ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ

ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ ਲਈ ਮੀਨਾਕਾਰੀ, ਚਿੱਤਰਕਾਰੀ ਅਤੇ ਸੋਨੇ ਦੀ ਸੇਵਾ ਦਾ ਬਹੁਤਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਹੋਇਆ ਸੀ | ਸਮੇਂ ਦੇ ਬੀਤਣ ਨਾਲ ਅਤੇ ਵਧ ਰਹੇ ਪ੍ਰਦੂਸ਼ਣ ਕਾਰਨ ਇਸ ਕਲਾਤਮਿਕ ਸਜਾਵਟ ਵਿਚ ਕੁਝ ਵਿਗਾੜ ਆਉਂਦੇ ਰਹੇ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ਦੂਰ ਕੀਤਾ ਜਾਂਦਾ ਰਿਹਾ ਹੈ | ਇਸੇ ਸੰਦਰਭ ਵਿਚ ਹੁਣ ਸ੍ਰੀ ਹਰਿਮੰਦਰ ਸਾਹਿਬ ਅੰਦਰਲੇ ਕਲਾਤਮਿਕ ਕੰਮ ਦੀ ਮੁਰੰਮਤ ਦਾ ਕੰਮ ਆਰੰਭ ਕੀਤਾ ਜਾ ਰਿਹਾ ਹੈ | ਇਸ ਕਲਾਤਮਕ ਕੰਮ ਦੀ ਸ਼ੁਰੂਆਤ, ਵੱਖ-ਵੱਖ ਕਲਾਕਾਰਾਂ ਅਤੇ ਸ਼ਖ਼ਸੀਅਤਾਂ ਦੇ ਇਸ ਵਿਚ ਯੋਗਦਾਨ ਸਬੰਧੀ ਅਹਿਮ ਜਾਣਕਾਰੀ ਇਸ ਵਾਰ ਤੇ ਆਉਣ ਵਾਲੇ ਅੰਕਾਂ ਵਿਚ ਕੁਝ ਕਿਸ਼ਤਾਂ ਵਿਚ ਦਿਲਜੀਤ ਸਿੰਘ ਬੇਦੀ ਵੱਲੋਂ ਦਿੱਤੀ ਜਾਵੇਗੀ | ਸਿੱਖੀ ਸ਼ਰਧਾ, ਸੇਵਾ-ਸਿਮਰਨ, ਮਾਨਸਿਕ ਤਿ੍ਪਤੀ ਅਤੇ ਕੁਰਬਾਨੀ ਦੇ ਪ੍ਰੇਰਨਾ ਦੇ ਸਰੋਤ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਬਾਰੇ ਗੁਰਬਾਣੀ ਵਿਚ ਅੰਕਿਤ ਹੈ, 'ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ' ਦੇ ਦਰਬਾਰ ਵਿਚ ਸੁਨਹਿਰੀ ਪੱਤਰੇ ਜਾਂ ਹੋਏ ਮੀਨਾਕਾਰੀ ਆਦਿ ਦੇ ਕੰਮ ਨੂੰ ਸੁਰਜੀਤ ਰੱਖਣ ਲਈ ...

ਪੂਰਾ ਲੇਖ ਪੜ੍ਹੋ »

ਔਰੰਗਜ਼ੇਬ ਦਾ ਬਾਗ਼ੀ ਖ਼ੁਸ਼ਹਾਲ ਖਾਨ ਖਟਕ

ਔਰੰਗਜ਼ੇਬ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਪਰ ਖ਼ੁਸ਼ਹਾਲ ਖਾਨ ਖਟਕ ਦਾ ਨਾਂਅ ਪੰਜਾਬੀ ਪਾਠਕਾਂ ਨੂੰ ਸ਼ਾਇਦ ਕੁਝ ਓਪਰਾ ਲੱਗੇ | ਖੁਸ਼ਹਾਲ ਖਾਨ ਖਟਕ ਇਕ ਐਸੇ ਸੂਰਮੇ ਮਨੁੱਖ ਦਾ ਨਾਂਅ ਹੈ ਜੋ ਪਠਾਣਾਂ ਦੀ ਅਣਖ ਅਤੇ ਆਜ਼ਾਦੀ ਲਈ ਸਾਰੀ ਉਮਰ ਮੁਗ਼ਲਾਂ ਨਾਲ ਲੜਦਾ ਰਿਹਾ | ਉਹ ਔਰੰਗਜ਼ੇਬ ਦਾ ਓਨਾ ਹੀ ਵਿਰੋਧੀ ਸੀ ਜਿੰਨੇ ਕਿ ਸ਼ਿਵਾਜੀ ਮਰਹੱਟਾ ਅਤੇ ਗੁਰੂ ਗੋਬਿੰਦ ਸਿੰਘ ਸਨ | ਇਹੀ ਕਾਰਨ ਹੈ ਕਿ ਸਾਨੂੰ ਖ਼ੁਸ਼ਹਾਲ ਖਾਨ ਦੀ ਸ਼ਖ਼ਸੀਅਤ ਆਕਰਸ਼ਿਤ ਕਰਦੀ ਹੈ | ਉਂਝ ਵੀ ਪੰਜਾਬੀਆਂ ਨੂੰ ਬਹਾਦਰ ਲੋਕਾਂ ਦੇ ਕਿੱਸੇ ਚੰਗੇ ਲਗਦੇ ਹਨ | ਜਿਸ ਸਮੇਂ 1675 ਈ: ਵਿਚ ਦਿੱਲੀ ਦੇ ਚਾਂਦਨੀ ਚੌਕ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਸ ਵੇਲੇ ਔਰੰਗਜ਼ੇਬ ਦਿੱਲੀ ਵਿਚ ਨਹੀਂ ਸੀ | ਉਸ ਸਮੇਂ ਉਹ ਸਰਹੱਦ ਦੇ ਇਲਾਕੇ ਵਿਚ ਪਠਾਣਾਂ ਦੀ ਬਗ਼ਾਵਤ ਨੂੰ ਦਬਾਉਣ ਵਾਸਤੇ ਹਸਨ ਅਬਦਾਲ (ਪੰਜਾ ਸਾਹਿਬ) ਗਿਆ ਹੋਇਆ ਸੀ | ਉਹ ਦੋ ਸਾਲ ਹਸਨ ਅਬਦਾਲ ਬੈਠਾ ਰਿਹਾ ਪਰ ਖ਼ੁਸ਼ਹਾਲ ਖਾਨ ਖਟਕ ਦੀ ਅਗਵਾਈ ਵਿਚ ਪਠਾਣਾਂ ਨੇ ਉਸ ਦੀ ਈਨ ਨਹੀਂ ਮੰਨੀ | ਸਾਰੇ ਹਿੰਦੁਸਤਾਨ ਦਾ ਇਸਲਾਮੀਕਰਨ ਕਰਨਾ ਔਰੰਗਜ਼ੇਬ ਦਾ ...

ਪੂਰਾ ਲੇਖ ਪੜ੍ਹੋ »

ਬੇਮਿਸਾਲ ਸੁੰਦਰਤਾ ਦਾ ਪ੍ਰਤੀਕ ਹੈ ਕੈਪਾਡੋਕੀਆ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕਿਸੇ ਦੂਸਰੇ ਗ੍ਰਹਿ ਦਾ ਅੰਸ਼, ਪੱਥਰ ਦਾ ਕ੍ਰਿਸ਼ਮਾ ਜਾਂ ਧਰਤੀ ਦਾ ਉਹ ਹਿੱਸਾ ਜੋ ਧਰਤੀ ਦਾ ਹੀ ਭਾਗ ਨਾ ਲੱਗੇ | ਇਹ ਅਜੀਬ ਅਤੇ ਚਮਤਕਾਰੀ ਭੂ-ਦਿ੍ਸ਼ ਜੋ ਚੰਦਰਮਾ ਦੇ ਭੂ-ਦਿ੍ਸ਼ ਵਰਗਾ ਹੈ, ਨੂੰ ਕੈਪਾਡੋਕੀਆ ਕਿਹਾ ਜਾਂਦਾ ਹੈ | ਇਹ ਇਕ ਅਸਾਧਾਰਨ ਖੇਤਰ ਹੈ ਜੋ ਵਿਸ਼ਵ ਵਿਚ ਬੇਮਿਸਾਲ, ਦਿਲਖਿਚਵੀਂ ਸੁੰਦਰਤਾ ਦਾ ਪ੍ਰਤੀਕ ਹੈ | ਕੈਪਾਡੋਕੀਆ ਕੋਈ ਕਸਬਾ, ਸ਼ਹਿਰ ਜਾਂ ਪ੍ਰਾਂਤ ਨਹੀਂ ਹੈ, ਇਹ ਇਕ ਖੁੱਲ੍ਹਾ ਹੱਦਬੰਦੀ ਵਾਲਾ ਖੇਤਰ ਹੈ, ਜਿਸ ਦਾ ਅਜੀਬ ਇਤਿਹਾਸ ਅਤੇ ਭੂ-ਦਿ੍ਸ਼ ਹੈ | ਇਹ ਕੇਂਦਰੀ ਤੁਰਕੀ (ਐਨਟੋਲੀਆ) ਵਿਚ ਸਥਿਤ ਹੈ, ਇਸ ਖੇਤਰ ਦੇ ਕੁਝ ਮਹੱਤਵਪੂਰਨ ਕਸਬੇ ਹਨ : ਅਵਾਨੋਸ, ਨੈਵਸ਼ੀਰ, ਉਚੀਸਰ, ਉਰਗੁਪ, ਉਤਰਾਹੀਸਰ, ਕੈਸੀਰੀ, ਗਰੋਮ ਅਤੇ ਜ਼ੇਲਵ | ਇਸਤਾਨਬੁੱਲ ਤੋਂ ਕੈਸੀਰੀ ਜਾਂ ਨੈਵਸ਼ੀਰ ਹਵਾਈ ਜਹਾਜ਼ ਰਾਹੀਂ ਲਗਭਗ ਇਕ ਘੰਟੇ ਵਿਚ ਪਹੁੰਚਿਆ ਜਾ ਸਕਦਾ ਹੈ, ਜਦਕਿ ਸੜਕੀ ਮਾਰਗ ਦੁਆਰਾ 10-12 ਘੰਟੇ ਦਾ ਸਮਾਂ ਲਗਦਾ ਹੈ | ਇਥੋਂ ਤੱਕ ਕੋਈ ਸਿੱਧਾ ਰੇਲ ਸੰਪਰਕ ਨਹੀਂ ਹੈ | ਕਾਈਜ਼ਿਲਿਰਮਾਰਕ ਤੁਰਕੀ ਦਾ ਸਭ ਤੋਂ ਵੱਡਾ (1,182 ਕਿ. ਮੀ.) ਦਰਿਆ ਹੈ | ਇਹ ਪੂਰਬ ਤੁਰਕੀ ...

ਪੂਰਾ ਲੇਖ ਪੜ੍ਹੋ »

ਯਾਰ ਸਾਡਾ ਪੀ ਕੇ ਟੁੰਨ ਹੋ ਗਿਆ-ਗੰਦੇ ਨਾਲੇ ਵਿਚ ਢਹਿ ਕੇ ਧੰਨ ਹੋ ਗਿਆ

ਕਿੰਨੇ-ਕਿੰਨੇ ਸੋਹਣੇ ਤਿਉਹਾਰ ਨੇ ਸਾਡੇ : ਤੀਆਂ, ਰੱਖੜੀ, ਦੀਵਾਲੀ, ਵਿਸਾਖੀ ਅਤੇ ਹੋਰ ਬਹੁਤ ਸਾਰੇ... ਤੀਆਂ ਦਾ ਤਿਉਹਾਰ ਵੀ ਸਾਵਣ ਦੇ ਮਹੀਨੇ 'ਚ ਹੀ ਆਉਂਦਾ ਹੈ ਪਰ ਇਥੇ ਮਹਾਰਾਸ਼ਟਰ 'ਚ ਸਾਵਣ ਦੇ ਇਸੇ ਮਹੀਨੇ 'ਚ ਇਕ ਬੜਾ ਵਧੀਆ ਮਨੋਰੰਜਨ ਭਰਪੂਰ ਨਿਵੇਕਲਾ ਤਿਉਹਾਰ ਮਨਾਇਆ ਜਾਂਦਾ ਹੈ- ਗੰਦੇ ਨਾਲੇ 'ਚ ਡਿੱਗਣ ਦਾ ਤਿਉਹਾਰ | ਆਹੋ ਜੀ ਇਹ ਅਸਲ 'ਚ ਸ਼ਰਾਬੀਆਂ ਦਾ ਪੰ੍ਰਪਾਰਗਤ ਤਿਉਹਾਰ ਹੈ-ਇਸ ਦਾ ਮਰਾਠੀ 'ਚ ਨਾਂਅ ਹੈ 'ਗਟਾਰੀ' | ਗਟਾਰੀ ਦਾ ਅੰਗਰੇਜ਼ੀ ਅਨੁਵਾਦ ਹੈ 'ਗਟਰ ਯਾਨਿ ਗੰਦਾ ਨਾਲਾ' ਤੁਸੀਂ ਸਭੇ, ਇਸ ਤਿਉਹਾਰ ਦੀ ਡੀਟੇਲ ਸੁਣ ਕੇ ਆਪਣੇ-ਆਪ ਮੁਸਕਰਾ ਦਿਓਗੇ | ਸਾਵਣ ਦੇ ਇਸ ਮਹੀਨੇ 'ਚ 7 ਅਗਸਤ ਤੋਂ 'ਗਟਾਰੀ' ਭਾਵ ਗੰਦੇ ਨਾਲੇ ਦਾ ਪਰਵ ਸ਼ੁਰੂ ਹੋ ਜਾਂਦਾ ਹੈ | ਮਰਾਠੀ ਮਾਣਸ (ਲੋਕੀਂ) ਇਸ ਦਿਨ ਮਗਰੋਂ ਪੂਰਾ ਮਹੀਨਾ ਨਾ ਸ਼ਰਾਬ ਪੀਂਦੇ ਹਨ-ਨਾ ਮੀਟ ਮਾਸ ਖਾਂਦੇ ਹਨ | ਪੂਰਾ ਮਹੀਨਾ ਇਸ ਤੋਂ ਦੂਰ ਰਹਿੰਦੇ ਹਨ | ਇਸ ਲਈ ਸਾਵਣ ਦਾ ਇਹ ਪਵਿੱਤਰ ਮਹੀਨਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਤਾੲੀਂ ਤੇ ਸ਼ਰਾਬ ਪੀਂਦੇ ਹਨ | ਐਨੀ ਰੱਜ ਕੇ ਕਿ ਪੂਰੀ ਤਰ੍ਹਾਂ ਤੋਂ ਵੀ ਵੱਧ, ਟੁੰਨ ਹੋ ਜਾਂਦੇ ਹਨ ਫੇਰ ਇਹ ਬੇਸ਼ੱਕ ...

ਪੂਰਾ ਲੇਖ ਪੜ੍ਹੋ »

ਵਿਗਿਆਨ ਦੇ ਰਾਹ ਦੇ ਸ਼ਹੀਦ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਹੁਣ ਰੂਸ ਦੇ ਚਿਤਿਕਸਾ ਵਿਗਿਆਨੀ ਬੋਗਦਾਨੋਵ ਦੀ ਗੱਲ ਸੁਣੋ | ਅੱਜਕਲ੍ਹ ਖੂਨ ਚੜ੍ਹਾਉਣ ਦੀ ਗੱਲ ਬੜੀ ਸਾਧਾਰਨ ਹੈ | ਇਸ ਬਾਰੇ ਖੋਜ ਚਿੰਤਨ ਤੇ ਪ੍ਰਯੋਗ ਬੋਗਦਾਨੋਵ ਨੇ ਕੀਤੇ | ਉਸ ਨੇ ਆਪ ਖੂਨ ਚੜ੍ਹਵਾ ਕੇ ਤਜਰਬੇ ਕੀਤੇ | ਇਕ ਵਾਰ ਉਸ ਨੇ ਜੋ ਖੂਨ ਚੜ੍ਹਾਇਆ ਉਸ ਨਾਲ ਉਹ ਬਿਮਾਰ ਹੋ ਗਿਆ | ਕੁਝ ਮਾਹਿਰ ਕਹਿੰਦੇ ਹਨ ਕਿ ਇਸ ਖੂਨ ਵਿਚ ਟੀ. ਬੀ. ਅਤੇ ਮਲੇਰੀਏ ਦੀ ਇਨਫੈਕਸ਼ਨ ਸੀ | ਕੁਝ ਕਹਿੰਦੇ ਹਨ ਕਿ ਬਲੱਡ ਗਰੁੱਪ ਗ਼ਲਤ ਸੀ ਅਤੇ ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ ਜਦੋਂ ਬਲੱਡ ਗਰੁੱਪ ਦਾ ਸੰਕਲਪ ਬਹੁਤ ਘੱਟ ਪ੍ਰਚਲਿਤ ਸੀ | ਇਹ ਗੱਲ 1928 ਦੀ ਹੈ | ਕੁਝ ਵੀ ਕਾਰਨ ਹੋਵੇ, ਇਸੇ ਤਜਰਬੇ ਵਿਚ ਬੋਗਦਾਨੋਵ ਚਲ ਵੱਸਿਆ | ਬਿਜਲ-ਚੁੰਬਕੀ ਖੇਤਰ ਦੇ ਵੱਡੇ ਵਿਗਿਆਨੀਆਂ ਫੈਰਾਡੇ ਦੀ ਗੱਲ ਕਰੀਏ | ਉਸ ਦੀਆਂ ਅੱਖਾਂ ਵੀ ਨਾਈਟ੍ਰੋਜਨ ਟਰਾਈਕਲੋਰਾਈਡ ਵਿਸਫੋਟ ਨੇ ਖਰਾਬ ਕੀਤੀਆਂ | ਰਸਾਇਣਿਕ ਪਦਾਰਥਾਂ ਦੀ ਪਾਇਜ਼ਨਿੰਗ ਦੀ ਮਾਰ ਉਸ ਨੇ ਵੀ ਝੱਲੀ | ਮੌਤ ਨਾ ਸਹੀ, ਪਰ ਦੁੱਖ ਤਾਂ ਬਥੇਰੇ ਝੱਲੇ ਫੈਰਾਡੇ ਨੇ ਵਿਗਿਆਨ ਦੀ ਖਾਤਰ | ਮੌਤ ਦੀ ਖੇਡ ਐਲਿਜ਼ਬੈਥ ਐਸ਼ਚੀਮ ਦੇ ਹਿੱਸੇ ਆਈ | ਉਸ ਨੇ ...

ਪੂਰਾ ਲੇਖ ਪੜ੍ਹੋ »

ਮਲੰਗੀ ਡਾਕੂ

ਮਲੰਗੀ ਜ਼ਾਤ ਦਾ ਫ਼ਕੀਰ ਸੀ ਜਿਹੜਾ ਕਸੂਰ ਦੇ ਨੇੜੇ ਪਿੰਡ ਲੱਖੂ ਦਾ ਰਹਿਣ ਵਾਲਾ ਸੀ | ਅਜੇ ਉਹ ਛੇ ਮਹੀਨਿਆਂ ਦਾ ਹੀ ਹੋਇਆ ਸੀ ਕਿ ਉਹਦਾ ਪਿਉ ਮਰ ਗਿਆ | ਉਸ ਦੇ ਹਿੱਸੇ ਵਿਚ ਅੱਧ ਮੁਰੱਬਾ ਭੋਇੰ ਸੀ ਜਿਸ ਉੱਤੇ ਲੱਖੂ ਪਿੰਡ ਦੇ ਚੌਧਰੀ ਨੇ ਕਬਜ਼ਾ ਕਰ ਲਿਆ | ਜ਼ਮੀਨ ਵਾਪਸ ਲੈਣ ਲਈ ਉਹਦੀ ਮਾਂ ਨੇ ਬਹੁਤ ਪਾਪੜ ਵੇਲੇ ਪਰ ਉਹ ਕਾਮਯਾਬ ਨਾ ਹੋ ਸਕੀ | ਆਖ਼ਰ ਭੁੱਖ ਨੰਗ ਦੇ ਹੱਥੋਂ ਤੰਗ ਆ ਕੇ ਉਹਦੀ ਮਾਂ ਨੇ ਕਿਸੇ ਸਿੱਖ ਨਾਲ ਫੇਰੇ ਲੈ ਲਏ ਅਤੇ ਮਲੰਗੀ ਵੀ ਆਪਣੀ ਮਾਂ ਦੇ ਨਾਲ ਨਵੇਂ ਘਰ ਚਲਿਆ ਗਿਆ | ਉਹਦੀ ਮਾਂ ਦੇ ਦੂਜੇ ਵਿਆਹ ਪਿੱਛੋਂ ਉਸ ਦਾ ਇਕ ਭਰਾ ਸੁਦਾਗਰ ਸਿੰਘ ਜੰਮਿਆ | ਵੱਡਾ ਹੁੰਦੇ-ਹੁੰਦੇ ਮਲੰਗੀ ਖੁੱਲ੍ਹੇ ਹੱਡਾਂ ਪੈਰਾਂ ਦਾ ਜਵਾਨ ਬਣ ਗਿਆ | ਉਹ ਦਿਲ ਵਾਲਾ ਜੀਅ ਨਿਕਲਿਆ | ਕਬੱਡੀ ਵਿਚ ਉਸ ਦੇ ਵਰਗਾ ਜਾਫੀ ਦੂਰ-ਦੂਰ ਤੱਕ ਦੇ ਪਿੰਡਾਂ ਵਿਚ ਨਹੀਂ ਸੀ ਮਿਲਦਾ | ਇਲਾਕੇ ਦੇ ਮਹੰਤ ਨਰਾਇਣ ਦਾਸ ਨੇ ਉਸ ਦੀ ਚੁਸਤੀ-ਫੁਰਤੀ ਅਤੇ ਨਿਡਰਤਾ ਨੂੰ ਦੇਖਦਿਆਂ ਉਸ ਨੂੰ ਆਪਣੇ ਨੇੜੇ ਲਾ ਲਿਆ | ਪੰਜਾਬ ਵਿਚ ਜਦੋਂ ਮਹੰਤਾਂ ਦੇ ਪੰਜੇ ਵਿੱਚੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਉਣ ਲਈ ਅਕਾਲੀ ਲਹਿਰ ਚੱਲੀ ਤਾਂ ਮਹੰਤ ...

ਪੂਰਾ ਲੇਖ ਪੜ੍ਹੋ »

ਉਲਟਾ-ਪੁਲਟਾ

ਮਾਹੌਲ ਠੀਕ ਹੈ ਜਸਪਾਲ ਭੱਟੀ ਜੀ ਦੀ ਸੁਪਰਹਿੱਟ ਫ਼ਿਲਮ 'ਮਾਹੌਲ ਠੀਕ ਹੈ' ਵਿਚ ਐੱਸ.ਐੱਸ.ਪੀ. ਭੱਟੀ ਜਦੋਂ ਵੀ ਕਹਿੰਦੇ, 'ਇਕ ਆਮ ਬੰਦੇ ਦੀ ਜ਼ਿੰਦਗੀ ਵੀ ਕੀ ਜ਼ਿੰਦਗੀ ਹੈ-ਦੁੱਖ, ਤਕਲੀਫਾਂ, ਧੱਕੇ...' ਤਾਂ ਵਿਵੇਕ ਸ਼ੌਕ ਜੋ ਕਿ ਉਨ੍ਹਾਂ ਦੇ ਜੂਨੀਅਰ ਹੁੰਦੇ ਨੇ, ਉਨ੍ਹਾਂ ਦੀ ਗੱਲ ਕੱਟ ਕੇ ਕਹਿੰਦਾ, 'ਸਾਹਿਬ ਬਹਾਦਰ, ਤੁਸੀਂ ਇਕ ਐੱਸ.ਐੱਸ.ਪੀ. ਹੋ | ਬਹੁਤਾ ਜਜ਼ਬਾਤੀ ਹੋਣ ਦੀ ਲੋੜ ਨਹੀਂ! ਕਿੰਨੀ ਸੱਚੀ ਗੱਲ ਹੈ | ਜਦੋਂ ਤੱਕ ਇਕ ਆਮ ਆਦਮੀ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹੇ, ਤਦ ਤੱਕ ਤੇ ਕਿਸੇ ਦੇ ਸਿਰ 'ਤੇ ਜੂੰ ਤੱਕ ਨਹੀਂ ਰੇਂਗਦੀ | ਅਸੀਂ ਆਪਣੀ ਜ਼ਿੰਦਗੀ ਜੀਅ ਜਾਂਦੇ ਹਾਂ ਏਸੇ ਤੱਸਲੀ ਨਾਲ ਕਿ 'ਮਾਹੌਲ ਠੀਕ ਹੈ |' ਪਰ ਜਦੋਂ ਇਹ ਖ਼ਬਰ ਆਉਂਦੀ ਹੈ ਕਿ ਤਰਨਤਾਰਨ ਦੇ ਐੱਸ. ਐੱਸ.ਪੀ. ਨੇ ਆਪਣੀ ਬੇਟੀ ਦੇ ਦਾਖਲੇ ਲਈ ਫ਼ਰਜ਼ੀ ਕਾਗ਼ਜ਼ ਤਿਆਰ ਕਰ ਦਿੱਤੇ ਕਿ ਉਨ੍ਹਾਂ ਦੀ ਇਕ ਅੱਤਵਾਦੀ ਮੁਕਾਬਲੇ ਵਿਚ ਮੌਤ ਹੋ ਗਈ ਹੈ, ਤੇ ਉਨ੍ਹਾਂ ਦੀ ਕੁੜੀ ਨੂੰ ਇਸ ਆਧਾਰ 'ਤੇ ਦਾਖਲਾ ਦਿੱਤਾ ਜਾਵੇ ਤੇ ਤੁਸੀਂ ਸੋਚਣ 'ਤੇ ਮਜਬੂਰ ਹੋ ਜਾਂਦੇ ਹੋ ਕਿ ਹਿੰਦੁਸਤਾਨ ਦਾ ਮਾਹੌਲ ਕਿੰਨਾ ਠੀਕ ਅਤੇ ਵਧੀਆ ਹੈ ਕਿ ਵੱਡੇ ਤੋਂ ਵੱਡਾ ਝੂਠ ...

ਪੂਰਾ ਲੇਖ ਪੜ੍ਹੋ »

ਛੋਟੀ ਕਹਾਣੀ ਮੁੱਲ ਦਾ ਬੰਦਾ

'ਹਸਪਤਾਲ ਦਾ ਨਾਂਅ ਸੁਣ ਕੇ ਤਾਂ ਮੈਨੂੰ ਡਰ ਜਿਹਾ ਲੱਗਣ ਲੱਗ ਜਾਂਦੈ | ਮਨ 'ਚ ਉੲੀਂ ਡਰ ਬੈਠ ਗਿਆ', ਗੱਲਾਂ ਕਰਦਾ ਹੋਇਆ ਅਨੂਪ ਸਿੰਘ ਹਸਪਤਾਲ ਅੰਦਰ ਪਹੁੰਚ ਗਿਆ | ਉਹ ਪਿੰਡ ਦੇ ਕਿਸੇ ਮਰੀਜ਼ ਦੀ ਸ਼ੂਗਰ ਚੈੱਕ ਕਰਾਉਣ ਅਤੇ ਦਮੇ ਦਾ ਇਲਾਜ ਕਰਵਾਉਣ ਵਾਸਤੇ ਨਾਲ ਆਇਆ ਸੀ | ਉਸ ਨੇ ਮਰੀਜ਼ ਨੂੰ ਪਹਿਲਾਂ ਕਹਿ ਰੱਖਿਆ ਸੀ, 'ਡਾ: ਅਤੁਲ ਮੇਰਾ ਜਮਾਤੀ ਐ, ਚੰਗੀ ਤਰ੍ਹਾਂ ਦਿਖਾ ਕੇ ਦਵਾਈ ਲਵਾਂਗੇ ਉਸ ਕੋਲੋਂ |' 'ਡਾ: ਸਾਹਿਬ, ਨਮਸਕਾਰ ਜੀ |' 'ਨਮਸਕਾਰ ਜੀ', ਉਹਨੇ ਇਕ ਵਾਰ ਫੇਰ ਜ਼ੋਰ ਦੇ ਕੇ ਕਿਹਾ | ਉਹਨੂੰ ਲੱਗਿਆ ਸ਼ੈਦ ਡਾਕਟਰ ਨੂੰ ਸੁਣਿਆ ਨਾ ਹੋਵੇ | ਡਾਕਟਰ ਅਤੁਲ ਨੇ ਮੋਬਾਈਲ ਤੋਂ ਧਿਆਨ ਹਟਾ ਕੇ ਕਿਹਾ, 'ਹਾਂ ਠੀਕ ਹੋ' 'ਹਾਂ ਜੀ, ਠੀਕ ਠਾਕ' ਅਨੂਪ ਸਿੰਘ ਨੂੰ ਡਾ: ਅਤੁਲ ਦੇ ਧਿਆਨ ਨਾ ਦੇਣ ਕਰਕੇ ਲੱਗਿਆ ਸ਼ੈਦ ਪਛਾਣਿਆ ਨਹੀਂ | 'ਡਾ: ਸਾਹਿਬ, ਮੈਂ ਅਨੂਪ ਸਿੰਘ ਥੋਡਾ ਜਮਾਤੀ |' 'ਹਾਂ, ਤੁਸੀਂ ਬਾਹਰ ਬੈਠੋ, ਮੈਂ ਬੁਲਾਉਨਾ ਤੁਹਾਨੂੰ' 'ਅੱਛਾ ਜੀ |' ਅਨੂਪ ਸਿੰਘ ਨੂੰ ਬਾਹਰ ਬਣੀਆਂ ਪੱਥਰ ਦੀਆਂ ਸੀਟਾਂ 'ਤੇ ਬੈਠਣਾ ਔਖਾ ਹੋ ਗਿਆ | ਉਸ ਨੇ ਮਨ ਹੀ ਮਨ ਸੋਚਿਆ, 'ਇਹ ਲੋਕ ਨੌਕਰੀ ਲੱਗਣ ਤੋਂ ਬਾਅਦ ਐਨਾ ਛੇਤੀ ਕਿਉਂ ਬਦਲ ...

ਪੂਰਾ ਲੇਖ ਪੜ੍ਹੋ »

ਸਹੀ ਨਤੀਜਾ ਲੈਣ ਲਈ ਮੁਢਲੇ ਪਲੈਨਰ ਨਾਲ ਲਗਾਤਾਰ ਸੰਪਰਕ ਜ਼ਰੂਰੀ

ਸੰਨ 2000 'ਚ ਪੀ. ਏ. ਯੂ. ਲੁਧਿਆਣਾ ਦੀ ਕਈ ਸਾਲਾਂ ਦੀ ਰਹਿੰਦੀ ਨੌਕਰੀ ਛੱਡ, ਅਗਾਊਾ ਰਿਟਾਇਰਮੈਂਟ ਲੈ, ਮੈਂ ਆਪਣੇ ਜਲੰਧਰ ਸ਼ਹਿਰ ਦੇ ਨੇੜਲੇ ਫਾਰਮ ਵਿਖੇ ਆ ਗਿਆ | ਪੈਂਦੇ ਸਾਰ ਹੀ ਮੈਨੂੰ ਉਸਾਰੀ ਅਧੀਨ ਪੁਸ਼ਪਾ ਗੁਜਰਾਲ ਸਾਇੰਸਸਿਟੀ ਵੱਲੋਂ ਲੈਂਡਸਕੇਪ ਐਡਵਾਈਜ਼ਰ ਦੀ ਨਿਯੁਕਤੀ ਦੀ ਪੇਸ਼ਕਸ਼ ਮਿਲੀ, ਜੋ ਮੈਂ ਸਵੀਕਾਰ ਕਰ ਲਈ | 72 ਏਕੜ 'ਚ ਪਸਰਿਆ ਕਪੂਰਥਲਾ ਜ਼ਿਲ੍ਹੇ 'ਚ ਪੈਂਦਾ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਾਂਝਾ ਅਦਾਰਾ ਹੈ | ਕਲਕੱਤਾ ਦੀ ਇਕ ਵੱਡੀ ਆਰਕੀਟੈਕਚਰ ਫਰਮ ਨੇ ਕਰੋੜ ਤੋਂ ਵੀ ਵੱਧ ਰੁਪਏ ਚਾਰਜ ਕਰਕੇ ਉਥੋਂ ਦੀਆਂ ਇਮਾਰਤਾਂ ਅਤੇ ਲੈਂਡਸਕੇਪ ਦਾ ਨਕਸ਼ਾ ਬਣਾ ਕੇ ਦਿੱਤਾ | ਮੈਂ ਫਰਮ ਵੱਲੋਂ ਤਿਆਰ ਕੀਤੇ ਗਏ ਲੈਂਡਸਕੇਪ ਪਲੈਨ ਵੇਖੇ ਤਾਂ ਲੋੜ ਸਮਝੀ ਕਿ ਆਪਣੇ ਇਥੇ ਦੇ ਪੌਣ-ਪਾਣੀ, ਮਿੱਟੀ ਅਤੇ ਆਪਣੇ ਲੰਮੇ ਤਜਰਬੇ ਦੇ ਬਲਬੂਤੇ ਕੰਪਨੀ ਵੱਲੋਂ ਬਣਾਏ ਨਕਸ਼ੇ 'ਚ ਭਾਰੀ ਰੱਦੋ-ਬਦਲ ਕਰਨ ਦੀ ਲੋੜ ਹੈ | ਮੈਨੇਜਮੈਂਟ ਨੇ ਹਾਮੀ ਭਰ ਲਈ | ਸੋਧੇ ਹੋਏ ਲੈਂਡਸਕੇਪ ਪਲੈਨ ਉਪਰ ਲੈਂਡਸਕੇਪ ਦਾ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਤੋਂ ਇਕ ਐਕਸੀਅਨ ਹਾਰਟੀਕਲਚਰ ਅਤੇ ਇਕ ਐਸ. ਡੀ. ਓ. ...

ਪੂਰਾ ਲੇਖ ਪੜ੍ਹੋ »

ਗਾਥਾ ਕੰਡਿਆਲੀ ਤਾਰ ਦੀ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਮਗਿਲੰਗ ਦੀ ਸ਼ੁਰੂਆਤ ਦੇਸ਼ ਦੇ ਬਟਵਾਰੇ ਤੋਂ ਬਾਅਦ ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ”ਤੋਂ ਹਿਜਰਤ ਕਰਨ ਵਾਲੇ ਇਕ-ਦੂਸਰੇ ਦੇ ਵਾਕਫਕਾਰ ਸਨ | ਆਰਥਿਕ ਸੋਮਿਆਂ”ਦੀ ਘਾਟ ਅਤੇ ਖੁੱਲੀ-ਡੁੱਲੀ ਸਰਹੱਦ ਜਿਸ 'ਤੇ ਬਿਨਾਂ ਰੋਕ-ਟੋਕ ਆਰ-ਪਾਰ ਆਇਆ ਜਾ ਸਕਦਾ ਸੀ ਦੋਵੇਂ ਪਾਸਿਓਾ ਵਾਕਫਕਾਰਾਂ”ਨੇ ਇਕ ਪਾਸਿਓਾ ਸਸਤਾ ਸਮਾਨ ਖਰੀਦ ਕੇ ਦੂਸਰੇ ਪਾਸੇ ਜਿੱਧਰ ਮਹਿੰਗਾ ਹੁੰਦਾ ਉਧਰ ਵੇਚਣਾ ਸ਼ੁਰੂ ਕਰ ਦਿੱਤਾ | ਇਥੋਂ ਬਲੈਕ (ਸਮੱਗਲਿੰਗ) ਦਾ ਮੁੱਢ ਬੱਝਾ | ਫਾਇਦਾ ਹੁੰਦਾ ਵੇਖ ਕੇ ਪਾਕਿਸਤਾਨ ਰਹਿਣ ਵਾਲਿਆਂ ਨੇ ਅਫਗਾਨਿਸਤਾਨ ਤੱਕ ਪੈਰ ਵਧਾਏ ਅਤੇ ਉਥੇ ਹੁੰਦੀ ਅਫੀਮ ਦੀ ਖੇਤੀ ਦਾ ਲਾਹਾ ਲੈਂਦਿਆਂ”ਅਫੀਮ ਮੰਗਵਾ ਕੇ ਭਾਰਤ ਭੇਜਣੀ ਸ਼ੁਰੂ ਕਰ ਦਿੱਤੀ ਅਤੇ ਭਾਰਤ ਤੋਂ ਪਾਕਿਸਤਾਨ ਵਿਚ ਪਸ਼ੂਆਂ”ਦੀ ਮੰਗ ਵਧਣ 'ਤੇ ਪਸ਼ੂ ਪਾਕਿਸਤਾਨ ਭੇਜਣੇ ਸ਼ੁਰੂ ਕਰ ਦਿੱਤੇ | ਜੇਕਰ ਇਕ ਪੁਰਾਣੇ ਸਮੱਗਲਰ”ਦੀ ਗੱਲ ਮੰਨੀਏ ਤਾਂ”ਅਟਾਰੀ ਸੈਕਟਰ 'ਚ ਪੈਂਦੇ ਪਿੰਡ ਦਾਉਕੇ ਜੋ ਤਿੰਨਾਂ ਪਾਸਿਆਂ”ਤੋਂ ਪਾਕਿਸਤਾਨ ਦੀ ਸਰਹੱਦ ਨਾਲ ਘਿਰਿਆ ਹੋਇਆ ਹੈ, ਵਿਚ ਪਸ਼ੂਆਂ”ਦੀ ਮੰਡੀ ਲੱਗੀ ਰਹਿੰਦੀ ...

ਪੂਰਾ ਲੇਖ ਪੜ੍ਹੋ »

ਕੈਰੀਅਰ ਨੂੰ ਚੋਟੀ ਤੋਂ ਫੜਨਾ ਸਿੱਖੋ

ਤੁਸੀਂ ਹੈਰਾਨ ਹੋਵੋਗੇ ਕਿ ਕੈਰੀਅਰ ਨੂੰ ਚੋਟੀ ਤੋਂ ਕਿਵੇਂ ਫੜਨਾ ਪਰ ਇਹ ਜ਼ਰੂਰੀ ਵੀ ਹੈ | ਇਹ ਕੋਈ ਏਡਾ ਔਖਾ ਕੰਮ ਨਹੀਂ | ਸਿਰਫ਼ ਇਸ ਨੂੰ ਸਮਝਣ ਦੀ ਲੋੜ ਹੈ | ਕੈਰੀਅਰ ਨੂੰ ਚੋਟੀ ਤੋਂ ਫੜਨ ਦਾ ਮਤਲਬ ਹੈ ਕਿ ਕੈਰੀਅਰ ਨੂੰ ਚੋਟੀ ਤੋਂ ਦੇਖੋ | ਜੜ੍ਹ ਤੋਂ ਨਹੀਂ | ਇਹ ਜ਼ਰੂਰ ਹੈ ਕਿ ਕੈਰੀਅਰ ਨੂੰ ਸ਼ੁਰੂ ਜ਼ਰੂਰ ਜੜ੍ਹ ਤੋਂ ਹੀ ਕਰਨਾ | ਪਰ ਦੇਖਣਾ ਹਮੇਸ਼ਾ ਇਸ ਦਾ ਆਖਰੀ ਪੜਾਅ ਹੀ ਹੈ | ਇਹ ਮਸ਼ਹੂਰ ਕਰਨਾ ਕਿ ਜਦੋਂ ਇਹ ਕੈਰੀਅਰ ਬਣ ਜਾਵੇ ਤਾਂ ਕਿਸ ਤਰ੍ਹਾਂ ਦਾ ਲੱਗੇਗਾ | ਇਸ ਵਿਧੀ ਦੇ ਪਿੱਛੇ ਇਕ ਮਨੋਵਿਗਿਆਨਿਕ ਰਾਜ਼ ਹੈ | ਸਾਡਾ ਦਿਮਾਗ ਇਕ ਬਹੁਤ ਹੀ ਜ਼ਬਰਦਸਤ ਕੰਪਿਊਟਰ ਹੈ | ਆਦਮੀ ਦੇ ਬਣਾਏ ਕੰਪਿਊਟਰ ਨਾਲੋਂ ਕਿਤੇ ਵਧ ਕੇ ਹੈ | ਇਸ ਨੂੰ ਜੋ ਵੀ ਚੀਜ਼ ਵਿਖਾ ਦਿਓ, ਇਹ ਉਹੀ ਚੀਜ਼ ਬਣਾ ਕੇ ਰੱਖ ਦਿੰਦਾ ਹੈ | ਫਰਕ ਸਿਰਫ਼ ਦਿਖਾਉਣ ਦੇ ਢੰਗ ਦਾ ਹੁੰਦਾ ਹੈ | ਇਸੇ ਕਾਰਨ ਹੀ ਭੈਣ-ਭਰਾਵਾਂ ਦੇ ਕੈਰੀਅਰ ਵੀ ਅਲੱਗ-ਅਲੱਗ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਕੈਰੀਅਰ ਨੂੰ ਚੋਟੀ ਤੋਂ ਫੜਨਾ ਵੱਖਰਾ ਵੱਖਰਾ ਹੁੰਦਾ ਹੈ ਤੇ ਹੁਣ ਅਸੀਂ ਦੇਖਦੇ ਹਾਂ ਕਿ ਕੈਰੀਅਰ ਨੂੰ ਚੋਟੀ ਤੋਂ ਕਿਵੇਂ ਫੜੀਏ | ਕੈਰੀਅਰ ਦੀ ਓਸ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX