ਟੋਰਾਂਟੋ, 29 ਸਤੰਬਰ (ਸਤਪਾਲ ਸਿੰਘ ਜÏਹਲ)-ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਕਾਮਨਜ਼) 'ਚ ਬੀਤੇ ਮਈ ਮਹੀਨੇ 'ਚ ਨਿਪੀਅਨ (ਓਟਾਵਾ) ਹਲਕੇ ਤੋਂ ਸੰਸਦ ਮੈਂਬਰ ਚੰਦਰਾ ਆਰੀਆ ਵਲੋਂ ਪੇਸ਼ ਕੀਤਾ ਗਿਆ 'ਹਿੰਦੂ ਹੈਰੀਟੇਜ਼ ਮੰਥ' ਮਤਾ ਬੀਤੇ ਕੱਲ੍ਹ ਸਰਬਸੰਮਤੀ ਨਾਲ਼ ਪਾਸ ਕਰ ਦਿੱਤਾ ਗਿਆ ¢ ਸੰਸਦ ਦੇ ਉਪਰਲੇ ਸਦਨ (ਸੈਨੇਟ) ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਪ੍ਰਵਾਨਗੀ ਤੋਂ ਬਾਅਦ ਦੇਸ਼ 'ਚ ਨਵੰਬਰ ਮਹੀਨਾ 'ਹਿੰਦੂ ਹੈਰੀਟੇਜ਼ ਮੰਥ' ਵਜੋਂ ਮਨਾਇਆ ਜਾਇਆ ਕਰੇਗਾ ¢ ਇਸ ਮÏਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਨਵੰਬਰ ਦÏਰਾਨ ਹਿੰਦੂ-ਕੈਨੇਡੀਅਨਜ਼ ਵਲੋਂ ਸਮਾਜਿਕ, ਰਾਜਨਿਤਕ ਅਤੇ ਸੱਭਿਅਚਾਰਕ ਖੇਤਰ 'ਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਇਆ ਕਰੇਗਾ ¢ ਇਸ ਤੋਂ ਪਹਿਲਾਂ ਅਪ੍ਰੈਲ ਨੂੰ ਸਿੱਖ ਹੈਰੀਟੇਜ਼ ਮੰਥ, ਮਈ ਨੂੰ ਕੈਨੇਡੀਅਨ ਯਹੂਦੀ ਹੈਰੀਟੇਜ਼ ਮੰਥ, ਅਤੇ ਅਕਤੂਬਰ ਨੂੰ ਕੈਨੇਡੀਅਨ ਇਸਲਾਮਿਕ ਹਿਸਟਰੀ ਮੰਥ ਵਜੋਂ ਮਨਾਇਆ ਜਾਂਦਾ ਹੈ¢ ਇਸੇ ਤਰ੍ਹਾਂ ਇਕ ਵੱਖਰੀ ਖਬਰ ਅਨੁਸਾਰ ਹਿੰਦੂ ਭਾਈਚਾਰੇ ਦੇ ਚੋਖੀ ਵਸੋਂ ਵਾਲੇ ਸ਼ਹਿਰ ਬਰੈਂਪਟਨ 'ਚ ਬੀਤੇ ਦਿਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਅਤੇ ਕੁਝ ਸਿਟੀ ਕੌਂਸਲਰਾਂ ਨੇ ਸਥਾਨਿਕ ਹਿੰਦੂ ਭਾਈਚਾਰੇ ਦੇ ਆਗੂਆਂ ਨਾਲ਼ ਮਿਲ਼ ਕੇ ਸ਼ਹਿਰ ਦੇ ਪੱਛਮੀ ਹਿੱਸੇ 'ਚ ਭਗਵਤ ਗੀਤਾ ਪਾਰਕ ਦਾ ਉਦਘਾਟਨ ਕੀਤਾ¢
ਲੰਡਨ, 29 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਵਿਕਾਸ ਮੰਚ ਯੂ.ਕੇ. ਵਲੋਂ ਪੰਜਾਬ 'ਚ ਪੰਜਾਬੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਨਵੰਬਰ ਤੋਂ ਵਿਸ਼ੇਸ਼ ਪ੍ਰੋਗਰਾਮ ਆਰੰਭੇ ਜਾ ਰਹੇ ਹਨ¢ ਇਸ ਦੇ ਸੰਬੰਧ 'ਚ ਗੱਲਬਾਤ ਕਰਦਿਆਂ ਬਲਦੇਵ ਸਿੰਘ ਕੰਦੋਲਾ ਅਤੇ ਸ਼ਿੰਦਰ ...
ਮੁੰਬਈ, 29 ਸਤੰਬਰ (ਏਜੰਸੀ)- 'ਆਈਫਾ' (ਅੰਤਰਰਾਸ਼ਟਰੀ ਭਾਰਤੀ ਫਿਲਮ ਅਕੈਡਮੀ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਅਗਲੇ 23ਵੇਂ ਅਡੀਸ਼ਨ ਦੇ ਆਈਫਾ ਵੀਕੈਂਡ ਅਤੇ ਐਵਾਰਡਜ਼ ਅਬੂ ਧਾਬੀ ਦੇ ਯਾਸ ਲੈਂਡ 'ਚ ਅਗਲੇ ਸਾਲ ਫਰਵਰੀ 2023 'ਚ ਆਯੋਜਿਤ ਕੀਤੇ ਜਾਣਗੇ | ਸੰਯੁਕਤ ਅਰਬ ਅਮੀਰਾਤ 'ਚ ...
ਵਾਸ਼ਿੰਗਟਨ, 29 ਸਤੰਬਰ (ਏਜੰਸੀ)- ਅਮਰੀਕੀ ਸੰਸਦ 'ਚ ਚਾਰ ਡੈਮੋਕੇ੍ਰਟਿਕ ਸੈਨੇਟਰਾਂ ਨੇ ਬੁੱਧਵਾਰ ਨੂੰ ਗ੍ਰੀਨ ਕਾਰਡ ਵੀਜ਼ਾ ਨੂੰ ਲੈ ਕੇ ਪ੍ਰਵਾਸੀ ਕਾਨੂੰਨ ਨਵੀਨੀਕਰਣ ਬਿੱਲ ਪੇਸ਼ ਕੀਤਾ ਹੈ | ਇਸ ਦੇ ਕਾਨੂੰਨੀ ਰੂਪ ਧਾਰਨ ਕਰਨ 'ਤੇ ਭਾਰਤ ਸਮੇਤ 80 ਲੱਖ ਪ੍ਰਵਾਸੀਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX