ਤਾਜਾ ਖ਼ਬਰਾਂ


ਸਾਡੀ ਸਰਕਾਰ ਲਈ ਦੇਸ਼ਹਿੱਤ ਸਭ ਤੋਂ ਪਹਿਲਾਂ- ਰਾਸ਼ਟਰਪਤੀ
. . .  5 minutes ago
ਨਵੀਂ ਦਿੱਲੀ, 31 ਜਨਵਰੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ਵਿਚ ਕਿਹਾ ਕਿ ਸਾਡੀ ਸਰਕਾਰ ਲਈ ਦੇਸ਼ਹਿੱਤ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਤੋਂ ਲੈ ਕੇ ਤਿੰਨ ਤਲਾਕ ਨੂੰ ਖ਼ਤਮ ਕਰਨ ਤੱਕ ਮੇਰੀ ਸਰਕਾਰ ਨੇ ਵੱਡੇ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਜਲ...
ਅੱਜ ਦੇਸ਼ ਵਿਚ ਇਕ ਸਥਿਰ, ਨਿਡਰ ਅਤੇ ਫੈਸਲਾਕੁੰਨ ਸਰਕਾਰ- ਦਰੋਪਦੀ ਮੁਰਮੂ
. . .  10 minutes ago
ਨਵੀਂ ਦਿੱਲੀ, 31 ਜਨਵਰੀ- ਸੰਸਦ ਵਿਚ ਬਜਟ ਸੈਸ਼ਨ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਦੇਸ਼ ਵਿਚ ਇਕ ਸਥਿਰ, ਨਿਡਰ ਅਤੇ ਫੈਸਲਾਕੁੰਨ ਸਰਕਾਰ ਹੈ, ਜੋ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ..
ਮੈਲਬੌਰਨ ਵਿਚ ਭਾਰਤੀਆਂ ’ਤੇ ਹਮਲੇ ਤੋਂ ਦੁੱਖੀ ਹਾਂ- ਆਸਟਰੇਲੀਆਈ ਹਾਈ ਕਮਿਸ਼ਨਰ
. . .  28 minutes ago
ਨਵੀਂ ਦਿੱਲੀ, 31 ਜਨਵਰੀ- ਭਾਰਤ ਵਿਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫਰੇਲ ਏ.ਓ. ਨੇ ਕਿਹਾ ਕਿ ਉਹ ਮੈਲਬੌਰਨ ਦੇ ਫ਼ੇਡ ਸਕੁਏਅਰ ਵਿਚ ਹੱਥਾਂ ਵਿਚ ਤਿਰੰਗਾ ਲੈ ਕੇ ਜਾ ਰਹੇ ਭਾਰਤੀਆਂ ’ਤੇ ਕਥਿਤ ਖ਼ਾਲਿਸਤਾਨੀ ਸਮਰਥਕਾਂ ਦੇ ਸਮੂਹ ਵਲੋਂ ਹਮਲੇ ਤੋਂ ਦੁੱਖੀ ਹਨ। ਆਪਣੇ ਅਧਿਕਾਰਤ ਟਵਿੱਟਰ ਰਾਹੀਂ ਉਨ੍ਹਾਂ ਕਿਹਾ...
ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ- ਪ੍ਰਧਾਨ ਮੰਤਰੀ
. . .  34 minutes ago
ਨਵੀਂ ਦਿੱਲੀ, 31 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਅਸਥਿਰ ਆਲਮੀ ਆਰਥਿਕ ਸਥਿਤੀ ਦੇ ਵਿਚਕਾਰ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਪਹਿਲੀ ਵਾਰ...
ਗੁਰਦਾਸਪੁਰ: ਨਜ਼ਰ ਆਇਆ ਪਾਕਿਸਤਾਨੀ ਡਰੋਨ
. . .  51 minutes ago
ਗੁਰਦਾਸਪੁਰ, 31 ਜਨਵਰੀ- ਗੁਰਦਾਸਪੁਰ ਸੈਕਟਰ ਵਿਚ ਬੀ.ਐਸ.ਐਫ਼. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਬੀ.ਐਸ.ਐਫ਼. ਦੀ 58 ਬੀ.ਓ.ਪੀ. ਦੀ ਆਦੀਆ ਚੌਕੀ ਨੇੜੇ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਡਰੋਨ ’ਤੇ ਗੋਲੀਬਾਰੀ ਕੀਤੀ ਗਈ ਜਿਸ ’ਤੇ ਇਹ ਪਿੱਛੇ ਹੱਟ ਗਿਆ। ਉਨ੍ਹਾਂ ਦੱਸਿਆ ਕਿ ਜਿੱਥੇ ਡਰੋਨ...
ਜਮਸ਼ੇਦਪੁਰ-ਕੋਲਕਾਤਾ ਰੂਟ ਬੇਹੱਦ ਮਹੱਤਵਪੂਰਨ- ਕੇਂਦਰੀ ਹਵਾਬਾਜ਼ੀ ਮੰਤਰੀ
. . .  56 minutes ago
ਨਵੀਂ ਦਿੱਲੀ, 31 ਜਨਵਰੀ- ਜਮਸ਼ੇਦਪੁਰ-ਕੋਲਕਾਤਾ ਵਪਾਰਕ ਉਡਾਣ ਦੀ ਸ਼ੁਰੂਆਤ ਤੋਂ ਬਾਅਦ ਸਿਵਲ ਹਵਾਬਾਜ਼ੀ ਮੰਤਰੀ ਜੇ. ਸਿੰਧੀਆ ਨੇ ਕਿਹਾ ਕਿ ਪਿਛਲੇ ਸਾਲ ਸ਼ੁਰੂ ਕੀਤੀ ਗਈ ਛੋਟੀ ਜਹਾਜ਼ ਯੋਜਨਾ ਦੇ ਸੰਬੰਧ ਵਿਚ ਇਹ ਇਕ ਇਤਿਹਾਸਕ ਕਦਮ ਹੈ, ਜਿਸ ਦੀ ਸ਼ੁਰੂਆਤ ਅਸੀਂ ਝਾਂਰਖ਼ੰਡ ਵਿਚ ਇਕ ਰੂਟ ਦੇ ਉਦਘਾਟਨ ਨਾਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ...
ਫ਼ਲੋਰੀਡਾ ਵਿਚ ਗੋਲੀਬਾਰੀ, 9 ਜ਼ਖ਼ਮੀ
. . .  about 1 hour ago
ਵਾਸ਼ਿੰਗਟਨ, 31 ਜਨਵਰੀ- ਯੂ. ਐਸ. ਮੀਡੀਆ ਅਤੇ ਨਿਊਜ਼ ਕੰਪਨੀ ਏ.ਬੀ.ਸੀ. ਨਿਊਜ਼ ਨੇ ਲੇਕਲੈਂਡ ਪੁਲਿਸ ਵਿਭਾਗ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਫ਼ਲੋਰੀਡਾ ਵਿਚ ਇਕ ਸਮੂਹਿਕ ਗੋਲੀਬਾਰੀ ਵਿਚ 9 ਲੋਕ ਜ਼ਖ਼ਮੀ ਹੋ...
ਬਜਟ ਸੈਸ਼ਨ: ਰਾਸ਼ਟਰਪਤੀ ਦਰੋਪਦੀ ਮੁਰਮੂ ਸੰਸਦ ਵਿਚ 11 ਵਜੇ ਦੇਣਗੇ ਭਾਸ਼ਣ
. . .  about 1 hour ago
ਨਵੀਂ ਦਿੱਲੀ, 31 ਜਨਵਰੀ- ਸਦਨ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਦੋਹਾਂ ਸਦਨਾਂ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣਾ ਪਹਿਲਾ ਭਾਸ਼ਣ ਸਵੇਰੇ 11 ਵਜੇ ਦੇਣਗੇ। ਸੈਸ਼ਨ ਦੌਰਾਨ ਸਰਕਾਰ...
ਬਿਹਾਰ: ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ਼
. . .  about 1 hour ago
ਪਟਨਾ, 31 ਜਨਵਰੀ- ਬਿਹਾਰ ਦੇ ਅਰਰਾ ਵਿਖੇ ਸੇਵਾਮੁਕਤ ਪ੍ਰੋਫ਼ੈਸਰ ਜੋੜੇ ਦਾ ਉਨ੍ਹਾਂ ਦੇ ਘਰ ’ਚ ਕਤਲ ਕਰ ਦਿੱਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਾਏਦਾਰ ਨੇ ਫ਼ੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਟੀਮ ਪੂਰੀ ਜਾਂਚ ਕਰੇਗੀ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਮੌਤ ਕਿਸੇ ਚੀਜ਼...
ਸੋਨੀਆ ਗਾਂਧੀ ਹੋਣਗੇ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ ਹੋਣਗੇ, ਕਿਉਂਕਿ ਪਾਰਟੀ ਦੇ ਕਈ ਸੰਸਦ ਮੈਂਬਰ ਖ਼ਰਾਬ ਮੌਸਮ ਕਾਰਨ ਸ੍ਰੀਨਗਰ...
ਪਾਕਿਸਤਾਨ: ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 72
. . .  about 1 hour ago
ਇਸਲਾਮਾਬਾਦ, 31 ਜਨਵਰੀ- ਪਾਕਿਸਤਾਨ ਦੇ ਪਿਸ਼ਾਵਰ ਵਿਚ ਨਮਾਜ਼ ਦੇ ਸਮੇਂ ਇਕ ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 72 ਤੱਕ ਪਹੁੰਚ ਗਈ ਹੈ। ਇਸ ’ਚ 150 ਤੋਂ ਜ਼ਿਆਦਾ ਲੋਕ...
‘ਆਪ’ ਤੇ ਬੀ.ਆਰ.ਐਸ ਵਲੋਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ
. . .  about 1 hour ago
ਨਵੀਂ ਦਿੱਲੀ, 31 ਜਨਵਰੀ- ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਅਤੇ ਆਮ ਆਦਮੀ ਪਾਰਟੀ ਨੇ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਬੀ.ਆਰ.ਐਸ. ਸੰਸਦ ਮੈਂਬਰ ਕੇਸ਼ਵ ਰਾਓ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦੇ ਵਿਰੁੱਧ ਨਹੀਂ ਹਾਂ, ਪਰ ਅਸੀਂ ਜਮਹੂਰੀ ਵਿਰੋਧ ਪ੍ਰਦਰਸ਼ਨਾਂ...
ਸੰਯੁਕਤ ਰਾਜ: ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਅਜੀਤ ਡੋਵਾਲ ਦਾ ਵਿਸ਼ੇਸ਼ ਸਵਾਗਤ
. . .  about 1 hour ago
ਵਾਸ਼ਿੰਗਟਨ, 31 ਜਨਵਰੀ- ਆਪਣੇ ਅਮਰੀਕ ਦੌਰੇ ’ਤੇ ਗਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ, ਅਮਰੀਕਾ ਦੀ ਵਣਜ ਸਕੱਤਰ ਜੀਨਾ ਰੇਮੋਂਡੋ ਅਤੇ ਦੋਵਾਂ ਦੇਸ਼ਾਂ ਦੇ ਸੀ.ਈ.ਓਜ਼. ਅਤੇ ਪ੍ਰਮੁੱਖ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਨਾਲ ਸੰਯੁਕਤ ਰਾਜ ਵਿਚ ਭਾਰਤ ਦੇ...
ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਨੇ ਐਨ.ਐਸ.ਏ. ਅਜੀਤ ਡੋਵਾਲ ਨਾਲ ਕੀਤੀ ਮੁਲਾਕਾਤ
. . .  about 2 hours ago
ਵਾਸ਼ਿੰਗਟਨ, 31 ਜਨਵਰੀ- ਵਾਸ਼ਿੰਗਟਨ, ਡੀ.ਸੀ. ਵਿਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੇ ਅੱਜ ਐਨ.ਐਸ.ਏ. ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤ-ਅਮਰੀਕਾ...
ਅਮਰੀਕਾ ਵਿਚ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਖ਼ਤਮ ਕਰਨ ਦੀ ਤਿਆਰੀ ਸ਼ੁਰੂ
. . .  about 2 hours ago
ਵਾਸ਼ਿੰਗਟਨ, 31 ਜਨਵਰੀ- ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਵਿਚ ਪਿਛਲੇ ਤਿੰਨ ਸਾਲ ਤੋਂ ਲਾਗੂ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਤੇ ਰਾਸ਼ਟਰੀ ਐਮਰਜੈਂਸੀ ਨੂੰ ਖ਼ਤਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਹੈ ਕਿ 11 ਮਈ ਤੋਂ ਦੇਸ਼ ਵਿਚ ਇਹ ਦੋਵੇਂ ਐਮਰਜੈਂਸੀ ਖ਼ਤਮ ਕਰ ਦਿੱਤੀ ਜਾਵੇਗੀ। ਜਨਵਰੀ...
ਅਬੂ ਧਾਬੀ ਤੋਂ ਮੁੰਬਈ ਆ ਰਹੀ ਫ਼ਲਾਈਟ ਵਿਚ ਮਹਿਲਾ ਨੇ ਉਤਾਰੇ ਕੱਪੜੇ
. . .  about 2 hours ago
ਮਹਾਰਾਸ਼ਟਰ, 31 ਜਨਵਰੀ- ਹੁਣ ਅਬੂ ਧਾਬੀ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨ ਦੀ ਫ਼ਲਾਈਟ (ਯੂ.ਕੇ.-256) ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਇਤਾਲਵੀ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫ਼ਲਾਈਟ ’ਚ ਇੱਧਰ-ਉੱਧਰ ਘੁੰਮਣ ਲੱਗੀ। ਰੋਕੇ ਜਾਣ ’ਤੇ ਮਹਿਲਾ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ...
ਕਾਂਗਰਸ ਪ੍ਰਧਾਨ ਤੇ ਹੋਰ ਕਾਂਗਰਸੀ ਸੰਸਦ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ ਨਹੀਂ ਸਕਣਗੇ- ਜੈ ਰਾਮ ਰਮੇਸ਼
. . .  about 2 hours ago
ਸ੍ਰੀਨਗਰ, 31 ਜਨਵਰੀ- ਕਾਂਗਰਸ ਦੇ ਜੈ ਰਾਮ ਰਮੇਸ਼ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਸਵੇਰੇ 11 ਵਜੇ ਸੰਸਦ...
ਹਰਿਆਣਾ ਸਰਕਾਰ ਨੇ ਵੋਕੇਸ਼ਨਲ ਅਧਿਆਪਕਾਂ ਦੇ ਮਾਣਭੱਤੇ ਵਿਚ ਕੀਤਾ 5% ਦਾ ਵਾਧਾ
. . .  about 2 hours ago
ਚੰਡੀਗੜ੍ਹ, 31 ਜਨਵਰੀ- ਹਰਿਆਣਾ ਸਰਕਾਰ ਨੇ ਵੋਕੇਸ਼ਨਲ ਅਧਿਆਪਕਾਂ ਦੇ ਮਾਣਭੱਤੇ ਵਿਚ 5% ਦਾ ਵਾਧਾ ਕੀਤਾ ਹੈ
ਮਹਾਰਾਸ਼ਟਰ: ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ
. . .  about 2 hours ago
ਮਹਾਰਾਸ਼ਟਰ, 31 ਜਨਵਰੀ- ਪਾਲਘਰ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁੰਬਈ-ਅਹਿਮਦਾਬਾਦ ਹਾਈਵੇਅ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਪਾਲਘਰ ਜ਼ਿਲ੍ਹੇ ਦੇ ਦਾਹਾਨੂ ਇਲਾਕੇ ’ਚ ਹਾਈਵੇਅ...
ਆਰਮੀ ਗਰਾਊਂਡ ਵਿਚੋਂ ਮਿਲਿਆ ਪਿਸਟਲ ਤੇ ਖ਼ਾਲੀ ਮੈਗਜ਼ੀਨ
. . .  about 3 hours ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਸਥਿਤ ਆਰਮੀ ਦੀ ਗਰਾਊਂਡ ਵਿਚੋਂ ਇਕ ਪਿਸਟਲ ਅਤੇ‌ ਖ਼ਾਲੀ ਮੈਗਜ਼ੀਨ ਮਿਲਿਆ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਅਜਨਾਲਾ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ...
ਪਾਰਕਿੰਗ ’ਚ ਖੜ੍ਹੀ ਕਾਰ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ’ਚ ਇਕ ਮੈਰਿਜ ਪੈਲੇਸ ਦੀ ਪਾਰਕਿੰਗ ’ਚ ਖੜ੍ਹੀ ਕਾਰ ’ਚ ਭਿਆਨਕ ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਮੌਕੇ ’ਤੇ ਪਹੁੰਚੀ ਫ਼ਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ...
ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਕਈ ਉਡਾਣਾਂ ਪ੍ਰਭਾਵਿਤ
. . .  about 3 hours ago
ਨਵੀਂ ਦਿੱਲੀ, 31 ਜਨਵਰੀ- ਪੈ ਰਹੀ ਠੰਢ ਕਾਰਨ ਰਾਜਧਾਨੀ ਵਿਚ ਧੁੰਦ ਦੇਖਣ ਨੂੰ ਮਿਲੀ। ਧੁੰਦ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
2023 ਵਿਚ ਭਾਰਤ ਦੀ ਵਿਕਾਸ ਦੀ ਦਰ ਰਹੇਗੀ 6.1 ਫ਼ੀਸਦੀ-ਆਈ.ਐਮ.ਐਫ਼
. . .  about 3 hours ago
ਨਵੀਂ ਦਿੱਲੀ, 31 ਜਨਵਰੀ- ਆਈ.ਐਮ. ਐਫ਼ (ਅੰਤਰਰਾਸ਼ਟਰੀ ਮੁਦਰਾ ਫੰਡ) ਨੇ 2023 ਲਈ ਭਾਰਤ ਦੀ ਵਿਕਾਸ ਦਰ 6.1% ਰਹਿਣ ਦਾ ਅਨੁਮਾਨ ਲਗਾਇਆ ਹੈ।
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਪਾਕਿਸਤਾਨ : ਪੇਸ਼ਾਵਰ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 61 ਹੋਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਮੋਗਾ

ਪੰਜਾਬ ਖੇਡ ਮੇਲਾ-2022 ਲਈ ਬਲਾਕ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਖੇਡ ਮੇਲਾ-2022 ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ-ਕਮ-ਐਂਟਰੀ ਕਰਵਾ ਸਕਦੇ ਹਨ | ਇਹ ...

ਪੂਰੀ ਖ਼ਬਰ »

ਭਾਕਿਯੂ ਖੋਸਾ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਬਾਘਾ ਪੁਰਾਣਾ, 17 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਬਲਾਕ ਬਾਘਾ ਪੁਰਾਣਾ ਵਲੋਂ ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਪੰਜਾਬ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਦੀ ਅਗਵਾਈ ...

ਪੂਰੀ ਖ਼ਬਰ »

ਭਾਕਿਯੂ ਖੋਸਾ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ-2022 ਦੇ ਵਿਰੋਧ ਵਿਚ ਕਿਸਾਨਾਂ ਵਲੋਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਬਹੁਮੰਤਵੀ ਸਹਿਕਾਰੀ ਸਭਾ ਠੱਠੀ ਭਾਈ ਦੇ ਕਮੇਟੀ ਮੈਂਬਰਾਂ ਦੀ ਚੋਣ ਅੱਜ

• ਮੈਦਾਨ 'ਚ ਨਿੱਤਰੇ 12 ਉਮੀਦਵਾਰ
• ਤਿੰਨ ਮੈਂਬਰਾਂ ਦੀ ਹੋਈ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਚੋਣ
ਠੱਠੀ ਭਾਈ, 17 ਅਗਸਤ (ਜਗਰੂਪ ਸਿੰਘ ਮਠਾੜੂ)-ਬਹੁਮੰਤਵੀ ਸਹਿਕਾਰੀ ਸਭਾ ਠੱਠੀ ਭਾਈ ਦੀ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸੀ, ਦੀ ਚੋਣ ਲਈ ਵੋਟਾਂ ਅੱਜ ਠੱਠੀ ਭਾਈ ਵਿਖੇ ਪੈਣਗੀਆਂ | ਠੱਠੀ ਭਾਈ ਤੇ ਪਿੰਡ ਮੌੜ ਨੌਂ ਆਬਾਦ ਦੀ ਇਸ ਸਾਂਝੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੇ ਚੁਣੇ ਜਾਣ ਵਾਲੇ 11 ਮੈਂਬਰਾਂ ਵਿਚੋਂ ਪਿੰਡ ਮੌੜ ਨੌਂ ਆਬਾਦ ਦੇ ਵਾਸੀਆਂ ਨੇ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪਿੰਡ ਮੌੜ ਨੌਂ ਆਬਾਦ 'ਚੋਂ ਚੁਣੇ ਜਾਣ ਵਾਲੇ ਤਿੰਨ ਮੈਂਬਰਾਂ ਦੇਵੀ ਦਿਆਲ ਸ਼ਰਮਾ, ਸਾਬਕਾ ਪੰਚ ਗੁਰਜੀਤ ਸਿੰਘ ਭੋਲਾ ਤੇ ਸਾਬਕਾ ਪੰਚ ਜਗਸੀਰ ਸਿੰਘ ਜੱਗਾ ਨੂੰ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਚੁਣ ਲਿਆ | ਚੁਣੇ ਹੋਏ ਮੈਂਬਰਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਮੌੜ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਬਲਜਿੰਦਰ ਸਿੰਘ ਮੌੜ ਨੇ ਸੁਆਗਤ ਕਰਦਿਆਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ |
ਅੱਜ ਹੋਣ ਵਾਲੀ ਚੋਣ ਲਈ ਕੁੱਲ 12 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 8 ਮੈਂਬਰਾਂ ਦੀ ਚੋਣ ਹੋਵੇਗੀ | ਠੱਠੀ ਭਾਈ ਦੇ ਸਰਪੰਚ ਰਾਮ ਸਿੰਘ ਲੋਧੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਉਨ੍ਹਾਂ 2 ਉਮੀਦਵਾਰ ਇਸ ਚੋਣ ਮੈਦਾਨ ਵਿਚ ਉਤਾਰੇ ਹਨ ਜਦ ਕਿ ਬਾਕੀ ਉਮੀਦਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਹਨ | ਦੱਸਣਯੋਗ ਹੈ ਕਿ ਇਹ ਚੋਣਾਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਸਮੇਂ ਵਿਵਾਦਾਂ ਵਿਚ ਘਿਰ ਜਾਣ ਕਾਰਨ ਵਿਭਾਗ ਨੇ ਲੰਬੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਸੀ |

ਖ਼ਬਰ ਸ਼ੇਅਰ ਕਰੋ

 

ਏ. ਕੇ. ਇੰਗਲਿਸ਼ ਅਕੈਡਮੀ ਦੇ ਵਿਦਿਆਰਥੀ ਨੇ ਹਾਸਲ ਕੀਤੇ 8 ਬੈਂਡ

ਬੱਧਨੀ ਕਲਾਂ, 17 ਅਗਸਤ (ਸੰਜੀਵ ਕੋਛੜ)-ਇਲਾਕੇ ਦੀ ਪੁਰਾਣੀ ਅਤੇ ਪ੍ਰਸਿੱਧ ਵਿੱਦਿਅਕ ਸੰਸਥਾ ਏ. ਕੇ. ਇੰਗਲਿਸ਼ ਅਕੈਡਮੀ ਦੇ ਹੋਣਹਾਰ ਵਿਦਿਆਰਥੀ ਰਣਸ਼ੇਰ ਸਿੰਘ ਬੁੱਟਰ ਕਲਾਂ ਨੇ ਆਈਲਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਜ਼ ਇਕ ਮਹੀਨੇ ਦੀ ਕੋਚਿੰਗ ਲੈ ਕੇ ...

ਪੂਰੀ ਖ਼ਬਰ »

ਸਿਵਲ ਸਰਜਨ ਮੋਗਾ ਵਲੋਂ ਠੱਠੀ ਭਾਈ ਪੀ.ਐੱਚ.ਸੀ. ਦਾ ਦੌਰਾ

ਮੋਗਾ, 17 ਅਗਸਤ (ਗੁਰਤੇਜ ਸਿੰਘ)-ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ ਲੋਕਾਂ 'ਚ ਸਿਹਤ ਸਹੂਲਤਾਂ ਨੂੰ ਦਿਨ ਬ ਦਿਨ ਹੋਰ ਬਿਹਤਰ ਬਣਾਉਣ ਦੇ ਟੀਚੇ ਨੂੰ ਲੈ ਕੇ ਸਿਵਲ ਸਰਜਨ ਮੋਗਾ ਡਾ. ਐੱਸ. ਪੀ. ਸਿੰਘ ਜ਼ਿਲੇ੍ਹ ਅੰਦਰ ਰੋਜ਼ਾਨਾ ਹਰ ਬਲਾਕ ਪੱਧਰ ਸਬ ਸੈਂਟਰ ਪੱਧਰ ਤੱਕ ਸਿਹਤ ...

ਪੂਰੀ ਖ਼ਬਰ »

ਨਵ-ਨਿਯੁਕਤ ਅਧਿਆਪਕਾਂ ਦੀ ਇੰਡਕਸਨ ਟਰੇਨਿੰਗ ਸ਼ੁਰੂ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮੋਗਾ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਵਲੋਂ 6635 ਨਵ-ਨਿਯੁਕਤ ਅਧਿਆਪਕਾਂ ਦੀ ਇੰਡਕਸਨ ਟਰੇਨਿੰਗ ਕਰਵਾਈ ਜਾ ਰਹੀ ਹੈ | ਜ਼ਿਲ੍ਹੇ ਨਾਲ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਰੋਸ ਪ੍ਰਦਰਸ਼ਨ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਮੋਗਾ ਦੇ ਅਧਿਆਪਕਾਂ ਨੇ ਡੀ. ਸੀ. ਕੰਪਲੈਕਸ ਮੋਗਾ ਵਿਚ ਡੀ.ਈ.ਓ. ਦਫ਼ਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਕਾਬੂ

ਮੋਗਾ, 17 ਅਗਸਤ (ਗੁਰਤੇਜ ਸਿੰਘ)-ਸੀ. ਆਈ. ਏ. ਸਟਾਫ਼ ਮਹਿਣਾ ਪੁਲਿਸ ਵਲੋਂ ਪਿੰਡ ਜਨੇਰ ਨੇੜੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ 120 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸੀ.ਆਈ.ਏ. ਸਟਾਫ਼ ਮਹਿਣਾ ਦੇ ...

ਪੂਰੀ ਖ਼ਬਰ »

ਜਨਮ ਅਸ਼ਟਮੀ ਸਮਾਗਮ ਭਲਕੇ

ਸਮਾਧ ਭਾਈ, 17 ਅਗਸਤ (ਜਗਰੂਪ ਸਿੰਘ ਸਰੋਆ)-ਸ੍ਰੀ ਕਿ੍ਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਸਮਾਗਮ 19 ਅਗਸਤ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਇੱਛਾਪੂਰਣ ਬਾਲਾ ਜੀ ਸਨਾਤਨ ਮੰਦਰ ਰੌਂਤਾ ਰੋਡ ਸਮਾਧ ਭਾਈ ਵਿਖੇ ਕਰਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪੁਜਾਰੀ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਸੁਤੰਤਰਤਾ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਸਾਬਕਾ ਸੈਨਿਕਾਂ ਦੀ ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ (ਸੇਵਾਮੁਕਤ) ਨੇ ਸੰਗਠਨ ਵਲੋਂ ਸਵਤੰਤਰਤਾ ਦਿਹਾੜੇ 'ਤੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ...

ਪੂਰੀ ਖ਼ਬਰ »

ਵੰਡ ਸਮੇਂ ਮਾਰੇ ਗਏ ਲੋਕਾਂ ਦੀ ਯਾਦ 'ਚ ਕਵੀ ਦਰਬਾਰ ਕਰਵਾਇਆ

• ਸ਼ਾਇਰ ਸੱਤਿਆ ਪ੍ਰਕਾਸ਼ ਉੱਪਲ ਨੇ 14 ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾਈਆਂ- ਕੜਿਆਲਵੀ ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਦੇਸ਼ ਦੀ ਆਜ਼ਾਦੀ ਸਮੇਂ ਖ਼ਿੱਤੇ ਦੀ ਹੀ ਵੰਡ ਨਹੀਂ ਹੋਈ ਸਗੋਂ ਸਾਜ਼ਿਸ਼ ਤਹਿਤ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰੇ ਨੂੰ ਵੀ ਵੰਡ ...

ਪੂਰੀ ਖ਼ਬਰ »

ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਹੋਈ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ)-ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ. ਪੰਜਾਬ ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਗੀ ਸੋਹਣ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਈ, ਜਿਸ ਵਿਚ ਸ਼ਹਿਰੀ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲੇਬਰ ਵਰਕਰਾਂ ਲਈ ਜਾਗਰੂਕਤਾ ਕੈਂਪ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ)-ਮੈਡਮ ਮਨਦੀਪ ਪੰਨੂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਦੇ ਦਿਸ਼ਾ-ਨਿਰਦੇਸ਼ ਹੇਠ ਗੋਪਾਲ ਗਊਸ਼ਾਲਾ ਗਾਂਧੀ ਰੋਡ ਮੋਗਾ ਵਿਖੇ ਲੇਬਰ ਵਰਕਰਾਂ ਲਈ ਅਮਰੀਸ਼ ਕੁਮਾਰ ਗੋਇਲ ...

ਪੂਰੀ ਖ਼ਬਰ »

ਦਸਮੇਸ਼ ਵੈਲਫੇਅਰ ਕਲੱਬ ਵਲੋਂ 'ਸੁਲਗਤੀ ਧਰਤੀ' ਨਾਟਕ ਪੇਸ਼

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ)-ਦਸਮੇਸ਼ ਵੈਲਫੇਅਰ ਕਲੱਬ ਮੋਗਾ ਵਲੋਂ ਦਸਮੇਸ਼ ਪਾਰਕ ਮੋਗਾ ਵਿਚ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਤੇ ਭਾਰਤ ਦੇਸ਼ ਦੇ ਆਜ਼ਾਦੀ ਦਿਵਸ 'ਤੇ ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ (ਮੋਗਾ) ਵਲੋਂ ਬਲਰਾਜ ਸਾਗਰ ਦਾ ਲਿਖਿਆ, ਤੀਰਥ ਚੜਿੱਕ ...

ਪੂਰੀ ਖ਼ਬਰ »

ਕਰੀਅਰ ਜ਼ੋਨ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 6.0 ਬੈਂਡ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ, ਜੋ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾਉਣ ਵਾਸਤੇ ਜਾਣੀ ਜਾਂਦੀ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਸੰਸਥਾ ਤੋਂ ਵਧੀਆ ਬੈਂਡ ਪ੍ਰਾਪਤ ਕਰ ਕੇ ਆਪਣੇ ਵਿਦੇਸ਼ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨਸ ਸੰਸਥਾ ਓਪਨ ਵਰਕ ਪਰਮਿਟ ਵੀਜ਼ੇ 'ਚ ਮਾਹਿਰ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਦੇ ਬੈਗ ਪਾਈਪਰ ਬੈਂਡ ਤੇ ਐੱਨ. ਸੀ. ਸੀ. ਦੇ ਵਿਦਿਆਰਥੀ ਸਨਮਾਨਿਤ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਦੇ ਬੈਗ ਪਾਈਪਰ ਬੈਂਡ ਦੇ ਵਿਦਿਆਰਥੀਆਂ ਤੇ ਐੱਨ. ਸੀ. ਸੀ. ਦੇ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦਾ ਜਸ਼ਨ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਜ਼ਿਲ੍ਹੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਅਧੀਨ ਪੂਰਾ ਹਫ਼ਤਾ ਆਜ਼ਾਦੀ ਦੇ ਜਸ਼ਨ ਮਨਾਏ ਗਏ | ਪੂਰੇ ਸਕੂਲ ਨੂੰ ਆਜ਼ਾਦੀ ਦੇ ਰੰਗਾਂ ਵਿਚ ਰੰਗਿਆ ਗਿਆ | ...

ਪੂਰੀ ਖ਼ਬਰ »

ਰਾਈਟ ਵੇ ਏਅਰਲਿੰਕਸ ਨੇ ਲਗਾਏ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਇਮੀਗੇ੍ਰਸ਼ਨ ਤੇ ਆਈਲਟਸ ਸੰਸਥਾ ਜੋ ਪੰਜਾਬ ਦੇ ਇਲਾਵਾ ਪੂਰੇ ਭਾਰਤ ਵਿਚ ਕੰਮ ਕਰ ਰਹੀ ਹੈ | ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ | ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਲੋਹਗੜ੍ਹ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਕੋਟ ਈਸੇ ਖਾਂ, 17 ਅਗਸਤ (ਨਿਰਮਲ ਸਿੰਘ ਕਾਲੜਾ)-ਬੀਤੇ ਦਿਨੀਂ ਪਿੰਡ ਲੁਹਾਰਾ ਵਿਖੇ ਬਾਬਾ ਜਸਵੀਰ ਸਿੰਘ ਅਤੇ ਪ੍ਰਸ਼ੋਤਮ ਬਾਵਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਹੋਇਆ | ਇਸ ਇਕੱਠ ਵਿਚ ਵਿਸ਼ੇਸ਼ ਤੌਰ 'ਤੇ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ...

ਪੂਰੀ ਖ਼ਬਰ »

ਪੰਜਾਬ ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਵਾਰਿਸ ਸ਼ਾਹ ਦਾ 300ਵਾਂ ਜਨਮ ਦਿਨ ਢੁੱਡੀਕੇ ਬੀ.ਐੱਡ ਕਾਲਜ 'ਚ ਮਨਾਇਆ

ਅਜੀਤਵਾਲ, 17 ਅਗਸਤ (ਸ਼ਮਸ਼ੇਰ ਸਿੰਘ ਗ਼ਾਲਿਬ) - ਬੀਤੇ ਦਿਨੀਂ ਪੰਜਾਬ ਭਾਸ਼ਾ ਵਿਭਾਗ ਵਲੋਂ ਵਾਰਿਸ ਸ਼ਾਹ ਦਾ 300ਵਾਂ ਜਨਮ ਦਿਨ ਮੌਕੇ ਢੁੱਡੀਕੇ ਬੀ.ਐਡ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਤੇ ਸੈਮੀਨਾਰ ਕਰਵਾਇਆ ਗਿਆ | ਮੁੱਖ ਮਹਿਮਾਨ ਸ਼ਾਮਿਲ ਹੁੰਦਿਆਂ ਡਾ. ਦੇਵਿੰਦਰ ...

ਪੂਰੀ ਖ਼ਬਰ »

ਦਸਮੇਸ਼ ਹਾਈ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਮੰਨੀ ਪ੍ਰਮੰਨੀ ਸੰਸਥਾ ਦਸਮੇਸ਼ ਹਾਈ ਸਕੂਲ ਵਿਚ 75 ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਨੂੰ ਆਜ਼ਾਦੀ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦੇ ਵਿਦਿਆਰਥੀਆਂ ਵਲੋਂ ਨੱਚ ਕੇ ਗਾ ਕੇ ਆਜ਼ਾਦੀ ਦਿਵਸ ...

ਪੂਰੀ ਖ਼ਬਰ »

ਬਿਮਾਰੀ ਕਾਰਨ ਮਰ ਰਹੇ ਪਸ਼ੂਆਂ ਦੇ ਮਾਲਕਾਂ ਨੂੰ ਤੁਰੰਤ ਬਣਦਾ ਮੁਆਵਜ਼ਾ ਦੇਵੇ ਸਰਕਾਰ- ਮੱਖਣ ਬਰਾੜ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਸੂਬੇ ਭਰ ਵਿਚ ਪਸ਼ੂਆਂ ਵਿਚ ਫੈਲੀ ਨਾ-ਮੁਰਾਦ ਲੰਪੀ ਸਕਿਨ ਬਿਮਾਰੀ ਦੇ ਕਹਿਰ ਨੇ ਜਿੱਥੇ ਕਿਸਾਨਾਂ ਵਲੋਂ ਆਪਣੇ ਸਹਾਇਕ ਧੰਦੇ ਲਈ ਪਾਲੇ ਪਸ਼ੂਆਂ ਤੇ ਖ਼ਾਸ ਤੌਰ ਗਊਆਂ ਨੂੰ ਆਪਣੀ ਲਪੇਟ ...

ਪੂਰੀ ਖ਼ਬਰ »

ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਇਲਾਕੇ ਦੇ ਸੁਤੰਤਰਤਾ ਸੈਨਾਨੀ ਪਰਿਵਾਰ ਦਾ ਸਨਮਾਨ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਮਹਾਤਮਾਂ ਗਾਂਧੀ ਮਿਊਜ਼ੀਅਮ ਅੰਦਰ ਮੋਗਾ ਇਲਾਕੇ ਦੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਬੜੇ ਨਿੱਘੇ ਢੰਗ ਨਾਲ ਸਨਮਾਨਿਤ ਕੀਤਾ ਗਿਆ | ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਸਰੀ ਸਕੂਲ 'ਚ ਮਨਾਇਆ ਸੁਤੰਤਰਤਾ ਦਿਵਸ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ) - ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਸਰੀ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ...

ਪੂਰੀ ਖ਼ਬਰ »

ਦਯਾ ਸਾਗਰ ਚਰਚ 'ਚ ਆਜ਼ਾਦੀ ਦਿਵਸ ਮਨਾਇਆ

ਕੋਟ ਈਸੇ ਖਾਂ, 17 ਅਗਸਤ (ਨਿਰਮਲ ਸਿੰਘ ਕਾਲੜਾ)-ਆਜ਼ਾਦੀ ਦਿਵਸ ਦੇ ਸ਼ੁੱਭ ਦਿਹਾੜੇ ਤੇ ਪਾਸਟਰ ਕਸ਼ਮੀਰ ਅਲੀਸ਼ਾ ਦੀ ਰਹਿਨੁਮਾਈ ਹੇਠ ਚੀਮਾ ਰੋਡ ਦਯਾ ਸਾਗਰ ਚਰਚ ਵਿਚ ਪ੍ਰਾਰਥਨਾ ਸਭਾ ਕੀਤੀ ਗਈ ਅਤੇ ਭਜਨ ਗਾਏ ਗਏ | ਪਵਿੱਤਰ ਬਾਈਬਲ ਬਾਣੀ ਵਿਚੋਂ ਵਿਆਖਿਆ ਕਰਦਿਆਂ ਪਾਸਟਰ ...

ਪੂਰੀ ਖ਼ਬਰ »

ਐਕਸੀਲੈਂਟ ਅਕੈਡਮੀ ਦੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ

ਧਰਮਕੋਟ, 17 ਅਗਸਤ (ਪਰਮਜੀਤ ਸਿੰਘ) - ਐਕਸੀਲੈਂਟ ਅਕੈਡਮੀ ਦੇ ਮੈਡਮ ਤਕਦੀਰ ਕੌਰ, ਹਰਪ੍ਰੀਤ ਕੌਰ, ਲਵਲੀ ਅਰੋੜਾ ਅਤੇ ਮੈਡਮ ਆਂਚਲ ਅਰੋੜਾ ਵਲੋਂ ਤੀਆਂ ਦਾ ਤਿਉਹਾਰ ਵਿਦਿਆਰਥੀਆਂ ਨਾਲ ਮਿਲ ਕੇ ਮਨਾਇਆ ਗਿਆ | ਜਿਸ ਵਿਚ ਬੱਚਿਆਂ ਨੇ ਡਾਂਸ ਅਤੇ ਪੁਰਾਣੇ ਪੰਜਾਬ ਦੀ ਝਲਕ ਨੂੰ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਦੇ ਵਿਦਿਆਰਥੀ ਨੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 17 ਅਗਸਤ (ਕਿ੍ਸ਼ਨ ਸਿੰਗਲਾ) - ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਕਿ ਆਇਲਟਸ ਅਤੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਬੇਮਿਸਾਲ ਸੇਵਾਵਾਂ ਨਿਭਾ ਰਹੀ ਹੈ | ਇਸ ਵਾਰ ...

ਪੂਰੀ ਖ਼ਬਰ »

ਫਿਊਚਰ ਓਵਰਸੀਜ਼ ਨੇ ਲਗਾਇਆ ਵਿਦਿਆਰਥੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ

ਫ਼ਤਿਹਗੜ੍ਹ ਪੰਜਤੂਰ, 17 ਅਗਸਤ (ਜਸਵਿੰਦਰ ਸਿੰਘ ਪੋਪਲੀ) - ਸਥਾਨਕ ਕਸਬੇ ਦੀ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਫਿਊਚਰ ਓਵਰਸੀਜ਼ ਦੇ ਐਮ. ਡੀ. ਦਿਵੇਸ਼ ਖੰਨਾ ਦੀ ਅਗਵਾਈ ਹੇਠ ਬਰਾਂਚ ਹੈੱਡ ਚੰਦਰ ਸ਼ੇਖਰ ਬਾਂਸਲ ਵਲੋਂ ਬਹੁਤ ਹੀ ਤਜਰਬੇਕਾਰ ਸਟਾਫ਼ ਦੇ ਸਹਿਯੋਗ ਨਾਲ ਆਏ ...

ਪੂਰੀ ਖ਼ਬਰ »

ਮੋਗਾ ਵਿਖੇ ਪੰਜਾਬ ਦੀ ਪ੍ਰਭੂਸੱਤਾ ਤੇ ਆਜ਼ਾਦੀ ਦਾ ਹੋਕਾ ਦੇਣ ਲਈ ਦਲ ਖ਼ਾਲਸਾ ਤੇ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਰੋਸ ਮਾਰਚ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਮੋਗਾ - ਦਲ ਖ਼ਾਲਸਾ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪਣੀ ਚੁੱਪ ਤੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਅਤੇ ਅਸੀਂ ਸੰਯੁਕਤ ਰਾਸ਼ਟਰ ਦੀ ...

ਪੂਰੀ ਖ਼ਬਰ »

ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਅਗਾਂਹਵਧੂ ਅਤੇ ਮਾਣਮੱਤੀ ਸਿੱਖਿਅਕ ਸੰਸਥਾਵਾਂ ਬੀ. ਬੀ. ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ...

ਪੂਰੀ ਖ਼ਬਰ »

ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਇਲਾਕੇ ਦੇ ਸੁਤੰਤਰਤਾ ਸੈਨਾਨੀ ਪਰਿਵਾਰ ਦਾ ਸਨਮਾਨ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਮਹਾਤਮਾਂ ਗਾਂਧੀ ਮਿਊਜ਼ੀਅਮ ਅੰਦਰ ਮੋਗਾ ਇਲਾਕੇ ਦੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਬੜੇ ਨਿੱਘੇ ਢੰਗ ਨਾਲ ਸਨਮਾਨਿਤ ਕੀਤਾ ਗਿਆ | ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ...

ਪੂਰੀ ਖ਼ਬਰ »

ਮਾਨ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ - ਵਿਧਾਇਕ ਬਿਲਾਸਪੁਰ

• ਘੋਲੀਆ ਖ਼ੁਰਦ ਵਿਖੇ ਮੁਹੱਲਾ ਕਲੀਨਿਕ ਨੂੰ ਕੀਤਾ ਲੋਕ ਅਰਪਣ - ਵਿਧਾਇਕ ਅੰਮਿ੍ਤਪਾਲ ਸੁਖਾਨੰਦ ਬਾਘਾ ਪੁਰਾਣਾ, 17 ਅਗਸਤ (ਗੁਰਮੀਤ ਸਿੰਘ ਮਾਣੂੰਕੇ) - ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਵੋਟਰਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਗਰੰਟੀ ਦੇ ਰੂਪ 'ਚ ਪੂਰਾ ਕੀਤਾ ...

ਪੂਰੀ ਖ਼ਬਰ »

ਸੂਬਾ ਸਰਕਾਰ ਸਿਹਤਮੰਦ ਪੰਜਾਬ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ-ਵਿਧਾਇਕ ਬਿਲਾਸਪੁਰ

• ਆਜ਼ਾਦੀ ਦਿਵਸ ਮੌਕੇ ਪਿੰਡ ਹਿੰਮਤਪੁਰਾ ਦੇ ਆਮ ਆਦਮੀ ਕਲੀਨਿਕ ਨੂੰ ਕੀਤਾ ਲੋਕ ਅਰਪਣ ਨਿਹਾਲ ਸਿੰਘ ਵਾਲਾ, 17 ਅਗਸਤ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ) - ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਖੇ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਨੇ ਮਨਾਇਆ ਆਜ਼ਾਦੀ ਦਿਹਾੜਾ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ) - ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਇਕ ਅਜਿਹੀ ਨਾਮਵਰ, ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਅੱਜ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ | ਆਕਸਫੋਰਡ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮੰਤਵ ਨੂੰ ਲੈ ਕੇ ਚੱਲਣ ਵਾਲੀ ...

ਪੂਰੀ ਖ਼ਬਰ »

ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ

ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਵਿਖੇ ਮਨਾਇਆ ਆਜ਼ਾਦੀ ਦਿਵਸ ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਨਵੀਂ ਦਾਣਾ ਮੰਡੀ 'ਚ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਮਨਾਉਣ ਲਈ ਤਹਿਸੀਲਦਾਰ ਗੁਰਮੁਖ ਸਿੰਘ ...

ਪੂਰੀ ਖ਼ਬਰ »

ਗਰੀਨ ਵੈਲੀ ਕਾਨਵੈਂਟ ਸਕੂਲ 'ਚ ਸੁਤੰਤਰਤਾ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 17 ਅਗਸਤ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ 'ਚ ਸੁਤੰਤਰਤਾ ਦਿਵਸ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਬੀ.ਬੀ.ਐਸ.ਬੀ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਬਣਾਏ ਤਿਰੰਗੇ

ਕਿਸ਼ਨਪੁਰਾ ਕਲਾਂ, 17 ਅਗਸਤ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹਰ ਘਰ ਤਿਰੰਗਾ ਮੁਹਿੰਮ ਤਹਿਤ ਛੋਟੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਤਿਰੰਗੇ ਝੰਡੇ ਬਣਾਏ | ਇਸ ਮੌਕੇ ਰਾਜੇਸ਼ ਲੂੰਬਾ ...

ਪੂਰੀ ਖ਼ਬਰ »

ਪਿੰਡ ਰੌਲੀ 'ਚ ਕੁੜੀਆਂ ਨੇ ਬੱਲੋ ਪਾ ਕੇ ਤੀਆਂ ਦੀ ਕੀਤੀ ਸਮਾਮਤੀ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇੱਥੋਂ ਨਜ਼ਦੀਕ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੀਆਂ ਔਰਤਾਂ ਵਲੋਂ ਇਕੱਠਿਆਂ ਹੋ ਕੇ ਪੰਜਾਬੀ ਸਭਿਅਤਾ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ, 15 ਦਿਨ ਦੇ ਕਰੀਬ ...

ਪੂਰੀ ਖ਼ਬਰ »

ਬਾਘਾ ਪੁਰਾਣਾ ਪੁਲਿਸ ਨੇ ਛਾਪੇ ਦੌਰਾਨ ਨਸ਼ਾ ਰੂਪੀ ਹੁੱਕਾ ਕੀਤਾ ਬਰਾਮਦ

ਬਾਘਾ ਪੁਰਾਣਾ, 17 ਅਗਸਤ (ਗੁਰਮੀਤ ਸਿੰਘ ਮਾਣੂੰਕੇ) - ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਬਾਘਾ ਪੁਰਾਣਾ ਦੇ ਐਸ.ਐਚ.ਓ. ਵਲੋਂ ਇਕ ਸ਼ਰਾਬ ਬਾਰ ਤੋਂ ਨਸ਼ਾ ਰੂਪੀ ਹੁੱਕਾ ਬਰਾਮਦ ਕੀਤਾ ਗਿਆ | ਮੌਕੇ 'ਤੋਂ ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਖੁੱਲ੍ਹੀ ਗਊਸ਼ਾਲਾ ਬਾਘਾ ਪੁਰਾਣਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ

• ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਸਾਦੇ ਢੰਗ ਨਾਲ ਮਨਾਉਣ ਦਾ ਫੈਸਲਾ ਬਾਘਾ ਪੁਰਾਣਾ, 17 ਅਗਸਤ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਚੰਨੂਵਾਲਾ ਸੜਕ ਉੱਪਰਲੀ ਖੁੱਲ੍ਹੀ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੀ ਇਕ ਜ਼ਰੂਰੀ ਮੀਟਿੰਗ ਸਥਾਨਕ ਚੰਨੂਵਾਲਾ ਬਾਈਪਾਸ ਰੋਡ ...

ਪੂਰੀ ਖ਼ਬਰ »

ਹੱਡਾਰੋੜੀ ਦਾ ਮਾਮਲਾ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ - ਹਰਮਨ ਹਿੰਮਤਪੁਰਾ

ਨਿਹਾਲ ਸਿੰਘ ਵਾਲਾ, 17 ਅਗਸਤ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ) - ਹੱਡਾਰੋੜੀ ਚੁਕਵਾਏ ਜਾਣ ਲਈ ਪਿਛਲੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬਾਬਾ ਜੀਵਨ ਸਿੰਘ ਨਗਰ ਨਿਹਾਲ ਸਿੰਘ ਵਾਲਾ ਦੇ ਮਜ਼ਦੂਰਾਂ, ਔਰਤਾਂ ਨੇ ਸੁਤੰਤਰਤਾ ਦਿਹਾੜੇ ਮੌਕੇ ਤਿਰੰਗੇ ਝੰਡੇ ...

ਪੂਰੀ ਖ਼ਬਰ »

ਹਾਰਵਰਡ ਕਾਨਵੈਂਟ ਸਕੂਲ ਵਿਖੇ ਟਰੈਫਿਕ ਨਿਯਮਾਂ ਸੰਬੰਧੀ ਕਰਵਾਇਆ ਸੈਮੀਨਾਰ

ਬਾਘਾ ਪੁਰਾਣਾ, 17 ਅਗਸਤ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਏ.ਐਸ.ਆਈ. ਜਗਤਾਰ ਸਿੰਘ ਅਤੇ ਏ.ਐਸ.ਆਈ. ਲਛਮਣ ...

ਪੂਰੀ ਖ਼ਬਰ »

ਸਮਾਲਸਰ ਵਿਖੇ ਪੁਰਾਣੇ ਅਧਿਆਪਕ ਅਤੇ ਵਿਦਿਆਰਥੀਆਂ ਦੀ ਮਿਲਣੀ

ਸਮਾਲਸਰ, 17 ਅਗਸਤ (ਕਿਰਨਦੀਪ ਸਿੰਘ ਬੰਬੀਹਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਦੇ 1999-2000 ਸਾਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਆਪਣੇ ਨਾਲ ਪੜ੍ਹਦੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸੱਦਾ ਪੱਤਰ ਦੇ ਕੇ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਡੀ.ਸੀ. ਮੋਗਾ ਨੂੰ ਸੌਂਪਿਆ ਮੰਗ ਪੱਤਰ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਪਸ਼ੂਆਂ ਵਿਚ ਫੈਲੀ ਭਿਆਨਕ ਬਿਮਾਰੀ ਦੇ ਚੱਲਦਿਆਂ ਅਤੇ ਪੰਜਾਬ ਵਿਚ ਚੱਲਦੀਆਂ ਪ੍ਰਾਈਵੇਟ ਗੰਨਾਂ ਮਿੱਲਾਂ ਵੱਲ ਗੰਨਾਂ ਕਾਸ਼ਤਕਾਰਾਂ ਦੀ ਖੜੀ ਬਕਾਇਆ ਰਕਮ ਦਿਵਾਉਣ ਲਈ, ...

ਪੂਰੀ ਖ਼ਬਰ »

ਲੋਕ ਸੰਗਰਾਮ ਮੋਰਚਾ ਵਲੋਂ 75ਵੇਂ ਆਜ਼ਾਦੀ ਦਿਹਾੜੇ ਮੌਕੇ ਰੋਸ ਰੈਲੀ

ਮੋਗਾ, 17 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਲੋਕ ਸੰਗਰਾਮ ਮੋਰਚਾ ਦੇ ਆਗੂ ਦਰਸਨ ਸਿੰਘ ਤੂਰ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ 'ਤੇ 75ਵੀ ਅਖੌਤੀ ਆਜ਼ਾਦੀ ਅਤੇ ਕਿਰਤੀ ਲੋਕਾਂ ਤੇ ਹੋਏ ਹੱਲਿਆਂ ਬਾਰੇ ਲੋਕ ਸੰਗਰਾਮ ਮੋਰਚਾ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਬੱਧਨੀ ਕਲਾਂ ਦੀ ਮੀਟਿੰਗ

ਬੱਧਨੀ ਕਲਾਂ, 17 ਅਗਸਤ (ਸੰਜੀਵ ਕੋਛੜ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਬੱਧਨੀ ਕਲਾਂ ਦੀ ਅਹਿਮ ਮੀਟਿੰਗ ਇਕਾਈ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਵਿਚ ਵੱਡਾ ਗੁਰਦੁਆਰਾ ਸਾਹਿਬ ਬੱਧਨੀ ਕਲਾਂ ਵਿਖੇ ਹੋਈ | ਮੀਟਿੰਗ ਦੌਰਾਨ ਲਖੀਮਪੁਰ ਖੀਰੀ (ਉਤਰ ...

ਪੂਰੀ ਖ਼ਬਰ »

ਮੁਕੰਦ ਸਿੰਘ ਠੇਕੇਦਾਰ ਸਰਬਸੰਮਤੀ ਨਾਲ ਬਣੇ ਪ੍ਰਧਾਨ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ)-ਵਿਸ਼ਵਕਰਮਾ ਭਵਨ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਪ੍ਰਬੰਧਕ ਕਮੇਟੀ ਭਾਈ ਲਾਲੋ ਜੀ ਵੈੱਲਫੇਅਰ ਸੁਸਾਇਟੀ ਦੀ ਚੋਣ ਮੀਟਿੰਗ ਹੋਈ | ਜਿਸ ਵਿਚ ਸਰਬਸੰਮਤੀ ਨਾਲ ਮੁਕੰਦ ਸਿੰਘ ਠੇਕੇਦਾਰ ਨੂੰ ਸੁਸਾਇਟੀ ਪ੍ਰਧਾਨ ਬਣਾਇਆ ਗਿਆ | ਇਸ ...

ਪੂਰੀ ਖ਼ਬਰ »

ਲੇਖਿਕਾ ਗੁਰਸ਼ਰਨ ਕੌਰ ਦੀ ਪੁਸਤਕ 'ਬਾਲ ਸੁਨੇਹੜੇ' ਲੋਕ ਅਰਪਣ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ) - ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਮੋਗਾ ਰਜਿ: ਮੀਟਿੰਗ ਪ੍ਰੋ. ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੁਹਿਰਦ ਲੇਖਿਕਾ ਗੁਰਸ਼ਰਨ ਕੌਰ ਦੀ ਪੁਸਤਕ 'ਬਾਲ ਸੁਨੇਹੜੇ' ਲੋਕ ਅਰਪਣ ਕੀਤੀ ਗਈ | ਪੁਸਤਕ ਸੰਬੰਧੀ ...

ਪੂਰੀ ਖ਼ਬਰ »

ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਦੀ ਮੀਟਿੰਗ

ਮੋਗਾ, 17 ਅਗਸਤ (ਜਸਪਾਲ ਸਿੰਘ ਬੱਬੀ) - ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਖ਼ੁਰਾਕ ਸਿਵਲ ਸਪਲਾਈ ਮੰਤਰੀ ਲਾਲ ਚੰਦ ਨੇ ਢੁੱਡੀਕੇ ਲਾਲਾ ਲਾਜਪਤ ਰਾਏ ਸਮਾਰਕ ਅਤੇ ਗ਼ਦਰੀਆਂ ਦੀ ਯਾਦਗਾਰ ਤੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ

• ਪ੍ਰਬੰਧਕਾ ਡਿਪਟੀ ਕਮਿਸ਼ਨਰ ਐਸ. ਐਸ. ਪੀ. ਅਤੇ ਚਾਰੇ ਵਿਧਾਇਕਾਂ ਨੂੰ ਕੀਤਾ ਸਨਮਾਨਿਤ ਅਜੀਤਵਾਲ, 17 ਅਗਸਤ (ਸ਼ਮਸ਼ੇਰ ਸਿੰਘ ਗਾਲਿਬ, ਹਰਦੇਵ ਸਿੰਘ ਮਾਨ)-ਖ਼ੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਢੁੱਡੀਕੇ ਲਾਲਾ ਲਾਜਪਤ ਰਾਏ ਦੇ ਸਮਾਰਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX