ਤਾਜਾ ਖ਼ਬਰਾਂ


ਰਾਸ਼ਟਰਪਤੀ ਨੇ ਕੀਤੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ
. . .  2 minutes ago
ਨਵੀਂ ਦਿੱਲੀ, 31 ਮਾਰਚ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫ਼ੈਂਟ ਵਿਸਪਰਜ਼’ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਸੰਭਾਲ ਅਤੇ ਕੁਦਰਤ ਨਾਲ ਇਕਸੁਰਤਾ ਵਿਚ....
ਕੱਲ੍ਹ ਜੇਲ੍ਹ ਤੋਂ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ
. . .  10 minutes ago
ਪਟਿਆਲਾ, 31 ਮਾਰਚ- ਰੋਡ ਰੇਜ਼ ਮਾਮਲੇ ’ਚ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਯਾਨੀ ਕਿ 1 ਅਪ੍ਰੈਲ ਨੂੰ ਸਵੇਰੇ 11 ਵਜੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣਗੇ। ਸੰਬੰਧਿਤ ਅਧਿਕਾਰੀਆਂ ਵਲੋਂ ਇਸ ਸੰਬੰਧੀ....
ਤਾਨਾਸ਼ਾਹ ਬਣੀ ਕੇਂਦਰ ਸਰਕਾਰ- ਰਾਜਾ ਵੜਿੰਗ
. . .  33 minutes ago
ਅੰਮ੍ਰਿਤਸਰ, 31 ਮਾਰਚ (ਵਰਪਾਲ, ਸ਼ਰਮਾ)- ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਬਣ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੁਆਲ ਪੁੱਛਣ ਵਾਲਿਆਂ ਨੂੰ ਜੁਆਬ ਦੇਣ ਦੀ....
ਅੰਮ੍ਰਿਤਪਾਲ ਦਾ ਗ੍ਰਿਫ਼ਤਾਰ ਨਾ ਹੋਣਾ ਸੂਬਾ ਤੇ ਕੇਂਦਰ ਸਰਕਾਰ ਦੀ ਨਾਕਾਮੀ- ਰਾਣਾ ਗੁਰਜੀਤ ਸਿੰਘ
. . .  about 1 hour ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰੀ ਹੋਣ ਨੂੰ ਇਸ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਹ ਅੱਜ ਲੁਧਿਆਣਾ ਦੇ ਇਕ ਨਿੱਜੀ ਹੋਟਲ ਵਿਚ ਕਾਂਗਰਸੀ....
ਸ਼੍ਰੋਮਣੀ ਕਮੇਟੀ ਵਲੋਂ ਏ.ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ
. . .  54 minutes ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਬੇਕਸੂਰ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜਾਈ ਵਿਰੁੱਧ ਰੋਸ ਮਾਰਚ ਉਪਰੰਤ ਇਕ ਮੰਗ ਪੱਤਰ ਡੀ. ਸੀ. ਦੀ ਗ਼ੈਰ-ਹਾਜ਼ਰੀ ਵਿਚ ਏ.ਡੀ.ਸੀ. ਸੁਰਿੰਦਰ ਸਿੰਘ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ....
ਨਵੀਂ ਦਿੱਲੀ: ਦਮ ਘੁੱਟਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 31 ਮਾਰਚ- ਇੱਥੋਂ ਦੇ ਸ਼ਾਸਤਰੀ ਪਾਰਕ ਵਿਚ ਮੱਛਰ ਭਜਾਉਣ ਵਾਲੀ ਦਵਾਈ ਕਾਰਨ ਲੱਗੀ ਅੱਗ ਵਿਚ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਐਡੀਸ਼ਨਲ ਡੀ.ਸੀ.ਪੀ. ਸੰਧਿਆ ਸਵਾਮੀ ਨੇ ਦੱਸਿਆਕਿ ਗਰਾਊਂਡ ਫ਼ਲੋਰ ’ਤੇ ਮੱਛਰ ਭਜਾਉਣ ਵਾਲਾ ਤੇਲ ਬਲ ਰਿਹਾ ਸੀ, ਜਿਸ ਕਾਰਨ ਅੱਗ ਲੱਗ....
ਹਰਿਆਣਾ: ਰੈਸਟੋਰੈਂਟ ਵਿਚ ਲੱਗੀ ਅੱਗ
. . .  about 1 hour ago
ਚੰਡੀਗੜ੍ਹ, 31 ਮਾਰਚ- ਪੰਚਕੂਲਾ ਦੇ ਅਮਰਾਵਤੀ ਮਾਲ ਵਿਚ ਇਕ ਘੁੰਮਦੇ ਰੈਸਟੋਰੈਂਟ ਵਿਚ ਅੱਗ ਲੱਗ ਗਈ....
ਦਿੱਲੀ ਰਵਾਨਾ ਹੋਣ ਵਾਲੇ ਯਾਤਰੀਆਂ ਕੀਤਾ ਹੰਗਾਮਾ
. . .  about 2 hours ago
ਰਾਜਾਸਾਂਸੀ, 31 ਮਾਰਚ (ਹਰਜੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ। ਦਰਅਸਲ ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਹੋਣ ਵਾਲੀ ਇੰਡੀਗੋ ਦੀ ਫ਼ਲਾਈਟ ਨੰਬਰ 655182 ਰਵਾਨਾ....
ਅਣਪਛਾਤੇ ਵਿਅਕਤੀਆਂ ਵਲੋਂ ਗ੍ਰੰਥੀ ਸਿੰਘ ’ਤੇ ਹਥਿਆਰਾਂ ਨਾਲ ਹਮਲਾ
. . .  about 2 hours ago
ਖ਼ਡੂਰ ਸਾਹਿਬ , 31 ਮਾਰਚ (ਰਸ਼ਪਾਲ ਸਿੰਘ ਕੁਲਾਰ )- ਇਤਿਹਾਸਕ ਨਗਰ ਖ਼ਡੂਰ ਸਾਹਿਬ ਵਿਖੇ ਬੀਤੀ ਰਾਤ ਇਕ ਗ੍ਰੰਥੀ ਸਿੰਘ ਉਪਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੱਤ ਅਤੇ ਹੱਥ ਦੀਆਂ ਉਂਗਲਾਂ ਵੱਡ ਦਿੱਤੀਆਂ ਗਈਆਂ ਅਤੇ ਹਮਲਾਵਰ ਵੱਢੀ ਲੱਤ ਨਾਲ ਹੀ ਲੈ ਗਏ ਹਨ। ਇਸ ਦੀ.....
ਭਾਰਤ ’ਚ ਕੋਰੋਨਾ ਮਾਮਲਿਆਂ ਵਿਚ ਲਗਾਤਾਰ ਤੀਜੇ ਦਿਨ ਵੀ ਵਾਧਾ
. . .  about 2 hours ago
ਨਵੀਂ ਦਿੱਲੀ, 31 ਮਾਰਚ- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 3,095 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਕੋਰੋਨਾ ਦੇ ਸਰਗਰਮ....
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕਰਮਚਾਰੀਆਂ ਵਲੋਂ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ
. . .  about 2 hours ago
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਘੰਟਾ ਘਰ ਪਲਾਜ਼ਾ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰ ਰਹੇ ਹਨ ਤੇ ਇਸ ਵਿਚ ਭਾਈ ਰਜਿੰਦਰ.....
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ- ਦਲਜੀਤ ਸਿੰਘ ਚੀਮਾ
. . .  about 3 hours ago
ਚੰਡੀਗੜ੍ਹ, 31 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਭਲਕੇ 1 ਅਪ੍ਰੈਲ ਨੂੰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ। ਪਾਰਟੀ ਜਲੰਧਰ ਸੰਸਦੀ ਜ਼ਿਮਨੀ ਚੋਣ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗੀ। ਇਸ....
ਅਜਨਾਲਾ :ਪੁਲਿਸ ਅਤੇ ਲੁਟੇਰਾ ਗਰੋਹ ਵਿਚਾਲੇ ਹੋਏ ਮੁਕਾਬਲੇ 'ਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
. . .  about 3 hours ago
ਅਜਨਾਲਾ, ਚੇਤਨਪੁਰਾ 31 ਮਾਰਚ (ਮਹਾਂਬੀਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਢਿੱਲੋਂ)-ਸਬ ਡਵੀਜ਼ਨ ਅਜਨਾਲਾ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਬੀਤੀ ਰਾਤ ਫਤਿਹਗੜ੍ਹ ਚੂੜੀਆਂ ਪੁਲਿਸ...
ਬਠਿੰਡਾ: ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਝੀਲ ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ
. . .  about 4 hours ago
ਬਠਿੰਡਾ, 31 ਮਾਰਚ (ਅੰਮਿ੍ਤਪਾਲ ਸਿੰਘ ਵਲਾਣ)-ਅੱਜ ਤੜਕੇ ਬਠਿੰਡਾ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਤਿੰਨ ਮੈਬਰਾਂ ਨੇ ਬਠਿੰਡਾ ਥਰਮਲ ਦੀ ਝੀਲ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਮਾਂ-ਪੁੱਤ ਦੀ ਮੌਤ...
ਇੰਦੌਰ ਮੰਦਿਰ ਹਾਦਸੇ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ
. . .  about 4 hours ago
ਇੰਦੌਰ, 31 ਮਾਰਚ-ਇੰਦੌਰ ਮੰਦਰ ਹਾਦਸੇ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਤੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੋਸ਼ੀ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ। ਮੌਜੂਦਾ ਤਰਜੀਹ ਬਚਾਅ ਕਾਰਜ ਹੈ। ਜ਼ਖ਼ਮੀਆਂ...
ਇੰਦੌਰ ਦੇ ਮੰਦਰ 'ਚ ਬਾਉਲੀ ਦੀ ਛੱਤ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 35
. . .  about 4 hours ago
ਇੰਦੌਰ, 31 ਮਾਰਚ-ਇੰਦੌਰ ਦੇ ਮੰਦਰ 'ਚ ਬਾਉਲੀ ਦੀ ਛੱਤ ਟੁੱਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ ਜਦਕਿ ਇਕ ਵਿਅਕਤੀ ਅਜੇ ਵੀ ਲਾਪਤਾ ਹੈ।ਇੰਦੌਰ ਦੇ ਕਲੈਕਟਰ ਡਾ: ਇਲਯਾਰਾਜਾ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ
. . .  about 4 hours ago
ਚੰਡੀਗੜ੍ਹ, 31 ਮਾਰਚ-ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਸਵੇਰੇ 11.00 ਵਜੇ...
ਭਾਰੀ ਮੀਂਹ ਪੈਣ ਕਾਰਨ 'ਚ ਦਿੱਲੀ ਦੇ ਕਈ ਹਿੱਸਿਆਂ 'ਚ ਭਰਿਆ ਪਾਣੀ
. . .  about 4 hours ago
ਨਵੀਂ ਦਿੱਲੀ, 31 ਮਾਰਚ -ਰਾਸ਼ਟਰੀ ਰਾਜਧਾਨੀ ਵਿਚ ਭਾਰੀ ਮੀਂਹ ਪੈਣ ਕਾਰਨ ਅੱਜ ਸਵੇਰੇ ਦਿੱਲੀ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਗਿਆ।ਮੌਸਮ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਰਾਜੌਂਦ, ਅਸੰਧ, ਦੇ ਨਾਲ ਲੱਗਦੇ ਖੇਤਰਾਂ ਵਿਚ ਹਲਕੀ ਤੀਬਰਤਾ ਵਾਲੀ...
ਕਾਨਪੁਰ ਦੇ ਬਾਸਮੰਡੀ ਇਲਾਕੇ 'ਚ ਲੱਗੀ ਭਿਆਨਕ ਅੱਗ
. . .  about 4 hours ago
ਕਾਨਪੁਰ, 31 ਮਾਰਚ-ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਬਾਸਮੰਡੀ ਇਲਾਕੇ ਦੇ ਏਆਰ ਟਾਵਰ ਵਿਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 15-16 ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਵਲੋਂ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ...
ਆਈ.ਪੀ.ਐਲ-2023 ਦੀ ਸ਼ੁਰੂਆਤ ਅੱਜ ਤੋਂ, ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ
. . .  about 4 hours ago
ਅਹਿਮਦਾਬਾਦ, 31 ਮਾਰਚ-ਆਈ.ਪੀ.ਐਲ-2023 ਦਾ ਉਦਘਾਟਨ ਅੱਜ ਹੋਣ ਜਾ ਰਿਹਾ ਹੈ।ਆਈ.ਪੀ.ਐਲ ਦਾ ਪਹਿਲਾ ਮੈਚ ਗੁਜਰਾਤ ਟਾਇਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸ਼ਾਮ...
ਅਮਰੀਕੀ ਸੈਨੇਟ ਦੁਆਰਾ ਰਿਚਰਡ ਵਰਮਾ ਨੂੰ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ
. . .  about 5 hours ago
ਵਾਸ਼ਿੰਗਟਨ, 31 ਮਾਰਚ-ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ, ਰਿਚਰਡ ਵਰਮਾ ਨੂੰ ਅਮਰੀਕੀ ਸੈਨੇਟ ਦੁਆਰਾ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਵਜੋਂ ਪੁਸ਼ਟੀ...
ਤਾਮਿਲਨਾਡੂ ਪੁਲਿਸ ਵਲੋਂ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ
. . .  about 5 hours ago
ਚੇਨਈ, 31 ਮਾਰਚ-ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਵਿਚ ਪੁਲਿਸ ਨੇ 250 ਕਿਲੋਗ੍ਰਾਮ ਸਮੁੰਦਰੀ ਖੀਰੇ ਬਰਾਮਦ ਕੀਤੇ ਹਨ, ਜੋ ਸ਼੍ਰੀਲੰਕਾ ਵਿਚ ਤਸਕਰੀ ਲਈ ਭੇਜੇ ਜਾਣੇ...
ਕਰਨਾਟਕ ਹਾਈ ਕੋਰਟ ਵਲੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਅਯੋਗ ਕਰਾਰ
. . .  about 5 hours ago
ਬੈਂਗਲੁਰੂ, 31 ਮਾਰਚ-ਕਰਨਾਟਕ ਹਾਈ ਕੋਰਟ ਨੇ 2018 ਵਿਚ ਜਾਅਲੀ ਬੀਮਾ ਬਾਂਡਾਂ ਨਾਲ ਵੋਟਰਾਂ ਨੂੰ ਲੁਭਾਉਣ ਦੇ ਮਾਮਲੇ ਵਿਚ ਤੁਮਕੁਰ ਗ੍ਰਾਮੀਣ ਹਲਕੇ ਤੋਂ ਜੇ.ਡੀ. (ਐਸ) ਦੇ ਵਿਧਾਇਕ ਗੋਰੀ ਸ਼ੰਕਰ ਨੂੰ ਅਯੋਗ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਅਮਰੀਕਾ ਨੇ ਰੂਸ 'ਚ ਰਹਿ ਰਹੇ ਅਮਰੀਕੀਆਂ ਨੂੰ 'ਤੁਰੰਤ' ਦੇਸ਼ ਛੱਡਣ ਦੀ ਕੀਤੀ ਅਪੀਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਸੱਤਾਧਾਰੀਆਂ ਨੂੰ ਗ਼ਰੀਬਾਂ ਦੇ ਉਦਾਰ ਤੇ ਭਲੇ ਬਾਰੇ ਸੋਚਣਾ ਚਾਹੀਦਾ ਹੈ। -ਮਹਾਤਮਾ ਗਾਂਧੀ

ਸੰਗਰੂਰ

ਮਾਲੇਰਕੋਟਲਾ ਪੁਲਿਸ ਵਲੋਂ ਵੱਡੇ ਨਸ਼ਾ ਤਸਕਰ ਗਰੋਹ ਨੂੰ ਨੱਪਣ ਦਾ ਦਾਅਵਾ

ਮਾਲੇਰਕੋਟਲਾ, 25 ਸਤੰਬਰ (ਕੁਠਾਲਾ, ਜੈਨ, ਥਿੰਦ)- ਮਲੇਰਕੋਟਲਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਬੇਕਿਰਕ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਜਲੰਧਰ ਦੇ ਇਕ ਨਾਮੀ ਗੈਂਗਸਟਰ ਦੀ ਪਤਨੀ ਅਤੇ ਇਕ ਹੋਰ ਮਹਿਲਾ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਸਰਬਜੀਤ ਸਿੰਘ ਪੁੰਨਾਵਾਲ ਅਤੇ ਜਨਰਲ ਸਕੱਤਰ ਸਤਵੰਤ ਸਿੰਘ ਪੁੰਨਾਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਕਰ ...

ਪੂਰੀ ਖ਼ਬਰ »

ਮੀਂਹ ਨੇ ਕੀਤਾ ਕਿਰਤੀ ਪਰਿਵਾਰ ਦਾ ਮਕਾਨ ਤਬਾਹ

ਲੌਂਗੋਵਾਲ, 25 ਸਤੰਬਰ (ਵਿਨੋਦ, ਸ.ਸ. ਖੰਨਾ) - ਸ਼ਨੀਵਾਰ ਨੂੰ ਸਾਰਾ ਦਿਨ ਪਏ ਲਗਾਤਾਰ ਮੀਂਹ ਨੇ ਇਕ ਕਿਰਤੀ ਪਰਿਵਾਰ ਦੇ ਸੁਫ਼ਨਿਆਂ ਦਾ ਘਰ ਢਹਿ ਢੇਰੀ ਕਰ ਦਿੱਤਾ ਹੈ | ਪਿੰਡ ਸ਼ੇਰੋਂ ਵਿਖੇ ਦਰਜ਼ੀਆਂ ਵਾਲੀ ਗਲੀ ਵਿਚ ਸਿਲਾਈ ਦਾ ਕੰਮ ਕਰਦੇ ਜਸਵਿੰਦਰ ਸਿੰਘ ਉਰਫ਼ ਭੋਲਾ ...

ਪੂਰੀ ਖ਼ਬਰ »

ਉਂਕਾਰ ਕਾਲਜ ਆਫ਼ ਫਾਰਮੇਸੀ ਵਿਖੇ 'ਵਿਸ਼ਵ ਫਾਰਮਾਸਿਸਟ ਦਿਵਸ' ਮਨਾਇਆ

ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ)- ਉਂਕਾਰ ਕਾਲਜ ਆਫ਼ ਫਾਰਮੇਸੀ ਸੰਜੂਮਾ ਵਿਖੇ 'ਵਿਸ਼ਵ ਫਾਰਮਾਸਿਸਟ ਦਿਵਸ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀ ਦਿਵਾਗਰ ਸਿੰਘ, ਅਭੈ ਕੁਮਾਰ, ਸਤੀਸ਼ ਸ਼ਰਮਾ ਅਤੇ ਸ਼ਿਵਾ ਚੌਧਰੀ ਵਲੋਂ ਇਸ ...

ਪੂਰੀ ਖ਼ਬਰ »

ਮੀਂਹ ਕਾਰਨ ਤਿੰਨ ਘਰਾਂ ਦੀਆਂ ਡਿਗੀਆਂ ਛੱਤਾਂ ਇਕ ਬਜ਼ੁਰਗ ਜ਼ਖਮੀ

ਦਿੜ੍ਹਬਾ ਮੰਡੀ, 25 ਸਤੰਬਰ (ਹਰਬੰਸ ਸਿੰਘ ਛਾਜਲੀ) - ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪੈਣ ਨਾਲ ਪਿੰਡ ਸਫੀਪੁਰ ਖ਼ੁਰਦ ਚ ਤਿੰਨ ਗਰੀਬ ਪਰਿਵਾਰਾਂ ਦੇ ਮਕਾਨਾਂ ਦੀ ਛੱਤ ਡਿੱਗ ਪਈ | ਇਕ ਪਰਿਵਾਰ ਦੇ ਮੁਖੀ ਸੋਮਾਂ ਸਿੰਘ ਤਾਂ ਡਿੱਗੀ ਹੋਈ ਛੱਤ ਹੇਠਾਂ ਹੀ ਦਬ ਗਿਆ | ਬਜ਼ੁਰਗ ...

ਪੂਰੀ ਖ਼ਬਰ »

ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਜ਼ਿਲ੍ਹਾ ਪੱਧਰ 'ਤੇ ਇਕ ਨੋਡਲ ਅਫ਼ਸਰ ਅਤੇ 25 ਕਲੱਸਟਰ ਹੈੱਡ ਤਾਇਨਾਤ

ਮਲੇਰਕੋਟਲਾ, 25 ਸਤੰਬਰ (ਪਾਰਸ ਜੈਨ, ਪਰਮਜੀਤ ਸਿੰਘ ਕੁਠਾਲਾ) - ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਉੱਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਭ ਤੋਂ ਵੱਧ ਪਰਾਲੀ ਦੀ ਨਾੜ/ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਵਾਲੇ ਪਿੰਡਾਂ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰ ਫ਼ਰੰਟ ਨੇ ਦਿੱਤਾ ਮੰਗ ਪੱਤਰ

ਚੀਮਾ ਮੰਡੀ, 25 ਸਤੰਬਰ (ਜਸਵਿੰਦਰ ਸਿੰਘ ਸ਼ੇਰੋ) - ਡੈਮੋਕ੍ਰੇਟਿਕ ਟੀਚਰ ਫ਼ਰੰਟ ਬਲਾਕ ਚੀਮਾ ਦਾ ਇਕ ਵਫ਼ਦ ਬਲਾਕ ਪ੍ਰਧਾਨ ਕੰਵਲਜੀਤ ਸਿੰਘ ਬਨਭੌਰਾ ਦੀ ਅਗਵਾਈ ਵਿਚ ਬੀ.ਪੀ.ਈ.ਓ. ਚੀਮਾ ਸੱਤਪਾਲ ਸਿੰਘ ਨੂੰ ਮਿਲਿਆ | ਅਧਿਆਪਕ ਆਗੂਆਂ ਨੇ ਬੀ.ਪੀ.ਈ.ਓ. ਸ੍ਰੀ ਸੱਤਪਾਲ ਸਿੰਘ ...

ਪੂਰੀ ਖ਼ਬਰ »

ਪਾਰਟੀ ਚਾਹੇ ਕੋਈ ਹੋਵੇ ਸਿੱਖ ਮਸਲਿਆਂ 'ਤੇ ਇਕ ਹੋਣ ਦੀ ਬਹੁਤ ਲੋੜ- ਸੰਤ ਟਿੱਬਾ ਵਾਲੇ

ਸੰਦੌੜ, 25 ਸਤੰਬਰ (ਜਸਵੀਰ ਸਿੰਘ ਜੱਸੀ) - ਜਿਵੇਂ ਹੀ ਐਚ.ਐਸ.ਜੀ.ਐਮ. ਸੀ.ਦੇ ਹੱਕ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਤਾਂ ਪੰਜਾਬ ਦੀ ਸਿਆਸਤ ਗਰਮਾ ਗਈ | ਇਸ ਬਾਰੇ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਮੀਤ ਪ੍ਰਧਾਨ ਸੰਤ ਸੁਖਵਿੰਦਰ ਸਿੰਘ ਟਿੱਬਾ ਨੇ ਕਿਹਾ ਕਿ ...

ਪੂਰੀ ਖ਼ਬਰ »

ਡਰੇਨ ਦਾ ਪਾਣੀ ਟੁੱਟਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਇਆ ਨੁਕਸਾਨ

ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ) - ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਸਰਕਾਰ ਦੇ ਖੋਖਲੇ ਦਾਅਵਿਆਂ ਦੀਆਂ ਪੋਲਾਂ ਖੁੱਲ੍ਹਦੀਆਂ ਜਾ ਰਹੀਆਂ ਹਨ | ਪਿਛਲੇ ਦਿਨ ਪਿੰਡ ਰਟੌਲਾਂ ਵਿਖੇ ਡਰੇਨ ਦੀ ਪੱਟੜੀ ਟੁੱਟਣ ਕਾਰਨ ਕਿਸਾਨਾਂ ਦੀਆ ਫ਼ਸਲਾਂ ...

ਪੂਰੀ ਖ਼ਬਰ »

ਪੰਜਾਬ 'ਚ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਹੋਈ ਖ਼ਰਾਬ

ਮੂਨਕ, 24 ਸਤੰਬਰ (ਪ੍ਰਵੀਨ ਮਦਾਨ) - ਪੰਜਾਬ ਹਰਿਆਣਾ ਸਮੇਤ ਪੂਰੇ ਉਤਰ ਭਾਰਤ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ | ਇਸ ਬਾਰਸ਼ ਨੇ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਰਾਹਤ ਦਿੱਤੀ ਹੈ | ਪਰ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ...

ਪੂਰੀ ਖ਼ਬਰ »

ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਮਜਬੂਰੀ ਹੈ-ਕਾਦੀਆਂ

ਅਮਰਗੜ੍ਹ, 25 ਸਤੰਬਰ (ਸੁਖਜਿੰਦਰ ਸਿੰਘ ਝੱਲ) - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਬਚਾਉਣ ਦੇ ਮੰਤਵ ਵਜੋਂ ਸੋਹੀ ਪੈਲੇਸ ਬਾਗੜੀਆਂ ਵਿਖੇ ਕਿਸਾਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਜਿੱਥੇ ਯੂਨੀਅਨ ਨਾਲ ਜੁੜੇ ਸੂਬਾ ...

ਪੂਰੀ ਖ਼ਬਰ »

ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਕਰਵਾਇਆ ਜਾਵੇਗਾ ਦੁਸਹਿਰਾ ਮੇਲਾ

ਅਮਰਗੜ੍ਹ, 25 ਸਤੰਬਰ (ਸੁਖਜਿੰਦਰ ਸਿੰਘ ਝੱਲ) - ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਦੁਸਹਿਰਾ ਮੇਲਾ 5 ਅਕਤੂਬਰ ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੇ ਗਰਾਊਾਡ ਵਿਖੇ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਸਹਿਰੇ ...

ਪੂਰੀ ਖ਼ਬਰ »

ਸਾਬਕਾ ਸਰਪੰਚ ਲਾਲ ਸਿੰਘ ਤੋਲੇਵਾਲ ਬਲਾਕ ਪ੍ਰਧਾਨ ਨਿਯੁਕਤ

ਅਮਰਗੜ੍ਹ, 25 ਸਤੰਬਰ (ਸੁਖਜਿੰਦਰ ਸਿੰਘ ਝੱਲ) - ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ ਕੀਤੀ ਗਈ ਬਲਾਕ ਪ੍ਰਧਾਨਾਂ ਦੀ ਸੂਚੀ ਵਿਚ ਸਾਬਕਾ ਸਰਪੰਚ ਲਾਲ ਸਿੰਘ ਤੋਲੇਵਾਲ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਉਪਰੰਤ ਕਾਂਗਰਸੀ ਵਰਕਰਾਂ ...

ਪੂਰੀ ਖ਼ਬਰ »

ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿਚ ਹੜਤਾਲ

ਮਸਤੂਆਣਾ ਸਾਹਿਬ, 25 ਸਤੰਬਰ (ਦਮਦਮੀ) - ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ...

ਪੂਰੀ ਖ਼ਬਰ »

ਦੋ ਨਾ ਮਾਲੂਮ ਵਿਅਕਤੀ ਸਕੂਟਰੀ ਸਵਾਰ ਨੌਜਵਾਨ ਤੋਂ ਸਾਢੇ ਪੰਜ ਲੱਖ ਰੁਪਏ ਖੋਹ ਕੇ ਹੋਏ ਫ਼ਰਾਰ

ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਬੀਤੀ ਰਾਤ ਸੰਗਰੂਰ ਦੀ ਬੀ.ਐਸ.ਐਨ.ਐਲ. ਐਕਸਚੇਂਜ ਦਫਤਰ ਦੇ ਮੁੱਖ ਗੇਟ ਅੱਗਿਓਾ ਦੋ ਨਾ ਮਾਲੂਮ ਵਿਅਕਤੀਆਂ ਵਲੋਂ ਕੈਸ਼ ਕੁਲੈਕਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ ਸਾਢੇ ਪੰਜ ਲੱਖ ਦੀ ਖੋਹ ਕੀਤੇ ਜਾਣ ਦਾ ...

ਪੂਰੀ ਖ਼ਬਰ »

ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਸ੍ਰੀ ਗਣੇਸ਼ ਪੂਜਨ ਨਾਲ ਸ੍ਰੀ ਰਾਮ ਲੀਲ੍ਹਾ ਦੀ ਸ਼ੁਰੂਆਤ

ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ) - ਪੁਰਸ਼ਾਰਥੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਸਥਾਨਕ ਪਟਿਆਲਾ ਗੇਟ ਵਿਖੇ ਰਾਮ ਲੀਲ੍ਹਾ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਕੀਤੀ ਗਈ | ਸ੍ਰੀ ਗਣੇਸ਼ ਪੂਜਨ ਨਾਲ ਸ੍ਰੀ ਰਾਮ ਲੀਲ੍ਹਾ ਦੀ ਸ਼ੁਰੂਆਤ ਹੋਈ | ਇਸ ਮੌਕੇ 'ਤੇ ਸ੍ਰੀ ਰਾਮ ...

ਪੂਰੀ ਖ਼ਬਰ »

ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਮੁੱਖ ਮੰਤਰੀ ਦੇ ਸ਼ਹਿਰ ਦਾ ਸਿਵਲ ਹਸਪਤਾਲ

ਸੰਜੇ ਲਹਿਰੀ ਧੂਰੀ - ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਦਾ ਹਸਪਤਾਲ ਇੰਨੀਂ ਦਿਨੀਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | 25 ਜਨਵਰੀ 1978 ਨੂੰ ਇਸ ਹਸਪਤਾਲ ਦੇ 25 ਬੈੱਡਾਂ ਵਾਲੇ ਵਾਰਡ ਦਾ ਨੀਂਹ ਪੱਥਰ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਸਾਈਬਰ ਕ੍ਰਾਈਮ ਅਤੇ ਟ੍ਰੈਫਿਕ ਤੇ ਸੈਮੀਨਾਰ

ਮਲੇਰਕੋਟਲਾ, 25 ਸਤੰਬਰ (ਪਾਰਸ ਜੈਨ) - ਸਥਾਨਕ ਕੇ.ਐਮ.ਆਰ.ਡੀ. ਜੈਨ ਕਾਲਜ ਫ਼ਾਰ ਵੂਮੈਨ, ਵਿਖੇ ਪਿ੍ੰਸੀਪਲ ਡਾ. ਮੀਨਾ ਕੁਮਾਰੀ ਦੀ ਪ੍ਰਧਾਨਗੀ ਅਤੇ ਐਨ.ਐਨ.ਐਸ. ਪ੍ਰੋਗਰਾਮ ਅਫ਼ਸਰ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਸੁਜਾਤਾ ਦੇ ਪ੍ਰਬੰਧਾਂ ਹੇਠ ਪੀ.ਸੀ.ਆਰ. ...

ਪੂਰੀ ਖ਼ਬਰ »

ਸਿੰਘ ਸਭਾ ਗੁਰਦੁਆਰਾ ਸਾਹਿਬ 'ਚ ਖ਼ੂਨਦਾਨ ਕੈਂਪ ਅੱਜ

ਅਮਰਗੜ੍ਹ, 25 ਸਤੰਬਰ (ਜਤਿੰਦਰ ਮੰਨਵੀ) - ਜਿਉਂਦੇ ਜੀਅ ਖ਼ੂਨਦਾਨ ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਇਲਾਕੇ 'ਚ ਸਮਾਜ ਸੇਵਾ ਕਰ ਰਹੀ ਸੰਸਥਾ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਭਲਕੇ 26 ਸਤੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ੍ਹ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਰਣਬੀਰ ਸਿੰਘ ਰਾਣਾ ਨੇ ਦੱਸਿਆ ਕਿ ਕੈਂਪ 'ਚ ਡਾ ਜਯੋਤੀ ਕਪੂਰ ਦੀ ਅਗਵਾਈ 'ਚ ਸਿਵਲ ਹਸਪਤਾਲ ਮਲੇਰਕੋਟਲਾ ਦੇ ਬਲੱਡ ਬੈਂਕ ਦੀ ਟੀਮ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਕਲੱਬ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ ਦਾਨ ਦੇ ਫਾਰਮ ਵੀ ਭਰੇ ਜਾਣਗੇ |

ਖ਼ਬਰ ਸ਼ੇਅਰ ਕਰੋ

 

ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਵੀ ਨਹੀਂ ਹੋ ਰਿਹਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਨਾਲ ਸੰਬੰਧਤ ਮਸਲਿਆਂ ਦਾ ਹੱਲ

ਸੰਗਰੂਰ, 25 ਸਤੰਬਰ (ਧੀਰਜ ਪਸ਼ੌਰੀਆ) - ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਤਵੱਜੋ ਦੇਣ ਦਾ ਨਾਅਰਾ ਦੇ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਨੂੰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਨਾਲ ...

ਪੂਰੀ ਖ਼ਬਰ »

ਮੀਂਹ ਅਤੇ ਹਵਾ ਕਾਰਨ ਝੋਨੇ ਦਾ ਭਾਰੀ ਨੁਕਸਾਨ

ਧੂਰੀ, 25 ਸਤੰਬਰ (ਸੁਖਵੰਤ ਸਿੰਘ ਭੁੱਲਰ) - ਬੀਤੇ ਦਿਨ ਤੋਂ ਪੈ ਰਹੇ ਮੀਂਹ ਅਤੇ ਹਵਾ ਕਾਰਨ ਝੋਨੇ ਦੀਆਂ ਕਿਸਮਾਂ ਦਾ ਭਾਰੀ ਨੁਕਸਾਨ ਕਾਰਨ ਕਿਸਾਨ ਬੇਹੱਦ ਚਿੰਤਤ ਹਨ ਅਤੇ ਮੀਂਹ ਕਾਰਨ ਵੱਡੇ ਨੁਕਸਾਨ ਹੋਣ ਬਾਰੇ ਪਤਾ ਲੱਗਾ ਹੈ | ਕਿਸਾਨਾਂ ਦੇ ਦੱਸਣ ਅਨੁਸਾਰ ਬੀਤੇ ਦਿਨ ...

ਪੂਰੀ ਖ਼ਬਰ »

1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵੱਲੋਂ ਗਿ੍ਫ਼ਤਾਰ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਧਾਲੀਵਾਲ, ਭੁੱਲਰ) - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭਿ੍ਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ ਸਿੰਘ ਨੂੰ ਇੱਕ ਲੱਖ ਰੁਪਏ ਦੀ ...

ਪੂਰੀ ਖ਼ਬਰ »

ਖਨੌਰੀ ਬੱਸ ਸਟੈਂਡ ਵਾਲੇ ਚੌਂਕ 'ਚ ਦੁਰਘਟਨਾਵਾਂ ਕਾਰਨ ਕਈ ਵਿਅਕਤੀ ਗੁਆ ਚੁੱਕੇ ਹਨ ਆਪਣੀਆਂ ਜਾਨਾਂ

ਖਨੌਰੀ, 25 ਸਤੰਬਰ (ਰਮੇਸ਼ ਕੁਮਾਰ) - ਨੈਸ਼ਨਲ ਹਾਈਵੇ ਰੋਡ ਖਨੌਰੀ ਬੱਸ ਸਟੈਂਡ ਵਾਲੇ ਚੌਂਕ ਪਰ ਕੁਝ ਦਿਨਾਂ ਬਾਅਦ ਹੀ ਐਕਸੀਡੈਂਟ ਹੋ ਜਾਂਦੇ ਹਨ | ਨੈਸ਼ਨਲ ਹਾਈਵੇ ਰੋਡ ਹੋਣ ਕਰਕੇ ਅਤੇ ਇਸ ਚੌਕ ਪਰ ਕੋਈ ਵੀ ਬੱਤੀਆਂ ਨਾ ਹੋਣ ਕਾਰਨ ਇਸ ਚੌਕ ਤੋਂ ਗੱਡੀਆਂ ਪੂਰੀ ਸਪੀਡ ਨਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਹੋਵੇਗੀ ਹਾਫ਼ ਮੈਰਾਥਨ ਤੇ ਕੈਂਡਲ ਮਾਰਚ- ਡਿਪਟੀ ਕਮਿਸ਼ਨਰ

ਸੰਗਰੂਰ, 25 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਦੇ ਮੌਕੇ 'ਤੇ 28 ਸਤੰਬਰ ਨੂੰ ਸੰਗਰੂਰ ਵਿਖੇ ਸਵੇਰ ਸਮੇਂ ਹਾਫ਼ ਮੈਰਾਥਨ ਦੌੜ ਅਤੇ ਸ਼ਾਮ ਸਮੇਂ ਕੈਂਡਲ ਮਾਰਚ ਕਰਵਾਈ ਜਾਵੇਗੀ | ਇਹ ਜਾਣਕਾਰੀ ...

ਪੂਰੀ ਖ਼ਬਰ »

ਸਰਕਾਰਾਂ ਦੇ ਲਾਰਿਆਂ ਤੋਂ ਅੱਕੇ 646 ਪੀ.ਟੀ.ਆਈ ਅਧਿਆਪਕ ਵਿੱਢਣਗੇ ਸੰਘਰਸ਼

ਧਰਮਗੜ੍ਹ, 25 ਸਤੰਬਰ (ਗੁਰਜੀਤ ਸਿੰਘ ਚਹਿਲ) - 646 ਪੀ.ਟੀ.ਆਈ ਅਧਿਆਪਕ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਸੰਗਰੂਰ ਨੇ ਇਸ 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 646 ਅਧਿਆਪਕਾ ਦੀ ਭਰਤੀ ਦੀ ਮੈਰਿਟ ਲਿਸਟ ਜਾਰੀ ਕਰਾਉਣ ਸੰਬੰਧੀ ਪਿਛਲੇ ਲੰਮੇ ...

ਪੂਰੀ ਖ਼ਬਰ »

ਅੱਸੂ ਮਹੀਨੇ ਦੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ

ਸੰਦੌੜ, 25 ਸਤੰਬਰ (ਗੁਰਪ੍ਰੀਤ ਸਿੰਘ ਚੀਮਾ) - ਪਿਛਲੇ ਦੋ ਦਿਨ ਤੋਂ ਰੁਕ ਰੁਕ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਕੱਲ੍ਹ ਦਿਨ ਅਤੇ ਅੱਜ ਸਵੇਰੇ ਇਕ ਵਜੇ ਤੋਂ ਦਿਨ ਚੜ੍ਹਦੇ ਤੱਕ ਪਏ ਮੋਹਲੇਧਾਰ ਮੀਂਹ ਕਾਰਣ ਝੋਨੇ ਦੀ ਖੜੀ ਫ਼ਸਲ ਦੇ ਵੱਡੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX