ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਵਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ
. . .  4 minutes ago
ਨਵੀਂ ਦਿੱਲੀ, 27 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਆਪਣੀ ਸਰਕਾਰ ਦੇ ਪ੍ਰਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਵਣਜ ਮੰਤਰੀ ਪੀਯੂਸ਼ ਗੋਇਲ, ਸੂਚਨਾ.....
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਹੋਵੇਗੀ ਮੌਜੂਦਾ ਹਾਲਾਤ ਸੰਬੰਧੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ
. . .  3 minutes ago
ਅੰਮ੍ਰਿਤਸਰ, 27 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਦੁਪਹਿਰ 12 ਵਜੇ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ.....
ਸੰਸਦ ’ਚ ਵਿਰੋਧੀ ਪਾਰਟੀ ਵਲੋਂ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਰਨ
. . .  22 minutes ago
ਨਵੀਂ ਦਿੱਲੀ, 27 ਮਾਰਚ- ਅਡਾਨੀ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਅੱਜ ਸੰਸਦ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ....
ਦੋਵਾਂ ਸਦਨਾਂ ਦੀ ਕਾਰਵਾਈ ਮੁੜ ਹੋਈ ਮੁਲਤਵੀ
. . .  50 minutes ago
ਨਵੀਂ ਦਿੱਲੀ, 27 ਮਾਰਚ- ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਲੋਕ ਸਭਾ ਅੱਜ ਸ਼ਾਮ 4 ਵਜੇ ਤੱਕ ਮੁਲਤਵੀ.....
ਰਾਹੁਲ ਗਾਂਧੀ ਨਾਲ ਜੋ ਹੋਇਆ ਉਹ ਬੇਇਨਸਾਫ਼ੀ- ਮਨੀਸ਼ ਤਿਵਾੜੀ
. . .  about 1 hour ago
ਨਵੀਂ ਦਿੱਲੀ, 27 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਵਾਪਿਸ ਲੈਣ ਸੰਬੰਧੀ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੋਹੀ ਗਈ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਲੋਕਤੰਤਰੀ ਹੈ। ਉਸ ਨੂੰ ਅਦਾਲਤ ਵਿਚ ਅਪੀਲ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ.....
ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ, 27 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਥਾਣਾ ਭਿੰਡੀਸੈਦਾਂ ਅਧੀਨ ਆਉਂਦੀ ਚੌਂਕੀ ਬੁਰਜ ਵਿਖੇ ਬੀਤੀ ਰਾਤ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਬੀ.ਐਸ. ਐਫ਼. ਦੀ 183 ਬਟਾਲਿਅਨ ਵਲੋਂ ਚਲਾਏ ਤਲਾਸ਼ੀ ਅਭਿਆਨ ਦੌਰਾਨ ਇਕ ਸ਼ੱਕੀ ਬੈਗ ਮਿਲਿਆ ਹੈ। ਹਾਲਾਂਕਿ....
ਲੰਡਨ ਗੈਟਵਿੱਕ- ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਣ ਸ਼ੁਰੂ
. . .  about 1 hour ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਤੋਂ ਲੰਡਨ ਗੈਟਵਿੱਕ ਵਿਚਾਲੇ ਏਅਰ ਇੰਡੀਆ ਵਲੋਂ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ , ਜਿਸ ਤਹਿਤ ਲੰਡਨ ਦੇ ਗੈਟਵਿੱਕ ਹਵਾਈ ਅੱਡੇ ਤੋਂ ਪਹਿਲੀ ਉਡਾਣ ਅੰਮ੍ਰਿਤਸਰ ਪਹੁੰਚ....
ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵਰਿੰਦਰ ਸਿੰਘ ਲੈ ਕੇ ਪੁਲਿਸ ਰਾਜਾਸਾਂਸੀ ਹਵਾਈ ਅੱਡੇ ਤੋਂ ਰਵਾਨਾ
. . .  about 1 hour ago
ਰਾਜਾਸਾਂਸੀ, 27 ਮਾਰਚ (ਹਰਦੀਪ ਸਿੰਘ ਖੀਵਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਨੌਜਵਾਨ ਸਮਰਥਕ ਤੇ ਨੇੜਲੇ ਸਾਥੀ ਦੱਸੇ ਜਾਂਦੇ ਵਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਕ ਟੀਮ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੋਆ ਦੀ ਉਡਾਣ.....
ਕਾਂਗਰਸ ਪਾਰਟੀ ਨੂੰ ਨਾ ਸੰਵਿਧਾਨ ’ਤੇ ਭਰੋਸਾ ਤੇ ਨਾ ਹੀ ਨਿਆਂਪਾਲਿਕਾ ’ਤੇ - ਗਜੇਂਦਰ ਸਿੰਘ ਸ਼ੇਖ਼ਾਵਤ
. . .  about 2 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੁੱਸਣ ਨੂੰ ਲੈ ਕੇ ਸਾਰੇ ਕਾਂਗਰਸੀ ਨੇਤਾ ਪੂਰੇ ਦੇਸ਼ ’ਚ ਹਾਹਾਕਾਰ ਮਚਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੈਸਲੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸੀ ਨੇਤਾਵਾਂ ਨੇ ਨਿਆਂਪਾਲਿਕਾ ਅਤੇ ਜੱਜਾਂ ’ਤੇ...
ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਵਲੋਂ ਅੱਜ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਵਾਲੇ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਗੁਜਰਾਤ ਸਰਕਾਰ.....
ਕੋਵਿਡ-19: 10-11 ਅ੍ਰਪੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਮੌਕ ਡਰਿੱਲ
. . .  about 2 hours ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਸ਼ਾਮ ਕੋਵਿਡ-19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਨਗੇ। ਦੱਸ ਦਈਏ ਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ.....
ਸੁਪਰੀਮ ਕੋਰਟ ਦੇ ਵਕੀਲ ਨੇ ਪੁਲਿਸ ਕੋਲ ਦਰਜ ਕਰਵਾਈ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਐਫ਼.ਆਰ.ਆਈ.
. . .  about 2 hours ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਦੇ ਇਕ ਵਕੀਲ ਨੇ ਵਾਸ਼ਿੰਗਟਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਕੀਲ ਨੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ.....
ਮੁੰਬਈ: ਸਟੋਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  about 3 hours ago
ਮਹਾਰਾਸ਼ਟਰ, 27 ਮਾਰਚ- ਮੁੰਬਈ ਦੇ ਅੰਧੇਰੀ (ਪੂਰਬੀ) ਵਿਚ ਸਾਕੀ ਨਾਕਾ ਮੈਟਰੋ ਸਟੇਸ਼ਨ ਨੇੜੇ ਇਕ ਇਲੈਕਟ੍ਰੋਨਿਕ ਅਤੇ ਹਾਰਡਵੇਅਰ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ.....
ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਕਰਨਗੇ ਮੀਟਿੰਗ
. . .  about 3 hours ago
ਨਵੀਂ ਦਿੱਲੀ, 27 ਮਾਰਚ- ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਕਾਂਗਰਸੀ ਸੰਸਦ ਮੈਂਬਰ ਵਲੋਂ ਅੱਜ ਸਵੇਰੇ 10.30 ਵਜੇ ਸੰਸਦ ਵਿਖੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ’ਚ ਮੀਟਿੰਗ...
ਅਤੀਕ ਅਹਿਮਦ ਨੂੰ ਲੈ ਝਾਂਸੀ ਪਹੁੰਚੀ ਪ੍ਰਯਾਗਰਾਜ ਪੁਲਿਸ
. . .  about 2 hours ago
ਲਖਨਊ, 27 ਮਾਰਚ- ਉਮੇਸ਼ ਪਾਲ ਹੱਤਿਆਕਾਂਡ ਵਿਚ ਸ਼ਾਮਿਲ ਅਤੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਜੇਲ੍ਹ ਲਿਜਾ ਰਹੀ ਪ੍ਰਯਾਗਰਾਜ ਪੁਲਿਸ ਦੀ ਵੈਨ ਝਾਂਸੀ ਪੁਲਿਸ ਲਾਈਨਜ਼ ਪਹੁੰਚ ਗਈ ਹੈ। ਯੂ.ਪੀ. ਕੋਰਟ ਦੇ ਹੁਕਮਾਂ ਅਨੁਸਾਰ ਅਗਵਾ...
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  about 3 hours ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  1 day ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  1 day ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਗਿਆਨ ਲਈ ਕੀਤੇ ਨਿਵੇਸ਼ ਦਾ ਵਿਆਜ ਸਭ ਤੋਂ ਜ਼ਿਆਦਾ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਗੁਰਦੁਆਰਾ ਤਪ ਅਸਥਾਨ ਮਲਕਪੁਰ ਵਿਖੇ 2 ਰੋਜ਼ਾ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ

ਬਟਾਲਾ, 2 ਅਕਤੂਬਰ (ਕਾਹਲੋਂ)- ਇਥੋਂ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਨਿੱਘੀ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਮੁਜ਼ਾਹਰਾ

ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਕੁਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ ਤੇ ਫਤਹਿਗੜ੍ਹ ਚੂੜੀਆਂ ਦੀ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਨੇ ਅੱਜ ਇਥੇ ਆਪਣੀਆਂ ਮੰੰਗਾਂ ਦੇ ਹੱਕ 'ਚ ...

ਪੂਰੀ ਖ਼ਬਰ »

ਪਿੰਡ ਮਿਰਜਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਉਣ ਦਾ ਕੰਮ ਜਾਰੀ

ਬਟਾਲਾ, 2 ਅਕਤੂਬਰ (ਕਾਹਲੋਂ)- ਵਿਰਾਸਤੀ ਮੰਚ ਬਟਾਲਾ ਵਲੋਂ ਇਤਿਹਾਸਕ ਪਿੰਡ ਮਿਰਜਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ | ਪਿੰਡ ਮਿਰਜਾਜਾਨ ਦੀ ਪੰਚਾਇਤ ਵਲੋਂ ਦਿੱਤੀ ਗਈ ਥਾਂ ਉੱਪਰ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ- ਰੰਧਾਵਾ/ਸ਼ਰਮਾ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸ਼ਹਿਰੀ ਗੁਰਦਾਸਪੁਰ ਦੇ ਪ੍ਰਧਾਨ ਰਜਿੰਦਰ ਸ਼ਰਮਾ ਤੇ ਸਕੱਤਰ ਬਲਜੀਤ ਸਿੰਘ ਰੰਧਾਵਾ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀ ਘਾਟ ਕਾਰਨ ਇਕ ਮੰਡੀ ਸੁਪਰਵਾਈਜ਼ਰ ਨੂੰ ਚਾਰ-ਚਾਰ ਮੰਡੀਆਂ ਅਲਾਟ ਹੋਣ ਨਾਲ ਮੁਲਾਜ਼ਮ ਚਿੰਤਤ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਮੰਡੀ ਬੋਰਡ 'ਚ ਮੁਲਾਜ਼ਮਾਂ ਦੀ ਘਾਟ ਨਾਲ ਇਕ-ਇਕ ਮੁਲਾਜ਼ਮ ਨੂੰ ਚਾਰ-ਚਾਰ ਮੰਡੀਆਂ ਅਲਾਟ ਹੋਣ ਨਾਲ ਮੁਲਾਜ਼ਮ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ | ਜਦੋਂ ਇਸ ਪ੍ਰਤੀਨਿਧ ਨੇ ਮਾਰਕਿਟ ਕਮੇਟੀ ਕਾਹਨੂੰਵਾਨ, ...

ਪੂਰੀ ਖ਼ਬਰ »

ਖ਼ਾਲਸਾ ਮਾਰਚ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਅੱਜ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਤੋਂ ਵੱਖ ਕਰਨ ਦੇ ਰੋਸ ਵਜੋਂ ਅਤੇ ਅਕਾਲੀ ਦਲ ਬਾਦਲ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਖ਼ਾਲਸਾ ਮਾਰਚ ਕੱਢਣ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਸਰਹੱਦੀ ਪਿੰਡਾਂ 'ਚ ਮੈਡੀਕਲ ਕੈਂਪ ਲਗਾਉਣ ਦਾ ਸਿਲਸਿਲਾ ਜਾਰੀ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ...

ਪੂਰੀ ਖ਼ਬਰ »

100 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ

ਦੀਨਾਨਗਰ, 2 ਅਕਤੂਬਰ (ਸੰਧੂ/ਸ਼ਰਮਾ/ਸੋਢੀ)- ਦੀਨਾਨਗਰ ਪੁਲਿਸ ਨੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਜਾਇਜ਼ ਦੇਸੀ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਦੀਨਾਨਗਰ ਥਾਣੇ ਦੇ ਐੱਸ.ਐੱਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਰਾਜਪਾਲ ਆਪਣੀ ...

ਪੂਰੀ ਖ਼ਬਰ »

ਵਿਧਾਨ ਸਭਾ ਇਜਲਾਸ 'ਚੋਂ ਬਾਹਰ ਆਉਣਾ ਵਿਰੋਧੀ ਧਿਰਾਂ ਦੀ ਵੱਡੀ ਨਲਾਇਕੀ : ਸੂਬੇਦਾਰ ਤੱਤਲਾ

ਬਟਾਲਾ, 2 ਅਕਤੂਬਰ (ਕਾਹਲੋਂ)- ਵਿਧਾਨ ਸਭਾ ਦੇ ਚੱਲ ਰਹੇ ਮੌਜੂਦਾ ਸੈਸ਼ਨ ਦੌਰਾਨ ਪੰਜਾਬ ਦੇ ਮਸਲਿਆਂ 'ਤੇ ਬਹਿਸ ਕਰਨ ਦੀ ਬਜਾਏ ਉਲਟਾ ਬੇਮਤਲਬੀ ਨਾਅਰੇ ਮਾਰਦਿਆਂ ਸਦਨ 'ਚੋਂ ਵਾਕਆਊਟ ਕਰ ਜਾਣਾ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੀ ਸਭ ਤੋਂ ਵੱਡੀ ਨਲਾਇਕੀ ਸਾਬਤ ਹੋਈ ਹੈ | ...

ਪੂਰੀ ਖ਼ਬਰ »

'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਅੱਖਾਂ ਦਾ ਮੁਫ਼ਤ ਕੈਂਪ

ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਆਰਥਿਕ ਤੌਰ 'ਤੇ ਕਮਜ਼ੋਰ ਤੇ ਲੋੜਵੰਦ ਮਰੀਜ਼ਾਂ ਲਈ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਦੇ ਸਹਿਯੋਗ ਨਾਲ ਪਿੰਡ ਮਲਕਪੁਰ ...

ਪੂਰੀ ਖ਼ਬਰ »

ਘੁਮਾਣ 'ਚ ਲਿੰਕ ਸੜਕਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਹੋ ਰਹੀ ਪ੍ਰਭਾਵਿਤ

ਘੁਮਾਣ, 2 ਅਕਤੂਬਰ (ਬੰਮਰਾਹ)- ਕਸਬਾ ਘੁਮਾਣ ਨੂੰ ਆਉਣ ਵਾਲੀਆਂ ਵੱਖ ਵੱਖ ਲਿੰਕ ਸੜਕਾਂ ਤੇ ਮਹਿਤਾ ਘੁਮਾਣ ਰਾਸ਼ਟਰੀ ਹਾਈਵੇ ਵਾਲੀ ਸੜਕ ਤੋਂ ਗੁਰਦੁਆਰਾ ਤਪਿਆਣਾ ਸਾਹਿਬ ਨੂੰ ਨਿਕਲਣ ਵਾਲੇ ਬਾਈਪਾਸ 'ਤੇ ਦਿਨੋਂ-ਦਿਨ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ...

ਪੂਰੀ ਖ਼ਬਰ »

ਬਾਬਾ ਪੀਰੇ ਸ਼ਾਹ ਮਾਝਾ ਯੂਥ ਕਲੱਬ ਪੁਰਾਣਾ ਸ਼ਾਲਾ ਵਲੋਂ ਟਰੈਕਟਰ ਟੋਚਨ ਮੁਕਾਬਲੇ ਅੱਜ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਸਥਾਨਕ ਬਾਬਾ ਪੀਰੇ ਸ਼ਾਹ ਮਾਝਾ ਯੂਥ ਕਲੱਬ ਵਲੋਂ 3 ਅਕਤੂਬਰ ਨੰੂ ਟਰੈਕਟਰ ਟੋਚਨ ਮੁਕਾਬਲੇ ਪਹਿਲੀ ਵਾਰ ਇਲਾਕੇ ਦੀ ਮੰਗ ਅਨੁਸਾਰ ਕਰਵਾਏ ਜਾ ਰਹੇ ਹਨ | ਇਸ ਸਬੰਧੀ ਪ੍ਰਧਾਨ ਸੁਰਿੰਦਰ ਸਿੰਘ ਜੱਜ, ਨਵਜੋਤ ਸਿੰਘ ਸੈਣੀ ਮੀਤ ...

ਪੂਰੀ ਖ਼ਬਰ »

ਦੋ ਦਿਨਾ ਗੁਰਮਤਿ ਸਮਾਗਮਾਂ 'ਚ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਬਟਾਲਾ, 2 ਅਕਤੂਬਰ (ਕਾਹਲੋਂ)- ਇਥੋਂ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ...

ਪੂਰੀ ਖ਼ਬਰ »

ਕਿਸਾਨ ਵਲੋਂ ਕਿਸਾਨ ਆਗੂ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਭੂੰਡੋਵਾਲ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਨੇ ਪੈ੍ਰੱਸ ਨੂੰ ਹਲਫੀਆ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੇਰਾ ਘਰੇਲੂ ਝਗੜਾ ਮੇਰੇ ਭਰਾ ਨਾਲ ਚੱਲ ਰਿਹਾ ਹੈ | ਜਦੋਂ ਕਿ ਇਕ ਕਿਸਾਨ ਆਗੂ ਪੁਲਿਸ ਦਾ ਦਬਾਅ ਪਾ ਕੇ ਸਾਨੂੰ ਤੰਗ ਪੇ੍ਰਸ਼ਾਨ ਕਰਵਾਉਣ ਦੇ ਨਾਲ ਸਾਨੂੰ ਜਲੀਲ ਕਰਵਾ ਰਿਹਾ ਹੈ | ਸੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਵਲੋਂ ਮੈਨੂੰ ਕਿਹਾ ਗਿਆ ਹੈ ਕਿ 'ਸਾਡਾ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਵੀ ਕੁਝ ਨਹੀਂ ਵਿਗਾੜ ਸਕਿਆ ਤੂੰ ਕਿਸ ਬਾਗ਼ ਦੀ ਮੂਲੀ ਹੈ' | ਸੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਮੇਰੇ ਤੇ ਮੇਰੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰਵਾ ਸਕਦਾ ਹੈ ਅਤੇ ਮੈਨੂੰ ਪੁਲਿਸ ਤੋਂ ਤੰਗ ਪੇ੍ਰਸ਼ਾਨ ਕਰਨ ਦੇ ਨਾਲ ਪੁਲਿਸ ਵਿਚ ਬੇਲੋੜੀ ਦਖ਼ਲ ਅੰਦਾਜ਼ੀ ਕਰਕੇ ਮੇਰੇ ਨਾਲ ਵਧੀਕੀ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਦੇ ਧਿਆਨ ਹਿੱਤ ਵੀ ਲੈ ਆਉਂਦਾ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਪਾਸੋਂ ਕਿਸਾਨ ਆਗੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ |

ਖ਼ਬਰ ਸ਼ੇਅਰ ਕਰੋ

 

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਵਿੱਠਵਾਂ ਦੀ ਜਥੇਬੰਦੀ ਦਾ ਗਠਨ

ਹਰਚੋਵਾਲ, 2 ਅਕਤੂਬਰ (ਰਣਜੋਧ ਸਿੰਘ ਭਾਮ/ਢਿੱਲੋਂ)- ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਵਿਠਵਾਂ ਵਿਚ ਹੋਈ ਜਿਸ ਦੀ ਅਗਵਾਈ ਸ: ਬਲਵਿੰਦਰ ਸਿੰਘ ਰਾਜੂ ਅÏਲਖ ਵਲੋਂ ਕੀਤੀ ਗਈ | ਜ਼ਿਕਰਯੋਗ ਹੈ ਕਿ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ...

ਪੂਰੀ ਖ਼ਬਰ »

ਹਲਕਾ ਕੋਆਰਡੀਨੇਟਰ ਰੂਪਤੇਜਿੰਦਰ ਸਿੰਘ ਨਿੱਕੋਸਰਾਂ ਵਲੋਂ ਪੰਜਾਬ ਪ੍ਰਧਾਨ ਬਾਂਗੜ ਦਾ ਸਵਾਗਤ

ਕਲਾਨੌਰ, 2 ਅਕਤੂਬਰ (ਪੁਰੇਵਾਲ)- ਆਮ ਆਦਮੀਂ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਐੱਸ.ਸੀ. ਸੈੱਲ ਦੇ ਕੋਆਰਡੀਨੇਟਰ ਸ: ਰੂਪਤੇਜਿੰਦਰ ਸਿੰਘ ਨਿਕੋਸਰਾਂ ਵਲੋਂ ਐੱਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਸ: ਅਮਰੀਕ ਸਿੰਘ ਬਾਂਗੜ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ...

ਪੂਰੀ ਖ਼ਬਰ »

ਗੁਜਰਾਤ 'ਚ ਗਰਬਾ ਛੱਡ ਕੇ ਗ਼ੁਰਬਤ ਨਾਲ ਜੂਝ ਰਹੇ ਪੰਜਾਬ ਨੂੰ ਸੰਭਾਲਣ ਮੁੱਖ ਮੰਤਰੀ ਮਾਨ- ਰੰਧਾਵਾ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪੰਜਾਬ ਵਿਚ ਜਦੋਂ ਮਾਰਚ ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਂਦ ਵਿਚ ਆਈ ਸੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਲੋਕਾਂ ਨੂੰ ਪਿਛਲੇ 75 ਸਾਲ ਦੇ ...

ਪੂਰੀ ਖ਼ਬਰ »

ਰਿਜਨਲ ਕੈਂਪਸ ਦੇ ਸਾਹਮਣੇ ਮੈਦਾਨ 'ਚ 5 ਨੰੂ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ-ਰਿਆੜ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- 'ਦਿ ਗੁਰਦਾਸਪੁਰ ਦੁਸਹਿਰਾ ਮੇਲਾ ਕਮੇਟੀ' ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਦੁਸਹਿਰਾ ਮਨਾਇਆ ਜਾ ਰਿਹਾ ਹੈ | ਹਰਦੀਪ ਸਿੰਘ ਰਿਆੜ ਨੇ ਦੱਸਿਆ ਕਿ ਪੂਰੀ ਮਰਿਆਦਾ ਨਾਲ ਅਤੇ ਲੋਕਾਂ ਦੇ ਮਿਲੇ ਵੱਡੇ ਸਹਿਯੋਗ ਸਦਕਾ ...

ਪੂਰੀ ਖ਼ਬਰ »

ਬਲਾਕ ਕਾਦੀਆਂ-2 ਦੀਆਂ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

ਊਧਨਵਾਲ, 2 ਅਕਤੂਬਰ (ਪਰਗਟ ਸਿੰਘ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿੱਖਿਆ ਵਿਭਾਗ ਵਲੋਂ ਬਲਾਕ ਪੱਧਰੀ ਖੇਡਾਂ ਬਲਾਕ ਕਾਦੀਆਂ 2 ਦੀਆਂ ਖੇਡਾਂ ਬੀ.ਪੀ.ਈ.ਓ. ਪੋਹਲਾ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਖੁਜਾਲਾ ਦੇ ਖੇਡ ਸਟੇਡੀਅਮ 'ਚ ...

ਪੂਰੀ ਖ਼ਬਰ »

ਚੇਅਰਮੈਨ ਰਮਨ ਬਹਿਲ ਵਲੋਂ ਪਿੰਡ ਮਾਨ ਕੌਰ ਸਿੰਘ ਵਿਖੇੇ ਸੀਵਰੇਜ ਦੇ ਕੰਮ ਦਾ ਉਦਘਾਟਨ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਇੱਥੋਂ ਨਜ਼ਦੀਕੀ ਪਿੰਡ ਮਾਨ ਕੌਰ ਸਿੰਘ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਦੇ ਕੰਮ ਦਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਉਦਘਾਟਨ ਕੀਤਾ ਗਿਆ | ਚੇਅਰਮੈਨ ਬਹਿਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲ ਤਿੱਬੜੀ ਸਬ ਡਵੀਜ਼ਨ ਨਹਿਰੀ ਵਿਸ਼ਰਾਮ ਘਰ ਤੇ ਸਰਕਾਰੀ ਕੁਆਰਟਰਾਂ ਦੀ ਹਾਲਤ ਹੋਈ ਖਸਤਾ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਅੰਦਰ ਅੰਗਰੇਜ਼ ਸਰਕਾਰ ਵੇਲੇ ਬਣੇ ਸਰਕਾਰੀ ਵਿਸ਼ਰਾਮ ਘਰ ਤੇ ਸਰਕਾਰੀ ਕੁਆਟਰਾਂ ਦੀ ਹਾਲਤ ਇਸ ਸਮੇਂ ਖੰਡਰ ਰੂਪੀ ਬਣ ਚੁੱਕੀ ਹੈ | ਇਨ੍ਹਾਂ ਦੀਆਂ ਛੱਤਾਂ ਵੀ ਖਸਤਾ ਹਾਲਤ ਹੋਣ ਦੇ ਨਾਲ ਸਰਕਾਰੀ ਮੁਲਾਜ਼ਮ ਵੀ ਕੁਆਟਰ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਬਲਾਕ ਧਾਰੀਵਾਲ ਦੀ ਚੋਣ ਸਮਾਪਤ

ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਬਲਾਕ ਧਾਰੀਵਾਲ ਦੀ ਚੋਣ ਜ਼ਿਲ੍ਹਾ ਆਗੂ ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਤੇ ਸੁਖਵਿੰਦਰ ਰੰਧਾਵਾ ਦੀ ਅਗਵਾਈ ਵਿਚ ਹੋਈ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ...

ਪੂਰੀ ਖ਼ਬਰ »

ਦੋਆਬਾ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਬਾਕਸਿੰਗ 'ਚ ਮੱਲਾਂ ਮਾਰੀਆਂ

ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)- ਇਥੋਂ ਨਜ਼ਦੀਕ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਦੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਹੋਏ ਖੇਡ ਮੇਲੇ ਵਿਚ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਆੜ੍ਹਤੀਆਂ ਤੋਂ ਸਤਾਏ ਕਿਸਾਨ ਝੋਨਾ ਬਾਹਰਲੀਆਂ ਮੰਡੀਆਂ 'ਚ ਵੇਚਣ ਨੂੰ ਮਜਬੂਰ

ਸ੍ਰੀ ਹਰਿਗੋਬਿੰਦਪੁਰ, 2 ਅਕਤੂਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਅਧੀਨ 10 ਦਾਣਾ ਮੰਡੀਆਂ ਆਉਂਦੀਆਂ ਹਨ ਤੇ ਸ੍ਰੀ ਹਰਿਗੋਬਿੰਦਪੁਰ ਵਿਖੇ ਇਲਾਕੇ ਦੀ ਸਭ ਤੋਂ ਵੱਡੀ ਪੱਕੀ ਮੰਡੀ ਬਣੀ ਹੋਈ ਹੈ | ਕਿਸੇ ਸਮੇਂ ਇਸ ਮੰਡੀ 'ਚ ਬੜੇ੍ਹ ਚਾਅ ...

ਪੂਰੀ ਖ਼ਬਰ »

ਕੋਹੇਨੂਰ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਕਾਦੀਆਂ, 2 ਅਕਤੂਬਰ (ਯਾਦਵਿੰਦਰ ਸਿੰਘ)-ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਕਾਦੀਆਂ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ | ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੀ ਭਗਤ ਸਿੰਘ ਦੇ ਜੀਵਨ ਨਾਲ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਦੀ ਸਿਵਲ ਸਰਜਨ ਨਾਲ ਮੀਟਿੰਗ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਅਮਰਜੀਤ ਸ਼ਾਸਤਰੀ ਤੇ ਬਲਵਿੰਦਰ ਕੌਰ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਡਾ: ਹਰਭਜਨ ਰਾਮ ਮਾਡੀ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਰਕਰਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ...

ਪੂਰੀ ਖ਼ਬਰ »

ਗੁਰਦਾਸਪੁਰ ਵਾਇਆ ਤਿੱਬੜੀ ਕੈਂਟ ਮੁਕੇਰੀਆਂ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਬੇਟ ਇਲਾਕੇ ਦੇ ਸਾਬਕਾ ਫ਼ੌਜੀਆਂ ਤੇ ਅਫ਼ਸਰਾਂ ਨੇ ਪੈ੍ਰੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਿੱਬੜੀ ਛਾਉਣੀ 1976 ਵਿਚ ਹੋਂਦ ਵਿਚ ਆਈ.ਸੀ. ਤੇ ਡਿਫੈਂਸ ਮੰਤਰਾਲੇ ਨੇ ਗੁਰਦਾਸਪੁਰ-ਮੁਕੇਰੀਆਂ ਨੂੰ ਰੇਲਵੇ ਲਾਈਨ ਨਾਲ ਜੋੜਨ ...

ਪੂਰੀ ਖ਼ਬਰ »

'ਬੇਦੀ ਲਾਲ ਚੰਦ ਮੈਮੋਰੀਅਲ ਕਲੱਬ' ਵਲੋਂ ਸੇਵਾਵਾਂ ਦੇਣ ਵਾਲੇ ਕਲਾਕਾਰਾਂ ਦਾ ਸਨਮਾਨ

ਡੇਰਾ ਬਾਬਾ ਨਾਨਕ, 2 ਅਕਤੂਬਰ (ਵਿਜੇ ਸ਼ਰਮਾ)- ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵਲੋਂ ਰਾਮ ਲੀਲ੍ਹਾ ਦੌਰਾਨ ਸੇਵਾਵਾਂ ਦੇਣ ਵਾਲੇ ਸਾਥੀ ਮੈਂਬਰਾਂ ਦਾ ਕਲੱਬ ਦੇ ਪ੍ਰਧਾਨ ਬਲਦੇਵ ਰਾਜ ਡਾਇਮੰਡ ਅਤੇ ਮੈਂਬਰਾਂ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਡਾਇਮੰਡ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪਿੰਡ ਵਰਿਆ ਇਕਾਈ ਦਾ ਗਠਨ

ਦੋਰਾਂਗਲਾ, 2 ਅਕਤੂਬਰ (ਚੱਕਰਾਜਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਪਿੰਡ ਵਰਿਆ ਵਿਖੇ ਮੋਹਣ ਸਿੰਘ ਜੀਵਨਚੱਕ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ, ਮੰਗਤ ਸਿੰਘ ਜੀਵਨਚੱਕ ਤੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਕਾਦੀਆਂ, 2 ਅਕਤੂਬਰ (ਕੁਲਵਿੰਦਰ ਸਿੰਘ)- ਗੁਰਦੁਆਰਾ ਸ੍ਰੀ ਤੇਗ ਬਹਾਦੁਰ ਸਾਹਿਬ ਰੇਲਵੇ ਰੋਡ ਕਾਦੀਆਂ ਵਿਖੇ ਇਕ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਡਾ. ਸ਼ਿਵ ਸਿੰਘ ਵਲੋਂ ਪੁੱਜੀਆਂ ਸੰਗਤਾਂ ਨੂੰ ਗੁਰਬਾਣੀ ...

ਪੂਰੀ ਖ਼ਬਰ »

ਔਜੀ ਹੱਬ ਇਮੀਗਰੇਸ਼ਨ ਵਲੋਂ ਬਹੁਤ ਘੱਟ ਸਮੇਂ 'ਚ ਆਸਟ੍ਰੇਲੀਆ ਦੇ ਲਗਾਏ ਜਾ ਰਹੇ ਧੜਾਧੜ ਸਟੱਡੀ ਵੀਜ਼ੇ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਵਿਚ ਔਜੀ ਹੱਬ ਇਮੀਗਰੇਸ਼ਨ ਨੰਬਰ ਇਕ ਸੰਸਥਾ ਬਣ ਗਈ ਹੈ ਜਿਸ ਤਹਿਤ ਸੰਸਥਾ ਵਲੋਂ ਬਹੁਤ ਘੱਟ ਸਮੇਂ ਵਿਚ ਆਸਟ੍ਰੇਲੀਆ ਦੇ ਵੀਜ਼ੇ ਲਗਾਏ ਜਾ ਰਹੇ ਹਨ | ਸੰਸਥਾ ਦੇ ਡਾਇਰੈਕਟਰ ਤੇ ਆਸਟ੍ਰੇਲੀਅਨ ...

ਪੂਰੀ ਖ਼ਬਰ »

ਘੁਮਾਣ ਪੰਚਾਇਤ ਵਲੋਂ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਨ ਪੁੱਜੇ ਡਿਪਟੀ ਡਾਇਰੈਕਟਰ ਤੇ ਹੋਰ ਅਧਿਕਾਰੀ

ਘੁਮਾਣ, 2 ਅਕਤੂਬਰ (ਬੰਮਰਾਹ)- ਕਸਬਾ ਘੁਮਾਣ ਦੀ ਪੰਚਾਇਤ ਤੇ ਕੁਝ ਪੰਚਾਇਤ ਮੈਂਬਰਾਂ ਵਲੋਂ ਪਿਛਲੇ ਦਿਨੀਂ ਗ੍ਰਾਂਟਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਉਂਦਿਆਂ ਇਸ ਦੀ ਸ਼ਿਕਾਇਤ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਕੀਤੀ ਗਈ | ਪੰਚਾਇਤ ...

ਪੂਰੀ ਖ਼ਬਰ »

ਰਾਮ ਲੀਲ੍ਹਾ 'ਚ ਲਕਸ਼ਮੀ ਕਾਂਤਾ ਚਾਵਲਾ ਵਲੋਂ ਸ਼ਮੂਲੀਅਤ

ਬਟਾਲਾ, 2 ਅਕਤੂਬਰ (ਬੁੱਟਰ)- ਰਾਮ ਲੀਲ੍ਹਾ ਦੌਰਾਨ ਸ੍ਰੀ ਰਾਮ ਤਲਾਈ ਮੰਦਰ ਵਿਖੇ ਸਾਬਕਾ ਮੰਤਰੀ ਅਤੇ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹੰਕਾਰ ਨੂੰ ਤਿਆਗਣਾ ...

ਪੂਰੀ ਖ਼ਬਰ »

ਪਤੰਗ ਉਡਾਉਂਦਿਆਂ ਬੱਚਾ ਕੋਠੇ ਤੋਂ ਹੇਠਾਂ ਡਿੱਗਾ, ਜ਼ਖਮੀ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕਰਾਲ 'ਚ ਇਕ ਬੱਚੇ ਦੇ ਪਤੰਗ ਉਡਾਉਂਦਿਆਂ ਕੋਠੇ ਤੋਂ ਹੇਠਾਂ ਡਿੱਗਣ ਕਾਰਨ ਜਬਾੜਾ ਮੂੰਹ ਵਿਚ ਧੱਸ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਪੀੜਤ ਬੱਚਾ ਜੋਨ (5) ਪੁੱਤਰ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਬਿਸ਼ਨਕੋਟ 'ਚ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਪ੍ਰਗਟ

ਕਲਾਨੌਰ, 2 ਅਕਤੂਬਰ (ਪੁਰੇਵਾਲ)- ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਸਮੇਤ ਬਿਸ਼ਨਕੋਟ 'ਚ ਆਪਣੇ ਨਜ਼ਦੀਕੀ ਬਾਪੂ ਗੁਰਨਾਮ ਸਿੰਘ ਜਿਨ੍ਹਾਂ ਦੇ ਭਰਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ...

ਪੂਰੀ ਖ਼ਬਰ »

ਲੰਪੀ ਸਕਿਨ ਬਿਮਾਰੀ ਦਾ ਦਿਹਾਤੀ ਖੇਤਰ 'ਚ ਅਜੇ ਵੀ ਪ੍ਰਕੋਪ ਜਾਰੀ

ਪੁਰਾਣਾ ਸ਼ਾਲਾ, 2 ਅਕਤੂਬਰ (ਅਸ਼ੋਕ ਸ਼ਰਮਾ)- ਪਸ਼ੂ ਪਾਲਨ ਵਿਭਾਗ ਪੰਜਾਬ ਵਲੋਂ ਲੰਪੀ ਸਕਿਨ ਬਿਮਾਰੀ ਨੰੂ ਕਾਫ਼ੀ ਗੰਭੀਰਤਾ ਦੇਖਿਆ ਗਿਆ ਹੈ | ਫਿਰ ਵੀ ਦਿਹਾਤੀ ਖੇਤਰਾਂ 'ਚ ਲੰਪੀ ਸਕਿਨ ਬਿਮਾਰੀ ਖ਼ਤਮ ਨਹੀਂ ਹੋ ਰਹੀ | ਇਸ ਬਿਮਾਰੀ ਨਾਲ ਦੁਧਾਰੂ ਪਸ਼ੂਆਂ 'ਤੇ ਮਾੜਾ ਅਸਰ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੇ ਆਪਣੇ ਕਾਰਜਾਂ ਤੇ ਵਿਚਾਰਾਂ ਦੇ ਨਾਲ ਦੁਨੀਆ ਭਰ 'ਚ ਆਪਣੀ ਅਮਿੱਟ ਛਾਪ ਛੱਡੀ- ਡੀ.ਸੀ.

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਮਹਾਤਮਾ ਗਾਂਧੀ ਤੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰੇ੍ਹਗੰਢ ਮੌਕੇ ਅਕੀਦਤ ਭੇਟ ਕਰਦਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮਹਾਨ ਨਾਇਕਾਂ ਦੇ ਜੀਵਨ ...

ਪੂਰੀ ਖ਼ਬਰ »

ਲੋਕ ਰਕਸ਼ਕ ਸੈਨਾ ਦੀ ਹੋਈ ਵਿਸ਼ੇਸ਼ ਮੀਟਿੰਗ

ਕਾਦੀਆਂ, 2 ਅਕਤੂਬਰ (ਕੁਲਵਿੰਦਰ ਸਿੰਘ)- ਕਾਦੀਆਂ ਵਿਖੇ ਲੋਕ ਰਕਸ਼ਕ ਸੰਗਠਨ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਅਜੇ ਕੁਮਾਰ ਛਾਬੜਾ ਤੇ ਰਾਧਿਕਾ ਖੋਸਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਮਹਿਲਾ ਮੋਰਚਾ ਪੂਨਮ ਖੰਨਾ ਬਤੌਰ ਮੁੱਖ ...

ਪੂਰੀ ਖ਼ਬਰ »

ਮੰਗਾਂ ਮਨਵਾਉਣ ਲਈ 8 ਨੂੰ ਜੰਗਲਾਤ ਮੰਤਰੀ ਦੇ ਹਲਕੇ ਭੋਆ 'ਚ ਰੈਲੀ ਕਰਨਗੇ ਜੰਗਲਾਤ ਕਾਮੇ- ਸੂਬਾ ਪ੍ਰਧਾਨ ਰਛਪਾਲ ਸਿੰਘ

ਗੁਰਦਾਸਪੁਰ, 2 ਅਕਤੂਬਰ (ਆਰਿਫ਼)- ਪਿਛਲੇ 25 ਸਾਲਾਂ ਤੋਂ ਲਗਾਤਾਰ ਜੰਗਲਾਤ ਵਿਭਾਗ ਵਿਚ ਮਾਮੂਲੀ ਦਿਹਾੜੀ 'ਤੇ ਕੰਮ ਕਰਦੇ ਜੰਗਲਾਤ ਕਾਮਿਆਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਝੂਠੇ ਵਾਅਦਿਆਂ ਤੋਂ ਸਿਵਾਏ ਪੱਕਾ ਕਰਨ ਲਈ ਕੋਈ ਠੋਸ ਭਰੋਸਾ ਨਹੀਂ ਮਿਲਿਆ | ਇਸ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX