ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  1 day ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 23 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਜ਼ਿੰਮੇਵਾਰੀਆਂ ਸੰਭਾਲਦੇ ਹੋਏ ਮਨ ਨੂੰ ਸੁਤੰਤਰ ਰੱਖਣਾ ਵੀ ਇਕ ਕਲਾ ਹੈ। ਅਗਿਆਤ

ਫ਼ਤਹਿਗੜ੍ਹ ਸਾਹਿਬ

ਸਰਹਿੰਦ ਜੀ.ਟੀ. ਰੋਡ ਓਵਰਬਿ੍ਜ 'ਤੇ ਵਾਪਰੇ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਅੱਜ ਤੜਕਸਾਰ ਜੀ.ਟੀ. ਰੋਡ ਨੈਸ਼ਨਲ ਹਾਈਵੇ 'ਤੇ ਥਾਣਾ ਸਰਹਿੰਦ ਨਜ਼ਦੀਕ ਓਵਰਬਿ੍ਜ 'ਤੇ ਵਾਪਰੇ ਇਕ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦਕਿ ਇਕ ਹੋਰ ਔਰਤ ਤੇ ਉਸ ਦੀ 6 ਸਾਲਾ ਲੜਕੀ ਤੇ 2 ਸਾਲ ਦੇ ਲੜਕੇ ਦੇ ਜ਼ਖ਼ਮੀ ਹੋ ...

ਪੂਰੀ ਖ਼ਬਰ »

ਸ਼ਹੀਦੀ ਸਭਾ ਦੌਰਾਨ ਸਮੂਹ ਅਧਿਕਾਰੀ ਸਮਰਪਣ ਦੀ ਭਾਵਨਾ ਨਾਲ ਨਿਭਾਉਣ ਆਪਣੇ ਫਰਜ਼- ਡਿਪਟੀ ਕਮਿਸ਼ਨਰ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ...

ਪੂਰੀ ਖ਼ਬਰ »

ਦਿੱਲੀ ਵਾਸੀ 'ਆਪ' ਪਾਰਟੀ ਨਾਲ ਚਟਾਂਨ ਵਾਂਗ ਖੜ੍ਹੇ-ਵਿਧਾਇਕ ਗੈਰੀ ਬੜਿੰਗ

ਅਮਲੋਹ, 7 ਦਸੰਬਰ (ਕੇਵਲ ਸਿੰਘ)-ਦਿੱਲੀ ਨਗਰ ਨਿਗਮ ਚੋਣਾਂ 'ਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਇਹ ਸਾਬਤ ਕਰ ਦਿੱਤਾ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਪਾਲ ਆਜ਼ਾਦ ਨੇ ਨਿਭਾਈ | ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਖਮਾਣੋਂ, 7 ਦਸੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਨੂੰ 12 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਐਸ.ਆਈ ਤਰਨਜੀਤ ਸਿੰਘ ਨੇ ਸੂਖਚੈਨ ਸਿੰਘ ਵਾਸੀ ਹਰਿਆਣਾਂ ਹਾਲ ਵਾਸੀ ਸੰਘੋਲ ਦੇ ...

ਪੂਰੀ ਖ਼ਬਰ »

ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ, ਮੁਕੱਦਮਾ ਦਰਜ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਸਰਹਿੰਦ ਜੀ.ਟੀ. ਰੋਡ ਬਾੜਾ ਵਾਰਡ ਨੰਬਰ 10 ਵਿਖੇ ਇਕ ਘਰ ਵਿਖੇ ਦਿਨ ਦਿਹਾੜੇ ਲੱਖਾਂ ਰੁਪਏ ਦੇ ਗਹਿਣੇ ਤੇ ਕਰੀਬ 5 ਲੱਖ ਰੁਪਏ ਨਕਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਰ ਦੇ ਮਾਲਕ ਧਰਮਵੀਰ ਪੁੱਤਰ ਹੇਮਰਾਜ ਨੇ ...

ਪੂਰੀ ਖ਼ਬਰ »

ਸ਼ੋ੍ਰ.ਅ.ਦਲ 'ਚ ਬਾਗ਼ੀ ਸੁਰਾਂ ਅਲਾਪਣ ਵਾਲਿਆਂ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਜ਼ਰੂਰੀ-ਕੈਪ. ਬਾਜਵਾ

ਅਮਲੋਹ, 7 ਦਸੰਬਰ (ਅਮਿੰ੍ਰਤ ਸਿੰਘ ਸ਼ੇਰਗਿੱਲ)-ਪਾਰਟੀ ਦੇ ਹਰ ਆਗੂ ਨੂੰ ਇਹ ਅਧਿਕਾਰ ਹੈ ਕਿ ਉਹ ਪਾਰਟੀ ਦੇ ਸੰਵਿਧਾਨਿਕ ਦਾਇਰੇ 'ਚ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਆਪਣੇ ਸੁਝਾਅ ਦੇ ਸਕਦਾ ਹੈ, ਪਰ ਜੇ ਉਸ ਆਗੂ ਦੇ ਵਿਚਾਰਾਂ 'ਚ ਬਾਗ਼ੀ ਸ਼ੁਰੂ ਤੇ ਨਿੱਜੀ ਸੁਆਰਥ ਹੈ ਤਾਂ ਉਸ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਭਗ ਸਾਰੇ ਵਿਭਾਗਾਂ ਦੇ ਮੁਲਾਜ਼ਮ 'ਆਪ' ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਸੜਕਾਂ 'ਤੇ ...

ਪੂਰੀ ਖ਼ਬਰ »

ਦਿੱਲੀ ਧਰਨੇ 'ਚ 11 ਦਸੰਬਰ ਨੂੰ ਵੱਡੀ ਗਿਣਤੀ 'ਚ ਕਿਸਾਨ ਕਰਨਗੇ ਸ਼ਮੂਲੀਅਤ-ਕਿਸਾਨ ਆਗੂ

ਅਮਲੋਹ, 7 ਦਸੰਬਰ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਬਲਾਕ ਅਮਲੋਹ ਦੇ ਪ੍ਰਧਾਨ ਗੁਰਦੇਵ ਸਿੰਘ ਸੌਂਟੀ ਦੀ ਪ੍ਰਧਾਨਗੀ 'ਚ ਹੋਈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਸ਼ੌਂਟੀ ਨੇ ਕਿਹਾ ਕਿ 11 ...

ਪੂਰੀ ਖ਼ਬਰ »

ਹੈਰੋਇਨ ਸਮੇਤ ਨੌਜਵਾਨ ਕਾਬੂ

ਸੰਘੋਲ, 7 ਦਸੰਬਰ (ਪਰਮਵੀਰ ਸਿੰਘ ਧਨੋਆ)-ਚੌਂਕੀ ਪੁਲਿਸ ਸੰਘੋਲ ਨੇ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਪੋਹਲੋਮਾਜਰਾ ਸੜਕ ਨੇੜੇ ਜਦੋਂ ਸ਼ੱਕੀ ਪੈਦਲ ਵਿਅਕਤੀ ਦੀ ...

ਪੂਰੀ ਖ਼ਬਰ »

'ਆਪ' ਵਲੋਂ ਦਿੱਲੀ ਨਗਰ ਨਿਗਮ ਚੋਣਾਂ ਜਿੱਤਣ ਦੀ ਖ਼ੁਸ਼ੀ 'ਚ ਵੰਡੇ ਲੱਡੂ

ਅਮਲੋਹ, 7 ਦਸੰਬਰ (ਕੇਵਲ ਸਿੰਘ)-ਅੱਜ ਦਿੱਲੀ ਵਿਖੇ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦੀ ਖ਼ੁਸ਼ੀ 'ਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਅਮਲੋਹ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਲੱਡੂ ਵੰਡ ਕੇ ...

ਪੂਰੀ ਖ਼ਬਰ »

'ਆਪ' 26 ਜਨਵਰੀ ਨੂੰ 598 ਮੁਹੱਲਾ ਕਲੀਨਿਕ ਲੋਕਾਂ ਦੇ ਸਪੁਰਦ ਕਰੇਗੀ-ਜੌੜਾਮਾਜਰਾ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਸਿਹਤ ਸਹੂਲਤਾਂ ਨੂੰ ਹੋਰ ਸੁਚੱਜੇ ਢੰਗ ਦੇ ਨਾਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ 26 ਜਨਵਰੀ ਨੂੰ 598 ਹੋਰ ਮੁਹੱਲਾ ਕਲੀਨਿਕ ਜਨਤਾ ਦੇ ਸਪੁਰਦ ਕਰਨ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਨੇ ਐਡਵਾਂਸ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਸਮਝੌਤਾ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਐਡਵਾਂਸ ਟੈੱਕ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਪੱਤਰ ਸਾਈਨ ਕੀਤਾ ਹੈ, ਜਿਸ ਤਹਿਤ ਕੰਪਨੀ ਇਲੈਕਟ੍ਰਾਨਿਕਸ ਤੇ ...

ਪੂਰੀ ਖ਼ਬਰ »

ਬਸੀ ਪਠਾਣਾਂ ਦੀ ਮਾਰਕੀਟ ਕਮੇਟੀ 'ਚ ਲਗਾਏ ਬੂਟੇ

ਬਸੀ ਪਠਾਣਾਂ, 7 ਦਸੰਬਰ (ਐਚ.ਐਸ ਗੌਤਮ)-ਅੱਜ ਸਥਾਨਕ ਮਾਰਕੀਟ ਕਮੇਟੀ ਵਿਖੇ ਵਾਤਾਵਰਨ ਨੂੰ ਹਰਾ ਭਰਾ ਤੇ ਸ਼ੁੱਧ ਰੱਖਣ ਦੇ ਨਾਲ-ਨਾਲ ਰੁੱਖਾਂ ਦੀ ਸਾਂਭ ਸੰਭਾਲ ਦੇ ਮਨੋਰਥ ਨਾਲ ਰੁੱਖਾਂ ਦੀ ਸਭ ਕਰੋ ਸੰਭਾਲ ਸਾਡਾ ਜੀਵਨ ਇਨ੍ਹਾਂ ਦੇ ਨਾਲ ਕੜੀ ਅਧੀਨ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ 'ਚ ਦੇਸ਼ ਦੇ ਸੈਨਿਕਾਂ ਦਾ ਵੱਡਾ ਯੋਗਦਾਨ-ਪਰਨੀਤ ਸ਼ੇਰਗਿੱਲ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਰਾਜਿੰਦਰ ਸਿੰਘ)-ਦੇਸ਼ ਦੀ ਸੁਰੱਖਿਆ ਲਈ ਬਹਾਦਰ ਸੈਨਿਕਾਂ ਵਲੋਂ ਕੀਤੀਆਂ ਬੇਮਿਸਾਲ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ 'ਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰ 'ਤੇ ਹਥਿਆਰਬੰਦ ਸੈਨਾ ਝੰਡਾ ਦਿਵਸ ...

ਪੂਰੀ ਖ਼ਬਰ »

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਮੀਆਂ ਵਲੋਂ ਸਾਲਾਨਾ ਖੇਡਾਂ ਕਰਵਾਈਆਂ

ਭੜੀ, 7 ਦਸੰਬਰ (ਭਰਪੂਰ ਸਿੰਘ ਹਵਾਰਾ)-ਸ੍ਰੀ ਗੁਰੂ ਅਮਰਦਾਸ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਮੀਆਂ ਵਲੋਂ ਦੋ ਦਿਨਾਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ | ਇਨ੍ਹਾਂ ਦੋ ਦਿਨਾਂ 'ਚ ਸਕੂਲ ਦੇ ਚਾਰ ਹਾਊਸ: ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ...

ਪੂਰੀ ਖ਼ਬਰ »

ਸ਼ਿਵਾਲਿਕ ਪਬਲਿਕ ਸਕੂਲ ਖਮਾਣੋਂ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਮੱਲਾਂ ਮਾਰੀਆਂ

ਖਮਾਣੋਂ, 7 ਦਸੰਬਰ (ਜੋਗਿੰਦਰ ਪਾਲ)-ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਖ਼ਾਲਸਾ ਗਰਲਜ਼ ਸੀਨੀਅਰ ਸਕੂਲ ਮੋਰਿੰਡਾ ਵਿਖੇ 28 ਸਕੂਲਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਸ 'ਚ ਕਵਿਤਾ, ਕਵੀਸ਼ਰੀ, ਭਾਸ਼ਣ, ਗੁਰਬਾਣੀ ਕੰਠ, ਸ਼ਬਦ ਕੀਰਤਨ, ...

ਪੂਰੀ ਖ਼ਬਰ »

ਬਾਲ ਵਿਗਿਆਨ ਕਾਂਗਰਸ ਸਬੰਧੀ ਲੈਕਚਰਾਰਾਂ ਦੀ ਵਰਕਸ਼ਾਪ ਕਰਵਾਈ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਰਾਜਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਰਹਿੰਦ ਵਿਖੇ ਬਾਲ ਵਿਗਿਆਨ ਕਾਂਗਰਸ ਦੇ ਸਬੰਧ 'ਚ ਜ਼ਿਲ੍ਹੇ ਦੇ ਸਮੂਹ ਲੈਕਚਰਾਰਾਂ ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਡੀ.ਐਮ. ਹਰਜੀਤ ਸਿੰਘ ਨੇ ਦੱਸਿਆ ਕਿ ਬਾਲ ...

ਪੂਰੀ ਖ਼ਬਰ »

ਸੈਨਾ 'ਚ ਭਰਤੀ ਹੋਏ ਤੇ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਅਵਤਾਰ ਸਿੰਘ ਰਿਆ ਵਲੋਂ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਬਿਰਧ ਆਸ਼ਰਮ ਦੇ ਦੌਰੇ ਦੌਰਾਨ ਪਾਈਨ ਗਰੋਵ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਪਲ ਸਾਂਝੇ ਕੀਤੇ

ਬਸੀ ਪਠਾਣਾਂ, 7 ਦਸੰਬਰ (ਰਵਿੰਦਰ ਮੌਦਗਿਲ)-ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ, ਬਸੀ ਪਠਾਣਾਂ ਦੇ ਵਿਦਿਆਰਥੀਆਂ ਵਲੋਂ ਕਮਿਊਨਿਟੀ ਸਰਵਿਸਿਜ਼ ਅਧੀਨ ਬਿਰਧ ਆਸ਼ਰਮ, ਪਟਿਆਲਾ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਬਜ਼ੁਰਗਾਂ ਦੇ ਰੂਬਰੂ ਹੋ ਕੇ ਪਲ ਸਾਂਝੇ ਕਰਦੇ ਹੋਏ, ...

ਪੂਰੀ ਖ਼ਬਰ »

ਸਰਹਿੰਦ ਦੀ ਖੋਖਾ ਮਾਰਕੀਟ ਵਲੋਂ ਵਿਧਾਇਕ ਲਖਵੀਰ ਰਾਏ ਦਾ ਸਨਮਾਨ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਮਨਪ੍ਰੀਤ ਸਿੰਘ)-ਰੇਲਵੇ ਰੋਡ ਸਰਹਿੰਦ 'ਤੇ ਬਣੀ ਖੋਖਾ ਮਾਰਕੀਟ ਵਲੋਂ ਵਿਧਾਇਕ ਲਖਵੀਰ ਸਿੰਘ ਰਾਏ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨੂੰ ਪੱਕਾ ਟਿਕਾਣਾ ਦੇਣ ਲਈ ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਰੱਖਿਆ ਜਾ ਰਿਹੈ ਖ਼ਾਸ ਧਿਆਨ-ਡਿਪਟੀ ਕਮਿਸ਼ਨਰ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਬਲਜਿੰਦਰ ਸਿੰਘ)-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹਰੇਕ ਪੱਖੋਂ ਧਿਆਨ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ ਤਾਂ ਜੋ ਇਹ ਬੱਚੇ ਹੋਰਨਾਂ ਬੱਚਿਆਂ ਵਾਂਗ ਹੀ ਆਪਣੇ ਜੀਵਨ 'ਚ ਅੱਗੇ ਵੱਧ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਰਾਜ ਪੱਧਰੀ ਸਪੈਸ਼ਲ ਉਲੰਪਿਕ 'ਚ ਭਾਗ ਲੈਣ ਲਈ ਰਵਾਨਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਖੇਡ ਕਿੱਟਾਂ ਤੇ ਟਰੈਕ ਸੂਟ ਵੀ ਵੰਡੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 48 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ, ਜਿਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ ਸੀ, ਨੂੰ ਹੁਣ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋ ਰਹੀਆਂ ਰਾਜ ਪੱਧਰੀ ਖੇਡਾਂ ਲਈ ਰਵਾਨਾ ਕੀਤਾ ਗਿਆ ਹੈ ਤਾਂ ਜੋ ਇਹ ਬੱਚੇ ਖੇਡਾਂ 'ਚ ਵੀ ਉੱਚੀਆਂ ਮੱਲਾਂ ਮਾਰ ਸਕਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਿੱਖਿਆ ਵਾਸਤੇ ਰਿਸੋਰਸ ਰੂਮ ਸਥਾਪਤ ਕੀਤੇ ਗਏ ਹਨ, ਜਿੱਥੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਹੱਥੀਂ ਕੀਤੇ ਜਾਣ ਵਾਲੇ ਕੰਮਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਨੇ ਖੇਡਾਂ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਸਟੇਟ ਐਵਾਰਡੀ ਗੁਰਵਿੰਦਰ ਸਿੰਘ ਸੋਨੀ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸਹਾਇਕ ਸਿਵਲ ਸਰਜਨ ਡਾ: ਸਵਪਨਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ੁਨੀਲ ਨਾਥ, ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਸਰਹਿੰਦ ਦੇ ਇੰਚਾਰਜ ਰਾਕੇਸ਼ ਕੁਮਾਰ, ਅਨੁਵੰਤ ਕੌਰ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਐਮ.ਸੀ.ਡੀ. ਚੋਣਾਂ 'ਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ

ਨਾਭਾ, 7 ਦਸੰਬਰ (ਜਗਨਾਰ ਸਿੰਘ ਦੁਲੱਦੀ)-ਦਿੱਲੀ ਵਿਚ ਹੋਈਆਂ ਐਮ.ਸੀ.ਡੀ. ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਨਾਭਾ ਸ਼ਹਿਰ 'ਚ ਆਮ ਆਦਮੀ ਪੰਜਾਬ ਦੇ ਸੀਨੀਅਰ ਆਗੂ ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੀ ...

ਪੂਰੀ ਖ਼ਬਰ »

ਰਾਜਪੁਰਾ 'ਚ ਆਮ ਆਦਮੀ ਜਨਤਾ ਦਰਬਾਰ 'ਤੇ ਜਨ ਸੁਵਿਧਾ ਕੈਂਪ ਲਗਾਇਆ

ਰਾਜਪੁਰਾ, 7 ਦਸੰਬਰ (ਰਣਜੀਤ ਸਿੰਘ)-ਅੱਜ ਹਲਕਾ ਰਾਜਪੁਰਾ ਅਧੀਨ ਆਉਣ ਵਾਲੇ 10 ਪਿੰਡਾਂ ਬਖਸ਼ੀਵਾਲਾ, ਹਰਿਓਾ, ਨੈਣਾ, ਸੋਂਟੀ, ਉਗਾਣਾ, ਪੜੋਂ, ਉਗਾਣੀ, ਛੋਟੀ ਉਪਲੇਹੜੀ, ਬੜੀ ਉਪਲੇਹੜੀ, ਬਸਤੀ ਵਾਲਾ ਆਦਿ ਦਾ ਸਾਂਝੇ ਤੌਰ 'ਤੇ ਆਮ ਆਦਮੀ ਜਨਤਾ ਦਰਬਾਰ ਤੇ ਜਨ ਸੁਵਿਧਾ ਕੈਂਪ ...

ਪੂਰੀ ਖ਼ਬਰ »

ਬਲਬੇੜਾ ਬਾਜ਼ਾਰ 'ਚ ਖੜ੍ਹਦੇ ਬੇਤਰਤੀਬੇ ਵਾਹਨਾਂ ਤੇ ਦੁਕਾਨਦਾਰਾਂ ਵਲੋਂ ਬਾਹਰ ਰੱਖੇ ਸਾਮਾਨ ਨਾਲ ਰਾਹਗੀਰਾਂ ਦਾ ਲੰਘਣਾ ਹੋਇਆ ਮੁਸ਼ਕਿਲ

ਡਕਾਲਾ,7 ਦਸੰਬਰ (ਪਰਗਟ ਸਿੰਘ ਬਲਬੇੜਾ)-ਹਲਕਾ ਸਨੌਰ ਦੇ ਉੱਘੇ ਕਸਬਾ ਬਲਬੇੜਾ ਦੇ ਮੇਨ ਬਾਜਾਰ 'ਚ ਖ਼ਰੀਦਦਾਰਾਂ ਵਲੋਂ ਆਪਣੇ ਵਾਹਨ ਸੜਕ 'ਤੇ ਬੇਤਰਤੀਬੇ ਢੰਗ ਨਾਲ ਖੜ੍ਹੇ ਕਰਨ ਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਬਾਹਰ ਕੱਢ ਕੇ ਰੱਖੇ ਸਮਾਨ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਲੋਂ ਵੱਖ-ਵੱਖ ਸਕੂਲਾਂ ਦਾ ਨਿਰੀਖਣ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ, ਸਰਕਾਰੀ ਮਿਡਲ ਸਕੂਲ ਬਦੀਨਪੁਰ ਤੇ ਪ੍ਰਾਇਮਰੀ ਸਕੂਲ ਬਦੀਨਪੁਰ ਦਾ ...

ਪੂਰੀ ਖ਼ਬਰ »

ਐਮ.ਸੀ.ਡੀ. ਚੋਣਾਂ 'ਚ ਵੱਡੀ ਜਿੱਤ ਤੋਂ ਬਾਅਦ 'ਆਪ' ਪਾਰਟੀ ਬਹੁਪੱਖੀ ਵਿਕਾਸ ਲਈ ਵਚਨਬੱਧ-ਚੌਹਾਨ

ਮੰਡੀ ਗੋਬਿੰਦਗੜ੍ਹ, 7 ਦਸੰਬਰ (ਮੁਕੇਸ਼ ਘਈ)-ਆਮ ਆਦਮੀ ਪਾਰਟੀ ਪੰਜਾਬ ਤੋਂ ਟਰੇਡ ਤੇ ਇੰਡਸਟਰੀਜ਼ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ ਓਾਕਾਰ ਸਿੰਘ ਚੌਹਾਨ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਐਮ.ਸੀ.ਡੀ. 'ਚ ਭਾਜਪਾ ਦੇ 15 ਸਾਲ ਦੇ ...

ਪੂਰੀ ਖ਼ਬਰ »

ਭੌਤਿਕ ਵਿਗਿਆਨ ਵਿਸ਼ੇ ਸਬੰਧੀ ਲੈਕਚਰਾਰਾਂ ਦੀ ਵਰਕਸ਼ਾਪ ਹੋਈ ਸ਼ੁਰੂ

ਫ਼ਤਹਿਗੜ੍ਹ ਸਾਹਿਬ, 7 ਦਸੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਿੰਪਲ ਮਦਾਨ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਸਰਹਿੰਦ ਮੰਡੀ ਵਿਖੇ ਭੌਤਿਕ ਵਿਗਿਆਨ ਦੇ ...

ਪੂਰੀ ਖ਼ਬਰ »

ਸ਼ਹੀਦੀ ਸਭਾ ਮੌਕੇ ਇਕ ਹਫ਼ਤਾ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ

ਭੜੀ, 7 ਦਸੰਬਰ (ਭਰਪੂਰ ਸਿੰਘ ਹਵਾਰਾ)-ਸ਼ਹੀਦੀ ਸਭਾ ਦੇ ਮੱਦੇਨਜ਼ਰ ਪਿੰਡ ਅਜਨੇਰ ਤੇ ਆਸ-ਪਾਸ ਦੇ ਸਮਾਜ ਸੇਵੀਆਂ ਦੀ ਬੈਠਕ ਅਜਨੇਰ ਵਿਖੇ ਹੋਈ, ਜਿਸ ਦੌਰਾਨ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਮੁੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX