'ਗੈਂਗਸ ਆਫ਼ ਵਾਸੇਪੁਰ' ਤੋਂ ਫ਼ਿਲਮਾਂ ਵਿਚ ਆਉਣ ਵਾਲੀ ਹੁਮਾ ਕੁਰੈਸ਼ੀ ਨੂੰ ਜਿਥੇ ਇਸ ਫ਼ਿਲਮ ਲਈ ਸਰਬੋਤਮ ਨਵੇਂ ਦਾਖਲੇ ਲਈ ਪੁਰਸਕਾਰ ਮਿਲਿਆ ਸੀ, ਉਥੇ ਇਸ ਫ਼ਿਲਮ ਦੇ ਵਿਸਥਾਰ ਲਈ ਉਨ੍ਹਾਂ ਨੂੰ ਸਰਬੋਤਮ ਸਹਿ-ਨਾਇਕਾ ਦਾ ਪੁਰਸਕਾਰ ਵੀ ਮਿਲਿਆ। ਹੁਮਾ ਕੁਰੈਸ਼ੀ ਦੇ ਕਰੀਅਰ ਲਈ ...
ਦੱਖਣ ਲਈ ਤਮੰਨਾ ਭਾਟੀਆ ਸੁਪਰ ਨਾਇਕਾ ਹੈ ਤੇ ਉਥੋਂ ਦੇ ਫ਼ਿਲਮ ਦਰਸ਼ਕ ਤਮੰਨਾ ਲਈ ਜਾਨ ਤੱਕ ਵਾਰ ਦੇਣ ਨੂੰ ਤਿਆਰ ਰਹਿੰਦੇ ਹਨ। ਕਾਂਸ ਫ਼ਿਲਮ ਮੇਲੇ ਦੌਰਾਨ 'ਰੈੱਡ ਕਾਰਪੈਟ' 'ਤੇ ਚਲ ਕੇ ਉਹ ਏਸ਼ੀਆ ਭਰ 'ਚ ਸੁਰਖੀਆਂ ਬਟੋਰ ਚੁੱਕੀ ਹੈ। ਹਰੇ ਰੰਗ ਦੀ ਸਾੜ੍ਹੀ ਪਹਿਨ ਕੇ ਨਜ਼ਰ ਆਉਣ ...
'ਸ਼ਹਿਜ਼ਾਦਾ' ਵਿਚ ਕਾਰਤਿਕ, ਕ੍ਰਿਤੀ ਸੈਨਨ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੋਨਿਤ ਰਾਏ ਅਤੇ ਸਚਿਨ ਖੇੜੇਕਰ ਦੀਆਂ ਮੁੱਖ ਭੂਮਿਕਾਵਾਂ ਹਨ। ਇਹ ਕ੍ਰਿਤੀ ਸੈਨਨ ਦੇ ਨਾਲ ਕਾਰਤਿਕ ਦੀ ਦੂਜੀ ਫ਼ਿਲਮ ਹੈ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅੱਲੂ ਅਰਵਿੰਦ, ਐਸ. ...
2001 ਵਿਚ ਮਹਿਜ਼ 18 ਸਾਲ ਦੀ ਉਮਰ ਵਿਚ ਆਮਨਾ ਸ਼ਰੀਫ਼ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਦਿਲ ਕਾ ਆਲਮ...' ਮਿਊਜ਼ਿਕ ਵੀਡੀਓ ਰਾਹੀਂ ਕੀਤੀ। ਉਸ ਤੋਂ ਬਾਅਦ ਉਹ ਹੁਣ ਤੱਕ ਅੱਧੀ ਦਰਜਨ ਤੋਂ ਵੀ ਜ਼ਿਆਦਾ ਸੰਗੀਤਕ ਵੀਡੀਓ ਵਿਚ ਨਜ਼ਰ ਆ ਚੁੱਕੀ ਹੈ। ਪੇਸ਼ ਹੈ ਆਮਨਾ ਸ਼ਰੀਫ ਨਾਲ ਕੀਤੀ ਗਈ ...
1950 ਤੋਂ ਕੁਲਭੂਸ਼ਨ ਨੇ ਆਪਣੀ ਨਿੱਜੀ ਜ਼ਿੰਦਗੀ ਤੋਂ ਫੁਰਸਤ ਲੈ ਕੇ ਫ਼ਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣਾ ਨਾਂਅ ਕੁਲਭੂਸ਼ਨ ਤੋਂ ਬਦਲ ਕੇ ਰਾਜ ਕੁਮਾਰ ਰੱਖ ਲਿਆ ਅਤੇ ਪੁਲੀਸ ਇੰਸਪੈਕਟਰ ਦੀ ਨੌਕਰੀ ਛੱਡ ਕੇ ਐਕਟਿੰਗ ਨੂੰ ਅਪਣਾ ਲਿਆ। ਉਹ 1952 ਵਿਚ ਆਪਣੀ ਪਹਿਲੀ ਫ਼ਿਲਮ 'ਰੰਗੀਲੀ' ਨਾਲ ਫ਼ਿਲਮੀ ਪਰਦੇ 'ਤੇ ਉਤਰੇ। ਇਸ ਮਗਰੋਂ 5 ਸਾਲਾਂ ਬਾਅਦ 1957 ਨੂੰ ਮਹਿਬੂਬ ਖ਼ਾਨ ਦੀ ਫ਼ਿਲਮ 'ਮਦਰ ਇੰਡੀਆ' ਵਿਚ ਨਜ਼ਰ ਆਏ। ਰਾਜ ਕੁਮਾਰ ਨੇ ਕਈ ਫ਼ਿਲਮਾਂ ਕੀਤੀਆਂ ਜਿਨ੍ਹਾਂ 'ਚੋਂ 'ਸ਼ਰਾਰਤ' (1959), 'ਪੈਗ਼ਾਮ' (1959), 'ਦਿਲ ਅਪਨਾ ਔਰ ਪ੍ਰੀਤ ਪਰਾਈ' (60), 'ਘਰਾਨਾ' (61), 'ਦਿਲ ਏਕ ਮੰਦਿਰ' (63), 'ਵਕਤ' (65), 'ਹਮਰਾਜ਼' (67), 'ਨੀਲ ਕਮਲ' (68), 'ਲਾਲ ਪੱਥਰ' ਅਤੇ 'ਹੀਰ ਰਾਂਝਾ' (71), 'ਪਾਕੀਜ਼ਾ' (72), 'ਹਿੰਦੁਸਤਾਨ ਕੀ ਕਸਮ' (73), 'ਸੌਦਾਗਰ' ਆਦਿ ਫ਼ਿਲਮਾਂ ਹਿੱਟ ਰਹੀਆਂ। ਰਾਜ ਕੁਮਾਰ ਨੂੰ ਉਸ ਦੇ ਅਸਲੀ ਨਾਂਅ ਨਾਲ ਘੱਟ ਪਰ 'ਜਾਨੀ ਨਾਮ' ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। ਉਸ ਦੀ ਹਰ ਫ਼ਿਲਮ ਦੇ ਕਈ ਡਾਇਲਾਗਾਂ ਵਿਚ ਜਾਨੀ ਸ਼ਬਦ ਅਕਸਰ ਵਰਤਿਆ ਜਾਂਦਾ ਸੀ ਅਤੇ ਹੁਣ ਵੀ ਜਦੋਂ ਕੋਈ ਡਾਇਲਾਗ ਜਾਨੀ ਕਹਿ ਕੇ ਬੋਲਿਆ ਜਾਂਦਾ ਹੈ ਤਾਂ ਸਭ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਤੇ ਝੱਟ ਪਛਾਣ ਲੈਂਦੇ ਹਨ ਕਿ ਇਹ ਤਾਂ ਰਾਜ ਕੁਮਾਰ ਦਾ ਡਾਇਲਾਗ ਹੈ। ਵੈਸੇ ਤਾਂ ਰਾਜ ਕੁਮਾਰ ਦੇ ਮੂੰਹੋਂ ਨਿਕਲਿਆ ਹਰ ਡਾਇਲਾਗ ਹਰ ਵਿਅਕਤੀ ਦੇ ਦਿਮਾਗ ਵਿਚ ਬੈਠਦਾ ਹੈ ਪਰ ਕੁਝ ਅਜਿਹੇ ਡਾਇਲਾਗ ਹਨ ਜੋ ਮਸ਼ਹੂਰ ਤਾਂ ਹਨ ਹੀ ਪਰ ਵਿਅਕਤੀ ਵੀ ਉਸ ਨੂੰ ਸਾਰੀ ਉਮਰ ਨਹੀਂ ਭੁੱਲ ਸਕਦੇ। ਜਿਵੇਂ ਫ਼ਿਲਮ 'ਸੌਦਾਗਰ' ਦਾ ਡਾਇਲਾਗ-'ਜਾਨੀ ਹਮ ਤੁਮਹੇਂ ਮਾਰੇਂਗੇ ਔਰ ਜ਼ਰੂਰ ਮਾਰੇਂਗੇ ਪਰ ਬੰਦੂਕ ਵੀ ਹਮਾਰੀ ਹੋਗੀ, ਗੋਲੀ ਭੀ ਹਮਾਰੀ ਹੋਗੀ ਔਰ ਵਕਤ ਭੀ ਹਮਾਰਾ ਹੋਗਾ।' ਇਸ ਤੋਂ ਇਲਾਵਾ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ 'ਵਕਤ' ਦੇ ਡਾਇਲਾਗ ਵੀ ਕਾਫ਼ੀ ਹਿੱਟ ਹੋਏ ਜਿਵੇਂ: 'ਜਿਸਕੇ ਅਪਨੇ ਘਰ ਸ਼ੀਸ਼ੇ ਕੇ ਹੋਂ, ਵੋ ਦੂਸਰੋਂ ਕੇ ਘਰੋਂ ਪਰ ਪੱਥਰ ਨਹੀਂ ਫੇਂਕਾ ਕਰਤੇ'। ਰਾਜ ਕੁਮਾਰ ਦੀਆਂ ਫ਼ਿਲਮਾਂ ਅਤੇ ਡਾਇਲਾਗ ਤਾਂ ਪ੍ਰਸਿੱਧ ਹੋਏ ਹੀ ਪਰ ਉਸ ਦੀਆਂ ਫ਼ਿਲਮਾਂ ਦੇ ਕਈ ਗੀਤ ਵੀ ਚਰਚਾ ਵਿਚ ਰਹੇ ਹਨ ਜਿਨ੍ਹਾਂ 'ਚੋਂ ਫ਼ਿਲਮ 'ਨੀਲ ਕਮਲ' ਦਾ ਗੀਤ 'ਬਾਬੁਲ ਕੀ ਦੁਆਏਂ ਲੇਤੀ ਜਾ' ਜਾਂ 'ਪਾਕੀਜ਼ਾ' ਫ਼ਿਲਮ ਦਾ ਗੀਤ 'ਚਲੋ ਦਿਲਦਾਰ ਚਲੋ, ਚਾਂਦ ਕੇ ਪਾਰ ਚਲੋ' ਮੁੱਖ ਹਨ।]
-ਡਾ. ਅਮਰੀਕ ਸਿੰਘ ਕੰਡਾ
1764 ਗੁਰੂ ਰਾਮ ਦਾਸ ਨਗਰ ਮੋਗਾ-142001
ਅਨੁਪਮ ਖੇਰ ਨੇ ਆਮਿਰ ਦੀ 'ਲਾਲ ਸਿੰਘ ਚੱਢਾ' 'ਤੇ ਤਕੜਾ ਵਿਅੰਗ ਕੱਸਦੇ ਹੋਏ ਕਿਹਾ ਹੈ ਕਿ ਚੰਗੀ ਫ਼ਿਲਮ ਆਪਣਾ ਰਸਤਾ ਖ਼ੁਦ ਲੱਭ ਲੈਂਦੀ ਹੈ। ਜੇਕਰ ਫ਼ਿਲਮ ਚੰਗੀ ਹੁੰਦੀ ਤਾਂ ਉਹ ਇਸ ਤਰ੍ਹਾਂ ਫਲਾਪ ਨਾ ਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਬਾਈਕਾਟ ਕਰਨ ਦਾ ਅਧਿਕਾਰ ਲੋਕਾਂ ...
ਲਗਭਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ 'ਚ ਖੇਡਦਿਆਂ-ਖੇਡਦਿਆਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ ਵਾਲੇ ਪੰਜਾਬੀ ਸਿਨੇਮਾ ਦੇ ਯੁੱਗਪੁਰਸ਼ ਦਾ ਲਕਬ ਪਾ ਚੁੱਕੇ ਸਰਦਾਰ ਸੋਹੀ ਦਾ ਨਾਂਅ ਪੂਰੀ ...
ਵਾਸ਼ਿੰਗਟਨ, 27 ਸਤੰਬਰ (ਪੀ. ਟੀ. ਆਈ.)-'ਸਿੱਖਸ ਆਫ ਅਮਰੀਕਾ' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 30 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਦੇ ਸਿੱਖਾਂ ਨੇ ਮੋਦੀ ਨੂੰ ਲਿਖੇ ਪੱਤਰ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX