ਤਾਜਾ ਖ਼ਬਰਾਂ


ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  7 minutes ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  15 minutes ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  21 minutes ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  31 minutes ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  about 1 hour ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਖ਼ਿਲਾਫ਼ ਮੁਕੱਦਮਾ ਦਰਜ, ਕੀਤਾ ਬਰਖ਼ਾਸਤ
. . .  about 1 hour ago
ਚੰਡੀਗੜ੍ਹ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਗੌਰਵ ਯਾਦਵ ਨੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ ਦੋਸ਼ੀ ਪੁਲਿਸ...
ਜੰਮੂ-ਕਸ਼ਮੀਰ: ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ, ਇਕ ਪੁਲਿਸ ਕਰਮਚਾਰੀ ਦੀ ਮੌਤ
. . .  about 2 hours ago
ਸ਼੍ਰੀਨਗਰ, 2 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ ਜਦਕਿ ਇਕ ਸੀ.ਆਰ.ਪੀ.ਐੱਫ. ਦਾ ਜਵਾਨ...
ਰਿਸ਼ੀ ਵਿਹਾਰ 'ਚ ਹੋਈ ਲੁੱਟ ਖੋਹ ਦੀ ਸੁਲਝੀ ਗੁੱਥੀ, ਘਰ 'ਚ ਕੰਮ ਕਰਦੇ ਤਰਖਾਣ ਨੇ ਹੀ ਕਰਵਾਈ ਸੀ ਲੁੱਟ
. . .  about 3 hours ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ ਵਿਖੇ ਲੁੱਟ ਖੋਹ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚ ਕੰਮ ਕਰਦੇ ਤਰਖਾਣ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦਾ ਮਾਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਤਰੀ ਈ.ਟੀ.ਓ. ਦੇ ਦਫ਼ਤਰ ਦੇ ਬਾਹਰ ਦਿੱਤਾ ਰੋਸ ਧਰਨਾ
. . .  about 3 hours ago
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਰਮਕੋਟ (ਮੋਗਾ) ਦਾਣਾ ਮੰਡੀ ਦਾ ਕੀਤਾ ਗਿਆ ਦੌਰਾ
. . .  about 3 hours ago
ਮੋਗਾ, 2 ਅਕਤੂਬਰ-ਅੱਜ ਦੁਪਿਹਾਰ ਵੇਲੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੋਗਾ ਜ਼ਿਲ੍ਹੇ ਦੀ ਧਰਮਕੋਟ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
ਮੋਟਰਸਾਈਕਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ
. . .  about 4 hours ago
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਪਿੰਡ ਸਾਰੰਗਦੇਵ ਨੇੜਿਓਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ...
ਸਾਢੇ ਪੰਜ ਕਿੱਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
. . .  about 5 hours ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਵਲੋਂ ਸਾਢੇ ਪੰਜ ਕਿਲੋਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਐੱਸ.ਟੀ.ਐੱਫ. ਵਲੋਂ ਇਸ ਦਾ ਖ਼ੁਲਾਸਾ ਪ੍ਰੈੱਸ ਕਾਨਫ਼ਰੰਸ...
ਇੰਡੋਨੇਸ਼ੀਆ: ਫੁੱਟਬਾਲ ਸਟੇਡੀਅਮ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 174 ਹੋਈ
. . .  about 5 hours ago
ਜਕਾਰਤਾ, 2 ਅਕਤੂਬਰ- ਇੰਡੋਨੇਸ਼ੀਆ 'ਚ ਬੀਤੀ ਰਾਤ ਨੂੰ ਫੁੱਟਬਾਲ ਮੈਚ ਦੌਰਾਨ ਹੋਏ ਦੰਗਿਆਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 174 ਹੋ ਗਈ ਹੈ। ਮਰਨ ਵਾਲਿਆਂ 'ਚ ਬੱਚੇ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਗੁਰੂ ਹਰਸਹਾਏ ਵਿਖੇ ਕੱਢਿਆ ਰੋਸ ਮਾਰਚ
. . .  about 6 hours ago
ਗੁਰੂ ਹਰਸਹਾਏ, 2 ਅਕਤੂਬਰ (ਹਰਚਰਨ ਸਿੰਘ ਸੰਧੂ,ਕਪਿਲ ਕੰਧਾਰੀ )-ਆਲ ਪੰਜਾਬ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਗੂਰੂ ਹਰਸਹਾਏ ਵਿਖੇ ਰੋਸ ਮਾਰਚ ਕੱਢਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੇਲਵੇ ਪਾਰਕ ਵਿਚ ਵੱਡੀ ਗਿਣਤੀ 'ਚ‌ ਇਕੱਤਰਤਾ ਕਰ...
ਪ੍ਰਧਾਨ ਮੰਤਰੀ ਮੋਦੀ ਨੇ ਤੂਫਾਨ ਇਆਨ ਕਾਰਨ ਹੋਈ ਤਬਾਹੀ 'ਤੇ ਅਮਰੀਕੀ ਰਾਸ਼ਟਰਪਤੀ ਨਾਲ ਜਤਾਈ ਹਮਦਰਦੀ
. . .  about 6 hours ago
ਨਵੀਂ ਦਿੱਲੀ, 2 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਟਵੀਟ ਕਰ ਤੂਫਾਨ ਇਆਨ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ 'ਤੇ ਸੰਵੇਦਨਾ...
ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਵਲੋਂ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ
. . .  about 6 hours ago
ਨਿਊਯਾਰਕ, 2 ਅਕਤੂਬਰ-ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ, ਐਂਟੋਨੀਓ ਗੁਟੇਰੇਸ ਨੇ ਮਹਾਤਮਾ ਗਾਂਧੀ ਦੇ 153ਵੇਂ ਜਨਮ ਦਿਨ ਦੇ ਮੌਕੇ 'ਤੇ ਲੋਕਾਂ ਨੂੰ ਅਹਿੰਸਾ (ਅਹਿੰਸਾ) ਦੇ ਸਿਧਾਂਤਾਂ ਦੀ ਪਾਲਣਾ ਕਰ ਕੇ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਾਤੜਾਂ ਅਨਾਜ ਮੰਡੀ ਦਾ ਦੌਰਾ
. . .  about 7 hours ago
ਪਾਤੜਾਂ, 2 ਅਕਤੂਬਰ (ਗੁਰਇਕਬਾਲ ਸਿੰਘ ਖਾਲਸਾ, ਜਗਦੀਸ਼ ਸਿੰਘ ਕੰਬੋਜ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਨਾਜ ਮੰਡੀ ਪਾਤੜਾਂ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਨਚੇਤੀ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨਾਲ ਹਲਕਾ ਸ਼ੁਤਰਾਣਾ...
ਨੌਜਵਾਨਾਂ ਨੇ ਕਿਸਾਨ ਆਗੂ ਉਗਰਾਹਾਂ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
. . .  about 7 hours ago
ਬਰਨਾਲਾ/ਰੂੜੇਕੇ ਕਲਾਂ, 2 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਉਂਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਂਗਰਾਹਾਂ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਦੌੜ
. . .  about 7 hours ago
ਪਟਿਆਲਾ, 2 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਵਿਖੇ ਤੀਜੀ ਖ਼ਾਲਸਾ ਮੈਰਾਥਨ ਦੌੜ ਕਰਵਾਈ ਗਈ ।ਇਹ ਦੌੜ ਗੁਰਦੁਆਰਾ ਸਾਹਿਬ ਮੋਤੀ ਬਾਗ ਤੋਂ ਆਰੰਭ ਹੋਈ । ਇਸ ਦੀ ਸ਼ੁਰੂਆਤ ਕਰਨ ਲਈ ਉਚੇਚੇ...
ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਫ਼ਰਾਰ
. . .  about 7 hours ago
ਮਾਨਸਾ 30 ਸਤੰਬਰ (ਰਵਿੰਦਰ ਸਿੰਘ ਰਵੀ)-ਗੈਂਗਸਟਰ ਦੀਪਕ ਟੀਨੂ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਫ਼ਰਾਰ ਹੋ ਗਿਆ ਹੈ।ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਖਾਸਮ ਖ਼ਾਸ ਮੰਨੇ ਜਾਂਦੇ ਟੀਨੂੰ ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਕਪੂਰਥਲਾ ਜੇਲ੍ਹ ਚੋਂ ਸਿੱਧੂ ਮੂਸੇਵਾਲਾ ਹੱਤਿਆ...
ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਬੀ.ਐਸ.ਐਫ. ਵਲੋਂ ਕੱਢੀ ਗਈ ਮੋਟਰ ਸਾਇਕਲ ਰੈਲੀ
. . .  about 7 hours ago
ਅਟਾਰੀ, 2 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਬੀ.ਐਸ.ਐਫ. ਵਲੋਂ ਅਟਾਰੀ ਸਰਹੱਦ ਤੋਂ ਰੈਲੀ ਕੱਢੀ ਗਈ। ਇਹ ਰੈਲੀ 10 ਦਿਨਾਂ ਵਿੱਚ 2160 ਕਿਲੋਮੀਟਰ ਦਾ ਸਫਰ ਤੈਅ ਕਰੇਗੀ...
ਜੰਗਲਾਤ ਵਿਭਾਗ ਦੀ ਕੰਧ 'ਤੇ ਲਿਖੇ ਗਏ ਖ਼ਾਲਿਸਤਾਨ ਜ਼ਿੰਦਾਬਾਦ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ
. . .  about 8 hours ago
ਬਠਿੰਡਾ, 2 ਅਕਤੂਬਰ - ਬਠਿੰਡਾ ਵਿਖੇ ਜੰਗਲਾਤ ਵਿਭਾਗ ਦੀ ਕੰਧ ਤੇ ਖ਼ਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਮੁਸਲਿਮ-ਸਿੱਖ ਭਾਈ-ਭਾਈ ਦੇ ਨਾਅਰੇ ਲਿਖੇ ਗਏ।ਇਸ ਦੀ ਜਾਣਕਾਰੀ ਮਿਲਦਿਆਂ ਹੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਇਨ੍ਹਾਂ ਨੂੰ ਮਿਟਾ ਦਿੱਤਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ ਨੂੰ ਜਨਮ ਦਿਨ 'ਤੇ ਸ਼ਰਧਾ ਦੇ ਫੁੱਲ ਭੇਟ
. . .  about 6 hours ago
ਨਵੀਂ ਦਿੱਲੀ, 2 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਕ੍ਰਮਵਾਰ ਰਾਜਘਾਟ ਅਤੇ ਵਿਜੇ ਘਾਟ 'ਤੇ ਸ਼ਰਧਾ...
ਕਣਕ ਖੁਰਦ-ਬੁਰਦ ਕਰਨ ਦੇ ਦੋਸ਼ ‘ਚ ਅਜਨਾਲਾ ਦੇ ਡੀਪੂ ਹੋਲਡਰ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਅਜਨਾਲਾ ਸ਼ਹਿਰ ਦੇ ਇਕ ਡੀਪੂ ਹੋਲਡਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਪੂ ਹੋਲਡਰ ਸਰਬਜੀਤ ਸਿੰਘ...
ਸੱਤਿਆ ਪਾਲ ਮਲਿਕ ਦਾ ਕਾਰਜਕਾਲ ਪੂਰਾ ਹੋਣ ਕਾਰਨ ਅਰੁਣਾਚਲ ਦੇ ਰਾਜਪਾਲ ਬੀ.ਡੀ. ਮਿਸ਼ਰਾ ਨੂੰ ਦਿੱਤਾ ਗਿਆ ਮੇਘਾਲਿਆ ਦਾ ਵਾਧੂ ਚਾਰਜ
. . .  about 9 hours ago
ਨਵੀਂ ਦਿੱਲੀ, 2 ਅਕਤੂਬਰ - ਸੱਤਿਆ ਪਾਲ ਮਲਿਕ ਦਾ ਕਾਰਜਕਾਲ 3 ਅਕਤੂਬਰ ਨੂੰ ਪੂਰਾ ਹੋਣ ਕਾਰਨ ਅਰੁਣਾਚਲ ਦੇ ਰਾਜਪਾਲ ਨੂੰ ਮੇਘਾਲਿਆ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਵਲੋਂ ਕਿਹਾ ਗਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲੜੀਵਾਰ ਨਾਵਲ ਸੂਕੇ ਕਾਸਟ

ਤੁਸੀਂ ਪਿੱਛੇ ਪੜ੍ਹ ਚੁੱਕੇ ਹੋ : ਆਪਣੀ ਕੁੱਖ ਦੇ ਪੁੱਤਰਾਂ ਦਾ ਲਹੂ ਪੀਂਦੀ ਧਰਤੀ ਕਿਧਰੋਂ ਬੀ ਨਾ ਫਟੀ, ਚੁੱਪ ਚਪੀਤੀ ਆਪਣੀ ਬੁੱਕਲ ਵਿਚ ਸਾਰਾ ਲਹੂ ਸਮੇਟਦੀ ਰਹੀ | ਆਪਣੇ ਪੁੱਤਰਾਂ ਦੀਆਂ ਹੱਡੀਆਂ ਦੇ ਢੇਰਾਂ ਦਾ ਭਾਰ ਆਪਣੀ ਛਾਤੀ ਉਤੇ ਸਹਾਰਦੀ ਰਹੀ ਕਿੰਨੀ ਸਹਿੰਦੜ ਹੋ ਗਈ ਉਹ ਧਰਤੀ', ਅਵਤਾਰ ਨੇ ਅੱਖਾਂ ਭਰ ਕੇ ਕਿਹਾ | ਅੱਗੋਂ ਕੀ ਹੋਇਆ ਅੱਜ ਪੜ੍ਹੋ : ਨਾ ਜੰਝ ਨਾ ਵਾਜੇ-ਗਾਜੇ, ਨਾ ਨਾਚ ਗਾਣਾ, ਨਾ ਕੋਈ ਰੀਤਾਂ ਰਸਮਾਂ ਨਾ ਢੋਲਕੀ ਨਾ ਗੀਤ ਤੇ ਧਰਮਵੀਰ ਪਰਕਾਸ਼ ਦੇ ਵਿਆਹ ਦੀ ਅਰਦਾਸ ਕਰ ਦਿੱਤੀ | ਧਰਮਵੀਰ ਪਰਕਾਸ਼ ਦਾ ਕੈਂਪ ਦੇ ਨੇੜੇ ਗੁਰਦੁਆਰੇ ਵਿਚ ਆਨੰਦ ਕਾਰਜ ਹੈ | ਧਰਮਵੀਰ ਉਦਾਸ ਵੀ ਹੈ ਉਸ ਨੂੰ ਹਾਲੀਂ ਤੱਕ ਆਪਣੇ ਟੱਬਰ ਬਾਰੇ ਕੁਝ ਪਤਾ ਨਹੀਂ ਲੱਗਾ | ਉਹ ਪੰਜ ਫ਼ੌਜੀ ਅਫਸਰਾਂ ਨਾਲ ਗੁਰਦੁਆਰੇ ਆਇਆ ਹੈ, ਪਟਿਆਲੇ ਤੋਂ ਸਰਨ ਸਿੰਘ, ਅਵਤਾਰ ਹੋਰੀਂ ਟੱਬਰ ਸਮੇਤ ਆਏ ਹਨ | ਪਰਕਾਸ਼ ਨੇ ਹਲਕੇ ਪਿਆਜੀ ਰੰਗ ਦਾ ਸਾਦਾ ਜਿਹਾ ਸੂਟ ਪਾਇਆ ਹੈ | ਗੁੱਲਾਂ ਨੇ ਆਪਣੇ ਕਾਂਟੇ, ਮੰੁਦਰੀ, ਕੜੇ, ਗਲ੍ਹ ਦੀ ਚੇਨ ਪਰਕਾਸ਼ ਨੂੰ ਪੁਆਏ ਹਨ 'ਧੀਏ ਆਪਣੇ ਘਰ ਤੈਨੂੰ ਲਦ-ਲਦਾ ਕੇ ਦੇਂਦੀ ਤੇਰਾ ਘਰ ਬਾਰ ਭਰ ਦੇਂਦੀ | ...

ਪੂਰਾ ਲੇਖ ਪੜ੍ਹੋ »

ਕਹਾਣੀ-- ਜ਼ਿੰਦਗੀ ਦਾ ਗਿੱਧਾ

ਟਰੱਕ ਆਪਣੀ ਫੁੱਲ ਸਪੀਡ 'ਤੇ ਜਾ ਰਿਹਾ ਸੀ | ਗਰਮੀਆਂ ਦੇ ਮੌਸਮ ਦੀ ਸਵੇਰ ਵਿਚ ਅਜੇ ਕੁਝ ਕੁ ਠੰਢ ਬਚੀ ਹੋਈ ਸੀ | ਟਰੱਕ ਵਿਚ ਬੈਠੀਆਂ ਹੋਈਆਂ ਕੁੱਕੜ-ਕੁੱਕੜੀਆਂ ਚੁੱਪਚਾਪ ਇਕ ਦੂਜੇ ਵੱਲ ਵੇਖ ਰਹੇ ਸਨ | ਹਰ ਇਕ ਦੇ ਮਨ ਵਿਚ ਬੜੇ ਭਾਵ ਉੱਠ ਰਹੇ ਸਨ, ਪਰ ਕੋਈ ਕੁਝ ਵੀ ਬੋਲ ਨਹੀਂ ਰਿਹਾ ਸੀ |  ਬੱਗਾ ਕੁੱਕੜ ਜੋ ਕਿ ਹੁਣ ਚਾਰ ਸਾਲ ਦਾ ਹੋ ਗਿਆ ਸੀ ਅਚਾਨਕ ਬੋਲ ਬੈਠਾ | 'ਕਿਉਂ ਬਈ ਸਾਰੇ ਚੁੱਪਚਾਪ ਕਿਉਂ ਬੈਠੇ ਹੋ |' 'ਕਿਉਂ ਪੁਛਨੈ! ਚਾਚਾ!! ਤੈਨੂੰ ਪਤਾ ਈ ਐ ਸਾਰਾ ਹਾਲ, ਹੋਰ ਦੋ ਚਾਰ ਘੰਟੇ ਬਚੇ ਹੋਏ ਨੇ ਮੌਤ ਵਿਚ |' ਦੁੱਖ ਵਿਚ ਡੁੱਬਿਆ ਹੋਇਆ ਇਕ ਜਵਾਨ ਚਿੱਟਾ ਕੁੱਕੜ ਬੋਲ ਪਿਆ |' 'ਉਏ ਜਵਾਨਾ! ਆਪਾਂ ਤਾਂ ਬਣੇ ਈ ਆਂ ਮਰਨ ਵਾਸਤੇ ਆਂ! ਰੱਬ ਦਾ ਸ਼ੁਕਰ ਮਨਾਓ ਕਿ ਪੈਦਾ ਤਾਂ ਹੋ ਗਏ | ਕਈ ਜਣੇ ਤਾਂ ਪਹਿਲਾਂ ਹੀ ਆਮਲੇਟ ਬਣਾ ਕੇ ਪਚਾ ਲਏ ਜਾਂਦੇ ਹਨ' ਬੱਗੇ ਨੇ ਸ਼ੋਸ਼ਾ ਮਾਰਿਆ | 'ਨਾ ਫਿਰ ਇਸ ਵਕਤ ਗਿੱਧਾ ਪਾਈਏ', ਜਵਾਨ ਕੁੱਕੜ ਪੁੱਛ ਬੈਠਾ | 'ਕਿਉਂ ਨਹੀਂ! ਯਾਰੋ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ | ਸੋ ਸਾਨੂੰ ਹਰ ਪਲ ਖ਼ੁਸ਼ੀ-ਖ਼ੁਸ਼ੀ ਬਿਤਾਉਣਾ ਚਾਹੀਦਾ ਹੈ | ਅਜੇ ਮਾਰਕੀਟ ਆਉਣ ਵਿਚ ਪੂਰਾ ਇਕ ਘੰਟਾ ਬਾਕੀ ਹੈ | ਮੈਂ ...

ਪੂਰਾ ਲੇਖ ਪੜ੍ਹੋ »

ਵਿਅੰਗ ਸ਼ੁਕਰ ਹੈ! ਰੱਬ ਦਾ ਕਣ ਮਿਲ ਗਿਆ

ਸ਼ੁਕਰ ਹੈ! ਵਿਗਿਆਨਕਾਂ ਨੂੰ ਰੱਬ ਨਹੀਂ, ਤਾਂ ਰੱਬ ਦਾ ਕਣ ਤਾਂ ਮਿਲ ਹੀ ਗਿਆ ਹੈ | ਇਸ ਖੁਦਾਈ ਤੱਤ ਦੇ ਲੱਭਣ ਸਦਕਾ ਸਾਡੇ ਦਿਮਾਗ ਨੂੰ 60 ਸਾਲਾਂ ਬਾਅਦ ਅਸੀਸ ਸਕੂਨ ਤੇ ਸ਼ਾਂਤੀ ਮਿਲੀ ਹੈ | ਅਸੀਂ ਧਰਤੀ ਤੋਂ 300 ਫੁੱਟ ਥੱਲੇ ਪਿਛਲੇ 50 ਸਾਲਾਂ ਤੋਂ ਲਗਨ ਨਾਲ ਖੋਜ ਕਾਰਜ ਕਰ ਰਹੇ ਹਾਂ, ਉਨ੍ਹਾਂ ਪੰਦਰਾਂ ਹਜ਼ਾਰ ਵਿਗਿਆਨਕਾਂ ਦੇ ਵੀ ਕੋਟਿ-ਕੋਟਿ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਮਾਨਸਿਕ ਬੋਝ ਤੋਂ ਮੁਕਤੀ ਦੁਆਈ ਹੈ | ਸਾਡੇ ਨਾਲ ਤਾਂ ਜਿਉਂ ਜੰਮੇ ਬੋਦੀਓਾ ਲੰਮੇ ਵਾਲੀ ਗੱਲ ਹੋਈ ਹੈ | ਸੰਨ 52 ਤੋਂ ਹੀ ਅਸੀਂ ਸਦਾ ਆਪਣੀ ਹੋਂਦ ਸਬੰਧੀ ਤੇ ਇਸ ਧਰਤੀ 'ਤੇ ਆਗਮਨ ਸਬੰਧੀ ਫਿਕਰਮੰਦ ਰਹੇ ਹਾਂ | ਬਚਪਨ ਵਿਚ ਅਸੀਂ ਹਜ਼ਾਰਾਂ ਰਾਤਾਂ ਇਸ ਜਟਿਲ ਪ੍ਰਸ਼ਨ ਬਾਰੇ ਸੋਚ-ਸੋਚ ਕੇ ਤਾਰੇ ਗਿਣ-ਗਿਣ ਕੇ ਲੰਘਾਈਆਂ ਹਨ | ਕਦੇ ਸਾਨੂੰ ਇਹ ਕਹਿ ਕੇ ਵਰਚਾ ਲਿਆ ਜਾਂਦਾ ਸੀ ਕਿ ਸਾਰੇ ਬੱਚੇ ਰੁੱਖਾਂ ਤੋਂ ਡਿਗਦੇ ਹਨ ਤੇ ਅਸੀਂ ਵੀ ਬੋਹੜ ਦੇ ਰੁੱਖ ਤੋਂ ਡਿੱਗੇ ਸੀ | ਇਸ ਕੋਰੀ ਗੱਪ ਨੂੰ ਇਤਿਹਾਸਕ ਸੱਚ ਮੰਨ ਕੇ ਅਸੀਂ ਕਈ ਸਾਲ ਜੰਗਲਾਂ, ਬੇਲਿਆਂ 'ਚ ਘੰੁਮਦੇ ਰਹੇ ਤਾਂ ਕਿ ਛੋਟੇ ਬੱਚੇ ਰੁੱਖਾਂ ਤੋਂ ਡਿਗਦੇ ਦੇਖ ਸਕੀਏ | ਪਰ ਸਾਡੀ ...

ਪੂਰਾ ਲੇਖ ਪੜ੍ਹੋ »

ਲਘੂ ਕਹਾਣੀਆਂ

ਸੋਚ ਝੜੀ ਲੱਗੀ ਹੋਣ ਕਰਕੇ ਸਾਰਾ ਪਰਿਵਾਰ ਕੋਠੀ ਅੰਦਰ ਬੈਠਾ ਗੱਲਾਂਬਾਤਾਂ ਕਰ ਰਿਹਾ ਸੀ | ਨੱਬੇ ਸਾਲਾਂ ਨੂੰ ਪਹੁੰਚੇ, ਰਤਨ ਸਿਹੁੰ ਨੂੰ ਮਖੌਲ ਕਰਦੇ ਹੋਏ ਪੁੱਤਰ ਅਤੇ ਪੋਤਰਿਆਂ ਨੇ ਕਿਹਾ, 'ਬਾਪੂ ਤੇਰੇ ਦੂਜੇ ਵਿਆਹ ਉਪਰ ਅਸੀਂ ਐਨਾ ਖਰਚ ਕਰ ਦੇਵਾਂਗੇ, ਦੇਖਣ ਵਾਲੇ ਸੋਚਦੇ ਹੀ ਰਹਿ ਜਾਣਗੇ |' ਰਤਨ ਸਿਹੁੰ ਨੇ ਕਿਹਾ, 'ਇਹ ਵਿਆਹ ਮੈਂ ਆਪ ਤਾਂ ਵੇਖ ਨਹੀਂ ਸਕਦਾ ਪਰ ਦੋ ਨੇਤਰਹੀਣਾਂ ਨੂੰ ਜ਼ਰੂਰ ਵਿਖਾ ਦਿਓ | ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ |' ਨਾਨਕਸ਼ਾਹੀ ਇੱਟਾਂ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਲਈ ਸਰਕਾਰ ਨੇ ਘਰ ਬਣਾਉਣ ਦੀ ਨਵੀਂ ਯੋਜਨਾ ਤਿਆਰ ਕੀਤੀ | ਸਰਕਾਰੀ ਗਰਾਂਟ ਮਿਲਣ 'ਤੇ ਪੰਚਾਇਤ ਨੇ ਲੱਭੂ ਰਾਮ ਦਾ ਘਰ ਬਣਾ ਦਿੱਤਾ | ਬਣੇ ਹੋਏ ਘਰ ਨੂੰ ਪਾਸ ਕਰਨ ਲਈ ਸਰਕਾਰੀ ਅਫ਼ਸਰ ਸਮੇਤ ਪੰਚਾਇਤ ਉਥੇ ਪਹੁੰਚ ਗਿਆ | ਅਫ਼ਸਰ ਅਤੇ ਪੰਚਾਇਤ ਨੂੰ ਵੇਖ ਕੇ ਲੱਭੂ ਰਾਮ ਨੂੰ ਚਾਅ ਚੜ੍ਹ ਗਿਆ | ਉਸ ਨੇ ਘਰ ਵਾਲੀ ਨੂੰ ਚਾਹ ਧਰਨ ਲਈ ਕਿਹਾ ਤੇ ਬੱਚੇ ਨੂੰ ਦੁਕਾਨ ਤੋਂ ਬਿਸਕੁਟ ਲਿਆਉਣ ਲਈ ਭੇਜ ਦਿੱਤਾ | ਘਰ ਨੂੰ ਵੇਖਦੇ ਹੋਏ ਅਫ਼ਸਰ ਦੀ ਨਜ਼ਰ ਕੋਨੇ ਵਿਚ ਪਏ ਮਲਬੇ ਦੇ ਢੇਰ 'ਤੇ ਪਈ | ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਸਵਾਦ ਮੈਂ ਇਕ ਵਾਰੀ ਚਿਕਨ ਲੈਣ ਬਾਜ਼ਾਰ ਗਿਆ | ਮੇਰੀ ਬੇਟੀ ਵੀ ਮੇਰੇ ਨਾਲ ਚਲੀ ਗਈ | 'ਡੈਡੀ! ਤੁਸੀਂ ਚਿਕਨ ਕਿਉਂ ਖਾਂਦੇ ਹੁੰਦੇ ਓ?' 'ਬੇਟੀ! ਤੇਰੇ ਮਾਮਾ ਜੀ ਆਏ ਹੋਏ ਨੇ ਤਾਂ ਕਰਕੇ |' 'ਚਿਕਨ ਤੁਹਾਨੂੰ ਸਵਾਦ ਲਗਦਾ?' 'ਹਾਂ ਖੁਸ਼ਬੂ, ਬਹੁਤ ਸਵਾਦ ਹੁੰਦਾ, ਤੂੰ ਖਾਂਦੀ ਹੀ ਨਹੀਂ |' ਮੁਰਗੀ ਨੂੰ ਜਾਲੀ 'ਚੋਂ ਕੱਢਦਿਆਂ ਤੇ ਫੇਰ ਉਹਦੀ ਕੱਟ-ਵੱਢ ਕਰਦਿਆਂ ਬੇਟੀ ਨੇ ਦੇਖ ਲਿਆ | ਕੁੜੀ ਬਹੁਤ ਘਬਰਾ ਗਈ | 'ਡੈਡੀ, ਤੁਸੀਂ ਬਹੁਤ ਗੰਦੇ ਹੋ | ਮੁਰਗੀ ਵਿਚਾਰੀ ਕਿਵੇਂ ਰੋਲਾ ਪਾਉਂਦੀ ਰਹੀ, ਥੋਨੂੰ ਉਹ ਰੋਂਦੀ ਸੁਣੀ ਨਹੀਂ?' 'ਪਾਪਾ! ਜਦੋਂ ਉਹਨੂੰ ਕੱਟਦੇ ਨੇ, ਉਹਦੇ ਦਰਦ ਨ੍ਹੀਂ ਹੁਦਾ?' ਕੁੜੀ ਸਵਾਲ 'ਤੇ ਸਵਾਲ ਕਰੀ ਗਈ | ਘਰ ਆ ਕੇ ਚਿਕਨ ਬਣਾਇਆ ਵੀ | ਸਵਾਦ ਵੀ ਕਹਿੰਦੇ ਨੇ ਬਹੁਤ ਬਣਿਆ | ਮੈਂ ਮੰੂਗੀ ਦੀ ਦਾਲ ਨੱਲ ਰੋਟੀ ਖਾਧੀ ਪਰ ਮੈਨੂੰ ਚਿਕਨ ਨਾਲੋਂ ਵੀ ਵੱਧ ਸਵਾਦ ਆਇਆ |' ਲਾਡਲਾ ਮੈਂ ਆਪਣੇ ਲਾਡਲੇ ਨੂੰ ਲੋਰੀਆਂ ਦੇ ਕੇ ਸੁਲਾ ਰਹੀ ਸੀ ਕਿ ਮੇਰਾ ਧਿਆਨ ਮੇਰੀ ਸੱਸ ਵੱਲ ਚੱਲਿਆ ਗਿਆ | ਉਸ ਦੇ ਮੱਥੇ 'ਤੇ ਤਿਉੜੀਆਂ ਸਾਫ਼ ਨਜ਼ਰ ਆ ਰਹੀਆਂ ਸਨ | 'ਮੰਮੀ ਜੀ! ਕਿਸ ਗੱਲੋਂ ਉਦਾਸ ਹੋ?' 'ਨੂੰਹ ਰਾਣੀਏ! ਮੈਂ ਤਾਂ ਤੇਰੇ ਵੱਲ ...

ਪੂਰਾ ਲੇਖ ਪੜ੍ਹੋ »

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਤਿੰਨ ਗ਼ਜ਼ਲਾਂ

ਪਹੁੰਚੀ ਹੈ ਮੇਰੀ ਜ਼ਿੰਦਗੀ ਕੈਸੇ ਮੁਕਾਮ ਤੇ, ਦਿਲ ਧੜਕਦਾ ਨਹੀਂ ਹੈ ਕਿਸੇ ਦੇ ਵੀ ਨਾਮ ਤੇ | ਹੁਣ ਨਾ ਕਿਸੇ ਦੀ ਆਸ ਹੈ ਨਾ ਇੰਤਜ਼ਾਰ ਹੈ, ਦਿਲ ਲਰਜ਼ਦਾ ਨਹੀਂ ਹੈ ਕਿਸੇ ਦੀ ਪਯਾਮ ਤੇ | ਦੁਨੀਆ ਦੇ ਰੂਪ ਰੰਗ ਨੇ ਬੇਅਰਥ ਜਾਪਦੇ, ਦਿਲ ਛਲਕਦਾ ਨਾ ਸੰਦਲੀ ਨੈਣਾਂ ਦੇ ਜਾਮ ਤੇ | ਮੈਂ ਖ਼ੁਸ਼ ਹਾਂ ਜਾਂ ਉਦਾਸ ਹਾਂ ਇਹ ਵੀ ਪਤਾ ਨਹੀਂ, ਅੰਕੁਸ਼ ਕਿਸੇ ਨੇ ਲਾ ਲਿਆ ਦਿਲ ਦੀ ਲਗਾਮ ਤੇ | ਕਿੰਨੇ ਹੀ ਸਾਹ ਅਮੋਲਵੇਂ ਬਰਬਾਦ ਕਰ ਲਏ ਅਫ਼ਸੋਸ ਉਸ ਸਵੇਰ ਤੇ ਅਫਸੋਸ ਸ਼ਾਮ ਤੇ | ਹੁਣ ਬੱਸ ਤੇਰੀ ਹੀ ਮਹਿਕ ਹੈ ਤੇਰਾ ਸਰੂਰ ਹੈ, ਕੁਰਬਾਨ ਹੈ ਇਹ ਦਿਲ ਤੇਰੀ ਹਸਤੀ ਬੇਨਾਮ ਤੇ | ਛੇੜੀ ਕਿਸੇ ਰਬਾਬ ਹੈ ਕੋਈ ਨਾਦ ਗੰੂਜਦਾ, ਕੁਦਰਤ ਵੀ ਮਸਤ ਹੋ ਗਈ ਤੇਰੇ ਕਲਾਮ ਤੇ | ਮਦਹੋਸ਼ ਹੈ ਬੇਹੋਸ਼ ਹੈ ਅਲਮਸਤ ਬਾਂਵਰਾ, ਕੈਸਾ ਖ਼ੁਮਾਰ ਛਾ ਗਿਆ ਆਲਮ ਤਮਾਮ ਤੇ | ਨੈਣਾਂ ਦਾ ਜਾਮ ਛਲਕਿਆ ਸਿਜਦੇ 'ਚ ਹੈ ਕਲਮ, ਜਾਦੂ ਤੇਰਾ ਹੈ ਚੱਲ ਗਿਆ ਹਿਰਦੇ ਗੁਲਾਮ ਤੇ | -0- ਰੇਤ ਦੇ ਕਿਣਕੇ ਤੋਂ ਮੈਂ ਤਾਂ ਹੋ ਗਈ ਕੋਹਿਨੂਰ ਹਾਂ, ਦੇਖ ਕੇ ਜਲਵਾ ਤੇਰਾ ਮੈਂ ਹੋ ਗਈ ਕੋਹਿਤੂਰ ਹਾਂ | ਮੈਂ ਕੋਈ ਮੀਰਾ, ਕੋਈ ਸਰਮਦ, ਕੋਈ ਸੁਕਰਾਤ ਹਾਂ, ਹਾਂ ਸ਼ਮਸਤਬਰੇਜ਼ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX