ ਸਿੰਘ ਮਹਿਮੀ, ਠੇਕੇਦਾਰ ਭੋਲਾ ਰਾਮ, ਜਸਵੀਰ ਸਿੰਘ ਸ਼ੀਰਾ, ਗੁਰਪਾਲ ਸਿੰਘ ਸ਼ੇਰਗਿੱਲ, ਰੇਸ਼ਮ ਕੌਰ ਭੋਲੀ, ਲਾਲ ਚੰਦ ਕਲਸੀ, ਕਾਕਾ ਰੱਲ੍ਹ, ਅਮਰੀਕ ਸਿੰਘ ਢੰਡਾ, ਮਾ. ਧਰਮਪਾਲ ਭਾਟੀਆ, ਹਰਿੰਦਰ ਸਿੰਘ, ਜਸਪਾਲ ਰਾਮ, ਮਹਿੰਦਰਪਾਲ ਢੰਡਾ, ਕੇਵਲ ਰਾਮ, ਹਰਮਨ ਸਿੰਘ ਸ਼ੇਰਗਿੱਲ, ਜਸਬੀਰ ਸਿੰਘ ਥਿੰਦ ਆਦਿ ਹਾਜ਼ਰ ਸਨ |
ਆਜ਼ਾਦੀ ਦਿਵਸ ਮੌਕੇ ਕਟਾਰੀਆਂ 'ਚ ਸ਼ਹੀਦਾਂ ਨੂੰ ਕੀਤਾ ਸਿਜਦਾ
ਕਟਾਰੀਆਂ, (ਨਵਜੋਤ ਸਿੰਘ ਜੱਖੂ)- ਆਜ਼ਾਦੀ ਦਿਵਸ ਮੌਕੇ ਕਟਾਰੀਆਂ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦੀ ਯਾਦਗਾਰ ਆਦਮ ਕੱਦ ਬੁੱਤ 'ਤੇ ਜੀ. ਓ. ਜੀ ਕੈਪਟਨ ਰਣਜੀਤ ਸਿੰਘ, ਰਾਮ ਸਿੰਘ, ਬਲਵੀਰ ਦਾਸ, ਅਮਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਕਲ ਪ੍ਰਧਾਨ ਰਜਿੰਦਰ ਸਿੰਘ ਚਾਕ ਅਤੇ ਪਿੰਡ ਵਾਸੀਆਂ ਵਲੋਂ ਸ਼ਰਧਾ ਦੇ ਫੁੱਲ ਅਤੇ ਫੁੱਲ ਮਾਲਾਵਾਂ ਭੇਟ ਕਰ ਅਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ 'ਆਪ' ਆਗੂ ਰਾਜਿੰਦਰ ਸਿੰਘ ਚਾਕ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ | ਇਸ ਮੌਕੇ 'ਆਪ' ਨੰਬਰਦਾਰ ਨਰਿੰਦਰ ਸ਼ਰਮਾ, ਆਗੂ ਗੁਰਮੇਲ ਸਿੰਘ, ਸੁਖਦੇਵ ਜੱਖੂ, ਗੁਰਮੇਲ ਚੰਦ ਪੰਚ, ਮਲਕੀਤ ਬੰਗਾ, ਅਮਰੀਕ ਸਿੰਘ, ਗੁਰਚਰਨ ਸਿੰਘ ਭੁੱਟੋ, ਪਰਮਜੀਤ ਰਾਮ ਅਤੇ ਪਿੰਡ ਵਾਸੀ ਹਾਜ਼ਰ ਸਨ |
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ 'ਚ ਤਿਰੰਗਾ ਲਹਿਰਾਇਆ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਮਾਣਯੋਗ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਆਜ਼ਾਦੀ ਦੇ 75ਵੇਂ ਮਹਾਂਉਤਸਵ 'ਤੇ ਕਾਲਜ ਕੈਂਪਸ ਵਿਚ ਪਿ੍ੰਸੀਪਲ ਡਾ. ਗੁਰਜੰਟ ਸਿੰਘ ਨੇ ਤਿਰੰਗਾ ਝੰਡਾ ਲਹਿਰਾਇਆ | ਕਾਲਜ ਪਿ੍ੰਸੀਪਲ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ | ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਡਾ. ਚਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਸਮੇਂ ਕਾਲਜ ਦਾ ਟੀਚਿੰਗ ਸਟਾਫ਼ ਪ੍ਰੋ. ਸ਼ਮਸ਼ਾਦ ਅਲੀ, ਪ੍ਰੋ. ਮਨਜੀਤ ਸਿੰਘ, ਡਾ. ਨਿਰਦੋਸ਼ ਕੌਰ, ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਦਾਸ ਬਾਵਾ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ, ਸ੍ਰੀਮਤੀ ਸ਼ਵੇਤਾ ਅਤੇ ਸਮੁੱਚਾ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਨਵਾਂਸ਼ਹਿਰ, 16 ਅਗਸਤ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪੰਜਾਬ ਖੇਡ ਮੇਲਾ-2022 ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ, 2022 ਤੋਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ/ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਮ ਐਂਟਰੀ ਕਰਵਾ ਸਕਦੇ ...
ਔੜ/ਝਿੰਗੜਾਂ, 16 ਅਗਸਤ (ਕੁਲਦੀਪ ਸਿੰਘ ਝਿੰਗੜ)- ਸ਼ਹੀਦ ਸਰਦਾਰਾ ਸਿੰਘ ਤੇ ਸ਼ਹੀਦ ਚੈਨ ਸਿੰਘ ਦੀ ਯਾਦ 'ਚ ਬਣੇ ਰੈਸਟ ਹਾਊਸ ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਜਥੇ. ਰਣਜੀਤ ਸਿੰਘ ...
ਪੋਜੇਵਾਲ ਸਰਾਂ, 16 ਅਗਸਤ (ਨਵਾਂਗਰਾਈਾ, ਰਮਨ ਭਾਟੀਆ)- ਪਿੰਡ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਹੋਈ | ਇਸ ਮੌਕੇ ਸੀ੍ਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਕੀਤੇ ਗਏ | ਇਸ ਮੌਕੇ ਸੰਗਤਾਂ ਨੂੰ ...
ਭੱਦੀ, 16 ਅਗਸਤ (ਨਰੇਸ਼ ਧੌਲ)- ਕੁਟੀਆ ਸਾਹਿਬ ਬੈਕੁੰਠ ਧਾਮ ਫਰੌਰ (ਖਮਾਣੋਂ) ਵਿਖੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਅਤੇ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਬਰਸੀ ਸਬੰਧੀ 5 ਰੋਜ਼ਾ ਸੰਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਸਵਾਮੀ ...
ਔੜ/ਝਿੰਗੜਾਂ, 16 ਅਗਸਤ (ਕੁਲਦੀਪ ਸਿੰਘ ਝਿੰਗੜ)- ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ.ਬੀ. ਐੱਸ.ਈ. ਝਿੰਗੜਾਂ ਵਿਖੇ ਆਜ਼ਾਦੀ ਦਿਹਾੜਾ ਭਾਰੀ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਪਿ੍ੰ. ਤਰਜੀਵਨ ਸਿੰਘ ਗਰਚਾ ਤੇ ਮੈਨੇਜਰ ਕਮਲਜੀਤ ਸਿੰਘ ਗਰਚਾ ਵਲੋਂ ਸਾਂਝੇ ਤੌਰ ...
ਪੱਲੀ ਝਿੱਕੀ, 16 ਅਗਸਤ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ ਦੇ ਗੁਰਸੇਵਕ ਸਿੰਘ ਯੂ. ਏ. ਈ., ਸਤਵਿੰਦਰ ਸਿੰਘ ਜਰਮਨ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਪਤਨੀ ਅਵਤਾਰ ਸਿੰਘ ਲੰਬੇ ਸਮੇਂ ਤੋਂ ਬਿਮਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX