ਬਟਾਲਾ, 2 ਅਕਤੂਬਰ (ਕਾਹਲੋਂ)- ਇਥੋਂ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਨਿੱਘੀ ...
ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਕੁਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ ਤੇ ਫਤਹਿਗੜ੍ਹ ਚੂੜੀਆਂ ਦੀ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਨੇ ਅੱਜ ਇਥੇ ਆਪਣੀਆਂ ਮੰੰਗਾਂ ਦੇ ਹੱਕ 'ਚ ...
ਬਟਾਲਾ, 2 ਅਕਤੂਬਰ (ਕਾਹਲੋਂ)- ਵਿਰਾਸਤੀ ਮੰਚ ਬਟਾਲਾ ਵਲੋਂ ਇਤਿਹਾਸਕ ਪਿੰਡ ਮਿਰਜਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ | ਪਿੰਡ ਮਿਰਜਾਜਾਨ ਦੀ ਪੰਚਾਇਤ ਵਲੋਂ ਦਿੱਤੀ ਗਈ ਥਾਂ ਉੱਪਰ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸ਼ਹਿਰੀ ਗੁਰਦਾਸਪੁਰ ਦੇ ਪ੍ਰਧਾਨ ਰਜਿੰਦਰ ਸ਼ਰਮਾ ਤੇ ਸਕੱਤਰ ਬਲਜੀਤ ਸਿੰਘ ਰੰਧਾਵਾ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਮੰਡੀ ਬੋਰਡ 'ਚ ਮੁਲਾਜ਼ਮਾਂ ਦੀ ਘਾਟ ਨਾਲ ਇਕ-ਇਕ ਮੁਲਾਜ਼ਮ ਨੂੰ ਚਾਰ-ਚਾਰ ਮੰਡੀਆਂ ਅਲਾਟ ਹੋਣ ਨਾਲ ਮੁਲਾਜ਼ਮ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ | ਜਦੋਂ ਇਸ ਪ੍ਰਤੀਨਿਧ ਨੇ ਮਾਰਕਿਟ ਕਮੇਟੀ ਕਾਹਨੂੰਵਾਨ, ਗੁਰਦਾਸਪੁਰ ਅਤੇ ਦਿਹਾਤੀ ਮੰਡੀਆਂ ਦਾ ਦੌਰਾ ਕੀਤਾ ਤਾਂ ਉੱਥੇ ਅਜੇ ਤੱਕ ਮੰਡੀਆਂ ਵਿਚ ਕੋਈ ਵੀ ਸਫ਼ਾਈ ਨਹੀਂ ਹੈ ਅਤੇ ਸਿਰਫ਼ ਮੰਡੀਆਂ ਵਿਚ ਸ਼ਰਬਤੀ ਦੀ ਫ਼ਸਲ ਆ ਰਹੀ ਹੈ | ਝੋਨੇ ਦੀ ਫ਼ਸਲ ਅਜੇ ਮੰਡੀਆਂ ਵਿਚ ਲੇਟ ਹੈ ਤੇ ਸ਼ਰਬਤੀ ਦੀ ਫ਼ਸਲ ਹੁਣ ਮੰਡੀਆਂ ਵਿਚ ਤੁਰ ਪਈ ਹੈ | ਇਸ ਫ਼ਸਲ ਨੂੰ ਸਿਰਫ਼ ਨਿੱਜੀ ਸ਼ੈਲਰਾਂ ਵਾਲੇ ਚੁੱਕ ਰਹੇ ਹਨ | ਇਸ ਨਾਲ ਆੜ੍ਹਤੀ ਵੀ ਡਰੇ ਹੋਏ ਹਨ ਕਿ ਕਿਸ ਨਿੱਜੀ ਸ਼ੈਲਰ ਨੂੰ ਸ਼ਰਬਤੀ ਪਾਈ ਜਾਵੇ ਜਿਸ ਨਾਲ ਉਨ੍ਹਾਂ ਨੂੰ ਫ਼ਸਲ ਦਾ ਸਮੇਂ ਸਿਰ ਭੁਗਤਾਨ ਹੋ ਸਕੇ | ਕਿਸਾਨਾਂ ਦੱਸਿਆ ਕਿ ਸਰਕਾਰ ਜਿਹੜੀ ਮਰਜ਼ੀ ਆਵੇ ਕਿਸਾਨਾਂ ਨਾਲ ਧੱਕਾ ਹੀ ਕਰਦੀ ਹੈ | ਅਜੇ ਤੱਕ ਮੰਡੀਆਂ ਵਿਚ ਸਰਕਾਰੀ ਮੁਲਾਜ਼ਮ ਨਹੀਂ ਆਏ ਅਤੇ ਬਾਰਦਾਨਾ ਵੀ ਮਹਿਕਮੇ ਦੀਆਂ ਏਜੰਸੀਆਂ ਨੂੰ ਅਲਾਟ ਨਹੀਂ ਹੋਇਆ | ਇੱਥੋਂ ਤੱਕ ਕਿ ਸਰਕਾਰ ਨੇ ਝੋਨਾ ਲਗਾਉਣ ਵਾਸਤੇ ਅਜੇ ਤੱਕ ਸ਼ੈਲਰ ਵੀ ਅਲਾਟ ਨਹੀਂ ਕੀਤੇ ਅਤੇ ਸ਼ੈਲਰ ਮਾਲਕਾਂ 'ਤੇ ਵੀ ਸਰਕਾਰ ਨੇ ਕਾਫ਼ੀ ਪਾਬੰਦੀਆਂ ਲਗਾਈਆਂ ਹੋਈਆਂ ਹਨ ਜਿਸ ਕਰਕੇ ਸ਼ੈਲਰ ਮਾਲਕ ਵੀ ਸਰਕਾਰ ਤੋਂ ਖ਼ਫ਼ਾ ਨਜ਼ਰ ਆ ਰਹੇ ਹਨ | ਕਿਸਾਨ ਸੁਖਜਿੰਦਰ ਸਿੰਘ ਫ਼ੌਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਚੁਕਾਈ ਸਮੇਂ ਸਿਰ ਨਾ ਹੋਈ ਜਾਂ ਫ਼ਸਲ ਦਾ ਕੱਟ ਲੱਗਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਦਾ ਵਿਰੋਧ ਕਰੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਕਿਸਾਨਾਂ ਦੀ ਫ਼ਸਲ ਕਾਫ਼ੀ ਬਰਬਾਦ ਹੋ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਗਿਰਦਾਵਰੀ ਵੀ ਨਹੀਂ ਹੋਈ ਅਤੇ ਨਾ ਹੀ ਕੋਈ ਮੁਆਵਜ਼ੇ ਦੀ ਸਰਕਾਰ ਵਲੋਂ ਮੰਗ ਪ੍ਰਵਾਨ ਕੀਤੀ ਗਈ ਹੈ | 121 ਪੀ.ਆਰ. ਅਤੇ 125 ਪੀ.ਆਰ.ਦੀ. ਫ਼ਸਲ ਦਾ ਕਾਫ਼ੀ ਨੁਕਸਾਨ ਹੋਣ ਨਾਲ ਕਿਸਾਨ ਕਾਫ਼ੀ ਪੇ੍ਰਸ਼ਾਨ ਨਜ਼ਰ ਆ ਰਹੇ ਹਨ | ਮਹਿਕਮਾ ਮੰਡੀ ਬੋਰਡ 'ਚ ਮੁਲਾਜ਼ਮਾਂ ਦੀ ਘਾਟ ਨਾਲ ਮੰਡੀਆਂ ਦਾ ਕੰਮ ਸੁਚਾਰੂ ਰੂਪ ਵਿਚ ਨਹੀਂ ਚੱਲ ਰਿਹਾ | ਇਸ ਨਾਲ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਮੰਡੀ ਬੋਰਡ ਦਾ ਕੰਮ ਸਹੀ ਤਰੀਕੇ ਨਾਲ ਚਲਾਉਣ ਲਈ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ |
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਤੋਂ ਵੱਖ ਕਰਨ ਦੇ ਰੋਸ ਵਜੋਂ ਅਤੇ ਅਕਾਲੀ ਦਲ ਬਾਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਖ਼ਾਲਸਾ ਮਾਰਚ ਕੱਢਣ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ...
ਦੀਨਾਨਗਰ, 2 ਅਕਤੂਬਰ (ਸੰਧੂ/ਸ਼ਰਮਾ/ਸੋਢੀ)- ਦੀਨਾਨਗਰ ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਜਾਇਜ਼ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਾਜਪਾਲ ਆਪਣੀ ...
ਬਟਾਲਾ, 2 ਅਕਤੂਬਰ (ਕਾਹਲੋਂ)- ਵਿਧਾਨ ਸਭਾ ਦੇ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਪੰਜਾਬ ਦੇ ਮਸਲਿਆਂ 'ਤੇ ਬਹਿਸ ਕਰਨ ਦੀ ਬਜਾਏ ਉਲਟਾ ਬੇਮਤਲਬੀ ਨਾਅਰੇ ਮਾਰਦਿਆਂ ਸਦਨ 'ਚੋਂ ਵਾਕਆਊਟ ਕਰ ਜਾਣਾ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੀ ਸਭ ਤੋਂ ਵੱਡੀ ਨਲਾਇਕੀ ਸਾਬਤ ਹੋਈ ਹੈ | ...
ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਮਰੀਜ਼ਾਂ ਲਈ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਸਹਿਯੋਗ ਨਾਲ ਪਿੰਡ ਮਲਕਪੁਰ ...
ਘੁਮਾਣ, 2 ਅਕਤੂਬਰ (ਬੰਮਰਾਹ)- ਕਸਬਾ ਘੁਮਾਣ ਨੂੰ ਆਉਣ ਵਾਲੀਆਂ ਵੱਖ ਵੱਖ ਲਿੰਕ ਸੜਕਾਂ ਤੇ ਮਹਿਤਾ ਘੁਮਾਣ ਰਾਸ਼ਟਰੀ ਹਾਈਵੇ ਵਾਲੀ ਸੜਕ ਤੋਂ ਗੁਰਦੁਆਰਾ ਤਪਿਆਣਾ ਸਾਹਿਬ ਨੂੰ ਨਿਕਲਣ ਵਾਲੇ ਬਾਈਪਾਸ 'ਤੇ ਦਿਨੋਂ-ਦਿਨ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਸਥਾਨਕ ਬਾਬਾ ਪੀਰੇ ਸ਼ਾਹ ਮਾਝਾ ਯੂਥ ਕਲੱਬ ਵਲੋਂ 3 ਅਕਤੂਬਰ ਨੰੂ ਟਰੈਕਟਰ ਟੋਚਨ ਮੁਕਾਬਲੇ ਪਹਿਲੀ ਵਾਰ ਇਲਾਕੇ ਦੀ ਮੰਗ ਅਨੁਸਾਰ ਕਰਵਾਏ ਜਾ ਰਹੇ ਹਨ | ਇਸ ਸਬੰਧੀ ਪ੍ਰਧਾਨ ਸੁਰਿੰਦਰ ਸਿੰਘ ਜੱਜ, ਨਵਜੋਤ ਸਿੰਘ ਸੈਣੀ ਮੀਤ ...
ਬਟਾਲਾ, 2 ਅਕਤੂਬਰ (ਕਾਹਲੋਂ)- ਇਥੋਂ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਭੂੰਡੋਵਾਲ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਨੇ ਪੈ੍ਰੱਸ ਨੂੰ ਹਲਫੀਆ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੇਰਾ ਘਰੇਲੂ ਝਗੜਾ ਮੇਰੇ ਭਰਾ ਨਾਲ ਚੱਲ ਰਿਹਾ ...
ਹਰਚੋਵਾਲ, 2 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਵਿਠਵਾਂ ਵਿਚ ਹੋਈ ਜਿਸ ਦੀ ਅਗਵਾਈ ਸ: ਬਲਵਿੰਦਰ ਸਿੰਘ ਰਾਜੂ ਅÏਲਖ ਵਲੋਂ ਕੀਤੀ ਗਈ | ਜ਼ਿਕਰਯੋਗ ਹੈ ਕਿ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ...
ਕਲਾਨੌਰ, 2 ਅਕਤੂਬਰ (ਪੁਰੇਵਾਲ)- ਆਮ ਆਦਮੀਂ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਐੱਸ.ਸੀ. ਸੈੱਲ ਦੇ ਕੋਆਰਡੀਨੇਟਰ ਸ: ਰੂਪਤੇਜਿੰਦਰ ਸਿੰਘ ਨਿਕੋਸਰਾਂ ਵਲੋਂ ਐੱਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਸ: ਅਮਰੀਕ ਸਿੰਘ ਬਾਂਗੜ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪੰਜਾਬ ਵਿਚ ਜਦੋਂ ਮਾਰਚ ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਂਦ ਵਿਚ ਆਈ ਸੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਲੋਕਾਂ ਨੂੰ ਪਿਛਲੇ 75 ਸਾਲ ਦੇ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- 'ਦਿ ਗੁਰਦਾਸਪੁਰ ਦੁਸਹਿਰਾ ਮੇਲਾ ਕਮੇਟੀ' ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਦੁਸਹਿਰਾ ਮਨਾਇਆ ਜਾ ਰਿਹਾ ਹੈ | ਹਰਦੀਪ ਸਿੰਘ ਰਿਆੜ ਨੇ ਦੱਸਿਆ ਕਿ ਪੂਰੀ ਮਰਿਆਦਾ ਨਾਲ ਅਤੇ ਲੋਕਾਂ ਦੇ ਮਿਲੇ ਵੱਡੇ ਸਹਿਯੋਗ ਸਦਕਾ ...
ਊਧਨਵਾਲ, 2 ਅਕਤੂਬਰ (ਪਰਗਟ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿੱਖਿਆ ਵਿਭਾਗ ਵਲੋਂ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ 2 ਦੀਆਂ ਖੇਡਾਂ ਬੀ.ਪੀ.ਈ.ਓ. ਪੋਹਲਾ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖੁਜਾਲਾ ਦੇ ਖੇਡ ਸਟੇਡੀਅਮ 'ਚ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਇੱਥੋਂ ਨਜ਼ਦੀਕੀ ਪਿੰਡ ਮਾਨ ਕੌਰ ਸਿੰਘ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਦੇ ਕੰਮ ਦਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਉਦਘਾਟਨ ਕੀਤਾ ਗਿਆ | ਚੇਅਰਮੈਨ ਬਹਿਲ ਨੇ ਦੱਸਿਆ ਕਿ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਅੰਗਰੇਜ਼ ਸਰਕਾਰ ਵੇਲੇ ਬਣੇ ਸਰਕਾਰੀ ਵਿਸ਼ਰਾਮ ਘਰ ਤੇ ਸਰਕਾਰੀ ਕੁਆਟਰਾਂ ਦੀ ਹਾਲਤ ਇਸ ਸਮੇਂ ਖੰਡਰ ਰੂਪੀ ਬਣ ਚੁੱਕੀ ਹੈ | ਇਨ੍ਹਾਂ ਦੀਆਂ ਛੱਤਾਂ ਵੀ ਖਸਤਾ ਹਾਲਤ ਹੋਣ ਦੇ ਨਾਲ ਸਰਕਾਰੀ ਮੁਲਾਜ਼ਮ ਵੀ ਕੁਆਟਰ ...
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਬਲਾਕ ਧਾਰੀਵਾਲ ਦੀ ਚੋਣ ਜ਼ਿਲ੍ਹਾ ਆਗੂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਤੇ ਸੁਖਵਿੰਦਰ ਰੰਧਾਵਾ ਦੀ ਅਗਵਾਈ ਵਿਚ ਹੋਈ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ...
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)- ਇਥੋਂ ਨਜ਼ਦੀਕ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਦੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਹੋਏ ਖੇਡ ਮੇਲੇ ਵਿਚ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ...
ਸ੍ਰੀ ਹਰਿਗੋਬਿੰਦਪੁਰ, 2 ਅਕਤੂਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਅਧੀਨ 10 ਦਾਣਾ ਮੰਡੀਆਂ ਆਉਂਦੀਆਂ ਹਨ ਤੇ ਸ੍ਰੀ ਹਰਿਗੋਬਿੰਦਪੁਰ ਵਿਖੇ ਇਲਾਕੇ ਦੀ ਸਭ ਤੋਂ ਵੱਡੀ ਪੱਕੀ ਮੰਡੀ ਬਣੀ ਹੋਈ ਹੈ | ਕਿਸੇ ਸਮੇਂ ਇਸ ਮੰਡੀ 'ਚ ਬੜੇ੍ਹ ਚਾਅ ...
ਕਾਦੀਆਂ, 2 ਅਕਤੂਬਰ (ਯਾਦਵਿੰਦਰ ਸਿੰਘ)-ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਕਾਦੀਆਂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ | ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੀ ਭਗਤ ਸਿੰਘ ਦੇ ਜੀਵਨ ਨਾਲ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਅਮਰਜੀਤ ਸ਼ਾਸਤਰੀ ਤੇ ਬਲਵਿੰਦਰ ਕੌਰ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਡਾ: ਹਰਭਜਨ ਰਾਮ ਮਾਡੀ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਰਕਰਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਸਾਬਕਾ ਫ਼ੌਜੀਆਂ ਤੇ ਅਫ਼ਸਰਾਂ ਨੇ ਪੈ੍ਰੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਿੱਬੜੀ ਛਾਉਣੀ 1976 ਵਿਚ ਹੋਂਦ ਵਿਚ ਆਈ.ਸੀ. ਤੇ ਡਿਫੈਂਸ ਮੰਤਰਾਲੇ ਨੇ ਗੁਰਦਾਸਪੁਰ-ਮੁਕੇਰੀਆਂ ਨੂੰ ਰੇਲਵੇ ਲਾਈਨ ਨਾਲ ਜੋੜਨ ...
ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵਲੋਂ ਰਾਮ ਲੀਲ੍ਹਾ ਦੌਰਾਨ ਸੇਵਾਵਾਂ ਦੇਣ ਵਾਲੇ ਸਾਥੀ ਮੈਂਬਰਾਂ ਦਾ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ ਅਤੇ ਮੈਂਬਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਡਾਇਮੰਡ ਨੇ ...
ਦੋਰਾਂਗਲਾ, 2 ਅਕਤੂਬਰ (ਚੱਕਰਾਜਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਪਿੰਡ ਵਰਿਆ ਵਿਖੇ ਮੋਹਣ ਸਿੰਘ ਜੀਵਨਚੱਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ, ਮੰਗਤ ਸਿੰਘ ਜੀਵਨਚੱਕ ਤੇ ...
ਕਾਦੀਆਂ, 2 ਅਕਤੂਬਰ (ਕੁਲਵਿੰਦਰ ਸਿੰਘ)- ਗੁਰਦੁਆਰਾ ਸ੍ਰੀ ਤੇਗ ਬਹਾਦੁਰ ਸਾਹਿਬ ਰੇਲਵੇ ਰੋਡ ਕਾਦੀਆਂ ਵਿਖੇ ਇਕ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਡਾ. ਸ਼ਿਵ ਸਿੰਘ ਵਲੋਂ ਪੁੱਜੀਆਂ ਸੰਗਤਾਂ ਨੂੰ ਗੁਰਬਾਣੀ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਵਿਚ ਔਜੀ ਹੱਬ ਇਮੀਗਰੇਸ਼ਨ ਨੰਬਰ ਇਕ ਸੰਸਥਾ ਬਣ ਗਈ ਹੈ ਜਿਸ ਤਹਿਤ ਸੰਸਥਾ ਵਲੋਂ ਬਹੁਤ ਘੱਟ ਸਮੇਂ ਵਿਚ ਆਸਟ੍ਰੇਲੀਆ ਦੇ ਵੀਜ਼ੇ ਲਗਾਏ ਜਾ ਰਹੇ ਹਨ | ਸੰਸਥਾ ਦੇ ਡਾਇਰੈਕਟਰ ਤੇ ਆਸਟ੍ਰੇਲੀਅਨ ...
ਘੁਮਾਣ, 2 ਅਕਤੂਬਰ (ਬੰਮਰਾਹ)- ਕਸਬਾ ਘੁਮਾਣ ਦੀ ਪੰਚਾਇਤ ਤੇ ਕੁਝ ਪੰਚਾਇਤ ਮੈਂਬਰਾਂ ਵਲੋਂ ਪਿਛਲੇ ਦਿਨੀਂ ਗ੍ਰਾਂਟਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਉਂਦਿਆਂ ਇਸ ਦੀ ਸ਼ਿਕਾਇਤ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਕੀਤੀ ਗਈ | ਪੰਚਾਇਤ ...
ਬਟਾਲਾ, 2 ਅਕਤੂਬਰ (ਬੁੱਟਰ)- ਰਾਮ ਲੀਲ੍ਹਾ ਦੌਰਾਨ ਸ੍ਰੀ ਰਾਮ ਤਲਾਈ ਮੰਦਰ ਵਿਖੇ ਸਾਬਕਾ ਮੰਤਰੀ ਅਤੇ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹੰਕਾਰ ਨੂੰ ਤਿਆਗਣਾ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕਰਾਲ 'ਚ ਇਕ ਬੱਚੇ ਦੇ ਪਤੰਗ ਉਡਾਉਂਦਿਆਂ ਕੋਠੇ ਤੋਂ ਹੇਠਾਂ ਡਿੱਗਣ ਕਾਰਨ ਜਬਾੜਾ ਮੂੰਹ ਵਿਚ ਧੱਸ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਪੀੜਤ ਬੱਚਾ ਜੋਨ (5) ਪੁੱਤਰ ...
ਕਲਾਨੌਰ, 2 ਅਕਤੂਬਰ (ਪੁਰੇਵਾਲ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਸਮੇਤ ਬਿਸ਼ਨਕੋਟ 'ਚ ਆਪਣੇ ਨਜ਼ਦੀਕੀ ਬਾਪੂ ਗੁਰਨਾਮ ਸਿੰਘ ਜਿਨ੍ਹਾਂ ਦੇ ਭਰਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ...
ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪਸ਼ੂ ਪਾਲਨ ਵਿਭਾਗ ਪੰਜਾਬ ਵਲੋਂ ਲੰਪੀ ਸਕਿਨ ਬਿਮਾਰੀ ਨੰੂ ਕਾਫ਼ੀ ਗੰਭੀਰਤਾ ਦੇਖਿਆ ਗਿਆ ਹੈ | ਫਿਰ ਵੀ ਦਿਹਾਤੀ ਖੇਤਰਾਂ 'ਚ ਲੰਪੀ ਸਕਿਨ ਬਿਮਾਰੀ ਖ਼ਤਮ ਨਹੀਂ ਹੋ ਰਹੀ | ਇਸ ਬਿਮਾਰੀ ਨਾਲ ਦੁਧਾਰੂ ਪਸ਼ੂਆਂ 'ਤੇ ਮਾੜਾ ਅਸਰ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਮਹਾਤਮਾ ਗਾਂਧੀ ਤੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰੇ੍ਹਗੰਢ ਮੌਕੇ ਅਕੀਦਤ ਭੇਟ ਕਰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮਹਾਨ ਨਾਇਕਾਂ ਦੇ ਜੀਵਨ ...
ਕਾਦੀਆਂ, 2 ਅਕਤੂਬਰ (ਕੁਲਵਿੰਦਰ ਸਿੰਘ)- ਕਾਦੀਆਂ ਵਿਖੇ ਲੋਕ ਰਕਸ਼ਕ ਸੰਗਠਨ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਅਜੇ ਕੁਮਾਰ ਛਾਬੜਾ ਤੇ ਰਾਧਿਕਾ ਖੋਸਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਮਹਿਲਾ ਮੋਰਚਾ ਪੂਨਮ ਖੰਨਾ ਬਤੌਰ ਮੁੱਖ ...
ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪਿਛਲੇ 25 ਸਾਲਾਂ ਤੋਂ ਲਗਾਤਾਰ ਜੰਗਲਾਤ ਵਿਭਾਗ ਵਿਚ ਮਾਮੂਲੀ ਦਿਹਾੜੀ 'ਤੇ ਕੰਮ ਕਰਦੇ ਜੰਗਲਾਤ ਕਾਮਿਆਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਝੂਠੇ ਵਾਅਦਿਆਂ ਤੋਂ ਸਿਵਾਏ ਪੱਕਾ ਕਰਨ ਲਈ ਕੋਈ ਠੋਸ ਭਰੋਸਾ ਨਹੀਂ ਮਿਲਿਆ | ਇਸ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX