ਇਕ ਹੀ ਆਵਾਜ਼ ਲਗਾਤਾਰ ਆ ਰਹੀ ਸੀ। ਗ... ਰ... ਰ, ਗ... ਰ... ਰ, ਗ... ਰ... ਰ। ਜਿਵੇਂ ਬੰਦਾ ਡਰਾਉਣੇ ਜਿਹੇ ਘੁਰਾੜੇ ਮਾਰ ਰਿਹਾ ਹੋਵੇ। ਘੁਰਾੜੇ ਤਾਂ ਸੁੱਤੇ ਪਏ ਬੰਦੇ ਦੇ ਹੁੰਦੇ ਨੇ। ਡੈਡੀ (ਸਹੁਰਾ) ਤਾਂ ਪਿਛਲੇ ਪੰਦਰਾਂ-ਸੋਲਾਂ ਦਿਨਾਂ ਤੋਂ ਸੁੱਤੇ ਹੀ ਨਹੀਂ। ਉਨ੍ਹਾਂ ਦਾ ਘੰਡ ਵੱਜ ਰਿਹਾ। ਡਾਕਟਰ ਨੇ ਦੱਸਿਆ, 'ਉਨ੍ਹਾਂ ਦਾ ਦਿਲ ਫੁੱਲ ਗਿਆ। ਫੇਫੜਿਆਂ 'ਚ ਵੀ ਨੁਕਸ ਹੈ। ਉਸੇ ਕਰਕੇ ਸਾਹ ਮੁਸ਼ਕਿਲ ਨਾਲ ਆਉਂਦਾ।' ਜਦੋਂ ਸਾਹ ਲੈਂਦੇ ਅਜੀਬ ਜਿਹੀ ਆਵਾਜ਼ ਆਉਂਦੀ। ਸਾਰਾ ਟੱਬਰ ਇਸ ਆਵਾਜ਼ ਤੋਂ ਦੁਖੀ ਹੋ ਗਿਆ। ਲਗਦਾ ਇਸ ਇੰਜਣ ਵਰਗੀ ਆਵਾਜ਼ ਨੇ ਕਦੇ ਰੁਕਣਾ ਹੀ ਨਹੀਂ। ਸਾਰੀਆਂ ਡਾਕਟਰੀਆਂ ਫੇਲ੍ਹ ਹੋ ਗਈਆਂ। ਇਸ ਉਮਰੇ, ਇਸ ਹਾਲਤ ਵਿਚ ਆਪਰੇਸ਼ਨ ਵੀ ਨਹੀਂ ਹੋ ਸਕਦਾ। ਕਮਜ਼ੋਰੀ ਬਹੁਤ ਹੋ ਗਈ। ਜਿੰਨੀ ਵਾਰ ਵੀ ਹਸਪਤਾਲ ਜਾਂਦੇ, ਬਿਮਾਰੀ ਵਧਦੀ ਜਾਂਦੀ।
ਘਰ ਦੇ ਖ਼ਬਰਾਂ ਲੈਣ ਆਉਣ ਵਾਲਿਆਂ ਤੋਂ ਦੁਖੀ ਹੋਏ ਪਏ ਸੀ। ਇਕ ਜਾਵੇ, ਦੋ ਹੋਰ ਆ ਜਾਣ। ਇਕ ਤਾਂ ਬਿਮਾਰ ਬੰਦੇ ਨੂੰ ਸਾਂਭੋ ਦੂਜਾ ਇਨ੍ਹਾਂ ਦਾ ਸਿਆਪਾ ਕਰੋ।
ਲੋਕਾਂ ਸਾਹਮਣੇ ਡੈਡੀ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੇ। ਹਸਪਤਾਲਾਂ ਵਿਚ ਲਈ ਫਿਰਦੇ। ...
ਕੁੰਡਲੀ ਘਰ ਦੇ ਕਲੇਸ਼ ਤੋਂ ਤੰਗ ਆ ਕੇ ਆਖਰ ਸਿਮਰਨ ਗੁਰਦੁਆਰਾ ਸਾਹਿਬ ਕਥਾ ਕਰਨ ਆਏ ਭਾਈ ਜੀ ਪਾਸ ਪਹੁੰਚ ਗਈ। ਰੋਂਦੀ ਹੋਈ ਸਿਮਰਨ ਨੂੰ ਭਾਈ ਜੀ ਕਹਿਣ ਲੱਗੇ ਬੇਟਾ ਕੀ ਗੱਲ ਹੈ। ਸਿਮਰਨ ਕਹਿਣ ਲੱਗੀ ਬਾਬਾ ਜੀ ਮੈਂ ਆਪਣੇ ਘਰ ਵਿਚ ਹੁੰਦੇ ਰੋਜ਼ ਦੇ ਕਲੇਸ਼ ਤੋਂ ਬਹੁਤੀ ਦੁਖੀ ਹਾਂ। ਬਾਬਾ ਜੀ ਕਹਿਣ ਲੱਗੇ ਕੀ ਤੇਰਾ ਘਰ ਵਾਲਾ ਦੁਖੀ ਕਰਦਾ ਹੈ? ਨਹੀਂ ਬਾਬਾ ਜੀ ਮੇਰਾ ਘਰ ਵਾਲਾ ਦਾ ਬਹੁਤ ਚੰਗਾ ਹੈ। ਅਸੀਂ ਵਿਆਹ ਤੋਂ ਪਹਿਲਾਂ ਵਿਆਹ ਵਾਲੀ ਕੁੰਡਲੀ ਬਣਾਈ ਸੀ। ਬਣਾਉਣ ਵਾਲੇ ਨੇ ਕਿਹਾ ਸੀ ਕਿ ਸਾਡੇ ਦੋਵਾਂ ਦੇ ਸਾਰੇ ਗੁਣ ਮਿਲਦੇ ਹਨ, ਇਸ ਲਈ ਕੋਈ ਦਿੱਕਤ ਨਹੀਂ ਆਵੇਗੀ। ਫਿਰ ਪੁੱਤਰ ਜੀ ਕੌਣ ਤੰਗ ਕਰਦਾ ਹੈ? ਬਾਬਾ ਜੀ ਮੇਰੀ ਸੱਸ ਅਤੇ ਨਣਦ ਦੋਵੇਂ ਇਕੱਠੀਆਂ ਹੋ ਕੇ ਬਹੁਤ ਤੰਗ ਕਰਦੀਆਂ ਹਨ। ਮੇਰਾ ਘਰ ਵਾਲਾ ਬਾਹਰ ਨੌਕਰੀ ਕਰਦਾ ਹੈ। ਮੈਂ ਉਨ੍ਹਾਂ ਨੂੰ ਬਹੁਤ ਵਾਰ ਕਿਹਾ ਹੈ ਪਰ ਉਹ ਹਰ ਵਾਰ ਗੱਲ ਨੂੰ ਟਾਲ ਦਿੰਦੇ ਨੇ। ਭਾਈ ਜੀ ਹੱਸਦੇ ਹੋਏ ਬੋਲੇ 'ਸਿਮਰਨ ਬੇਟਾ ਤੇਰੇ ਪਿੰਡ ਵਾਲੇ ਕੁੰਡਲੀ ਮਿਲਾਉਣ ਵਾਲੇ ਨੂੰ ਚਾਹੀਦਾ ਸੀ ਕਿ ਉਹ ਤੇਰੀ ਸੱਸ ਅਤੇ ਨਣਦ ਦੀ ਕੁੰਡਲੀ ਵੀ ਤੇਰੀ ਕੁੰਡਲੀ ਨਾਲ ਮਿਲਾਉਂਦਾ, ...
ਇਕ ਰਾਤ ਮੈਨੂੰ ਡਰਾਉਣਾ ਸੁਫ਼ਨਾ ਆਇਆ, ਜਦ ਮੈਂ ਇਕ ਸਿਰ੍ਹਾਣੇ ਵੱਲ ਤੇ ਇਕ ਪੈਂਦ ਵੱਲ ਖੜ੍ਹੇ ਡਰਾਉਣੀ ਸ਼ਕਲ ਦੇ ਦੋ ਅਣਪਛਾਤੇ ਚਿਹਰੇ ਦੇਖੇ। ਪਹਿਲਾਂ ਤਾਂ ਮੈਂ ਧੁਰ ਅੰਦਰ ਤੱਕ ਡਰ ਗਿਆ। ਫੇਰ ਸਾਰੀ ਤਾਕਤ ਇਕੱਠੀ ਕਰਕੇ ਉਨ੍ਹਾਂ ਨੂੰ ਗਿੱਦੜ-ਭਬਕੀ ਦਿੰਦੇ ਹੋਏ, ਇਕੋ ਸਾਹੇ ਕਈ ਸਵਾਲ ਕਰ ਦਿੱਤੇ, ''ਕੌਣ ਹੋ ਤੁਸੀਂ? ਬਿਨਾਂ ਡੋਰ ਬੈੱਲ ਵਜਾਏ ਕਮਰੇ ਅੰਦਰ ਘੁਸ ਆਏ, ਨਾ ਤੁਸੀਂ ਮਾਸਕ ਪਾਏ ਨੇ, ਲਗਦੈ ਹੱਥਾਂ 'ਤੇ ਸੈਨੇਟਾਈਜ਼ਰ ਵੀ ਨਹੀਂ ਲਾਇਆ ਹੋਣਾ, ਨਾ ਤੁਸੀਂ ਬਾਹਰਲੀ ਟੂਟੀ ਤੇ ਸਾਬਣ ਨਾਲ ਵੀਹ ਸੈਕਿੰਡ ਹੱਥ ਧੋਤੇ ਹੋਣੇ ਨੇ, ਗੇਟ 'ਤੇ ਲਿਖ ਕੇ ਲਾਇਆ ਕਿ ਸਾਬਣ ਨਾਲ ਹੱਥ ਧੋ ਕੇ ਅੰਦਰ ਆਉ। ਹੁਣ ਤੁਸੀਂ ਇਕ ਮੀਟਰ ਦੀ ਦੂਰੀ 'ਤੇ ਖਲੋ ਕੇ ਦੱਸੋ ਕਿ ਇਹ ਗੁਸਤਾਖ਼ੀ ਤੁਸੀਂ ਕਿਉਂ ਕੀਤੀ ਤੇ ਬਿਨਾਂ ਆਗਿਆ ਲਏ ਸਿੱਧਾ ਕਮਰੇ 'ਚ ਆ ਗਏ। ਰਸਤੇ 'ਚ ਆਉਂਦਿਆ ਪੁਲਿਸ ਵਾਲਿਆਂ ਨੇ ਤੁਹਾਡਾ ਚਲਾਨ ਨਹੀਂ ਕੱਟਿਆ ਜਾਂ ਫੇਰ....।'
ਇਕ ਵਾਰ ਤਾਂ ਉਹ ਮੇਰੀ ਘੁਰਕੀ ਨਾਲ ਪੂਰੀ ਤਰਾਂ ਡਰ ਗਏ, ਫੇਰ ਸੰਭਲਦੇ ਹੋਏ ਕਹਿਣ ਲੱਗੇ, ''ਜੀ ਅਸੀਂ ਤਾਂ ਹੁਕਮ ਦੇ ਬੱਧੇ ਆਏ ਹਾਂ, ਅਸੀਂ ਧਰਮਰਾਜ ਦੇ ਯਮਦੂਤ ਹਾਂ, ਸਾਨੂੰ ਤਾਂ ਉਨ੍ਹਾਂ ...
ਇਕ ਵਾਰੀ ਮਹੰਤ ਨਾਰਾਇਣ ਦਾਸ ਦੇ ਚੇਲੇ ਦੇ ਤੌਰ 'ਤੇ ਰਹਿ ਕੇ ਸਰਦਾਰ ਫ਼ੌਜਾ ਸਿੰਘ ਬਿਜਲਾ ਜੀ ਨੇ ਮਹੰਤ ਦੀਆਂ ਸਿੱਖਾਂ ਦੇ ਖਿਲਾਫ਼ ਕਾਰਵਾਈਆਂ ਦੀ ਪੂਰੀ ਜਾਣਕਾਰੀ ਹਾਸਲ ਕਰ ਲਈ ਤਾਂ ਉਹ ਆਪਣੀ ਜਨਮ ਤੋਂ ਅੰਨ੍ਹੀ ਮਾਤਾ ਦਾ ਇਲਾਜ ਕਰਾਉਣ ਦਾ ਬਹਾਨਾ ਬਣਾ ਕੇ ਘਰ ਪਰਤ ਆਏ। ਅਗਲੇ ਦਿਨ ਸਵੇਰੇ ਇਸ਼ਨਾਨ ਕਰਕੇ ਕੜਾ, ਕਿਰਪਾਨ ਅਤੇ ਦਸਤਾਰ ਸਜਾ ਕੇ ਆਪਣੀ ਮੰਜ਼ਿਲ ਵੱਲ ਤੁਰ ਪਏ। ਉਨ੍ਹਾਂ ਨੇ ਮਹੰਤ ਦੀਆਂ ਗਤੀਵਿਧੀਆਂ ਦੀ ਪੂਰੀ ਰਿਪੋਰਟ ਲਿਖ ਲਈ ਸੀ। ਉਹ ਪਹਿਲਾਂ ਵਾਲੇ ਰਸਤੇ 'ਤੇ ਤੁਰੇ ਜਾਂਦੇ ਸਨ ਕਿ ਉਨ੍ਹਾਂ ਦੀ ਨਜ਼ਰ ਨਹਿਰ ਦੇ ਪੁਲ 'ਤੇ ਖੜ੍ਹੇ ਪੁਲਿਸ ਸਿਪਾਹੀਆਂ 'ਤੇ ਪੈ ਗਈ। ਉਨ੍ਹਾਂ ਨੇ ਇਕ ਪਾਸੇ ਹੋਕੇ ਗੰਨੇ ਦੇ ਖੇਤ ਵਿਚ ਜਾ ਕੇ ਆਪਣਾ ਸਿੱਖੀ ਸਰੂਪ ਪਹਿਲਾਂ ਵਾਂਗ ਬਦਲ ਲਿਆ। ਉਹ ਹੌਲੀ-ਹੌਲੀ ਤੁਰਦੇ ਵੀ ਜਾਂਦੇ ਸੀ ਅਤੇ ਪੁਲਿਸ ਦੀ ਤਲਾਸ਼ੀ ਤੋਂ ਬਚਣ ਬਾਰੇ ਵੀ ਸੋਚ ਰਹੇ ਸਨ। ਅਚਾਨਕ ਉਨ੍ਹਾਂ ਦੀ ਨਜ਼ਰ ਸੜਕ ਕਿਨਾਰੇ ਮਰੇ ਪਏ ਡੰਗਰ ਦੀਆਂ ਹੱਡੀਆਂ 'ਤੇ ਪਈ। ਉਨ੍ਹਾਂ ਝਟਪਟ ਮਰੇ ਡੰਗਰ ਦੀਆਂ ਹੱਡੀਆਂ ਆਪਣੇ ਮੋਢੇ 'ਤੇ ਰੱਖੇ ਸਾਫੇ ਨਾਲ ਬੰਨ੍ਹ ਲਈਆਂ ਅਤੇ ਪੁਲ ਵੱਲ ਨੂੰ ਤੁਰ ਪਏ।
ਪੁਲ 'ਤੇ ਖੜ੍ਹੇ ...
* ਰਾਜਦੀਪ ਤੂਰ * ਜਦ ਮੁਸੀਬਤ ਵੇਖਦਾ ਹੈ ਘਰਦਿਆਂ 'ਤੇ ਆਦਮੀ। ਰਗੜਦਾ ਹੈ ਨੱਕ ਵੀ ਫਿਰ ਪੱਥਰਾਂ 'ਤੇ ਆਦਮੀ। ਨਾਖ਼ੁਦਾ ਹੀ ਡੋਬਦੇ ਨੇ ਕਿਸ਼ਤੀਆਂ ਨੂੰ, ਕੀ ਕਹਾਂ, ਕੀ ਭਰੋਸਾ ਹੁਣ ਕਰੇਗਾ ਰਹਿਬਰਾਂ 'ਤੇ ਆਦਮੀ। ਸਿਰ ਉਠਾ ਕੇ ਜੀਣ ਦਾ ਹੈ ਕੀ ਮਜ਼ਾ, ਕੀ ਜਾਣਦੈ, ਪਲ ਰਿਹਾ ਏ ਜੋ ਕਿਸੇ ਦੇ ਟੁਕੜਿਆਂ 'ਤੇ ਆਦਮੀ। ਭੋਗਣੇ ਜੋ ਚਾਹ ਰਿਹਾ ਸੀ, ਭੋਗ ਪਰ ਸਕਿਆ ਨਹੀਂ, ਲਿਖ ਰਿਹਾ ਹੈ ਰਿਸ਼ਤਿਆਂ ਨੂੰ ਕਾਗਜ਼ਾਂ 'ਤੇ ਆਦਮੀ। ਘਰ ਬਣਾਇਆ ਹੈ ਜਦੋਂ ਤੋਂ ਸ਼ੀਸ਼ਿਆਂ ਦਾ ਓਸ ਨੇ, ਹੋ ਗਿਆ ਨਿਰਭਰ ਨਿਰਾ ਹੀ ਪਰਦਿਆਂ ਤੇ ਆਦਮੀ। ਹੁਣ ਤਰੱਕੀ ਵੱਲ ਇਹ ਤਾਂ ਦੇਸ਼ ਨੂੰ ਲੈ ਜਾਣਗੇ, ਰੱਖ ਰਹੇ ਨੇ ਟੇਕ ਵੇਖੋ ਕਾਤਿਲਾਂ 'ਤੇ ਆਦਮੀ। ਗਰਜਦੇ ਸੀ ਬੁਹਤ ਐਪਰ, ਵਰ੍ਹ ਗਏ ਨੇ ਹੋਰ ਥਾਂ, ਫਿਰ ਭਰੋਸਾ ਕਰ ਗਿਆ ਹੈ ਬੱਦਲਾਂ 'ਤੇ ਆਦਮੀ। ਬਣ ਗਿਐ ਇਤਿਹਾਸ ਓਹੀ, ਆਦਮੀ ਦੇ ਵਾਸਤੇ, ਲਿਖ ਗਿਐ ਜੋ ਪੁਸਤਕਾਂ ਦੇ ਪੰਨਿਆਂ 'ਤੇ ਆਦਮੀ। ਹੁਣ ਇਨ੍ਹਾਂ ਦਾ ਰੂਪ ਅਸਲੀ, ਕੀ ਪਛਾਣੋਗੇ ਤੁਸੀਂ, ਰੱਖਦੇ ਨੇ ਬੁਹਤ ਪਰਦੇ, ਚਿਹਰਿਆਂ 'ਤੇ ਆਦਮੀ। ਅੱਜ ਵੀ ਹਾਲਾਤ ਓਹੀ ਕੁਝ ਨਹੀਂ ਹੈ ਬਦਲਿਆ, ਜ਼ੁਲਮ ਅੱਜ ਵੀ ਢਾਹ ਰਹੇ ਨੇ ਔਰਤਾਂ 'ਤੇ ਆਦਮੀ। ਮਾਪਿਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX